Granth 09 Likhat 108: 6 Jeth 2017 Bikarmi Puran Chand de Ghar Pind Malak Jila Jammu

੬ ਜੇਠ ੨੦੧੭ ਬਿਕ੍ਰਮੀ ਪੂਰਨ ਚੰਦ ਦੇ ਘਰ ਪਿੰਡ ਮਲਕ ਜ਼ਿਲਾ ਜੰਮੂ

ਅੰਮ੍ਰਿਤ ਸਰੋਵਰ ਸਤਿਗੁਰ ਪਾਸ, ਜੁਗ ਜੁਗ ਆਪ ਵਰਤਾਇੰਦਾ। ਜਨ ਭਗਤਾਂ ਬੁਝਾਏ ਲੱਗੀ ਪਿਆਸ, ਆਸਾ ਤ੍ਰਿਸ਼ਨਾ ਪੂਰ ਕਰਾਇੰਦਾ। ਨਿਜ ਘਰ ਅੰਦਰ ਕਰ ਕਰ ਵਾਸ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਅੰਮ੍ਰਿਤ ਆਪ ਰਖਾਇੰਦਾ। ਸਾਚਾ ਅੰਮ੍ਰਿਤ ਸ਼ੇਖ਼ਸਰ, ਹਰਿ ਸਾਚੇ ਸਚ ਉਪਜਾਇਆ। ਤੇਜਭਾਨ ਅੰਦਰ ਧਰ, ਚਾਰੋਂ ਕੁੰਟ ਜੀਵਾਂ ਜੰਤਾਂ ਆਪ ਪਿਆਇਆ। ਮਨਮੁਖ ਡਰਦੇ ਸਰੋਵਰ ਅੰਦਰ ਨਾ ਸਕਣ ਵੜ, ਦੂਰ ਦੁਰਾਡੇ ਦੇਣ ਦੁਹਾਇਆ। ਸੰਤ ਸੁਹੇਲੇ ਲਾਏ ਆਪਣੇ ਲੜ, ਗੁਰ ਚੇਲੇ ਵੇਖ ਵਖਾਇਆ। ਭਾਂਡਾ ਤੋੜ ਹੰਕਾਰੀ ਗੜ੍ਹ, ਅੰਮ੍ਰਿਤ ਆਤਮ ਜਾਮ ਪਿਆਇਆ। ਸਾਚਾ ਰਾਜਾ ਸ਼ਾਹ ਪਾਤਸ਼ਾਹ ਪ੍ਰਭ ਆਏ ਘਰ, ਘਰ ਸਾਚੀ ਸੇਜ ਹੰਢਾਇਆ। ਸਚ ਸਿੰਘਾਸਣ ਚਰਨ ਧਰ, ਧੁਰ ਦਾ ਲੇਖਾ ਦਏ ਮੁਕਾਇਆ। ਪਾਵੇ ਸਾਰ ਨਾਰੀ ਨਰ, ਨਰ ਨਰਾਇਣ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਾਲ ਇਕ ਵਖਾਇਆ। ਸਾਚਾ ਤਾਲ ਅੰਮ੍ਰਿਤ ਧਾਰ, ਹਰਿਜਨ ਨਿਝਰ ਆਪ ਝਿਰਾਈਆ। ਕਾਇਆ ਮੰਦਰ ਅੰਦਰ ਕਰ ਤਿਆਰ, ਦਰ ਦਵਾਰਾ ਬੰਦ ਵਖਾਈਆ। ਜਿਸ ਜਨ ਖੋਲ੍ਹੇ ਆਪ ਕਿਵਾੜ, ਸੋ ਜਨ ਵੇਖਣ ਪਾਈਆ। ਸ਼ੇਖ਼ਸਰ ਵਾ ਨਾ ਲੱਗੇ ਤੱਤੀ ਹਾੜ, ਸਤਿਗੁਰ ਪੂਰਾ ਸਿਰ ਆਪਣਾ ਹੱਥ ਰਖਾਈਆ। ਗੁਰਮੁਖਾਂ ਜੋਤ ਜਗਾਏ ਬਹੱਤਰ ਨਾੜ, ਦਿਵਸ ਰੈਣ ਕਰੇ ਰੁਸ਼ਨਾਈਆ। ਆਪਣਾ ਘੜਿਆ ਸਾਚਾ ਘਾੜ, ਘੜਣ ਭੰਨਣਹਾਰ ਵਡ ਵਡਿਆਈਆ। ਫੜ ਫੜ ਬਾਹੋਂ ਆਪਣੇ ਤਾਲ ਦੇਵੇ ਵਾੜ, ਕਾਗ ਹੰਸ ਰੂਪ ਬਣਾਈਆ। ਲੇਖਾ ਚੁੱਕੇ ਵਸੇਰਾ ਜੰਗਲ ਜੂਹ ਉਜਾੜ ਪਹਾੜ, ਦਰਗਹਿ ਸਾਚੀ ਧਾਮ ਸੁਹਾਈਆ। ਸਾਚਾ ਰਾਜਾ ਵੇਖੇ ਸਚ ਅਖਾੜ, ਤਖ਼ਤ ਸੁਲਤਾਨ ਬੈਠਾ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰ ਸਰੋਵਰ ਕਰ ਤਿਆਰ, ਡੁੱਬਦੇ ਪਾਥਰ ਜਾਏ ਤਾਰ, ਜਿਸ ਜਨ ਆਪਣਾ ਦਰਸ ਦਿਖਾਈਆ। ਗੁਰਸਿਖ ਨੁਹਾਇਆ ਸਾਚੇ ਤਾਲ, ਸਰ ਸਰੋਵਰ ਆਪ ਉਪਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਦੀਨ ਦਿਆਲ ਆਪਣਾ ਮੇਲ ਮਿਲਾਇੰਦਾ। ਲੱਖ ਚੁਰਾਸੀ ਤੁੱਟੇ ਜਗਤ ਜੰਜਾਲ, ਰਾਏ ਧਰਮ ਨੇੜ ਨਾ ਆਇੰਦਾ। ਇਕ ਵਖਾਏ ਸੱਚੀ ਧਰਮਸਾਲ, ਸਾਚਾ ਮੰਦਰ ਆਪ ਬਣਾਇੰਦਾ। ਕਾਇਆ ਘਰ ਸਾਚਾ ਦੀਪਕ ਬਾਲ, ਘਰ ਘਰ ਵਿਚ ਵੇਖ ਵਖਾਇੰਦਾ। ਫਲ ਲਗਾਏ ਸਾਚੇ ਡਾਲ, ਅੰਮ੍ਰਿਤ ਮੇਵਾ ਮੁਖ ਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਾਚਾ ਸਰ ਵਖਾਇੰਦਾ। ਸਾਚਾ ਸਰ ਸੱਚੀ ਸਰਕਾਰ, ਘਰ ਸਾਚੇ ਆਪ ਜਣਾਈਆ। ਨੌ ਦਵਾਰੇ ਕਰਾਏ ਪਾਰ, ਆਪਣੇ ਮਾਰਗ ਆਪੇ ਲਾਈਆ । ਸੁਖਮਨ ਨਾੜੀ ਟੇਢੀ ਬੰਕ ਗੁਰਸਿਖਾਂ ਹੇਠਾਂ ਦਏ ਲਤਾੜ, ਆਪਣਾ ਪੱਲੂ ਆਪ ਫੜਾਈਆ। ਤ੍ਰਬੈਣੀ ਨੈਣੀ ਦਏ ਆਧਾਰ, ਈੜਾ ਪਿੰਗਲ ਵੇਖ ਵਖਾਈਆ। ਸਾਚੇ ਸਰੋਵਰ ਦੇਵੇ ਵਾੜ, ਆਪਣੀ ਹੱਥੀਂ ਸੇਵ ਕਮਾਈਆ। ਅੱਗੇ ਖੜ ਕਰੇ ਪ੍ਰਿਤਪਾਲ, ਵਡ ਦਾਤਾ ਬੇਪਰਵਾਹੀਆ। ਸੁਰਤ ਸਵਾਣੀ ਬੰਨ੍ਹੇ ਆਪਣੇ ਨਾਲ, ਸ਼ਬਦ ਡੋਰੀ ਏਕਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ੇਖ਼ਸਰ ਦਏ ਵਡਿਆਈਆ। ਸ਼ੇਖ਼ਸਰ ਹਰਿ ਕਾ ਰੂਪ, ਸ਼ੇਖ਼ੀ ਕਿਸੇ ਦੀ ਰਹਿਣ ਨਾ ਪਾਈਆ। ਹਰਿ ਕਾ ਡੰਕਾ ਵੱਜਣਾ ਚਾਰੇ ਕੂਟ, ਬਾਰਾਂ ਬਾਰਾਂ ਕੋਸ ਹੋਏ ਰੁਸ਼ਨਾਈਆ। ਜੀਵਾਂ ਜੰਤਾਂ ਨਾਤਾ ਤੁਟੇ ਜੂਠ ਝੂਠ, ਰਸਨਾ ਜਿਹਵਾ ਹਰਿ ਹਰਿ ਗੁਣ ਹਰਿ ਹਰਿ ਸਾਰੇ ਗਾਈਆ। ਰਹਿਣ ਨਾ ਪਾਏ ਖ਼ਬੀਸ ਡਾਇਣ ਜਿਨ ਭੂਤ, ਜਾਦੂਗਰ ਕਰਤੂਤ ਨਾ ਕੋਇ ਵਖਾਈਆ। ਸ਼ਬਦ ਡੋਰੀ ਬੰਨ੍ਹੇ ਕੱਚੇ ਸੂਤ, ਸਾਚਾ ਤੰਦ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਡੰਡਾ ਹੱਥ ਉਠਾਈਆ। ਜਿਨ ਪ੍ਰੇਤ ਭੂਤ ਤੁਟੇ ਨਾਤਾ, ਗੁਰਮੁਖਾਂ ਆਪ ਤੁੜਾਇੰਦਾ। ਮਨਮੁਖ ਜੀਵ ਹੋਏ ਨਾਰ ਕਮਜ਼ਾਤਾ, ਸਾਚਾ ਕੰਤ ਨਾ ਕੋਇ ਹੰਢਾਇੰਦਾ। ਮਿਟੇ ਨਾ ਰੈਣ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਡਾਇਣ ਇਕ ਸਮਝਾਇੰਦਾ। ਸਾਚੀ ਡਾਇਣ ਮਨਮਤ, ਜੀਵਾਂ ਜੰਤਾਂ ਰਹੀ ਸਤਾਈਆ। ਗੁਰਮੁਖ ਵਿਰਲਾ ਜਾਣੇ ਬ੍ਰਹਮ ਮਤ, ਪਾਰਬ੍ਰਹਮ ਜਿਸ ਵਿਦਿਆ ਇਕ ਪੜ੍ਹਾਈਆ। ਸਤਿਗੁਰ ਪੂਰਾ ਚਰਨ ਕਵਲ ਬੰਧਾਏ ਸਾਚਾ ਨਤ, ਸ਼ਬਦ ਖੰਡਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਥਾਹੀਆ। ਅਗੰਮ ਅਗੰਮੜਾ ਅਗੰਮੜੀ ਕਾਰ, ਜੁਗਾ ਜੁਗੰਤਰ ਆਪ ਕਰਾਇੰਦਾ। ਸੰਤ ਸੁਹੇਲੇ ਜਾਏ ਤਾਰ, ਗੁਰਮੁਖ ਸਾਚਾ ਮੇਲ ਮਿਲਾਇੰਦਾ। ਭਗਤਾਂ ਕਰੇ ਇਕ ਪਿਆਰ, ਨਾਮ ਭਗਤੀ ਸਚ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਖੰਡਾ ਇਕ ਚਮਕਾਇੰਦਾ। ਜਨਮ ਜਨਮ ਦਾ ਪੂਰਬ ਪਾਪ, ਜੀਵਾਂ ਜੰਤਾਂ ਰਿਹਾ ਸਤਾਈਆ। ਜਿਸ ਜਨ ਲੱਗਿਆ ਖੰਗ ਤਾਪ, ਏਕਾ ਭੁੱਲਿਆ ਹਰਿ ਰਘੁਰਾਈਆ। ਜੋ ਜਨ ਰਸਨਾ ਜਪੇ ਸੋਹੰ ਜਾਪ, ਤੀਨੋਂ ਤਾਪ ਦਏ ਮਿਟਾਈਆ। ਇਕ ਵਖਾਏ ਸਾਚਾ ਹਾਟ, ਸਤਿਗੁਰ ਪੂਰਾ ਨਜ਼ਰੀ ਆਈਆ। ਗੁਰਮੁਖ ਗੁਰਮੁਖ ਗੁਰਮੁਖ ਨਾ ਸੋਏ ਕਿਸੇ ਖਾਟ, ਹੇਠਾਂ ਸੱਥਰ ਨਾ ਕੋਇ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦੁੱਖ ਦਲਿਦਰ ਦਏ ਮਿਟਾਈਆ। ਖੰਗ ਤਾਪ ਜਾਏ  ਮੁੱਕ, ਜਿਸ ਹਰਿ ਹਰਿ ਦਰਸ਼ਨ ਪਾਇਆ। ਕਾਇਆ ਮੰਦਰ ਵਿਚੋਂ ਜੜ੍ਹ ਦੇਵੇ ਪੁੱਟ, ਸੋਹੰ ਤਿਖ਼ੀ ਮੁਖੀ ਆਪ ਲਗਾਇਆ। ਅੰਮ੍ਰਿਤ਼ ਜਾਮ ਪਿਆਏ ਘੁੱਟ, ਸਾਂਤਕ ਸਤਿ ਆਪ ਕਰਾਇਆ। ਮਨਮੁਖਾਂ ਭਾਗ ਜਾਣ ਨਿਖੁਟ, ਜੋ ਬੈਠੇ ਮੁਖ ਭਵਾਇਆ। ਕਲਜੁਗ ਅੰਤਮ ਪੈਣੀ ਲੁੱਟ, ਹਰਿ ਕਾ ਰੂਪ ਬਣ ਕੇ ਹਰਿ ਹਰਿ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕੱਟੇ ਹਉਮੇ ਰੋਗ, ਸ਼ਬਦ ਕਰਾਏ ਸਚ ਸੰਜੋਗ ਆਤਮ ਸੇਜਾ ਭੋਗੇ ਭੋਗ, ਜਗਤ ਵਿਜੋਗ ਨਾ ਕੋਇ ਰਖਾਇਆ। ਖੰਘ ਤਾਪ ਕਰੇ ਪੁਕਾਰ, ਜਿਸ ਦਰ ਹਰਿ ਹਰਿ ਚਰਨ ਟਿਕਾਇੰਦਾ। ਗੁਰ ਕਾ ਸ਼ਬਦ ਮਾਰੇ ਮਾਰ, ਸਾਚਾ ਖੰਡਾ ਹੱਥ ਚਮਕਾਇੰਦਾ। ਉਚੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬਲ ਆਪ ਧਰਾਇੰਦਾ। ਆਪਣਾ ਬਲ ਆਪੇ ਰੱਖ, ਆਪਣੀ ਦ੍ਰਿਸ਼ਟੀ ਆਪੇ ਪਾਈਆ। ਆਪੇ ਕਾਇਆ ਵਿਚੋਂ ਖੰਗ ਤਾਪ ਕਰੇ ਵੱਖ, ਕਿਸ਼ਨਾ ਸੁਖਲਾ ਪਖ ਵੇਖ ਵਖਾਈਆ। ਗੁਰਮੁਖਾਂ ਰੱਛਿਆ ਕਰੇ ਨੱਸ ਨੱਸ, ਆਤਮ ਭਿਛਿਆ ਏਕਾ ਝੋਲੀ ਪਾਈਆ। ਸਾਚਾ ਮਾਰਗ ਜਾਏ ਦੱਸ, ਸੋਹੰ ਸਾਚਾ ਸ਼ਬਦ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਹਿੰਦ ਚੀਨ ਨਾ ਜੁੜੇ ਜੋੜ, ਜੋੜੀ ਜੋੜ ਨਾ ਕੋਇ ਜੁੜਾਇੰਦਾ। ਪੁਰਖ ਅਬਿਨਾਸ਼ੀ ਚੜ੍ਹਿਆ ਸਾਚੇ ਘੋੜ, ਲੋਕਮਾਤ ਫੇਰਾ ਪਾਇੰਦਾ। ਲੋਆਂ ਪੁਰੀਆਂ ਰਿਹਾ ਦੌੜ, ਸੱਤਾਂ ਦੀਪਾਂ ਨਵਾਂ ਖੰਡਾਂ ਵੇਖ ਵਖਾਇੰਦਾ। ਲੱਖ ਚੁਰਾਸੀ ਫਲ ਵੇਖੇ ਮਿੱਠਾ ਕੌੜ, ਕੌੜਾ ਰੀਠਾ ਭੰਨ ਵਖਾਇੰਦਾ। ਦੋਹਾਂ ਦਵਾਰਿਅਉਂ ਦੇਵੇ ਹੋੜ, ਆਪਣਾ ਭਾਣਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਇੰਦਾ। ਪੰਜਾਬੀ ਸੂਬਾ ਝੂਠੀ ਮੰਗ, ਲੋਕਮਾਤ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਨੌ ਖੰਡ ਪ੍ਰਿਥਮੀ ਰੰਗੇ ਏਕਾ ਰੰਗ, ਸ਼ਬਦ ਰੰਗਣ ਇਕ ਚੜ੍ਹਾਈਆ। ਗ੍ਰੰਥੀ ਪੰਥੀ ਹੋਏ ਨੰਗ, ਹਰਿ ਕਾ ਰੂਪ ਦਿਸ ਨਾ ਆਈਆ। ਹਰਿ ਮੰਦਰ ਹਰਿ ਕਾ ਪੌੜਾ ਨਾ ਗਏ ਲੰਘ, ਸਾਚੇ ਸਰੋਵਰ ਤਾਰੀਆਂ ਕੋਇ ਨਾ ਲਾਈਆ। ਮਾਇਆ ਰਾਣੀ ਸਿਰ ਚੁੱਕੀ ਪੰਡ, ਨਾ ਸਕੇ ਸਿਰ ਕੋਈ ਭਾਰ ਉਠਾਈਆ। ਪੁਰਖ ਅਬਿਨਾਸ਼ੀ ਕਰੇ ਖੇਲ ਵਿਚ ਬ੍ਰਹਿਮੰਡ, ਜੀਵਾਂ ਜੰਤਾਂ ਏਕਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲਿਖਣਹਾਰ ਕਰਤਾਰਾ, ਜੀਵ ਜੰਤ ਕੀ ਕਰੇ ਵਿਚਾਰਾ, ਮਤ ਬੁੱਧ ਨਾ ਪਾਏ ਸਾਰਾ, ਮਨ ਮਨੂਆ ਦਏ ਦੁਹਾਈਆ। ਮਨੂਆ ਕੂਕੇ ਜਗਤ ਪਿਆਰ, ਸਾਚੀ ਧਾਰ ਨਾ ਕੋਇ ਵਖਾਇੰਦਾ। ਮਤ ਮਤਵਾਲੀ ਹੋਏ ਖਵਾਰ, ਸਾਚਾ ਮਾਰਗ ਦਿਸ ਨਾ ਆਇੰਦਾ। ਬੁੱਧ ਬਿਬੇਕੀ ਗਈ ਹਾਰ, ਕਲਜੁਗ ਆਪਣਾ ਬਲ ਧਰਾਇੰਦਾ। ਬਿਨ ਹਰਿ ਸ਼ਬਦ ਨਾ ਉਤਰੇ ਕੋਈ ਪਾਰ, ਖੰਡਾ ਕਟਾਰ ਜੀਵ ਜਹਾਨ ਸਰਬ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਧਰਾਇੰਦਾ। ਵੇਖਣਹਾਰਾ ਪਾਕ ਹਿੰਦ, ਨਿਰਗੁਣ ਦਾਤਾ ਬੇਪਰਵਾਹੀਆ। ਜੀਵ ਜੰਤ ਕੀ ਕਰਨ ਚਿੰਦ, ਜਗਤ ਚਿੰਦਿਆ ਹੱਥ ਕਿਛ ਨਾ ਆਈਆ। ਮੁਸਲਮ ਹਿੰਦੂ ਪ੍ਰਭ ਕੀ ਬਿੰਦ, ਸਰਬ ਜੀਆਂ ਦਾ ਇਕ ਗੋਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਰ ਪਾਰ ਖੇਲੇ ਖੇਲ ਦੋ ਦੋ ਧਾਰ, ਆਪਣੀ ਧਾਰ ਆਪ ਬੰਧਾਈਆ। ਹਿੰਦ ਪਾਕ ਨਾ ਕੋਇ ਨਾਤਾ, ਸਾਚਾ ਮੇਲ ਨਾ ਕੋਇ ਮਿਲਾਈਆ। ਉਨੀ ਉਨੀਸਾ ਛੁਟੇ ਸਾਥਾ, ਸਗਲਾ ਸੰਗ ਨਾ ਕੋਇ ਵਖਾਈਆ। ਪੁਰਖ ਅਬਿਨਾਸ਼ੀ ਬਣਾਏ ਏਕਾ ਜਮਾਤਾ, ਵਾਹਦੋ ਲਾਸ਼ਰੀਕ ਇਕ ਖ਼ੁਦਾਈਆ। ਪਰਵਰਦਿਗਾਰ ਲਹਿਣਾ ਦੇਣਾ ਵੇਖੇ ਮਸਤਕ ਮਾਥਾ, ਜਲਵਾ ਨੂਰ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਬਿਧ ਆਪਣੇ ਹੱਥ ਰਖਾਈਆ। ਸਾਚੀ ਬਿਧ ਹਰਿ ਕਰਤਾਰ, ਜਗਤ ਸਿਆਸਤ ਭੇਵ ਨਾ ਆਇੰਦਾ। ਜੁਗਾ ਜੁਗੰਤਰ ਖੇਲ ਮਹਾਨ, ਅਬਿਨਾਸ਼ੀ ਕਰਤਾ ਆਪ ਕਰਾਇੰਦਾ। ਤਖ਼ਤੋਂ ਲਾਹੇ ਰਾਜ ਰਾਜਾਨ, ਗ਼ਰੀਬ ਨਿਮਾਣਿਆਂ ਦਇਆ ਕਮਾਇੰਦਾ। ਹਰਿਜਨ ਸਾਚੇ ਕਰ ਪਛਾਣ, ਆਪ ਆਪਣਾ ਮੇਲ ਮਿਲਾਇੰਦਾ। ਏਕਾ ਦੇਵੇ ਸ਼ਬਦ ਨਿਧਾਨ, ਨਿਜ ਆਤਮ ਆਪ ਵਸਾਇੰਦਾ। ਘਰ ਰਾਗ ਸੁਣਾਏ ਸੱਚੀ ਧੁਨਕਾਨ, ਅਨਹਦ ਆਪਣਾ ਤਾਲ ਵਜਾਇੰਦਾ। ਤੁਰੀਆ ਰਾਗ ਕਰ ਪਰਵਾਨ, ਤੂਰਤ ਤੂਰਤ ਵਿਚ ਰਖਾਇੰਦਾ। ਸਤਿਗੁਰ ਪੂਰਾ ਵਡ ਮਿਹਰਵਾਨ, ਹਰਿਜਨ ਸਾਚੇ ਵੇਖ ਵਖਾਇੰਦਾ। ਸਖੀਆਂ ਮਿਲੇ ਸਾਚਾ ਕਾਹਨ, ਘਰ ਆਤਮ ਸੇਜ ਹੰਢਾਇੰਦਾ। ਸੁਰਤੀ ਸੀਤਾ ਮਿਲੇ ਸਾਚਾ ਰਾਮ, ਸ਼ਬਦੀ ਮੇਲਾ ਮੇਲ ਮਿਲਾਇੰਦਾ। ਹਿੰਦ ਪਾਕ ਨਾ ਕੋਇ ਨਿਸ਼ਾਨ, ਗੁਰਸਿਖ ਦੋਹਾਂ ਦਰ ਦੁਰਕਾਇੰਦਾ। ਗੁਰਸਿਖ ਪਾਰ ਕਰਾਏ ਚੌਦਾਂ ਲੋਕ ਚੌਦਾਂ ਹੱਟ ਇਕ ਵਖਾਏ ਸਚ ਮਕਾਨ, ਸੱਚਖੰਡ ਦਵਾਰਾ ਆਪ ਸੁਹਾਇੰਦਾ। ਜਿਸ ਜਨ ਦੇਵੇ ਧੁਰ ਫ਼ਰਮਾਣ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਸਾਰ ਸ਼ਬਦ ਸ਼ਬਦ ਕਰੇ ਪਰਧਾਨ, ਧਾਰ ਧਾਰ ਵਿਚ ਟਿਕਾਇੰਦਾ। ਅੰਦਰ ਬਾਹਰ ਖੇਲ ਅਪਾਰ, ਗੁਪਤ ਜ਼ਾਹਰ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਧਾਮ ਸੁਹਾਇੰਦਾ। ਧਾਮ ਸੁਹੰਜਣਾ ਹਰਿ ਭਗਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਹਰਿਜਨ ਵੇਖੇ ਸਾਚਾ ਸੰਤ, ਜਿਸ ਮਿਲਿਆ ਸਾਚਾ ਮਾਹੀਆ। ਲੋਕਮਾਤ ਬਣਾਈ ਬਣਤ, ਨਾਰੀ ਕੰਤ ਇਕ ਹੰਢਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਇਕ ਸੁਣਾਏ ਸੁਹਾਗੀ ਛੰਤ, ਵਾਹ ਵਾ ਸਤਿਗੁਰ ਵਡ ਵਡਿਆਈਆ। ਖੇਲੇ ਖੇਲ ਆਦਿ ਜੁਗਾਦਿ ਜੁਗਾ ਜੁਗੰਤ, ਜੁਗ ਕਰਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪੁਰਖ ਅਬਿਨਾਸ਼ਨ, ਆਪ ਬਰਾਜੇ ਸਚ ਸਿੰਘਾਸਣ, ਸਾਚੇ ਮੰਡਲ ਪਾਵੇ ਰਾਸਣ, ਸੂਰਜ ਚੰਨ ਨਾ ਕੋਇ ਚਮਕਾਈਆ। ਸਤਿਗੁਰ ਸਦਾ ਸਾਲਾਹੀਏ, ਅੰਤ ਨਾ ਪਾਰਾਵਾਰ। ਗੁਰ ਗੁਰ ਸਦਾ ਵਡਿਆਈਏ, ਲੋਕਮਾਤ ਲਏ ਅਵਤਾਰ। ਭਗਤ ਭਗਤ ਸਦਾ ਰਸਨਾ ਗਾਈਏ, ਖੇਲੇ ਖੇਲ ਅਪਰ ਅਪਾਰ। ਸੰਤ ਸਾਜਣ ਵੇਖ ਵਖਾਈਏ, ਨਾਮ ਜਪੇ ਅਗੰਮ ਅਪਾਰ। ਗੁਰਮੁਖ ਏਕਾ ਰੰਗ ਰੰਗਾਈਏ, ਰੰਗ ਮਜੀਠੀ ਵਿਚ ਸੰਸਾਰ। ਗੁਰਸਿਖ ਬਲ ਬਲ ਸਦ ਜਾਈਏ, ਜਿਸ ਮਿਲਿਆ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਧੁਰ ਦਰਬਾਰ। ਧੁਰ ਦਰਬਾਰ ਸੁਹੰਦੜਾ, ਪਾਰਬ੍ਰਹਮ ਹਰਿ ਕਰਤਾਰ। ਜੁਗਾ ਜੁਗੰਤਰ ਵੇਸ ਵਟੰਦੜਾ, ਲੋਕਮਾਤ ਲਏ ਅਵਤਾਰ। ਫੁਲ ਫੁਲਵਾੜੀ ਆਪ ਲਗੰਦੜਾ, ਮਾਲੀ ਬਣੇ ਸਿਰਜਣਹਾਰ। ਗੁਰਸਿਖ ਸਾਚੀ ਕਲੀ ਆਪ ਖਲੰਦੜਾ, ਅੱਠੇ ਪੰਖੜੀਆਂ ਕਰ ਉਜਿਆਰ। ਨਾਮ ਤਾਗਾ ਬੰਨ੍ਹ ਉਠੰਦੜਾ, ਆਪ ਆਪਣੀ ਕਿਰਪਾ ਧਾਰ। ਸੋਈ ਸੁਰਤੀ ਵੇਖ ਵਖੰਦੜਾ, ਵੇਖਣਹਾਰਾ ਨਿਰਾਕਾਰ। ਫੜ ਫੜ ਕਲੀ ਇਕ ਗੁਦੰਦੜਾ, ਸਚ ਬਣਾਏ ਸੱਚਾ ਹਾਰ। ਸਤਿਗੁਰ ਪੂਰੇ ਭੇਟ ਚੜੰਦੜਾ, ਗੁਰ ਸਤਿਗੁਰ ਕਰੇ ਪਿਆਰ। ਆਪਣੇ ਨੇਤਰ ਆਪੇ ਵੇਖ ਵਖੰਦੜਾ, ਤੀਜਾ ਨੇਤਰ ਖੋਲ੍ਹ ਕਿਵਾੜ। ਚੌਥੇ ਘਰ ਆਪ ਸੁਹੰਦੜਾ, ਚੌਥਾ ਘਰ ਸੱਚਾ ਦਰਬਾਰ। ਪੰਚਮ ਮੇਲਾ ਆਪ ਮਿਲੰਦੜਾ, ਪੰਚਮ ਸ਼ਬਦ ਸੱਚੀ ਧੁਨਕਾਰ। ਪੰਚਮ ਸਖੀਆਂ ਰਾਗ ਸੁਨੰਦੜਾ, ਗੀਤ ਗੋਬਿੰਦ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਸਚ ਸ਼ਿੰਗਾਰ। ਸਚ ਸ਼ਿੰਗਾਰ ਹਰਿ ਫੂਲਣ ਮਾਲਾ, ਕਵਲ ਨੈਣ ਆਪ ਮਟਕਾਈਆ। ਗੁਰਮੁਖਾਂ ਬਣੇ ਲੋਕਮਾਤ ਦਲਾਲਾ, ਸ਼ਬਦੀ ਆਪਣਾ ਨਾਉਂ ਧਰਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲਾ, ਹਰਿ ਮੰਦਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਸਾਚੀ ਫੂਲਣ ਨਾਮ ਕਿਆਰੀ, ਹਰਿ ਸਾਚਾ ਆਪ ਲਗਾਇੰਦਾ। ਗੁਰਸਿਖ ਤੇਰੀ ਕਾਇਆ ਖ਼ਾਰੀ, ਆਪੇ ਭਰ ਵਖਾਇੰਦਾ। ਆਪੇ ਤੋੜੇ ਵਾਰੋ ਵਾਰੀ, ਆਪਣੀ ਸੇਵਾ ਆਪ ਕਮਾਇੰਦਾ। ਕੀਮਤ ਕੋਇ ਨਾ ਪਾਏ ਲੱਖ ਹਜ਼ਾਰੀ, ਕਰਤਾ ਕੀਮਤ ਆਪ ਚੁਕਾਇੰਦਾ। ਜੁਗਾ ਜੁਗੰਤਰ ਵੇਖ ਵਖਾਏ ਸਚ ਫਲਵਾੜੀ, ਲੋਕਮਾਤ ਫੇਰਾ ਪਾਇੰਦਾ। ਬ੍ਰਹਮੇ ਵਿਸ਼ਨ ਸ਼ਿਵ ਤੇਰੀ ਪੱਕੀ ਹਾੜੀ, ਤ੍ਰੈਗੁਣ ਤੇਰਾ ਫਲ ਪਕਾਇੰਦਾ। ਪੰਜ ਤਤ ਤੇਰੀ ਆਈ ਵਾਰੀ, ਪ੍ਰਭ ਸਾਚਾ ਵਡ ਵਖਾਇੰਦਾ। ਕਰੇ ਖੇਲ ਸਿਰਜਣਹਾਰੀ, ਦੂਸਰ ਸੰਗ ਨਾ ਕੋਇ ਰਲਾਇੰਦਾ। ਗੁਰਮੁਖਾਂ ਉਤੋਂ ਆਪ ਆਪਣਾ ਰਿਹਾ ਵਾਰੀ, ਸੀਸ ਧੜ ਨਾ ਕੋਈ ਬਣਾਇੰਦਾ। ਹਰਿ ਭਗਤ ਸੁਰਤੀ ਨਾ ਰਹੇ ਕੁਆਰੀ, ਸਤਿਗੁਰ ਪੂਰਾ ਆਪ ਪਰਨਾਇੰਦਾ। ਤਨ ਸੋਲਾਂ ਕਰੇ ਸ਼ਿੰਗਾਰੀ, ਇਛਿਆ ਭਿਛਿਆ ਵਿਚ ਟਿਕਾਇੰਦਾ। ਦਿਵਸ ਰੈਣ ਫਿਰੇ ਪਿਛੇ ਅਗਾੜੀ, ਪਰਦਾ ਉਹਲਾ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਫਲ ਰਿਹਾ ਫੁੱਲ, ਸਾਚੇ ਕੰਡੇ ਜਾਏ ਤੁਲ, ਤੋਲਣਹਾਰਾ ਇਕ ਅਖਵਾਇੰਦਾ। ਏਕਾ ਤੋਲਾ ਤੋਲਣਹਾਰਾ, ਦੂਜਾ ਸੰਗ ਨਾ ਕੋਈ ਰਖਾਇੰਦਾ। ਤੀਜੀ ਧਾਰਨ ਬੋਲਣਹਾਰਾ, ਚੌਥੇ ਪਦ ਆਪ ਸਮਾਇੰਦਾ। ਪੰਚਮ ਦਰ ਘਰ ਖੋਲ੍ਹਣਹਾਰਾ, ਛੇਵੇਂ ਛੱਪਰ ਛੰਨ ਨਾ ਕੋਈ ਬਣਾਇੰਦਾ। ਸੱਤਵੇਂ ਸਤਿ ਪੁਰਖ ਨਿਰੰਜਣ ਆਦਿ ਅੰਤ ਕਦੇ ਨਾ ਡੋਲਣਹਾਰਾ, ਨਾ ਡੋਲੇ ਨਾ ਕੋਈ ਡੁਲਾਇੰਦਾ। ਅੱਠਾਂ ਤੱਤਾਂ ਵਸੇ ਬਾਹਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਨਾ ਕੋਈ ਵਖਾਇੰਦਾ। ਲੱਖ ਚੁਰਾਸੀ ਨੌ ਦਵਾਰ ਖੋਲ੍ਹ ਕਿਵਾੜਾ, ਜਗਤ ਵਾਸਨਾ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰ ਸਰੋਵਰ ਭਰੇ ਤਾਲ, ਲੱਗੀ ਪ੍ਰੀਤੀ ਨਿਭੇ ਨਾਲ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਤਾਲ ਲਗਾਇਆ ਕਿਰਪਾ ਧਾਰ, ਜੀਵ ਜੰਤ ਭੇਵ ਨਾ ਰਾਈਆ। ਗੁਰਮੁਖ ਭਾਲ ਉਠਾਇਆ ਵਿਚ ਸੰਸਾਰ, ਸੰਸਾਰ ਸਾਗਰ ਆਪ ਤਰਾਈਆ। ਘਰ ਦੀਪਕ ਜੋਤੀ ਦੀਆ ਦਿਤਾ ਬਾਲ, ਤੇਲ ਬਾਤੀ ਨਾ ਕੋਈ ਰਖਾਈਆ। ਸ਼ਬਦ ਅਨਾਦਿ ਧੁਨ ਵੱਜੇ ਸਾਚਾ ਤਾਲ, ਤਾਰ ਸਤਾਰ ਨਾ ਕੋਈ ਹਿਲਾਈਆ। ਤੇਜ ਭਾਨ ਭਾਨ ਹਰਿ ਕਰ ਪਿਆਰ, ਜੀਆਂ ਦਾਨ ਝੋਲੀ ਪਾਈਆ। ਜੋ ਜਨ ਚਰਨ ਧੂੜ ਕਰੇ ਇਸ਼ਨਾਨ, ਦੁਰਮਤ ਮੈਲ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਦਰਸ ਵਖਾਏ ਅੰਦਰ ਵੜ, ਨਾ ਕੋਈ ਸੀਸ ਨਾ ਕੋਈ ਧੜ, ਆਪਣੇ ਪੌੜੇ ਆਪੇ ਜਾਏ ਚੜ੍ਹ, ਉਚ ਮਹੱਲ ਅਟੱਲ ਮੁਨਾਰ, ਆਪੇ ਖੋਲ੍ਹੇ ਬੰਦ ਕਿਵਾੜ, ਆਪਣੀ ਤਾਕੀ ਆਪ ਵਖਾਈਆ। ਆਪਣੀ ਤਾਕੀ ਆਪੇ ਖੋਲ੍ਹ, ਸਤਿਗੁਰ ਪੂਰਾ ਦਇਆ ਕਮਾਇੰਦਾ। ਸ਼ਬਦ ਅਗੰਮੀ ਆਪੇ ਬੋਲ, ਸਚ ਜੈਕਾਰਾ ਸ਼ਬਦ ਸੁਣਾਇੰਦਾ। ਇਕ ਅਨਾਦੀ ਵੱਜੇ ਢੋਲ, ਵਜਾਵਣਹਾਰਾ ਆਪ ਵਜਾਇੰਦਾ। ਇਕ ਅਤੀਤਾ ਵਸੇ ਕੋਲ, ਸਾਚਾ ਮੀਤਾ ਮੇਲ ਮਿਲਾਇੰਦਾ। ਸਾਚੀ ਸੇਜਾ ਕਰੇ ਚੋਲ੍ਹ, ਆਪ ਆਪਣੀ ਗੋਦ ਬਹਾਇੰਦਾ। ਆਪੇ ਅੰਦਰ ਜਾਏ ਮੌਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਸਚ ਦਵਾਰਾ ਹਰਿ ਸਤਿਗੁਰ ਆਪ ਖੁਲ੍ਹਾਈਆ। ਚਾਰ ਵਰਨਾਂ ਕਰੇ ਇਕ ਪਿਆਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਈ ਬਣਾਈਆ। ਏਕਾ ਸ਼ਬਦ ਸੱਚਾ ਸਿਕਦਾਰਾ ਦੋ ਜਹਾਨਾਂ ਰਾਜ ਕਮਾਈਆ। ਗੌਂਦੇ ਆਏ ਗੁਰ ਅਵਤਾਰਾ, ਸਾਧ ਸੰਤ ਉਚੀ ਕੂਕਣ ਦੇਣ ਦੁਹਾਈਆ। ਸਚਖੰਡ ਵਸੇ ਆਪ ਨਿਰੰਕਾਰਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਸਾਚੇ ਤਖ਼ਤ ਬਹਿ ਸਾਚਾ ਭੂਪ ਹੋ ਉਜਿਆਰਾ, ਚੋਬਦਾਰ ਨਾ ਕੋਈ ਬਣਾਈਆ। ਪੰਚਮ ਤਾਜ ਸੀਸ ਰੱਖੇ ਜਗਦੀਸ਼ ਏਕੰਕਾਰਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਸਤਿ ਪੁਰਖ ਨਿਰੰਜਣ ਸਤ ਰੰਗ ਨਿਸ਼ਾਨਾ ਦਏ ਹੁਲਾਰਾ, ਪਾਰਬ੍ਰਹਮ ਪ੍ਰਭ ਆਪਣੀ ਗੰਢ ਬੰਧਾਈਆ। ਜੁਗਾ ਜੁਗੰਤਰ ਖੇਲ ਨਿਆਰਾ, ਵੇਦ ਕਤੇਬ ਭੇਵ ਨਾ ਰਾਈਆ। ਆਪੇ ਕਰੇ ਆਪਣੀ ਕਾਰਾ, ਆਪੇ ਲੇਖਾ ਲਿਖਣਹਾਰਾ, ਲੇਖਾ ਲਿਖੇ ਨਾ ਕਿਸੇ ਨਾਲ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਅੰਦਰ ਜੋਤ ਧਰ, ਨਿਰਗੁਣ ਸਰਗੁਣ ਕਰੇ ਰੁਸ਼ਨਾਈਆ। ਨਿਰਗੁਣ ਸਰਗੁਣ ਖੇਲ ਨਿਆਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਸਾਚੀ ਧਾਰਾ, ਨਿਰਾਕਾਰ ਆਪ ਟਿਕਾਇੰਦਾ। ਏਕੰਕਾਰਾ ਖੇਲ ਅਪਾਰਾ, ਅਜੂਨੀ ਰਹਿਤ ਵੇਸ ਵਟਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰਾ, ਜੋਤ ਨਿਰੰਜਣ ਸਰਬ ਜਗਾਇੰਦਾ। ਅਬਿਨਾਸ਼ੀ ਕਰਤਾ ਮੀਤ ਮੁਰਾਰਾ, ਘਰ ਘਰ ਆਪਣਾ ਹੁਕਮ ਸੁਣਾਇੰਦਾ। ਸ੍ਰੀ ਭਗਵਾਨ ਦੇਵੇ ਪਹਿਰਾ, ਜਨ ਭਗਤਾਂ ਸੇਵ ਕਮਾਇੰਦਾ। ਪਾਰਬ੍ਰਹਮ ਹਰਿ ਕਰ ਪਸਾਰਾ, ਅੰਤਮ ਵੰਡ ਆਪ ਵੰਡਾਇੰਦਾ। ਵਿਸ਼ਨ ਸ਼ਿਵ ਦਏ ਹੁਲਾਰਾ, ਬ੍ਰਹਮ ਆਪਣਾ ਹੁਕਮ ਸੁਣਾਇੰਦਾ। ਤ੍ਰੈਗੁਣ ਮਾਇਆ ਤੇਰਾ ਪਾਰ ਕਿਨਾਰਾ, ਕਲਜੁਗ ਅੰਤਮ ਪੰਧ ਮੁਕਾਇੰਦਾ। ਪੰਜ ਤਤ ਤਨ ਹੋਏ ਖਵਾਰਾ, ਧੀਰਜ ਧੀਰ ਨਾ ਕੋਈ ਧਰਾਇੰਦਾ। ਕਰੇ ਖੇਲ ਘੜਣ ਭੰਨਣਹਾਰਾ, ਸਮਰਥ ਪੁਰਖ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਆਪ ਜਗਾਇੰਦਾ। ਗੁਰਮੁਖ ਵਿਰਲਾ ਜਾਗਿਆ, ਸਤਿਗੁਰ ਪੂਰਾ ਆਪ ਜਗਾਏ। ਮਨ ਉਪਜੇ ਇਕ ਵੈਰਾਗਿਆ, ਪ੍ਰਭ ਮਿਲਿਆ ਬੇਪਰਵਾਹੇ। ਸਰਨ ਸਰਨਾਈ ਸਾਚੀ ਲਾਗਿਆ, ਮਨ ਮਨਕਾ ਭਰਮ ਮਿਟਾਏ। ਹੰਸ ਬਣਿਆ ਜੀਵ ਕਾਗਿਆ, ਰਸਨਾ ਕਾਗ ਨਾ ਕੋਈ ਕੁਰਲਾਏ। ਚਰਨ ਧੂੜ ਕਰਾਏ ਮਜਨ ਮਾਘਿਆ, ਅਠਸਠ ਤੀਰਥ ਰਹੇ ਸ਼ਰਮਾਏ। ਦੁਰਮਤ ਮੈਲ ਧੋਵੇ ਦਾਗਿਆ, ਆਪ ਆਪਣੀ ਸੇਵ ਕਮਾਏੇ। ਮੇਲ ਮਿਲਾਏ ਕੰਤ ਸੁਹਾਗਿਆ, ਸਾਚਾ ਢੋਲਾ ਏਕਾ ਗਾਏ। ਧੁਰ ਦਾ ਵੱਜਾ ਸਾਚਾ ਨਾਦਿਆ, ਸੋਇਆ ਕੋਈ ਰਹਿਣ ਨਾ ਪਾਏ। ਕਾਇਆ ਮੰਦਰ ਅੰਦਰ ਧਰਿਆ ਅਨਹਦ ਵਾਜਿਆ, ਸਤਿਗੁਰ ਪੂਰਾ ਆਪ ਵਜਾਏ। ਜਿਸ ਜਨ ਤੇਰਾ ਸਾਜਣ ਸਾਜਿਆ, ਤੇਰਾ ਤਨ ਮਨ ਆਪਣੇ ਲੇਖੇ ਲਾਏ। ਗੁਰਮੁਖ ਨੌ ਦਵਾਰ ਨਾ ਫਿਰੇ ਭਾਜਿਆ, ਮਨ ਪੰਖੀ ਉਡ ਨਾ ਦਹਿ ਦਿਸ਼ ਧਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਚ ਸਰੋਵਰ ਆਪ ਨਹਾਏ। ਹਰਿ ਸਰੋਵਰ ਹਰਿਜਨ ਨਹਾਤਾ, ਨਿਰਮਲ ਨੀਰ ਪਛਾਨਿਆ । ਉਤਮ ਹੋਈ ਲੋਕਮਾਤ ਜ਼ਾਤਾ, ਉਪਜੇ ਬ੍ਰਹਮ ਗਿਆਨਿਆਂ। ਮਿਟੇ ਰੈਣ ਅੰਧੇਰੀ ਰਾਤਾ, ਕਰੇ ਪ੍ਰਕਾਸ਼ ਕੋਟਨ ਭਾਨਿਆਂ। ਗੁਰਮੁਖ ਬਾਲ ਅੰਞਾਣੇ ਗੋਦ ਉਠਾਏ ਜਿਉਂ ਪਿਆਰੀ ਮਾਤਾ, ਪਿਤ ਸਿਰ ਆਪਣਾ ਹੱਥ ਰਖਾਨਿਆਂ। ਏਕਾ ਦੇਵੇ ਸਾਚੀ ਦਾਤਾ, ਧੁਰ ਸ਼ਬਦ ਸ੍ਰੀ ਭਗਵਾਨਿਆਂ। ਦਰਸ ਦਖਾਏ ਇਕ ਇਕਾਤਾ, ਸਵਛ ਸਰੂਪੀ ਰੂਪ ਵਟਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਚੁਕਾਏ ਮਸਤਕ ਮਾਥਾ, ਪਿਛਲਾ ਲੇਖਾ ਆਪ ਮਿਟਾਨਿਆ। ਪਿਛਲਾ ਲੇਖਾ ਆਪ ਮਕੌਣਾ, ਕਰਮ ਧਰਮ ਜਨਮ ਵੇਖ ਵਖਾਈਆ। ਨੇਹਕਰਮੀ ਨੇਹਕਰਮ ਕਮੌਣਾ, ਏਕਾ ਕਰੇ ਸਚ ਪੜ੍ਹਾਈਆ। ਨਿਸ਼ਅੱਖਰ ਜਾਪ ਆਪ ਕਰੌਣਾ, ਅਜੱਪਾ ਜਾਪ ਵਡ ਵਡਿਆਈਆ। ਬਜ਼ਰ ਕਪਾਟੀ ਪੱਥਰ ਪਰੇ ਹਟੌਣਾ, ਆਪ ਆਪਣਾ ਪਰਦਾ ਲਏ ਉਠਾਈਆ। ਰੰਗ ਰੰਗੀਲਾ ਗੁਰਮੁਖ ਸਾਚਾ ਏਕਾ ਰੰਗੌਣਾ, ਰੰਗ ਰਤੜਾ ਸਾਚਾ ਮਾਹੀਆ। ਕਾਇਆ ਮਾਟੀ ਹੱਡ ਮਾਸ ਨਾੜੀ ਚੰਮ ਆਪਣੇ ਲੇਖੇ ਲੌਣਾ, ਰੱਤੀ ਰੱਤ ਰਹਿਣ ਨਾ ਪਾਈਆ। ਹਰਿਜਨ ਸੋਹੰ ਸੋ ਗੌਣਾ, ਰਾਤੀਂ ਸੁਤਿਆਂ ਸਤਿਗੁਰ ਪੂਰਾ ਲਏ ਜਗਾਈਆ। ਜਗਤ ਨਾਤਾ ਮੋਹ ਤਜੌਣਾ, ਮਾਇਆ ਮਮਤਾ ਦਰ ਦੁਰਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਨੁਹਾਏ ਸਾਚੇ ਸਰ, ਡੂੰਘਾ ਤਾਲ ਆਪ ਵਖਾਈਆ। ਡੂੰਘਾ ਤਾਲ ਕਾਇਆ ਕੰਦਰ, ਜਗਤ ਅੰਧੇਰਾ ਆਪ ਰਖਾਇਆ। ਕਲਜੁਗ ਜੀਵ ਚਾਰੋਂ ਕੁੰਟ ਭੌਂਦੇ ਬੰਦਰ, ਬਿਨ ਸਤਿਗੁਰ ਪੂਰੇ ਹੱਥ ਕਿਸੇ ਨਾ ਆਇਆ । ਸਤਿਗੁਰ ਪੂਰਾ ਪਹਿਲੋਂ ਤੋੜੇ ਆਪਣਾ ਜੰਦਰ, ਆਪ ਆਪਣੇ ਸੰਗ ਲਏ ਮਿਲਾਇਆ। ਫੜ ਫੜ ਚਾੜ੍ਹੇ ਸਾਚੇ ਮੰਦਰ, ਹਰਿ ਕਾ ਪੌੜਾ ਆਪ ਸੁਹਾਇਆ, ਮੇਲ ਮਿਲਾਵਾ ਅੰਦਰੇ ਅੰਦਰ, ਪਿੰਡ ਇੰਡ ਬ੍ਰਹਿਮੰਡ ਸਚਖੰਡ ਆਪਣਾ ਥਾਨ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਰਖਾਏ ਸਾਚਾ ਸਰ, ਖੁਲ੍ਹਾ ਰੱਖੇ ਆਪਣਾ ਦਰ, ਜਗਤ ਭੈ ਚੁੱਕੇ ਡਰ, ਨਿਰਭੌ ਆਪਣਾ ਭੈ ਜਣਾਇਆ। ਨਿਰਭੌ ਮੂਰਤ ਅਕਾਲ, ਅਜੂਨੀ ਰਹਿਤ ਇਕ ਅਖਵਾਈਆ। ਆਪੇ ਕਾਲ ਆਪ ਦਿਆਲ, ਆਪ ਆਪਣੀ ਰਚਨ ਰਚਾਈਆ। ਆਪੇ ਵਸੇ ਸਚ ਸੱਚੀ ਧਰਮਸਾਲ, ਸਚਖੰਡ ਸੋਭਾ ਪਾਈਆ। ਆਪੇ ਕੁੰਭੀ ਨਰਕ ਮਾਰੇ ਛਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਵੇਂ ਧਾਰ ਆਪ ਚਲਾਈਆ। ਆਪੇ ਨਿਰਗੁਣ ਸਰਗੁਣ ਦਾਤਾ, ਆਪੇ ਜੋਤੀ ਜੋਤ ਸਮਾਇੰਦਾ। ਆਪੇ ਪੁਰਖ ਪਰਖੋਤਮ ਬਣ ਬਿਧਾਤਾ, ਪੁਰੀਆਂ ਲੋਆਂ ਫੇਰਾ ਪਾਇੰਦਾ। ਆਪੇ ਬਣੇ ਪਿਤ ਮਾਤਾ, ਸੁੱਤ ਦੁਲਾਰਾ ਸ਼ਬਦ ਆਪਣੀ ਗੋਦ ਬਹਾਇੰਦਾ। ਆਪੇ ਦਿਵਸ ਆਪੇ ਰਾਤਾ, ਆਪੇ ਸੂਰਜ ਚੰਨ ਚੜ੍ਹਾਇੰਦਾ। ਆਪੇ ਬਾਣੀ ਬੋਧ ਗਾਏ ਗਾਥਾ, ਗਿਆਨ ਧਿਆਨ ਆਪ ਰਖਾਇੰਦਾ। ਆਪੇ ਬਣ ਰਥਵਾਹੀ ਚਲਾਏ ਰਾਥਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਖੇਲੇ ਖੇਲ ਤ੍ਰਲੋਕੀ ਨਾਥਾ, ਦੀਨਾਂ ਅਨਾਥਾਂ ਗਲੇ ਲਗਾਇੰਦਾ। ਆਪੇ ਵੇਦ ਪੁਰਾਨਾ ਗਾਏ ਪੂਜਾ ਪਾਠਾ, ਸ਼ਾਸਤਰ ਸਿਮਰਤ ਆਪ ਪੜ੍ਹਾਇੰਦਾ। ਆਪੇ ਦੋ ਜਹਾਨੀ ਫਿਰੇ ਨਾਠਾ, ਅਵਣ ਗਵਣ ਤ੍ਰੈਭਵਨ ਰੂਪ ਵਟਾਇੰਦਾ। ਆਪੇ ਭਗਤਾਂ ਕਰੇ ਪੂਰਾ ਘਾਟਾ, ਆਪਣੀ ਦ੍ਰਿਸ਼ਟੀ ਵਿਚ ਟਿਕਾਇੰਦਾ। ਆਪੇ ਨਿਰਗੁਣ ਜਗੇ ਲਿਲਾਟਾ, ਨੂਰੋ ਨੂਰ ਡਗਮਗਾਇੰਦਾ। ਆਪੇ ਤੀਰਥ ਆਪੇ ਤਾਟਾ, ਸਰ ਸਰੋਵਰ ਆਪ ਸੁਹਾਇੰਦਾ। ਆਪੇ ਵਸੇ ਆਨ ਬਾਟਾ, ਮਾਤ ਗਰਭ ਅਗਨੀ ਹਵਨ ਆਪ ਕਰਾਇੰਦਾ। ਆਪੇ ਨਾਭੀ ਕਵਲ ਅੰਮ੍ਰਿਤ ਬਾਟਾ, ਆਪੇ ਅਗਨੀ ਤਤ ਤਪਾਇੰਦਾ। ਆਪੇ ਚੌਦਾਂ ਲੋਕ ਖੋਲ੍ਹੇ ਹਾਟਾ, ਚੌਦਾਂ ਤਬਕਾਂ ਡੇਰਾ ਢਾਇੰਦਾ। ਆਪੇ ਵਿਕੇ ਹਾਟੋ ਹਾਟਾ, ਆਪਣੀ ਕੀਮਤ ਕੋਇ ਨਾ ਪਾਇੰਦਾ। ਆਪੇ ਖੇਲੇ ਖੇਲ ਬਾਜ਼ੀਗਰ ਨਾਟਾ, ਗੁਰ ਪੀਰ ਅਵਤਾਰ ਆਪਣਾ ਰੂਪ ਵਟਾਇੰਦਾ। ਆਪੇ ਬਾਵਨ ਬਣੇ ਖੇਵਟ ਖੇਟਾ, ਬਲ ਆਪਣਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚੀ ਕਾਰ ਇਕ ਚਲਾਏ ਹਰਿ ਨਿਰੰਕਾਰ, ਲਿਖਣ ਪੜ੍ਹਣ ਵਿਚ ਨਾ ਆਇੰਦਾ। ਆਪੇ ਪੀਰ ਦਸਤਗੀਰ, ਸ਼ਾਹ ਹਕੀਰ ਆਪ ਅਖਵਾਈਆ। ਆਪੇ ਮਾਰਨਹਾਰ ਜੰਜ਼ੀਰ, ਆਪੇ ਤੰਦਨ ਤੰਦ ਤੁੜਾਈਆ। ਆਪੇ ਚੋਟੀ ਚੜ੍ਹੇ ਅਖ਼ੀਰ, ਮੁਕਾਮੇ ਹੱਕ ਵੇਖੇ ਇਕ ਖ਼ੁਦਾਈਆ। ਆਪੇ ਆਬਹਯਾਤ ਵਿਰੋਲੇ ਨੀਰ, ਬੇਆਬ ਆਪ ਤੜਫਾਈਆ। ਆਪੇ ਬਖ਼ਸ਼ੇ ਠਾਂਡਾ ਸੀਰ, ਜਲ ਥਲ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਰੂਪ ਅਨੂਪਾ ਆਪ ਦਰਸਾਈਆ। ਆਪੇ ਹੋਏ ਇਲਾਹੀ ਅੱਲਾ, ਐਨਲਹੱਕ ਆਪ ਪੁਕਾਰਦਾ। ਆਪੇ ਰੂਪ ਸਮਾਏ ਬਿਸਮਿਲਾ, ਬਿਸਮਿਲ ਆਪਣਾ ਆਪ ਕਰਾਇੰਦਾ। ਆਪੇ ਵਸੇ ਉਚ ਮਹੱਲਾ, ਉਚੇ ਟਿੱਲੇ ਆਸਣ ਲਾਇੰਦਾ। ਆਪੇ ਲੋਕਮਾਤ ਫਿਰੇ ਬਣ ਬਣ ਝੱਲਾ, ਜੀਵ ਜੰਤ ਭੇਵ ਕੋਇ ਨਾ ਪਾਇੰਦਾ। ਆਪੇ ਸਾਚਾ ਹੁਕਮ ਧੁਰ ਫ਼ਰਮਾਣ ਆਇਤ ਅਨਾਇਤ ਕਰ ਕਰ ਘੱਲਾ, ਸ਼ਰਅ ਸ਼ਰੀਅਤ ਆਪਣਾ ਰੂਪ ਵਟਾਇੰਦਾ। ਆਪੇ ਮੱਕਾ ਕਾਅਬਾ ਫੜਾਏ ਆਪਣਾ ਪੱਲਾ, ਮੁਲਾਂ ਸ਼ੇਖ਼ ਮੁਸਾਇਕ ਆਪ ਤੜਫਾਇੰਦਾ। ਆਪੇ ਨਿਰਗੁਣ ਜੋਤੀ ਪੰਜ ਤਤ ਨਾਨਕ ਚੋਲਾ ਰਲਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਆਪੇ ਨਾਮ ਸਤਿ ਸਤਿ ਬੋਲਿਆ ਬੋਲਾ, ਚਾਰ ਵਰਨਾਂ ਵਣਜ ਕਰਾਇੰਦਾ। ਆਪੇ ਅਰਜਨ ਚੁਕਾਇਆ ਪਰਦਾ ਓਹਲਾ, ਬੋਧ ਅਗਾਧਾ ਸ਼ਬਦ ਸੁਣਾਇੰਦਾ। ਆਪੇ ਗੋਬਿੰਦ ਬਦਲਿਆ ਆਪਣਾ ਚੋਲਾ, ਸੁੱਤ ਦੁਲਾਰਾ ਨਾਉਂ ਧਰਾਇੰਦਾ। ਆਪੇ ਧਰਨੀ ਧਰਤ ਧਵਲ ਜੁਗ ਜੁਗ ਭਾਰ ਕਰਦਾ ਆਇਆ ਹੌਲਾ, ਦੁਸ਼ਟ ਹੰਕਾਰੀ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਖੇਲ ਆਪ ਖਲਾਇੰਦਾ। ਸਾਚਾ ਖੇਲ ਖਿਲਾਵਣ ਆਇਆ, ਨਿਰਗੁਣ ਰੂਪ ਅਗੰਮ ਅਪਾਰ। ਸਾਚਾ ਡੰਕ ਸ਼ਬਦ ਵਜਾਵਣ ਆਇਆ, ਦੋ ਜਹਾਨਾਂ ਹੋ ਤਿਆਰ। ਰਾਓ ਰੰਕਾਂ ਆਪ ਉਠਾਵਣ ਆਇਆ, ਸੋਇਆ ਰਹੇ ਨਾ ਵਿਚ ਸੰਸਾਰ। ਹਰਿਜਨ ਸਾਚੇ ਮੇਲ ਮਿਲਾਵਣ ਆਇਆ, ਆਪ ਆਪਣੀ ਕਿਰਪਾ ਧਾਰ। ਦੂਈ ਦਵੈਤੀ ਫੰਦ ਕਟਾਵਣ ਆਇਆ, ਤੋੜ ਤੁੜਾਏ ਗੜ੍ਹ ਹੰਕਾਰ। ਉਤਮ ਜ਼ਾਤੀ ਆਪ ਕਰਾਵਣ ਆਇਆ, ਚਾਰ ਵਰਨ ਕਰੇ ਪਿਆਰ। ਅੰਧੇਰੀ ਰਾਤੀ ਮੇਟ ਮਿਟਾਵਣ ਆਇਆ, ਸਾਚਾ ਚੰਦ ਹੋਏ ਉਜਿਆਰ। ਸੋਹੰ ਅੱਖਰ ਇਕ ਪੜ੍ਹਾਵਣ ਆਇਆ, ਸਤਿਜੁਗ ਤੇਰੀ ਆਈ ਵਾਰ। ਰਾਜ ਰਾਜਾਨਾ ਸ਼ਾਹ ਸੁਲਤਾਨਾ ਖ਼ਾਕ ਮਿਲਾਵਣ ਆਇਆ, ਸੀਸ ਤਾਜ ਨਾ ਰੱਖੇ ਕੋਇ ਦਸਤਾਰ। ਗੁਰਸਿਖਾਂ ਸਾਚੇ ਅੰਮ੍ਰਿਤਸਰ ਵਿਚ ਨੁਹਾਵਣ ਆਇਆ, ਦੋ ਜਹਾਨਾਂ ਆਪਣੀ ਚੁੱਭੀ ਮਾਰ । ਮਾਣਕ ਮੋਤੀ ਹੀਰੇ ਲਾਲ ਆਪਣੇ ਬਾਹਰ ਕਢਾਵਣ ਆਇਆ, ਪਾਰਖੂ ਬਣ ਸੱਚਾ ਸੁਨਿਆਰ। ਸਾਚੀ ਕਸਵਟੀ ਹੱਥ ਫੜ ਕੇ ਆਇਆ, ਨਾਮ ਕੁਠਾਲੀ ਕਰ ਤਿਆਰ। ਸ਼ੇਖ਼ਸਰ ਸਰ ਹੱਟੀ ਆਪ ਖੁਲ੍ਹਾਵਣ ਆਇਆ, ਅੰਮ੍ਰਿਤ ਭਰੇ ਹਰਿ ਭੰਡਾਰ। ਮਨਮੁਖਾਂ ਚੱਟੀ ਆਪ ਭਰਾਵਣ ਆਇਆ, ਦਰ ਦਰ ਕਰੇ ਆਪ ਖ਼ਵਾਰ। ਅਠਸਠੀ ਨੀਰ ਸੀਰ ਗੁਰਸਿਖ ਚਰਨਾਂ ਤੇਰਿਆਂ ਹੇਠ ਦਬਾਵਣ ਆਇਆ, ਗੰਗਾ ਸੁਰਸਤੀ ਜਮਨਾ ਗੋਦਾਵਰੀ ਪਾਵੇ ਸਾਰ। ਕੇਸਵਾ ਕੇਸਵ ਆਪਣਾ ਰੂਪ ਵਟਾਵਣ ਆਇਆ, ਗੋਵਰਧਨ ਚੁਕਿਆ ਝੂਠਾ ਭਾਰ। ਕੇਸੀ ਕੇਸ ਵੇਖ ਵਖਾਵਣ ਆਇਆ, ਦਸ ਦਸਮੇਸ਼ ਲਏ ਅਵਤਾਰ। ਬਾਸ਼ਕ ਸ਼ੇਸ਼ ਸੇਜ ਪਾਂਗੋ ਸਾਂਗ ਆਪ ਹੰਢਾਵਣ ਆਇਆ, ਆਪੇ ਸੁੱਤਾ ਪੈਰ ਪਸਾਰ। ਆਪਣੀ ਤਰਸੂਲ ਆਪ ਚਮਕਾਵਣ ਆਇਆ, ਸ਼ਿਵ ਸ਼ੰਕਰ ਕਰ ਤਿਆਰ। ਬ੍ਰਹਮ ਵਿਦਿਆ ਬ੍ਰਹਮ ਸਰਬ ਪੜ੍ਹਾਵਣ ਆਇਆ, ਪਾਰਬ੍ਰਹਮ ਮੇਲਾ ਕਰੇ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਆਪਣੇ ਘਰ, ਘਰ ਸੋਹੇ ਬੰਕ ਦਵਾਰ। ਘਰ ਬੰਕ ਦਵਾਰ ਸੁਹੰਦੜਾ, ਗ੍ਰਹਿ ਮੰਦਰ ਵੱਜੀ ਵਧਾਈਆ। ਸਤਿਗੁਰ ਪੂਰਾ ਦਰਸ ਦਿਖੰਦੜਾ, ਦਿਬ ਨੇਤਰ ਇਕ ਖੁਲ੍ਹਾਈਆ। ਸਾਚਾ ਰਾਗ ਇਕ ਸੁਨੰਦੜਾ, ਛੱਤੀ ਰਾਗ ਰਹੇ ਸ਼ਰਮਾਈਆ। ਨਾਰੀ ਕੰਤ ਮੇਲ ਮਿਲੰਦੜਾ, ਜਗਤ ਵਿਛੋੜਾ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਹਾਏ ਬੰਕ ਦਵਾਰ, ਘਰ ਵਿਚ ਘਰ ਕਰ ਤਿਆਰ, ਦੀਪਕ ਜੋਤ ਕਰੇ ਰੁਸ਼ਨਾਈਆ। ਘਰ ਮੰਦਰ ਗ੍ਰਹਿ ਸੋਭਾਵੰਤ, ਹਰਿ ਸੱਚਾ ਸਤਿਗੁਰ ਪਾਇਆ। ਸਾਚੀ ਸਖੀ ਮਿਲਿਆ ਹਰਿ ਹਰਿ ਕੰਤ, ਏਕਾ ਮੰਗਲ ਹਰਿ ਹਰਿ ਗਾਇਆ। ਲੋਕਮਾਤ ਬਣੀ ਸਾਚੀ ਬਣਤ, ਗੁਰ ਸਤਿਗੁਰ ਆਪ ਬਣਾਇਆ। ਆਪੇ ਰਸ ਰਸੀਆ ਆਪੇ ਮਣੀਆ ਮੰਤ। ਆਪੇ ਸ਼ਬਦੀ ਸ਼ਬਦ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚੇ ਦਰ, ਦਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ, ਨਿਰਗੁਣ ਜੋਤ ਕਰ ਰੁਸ਼ਨਾਇਆ। ਨਿਰਗੁਣ ਜੋਤ ਆਦਿ ਨਿਰੰਜਣ, ਜੋਤ ਨਿਰੰਜਣ ਰੂਪ ਵਟਾਈਆ। ਆਦਿ ਜੁਗਾਦੀ ਦਰਦ ਦੁੱਖ ਭੈ ਭੰਜਣ, ਦੀਨਾਂ ਅਨਾਥਾਂ ਦੁੱਖ ਮਿਟਾਈਆ। ਏਥੇ ਓਥੇ ਦੋ ਜਹਾਨੀ ਸਾਚਾ ਸੱਜਣ, ਸਤਿਗੁਰ ਪੂਰਾ ਆਪ ਅਖਵਾਈਆ। ਲੱਖ ਚੁਰਾਸੀ ਭਾਂਡੇ ਭੱਜਣ, ਥਿਰ ਕੋਇ ਰਹਿਣ ਨਾ ਪਾਈਆ। ਕਾਲ ਨਗਾਰੇ ਸਿਰ ਤੇ ਵੱਜਣ, ਕਲਜੁਗ ਕੂਕ ਰਿਹਾ ਕੁਰਲਾਈਆ। ਅੰਤ ਕੰਤ ਭਗਵੰਤ ਰੱਖੇ ਲੱਜਣ, ਸਮਰਥ ਪੁਰਖ ਵਡ ਵਡਿਆਈਆ। ਸ਼ਾਹ ਪਾਤਸ਼ਾਹ ਤਖ਼ਤ ਤਾਜ ਤਜਣ, ਚਾਰੋਂ ਕੁੰਟ ਜੀਵ ਕੁਰਲਾਈਆ। ਨਾ ਕੋਈ ਹਾਜ਼ੀ ਕਰੇ ਹੱਜਣ, ਮੱਕਾ ਕਾਅਬਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਖੇਲੇ ਖੇਲ ਸ੍ਰਿਸ਼ਟ ਸਬਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਚਾਰ ਵਰਨ ਇਕ ਸਰਨ ਹਿੰਦੂ ਮੁਸਲਮ ਸਿਖ ਈਸਾਈ ਲੱਖ ਚੁਰਾਸੀ ਵਿਚੋਂ ਲਏ ਤਰਾਈਆ।