੫ ਜੇਠ ੨੦੧੫ ਬਿਕ੍ਰਮੀ ਕਲਸੀ ਲਿਖਤ ਹੋਈ ਜਗਤ ਸਿੰਘਾਸਣ ਦੇ ਨਵਿਤ ਜੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਸਰੀਰ ਕਰਕੇ ਰਿਹਾ ਸੀ ਛਿਆਠ ਸਾਲ ਤੋਂ ਬਾਅਦ ਮਾਤਲੋਕ ਵਿਚ ਚੁੱਕਿਆ ਗਿਆ
ਸ਼ਬਦ ਸਿੰਘਾਸਣ ਹਰਿ ਲੋਕਮਾਤ ਉਪਾਇਆ। ਸਾਲ ਬਵੰਜਾ ਖੇਲ ਅਪਾਰ, ਖੇਲਣਹਾਰ ਸ੍ਰਿਸ਼ਟ ਸਬਾਇਆ। ਪੰਜ ਤਤ ਵੇਸ ਨਿਰੰਕਾਰ, ਨਿਰਗੁਣ ਸਰਗੁਣ ਵਿਚ ਸਮਾਇਆ। ਲੋਆਂ ਪੁਰੀਆਂ ਵੇਖ ਵਿਚਾਰ, ਧਰਤ ਮਾਤ ਡੇਰਾ ਲਾਇਆ। ਅਚਰਜ ਖੇਲ ਹਰਿ ਨਿਰੰਕਾਰ, ਆਪਣਾ ਆਪ ਕਰਾਇਆ। ਵੇਖ ਵਖਾਣੇ ਆਪਣੀ ਧਾਰ, ਜੁਗ ਜੁਗ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਿਚ ਟਿਕਾਇਆ। ਸ਼ਬਦ ਸਿੰਘਾਸਣ ਹਰਿ ਰੰਗ ਰਾਤਾ, ਲੋਕਮਾਤ ਵਛਾਇਆ। ਆਪੇ ਬੈਠਾ ਇਕ ਅਕਾਤਾ, ਅੰਦਰੇ ਅੰਦਰ ਰਖਾਇਆ। ਵੇਖੇ ਖੇਲ ਦਿਵਸ ਰਾਤਾ, ਦਿਵਸ ਰੈਣ ਸੁਹਾਇਆ। ਸ੍ਰਿਸ਼ਟ ਸਬਾਈ ਜਗਤ ਪਿਤ ਮਾਤਾ, ਦਾਤਾ ਦਾਨੀ ਆਪ ਅਖਵਾਇਆ। ਜਨ ਭਗਤਾਂ ਦੇਵੇ ਇਕ ਸੁਗਾਤਾ, ਦੇਵਣਹਾਰ ਆਪ ਅਖਵਾਇਆ। ਚਰਨ ਕਵਲ ਬੰਧਾਏ ਸਾਚਾ ਨਾਤਾ, ਘਰ ਸਾਚੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਸੱਜਣ ਵੇਖ ਵਖਾਇਆ। ਸ਼ਬਦ ਸਿੰਘਾਸਣ ਅਪਰ ਅਪਾਰਾ, ਪੰਜ ਤਤ ਕਰੇ ਪਿਆਰਿਆ। ਲੋਕਮਾਤ ਕਰ ਵਿਚਾਰਾ, ਉਪਰ ਆਸਣ ਲਾ ਰਿਹਾ। ਕਰੇ ਖੇਲ ਸਿਰਜਣਹਾਰਾ, ਸਾਚੀ ਕਲ ਵਰਤਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾ ਰਿਹਾ। ਰੰਗੇ ਰੰਗ ਹਰਿ ਭਗਵੰਤਾ, ਆਪਣੀ ਧਾਰ ਚਲਾਈਆ। ਖੇਲੇ ਖੇਲ ਆਦਿਨ ਅੰਤਾ, ਜੁਗ ਜੁਗ ਵੱਡੀ ਵਡਿਆਈਆ। ਸੇਵ ਲਗਾਏ ਮਨੀ ਸਿੰਘ ਸੰਤਾ, ਸਤਿਗੁਰ ਪੁਰਖ ਮਨਾਈਆ। ਰਸਨਾ ਜਿਹਵਾ ਗਾਇਆ ਗੁਣੀ ਗਣੰਤਾ, ਹਰਿ ਗੋਬਿੰਦ ਵੇਖ ਵਖਾਈਆ। ਸਾਚੀ ਨਾਰੀ ਪਾਇਆ ਏਕਾ ਕੰਤਾ, ਕੰਤ ਸੁਹਾਗ ਹੰਢਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਲੋਕਮਾਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਜੀਵਣ ਦਾਤਾ ਆਪ ਅਖਵਾਈਆ। ਸ਼ਬਦ ਸਿੰਘਾਸਣ ਹਰਿ ਬਿਰਾਜੇ, ਪੰਜ ਤਤ ਡੇਰਾ ਲਾਇਆ। ਆਪ ਕਰਾਇਆ ਆਪਣਾ ਕਾਜੇ, ਗਤ ਮਿਤ ਨਾ ਕੋਇ ਜਣਾਇਆ। ਖੇਲਿਆ ਖੇਲ ਦੇਸ ਮਾਝੇ, ਘਨਕਪੁਰ ਵਾਸੀ ਨਾਉਂ ਧਰਾਇਆ। ਦੋ ਜਹਾਨੀ ਸਾਜਨ ਸਾਜੇ, ਸਤਿਗੁਰ ਪੂਰਾ ਭੇਵ ਨਾ ਪਾਇਆ। ਲੱਖ ਚੁਰਾਸੀ ਦੇਵਣਹਾਰਾ ਵਾਜੇ, ਕਲਜੁਗ ਪੱਲੇ ਗੰਢ ਬੰਧਾਇਆ। ਜਨ ਭਗਤਾਂ ਰੱਖਣਹਾਰਾ ਲਾਜੇ, ਆਪ ਆਪਣੀ ਦਇਆ ਕਮਾਇਆ। ਚਰਨ ਪ੍ਰੀਤੀ ਰੱਖੇ ਸਾਂਝੇ, ਸਾਚਾ ਕਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠਾ ਦਿਵਸ ਸੁਹਾਇਆ। ਪੰਚਮ ਜੇਠਾ ਲੋਕਮਾਤ, ਕਾਇਆ ਤਨ ਉਪਾਇੰਦਾ। ਆਪੇ ਵੇਖੇ ਮਾਰ ਝਾਤ, ਆਪਣਾ ਰਾਗ ਸੁਣਾਇੰਦਾ । ਆਪੇ ਦੇਵੇ ਆਪਣੀ ਦਾਤ, ਆਪਣੀ ਝੋਲੀ ਆਪ ਭਰਾਇੰਦਾ। ਉਤਮ ਕਰੀ ਆਪਣੀ ਜ਼ਾਤ, ਜਾਗਰਤ ਜੋਤ ਜਗਾਇੰਦਾ। ਗੁਰਮੁਖ ਸਾਜਣ ਲੈ ਬਰਾਤ, ਘਰ ਸਾਚੇ ਮੰਗਲ ਗਾਇੰਦਾ। ਦੂਰ ਦੁਰਾਡੀ ਵੇਖੇ ਵਾਟ, ਨੇਰਨ ਨੇਰਾ ਫੇਰੀ ਪਾਇੰਦਾ। ਆਪ ਚੜ੍ਹਾਵਣਹਾਰਾ ਔਖੇ ਘਾਟ, ਪਾਰ ਕਿਨਾਰਾ ਇਕ ਦਿਸਾਇੰਦਾ। ਕਲਜੁਗ ਚੋਲੀ ਜਾਏ ਪਾਟ, ਨਾ ਕੋਈ ਧੀਰ ਧਰਾਇੰਦਾ। ਸਚ ਵਸਤ ਨਾ ਦਿਸੇ ਕਿਸੇ ਹਾਟ, ਵਣਜ ਵਣਜਾਰਾ ਨਾ ਕੋਈ ਅਖਵਾਇੰਦਾ। ਚਾਰੋਂ ਕੁੰਟ ਖੇਲ ਬਾਜੀਗਰ ਨਾਟ, ਨਟ ਨਟੂਆ ਸਾਂਗ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠਾ ਦਿਵਸ ਸੁਹਾਇੰਦਾ। ਪੰਚਮ ਜੇਠਾ ਹਰਿ ਵਡ ਪਾਇਆ, ਗੋਬਿੰਦ ਬਣਤ ਬਣਾਈਆ। ਸੰਤ ਮਨੀ ਸਿੰਘ ਸੇਵਾ ਲਾਇਆ, ਸਾਚਾ ਲੇਖ ਲਿਖਾਈਆ। ਦੇਵੀ ਦੇਵਾ ਭੇਵ ਨਾ ਰਾਇਆ, ਭਰਮੇ ਭੁੱਲੀ ਲੋਕਾਈਆ। ਗੁਰਮੁਖਾਂ ਆਤਮ ਮੇਵਾ ਇਕ ਖਵਾਇਆ, ਹਰਿ ਸੋਹੰ ਚੋਗ ਚੁਗਾਈਆ। ਰਸਨਾ ਜਿਹਵਾ ਜਿਸ ਜਨ ਗਾਇਆ, ਸਾਚਾ ਜੋਗ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਧਾਰ ਚਲਾਈਆ। ਏਕਾ ਧਾਰ ਹਰਿ ਨਿਰੰਕਾਰ, ਪੰਜ ਤਤ ਰਖਾਇੰਦਾ। ਦੂਜਾ ਕਰ ਸ਼ਬਦ ਪਿਆਰ, ਤੀਜੇ ਦਰ ਸੁਹਾਇੰਦਾ। ਚੌਥੇ ਮੇਲ ਆਪੇ ਕਰ, ਪੰਚਮ ਸੰਗ ਰਲਾਇੰਦਾ। ਛੇਵੇਂ ਚੁੱਕੇ ਜਗਤ ਡਰ, ਪ੍ਰਭ ਸਾਚਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਇੰਦਾ। ਏਕਾ ਖੇਲ ਹਰਿ ਕਰਤਾਰ, ਆਪਣੀ ਆਪ ਕਰਾਈਆ। ਦੂਜੀ ਵਾਰੀ ਵਿਚ ਸੰਸਾਰ, ਜੋਤੀ ਧਾਰ ਬੰਧਾਈਆ। ਤੀਜਾ ਸ਼ਬਦੀ ਪਹਿਰੇਦਾਰ, ਗੁਰਮੁਖਾਂ ਸੇਵ ਕਮਾਈਆ । ਚੌਥੇ ਮਿਲਿਆ ਮੀਤ ਮੁਰਾਰ, ਘਰ ਮੰਦਰ ਇਕ ਸੁਹਾਈਆ। ਪੰਚਮ ਮੇਲਾ ਹਰਿ ਕਰਤਾਰ, ਕਰਨਹਾਰ ਸ੍ਰਿਸ਼ਟ ਸਬਾਈਆ। ਛੇਵੇਂ ਕਰ ਇਕ ਵਿਚਾਰ, ਨਿਰਗੁਣ ਰੂਪ ਸਮਾਈਆ। ਛੇ ਛੇ ਸਾਚਾ ਕਰ ਪਿਆਰ, ਛੇ ਛੇ (੬੬) ਜੋੜ ਜੁੜਾਈਆ। ਬਾਵਨ ਬਵੰਜਾ ਏਕਾ ਕਾਰ, ਚੌਦਸ ਸੰਗ ਰਲਾਈਆ। ਏਕਾ ਚੌਕਾ (੧੪) ਹਰਿ ਨਿਰੰਕਾਰ, ਏਕਾ ਪਦ ਰਖਾਈਆ। ਪੰਜ ਦੋ (੫੨) ਕਰ ਪਿਆਰ, ਪੰਜ ਤਤ ਹੰਢਾਈਆ। ਦੋਹਾਂ ਵਿਚੋਲਾ ਸਿਰਜਣਹਾਰ, ਸਾਚੀ ਕਾਰ ਕਮਾਈਆ। ਬਦਲਿਆ ਚੋਲਾ ਖੇਲ ਅਪਾਰ, ਜੋਤੀ ਜਾਮਾ ਭੇਖ ਵਟਾਈਆ। ਸੋਹੰ ਢੋਲਾ ਸ਼ਬਦ ਜੈਕਾਰ, ਚਾਰੋਂ ਕੁੰਟਾ ਰਿਹਾ ਸੁਣਾਈਆ। ਸੰਮਤ ਪੰਦਰਾਂ ਕਰ ਵਿਚਾਰ, ਬੀਸ ਸਦ ਬਿਕ੍ਰਮੀ ਨਾਲ ਰਲਾਈਆ। ਭਗਤ ਸਿੰਘਾਸਣ ਪਾਵੇ ਸਾਰ, ਵਿਸ਼ਨੂੰ ਵੰਸੀ ਨਾਉਂ ਧਰਾਈਆ। ਲੱਖ ਚੁਰਾਸੀ ਦੁਸ਼ਟ ਸੰਘਾਰੇ ਕਾਹਨਾ ਕੰਸੀ, ਦਿਸ ਕਿਸੇ ਨਾ ਆਈਆ। ਗੁਰਮੁਖ ਸਾਜਣ ਇਕ ਵਖਾਏ ਸਾਚੀ ਬੰਸੀ, ਬ੍ਰਹਮ ਗਿਆਨ ਜਣਾਈਆ। ਏਕਾ ਧਾਰ ਚਲਾਏ ਤਰਵਰ ਸਰਵਰ ਪੰਖੀ ਪੰਛੀ, ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਰਿਹਾ ਹਿਲਾਈਆ। ਸ੍ਰਿਸ਼ਟ ਸਬਾਈ ਇਕ ਹੁਲਾਰਾ, ਦੇਵਣਹਾਰ ਭਗਵਾਨਾ। ਸ਼ਬਦ ਸਿੰਘਾਸਣ ਅਪਰ ਅਪਾਰਾ, ਹਰਿ ਰੱਖੇ ਦੋ ਜਹਾਨਾਂ। ਬਵੰਜਾ ਤੇਰਾ ਕਰੇ ਵਿਚਾਰਾ, ਪਰਮ ਪੁਰਖ ਸੁਲਤਾਨਾ। ਚੌਦਾਂ ਲੋਕਾਂ ਵਸੇ ਬਾਹਰਾ, ਨਾ ਦਿਸੇ ਕੋਈ ਟਿਕਾਨਾ। ਕਲਜੁਗ ਅੰਤਮ ਲਏ ਅਵਤਾਰਾ, ਖੇਲੇ ਖੇਲ ਮਹਾਨਾ। ਕਲਜੁਗ ਸਿੰਘਾਸਣ ਆਰ ਪਾਰਾ, ਕਰੇ ਕਰਾਏ ਆਪ ਗੁਣ ਨਿਧਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਸ਼ਬਦ ਸਿੰਘਾਸਣ ਵੇਖੇ ਹਰਿ, ਜਗਤ ਸਿੰਘਾਸਣ ਅੱਗੇ ਧਰ, ਲੱਖ ਚੁਰਾਸੀ ਬੰਨੇ ਗਾਨਾ। ਜਗਤ ਸਿੰਘਾਸਣ ਜਾਏ ਉਠ, ਪੰਜ ਤਤ ਨਾ ਕੋਈ ਬਰਾਜੇ। ਸਾਧ ਸੰਤ ਲੁਕਿਆ ਰਹੇ ਨਾ ਕਿਸੇ ਗੁਠ, ਨਾ ਕੋਈ ਸੀਸ ਰਖਾਏ ਤਾਜੇ। ਪ੍ਰਭ ਲਹਿਣਾ ਦੇਣ ਮੁਕਾਏ ਜੂਠ ਝੂਠ, ਪਰਗਟ ਜੋਤ ਦੇਸ ਮਾਝੇ। ਜਨ ਭਗਤ ਸੁਹੇਲਾ ਆਪੇ ਜਾਏ ਤੁਠ, ਆਪ ਰਚਾਏ ਅਪਣਾ ਕਾਜੇ। ਕਲਜੁਗ ਤੇਰਾ ਝੂਠਾ ਦਾਵਾ, ਹਰਿ ਸਾਚੇ ਵੇਖ ਵਖਾਣਿਆ। ਜਗਤ ਸਿੰਘਾਸਣ ਚਾਰ ਪਾਵਾ, ਨੀਚੇ ਮੁਖ ਧਿਆਨਿਆ। ਦਰ ਦਰ ਘਰ ਘਰ ਰੋਵਣ ਪੁਤਰਾਂ ਮਾਵਾਂ, ਪ੍ਰਭ ਸਾਚਾ ਵਰਤੇ ਭਾਣਿਆ। ਕਿਸੇ ਨਾ ਮਾਣੀ ਠੰਡੀ ਛਾਵਾਂ, ਨਾ ਕੋਈ ਦੇਵੇ ਠੰਡਾ ਪਾਣੀਆ। ਗੁਰਮੁਖ ਸਾਜਨ ਤੇਰੇ ਦਰ ਤੇ ਬਲ ਬਲ ਜਾਵਾਂ, ਜਿਸ ਮਿਲਿਆ ਸਤਿਗੁਰ ਪੂਰਾ ਹਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਦੇਵੇ ਵਰ, ਲੇਖਾ ਚੁੱਕੇ ਚਾਰੇ ਖਾਣੀਆ। ਚਾਰੇ ਖਾਣੀ ਚਾਰੋਂ ਚੂਲ, ਚਾਰੋਂ ਕੁੰਟ ਬੰਧਾਈਆ। ਗੁਰਮੁਖ ਸਾਜਨ ਨਾ ਜਾਣਾ ਭੂਲ, ਲਹਿਣਾ ਦੇਣਾ ਰਿਹਾ ਮੁਕਾਈਆ। ਕਰੇ ਖੇਲ ਵਡ ਦੂਲ੍ਹੋ ਦੂਲ੍ਹ, ਦੋ ਜਹਾਨਾਂ ਵੇਖ ਵਖਾਈਆ। ਜਨ ਭਗਤਾਂ ਕਰੇ ਸੂਲੀਉਂ ਸੂਲ, ਸਿਰ ਆਪਣਾ ਹੱਥ ਟਿਕਾਈਆ। ਵੇਲਾ ਵਕ਼ਤ ਨਾ ਜਾਣਾ ਭੂਲ, ਹਰਿ ਪੂਰਾ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਰੁੱਤ ਸੁਹਾਈਆ। ਜਗਤ ਸਿੰਘਾਸਣ ਮਾਰ ਉਡਾਰੀ, ਏਕ ਰੰਗ ਸਮਾਇਆ। ਤਿੰਨਾਂ ਲੋਕਾਂ ਵਸਿਆ ਬਾਹਰੀ, ਦਿਸ ਕਿਸੇ ਨਾ ਆਇਆ। ਘਰ ਘਰ ਪੌਂਦਾ ਜਾਏ ਖੁਆਰੀ, ਪ੍ਰਭ ਸਾਚੇ ਹੁਕਮ ਜਣਾਇਆ। ਵੀਹ ਸਦ ਪੰਦਰਾਂ ਤੇਰੀ ਵਾਰੀ, ਨਿਹਕਲੰਕਾ ਫੇਰਾ ਪਾਇਆ। ਚਾਰੋਂ ਕੁੰਟ ਫਿਰੇ ਬਹਾਰੀ, ਧੂੜ ਚਰਨ ਰਹਿਣ ਨਾ ਪਾਇਆ। ਦੇਵਤ ਸੁਰ ਬ੍ਰਹਮਾ ਵਿਸ਼ਨ ਸ਼ੰਕਰ ਸ਼ਿਵ ਰਾਹ ਤੱਕ ਤੱਕ ਰਹੇ ਹਾਰੀ, ਔਦਾਂ ਜਾਂਦਾ ਦਿਸ ਨਾ ਆਇਆ। ਗੁਰ ਸੰਗਤ ਤੇਰੀ ਆਈ ਵਾਰੀ, ਹਰਿ ਸਾਚੇ ਖੇਲ ਰਚਾਇਆ। ਜਗਤ ਸਿੰਘਾਸਣ ਪਾਰ ਕਿਨਾਰੀ, ਪ੍ਰਭ ਆਪਣੇ ਕੰਧ ਉਠਾਇਆ। ਨਿਰਗੁਣ ਜਾਏ ਉਚ ਮਹੱਲ ਅਟਾਰੀ, ਭੇਵ ਕੋਇ ਨਾ ਰਾਇਆ। ਜਨ ਭਗਤਾਂ ਪੈਜ ਜਾਏ ਸੁਆਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਆਪੇ ਪੂਰ ਕਰਾਇਆ। ਸਾਲ ਬਵੰਜਾ ਮਾਣੀ ਸੇਜ, ਜਗਤ ਸਿੰਘਾਸਣ ਤੇਰੀ ਨਿਮਸਕਾਰਿਆ। ਸ਼ਬਦ ਸੁਨੇਹੜਾ ਪੁਰਖ ਅਕਾਲਾ ਰਿਹਾ ਭੇਜ, ਕਲਜੁਗ ਅੰਤਮ ਵਾਰਿਆ। ਸ੍ਰਿਸ਼ਟ ਸਬਾਈ ਨੌਂ ਖੰਡ ਜਲ ਧਾਰਾ ਵਹੇ ਨੌਂ ਨੌਂ ਨੇਜ, ਜਗਤ ਪਲੰਘ ਨਾ ਕੋਇ ਵਛਾ ਰਿਹਾ। ਹਰਿ ਜੋਤੀ ਨੂਰ ਚਮਕੇ ਤੇਜ਼, ਦਮਕ ਦਾਮਨੀ ਆਪ ਵਖਾ ਰਿਹਾ। ਸਾਧ ਸੰਗਤ ਬਣੀ ਸ਼ਮਸ ਤਬਰੇਜ਼, ਗੁਰ ਪੂਰਾ ਚਰਨ ਧੂੜ ਸੂਲੀ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸਿੰਘਾਸਣ ਪੁਰਖ ਅਬਿਨਾਸ਼ਨ, ਲੋਕਮਾਤ ਆਪ ਮਿਟਾ ਰਿਹਾ। ਪੰਜ ਤਤ ਤੇਰਾ ਸਹਾਰਾ, ਲੋਕਮਾਤ ਤਜਾਇਆ। ਪੁੱਤਰ ਧੀਆਂ ਨਾ ਕੀਆ ਪਿਆਰਾ, ਸਾਕ ਸਨਬੰਧ ਨਾ ਕੋਈ ਰਖਾਇਆ। ਏਕਾ ਦਾਨ ਸਾਧ ਸੰਗਤ ਦੀਆ, ਦੂਸਰ ਹੱਥ ਕਿਸੇ ਨਾ ਆਇਆ। ਆਪੇ ਕਰਿਆ ਨਿਰਮਲ ਜੀਆ, ਚਰਨ ਚਰਨੋਦਕ ਮੁਖ ਪਿਆਇਆ। ਪੰਚਮ ਜੇਠ ਕਰ ਕਰ ਹੀਆ, ਆਪ ਆਪਣਾ ਕਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਿੰਘਾਸਣ ਤੇਰਾ ਦਰ, ਤੇਰੇ ਦਰ ਬਹਾਇਆ। ਜਗਤ ਸਿੰਘਾਸਣ ਰਿਹਾ ਪੁਕਾਰ, ਨੇਤਰ ਰੋ ਰੋ ਨੀਰ ਵਹਾਇੰਦਾ। ਤੇਰਾ ਕੀਆ ਸਚ ਪਿਆਰ, ਆਪਣੀ ਛਾਤੀ ਉਤੇ ਲਿਟਾਇੰਦਾ। ਕਰਵਟ ਲੈ ਕਿਉਂ ਮਾਰੇ ਮਾਰ, ਜਿਧਰ ਚਾਹੇਂ ਉਧਰ ਸੀਸ ਨਿਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬਚਨ ਆਪ ਸੁਣਾਇੰਦਾ। ਜਗਤ ਸਿੰਘਾਸਣ ਤੇਰਾ ਦੁੱਖ, ਦਿਵਸ ਰੈਣ ਮੋਹੇ ਭਾਇਆ। ਤੇਰੀ ਸੇਜਾ ਲਿਆ ਸੁਖ, ਬਵੰਜਾ ਸਾਲ ਹੰਢਾਇਆ। ਪਹਿਲੋ ਛੁਪਾਇਆ ਆਪਣਾ ਮੁਖ, ਫਿਰ ਤੈਨੂੰ ਲੈ ਜਾਵਣ ਆਇਆ। ਲੱਖ ਚੁਰਾਸੀ ਪੌਣੀ ਆਪਣੇ ਮੁਖ, ਤੇਰਾ ਵੱਡਾ ਮੁਖ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਦੇ ਮਤ ਆਪ ਸਮਝਾਇਆ। ਜਗਤ ਸਿੰਘਾਸਣ ਗਿਆ ਮੰਨ, ਦੋਏ ਜੋੜ ਕਰੇ ਨਿਮਸਕਾਰਾ। ਪ੍ਰਭ ਅਬਿਨਾਸ਼ੀ ਤੇਰਾ ਭਾਣਾ ਧੰਨ, ਲੋਕਮਾਤ ਕਰੇ ਪਿਆਰਾ। ਪੰਚਮ ਜੇਠ ਨਿਕਲਿਆ ਜਨ ਵੀਹ ਸਦ ਪੰਦਰਾਂ ਲੇਖ ਲਿਖਾਰਾ। ਸ੍ਰਿਸ਼ਟ ਸਬਾਈ ਸੁਣ ਲਓ ਕੰਨ, ਚਾਰੋਂ ਕੁੰਟ ਹੋਏ ਹੁਲਾਰਾ। ਗੁਰਮੁਖਾਂ ਸਾਂਤਕ ਸਤਿ ਵਰਤਾਏ ਸਾਚੇ ਤਨ, ਦੇਵੇ ਸ਼ਬਦ ਪਿਆਰਾ। ਜੂਠਾ ਝੂਠਾ ਭਾਂਡਾ ਦੇਵੇ ਭੰਨ, ਆਪੇ ਵੇਖਣਹਾਰ ਠਠਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਮਨੀ ਸਿੰਘ ਤੇਰਾ ਲਹਿਣਾ ਦੇਣਾ ਰਿਹਾ ਉਤਾਰਾ। ਸੰਤ ਮਨੀ ਸਿੰਘ ਚਾੜ੍ਹੀ ਭਾਜੀ, ਆਪਣਾ ਲੇਖ ਲਿਖਾਇਆ। ਕਲਜੁਗ ਅੰਤਮ ਪਰਗਟ ਹੋਵੇ ਸ਼ਾਹੋ ਸੁਲਤਾਨ ਚੜ੍ਹਕੇ ਆਵੇ ਸ਼ਬਦ ਘੋੜੇ ਸਾਚੇ ਤਾਜੀ, ਗੁਰ ਸੰਗਤ ਸੰਗ ਰਖਾਇਆ। ਗੁਰਮੁਖਾਂ ਰੱਖਣਹਾਰਾ ਲਾਜੀ, ਲਾਜਾਵੰਤ ਆਪ ਹੋ ਜਾਇਆ। ਜਗਤ ਸਿੰਘਾਸਣ ਤੇਰੀ ਇਕੋ ਲੱਗੀ ਪੁਠੀ ਬਾਜੀ, ਨੌਂ ਖੰਡ ਦਏ ਉਠਾਇਆ। ਮੇਟ ਮਿਟਾਏ ਮੁਲਾ ਸ਼ੇਖ਼ ਮੁਸਾਇਕ ਕਾਜੀ, ਹਜ਼ਰਤ ਪੀਰ ਦਸਤਗੀਰ ਸ਼ਾਹ ਹਕੀਰ ਕੋਇ ਰਹਿਣ ਨਾ ਪਾਇਆ। ਨਾ ਕੋਈ ਦੀਸੇ ਜਗਤ ਨਿਮਾਜ਼ੀ, ਰੋਜ਼ਾ ਬਾਂਗ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਦੇਵੇ ਵਰ, ਤੇਰਾ ਵਸਿਆ ਏਕਾ ਘਰ, ਪ੍ਰਭ ਸਾਚੇ ਆਪ ਵਸਾਇਆ। ਜਗਤ ਸਿੰਘਾਸਣ ਮਾਰ ਉਡਾਰ, ਏਕਾ ਰਾਹ ਤਕਾਇੰਦਾ। ਪੁਰਖ ਅਬਿਨਾਸ਼ੀ ਕਰ ਪਿਆਰ, ਮੈਂ ਤੇਰਾ ਰਾਹ ਤਕਾਇੰਦਾ। ਕਰੇ ਕਰਾਏ ਕਰਣਹਾਰ, ਆਪਣੀ ਕਿਰਿਆ ਕਿਰਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਕਿਨਾਰਾ ਦਏ ਹੁਲਾਰਾ, ਅੰਤਮ ਪਾਰ ਕਰਾਇੰਦਾ। ਜਗਤ ਹੁਲਾਰਾ ਦੇਵਣਹਾਰਾ, ਏਕਾ ਏਕ ਅਖਵਾਇਆ। ਜਗਤ ਸਿੰਘਾਸਣ ਸ਼ਬਦ ਸਿੰਘਾਸਣ ਮੇਲ ਮਿਲਾਏ ਅਧਵਿਚਕਾਰਾ, ਆਪ ਆਪਣਾ ਸੰਗ ਰਖਾਇਆ। ਸ਼ਬਦ ਸਿੰਘਾਸਣ ਕਰੇ ਪਿਆਰਾ, ਲੋਕਮਾਤ ਉਠ ਧਾਇਆ। ਜਗਤ ਸਿੰਘਾਸਣ ਹਾਹਾਕਾਰ, ਲੱਖ ਚੁਰਾਸੀ ਰਿਹਾ ਸੁਣਾਇਆ। ਪਾਰਬ੍ਰਹਮ ਤੇਰਾ ਖੇਲ ਨਿਆਰਾ, ਭੇਵ ਕਿਸੇ ਨਾ ਪਾਇਆ। ਨੀਚੇ ਉਪਰ ਦਏ ਹੁਲਾਰਾ, ਆਵਣ ਜਾਵਣ ਦਿਸ ਨਾ ਆਇਆ। ਪੰਚਮ ਜੇਠ ਵੀਹ ਸਦ ਪੰਦਰਾਂ ਪਾਰ ਕਿਨਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਪਾਰ ਕਰਾਇਆ। ਆਦਿ ਪੁਰਖ ਹਰਿ ਭਗਵੰਤਾ, ਪਾਰਬ੍ਰਹਮ ਅਖਵਾਇਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਵੇਸ ਵਟਾਇਆ। ਇਕ ਅਕੱਲਾ ਆਦਿਨ ਅੰਤਾ, ਏਕੰਕਾਰਾ ਰੂਪ ਸਮਾਇਆ। ਮੇਲ ਮਿਲਾਏ ਸਾਚੇ ਸੰਤਾ, ਸਤਿਗੁਰ ਪੁਰਖ ਅਖਵਾਇਆ। ਵੇਖ ਵਖਾਏ ਜੀਵਾਂ ਜੰਤਾਂ, ਲੱਖ ਚੁਰਾਸੀ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਕਰੇ ਰਘੁਰਾਇਆ। ਆਦਿ ਪੁਰਖ ਹਰਿ ਭਗਵਾਨਾ, ਏਕਾ ਏਕ ਅਖਵਾਇੰਦਾ। ਖੇਲੇ ਖੇਲ ਦੋ ਜਹਾਨਾਂ, ਆਪ ਆਪਣੀ ਧਾਰ ਬੰਧਾਇੰਦਾ। ਗੁਰਮੁਖ ਸਾਚੇ ਚਤੁਰ ਸੁਜਾਨਾ, ਆਪ ਆਪਣਾ ਮੇਲ ਮਿਲਾਇੰਦਾ। ਆਤਮ ਦੇਵੇ ਬ੍ਰਹਮ ਗਿਆਨਾ, ਏਕਾ ਬੂਝ ਬੁਝਾਇੰਦਾ। ਏਕਾ ਰੰਗ ਸ੍ਰੀ ਭਗਵਾਨਾ, ਨਾ ਕੋਈ ਦੂਸਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੀਤ ਮੁਰਾਰ ਆਪ ਹੋ ਜਾਇੰਦਾ। ਆਦਿ ਪੁਰਖ ਪ੍ਰਭ ਬੇਅੰਤ, ਭੇਵ ਕਿਸੇ ਨਾ ਪਾਇਆ। ਮੇਲ ਮਿਲਾਵਾ ਸਾਚੇ ਸੰਤ, ਜੁਗ ਜੁਗ ਮੇਲ ਮਿਲਾਇਆ। ਆਪੇ ਨਾਰੀ ਆਪੇ ਕੰਤ, ਸਾਚੀ ਸੇਜ ਹੰਢਾਇਆ। ਦੇਵੇ ਨਾਮ ਖਜਾਨਾ ਵਡ ਧਨੀ ਧਨਵੰਤ, ਏਕਾ ਪੱਲੂ ਨਾਮ ਫੜਾਇਆ। ਦੇ ਵਡਿਆਈ ਜੀਵ ਜੰਤ, ਜਾਗਰਤ ਜੋਤ ਦਏ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਭਾਣੇ ਵਿਚ ਰਹਾਇਆ। ਆਦਿ ਪੁਰਖ ਪਾਰਬ੍ਰਹਮ ਪਤਿਪਰਮੇਸ਼ਵਰ, ਜੋਤ ਨਿਰਾਲੀ ਅਕਾਲੀਆ। ਖੇਲੇ ਖੇਲ ਜਗਤ ਜਗਤੇਸ਼ਵਰ, ਆਪਣੀ ਚਲੇ ਅਵੱਲੜੀ ਚਾਲੀਆ। ਵੇਖ ਵਖਾਏ ਬ੍ਰਹਮਾ ਵਿਸ਼ਨ ਸ਼ਿਵ ਮਹੇਸ਼ਵਰ, ਸਾਹ ਸ਼ਹਾਨਾ ਵਾਲੀ ਦੋ ਜਹਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਦਰ ਹੋਏ ਸਵਾਲੀਆ। ਆਪਣਾ ਦਰ ਮੰਗਣਹਾਰਾ, ਪਰਮ ਪੁਰਖ ਅਖਵਾਇਆ। ਆਪਣੀ ਝੋਲੀ ਭਰਨਹਾਰਾ, ਆਪਣਾ ਭੰਡਾਰ ਰਿਹਾ ਵਰਤਾਇਆ। ਆਪਣੀ ਕਿਰਪਾ ਕਰਨਹਾਰਾ, ਕਰਨੀ ਕਰਤਾ ਨਾਉਂ ਧਰਾਇਆ। ਆਪਣਾ ਕਾਰਜ ਕਰਨਹਾਰਾ, ਜੁਗ ਜੁਗ ਕਰਦਾ ਆਇਆ। ਮਰੇ ਜਨਮੇ ਜਨਮੇ ਮਰੇ, ਜੁਗ ਜੁਗ ਆਪਣਾ ਖੇਲ ਰਚਾਇਆ। ਜੋਤ ਸਰੂਪ ਵਸੇ ਤਨ ਤਨ ਮੇਂ, ਪੰਜ ਤਤ ਰੂਪ ਬਣਾਇਆ। ਮਾਤ ਕੁੱਖ ਜਨਨੀ ਜਨਮੇ, ਜਨ ਜਣੇਦੀ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਸ ਵਟਾਇਆ। ਆਪਣਾ ਵੇਸ ਆਦਿ ਨਿਰੰਜਣ, ਜੁਗ ਜੁਗ ਆਪ ਵਟਾਇੰਦਾ। ਸਰਬ ਜੀਆਂ ਦਰਦ ਦੁੱਖ ਭੈ ਭੰਜਨ, ਭੈ ਭੰਜਨ ਨਾਮ ਰਖਾਇੰਦਾ। ਜਨ ਭਗਤਾਂ ਨੇਤਰ ਪਾਏ ਅੰਜਨ, ਇਕ ਗਿਆਨ ਦ੍ਰਿੜਾਇੰਦਾ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਗਵਾਇੰਦਾ। ਭਗਤ ਸੁਹੇਲਾ ਆਏ ਪੜਦੇ ਕੱਜਣ, ਲੋਕਮਾਤੀ ਵੇਸ ਵਟਾਇੰਦਾ। ਗੜ੍ਹ ਹੰਕਾਰੀ ਝੂਠੇ ਭੱਜਣ, ਕਲਜੁਗ ਤੇਰਾ ਰੂਪ ਤੇਰੀ ਧਾਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤੀ ਜੋਤ ਜਗਾਇੰਦਾ। ਲੋਕਮਾਤ ਹਰਿ ਅਵਤਾਰਾ, ਜੁਗ ਜੁਗ ਆਪ ਕਰਾਇਆ। ਬ੍ਰਹਮਾ ਵੇਤਾ ਲਿਖੇ ਲਿਖਾਰਾ, ਵੇਦ ਵਿਦਾਂਤਾ ਨਾਲ ਰਲਾਇਆ। ਸ਼ਿਵ ਸ਼ੰਕਰ ਲਾਏ ਏਕਾ ਨਾਅਰਾ, ਹੱਥ ਤ੍ਰਿਸੂਲ ਉਠਾਇਆ। ਕਰੋੜ ਤੇਤੀਸਾ ਮੰਗੇ ਸਚ ਵਪਾਰਾ, ਸੁਰਪਤ ਰਾਜਾ ਇੰਦ ਰਿਹਾ ਕੁਰਲਾਇਆ। ਪੁਰਖ ਅਬਿਨਾਸ਼ੀ ਦੇਵਣਹਾਰਾ, ਜੁਗ ਜੁਗ ਭੰਡਾਰ ਭਰਾਇਆ। ਲੋਕਮਾਤ ਪਾਵੇ ਸਾਰਾ, ਆਪਣਾ ਰੂਪ ਵਟਾਇਆ। ਤ੍ਰੈਗੁਣ ਤੇਰਾ ਇਕ ਪਿਆਰਾ, ਪੰਚਾਂ ਨਾਲ ਬੰਧਾਇਆ। ਪੰਜ ਪੰਜੀ ਵੇਖ ਵਿਚਾਰਾ, ਚੌਬੀਸਾ ਨਾਉਂ ਰਖਾਇਆ। ਹੱਡ ਮਾਸ ਨਾੜੀ ਰੱਤ ਤਨ ਲਾਏ ਗਾਰਾ, ਮਹੱਲ ਅਟੱਲ ਸੁਹਾਇਆ। ਮਨ ਮਤ ਬੁਧ ਦਏ ਸਹਾਰਾ, ਹਰਿ ਸਾਚੇ ਸੰਗ ਰਲਾਇਆ। ਨੌਂ ਦਵਾਰੇ ਲਾਏ ਤਨ, ਮਾਨੁਸ ਮਾਨੁਖ ਆਪ ਉਪਾਇਆ। ਪੰਚ ਵਿਕਾਰਾ ਦੇਵੇ ਡੰਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਇਆ। ਆਪੇ ਵਸਿਆ ਬਿਨ ਛੱਪਰੀ ਛੰਨ, ਮਹੱਲ ਅਟੱਲ ਨਾ ਕੋਈ ਰਖਾਇਆ। ਜਨ ਭਗਤਾਂ ਪੁਕਾਰ ਸੁਣੇ ਆਪਣੇ ਕੰਨ, ਦਿਵਸ ਰੈਣ ਵੇਖ ਵਖਾਇਆ। ਸੇਵਾ ਲਾਏ ਸੂਰਜ ਚੰਨ, ਰਵ ਸਸ ਲਏ ਤਰਾਇਆ। ਤਾਰਾ ਮੰਡਲ ਬੇੜਾ ਬੰਨ, ਗਗਨ ਗਗਨੰਤਰ ਵੇਖ ਵਖਾਇਆ। ਅਕਾਸ਼ ਪਰਕਾਸ਼ ਕਹੇ ਧੰਨ ਧੰਨ, ਧੰਨ ਧੰਨ ਤੇਰੀ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਅਪਣਾ ਵੇਸ ਆਪ ਵਟਾਏ, ਜੁਗ ਜੁਗ ਕਰਦਾ ਆਇਆ। ਸਤਿਜੁਗ ਤ੍ਰੇਤਾ ਪਾਰ ਕਰਾਏ, ਦੁਆਪਰ ਲੇਖ ਲਿਖਾਇਆ। ਕਲਜੁਗ ਤੇਰੀ ਧਾਰ ਬੰਧਾਏ, ਆਪ ਆਪਣਾ ਵੇਖ ਵਖਾਇਆ। ਲੱਖ ਚੁਰਾਸੀ ਭੇਵ ਨਾ ਰਾਏ, ਭੇਵ ਅਭੇਦਾ ਅਛਲ ਅਛੇਦਾ ਬੈਠਾ ਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਟਾਇਆ। ਆਪਣਾ ਰੰਗ ਵਟਾਵਣ ਆਇਆ, ਪਾਰਬ੍ਰਹਮ ਬੇਅੰਤਾ। ਗੁਰਮੁਖ ਸਾਜਨ ਸਾਚੇ ਸੰਤਾ ਮੇਲ ਮਿਲਾਵਣ ਆਇਆ, ਦੇਵੇ ਨਾਮ ਸਚ ਸੁਗਾਤਾ। ਕਾਇਆ ਚੋਲੀ ਰੰਗ ਚੜ੍ਹਾਵਣ ਆਇਆ, ਵਡ ਦਾਤਾ ਗੁਣੀ ਗੁਣੰਤਾ। ਸ੍ਰਿਸ਼ਟ ਸਬਾਈ ਏਕਾ ਮਾਰਗ ਲਾਵਣ ਆਇਆ, ਏਕਾ ਜਾਪ ਜਪਾਏ ਜੀਵ ਜੰਤਾ। ਏਕਾ ਰਾਗ ਸੁਣਾਵਣ ਆਇਆ, ਧੁੰਨ ਅਨਾਦੀ ਇਕ ਵਜੰਤਾ। ਏਕਾ ਚੋਗ ਚੁਗਾਵਣ ਆਇਆ, ਤ੍ਰਿਸ਼ਨਾ ਭੁੱਖ ਮਿਟੰਤਾ। ਏਕਾ ਭੋਗ ਭੋਗਾਵਣ ਆਇਆ, ਆਤਮ ਸੇਜਾ ਇਕ ਸੁਹੰਤਾ। ਏਕਾ ਦਰਸ ਅਮੋਘ ਦਿਖਾਵਣ ਆਇਆ, ਨਾਲ ਰਖਾਏ ਸਾਚੀ ਸੰਗਤਾ। ਕਰਮ ਵਿਜੋਗ ਮਿਟਾਵਣ ਆਇਆ, ਬੰਕ ਦਵਾਰੇ ਏਕਾ ਮੰਗਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਜਨ ਸਾਚੇ ਲਏ ਵਰ, ਆਪ ਆਪਣਾ ਰੰਗ ਰਗੰਤਾ। ਅਪਣਾ ਰੰਗ ਰੰਗ ਕਰਤਾਰ, ਆਪਣੀ ਕਲ ਵਰਤਾਈਆ। ਕਲਜੁਗ ਅੰਤਮ ਵੇਖ ਵਿਚਾਰ, ਆਪਣੀ ਬਣਤ ਬਣਾਈਆ। ਪੰਜ ਤਤ ਕਰ ਪਿਆਰ, ਹੱਡ ਮਾਸ ਨਾੜੀ ਰੱਤ ਚੋਲਾ ਇਕ ਬਣਾਈਆ। ਘਨਕਪੁਰੀ ਹਰਿ ਪਾਵੇ ਸਾਰ, ਆਪ ਆਪਣਾ ਵੇਸ ਵਟਾਈਆ। ਮਾਤ ਪਿਤਾ ਘਰ ਹੋ ਉਜਿਆਰ, ਪੰਚਮ ਜੇਠਾ ਰੁੱਤ ਸੁਹਾਈਆ। ਸਾਚਾ ਮੰਗਲ ਗਾਏ ਹਰਿ ਨਿਰੰਕਾਰ, ਏਕਾ ਧੁਨ ਸੁਣਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਕਰਨ ਵਿਚਾਰ, ਨੇਤਰ ਨੈਣ ਰਹੇ ਉਠਾਈਆ। ਲੋਕਮਾਤ ਹੋਈ ਉਜਿਆਰ, ਆਦਿ ਸ਼ਕਤ ਰੂਪ ਵਟਾਈਆ। ਭਗਤੀ ਭਗਤ ਕਰੇ ਪਿਆਰ, ਭਗਵੰਤ ਨਾਉਂ ਧਰਾਈਆ। ਸਾਚੀ ਸ਼ਕਤੀ ਆਪ ਨਿਰੰਕਾਰ, ਸਾਖਯਾਤ ਵੇਖ ਵਖਾਈਆ। ਬੂੰਦ ਰਕਤੀ ਲਏ ਅਧਾਰ, ਪੂਰਬ ਲਹਿਣਾ ਵੇਖ ਵਖਾਈਆ। ਵੇਲਾ ਵਕਤੀ ਕਰ ਵਿਚਾਰ, ਆਪ ਆਪਣੀ ਰੁੱਤ ਸੁਹਾਈਆ। ਧਰਨੀ ਧਰਤ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਈਆ। ਕਲਜੁਗ ਕੂੜਾ ਚਾਰੋਂ ਕੁੰਟ ਫਿਰੇ ਕੁੜਿਆਰ, ਅੱਠੇ ਪਹਿਰ ਵਾਹੋ ਦਾਹੀਆ। ਜੂਠ ਝੂਠ ਕਰੇ ਪਿਆਰ, ਪੰਜਾਂ ਤੱਤਾਂ ਨਾਲ ਲੜਾਈਆ। ਮਨ ਮਤ ਭਰੇ ਭੰਡਾਰ, ਗੁਰਮਤ ਸਰਬ ਭੁਲਾਈਆ। ਭਰਮੇ ਭੁੱਲੇ ਜੀਵ ਗਵਾਰ, ਜੀਵ ਆਤਮ ਨਾ ਕੋਈ ਵਖਾਈਆ। ਦਰ ਦਰ ਮੰਗਣ ਬਣ ਭਿਖਾਰ, ਨਾਮ ਭਿਛਿਆ ਕੋਈ ਨਾ ਝੋਲੀ ਪਾਈਆ। ਪਾਰਬ੍ਰਹਮ ਪ੍ਰਭ ਲੈ ਅਵਤਾਰ, ਪੁਰੀ ਘਨਕ ਭਾਗ ਲਗਾਈਆ। ਸਾਚੇ ਸੰਤ ਲਏ ਉਠਾਲ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਖ ਵਖਾਈਆ। ਲੋਕਮਾਤ ਵੇਖਣ ਆਇਆ, ਧੁਰਦਰਗਾਹੀ ਦਾਤਾ। ਮਾਨਸ ਜਨਮ ਜਗਤ ਧਰਾਇਆ, ਬਾਲ ਸੁਹਾਇਆ ਪਿਤਾ ਮਾਤਾ। ਸ਼ੇਰ ਸਿੰਘ ਸ਼ੇਰ ਨਾਉਂ ਧਰਾਇਆ, ਜਨ ਭਗਤਾਂ ਦੇਵੇ ਸਾਚੀਆ ਦਾਤਾ। ਸੰਤ ਮਨੀ ਸਿੰਘ ਆਪ ਉਠਾਇਆ, ਮਿਟੇ ਰੈਣ ਅੰਧੇਰੀ ਰਾਤਾ। ਕਲਜੁਗ ਕੂੜਾ ਰਹਿਣ ਨਾ ਪਾਇਆ, ਦੇਵੇ ਨਾਮ ਸਚ ਸੁਗਾਤਾ। ਸਾਚਾ ਸੰਤ ਸੇਵਾ ਲਾਇਆ, ਵੇਖੀ ਉਤਮ ਜਾਤਾ। ਏਕਾ ਸ਼ਬਦ ਗਿਆਨ ਦ੍ਰਿੜਾਇਆ, ਦੂਜਾ ਅੱਖਰ ਨਾ ਕੋਈ ਪਛਾਤਾ । ਆਪ ਆਪਣੇ ਮਾਰਗ ਲਾਇਆ, ਏਕਾ ਬੂਝ ਬੁਝਾਤਾ। ਕਲਜੁਗ ਤੇਰਾ ਲੇਖ ਲਿਖਾਇਆ, ਬੈਠਾ ਰਹੇ ਇਕ ਅਕਾਂਤਾ। ਬਾਲ ਅਵਸਥਾ ਖੇਲ ਗਵਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਗਾਥਾ। ਆਪਣੀ ਗਾਥਾ ਆਪ ਜਣਾਈ, ਆਪੇ ਬੂਝ ਬੁਝਾਇੰਦਾ। ਆਪਣੇ ਰਥ ਆਪ ਚੜ੍ਹਾਈ, ਰਥ ਰਥਵਾਹੀ ਆਪ ਅਖਵਾਇੰਦਾ। ਸਗਲਾ ਸੰਗ ਰਿਹਾ ਨਿਭਾਈ, ਸਗਲਾ ਸਾਥ ਆਪ ਰਖਾਇੰਦਾ। ਪਰਗਟ ਹੋਇਆ ਬੇਪਰਵਾਹੀ, ਬੇਐਬ ਪਰਵਰਦਿਗਾਰ ਨਾਉਂ ਧਰਾਇੰਦਾ। ਨੂਰੋ ਨੂਰ ਉਜਾਲਾ ਨੂਰ ਅਲਾਹੀ, ਨੂਰੋ ਨੂਰ ਸਮਾਇੰਦਾ। ਕਲਮਾ ਨਬੀ ਰਸੂਲ ਵੇਖੇ ਇਕ ਥਾਂ ਖ਼ੁਦਾਈ, ਖ਼ੁਦਾਵੰਦ ਖ਼ੁਦ ਵੇਸ ਵਟਾਇੰਦਾ। ਲੋਕਮਾਤ ਕਰੇ ਜੁਦਾਈ, ਜੋਧਾ ਸੂਰ ਆਪ ਹੋ ਜਾਇੰਦਾ। ਹਰਿਜਨ ਸਾਚੇ ਕਰੇ ਕੁੜਮਾਈ, ਏਕਾ ਸ਼ਬਦ ਮੁਖ ਲਗਾਇੰਦਾ। ਆਤਮ ਅੰਦਰ ਕਾਇਆ ਮੰਦਰ ਵੱਜਦੀ ਰਹੇ ਵਧਾਈ, ਸਾਚਾ ਤਾਲ ਆਪ ਵਜਾਇੰਦਾ। ਪੰਚਮ ਸਖੀਆਂ ਗਾਇਣ ਚਾਈਂ ਚਾਈਂ, ਏਕਾ ਰਾਗ ਅਲਾਇੰਦਾ। ਵੇਖ ਵਖਾਏ ਥਾਉਂ ਥਾਈਂ, ਲੇਖਾ ਕੋਈ ਰਹਿਣ ਨਾ ਪਾਇੰਦਾ। ਆਪ ਉਠਾਏ ਫੜ ਫੜ ਬਾਹੀਂ, ਜਗਤ ਸੁਹੇਲਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਆਪ ਆਪਣਾ ਜਾਮਾ ਪਾ, ਆਪਣੀ ਬਣਤ ਬਣਾਈਆ। ਗੋਦ ਸੁਹਾ ਪਿਤਾ ਮਾਂ, ਸੀਰ ਮੁਖ ਰਖਾਈਆ। ਮਾਤਾ ਸੀਰ ਦਏ ਤਜਾ, ਸਾਚੇ ਸਿਖ ਸਮਾਈਆ। ਜਗਤ ਸਿੰਘਾਸਣ ਲਏ ਵਿਛਾ, ਉਪਰ ਆਸਣ ਲਾਈਆ। ਰੈਣ ਦਿਵਸ ਡੇਰਾ ਲਾ, ਅੱਠੇ ਪਹਿਰ ਵੇਖ ਵਖਾਈਆ। ਸ੍ਰਿਸ਼ਟ ਸਬਾਈ ਘੇਰਾ ਪਾ, ਭਰਮੇ ਭਰਮ ਭੁਲਾਈਆ। ਸੰਝ ਸਵੇਰਾ ਕੋਈ ਜਾਣੇ ਨਾ, ਸਚ ਪਰਭਾਤ ਨਾ ਕੋਈ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਕਰਾਈਆ। ਵੇਸ ਕਰਾਇਆ ਹਰਿ ਅਵੱਲਾ, ਏਕਾ ਰੰਗ ਕਰਤਾਰਿਆ। ਪੁਰੀ ਘਨਕ ਵਸਿਆ ਸਚ ਮਹੱਲਾ, ਹਰਿ ਸਾਚਾ ਡੇਰਾ ਲਾ ਰਿਹਾ। ਬੇਮੁਖ ਭੁਲਾਏ ਕਰ ਕਰ ਵਲ ਛਲਾ, ਕੂਕਰ ਸੂਕਰ ਵੇਖ ਵਖਾ ਰਿਹਾ। ਆਪੇ ਵਸਿਆ ਨਿਹਚਲ ਧਾਮ ਅਟੱਲਾ, ਗੁਰਮੁਖ ਸੋਏ ਆਪ ਉਠਾ ਰਿਹਾ। ਜਗਤ ਜਗਦੀਸ਼ ਦੀਪਕ ਏਕਾ ਬਲਾ, ਅਗਿਆਨ ਅੰਧੇਰ ਗਵਾ ਰਿਹਾ। ਆਪੇ ਹੋਇਆ ਰਿਹਾ ਝੱਲਾ, ਜਗਤ ਹਲੂਣਾ ਆਪ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਆਸਣ ਲਾ ਰਿਹਾ। ਜਗਤ ਸਿੰਘਾਸਣ ਹਰਿ ਬਿਰਾਜੇ, ਪੰਜ ਤਤ ਹੰਢਾਇਆ। ਵੇਸ ਵਟਾਇਆ ਦੇਸ ਮਾਝੇ, ਮਾਝਾ ਭਰਮ ਭੁਲਾਇਆ। ਲੋਆਂ ਪੁਰੀਆਂ ਰਚਿਆ ਕਾਜੇ। ਬ੍ਰਹਿਮੰਡ ਖੰਡ ਵੇਖ ਵਖਾਇਆ। ਆਪੇ ਚੜ੍ਹਿਆ ਆਪਣੇ ਤਾਜੇ, ਏਕਾ ਅਸਵ ਰਿਹਾ ਦੌੜਾਇਆ। ਸੰਤ ਸੁਹੇਲਾ ਜੁਗ ਜੁਗ ਰੱਖਣ ਆਏ ਲਾਜੇ, ਰਾਮ ਕ੍ਰਿਸ਼ਨਾ ਰੂਪ ਵਟਾਇਆ। ਸੁੰਨ ਅਗੰਮੀ ਅਨਹਦ ਬਾਣੀ ਮਾਰੇ ਅਵਾਜ਼ੇ, ਏਕਾ ਸ਼ਬਦ ਤਾਲ ਰਖਾਇਆ। ਨਾਮ ਚੜ੍ਹਾਏ ਸਚ ਜਹਾਜ਼ੇ, ਏਕਾ ਚੱਪੂ ਆਪਣਾ ਰਖਾਇਆ। ਪਕੜ ਉਠਾਏ ਰਾਜਨ ਰਾਜੇ, ਸ਼ਾਹ ਸੁਲਤਾਨਾ ਦਏ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਇਕ ਸੁਹਾਇਆ। ਸ਼ਬਦ ਸਿੰਘਾਸਣ ਜਗਤ ਦੂਰ, ਜਗਤ ਸਿੰਘਾਸਣ ਆਪ ਹੰਢਾਇਆ। ਆਪੇ ਬਣਿਆ ਕਲਜੁਗ ਚੋਰ, ਦਿਸ ਕਿਸੇ ਨਾ ਆਇਆ। ਲੁਕਿਆ ਰਿਹਾ ਅੰਧ ਘੋਰ, ਪੰਜ ਤਤ ਦਿਵਾਰ ਬਣਾਇਆ। ਕਿਸੇ ਭੇਤ ਨਾ ਪਾਇਆ ਗਹਿਰ ਗੌਰ, ਗਹਿਰ ਗੰਭੀਰ ਸਮਾਇਆ। ਮਨਮੁਖ ਜੀਵ ਆਪਣੇ ਨਾਲ ਰਿਹਾ ਤੋਰ, ਦਿਵਸ ਰੈਣ ਸੰਗ ਰਖਾਇਆ। ਗੁਰਮੁਖਾਂ ਦੇਵੇ ਏਕਾ ਨਾਮ ਸ਼ਬਦ ਸਾਚੀ ਤੂਰ, ਰਾਗ ਨਾਦ ਕੰਨ ਸੁਣਾਇਆ। ਸਰਬ ਕਲਾ ਆਪੇ ਭਰਪੂਰ, ਭੇਵ ਕਿਸੇ ਨਾ ਪਾਇਆ। ਸੰਤ ਮਨੀ ਸਿੰਘ ਸਦ ਹਜ਼ੂਰ, ਪ੍ਰਭ ਆਪਣੀ ਬੂਝ ਬੁਝਾਇਆ। ਨਾਤਾ ਤੋੜੇ ਕੂੜੋ ਕੂੜ, ਸਾਚੀ ਜੋੜੀ ਜੋੜ ਜੁੜਾਇਆ। ਮਸਤਕ ਲਾਈ ਚਰਨ ਧੂੜ, ਆਤਮ ਬ੍ਰਹਮ ਜਣਾਇਆ। ਚਤੁਰ ਸੁਘੜ ਮੂਰਖ ਮੂੜ, ਜਨਮ ਜਨਮਾ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਕਰ ਪਿਆਰ ਵਿਚ ਸੰਸਾਰ, ਆਪੇ ਰਿਹਾ ਵਖਾਇਆ। ਸੰਤ ਮਨੀ ਸਿੰਘ ਉਠਿਆ ਜਾਗ, ਹਰਿ ਸਾਚੇ ਆਪ ਜਗਾਇਆ। ਕਾਇਆ ਕੁਲੇ ਲੱਗਾ ਭਾਗ, ਨਿਰਮਲ ਜੋਤ ਕਰੇ ਰੁਸ਼ਨਾਇਆ। ਦੀਪਕ ਜੋਤੀ ਜਗੇ ਚਿਰਾਗ, ਇਕ ਪਰਕਾਸ਼ ਰਖਾਇਆ। ਫੜ ਫੜ ਹੰਸ ਬਣਾਏ ਕਾਗ, ਕਾਗੀ ਹੰਸ ਬਣਾਇਆ। ਦੋ ਜਹਾਨਾਂ ਪਕੜੇ ਵਾਗ, ਵਾਲੀ ਦੋ ਜਹਾਨਾਂ ਆਪ ਅਖਵਾਇਆ। ਆਪੇ ਧੋਵਣਹਾਰਾ ਦਾਗ਼, ਅੰਮ੍ਰਿਤ ਜਾਮ ਆਪ ਪਿਆਇਆ। ਸਾਚੀ ਨਾਰੀ ਮੇਲਾ ਕੰਤ ਸੁਹਾਗ, ਪੁਰਖ ਅਬਿਨਾਸ਼ੀ ਏਕਾ ਪਾਇਆ। ਏਕਾ ਮੰਗਲ ਏਕਾ ਰਾਗ, ਏਕਾ ਧੁੰਨ ਉਪਜਾਇਆ। ਏਕਾ ਸ਼ਬਦ ਏਕਾ ਵਾਜ, ਏਕਾ ਰਿਹਾ ਲਗਾਇਆ। ਏਕਾ ਕਰਨੀ ਏਕਾ ਕਾਜ, ਏਕਾ ਕਰਤਾ ਆਪ ਅਖਵਾਇਆ। ਏਕਾ ਧਰਨੀ ਸਾਜਨ ਸਾਜ, ਧਰਤ ਧਵਲ ਸੁਹਾਇਆ। ਭਾਗ ਲਗਾਏ ਦੇਸ ਮਾਝ, ਪੁਰੀ ਘਨਕ ਨਾਉਂ ਧਰਾਇਆ। ਸਿੰਘ ਸ਼ੇਰ ਸ਼ੇਰ ਦਲੇਰ ਸੋਇਆ ਗਿਆ ਜਾਗ, ਜਾਗਣਹਾਰਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਜ ਤਤ ਦੇਵੇ ਵਰ, ਕਾਇਆ ਮੰਦਰ ਇਕ ਸੁਹਾਇਆ। ਪੰਜ ਤਤ ਕਰ ਪਿਆਰਾ, ਆਪਣਾ ਤਨ ਸਵਾਰਿਆ। ਕਪੜ ਬਸਤਰ ਅਪਰ ਅਪਾਰਾ, ਤਨ ਜੋੜਾ ਇਕ ਛੁਹਾ ਰਿਹਾ। ਜਗਤ ਘੋੜੇ ਹੋ ਅਸਵਾਰਾ, ਆਪੇ ਆਪ ਦੌੜਾ ਰਿਹਾ। ਜਨ ਭਗਤਾਂ ਕਰੇ ਖ਼ਬਰਦਾਰਾ ਮਨਮੁਖਾਂ ਗੂੜ੍ਹੀ ਨੀਂਦ ਸਵਾ ਰਿਹਾ। ਜੋ ਜਨ ਜਨਨੀ ਜਣਿਆ ਚਲ ਆਏ ਦਵਾਰਾ, ਜਨ ਜਨਕਾ ਰੂਪ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨ ਮਨਕਾ ਆਪ ਫਿਰਾ ਰਿਹਾ। ਜਗਤ ਸਿੰਘਾਸਣ ਇਕ ਵਣਜਾਰਾ, ਕਲਜੁਗ ਅੰਤਮ ਆਇਆ। ਅੱਠੇ ਪਹਿਰ ਖ਼ਬਰਦਾਰਾ, ਆਪਣੀ ਸੇਵਾ ਰਿਹਾ ਲਗਾਇਆ। ਦਿਵਸ ਰੈਣ ਕਰੇ ਪਿਆਰਾ, ਏਕਾ ਧਾਰ ਵਖਾਇਆ। ਨਾ ਕੋਇ ਜਾਣੇ ਮੀਤ ਮੁਰਾਰਾ, ਸਾਕ ਸੈਣ ਨਾ ਕੋਈ ਸਮਝਾਇਆ। ਸੰਤ ਮਨੀ ਸਿੰਘ ਸੁਤ ਦੁਲਾਰਾ, ਏਕਾ ਬੂਝ ਬੁਝਾਇਆ। ਲੇਖੇ ਲੱਗੇ ਅਗੰਮ ਅਪਾਰਾ, ਭੇਵ ਕਿਸੇ ਨਾ ਪਾਇਆ। ਅੰਤਮ ਪਰਗਟ ਹੋਇਆ ਜੋਤ ਸਰੂਪੀ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜਾਮਾ ਭੇਖ ਵਟਾਇਆ। ਸ਼ਬਦ ਸਿੰਘਾਸਣ ਸਾਚਾ ਰਾਜ, ਲੋਕਮਾਤ ਕਮਾਇਆ। ਜਗਤ ਸਿੰਘਾਸਣ ਆਪ ਬਰਾਜ, ਭਰਮ ਭੁਲੇਖਾ ਪਾਇਆ। ਅਗੰਮ ਅਗੰਮੜੀ ਮਾਰੇ ਵਾਜ, ਤਨ ਚਮੜੀ ਵੇਸ ਵਟਾਇਆ। ਆਪ ਆਪਣਾ ਸਾਜਨ ਸਾਜ, ਸਾਚੇ ਤਤ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰੰਜਣ, ਆਦਿ ਸ਼ਕਤ ਰੂਪ ਵਟਾਇਆ। ਆਦਿ ਪੁਰਖ ਹਰਿ ਅਬਿਨਾਸ਼ੀ, ਪਰਮ ਪੁਰਖ ਸੁਲਤਾਨਾ। ਪਰਗਟ ਹੋਏ ਘਨਕ ਪੁਰ ਵਾਸੀ, ਖੇਲੇ ਖੇਲ ਦੋ ਜਹਾਨਾਂ। ਨਿਰਗੁਣ ਜੋਤ ਹਰਿ ਸ਼ਾਹੋ ਸ਼ਬਾਸੀ, ਹਰ ਘਟ ਵੇਖ ਵਖਾਨਾ। ਭਗਤ ਦਵਾਰੇ ਦਾਸਨ ਦਾਸੀ, ਸੇਵਕ ਸੇਵ ਕਮਾਨਾ। ਪੂਰ ਕਰਾਏ ਦਰ ਦਰ ਘਰ ਘਰ ਆਸੀ, ਜੋ ਜਨ ਆਸ ਰਖਾਇਆ। ਗੇੜ ਚੁਕਾਏ ਦਸ ਦਸ ਮਾਸੀ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਤਨ ਹੰਢਾਇਆ। ਜਗਤ ਤਨ ਜਗਤ ਹੰਢਾ, ਉਲਟੀ ਕਲ ਵਰਤਾਈਆ। ਬਵੰਜਾ ਸਾਲ ਵੰਡ ਵੰਡਾ, ਬਵੰਜਾ ਦੇਸ਼ਾਂ ਕਰੇ ਕੁੜਮਾਈਆ। ਬਵੰਜਾ ਅੱਖਰ ਧਾਰ ਚਲਾ, ਬਾਵਨ ਰੂਪ ਰਘੁਰਾਈਆ। ਬਾਵਣ ਲੇਖਾ ਆਪ ਗਣਾ, ਵਾਕ ਭਵਿਖਤ ਜਣਾਈਆ। ਆਦਿ ਸ਼ਕਤੀ ਰੂਪ ਵਟਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਭਗਤਾਂ ਭਗਤੀ ਦਏ ਸੁਹਾ, ਭਗਵਨ ਵਡ ਵੱਡੀ ਵਡਿਆਈਆ। ਜਗਤ ਜੁਗਤੀ ਦਏ ਬਣਾ, ਏਕਾ ਜੋਗ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਏਕਾ ਧਾਰ ਚਲਾਈਆ। ਨਿਰਗੁਣ ਰੂਪ ਹਰਿ ਨਿਰੰਕਾਰ, ਆਦਿ ਅੰਤ ਰਖਾਇਆ। ਜੁਗ ਜੁਗ ਲੈ ਮਾਤ ਅਵਤਾਰ, ਜੁਗ ਜੁਗ ਵੇਸ ਵਟਾਇਆ। ਸਤਿਜੁਗ ਸਾਚੇ ਕਰ ਪਿਆਰ, ਪਰਮ ਪੁਰਖ ਉਠ ਧਾਇਆ। ਤ੍ਰੇਤਾ ਤੇਰਾ ਕਰਮ ਵਿਚਾਰ, ਰਾਮ ਰਾਮਾ ਰੂਪ ਵਟਾਇਆ। ਦੁਆਪਰ ਤੇਰੀ ਬੰਨੇ ਧਾਰ, ਸਾਵਲ ਸੁੰਦਰ ਮੁਖ ਰਖਾਇਆ। ਕਲਜੁਗ ਤੇਰੀ ਕਰ ਵਿਚਾਰ, ਈਸਾ ਮੂਸਾ ਲਏ ਉਪਾਇਆ। ਨਾਨਕ ਗੁਰ ਕਰ ਪਿਆਰ, ਏਕਾ ਮੰਤਰ ਨਾਮ ਦ੍ਰਿੜਾਇਆ। ਗੋਬਿੰਦ ਗੁਰ ਵੇਖ ਵਿਚਾਰ, ਪੂਤ ਸਪੂਤਾ ਸੇਵਾ ਲਾਇਆ। ਲਿਖਿਆ ਲੇਖ ਅਪਰ ਅਪਾਰ, ਨਾ ਕੋਈ ਮੇਟ ਮਿਟਾਇਆ। ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਜੋਤੀ ਜਾਮਾ ਵੇਸ ਵਟਾਇਆ। ਸਾਲ ਬਵੰਜਾ ਕਾਇਆ ਤਨ ਕਰ ਲੋਕਮਾਤ ਪਿਆਰਾ, ਅੰਤਮ ਆਪਣਾ ਭਾਣਾ ਆਪੇ ਮੰਨ, ਕਰਿਆ ਪਾਰ ਉਤਾਰਾ। ਆਪ ਆਪਣਾ ਬੇੜਾ ਬੰਨ, ਆਪੇ ਲਾਏ ਪਾਰ ਕਿਨਾਰਾ। ਆਪਣੀ ਵਡਿਆਈ ਆਪੇ ਜਾਣੇ ਧੰਨ ਧੰਨ ਧੰਨ, ਨਾ ਕੋਈ ਲਿਖੇ ਲੇਖ ਲਿਖਾਰਾ। ਆਪਣਾ ਰਾਗ ਸੁਣੇ ਆਪਣੇ ਕੰਨ, ਆਪੇ ਗਾਵਣਹਾਰਾ। ਆਪਣੀ ਜਨਨੀ ਆਪੇ ਜਾਇਆ ਆਪਣਾ ਜਨ, ਮਾਤ ਪਿਤ ਨਾ ਕੋਈ ਅਧਾਰਾ। ਕਿਸੇ ਨਾ ਦਿਸੇ ਛੱਪਰੀ ਛੰਨ, ਨਾ ਕੋਈ ਮੰਦਰ ਮਸਜਿਦ ਗੁਰੂਦਵਾਰਾ। ਜੋਤ ਸਰੂਪ ਹਰਿ ਨਿਰੰਕਾਰ ਨਿਰਗੁਣ ਧਾਰ ਆਪੇ ਜਾਣੇ ਆਪਣਾ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਕਰੇ ਆਪ ਪਸਾਰ। ਆਪਣਾ ਪਸਾਰਾ ਆਪ ਕਰਾਏ, ਆਪੇ ਮੇਟ ਮਿਟਾਇੰਦਾ। ਲੋਕਮਾਤ ਜਨਮ ਧਰ, ਪੰਜ ਤਤ ਹੰਢਾਇੰਦਾ। ਅੰਤਮ ਅਗਨੀ ਗਿਆ ਸੜ, ਏਕਾ ਹਵਨ ਵਖਾਇੰਦਾ। ਕਾਇਆ ਕੋਟ ਢੱਠਾ ਕਿਲਾ ਗੜ੍ਹ, ਤ੍ਰੈਗੁਣ ਮੂਲ ਚੁਕਾਇੰਦਾ। ਸਾਚੇ ਪੌੜੇ ਆਪੇ ਚੜ੍ਹ, ਸਚ ਸਿੰਘਾਸਣ ਵੇਖ ਵਖਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਬਣਤ ਬਣਾਇੰਦਾ। ਆਪਣੇ ਅੰਦਰ ਆਪੇ ਬੈਠਾ ਵੜ, ਪੁਰਖ ਅਬਿਨਾਸ਼ੀ ਪੁਰਖ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਸਾਲ ਬਵੰਜਾ, ਲੋਕਮਾਤ ਹੰਢਾਇੰਦਾ। ਜਗਤ ਸਿੰਘਾਸਣ ਕਲਜੁਗ ਧਾਰ, ਪ੍ਰਭ ਸਾਚੇ ਚਰਨਾ ਹੇਠ ਦਬਾਈਆ। ਜੀਵਾਂ ਜੰਤਾਂ ਕਰੇ ਖਵਾਰ, ਗੁਰਮੁਖਾਂ ਦਏ ਵਡਿਆਈਆ। ਮੂਰਖ ਮੁਗਧ ਲਾਏ ਪਾਰ, ਜੋ ਜਨ ਰਸਨਾ ਰਹੇ ਗਾਈਆ। ਏਕਾ ਦੂਜਾ ਭੇਵ ਨਿਵਾਰ, ਏਕਾ ਦੂਜਾ ਭੇਵ ਗਵਾਈਆ। ਜੋਤੀ ਜਾਮਾ ਭੇਖ ਨਿਆਰ, ਦਿਸ ਕਿਸੇ ਨਾ ਆਈਆ। ਸ਼ਬਦ ਡੰਕਾ ਅਪਰ ਅਪਾਰ, ਹਰਿ ਨਿਰੰਕਾਰ ਆਪਣਾ ਰਿਹਾ ਵਜਾਈਆ। ਵੇਦ ਵਿਆਸਾ ਬਣ ਲਿਖਾਰ, ਲੇਖਾ ਗਿਆ ਲਿਖਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਪੂਤ ਸਪੂਤਾ ਬ੍ਰਹਿਮਣ ਗੌੜਾ ਆਪੇ ਜਾਣੇ ਲੰਮਾ ਚੌੜਾ ਨਾ ਜਾਣੇ ਕੋਈ ਘਰ ਬਾਰ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਮਿਠਾ ਕੌੜਾ ਨਾ ਕਰੇ ਵਿਚਾਰ, ਆਤਮ ਬ੍ਰਹਮ ਨਾ ਕੋਈ ਜਣਾਈਆ। ਧੁਰਦਰਗਾਹੀ ਆਇਆ ਦੌੜਾ ਬੇਐਬ ਪਰਵਰਦਿਗਾਰ, ਜੋਤੀ ਨੂਰ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਚਾਰ ਵਰਨਾਂ ਇਕ ਪੜ੍ਹਾਈਆ। ਏਕਾ ਅੱਖਰ ਦਏ ਵਿਚਾਰ, ਧੁਰਦਰਗਾਹੀ ਸਾਚਾ ਮਾਹੀਆ। ਬਜਰ ਕਪਾਟੀ ਪਾੜੇ ਪੱਥਰ, ਦੂਈ ਦਵੈਤੀ ਪਰੇ ਹਟਾਈਆ। ਪੰਚ ਵਿਕਾਰਾ ਹੋਏ ਸੱਥਰ, ਗੂੜ੍ਹੀ ਨੀਂਦ ਸਵਾਈਆ। ਸੰਤ ਸੁਹੇਲੇ ਕਰੇ ਵੱਖਰ, ਨਿਰਮਲ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਈਆ। ਜੁਗ ਜੁਗ ਭੇਖ ਕਰਨੇਹਾਰਾ, ਆਪਣੀ ਕਲ ਵਰਤਾਇੰਦਾ। ਚਾਰੇ ਵੇਦਾਂ ਪਾਵੇ ਸਾਰਾ, ਪੁਰਾਨ ਅਠਾਰਾਂ ਫੋਲ ਫੋਲਾਇੰਦਾ। ਖਾਣੀ ਬਾਣੀ ਅੰਦਰ ਬਾਹਰਾ, ਗੁਪਤ ਜ਼ਾਹਰਾ ਆਪ ਅਖਵਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰਾ, ਲੋਆਂ ਪੁਰੀਆਂ ਫੇਰਾ ਪਾਇੰਦਾ। ਰਵ ਸਸ ਕਰੇ ਨਿਮਸਕਾਰਾ, ਦੋਏ ਜੋੜ ਸੀਸ ਝੁਕਾਇੰਦਾ। ਗਗਨ ਗਗਨੰਤਰ ਅਧਵਿਚਕਾਰਾ, ਤਾਰਾ ਮੰਡਲ ਆਪ ਅਖਵਾਇੰਦਾ। ਅਗੰਮ ਅਗੰਮੜਾ ਦੱਸੇ ਅਗੰਮੜੀ ਧਾਰਾ, ਅਗੰਮੜੀ ਧਾਰ ਆਪ ਚਲਾਇੰਦਾ। ਅਲਖ ਨਿਰੰਜਣ ਲੇਖ ਲਿਖ ਨਾ ਸਕੇ ਕੋਈ ਜੀਵ ਜੰਤ ਵਿਚਾਰਾ, ਭੇਵ ਅਭੇਦਾ ਭੇਵ ਕੋਇ ਨਾ ਪਾਇੰਦਾ। ਆਪੇ ਜਾਣੇ ਆਪਣੀ ਕਾਰਾ, ਅਛਲ ਅਛੇਦਾ ਆਪ ਅਖਵਾਇੰਦਾ। ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਸ਼ਬਦ ਖੰਡਾ ਤੇਜ਼ ਕਟਾਰਾ, ਦੋ ਧਾਰਾ ਆਪ ਚਲਾਇੰਦਾ। ਨੌਂ ਖੰਡ ਪ੍ਰਿਥਮੀ ਕਰੇ ਖ਼ਬਰਦਾਰਾ, ਰਾਜ ਰਾਜਾਨਾਂ ਆਪ ਉਠਾਇੰਦਾ। ਸੰਮਤ ਪੰਦਰਾਂ ਇਕ ਵਿਚਾਰਾ, ਵੀਹ ਸਦ ਬਿਕ੍ਰਮੀ ਨਾਲ ਰਲਾਇੰਦਾ। ਪੰਚਮ ਜੇਠ ਦਿਨ ਦਿਹਾੜਾ, ਖ਼ੁਸ਼ੀਆਂ ਨਾਲ ਰਲਾਇੰਦਾ। ਜਗਤ ਸਿੰਘਾਸਣ ਹਰਿ ਅਖਾੜਾ, ਦਹਿ ਦਿਸ਼ਾ ਫੋਲ ਫੋਲਾਇੰਦਾ। ਪੰਜ ਤਤ ਤਜਾਇਆ ਪੰਜ ਤਤ ਮਗਰ ਲਗਾਈ ਧਾੜਾ, ਅਗਨੀ ਧਾਰ ਵਹਾਇੰਦਾ। ਲੱਗੇ ਅੱਗ ਬਹੱਤਰ ਨਾੜਾ, ਲੱਖ ਚੁਰਾਸੀ ਜੀਵ ਕੁਰਲਾਇੰਦਾ। ਲੇਖ ਲਿਖਾਏ ਸਤਾਰਾਂ ਹਾੜਾ, ਵਾਲੀ ਹਿੰਦ ਉਠਾਇੰਦਾ। ਸਾਧ ਸੰਤ ਪਕੜ ਉਠਾਏ ਜੰਗਲ ਜੂਹ ਉਜਾੜ ਪਹਾੜ, ਡੂੰਘੇ ਕੰਦਰ ਉਚੇ ਟਿੱਲੇ ਪਰਬਤ ਫੋਲ ਫੋਲਾਇੰਦਾ। ਤ੍ਰੈਗੁਣ ਮਾਇਆ ਤੇਰਾ ਤਤ ਅਗਨੀ ਸਾੜਾ, ਆਪਣਾ ਮੂਲ ਚੁਕਾਇੰਦਾ। ਸੁਤ ਸ਼ਬਦ ਸਾਚਾ ਲਾੜਾ, ਪਾਰਬ੍ਰਹਮ ਪ੍ਰਭ ਆਪ ਮਿਟਾਇੰਦਾ। ਸੋਹੰ ਸ਼ਬਦ ਸੀਸ ਬੰਨੇ ਦਸਤਾਰਾ, ਸੱਚਾ ਨਾਮ ਤਿਲਕ ਲਗਾਇੰਦਾ। ਚਾਰ ਵਰਨਾਂ ਕਰੇ ਇਕ ਪਿਆਰਾ, ਊਚਾਂ ਨੀਚਾਂ ਮੇਟ ਮਿਟਾਇੰਦਾ। ਲੋਕਮਾਤ ਵਖਾਏ ਇਕ ਦਵਾਰਾ, ਵਰਨ ਗੋਤ ਨਾ ਕੋਈ ਮਿਟਾਇੰਦਾ। ਨੂਰ ਅਲਾਹੀ ਪਾਵੇ ਸਾਰਾ, ਐਨਲਹੱਕ ਜਣਾਇੰਦਾ। ਮੁਕਾਮੇ ਹੱਕ ਖ਼ੁਦੀ ਖ਼ੁਦਾਈ ਨਾ ਕੋਈ ਲਾਏ ਨਾਅਰਾ, ਨਾ ਕੋਈ ਦੂਜਾ ਭੇਵ ਰਖਾਇੰਦਾ। ਏਕਾ ਏਕ ਹਰਿ ਕਰਤਾਰਾ, ਏਕਾ ਰੂਪ ਦਰਸਾਇੰਦਾ। ਅੱਲਾ ਰਾਣੀ ਤੇਰਾ ਨਾਅਰਾ, ਹੂ ਹੂ ਆਪ ਵਖਾਇੰਦਾ। ਤੂੰ ਤੂੰ ਹੋਏ ਪਾਰ ਕਿਨਾਰਾ, ਪਾਰਬ੍ਰਹਮ ਪ੍ਰਭ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਪੰਚਮ ਜੇਠਾ ਏਕਾ ਦਿਵਸ ਸੁਹਾਇੰਦਾ। ਪੰਚਮ ਜੇਠ ਹਰਿ ਵਡਿਆਈ, ਪਾਰਬ੍ਰਹਮ ਜਣਾਈਆ। ਲੱਖ ਚੁਰਾਸੀ ਕਰੇ ਕੁੜਮਾਈ, ਲਾੜੀ ਮੌਤ ਕਰੇ ਕੁੜਮਾਈਆ। ਏਕਾ ਮਹਿੰਦੀ ਹੱਥੀਂ ਲਾਈ, ਲਾਲ ਚੂੜਾ ਤਨ ਪਹਿਨਾਈਆ। ਹਾੜ ਸਤਾਰਾ ਵੇਖੇ ਚਾਈਂ ਚਾਈਂ, ਲਹਿੰਦੀ ਦਿਸ਼ਾ ਫੇਰੀ ਪਾਈਆ। ਉਮਤ ਨਬੀ ਰਸੂਲ ਉਠਾਏ ਥਾਉਂ ਥਾਈਂ, ਸੋਇਆ ਕੋਇ ਰਹਿਣ ਨਾ ਪਾਈਆ। ਅੰਜੀਲ ਕੁਰਾਨ ਦਰ ਦਵਾਰਾ ਅੱਗੇ ਹੋ ਹੋ ਕਹਿੰਦੀ, ਅਮਾਮ ਮਹਿੰਦੀ ਜੋਤ ਜਗਾਈਆ। ਲੋਕਮਾਤ ਭਾਣਾ ਏਕਾ ਸਹਿੰਦੀ, ਭੁੱਲੀ ਸਰਬ ਲੋਕਾਈਆ। ਅੰਤਮ ਵੇਲੇ ਏਕਾ ਗਾਹੇ ਗਹਿੰਦੀ, ਨਾ ਦੀਸੇ ਕੋਈ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਦਿਸ਼ਾ ਲਹਿੰਦੀ ਮੁਖ ਭਵਾਈਆ। ਲਹਿੰਦੀ ਦਿਸ਼ਾ ਨੇਤਰ ਖੋਲ੍ਹ, ਹਰਿ ਆਪਣਾ ਕਰਮ ਕਮਾਇਆ। ਮੁਹੰਮਦ ਤੇਰਾ ਕੀਤਾ ਕੌਲ, ਪੂਰਾ ਰਿਹਾ ਕਰਾਇਆ। ਸਦੀ ਚੌਧਵੀਂ ਵੱਜਾ ਢੋਲ, ਇਕ ਨਗਾਰ ਵਜਾਇਆ। ਨਾ ਕੋਈ ਜਾਣੇ ਪੰਡਤ ਪਾਂਧਾ ਰੋਲ, ਮੁਲਾਂ ਸ਼ੇਖ਼ ਭੇਵ ਨਾ ਰਾਇਆ। ਪਰਗਟ ਹੋਇਆ ਹਰਿ ਕਲਾ ਸੋਲ, ਜੋਤੀ ਜਾਮਾ ਭੇਖ ਵਟਾਇਆ। ਚਰਨ ਧਰੇ ਉਪਰ ਧੌਲ, ਧਰਤ ਮਾਤ ਖ਼ੁਸ਼ੀ ਮਨਾਇਆ। ਚਰਨ ਧੂੜੀ ਮੁਖ ਲਗਾਏ ਸਾਚੀ ਪੌਹਲ, ਸਾਂਤਕ ਸਤਿ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਲਾਂ ਕਲੀਆਂ ਸ਼ਬਦ ਸਿੰਘਾਸਣ ਵਲੀਆ ਛਲੀਆ ਪੁਰਖ ਅਬਿਨਾਸ਼ ਵੇਖੇ ਖੇਲ ਜਗਤ ਤਮਾਸ਼, ਚਾਰੋਂ ਕੁੰਟ ਉਠ ਉਠ ਧਾਇਆ। ਦਹਿ ਦਿਸ਼ਾ ਕਾਲੀ ਰੈਣ, ਚਾਰੋਂ ਕੁੰਟ ਰੈਣ ਅੰਧੇਰੀ ਛਾਇਆ। ਦਿਸ਼ਾ ਲਹਿੰਦੀ ਵੇਖੇ ਲਾੜੀ ਮੌਤ ਡੈਣ, ਤਨ ਸ਼ੰਗਾਰ ਕਰਾਇਆ। ਨਾਤਾ ਤੋੜੇ ਭਾਈ ਭੈਣ, ਸਾਕ ਸੱਜਣ ਸੈਣ ਇਕ ਪਿਆਰ ਰਖਾਇਆ। ਲੁਕਿਆ ਕੋਈ ਨਾ ਦੇੇਵੇ ਰਹਿਣ, ਪੀਰ ਫਕੀਰ ਸ਼ਾਹ ਹਕੀਰ ਦਸਤਗੀਰ ਕੁਤਬ ਗੌਂਸ ਨਾ ਕੋਈ ਸਹਾਇਆ। ਕਿਸੇ ਹੱਥ ਨਾ ਆਏ ਨੀਰ, ਬਸਤਰ ਚੀਰ ਨਾ ਕੋਇ ਹੰਢਾਇਆ। ਚਿੱਟੇ ਉਪਰ ਖਿਚੀ ਜਾਏ ਲਕੀਰ, ਕੋਈ ਨਾ ਮੇਟੇ ਮੇਟ ਮਿਟਾਇਆ। ਉਮਤ ਨਬੀ ਰਸੂਲ ਤੇਰੀ ਕੋਈ ਨਾ ਬੰਨੇ ਧੀਰ, ਤੀਰ ਨਿਰਾਲਾ ਇਕ ਚਲਾਇਆ। ਵੀਹ ਸਦ ਉਨੀ ਹੋਏ ਅਖ਼ੀਰ, ਰੋਜ਼ਾ ਬਾਂਗ ਨਾ ਕੋਈ ਰਖਾਇਆ। ਹੱਕ ਹਕੀਕਤ ਵੇਖੇ ਫੇਰ, ਬਗਲ ਕੁਰਾਨ ਨਾ ਕੋਈ ਉਠਾਇਆ। ਸ਼ਰਅ ਸ਼ਰੀਅਤ ਸਾਚੇ ਲੋਇਣ, ਜਗਤ ਮਸਲਾ ਦਏ ਚੁਕਾਇਆ। ਸਚ ਸਿੰਘਾਸਣ ਕੋਇ ਨਾ ਸੋਇਣ, ਪੁਰਖ ਅਬਿਨਾਸ਼ੀ ਆਪਣਾ ਆਸਣ ਦਏ ਉਠਾਇਆ। ਜੋ ਉਪਜੇ ਸੋ ਹੋਏ ਵਿਨਾਸਨ, ਥਿਰ ਕੋਇ ਰਹਿਣ ਨਾ ਪਾਇਆ। ਨਾ ਕੋਈ ਦੀਸੇ ਮਦਿਰਾ ਮਾਸਨ, ਘਨਕ ਪੁਰ ਵਾਸਨ ਡੰਕ ਵਜਾਇਆ। ਪਰਗਟ ਹੋਏ ਸ਼ਾਹੋ ਸ਼ਬਾਸਨ, ਰਾਜ ਰਾਜਾਨਾ ਦਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੰਗ ਹਰਿ ਕਰਤਾਰ, ਸ੍ਰਿਸ਼ਟ ਸਬਾਈ ਵੇਖ ਵਿਚਾਰ, ਆਪਣੇ ਆਪ ਉਪਾਇਆ। ਆਪਣਾ ਰੰਗ ਹਰਿ ਉਪਾ, ਆਪਣੀ ਰਚਨ ਰਚਾਈਆ। ਆਪਣੀ ਜੋਤੀ ਆਪ ਜਗਾ, ਆਪੇ ਕਰੇ ਰੁਸ਼ਨਾਈਆ। ਆਪਣੀ ਗੋਤੀ ਆਪ ਬਣਾ, ਆਪੇ ਨਾਉਂ ਧਰਾਈਆ। ਕੋਟੀ ਕੋਟ ਰਹੇ ਧਿਆ, ਗੁਰਮੁਖ ਸੰਤ ਸੁਹੇਲੇ ਵਿਰਲੇ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਉਂ ਧਰਾਈਆ। ਏਕਾ ਨਾਉਂ ਸ਼ਬਦ ਜੈਕਾਰਾ, ਚਾਰ ਕੁੰਟ ਕਰਾਇਆ। ਦੇਸ ਪਰਦੇਸਾ ਪਾਵੇ ਸਾਰਾ, ਨੌਂ ਸਤਿ ਵੇਖ ਵਖਾਇਆ। ਲੋਆਂ ਪੁਰੀਆਂ ਦਏ ਹੁਲਾਰਾ, ਏਕਾ ਰੰਗ ਰੰਗਾਇਆ। ਆਪੇ ਵਸਿਆ ਸਭ ਤੋਂ ਬਾਹਰਾ, ਸਗਲਾ ਸੰਗ ਆਪ ਨਿਭਾਇਆ। ਨਾਮ ਮਰਦੰਗ ਅਪਰ ਅਪਾਰਾ, ਹਰਿ ਹਰਿ ਰਿਹਾ ਵਜਾਇਆ। ਸਚ ਦਵਾਰੇ ਆਪੇ ਲੰਘ ਸਚ ਵਣਜਾਰਾ, ਸਾਚਾ ਵਣਜ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਕਰੇ ਰੁਸ਼ਨਾਇਆ। ਨਿਰਗੁਣ ਨੂਰ ਜੋਤ ਅਕਾਲਾ, ਆਦਿ ਅੰਤ ਅਖਵਾਇਆ। ਪਰਗਟ ਹੋਏ ਦੀਨ ਦਿਆਲਾ, ਦਇਆ ਨਿਧ ਸਮਾਇਆ। ਸੰਤ ਸੁਹੇਲਾ ਸਦਾ ਰਖਵਾਲਾ, ਆਦਿ ਜੁਗਾਦੀ ਫੇਰਾ ਪਾਇਆ। ਨੇੜ ਨਾ ਆਏ ਕਾਲ ਮਹਾਂਕਾਲਾ, ਸਚ ਦਵਾਰਾ ਦਏ ਸੁਹਾਇਆ। ਕਾਇਆ ਮੰਦਰ ਵਖਾਏ ਸੱਚੀ ਧਰਮਸਾਲਾ, ਪ੍ਰਭ ਅਬਿਨਾਸ਼ੀ ਡੇਰਾ ਲਾਇਆ। ਤੋੜਨਹਾਰਾ ਜਗਤ ਜੰਜਾਲਾ, ਮਾਇਆ ਮਮਤਾ ਮੋਹ ਚੁਕਾਇਆ। ਚਾਰ ਵਰਨਾਂ ਏਕਾ ਦੱਸੇ ਸ਼ਬਦ ਸੁਖਾਲਾ, ਸੋ ਪੁਰਖ ਨਿਰੰਜਣ ਆਪ ਅਲਾਇਆ। ਹਉਮੇ ਹੰਗਤਾ ਕਰੇ ਕਰਾਏ ਜਗਤ ਮੁਖ ਕਾਲਾ, ਸਾਚੀ ਸੰਗਤਾ ਮੇਲ ਮਿਲਾਇਆ। ਭੁੱਖਾ ਨੰਗਤਾ ਸ਼ਾਹ ਕੰਗਾਲਾ, ਏਕਾ ਰੰਗ ਰੰਗਾਇਆ। ਏਕਾ ਜੋਤੀ ਹਰਿ ਜਵਾਲਾ, ਏਕਾ ਨੂਰ ਸਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜਗਤ ਸਿੰਘਾਸਣ ਵਕ਼ਤ ਚੁਕਾਇਆ। ਜਗਤ ਸਿੰਘਾਸਣ ਆਪ ਉਠਾਇਆ, ਆਪਣੀ ਕਲ ਵਰਤਾਰਿਆ। ਔਦਾਂ ਜਾਂਦਾ ਨਜ਼ਰ ਨਾ ਆਇਆ, ਵੇਖੇ ਸਰਬ ਸੰਸਾਰੀਆ। ਸਾਚਾ ਹਿੱਸਾ ਇਕ ਵੰਡਾਇਆ, ਪਵਣ ਪਵਣੀ ਦਏ ਹੁਲਾਰਿਆ। ਦਹਿ ਦਿਸ਼ਾ ਫੇਰਾ ਏਕਾ ਪਾਇਆ, ਕਰੇ ਆਪਣੀ ਕਾਰੀਆ। ਸੰਤ ਮਨੀ ਸਿੰਘ ਤੇਰਾ ਲੇਖਾ ਪੂਰ ਵਖਾਇਆ, ਬਵੰਜਾ ਚੌਦਾਂ ਜੋੜ ਕਰਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਰ ਆਪ ਉਠਾ ਰਿਹਾ। ਆਪਣਾ ਭਾਰ ਆਪ ਉਠਾਏ, ਦੋ ਜਹਾਨਾਂ ਵਾਲੀ। ਸੰਤ ਸੁਹੇਲੇ ਸੰਗ ਰਖਾਏ, ਚਲੇ ਚਾਲ ਨਿਰਾਲੀ। ਆਪਣਾ ਤਿਲਕ ਆਪਣਾ ਸੀਸ ਧਰਾਏ, ਗੁਰਮੁਖ ਕਰੇ ਰਖਵਾਲੀ। ਆਪਣੀ ਚਾਲੀ ਆਪੇ ਪਾਏ, ਦੋ ਹੱਥਾਂ ਦਿਸੇ ਖਾਲੀ। ਆਪਣਾ ਪਾਲੀ ਆਪ ਹੋ ਜਾਏ, ਨਾ ਕੋਈ ਸੰਗ ਰਖਾਏ ਲੇਫ ਨਿਹਾਲੀ। ਚੌਦਾਂ ਲੋਕ ਚੌਦਾਂ ਹੱਟ ਚੌਦਾਂ ਤਬਕਾਂ ਪਾਰ ਕਰਾਏ, ਇਕ ਮੁਹੰਮਦ ਮੰਗੇ ਵਿਚ ਦਲਾਲੀ। ਤੀਰਥ ਤਟ ਵੇਖ ਵਖਾਏ, ਕਿਸੇ ਪੱਤ ਨਾ ਦਿਸੇ ਨਾ ਡਾਲ੍ਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਚਲੇ ਚਾਲ ਨਿਰਾਲੀ। ਸ਼ਬਦ ਸਿੰਘਾਸਣ ਹਰਿ ਉਪਾ, ਜਗਤ ਸਿੰਘਾਸਣ ਮਾਤ ਤਜਾਇਆ। ਸ਼ਬਦ ਸਿੰਘਾਸਣ ਜੋਤ ਜਗਾ, ਜਗਤ ਸਿੰਘਾਸਣ ਦਏ ਬੁਝਾਇਆ। ਸ਼ਬਦ ਸਿੰਘਾਸਣ ਰੰਗ ਰੰਗਾ, ਜਗਤ ਸਿੰਘਾਸਣ ਦਏ ਮਿਟਾਇਆ। ਸ਼ਬਦ ਸਿੰਘਾਸਣ ਮਰਦੰਗ ਵਜਾ, ਜਗਤ ਸਿੰਘਾਸਣ ਸੁਨ ਕਰਾਇਆ। ਸ਼ਬਦ ਸਿੰਘਾਸਣ ਅੰਗ ਲਗਾ, ਜਗਤ ਸਿੰਘਾਸਣ ਮੂਲ ਨਾ ਭਾਇਆ। ਆਪਣਾ ਭਾਣਾ ਆਪ ਵਰਤਾ, ਆਪਣੇ ਭਾਣੇ ਵਿਚ ਸਮਾਇਆ। ਪੰਚਮ ਜੇਠੀ ਜਾਮਾ ਪਾ, ਪੰਚਮ ਰੁੱਤ ਸੁਹਾਇਆ। ਪੰਚਮ ਜੇਠ ਜੋਤ ਜਗਾ, ਪੰਚਮ ਲਏ ਉਪਾਇਆ। ਵਰਨ ਗੋਤ ਮੇਟ ਮਿਟਾ, ਏਕਾ ਸਰਨ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਪੂਜਾ ਦਏ ਮਿਟਾਇਆ। ਜਗਤ ਪੂਜਾ ਮਿਟੇ ਭੇਵ, ਹਰਿ ਸਾਚੇ ਆਪ ਮਿਟਾਵਣਾ। ਲੇਖਾ ਜਾਣੇ ਚਾਰੇ ਵੇਦ, ਨਾ ਭੇਵ ਕਿਸੇ ਛੁਪਾਵਣਾ। ਆਪੇ ਜਾਣੇ ਜਗਤ ਕਤੇਬ, ਵੇਦ ਵਿਆਸ ਸੰਗ ਰਖਾਵਨਾ। ਅੰਜੀਲ ਕੁਰਾਨ ਨਾ ਕਰੇ ਫਰੇਬ, ਈਸਾ ਮੂਸਾ ਆਪ ਜਗਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠਾ ਪੰਚਮ ਮੀਤਾ ਪੰਚਮ ਮੋਹ ਚੁਕਾਵਣਾ। ਪੰਚਮ ਨਾਤਾ ਜਗਤ ਤੋੜ, ਏਕਾ ਘਰ ਸੁਹਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਸਾਚਾ ਦਰ ਦਿਖਾਇੰਦਾ। ਧੁਰਦਰਗਾਹੀ ਆਇਆ ਦੌੜ, ਦਾਤਾ ਦਾਨੀ ਆਪ ਅਖਵਾਇੰਦਾ। ਦੋ ਜਹਾਨੀ ਲਾਏ ਏਕਾ ਪੌੜ, ਡੂੰਘੀ ਭਵਰੀ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸੰਮਤ ਪੰਦਰਾਂ ਵੇਖ ਵਖਾਇੰਦਾ। ਸੰਮਤ ਪੰਦਰਾਂ ਹਰਿ ਲਲਕਾਰਾ, ਚਾਰ ਕੁੰਟ ਉਠ ਧਾਇਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰਾ, ਨੇਤਰ ਨੀਰ ਵਹਾਇਆ। ਸ਼ਿਵ ਸ਼ੰਕਰ ਵੇਖੇ ਇਕ ਦਵਾਰਾ, ਹੱਥ ਤ੍ਰਿਸ਼ੂਲ ਉਠਾਇਆ। ਕਰੋੜ ਤੇਤੀਸਾ ਕੱਢੇ ਹਾੜਾ, ਵੇਲਾ ਅੰਤਮ ਆਇਆ। ਨੌਂ ਖੰਡ ਪ੍ਰਿਥਮੀ ਮਾਰੇ ਧਾੜਾ, ਨੌਂ ਦਰ ਫੋਲ ਫੋਲਾਇਆ। ਸੱਤਾਂ ਦੀਪਾਂ ਇਕ ਅਖਾੜਾ, ਪ੍ਰਭ ਸਾਚਾ ਰਿਹਾ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਪੰਦਰਾਂ ਤੇਰੀ ਪਾਏ ਵੰਡ, ਵੇਖ ਵਖਾਣੇ ਹਰਿ ਬ੍ਰਹਿਮੰਡ, ਲੱਖ ਚੁਰਾਸੀ ਜੇਰਜ ਖਾਣੀ ਉਤਭੁਜ ਸੇਤਜ ਅੰਡ ਵੰਡ ਵੰਡਾਈਆ। ਪੰਚਮ ਜੇਠਾ ਸ਼ਬਦ ਖੰਡਾ ਦੋ ਧਾਰਾ, ਮਨਮੁਖਾਂ ਕੰਡ ਵਢਾਈਆ। ਮਗਰ ਲੱਗੇ ਅਗੰਮੀ ਧਾੜਾ, ਪ੍ਰਭ ਹੱਥ ਚੰਡ ਪਰਚੰਡ ਉਠਾਈਆ। ਪਰਗਟ ਹੋਇਆ ਸਾਚਾ ਲਾੜਾ, ਭੇਖ ਪਖੰਡ ਦਏ ਮਿਟਾਈਆ। ਇਕ ਅਕੱਲਾ ਏਕੰਕਾਰਾ, ਦੋਹਾਗਣ ਨਾਰ ਰੰਡ ਸਰਬ ਵਖਾਈਆ। ਨਾ ਕੋਈ ਸੋਏ ਪੈਰ ਪਸਾਰਾ, ਜਨ ਭਗਤਾਂ ਏਕਾ ਵੰਡ ਵੰਡਾਈਆ। ਰਸਨਾ ਹਰਿ ਹਰਿ ਨਾਉਂ ਉਚਾਰਾ, ਬੇਮੁਖ ਬੈਠੇ ਕੰਡ ਵਢਾਈਆ। ਅੱਗੇ ਡਿਗੇ ਮੂਹੇ ਦੇ ਭਾਰਾ, ਸਿਰ ਬਾਂਹੀਆ ਹੇਠ ਦਬਾਈਆ। ਦੁੱਖ ਲੱਗਾ ਅੰਤਮ ਭਾਰਾ, ਕਾਮ ਕਰੋਧ ਲੋਭ ਮੋਹ ਹਲਕਾਈਆ। ਪੰਜ ਤਤ ਚਲਿਆ ਮਾਤ ਵਿਕਾਰਾ, ਮਾਤ ਜਗਤ ਪਰਨਾਈਆ। ਨਾ ਕੀਆ ਸਚ ਵਪਾਰਾ, ਜੂਠ ਝੂਠ ਹੋਈ ਕੁੜਮਾਈਆ। ਕਲਜੁਗ ਮਾਇਆ ਕੰਤ ਭਤਾਰਾ, ਰੈਣ ਅੰਧੇਰਾ ਏਕਾ ਛਾਈਆ। ਦੀਪਕ ਹੋਏ ਨਾ ਕੋਇ ਉਜਿਆਰਾ, ਨਾ ਕੋਈ ਸਾਚਾ ਮਾਰਗ ਲਾਈਆ। ਨਾ ਕੋਈ ਦੀਸੇ ਪਾਰ ਕਿਨਾਰਾ, ਭਰਮ ਭਰਮੀ ਰਹੇ ਭੁਲਾਈਆ। ਭਰਮ ਭਰਮੇ ਗੜ੍ਹ ਹੰਕਾਰਾ, ਏਕਾ ਦੂਜਾ ਦੇਵੇ ਨਾ ਕੋਈ ਮਿਟਾਈਆ। ਤੀਜੇ ਨੇਤਰ ਨਾ ਦਰਸ ਦਿਖਾਏ ਹਰਿ ਨਿਰੰਕਾਰਾ, ਚੌਥੇ ਘਰ ਨਾ ਕੋਈ ਸਮਾਈਆ। ਚੌਥਾ ਪਦ ਨਾ ਦਏ ਸਹਾਰਾ, ਪੰਚਮ ਮੇਲਾ ਨਾ ਕੋਈ ਮਲਾਈਆ। ਮਿਲੇ ਮੇਲ ਨਾ ਗੁਰ ਅਵਤਾਰਾ, ਛੇਵਾਂ ਘਰ ਨਾ ਕੋਈ ਸਹਾਈਆ। ਉਪਜੇ ਸ਼ਬਦ ਸੱਚੀ ਧੁਨਕਾਰਾ, ਸੱਤਵੇਂ ਸਤਿ ਪੁਰਖ ਨਿਰੰਜਣ ਨਾ ਮੇਲ ਮਿਲਾਈਆ। ਏਕਾ ਵੇਖੇ ਧੁਰ ਦਰਬਾਰਾ, ਥਿਰ ਘਰ ਥਾਉਂ ਨਾ ਕੋਈ ਬਹਾਈਆ। ਨਿਰਗੁਣ ਨਿਰਗੁਣ ਨਾ ਰੰਗ ਕਰਤਾਰਾ, ਪ੍ਰਭ ਆਪਣੀ ਰਚਨ ਰਚਾਈਆ। ਕਲਜੁਗ ਅੰਤਮ ਲੈ ਅਵਤਾਰਾ, ਸ਼ਬਦ ਡੰਕਾ ਰਿਹਾ ਵਜਾਈਆ। ਖੇਲੇ ਖੇਲ ਅਪਰ ਅਪਾਰਾ, ਘਰ ਸਾਚੇ ਵੱਜਦੀ ਰਹੇ ਵਧਾਈਆ। ਮਿਲਿਆ ਮੇਲ ਮੀਤ ਮੁਰਾਰਾ, ਆਤਮ ਸੇਜਾ ਆਏ ਚਾਈਂ ਚਾਈਂਆ। ਕੰਤ ਕੰਤੂਹਲਾ ਹਰਿ ਭਤਾਰਾ, ਆਪੇ ਫੜੇ ਉਠ ਉਠ ਬਾਂਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤੀ ਵੇਸ ਕਰ, ਮਿਲਿਆ ਦਰ ਇਕ ਦਵਾਰਾ। ਏਕਾ ਮਿਲਿਆ ਹਰਿ ਦਰਵਾਜ਼ਾ, ਏਕਾ ਘਰ ਸੁਹਾਇੰਦਾ। ਏਕਾ ਹਰਿ ਗ਼ਰੀਬ ਨਿਵਾਜ਼ਾ, ਏਕਾ ਦਰ ਵਖਾਇੰਦਾ। ਏਕਾ ਰੱਖੇ ਅਸਵ ਤਾਜਾ, ਏਕਾ ਆਪ ਦੌੜਾਇੰਦਾ। ਏਕਾ ਏਕ ਫਿਰੇ ਭਾਜਾ, ਵੇਸ ਅਨੇਕਾ ਆਪ ਕਰਾਇੰਦਾ । ਪਰਗਟ ਹੋਏ ਦੇਸ ਮਾਝਾ, ਪੁਰੀ ਘਨਕ ਧਾਮ ਸੁਹਾਇੰਦਾ। ਭਗਤ ਜਨਾਂ ਪ੍ਰਭ ਮਾਰੇ ਵਾਜਾਂ, ਅੰਦਰ ਮੰਦਰ ਖੋਜ ਖੁਜਾਇੰਦਾ। ਲੋਕਮਾਤ ਰਚਿਆ ਕਾਜਾ, ਕਲਜੁਗ ਅੰਤਮ ਫੇਰੀ ਪਾਇੰਦਾ। ਇਕ ਚਲਾਏ ਸਚ ਜਹਾਜਾ, ਸੋਹੰ ਨਾਉਂ ਧਰਾਇੰਦਾ। ਦੁਰਮਤ ਮੈਲ ਧੋਵੇ ਦਾਗਾ, ਨਿਰਮਲ ਨੀਰ ਪਿਆਇੰਦਾ। ਸ਼ਬਦ ਜਣਾਈ ਬੋਧ ਅਗਾਧਾ, ਧੁਨ ਆਤਮਕ ਆਪ ਸੁਣਾਇੰਦਾ। ਰਸਨਾ ਜਿਹਵਾ ਜਿਸ ਜਨ ਅਰਾਧਾ, ਹਰਿ ਗੁਣ ਵੇਖ ਵਖਾਇੰਦਾ। ਮੇਲ ਮਿਲਾਵੇ ਮੋਹਣ ਮਾਧਵ ਮਾਧਾ, ਵਿਛੜ ਕਦੇ ਨਾ ਜਾਇੰਦਾ। ਸੰਤ ਸੁਹੇਲਾ ਸਾਧਨ ਸਾਧਾ, ਸਿਦਕ ਸਬੂਰੀ ਇਕ ਰਖਾਇੰਦਾ। ਪੰਚਮ ਵਜਾਏ ਸਾਚਾ ਨਾਦਾ, ਅਨਹਦ ਤਾਲ ਵਜਾਇੰਦਾ। ਅਨਹਦ ਵਜਾਏ ਸਾਚਾ ਵਾਜਾ, ਰਾਗ ਰਾਗਨੀ ਸਚ ਕਮਾਇੰਦਾ। ਵੇਖ ਵਖਾਏ ਦੋ ਦੋ ਆਬਾ, ਆਬ ਹਯਾਤ ਆਪ ਪਿਆਇੰਦਾ। ਭਾਗ ਲਗਾਏ ਮੱਕਾ ਕਾਇਆ ਸਾਚਾ ਕਾਅਬਾ, ਸਾਚਾ ਹੱਜ ਕਰਾਇੰਦਾ। ਸੁਰਤ ਸਵਾਣੀ ਦੇਵੇ ਦਾਜਾ, ਸਾਚਾ ਸਗਨ ਮਨਾਇੰਦਾ। ਸ਼ਬਦ ਮਿਲਾਵਾ ਧੁਰਦਰਗਾਹੀ ਸਾਚਾ ਦਾਅਵਾ, ਸ਼ਾਹੋ ਭੂਪ ਵਡ ਰਾਜਨ ਰਾਜਾ, ਆਪ ਆਪਣਾ ਸੰਗ ਰਖਾਇੰਦਾ। ਆਪਣਾ ਸੰਗ ਹਰਿ ਰਖੰਦੜਾ, ਨਾ ਕੋਈ ਤੋੜ ਤੁੜਾਏ। ਬਜਰ ਕਪਾਟੀ ਤੋੜੇ ਜੰਦੜਾ, ਜੋ ਬੈਠਾ ਆਪ ਲਗਾਏ। ਦੂਈ ਦਵੈਤੀ ਢਾਹੇ ਕੰਧੜਾ, ਭਾਂਡਾ ਭਰਮ ਭੰਨਾਏ। ਆਪੇ ਹੋਏ ਸਦਾ ਬਖ਼ਸ਼ਿੰਦੜਾ, ਬਖ਼ਸ਼ਣਹਾਰ ਹਰਿ ਹਰਿ ਰਾਏ। ਮਨਮੁਖ ਜੀਵ ਮਾਇਆ ਅੰਧੜਾ, ਭੇਵ ਨਾ ਜਾਣੇ ਰਾਏ। ਮਦਿਰਾ ਮਾਸੀ ਗੰਦੜਾ, ਨੌਂ ਦਰ ਫਿਰੇ ਹਲਕਾਏ। ਗੁਰਮੁਖ ਵਿਰਲਾ ਆਤਮ ਧੁਨ ਸੁਣੇ ਸੁਣਾਏ ਸੁਹਾਗੀ ਰਾਗ ਛੰਦੜਾ, ਸਤਿਗੁਰ ਪੂਰਾ ਆਪੇ ਗਾਏ। ਜੋਤੀ ਜੋਤ ਪਰਕਾਸ਼ ਆਪ ਰਖੰਦੜਾ, ਅਗਿਆਨ ਅੰਧੇਰ ਮਿਟਾਏ। ਇਕ ਵਖਾਏ ਦਇਆ ਕਮਾਏ ਪਰਮਾਨੰਦੜਾ, ਪਰਮਾਨੰਦ ਸਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਚਮ ਜੇਠਾ ਹਰਿ ਭਗਵਾਨਾ, ਜੋਤ ਸਰੂਪੀ ਪਹਿਰੇ ਬਾਨਾ, ਜੀਵਾਂ ਜੰਤਾਂ ਦੇਵੇ ਮਾਣਾ, ਸਾਧਾਂ ਸੰਤਾਂ ਦੇਵੇ ਦਾਨਾ, ਏਕਾ ਰੰਗ ਰੰਗਾਏ। ਏਕਾ ਰੰਗਣ ਰੰਗ ਰੰਗਾਏ, ਰੰਗਣਹਾਰ ਕਰਤਾਰਾ। ਦੂਸਰ ਦਰ ਨਾ ਮੰਗਣ ਜਾਏ, ਭਰਿਆ ਰਹੇ ਭੰਡਾਰਾ। ਜੁਗਾਂ ਜੁਗੰਤਰ ਫੇਰੀ ਪਾਏ, ਆਦਿਨ ਅੰਤਾ ਏਕੰਕਾਰਾ। ਸਾਧਾਂ ਸੰਤਾਂ ਲਏ ਜਗਾਏ, ਦੇਵੇ ਨਾਮ ਅਧਾਰਾ। ਮਨਮੁਖ ਦਰ ਤੋਂ ਦਏ ਦੁਰਕਾਏ, ਭੇਵ ਨਾ ਪਾਇਣ ਗੁਰ ਕਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਗਤ ਸਿੰਘਾਸਣ ਪੁਰਖ ਅਬਿਨਾਸ਼ਨ ਖੇਲ ਕਰਾਏ ਦਇਆ ਕਮਾਏ ਪਾਰ ਕਿਨਾਰਾ। ਪਾਰ ਕਿਨਾਰਾ ਆਪ ਕਰਾਏ, ਏਕਾ ਏਕ ਵਖਾਇਆ। ਇਕ ਕਿਨਾਰਾ ਏਕਾ ਤਟ, ਏਕਾ ਦਰ ਸੁਹਾਇਆ। ਏਕਾ ਵਸਿਆ ਘਟ ਘਟ, ਏਕਾ ਰੂਪ ਸਮਾਇਆ। ਏਕਾ ਖੇਲ ਬਾਜ਼ੀਗਰ ਨਟ, ਨਟ ਨਟੂਆਂ ਸਾਂਗ ਵਰਤਾਇਆ। ਏਕਾ ਵੇਖੇ ਸਾਚਾ ਹੱਟ, ਚੌਦਾਂ ਲੋਕਾਂ ਫੋਲ ਫੋਲਾਇਆ। ਸ਼ਬਦ ਵਰੋਲੇ ਸਾਚਾ ਪਟ, ਤੰਦਨ ਨਾਮ ਬੰਧਾਇਆ। ਹਰਿਜਨ ਜਨ ਹਰਿ ਸਾਚੇ ਵੇਖ ਵਖਾਏ ਕਾਇਆ ਮਟ, ਸਾਚਾ ਮੰਦਰ ਸੁਹਾਇਆ। ਪੰਜ ਤਤ ਤਨ ਜਨ ਜਾਣਾ ਢੱਠ, ਥਿਰ ਕੋਇ ਰਹਿਣ ਨਾ ਪਾਇਆ। ਕਲਜੁਗ ਤਪਾਇਆ ਏਕਾ ਮੱਠ, ਜੁਗ ਚੌਥਾ ਖੇਲ ਵਖਾਇਆ। ਸੰਮਤ ਸੋਲਾਂ ਕਰੇ ਅਕੱਠ, ਹਰਿ ਸਾਚਾ ਸ਼ਬਦ ਜਣਾਇਆ। ਕਿਸੇ ਨਾ ਮੁਕਣਾ ਪੈਂਡਾ ਨੱਠ ਨੱਠ, ਚਾਰੋਂ ਕੁੰਟ ਵਾਹੋ ਦਾਹਿਆ। ਰਾਜ ਰਾਜਾਨਾ ਸ਼ਾਹ ਸੁਲਤਾਨਾਂ ਕੋਈ ਨਾ ਰੱਖੇ ਹਠ, ਨਾ ਕੋਈ ਧੀਰ ਧਰਾਇਆ। ਪੰਚਮ ਜੇਠ ਕਰੇ ਚੱਠ, ਤੀਰ ਨਿਸ਼ਾਨਾ ਏਕ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਬ ਕਲ ਆਪੇ ਸਮਰਥ, ਸਮਰਥ ਪੁਰਖ ਅਖਵਾਇਆ। ਸਰਬ ਕਲਾ ਆਪੇ ਸਮਰਾਥਾ, ਹਰਿ ਵਡ ਵੱਡੀ ਵਡਿਆਈਆ। ਪਰਗਟ ਹੋ ਤ੍ਰਿਲੋਕੀ ਨਾਥਾ, ਆਪਣੀ ਰਚਨ ਰਚਾਈਆ। ਏਕਾ ਸ਼ਬਦ ਏਕਾ ਗਾਥਾ, ਏਕਾ ਕਰੇ ਪੜ੍ਹਾਈਆ। ਏਕਾ ਜੋਤੀ ਏਕਾ ਨੂਰ ਹਾਜ਼ਰ ਹਜ਼ੂਰ ਕੌਸਤਕ ਮਨੀਆ ਮਸਤਕ ਟਿੱਕਾ ਲਾਏ ਮਾਥਾ, ਏਕਾ ਜੋਤ ਕਰੇ ਰੁਸ਼ਨਾਈਆ। ਪਰਗਟ ਹੋਏ ਜਿਉਂ ਰਾਮਾ ਘਰ ਦਸਰੱਥਾ, ਲੰਕਾ ਗੜ੍ਹ ਤੁੜਾਈਆ। ਆਪੇ ਵੇਖਣ ਜਾਏ ਤਮਾਸ਼ਾ, ਪੰਦਰਾਂ ਕੱਤਕ ਰੁੱਤ ਸੁਹਾਈਆ। ਸ਼ਾਹ ਭਬੀਖਨ ਹੋਏ ਉਦਾਸਾ, ਰਾਜਇੰਦਰ ਪਰਸ਼ਾਦਿ ਆਪ ਉਠਾਈਆ। ਨੌਂ ਖੰਡ ਪ੍ਰਿਥਮੀ ਖਾਲੀ ਕਾਸਾ, ਘਰ ਘਰ ਬੈਠੇ ਕਰਨ ਸਲਾਹੀਆ। ਲੱਖ ਚੁਰਾਸੀ ਹਾਰੀ ਬੈਠੀ ਪਾਸਾ, ਧਰਮ ਧੀਰ ਨਾ ਕੋਈ ਧਰਾਈਆ। ਮੁਖ ਲਗਾਇਆ ਮਦਿਰਾ ਮਾਸਾ, ਈਸਾ ਮੂਸਾ ਪਹਿਲੇ ਮਿਟਾਈਆ। ਚੀਨਾ ਰੂਸਾ ਵੇਖ ਖੁਲਾਸਾ, ਪ੍ਰਭ ਸਾਚਾ ਆਪ ਖੁਲ੍ਹਾਈਆ। ਲਾੜੀ ਮੌਤ ਕਰੇ ਹਾਸਾ, ਉਠ ਉਠ ਵੇਖੇ ਚਾਈਂ ਚਾਈਂਆ। ਕਿਹੜੀ ਕੂਟੇ ਪਹਿਲੇ ਜਾਸਾ, ਰਾਏ ਧਰਮ ਲੜ ਫੜਾਈਆ। ਰਾਏ ਧਰਮ ਦਏ ਭਰਵਾਸਾ, ਫੜਾਏ ਆਪਣੀ ਬਾਹੀਂਆ। ਜਗਤ ਅਧਾਰ ਕੀਆਂ ਵੇਲੇ ਅੰਤ ਨਾ ਛੁਟੇ ਤੋਲਾ ਮਾਸਾ, ਅਠਾਈ ਕੁੰਡਾਂ ਦਏ ਭਰਾਈਆ। ਪਰਗਟ ਹੋਇਆ ਹਰਿ ਸ਼ਾਹੋ ਸ਼ਾਬਾਸ਼ਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਬਵੰਜਾ ਸਾਲ ਰੱਖਿਆ ਘਨਕ ਪੁਰ ਵਾਸਾ, ਜਗਤ ਸਿੰਘਾਸਣ ਸੇਜ ਵਿਛਾਈਆ। ਵੀਹ ਸੌ ਬਿਕ੍ਰਮੀ ਅੰਤ ਵਿਨਾਸਾ, ਪੰਜ ਤਤ ਤਨ ਦੇਹ ਤਜਾਈਆ। ਨਿਰਮਲ ਜੋਤ ਕਰ ਪਰਕਾਸ਼ਾ, ਗੁਰਮੁਖ ਸਾਚੇ ਵਿਚ ਗਿਆ ਸਮਾਈਆ। ਆਪੇ ਹੋਇਆ ਦਾਸੀ ਦਾਸਾ, ਸੇਵਕ ਸੇਵਾ ਰਿਹਾ ਕਮਾਈਆ। ਵੇਖ ਵਖਾਣੇ ਪ੍ਰਿਥਮੀ ਆਕਾਸ਼ਾ, ਗਗਨ ਪਤਾਲਾ ਫੇਰਾ ਪਾਈਆ। ਸਾਚੇ ਮੰਡਲ ਪਾਵੇ ਸਾਚੀ ਰਾਸਾ, ਗੋਪੀਆਂ ਕਾਹਨ ਆਪ ਨਚਾਈਆ। ਆਪਣੀ ਕੁਦਰਤ ਆਪੇ ਬਲ ਬਲ ਜਾਸਾ, ਆਪੇ ਵੇਖ ਵਖਾਈਆ। ਆਪਣੀ ਸੁਰਤੀ ਦਏ ਆਪ ਦਲਾਸਾ, ਲੱਖ ਚੁਰਾਸੀ ਵਿਚ ਟਿਕਾਈਆ। ਕਲਜੁਗ ਬਖ਼ਸ਼ੇ ਚਰਨ ਕਵਲ ਇਕ ਭਰਵਾਸਾ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਉਂ ਧਰਾਈਆ। ਨਾਉਂ ਧਰਾਏ ਹਰਿ ਨਿਰੰਕਾਰ, ਨਿਹਚਲ ਧਾਮ ਸੁਹਾਇਆ। ਨਿਹਚਲ ਧਾਮ ਅਪਰ ਅਪਾਰ, ਦੀਪਕ ਜੋਤੀ ਇਕ ਜਗਾਇਆ। ਅੱਠੇ ਪਹਿਰ ਹੋਏ ਉਜਿਆਰ, ਦਿਵਸ ਰੈਣ ਨਾ ਕੋਇ ਬਣਾਇਆ। ਨਾ ਕੋਈ ਮੰਦਰ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਸੁਹਾਇਆ। ਇਕ ਅਕੱਲਾ ਇਕ ਏਕੰਕਾਰ, ਬੈਠਾ ਡੇਰਾ ਲਾਇਆ। ਜੁਗ ਜੁਗ ਲੋਕਮਾਤ ਲੈ ਅਵਤਾਰ, ਸਨਕ ਸਨੰਦਨ ਨਾਮ ਧਰਾਇਆ। ਸਨਾਤਨ ਸੰਤ ਕੁਮਾਰ, ਏਕਾ ਰੂਪ ਵਟਾਇਆ। ਬਰਾਹ ਤੇਰਾ ਰੂਪ ਅਪਾਰ, ਆਪਣਾ ਵੇਸ ਕਰਾਇਆ। ਯਗਯ ਪੁਰਸ਼ ਤੇਰੀ ਸਤਿ ਸਤਿ ਧਾਰ, ਸਤਿ ਸਤਿ ਵਰਤਾਇਆ। ਹਾਵ ਗਰੀਵ ਕਰ ਦਾਤਾਰ, ਬ੍ਰਹਮੇ ਮਾਣ ਦਵਾਇਆ। ਨਰ ਨਰਾਇਣ ਕਰ ਵਿਚਾਰ, ਬਦਰੀ ਨਰਾਇਣ ਵੇਖ ਵਖਾਇਆ। ਕਪਲ ਮੁਨ ਦਤਾਤ੍ਰੈ ਬੰਨੇ ਧਾਰ, ਯਦੂ ਬੰਸੀ ਇਕ ਧਰਾਇਆ। ਰਿਖਭ ਦੇਵ ਪਾਵੇ ਸਾਰ, ਜੈਨੀ ਰੂਪ ਵਟਾਇਆ। ਪ੍ਰਿਥੂ ਤੇਰੀ ਇਕ ਵਿਚਾਰ, ਧਰਤ ਮਾਤ ਰਿੜਕ ਵਖਾਇਆ। ਕਛ ਵੇਖੇ ਇਕ ਸੰਸਾਰ, ਮੁਖ ਮਛ ਵਟਾਇਆ। ਧਨੰਤਰ ਵੈਦ ਵਡ ਧੁਨਕਾਰ, ਸ੍ਰਿਸ਼ਟ ਸਬਾਈ ਰਿਹਾ ਸੁਣਾਇਆ। ਮੋਹਣੀ ਰੂਪ ਕਰ ਅਪਰ ਅਪਾਰ, ਮਹਾਂਦੇਵ ਭੁਲਾਇਆ। ਕਰੋੜ ਤੇਤੀਸਾ ਵੇਖ ਵਿਚਾਰ, ਸੁਰ ਅਸੁਰ ਲੇਖੇ ਲਾਇਆ। ਬਾਵਨ ਭੇਖਾ ਇਕ ਅਪਾਰ, ਬਲ ਦਵਾਰੇ ਮੰਗਣ ਆਇਆ। ਹੰਸਾ ਰੂਪ ਵੇਖ ਵਿਚਾਰ, ਸ਼ਬਦੀ ਸ਼ਬਦ ਉਪਾਇਆ। ਨਰ ਸਿੰਘ ਨਾ ਤਤ ਕੋਈ ਪਿਆਰ, ਬਾਲਕ ਲੇਖੇ ਲਾਇਆ। ਹਰੀ ਹਰਿ ਹਰਿ ਅਪਰ ਅਪਾਰ, ਗਜ ਤੰਦਨ ਤੋੜ ਤੁੜਾਇਆ। ਨਾਰਦ ਮੁਨ ਤੇਰੀ ਸੁਣ ਪੁਕਾਰ, ਨਰ ਨਰਾਇਣ ਉਠ ਉਠ ਧਾਇਆ। ਬਾਲਕ ਧਰੂ ਦਏ ਪਿਆਰ, ਸਾਚੇ ਧਾਮ ਬਹਾਇਆ। ਸਤਿਜੁਗ ਤੇਰਾ ਪਾਰ ਕਿਨਾਰ, ਤ੍ਰੇਤਾ ਵੇਸ ਵਟਾਇਆ। ਪਰਸਰਾਮ ਰੂਪ ਅਪਾਰ, ਆਪਣੀ ਬਣਤ ਬਣਾਇਆ। ਕੌਰੂ ਕੁਸ਼ੇਤਰ ਧਾਮ ਨਿਆਰ, ਪਿਤਾ ਸੀਸ ਕਟਾਇਆ। ਜਗਤ ਜਗਦੀਸ ਪਾਵੇ ਸਾਰ, ਆਤਮ ਤਤ ਜਣਾਇਆ। ਆਤਮ ਤਤ ਕਰ ਵਿਚਾਰ, ਕੁਸ਼ਤਰੀ ਵੇਖ ਵਖਾਇਆ। ਰਾਮ ਰਾਮਾ ਲੈ ਅਵਤਾਰ, ਘਰ ਸਾਚੇ ਭਾਗ ਲਗਾਇਆ। ਲੰਕਾ ਗੜ੍ਹ ਦਏ ਹੁਲਾਰ, ਰਾਵਣ ਰਾਵਣ ਵਿਚ ਸਮਾਇਆ। ਏਕਾ ਦੂਜਾ ਕਰ ਕਿਨਾਰ, ਸ਼ਾਹ ਭਬੀਖਨ ਲਏ ਤਰਾਇਆ। ਸ਼ਾਹ ਭਬੀਖਨ ਰੋਵੇ ਜ਼ਾਰੋ ਜ਼ਾਰ, ਅੰਤਮ ਨੀਰ ਵਹਾਇਆ। ਰਾਜ ਤਾਜ ਨਾ ਮੋਹੇ ਪਿਆਰ, ਤੋਹੇ ਚਰਨਨ ਪ੍ਰੀਤ ਇਕ ਰਖਾਇਆ। ਰਘੁਪਤ ਬੋਲੇ ਮੁਖੋਂ ਉਚਾਰ, ਵੇਲਾ ਵਕ਼ਤ ਅਜੇ ਨਾ ਆਇਆ। ਕਲਜੁਗ ਵਰਤੇ ਵਿਚ ਸੰਸਾਰ, ਤੇਰਾ ਲੇਖਾ ਦਏ ਚੁਕਾਇਆ। ਮਾਤਲੋਕ ਔਣਾ ਜਨਮ ਧਾਰ, ਭਾਰਤ ਖੰਡ ਭਾਗ ਲਗਾਇਆ। ਪਾਵੇ ਵੰਡ ਗੁਰ ਕਰਤਾਰ, ਨਾ ਕੋਈ ਮੇਟੇ ਮੇਟ ਮਿਟਾਇਆ। ਨਿਰਗੁਣ ਕਰੇ ਇਕ ਪਿਆਰ, ਤੇਰਾ ਮੇਰਾ ਰੂਪ ਵਟਾਇਆ। ਮਰੇ ਨਾ ਜਨਮੇ ਵਿਚ ਸੰਸਾਰ, ਆਵਣ ਜਾਵਣ ਖੇਲ ਰਚਾਇਆ। ਜਗਤ ਭਬੀਖਨ ਕਰ ਵਿਚਾਰ, ਏਕਾ ਤਿਲਕ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤਾ ਤੇਰਾ ਰੂਪ ਵਟਾਇਆ। ਤ੍ਰੇਤਾ ਬੇੜਾ ਹੋਇਆ ਦੂਰ, ਹਰਿ ਸਾਚੇ ਕਲ ਵਰਤਾਈਆ। ਦੁਆਪਰ ਆਏ ਹਾਜ਼ਰ ਹਜ਼ੂਰ, ਆਪਣਾ ਭੇਖ ਵਟਾਈਆ। ਵੇਦ ਵਿਆਸਾ ਨਾ ਕਾਇਆ ਤਨ ਤਪਿਆ ਤੰਦੂਰ, ਨਾ ਰੋਗ ਸੋਗ ਜਣਾਈਆ। ਏਕਾ ਨਾਦ ਏਕਾ ਤੂਰ, ਏਕਾ ਸ਼ਬਦ ਜਣਾਈਆ। ਨਾਰਦ ਮੁਨ ਕਰੇ ਭਰਪੂਰ, ਚਾਰ ਸਲੋਕ ਜਣਾਈਆ। ਬਾਰਾ ਅੱਖਰ ਹਾਜ਼ਰ ਹਜ਼ੂਰ, ਨਿਸ਼ਅੱਖਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬੂਝ ਆਪਣੇ ਅੰਦਰ ਆਪੇ ਆਪ ਟਿਕਾਈਆ। ਆਪ ਆਪਣਾ ਭੇਵ ਖੁਲ੍ਹਾ, ਆਪਣਾ ਰਾਗ ਸੁਣਾਇਆ। ਨਾਰਦ ਮੁਨ ਸੰਗ ਰਲਾ, ਸਾਚਾ ਮਾਰਗ ਲਾਇਆ। ਚਾਰੇ ਵੇਦਾਂ ਹਿੱਸੇ ਦਏ ਵੰਡਾ, ਲੇਖਾ ਲੇਖ ਆਪ ਕਰਾਇਆ। ਪੁਰਾਨ ਅਠਾਰਾਂ ਦਏ ਲਿਖਾ, ਲੱਖ ਚਾਰ ਹਜ਼ਾਰ ਸਤਾਰਾਂ ਸਲੋਕ ਗਿਣਾਇਆ। ਆਪਣੀ ਕਰਨੀ ਆਪ ਕਮਾ, ਆਪਣਾ ਭੇਖ ਵਟਾਇਆ। ਸਾਵਲ ਸੁੰਦਰ ਰੂਪ ਵਟਾ, ਮੋਰ ਮੁਕਟ ਕਵਲ ਨੈਣ ਆਪ ਹੋ ਆਇਆ। ਅਰਜਨ ਮੀਤਾ ਸਾਚਾ ਸੱਜਣ ਆਪ ਅਖਵਾ, ਏਕਾ ਗੀਤਾ ਗਿਆਨ ਦ੍ਰਿੜਾਇਆ। ਦੁਸ਼ਟ ਹੰਕਾਰੀ ਰਹਿਣ ਨਾ ਪਾਇਣ, ਬਣ ਕਾਹਨਾ ਕੰਸਾ ਮੇਟ ਮਿਟਾਇਆ। ਸਹੰਸ ਸਹੰਸਾ ਸਰਬੰਸ ਸਰਬੰਸਾ ਖਾਏ ਲਾੜੀ ਮੌਤ ਡਾਇਨ, ਆਪ ਆਪਣਾ ਹੁਕਮ ਚਲਾਇਆ। ਸੰਤ ਭਗਤ ਜਟਾ ਜੂਟ ਏਕਾ ਧਾਮ ਅਕੱਠੇ ਰਹਿਣ, ਵਿਛੜ ਕਦੇ ਨਾ ਜਾਇਆ। ਬਿਪਰ ਸੁਦਾਮੇ ਚੁਕਾਏ ਲਹਿਣ ਦੇਣ, ਦਰੋਪਦ ਲੱਜਿਆ ਪੜਦਾ ਪਾਇਆ। ਹਰਿ ਹਰਿ ਭੇਵ ਕੋਇ ਨਾ ਸਕੇ ਰਸਨਾ ਕਹਿਣ, ਨਾ ਕੋਈ ਲੇਖਾ ਲੇਖ ਲਿਖਾਇਆ। ਕਲਜੁਗ ਵੇਖੇ ਕਾਲੀ ਰੈਣ, ਆਪਣਾ ਰੰਗ ਰੰਗਾਇਆ। ਗਿਆਨ ਬੋਧਾ ਬੋਧ ਵਖਾਏ ਏਕਾ ਨੈਣ, ਏਕਾ ਧਾਰ ਵਹਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਭਾਣਾ ਆਪੇ ਵੇਖੇ ਆਪਣੇ ਨੈਣ, ਨਾ ਕੋਈ ਦੂਸਰ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਆਪਣੀ ਧਾਰ ਵਹਾਈਆ। ਈਸਾ ਮੂਸਾ ਕਰ ਪਿਆਰਾ, ਆਪਣੀ ਕਲ ਵਰਤਾਈਆ। ਇਕ ਅਥਰਬਣ ਕਰ ਪਿਆਰਾ, ਐੜਾ ਅਥਰਬਣ ਇਕ ਵਡਿਆਈਆ। ਅਲ੍ਹਾ ਰਾਣੀ ਨੂਰ ਉਜਿਆਰਾ, ਨੂਰ ਅਲਾਹੀ ਰਿਹਾ ਕਰਾਈਆ। ਸੰਗ ਮੁਹੰਮਦ ਚਾਰ ਯਾਰਾ, ਚਾਰ ਯਾਰੀ ਇਕ ਦਿਖਾਈਆ। ਅਲ੍ਹਾ ਰਾਣੀ ਕਰ ਪਿਆਰਾ, ਆਪੇ ਰਿਹਾ ਪਰਨਾਈਆ। ਏਕਾ ਦੇਵੇ ਜਗਤ ਪਿਆਰਾ, ਜੂਠ ਝੂਠ ਕਰੇ ਕੁੜਮਾਈਆ। ਵੇੇਲੇ ਅੰਤਮ ਦਏ ਹੁਲਾਰਾ, ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਲੇਖਾ ਲਿਖਣਹਾਰਾ ਆਪੇ ਮੇਟੇ ਛਾਹੀਆ। ਆਪੇ ਲੇਖ ਲਿਖਾਵਣ ਆਇਆ, ਆਪੇ ਲਿਖਣਹਾਰਾ। ਆਪੇ ਭੇਖ ਵਟਾਵਣ ਆਇਆ, ਖੇਲੇ ਖੇਲ ਨਿਆਰਾ। ਆਪੇ ਦਰ ਦਰਵੇਸ਼ੀ ਨਾਮ ਧਰਾਵਣ ਆਇਆ, ਮੰਗੇ ਭਗਤ ਦਵਾਰਾ। ਆਪੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਰਾਹ ਤਕਾਵਣ ਆਇਆ, ਆਪੇ ਭਰੇ ਭੰਡਾਰਾ। ਆਪੇ ਖੂੰਡੀ ਮੋਡੇ ਭੂਰੀ ਉਠਾਵਨ ਆਇਆ, ਨਾਨਕ ਨਾਉਂ ਧਰਾਇਆ। ਆਪੇ ਦਰ ਦਵਾਰਾ ਮੰਗਣ ਆਇਆ, ਢਹਿ ਢਹਿ ਪਏ ਚਰਨ ਦਵਾਰਾ। ਨਾਮ ਸਤਿ ਕਰ ਉਜਿਆਰਾ, ਲੋਕਮਾਤ ਰਿਹਾ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਮਿਲਿਆ ਧੁਰ ਧੁਰ ਸੰਜੋਗ ਮਿਲਾਇਆ। ਮਿਲਿਆ ਧੁਰ ਸੰਜੋਗ, ਹਰਿ ਭਗਵਾਨਿਆ। ਜੀਵਾਂ ਜੰਤਾਂ ਕਟੇ ਰੋਗ, ਦੇਵੇ ਨਾਮ ਨਿਸ਼ਾਨਿਆ। ਧੁਰਦਰਗਾਹੀ ਦੇਵੇ ਸਾਚਾ ਜੋਗ, ਹਰਿ ਦਾਤਾ ਵਡ ਮਿਹਰਬਾਨਿਆ। ਦਰਸ ਦਿਖਾਏ ਇਕ ਅਮੋਘ, ਆਪ ਆਪਣਾ ਰੂਪ ਵਟਾਨਿਆ। ਇਕ ਸੁਣਾਏ ਸਾਚਾ ਜੋਗ, ਸੋਹੰ ਸੋ ਸਾਚੀ ਬਾਣੀਆ। ਸ੍ਰਿਸ਼ਟ ਸਬਾਈ ਕਲਜੁਗ ਅੰਤਮ ਹੋਏ ਵਿਜੋਗ, ਚਾਰੋਂ ਕੁੰਟ ਰੋਏ ਜੇਰਜ ਖਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਜਣਾਈ ਆਪ ਜਣਾਏ, ਧੁਰਦਰਗਾਹੀ ਬੈਠਾ ਬੇਪਰਵਾਹੀ ਧੁਨ ਅਨਾਦੀ ਸੁਨ ਸਮਾਧੀ ਅਨਹਦ ਸਾਚੀ ਬਾਣੀਆ। ਅਨਹਦ ਬਾਣੀ ਆਪ ਵਖਾਣੀ, ਰਸਨਾ ਹਰਿ ਹਰਿ ਗਾਈਆ । ਪਰਾ ਪਸੰਤੀ ਪੁਣੀ ਛਾਣੀ, ਪਾਰਬ੍ਰਹਮ ਵੱਡੀ ਵਡਿਆਈਆ। ਮਧਮ ਬੈਖਰੀ ਹੋਏ ਨਿਤਾਣੀ, ਜੀਵਾਂ ਜੰਤਾਂ ਰਹੀ ਸਮਝਾਈਆ। ਆਤਮ ਅੰਤਰ ਏਕਾ ਪਾਣੀ, ਅੰਮ੍ਰਿਤ ਆਤਮ ਰਹੀ ਪਿਆਈਆ। ਪੌਣਾ ਪਦ ਇਕ ਨਿਰਬਾਨੀ, ਪਰਮ ਪੁਰਖ ਮਿਲਾਈਆ। ਗੁਰ ਸ਼ਬਦ ਮਿਲੇ ਸਾਚਾ ਹਾਣੀ, ਸਾਚੀ ਸੇਜ ਸੁਹਾਈਆ। ਆਵਣ ਜਾਵਣ ਚੁੱਕੇ ਕਾਣੀ, ਰਾਏ ਧਰਮ ਨਾ ਦਏ ਸਜਾਈਆ। ਚਰਨ ਕਵਲ ਇਕ ਧਿਆਨੀ, ਨਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਦਿਤਾ ਏਕਾ ਵਰ, ਨਿਰਮਲ ਜੋਤੀ ਆਤਮ ਘਰ, ਦਿਵਸ ਰੈਣ ਅੱਠੇ ਪਹਿਰ ਰਹੇ ਰੁਸ਼ਨਾਈਆ। ਨਾਨਕ ਨਾਮ ਸਤਿ ਵਰਤਾਇਆ। ਚਾਰ ਕੁੰਟ ਉਠ ਧਾਇਆ। ਦਹਿ ਦਿਸ਼ਾ ਜੀਵ ਜੰਤਾਂ ਸਮਝਾਇਆ। ਏਕਾ ਮਾਰਗ ਲਾਇਆ। ਸਾਧ ਸੰਤ ਏਕਾ ਹੁਕਮ ਜਣਾਇਆ। ਏਕਾ ਅੱਖਰ ਵੇਖ ਵਖਾਇਆ। ਪੂਰਨ ਭਗਵੰਤ ਜੋਤ ਕਰੇ ਰੁਸ਼ਨਾਇਆ। ਕਲਜੁਗ ਵੇਲਾ ਦਏ ਸੁਹਾਇਆ। ਆਪ ਆਪਣਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਏਕਾ ਦੂਜਾ ਭੌ ਚੁਕਾਇਆ। ਤੀਜਾ ਲੋਇਣ ਖੋਲ੍ਹ ਵਖਾਇਆ। ਚੌਥਾ ਘਰ ਇਕ ਸੁਹਾਇਆ। ਪੰਚਮ ਮੇਲਾ ਸਹਿਜ ਸੁਭਾਇਆ। ਛੇਵਾਂ ਛੱਪਰ ਛੰਨ ਤਜਾਇਆ। ਸੱਤਵੇਂ ਜੋਤ ਪਰਕਾਸ਼ ਸਮਾਇਆ। ਅੱਠਵੇਂ ਅੱਠਾਂ ਤੱਤਾਂ ਵਿਚ ਨਾ ਆਇਆ। ਨੌਵੇਂ ਨੌਂ ਦਰ ਫੇਰਾ ਨਾ ਪਾਇਆ। ਦਸਵੇਂ ਬੈਠਾ ਆਸਣ ਲਾਇਆ। ਗੁਰਮੁਖ ਵਿਰਲੇ ਦਰਸ਼ਨ ਪਾਇਆ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸਵੇਂ ਗੁਰ ਲੇਖਾ ਧੁਰ ਸ਼ਬਦੀ ਸੁਤ ਉਪਾਇਆ। ਸ਼ਬਦੀ ਸੁਤ ਗੁਰ ਗੋਬਿੰਦ, ਗੋਬਿੰਦ ਰੂਪ ਸਮਾਇਆ। ਆਪੇ ਮੇਟਣਹਾਰਾ ਸਗਲੀ ਚਿੰਦ, ਚਿੰਤਾ ਰੋਗ ਵਿਚ ਨਾ ਆਇਆ। ਆਪੇ ਬਖ਼ਸ਼ੇ ਗੁਣੀ ਗਹਿੰਦ, ਦਾਤਾ ਦਾਨੀ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪੇ ਜਾਣੇ, ਭਰਮ ਭੁਲੇਖਾ ਵੇਖ ਵਖਾਣੇ, ਧਾਰੀ ਕੇਸਾ ਮੂੰਡ ਮੂੰਡਾਇਆ ਭੇਵ ਨਾ ਰਾਇਆ। ਗੁਰ ਗੋਬਿੰਦ ਬਣ ਲਿਖਾਰਾ, ਆਪਣਾ ਲੇਖ ਲਿਖਾਇੰਦਾ। ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਰ ਨਰਾਇਣ ਜੋਤ ਜਗਾਇੰਦਾ। ਚਾਰ ਵਰਨਾਂ ਕਰੇ ਇਕ ਪਿਆਰਾ, ਵਰਨ ਗੋਤ ਮੇਟ ਮਿਟਾਇੰਦਾ। ਹਿੰਦੂ ਮੁਸਲਮ ਸਿੱਖ ਈਸਾਈ ਸੋਹਿਣ ਇਕ ਦਵਾਰਾ, ਬੀਸ ਬੀਸਾ ਰਾਹ ਤਕਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਊਚਾਂ ਨੀਚਾਂ ਭਰੇ ਨਾਮ ਭੰਡਾਰਾ, ਆਪਣੀ ਵਸਤ ਆਪ ਵਰਤਾਇੰਦਾ। ਸੰਮਤ ਸੋਲਾਂ ਕਰ ਖੁਆਰਾ, ਮਨਮੁਖ ਜੀਆਂ ਆਪ ਉਠਾਇੰਦਾ। ਸੰਮਤ ਸਤਾਰਾਂ ਮਾਰੇ ਮਾਰਾ, ਨਾ ਕੋਈ ਧੀਰ ਧਰਾਇੰਦਾ। ਅੱਠ ਅਠਾਰਾਂ ਵਹਿੰਦੀ ਧਾਰਾ, ਜਲ ਜਲ ਆਪ ਸਮਾਇੰਦਾ। ਉਨੀ ਉਨੀਸਾ ਪਾਰ ਕਿਨਾਰਾ, ਈਸਾ ਮੂਸਾ ਆਪ ਕੁਰਲਾਇੰਦਾ। ਬੀਸ ਬੀਸਾ ਨਰ ਅਵਤਾਰਾ, ਛੱਤਰ ਸੀਸ ਆਪ ਝੁਲਾਇੰਦਾ। ਖੇਲੇ ਖੇਲ ਦਿਲੀ ਦਰਬਾਰਾ, ਸਚ ਸਿੰਘਾਸਣ ਇਕ ਵਿਛਾਇੰਦਾ। ਨੌਂ ਖੰਡ ਪ੍ਰਿਥਮੀ ਬੰਨੇ ਸਾਚੀ ਧਾਰਾ, ਇਕ ਗਿਆਨ ਦ੍ਰਿੜਾਇੰਦਾ। ਸਤਿਜੁਗ ਸੋਹੇ ਤੇਰਾ ਧਰਮ ਜੈਕਾਰਾ, ਦਹਿ ਦਿਸ਼ਾ ਆਪ ਲਗਾਇੰਦਾ। ਭਗਤ ਵਛਲ ਆਪ ਗਿਰਧਾਰਾ, ਗਿਰਵਰ ਰੂਪ ਵਟਾਇੰਦਾ। ਕਲਜੁਗ ਤੇਰਾ ਪਾਰ ਕਿਨਾਰਾ, ਲੋਕਮਾਤ ਪਾਰ ਕਰਾਇੰਦਾ। ਸਤਿਜੁਗ ਸਾਚਾ ਲੈ ਅਵਤਾਰਾ, ਧਰਤ ਮਾਤ ਗੋਦ ਸੁਹਾਇੰਦਾ। ਭਗਤ ਜਨਾਂ ਕਰੇ ਪਿਆਰਾ, ਏਕਾ ਕਰਮ ਕਮਾਇੰਦਾ। ਏਕਾ ਭਰੇ ਨਾਮ ਭੰਡਾਰਾ, ਬਰਨ ਅਠਾਰਾਂ ਵੇਖ ਵਖਾਇੰਦਾ। ਤਰਨੀ ਤਰਨ ਸੱਚੀ ਸਰਕਾਰਾ, ਸਾਚੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਚਮ ਜੇਠਾ ਗੁਰਮੁਖਾਂ ਰੱਖੇ ਸਾਇਆ ਹੇਠਾ, ਨਾਮ ਛਤਰ ਸੀਸ ਝੁਲਾਇੰਦਾ। ਪੰਚਮ ਜੇਠਾ ਜਗਤ ਸਿੰਘਾਸਣ, ਹਰਿ ਸਾਚੇ ਮੂਲ ਚੁਕਾਇਆ। ਪਾਰ ਕਿਨਾਰਾ ਪ੍ਰਿਥਮੀ ਅਕਾਸ਼ਨ, ਆਪਣਾ ਆਪ ਵਖਾਇਆ। ਆਪ ਉਠਾਏ ਸ਼ਾਹੋ ਭੂਪ ਹਰਿ ਸ਼ਾਹ ਸ਼ਬਾਸ਼ਨ, ਸ਼ਾਹਾਂ ਸ਼ਾਹ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠਾ ਦਿਤਾ ਵਰ, ਹਰਿਸੰਗਤ ਮੇਲ ਮਿਲਾਇਆ । ਸੰਗਤ ਮੇਲਾ ਹਰਿ ਹਰਿ ਨਾਤਾ, ਸਤਿਗੁਰ ਪੁਰਖ ਜੁੜਾਇਆ। ਮਿਲੇ ਮੇਲ ਹਰਿ ਪੁਰਖ ਬਿਧਾਤਾ, ਪਾਰਬ੍ਰਹਮ ਸਰਨਾਇਆ। ਉਤਮ ਹੋਏ ਸਤਿਜੁਗ ਜ਼ਾਤਾ, ਵਰਨ ਗੋਤ ਨਾ ਕੋਈ ਰਖਾਇਆ। ਅਕਾਲ ਪੁਰਖ ਹੋਏ ਸਾਚਾ ਪਿਤਾ ਆਦਿ ਸ਼ਕਤ ਹੋਏ ਸਾਚੀ ਮਾਤਾ, ਗੁਰਮੁਖ ਸਾਚੇ ਗੋਦ ਉਠਾਇਆ। ਘਰ ਚੌਥੇ ਦੇਵੇ ਸੋਹੰ ਦਾਤਾ, ਸਾਚਾ ਨਾਮ ਜਪਾਇਆ। ਇਕ ਚਲਾਏ ਸਾਚਾ ਰਾਥਾ, ਰਥ ਰਥਵਾਹੀ ਬਣਕੇ ਆਇਆ। ਆਪੇ ਹੋਏ ਤ੍ਰਿਲੋਕੀ ਨਾਥਾ, ਤ੍ਰੈਭਵਣ ਸਮੀਪ ਸਮਾਇਆ। ਆਪੇ ਜਾਣੇ ਪੂਜਾ ਪਾਠਾ, ਹਵਣ ਅਹੂਤੀ ਆਪ ਕਰਾਇਆ। ਆਪੇ ਅੰਮ੍ਰਿਤ ਸਰ ਸਰੋਵਰ ਮਾਰੇ ਠਾਠਾ, ਆਪੇ ਤਾਲ ਭਰਾਇਆ। ਆਪੇ ਚਾਰੇ ਕੁੰਟ ਦਹਿ ਦਿਸ਼ਾ ਲੋਆਂ ਪੁਰੀਆਂ ਗਗਨ ਪਤਾਲਾਂ ਫਿਰੇ ਨਾਠਾ, ਚਾਰੋਂ ਕੁੰਟ ਫੇਰਾ ਪਾਇਆ। ਆਪੇ ਜਾਣੇ ਆਪਣੀ ਵਾਟਾ, ਆਪੇ ਪੰਧ ਮੁਕਾਇਆ। ਆਪੇ ਚੜ੍ਹੇ ਆਪਣੇ ਘਾਟਾ, ਆਪੇ ਰਾਹ ਵਖਾਇਆ। ਆਪੇ ਜੋਤੀ ਨੂਰ ਉਪਾਏ ਏਕਾ ਲਾਟਾ, ਆਪੇ ਅਗਨੀ ਤਤ ਜਲਾਇਆ। ਆਪੇ ਆਪਣਾ ਰਸ ਆਪਣੇ ਅੰਦਰ ਆਪੇ ਚਾਟਾ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਆਪਣਾ ਲਾਹਾ ਆਪੇ ਖਾਟਾ, ਦਿਸ ਕਿਸੇ ਨਾ ਆਇਆ। ਆਪੇ ਆਪਣਾ ਜੁਗ ਜੁਗ ਪੂਰ ਕਰਾਏ ਘਾਟਾ, ਸੰਤ ਸੁਹੇਲੇ ਸੰਗ ਰਲਾਇਆ। ਲੇਖਾ ਲਿਖੇ ਮਸਤਕ ਜੋਤੀ ਨੂਰ ਲਿਲਾਟਾ, ਲਹਿਣਾ ਦੇਣਾ ਮੂਲ ਚੁਕਾਇਆ। ਆਪ ਖੁਲ੍ਹਾਏ ਸਾਚਾ ਹਾਟਾ, ਆਪੇ ਹੱਟੋ ਹੱਟ ਵਿਕਾਇਆ। ਗੁਰ ਸੰਗਤ ਤੇਰਾ ਸਾਚਾ ਨਾਤਾ, ਹਰਿ ਸਾਚੇ ਆਪ ਬੰਧਾਇਆ। ਕਲਜੁਗ ਰੈਣ ਅੰਧੇਰੀ ਰਾਤਾ, ਚਾਰੋਂ ਕੁੰਟ ਅੰਧੇਰਾ ਛਾਇਆ। ਮਨਮਤ ਨਾਰ ਹੋਈ ਕਮਜ਼ਾਤਾ, ਮਨਮੁਖ ਜੀਵਾਂ ਲਏ ਪਰਨਾਇਆ। ਵੇਲੇ ਅੰਤ ਨਾ ਪੁੱਛੇ ਕੋਈ ਵਾਤਾ, ਰਾਏ ਧਰਮ ਦਏ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਸੰਗਤ ਮਾਣ ਦਵਾਇਆ। ਹਰਿਸੰਗਤ ਹਰਿ ਸਾਚਾ ਮਾਣ, ਏਕਾ ਦਰ ਦਵਾਰਿਆ। ਇਕ ਜਣਾਈ ਧੁਰ ਫ਼ਰਮਾਣ, ਆਪਣੀ ਆਪ ਜਣਾ ਰਿਹਾ। ਸਾਚਾ ਢੋਲਾ ਸਾਰੇ ਗਾਣ, ਕਾਇਆ ਮੰਦਰ ਆਪ ਵਸਾ ਲਿਆ। ਆਪਣਾ ਗੁਰ ਆਪੇ ਪਾਣ, ਆਪੇ ਘਰ ਛੁਪਾ ਲਿਆ। ਆਪਣਾ ਪੜਦਾ ਆਪੇ ਲਾਹਣ, ਮੁਖ ਘੁੰਘਟ ਨਾ ਕੋਈ ਰਖਾ ਲਿਆ। ਦੂਈ ਦਵੈਤੀ ਪੜਦਾ ਪੜਾਇਣ, ਬਜਰ ਕਪਾਟੀ ਕਿਲਾ ਤੁੜਾ ਲਿਆ। ਅਨਹਦ ਸੁਣੇ ਸਾਚਾ ਗਾਣ, ਪੰਚਮ ਸੇਵਾ ਲਾ ਲਿਆ। ਦਸਮ ਦਵਾਰੀ ਸਚ ਮਕਾਨ, ਪ੍ਰਭ ਸਾਚੇ ਆਪ ਬਣਾ ਲਿਆ। ਨੇੜ ਨਾ ਆਇਣ ਪੰਜ ਸ਼ੈਤਾਨ, ਨਾ ਕੋਈ ਮੋਹ ਵਖਾ ਲਿਆ। ਗੁਰਮੁਖ ਵਿਰਲੇ ਲੋਕਮਾਤ ਪਾਇਣ, ਜਿਸ ਜਨ ਚਰਨ ਧਿਆਨ ਲਗਾ ਲਿਆ। ਆਤਮ ਅੰਮ੍ਰਿਤ ਅੰਤਰ ਦੇਵੇ ਪੀਣ ਖਾਣ, ਤ੍ਰਿਸਨਾ ਭੁੱਖ ਮਿਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਚਮ ਜੇਠਾ ਗੁਣ ਨਿਧਾਨਾ, ਹਰਿਸੰਗਤ ਕਰੇ ਦਰ ਪਰਵਾਨਾ, ਏਕਾ ਦੇਵੇ ਨਾਮ ਨਿਸ਼ਾਨਾ, ਨਾ ਦੂਸਰ ਕੋਈ ਵੇਖ ਵਖਾ ਲਿਆ। ਸ਼ਬਦ ਗੁਰ ਸਰਬ ਦੇਵਾ, ਦੇਵ ਦੇਵਾ ਅਖਵਾਇਆ। ਪਾਰਬ੍ਰਹਮ ਪ੍ਰਭ ਅਲਖ ਅਭੇਵਾ, ਭੇਵ ਕਿਸੇ ਨਾ ਪਾਇਆ। ਜਨ ਭਗਤਾਂ ਦੇਵੇ ਅੰਮ੍ਰਿਤ ਆਤਮ ਸਾਚਾ ਮੇਵਾ, ਏਕਾ ਫਲ ਖੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਮੇਲਾ ਆਪ ਮਿਲਾਇਆ। ਮੇਲਾ ਮੇਲਣਹਾਰ ਬਨਵਾਰੀ, ਨਿਰਮਲ ਨੂਰ ਨੁਰਾਨਾ। ਭਗਤ ਵਛਲ ਸ਼ਬਦ ਗਿਰਧਾਰੀ, ਦੇਵੇ ਰਾਗ ਤਰਾਨਾ। ਦਰ ਦਵਾਰੇ ਬੈਠਾ ਪੈਜ ਜਾਏ ਸਵਾਰੀ, ਵੇਖ ਵਖਾਏ ਗੁਣੀ ਨਿਧਾਨਾ। ਹਰਿਸੰਗਤ ਹਰਿ ਲਗੇ ਪਿਆਰੀ, ਬਿਰਧ ਬਾਲ ਨਾ ਜਾਣੇ ਹਰਿ ਨੌਜਵਾਨਾ। ਏਕਾ ਰੰਗ ਰੰਗੇ ਕਰਤਾਰੀ, ਲੋਕਮਾਤ ਉਤਰ ਨਾ ਜਾਣਾ। ਜੋ ਜਨ ਢਹਿ ਪਿਆ ਦਵਾਰੀ, ਦੋ ਜਹਾਨੀ ਪਾਰ ਕਰਾਣਾ। ਤੋੜ ਵਿਛੋੜਾ ਆਪਣੀ ਕਰੇ ਕਾਰੀ, ਹਰਿ ਕਾ ਭੇਵ ਕਿਸੇ ਨਾ ਜਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਵਖਾਏ ਏਕਾ ਘਰ ਨਾ ਕੋਈ ਦੂਸਰ ਮਹੱਲ ਅਟਾਰੀ। ਏਕਾ ਹਰਿ ਏਕਾ ਦਰ, ਏਕਾ ਘਰ ਸੁਹਾਇਆ। ਏਕਾ ਦੇਵਣਹਾਰਾ ਵਰ, ਏਕਾ ਝੋਲੀ ਨਾਮ ਭਰਾਇਆ। ਏਕਾ ਚੁਕਾਏ ਜਗਤ ਡਰ, ਧਰਮ ਰਾਏ ਨਾ ਦਏ ਸਜਾਇਆ। ਏਕਾ ਖੇਲ ਰਿਹਾ ਕਰ, ਕਰਨਹਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਇਕੀ ਸਾਚੀ ਸਿਖੀ ਸਾਚੀ ਧਾਰ ਬੰਧਾਇਆ। ਏਕਾ ਇਕੀ ਕਰ ਅਕਾਰ, ਆਪਣਾ ਰੂਪ ਦਰਸਾਇੰਦਾ। ਨਿਰਗੁਣ ਰੂਪ ਵਸ ਘਰ ਬਾਰ, ਵੇਦ ਕਤੇਬ ਨਾ ਕੋਈ ਜਣਾਇੰਦਾ। ਨੌ ਦਵਾਰ ਵਿਚ ਸੰਸਾਰ, ਪੰਜ ਤਤ ਸੁਹਾਇੰਦਾ। ਦਸਵਾਂ ਮਹੱਲ ਇਕ ਉਸਾਰ, ਕਾਇਆ ਮੰਦਰ ਡੇਰਾ ਲਾਇੰਦਾ। ਅਟੱਲ ਮਹੱਲ ਉਚ ਮਿਨਾਰ, ਆਪ ਆਪਣਾ ਵੇਖ ਵਖਾਇੰਦਾ। ਗੁਰਸਿਖ ਨਾ ਲਾਏ ਕੋਈ ਕਿਸੇ ਸਲ, ਤਾਹਨਾ ਮੇਹਣਾ ਨਾ ਕੋਈ ਧਰਾਇੰਦਾ। ਪੁਰਖ ਅਬਿਨਾਸ਼ੀ ਜਿਸ ਹੋਇਆ ਵਲ, ਫੜ ਬਾਂਹੋਂ ਪਾਰ ਕਰਾਇੰਦਾ। ਜਗਤ ਬੁੜ੍ਹੇਪਾ ਫਲ ਲਗਾ ਡਾਲ੍ਹ, ਅੰਮ੍ਰਿਤ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਦੇਵੇ ਸਾਚਾ ਸੁਖ ਸੁਫਲ ਕਰਾਏ ਮਾਤ ਕੁੱਖ, ਮਾਨਸ ਮਨੁਖ ਲੇਖੇ ਲਾਇੰਦਾ। ਹਰਿਸੰਗਤ ਹਰਿ ਨਾਤਾ ਜੋੜ, ਏਕਾ ਮਾਰਗ ਲਾਇਆ। ਕਿਆ ਕੋਈ ਕਰੇ ਤੋੜ ਵਿਛੋੜ, ਪ੍ਰਭ ਸਾਚੇ ਆਪ ਜੁੜਾਇਆ। ਚੜ੍ਹਿਆ ਰਹਿਣਾ ਸ਼ਬਦ ਘੋੜ, ਪ੍ਰਭ ਸਾਚੇ ਆਪ ਚੜ੍ਹਾਇਆ। ਦਰ ਦਵਾਰਾ ਵੇਖੇ ਦੌੜ ਦੌੜ, ਦਿਵਸ ਰੈਣ ਸੇਵ ਕਮਾਇਆ। ਪੰਚਾਂ ਤੱਤਾਂ ਮਾਰੇ ਪਹਿਲਾ ਪੌੜ, ਪੰਚਮ ਚੋਰ ਦਏ ਮਿਟਾਇਆ। ਗੁਰਮੁਖ ਆਤਮ ਲੱਗੀ ਔੜ, ਅੰਮ੍ਰਿਤ ਮੇਘ ਦਏ ਬਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵੇ ਏਕਾ ਵਰ, ਜਗਤ ਸਿੰਘਾਸਣ ਮੂਲ ਚੁਕਾਇਆ। ਜਗਤ ਸਿੰਘਾਸਣ ਗਿਆ ਤਜ, ਆਪਣਾ ਮੋਹ ਚੁਕਾਇਆ। ਸ਼ਬਦ ਸਿੰਘਾਸਣ ਚੜ੍ਹਿਆ ਭੱਜ, ਨਿਰਗੁਣ ਵੇਸ ਵਟਾਇਆ। ਜਗਤ ਸਿੰਘਾਸਣ ਪੜਦਾ ਕੱਜ, ਅਗਨੀ ਤਤ ਜਲਾਇਆ। ਸ਼ਬਦ ਸਿੰਘਾਸਣ ਬੈਠਾ ਸਜ, ਨਿਹਕਲੰਕੀ ਜਾਮਾ ਪਾਇਆ। ਜਗਤ ਸਿੰਘਾਸਣ ਤਾਲ ਗਿਆ ਵੱਜ, ਸ਼ਬਦ ਸਿੰਘਾਸਣ ਵੇਲਾ ਆਇਆ। ਜੋ ਘੜਿਆ ਸੋ ਗਿਆ ਭੱਜ, ਥਿਰ ਕੋਈ ਰਹਿਣ ਨਾ ਪਾਇਆ। ਗੁਰਸਿਖਾਂ ਸੰਮਤ ਪੰਦਰਾਂ ਕਲਜੁਗ ਤੇਰੀ ਪਾਰ ਕਰਾਏ ਪੰਚਮ ਜੇਠੀ ਹੱਦ, ਔਖਾ ਘਾਟ ਵੇਖ ਵਖਾਇਆ। ਘਰ ਘਰ ਆਪ ਸੁਣਾਏ ਅਨਹਦ ਵਾਜਾ ਸਾਚਾ ਨਾਦ, ਨਾਦ ਅਨਾਦੀ ਧੁਨ ਉਪਜਾਇਆ। ਖੋਜ ਖੁਜਾਏ ਹਰਿ ਬ੍ਰਹਿਮਾਦਿ, ਪਾਰਬ੍ਰਹਮ ਅਖਵਾਇਆ। ਆਪੇ ਬੈਠਾ ਵਿਚ ਅੱਧ, ਗੁਰਮੁਖ ਸਾਜਣ ਰਾਹ ਤਕਾਇਆ। ਵਿਸ਼ਨੂੰ ਵੰਸੀ ਵੇਖੇ ਸਾਚੀ ਯੱਦ, ਬੰਸਾ ਬੰਸ ਸੁਹਾਇਆ। ਗੁਰਮੁਖ ਵਖਾਏ ਏਕ ਪਦ, ਚੌਥਾ ਦਰ ਸੁਹਾਇਆ। ਸ਼ਬਦ ਨਿਸ਼ਾਨਾ ਲਏ ਗੱਡ, ਝੰਡਾ ਧਰਮ ਝੁਲਾਇਆ। ਮਨਮਤ ਵਿਕਾਰਾ ਬਣੇ ਡੂੰਘੀ ਖਡ, ਉਪਰ ਪੜਦਾ ਪਾਇਆ। ਨਿਰਮਲ ਕਰੇ ਤਨ ਮਾਸ ਨਾੜੀ ਰੱਤ ਹੱਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵੇ ਇਕ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚਾ ਦਇਆ ਕਮਾਇਆ। ਘਰ ਸਜਿਆ ਸ਼ਬਦ ਸਿੰਘਾਸਣ, ਜਗ ਤਜਿਆ ਪੁਰਖ ਅਬਿਨਾਸ਼ਨ, ਪਰਗਟ ਹੋਇਆ ਘਨਕ ਪੁਰ ਵਾਸਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਦੇਵੇ ਏਕਾ ਵਰ, ਏਕਾ ਘਰ ਸ਼ਾਹੋ ਸ਼ਾਬਾਸਨ।
