੭ ਜੇਠ ੨੦੧੮ ਬਿਕ੍ਰਮੀ ਚੇਲਾ ਸਿੰਘ ਦੇ ਘਰ ਜੰਮੂ
ਸ਼ਾਹ ਪਾਤਸ਼ਾਹ ਹਰਿ ਨਿਰੰਕਾਰਾ, ਆਦਿ ਜੁਗਾਦਿ ਹਰਿ ਸਮਾਇੰਦਾ। ਇਕ ਅਕੱਲਾ ਖੇਲ ਨਿਆਰਾ, ਅਨਭਵ ਪ੍ਰਕਾਸ਼ ਕਰਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਸ਼ਾਹੋ ਭੂਪ ਏਕਾ ਖੇਲ ਖਿਲਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰਾ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਤਖ਼ਤ ਨਿਵਾਸੀ ਨਿਰਗੁਣ ਨਿਰਵੈਰ ਸਭ ਤੋਂ ਵਸੇ ਆਪ ਨਿਆਰਾ, ਭੇਵ ਅਭੇਦਾ ਭੇਵ ਛੁਪਾਇੰਦਾ। ਏਕਾ ਮੰਦਰ ਏਕਾ ਗ੍ਰਹਿ ਇਕ ਦੁਆਰਾ, ਇਕ ਇਕੱਲਾ ਸੋਭਾ ਪਾਇੰਦਾ। ਏਕਾ ਸ਼ਬਦ ਨਾਦ ਧੁਨ ਜੈਕਾਰਾ, ਏਕਾ ਰਾਗ ਅਨਾਦਿ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਅਗੰਮ ਅਗੰਮੜਾ ਖੇਲ ਖਿਲਾਇੰਦਾ। ਅਗੰਮ ਅਗੰਮੜਾ ਹਰਿ ਸੁਲਤਾਨਾ, ਇਕ ਇਕੱਲਾ ਵਡ ਵਡਿਆਈਆ। ਲੇਖਾ ਜਾਣੇ ਦੋ ਜਹਾਨਾਂ, ਦੋਏ ਦੋਏ ਆਪਣਾ ਰੰਗ ਰੰਗਾਈਆ। ਤਖ਼ਤ ਨਿਵਾਸੀ ਸ੍ਰੀ ਭਗਵਾਨਾ, ਸ਼ਾਹੋ ਭੂਪ ਸੱਚਾ ਸ਼ਹਿਨਸ਼ਾਹੀਆ। ਜੁਗਾ ਜੁਗੰਤਰ ਖੇਲ ਮਹਾਨਾ, ਖੇਲਣਹਾਰ ਇਕ ਅਖਵਾਈਆ। ਜੋਤੀ ਨੂਰ ਨੂਰ ਨੁਰਾਨਾ, ਨੂਰੋ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਅਕਲ ਕਲ ਆਪਣੇ ਹੱਥ ਰੱਖੇ ਵਡਿਆਈਆ। ਸ਼ਾਹੋ ਭੂਪ ਹਰਿ ਨਿਰੰਕਾਰ, ਸਾਚੇ ਤਖ਼ਤ ਸੋਭਾ ਪਾਇੰਦਾ। ਨਿਰਗੁਣ ਜੋਤ ਨਿਰਗੁਣ ਧਾਰ, ਨਿਰਗੁਣ ਨਿਰਗੁਣ ਆਪ ਪ੍ਰਗਟਾਇੰਦਾ। ਨਿਰਗੁਣ ਅੰਦਰ ਨਿਰਗੁਣ ਬਾਹਰ, ਨਿਰਗੁਣ ਗੁਪਤ ਨਿਰਗੁਣ ਜ਼ਾਹਰ, ਨਿਰਗੁਣ ਨੂਰ ਨੂਰ ਦਰਸਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਘਰ ਬਾਹਰ, ਨਿਰਗੁਣ ਮਹੱਲ ਅਟਲ ਉਚ ਮਨਾਰ, ਨਿਰਗੁਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਭੇਵ ਏਕਾ ਏਕ ਆਪ ਖੁਲ੍ਹਾਇੰਦਾ। ਇਕ ਇਕੱਲਾ ਹਰਿ ਨਿਰੰਕਾਰਾ, ਆਦਿ ਜੁਗਾਦਿ ਸਮਾਇਆ। ਸੱਚਖੰਡ ਸੁਹਾਏ ਸਚ ਦੁਆਰਾ, ਸੋਭਾਵੰਤ ਆਸਣ ਲਾਇਆ , ਰੂਪ ਰੰਗ ਰੇਖ ਵਸੇ ਬਾਹਰਾ, ਅਲਖ ਰੂਪ ਰੰਗ ਨਾ ਕੋਇ ਰੰਗਾਇਆ। ਧਰਤ ਧਵਲ ਨਾ ਕੋਇ ਸਹਾਰਾ, ਖੰਡਾਂ ਬ੍ਰਹਿਮੰਡਾਂ ਲੋਆਂ ਪੁਰੀਆਂ ਪਰਕਾਸ਼ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਇਕ ਇਕੱਲਾ ਏਕਾ ਰੰਗ ਰੰਗਾਇਆ। ਏਕਾ ਰੰਗ ਹਰਿ ਕਰਤਾਰਾ, ਆਦਿ ਪੁਰਖ ਆਪਣਾ ਆਪ ਰੰਗਾਈਆ। ਸੋ ਪੁਰਖ ਨਿਰੰਜਣ ਹੋ ਉਜਿਆਰਾ, ਹਰਿ ਪੁਰਖ ਨਿਰੰਜਣ ਕਰੇ ਖੇਲ ਬੇਪਰਵਾਹੀਆ। ਏਕੰਕਾਰਾ ਕਰ ਪਸਾਰਾ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਅਬਿਨਾਸ਼ੀ ਕਰਤਾ ਵਸਣਹਾਰਾ ਠਾਂਡੇ ਦਰਬਾਰਾ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਥਿਰ ਘਰ ਖੋਲ੍ਹੇ ਆਪ ਕਿਵਾੜਾ, ਪਾਰਬ੍ਰਹਮ ਪਤ ਪਰਮੇਸ਼ਵਰ ਆਪਣੀ ਕਲ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਰੂਪ ਅਨੂਪ ਮਹਿਮਾ ਅਕਥ ਕਥੀ ਨਾ ਜਾਈਆ। ਰੂਪ ਅਨੂਪ ਸ਼ਾਹੋ ਭੂਪਾ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਸਤਿ ਸਰੂਪਾ, ਆਦਿ ਨਿਰੰਜਣ ਆਪਣੀ ਖੇਲ ਖਿਲਾਇੰਦਾ। ਵਸਣਹਾਰਾ ਚਾਰੇ ਕੂਟਾ, ਏਕੰਕਾਰਾ ਹਰਿ ਨਿਰੰਕਾਰਾ ਦਹਿ ਦਿਸ਼ਾ ਆਪਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣੀ ਕਲ ਆਪ ਪ੍ਰਗਟਾਇੰਦਾ। ਸੋ ਪੁਰਖ ਨਿਰੰਜਣ ਹਰਿ ਨਿਰੰਕਾਰਾ, ਆਦਿ ਜੁਗਾਦਿ ਸਮਾਇੰਦਾ। ਸਚਖੰਡ ਨਿਵਾਸੀ ਹੋ ਉਜਿਆਰਾ, ਨਿਰਵੈਰ ਰੂਪ ਪ੍ਰਗਟਾਇੰਦਾ। ਅਜੂਨੀ ਰਹਿਤ ਅਗੰਮ ਅਪਾਰਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣੀ ਖੇਲ ਖਿਲਾਇੰਦਾ। ਆਪਣਾ ਦਰ ਦਰਵੇਸ਼ ਸੁਹਾਏ ਆਪ ਦੁਆਰਾ, ਦਰ ਦਰਬਾਨ ਸੇਵ ਕਮਾਇੰਦਾ। ਆਪਣਾ ਹੁਕਮ ਕਰ ਵਰਤਾਰਾ, ਸ਼ਾਹੋ ਭੂਪ ਬਣ ਸਿਕਦਾਰਾ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਆਪਣਾ ਨਾਉਂ ਧਰਾਇੰਦਾ। ਜੁਗ ਕਰਤਾ ਹਰਿ ਨਾਉਂ ਰੱਖ, ਆਪਣੀ ਖੇਲ ਖਿਲਾਈਆ। ਸਚਖੰਡ ਨਿਵਾਸੀ ਸਚਖੰਡ ਦੁਆਰੇ ਹੋ ਪਰਤੱਖ, ਨੂਰ ਨੂਰ ਨੂਰ ਪ੍ਰਗਟਾਈਆ। ਆਪੇ ਜਾਣੇ ਆਪਣਾ ਪੱਖ, ਥਿਤ ਵਾਰ ਨਾ ਕੋਇ ਵਖਾਈਆ। ਸਰਬ ਕਲ ਆਪੇ ਸਮਰਥ, ਸਮਰਥ ਪੁਰਖ ਵਡੀ ਵਡਿਆਈਆ। ਆਪਣਾ ਨਾਉਂ ਆਪੇ ਰੱਖ, ਨਾਉਂ ਨਿਰੰਕਾਰਾ ਆਪ ਧਰਾਈਆ। ਆਪੇ ਹੋਏ ਕਮਲਾਪਤ, ਨਰ ਨਰਾਇਣ ਬੇਪਰਵਾਹੀਆ। ਆਪੇ ਨਾਰ ਸੁਹਾਗਣ ਮਹਿਮਾ ਜਾਣੇ ਅਕਥ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਇਛਿਆ ਆਪ ਪ੍ਰਗਟਾਈਆ। ਆਪਣੀ ਇਛਿਆ ਹਰਿ ਨਿਰੰਕਾਰਾ, ਹਰਿ ਹਰਿ ਆਪ ਪ੍ਰਗਟਾਇੰਦਾ। ਆਪਣੇ ਅੰਦਰ ਕਰ ਪਿਆਰਾ, ਨਿਰਗੁਣ ਸਰਗੁਣ ਆਪਣਾ ਮੇਲ ਮਿਲਾਇੰਦਾ। ਆਪੇ ਨਾਰੀ ਕੰਤ ਭਤਾਰਾ, ਹਰਿ ਹਰਿ ਆਪੇ ਸੇਜ ਹੰਢਾਇੰਦਾ। ਆਪੇ ਸ਼ਬਦ ਨਾਦ ਧੁਨਕਾਰਾ, ਆਪੇ ਨਾਦੀ ਨਾਦ ਵਜਾਇੰਦਾ। ਆਪੇ ਹੋਏ ਸੁਨਣੇਹਾਰਾ, ਗਾਵਤ ਆਪਣਾ ਗੀਤ ਅਲਾਇੰਦਾ। ਆਪੇ ਜਾਣੇ ਭੇਵ ਨਿਆਰਾ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਾਚੇ ਮੰਦਰ ਥਿਰ ਦਰਬਾਰਾ, ਗ੍ਰਹਿ ਆਪਣੀ ਖੋਜ ਖੁਜਾਇੰਦਾ। ਅਬਿਨਾਸ਼ੀ ਅਚੁਤ ਹੋ ਤਿਆਰਾ, ਸਾਚੀ ਰੁੱਤ ਆਪ ਸੁਹਾਇੰਦਾ। ਆਪ ਉਪਜਾਏ ਆਪਣਾ ਸੁਤ ਸੁਤ ਦੁਲਾਰਾ, ਆਪ ਆਪਣਾ ਬੰਧਨ ਪਾਇੰਦਾ। ਆਪੇ ਦੇਵੇ ਸੁਤ ਹੁਲਾਰਾ, ਦੇਵਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੁਤ ਆਪ ਪ੍ਰਗਟਾਇੰਦਾ। ਸਾਚਾ ਸੁਤ ਸ਼ਬਦੀ ਧਾਰ, ਹਰਿ ਰੂਪ ਆਪ ਪ੍ਰਗਟਾਈਆ। ਜੋਤੀ ਜਾਤਾ ਬਣ ਬਣ ਨਾਰ, ਨਾਰ ਸੁਹਾਗਣ ਸੋਭਾ ਪਾਈਆ। ਕੰਤ ਕੰਤੂਲਾ ਮੰਗਲਾਚਾਰ, ਘਰ ਮੰਗਲ ਵੱਜੇ ਵਧਾਈਆ। ਸਚਖੰਡ ਨਿਵਾਸੀ ਖੇਲ ਅਪਾਰ, ਖ਼ਾਲਕ ਆਪਣਾ ਆਪ ਕਰਾਈਆ। ਮਾਤ ਪਿਤ ਬਣ ਸੁਤ ਦੁਲਾਰ, ਪੂਤ ਸਪੂਤਾ ਆਪੇ ਜਾਈਆ। ਧੁਰ ਫ਼ਰਮਾਨਾ ਬੋਲ ਜੈਕਾਰ, ਹੁਕਮੀ ਹੁਕਮ ਇਕ ਵਰਤਾਈਆ। ਤੇਰਾ ਮੇਰਾ ਇਕ ਆਧਾਰ, ਤੇਰਾ ਰੂਪ ਮੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੁਤ ਦਏ ਸਮਝਾਈਆ। ਸੁਤ ਦੁਲਾਰਾ ਸ਼ਬਦੀ ਹਰਿ ਹਰਿ, ਆਪਣਾ ਆਪ ਪ੍ਰਗਟਾਇੰਦਾ। ਆਪਣੇ ਅੰਦਰ ਆਪੇ ਧਰ ਧਰ, ਆਪ ਆਪਣਾ ਮੇਲ ਮਿਲਾਇੰਦਾ। ਆਪਣੀ ਘਾੜਣ ਆਪੇ ਘੜ ਘੜ, ਹਰਿ ਆਪੇ ਵੇਖ ਵਖਾਇੰਦਾ। ਆਪਣਾ ਲੜ ਆਪੇ ਫੜ ਫੜ, ਏਕਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੰਗ ਆਪ ਨਿਭਾਇੰਦਾ। ਸਾਚਾ ਸੰਗ ਨਿਭਾਵਣਹਾਰਾ, ਏਕਾ ਰੰਗ ਸਮਾਇਆ। ਏਕਾ ਹੁਕਮ ਇਕ ਵਰਤਾਰਾ, ਧੁਰ ਫ਼ਰਮਾਨਾ ਆਪ ਜਣਾਇਆ। ਏਕਾ ਸ਼ਬਦ ਇਕ ਜੈਕਾਰਾ, ਸਚਖੰਡ ਸੋਭਾ ਪਾਇਆ। ਘਰ ਵਿਚ ਘਰ ਕਰ ਪਸਾਰਾ, ਥਿਰ ਘਰ ਆਪਣੀ ਬਣਤ ਬਣਾਇਆ। ਜੋਤੀ ਨੂਰ ਨੂਰ ਉਜਿਆਰਾ, ਨੂਰ ਨੁਰਾਨਾ ਡਗਮਗਾਇਆ। ਸਚ ਸਿੰਘਾਸਣ ਕਰ ਤਿਆਰਾ, ਪੁਰਖ ਅਬਿਨਾਸ਼ੀ ਆਸਣ ਲਾਇਆ। ਚਰਨ ਕਵਲ ਦਏ ਸਹਾਰਾ, ਥਿਰ ਘਰ ਆਪਣਾ ਚਰਨ ਟਿਕਾਇਆ। ਸ਼ਬਦੀ ਸ਼ਬਦ ਕਰ ਪਸਾਰਾ, ਰੂਪ ਅਨੂਪਾ ਆਪ ਵਟਾਇਆ। ਕਰੇ ਖੇਲ ਕਰਨੇਹਾਰਾ ਆਦਿ ਜੁਗਾਦਿ ਭੇਵ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪ ਲਗਾਇਆ। ਸਾਚਾ ਮਾਰਗ ਸ਼ਬਦੀ ਸੁੱਤ, ਹਰਿ ਸਾਚਾ ਸਚ ਜਣਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਪਾਰਬ੍ਰਹਮ ਭੇਵ ਕੋਇ ਨਾ ਪਾਇੰਦਾ। ਆਪੇ ਜਾਣੇ ਆਪਣੀ ਰੁੱਤ, ਥਿਤ ਵਾਰ ਨਾ ਕੋਇ ਵਖਾਇੰਦਾ। ਹਰਿ ਕਾ ਰੂਪ ਪੰਜ ਤੱਤ ਨਾ ਦਿਸੇ ਬੁਤ, ਤਤਵ ਤਤ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਆਪ ਉਠਾਇੰਦਾ। ਸ਼ਬਦੀ ਸੁਤ ਹਰਿ ਉਠਾਇਆ, ਕਰ ਕਿਰਪਾ ਗੁਣ ਨਿਧਾਨ। ਏਕਾ ਹੁਕਮ ਦਏ ਜਣਾਇਆ, ਆਪ ਆਪਣਾ ਸ੍ਰੀ ਭਗਵਾਨ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾਇਆ, ਦੇਵਣਹਾਰਾ ਦੇਵੇ ਦਾਨ। ਕਿਰਨੀ ਕਿਰਨ ਲਏ ਪ੍ਰਗਟਾਇਆ, ਏਕਾ ਕਿਰਨ ਦਏ ਮਹਾਨ। ਇਕ ਇਕ ਇਕ ਏਕਾ ਬੰਧਨ ਪਾਇਆ, ਬੰਧਨ ਪਾਏ ਹੋ ਮਿਹਰਵਾਨ। ਜੋਤੀ ਨੂਰ ਨੂਰ ਦਰਸਾਇਆ, ਜੋਤੀ ਜਾਤਾ ਖੇਲ ਮਹਾਨ। ਕਿਲਾ ਕੋਟ ਇਕ ਵਖਾਇਆ, ਸਚਖੰਡ ਦੁਆਰਾ ਸਚ ਮਕਾਨ। ਨਿਰਗੁਣ ਨਿਰਮਲ ਜੋਤ ਜਗਾਇਆ, ਉਚ ਮਹੱਲ ਅਟਲ ਕਰੇ ਖੇਲ ਗੁਣ ਨਿਧਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਦੇਵੇ ਏਕਾ ਦਾਨ। ਸਾਚਾ ਦਾਨ ਦੇਵੇ ਦਾਤਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਬਣ ਗਿਆਤਾ, ਸ਼ਬਦੀ ਸੁਤ ਆਪ ਸਮਝਾਈਆ। ਏਕੰਕਾਰਾ ਪਿਤਾ ਮਾਤਾ, ਆਦਿ ਨਿਰੰਜਣ ਹੋਏ ਸਹਾਈਆ। ਅਬਿਨਾਸ਼ੀ ਕਰਤਾ ਸੁਣਾਏ ਗਾਥਾ, ਸ੍ਰੀ ਭਗਵਾਨ ਕਰੇ ਪੜ੍ਹਾਈਆ। ਪਾਰਬ੍ਰਹਮ ਆਦਿ ਜੁਗਾਦਿ ਸਰਬ ਕਲ ਸਮਰਾਥਾ, ਸਮਰਥ ਪੁਰਖ ਵਡੀ ਵਡਿਆਈਆ। ਸ਼ਬਦ ਸੁਤ ਇਕ ਪਛਾਤਾ, ਏਕਾ ਤੱਤ ਦਏ ਜਣਾਈਆ। ਜੋਤੀ ਸ਼ਬਦੀ ਸਾਚਾ ਨਾਤਾ, ਨਿਰਗੁਣ ਨਿਰਗੁਣ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਮਿਲਾਈਆ । ਜੋਤੀ ਸ਼ਬਦੀ ਹਰਿ ਹਰਿ ਮੇਲਾ, ਸੋ ਪੁਰਖ ਨਿਰੰਜਣ ਆਪ ਮਿਲਾਇਆ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਚੇਲਾ ਰੂਪ ਧਰਾਇਆ। ਹਰਿ ਪੁਰਖ ਨਿਰੰਜਣ ਸੱਜਣ ਸੁਹੇਲਾ, ਏਕੰਕਾਰਾ ਵਿਛੜ ਨਾ ਜਾਇਆ। ਆਦਿ ਨਿਰੰਜਣ ਵਸੇ ਸਦਾ ਨਵੇਲਾ, ਅਬਿਨਾਸ਼ੀ ਕਰਤਾ ਘਟ ਘਟ ਆਪਣਾ ਰੂਪ ਧਰਾਇਆ। ਸ੍ਰੀ ਭਗਵਾਨ ਆਪੇ ਜਾਣੇ ਆਪਣਾ ਵਕ਼ਤ ਵੇਲਾ, ਪਾਰਬ੍ਰਹਮ ਪ੍ਰਭ ਵੇਖੇ ਥਾਉਂ ਥਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇਆ। ਸ਼ਬਦੀ ਖੇਲ ਖਿਲਾਇੰਦਾ, ਪੁਰਖ ਅਗੰਮ ਅਗੰਮੜੀ ਕਾਰ। ਹੁਕਮੀ ਹੁਕਮ ਆਪ ਸੁਣਾਇੰਦਾ, ਕਰੇ ਕਰਾਏ ਸਚ ਵਿਹਾਰ। ਆਪਣੀ ਇਛਿਆ ਆਪਣੇ ਵਿਚ ਧਰਾਇੰਦਾ, ਆਪ ਆਪਾ ਕਰੇ ਪਿਆਰ। ਆਪਣਾ ਨਾਉਂ ਆਪ ਰਖਾਇੰਦਾ, ਆਪੇ ਵਿਸ਼ਨੂੰ ਹੋ ਆਕਾਰ। ਆਪੇ ਵਿਸ਼ਨ ਰੰਗ ਰੰਗਾਇੰਦਾ, ਵਾਸਤਕ ਖੇਲ ਕਰੇ ਕਰਤਾਰ। ਅਨਭਵ ਆਪਣੀ ਧਾਰ ਬੰਧਾਇੰਦਾ, ਜੋਤੀ ਨੂਰ ਨੂਰ ਉਜਿਆਰ। ਸਾਕਾਰ ਨਿਰਾਕਾਰ ਏਕਾ ਕਲ ਵਰਤਾਇੰਦਾ, ਕਲ ਵੇਖੇ ਵੇਖਣਹਾਰ। ਆਪਣਾ ਜੋਬਨ ਆਪ ਸੁਹਾਇੰਦਾ, ਕਵਲ ਨੈਣ ਨੈਣ ਮੂੰਧਾਰ। ਆਪਣੇ ਅੰਤਰ ਆਪਣਾ ਭੰਡਾਰਾ ਆਪ ਭਰਾਇੰਦਾ, ਆਪੇ ਹੋਏ ਵੇਖਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਸਚ ਸਰਕਾਰ ਹਰਿ ਸੁਲਤਾਨਾ, ਹਰਿ ਹਰਿ ਜੂ ਖੇਲ ਖਿਲਾਇਆ। ਸਚਖੰਡ ਦੁਆਰੇ ਮਰਦ ਮਰਦਾਨਾ, ਮਰਦਨ ਆਪਣਾ ਆਪ ਵਖਾਇਆ। ਲੇਖਾ ਜਾਣੇ ਦੋ ਜਹਾਨਾਂ, ਦੋਏ ਦੋਏ ਆਪਣਾ ਰੂਪ ਵਟਾਇਆ। ਨਿਰਗੁਣ ਨਿਰਗੁਣ ਬੱਧਾ ਗਾਨਾ, ਸਰਗੁਣ ਸਾਚਾ ਸੰਗ ਨਿਭਾਇਆ। ਸ਼ਬਦੀ ਸ਼ਬਦੀ ਸ਼ਬਦ ਤਰਾਨਾ, ਰਾਗੀ ਰਾਗ ਸੁਣਾਇਆ। ਮੰਦਰ ਮੰਦਰ ਸੋਹੇ ਮਕਾਨਾ, ਥਿਰ ਘਰ ਏਕਾ ਨੂਰ ਜਗਾਇਆ। ਸੋ ਪੁਰਖ ਨਿਰੰਜਣ ਹੋ ਮਿਹਰਬਾਨਾ, ਹਰਿ ਪੁਰਖ ਨਿਰੰਜਣ ਲਏ ਉਠਾਇਆ। ਏਕੰਕਾਰਾ ਦੇਵੇ ਮਾਣਾ, ਆਦਿ ਨਿਰੰਜਣ ਆਪਣਾ ਸੰਗ ਆਪ ਨਿਭਾਇਆ। ਸ੍ਰੀ ਭਗਵਾਨ ਜਾਣੀ ਜਾਣਾ, ਅਬਿਨਾਸ਼ੀ ਕਰਤਾ ਭੇਵ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਾਰਬ੍ਰਹਮ ਪ੍ਰਭ ਆਪਣਾ ਰੰਗ ਵਖਾਇਆ। ਪਾਰਬ੍ਰਹਮ ਪ੍ਰਭ ਰੰਗ ਨਵੇਲਾ, ਆਪਣਾ ਆਪ ਪ੍ਰਗਟਾਈਆ। ਕਰੇ ਖੇਲ ਇਕ ਅਕੇਲਾ, ਦੂਸਰ ਸੰਗ ਨਾ ਕੋਇ ਵਖਾਈਆ। ਘਰ ਵਿਚ ਮੀਤ ਘਰ ਵਿਚ ਸੱਜਣ ਸੁਹੇਲਾ, ਘਰ ਘਰ ਵਿਚ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਆਪਣੀ ਕਲ ਵਰਤਾਈਆ। ਵਿਸ਼ਨ ਰੂਪ ਵਿਸ਼ਨ ਭਗਵਾਨਾ, ਵਿਸ਼ਨੂੰ ਆਪਣੀ ਖੇਲ ਖਿਲਾਇੰਦਾ। ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਆਪ ਅਖਵਾਇੰਦਾ। ਆਪਣਾ ਅੰਤਰ ਆਪੇ ਵੇਖ ਮਕਾਨਾ, ਵਸਤ ਅਮੋਲਕ ਆਪ ਪ੍ਰਗਟਾਇੰਦਾ। ਆਪੇ ਜਾਣੇ ਆਪਣਾ ਪੀਣਾ ਖਾਣਾ, ਆਪਣਾ ਰਸ ਆਪ ਧਰਾਇੰਦਾ। ਆਪੇ ਅੰਮ੍ਰਿਤ ਕਰ ਪਰਧਾਨਾ, ਨਿਝਰ ਝਿਰਨਾ ਇਕ ਝਿਰਾਇੰਦਾ। ਆਪੇ ਕਵਲੀ ਕਵਲ ਵਖਾਨਾ, ਕਵਲ ਮੁਖ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਵਿਚ ਭਰਾਇੰਦਾ। ਵਿਸ਼ਨੂੰ ਇਛਿਆ ਫੁਲ ਕਵਲ, ਪੱਤ ਡਾਲ੍ਹੀ ਆਪ ਮਹਿਕਾਈਆ। ਆਪਣੇ ਅੰਦਰ ਆਪੇ ਮਵਲ, ਆਪਣੀ ਰੁੱਤ ਸੁਹਾਈਆ। ਆਪੇ ਨਿਰਗੁਣ ਹੋਇਆ ਬਵਲ, ਪੂਰਾ ਭੇਵ ਕੋਇ ਨਾ ਪਾਈਆ। ਆਪੇ ਨੂਰ ਇਲਾਹੀ ਅਵਲ, ਏਕਾ ਨੂਰ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ। ਆਪੇ ਕਵਲ ਫੁੱਲ ਅੰਮ੍ਰਿਤ ਰਸ, ਰਸ ਰਸੀਆ ਖੇਲ ਖਿਲਾਇੰਦਾ। ਆਪੇ ਵਿਸ਼ਨੂੰ ਅੰਦਰ ਵਸ, ਆਪਣਾ ਰੂਪ ਵਟਾਇੰਦਾ। ਆਪੇ ਬਾਹਰ ਆਇਆ ਨੱਸ, ਸ਼ਾਹੋ ਭੂਪ ਆਪਣਾ ਰੂਪ ਵਟਾਇੰਦਾ। ਆਪੇ ਕਰੇ ਆਪਣਾ ਪੱਖ, ਪਰਕਾਸ਼ ਪਰਕਾਸ਼ ਪਰਕਾਸ਼ ਪਰਕਾਸ਼ ਵਿਚ ਟਿਕਾਇੰਦਾ। ਆਪੇ ਜਾਣੇ ਆਪਣਾ ਜਸ, ਆਪਣੀ ਜਿਹਵਾ ਆਪ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਬੰਧਾਇੰਦਾ। ਵਿਸ਼ਨੂੰ ਅੰਦਰ ਏਕਾ ਧਾਰ, ਹਰਿ ਸਾਚਾ ਸਚ ਪ੍ਰਗਟਾਈਆ। ਤਖ਼ਤ ਨਿਵਾਸੀ ਹੋ ਤਿਆਰ, ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀਆ। ਚਾਰੇ ਦਿਸ਼ਾ ਪਾਵੇ ਸਾਰ, ਚਤੁਰਭੁਜ ਰੂਪ ਵਟਾਈਆ। ਆਪਣਾ ਹਿੱਸਾ ਏਕੰਕਾਰ, ਏਕਾ ਕਲ ਵਖਾਈਆ। ਏਕਾ ਸੀਸ ਜਗਦੀਸ਼ ਸੁਹਾਏ ਸੱਚੀ ਸਰਕਾਰ, ਏਕਾ ਮੁਖ ਮੁਖ ਸਾਲਾਹੀਆ। ਏਕਾ ਮੁਖ ਲੇਖਾ ਜਾਣੇ ਚਾਰ, ਚਾਰ ਚਾਰ ਨਾਲ ਮਿਲਾਈਆ। ਏਕਾ ਵਿਸ਼ਨੂੰ ਬੰਨ੍ਹੇ ਧਾਰ, ਏਕਾ ਨਿਉਂ ਨਿਉਂ ਸੀਸ ਝੁਕਾਈਆ। ਏਕਾ ਅੰਮ੍ਰਿਤ ਦਏ ਫੁਹਾਰ, ਅੰਮੀਉਂ ਰਸ ਏਕਾ ਰਿਹਾ ਬਰਸਾਈਆ। ਏਕਾ ਪਾਰਬ੍ਰਹਮ ਆਪਣਾ ਕਰੇ ਸਚ ਪਸਾਰ, ਆਪਣੀ ਵੰਡਣ ਵੰਡ ਵੰਡਾਈਆ। ਏਕਾ ਕਵਲ ਕਵਲ ਕਰ ਉਜਿਆਰ, ਕਵਲ ਨੈਣ ਹੋਏ ਸਹਾਈਆ। ਰੂਪ ਅਨੂਪ ਸ਼ਾਹ ਆਧਾਰ, ਆਪ ਆਪਣਾ ਲਏ ਧਰਾਈਆ। ਆਪੇ ਬ੍ਰਹਮ ਕਰ ਪਸਾਰ, ਆਪੇ ਲੇਖਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਨੂਰ ਲਏ ਧਰਾਈਆ। ਨੂਰੀ ਰੰਗ ਵਿਸ਼ਨ ਵਾਸਤਕ, ਪਾਰਬ੍ਰਹਮ ਪ੍ਰਭ ਆਪ ਰੰਗਾਇਆ। ਪਾਰਬ੍ਰਹਮ ਬ੍ਰਹਮ ਏਕਾ ਮਾਸਤਕ, ਮਸਤਕ ਲੇਖਾ ਲੇਖ ਚੁਕਾਇਆ। ਨਿਰਗੁਣ ਜੋਤ ਨੂਰ ਪਰਕਾਸ਼ਤਕ, ਪਰਕਾਸ਼ ਪਰਕਾਸ਼ ਵਿਚ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਵੇਤਾ ਨਾਉਂ ਧਰਾਇਆ। ਬ੍ਰਹਮ ਵੇਤਾ ਪਾਰਬ੍ਰਹਮ ਮੁਖ, ਵਿਸ਼ਨੂੰ ਜਨਣੀ ਜਨ ਜਣਾਈਆ। ਜੋਤੀ ਨੂਰ ਸਾਚਾ ਸੁਖ, ਸ਼ਬਦੀ ਰਾਮ ਨਾਮ ਪੜ੍ਹਾਈਆ। ਚਾਰ ਕੁੰਟ ਏਕਾ ਮੁਖ, ਚਾਰ ਦਿਸ਼ਾ ਵੰਡ ਵੰਡਾਈਆ। ਨਿਰਗੁਣ ਅੰਦਰ ਨਿਰਗੁਣ ਲੁਕ, ਸਰਗੁਣ ਰੂਪ ਲਏ ਧਰਾਈਆ। ਮਾਤ ਪਿਤਾ ਹਰਿ ਬਣ ਬਣ ਪੁਤ, ਪੂਤ ਸਪੂਤਾ ਗਲੇ ਲਗਾਈਆ। ਅੰਮ੍ਰਿਤ ਆਤਮ ਦੇਵੇ ਘੁਟ, ਰਸਕ ਰਸਕ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਲਏ ਪ੍ਰਗਟਾਈਆ। ਵਿਸ਼ਨ ਬ੍ਰਹਮਾ ਹਰਿ ਪ੍ਰਗਟਾ, ਆਪਣਾ ਦਰਸ ਵਖਾਇਆ। ਨਿਰਗੁਣ ਬਣ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਸਾਚੇ ਤਖ਼ਤ ਆਸਣ ਲਾਇਆ। ਚਰਨ ਕਵਲ ਦੱਸੇ ਇਕ ਪਨਾਹ, ਸੀਸ ਜਗਦੀਸ਼ ਹੱਥ ਰਖਾਇਆ। ਆਪਣਾ ਜਣਾਏ ਏਕਾ ਨਾਂ, ਨਾਉਂ ਨਿਰੰਕਾਰ ਆਪ ਅਖਵਾਇਆ। ਆਦਿ ਜੁਗਾਦਿ ਪਕੜੇ ਬਾਂਹ, ਵਿਛੜ ਕਦੇ ਨਾ ਜਾਇਆ। ਨਿਰਗੁਣ ਪਿਤਾ ਨਿਰਗੁਣ ਮਾਂ, ਦਾਈ ਦਾਇਆ ਸੇਵ ਕਮਾਇਆ। ਨਿਰਗੁਣ ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਂ, ਭੁਲ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਇਆ। ਏਕਾ ਗੁਣ ਹਰਿ ਸਮਝਾਇੰਦਾ, ਵਿਸ਼ਨੂੰ ਕਰ ਧਿਆਨ। ਤੇਰਾ ਸੰਗ ਆਪ ਨਿਭਾਇੰਦਾ, ਸਗਲਾ ਸੰਗ ਸ੍ਰੀ ਭਗਵਾਨ। ਆਪਣਾ ਮਰਦੰਗ ਤੇਰੇ ਹੱਥ ਫੜਾਇੰਦਾ, ਮੇਰਾ ਮਰਦੰਗ ਦੋ ਜਹਾਨ। ਤੇਰਾ ਚੰਦ ਆਪ ਚੜ੍ਹਾਇੰਦਾ, ਤੇਰਾ ਨੂਰ ਨੂਰ ਮਹਾਨ। ਤੇਰੀ ਕੁੱਖ ਆਪ ਸੁਹਾਇੰਦਾ, ਕੁੱਖ ਸੁਲੱਖਣੀ ਵੇਖੇ ਆਣ। ਨਿਝਰ ਝਿਰਨਾ ਝਿਰੇ ਮਹਾਨ। ਪੱਤ ਡਾਲ੍ਹੀ ਆਪ ਮਹਿਕਾਇੰਦਾ, ਫੁਲ ਫੁਲਵਾੜੀ ਵੇਖੇ ਆਣ। ਤੇਰੇ ਅੰਦਰ ਬੂਟਾ ਲਾਇੰਦਾ, ਪਾਰਬ੍ਰਹਮ ਪ੍ਰਭ ਹੋ ਪਰਧਾਨ। ਬ੍ਰਹਮ ਤੇਰਾ ਅੰਗ ਵਖਾਇੰਦਾ, ਇਕ ਅੰਗੜਾ ਚਤੁਰ ਸੁਜਾਨ। ਸਾਚੇ ਮੰਦਰ ਆਪ ਬਹਾਇੰਦਾ, ਸੋਭਾਵੰਤ ਇਕ ਮਕਾਨ। ਸਾਚਾ ਦਰਸ ਆਪ ਵਖਾਇੰਦਾ, ਦਰਸੀ ਦਰਸ ਦੇਵੇ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪਾਏ ਸਾਚੀ ਆਣ। ਸਾਚੀ ਆਣ ਆਦਿ ਅੰਤ, ਵਿਸ਼ਨ ਹਰਿ ਜਣਾਈਆ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣੀ ਧਾਰ ਚਲਾਈਆ। ਮੇਰਾ ਨਾਉਂ ਤੇਰਾ ਮਣੀਆ ਮੰਤ, ਏਕਾ ਨਾਉਂ ਦਏ ਵਡਿਆਈਆ। ਤੇਰੀ ਮਹਿਮਾ ਹੋਏ ਅਗਣਤ, ਲੇਖਾ ਲੇਖ ਨਾ ਲਿਖਿਆ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਦਏ ਸਮਝਾਈਆ। ਏਕਾ ਹੁਕਮ ਸਮਝਾਇੰਦਾ, ਹਰਿ ਦਾਤਾ ਬੇਪਰਵਾਹ। ਵਿਸ਼ਨੂੰ ਤੇਰਾ ਰੂਪ ਧਰਾਇੰਦਾ, ਬ੍ਰਹਮਾ ਵੇਤਾ ਆਪੇ ਜਾ। ਆਪਣਾ ਨਾਉਂ ਆਪ ਪ੍ਰਗਟਾਇੰਦਾ, ਨਿਸ਼ਅੱਖਰ ਦਏ ਪੜ੍ਹਾ। ਆਪਣਾ ਧਿਆਨ ਆਪ ਲਗਾਇੰਦਾ, ਗਿਆਨ ਗੋਝ ਦਏ ਵਖਾ। ਏਕਾ ਨੇਤਰ ਏਕਾ ਨੈਣ ਏਕਾ ਅੱਖ ਹਰਿ ਪਰਤਖ ਆਪ ਖੁਲ੍ਹਾਇੰਦਾ, ਆਪਣਾ ਲੇਖਾ ਦਏ ਵਖਾ। ਚਾਰੇ ਕੁੰਟ ਚਾਰੇ ਮੁਖ ਆਪ ਸਾਲਾਹਿੰਦਾ, ਆਪਣਾ ਪਰਦਾ ਆਪ ਉਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਦਏ ਰੰਗਾ। ਵਿਸ਼ਨੂੰ ਰੰਗ ਹਰਿ ਰੰਗਾਉਣਾ, ਭੁਲ ਰਹੇ ਨਾ ਰਾਈਆ। ਸਤਿ ਭੰਡਾਰਾ ਤੇਰੇ ਅੰਦਰ ਟਿਕਾਉਂਣਾ, ਵਸਤ ਅਮੋਲਕ ਝੋਲੀ ਪਾਈਆ। ਗੁਣ ਔਗੁਣ ਨਾ ਕੋਇ ਜਣਾਉਣਾ, ਗੁਣਵੰਤਾ ਇਕ ਅਖਵਾਈਆ। ਜੁਗਾ ਜੁਗੰਤ ਸੇਵ ਕਮਾਉਣਾ, ਸੇਵਕ ਸੇਵਾ ਸਚ ਸਮਝਾਈਆ। ਧੁਰ ਫ਼ਰਮਾਨਾ ਹੁਕਮ ਜਣੌਣਾ, ਅਭੁਲ ਦਏ ਵਡਿਆਈਆ। ਬ੍ਰਹਮਾ ਵੇਤਾ ਨਾਲ ਰਲੌਣਾ, ਨਿਰਗੁਣ ਸਰਗੁਣ ਕਰੇ ਕੁੜਮਾਈਆ। ਸੁੰਨ ਅਗੰਮੀ ਖੇਲ ਖਿਲਾਉਣਾ, ਧੂਆਂਧਾਰ ਇਕ ਰਖਾਈਆ। ਸ਼ੰਕਰ ਸਾਚਾ ਬੰਧਨ ਪੌਣਾ, ਭੋਲਾ ਨਾਥ ਆਪ ਜਗਾਈਆ। ਤਿੰਨਾਂ ਏਕਾ ਰੰਗ ਰੰਗਾਉਣਾ, ਏਕਾ ਦਰ ਦਏ ਵਡਿਆਈਆ। ਸਚ ਭੰਡਾਰੀ ਇਕ ਬਣਾਉਣਾ, ਹੁਕਮੀ ਹੁਕਮ ਸੁਣਾਈਆ। ਇਕ ਸੰਸਾਰੀ ਆਪ ਰਖੌਣਾ, ਲੱਖ ਚੁਰਾਸੀ ਘਾੜਤ ਲਏ ਘੜਾਈਆ। ਇਕ ਦੀ ਬਾਨ ਆਪ ਲਗੌਣਾ, ਬਾਣ ਨਿਰਬਾਣਾ ਆਪ ਵਖਾਈਆ। ਜੋ ਘੜਿਆ ਸੋ ਭੰਨ ਵਖੌਣਾ, ਥਿਰ ਕੋਇ ਰਹਿਣ ਨਾ ਪਾਈਆ। ਜੁਗ ਚੌਕੜੀ ਆਪ ਸੁਹੌਣਾ, ਬ੍ਰਹਿਮੰਡ ਖੰਡ ਵੇਖ ਵਖਾਈਆ। ਕਿਰਨ ਵਿਚੋਂ ਕਿਰਨ ਕਢੌਣਾ, ਕਿਰਨ ਕਿਰਨ ਕਰੇ ਰੁਸ਼ਨਾਈਆ। ਰਵ ਸਸ ਆਪ ਚਮਕੌਣਾ, ਮੰਡਲ ਮੰਡਪ ਸੋਭਾ ਪਾਈਆ। ਆਪਣੀ ਬਣਤ ਆਪ ਦਰਸਾਉਣਾ, ਤ੍ਰੈਗੁਣ ਆਪਣਾ ਰੂਪ ਵਟਾਈਆ। ਸਾਂਤਕ ਵਿਸ਼ਨੂੰ ਝੋਲੀ ਪਾਉਣਾ, ਰਾਜਸ ਬ੍ਰਹਮਾ ਗੋਦ ਬਹਾਈਆ। ਤਾਮਸ ਸ਼ੰਕਰ ਚਰਨ ਦਬਾਉਣਾ, ਖ਼ਾਕੀ ਖ਼ਾਕ ਖ਼ਾਕ ਉਡਾਈਆ। ਪੰਜਾਂ ਤੱਤਾਂ ਰੰਗ ਵਖਾਉਣਾ, ਆਪ ਆਪਣੀ ਕਿਰਪਾ ਕਰ ਏਕਾ ਲਏ ਧਰਾਈਆ। ਪੰਜ ਪੰਜ ਹਰਿ ਮੇਲ ਮਿਲਾਉਣਾ, ਭੁਲ ਰਹੇ ਨਾ ਰਾਈਆ। ਨਿਰਗੁਣ ਸਰਗੁਣ ਖੇਲ ਖਿਲਾਉਣਾ, ਨਿਰਾਕਾਰ ਸਾਕਾਰ ਰੂਪ ਹੋ ਜਾਈਆ। ਤੱਤ ਸੰਗ ਨਿਤ ਰਖੌਣਾ, ਤਤਵ ਤਤ ਸੋਭਾ ਪਾਈਆ। ਆਪਣਾ ਰੰਗ ਨਾ ਕਿਸੇ ਵਖੌਣਾ, ਨਿਰਗੁਣ ਆਪਣੀ ਵੰਡ ਵੰਡਾਈਆ। ਮਨ ਮਤ ਬੁਧ ਵਿਚ ਟਿਕਾਉਣਾ, ਸਾਚੀ ਘਾੜਤ ਲਏ ਘੜਾਈਆ। ਹੱਡ ਮਾਸ ਨਾੜੀ ਰਤ ਪੁਰਖ ਸਮਰਥ ਜੋੜ ਜੁੜਾਉਣਾ, ਬੂੰਦ ਰਕਤ ਵੇਖੇ ਥਾਉਂ ਥਾਈਂਆ। ਕਮਲਾਪਤ ਆਸਣ ਲਾਉਣਾ, ਸਾਚਾ ਮੰਦਰ ਆਪ ਸੁਹਾਈਆ। ਨੌਂ ਦਰ ਖੋਜ ਖੁਜਾਉਣਾ, ਨੌਂ ਨੌਂ ਆਪਣਾ ਖੇਲ ਖਿਲਾਈਆ। ਘਰ ਵਿਚ ਘਰ ਆਪ ਪ੍ਰਗਟਾਉਣਾ, ਸਚਖੰਡ ਥਿਰ ਘਰ ਰਿਹਾ ਸਮਝਾਈਆ। ਆਪਣਾ ਮਾਰਗ ਆਪੇ ਲਾਉਣਾ, ਟੇਢੀ ਬੰਕ ਆਪ ਉਪਾਈਆ। ਸੁਖਮਨ ਸਾਗਰ ਆਪ ਬਣਾਉਣਾ, ਈੜਾ ਪਿੰਗਲਾ ਦਰ ਬਹਾਈਆ। ਘਰ ਸਰੋਵਰ ਇਕ ਉਪਜਾਉਣਾ, ਵਿਸ਼ਨੂੰ ਅੰਮ੍ਰਿਤ ਜਲ ਭਰਾਈਆ। ਕਵਲ ਨਾਭੀ ਆਪ ਟਿਕਾਉਣਾ, ਬ੍ਰਹਮਾ ਸੇਵ ਕਮਾਈਆ। ਆਪਣਾ ਰਾਗ ਆਪ ਅਲਾਉਣਾ, ਸ਼ਬਦ ਅਗੰਮੀ ਨਾਦ ਵਜਾਈਆ। ਅਨਹਦ ਤਾਲ ਆਪ ਵਜਾਉਣਾ, ਘਰ ਘਰ ਵਿਚ ਕਰੇ ਸ਼ਨਵਾਈਆ। ਅਕਾਲ ਮੂਰਤ ਆਪਣਾ ਭੇਵ ਆਪ ਖੁਲ੍ਹਾਉਣਾ, ਸਾਚੀ ਸੂਰਤ ਨਿਰਗੁਣ ਨੂਰ ਦਏ ਸਮਝਾਈਆ। ਪੰਜ ਤੱਤ ਵਿਕਾਰਾ ਕੂੜੋ ਕੂੜਤ ਮੋਹ ਚੁਕਾਉਣਾ, ਆਸਾ ਤ੍ਰਿਸ਼ਨਾ ਵੇਖੇ ਥਾਉਂ ਥਾਈਂਆ। ਬੰਕ ਦੁਆਰੀ ਬੰਕ ਸੁਹਾਉਣਾ, ਬਜਰ ਕਪਾਟੀ ਤੋੜ ਤੁੜਾਉਣਾ, ਆਤਮ ਸੇਜਾ ਦਏ ਵਡਿਆਈਆ। ਸੁਰਤੀ ਬ੍ਰਹਮ ਮੇਲ ਮਿਲਾਉਣਾ, ਆਤਮ ਬ੍ਰਹਮ ਰੰਗ ਚੜ੍ਹਾਉਣਾ, ਈਸ਼ ਜੀਵ ਸੰਗ ਨਿਭਾਉਣਾ, ਜਗਤ ਜਗਦੀਸ਼ ਖੇਲ ਖਿਲਾਈਆ। ਲੱਖ ਚੁਰਾਸੀ ਘਾੜਨ ਘੜ ਆਪਣਾ ਦੀਪਕ ਆਪ ਟਿਕਾਉਣਾ, ਅੰਦਰ ਵੜ ਕੇ ਆਸਣ ਲਾਉਣਾ, ਨੂਰੋ ਨੂਰ ਨੂਰ ਸਮਝਾਈਆ। ਜਲ ਬਿੰਬ ਪ੍ਰਭ ਮੇਲ ਮਿਲਾਉਣਾ, ਜਲ ਥਲ ਮਹੀਅਲ ਆਪਣਾ ਰੰਗ ਵਖਾਈਆ। ਧਰਤ ਧਵਲ ਆਪ ਪ੍ਰਗਟਾਉਣਾ, ਧਰਨ ਧਵਲ ਦਏ ਵਡਿਆਈਆ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਉਣਾ, ਸਮੁੰਦ ਸਾਗਰ ਜਲ ਜਲ ਧਾਰ ਆਪ ਬਹਾਈਆ। ਕਾਇਆ ਗਾਗਰ ਗੜ੍ਹ ਬਣਾਉਣਾ, ਲੱਖ ਚੁਰਾਸੀ ਰਚਨ ਰਚਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਮੁਖ ਬ੍ਰਹਮਾ ਵੇਤਾ ਏਕਾ ਦਏ ਸਮਝਾਈਆ। ਚਾਰੇ ਮੁਖ ਹਰਿ ਸਮਝਾਇੰਦਾ, ਸ਼ਬਦ ਅਗੰਮੀ ਅਗੰਮੜਾ ਬੋਲ। ਚਾਰੇ ਖਾਣੀ ਵੰਡ ਵੰਡਾਇੰਦਾ, ਅੰਡਜ ਜੇਰਜ ਉਤਭੁਜ ਸੇਤਜ ਰੱਖੇ ਤੇਰੇ ਕੋਲ। ਚਾਰੇ ਬਾਣੀ ਪਰਦਾ ਲਾਹਿੰਦਾ, ਪਰਾ ਪਸੰਤੀ ਮਧਮ ਬੈਖ਼ਰੀ ਵਜਾਏ ਢੋਲ। ਚਾਰੇ ਜੁਗ ਰੰਗ ਰੰਗਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਅੰਦਰ ਜਾਏ ਮੌਲ। ਚਾਰੇ ਵਰਨ ਆਪ ਬਹਾਇੰਦਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਪੂਰਾ ਕਰੇ ਕੌਲ। ਪੰਜ ਤੱਤ ਚੋਲਾ ਆਪ ਹੰਢਾਇੰਦਾ, ਨਿਰਗੁਣ ਸਰਗੁਣ ਪਰਗਟ ਹੋਵੇ ਉਪਰ ਧੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸ਼ਕਤੀ ਆਪਣੇ ਅੰਦਰ ਜਾਏ ਮੌਲ। ਆਪਣੇ ਅੰਦਰ ਮੌਲਾ ਰੂਪ, ਹਰਿ ਸਾਚਾ ਆਪ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਾਏ ਸਤਿ ਸਰੂਪ, ਸਤਿ ਸਤਿਵਾਦੀ ਸਤੋਗੁਣ ਵਖਾਈਆ। ਏਕਾ ਤਾਗਾ ਏਕਾ ਸੂਤ, ਤਾਣਾ ਪੇਟਾ ਏਕਾ ਪਾਈਆ। ਏਕਾ ਮਾਈ ਏਕਾ ਪੂਤ, ਏਕਾ ਪਿਤਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਉਠ ਨੇਤਰ ਖੋਲ੍ਹ, ਹਰਿ ਸਾਚੇ ਸਚ ਜਣਾਇਆ। ਸ਼ਬਦ ਅਨਾਦੀ ਵੱਜਿਆ ਢੋਲ, ਪਾਰਬ੍ਰਹਮ ਪ੍ਰਭ ਆਪ ਅਲਾਇਆ। ਸਚ ਵਸਤ ਜੋ ਰੱਖੀ ਕੋਲ, ਤਿੰਨਾਂ ਝੋਲੀ ਦਏ ਭਰਾਇਆ। ਲੱਖ ਚੁਰਾਸੀ ਜਾਣਾ ਮੌਲ, ਘੜ ਘੜ ਭਾਂਡਾ ਦਏ ਵਖਾਇਆ। ਆਦਿ ਜੁਗਾਦਿ ਰਹੇ ਅਡੋਲ, ਜੁਗ ਜੁਗ ਆਪਣਾ ਵੇਸ ਵਟਾਇਆ। ਨਵ ਨੌਂ ਚਾਰ ਕੀਤਾ ਪੂਰਾ ਕੌਲ, ਨਵ ਨੌਂ ਚਾਰ ਚੌਕੜੀ ਜੁਗ ਲੇਖਣਾ ਦਏ ਸੁਹਾਇਆ। ਅੰਤ ਔਧ ਜਾਏ ਪੁਗ, ਥਿਰ ਕੋਇ ਰਹਿਣ ਨਾ ਪਾਇਆ। ਵੇਖਣਹਾਰਾ ਲੋਕ ਪਰਲੋਕ, ਚੌਦਾਂ ਲੋਕਾਂ ਕੁੰਡਾ ਲਏ ਖੁਲ੍ਹਾਇਆ। ਤ੍ਰੈਲੋਕ ਸੁਨਾਵਣਹਾਰਾ ਸਚ ਸਲੋਕ, ਤ੍ਰੈਭਵਨ ਧਨੀ ਆਪਣਾ ਰੂਪ ਲਏ ਪਰਗਟਾਇਆ। ਵਿਸ਼ਨ ਬ੍ਰਹਮਾ ਸ਼ਿਵ ਰੱਖਣੀ ਓਟ, ਹਰਿ ਸਾਚਾ ਰਿਹਾ ਸੁਹਾਇਆ। ਨਵ ਨੌਂ ਚਾਰ ਚੌਕੜੀ ਜੁਗ ਲੱਖ ਚੁਰਾਸੀ ਆਲ੍ਹਣਿਉਂ ਡਿੱਗੇ ਬੋਟ, ਨਾ ਸਕੇ ਕੋਇ ਉਠਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਔਲੀਏ ਮੁਲਾ ਸ਼ੇਖ਼ ਮੁਸਾਇਕ ਆਵਣ ਕੋਟੀ ਕੋਟ, ਤੱਤ ਗਿਆਨ ਦਏ ਸਮਝਾਇਆ। ਆਦਿ ਪੁਰਖ ਅਬਿਨਾਸ਼ੀ ਕਰਤਾ ਅਜੂਨੀ ਰਹਿਤ ਨਿਰਮਲ ਜੋਤ, ਪੁਰਖ ਅਕਾਲ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲੇ ਅੰਤ ਹੋਏ ਸਹਾਇਆ। ਵਿਸ਼ਨ ਬ੍ਰਹਮਾ ਸ਼ਿਵ ਸੁਣ ਪੁਕਾਰ, ਨੇਤਰ ਨੈਣਾਂ ਨੀਰ ਵਹਾਇਆ। ਤੂੰ ਸ਼ਾਹ ਪਾਤਸ਼ਾਹ ਏਕੰਕਾਰ, ਸਚ ਤੇਰਾ ਦਰਬਾਰ, ਹਉਂ ਦਰਵੇਸ਼ ਦਰ ਬੈਠੇ ਸੀਸ ਝੁਕਾਇਆ। ਲੱਖ ਚੁਰਾਸੀ ਤੇਰਾ ਹੋਏ ਪਸਾਰ, ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਜੁਗ ਚੌਕੜੀ ਸੇਵ ਕਮਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਏ ਵਾਰੋ ਵਾਰ, ਗੁਰ ਅਵਤਾਰ ਪ੍ਰਗਟ ਹੋਏ ਵਿਚ ਸੰਸਾਰ, ਜੁਗ ਚੌਕੜੀ ਬੰਧਨ ਪਾਇਆ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਨਾ ਸ਼ਬਦ ਜਣਾਇਆ। ਰਵ ਸਸ ਚੋਬਦਾਰ, ਮੰਡਲ ਮੰਡਪ ਕਰਨ ਪੁਕਾਰ, ਗਗਨ ਗਗਨੰਤਰ ਵੇਖਣ ਨੈਣ ਉਘਾੜ, ਚਾਰੋਂ ਕੁੰਟ ਧਿਆਨ ਲਗਾਇਆ। ਕਵਣ ਰੂਪ ਕਰੇਂ ਪਿਆਰ, ਪਰਗਟ ਹੋਵੇਂ ਵਿਚ ਸੰਸਾਰ, ਨਿਰਗੁਣ ਸਰਗੁਣ ਬੰਨ੍ਹੇਂ ਧਾਰ, ਸਰਗੁਣ ਨਿਰਗੁਣ ਲਈਂ ਮਿਲਾਇਆ। ਤੇਰਾ ਰੂਪ ਅਗੰਮ ਅਪਾਰ, ਤੇਰਾ ਲੇਖਾ ਲਿਖ ਨਾ ਸਕੇ ਕੋਇ ਵਿਚ ਸੰਸਾਰ, ਲਿਖਣ ਪੜ੍ਹਣ ਵਿਚ ਕਦੇ ਨਾ ਆਇਆ। ਤੇਰੀ ਮਹਿਮਾ ਗਾਇਨ ਵਾਰੋ ਵਾਰ, ਬ੍ਰਹਮਾ ਵੇਤਾ ਚਾਰੇ ਵੇਦ ਰਿਹਾ ਵਿਚਾਰ, ਚਾਰ ਜੁਗ ਬੰਧਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਇਆ। ਹਰਿ ਸਾਚੇ ਸਚ ਜਣਾਇਆ, ਤ੍ਰੈ ਤ੍ਰੈ ਕਰ ਪਿਆਰ। ਨਵ ਨੌਂ ਚਾਰ ਚੌਕੜੀ ਜੁਗ ਰਹਿਣ ਨਾ ਪਾਇਆ, ਜੁਗ ਬੀਤੇ ਵਾਰੋ ਵਾਰ। ਕੋਟਨ ਕੋਟ ਗੁਰ ਅਵਤਾਰ ਸੇਵ ਕਮਾਇਆ, ਲੇਖਾ ਜਾਨਣ ਧੁਰ ਦਰਬਾਰ। ਕਲਜੁਗ ਅੰਤਮ ਅੰਤ ਹੋਏ ਸਹਾਇਆ, ਨਿਰਗੁਣ ਨਿਰਗੁਣ ਲੈ ਅਵਤਾਰ। ਨਿਹਕਲੰਕਾ ਰੂਪ ਧਰਾਇਆ, ਦਿਸ ਨਾ ਆਏ ਹਰਿ ਕਰਤਾਰ। ਜੋਤੀ ਜੋਤ ਡਗਮਗਾਇਆ, ਸ਼ਬਦੀ ਸ਼ਬਦ ਸ਼ਬਦ ਜੈਕਾਰ। ਦੋ ਜਹਾਨਾਂ ਵੇਖ ਵਖਾਇਆ, ਬ੍ਰਹਿਮੰਡ ਖੰਡ ਪਾਵੇ ਸਾਰ। ਸ਼ਾਸਤਰ ਸਿਮਰਤ ਵੇਦ ਪੁਰਾਨ ਖੋਜ ਖੁਜਾਇਆ, ਦਸ ਅੱਠ ਅਠਾਰਾਂ ਪਾਏ ਸਾਰ। ਖਾਣੀ ਬਾਣੀ ਭੇਵ ਚੁਕਾਇਆ, ਲੇਖਾ ਜਾਣੇ ਅੰਜੀਲ ਕ਼ੁਰਾਨ। ਬਾਵਨ ਆਪਣਾ ਸੰਗ ਨਿਭਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਜਾਣੀ ਜਾਣ। ਕਲਜੁਗ ਵੇਲਾ ਅੰਤਮ ਔਣਾ, ਨਵ ਨੌਂ ਚਾਰ ਚੌਕੜੀ ਜੁਗ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਜਾਮਾ ਪਾਉਣਾ, ਮਾਤ ਪਿਤ ਨਾ ਕੋਇ ਬਣਾਈਆ। ਭੈਣ ਭਾਈ ਨਾ ਕੋਇ ਅਖਵਾਉਣਾ, ਸਾਕ ਸੱਜਣ ਸੈਣ ਨਾ ਕੋਇ ਅਖਵਾਈਆ। ਦਸ ਮਾਸ ਮਾਤ ਗਰਭ ਨਾ ਡੇਰਾ ਲਾਉਣਾ, ਅਗਨੀ ਤੱਤ ਨਾ ਕੋਇ ਜਣਾਈਆ। ਨਿਰਗੁਣ ਰੂਪ ਨਿਰਗੁਣ ਆਪ ਪ੍ਰਗਟਾਉਣਾ, ਨਿਰਗੁਣ ਨੂਰ ਨਿਰਗੁਣ ਰੁਸ਼ਨਾਈਆ। ਨਿਰਗੁਣ ਡੰਕਾ ਸ਼ਬਦ ਵਜਾਉਣਾ, ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਈਆ। ਸਚ ਸੰਦੇਸ਼ਾ ਇਕ ਘਲੌਣਾ, ਧੁਰ ਫ਼ਰਮਾਨਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦਏ ਚੁਕਾਈਆ। ਪੂਰਬ ਲੇਖਾ ਚੁਕਾਵਣਾ, ਹਰਿ ਹਰਿ ਕਿਰਪਾ ਕਰ ਗੁਣ ਨਿਧਾਨ। ਨਵ ਨੌਂ ਚਾਰ ਪਾਰ ਕਰਾਵਣਾ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। ਸਤਿ ਸਤਿਵਾਦੀ ਸਾਚਾ ਮਾਰਗ ਲਾਵਣਾ, ਨੌਂ ਖੰਡ ਪ੍ਰਿਥਮੀ ਹੋ ਪਰਧਾਨ। ਸੱਤਾਂ ਦੀਪਾਂ ਸਤਿ ਦ੍ਰਿੜਾਵਣਾ, ਸਤਿ ਸਤਿਵਾਦੀ ਇਕ ਗਿਆਨ। ਚਾਰੋਂ ਕੁੰਟ ਵੇਖ ਵਖਾਵਣਾ, ਚਾਰੇ ਵੇਦਾਂ ਪਾਵੇ ਆਣ। ਚਾਰੇ ਵਰਨ ਆਪ ਸਮਝਾਵਣਾ, ਏਕਾ ਦੇਵੇ ਨਾਮ ਨਿਧਾਨ। ਚਾਰੇ ਖਾਣੀ ਬਾਣੀ ਆਪੇ ਗਾਵਣਾ, ਚੌਥੇ ਪਦ ਬੈਠ ਨੌਜਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਮੇਲੇ ਆਣ। ਵਿਸ਼ਨ ਬ੍ਰਹਮਾ ਸ਼ਿਵ ਹਰਿ ਮੇਲ ਮਿਲੌਣਾ, ਕਲਜੁਗ ਅੰਤਮ ਆਪ ਸਮਝਾਈਆ। ਆਪਣਾ ਪਰਦਾ ਆਪ ਉਠਾਉਣਾ, ਜੋਤੀ ਜੋਤ ਕਰੇ ਰੁਸ਼ਨਾਈਆ। ਤਖ਼ਤ ਨਿਵਾਸੀ ਸਾਚਾ ਤਾਜ ਸੀਸ ਟਿਕਾਉਣਾ, ਪੰਚਮ ਮੁਖ ਸੱਚਾ ਪਾਤਸ਼ਾਹੀਆ। ਜੁਗ ਜੁਗ ਦਾ ਕਰਮ ਮਿਟਾਉਣਾ, ਜਨਮ ਜਨਮ ਵਿਚ ਬਦਲਾਈਆ। ਸਹਿੰਸਾ ਰੋਗ ਦੁੱਖ ਸਭ ਦਾ ਲਾਹੁਣਾ, ਸੁੱਖ ਸਾਗਰ ਇਕ ਵਖਾਈਆ। ਲੋਕ ਪਰਲੋਕ ਏਕਾ ਰੂਪ ਧਰਾਉਣਾ, ਚੌਦਾਂ ਤਬਕ ਦੇਣ ਗਵਾਹੀਆ। ਆਦਿ ਪੁਰਖ ਆਪਣਾ ਰੰਗ ਰੰਗਾਉਣਾ, ਰੰਗ ਰੰਗੀਲਾ ਸੱਚਾ ਮਾਹੀਆ। ਸਤਿਜੁਗ ਸਾਚਾ ਮਾਰਗ ਇਕ ਧਰਾਉਣਾ, ਧਰਨੀ ਧਰਤ ਧਵਲ ਦਏ ਵਡਿਆਈਆ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹਾਉਣਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਅਖਵਾਈਆ। ਏਕਾ ਨਾਮ ਸਭ ਨੇ ਗਾਉਣਾ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਇਸ਼ਟ ਸਰਬ ਮਨੌਣਾ, ਇਸ਼ਟ ਦੇਵ ਆਤਮ ਪਰਮਾਤਮ ਪਾਰਬ੍ਰਹਮ ਪ੍ਰਭ ਨਜ਼ਰੀ ਆਈਆ। ਕਲਜੁਗ ਤੇਰਾ ਮਾਤਮ ਆਪ ਕਰੌਣਾ, ਚਾਰੋਂ ਕੁੰਟ ਪਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਹਰਿ ਨਿਰੰਕਾਰਾ ਇਕ ਅਖਵਾਈਆ। ਆਦਿ ਜੁਗਾਦੀ ਏਕਾ ਰਾਜਾ, ਹਰਿ ਸਾਚਾ ਭੂਪ ਅਖਵਾਇੰਦਾ। ਜੁਗਾ ਜੁਗੰਤਰ ਰਚ ਰਚ ਕਾਜਾ, ਲੋਕਮਾਤ ਵੇਖ ਵਖਾਇੰਦਾ। ਸ਼ਬਦ ਅਗੰਮੀ ਨਿਰਭੌ ਨਿਰਭੈ ਚੜ੍ਹਿਆ ਤਾਜਾ, ਅਸਵ ਘੋੜਾ ਆਪ ਦੌੜਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫਿਰੇ ਭਾਜਾ, ਦਹਿ ਦਿਸ਼ਾ ਵੇਖ ਵਖਾਇੰਦਾ। ਕਲਜੁਗ ਅੰਤਮ ਨਿਰਗੁਣ ਜੋਤ ਧਰੇ ਦੇਸ ਮਾਝਾ, ਸੰਬਲ ਨਗਰ ਰੁੱਤ ਸੁਹਾਇੰਦਾ। ਵੇਦ ਵਿਆਸ ਚਲਾਇਆ ਜਹਾਜ਼ਾ, ਜੀਵ ਜੰਤ ਆਪ ਸਮਝਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ ਆਪਣੀ ਰੱਖੇ ਆਪੇ ਲਾਜਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਮੁਕੰਦ ਮਨੋਹਰ ਲਖਮੀ ਨਰਾਇਣ ਮੋਹਣ ਮਾਧਵ ਮਾਧਾ, ਮੋਹਣ ਆਪਣਾ ਰੂਪ ਵਟਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਧਰਤ ਧਵਲ ਸੁਣੇ ਫ਼ਰਯਾਦਾ, ਭਗਤ ਭਗਵੰਤ ਵੇਖ ਵਖਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਲਾਧਾ, ਹਰਿਜਨ ਸਾਚਾ ਮੇਲ ਮਿਲਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਇ ਪੰਡਤ ਪਾਂਧਾ, ਕੋਟਨ ਕੋਟ ਤਿਲਕ ਲਲਾਟ ਮਸਤਕ ਤ੍ਰਿਸੂਲ ਜਗਤ ਸੁਹਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਦਿ ਅੰਤ ਸ੍ਰੀ ਭਗਵੰਤ ਆਪੇ ਜਾਣੇ ਆਪਣੀ ਵਾਟਾ, ਜੁਗ ਚੌਕੜੀ ਪੰਧ ਮੁਕਾਇੰਦਾ। ਕਲਜੁਗ ਅੰਤਮ ਖੇਲ ਕਰੇ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਰਚਾਇੰਦਾ। ਹਰਿ ਕਾ ਨਾਉਂ ਕਲਜੁਗ ਵਿਕਿਆ ਹਾਟੋ ਹਾਟਾ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਝੂਠਾ ਚੀਥੜ ਅੰਤਮ ਪਾਟਾ, ਤਨ ਬਸਤਰ ਨਾਮ ਨਾ ਕੋਇ ਪਹਿਨਾਇੰਦਾ। ਫਿਰ ਫਿਰ ਥੱਕੇ ਤੀਰਥ ਤਾਟਾ, ਆਤਮ ਅੰਤਰ ਸਰ ਸਰੋਵਰ ਨਾ ਕੋਇ ਨੁਹਾਇੰਦਾ। ਕਰ ਕਰ ਥੱਕੇ ਪੂਜਾ ਪਾਠਾ, ਬਜਰ ਕਪਾਟੀ ਨਾ ਕੋਇ ਤੋੜ ਤੁੜਾਇੰਦਾ। ਮਨਾ ਮਨਾ ਥੱਕੇ ਜੋਤ ਲਲਾਟਾ, ਆਤਮ ਜੋਤ ਨਿਰੰਜਣ ਨਾ ਕੋਇ ਜਗਾਇੰਦਾ। ਗੁਰ ਦਰ ਮੰਦਰ ਮਸਜਿਦ ਪਾ ਪਾ ਥੱਕੇ ਝਾਤਾਂ, ਆਤਮ ਤਾਕ ਨਾ ਕੋਇ ਖੁਲ੍ਹਾਇੰਦਾ। ਮਿਲ ਮਿਲ ਥੱਕੇ ਸੱਜਣ ਸਾਕਾਂ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਪੀ ਪੀ ਥੱਕੇ ਅੰਮ੍ਰਿਤ ਬਾਟਾ, ਅੰਮ੍ਰਿਤ ਜਾਮ ਹੱਥ ਨਾ ਕੋਇ ਫੜਾਇੰਦਾ। ਜਿਸ ਜਨ ਮਿਲੇ ਪੁਰਖ ਸਮਰਾਥਾ, ਦੂਸਰ ਦਰ ਨਾ ਮੰਗਣ ਆਇੰਦਾ। ਘਰ ਮੇਲਾ ਤ੍ਰਿਲੋਕੀ ਨਾਥਾ, ਘਰ ਰਾਮ ਰੂਪ ਧਰਾਇੰਦਾ। ਘਰ ਈਸਾ ਮੂਸਾ ਸੰਗ ਮੁਹੰਮਦ ਦੇਵੇ ਸਾਥਾ, ਘਰ ਸਗਲਾ ਸੰਗ ਵਖਾਇੰਦਾ। ਘਰ ਨਾਨਕ ਗੋਬਿੰਦ ਮੇਟੇ ਅੰਧੇਰੀ ਰਾਤਾ, ਗਿਆਨ ਨੂਰ ਇਕ ਪ੍ਰਗਟਾਇੰਦਾ। ਘਰ ਸ਼ਬਦੀ ਮਿਲੇ ਦਾਤਾ, ਦਿਵਸ ਰੈਣ ਸ਼ਬਦ ਨਾਦ ਧੁਨ ਵਜਾਇੰਦਾ। ਘਰ ਮਿਲੇ ਕਮਲਾਪਾਤਾ, ਸੁਰਤੀ ਨਾਰੀ ਆਪ ਪਰਨਾਇੰਦਾ। ਘਰ ਸਤਿਗੁਰ ਪੁੱਛੇ ਵਾਤਾ, ਦਿਵਸ ਰੈਣ ਸੇਵ ਕਮਾਇੰਦਾ। ਕਲਜੁਗ ਕੂੜ ਕੁੜਿਆਰਾ ਸੋਇਆ ਆਪਣੀ ਖਾਟਾ, ਲੋਕਮਾਤ ਨਾ ਕੋਇ ਉਠਾਇੰਦਾ। ਵਰਨਾਂ ਬਰਨਾਂ ਪਿਆ ਘਾਟਾ, ਸਾਚਾ ਤੋਲ ਨਾ ਕੋਇ ਤੁਲਾਇੰਦਾ। ਏਕਾ ਤੋਲਾ ਹਰਿ ਰਘੁਨਾਥਾ, ਆਦਿ ਅੰਤ ਅਖਵਾਇੰਦਾ। ਜਨ ਭਗਤਾਂ ਪੁਛੇ ਸਦਾ ਵਾਤਾ, ਭੁਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਧੁਰ ਭਾਣਾ ਆਪਣੇ ਹੱਥ ਰਖਾਇੰਦਾ। ਧੁਰ ਭਾਣਾ ਹੱਥ ਭਗਵਾਨ, ਦੂਸਰ ਅਵਰ ਨਾ ਕੋਇ ਚਤੁਰਾਈਆ। ਲੱਖ ਚੁਰਾਸੀ ਬਾਲ ਅਞਾਣ, ਭਰਮੇ ਭੁੱਲੀ ਸਰਬ ਲੋਕਾਈਆ। ਮਾਇਆ ਰੁਲੇ ਰਾਜ ਰਾਜਾਨ, ਸ਼ਾਹ ਸੁਲਤਾਨ ਨਾ ਕੋਇ ਵਡਿਆਈਆ। ਕਾਇਆ ਖ਼ਾਲੀ ਦਿਸੇ ਮਕਾਨ, ਹਰਿ ਕਾ ਨਾਉਂ ਨਜ਼ਰ ਨਾ ਆਈਆ। ਵੇਲੇ ਅੰਤ ਸਰਬ ਪਛਤਾਣ, ਜਿਸ ਮਿਲਿਆ ਨਾ ਸੱਚਾ ਮਾਹੀਆ। ਭਾਈ ਭੈਣ ਸਰਬ ਛੱਡ ਜਾਣ, ਸਗਲਾ ਸੰਗ ਨਾ ਕੋਇ ਰਖਾਈਆ। ਉਚੀ ਕੂਕ ਕੂਕ ਕੁਰਲਾਣ, ਰਾਏ ਧਰਮ ਦਏ ਸਜ਼ਾਈਆ। ਚਿਤਰ ਗੁਪਤ ਲੇਖਾ ਮੰਗੇ ਆਣ, ਬੈਠਾ ਨੈਣ ਉਠਾਈਆ। ਲਾੜੀ ਮੌਤ ਕਰੇ ਪਰਵਾਨ, ਵੇਲੇ ਅੰਤ ਲਏ ਪਰਨਾਈਆ। ਜਿਸ ਭੁਲਿਆ ਹਰਿ ਭਗਵਾਨ, ਵੇਲੇ ਅੰਤ ਨਾ ਕੋਇ ਛੁਡਾਈਆ। ਹਰਿਜਨ ਵਿਰਲਾ ਚਤੁਰ ਸੁਜਾਨ, ਰਸਨਾ ਜਿਹਵਾ ਰਿਹਾ ਗਾਈਆ। ਸੋ ਪੁਰਖ ਨਿਰੰਜਣ ਹੋ ਪਰਧਾਨ, ਹੰ ਬ੍ਰਹਮ ਲਏ ਪਰਨਾਈਆ । ਸੋਹੰ ਸ਼ਬਦ ਏਕਾ ਗਾਨ, ਏਕਾ ਕਾਨ ਦਏ ਸੁਣਾਈਆ। ਵਿਸ਼ਨੂੰ ਦੇਵੇ ਹਰਿ ਹਰਿ ਦਾਨ, ਜੀਆ ਦਾਨ ਝੋਲੀ ਪਾਈਆ। ਲੱਖ ਚੁਰਾਸੀ ਸਖ਼ੀਆਂ ਮਿਲੇ ਏਕਾ ਕਾਹਨ, ਗੋਪੀ ਸੁਰਤ ਲਏ ਪਰਨਾਈਆ। ਪੀਆ ਪ੍ਰੀਤਮ ਮੇਲਾ ਸੀਆ ਰਾਮ, ਸਾਢੇ ਤਿੰਨ ਹੱਥ ਸੀਆਂ ਕਰੇ ਕੁੜਮਾਈਆ। ਘਰ ਪੈਗ਼ੰਬਰ ਕਰੇ ਕਲਾਮ, ਆਲਮੀਨ ਵੇਖੇ ਸਰਬ ਲੋਕਾਈਆ। ਘਰ ਸਯਦਾ ਕਰੇ ਸਲਾਮ, ਨਿਉਂ ਨਿਉਂ ਸੀਸ ਝੁਕਾਈਆ। ਜਬਰਾਈਲ ਦਏ ਪੈਗ਼ਾਮ, ਅਸਰਾਈਲ ਰਿਹਾ ਸਮਝਾਈਆ। ਹਜ਼ਾਰਾ ਦਰੂਦ ਇਬਨਉਲਵਕ਼ਤ ਮਿਲੇ ਇਨਾਮ, ਏਕਾ ਰੂਹ ਲਏ ਬਖ਼ਸ਼ਾਈਆ। ਚੌਦਾਂ ਸਦੀਆਂ ਬਣ ਗ਼ੁਲਾਮ, ਚੌਦਾਂ ਤਬਕ ਦਏ ਸਮਝਾਈਆ। ਇਕ ਮੁਹੰਮਦ ਪਕੜੇ ਦਾਮ, ਅੱਲਾ ਰਾਣੀ ਲਏ ਪਰਨਾਈਆ। ਈਸਾ ਮੂਸਾ ਵੇਖੇ ਸ਼ਾਮ, ਬਸਤਰ ਨੀਲ ਤਨ ਛੁਹਾਈਆ। ਜੁਗ ਕਰਤਾ ਕਰੇ ਆਪਣਾ ਕਾਮ, ਬੇਨਜ਼ੀਰ ਸੱਚਾ ਸ਼ਹਿਨਸ਼ਾਹੀਆ। ਜੂਠ ਝੂਠ ਲਾਏ ਅਲਜ਼ਾਮ, ਤਕ਼ਦੀਰ ਤਦਬੀਰ ਤਕਸੀਰ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਅਜ਼ੀਮਉਲਸ਼ਾਨ, ਸ਼ਹਿਨਸ਼ਾਹ ਆਪ ਅਖਵਾਈਆ। ਸ਼ਹਿਨਸ਼ਾਹ ਸ਼ਾਹੀ ਨੂਰ ਨੁਰਾਨਾ, ਨੂਰੋ ਨੂਰ ਅਖਵਾਇੰਦਾ। ਮੁਕਾਮੇ ਹੱਕ ਵਸੇ ਸਚ ਮਕਾਨਾ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਲਾਸ਼ਰੀਕ ਦੇਵੇ ਇਕ ਪਰਵਾਨਾ, ਉਮਤ ਉਮਤੀ ਆਪ ਫੜਾਇੰਦਾ। ਅਮਾਮ ਅਮਾਮਾਂ ਬੰਨ੍ਹੇ ਗਾਨਾ, ਮੌਲੀ ਤੰਦ ਇਕ ਰਖਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਲੋਕਮਾਤ ਵੇਸ ਵਟਾਇੰਦਾ। ਸ਼ਬਦ ਅਗੰਮੀ ਸਚ ਤਰਾਨਾ, ਨਾਮ ਸਤਿ ਆਪ ਪੜ੍ਹਾਇੰਦਾ। ਬ੍ਰਹਮ ਮੱਤ ਕਰ ਪਰਧਾਨਾ, ਆਤਮ ਤੱਤ ਇਕ ਵਖਾਇੰਦਾ। ਨਾਨਕ ਗੋਬਿੰਦ ਇਕ ਨਿਸ਼ਾਨਾ, ਏਕਾ ਤੀਰ ਚਲਾਇੰਦਾ। ਏਕਾ ਮਰਦ ਇਕ ਮਰਦਾਨਾ, ਏਕਾ ਮਾਇਆ ਮੋਹ ਮਿਟਾਇੰਦਾ। ਏਕਾ ਮੰਦਰ ਇਕ ਮਕਾਨਾ, ਏਕਾ ਸੰਬਲ ਨਗਰ ਸੁਹਾਇੰਦਾ। ਏਕਾ ਪੁਰਖ ਅਕਾਲ ਸ੍ਰੀ ਭਗਵਾਨਾ, ਦੂਸਰ ਇਸ਼ਟ ਨਾ ਕੋਇ ਜਣਾਇੰਦਾ। ਏਕਾ ਜੋਧਾ ਸੂਰਬੀਰ ਬਲੀ ਬਲਵਾਨਾ, ਨਿਹਕਲੰਕ ਨਾਉਂ ਰਖਾਇੰਦਾ। ਏਕਾ ਕਲਜੁਗ ਮੇਟੇ ਝੂਠ ਨਿਸ਼ਾਨਾ, ਏਕਾ ਸਤਿਜੁਗ ਸਾਚਾ ਮਾਰਗ ਲਾਇੰਦਾ। ਏਕਾ ਖ਼ਾਕ ਮਿਲਾਏ ਰਾਜ ਰਾਜਾਨਾ, ਏਕਾ ਸ਼ਾਹ ਸੁਲਤਾਨਾਂ ਆਪ ਜਗਾਇੰਦਾ। ਏਕਾ ਦੇਵੇ ਧੁਰ ਫ਼ਰਮਾਨਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਏਕਾ ਨੌਂ ਖੰਡ ਪ੍ਰਿਥਮੀ ਹੋ ਪਰਧਾਨਾ, ਸਚ ਪਰਧਾਨਗੀ ਆਪ ਕਮਾਇੰਦਾ। ਏਕਾ ਲੱਖ ਚੁਰਾਸੀ ਆਪਣੇ ਹੱਥ ਰੱਖੇ ਕਮਾਨਾ, ਚਾਰੋਂ ਕੁੰਟ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਆਪ ਖਿਲਾਇੰਦਾ। ਕਲਜੁਗ ਅੰਤਮ ਖੇਲ ਖਿਲਾਵਣਾ, ਚਾਰ ਕੁੰਟ ਜੈਕਾਰ। ਨਵ ਨਵ ਭੇੜ ਭੜਾਵਣਾ, ਚਾਰ ਚਾਰ ਮਾਰੇ ਮਾਰ। ਸ਼ਬਦ ਖੰਡਾ ਇਕ ਚਮਕਾਵਣਾ, ਦੋ ਜਹਾਨਾਂ ਲਏ ਹੁਲਾਰ। ਲੋਹਾਰ ਤਰਖ਼ਾਣ ਨਾ ਕਿਸੇ ਘੜਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸੱਚੀ ਸਰਕਾਰ। ਸੱਚੀ ਸਰਕਾਰ ਸਚ ਦੁਆਰਾ, ਸੋ ਪੁਰਖ ਨਿਰੰਜਣ ਆਪ ਉਪਾਇਆ। ਆਦਿ ਜੁਗਾਦਿ ਕਰ ਪਸਾਰਾ, ਜੁਗ ਜੁਗ ਵੇਖ ਵਖਾਇਆ। ਸਤਿਜੁਗ ਤ੍ਰੇਤਾ ਦੁਆਪਰ ਕਰ ਪਾਰ ਕਿਨਾਰਾ, ਕਲਜੁਗ ਅੰਤਮ ਹੋਏ ਸਹਾਇਆ। ਨਾਤਾ ਤੋੜੇ ਨਾਰ ਵਿਭਚਾਰਾ, ਸਚ ਵਿਹਾਰਾ ਦਏ ਵਖਾਇਆ। ਬੀਸ ਬੀਸਾ ਹਰਿ ਜਗਦੀਸ਼ਾ ਹੋ ਤਿਆਰਾ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਆਪਣੀ ਰੀਤਾ ਦਏ ਬਤਾਇਆ। ਹਰ ਘਟ ਅੰਦਰ ਵਸੇ ਚੀਤਾ, ਮੰਦਰ ਵਖਾਏ ਇਕ ਅਨਡੀਠਾ, ਚਾਰ ਦੀਵਾਰ ਨਾ ਕੋਇ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਖੰਡ ਪ੍ਰਿਥਮੀ ਘਟ ਘਟ ਅੰਤਰ ਲੱਖ ਚੁਰਾਸੀ ਏਕਾ ਵਾਸਾ, ਏਕਾ ਜੋਤ ਇਕ ਪਰਕਾਸ਼ਾ, ਏਕਾ ਧੀਰ ਇਕ ਧਰਵਾਸਾ, ਏਕਾ ਦਰ ਦਏ ਵਖਾਇਆ। ਸੋ ਪੁਰਖ ਨਿਰੰਜਣ ਲਿਖਿਆ ਲੇਖ, ਹੰ ਬ੍ਰਹਮ ਵੱਜੇ ਵਧਾਈਆ। ਸੋਹੰ ਰੂਪ ਆਤਮ ਪਰਮਾਤਮ ਲੈਣਾ ਪੇਖ, ਆਦਿ ਜੁਗਾਦਿ ਬਣਤ ਬਣਾਈਆ। ਮਹਾਰਾਜ ਜਾਣੇ ਨਾ ਕੋਈ ਰੂਪ ਰੇਖ, ਸ਼ੇਰ ਸਿੰਘ ਲੋਕਮਾਤ ਵੱਜੀ ਵਧਾਈਆ। ਵਿਸ਼ਨੂੰ ਦੇਣਾ ਸਦ ਆਦੇਸ਼, ਜਿਸ ਦਾ ਦਿਤਾ ਪੀਣਾ ਖਾਈਆ। ਭਗਵਨ ਜੋਤ ਸਦਾ ਪਰਵੇਸ਼, ਲੱਖ ਚੁਰਾਸੀ ਰਿਹਾ ਸਮਾਈਆ। ਜੁਗਾ ਜੁਗੰਤਰ ਸਚ ਨਰੇਸ਼, ਪੁਰਖ ਅਕਾਲ ਇਕ ਅਖਵਾਈਆ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਇ ਮੂੰਡ ਮੁੰਡਾਈਆ। ਜਗਤ ਕਿਰਪਾਨ ਲੈਣੀ ਭੇਟ, ਆਤਮ ਪਰਮਾਤਮ ਭੇਟ ਕਰਾਈਆ। ਪੁਰਖ ਅਬਿਨਾਸ਼ੀ ਬਣਿਆ ਖੇਵਟ ਖੇਟ, ਲੱਖ ਚੁਰਾਸੀ ਬੇੜਾ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਉਪਰ ਲੇਖ ਲਿਖਾਈਆ। ਲਿਖਿਆ ਲੇਖ ਉਪਰ ਕਿਰਪਾਨ, ਕਿਰਪਾਨਿਧ ਆਪ ਲਿਖਾਇਆ। ਚਾਰ ਜੁਗ ਜਿਸ ਦਾ ਧਰਦੇ ਰਹੇ ਧਿਆਨ, ਧਿਆਨ ਵਿਚ ਕਦੇ ਨਾ ਆਇਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦਾ ਦੱਸਦੇ ਰਹੇ ਗਿਆਨ, ਗਿਆਨੀ ਗਿਆਨ ਨਾ ਕੋਇ ਸਮਝਾਇਆ। ਗੁਰ ਅਵਤਾਰ ਜਿਸ ਦਾ ਰੱਖਦੇ ਰਹੇ ਮਾਣ, ਸੋ ਪੁਰਖ ਨਿਰੰਜਣ ਖੇਲ ਖਿਲਾਇਆ। ਨਿਰਗੁਣ ਸਰਗੁਣ ਘਰ ਬਣ ਕੇ ਆਇਆ ਮਹਿਮਾਨ, ਔਂਦਾ ਜਾਂਦਾ ਦਿਸ ਨਾ ਆਇਆ। ਰਾਸ਼ਟਰਪਤ ਉਠ ਨਾਦਾਨ, ਪਾਰਬ੍ਰਹਮ ਰਿਹਾ ਸਮਝਾਇਆ। ਨੌਂ ਖੰਡ ਪ੍ਰਿਥਮੀ ਕੋਈ ਨਾ ਦੀਸੇ ਰਾਜ ਰਾਜਾਨ, ਸ਼ਾਹ ਪਾਤਸ਼ਾਹ ਖ਼ਾਕ ਮਿਲਾਇਆ । ਪਰਗਟ ਹੋਵੇ ਏਕਾ ਜੋਧਾ ਸੂਰਬੀਰ ਬਲੀ ਬਲਵਾਨ, ਦੋ ਜਹਾਨਾਂ ਛਤਰ ਸੀਸ ਝੁਲਾਇਆ। ਬ੍ਰਹਿਮੰਡ ਖੰਡ ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤਤੀਸ ਮੰਨਣ ਆਣ, ਲੱਖ ਚੁਰਾਸੀ ਸੀਸ ਝੁਕਾਇਆ। ਸੋ ਪੁਰਖ ਨਿਰੰਜਣ ਸੱਚਾ ਪਰਧਾਨ, ਸਚ ਪਰਧਾਨਗੀ ਲਏ ਕਮਾਇਆ। ਜਿਸ ਦਾ ਨਾਮ ਧੁਰ ਫ਼ਰਮਾਨ, ਸ੍ਰਿਸ਼ਟ ਸਬਾਈ ਲਏ ਸਮਝਾਇਆ। ਊਚ ਨੀਚ ਰਾਉ ਰੰਕ ਸਰਬ ਮਿਟ ਜਾਣ, ਏਕਾ ਬ੍ਰਹਮ ਸਰਬ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਉਪਰ ਧਰ, ਜਗਤ ਅੱਖਰ ਵੇਖ ਵਖਾਇਆ। ਜਗਤ ਕਿਰਪਾਨ ਨਾਮ ਖੰਡਾ, ਰਾਸ਼ਟਰਪਤ ਹੱਥ ਫੜਾਇਆ। ਕਰੇ ਖੇਲ ਵਿਚ ਬ੍ਰਹਿਮੰਡਾ, ਜੇਰਜ ਅੰਡਾਂ ਫੋਲ ਫੁਲਾਇਆ। ਤੋੜਣਹਾਰਾ ਵਡ ਘਮੰਡਾ, ਮਾਣ ਅਭਿਮਾਣ ਦਏ ਮਿਟਾਇਆ। ਜੂਠ ਝੂਠ ਵੱਢੇ ਕੰਡਾਂ, ਮਾਇਆ ਮਮਤਾ ਮੋਹ ਦਏ ਖਪਾਇਆ। ਜਗਤ ਮੇਟੇ ਨਾਰ ਦੁਹਾਗਣ ਰੰਡਾ, ਜਗਤ ਰੰਡੇਪਾ ਦਏ ਚੁਕਾਇਆ। ਇਕ ਕਿਰਪਾਨ ਸ੍ਰਿਸ਼ਟ ਸਬਾਈ ਦੇਵੇ ਗਿਆਨ, ਉਪਰ ਲਿਖਿਆ ਸੋਹੰ ਛੰਦਾ, ਬੰਦੀ ਬੰਦਾ ਬੰਦ ਦਏ ਕਟਾਇਆ। ਕਲਜੁਗ ਜੀਵ ਨਾ ਜਾਣੇ ਅੰਧਾ, ਨੇਤਰ ਗਿਆਨ ਨਾ ਕੋਇ ਖੁਲ੍ਹਾਇਆ। ਜਗਤ ਵਿਕਾਰ ਫਸਿਆ ਝੂਠਾ ਧੰਦਾ, ਧਰਮੀ ਧਰਮ ਨਾ ਕੋਇ ਵਖਾਇਆ। ਗੁਰਮੁਖ ਵਿਰਲਾ ਗੁਰ ਕਾ ਬੰਦਾ, ਗੁਰ ਗੁਰਮੁਖ ਮੇਲ ਮਿਲਾਇਆ। ਨਵ ਨੌਂ ਚੜ੍ਹਿਆ ਚੰਦ ਨੌਂ ਚੰਦਾ, ਚੰਦ ਚਾਂਦਨੀ ਮੁਖ ਸ਼ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਸਮਝਾਇਆ।
