Granth 05 Likhat 016: 9 Jeth 2012 Bikarmi Palangh Sahib Shabad Singhasan kar ke rakhia Pahad Ganj Delhi

੯ ਜੇਠ ੨੦੧੨ ਬਿਕ੍ਰਮੀ ਪਲੰਘ ਸਾਹਿਬ ਸ਼ਬਦ ਸਿੰਘਾਸਣ ਕਰ ਕੇ ਰੱਖਿਆ ਪਹਾੜ ਗੰਜ ਦਿੱਲੀ

ਆਲਮੀਨ ਅਲ੍ਹਾ ਆਲਾ ਉਲ ਪਾਕ। ਇਕ ਇਕੱਲਾ ਸਚ ਮਹੱਲਾ, ਨੂਰੀ ਜੋਤ ਨਾ ਦੇਹੀ ਨਾ ਖਾਕ। ਨਬੀ ਰਸੂਲਾਂ ਪਾਏ ਤਰਥਲਾ, ਕੋਈ ਨਾ ਦੀਸੇ ਆਕੀ ਆਕ। ਸੋਹੰ ਸ਼ਬਦ ਫੜ ਪ੍ਰਭ ਸਾਚਾ ਭੱਲਾ, ਚਾਰੋਂ ਕੁੰਟ ਰਿਹਾ ਝਾਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪਰਗਟ ਜੋਤ ਪੀਰ ਫ਼ਕੀਰਾਂ ਖੋਲ੍ਹੇ ਬੰਦ ਤਾਕ। ਨੂਰ ਅਲਾਹੀ ਰਮਜ ਰਮਜਾਨ। ਬੇਪਰਵਾਹੀ ਨਾ ਕੋਈ ਦੀਸੇ ਜਗਤ ਨਿਸ਼ਾਨ। ਜਗਤ ਮਲਾਹੀ ਰਾਮ ਰਹੀਮ ਰਹੀਮ ਰਹਿਮਾਨ। ਵੇਖ ਵਖਾਣੇ ਸਭਨੀਂ ਥਾਈਂ ਸ਼ਾਹ ਸੁਲਤਾਨ ਤਨ ਬੇਈਮਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਚਿੱਲਾ ਰਸਨਾ ਖਿਚੇ ਤੀਰ ਕਮਾਨ। ਮੁਲਾਂ ਸ਼ੇਖ਼ ਮੁਸਾਇਕ ਦਸਤਗੀਰਿਆਂ। ਅੰਤਮ ਅੰਤ ਦਿਸਣ ਖਾਕ, ਸ਼ਬਦ ਪਾਏ ਸਾਚਾ ਘੇਰਿਆ। ਸੋਹੰ ਡੋਰ ਹਰਿ ਪਾਏ ਨਾਕ, ਨਾ ਕਰੇ ਕਰਾਏ ਕੋਈ ਹੇਰਾ ਫੇਰਿਆ। ਏਕਾ ਜੋਤ ਨਿਰੰਜਣ ਪਾਕੀ ਪਾਕ, ਬੰਦਾ ਖਾਕੀ ਹੋਏ ਢਹਿ ਢਹਿ ਢੇਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪਾਵੇ ਸਾਰ ਮੁਹੰਮਦ ਤੇਰੀ ਕਲਜੁਗ ਅੰਤਮ ਵੇਰਿਆ। ਨਿਮਸਕਾਰ ਨਿਮਸਕਾਰ ਨਿਮਸਕਾਰ ਗੁਰਮੁਖ ਗੁਰਮੁਖ ਗੁਰਮੁਖ ਦਵਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਗੁਰ ਸੰਗਤ, ਪ੍ਰਭ ਅਬਿਨਾਸ਼ੀ ਪਹਿਰੇਦਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਗੁਰਮੁਖ ਸਾਚੇ ਸੰਤ ਜਨਾਂ, ਪ੍ਰਭ ਬੰਨ੍ਹਣ ਆਇਆ ਸ਼ਬਦ ਡੋਰੀ ਪੰਜੇ ਯਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਗੁਰ ਸੰਗਤ, ਜੁਗਾਂ ਜੁਗਾਂ ਦਾ ਲਹਿਣਾ ਦੇਣਾ ਦੇਣਾ ਲਹਿਣਾ ਪ੍ਰਭ ਰਿਹਾ ਕਰਜ ਉਤਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਗੁਰ ਸੰਗਤ, ਸਚ ਸੱਚੀ ਸਰਕਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਬੰਧਾਏ ਚਰਨ ਪਿਆਰ। ਨਿਮਸਕਾਰ ਨਿਮਸਕਾਰ ਨਿਮਸਕਾਰ ਗੁਰ ਦਵਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਨਰ ਹਰਿ ਸੱਚੀ ਸਰਕਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਨਾ ਜਨਮੇ ਨਾ ਜਾਏ ਮਰ, ਆਦਿ ਅੰਤ ਏਕਾ ਧਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਆਪਣੀ ਕਰਨੀ ਰਿਹਾ ਕਰ, ਕਲਜੁਗ ਤੇਰੀ ਅੰਤਮ ਵਾਰ। ਨਿਮਸਕਾਰ ਨਿਮਸਕਾਰ ਨਿਮਸਕਾਰ ਸਾਚਾ ਤਖ਼ਤ ਤਾਜ ਮਾਤ ਰਿਹਾ ਧਰ, ਜੋਤ ਸਰੂਪੀ ਭੇਖ ਨਿਆਰ। ਨਿਮਸਕਾਰ ਨਿਮਸਕਾਰ ਨਿਮਸਕਾਰ ਜਗਤ ਸ਼ਾਹੀ ਚੁੱਕੇ ਡਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਿੰਘਾਸਣ ਕਰ ਤਿਆਰ। ਸ਼ਬਦ ਸਿੰਘਾਸਣ ਪ੍ਰਭ ਰਚਨ ਰਚਾਇਆ। ਜੋਤੀ ਆਸਣ ਪੁਰਖ ਅਬਿਨਾਸ਼ਣ ਲਾਇਆ। ਗੁਰ ਸੰਗਤ ਹੋਈ ਦਾਸੀ ਦਾਸਨ, ਪੰਚ ਵਿਕਾਰਾਂ ਝੋਲੀ ਪਾਵਣ ਆਇਆ। ਸੋਹੰ ਜਾਪ ਜਪਾਏ ਸਵਾਸ ਸਵਾਸਨ ਮਾਤ ਪਤਾਲ ਪ੍ਰਿਥਮੀ ਅਕਾਸ਼ਨ ਏਕਾ ਰੰਗਣ ਰੰਗ ਨਾਮ ਰੰਗਾਵਣ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਧਾਮ ਸਚ ਦਵਾਰਾ ਆਪ ਸੁਹਾਇਆ। ਗੁਰ ਕਾ ਧਾਮ ਗੁਰਮੁਖ ਜ਼ਾਤੀ। ਗੁਰ ਕਾ ਨਾਮ ਨਿਰਮਲ ਬਾਤੀ। ਗੁਰ ਕਾ ਥਾਮ ਉਤਮ ਜ਼ਾਤੀ। ਗੁਰ ਕਾ ਨਾਮ ਤ੍ਰਿਸ਼ਨਾ ਭੁੱਖ ਮਿਟਾਤੀ। ਗੁਰ ਪੂਰਾ ਮਿਲੇ ਪੱਲੇ ਬੰਨ੍ਹੇ ਸੱਚਾ ਦਾਮ, ਤੋਟ ਨਾ ਆਵੇ ਦਿਵਸ ਰਾਤੀ। ਜਗੀ ਜੋਤ ਰਮਈਆ ਰਾਮ, ਨਿਹਕਲੰਕੀ ਪੁਰਖ ਬਿਧਾਤੀ। ਸੁੱਕਾ ਹਰਿਆ ਕਰੇ ਚਾਮ, ਮਿਲੇ ਮੇਲ ਕਮਲਾਪਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਵਣਜ ਕਰਾਵਣ ਆਇਆ, ਪੰਚਾਂ ਲੜ ਆਪ ਫੜਾਇਆ, ਸ਼ਬਦ ਬਖ਼ਸ਼ੇ ਸਾਚੀ ਦਾਤੀ। ਪੰਚਾਂ ਲੜ ਹਰਿ ਫੜਾਇਆ। ਪੰਚਾਂ ਅੰਦਰ ਰਿਹਾ ਲੜ, ਪੰਚਮ ਖੇਲ ਆਪ ਰਚਾਇਆ। ਪੰਚ ਪੰਚਾਇਤੀ ਰਿਹਾ ਫੜ, ਸ਼ਬਦ ਡੋਰੀ ਨਾਲ ਬੰਧਾਇਆ। ਸਾਚੇ ਘਾੜਨ ਰਿਹਾ ਘੜ, ਸ਼ਬਦ ਘੋੜਾ ਇਕ ਰਖਾਇਆ। ਆਪੇ ਅੰਦਰ ਜਾਏ ਵੜ, ਦੂਰ ਦੁਰਾਡਾ ਦਿਸ ਨਾ ਆਇਆ। ਵੇਖ ਵਖਾਣੇ ਬਹੱਤਰ ਨੜ, ਤਿੰਨ ਸੌ ਸੱਠ ਹਾਡੀ ਭੇਵ ਨਾ ਰਾਇਆ। ਸਚ ਦਵਾਰੇ ਜਾਏ ਚੜ੍ਹ, ਗੁਰ ਕਾਇਆ ਆਤਮ ਕੁੰਡਾ ਆਪੇ ਲਾਹਿਆ। ਨਾ ਕੋਈ ਸੀਸ ਨਾ ਕੋਈ ਧੜ, ਪੁਰਖ ਅਬਿਨਾਸ਼ੀ ਆਪ ਜਗਾਇਆ। ਸਚ ਦਵਾਰੇ ਗਿਆ ਵੜ, ਧੁਨੀ ਨਾਦ ਨਾਦ ਧੁਨ ਰਾਗਨ ਰਾਗ ਆਪ ਸਮਾਇਆ। ਸਚ ਮਹੱਲੇ ਅੱਗੇ ਖੜ, ਗੁਰਮੁਖ ਸਾਚੇ ਮੇਲ ਮਿਲਾਇਆ। ਏਕਾ ਅੱਖਰ ਜਾਣਾ ਪੜ੍ਹ, ਜਗਤ ਵੱਖਰ ਹਰਿ ਰਖਾਇਆ। ਕੋਇ ਨਾ ਸਕੇ ਅੱਗੇ ਅੜ, ਹਾਕਨ ਡਾਕਨ ਰਿਧ ਸਿਧ ਪ੍ਰਭ ਦਏ ਦੁਰਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਮੰਦਰ ਅੰਦਰੇ ਅੰਦਰ ਸ਼ਬਦ ਸਿੰਘਾਸਣ ਜੋਤੀ ਆਸਣ ਡੇਰਾ ਲਾਇਆ। ਬ੍ਰਹਮਾ ਧਾਮ ਅਟੱਲ, ਉਚ ਮੁਨਾਰਿਆ। ਆਪੇ ਵੇਖੇ ਜਲ ਥਲ, ਨਾ ਕੋਈ ਜਾਣੇ ਜੀਵ ਗਵਾਰਿਆ। ਦੀਪਕ ਜੋਤੀ ਗਿਆ ਬਲ, ਮੇਟ ਮਿਟਾਏ ਧੁੰਦੂਕਾਰਿਆ। ਭਾਗ ਲੱਗੇ ਕਾਇਆ ਖਲ, ਸਾਚੀ ਬਣਤ ਹਰਿ ਬਣਾ ਰਿਹਾ। ਗੁਰ ਸੰਗਤ ਮਿਲਿਆ ਸਾਚਾ ਫਲ, ਸੋਹੰ ਰਸਨਾ ਭੋਗ ਲਗਾ ਰਿਹਾ। ਸ਼ਬਦ ਸੁਨੇਹੜਾ ਰਿਹਾ ਘਲ, ਵਾਲੀ ਹਿੰਦ ਜਗਾ ਰਿਹਾ। ਏਕਾ ਵਸੇ ਨਿਹਚਲ ਧਾਮ ਅਟੱਲ, ਲੋਆਂ ਪੁਰੀਆਂ ਦਿਸ ਨਾ ਆ ਰਿਹਾ। ਲੋਕਮਾਤ ਵਡ ਛਲ, ਜੋਤੀ ਜਾਮਾ ਭੇਖ ਵਟਾ ਰਿਹਾ। ਚਾਰੋਂ ਤਰਫ ਪਾਏ ਤਰਥੱਲ, ਸਾਚਾ ਸਮਾਂ ਹਰਿ ਸੁਹਾ ਰਿਹਾ। ਗੁਰਮੁਖ ਸਾਚਾ ਸੰਤ ਸੁਹੇਲਾ ਸਚ ਸਿੰਘਾਸਣ ਦਰ ਘਰ ਸਾਚਾ ਲਏ ਮੱਲ, ਪ੍ਰਭ ਅਬਿਨਾਸ਼ੀ ਸਿਰ ਆਪਣਾ ਹੱਥ ਟਿਕਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਸਚ ਸਿੰਘਾਸਣ ਨਿਮਸਕਾਰ ਨਿਮਸਕਾਰ ਨਿਮਸਕਾਰ ਦਿੱਲੀ ਦਰਬਾਰਿਆ। ਇਕ ਇਕੱਲਾ ਮੀਤ ਜੋਤ ਨਿਰੰਕਾਰਿਆ। ਦੂਜੀ ਬੰਨ੍ਹੇ ਸ਼ਬਦ ਪ੍ਰੀਤ, ਸਚਖੰਡ ਖੇਲ ਅਪਾਰਿਆ। ਤੀਜੇ ਤ੍ਰੀਆ ਕੀਆ ਵੇਸ ਸਾਚੇ ਦੇਸ, ਓਅੰਕਾਰਾ ਰੰਗ ਅਪਾਰਿਆ। ਚੌਥੇ ਘਰ ਸਦਾ ਆਦੇਸ, ਮਿਲੇ ਮੇਲ ਕੰਤ ਪਿਆਰਿਆ। ਪੰਚਮ ਪੰਚਮ ਕੀਆ ਹਰਿ ਵੇਸ, ਪੰਚਮ ਤੱਤੀ ਤਨ ਉਸਾਰਿਆ। ਛੇਵੇਂ ਘਰ ਦਰ ਦਰਵੇਸ਼, ਰਹੇ ਹਮੇਸ਼ ਪਹਿਰੇਦਾਰਿਆ। ਸਤਵੇਂ ਸੁੱਤਾ ਉਠਿਆ ਨਰ ਨਰੇਸ਼, ਪਹਿਲੀ ਜੇਠ ਲੇਖ ਲਿਖਾ ਰਿਹਾ। ਅੱਠਵੇਂ ਵੇਖ ਵਖਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਇੰਦ ਇੰਦਰਾਸਣ ਸਿੰਘ ਸਿੰਘਾਸਣ ਸ਼ਿਵ ਸ਼ੰਕਰ ਗਗਨ ਮੰਡਲ ਚੰਦ ਸੂਰਜ ਤਾਰਿਆ। ਨੌਵੇਂ ਨੌਂ ਨੌਂ ਜੇਠ ਗੁਰਮੁਖ ਰਖੇ ਸਾਇਆ ਹੇਠ, ਨੌਂ ਖੰਡ ਪ੍ਰਿਥਮੀ ਵੰਡ ਵੰਡਾ ਰਿਹਾ। ਵਾਲੀ ਹਿੰਦ ਨਾਲ ਉਠਾਉਣਾ। ਬਿਰਲਾ ਸੇਠ, ਭਾਂਡਾ ਭੱਜੇ ਕੌੜਾ ਰੇਠ, ਨਾ ਹੋਏ ਕੋਈ ਸਹਾਰਿਆ। ਪਰਗਟ ਹੋਏ ਜੇਠਾ ਜੇਠ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਨੀਂਹ ਰਖਾ ਰਿਹਾ। ਸਚ ਸਿੰਘਾਸਣ ਪਾਈ ਵੰਡ। ਪ੍ਰਭ ਅਬਿਨਾਸ਼ੀ ਨੌਂ ਜੇਠ ਪਕੜ ਉਠਾਏ ਰਾਜੇ ਰਾਣੇ ਵਡ ਵਡ ਸੇਠ ਵਿਚ ਬ੍ਰਹਿਮੰਡ। ਗੁਰਮੁਖ ਚਲਾਏ ਆਪਣੇ ਭਾਣੇ, ਤਨ ਕਾਇਆ ਰੱਖੇ ਸਦਾ ਠੰਡ। ਹਰਿਜਨ ਹਰਿ ਰੰਗ ਸਾਚਾ ਮਾਣੇ, ਹੋਏ ਸਹਾਈ ਨਾ ਦੇਵੇ ਕੰਡ। ਏਕਾ ਝੁੱਲੇ ਸ਼ਬਦ ਨਿਸ਼ਾਨੇ, ਸੋਹੰ ਖੰਡਾ ਸ਼ਬਦ ਸਚਖੰਡ। ਲੱਖ ਚੁਰਾਸੀ ਝੂਠੀ ਤਾਣੀ, ਆਤਮ ਅੰਧੀ ਹੋਈ ਰੰਡ। ਤਖ਼ਤ ਤਾਜ ਪ੍ਰਭ ਆਪ ਸੁਹਾਨੇ, ਵੇਖ ਵਖਾਣੇ ਉਤਭੁਜ ਸੇਹਤਜ ਜੇਰਜ ਅੰਡ। ਗੁਰਮੁਖਾਂ ਪਹਿਨਾਏ ਚਿੱਟੇ ਬਾਣੇ, ਇਕ ਇਕ ਕਰਾਈ ਸਾਚੀ ਵੰਡ। ਆਪਣੀ ਕਰਨੀ ਆਪੇ ਜਾਣੇ, ਮੇਟ ਮਿਟਾਏ ਭੇਖ ਪਖੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸ਼ਬਦ ਉਠਾਏ ਚੰਡ ਪਰਚੰਡ। ਸ਼ਬਦ ਸਿੰਘਾਸਣ ਹਰਿ ਸੁਹਾਇਆ। ਜੋਤੀ ਜੋਤ ਜੋਤ ਪਰਕਾਸ਼ਨ, ਨੌਂ ਅਠਾਰਾਂ ਦਹਿ ਦਸ ਮਾਸ, ਗਰਭ ਨਾ ਡੇਰਾ ਲਾਇਆ। ਜੋਤੀ ਜੋਤ ਜੋਤ ਅਬਿਨਾਸ਼ਣ, ਸੁਰਤ ਮਨ ਨਾ ਕਿਸੇ ਬੰਨ੍ਹਾਇਆ। ਆਪੇ ਵਸੇ ਅਕਾਸ਼ ਅਕਾਸ਼ਨ, ਧਰਤ ਰੂਪ ਰੰਗ ਵੇਖ ਨਾ ਰਾਇਆ। ਆਪੇ ਜਪੇ ਜਪਾਏ ਸਵਾਸ ਸਵਾਸਨ, ਜੀਵ ਜੰਤ ਕਲ ਦਿਸ ਨਾ ਆਇਆ। ਆਪੇ ਜਾਣੇ ਆਪਣੀ ਰਾਸ ਰਾਸਨ, ਨਾਮ ਉਦਾਸਣ ਤੀਰ ਚਲਾਇਆ। ਆਪੇ ਰੱਖੇ ਘਟ ਘਟ ਵਾਸਨ, ਪ੍ਰਭਾਸਨ ਅੰਦਰ ਡੇਰਾ ਲਾਇਆ। ਗੁਰ ਸੰਗਤ ਹਰਿ ਹਰਿ ਦਾਸ ਦਾਸਨ, ਸਾਚੀ ਸੇਵਾ ਕਰਦਾ ਆਇਆ। ਰਸਨ ਤਜਾਏ ਮਦਿਰਾ ਮਾਸਨ, ਅੰਮ੍ਰਿਤ ਮੇਵਾ ਨਾਮ ਖਵਾਇਆ। ਇਕ ਸੁਣਾਏ ਸਾਚਾ ਭਾਸ਼ਨ, ਸੋਹੰ ਜੈ ਜੈ ਜੈਕਾਰ ਕਰਾਇਆ। ਮੁਕੰਦ ਮਨੋਹਰ ਹਰਿ ਜੀ ਦਾਸਨ, ਨੈਣਾਂ ਬੈਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪ ਸੁਹਾਇਆ। ਦਰ ਦਰਬਾਰ ਤਖ਼ਤ ਸੁਲਤਾਨ। ਜੋਤੀ ਨੂਰ ਇਕ ਅਕਾਲ ਸ੍ਰੀ ਭਗਵਾਨ। ਸੋਹੰ ਸ਼ਬਦ ਸੀਸ ਦਸਤਾਰ ਨੌਜਵਾਨ। ਨੌਂ ਖੰਡ ਪ੍ਰਿਥਮੀ ਪਾਵੇ ਸਾਰੇ, ਵਡ ਜੋਧਾ ਬਲੀ ਬਲਵਾਨ। ਰਾਜ ਰਾਜਾਨਾਂ ਕਰੇ ਖਵਾਰ ਮਾਰੇ ਮਾਰ। ਸ਼ਬਦੀ ਖੇਲ ਅਪਰ ਅਪਾਰ। ਗੁਰਮੁਖਾਂ ਬੇੜਾ ਕਰ ਤਿਆਰ। ਵਿਚ ਸੰਸਾਰ ਚਲੇ ਕਲ ਅਵੱਲੜੀ ਚਾਲ। ਆਪੇ ਚੁੱਕੇ ਬਣ ਕੁਹਾਰ ਪਹਿਲੀ ਵਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਕਰ ਤਿਆਰ। ਤਖ਼ਤ ਤਾਜ ਜਗਤ ਜਗਦੀਸਾ। ਰੱਖੇ ਲਾਜ ਗੁਰ ਚਰਨ ਮਸਤਕ ਲੱਗਾ ਸਾਚਾ ਸੀਸਾ। ਆਪ ਸਵਾਰੇ ਆਪਣਾ ਕਾਜ ਸ਼ਬਦ ਜਗਾਏ ਚੀਨਾ ਰੂਸਾ। ਕਰੇ ਖੇਲ ਦੇਸ ਮਾਝ, ਫੜ ਹਿਲਾਏ ਈਸਾ ਮੂਸਾ। ਚਾਰ ਵਰਨਾਂ ਏਕਾ ਸਾਂਝ, ਸੋਹੰ ਸ਼ਬਦ ਸਚ ਹਦੀਸਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਿੰਘਾਸਣ ਜੋਤ ਬਿਰਾਜੇ, ਨਾਮ ਛਤਰ ਝੁੱਲੇ ਸੀਸਾ। ਨਾਮ ਛਤਰ ਝੁੱਲੇ ਅਪਾਰ। ਨਾ ਕੋਈ ਲਾਏ ਹਰਿ ਜੀ ਮੁੱਲੇ, ਗੁਰਮੁਖ ਕਲੀਆਂ ਬਸੰਤ ਬਹਾਰ। ਪਰਗਟ ਹੋਇਆ ਵਲੀਆ ਛਲੀਆ, ਜੋਧਾ ਬਲੀਆ ਭੇਖ ਨਿਆਰ। ਨਰ ਨਰਾਇਣ ਅਟੱਲ ਅਟੱਲੀਆ, ਸ਼ਬਦ ਸੁਨੇਹੜਾ ਗਲੀ ਗਲੀਆਂ, ਗੁਰਮੁਖਾਂ ਕਰੇ ਖ਼ਬਰਦਾਰ। ਨਾ ਕੋਈ ਜਾਣੇ ਸ਼ਾਹ ਸੁਲਤਾਨ ਐਲੀ ਅਲੀਆ, ਅਹਿਮਦ ਮੁਹੰਮਦ ਸੁੱਤੇ ਪੈਰ ਪਸਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਿੰਘਾਸਣ ਆਪ ਬਿਰਾਜੇ, ਜੋਤੀ ਨੂਰ ਨੂਰੋਂ ਕਰ ਅਕਾਰ। ਨੂਰੋਂ ਕਰ ਅਕਾਰ ਨੂਰ ਨੁਰਾਨਿਆ। ਕੀਆ ਸ਼ਬਦ ਵਿਹਾਰ ਵਿਚ ਜਹਾਨਿਆ। ਚਿੱਟਾ ਅਸਵ ਦਰ ਦਰਬਾਰ, ਹਰਿ ਸੁਲਤਾਨਿਆ। ਚਾਰੇ ਕੁੰਟਾਂ ਰਿਹਾ ਵਿਚਾਰ, ਹੱਥੀਂ ਬੰਨ੍ਹੇ ਮੌਲੀ ਗਾਨਿਆ। ਗੁਰਮੁਖਾਂ ਆਪ ਉਠਾਏ ਪ੍ਰਭ ਸਾਚਾ ਯਾਰ, ਖਾਲੀ ਹੱਥ ਹਰਿ ਸਮਰਥ ਵਾਲੀ ਦੋ ਜਹਾਨਿਆ। ਫੜ ਫੜ ਬਾਹੋਂ ਜਾਏ ਤਾਰ, ਪੈਜ ਸਵਾਰ, ਲੱਖ ਚੁਰਾਸੀ ਫੰਦ ਕਟਾਨਿਆ। ਨੌਂ ਅਠਾਰਾਂ ਵਕਤ ਵਿਚਾਰ ਬੰਨ੍ਹੇ ਧਾਰ, ਹਰਿ ਜੋਤੀ ਮੇਲ ਮਿਲਾਨਿਆ। ਸਮਰਥ ਪੁਰਖ ਸਦਾ ਨਿਮਸਕਾਰ ਨਿਮਸਕਾਰ ਨਿਮਸਕਾਰ, ਜਿਸ ਜਨ ਭੇਵ ਚੁਕਾਇਆ ਆਵਣ ਜਾਨਿਆ। ਸੋਲਾਂ ਇਛਿਆ ਸੋਲਾਂ ਧਾਰ। ਪ੍ਰਭ ਮੰਗੇ ਸਾਚੀ ਭਿਛਿਆ, ਗੁਰਮੁਖ ਸਾਚੇ ਕਰ ਤਿਆਰ। ਮਾਤ ਕਰਨ ਆਇਆ ਰਛਿਆ, ਸ਼ਬਦ ਬੰਨ੍ਹ ਸੱਚੀ ਦਸਤਾਰ। ਦਿੱਲੀ ਦਰਬਾਰ ਸਾਚੀ ਸਿਖਿਆ, ਗੁਰ ਮੰਤਰ ਨਾਮ ਇਕ ਅਧਾਰ। ਧੁਰ ਦਰਗਾਹੀ ਲੇਖ ਸਾਚਾ ਲਿਖਿਆ, ਲੋਕਮਾਤ ਬੰਨ੍ਹੇ ਸਾਚੀ ਧਾਰ। ਲੱਖ ਚੁਰਾਸੀ ਦਿਸੇ ਮਿਥਿਆ, ਅੰਤਮ ਜਾਏ ਬਾਜੀ ਹਾਰ। ਨੌਂ ਜੇਠ ਸਾਚੀ ਵਾਰ ਥਿਤਿਆ, ਸੱਤ ਦੀਪ ਨੌਂ ਖੰਡ ਨੌਂ ਸੱਤ ਸੋਲਾਂ ਪ੍ਰਭ ਕਰ ਵਿਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰੇ ਦਰ ਦਵਾਰੇ ਬਣਿਆ ਰਹੇ ਨਾਮ ਭਿਖਾਰ। ਨੌਂ ਸਤ ਕਾਇਆ ਘਟ ਜੂਠੇ ਚੌਦਾਂ ਹਟ। ਦਸਵੇਂ ਘਰ ਤੀਰਥ ਤਟ। ਸਾਚਾ ਸਰ ਜੋਤੀ ਲਟ। ਮਿਲੇ ਹਰਿ ਢਾਏ ਵੱਟ। ਆਪਣੀ ਕਰਨੀ ਰਿਹਾ ਕਰ, ਗੁਰਮੁਖ ਲਾਹਾ ਲੈਣਾ ਖੱਟ। ਸਾਚੀ ਤਰਨੀ ਜਾਇਣ ਤਰ, ਨਿਝਰ ਰਸ ਸਾਚਾ ਚਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਲਾਂ ਕਲੀਆਂ ਤਨ ਸ਼ਿੰਗਾਰੇ, ਸੋਲਾ ਇਛਿਆ ਪਾਰ ਕਿਨਾਰੇ, ਦੋਏ ਹੱਥੀਂ ਮੇਟੇ ਫੱਟ। ਸੋਲਾਂ ਸੋਲਾਂ ਸੋਲਵੀਂ ਧਾਰ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਪੂਰਬ ਕਰਮ ਰਿਹਾ ਵਿਚਾਰ। ਜੋਤੀ ਜਾਮਾ ਭੇਖ ਅਪਾਰ, ਰਚਨ ਰਚਾਏ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਪਰਸਾਦਿ ਪਰਸਾਦਿ ਸ਼ਬਦ ਕਲ ਕਰ ਤਿਆਰ। ਸ਼ਬਦ ਪਰਸਾਦਿ ਹਰਿ ਬਣਾਉਣਾ। ਆਦਿ ਜੁਗਾਦਿ ਜੁਗਾਦਿ ਆਦਿ ਸੰਗਤ ਸਾਧ ਸੰਗ ਰਲਾਉਣਾ। ਵਿਚ ਬ੍ਰਹਿਮਾਦ ਅਨਾਥ ਸਿਰ ਦੇ ਕਰ ਹਾਥ ਆਪ ਬਚਾਉਣਾ। ਮਸਤਕ ਲੇਖ ਲਿਖ ਲਿਖ ਮਾਥ, ਸਿੰਘ ਬਲੀਆ ਨਾਲ ਰਲਾਉਣਾ। ਆਪ ਚੜ੍ਹਾਏ ਸ਼ਬਦ ਰਾਥ, ਸਗਲਾ ਸਾਥ ਆਪ ਨਿਭਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਗਲ ਵਸੂਰੇ ਜਾਇਣ ਲਾਥ, ਜੋਤੀ ਜਾਮਾ ਦਰਸ਼ਨ ਪਾਉਣਾ। ਸੋਲਾਂ ਕਲਾ ਕਲਾ ਪ੍ਰਭ ਧਾਰੇ। ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਸ਼ਬਦ ਹੁਲਾਰੇ। ਸਾਚਾ ਦੇਵੇ ਨਾਮ ਧੰਨਾ, ਅੰਦਰੇ ਅੰਦਰ ਜੈ ਜੈ ਜੈਕਾਰੇ। ਜਾਗ ਜਾਗ ਤਿਆਗ ਸੁਣ ਕੰਨਾਂ, ਸਿੰਙੀ ਨਾਦ ਨਾ ਕੋਈ ਵਿਚਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੰਗੇ ਮੰਗ ਤਨ ਕਾਇਆ ਅੰਗ ਕਰੇ ਖੇਲ ਵਿਚ ਸੰਸਾਰੇ। ਪਾਰਬ੍ਰਹਮ ਜਨ ਪਾਰ ਕਿਨਾਰਾ, ਨਾ ਕੋਈ ਵੇਖ ਵਖਾਣਦਾ। ਜੁਗਾ ਜੁਗੰਤਰ ਧਰਮ ਨਿਆਰਾ, ਏਕਾ ਏਕ ਸਰੂਪ ਜਾਣਦਾ। ਮਾਨਸ ਦੇਹੀ ਸਚ ਕਰਮ ਵਿਚਾਰਾ, ਮਾਰੇ ਸ਼ਬਦ ਤੀਰ ਸੱਚਾ ਬ੍ਰਹਮ ਗਿਆਨ ਦਾ। ਪੁਰੀ ਘਨਕ ਲਏ ਅਵਤਾਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਵਾਲੀ ਦੋ ਜਹਾਨ ਦਾ। ਵਾਲੀ ਦੋ ਜਹਾਨ ਹੱਕ ਜਲਾਲਿਆ। ਚਾਰ ਵਰਨਾਂ ਸੱਚਾ ਰਾਹ ਰਿਹਾ ਤੱਕ, ਸੋਹੰ ਸ਼ਬਦ ਫੜ ਨਿਸ਼ਾਨਿਆ। ਮਾਇਆ ਰਾਣੀ ਫਲ ਗਿਆ ਪੱਕ, ਭੁੱਲੇ ਰੁਲੇ ਜਗਤ ਨਿਧਾਨਿਆ। ਰਾਜਨ ਰਾਜ ਸ਼ਾਹ ਸੁਲਤਾਨਾਂ ਸ਼ਬਦ ਨਕੇਲ ਪਾਏ ਨੱਕ, ਹਰਿ ਕਲੰਦਰ ਖੇਲ ਮਹਾਨਿਆ। ਆਪੇ ਐਲੀ ਸ਼ਾਹ ਮੌਲਾਨਾ ਹੱਕ, ਨੂਰ ਨੁਰਾਨੀ ਹਰਿ ਮੌਲਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੇ ਭਾਣਿਆ। ਐਨਲ ਹੱਕ ਹੱਕ ਹਕੂਕ। ਚਾਰ ਯਾਰੀ ਗਈ ਥੱਕ, ਜਗਤ ਮਲਾਹ ਨਾ ਸੁਣੇ ਕੋਈ ਕੂਕ। ਕਲਜੁਗ ਫਲ ਗਿਆ ਪੱਕ, ਨਾ ਕੋਈ ਜਾਣੇ ਸ਼ਾਹ ਤਬਰੂਕ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਏਕਾ ਮਾਰੇ ਸਾਚੀ ਫੂਕ। ਸ਼ਾਹ ਈਰਾਨਾ ਮਸਤ ਦੀਵਾਨਾ। ਨੂਰ ਅਲਾਹੀ ਬੰਨ੍ਹੇ ਗਾਨਾ। ਵੇਖ ਵਖਾਣੇ ਥਾਉਂ ਥਾਈਂ, ਇਕ ਰਖਾਏ ਨਾਮ ਨਿਸ਼ਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਵਾਲੀ ਦੋ ਜਹਾਨਾਂ। ਈਰਾਨ ਸ਼ਾਹ ਅੰਤਮ ਹੋਣਾ ਮਾਤ ਵੈਰਾਨ, ਜਬਰਾਈਲ ਗਲ ਪਾਏ ਫਾਹ। ਨਾਤਾ ਤੁਟੇ ਪੀਣ ਖਾਣ, ਨਾ ਕੋਈ ਸਹਾਈ ਪਿਤਾ ਮਾਂ। ਏਕਾ ਝੁੱਲੇ ਜਗਤ ਨਿਸ਼ਾਨ, ਦੂਸਰ ਕੋਈ ਦਿਸੇ ਨਾ। ਸਤਾਰਾਂ ਹਾੜੀ ਲੇਖ ਮਹਾਨ, ਪ੍ਰਭ ਪਾਏ ਸਾਚੇ ਹਿੱਸੇ, ਪੀਰ ਫ਼ਕੀਰ ਫ਼ਕੀਰ ਪੀਰ ਕੋਈ ਭੁੱਲੇ ਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਚਾਰੋਂ ਕੁੰਟ ਬੇਮੁਖ ਜੀਵਾਂ ਦਿਸੇ ਨਾ। ਸ਼ਾਹ ਈਰਾਨ ਸੰਗ ਅਰਾਕਾਨੀ। ਪਕੜ ਉਠਾਏ ਹਰਿ ਦੁਰਾਨੀ। ਸੋਹੰ ਸੱਚਾ ਤੀਰ ਚਲਾਏ, ਸ਼ਬਦ ਮਾਰੇ ਤਿੱਖੀ ਕਾਨੀ। ਪੀਰ ਫ਼ਕੀਰ ਵਹੀਰ ਕਰਾਏ, ਵੇਖ ਵਖਾਏ ਹਰਿ ਦਿਲ ਦਾਨੀ। ਜੂਠੇ ਝੂਠੇ ਚੀਰ ਲੁਹਾਏ ਹੱਥ ਨਾ ਕਿਸੇ ਆਵੇ ਪਾਣੀ। ਏਕਾ ਰੰਗ ਅਖ਼ੀਰ ਵਖਾਏ, ਸੋਹੰ ਸ਼ਬਦ ਮਾਤ ਕੁਰਬਾਨੀ। ਨੀਲੇ ਬਸਤਰ ਤਨ ਛੁਹਾਏ, ਨਬੀ ਰਸੂਲਾਂ ਸੱਚਾ ਬਾਨੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਲਕ ਖ਼ੁਦਾਏ ਖ਼ਲਕ ਵਖਾਏ ਸਰਬ ਬਾਨੀ। ਜਗਤ ਖਾਣੀ ਫਨਾਹਉਲ ਫਿਲੇ, ਏਕਾ ਚਲੇ ਸਾਚੀ ਬਾਨੀ। ਸੋਹੰ ਸ਼ਬਦ ਰਸਨਾ ਚਾੜ੍ਹੇ ਚਿੱਲੇ, ਪਾਵੇ ਸਾਰ ਵਿਚ ਬੈਰਾਨੀ। ਗੁਰਮੁਖਾਂ ਵਖਾਏ ਤੀਜਾ ਤਿਲੇ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਖੇਲ ਮਹਾਨੀ। ਸਤਿ ਪੁਰਖ ਸਤਿਵਾਦ ਸਤਿ ਸਤਿ ਸਤਵੰਤਿਆ। ਪੂਰਨ ਬ੍ਰਹਮ ਅਨਾਦ ਪੂਰਨ ਭਗਵੰਤਿਆ। ਜੋਤ ਨਿਰੰਜਣ ਜੁਗਾਦਿ ਆਦਿ ਆਦਿਨ ਅੰਤਿਆ। ਸ਼ਬਦ ਚਲਾਏ ਬੋਧ ਅਗਾਧ ਅੰਤ ਗਣੰਤਿਆ। ਹਰਿਜਨ ਰਸਨਾ ਲਏ ਅਰਾਧ, ਮਿਲੇ ਮਾਣ ਵਿਚ ਜੀਵ ਜੰਤਿਆ। ਦਰ ਘਰ ਸਾਚੇ ਏਕਾ ਬ੍ਰਹਮ ਗਿਆਨ, ਚਰਨ ਪ੍ਰੀਤੀ ਹਰਿ ਭਗਵੰਤਿਆ। ਮਸਤਕ ਧੂੜੀ ਕਲ ਇਸ਼ਨਾਨ, ਕਾਇਆ ਗੂੜੀ ਚਾੜ੍ਹੇ ਰੰਗਣ ਵਾਲੀ ਦੋ ਜਹਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਵਾ ਸਾਚੇ ਕੰਤਿਆ। ਕੰਤ ਸੁਹਾਗੀ ਨਾਰ ਪੁਰਖ ਸੁਜਾਨਿਆ। ਸ਼ਬਦ ਪਹਿਨਾਏ ਤਨ ਕਟਾਰ, ਅਸਤਰ ਸ਼ਸਤਰ ਆਪ ਸਜਾਨਿਆ। ਦਰ ਦਰਵਾਜੇ ਏਕਾ ਪਹਿਰਦਾਰ, ਦਿਵਸ ਰੈਣ ਰੈਣ ਦਿਵਸ ਸਾਚਾ ਹੁਕਮ ਸੁਣਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਏਕਾ ਏਕ ਵਖਾਨਿਆ। ਏਕਾ ਏਕ ਵਖਾਣ ਇਕ ਅਕਾਲਿਆ। ਗੁਰਮੁਖ ਸਾਚੇ ਨੇਤਰ ਲੈਣਾ ਵੇਖ, ਜੋਤ ਜਵਾਲਿਆ। ਅੰਤਮ ਮਿਟਣੇ ਜਾਣ ਔਲੀਏ ਪੀਰ ਸ਼ੇਖ਼, ਰਾਜੇ ਰਾਣਿਆਂ ਕੱਢੇ ਦਵਾਲਿਆ। ਆਪੇ ਲਿਖਣਹਾਰਾ ਧੁਰ ਦਰਗਾਹੀ ਸਾਚੇ ਲੇਖ, ਨਾ ਕੋਈ ਜਾਣੇ ਸ਼ਾਹ ਕੰਗਾਲਿਆ। ਮਸਤਕ ਲਾਏ ਸਾਚੀ ਮੇਖ, ਦੀਪਕ ਜੋਤੀ ਸਾਚੀ ਬਾਲੀਆ। ਜੋਤੀ ਜਾਮਾ ਧਰਿਆ ਭੇਖ, ਸੋਹੰ ਰਖਿਆ ਸ਼ਬਦ ਸੁਖਾਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚੀ ਘਾਲਣ ਆਪੇ ਘਾਲਿਆ। ਸਾਚੀ ਘਾਲਨ ਰਿਹਾ ਘਾਲ। ਗੁਰਮੁਖ ਵਣਜਾਰਾ ਸਾਚੀ ਮਾਲਨ, ਸ਼ਬਦ ਪਹਿਨਾਏ ਸਾਚਾ ਹਾਰ। ਧੁਰ ਦਰਗਾਹੀ ਹਰਿ ਦਲਾਲਨ, ਏਕਾ ਦੇਵੇ ਨਾਮ ਅਪਾਰ। ਮਿਲੇ ਮੇਲ ਜੋਤ ਅਕਾਲਨ, ਸ਼ਬਦ ਸਵਾਲਨ ਗੁਰਮੁਖ ਵਿਚਾਰ। ਦੋ ਜਹਾਨੀ ਆਪੇ ਪਾਲਣ, ਏਕਾ ਵੱਜੇ ਸੱਚਾ ਤਾਲਣ, ਛੱਤੀ ਰਾਗਾਂ ਵਸੇ ਬਾਹਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰ।

Leave a Reply

This site uses Akismet to reduce spam. Learn how your comment data is processed.