੧੨ ਜੇਠ ੨੦੧੮ ਬਿਕ੍ਰਮੀ ਰਾਮ ਲਾਲ ਦੇ ਘਰ ਸਰਦਾਰੀ ਜੰਮੂ
ਹਰਿ ਪ੍ਰੇਮ ਭੰਡਾਰਾ ਏਕਾ ਖੁਲ੍ਹਾ, ਖ਼ਾਲਕ ਖ਼ਲਕ ਆਪ ਵਰਤਾਈਆ। ਆਦਿ ਜੁਗਾਦਿ ਰੱਖੇ ਖੁਲ੍ਹਾ, ਦਰ ਦਰਬਾਰਾ ਆਪ ਸੁਹਾਈਆ। ਜੁਗਾ ਜੁਗੰਤਰ ਨਾ ਲਾਏ ਕੋਇ ਮੁੱਲਾ, ਕ਼ੀਮਤ ਕਰਤਾ ਨਾ ਕੋਇ ਚੁਕਾਈਆ। ਦੇਵੇ ਵਡਿਆਈ ਜੋ ਦਰ ਆਏ ਭੁੱਲਾ, ਅਭੁਲ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਬੂਟਾ ਲੋਕਮਾਤ ਫਲਿਆ ਫੁਲਾ, ਪੱਤ ਡਾਲੀ ਆਪ ਮਹਿਕਾਈਆ। ਮਨਮੁਖ ਜੀਵ ਅੰਤਮ ਹੁੱਲਾ, ਸਿੰਮਲ ਰੁਖ ਰਿਹਾ ਵਖਾਈਆ। ਹਰਿਜਨ ਭਾਗ ਲਗਾਏ ਸਾਚੀ ਕੁੱਲਾ, ਧੰਨ ਧੰਨ ਜਣੇਂਦੀ ਮਾਈਆ। ਮਨਮੁਖ ਅੰਤ ਕਰਾਏ ਨਾ ਕੋਈ ਸੁਲਾਹ, ਗੁਰ ਸਤਿਗੁਰ ਨਾ ਮੇਲ ਮਿਲਾਈਆ। ਤ੍ਰੈਗੁਣ ਮਾਇਆ ਭੀਤਰ ਰੁੱਲਾ, ਚਾਰੇ ਕੰਨੀਆਂ ਚਿਕੜ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਤਨ ਨਾਮ ਵਖਾਈਆ। ਹਰਿ ਪ੍ਰੇਮ ਨਾਮ ਰਤਨ ਅਮੋਲਕ, ਅਮੁਲ ਅਮੁਲ ਜਣਾਇੰਦਾ। ਹਰਿਜਨ ਰੱਖੇ ਕਾਇਆ ਗੋਲਕ, ਦੂਸਰ ਦਰ ਨਾ ਕੋਇ ਸੁਹਾਇੰਦਾ। ਗੁਰਮੁਖ ਵੇਖੇ ਸਦਾ ਅਡੋਲਤ, ਅਡੋਲ ਅਡੁਲ ਦਇਆ ਕਮਾਇੰਦਾ। ਨਾਮ ਜਣਾਏ ਅਨ ਅਨਬੋਲਤ, ਅਨਬੋਲਤ ਖੇਲ ਖਿਲਾਇੰਦਾ। ਬੀਸ ਬੀਸਾ ਏਕਾ ਦਿਤੀ ਮੋਹਲਤ, ਅੱਗੇ ਲੇਖਾ ਨਾ ਕੋਇ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਏਕਾ ਮੋਹਲਤ ਦਏ ਤਾਰੀਕ, ਜਗਤ ਤਾਰੀਖ ਆਪ ਜਣਾਈਆ। ਪਰਗਟ ਹੋਏ ਲਾਸ਼ਰੀਕ, ਸ਼ਰੀਕਤ ਮੇਟੇ ਖ਼ਲਕ ਖ਼ੁਦਾਈਆ। ਆਪਣੀ ਰੱਖੇ ਇਕ ਤੌਫ਼ੀਕ਼, ਖ਼ੁਦੀ ਖ਼ੁਦਾਏ ਦਏ ਮਿਟਾਈਆ। ਮੁਰਸ਼ਦ ਮਰੀਦ ਬਣੇ ਰਫ਼ੀਕ, ਉਲਫ਼ਤ ਆਪਣੀ ਦਏ ਵਡਿਆਈਆ। ਨਾਤਾ ਤੋੜੇ ਝੂਠ ਫ਼ਰੀਕ਼, ਫ਼ਿਰਕਾ ਕੋਇ ਨਜ਼ਰ ਨਾ ਆਈਆ। ਆਪਣੀ ਮਾਰੇ ਸਤਿ ਲੀਕ, ਸੱਤਾਂ ਦੀਪਾਂ ਲਕੀਰ ਦਏ ਗਵਾਈਆ। ਨੌਂ ਨੌਂ ਚਲਾਏ ਸਾਚੀ ਰੀਤ, ਪਤਿਤ ਪੁਨੀਤ ਬੇਪਰਵਾਹੀਆ। ਆਪਣੀ ਜਣਾਏ ਸਚ ਪ੍ਰੀਤ, ਪ੍ਰੇਮ ਨੇਮ ਇਕ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੂਪ ਅਨੂਪ ਧਰਾਈਆ। ਹਰਿ ਹਰਿ ਪ੍ਰੇਮ ਸਦਾ ਵਡਭਾਗ, ਵਡਭਾਗੀ ਭਾਗ ਲਗਾਇੰਦਾ। ਜਨਮ ਜਨਮ ਦਾ ਧੋਵੇ ਦਾਗ਼, ਜੋ ਜਨ ਹਰਿ ਹਰਿ ਪ੍ਰੇਮ ਕਮਾਇੰਦਾ। ਅੰਤਰ ਉਪਜੇ ਇਕ ਵੈਰਾਗ, ਵੈਰਾਗੀ ਵੈਰਾਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਇਕ ਸਮਝਾਇੰਦਾ। ਸਚ ਪ੍ਰੇਮ ਹਰਿ ਹਰਿ, ਧਰਮੀ ਧਰਮ ਰਖਾਇੰਦਾ। ਨਿਹਕਰਮੀ ਕਰਮ ਆਪਣਾ ਕਰ ਕਰ, ਕੁਕਰਮੀ ਕਰਮ ਮਿਟਾਇੰਦਾ। ਰੂਪ ਜਣਾਏ ਏਕਾ ਨਰ ਨਰ, ਨਰ ਨਰਾਇਣ ਵੇਖ ਵਖਾਇੰਦਾ। ਸੰਤ ਸੁਹੇਲੇ ਸਾਚੇ ਫੜ ਫੜ, ਆਪਣਾ ਬੰਧਨ ਪਾਇੰਦਾ। ਡੂੰਘੀ ਭਵਰੀ ਆਪੇ ਵੜ ਵੜ, ਕਾਇਆ ਕੰਦਰ ਫੋਲ ਫੁਲਾਇੰਦਾ। ਟੇਢੀ ਬੰਕ ਆਪੇ ਚੜ੍ਹ ਚੜ੍ਹ, ਆਪਣਾ ਪੰਧ ਆਪ ਮੁਕਾਇੰਦਾ। ਜੋਤੀ ਨੂਰ ਏਕਾ ਧਰ ਧਰ, ਗ੍ਰਹਿ ਮੰਦਰ ਆਪ ਸੁਹਾਇੰਦਾ। ਸੁਰਤੀ ਨਾਰੀ ਆਪੇ ਵਰ ਵਰ, ਸ਼ਬਦੀ ਕੰਤ ਮਨਾਇੰਦਾ। ਮੰਗਲਾਚਾਰ ਆਪੇ ਕਰ ਕਰ, ਆਪਣਾ ਰਾਗ ਸੁਣਾਇੰਦਾ। ਅੰਮ੍ਰਿਤ ਸਰੋਵਰ ਠਰ ਠਰ, ਆਪਣੀ ਅਗਨੀ ਆਪ ਬੁਝਾਇੰਦਾ। ਆਪਣਾ ਪ੍ਰੇਮ ਆਪੇ ਕਰ ਕਰ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਆਪ ਵਡਿਆਇੰਦਾ। ਪ੍ਰੇਮ ਪੁਰਖ ਪ੍ਰੇਮ ਨਾਰੀ, ਪਰਮ ਪੁਰਖ ਦਏ ਵਡਿਆਈਆ। ਪ੍ਰੇਮ ਮੇਟੇ ਜਗਤ ਵਿਭਚਾਰੀ, ਵਿਭਚਾਰ ਰਹਿਣ ਨਾ ਪਾਈਆ। ਪ੍ਰੇਮ ਦੇਵੇ ਸਤਿ ਆਧਾਰੀ, ਨਾਮ ਆਧਾਰ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਦਏ ਵਡਿਆਈਆ। ਸਾਚੇ ਘਰ ਪ੍ਰੇਮ ਆਪਣਾ ਉਤਪੰਨਾ, ਹਰਿ ਹਰਿ ਆਪ ਕਰਾਈਆ। ਹਰਿਜਨ ਜਗਾਏ ਜਿਉਂ ਜਟ ਧੰਨਾ, ਭੋਲੇ ਭਾ ਹਰਿ ਗੋਬਿੰਦ ਮਿਲਾਈਆ। ਦਰਸ਼ਨ ਦੇਵੇ ਵਿਚ ਛੱਪਰ ਛੰਨਾ, ਮਹੱਲ ਅਟਲ ਨਾ ਕੋਇ ਵਡਿਆਈਆ। ਸਚ ਸੁਨੇਹੁੜਾ ਏਕਾ ਘੱਲਾ, ਸੋਏ ਜਨ ਆਪ ਉਠਾਈਆ। ਲੱਭਦਾ ਫਿਰੇ ਜੰਗਲ ਜੂਹ ਉਜਾੜ ਝੱਲਾ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਰਿਹਾ ਇਕੱਲਾ, ਸੱਚਖੰਡ ਦੁਆਰੇ ਨਿਰਗੁਣ ਜੋਤ ਕਰ ਰੁਸ਼ਨਾਈਆ। ਕਲਜੁਗ ਅੰਤਮ ਕਰਿਆ ਖੇਲ ਅਵੱਲਾ, ਅਵਲ ਅੱਲਾ ਨੂਰ ਵੇਖ ਵਖਾਈਆ। ਨੂਰੀ ਨੂਰ ਫੜਾਏ ਪੱਲਾ, ਨੂਰ ਨੂਰ ਨਾਲ ਮਿਲਾਈਆ। ਜਲਵਾ ਜਲਾਲ ਅਛਲ ਅਛੱਲਾ, ਸਚ ਮਹੱਲਾ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਸੋਭਾ ਪਾਈਆ। ਪ੍ਰੇਮ ਪਿਆਰਾ ਪ੍ਰੇਮ ਨਾਥ, ਅਨਾਥ ਅਨਾਥਾਂ ਦਇਆ ਕਮਾਇੰਦਾ। ਸਖਾ ਸੁਹੇਲਾ ਦੇਵੇ ਸਾਥ, ਸਗਲਾ ਸੰਗ ਆਪ ਨਿਭਾਇੰਦਾ। ਲੇਖਾ ਜਾਣੇ ਰਘੁਪਤ ਰਘੁਨਾਥ, ਰਘੁਪਤੀ ਰੂਪ ਵਟਾਇੰਦਾ। ਜੋਤੀ ਜਾਤਾ ਤ੍ਰਿਲੋਕੀ ਨਾਥ, ਤ੍ਰੈ ਤ੍ਰੈ ਆਪਣਾ ਵੇਸ ਧਰਾਇੰਦਾ। ਗਹਿਰ ਗੰਭੀਰ ਅਕਥਨਾ ਕਾਥ, ਕਥ ਕਥ ਆਪਣੀ ਕਥਾ ਸੁਣਾਇੰਦਾ। ਨਿਰਗੁਣ ਸਰਗੁਣ ਚੜ੍ਹਿਆ ਰਾਥ, ਜਗਤ ਰਥ ਆਪ ਚਲਾਇੰਦਾ। ਜੁਗ ਜੁਗ ਲੇਖਾ ਲਿਖਦਾ ਰਿਹਾ ਮਾਥ, ਮਸਤਕ ਲਹਿਣਾ ਭੇਵ ਛੁਪਾਇੰਦਾ। ਬੰਧਨ ਪਾਉਂਦਾ ਰਿਹਾ ਤੱਤ ਆਠ, ਅੱਠ ਤੱਤ ਖੇਲ ਖਿਲਾਇੰਦਾ। ਨਾਤਾ ਜੋੜਦਾ ਰਿਹਾ ਹੱਡ ਮਾਸ, ਨਾੜੀ ਰਤ ਰਕਤ ਬੂੰਦ ਮੇਲ ਮਿਲਾਇੰਦਾ। ਖੇਲ ਖੇਲਦਾ ਰਿਹਾ ਜ਼ਾਤ ਪਾਤ, ਵਰਨ ਬਰਨ ਬੰਧਨ ਪਾਇੰਦਾ। ਕਲਜੁਗ ਅੰਤਮ ਹੋ ਇਕਾਂਤ, ਨਿਰਗੁਣ ਆਪਣਾ ਰੂਪ ਹਰਿ ਵਟਾਇੰਦਾ। ਆਪੇ ਬੈਠਾ ਰਹੇ ਸ਼ਾਂਤ, ਸ੍ਰਿਸ਼ਟ ਸਬਾਈ ਅਗਨ ਜਲਾਇੰਦਾ। ਜਨ ਭਗਤਾਂ ਦੇਵੇ ਦਾਤ, ਪ੍ਰੇਮ ਪਿਆਰ ਝੋਲੀ ਪਾਇੰਦਾ। ਲੱਖ ਚੁਰਾਸੀ ਕਰੇ ਘਾਤ, ਘਾਓ ਆਪਣਾ ਆਪ ਲਗਾਇੰਦਾ। ਨਵ ਨੌਂ ਚਾਰ ਮੇਟੇ ਅੰਧੇਰੀ ਰਾਤ, ਅੰਧ ਅੰਧੇਰਾ ਆਪ ਗਵਾਇੰਦਾ। ਧਰਮ ਰਾਏ ਦਾ ਪੂਰਾ ਕਰੇ ਖਾਤ, ਖਾਤਾ ਅੰਤਮ ਆਪ ਭਰਾਇੰਦਾ। ਗੁਰਮੁਖਾਂ ਪੁੱਛੇ ਵਾਤ, ਸੋਏ ਲੋਕਮਾਤ ਜਗਾਇੰਦਾ। ਨਾਤਾ ਤੋੜ ਜ਼ਾਤ ਪਾਤ, ਜੋਤੀ ਜਾਤਾ ਰੰਗ ਰੰਗਾਇੰਦਾ। ਇਕ ਵਖਾਏ ਪਿਤਾ ਮਾਤ, ਏਕਾ ਪੂਤ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਪ੍ਰੇਮ ਬੰਧਨ, ਬੰਦੀ ਛੋੜ ਆਪ ਲਗਾਈਆ। ਗੁਰਮੁਖ ਮਹਿਕਾਏ ਜਿਉਂ ਬਣ ਚੰਦਨ, ਚੰਦਨ ਵਾਸ ਆਪ ਹੋ ਜਾਈਆ। ਘਰ ਘਰ ਦੇਵੇ ਪਰਮਾਨੰਦਨ, ਪਰਮ ਪੁਰਖ ਮਿਲਾਈਆ। ਦੋਏ ਜੋੜ ਕਰੇ ਜਨ ਬੰਦਨ, ਡੰਡੌਤ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਕਰੇ ਪ੍ਰੇਮ ਸਖ਼ਾਵਤ, ਸਾਚੀ ਭਿਛਿਆ ਝੋਲੀ ਪਾਈਆ। ਸਾਚੀ ਭਿਛਿਆ ਪ੍ਰੇਮ ਸਖਾਵਤ, ਸਖ਼ੀ ਸਰਵਰ ਝੋਲੀ ਪਾਇੰਦਾ। ਚਾਰ ਕੁੰਟ ਦੇਵੇ ਏਕਾ ਦਾਵਤ, ਏਕਾ ਹੁਕਮੀ ਹੁਕਮ ਸੁਣਾਇੰਦਾ। ਨੌਂ ਖੰਡ ਪ੍ਰਿਥਮੀ ਕਰ ਬਗ਼ਾਵਤ, ਬਗ਼ਲੀ ਸ਼ਾਹ ਸੁਲਤਾਨਾਂ ਹੱਥ ਰਖਾਇੰਦਾ। ਲੇਖਾ ਚੁਕਾਏ ਨਿੰਦਕ ਸਾਕਤ, ਦੁਸ਼ਟ ਦੁਰਾਚਾਰ ਰਹਿਣ ਨਾ ਪਾਇੰਦਾ। ਰਹਿਣ ਨਾ ਪਾਏ ਕੋਈ ਨਾਸਤਕ ਆਸਤਕ ਆਪਣਾ ਰੂਪ ਵਟਾਇੰਦਾ। ਨੇਤਰ ਰੋਵੇ ਵਿਸ਼ਨੂੰ ਸੇਜਾ ਬਾਸ਼ਕ, ਸਾਗੋਂ ਪਾਂਗ ਨਾ ਸੋਭਾ ਪਾਇੰਦਾ। ਤੇਰਾ ਰੂਪ ਏਕਾ ਵਾਸਤਕ, ਵਿਸ਼ਵ ਤੇਰੀ ਧਾਰ ਜਣਾਇੰਦਾ। ਏਕਾ ਨੂਰ ਕਰੇ ਪਰਕਾਸ਼ਤ, ਏਕਾ ਸ਼ਬਦ ਨਾਦ ਵਜਾਇੰਦਾ। ਏਕਾ ਪ੍ਰੇਮ ਰੱਖੇ ਸਾਬਤ, ਦੂਜਾ ਨੇਮ ਨਾ ਕੋਇ ਜਣਾਇੰਦਾ। ਏਕਾ ਬਣੇ ਹਰਿ ਹਰਿ ਕਾਤਬ, ਆਪਣਾ ਲੇਖਾ ਆਪ ਲਿਖਾਇੰਦਾ। ਜਾਮਾ ਪਾਇਆ ਕਲਜੁਗ ਪਲਟਨ ਬਾਬਤ, ਬਵਰਾ ਰੂਪ ਆਪ ਧਰਾਇੰਦਾ। ਦੋ ਜਹਾਨਾਂ ਜਾਣੇ ਆਕਬਤ, ਆਲਮ ਇਲਮਾ ਪਰਦਾ ਨਾ ਕੋਇ ਉਠਾਇੰਦਾ। ਕਰੇ ਖੇਲ ਹੱਕ ਜਨਾਬਤ, ਜਨਾਬ ਆਪ ਆਪਣੇ ਹੱਥ ਰਖਾਇੰਦਾ। ਕਿਸੇ ਹੱਥ ਨਾ ਆਏ ਵਿਚ ਕਿਤਾਬਤ, ਲਿਖ ਲਿਖ ਲੇਖ ਨਾ ਕੋਈ ਸਮਝਾਇੰਦਾ। ਜਨ ਭਗਤਾਂ ਕਰੇ ਅੰਤ ਸਵਾਗਤ, ਫੂਲਣਹਾਰ ਗਲ ਪਹਿਨਾਇੰਦਾ। ਆਪਣੇ ਘਰ ਨਾ ਮੰਗੇ ਕੋਈ ਲਾਗਤ, ਲੱਗੀ ਪ੍ਰੀਤ ਤੋੜ ਨਿਭਾਇੰਦਾ। ਹਰਿਜਨ ਤੇਰੀ ਕਰੇ ਸਦਾ ਸਦਾਕਤ, ਸਿਦਕ ਸਬੂਰੀ ਤੇਰੇ ਸੰਗ ਰਖਾਇੰਦਾ। ਤੇਰੇ ਹੁਜਰੇ ਬਹਿ ਬਹਿ ਕਰੇ ਇਬਾਦਤ, ਇਬਨਉਲਵਕਤ ਆਪਣਾ ਖੇਲ ਖਿਲਾਇੰਦਾ। ਏਕਾ ਕਰੇ ਵਾਇਜ਼ ਵਾਹਦ ਦੋ ਜਹਾਨ ਵਕਾਲਤ, ਵਕੀਲ ਦਲੀਲ ਨਾ ਕੋਇ ਜਣਾਈਆ। ਵਰਨ ਬਰਨ ਊਚ ਨੀਚ ਰਹਿਣ ਨਾ ਦੇਵੇ ਵਿਚ ਮਿਲਾਵਟ, ਦੂਸਰ ਇਸ਼ਟ ਨਾ ਕੋਇ ਰਖਾਈਆ। ਏਕਾ ਮੰਦਰ ਕਰੇ ਸਜਾਵਟ, ਹਰਿਜਨ ਤੇਰੇ ਬੰਕ ਸੋਭਾ ਪਾਈਆ। ਜਗਤ ਬਾਢੀ ਨਾ ਬਣਾਏ ਕੋਇ ਬਣਾਵਟ, ਹਰਿ ਮੰਦਰ ਏਕਾ ਏਕ ਸੁਹਾਈਆ। ਅੱਠੇ ਪਹਿਰ ਗਾਇਣ ਗਾਏ ਗਾਵਤ, ਗਾਵਣਹਾਰਾ ਆਲਸ ਨਿੰਦਰਾ ਵਿਚ ਨਾ ਆਈਆ। ਨਿਰਗੁਣ ਸਰਗੁਣ ਬਣਿਆ ਮਹਾਵਤ, ਚਿਉਂਟੀ ਹਸਤ ਏਕਾ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਪੱਤਣ ਦਏ ਬਣਾਈਆ। ਪ੍ਰੇਮ ਪੱਤਣ ਗੁਰਸਿਖ ਕਿਨਾਰਾ, ਗੁਰ ਗੁਰ ਬੇੜਾ ਆਪ ਚਲਾਈਆ। ਆਇਆ ਵੇਖਣ ਏਕੰਕਾਰਾ, ਅਕਲ ਕਲ ਆਪਣਾ ਰੂਪ ਧਰਾਈਆ। ਨੌਂ ਨੌਂ ਵੇਖੇ ਵੇਖਣਹਾਰਾ, ਸ੍ਰਿਸ਼ਟ ਸਬਾਈ ਫੋਲ ਫੁਲਾਈਆ। ਲੱਖ ਚੁਰਾਸੀ ਜੂਠ ਝੂਠ ਬੱਧਾ ਭਾਰਾ, ਲੋਕਮਾਤ ਰਹੇ ਕੁਰਲਾਈਆ। ਕੋਇ ਨਾ ਦਿਸੇ ਮੀਤ ਮੁਰਾਰਾ, ਸਗਲਾ ਸੰਗ ਨਾ ਕੋਇ ਨਿਭਾਈਆ। ਨਾਤਾ ਛੁਟਾ ਨਾਰੀ ਨਾਰਾ, ਨਾਰੀ ਕੰਤ ਦਏ ਦੁਹਾਈਆ। ਚਾਰ ਕੁੰਟ ਨਾ ਦਿਸੇ ਕੋਇ ਸਹਾਰਾ, ਚਾਰ ਯਾਰੀ ਰਹੀ ਸ਼ਰਮਾਈਆ। ਨੇਤਰ ਨੈਣ ਨਾ ਕੋਇ ਉਜਿਆਰਾ, ਜਗਤ ਨੇਤਰ ਨਜ਼ਰ ਨਾ ਆਈਆ। ਧੀਆਂ ਪੂਤ ਝੂਠਾ ਪਿਆਰਾ, ਅੰਤਮ ਸੰਗ ਨਾ ਕੋਇ ਨਿਭਾਈਆ। ਖੁਲੜੇ ਕੇਸ ਰੋਵੇ ਜ਼ਾਰੋ ਜ਼ਾਰਾ, ਸੀਸ ਮੇਂਢੀ ਨਾ ਕੋਇ ਗੁੰਦਾਈਆ। ਹਾਏ ਹਾਏ ਕਰਨ ਪੁਕਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਚਾਰੋਂ ਕੁੰਟ ਸਮੁੰਦਰ ਖਾਰਾ, ਕਲਜੁਗ ਘਾਟੀ ਪਾਰ ਨਾ ਕੋਇ ਵਖਾਈਆ। ਚਿਕੜ ਭਰੀਆਂ ਖੁਬਣ ਵਿਚ ਗਾਰਾ, ਸਾਰੰਗ ਸਾਰ ਨਾ ਕੋਇ ਜਣਾਈਆ। ਮਾਨਸ ਜਨਮ ਆਈ ਹਾਰਾ, ਹਾਰ ਜਿਤ ਨਾ ਰੂਪ ਵਟਾਈਆ। ਪੁਰਖ ਅਬਿਨਾਸ਼ੀ ਲਾਇਆ ਇਕ ਅਖਾੜਾ, ਬ੍ਰਹਿਮੰਡ ਖੰਡ ਰਿਹਾ ਨਚਾਈਆ। ਗੁਰਮੁਖ ਵਿਰਲਾ ਕੀਆ ਪਿਆਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਮੇਲ ਮਿਲਾਇਆ ਸਤਾਰਾਂ ਹਾੜਾ, ਵਦੀ ਸੁਦੀ ਨਾ ਕੋਇ ਰਖਾਈਆ। ਆਪਣਾ ਖ਼ੂਨ ਕੀਆ ਗਾੜ੍ਹਾ, ਗੁਰਮੁਖਾਂ ਜੜ੍ਹ ਲਗਾਈਆ। ਸੇਵਾ ਕਰੇ ਕਰਨੇਹਾਰਾ, ਬਾਢੀ ਆਪਣਾ ਰੂਪ ਵਟਾਈਆ। ਤਿੱਖਾ ਫੜਿਆ ਏਕਾ ਆਰਾ, ਦੋ ਧਾਰਾ ਚੀਰ ਪਵਾਈਆ। ਸੂਤਰ ਲਾਏ ਏਕਾ ਵਾਰਾ, ਕਾਲੀ ਤੰਦਨ ਤੰਦ ਹਿਲਾਈਆ। ਦੋ ਜਹਾਨਾਂ ਕਰੇ ਖਵਾਰਾ, ਖ਼ਾਕੀ ਖ਼ਾਕ ਖ਼ਾਕ ਉਡਾਈਆ। ਆਪੇ ਮੱਲੇ ਆਪਣਾ ਪਾਰ ਕਿਨਾਰਾ, ਪੱਤਨ ਬੈਠਾ ਸਾਚਾ ਮਾਹੀਆ। ਚੱਪੂ ਨਾਮ ਲਾਏ ਸਹਾਰਾ, ਵੰਝ ਮੁਹਾਨਾ ਰਿਹਾ ਵਖਾਈਆ। ਖੇਵਟ ਖੇਟਾ ਬਣ ਸੰਸਾਰਾ, ਸਾਚਾ ਬੇੜਾ ਆਪ ਚਲਾਈਆ। ਭਗਤ ਜਨਾਂ ਹਰਿ ਮਾਂ ਪਿਓ ਬੇਟਾ ਆਦਿ ਜੁਗਾਦਿ ਕਰੇ ਵਿਹਾਰਾ, ਜਗਤ ਬਿਉਹਾਰੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪੱਤਣ ਰਿਹਾ ਵਖਾਈਆ। ਏਕਾ ਪੱਤਣ ਲੱਗਾ ਡੇਰਾ, ਕੰਢਾ ਨਜ਼ਰ ਵਿਚ ਨਾ ਆਈਆ। ਪਰਗਟ ਹੋਇਆ ਸਿੰਘ ਸ਼ੇਰ ਦਲੇਰਾ, ਦੋ ਜਹਾਨ ਵੱਜੇ ਵਧਾਈਆ। ਆਪ ਵਸਾਏ ਆਪਣਾ ਖੇੜਾ, ਸਚਖੰਡ ਦੁਆਰਾ ਸੋਭਾ ਪਾਈਆ। ਕਲਜੁਗ ਦੇਵੇ ਲੱਖ ਚੁਰਾਸੀ ਗੇੜਾ, ਰਾਏ ਧਰਮ ਦਰ ਵਖਾਈਆ। ਗੁਰਮੁਖ ਵਿਰਲੇ ਚਾਓ ਘਨੇਰਾ, ਜਿਸ ਭਰਵਾਸਾ ਰਿਹਾ ਵਖਾਈਆ। ਨਾਤਾ ਤੁਟਾ ਮੇਰਾ ਤੇਰਾ, ਮੈਂ ਤੂੰ ਨਾ ਕੋਇ ਸਮਝਾਈਆ। ਤੂੰ ਠਾਕਰ ਹਉਂ ਸੇਵਕ ਤੇਰਾ, ਚਾਕਰ ਚਾਕਰੀ ਇਕ ਸਮਝਾਈਆ। ਤੂੰ ਪਾਤਨ ਬੈਠਾ ਕਰੇ ਮਿਹਰਾ, ਮਿਹਰਵਾਨ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਨਈਆ ਪਾਰ ਲੰਘਾਈਆ। ਜਗਤ ਨਈਆ ਦੇਵੇ ਨੌਕਾ, ਗੁਣ ਅਵਗੁਣ ਨਾ ਕੋਇ ਜਣਾਇੰਦਾ। ਪ੍ਰਭ ਮਿਲਣ ਦਾ ਅੰਤਮ ਮੌਕਾ, ਵੇਲਾ ਗਿਆ ਹੱਥ ਨਾ ਆਇੰਦਾ। ਚਾਰ ਵਰਨ ਮਾਰਗ ਦੱਸਿਆ ਸੌਖਾ, ਜੋਗ ਅਭਿਆਸ ਨਾ ਕੋਇ ਕਰਾਇੰਦਾ। ਨਿਰਗੁਣ ਨਿਰਵੈਰ ਨਾ ਦੇਵੇ ਧੋਖਾ, ਆਪਣਾ ਮੇਲ ਆਪ ਮਿਲਾਇੰਦਾ। ਨਾ ਕੋਈ ਪੜ੍ਹੇ ਜਗਤ ਪੋਥਾ, ਸੰਧਿਆ ਧੂਪ ਨਾ ਕੋਈ ਧੁਖਾਇੰਦਾ। ਜਲ ਧਾਰ ਨਾ ਮਾਰੇ ਕੋਈ ਗੋਤਾ, ਅੰਮ੍ਰਿਤ ਧਾਰ ਆਪ ਵਹਾਇੰਦਾ। ਮਲ ਖ਼ਾਕ ਨਾ ਬਣੇ ਕੋਈ ਗਧਾ ਖੋਤਾ, ਚਰਨ ਧੂੜੀ ਮਸਤਕ ਟਿੱਕਾ ਲਾਇੰਦਾ। ਤਨ ਕਟਾਏ ਨਾ ਕੋਈ ਪੋਟਾ ਪੋਟਾ, ਮਨ ਕਾ ਮਾਣ ਆਪ ਮਿਟਾਇੰਦਾ। ਸਤਵਾਂ ਅੱਠਵਾਂ ਜਗਾਏ ਨਾ ਕੋਈ ਜੋਤਾ, ਆਤਮ ਜੋਤ ਡਗਮਗਾਇੰਦਾ। ਪੀਰ ਫ਼ਕੀਰ ਨਾ ਦੇਵੇ ਕੋਈ ਰੋਟਾ, ਪਕਵਾਨ ਆਪਣੇ ਪੇਟੇ ਪਾਇੰਦਾ। ਧਨ ਮੰਗੇ ਨਾ ਹਰਿ ਦਰ ਕੋਈ ਗਹਿਣਾ ਗੋਟਾ, ਨਾਮ ਧਨ ਇਕ ਵਖਾਇੰਦਾ। ਨੌਂ ਖੰਡ ਪ੍ਰਿਥਮੀ ਕਿਸੇ ਘਰ ਨਾ ਰਹਿਣ ਦੇਵੇ ਹੁੱਕਾ ਲੋਟਾ, ਅਗਨੀ ਕੋਇਲਾ ਨਾ ਕੋਇ ਧੁਖਾਇੰਦਾ। ਦੀਰਘ ਰੋਗ ਨਾ ਰੱਖੇ ਵਾਸਨਾ ਅੰਦਰ ਖੋਟਾ, ਸਚ ਸੁੱਚ ਇਕ ਸਮਝਾਇੰਦਾ। ਗੁਰਮੁਖ ਕੋਇ ਨਾ ਰਹੇ ਸੋਤਾ, ਸਤਿਗੁਰ ਪੂਰਾ ਆਪ ਜਗਾਇੰਦਾ। ਸ਼ਬਦ ਅਗੰਮੀ ਫੜਿਆ ਸੋਟਾ, ਲੱਖ ਚੁਰਾਸੀ ਆਪ ਸਮਝਾਇੰਦਾ। ਸ਼ਬਦੀ ਪੂਤ ਸ਼ਬਦੀ ਪੋਤਾ, ਓਤ ਪੋਤ ਆਪ ਬਣਾਇੰਦਾ। ਆਪਣੇ ਜੇਹਾ ਆਪੇ ਹੋਤਾ, ਦੂਸਰ ਅਵਰ ਨਾ ਕੋਇ ਵਖਾਇੰਦਾ। ਬਿਨ ਹਰਿ ਪ੍ਰੇਮ ਖ਼ਾਲੀ ਦਿਸੇ ਲੂਠਾ, ਪੰਜ ਤੱਤ ਕੰਮ ਕਿਸੇ ਨਾ ਆਇੰਦਾ। ਬਿਨ ਸਤਿਗੁਰ ਪੂਰੇ ਮਾਨਸ ਜਨਮ ਥੋਥਾ, ਆਈ ਥੁੜ ਪੂਰ ਨਾ ਕੋਇ ਕਰਾਇੰਦਾ। ਪੁਰਖ ਅਬਿਨਾਸ਼ੀ ਕਿਸੇ ਨਾ ਦਿਸੇ ਮੰਦਰ ਮਸਜਿਦ ਕੋਠਾ, ਜਨ ਭਗਤਾਂ ਅੰਦਰ ਡੇਰਾ ਲਾਇੰਦਾ। ਗੁਰਸਿਖ ਬਨ ਜਾਏ ਨਾ ਬੰਨ੍ਹ ਲੰਗੋਟਾ, ਅਗਨੀ ਧੂਣੀ ਨਾ ਕੋਇ ਤਪਾਇੰਦਾ। ਜਾਂਦੇ ਪੁੱਤਰ ਵੇਖ ਨਾ ਕੋਇ ਰੋਵਣ ਰੋਤਾ, ਰੋਵਣ ਧੋਵਣ ਮੂਲ ਚੁਕਾਇੰਦਾ। ਪੰਡਤ ਬ੍ਰਹਿਮਣ ਕੋਇ ਨਾ ਦੇਵੇ ਨਿਉਤਾ, ਜਗਤ ਝੇੜਾ ਨਾ ਕੋਇ ਮਿਟਾਇੰਦਾ। ਲੇਖਾ ਜਾਣੇ ਕੋਟਨ ਕੋਟਾ, ਕੋਟਨ ਕੋਟ ਆਪਣੀ ਖੇਲ ਖਿਲਾਇੰਦਾ। ਗੁਰਸਿਖਾਂ ਦੇਵੇ ਨਿਰਮਲ ਜੋਤਾ, ਜੋਤੀ ਜਾਤਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪ੍ਰੇਮ ਪੱਤਣ ਇਕ ਵਖਾਇੰਦਾ। ਪ੍ਰੇਮ ਪੱਤਣ ਬੈਠਾ ਮਾਹੀ, ਮਾਹੀਗੀਰ ਖੇਲ ਖਿਲਾਇੰਦਾ। ਜਨਮ ਜਨਮ ਦੀ ਮੇਟੇ ਸ਼ਾਹੀ, ਦੁਰਮਤ ਮੈਲ ਧਵਾਇੰਦਾ। ਲੱਖ ਚੁਰਾਸੀ ਕੱਟ ਜੰਜਾਲਾ ਮੇਟੇ ਫਾਹੀ, ਫਾਂਦੀ ਫੰਦ ਨਾ ਕੋਇ ਪਵਾਇੰਦਾ। ਆਉਂਦੇ ਜਾਂਦੇ ਵੇਖੇ ਰਾਹੀ, ਕਲਜੁਗ ਗੇੜਾ ਆਪ ਗੜਾਇੰਦਾ। ਗੁਰਮੁਖਾਂ ਮਿਲੇ ਚਾਈਂ ਚਾਈਂ, ਜੁਗ ਜੁਗ ਵੇਸ ਧਰਾਇੰਦਾ। ਗ਼ਰੀਬ ਨਿਮਾਣਿਆਂ ਪਕੜੇ ਬਾਹੀਂ, ਆਪਣੇ ਗਲੇ ਲਗਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਈਂ, ਦਰਗਹਿ ਸਾਚੀ ਧਾਮ ਬਹਾਇੰਦਾ। ਸੀਸ ਜਗਦੀਸ਼ ਰੱਖੇ ਠੰਡੀ ਛਾਈਂ, ਮਹੀਨਾ ਜੇਠ ਨਾ ਅਗਨ ਤਪਾਇੰਦਾ। ਕਰੇ ਪ੍ਰੇਮ ਜੀਵਾਂ ਗਵਾਲਾ ਬਣ ਬਣ ਗਾਈਂ, ਬਨ ਬਿੰਦਰਾ ਵੇਖ ਵਖਾਇੰਦਾ। ਗੋਬਿੰਦ ਮੇਲਾ ਸਹਿਜ ਸੁਭਾਈ, ਗੁਰ ਗੁਰ ਸਾਜਣ ਮੇਲ ਮਿਲਾਇੰਦਾ। ਹੱਥੀਂ ਪੁੱਟਿਆ ਬੂਟਾ ਕਾਹੀ, ਜੂਠ ਝੂਠ ਜੜ੍ਹ ਉਖੜਾਇੰਦਾ। ਮੇਲ ਮਿਲਾਇਆ ਝੀਵਰ ਛੀਂਬੇ ਨਾਈ, ਕਲਜੁਗ ਅੰਤਮ ਪੂਰ ਕਰਾਇੰਦਾ। ਕਰਨ ਆਇਆ ਸਚ ਨਿਆਈਂ, ਸ਼ਾਹ ਪਾਤਸ਼ਾਹ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪੱਤਣ ਏਕਾ ਘਾਟ, ਏਕਾ ਪੁਰਖ ਪੁਰਖ ਸਮਰਾਥ, ਏਕਾ ਦੇਵਣਹਾਰਾ ਦਾਤ, ਏਕਾ ਵਸਤ ਰਿਹਾ ਵਰਤਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਪਿਤ ਮਾਤ, ਆਏ ਸਰਨ ਆਪਣੇ ਕੰਠ ਲਏ ਲਗਾਈਆ। ਲਾਏ ਘਾਟ ਸਾਚੇ ਪੱਤਣ, ਪਾਣੀ ਪਾਣੀ ਫੋਲ ਫੁਲਾਈਆ। ਤ੍ਰੈਕਾਲ ਦਰਸੀ ਆਇਆ ਰੱਖਣ, ਤ੍ਰੈ ਤ੍ਰੈ ਨਾਤਾ ਦਏ ਤੁੜਾਈਆ। ਗੁਰਮੁਖ ਵਿਰੋਲੇ ਸਾਚਾ ਮੱਖਣ, ਲੱਖ ਚੁਰਾਸੀ ਛਾਛ ਰਿਹਾ ਵਖਾਈਆ। ਲੇਖਾ ਜਾਣੇ ਉੱਤਰ ਪੂਰਬ ਪੱਛਮ ਦੱਖਣ, ਦਹਿ ਦਿਸ਼ਾ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਭਾਂਡੇ ਦਿਸੇ ਸੱਖਣ, ਸਚ ਵਸਤ ਨਾ ਕੋਇ ਟਿਕਾਈਆ। ਕਰੇ ਖੇਲ ਦੀਪ ਲੱਖਣ, ਕੁਸ਼ਾ ਕਰੋਚ ਰੂਪ ਧਰਾਈਆ। ਸਲਮਲ ਸਾਨ ਪਰਦੇ ਢਕਣ, ਜੰਬੂ ਦੇਸ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਘਰ ਰਿਹਾ ਸਮਝਾਈਆ। ਏਕਾ ਪੱਤਣ ਹਰਿ ਹਰਿ ਘਾਟ, ਜਗਤ ਘਾਟੀ ਆਪ ਚੜ੍ਹਾਇੰਦਾ। ਹਰਿਜਨ ਰੱਖੇ ਆਪਣੇ ਸਾਥ, ਸਗਲਾ ਸਾਥੀ ਸੰਗ ਵਖਾਇੰਦਾ। ਜਨ ਜਨਣੀ ਕਰੇ ਦਾਸੀ ਦਾਸ, ਪੁੱਤਰ ਮਾਤ ਵੇਖ ਵਖਾਇੰਦਾ। ਲਹਿਣਾ ਚੁਕਾਏ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਉਪਰ ਖੇਲ ਖਿਲਾਇੰਦਾ। ਹਰਿਜਨ ਕਰੇ ਦਾਸੀ ਦਾਸ, ਦਾਸ ਇਕ ਰਖਾਇੰਦਾ। ਆਪਣੇ ਮੰਦਰ ਕਰ ਪਰਕਾਸ਼, ਪਾਰ ਕਿਨਾਰਾ ਇਕ ਸਮਝਾਇੰਦਾ। ਬਿਨ ਗੁਰਮੁਖ ਕਰੇ ਨਾ ਕੋਇ ਨਿਵਾਸ, ਦੂਸਰ ਰਾਹ ਨਾ ਕੋਇ ਜਣਾਇੰਦਾ। ਕੋਟਨ ਕੋਟ ਰੱਖੀ ਬੈਠੇ ਆਸ, ਕਵਣ ਵੇਲਾ ਪੁਰਖ ਅਬਿਨਾਸ਼ੀ ਰੂਪ ਮਾਤ ਧਰਾਇੰਦਾ। ਕੋਟਨ ਕੋਟ ਗਾਇਨ ਰਸਨ ਸਵਾਸ, ਸਵਾਸ ਸਵਾਸਾਂ ਵਿਚ ਸਮਾਇੰਦਾ। ਕੋਟਨ ਕੋਟ ਮਲ ਮਲ ਧੂੜੀ ਖ਼ਾਕ, ਤਨ ਖ਼ਾਕੀ ਖ਼ਾਕ ਵਖਾਇੰਦਾ। ਕੋਟਨ ਕੋਟ ਉਚੇ ਟਿੱਲੇ ਪਰਬਤ ਚੜ੍ਹ ਚੜ੍ਹ ਰਹੇ ਝਾਕ, ਨੇਤਰ ਨੈਣ ਸਰਬ ਉਠਾਇੰਦਾ। ਕੋਟਨ ਕੋਟ ਘਰ ਛਡ ਛਡ ਗਏ ਸੱਜਣ ਸਾਕ, ਜੰਗਲ ਜੂਹ ਉਜਾੜ ਪਹਾੜ ਡੇਰਾ ਲਾਇੰਦਾ। ਕੋਟਨ ਕੋਟ ਬੈਠੇ ਉਪਰ ਤੀਰਥ ਤਾਟ, ਸਿਲ ਪੂਜਸ ਵਕ਼ਤ ਲੰਘਾਇੰਦਾ। ਕੋਟਨ ਕੋਟ ਖੋਲ੍ਹੀ ਬੈਠੇ ਹਾਟ, ਜਗਤ ਵਣਜਾਰਾ ਜਗਤ ਵਣਜ ਵੇਖ ਵਖਾਇੰਦਾ। ਕੋਟਨ ਕੋਟ ਬਸਤਰ ਭੂਸ਼ਨ ਪਾ ਪਾ ਸੁੱਤੇ ਖਾਟ, ਪਲੰਘ ਰੰਗੀਲਾ ਸਚ ਵਖਾਇੰਦਾ। ਕੋਟਨ ਕੋਟ ਬਣ ਬਣ ਬੈਠੇ ਨਾਥ, ਕੰਨ ਪਾਟੇ ਨਾਦ ਵਜਾਇੰਦਾ। ਕੋਟਨ ਕੋਟ ਪੜ੍ਹ ਪੜ੍ਹ ਥੱਕੇ ਗਾਥ, ਗੀਤਾ ਗਿਆਨ ਜਗਤ ਦ੍ਰਿੜਾਇੰਦਾ। ਕੋਟਨ ਕੋਟ ਮਸਤਕ ਲਾ ਲਾ ਬੈਠੇ ਜਗਤ ਲਲਾਟ, ਤ੍ਰਿਸੂਲ ਰੂਪ ਕੋਟ ਵਟਾਇੰਦਾ। ਕੋਟਨ ਕੋਟ ਚੰਦਨ ਲਾਇਨ ਮਸਤਕ ਮਾਥ, ਆਪਣਾ ਨਿਮ ਰੂਪ ਨਾ ਕੋਇ ਵਕਾਇੰਦਾ। ਕੋਟਨ ਕੋਟ ਫਸੇ ਵਿਚ ਜ਼ਾਤ ਪਾਤ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਇੰਦਾ। ਕੋਟਨ ਕੋਟ ਦੇਂਦੇ ਫਿਰਨ ਨਜਾਤ, ਆਪਣਾ ਪੱਲੂ ਨਾ ਕੋਇ ਛੁਡਾਇੰਦਾ। ਕੋਟਨ ਕੋਟ ਬਣ ਬਣ ਬੈਠੇ ਪਿਤ ਮਾਤ, ਸਾਚਾ ਪੂਤ ਨਾ ਕੋਇ ਬਣਾਇੰਦਾ। ਕੋਟਨ ਕੋਟ ਸੁੱਤੇ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਕੋਟਨ ਕੋਟ ਕਰ ਕਰ ਥੱਕੇ ਵਾਟ, ਦੋ ਜਹਾਨਾਂ ਪੰਧ ਨਾ ਕੋਇ ਮੁਕਾਇੰਦਾ। ਕੋਟਨ ਕੋਟ ਦੇਵਣ ਦਾਨ ਹੱਥੋ ਹਾਥ, ਆਤਮ ਦਾਨ ਨਾ ਕੋਇ ਕਰਾਇੰਦਾ। ਕੋਟਨ ਕੋਟ ਸੀਸ ਝੁਕੌਣ ਤ੍ਰਿਲੋਕੀ ਨਾਥ, ਨਾਥ ਤ੍ਰਿਲੋਕੀ ਦਰਸ ਕੋਇ ਨਾ ਪਾਇੰਦਾ। ਕੋਟਨ ਕੋਟ ਸੀਸ ਝੁਕਾਉਣ ਰਾਮ ਰਘੁਨਾਥ, ਰਘੁਪਤ ਰਗਬੰਸ ਮੇਲ ਨਾ ਕੋਇ ਮਿਲਾਇੰਦਾ। ਕੋਟਨ ਕੋਟ ਕਰ ਕਰ ਬੈਠੇ ਆਪਣਾ ਘਾਤ, ਸੂਲੀ ਮਨਸੂਰ ਹੱਥ ਨਾ ਕੋਇ ਉਠਾਇੰਦਾ। ਕੋਟਨ ਕੋਟ ਚੜ੍ਹ ਚੜ੍ਹ ਗਏ ਬਰਾਤ, ਸਾਚਾ ਲਾੜਾ ਨਜ਼ਰ ਕਿਸੇ ਨਾ ਆਇੰਦਾ। ਕੋਟਨ ਕੋਟੀ ਸਾਕ ਸੱਜਣ ਬਣਾਇਆ ਨਾਤ, ਨਾਤਾ ਬਿਧਾਤਾ ਨਾ ਕੋਇ ਜੁੜਾਇੰਦਾ। ਕੋਟਨ ਕੋਟੀ ਇਕ ਦੂਜੇ ਦੀ ਪੁਛਣ ਵਾਤ, ਆਪਣਾ ਵੇਲਾ ਹੱਥ ਕਿਸੇ ਨਾ ਆਇੰਦਾ। ਕੋਟਨ ਕੋਟੀ ਰਾਹ ਤੱਕਣ ਕਮਲਾਪਾਤ, ਕਵਲ ਨੈਣ ਮੁਖ ਨਾ ਕਿਸੇ ਦਿਖਲਾਇੰਦਾ। ਜਿਸ ਜਨ ਕਿਰਪਾ ਕਰੇ ਆਪ ਦੇਵੇ ਦਰਸ ਦਾਤ, ਦੇ ਦਰਸ ਤ੍ਰਿਖਾ ਮਿਟਾਇੰਦਾ। ਅੱਠੇ ਪਹਿਰ ਕਰੇ ਪ੍ਰਭਾਤ, ਸੰਧਿਆ ਰੂਪ ਨਾ ਕੋਇ ਸਮਝਾਇੰਦਾ। ਪਾਰ ਕਿਨਾਰਾ ਰੱਖੇ ਘਾਟ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲ ਆਪਣੇ ਦਰ, ਬੰਕ ਦੁਆਰੀ ਬੰਕ ਸੁਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਿਸ ਜਨ ਫੜਾਏ ਆਪਣਾ ਲੜ, ਫੜਾਇਆ ਪੱਲੂ ਨਾ ਫਿਰ ਛੁਡਾਇੰਦਾ। ਪਾਰ ਕਿਨਾਰਾ ਹੋਇਆ ਜਗ, ਹਰਿ ਭਗਤ ਮਿਲੀ ਵਡਿਆਈਆ। ਮਿਲਿਆ ਮੇਲ ਉਪਰ ਸ਼ਾਹ ਰਗ, ਹਰਿ ਸਤਿਗੁਰ ਦਇਆ ਕਮਾਈਆ। ਭਰ ਪਿਆਲਾ ਜਾਮ ਪਿਆਇਆ ਨਾਮ ਮਦਿ, ਸਤਿ ਸਰੂਰ ਇਕ ਵਖਾਈਆ। ਹੰਸ ਬਣਾਇਆ ਬਗਲਾ ਬਗ, ਜਗ ਝੇੜਾ ਰਹਿਣ ਨ ਪਾਈਆ। ਸ਼ਬਦ ਬੰਧਾਇਆ ਏਕਾ ਤਗ, ਸਾਚਾ ਸਗਣ ਮਨਾਈਆ। ਬੰਕ ਦੁਆਰਾ ਖੁਲ੍ਹਾਇਆ ਅਧਵਿਚਕਾਰ ਭੇਵ ਚੁਕਾਇਆ। ਅੱਗੇ ਸੁਣਾਏ ਸ਼ਬਦ ਅਨਹਦ, ਨਾਦ ਅਨਾਦ ਵਜਾਈਆ। ਜਗਤ ਵਾਸਨਾ ਵਿਚੋਂ ਕੱਢ, ਆਪਣੇ ਦਰ ਬਹਾਈਆ। ਨਾਤਾ ਤੁੱਟਾ ਅੰਧੇਰੀ ਖੱਡ, ਸਾਚੇ ਘਰ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਲਿਆ ਸੱਦ, ਸਦੜੇ ਤੱਤ ਪਵਣ ਰਿਹਾ ਸਮਝਾਈਆ। ਆਪ ਬਣਾਣੀ ਆਪਣੀ ਯਦ, ਹਰਿਜਨ ਸਾਚੇ ਆਪ ਧਰਾਈਆ। ਗੁਰਮੁਖ ਭਾਰ ਲਿਆ ਲੱਦ, ਸੀਸ ਜਗਦੀਸ਼ ਉਠਾਈਆ। ਲੇਖਾ ਚੁੱਕੇ ਨਾੜੀ ਹੱਡ, ਰਕਤ ਬੂੰਦ ਵੇਖ ਵਖਾਈਆ। ਲੋਕਮਾਤ ਲੱਖ ਚੁਰਾਸੀ ਵਿਚੋਂ ਕਰੇ ਅੱਡ, ਆਪਣੇ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹੋਏ ਸਹਾਈਆ। ਹਰਿਜਨ ਸੁਹਾਇਆ ਹਰਿ ਰੰਗ, ਰੰਗ ਰੰਗੀਲਾ ਏਕਾ ਮਾਹੀਆ। ਨਿਜ ਘਰ ਉਪਜਾਇਆ ਪਰਮਾਨੰਦ, ਪ੍ਰੀਤਮ ਪ੍ਰੇਮ ਪ੍ਰੇਮ ਵਖਾਈਆ। ਨਾਤਾ ਤੁੱਟਾ ਮਦਿਰਾ ਮਾਸ ਗੰਦ, ਘਰ ਸਾਚੇ ਵੱਜੇ ਵਧਾਈਆ। ਨਾਮ ਧਨ ਪਾਇਆ ਏਕਾ ਛੰਦ, ਸੁਣ ਸੁਣ ਤਨ ਮਨ ਹਰਾ ਕਰਾਈਆ। ਖ਼ੁਸ਼ੀ ਹੋਏ ਬੰਦ ਬੰਦ, ਬੰਦਨਾ ਦੋਏ ਜੋੜ ਸਮਝਾਈਆ। ਜਗਤ ਪਾਂਧੀ ਮੁੱਕੇ ਪੰਧ, ਆਵਣ ਜਾਵਣ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਦਾ ਬਖ਼ਸ਼ੰਦ, ਪਤਿਤ ਪਾਵਣ ਪਤਿਤ ਪੁਨੀਤ ਲਏ ਕਰਾਈਆ। ਸਚ ਦੁਆਰ ਮਿਟਿਆ ਦੁੱਖ, ਦਰਦੀ ਦਰਦ ਆਪ ਗਵਾਇੰਦਾ। ਜਗਤ ਤ੍ਰਿਸ਼ਨਾ ਚੁੱਕੀ ਭੁੱਖ, ਤ੍ਰਿਸ਼ਨਾ ਤ੍ਰਿਪਤ ਆਪ ਵਖਾਇੰਦਾ। ਹਰਿਜਨ ਲੇਖੇ ਲੱਗਾ ਸਾਚਾ ਸਤਿ, ਸਤ ਅਪਰਾਧ ਸਰਬ ਮਿਟਾਇੰਦਾ। ਕਿਰਪਾ ਕਰ ਅਬਿਨਾਸ਼ੀ ਅਚੁਤ, ਚੇਤਨ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰੀ ਹਰਿ ਸਾਚਾ ਖੇਲ ਖਿਲਾਇੰਦਾ। ਹਰੀ ਹਰਿ ਹਰਿ ਪਾਇਆ, ਗੁਰ ਸਤਿਗੁਰ ਗਹਿਰ ਗੰਭੀਰ। ਮਨ ਮਣਕਾ ਭੌ ਚੁਕਾਇਆ, ਤਨ ਮਨ ਹੋਇਆ ਠਾਂਡਾ ਅੰਮ੍ਰਿਤ ਮਿਲਿਆ ਸਾਚਾ ਸੀਰ। ਹਉਮੇ ਮਤੀ ਰੋਗ ਗਵਾਇਆ, ਦੂਈ ਦਵੈਤੀ ਕੱਟ ਜ਼ੰਜੀਰ। ਹਿਜਰ ਜਿਗਰ ਫ਼ਿਰਾਕ਼ ਵਖਾਇਆ, ਪੁਰਖ ਅਬਿਨਾਸ਼ੀ ਬੇਨੀਜ਼ਰ। ਹਜ਼ਰਤ ਹਾਜ਼ਰ ਦਇਆ ਕਮਾਇਆ, ਹਜ਼ੂਰ ਪੀਰਨ ਪੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਗੁਣੀ ਗਹੀਰ। ਗੁਣੀ ਗਹੀਰਾ ਰਾਮ ਰਮਈਆ, ਰੂਪ ਅਨੂਪ ਖੇਲ ਖਿਲਾਇੰਦਾ। ਸਰਬ ਜੀਆਂ ਦਾ ਸਾਚਾ ਸਈਆ, ਸਗਲਾ ਸੰਗ ਰਖਾਇੰਦਾ। ਤ੍ਰੈਭਵਣ ਧਨੀ ਚਲਾਏ ਏਕਾ ਨਈਆ, ਨਈਆ ਨਾਮ ਆਪ ਰਖਾਇੰਦਾ। ਚਾਰ ਵਰਨ ਬਹਾਏ ਫੜ ਫੜ ਬਹੀਆ, ਸਾਚਾ ਬੇੜਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੀ ਸੇਵ ਕਮਾਇੰਦਾ। ਸਾਚਾ ਬੇੜਾ ਸ੍ਰੀ ਭਗਵਾਨ, ਭਗਤਨ ਆਪ ਚਲਾਈਆ। ਨਿਰਧਨ ਨਿਰਗੁਣ ਕਰ ਪਰਵਾਨ, ਮਾਣ ਨਿਮਾਣਿਆਂ ਹੋਏ ਸਹਾਈਆ। ਏਕਾ ਮੰਦਰ ਵਖਾਏ ਸਚ ਮਕਾਨ, ਬੰਕ ਦੁਆਰਾ ਖੋਲ੍ਹ ਵਖਾਈਆ। ਏਕਾ ਘਰ ਹੋਏ ਮਿਹਰਵਾਨ, ਮਿਹਰਵਾਨ ਬੇਪਰਵਾਹੀਆ। ਏਕਾ ਬਖ਼ਸ਼ੇ ਚਰਨ ਧਿਆਨ, ਧਿਆਨ ਚਰਨ ਇਕ ਲਗਾਈਆ। ਏਕਾ ਰਾਗ ਸੁਣਾਏ ਕਾਨ, ਸੋਹੰ ਸੋ ਸ਼ਬਦ ਪੜ੍ਹਾਈਆ। ਅਨਡਿਠ ਰੂਪ ਸ੍ਰੀ ਭਗਵਾਨ, ਅਨਡਿਠੜੀ ਕਾਰ ਕਮਾਈਆ। ਗੁਰਮੁਖ ਸਾਚੇ ਲਏ ਪਛਾਣ, ਜਗਤ ਜਲੰਦੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਹੋਏ ਸਹਾਈਆ। ਸਦਾ ਸਹਾਈ ਹਰਿ ਹਰਿ, ਗੁਰਮੁਖ ਗੇੜਾ ਆਪ ਚੁਕਾਇੰਦਾ। ਦਰ ਦਰਵੇਸ਼ ਬਣੇ ਦਰ ਦਰ, ਦਰ ਦਰ ਆਪਣਾ ਵੇਸ ਵਟਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਫੜ ਫੜ, ਏਕਾ ਫੰਦਨ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਵੇਖੇ ਆਪਣੇ ਨੈਣ, ਲੋਚਣ ਨੈਣ ਆਪ ਖੁਲ੍ਹਾਈਆ। ਚੌਥੇ ਪਦ ਇਕੱਠੇ ਬਹਿਣ, ਹਰਿ ਮੇਲਾ ਸਹਿਜ ਸੁਭਾਈਆ। ਛੇਵਾਂ ਬਣ ਛੱਪਰ ਛੰਨ ਵਸੇ ਸਾਰੇ ਕਹਿਣ, ਸਤਿ ਸਤਿਵਾਦੀ ਬੈਠਾ ਆਸਣ ਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਸਰਗੁਣ ਚੁਕਾਏ ਲਹਿਣ ਦੇਣ, ਹਰਿਜਨ ਲੇਖਾ ਲੇਖੇ ਪਾਈਆ। ਲਾੜੀ ਮੌਤ ਨਾ ਖਾਏ ਡਾਇਨ, ਡੰਕਾ ਕਾਲ ਨਾ ਕੋਇ ਵਜਾਈਆ। ਗੁਰਸਿਖਾਂ ਗੁਰ ਸਤਿਗੁਰ ਅੰਤਮ ਆਏ ਲੈਣ, ਆਪ ਆਪਣਾ ਦਰਸ ਵਖਾਈਆ। ਹਰਿਜਨ ਸ਼ਬਦ ਬਬਾਣੇ ਉਠ ਉਠ ਬਹਿਣ, ਸਤਿਗੁਰ ਪੂਰਾ ਆਪ ਉਠਾਈਆ। ਰਸਨਾ ਜਿਹਵਾ ਗੁਣ ਏਕਾ ਕਹਿਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਚਰਨ ਸੱਚੀ ਸਰਨਾਈਆ। ਹਰਿ ਸਰਨ ਮਿਟੇ ਰੋਗ, ਚਿੰਤਾ ਸੋਗ ਨਾ ਕੋਇ ਜਣਾਈਆ। ਹਰਿ ਚਰਨ ਮਿਲੇ ਜੋਗ, ਸਾਚਾ ਜੋਗ ਨਾਮ ਵਡਿਆਈਆ। ਹਰਿ ਚਰਨ ਮੇਟੇ ਲੋਕ ਪਰਲੋਕ, ਲੋਕ ਪਰਲੋਕ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰੀ ਜਨ ਹਰਿਜਨ ਲਏ ਉਪਾਈਆ। ਹਰਿ ਚਰਨ ਸਾਚੀ ਦਰਗਾਹ, ਦਰਗਾਹ ਸਾਚੀ ਆਪ ਜਣਾਇੰਦਾ। ਹਰਿ ਚਰਨ ਨਿਥਾਵਿਆਂ ਦੇਵੇ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਹਰਿ ਚਰਨ ਸਦਾ ਸਦਾ ਰੱਖੇ ਠੰਡੀ ਛਾਂ, ਅਗਨੀ ਤੱਤ ਨਾ ਕੋਇ ਵਖਾਇੰਦਾ। ਹਰਿ ਚਰਨ ਲੇਖਾ ਚੁਕਾਏ ਦੋ ਜਹਾਂ, ਦੋ ਜਹਾਨਾਂ ਵਾਲੀ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਵੇਖ ਵਖਾਇੰਦਾ। ਹਰਿ ਚਰਨ ਸਚ ਬਬਾਨਾ, ਜਨ ਭਗਤ ਦਏ ਸਮਝਾਈਆ। ਹਰਿ ਚਰਨ ਬਿਨਾ ਜੀ ਨਾ ਸਕੇ ਕੋਈ ਰਾਜਾ ਰਾਣਾ, ਲੋਕਮਾਤ ਮਿਲੇ ਨਾ ਕਿਸੇ ਵਡਿਆਈਆ। ਹਰਿ ਚਰਨ ਬਿਨ ਗੁਰਸਿਖ ਨਾ ਕਿਸੇ ਪਛਾਣਾ, ਆਪਣੀ ਬੂਝ ਨਾ ਕਿਸੇ ਬੁਝਾਈਆ। ਹਰਿ ਚਰਨ ਪੌਣਾ ਪਦ ਨਿਰਬਾਣਾ, ਨਿਰਬਾਣ ਪਦ ਇਕ ਵਖਾਈਆ । ਹਰਿ ਚਰਨ ਮਿਲੇ ਵਿਸ਼ਨੂੰ ਭਗਵਾਨਾ, ਵਿਸ਼ਵ ਪੁਰਾਨ ਆਪਣਾ ਰੂਪ ਧਰਾਈਆ। ਹਰਿ ਚਰਨ ਕਰੇ ਸਦਾ ਕਲਿਆਨਾ, ਕਾਲ ਗਰਾਸ ਨਾ ਅੰਤ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਰੱਖੇ ਆਪਣੇ ਭਾਣਾ, ਲੱਖ ਚੁਰਾਸੀ ਨਿੰਦਕ ਨਿੰਦਿਆ ਮੁਖ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦਰ ਕਰੇ ਪਰਵਾਨਾ, ਰਾਏ ਧਰਮ ਨਾ ਕੋਇ ਵਖਾਈਆ। ਪੀਰੇ ਘਰ ਆਇਆ ਪੀਰ, ਜਗਤ ਪੀੜ ਦਏ ਮਿਟਾਈਆ। ਨੰਦੂ ਤੇਰਾ ਕੱਟ ਜ਼ੰਜੀਰ, ਅਨੰਦ ਦਏ ਵਖਾਈਆ। ਤੇਰਾ ਛੱਪਰ ਛੰਨ ਸੁਹਾਏ ਬੇਨਜ਼ੀਰ, ਆਪਣੀ ਨਜ਼ਰ ਆਪ ਰਖਾਈਆ। ਤੇਰੀ ਬਦਲ ਦੇਵੇ ਤਕ਼ਦੀਰ, ਤਦਬੀਰ ਆਪਣੇ ਹੱਥ ਰਖਾਈਆ। ਤੇਰੀ ਮੇਟੇ ਪਿਛਲੀ ਤਕਸੀਰ, ਲਿਖਿਆ ਲੇਖਾ ਦਏ ਗਵਾਈਆ। ਤੇਰੇ ਘਰ ਆਇਆ ਮੁਰਸ਼ਦ ਤੇਰੀ ਟੁੱਟੀ ਗੰਢੇ ਜ਼ੰਜੀਰ, ਕੁੰਡੀ ਕੁੰਡੀ ਨਾਲ ਮਿਲਾਈਆ। ਤੇਰੇ ਦਰ ਤੇਰੇ ਬਿਰਛ ਵਹਾਵਣ ਨੀਰ, ਰੋ ਰੋ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਲਾਰੀ ਦੁਲ੍ਹਾ ਰਿਹਾ ਮੁਕਾਈਆ। ਤੇਰੇ ਘਰ ਲੁਕਿਆ ਪੀਰ, ਮੁਲਾ ਰੂਪ ਵਟਾਇਆ। ਨਾਮ ਉਹਦਾ ਸ਼ਮਸ ਫ਼ਕੀਰ, ਜਿਸ ਕੁਲਾ ਖ਼ਾਕ ਰਲਾਇਆ। ਹੀਜੜਾ ਬਣ ਕੇ ਫਿਰਦਾ ਰਿਹਾ ਅੰਦਰ ਬਾਹਰ ਚੋਟੀ ਚੜ੍ਹ ਵੇਖੇ ਅਖ਼ੀਰ, ਚਾਰੋਂ ਕੁੰਟ ਨੈਣ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦਏ ਸਮਝਾਇਆ। ਪਹਿਲੇ ਸਾਲ ਆਇਆ ਪੀਰ, ਪੀਰ ਪੀਰ ਪੀਰ ਅੱਗੇ ਸੀਸ ਨਿਵਾਇੰਦਾ। ਦੂਜੀ ਵਾਰ ਹੋਇਆ ਦਿਲਗੀਰ, ਅਸਲਾਮਾ ਅਲੈਕਮ ਅਲੈਕਮ ਸਲਾਮ ਆਪ ਸੁਣਾਇੰਦਾ। ਤੀਜੀ ਵਾਰ ਕੱਟੇ ਭੀੜ, ਭੀੜਾ ਰਾਹ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਇੰਦਾ। ਉਠ ਮੁੱਲਾ ਹੋ ਜਾ ਦੂਰ, ਹਰਿ ਸਤਿਗੁਰ ਆਪ ਜਣਾਇੰਦਾ। ਗ਼ਰੀਬ ਨਿਮਾਣੇ ਕੀਤੇ ਚੂਰੋ ਚੂਰ, ਰੰਗ ਰੰਗ ਜਗਤ ਨਿਭਾਇੰਦਾ। ਅਜ ਦੇਵਣ ਆਇਆ ਆਪਣੀ ਚਰਨ ਧੂੜ, ਪਿਛਲਾ ਦੁੱਖ ਸਰਬ ਮਿਟਾਇੰਦਾ। ਕਾਇਆ ਚੋਲੀ ਚਾੜ੍ਹ ਕੇ ਜਾਏ ਰੰਗ ਗੂੜ੍ਹ, ਦੂਜੀ ਵਾਰ ਉਤਰ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਗ਼ਰੀਬ ਨਿਮਾਣਿਆਂ ਦੇਵੇ ਸੁਖ, ਦੁੱਖ ਦਰਦ ਰਹਿਣ ਨਾ ਪਾਈਆ। ਮੂੰਹ ਦੇ ਭਾਰ ਡਿੱਗੇ ਪੈਣ ਉਠ, ਨਾਮ ਸਹਾਰਾ ਇਕ ਰਖਾਈਆ। ਜਿਸ ਦਾ ਘਰ ਠੱਗਾਂ ਚੋਰਾਂ ਲਿਆ ਲੁੱਟ, ਉਜੜਿਆ ਖੇੜਾ ਦਏ ਵਸਾਈਆ। ਲਗਾਏ ਭਾਗ ਪੋਤਰਾ ਪੁੱਤ, ਪੂਤ ਸਪੂਤ ਹੋਏ ਸਹਾਈਆ। ਤੇਰੀ ਵੇਖੇ ਆਣ ਰੁੱਤ, ਹਰਿ ਸੰਗਤ ਸੰਗ ਰਖਾਈਆ। ਸੇਵਾ ਕਰੇ ਅਬਿਨਾਸ਼ੀ ਅਚੁਤ, ਤੇਰਾ ਪਰਸ਼ਾਦ ਗੁਰਸਿਖਾਂ ਦਏ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੀਰਾਂ ਦਏ ਸਮਝਾਈਆ। ਪੀਰ ਪੀਰਾਂ ਸਮਝਾਵਣ ਆਇਆ, ਪੀਰਾਂ ਪੀਰੀ ਹੋਈ ਦੂਰ। ਤੇਰਾ ਪੰਧ ਮੁਕਾਵਣ ਆਇਆ, ਤੋੜੇ ਨਾਤਾ ਜਗਤ ਗ਼ਰੂਰ। ਤੇਰਾ ਫੰਦ ਤੁੜਾਵਣ ਆਇਆ, ਵਡ ਦਾਤਾ ਸੂਰਨ ਸੂਰ। ਤੇਰੀ ਝੂਠੀ ਕੰਧ ਢਾਹਵਣ ਆਇਆ, ਤੇਰਾ ਆਪਣੀ ਹੱਥੀਂ ਕੱਟੇ ਜੂੜ। ਭਾਗਾਂ ਮੰਦੇ ਫਿਰ ਉਠਾਵਣ ਆਇਆ, ਭਾਗ ਲਿਖੇ ਆਪਣੇ ਹੱਥ ਹਜ਼ੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਪਰ ਛੰਨ ਰੱਖ ਕੇ ਜਾਏ ਆਪਣਾ ਨੂਰ। ਛੱਪਰ ਛੰਨ ਸੋਹਿਆ ਬੰਕ, ਬੰਕ ਦੁਆਰੀ ਆਪ ਸੁਹਾਇਆ। ਗ਼ਰੀਬ ਨਿਮਾਣਾ ਲਾਇਆ ਕੰਠ, ਆਪ ਆਪਣੀ ਗੋਦ ਬਹਾਇਆ। ਤੇਰਾ ਦੁਆਰਾ ਧਾਮ ਬੈਕੁੰਠ, ਬੇਕੁੰਠ ਨਿਵਾਸੀ ਵੇਖਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਨਦ ਆਪਣੀ ਹੱਥੀਂ ਦਏ ਲਿਖਾਇਆ। ਲਿਖ ਸੰਨਦ ਕਰੇ ਤਸਦੀਕ, ਸਾਚੀ ਮੋਹਰ ਨਾਮ ਲਗਾਈਆ। ਲਾਸਾਨੀ ਮਿਲਿਆ ਲਾਸ਼ਰੀਕ, ਹੱਕ ਹਕੂਕ ਜਣਾਈਆ। ਸਦਾ ਵਸੇ ਤੇਰੇ ਨਜ਼ਦੀਕ, ਨਾਨਾ ਰੂਪ ਆਪ ਪ੍ਰਗਟਾਈਆ। ਭੁਲ ਨਾ ਜਾਣਾ ਜਗਤ ਪ੍ਰੀਤ, ਸਚ ਪ੍ਰੀਤੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਬਿਰਧ ਬਾਲ ਆਪਣੇ ਰੰਗ ਵਖਾਈਆ। ਹਰਿ ਸਤਿਗੁਰ ਏਕਾ ਲੱਧਾ, ਨੌਂ ਖੰਡ ਪ੍ਰਿਥਮੀ ਫੋਲ ਫੁਲਾਈਆ। ਤਨ ਮਨ ਜਿਸ ਆਪਣੇ ਚਰਨ ਬੱਧਾ, ਤਿਸ ਸਾਹਿਬ ਵਡੀ ਵਡਿਆਈਆ। ਪਾਰ ਕਰਾਣ ਝੂਠੀ ਹੱਦਾ, ਘਰ ਆਪਣਾ ਬੂਝ ਬੁਝਾਈਆ। ਝੂਠੀ ਮਾਇਆ ਵਿਚੋਂ ਕੱਢਾ, ਏਕਾ ਮਾਰਗ ਦਏ ਵਖਾਈਆ। ਲੋਕਮਾਤ ਮਾਰ ਝਾਤ ਘਰ ਘਰ ਦੇਵਣ ਆਇਆ ਸੱਦਾ, ਸੇਵਕ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਆਪਣੀ ਕਲ ਧਰਾਈਆ। ਹਰਿ ਸਤਿਗੁਰ ਪਾਇਆ ਸਰਬ ਗੁਣਵੰਤ, ਨਿਰਗੁਣ ਦਾਤਾ ਬੇਪਰਵਾਹ। ਜਿਸ ਜਨ ਬਣਾਈ ਬਣਤ, ਸੋ ਦੇਵੇ ਸਚ ਸਲਾਹ। ਸੁਹਾਗ ਹੰਢਾਉਣਾ ਏਕਾ ਕੰਤ, ਪੁਰਖ ਅਬਿਨਾਸ਼ੀ ਵੇਖ ਵਖਾ। ਰਸਨਾ ਗੌਣਾ ਏਕਾ ਛੰਤ, ਸੋਹੰ ਸ਼ਬਦ ਰਿਹਾ ਪੜ੍ਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹੋਏ ਆਪ ਸਹਾ। ਸਦਾ ਸਹਾਈ ਸ੍ਰੀ ਭਗਵਾਨਾ, ਹਰ ਘਟ ਆਪਣਾ ਖੇਲ ਖਿਲਾਇੰਦਾ। ਭਗਤ ਵਛਲ ਗੁਣ ਨਿਧਾਨਾ, ਜੁਗਾ ਜੁਗੰਤਰ ਵੇਸ ਵਟਾਇੰਦਾ। ਹਰਿਜਨ ਹਰਿ ਹਰਿ ਹਰੀ ਦੁਆਰ ਕਰ ਪਰਵਾਨਾ, ਆਪ ਆਪਣਾ ਮੇਲ ਮਿਲਾਇੰਦਾ । ਆਵਣ ਜਾਵਣ ਪਤਿਤ ਪਾਵਣ ਚੁਕਾਏ ਕਾਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਬਾਣਾ ਆਪ ਧਰਾਇੰਦਾ। ਸਤਿਗੁਰ ਸਾਚੀ ਦੇਣੀ ਭਿਖ, ਗੁਰਸਿਖ ਨਿਰਧਨ ਮੰਗ ਮੰਗਾਈਆ। ਆਪਣੀ ਹੱਥੀਂ ਲੇਖਾ ਦੇਣਾ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਸੁਤਿਆਂ ਤਾਰਦਾ ਔਂਦਾ ਗੁਰਸਿਖ, ਗੁਰਮੁਖਾਂ ਦੇਵੇਂ ਮਾਣ ਵਡਿਆਈਆ। ਮੈਂ ਨਿਮਾਣੀ ਅੰਦਰ ਭਰੀ ਵਿਸ, ਵਿਖ ਅੰਮ੍ਰਿਤ ਦਏ ਬਣਾਈਆ। ਤੇਰਾ ਦਰਸ ਪਾਇਆ ਜਿਸ, ਸੋ ਕਾਗ ਹੰਸ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ ਸੱਚੀ ਸਰਨਾਈਆ। ਗੁਰਸਿਖ ਮਾਂਗੇ ਏਕਾ ਵਸਤ, ਅਤੋਟ ਅਤੁਟ ਹਰਿ ਵਰਤਾਈਆ। ਦੇਵਣਹਾਰ ਦਸਤ ਬਦਸਤ, ਦਸਤਬਰਦਾਰ ਕਰੇ ਸਰਬ ਲੋਕਾਈਆ। ਨਾਮ ਖ਼ੁਮਾਰੀ ਦੇਵੇ ਮਸਤ, ਅਲਮਸਤ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਣ ਦਾਤਾ ਇਕ ਅਖਵਾਈਆ। ਦੀਨਣ ਦੇਵੇ ਨਾਮ ਸੁਨੇਹੜਾ, ਸਖ਼ਾ ਸਿਖਾਂ ਆਪ ਵਰਤਾਇੰਦਾ। ਚਰਨ ਚਰਨੋਦਕ ਇਕ ਆਧਾਰਾ, ਸਾਂਤਕ ਸੀਤਲ ਸਤਿ ਸਤਿ ਕਰਾਇੰਦਾ। ਹਰਿ ਸੰਗਤ ਮਿਲਿਆ ਏਕਾ ਵਾਰਾ, ਮੰਗਤ ਮੰਗ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਨਿਮਾਣਿਆਂ ਆਪ ਹੋ ਆਇੰਦਾ। ਹਰਿ ਭਗਤਨ ਜੁਗ ਜੁਗ ਤਾਰਦਾ, ਤਾਰਨਹਾਰਾ ਇਕ ਭਗਵਾਨ। ਫੜ ਫੜ ਬਾਹੋਂ ਪਾਰ ਉਤਾਰਦਾ, ਲੇਖਾ ਜਾਣੇ ਦੋ ਜਹਾਨ। ਨਿਰਗੁਣ ਸਰਗੁਣ ਪੈਜ ਸਵਾਰਦਾ, ਜੁਗਾ ਜੁਗੰਤਰ ਹੋ ਮਿਹਰਵਾਨ। ਗੜ੍ਹ ਤੋੜ ਝੂਠ ਹੰਕਾਰ ਦਾ, ਸਚ ਸੁੱਚ ਦੇਵੇ ਇਕ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਜਣਾਏ ਧੁਰ ਫ਼ਰਮਾਨ। ਜੁਗ ਜੁਗ ਭਗਤਨ ਉਪਾਇਆ, ਪਰਮ ਪੁਰਖ ਬੇਪਰਵਾਹ। ਨਿਰਗੁਣ ਜੋਤ ਕਰ ਰੁਸ਼ਨਾਇਆ, ਸਤਿ ਸਰੂਪ ਦਏ ਵਖਾ। ਆਪਣਾ ਪਰਦਾ ਆਪ ਉਠਾਇਆ, ਆਪਣਾ ਭੇਵ ਦਏ ਚੁਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਜੁਗ ਵੇਸ ਅਵੱਲੜਾ, ਹਰਿ ਕਰਤਾ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜਨ ਭਗਤਾਂ ਫੜਾਉਂਦਾ ਆਇਆ ਪਲੜਾ, ਨਿਰਵੈਰ ਆਪਣਾ ਖੇਲ ਖਿਲਾਇੰਦਾ। ਕਲਜੁਗ ਅੰਤਮ ਸਚ ਸਿੰਘਾਸਣ ਪੁਰਖ ਅਬਿਨਾਸ਼ੀ ਏਕਾ ਮਲੜਾ, ਸੋਭਾਵੰਤ ਸੋਭਾ ਪਾਇੰਦਾ। ਸਚ ਸੰਦੇਸ਼ ਨਰ ਨਰੇਸ਼ ਸੋ ਪੁਰਖ ਨਿਰੰਜਣ ਹੰ ਬ੍ਰਹਮ ਏਕਾ ਘਲੜਾ, ਸੋਹੰ ਸ਼ਬਦ ਨਾਉਂ ਧਰਾਇੰਦਾ। ਲੱਖ ਚੁਰਾਸੀ ਕਰੇ ਅਛਲ ਅਛਲੜਾ, ਵਲ ਛਲਧਾਰੀ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਤਾ ਪੁਰਖ ਬਿਧਾਤਾ, ਹਰਿਜਨ ਆਪਣੇ ਰੰਗ ਰੰਗਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਪਾਰਬ੍ਰਹਮ, ਪਤਿਪਰਮੇਸ਼ਵਰ ਵਡੀ ਵਡਿਆਈਆ। ਲੇਖਾ ਜਾਣੇ ਅਲਖ ਅਗੋਚਰ ਅਗੰਮ, ਬੇਪਰਵਾਹ ਭੇਵ ਨਾ ਰਾਈਆ। ਹਰਿਜਨ ਚੜ੍ਹਾਏ ਸਾਚੇ ਚੰਨ, ਲੋਕਮਾਤ ਕਰ ਰੁਸ਼ਨਾਈਆ। ਆਦਿ ਅੰਤ ਬੇੜਾ ਦੇਵੇ ਬੰਨ੍ਹ, ਬੰਨ੍ਹਣਹਾਰ ਸਹਿਜ ਸੁਖਦਾਈਆ। ਜਨਣੀ ਵੇਖੇ ਸਾਚਾ ਜਨ, ਦਾਈ ਦਾਇਆ ਰੂਪ ਧਰਾਈਆ। ਆਪ ਬਹਾਏ ਤ੍ਰੈਗੁਣ ਅਗਨ, ਅਗਨੀ ਤੱਤ ਆਪ ਮਿਟਾਈਆ। ਜੋਤੀ ਜੋਤ ਵਖਾਏ ਮਘਨ, ਮਹਵ ਆਪਣੇ ਰੰਗ ਸਮਾਈਆ। ਹਰਿ ਸਰਨਾਈ ਜੋ ਜਨ ਲੱਗਣ, ਲਾਗਤ ਲਾਗਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸਮਝਾਈਆ। ਹਰਿ ਸਮਝਾਇਆ ਆਤਮ ਰਾਮ, ਅੰਤਰਗਤ ਜਣਾਇੰਦਾ। ਲੇਖਾ ਜਾਣੇ ਏਕਾ ਸ਼ਾਮ, ਘਟ ਬੰਸਰੀ ਨਾਮ ਵਜਾਇੰਦਾ। ਪੀਰ ਪੈਗ਼ੰਬਰ ਸਚ ਕਲਾਮ, ਹਰਿ ਅਮਾਮ ਆਪ ਸੁਣਾਇੰਦਾ। ਨਾਨਕ ਜਣਾਇਆ ਸਤਿਨਾਮ, ਨਾਮ ਸਤਿ ਆਪ ਪੜ੍ਹਾਇੰਦਾ। ਗੋਬਿੰਦ ਖੇੜਾ ਵਸਿਆ ਗਰਾਮ, ਬੰਕ ਦੁਆਰਾ ਆਪ ਸੁਹਾਇੰਦਾ। ਕਲਜੁਗ ਮੇਟੇ ਅੰਧੇਰੀ ਸ਼ਾਮ, ਸ਼ਾਹ ਪਾਤਸ਼ਾਹ ਵੇਸ ਵਟਾਇੰਦਾ। ਜਨ ਭਗਤਾਂ ਦੇਵੇ ਏਕਾ ਜਾਮ, ਅੰਮ੍ਰਿਤ ਆਤਮ ਆਪ ਪਿਆਇੰਦਾ। ਅੰਤਮ ਪੂਰਾ ਕਰ ਕੇ ਜਾਏ ਕਾਮ, ਕਾਮ ਕਾਮਨ ਸਰਬ ਗਵਾਇੰਦਾ। ਨਵ ਨੌਂ ਚਾਰ ਏਕਾ ਕਰੇ ਪੀਣ ਖਾਣ, ਏਕਾ ਰਸਨਾ ਰਸ ਵਖਾਇੰਦਾ। ਮਾਨਸ ਮਾਨੁੱਖ ਏਕਾ ਪਹਿਨਣ ਤਨ ਹੰਡਾਨ, ਏਕਾ ਬਸਤਰ ਆਪ ਸਜਾਇੰਦਾ। ਏਕਾ ਮੰਗਲ ਮਿਲ ਮਿਲ ਸਾਰੇ ਗਾਣ, ਏਕਾ ਵਿਦਿਆ ਆਪ ਪੜ੍ਹਾਇੰਦਾ। ਏਕਾ ਮਿਲੇ ਸਾਚਾ ਕਾਹਨ, ਏਕਾ ਕਵਲ ਨੈਣ ਮਟਕਾਇੰਦਾ। ਏਕਾ ਸੁਰਤ ਸੰਭਾਲੇ ਆਣ, ਮੂਰਤ ਅਕਾਲ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ੍ਰੀ ਭਗਵਾਨ, ਹਰਿਜਨ ਹਰਿ ਦਰ ਦੇਵੇ ਮਾਣ, ਅਭਿਮਾਨ ਰੂਪ ਨਾ ਕੋਇ ਧਰਾਇੰਦਾ। ਅੰਮ੍ਰਿਤ ਭਰਿਆ ਨਾਮ ਭੰਡਾਰਾ, ਭਰ ਭਰ ਪਿਆਲਾ ਜਾਮ ਪਿਆਈਆ। ਨਿਰਗੁਣ ਸਰਗੁਣ ਬਣਿਆ ਆਪ ਵਰਤਾਰਾ, ਚਾਰ ਵਰਨ ਰਿਹਾ ਵਰਤਾਈਆ। ਏਕਾ ਰੰਗ ਰੰਗੇ ਸਰਬ ਸੰਸਾਰਾ, ਕਸੁੰਬੜਾ ਰੰਗ ਦਏ ਮਿਟਾਈਆ। ਏਕਾ ਦਰ ਖੋਲ੍ਹੇ ਦੁਆਰਾ, ਦਰ ਦਰਬਾਰ ਇਕ ਵਖਾਈਆ। ਏਕਾ ਰੂਪ ਨਜ਼ਰੀ ਆਏ ਹਰਿ ਨਿਰੰਕਾਰਾ, ਨਿਰੰਕਾਰ ਬੇਪਰਵਾਹੀਆ। ਏਕਾ ਸ਼ਬਦ ਨਾਦ ਜੈਕਾਰਾ, ਕਲਮਾ ਨਬੀ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਆਪ ਵਖਾਈਆ। ਸਚ ਭੰਡਾਰ ਵਡ ਭੰਡਾਰੀ, ਆਦਿ ਅੰਤ ਵਰਤਾਇੰਦਾ। ਜੁਗਾ ਜੁਗੰਤਰ ਬਣ ਸੰਸਾਰੀ, ਸੰਸਾਰ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਬਣਿਆ ਰਿਹਾ ਬਿਓਹਾਰੀ, ਆਪਣਾ ਵਿਹਾਰ ਆਪ ਚਲਾਇੰਦਾ। ਕ਼ੁਦਰਤ ਕਰਤਾ ਕਰੇ ਕਾਰੀ, ਕ਼ੁਦਰਤ ਕ਼ਾਦਰ ਵੇਖ ਵਖਾਇੰਦਾ। ਖ਼ਾਲਕ ਖ਼ਲਕ ਕਰ ਪਨਿਹਾਰੀ, ਮਖ਼ਲੂਕ ਸੇਵ ਲਗਾਇੰਦਾ। ਹਰਿਜਨ ਹਰਿ ਹਰਿ ਦੇਵੇ ਨਾਮ ਸੱਚੀ ਸਿਕਦਾਰੀ, ਸਾਚੇ ਤਖ਼ਤ ਬਹਾਇੰਦਾ। ਮੇਲ ਮਿਲਾਏ ਏਕਾ ਵਾਰੀ, ਏਕੰਕਾਰਾ ਅੰਗ ਲਗਾਇੰਦਾ। ਸਤਿਗੁਰ ਚਰਨ ਜਨ ਸਦ ਬਲਿਹਾਰੀ, ਬਲਿਹਾਰੀ ਗੁਰ ਚਰਨ ਦਰਸ਼ਨ ਪਾਇੰਦਾ। ਹਉਂ ਘੋਲੀ ਹਉਂ ਜਾਵਾਂ ਵਾਰੀ, ਵਾਰ ਆਪਣਾ ਆਪ ਵਖਾਇੰਦਾ। ਜਨ ਭਗਤਾਂ ਪੈਜ ਰਿਹਾ ਸਵਾਰੀ, ਜੁਗ ਜੁਗ ਪੈਜ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਇਕ ਆਧਾਰੀ, ਭੰਡਾਰੀ ਆਪਣਾ ਭੰਡਾਰਾ ਆਪ ਵਰਤਾਇੰਦਾ।
