੫ ਜੇਠ ੨੦੧੪ ਬਿਕ੍ਰਮੀ ਮੋਤਾ ਸਿੰਘ ਦੇ ਘਰ ਸੱਚੇ ਪਾਤਸ਼ਾਹ ਜੀ ਨੇ ਸਿੰਘਾਸਣ ਉਲਟਾ ਕੀਤਾ ਕਲਸੀਆਂ ਜ਼ਿਲਾ ਅੰਮ੍ਰਿਤਸਰ
ਦਿਆਲ ਭਏ, ਹਰਿ ਜੂ ਅਵਤਰਾ। ਏਕਾ ਏਕ ਰਹੇ, ਨਾ ਜਨਮਾ ਨਾ ਮਰਾ। ਆਦਿ ਅੰਤ ਸਦਾ ਨਿਰਭੈ, ਨਿਰਗੁਣ ਰੂਪ ਰਹਾ। ਆਪ ਕਰਾਏ ਆਪਣੀ ਜੈ, ਆਪਣਾ ਭਾਣਾ ਆਪੇ ਆਪ ਸਹਾ। ਸ੍ਰਿਸ਼ਟ ਸਬਾਈ ਹੋਵੇ ਖੈ, ਗੁਰਮੁਖ ਵਿਰਲਾ ਮਾਤ ਰਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸੁਹਾਏ ਆਪ ਉਠਾਏ ਆਪ ਬਣਾਏ ਆਪਣਾ ਥਾਂ। ਥਾਨ ਥਾਨੰਤਰ ਹਰਿ ਅਗੰਮ, ਏਕਾ ਏਕ ਰਖਾਇਆ। ਸ਼ਬਦ ਸਿੰਘਾਸਣ ਨਾ ਕੋਈ ਦਿਸੇ ਥੰਮ੍ਹ, ਆਕਾਸ਼ ਆਕਾਸ਼ਾਂ ਉਪਰ ਟਿਕਾਇਆ। ਏਕਾ ਮੇਲਾ ਸਾਚੇ ਨਾਮ ਨਮ, ਪਾਵਾ ਚੂਲ ਨਾ ਕੋਈ ਰਖਾਇਆ। ਲੋਕਮਾਤ ਜਾਣੇ ਆਪਣਾ ਕੰਮ, ਕਾਰਜ ਕਰਤਾ ਆਪ ਅਖਵਾਇਆ। ਸ੍ਰਿਸ਼ਟ ਸਬਾਈ ਰੋਵੇ ਛੰਮ ਛੰਮ, ਧਰਨੀ ਧਰਤ ਧਵਲ ਦਏ ਉਲਟਾਇਆ। ਮਾਤ ਪਿਤ ਪਿਤਾ ਪੂਤ ਹੋਏ ਗ਼ਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਖਆਸਣ ਪੁਰਖ ਅਬਿਨਾਸ਼ਣ ਜਗਤ ਦੇਵੇ ਮੁਖ ਭਵਾਇਆ। ਸੁਖਆਸਣ ਪ੍ਰਭ ਆਪ ਉਠਾ, ਆਪੇ ਮੁਖ ਭਵਾਇੰਦਾ। ਪੰਜ ਤਤ ਜਗਤ ਦਏ ਲੁਟਾ, ਲੁੱਟਣਹਾਰਾ ਦਿਸ ਨਾ ਆਇੰਦਾ। ਮਨ ਮਤ ਦਏ ਮਿਟਾ, ਮਤ ਬੁਧ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸੰਮਤ ਚੌਦਾਂ ਬੀਸ ਬੀਸ ਚੌਦਾਂ ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਚਰਨ ਹੇਠ ਟਿਕਾ, ਚਾਰ ਜੁਗ ਚਾਰ ਪਾਵੇ ਆਪ ਉਲਟਾਇੰਦਾ। ਖੇਲੇ ਖੇਲ ਅਗੰਮ ਅਥਾਹੋ, ਬੇਪਰਵਾਹੋ ਭੇਵ ਕੋਈ ਨਾ ਪਾਇੰਦਾ। ਸਤਿਜੁਗ ਦੁਆਪਰ ਤ੍ਰੇਤਾ ਕਰੇ ਆਪ ਨਿਆਉਂ, ਕਲਜੁਗ ਸਾਲਸ ਸ਼ਬਦ ਬਣਾਇੰਦਾ। ਜਨ ਭਗਤਾਂ ਦੇਵੇ ਠੰਢੀ ਛਾਉਂ, ਖਾਲਸਾ ਖਾਲਸ ਇਕ ਵਖਾਇੰਦਾ। ਕਿਸੇ ਦਿਸ ਨਾ ਆਏ ਨਗਰ ਸ਼ਹਿਰ ਗਰਾਉਂ, ਕਾਇਆ ਨਗਰ ਇਕ ਸੁਹਾਇੰਦਾ। ਜਨ ਹਰਿ ਉਠਾਏ ਫੜ ਫੜ ਬਾਹੋਂ, ਸੇਵਕ ਸੇਵਾ ਸਚ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀਆਂ ਲੋਆਂ ਵੇਖ ਵਖਾਇੰਦਾ। ਪੰਚਮ ਜੇਠ ਦਇਆ ਕਮਾ, ਗੁਰਮੁਖਾਂ ਸੇਵ ਕਮਾਇੰਦਾ। ਸਤਿ ਸੰਤੋਖ ਝੋਲੀ ਪਾ, ਦੇ ਮਤ ਸਮਝਾਇੰਦਾ। ਹੌਲੀ ਹੌਲੀ ਸ਼ਬਦ ਜਣਾ, ਸੁਰਤੀ ਸੁਰਤ ਜਗਾਇੰਦਾ। ਆਪ ਆਪਣੇ ਰਾਹੇ ਪਾ, ਮਾਰਗ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਦਾਤਾ ਅਵਗੁਣ ਆਪਣੇ ਹੱਥ ਰਖਾਇੰਦਾ। ਸੰਮਤ ਚੌਦਾਂ ਤੇਰਾ ਰੰਗ, ਲੋਕਮਾਤ ਚੜ੍ਹਾਇੰਦਾ। ਪੁਰਖ ਅਬਿਨਾਸ਼ੀ ਬੈਠ ਪਲੰਘ, ਸਿੰਘ ਮਨੀ ਤੇਰਾ ਲਹਿਣਾ ਕਰਜ਼ ਲਾਹਿੰਦਾ। ਦਰ ਦਵਾਰੇ ਮੰਗੀ ਮੰਗ, ਭਾਣਾ ਸਹਿਣਾ ਹੁਕਮ ਜਣਾਇੰਦਾ। ਆਪ ਲਗਾਏ ਆਪਣੇ ਅੰਗ, ਅੰਗੀਕਾਰ ਆਪ ਅਖਵਾਇੰਦਾ। ਸ੍ਰਿਸ਼ਟ ਸਬਾਈ ਭੁੱਖ ਨੰਗ, ਜਨ ਭਗਤਾਂ ਭੁੱਖ ਮਿਟਾਇੰਦਾ। ਨੌ ਖੰਡ ਪ੍ਰਿਥਮੀ ਦਿਸੇ ਨੰਗ, ਹਰਿਜਨ ਪੜਦਾ ਨਾਮ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸੰਗ ਨਿਭਾਇੰਦਾ। ਸ਼ਬਦ ਰੰਗੀਲਾ ਪਲੰਘ, ਸੇਜ ਵਿਛਾਈਆ। ਜਗਤ ਦਵਾਰੇ ਆਪੇ ਲੰਘ, ਹਰਿ ਮੰਦਰ ਵੇਖ ਵਖਾਈਆ। ਆਪੇ ਜਾਣੇ ਧਾਰਾ ਗੰਗ, ਆਪੇ ਆਪ ਰਿਹਾ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਖ਼ੁਸ਼ੀਆਂ ਨਾਲ ਮਨਾਈਆ। ਪੰਚਮ ਜੇਠ ਭਗਤ ਸੁਲਤਾਨ, ਜਗਤ ਵੇਖ ਵਖਾਇੰਦਾ। ਹਰਿਜਨ ਦੇਵੇ ਜੀਆ ਦਾਨ, ਮਨਮੁਖ ਖਾਲੀ ਹੱਥ ਫਿਰਾਇੰਦਾ। ਆਪਣਾ ਕੀਤਾ ਆਪੇ ਪਾਣ, ਨਾ ਕੋਈ ਕਿਸੇ ਛੁਡਾਇੰਦਾ। ਪਾਏ ਮੁੱਲ ਵਿਚ ਜਹਾਨ, ਕਲਜੁਗ ਵੇਲਾ ਅੰਤਮ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਸਾਢੇ ਦਸ ਸ਼ਬਦ ਰੰਗੀਲੇ ਨਾਮ ਪਲੰਘ ਬੈਠੇ ਹੱਸ ਹੱਸ ਉਲਟਾ ਮੁਖ ਕਰਾਇੰਦਾ। ਉਲਟਾ ਮੁਖ ਉਲਟੀ ਧਾਰ, ਉਲਟੀ ਗੰਗ ਵਹਾਈਆ। ਉਤਰ ਪੂਰਬ ਪੱਛਮ ਦੱਖਣ ਦਿਸ਼ਾ ਵਿਚਾਰ, ਦਹਿ ਦਿਸ਼ਾ ਵੇਖ ਵਖਾਈਆ। ਚਾਰ ਕੁੰਟ ਸੁਣ ਪੁਕਾਰ, ਮਾਤ ਪਾਤਾਲ ਆਕਾਸ਼ ਗਗਨ ਗਗਨੰਤਰ ਲੱਗੀ ਬਸੰਤਰ ਨਾ ਸਕੇ ਕੋਈ ਬੁਝਾਈਆ। ਬ੍ਰਹਮਾ ਤੇਰਾ ਪੂਰਨ ਪੂਰ ਕਰੇ ਮਨਵੰਤਰ, ਮਨ ਇਛਿਆ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਨੂਰੋ ਨੂਰ ਸਵਾਈਆ। ਜੋਤੀ ਨੂਰ ਜਗਤ ਉਜਾਲਾ, ਇਕ ਪਰਕਾਸ਼ ਰਖਾਇਆ। ਪਰਗਟ ਹੋਏ ਹਰਿ ਗੋਪਾਲਾ, ਦੀਨ ਦਿਆਲਾ ਨਾਉਂ ਰਖਾਇਆ। ਲੇਖਾ ਲੇਖ ਲਿਖਾਏ ਸਾਲ ਬਸਾਲਾ, ਹਾਲ ਬੇਹਾਲਾ ਵੇਖ ਵਖਾਇਆ। ਕਲਜੁਗ ਚਲੇ ਅਵੱਲੜੀ ਚਾਲਾ, ਭੇਵ ਕਿਸੇ ਨਾ ਪਾਇਆ। ਏਕਾ ਸ਼ਬਦ ਇਕ ਦਲਾਲਾ, ਦੋ ਜਹਾਨਾਂ ਆਪ ਰਖਾਇਆ। ਚਰਨ ਭਿਖਾਰੀ ਦਰ ਦਵਾਰੇ ਕਾਲ ਮਹਾਂਕਾਲਾ, ਰੋ ਰੋ ਰਹੇ ਨੀਰ ਵਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੇਲ ਆਪੇ ਰਿਹਾ ਖਿਲਾਇਆ। ਸਾਲ ਬਵੰਜਾ ਸੇਜ ਹੰਢਾਈ, ਲੋਕਮਾਤ ਅਵਤਾਰਾ। ਬਾਲ ਜਵਾਨੀ ਖੇਲ ਖਿਲਾਈ, ਬੁੜੇਪਾ ਵੇਖ ਵਿਚਾਰਾ। ਮਾਤ ਪਿਤ ਭਈਆ ਭੈਣਾ ਸਾਕ ਸੱਜਣ ਸੈਣ ਅਖਵਾਈ, ਨਾਰੀ ਕੰਤ ਕੀਆ ਪਿਆਰਾ। ਸੇਵਕ ਸੇਵਾ ਗੁਰਸਿਖ ਲਗਾਈ, ਚਰਨ ਕਵਲ ਦਏ ਅਧਾਰਾ। ਦੁੱਖ ਭੁੱਖ ਸੁੱਖ ਇਕ ਰੰਗ ਸਮਾਈ, ਚਿੰਤਾ ਸੋਗ ਵਸਿਆ ਬਾਹਰਾ। ਮੁਨ ਸੁਨ ਇਕ ਜੋਗ ਹੰਢਾਈ, ਜੋਤੀ ਨੂਰ ਪਿਆਰਾ। ਪਾਰਬ੍ਰਹਮ ਭੋਗ ਇਕ ਰਖਾਈ, ਅੱਠੇ ਪਹਿਰ ਅਧਾਰਾ। ਆਪ ਆਪਣਾ ਮੁਖ ਛੁਪਾਈ, ਜੀਵ ਜੰਤ ਨਾ ਪਾਏ ਸਾਰਾ। ਦਿਸ ਨਾ ਆਏ ਧੀ ਜਵਾਈ, ਖੇਲੇ ਖੇਲ ਅਪਰ ਅਪਾਰਾ। ਪਿਤਾ ਪੂਤ ਭੇਵ ਨਾ ਰਾਈ, ਸੇਵਕ ਸੇਵ ਨਾ ਕਰੇ ਬਣ ਭਿਖਾਰਾ। ਦੋਏ ਜੋੜ ਨਾ ਸੀਸ ਝੁਕਾਈ, ਦਰ ਦਵਾਰ ਨਾ ਕਰ ਨਿਮਸਕਾਰਾ। ਆਪ ਆਪਣਾ ਖੇਲ ਖਿਲਾਈ, ਆਪੇ ਖੇਲੇ ਵਿਚ ਸੰਸਾਰਾ। ਜਗਤ ਸਿੰਘਾਸਣ ਇਕ ਬਣਾਈ, ਉਪਰ ਆਸਣ ਲਾਏ ਪਾਰਬ੍ਰਹਮ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਅਵਤਾਰਾ। ਪੰਜ ਤਤ ਹਰਿ ਜੋਤ ਛੁਪਾਈ, ਕਾਇਆ ਮੰਦਰ ਇਕ ਵਖਾਈ, ਹੱਡ ਮਾਸ ਨਾੜੀ ਰੱਤ ਲਾਇਆ ਇੱਟਾਂ ਗਾਰਾ। ਕਾਲੀ ਛੱਤ ਇਕ ਟਿਕਾਈ, ਘਾਸ ਫੂਸ ਰਿਹਾ ਉਗਾਈ, ਪੜਦਾ ਪਾਏ ਸੀਸ ਦਸਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰਾ। ਆਪ ਆਪਣਾ ਖੇਲ ਖਿਲਾਇਆ, ਪਾਰਬ੍ਰਹਮ ਬੇਅੰਤਾ। ਸੰਤ ਮਨੀ ਸਿੰਘ ਸੰਗ ਰਲਾਇਆ, ਸੇਵਾ ਲਾਈ ਸਾਚੇ ਸੰਤਾਂ। ਕਲਮ ਲੇਖਣੀ ਹੱਥ ਫੜਾਇਆ, ਲੇਖਾ ਲਿਖੇ ਜੀਵਾਂ ਜੰਤਾਂ। ਦੋ ਜਹਾਨਾਂ ਮੇਖ ਰਿਹਾ ਲਗਾਇਆ, ਸ਼ਬਦ ਜਣਾਏ ਸਾਚੇ ਕੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਬੇਅੰਤ ਬੇਅੰਤਾ। ਸੰਤ ਮਨੀ ਸਿੰਘ ਸ਼ਬਦ ਜੈਕਾਰਾ, ਏਕਾ ਧੁਨ ਉਪਜਾਈਆ। ਅੱਠੇ ਪਹਿਰ ਬਣ ਲਿਖਾਰਾ, ਦਿਵਸ ਰੈਣ ਸੇਵ ਕਮਾਈਆ। ਦੋਏ ਜੋੜ ਕਰੇ ਨਿਮਸਕਾਰਾ, ਕਾਗਜ਼ ਕਲਮ ਦੋਵੇਂ ਰਹੇ ਮੁਸਕਰਾਈਆ। ਗੁਰ ਸਤਿਗੁਰ ਵੇਖੇ ਇਕ ਦਵਾਰਾ, ਦਰ ਦਰਵਾਜ਼ਾ ਖੋਲ੍ਹ ਵਖਾਈਆ। ਪਰਗਟ ਹੋਏ ਗਰੀਬ ਨਿਵਾਜਾ, ਸ੍ਰਿਸ਼ਟ ਸਬਾਈ ਅਨਭੋਲ ਰਖਾਈਆ। ਜਗੇ ਜੋਤ ਦੇਸ ਸਾਝਾ, ਦਿਸ ਕਿਸੇ ਨਾ ਆਈਆ। ਅੰਤਮ ਰਚਿਆ ਕਲਜੁਗ ਕਾਜਾ, ਸਤਿ ਪੁਰਖ ਨਿਰੰਜਣ ਰਿਹਾ ਸਾਹ ਸੁਧਾਈਆ। ਜਨ ਭਗਤਾਂ ਮਾਰੇ ਮਾਤ ਆਵਾਜਾ, ਸਾਚੀ ਬਣਤ ਰਿਹਾ ਬਣਾਈਆ। ਵੇਲੇ ਅੰਤ ਰੱਖੇ ਲਾਜਾ, ਲਾਜਾਵੰਤ ਆਪ ਅਖਵਾਈਆ। ਇਕ ਚਲਾਏ ਨਾਮ ਜਹਾਜ਼ਾ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਕਾਇਆ ਵਿਚ ਸਮਾਈਆ। ਸਰਗੁਣ ਕਾਇਆ ਪੰਜ ਤਤ, ਆਪਣੀ ਆਪ ਹੰਢਾਇੰਦਾ। ਆਪੇ ਬਣਿਆ ਕਮਲਾਪਤ, ਪਤਿਪਰਮੇਸ਼ਵਰ ਆਪ ਅਖਵਾਇੰਦਾ। ਆਪੇ ਰੰਗਣ ਰੰਗਾ ਰੱਤ, ਏਕਾ ਰੰਗਣ ਰੰਗ ਚੜ੍ਹਾਇੰਦਾ। ਆਪੇ ਚੜ੍ਹਿਆ ਸ਼ਬਦੀ ਰਥ, ਰਥ ਰਥਵਾਹੀ ਆਪ ਹੋ ਜਾਇੰਦਾ। ਆਪੇ ਸੁੱਤਾ ਅੰਤਮ ਸੱਥ, ਲੋਕਮਾਤੀ ਸੇਜ ਵਿਛਾਇੰਦਾ। ਆਪੇ ਵੰਡ ਵੰਡਾਈ ਸੀਆਂ ਸਾਢੇ ਤਿੰਨ ਹੱਥ, ਸਮਰਥ ਆਸਣ ਲਾਇੰਦਾ। ਆਪੇ ਮਹਿੰਮਾ ਰਖਾਏ ਅਕਥਨਾ ਅਕੱਥ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਇਕ ਰਖਾਇੰਦਾ। ਜਗਤ ਸਿੰਘਾਸਣ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਅੱਠੇ ਪਹਿਰ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇਆ। ਸੇਵਕ ਸੇਵਾ ਕਰੇ ਅਪਾਰ, ਚਾਰੋਂ ਕੁੰਟ ਵੇਖ ਵਖਾਇਆ। ਦੇਵੀ ਦੇਵਤ ਆਇਣ ਦਵਾਰ, ਦਰ ਦਵਾਰਿਉਂ ਦਏ ਦੁਰਕਾਇਆ। ਬ੍ਰਹਮਾ ਸ਼ਿਵ ਰੋਵਣ ਜ਼ਾਰੋ ਜ਼ਾਰ, ਨੇਤਰ ਨੀਰ ਰਹੇ ਵਹਾਇਆ। ਗੁਰਮੁਖਾਂ ਕਰੇ ਇਕ ਪਿਆਰ, ਆਪ ਆਪਣਾ ਦਰਸ ਦਿਖਾਇਆ। ਮਨਮੁਖਾਂ ਮਾਰੇ ਅੰਤਮ ਮਾਰ, ਮਦਿਰਾ ਜਾਮ ਇਕ ਪਿਆਇਆ। ਖੇਲੇ ਖੇਲ ਅਪਰ ਅਪਾਰ, ਲੱਖ ਚੁਰਾਸੀ ਤਾਮ ਬਣਾਇਆ। ਭਰਮੇ ਭੁੱਲੇ ਜੀਵ ਗਵਾਰ, ਹੱਡ ਮਾਸ ਨਾੜੀ ਚੰਮ ਕਿਸੇ ਹੱਥ ਨਾ ਆਇਆ। ਕਲਜੁਗ ਰੈਣ ਅੰਧੇਰੀ ਸ਼ਾਮ, ਅੰਧ ਅੰਧੇਰਾ ਰਿਹਾ ਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੁਖ ਛੁਪਾਇਆ। ਆਪ ਆਪਣਾ ਮੁਖ ਛੁਪਾਏ, ਨੇਤਰ ਨੈਣ ਮੁਧਾਈਆ। ਦੁੱਖ ਸੁੱਖ ਵਿਚ ਨਾ ਕਦੇ ਆਏ, ਤ੍ਰਿਸ਼ਨਾ ਭੁੱਖ ਨਾ ਕੋਈ ਰਖਾਈਆ। ਮਾਨਸ ਦੇਹੀ ਮਨੁੱਖ ਅਖਵਾਏ, ਮਾਤ ਕੁੱਖ ਸੁਫਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਬੈਠਾ ਆਸਣ ਲਾਈਆ। ਦਰ ਦਵਾਰਾ ਸਿੰਘ ਜਵੰਦ, ਤੇਰਾ ਆਪ ਸੁਹਾਇਆ। ਚਾਰ ਦੀਵਾਰੀ ਹੋਇਆ ਬੰਦ, ਦਿਸ ਕਿਸੇ ਨਾ ਆਇਆ। ਮਾਇਆ ਪੜਦਾ ਪਾਇਆ ਕੰਧ, ਅੰਧ ਅੰਧੇਰ ਰਖਾਇਆ। ਗੁਰਮੁਖਾਂ ਵਖਾਏ ਸਾਚਾ ਚੰਦ, ਏਕਾ ਨੂਰ ਦਰਸਾਇਆ। ਖ਼ੁਸ਼ੀ ਕਰਾਏ ਬੰਦ ਬੰਦ, ਜਿਸ ਜਨ ਆਪਣੀ ਦਇਆ ਕਮਾਇਆ। ਦਿਵਸ ਰੈਣ ਗਾਇਣ ਬੱਤੀ ਦੰਦ, ਸੇਵਕ ਸੇਵਾ ਆਪ ਲਗਾਇਆ। ਅੰਤਮ ਮੁਕਾਏ ਕਲਜੁਗ ਪੰਧ, ਲਹਿਣਾ ਦੇਣਾ ਰਿਹਾ ਚੁਕਾਇਆ। ਇਕ ਸੁਣਾਇਆ ਸੁਹਾਗੀ ਛੰਦ, ਅੱਖਰ ਵੱਖਰ ਨਾਮ ਧਰਾਇਆ। ਗੁਰਮੁਖ ਸਮਾਇਆ ਪਰਮਾਨੰਦ, ਨਿਜ ਘਰ ਆਸਣ ਡੇਰਾ ਲਾਇਆ। ਮਦਿਰਾ ਮਾਸ ਤਜਾਇਆ ਰਸਨਾ ਗੰਦ, ਗੋਬਿੰਦ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਲੇਖਾ ਰਿਹਾ ਮੁਕਾਇਆ। ਕਾਇਆ ਲੇਖਾ ਹਰਿ ਸੰਸਾਰ, ਆਪਣਾ ਆਪ ਚੁਕਾਇੰਦਾ। ਪੰਚਮ ਜੇਠੀ ਲੈ ਅਵਤਾਰ, ਕਲਜੁਗ ਵੇਖ ਵਖਾਇੰਦਾ। ਮਨਮੁਖ ਜੀਵਾਂ ਮਾਰੇ ਮਾਰ, ਮਾਰਨਹਾਰਾ ਮੁਖ ਛੁਪਾਇੰਦਾ। ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਆਪ ਅਖਵਾਇੰਦਾ। ਮਨੀ ਸਿੰਘ ਗਿਆ ਹਾਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਜੀਵਾਂ ਜੰਤਾਂ ਆਪ ਹਿਲਾਇੰਦਾ। ਪਾਰਬ੍ਰਹਮ ਪ੍ਰਭ ਭੇਵ ਅਪਾਰ, ਭਾਣਾ ਆਪਣੇ ਹੱਥ ਰਖਾਇੰਦਾ। ਗੁਰਮੁਖਾਂ ਲਹਿਣਾ ਦੇਣਾ ਕਰਜ਼ ਉਤਾਰ, ਆਪਣੀ ਭੇਟਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੂਪ ਸਮਾਇੰਦਾ। ਜਗਤ ਨਾਤਾ ਤੋੜ, ਜੋਤੀ ਜੋੜ ਜੁੜਾਇਆ। ਸ਼ਬਦ ਚੜ੍ਹਿਆ ਸਾਚੇ ਘੋੜ, ਘਰ ਸਾਚੇ ਆਸਣ ਲਾਇਆ। ਸਤਿ ਪੁਰਖ ਨਿਰੰਜਣ ਆਪੇ ਬਹੁੜ, ਆਪੇ ਰਿਹਾ ਵਿਚ ਸਮਾਇਆ। ਧੁਰਦਰਗਾਹੀ ਆਇਆ ਦੌੜ, ਜੋਤੀ ਜਾਮਾ ਭੇਖ ਵਟਾਇਆ। ਪੂਤ ਸਪੂਤਾ ਬ੍ਰਹਿਮਣ ਗੌੜ, ਲੇਖਾ ਵੇਖ ਵਖਾਇਆ। ਵੇਖੇ ਪਰਖੇ ਮਿੱਠਾ ਕੌੜ, ਲੱਖ ਚੁਰਾਸੀ ਵੇਖ ਵਖਾਇਆ। ਸੰਬਲ ਨਗਰ ਸਾਢੇ ਤਿੰਨ ਹੱਥ ਲੰਬਾ ਚੌੜ, ਗੁਰ ਗੋਬਿੰਦਾ ਸੰਗ ਰਲਾਇਆ। ਨੀਲਾ ਮਾਰੇ ਪਹਿਲਾ ਪੌੜ, ਸੋਹੰ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤੀ ਖੇਲ ਖਿਲਾਇਆ। ਲੋਕਮਾਤ ਖੇਲ ਖਿਲਾਏ, ਹਰਿ ਹਰਿ ਇਕ ਇਕੱਲਾ। ਜ਼ਾਤ ਪਾਤੀ ਮੇਟ ਮਿਟਾਏ, ਆਪ ਵਸਾਏ ਸਚ ਮਹੱਲਾ। ਤੀਰਥ ਤਾਟੀ ਰਹਿਣ ਨਾ ਪਾਏ, ਸ਼ਬਦ ਉਠਾਏ ਸਾਚਾ ਭੱਲਾ। ਔਖੀ ਘਾਟੀ ਆਪ ਚੜ੍ਹਾਏ, ਸੰਗ ਨਿਭਾਏ ਗੋਬਿੰਦ ਡੱਲਾ। ਪੰਚਮ ਹਾਟੀ ਸ਼ਬਦ ਵਿਕਾਏ, ਸਚ ਸੁਨੇਹੜਾ ਏਕਾ ਘੱਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਗਤ ਸਿੰਘਾਸਣ ਵੇਖ ਵਖਾਏ। ਜਗਤ ਸਿੰਘਾਸਣ ਹਰਿ ਨਿਰੰਕਾਰ, ਆਪੇ ਵੇਖ ਵਖਾਇੰਦਾ। ਹੱਡ ਮਾਸ ਨਾੜੀ ਰੱਤ ਛੱਡ ਪਿਆਰ, ਪੰਜ ਤਤ ਮੁਖ ਭਵਾਵਿੰਦਾ। ਜੋਤੀ ਸ਼ਬਦੀ ਮੀਤ ਮੁਰਾਰ, ਸਾਚੀ ਰੀਤ ਚਲਾਇੰਦਾ। ਛੱਬੀ ਪੋਹ ਦਿਵਸ ਵਿਚਾਰ, ਆਪ ਆਪਣੇ ਰੰਗ ਰੰਗਾਇੰਦਾ। ਰੰਗ ਰੰਗੀਲਾ ਅਪਰ ਅਪਾਰ, ਸੂਹਾ ਪੀਲਾ ਵੇਸ ਵਟਾਇੰਦਾ। ਛੈਲ ਛਬੀਲਾ ਵਿਚ ਸੰਸਾਰ, ਸਚ ਕਬੀਲਾ ਇਕ ਬਣਾਇੰਦਾ। ਨੀਲਾ ਨੀਲੀ ਧਾਰੋਂ ਕਰੇ ਬਾਹਰ, ਸੋਹੰ ਚੀਰਾ ਤਨ ਸਜਾਇੰਦਾ। ਮਸਤਕ ਹੀਰਾ ਗੁਰਸਿਖ ਪਿਆਰ, ਨਾਮ ਟਿੱਕਾ ਏਕਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠੀ ਜੋਤ ਪਰਗਟਾਇੰਦਾ। ਪੰਚਮ ਜੇਠੀ ਜੋਤ ਜਗਾ, ਆਪਣਾ ਰਾਹ ਵਖਾਇਆ। ਪੁੱਤਰ ਧੀਆਂ ਭਰਮ ਭੁਲਾ, ਭੇਵ ਕਿਸੇ ਨਾ ਪਾਇਆ। ਆਪ ਆਪਣਾ ਸ±ਾਂਗ ਵਰਤਾ, ਪੁਰੀ ਘਨਕ ਚਰਨ ਛੁਹਾਇਆ। ਸਚ ਸਿੰਘਾਸਣ ਡੇਰਾ ਲਾ, ਸਾਢੇ ਤਿੰਨ ਹੱਥ ਵੇਖ ਵਖਾਇਆ। ਸਿੰਘ ਸ਼ੇਰ ਰਖਾਇਆ ਆਪਣਾ ਨਾਂ, ਆਪ ਆਪਣੀ ਰਸਨਾ ਗਾਇਆ। ਗੁਰਮੁਖ ਵਿਰਲਾ ਕਰੇ ਦਰ ਦਵਾਰੇ ਹਾਂ, ਜੁਗ ਬੈਠਾ ਮੁਖ ਭਵਾਇਆ। ਪੁਰਖ ਅਬਿਨਾਸ਼ੀ ਲੱਗਾ ਸੱਚਾ ਥਾਂ, ਥਾਨ ਥਨੰਤਰ ਇਕ ਸੁਹਾਇਆ। ਆਪੇ ਵੇਖੇ ਉਡਦੇ ਕਾਂ, ਆਪੇ ਹੰਸਾਂ ਚੋਗ ਚੁਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਜਗਤ ਸੰਜੋਗ ਧੁਰ ਦਾ ਲੇਖ ਲਿਖਾਇਆ। ਪੰਚਮ ਜੇਠ ਜਗਤ ਸਿੰਘਾਸਣ, ਬੀਸ ਸਦ ਚਰਨ ਛੁਹਾਇਆ। ਸਚਖੰਡ ਵਜਾਇਆ ਏਕਾ ਨਦ, ਬ੍ਰਹਿਮੰਡ ਹੋਏ ਜਣਾਇਆ। ਪੰਜ ਤਤ ਤੇਰੀ ਪਾਰ ਹੱਦ, ਤਨ ਮਾਟੀ ਖੇਹ ਕਰਾਇਆ। ਸੰਤ ਸੁਹੇਲੇ ਸਾਚੇ ਸੱਦ, ਸ਼ਬਦ ਕਰੇ ਕੁੜਮਾਇਆ। ਭਾਗ ਲਗਾਏ ਵਿਸ਼ਨੂੰ ਯਦ, ਭਗਵਨ ਰੂਪ ਵਟਾਇਆ। ਇਕ ਪਿਆਏ ਸਾਚੀ ਮਦਿ, ਅੰਮ੍ਰਿਤ ਨਾਉਂ ਰਖਾਇਆ। ਆਪਣਾ ਭਾਰ ਆਪੇ ਲੱਦ, ਸੀਸ ਆਪਣੇ ਗਿਆ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇਆ। ਆਪ ਆਪਣੀ ਰਚਨ ਰਚਾਏ, ਖੇਲੇ ਖੇਲਣਹਾਰਾ। ਸ਼ਬਦ ਜਣਾਈ ਇਕ ਕਰਾਏ, ਦੇਵੇ ਨਾਮ ਅਧਾਰਾ। ਸਾਚਾ ਧਾਮ ਇਕ ਸੁਹਾਏ, ਚਾਰ ਕੁੰਟ ਚਾਰ ਦਵਾਰਾ। ਚਾਰ ਮੁਖ ਆਪ ਰਖਾਏ, ਅੱਧ ਵਿਚ ਕੀਆ ਉਤਾਰਾ। ਸ੍ਰਿਸ਼ਟ ਸਬਾਈ ਰਿਹਾ ਹਿਲਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਪਾਰ ਕਿਨਾਰਾ। ਪਾਰ ਕਿਨਾਰਾ ਆਪਣੇ ਹੱਥ, ਪ੍ਰਭ ਸਾਚੇ ਆਪ ਰਖਾਇਆ। ਸ੍ਰਿਸ਼ਟ ਸਬਾਈ ਪਾਈ ਨੱਥ, ਦਿਸ ਕਿਸੇ ਨਾ ਆਇਆ। ਕਲਜੁਗ ਤੇਰਾ ਕੂੜਾ ਰਥ, ਕੂੜ ਕੁੜਿਆਰਾ ਰਿਹਾ ਚਲਾਇਆ। ਪੁਰਖ ਅਬਿਨਾਸ਼ੀ ਪਾਈ ਨੱਥ, ਚਾਰੋਂ ਕੁੰਟ ਰਿਹਾ ਭਵਾਇਆ। ਮਨਮੁਖ ਜੀਵ ਹੋਏ ਸੱਥ, ਸੱਥਰ ਹੇਠ ਵਿਛਾਇਆ। ਗੁਰਮੁਖਾਂ ਸਗਲ ਵਸੂਰੇ ਗਏ ਲੱਥ, ਨੇਤਰ ਨੈਣ ਦਰਸ਼ਨ ਪਾਇਆ। ਹਰਿ ਚਰਨ ਦਵਾਰੇ ਸਚ ਇਕੱਠ, ਸਾਚਾ ਧਾਮ ਸੁਹਾਇਆ। ਮੰਡਲ ਮੰਡਪ ਜਾਏ ਢੱਠ, ਥਿਰ ਕੋਈ ਰਹਿਣ ਨਾ ਪਾਇਆ। ਆਪੇ ਗੇੜਨਹਾਰਾ ਉਲਟੀ ਲੱਠ, ਉਲਟੇ ਵਹਿਣ ਵਹਾਇਆ। ਲੇਖਾ ਚੁੱਕੇ ਅੱਠ ਸੱਠ, ਤਿੰਨ ਸੌ ਸੱਠ ਮੂਲ ਨਾ ਭਾਇਆ। ਲਹਿਣਾ ਦੇਣਾ ਗੁਰ ਦਰ ਮਸਜਿਦ ਮੱਠ, ਪ੍ਰਭ ਸਾਚਾ ਰਿਹਾ ਮਿਟਾਇਆ। ਜੁਗ ਜੁਗ ਕਰਨੇਹਾਰਾ ਚੱਠ, ਏਕਾ ਦੂਜਾ ਤੀਜਾ ਚੌਥਾ ਪੰਚਮ ਰਾਗ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਲਹਿਣਾ ਰਿਹਾ ਚੁਕਾਇਆ। ਬੀਸ ਸੌ ਸਦ ਹਰਿ ਨਿਰੰਕਾਰੀ, ਏਕਾ ਜੋਤ ਜਗਾਈਆ। ਬੀਸ ਸੌ ਦੋ ਖੇਲ ਅਪਾਰੀ, ਚਾਰੋਂ ਕੁੰਟ ਵਖਾਈਆ। ਵੀਹ ਸੌ ਤਿੰਨ ਸ਼ਬਦ ਉਡਾਰੀ, ਸਚ ਸਿੰਘਾਸਣ ਇਕ ਵਿਛਾਈਆ। ਵੀਹ ਸੌ ਚਾਰ ਕਰ ਖੁਆਰੀ, ਆਰ ਪਾਰ ਰਿਹਾ ਕਰਾਈਆ। ਬੀਸ ਪੰਜ ਖੇਲ ਨਿਆਰੀ, ਪੰਚਮ ਮੀਤਾ ਮੇਲ ਮਿਲਾਈਆ। ਬੀਸ ਸਦ ਛੇ ਜਗਤ ਸ਼ਿਕਾਰੀ, ਸੋਹੰ ਚਿੱਲਾ ਰਿਹਾ ਚੜ੍ਹਾਈਆ। ਬੀਸ ਸਤ ਜੋਤ ਅਧਾਰੀ, ਜੋਤੀ ਸ਼ਬਦੀ ਬਣਤ ਬਣਾਈਆ। ਬੀਸ ਅੱਠ ਅੱਠ ਵਿਚਾਰੀ, ਬਿਆਸ ਕਿਨਾਰਾ ਪਾਰ ਕਰਾਈਆ। ਬੀਸ ਨੌ ਨੌ ਦਵਾਰੀ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਬੀਸ ਦਸ ਹਰਿ ਗਿਰਧਾਰੀ, ਗੁਰਮੁਖਾਂ ਦਰ ਸੁਹਾਈਆ। ਬੀਸ ਗਿਆਰਾਂ ਵਡ ਸਿਕਦਾਰੀ, ਜਗਤ ਮਾਇਆ ਲਹਿਣਾ ਦੇਣਾ ਮੂਲ ਸੰਤ ਮਨੀ ਸਿੰਘ ਤੇਰਾ ਆਪ ਚੁਕਾਈਆ। ਸੰਮਤ ਬਾਰਾਂ ਧਾਮ ਅਸਥੂਲ, ਹਾੜ ਸਤਾਰਾਂ ਗੁਰ ਸੰਗਤ ਰਿਹਾ ਬਣਾਈਆ। ਸੰਮਤ ਤੇਰਾਂ ਚੁਕਾਏ ਮੂਲ, ਪਹਿਲੀ ਚੇਤਰ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਸਾਧਾਂ ਸੰਤਾਂ ਵੇਖ ਵਖਾਈਆ। ਨਾਨਕ ਤੇਰਾ ਤੋਲਿਆ ਤੋਲ, ਵਾਲੀ ਹਿੰਦ ਕਰੇ ਜਣਾਈਆ। ਨੌ ਖੰਡ ਪ੍ਰਿਥਮੀ ਆਪੇ ਫੋਲ, ਪੁਰੀਆਂ ਲੋਆਂ ਵੇਖ ਵਖਾਈਆ। ਆਦਿ ਅੰਤ ਬੈਠ ਅਡੋਲ, ਭਗਤ ਜਨਾਂ ਸਦ ਵਸੇ ਕੋਲ, ਮਨਮੁਖਾਂ ਦਿਸ ਨਾ ਆਈਆ। ਸੰਮਤ ਚੌਦਾਂ ਚੌਦਾਂ ਲੋਕਾਂ ਪੜਦੇ ਖੋਲ੍ਹ, ਏਕਾ ਹੱਟ ਰਿਹਾ ਵਖਾਈਆ। ਸ਼ਬਦ ਮਰਦੰਗਾ ਵਜਾਏ ਢੋਲ, ਚਾਰੇ ਕੁੰਟਾਂ ਰਿਹਾ ਜਣਾਈਆ। ਪਹਿਲੀ ਚੇਤਰ ਤੋਲਿਆ ਤੋਲ, ਗੁਰਮੁਖ ਸਾਚੇ ਤੋਲ ਤੁਲਾਈਆ। ਏਕਾ ਇੱਕੀ ਸਿੱਖੀ ਕੋਲ, ਇਕ ਇਕੱਲਾ ਹਰਿ ਰਘੁਰਾਈਆ। ਸਾਚੀ ਸਿੱਖੀ ਪੂਰਾ ਬੋਲ, ਗੁਰ ਗੋਬਿੰਦੇ ਇਕ ਕਰਾਈਆ। ਆਤਮ ਅੰਤਰ ਆਪੇ ਮੌਲ, ਆਪ ਆਪਣੀ ਰੁੱਤ ਸੁਹਾਈਆ। ਆਪੇ ਅੰਦਰ ਰਿਹਾ ਬੋਲ, ਰਾਗ ਰਾਗਨੀ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਤੇਰੀ ਧਾਰ ਪ੍ਰਭ ਸਾਚਾ ਆਪ ਚਲਾਈਆ। ਨੌ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਆਪ ਹਿਲਾਇੰਦਾ। ਗ੍ਰੰਥੀ ਪੰਥੀ ਕਰੇ ਖ਼ਬਰਦਾਰ, ਪੰਚਮ ਜੇਠੀ ਦਿਵਸ ਸੁਹਾਇੰਦਾ। ਰਾਮਦਾਸ ਤੇਰਾ ਦਰ ਦਰਬਾਰ, ਹਰਿ ਅੰਤਮ ਲੇਖੇ ਲਾਇੰਦਾ। ਪੰਚਮ ਗੁਰ ਮੰਗੇ ਮੰਗ ਭਿਖਾਰ, ਹਰਿ ਭਿਖਿਆ ਝੋਲੀ ਪਾਇੰਦਾ। ਹਰਿ ਮੰਦਰ ਅੰਦਰ ਹਰਿ ਨਿਰੰਕਾਰ, ਆਪ ਆਪਣਾ ਰੰਗ ਵਟਾਇੰਦਾ। ਖੇਲੇ ਖੇਲ ਵਿਚ ਸੰਸਾਰ, ਭੇਵ ਅਭੇਦਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਾਣਾ ਆਪਣੇ ਹੱਥ ਰਖਾਇੰਦਾ। ਪੰਚਮ ਜੇਠ ਦਿਵਸ ਸੁਭਾਗਾ, ਸੰਮਤ ਚੌਦਾਂ ਰੁੱਤ ਸੁਹਾਈਆ। ਆਪੇ ਸੋਇਆ ਆਪੇ ਜਾਗਾ, ਆਪੇ ਲਏ ਮਾਤ ਅੰਗੜਾਈਆ। ਆਪ ਆਪਣਾ ਧੋਵਣ ਆਇਆ ਦਾਗ਼ਾ, ਆਪ ਆਪਣੀ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਗਤ ਸਿੰਘਾਸਣ ਵੇਖ ਵਖਾਈਆ। ਜਗਤ ਸਿੰਘਾਸਣ ਜਗਤ ਮਹੱਲਾ, ਹਰਿ ਸਾਚਾ ਵੇਖ ਵਖਾਇੰਦਾ। ਪੰਚਮ ਜੇਠੀ ਕਰਿਆ ਹੱਲਾ, ਪਹਿਲਾ ਵਾਰ ਕਰਾਇੰਦਾ। ਆਪੇ ਉਪਰ ਆਪੇ ਥੱਲਾ, ਆਪੇ ਮੁਖ ਭਵਾਇੰਦਾ। ਆਪੇ ਹੋਇਆ ਵਲ ਛੱਲਾ, ਅਛਲ ਅਛੱਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਸਿੰਘਾਸਣ ਆਪ ਵਖਾਇੰਦਾ। ਜਗਤ ਸਿੰਘਾਸਣ ਆਪ ਉਲਟਾ, ਆਪਣੀ ਕਲ ਵਰਤਾਈਆ। ਚਾਰੇ ਪੈਰ ਉਪਰ ਉਠਾ, ਚਾਰੇ ਜੁਗ ਝੋਲੀ ਪਾਈਆ। ਸੰਤ ਸੁਹੇਲੇ ਚਰਨ ਬਿਠਾ, ਆਪ ਆਪਣਾ ਸੰਗ ਨਿਭਾਈਆ। ਪ੍ਰਭ ਕਾ ਭਾਣਾ ਲਾਗੇ ਮੀਠਾ, ਹਰਿ ਸ਼ਬਦੀ ਸ਼ਬਦ ਜਣਾਈਆ। ਖੇਲੇ ਖੇਲ ਜਗਤ ਅਨਡੀਠਾ, ਵੇਖ ਕੋਇ ਨਾ ਪਾਈਆ। ਜਗਤ ਪਲੰਘ ਉਲਟੀ ਪਿੱਠਾ, ਧਰਤ ਮਾਤ ਬੈਠੀ ਸੱਥ ਵਛਾਈਆ। ਹਰਿਜਨ ਰੱਖੇ ਸਾਇਆ ਹੇਠਾਂ, ਸਿਰ ਆਪਣਾ ਹੱਥ ਟਿਕਾਈਆ। ਵਕਤ ਸੁਹਾਏ ਪੰਚਮ ਜੇਠਾ, ਵੀਹ ਸੌ ਚੌਦਾਂ ਖ਼ੁਸ਼ੀ ਮਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਲਟੀ ਲੱਠ ਗਿੜਾਈਆ। ਜਗਤ ਤਖ਼ਤ ਆਪ ਉਲਟਾਏ, ਆਪਣੀ ਕਲ ਵਰਤਾਈਆ। ਸ਼ਾਹ ਸੁਲਤਾਨ ਹੋਣ ਹਲਕਾਏ, ਨਾ ਕੋਇ ਧੀਰ ਧਰਾਈਆ। ਫੜ ਫੜ ਬਾਹੋਂ ਲਏ ਜਗਾਏ, ਸੋਇਆ ਕੋਈ ਰਹਿਣ ਨਾ ਪਾਈਆ। ਪਹਿਲੀ ਕੂਟੇ ਮੇਲ ਮਿਲਾਏ, ਲੇਖਾ ਲਿਖਿਆ ਪੂਰ ਕਰਾਈਆ। ਖਾਲੀ ਠੂਠੇ ਹੱਥ ਫੜਾਏ, ਈਸਾ ਮੂਸਾ ਦਏ ਦੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦੋ ਜਹਾਨਾਂ ਵੇਖ ਵਖਾਈਆ। ਜਗਤ ਸਿੰਘਾਸਣ ਹੋਇਆ ਪੁੱਠਾ, ਉਲਟੀ ਰੀਤ ਚਲਾਈਆ। ਪੁਰਖ ਅਬਿਨਾਸ਼ੀ ਆਪੇ ਤੁੱਠਾ, ਮੰਦਰ ਮਸਜਿਦ ਗੁਰਦਵਾਰਾ ਜਗਤ ਮਸੀਤ ਕੋਈ ਰਹਿਣ ਨਾ ਪਾਈਆ। ਰਾਜ ਰਾਜਾਨ ਲੁਕਿਆ ਰਹੇ ਨਾ ਕੋਈ ਗੁੱਠਾ, ਸਭ ਦੀ ਰਿਹਾ ਜੜ੍ਹ ਹਿਲਾਈਆ। ਆਸਣ ਚੁੱਕਿਆ ਜੂਠਾ ਝੂਠਾ, ਉਪਰ ਹੇਠਾਂ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਵੀਹ ਸਦ ਚੌਦਾਂ ਤੇਰੀ ਧਾਰ ਵਿਚ ਸੰਸਾਰ ਅੰਤਮ ਵਾਰ ਉਲਟੀ ਆਪ ਚਲਾਈਆ। ਉਲਟੀ ਧਾਰ ਉਲਟੀ ਨਭ, ਉਲਟੀ ਗੰਗ ਵਹਾਇੰਦਾ। ਨਾਤਾ ਤੁੱਟੇ ਸਾਕ ਸੱਜਣ ਸੈਣ ਸਭ, ਧਰਮ ਰਾਏ ਲੇਖਾ ਮੰਗੇ ਕੱਢ ਕੱਢ ਵਹੀਆ, ਚਿਤਰ ਗੁਪਤ ਵੇਖ ਵਖਾਇੰਦਾ। ਨਾ ਕੋਈ ਭਾਈ ਮਾਤ ਪਿਤ ਪਿਤਾ ਪੂਤ ਮਈਆ, ਭੈਣਾਂ ਭਈਆ ਸੰਗ ਨਿਭਾਇੰਦਾ। ਗੁਰਮੁਖ ਵਿਰਲਾ ਗੁਰ ਚਰਨ ਦਵਾਰੇ ਮਾਤ ਰਹੀਆ, ਰਾਹ ਖਹਿੜਾ ਬੰਦ ਕਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਵਜਾਇੰਦਾ।