Granth 07 Likhat 039: Pahili Visakh 2015 Bikarmi Harmandar Sahib Sri Amritsar Shabad Bhejia Darbar wicho Panj Jeth nu Jan waaste

ਪਹਿਲੀ ਜੇਠ ੨੦੧੫ ਬਿਕ੍ਰਮੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸ਼ਬਦ ਭੇਜਿਆ ਦਰਬਾਰ ਵਿਚੋਂ ਪੰਜ ਜੇਠ ਨੂੰ ਜਾਣ ਵਾਸਤੇ

ਹਰਿ ਮੰਦਰ ਹਰਿ ਵਸਿਆ, ਹਰਿ ਰੂਪ ਅਗੰਮ ਅਪਾਰ। ਹਰਿ ਮੰਦਰ ਹਰਿ ਵਸਿਆ, ਨਿਰਗੁਣ ਜੋਤ ਅਕਾਰ। ਹਰਿ ਮੰਦਰ ਹਰਿ ਹੱਸਿਆ, ਹਰਿ ਬੈਠ ਸੱਚੀ ਸਰਕਾਰ। ਹਰਿ ਮੰਦਰ ਹਰਿ ਆਵੇ ਨੱਸਿਆ, ਆਦਿ ਜੁਗਾਦੀ ਸਾਚੀ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕ ਲਏ ਅਵਤਾਰ। ਨਿਹਕਲੰਕ ਹਰਿ ਅਵਤਾਰਾ, ਨਿਰਗੁਣ ਜੋਤ ਜਗਾਈਆ। ਪਰਗਟ ਹੋ ਵਿਚ ਸੰਸਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਲੇਖਾ ਲਿਖੇ ਅਪਰ ਅਪਾਰਾ, ਭੇਵ ਅਭੇਦਾ ਭੇਵ ਜਣਾਈਆ। ਨਾ ਕੋਈ ਜਾਣੇ ਜੀਵ ਗਵਾਰਾ, ਲੇਖਾ ਲਿਖਤ ਵਿਚ ਨਾ ਆਈਆ। ਕਰੇ ਖੇਲ ਹਰਿ ਨਿਰੰਕਾਰਾ, ਖੇਲਣਹਾਰ ਸ੍ਰਿਸ਼ਟ ਸਬਾਈਆ। ਇਕ ਅਕੱਲਾ ਏਕੰਕਾਰਾ, ਅਕਲ ਕਲ ਵਰਤਾਈਆ। ਆਦਿ ਪੁਰਖ ਅੰਤ ਆਦਿ ਗੁਰ ਅਵਤਾਰਾ, ਜੁਗ ਜੁਗ ਵੇਸ ਵਟਾਈਆ। ਕਲਜੁਗ ਅੰਤਮ ਪਾਵੇ ਸਾਰਾ, ਨਿਰਗੁਣ ਨਿਰਮਲ ਜੋਤੀ ਨੂਰ ਕਰੇ ਰੁਸ਼ਨਾਈਆ। ਨਿਰਮਲ ਜੋਤੀ ਜੋਤ ਅਕਾਲਾ, ਅਕਲ ਕਲ ਅਖਵਾਇੰਦਾ। ਪਰਗਟ ਹੋਏ ਦੀਨ ਦਿਆਲਾ, ਦੀਨਾਂ ਬੰਧਪ ਦਇਆ ਕਮਾਇੰਦਾ। ਹਰਿ ਮੰਦਰ ਵੇਖੇ ਧਰਮ ਸੱਚੀ ਧਰਮਸਾਲਾ, ਧਰਨੀ ਧਰਤ ਸੁਹਾਇੰਦਾ। ਅੰਮ੍ਰਿਤ ਵੇਖੇ ਸਰ ਸਰੋਵਰ ਇਕ ਉਛਾਲਾ, ਸਰ ਸਰੋਵਰ ਵੇਖ ਵਖਾਇੰਦਾ। ਗੁਰਮੁਖ ਵੇਖੇ ਸਾਚੇ ਲਾਲਾ, ਜੋਤੀ ਜੋਤ ਕਵਣ ਜਗਾਇੰਦਾ। ਕਵਣ ਦਵਾਰ ਫਲ ਲੱਗੇ ਡਾਲ੍ਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਵੈਰ ਆਪ ਅਖਵਾਇੰਦਾ। ਹਰਿ ਮੰਦਰ ਹਰਿ ਆਦਿ ਨਿਰੰਜਣ, ਆਦਿ ਪੁਰਖ ਅਖਵਾਇਆ। ਸਰਬ ਜੀਆਂ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇਆ। ਚਰਨ ਧੂੜੀ ਬਖ਼ਸ਼ੇ ਸਾਚਾ ਮਜਨ, ਚਰਨ ਚਰਨੋਦਕ ਮੁਖ ਚੁਆਇਆ। ਸਦਾ ਸੁਹੇਲਾ ਇਕ ਅਕੇਲਾ ਆਪੇ ਹੋਇਆ ਪੜਦੇ ਕੱਜਣ, ਗੁਰ ਚੇਲਾ ਰੂਪ ਵਟਾਇਆ। ਵੇਖਣ ਆਏ ਠੱਗ ਸੱਜਣ, ਠੱਗ ਠਗੌਰੀ ਕਲਜੁਗ ਕਲਜੁਗ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਹਰਿ ਕੀ ਪੌੜੀ ਚਰਨ ਛੁਹਾਇਆ। ਹਰਿ ਕੀ ਪੌੜੀ ਹਰਿ ਹਰਿ ਭਾਏ, ਹਰਿ ਹਰਿ ਵੇਖ ਵਖਾਇੰਦਾ। ਦੂਸਰ ਕਿਸੇ ਦਿਸ ਨਾ ਆਏ, ਮਨਮੁਖ ਮੁਗਧ ਭੁਲਾਇੰਦਾ। ਗੁਰਮੁਖ ਵਿਰਲੇ ਦਇਆ ਕਮਾਏ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਮਨਮੁਖ ਝੂਠੇ ਧੰਦੇ ਲਾਏ, ਮਾਇਆ ਮਮਤਾ ਮੋਹ ਵਧਾਇੰਦਾ। ਪਾਪੀ ਗੰਦੇ ਦਰ ਦੁਰਕਾਏ, ਨਿੰਦਕ ਨਿੰਦਿਆ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤੀ ਨੂਰ ਦਰਸਾਇੰਦਾ। ਹਰਿ ਕਾ ਮੰਦਰ ਹਰਿ ਦਵਾਰਾ, ਹਰਿ ਹਰਿ ਆਪ ਬਰਾਜੇ। ਆਵੇ ਜਾਵੇ ਵਾਰੋ ਵਾਰਾ, ਸਵਾਰੇ ਆਪਣਾ ਕਾਜੇ। ਸਤਿਗੁਰ ਪੂਰਾ ਬਣ ਲਿਖਾਰਾ, ਸ਼ਬਦ ਸਰੂਪੀ ਮਾਰੇ ਵਾਜੇ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਾਉਂ ਧਰਾਏ ਗ਼ਰੀਬ ਨਿਵਾਜੇ। ਸ੍ਰਿਸ਼ਟ ਸਬਾਈ ਪਾਰ ਕਿਨਾਰਾ, ਖੇਲ ਕਰਾਏ ਦੇਸ ਮਾਝੇ। ਸੰਬਲ ਨਗਰੀ ਧਾਮ ਨਿਆਰਾ, ਉਚ ਮੁਨਾਰੇ ਆਪੇ ਗਾਜੇ। ਹਰਿ ਮੰਦਰ ਹਰਿ ਪਾਏ ਸਾਰਾ, ਜੁਗ ਜੁਗ ਰੱਖਣਹਾਰਾ ਲਾਜੇ। ਮਨਮੁਖ ਜੀਵ ਹੋਏ ਗਵਾਰਾ, ਭੇਵ ਨਾ ਪਾਇਣ ਵਡ ਰਾਜਨ ਰਾਜੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਦੇਵੇ ਵਰ, ਹਰਿ ਜੀ ਆਏ ਹਰਿ ਹਰਿ ਘਰ, ਪੰਚਮ ਜੇਠ ਸਾਚੇ ਤਾਜੇ। ਪੰਚਮ ਜੇਠ ਪੰਚ ਪਰਧਾਨਾ, ਪੰਚਮ ਰੂਪ ਸਮਾਇਆ। ਪੰਚਮ ਖੇਲੇ ਖੇਲ ਮਹਾਨਾ, ਸ਼ਾਹੋ ਭੂਪ ਅਖਵਾਇਆ। ਪੰਚਮ ਹੋਏ ਗੁਣ ਨਿਧਾਨਾ, ਰੰਗ ਰੂਪ ਨਾ ਕੋਈ ਰਖਾਇਆ। ਪੰਚਮ ਹੋਏ ਬਲੀ ਬਲਵਾਨਾ, ਅੰਧ ਕੂਪ ਹੋਏ ਸੁਹਾਇਆ। ਪੰਚਮ ਮੇਲਾ ਦੋ ਜਹਾਨਾਂ, ਆਪ ਆਪਣਾ ਲਏ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਵੇਸ ਕਰ, ਹਰਿ ਮੰਦਰ ਅੰਦਰ ਵੇਖ ਵਖਾਇਆ। ਪੰਚਮ ਜੇਠ ਪੰਚਮ ਧੁਨ ਨਾਦਾ, ਸ਼ਬਦੀ ਸ਼ਬਦ ਜੈਕਾਰਾ। ਪਰਮ ਪੁਰਖ ਘਰ ਸਾਚਾ ਲਾਧਾ, ਧਰਮੀ ਧਰਮ ਅਖਾੜਾ। ਮਨਮੁਖ ਜੀਵ ਜਾਏ ਭਾਜਾ, ਸੰਮਤ ਸੋਲਾਂ ਸਤਾਰਾਂ ਹਾੜਾ। ਜਨ ਭਗਤਾਂ ਰੱਖਣਹਾਰਾ ਲਾਜਾ, ਜੋਤ ਜਗਾਏ ਬਹੱਤਰ ਨਾੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਵੇਖੇ ਸਾਚਾ ਸਰ, ਪੰਚਮ ਜੇਠ ਦਿਨ ਦਿਹਾੜਾ। ਪੰਚਮ ਜੇਠ ਸਾਢੇ ਦਸ, ਸਾਚਾ ਵਕ਼ਤ ਸੁਹਾਈਆ। ਜਨ ਭਗਤਾਂ ਹਿਰਦੇ ਜਾਏ ਵਸ, ਮਨਮੁਖਾਂ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖ ਅਵੱਲਾ ਇਕ ਅਕੱਲਾ ਆਵੇ ਜਾਵੇ ਫੇਰਾ ਪਾਈਆ। ਲਿਖਿਆ ਲੇਖ ਧੁਰ ਫ਼ਰਮਾਣਾ ਦਰ ਆਏ ਤਖ਼ਤ ਅਕਾਲ। ਮਿਲੇ ਮੇਲ ਗੁਣ ਨਿਧਾਨਾ, ਲੋਕਮਾਤ ਦੀਨ ਦਿਆਲ। ਸ਼ਬਦੀ ਸ਼ਬਦ ਸਚ ਨਿਸ਼ਾਨਾ, ਚਲੇ ਅਵੱਲੜੀ ਚਾਲ। ਨਾਨਕ ਗੋਬਿੰਦ ਕਰ ਪਰਵਾਨਾ, ਖੇਲੇ ਖੇਲ ਮਹਾਨ। ਲੱਖ ਚੁਰਾਸੀ ਇਕ ਨਿਸ਼ਾਨਾ, ਏਕਾ ਸ਼ਬਦ ਤੀਰ ਕਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਆਂ ਪੁਰੀਆਂ ਰਿਹਾ ਲੜ, ਖੇਲੇ ਖੇਲ ਵਾਲੀ ਦੋ ਜਹਾਨ। ਆਏ ਦਰ ਦਰ ਦਰਵੇਸਾ, ਪਰਮ ਪੁਰਖ ਸੁਲਤਾਨਾ। ਵੇਖ ਵਖਾਣੇ ਧਾਰੀ ਕੇਸਾ, ਮਿਹਰਵਾਨ ਮਿਹਰਵਾਨਾ। ਮੇਲ ਮਿਲਾਏ ਦਸ ਦਸਮੇਸਾ, ਚਤੁਰ ਸੁਘੜ ਸਿਆਣਾ। ਨਾ ਕੋਈ ਰੂਪ ਨਾ ਕੋਈ ਰੇਖਾ, ਸ਼ਬਦੀ ਸ਼ਬਦ ਤਰਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਦੇਵੇ ਧੁਰ ਫ਼ਰਮਾਨਾ।

ਪੰਚਮ ਜੇਠ ਸਾਢੇ ਦਸ ਵਜੇ ਹਰਿਮੰਦਰ ਸਾਹਿਬ ਗਏ, ਪਰੰਤੂ ਕਿਸੇ ਨੇ ਕੋਈ ਅੱਗੋਂ ਬਚਨ ਨਾ ਕੀਤਾ ਪਹਿਰੇ ਲਾ ਦਿਤੇ ਕੇ ਸ਼ਬਦ ਨਾ ਬੋਲਣ। ਗਿਆਰਾਂ ਮਿੰਟ ਰਹਿ ਕੇ ਵਾਪਸ ਆ ਗਏ।