Granth 08 Likhat 132: 10 Savan 2016 Bikarmi Harbans Singh de Ghar Abohar Shehar Jila Ferozepur

੧੦ ਸਾਵਣ ੨੦੧੬ ਬਿਕ੍ਰਮੀ ਹਰਬੰਸ ਸਿੰਘ ਦੇ ਘਰ ਅਬੋਹਰ ਸ਼ਹਿਰ ਜ਼ਿਲਾ ਫ਼ਿਰੋਜ਼ਪੁਰ

ਸਤਿ ਪੁਰਖ ਨਿਰੰਜਣ ਹਰਿ ਮਿਹਰਵਾਨ, ਆਦਿ ਜੁਗਾਦੀ ਏਕੰਕਾਰਿਆ। ਰੂਪ ਅਨੂਪ ਸ੍ਰੀ ਭਗਵਾਨ, ਇਕ ਇਕੱਲਾ ਖੇਲ ਅਪਾਰਿਆ। ਜੁਗਾ ਜੁਗੰਤਰ ਖੇਲ ਮਹਾਨ, ਪਾਰਬ੍ਰਹਮ ਗੁਰ ਅਵਤਾਰਿਆ। ਥਿਰ ਘਰ ਵਸੇ ਸਚ ਮਕਾਨ, ਸਚਖੰਡ ਦੁਵਾਰਾ ਇਕ ਸੁਹਾ ਰਿਹਾ। ਸ਼ਾਹੋ ਭੂਪ ਸੱਚਾ ਸੁਲਤਾਨ, ਰਾਜ ਰਾਜਾਨ ਵੇਖ ਵਖਾ ਰਿਹਾ। ਦੇਵਣਹਾਰਾ ਧੁਰ ਫ਼ਰਮਾਣ, ਆਪ ਆਪਣਾ ਹੁਕਮ ਸੁਣਾ ਰਿਹਾ। ਨਾ ਕੋਈ ਦੀਸੇ ਦਰ ਦਰਬਾਨ, ਦਰ ਦਰਵੇਸ਼ ਨਾ ਕੋਈ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਏਕੰਕਾਰਾ ਨਾਉਂ ਧਰਾ ਰਿਹਾ। ਏਕੰਕਾਰਾ ਪੁਰਖ ਸੁਲਤਾਨਾ, ਹਰਿ ਵਡਾ ਵਡ ਵਡਿਆਈਆ। ਜੋਤੀ ਨੂਰ ਦੀਪ ਮਹਾਨਾ, ਪਰਮ ਪੁਰਖ ਆਪ ਜਗਾਈਆ। ਖੇਲੇ ਖੇਲ ਦੋ ਜਹਾਨਾ, ਜੁਗ ਜੁਗ ਆਪਣਾ ਵੇਸ ਵਟਾਈਆ। ਆਦਿ ਜੁਗਾਦੀ ਇਕ ਤਰਾਨਾ, ਨਾਦ ਅਨਾਦੀ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਹਰਿ ਨਿਰੰਕਾਰ, ਨਿਰਗੁਣ ਜੋਤੀ ਕਰ ਉਜਿਆਰ, ਨੂਰੋ ਨੂਰ ਡਗਮਗਾਈਆ। ਜੋਤੀ ਨੂਰ ਹਰਿ ਉਜਾਲਾ, ਏਕਾ ਏਕ ਰੂਪ ਦਰਸਾਇੰਦਾ। ਪਰਮ ਪੁਰਖ ਦੀਨ ਦਿਆਲਾ, ਥਿਰ ਘਰ ਸਾਚੇ ਡੇਰਾ ਲਾਇੰਦਾ। ਜੁਗਾ ਜੁਗੰਤਰ ਚਲੇ ਅਵੱਲੜੀ ਚਾਲਾ, ਭੇਵ ਕੋਈ ਨਾ ਆਇੰਦਾ। ਆਪੇ ਵਸੇ ਸਚ ਸੱਚੀ ਧਰਮਸਾਲਾ, ਆਪਣਾ ਦੁਵਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸ਼ਾਹੋ ਭੂਪ ਸਤਿ ਸਰੂਪ ਆਪ ਅਖਵਾਇੰਦਾ। ਸਤਿ ਸਰੂਪੀ ਹਰਿ ਗਿਰਧਾਰ, ਰੂਪ ਰੰਗ ਨਾ ਕੋਈ ਜਣਾਈਆ। ਨਿਰਗੁਣ ਖੇਲ ਕਰੇ ਅਪਾਰ, ਅਲਖ ਅਗੋਚਰ ਭੇਵ ਨਾ ਰਾਈਆ। ਅਗੰਮ ਅਗੰਮੜਾ ਅਗੰਮੜੀ ਕਾਰ, ਭੇਵ ਅਭੇਦਾ ਭੇਵ ਛੁਪਾਈਆ। ਮਾਤ ਪਿਤ ਨਾ ਕੋਈ ਅਧਾਰ, ਪੂਤ ਸਪੂਤ ਨਾ ਕੋਈ ਜਾਈਆ। ਨਾ ਕੋਈ ਨਾਰ ਕੰਤ ਭਤਾਰ, ਨਾ ਕੋਈ ਸੇਜ ਹੰਢਾਈਆ। ਨਾ ਕੋਈ ਸਖੀਆਂ ਮੰਗਲਾਚਾਰ, ਨਾ ਕੋਈ ਗੀਤ ਸੁਹਾਗੀ ਗਾਈਆ। ਨਾ ਕੋਈ ਸੱਜਣ ਮੀਤ ਮੁਰਾਰ, ਨਾ ਕੋਈ ਸਗਲਾ ਸੰਗ ਰਖਾਈਆ। ਇਕ ਇਕੱਲਾ ਏਕੰਕਾਰ, ਆਪ ਆਪਣੀ ਕਲ ਵਰਤਾਈਆ। ਰਵ ਸਸ ਨਾ ਕੋਈ ਸਤਾਰ, ਮੰਡਲ ਮੰਡਪ ਨਾ ਕੋਈ ਸੁਹਾਈਆ। ਗਗਨ ਪਤਾਲਾ ਬੰਨ੍ਹੇ ਧਾਰ, ਅਕਾਸ਼ ਪ੍ਰਕਾਸ਼ ਨਾ ਕੋਈ ਜਣਾਈਆ। ਬ੍ਰਹਿਮੰਡ ਖੰਡ ਨਾ ਕੋਈ ਵਿਚਾਰ, ਲੋਆਂ ਪੁਰੀਆਂ ਨਾ ਰਚਨ ਰਚਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਅਕਾਰ, ਕਰੋੜ ਤੇਤੀਸ ਨਾ ਵੇਖ ਵਖਾਈਆ। ਗਣ ਗੰਧਰਬ ਨਾ ਕੋਈ ਉਜਿਆਰ, ਕਿਨਰ ਯਛਪ ਨਾ ਕੋਈ ਵਖਾਈਆ। ਧਰਤ ਧਵਲ ਨਾ ਕੋਈ ਉਸਾਰ, ਜਲ ਬਿੰਬ ਨਾ ਕੋਈ ਉਪਾਈਆ। ਬ੍ਰਹਿਮੰਡ ਖੰਡ ਨਾ ਕੋਈ ਵਿਹਾਰ, ਜੇਰਜ ਅੰਡ ਨਾ ਕੋਈ ਉਪਾਈਆ। ਉਤਭੁਜ ਸੇਹਤਜ ਨਾ ਪਾਏ ਸਾਰ, ਜਲ ਥਲ ਮਹੀਅਲ ਨਾ ਕੋਇ ਸਮਾਈਆ। ਜੰਗਲ ਜੂਹ ਨਾ ਕੋਈ ਪਹਾੜ, ਉਚੇ ਟਿੱਲੇ ਪਰਬਤ ਡੇਰਾ ਕੋਇ ਨਾ ਲਾਈਆ। ਨੌ ਖੰਡ ਪ੍ਰਿਥਮੀ ਨਾ ਕੋਈ ਅਖਾੜ, ਸੱਤ ਦੀਪ ਨਾ ਵੰਡ ਵੰਡਾਈਆ। ਲੱਖ ਚੁਰਾਸੀ ਨਾ ਕੋਈ ਪਸਾਰ, ਜੀਵ ਜੰਤ ਨਾ ਰਚਨ ਰਚਾਈਆ। ਗੁਰ ਪੀਰ ਨਾ ਕੋਈ ਅਵਤਾਰ, ਸਾਧ ਸੰਤ ਨਾ ਕੋਈ ਦਿਸਾਈਆ। ਰਾਓ ਰੰਕ ਨਾ ਕੋਈ ਦੁਵਾਰ, ਰਾਜ ਰਾਜਾਨ ਨਾ ਕੋਈ ਅਖਵਾਈਆ। ਦਰ ਦਰਵੇਸ਼ ਨਾ ਕੋਈ ਭਿਖਾਰ, ਚਾਰ ਕੁੰਟ ਦਹਿ ਦਿਸ਼ਾ ਅਲੱਖ ਨਾ ਕੋਈ ਜਗਾਈਆ। ਸ਼ੱਤ੍ਰੀ ਬ੍ਰਹਮ ਸ਼ੂਦਰ ਵੈਸ਼ ਨਾ ਕੋਈ ਵਿਚਾਰ, ਖਾਣੀ ਬਾਣੀ ਨਾ ਰਚਨ ਰਚਾਈਆ । ਵੇਦ ਪੁਰਾਨ ਨਾ ਕੋਈ ਅਧਾਰ, ਇਸ਼ਟ ਦੇਵ ਨਾ ਕੋਈ ਵਖਾਈਆ। ਗੀਤਾ ਗਿਆਨ ਨਾ ਕੋਈ ਸੁਧਾਰ, ਰਸਨਾ ਜਿਹਵਾ ਨਾ ਕੋਈ ਗਾਈਆ। ਰਾਮ ਕ੍ਰਿਸ਼ਨ ਨਾ ਕੋਈ ਅਵਤਾਰ, ਭੇਵ ਅਭੇਦਾ ਭੇਵ  ਨਾ ਕੋਈ ਲਿਖਾਈਆ। ਰਿਖ ਮੁਨ ਜਪ ਤਪ ਨਾ ਕੋਈ ਸੰਸਾਰ, ਸਾਗਰ ਸਿੰਧ ਨਾ ਕੋਈ ਵਹਾਈਆ। ਈਸਾ ਮੂਸਾ ਨਾ ਕੋਈ ਪਨਿਹਾਰ, ਸੰਗ ਮੁਹੰਮਦ ਚਾਰ ਯਾਰ ਅੱਲਾ ਰਾਣੀ ਨਾਅਰਾ ਕੋਈ ਨਾ ਲਾਈਆ। ਨਾਨਕ ਗੋਬਿੰਦ ਨਾ ਸਰਗੁਣ ਧਾਰ, ਸਾਖਯਾਤ ਰੂਪ ਨਾ ਕੋਈ ਦਰਸਾਈਆ। ਆਦਿ ਜੁਗਾਦੀ ਏਕੰਕਾਰ, ਇਕ ਇਕੱਲਾ ਇਕ ਅਖਵਾਈਆ। ਸਚ ਮਹੱਲਾ ਕਰ ਤਿਆਰ, ਸਚਖੰਡ ਬੈਠਾ ਡੇਰਾ ਲਾਈਆ। ਤ੍ਰੈਗੁਣ ਮਾਇਆ ਨਾ ਕੋਈ ਪਸਾਰ, ਪੰਜ ਤੱਤ ਨਾ ਕੋਈ ਕੁੜਮਾਈਆ। ਨਿਰਗੁਣ ਜੋਤੀ ਦੀਪ ਉਜਿਆਰ, ਦਿਵਸ ਰੈਣ ਨਾ ਕੋਈ ਬਣਾਈਆ। ਇਕ ਇਕਾਂਤੀ ਪਾਵੇ ਸਾਰ, ਇਕ ਇਕੱਲਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀ, ਆਦਿ ਜੁਗਾਦਿ ਜੁਗਾ ਜੁਗੰਤ ਏਕਾ ਏਕ ਅਖਵਾਈਆ। ਏਕਾ ਇਕ ਅਕਾਰ ਨਿਰੰਕਾਰ, ਆਦਿ ਜੁਗਾਦਿ ਸਮਾਇੰਦਾ। ਜੁਗਾ ਜੁਗੰਤਰ ਭੇਵ ਅਪਾਰ, ਵੇਦ ਕਤੇਬ ਭੇਵ ਨਾ ਆਇੰਦਾ। ਸਚਖੰਡ ਦੁਵਾਰੇ ਬੈਠ ਸਚ ਦਰਬਾਰ, ਆਪ ਆਪਣੀ ਰਚਨ ਰਚਾਈਆ। ਆਪਣੇ ਮੰਦਰ ਪਾਵੇ ਸਾਰ, ਮਹੱਲ ਅਟੱਲ ਅਚੱਲ ਆਪ ਸੁਹਾਇੰਦਾ। ਆਪਣਾ ਦੇਵੇ ਧੁਰ ਫ਼ਰਮਾਣ, ਆਪਣਾ ਹੁਕਮ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਸੇ ਸਚ ਘਰ, ਸਾਚਾ ਘਰ ਸਚ ਸਿੰਘਾਸਣ, ਜਗੇ ਜੋਤ ਪੁਰਖ ਅਬਿਨਾਸ਼ਣ, ਦੀਵਾ ਬਾਤੀ ਨਾ ਕੋਈ ਰਖਾਇੰਦਾ। ਨਾ ਕੋਈ ਦੀਵਾ ਨਾ ਕੋਈ ਬਾਤੀ, ਨਾ ਕੋਈ ਬਣਤ ਬਣਾਈਆ। ਇਕ ਇਕੱਲਾ ਕਮਲਾਪਾਤੀ, ਬੈਠਾ ਡੇਰਾ ਲਾਈਆ। ਨਾ ਕੋਈ ਦਿਵਸ ਨਾ ਕੋਈ ਰਾਤੀ, ਮਾਸ ਬਰਖ਼ ਨਾ ਕੋਈ ਉਪਜਾਈਆ। ਆਪਣੇ ਮੰਦਰ ਆਪੇ ਖੋਲ੍ਹੇ ਤਾਕੀ, ਆਪ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਵਸੇ ਸਾਚੇ ਘਰ, ਘਰ ਸੁਹੰਜਣਾ ਜਗੇ ਜੋਤ ਨਿਰੰਜਣਾ, ਘਰ ਸਾਚਾ ਆਪ ਸੁਹਾਈਆ। ਘਰ ਸਾਚਾ ਹਰਿ ਸੁਹੰਜਣਾ, ਜੋਤੀ ਨੂਰੋ ਨੂਰ ਨੁਰਾਨਿਆ। ਪਾਰਬ੍ਰਹਮ ਪ੍ਰਭ ਦਰਦ ਦੁੱਖ ਭੈ ਭੰਜਣਾ, ਖੇਲੇ ਖੇਲ ਸ੍ਰੀ ਭਗਵਾਨਿਆ। ਆਪ ਆਪਣਾ ਆਪੇ ਬਣਿਆ ਸੱਜਣਾ, ਨਾ ਕੋਈ ਦੂਸਰ ਸੰਗ ਰਖਾਨਿਆ। ਆਪੇ ਰੱਖੇ ਆਪਣੀ ਲੱਜਣਾ, ਆਪ ਆਪਣਾ ਮੇਲ ਮਿਲਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਥਿਰ ਘਰ ਸਾਚਾ ਇਕ ਸੁਹਾਨਿਆ। ਥਿਰ ਘਰ ਸਾਚਾ ਸੋਹੇ ਦਰਬਾਰ, ਹਰਿ ਸਾਚਾ ਸੇਜ ਸੁਹਾਇੰਦਾ। ਇਕ ਅਕੱਲਾ ਨਿਰਗੁਣ ਨਿਰੰਕਾਰ, ਨਿਰਗੁਣ ਜੋਤੀ ਡਗਮਗਾਇੰਦਾ। ਖੇਲੇ ਖੇਲ ਅਗੰਮ ਅਪਾਰ, ਆਪ ਆਪਣੀ ਕਲ ਵਰਤਾਇੰਦਾ। ਸ਼ਾਹੋ ਭੂਪ ਸੱਚੀ ਸਰਕਾਰ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਆਪਣੀ ਬੰਨ੍ਹੇ ਆਪੇ ਧਾਰ, ਆਪਣਾ ਹੁਕਮ ਸੁਣਾਇੰਦਾ। ਆਪਣੀ ਕਰੇ ਆਪੇ ਕਾਰ, ਕਰਨੀ ਕਰਤਾ ਆਪ ਅਖਵਾਇੰਦਾ। ਆਪੇ ਨਾਰੀ ਕੰਤ ਭਤਾਰ, ਆਪੇ ਸੇਜ ਹੰਢਾਇੰਦਾ। ਆਪੇ ਕਰੇ ਸਚ ਸ਼ਿੰਗਾਰ, ਆਪੇ ਵੇਖ ਵਖਾਇੰਦਾ। ਆਪੇ ਸੋਹੇ ਮੰਦਰ ਬੰਕ ਦੁਵਾਰ, ਆਪੇ ਖੇਲ ਖਲਾਇੰਦਾ। ਆਪੇ ਰੰਗ ਰਵੇ ਕਰਤਾਰ, ਰੰਗ ਰੂਪ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸੇ ਸਾਚੇ ਘਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਸਚਖੰਡ ਦੁਵਾਰਾ ਦਰ ਦਰਵਾਜ਼ਾ, ਹਰਿ ਸਾਚਾ ਖੋਲ੍ਹ ਖੁਲ੍ਹਨਿਆ। ਪੁਰਖ ਅਬਿਨਾਸ਼ੀ ਗਰੀਬ ਨਿਵਾਜ਼ਾ, ਖੇਲੇ ਖੇਲ ਸ੍ਰੀ ਭਗਵਾਨਿਆ। ਆਪੇ ਰਚਿਆ ਆਪਣਾ ਕਾਜਾ, ਵੇਖ ਵਖਾਏ ਦੋ ਜਹਾਨਿਆ। ਆਪਣਾ ਸਾਜਣ ਆਪੇ ਸਾਜਾ, ਆਪੇ ਘੜੇ ਆਪੇ ਭੰਨਿਆ। ਆਪਣੀ ਦਿਸ਼ਾ ਆਪੇ ਫਿਰੇ ਭਾਜਾ, ਆਪਣਾ ਹੁਕਮ ਆਪੇ ਮੰਨਿਆ। ਆਪੇ ਰਈਅਤ ਆਪੇ ਰਾਜਾ, ਸ਼ਾਹ ਸੁਲਤਾਨ ਆਪ ਅਖਵੰਨਿਆ। ਆਪੇ ਰੱਖੇ ਆਪਣੀ ਲਾਜਾ, ਆਪੇ ਵੇਖ ਵਿਖੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟੰਨਿਆ। ਵੇਸ ਵਟੰਦੜਾ ਹਰਿ ਨਿਰੰਕਾਰ, ਆਪਣੀ ਕਲ ਵਰਤਾਇੰਦਾ। ਆਪਣੀ ਜੋਤ ਕਰ ਉਜਿਆਰ, ਆਪਣੀ ਜੋਤ ਜਗਾਇੰਦਾ। ਆਪਣਾ ਰੂਪ ਵੇਖ ਵਖਾਏ ਪਾਏ ਸਾਰ, ਰੂਪ ਰੰਗ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਮੰਦਰ ਆਪਣੀ ਰੱਛਿਆ, ਆਪਣੀ ਝੋਲੀ ਪਾਏ ਭਿਛਿਆ, ਆਪਣਾ ਦਰ ਸੁਹਾਇੰਦਾ। ਆਪਣੀ ਭਿਛਿਆ ਆਪੇ ਪਾ, ਆਪਣੀ ਝੋਲੀ ਆਪ ਭਰਾਈਆ। ਆਪਣਾ ਮੰਗਲ ਆਪੇ ਗਾ, ਘਰ ਆਪਣੇ ਖ਼ੁਸ਼ੀ ਮਨਾਈਆ। ਆਪਣਾ ਸੰਗ ਆਪ ਬਣਾ, ਆਪੇ ਹੋਏ ਸਹਾਈਆ। ਆਪਣਾ ਇਕੱਠ ਆਪ ਕਰਾ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਕਰੇ ਕੁੜਮਾਈਆ। ਨਿਰਗੁਣ ਨਿਰਗੁਣ ਨਿਰਗੁਣ ਜੁੜਿਆ ਨਾਤਾ, ਨਿਰਗੁਣ ਆਪਣਾ ਆਪ ਜੁੜ੍ਹਾਇੰਦਾ। ਨਿਰਗੁਣ ਨਿਰਗੁਣ ਦੇਵੇ ਦਾਤਾ, ਨਿਰਗੁਣ ਨਿਰਗੁਣ ਝੋਲੀ ਅੱਗੇ ਡਾਹਿੰਦਾ। ਨਿਰਗੁਣ ਦੇਵੇ ਸਗਲਾ ਸਾਥਾ, ਨਿਰਗੁਣ ਸਗਲਾ ਸੰਗ ਨਿਭਾਇੰਦਾ। ਨਿਰਗੁਣ ਨਿਰਗੁਣ ਚਲਾਏ ਰਾਥਾ, ਰਥ ਰਥਵਾਹੀ ਨਿਰਗੁਣ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਹਰਿ ਭਗਵੰਤ, ਨਾਰੀ ਕੰਤ ਮੇਲ ਮਿਲਾਇੰਦਾ। ਨਾਰੀ ਕੰਤ ਹਰਿ ਹਰਿ ਮੇਲਾ, ਹਰਿ ਆਪਣਾ ਆਪ ਮਿਲਾਇੰਦਾ। ਆਪੇ ਹੋਇਆ ਸੱਜਣ ਸੁਹੇਲਾ, ਸਾਚੀ ਸਿਖਿਆ ਆਪ ਸਮਝਾਇੰਦਾ। ਆਪੇ ਵਸੇ ਰੰਗ ਨਵੇਲਾ, ਆਪੇ ਆਪਣੇ ਵਿਚ ਸਮਾਇੰਦਾ। ਆਪਣਾ ਖੇਲ ਆਪੇ ਖੇਲਾ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਚਲਾਇੰਦਾ। ਜੋਤੀ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਥਿਰ ਘਰ ਬੈਠ ਸਾਚੇ ਦਰਬਾਰ, ਦਇਆਵਾਨ ਦਇਆ ਕਮਾਈਆ। ਸ਼ਬਦ ਅਗੰਮੀ ਇਕ ਜੈਕਾਰ, ਆਪਣੀ ਆਪ ਉਪਾਈਆ। ਨਾਉਂ ਰਖਾਇਆ ਸੁੱਤ ਦੁਲਾਰ, ਘਰ ਸਾਚੇ ਵੱਜੀ ਵਧਾਈਆ। ਕਰੇ ਕਰਾਏ ਇਕ ਪਿਆਰ, ਆਪ ਆਪਣਾ ਮੇਲ ਮਿਲਾਈਆ। ਪੂਤ ਸਪੂਤਾ ਕਰ ਤਿਆਰ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪਣਾ ਕਰ, ਆਪ ਆਪਣਾ ਭੇਵ ਖੁਲ੍ਹਾਈਆ। ਨਿਰਗੁਣ ਆਪਣਾ ਭੇਵ ਖੁਲ੍ਹਾਇਆ, ਸ਼ਬਦੀ ਸੁੱਤ ਉਠਾਇੰਦਾ। ਸਾਚੀ ਸੇਵਾ ਸੇਵਕ ਲਾਇਆ, ਸਾਚਾ ਹੁਕਮ ਸੁਣਾਇੰਦਾ। ਸਮਰਥ ਪੁਰਖ ਸਿਰ ਹੱਥ ਟਿਕਾਇਆ, ਮਹਿਮਾ ਅਕਥਨੀ ਅਕੱਥ ਜਣਾਇੰਦਾ। ਅਲੱਖ ਅਲੱਖਣਾ ਨਾਉਂ ਧਰਾਇਆ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਅਗੰਮ ਅਗੰਮੜੇ ਧਾਮ ਬਹਾਇਆ, ਦਿਸ ਕਿਸੇ ਨਾ ਆਇੰਦਾ। ਸਤਿ ਪੁਰਖ ਨਿਰੰਜਣ ਖੇਲ ਰਚਾਇਆ, ਆਪ ਆਪਣੀ ਕਲ ਵਰਤਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਆਪਣੀ ਸਿਖਿਆ ਆਪ ਸਮਝਾਇੰਦਾ। ਸੁੱਤ ਦੁਲਾਰਾ ਸ਼ਬਦ ਜਵਾਨ, ਘਰ ਸਾਚੇ ਲਏ ਅੰਗੜਾਈਆ । ਥਿਰ ਘਰ ਵਸਿਆ ਸਚ ਮਕਾਨ, ਚਾਰ ਦਿਵਾਰ ਨਾ ਕੋਈ ਦਿਸਾਈਆ। ਏਕਾ ਨੂਰ ਸ੍ਰੀ ਭਗਵਾਨ, ਏਕਾ ਜੋਤ ਡਗਮਗਾਈਆ। ਏਕਾ ਭੂਪ ਸਤਿ ਸੁਲਤਾਨ, ਏਕਾ ਬੈਠਾ ਰਾਜ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁੱਤ ਦੇਵੇ ਵਰ, ਏਕਾ ਹੁਕਮ ਸੁਣਾਈਆ। ਸ਼ਬਦ ਸੁੱਤ ਉਠ ਬਲਵਾਨ, ਹਰਿ ਸਾਚਾ ਸਚ ਸੁਹਾਇੰਦਾ। ਮੇਰੀ ਇਛਿਆ ਤੇਰਾ ਦਾਨ, ਸਾਚੀ ਭਿਛਿਆ ਝੋਲੀ ਪਾਇੰਦਾ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਬਣੌਣਾ ਇਕ ਮਕਾਨ, ਤੇਰੀ ਸੇਵਾ ਸੇਵਕ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦੇਵਣਹਾਰਾ ਵਰ, ਏਕਾ ਆਪਣਾ ਹੁਕਮ ਸੁਣਾਇੰਦਾ। ਸ਼ਬਦ ਸੁੱਤ ਸੀਸ ਝੁਕਾਏ, ਨਿਉਂ ਨਿਉਂ ਕਰੇ ਨਿਮਸਕਾਰਿਆ। ਸਮਰਥ ਪੁਰਖ ਸਿਰ ਹੱਥ ਟਿਕਾਏ, ਆਪ ਆਪਣਾ ਸੰਗ ਨਿਭਾ ਰਿਹਾ। ਤੇਰਾ ਭਾਣਾ ਮੇਰੇ ਵਿਚ ਸਮਾਏ, ਮੇਰਾ ਰੂਪ ਤੇਰਾ ਨਾਉਂ ਉਪਾ ਲਿਆ। ਚਾਰ ਕੂਟ ਤੇਰਾ ਡੰਕ ਵਜਾਏੇ, ਤੇਰਾ ਨਾਅਰਾ ਇਕ ਸੁਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਬੋਧ ਅਗਾਧ ਇਕ ਸਮਝਾ ਲਿਆ। ਬੋਧ ਅਗਾਧ ਸ਼ਬਦ ਧੁਨਕਾਰ, ਹਰਿ ਸਾਚਾ ਸਚ ਜਣਾਇੰਦਾ। ਗਗਨ ਮੰਡਲ ਕਰ ਤਿਆਰ, ਤੇਰਾ ਦਰ ਸੁਹਾਇੰਦਾ। ਰਵ ਸਸ ਕਰ ਉਜਿਆਰ, ਤੇਰਾ ਨੂਰ ਡਗਮਗਾਇੰਦਾ। ਅਕਲ ਕਲਾ ਕਲ ਆਪੇ ਧਾਰ, ਆਪੇ ਵੇਖ ਵਖਾਇੰਦਾ। ਜੋਧਾ ਸੂਰਬੀਰ ਬਲੀ ਬਲਕਾਰ, ਏਕ ਏਕੰਕਾਰਾ ਆਪ ਅਖਵਾਇੰਦਾ। ਸ਼ਬਦ ਸੁੱਤ ਕਰੇ ਪਿਆਰ, ਦਰ ਘਰ ਸਾਚਾ ਆਪ ਸੁਹਾਇੰਦਾ। ਆਪਣਾ ਰੰਗ ਰਵੇ ਕਰਤਾਰ, ਰੰਗ ਰੰਗੀਲਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵੇ ਆਪਣਾ ਵਰ, ਆਪ ਆਪਣਾ ਖੇਲ ਖਲਾਇੰਦਾ। ਖੇਲਣਹਾਰ ਪੁਰਖ ਸਮਰਥ, ਆਪਣੇ ਹੱਥ ਰੱਖੀ ਵਡਿਆਈਆ। ਆਪੇ ਜਾਣੇ ਆਪਣੀ ਮਹਿਮਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਆਪੇ ਜਾਣੇ ਆਪਣੀ ਗਾਥ, ਆਪੇ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ  ਅੰਗ ਸੂਰਾ ਸਰਬੰਗ, ਨਿਰਗੁਣ ਨਿਰਗੁਣ ਦਏ ਕਟਾਈਆ। ਨਿਰਗੁਣ ਰੂਪ ਪਾਰਬ੍ਰਹਮ, ਏਕਾ ਏਕ ਅਖਵਾਇੰਦਾ। ਨਾ ਮਰੇ ਨਾ ਪਏ ਜੰਮ, ਆਪ ਆਪਣਾ ਖੇਲ ਖਿਲਾਇੰਦਾ। ਨੇਤਰ ਨੀਰ ਨਾ ਵਹਾਏ ਛੰਮ ਛੰਮ, ਬੱਤੀ ਦੰਦ ਨਾ ਮੁਖ ਹਸਾਇੰਦਾ। ਨਾ ਖ਼ੁਸ਼ੀ ਨਾ ਕੋਈ ਗ਼ਮ, ਆਲਸ ਨਿੰਦਰਾ ਵਿਚ ਨਾ ਆਇੰਦਾ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਅਵੱਲਾ ਪੁਰਖ ਕਰਤਾਰਾ, ਆਪਣਾ ਆਪ ਕਰਾਇੰਦਾ। ਨਿਰਗੁਣ ਜੋਤ ਨੂਰ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਆਪਣੀ ਬੰਨ੍ਹੇ ਆਪੇ ਧਾਰਾ, ਆਪ ਆਪਣਾ ਵੇਸ ਵਟਾਇੰਦਾ। ਖੇਲੇ ਖੇਲ ਖੇਲਣਹਾਰਾ, ਸਾਚੀ ਖੇਲ ਖਲਾਇੰਦਾ। ਕਰੇ ਵਣਜ ਵਣਜ ਵਣਜਾਰਾ, ਆਪ ਆਪਣਾ ਹੱਟ ਖੁਲ੍ਹਾਇੰਦਾ। ਆਪੇ ਵਸਤ ਰੱਖੇ ਏਕਾ ਏਕ ਥਾਰਾ, ਥਿਰ ਆਪਣਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦੇਵੇ ਨਿਰਗੁਣ ਵਰ, ਸਰਗੁਣ ਆਪਣਾ ਵੇਸ ਵਟਾਇੰਦਾ। ਨਿਰਗੁਣ ਵੇਸ ਸਰਗੁਣ ਧਰ, ਵਿਸ਼ਨੂੰ ਵਿਸ਼ਵ ਰੂਪ ਅਖਵਾਇਆ। ਅੰਮ੍ਰਿਤ ਆਤਮ ਭਰ, ਆਪ ਆਪਣਾ ਖੇਲ ਖਲਾਇਆ। ਨਾਭੀ ਕਵਲੀ ਘਾੜਣ ਘੜ, ਸਾਚੀ ਬਣਤ ਬਣਾਇਆ। ਆਪੇ ਅੰਦਰ ਬੈਠਾ ਵੜ, ਆਪ ਆਪਣਾ ਮੁਖ ਛੁਪਾਇਆ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤੱਤ ਨਾ ਕੋਈ ਰਖਾਇਆ। ਨਾ ਕੋਈ ਬਾਢੀ ਬਣਤ ਬਣਾਏ ਨਾ ਸਕੇ ਘੜ, ਰੂਪ ਰੰਗ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਆਪਣੇ ਘਰ ਆਪੇ ਜੰਮ, ਬ੍ਰਹਮ ਬ੍ਰਹਮ ਆਪ ਅਖਵਾਇਆ। ਆਪ ਆਪਣਾ ਕਰ ਉਜਾਲਾ, ਆਪਣੀ ਦਇਆ ਕਮਾਇੰਦਾ। ਖੇਲੇ ਖੇਲ ਦੀਨ ਦਿਆਲਾ, ਦਇਆਨਿਧ ਭੇਵ ਨਾ ਆਇੰਦਾ। ਆਪ ਉਪਜਾਇਆ ਆਪਣਾ ਬਾਲਾ, ਆਪੇ ਵੇਖ ਵਖਾਇੰਦਾ। ਚਲੇ ਚਲਾਏ ਆਪਣੀ ਚਾਲਾ, ਲੇਖਾ ਲੇਖ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਬ੍ਰਹਮ ਬ੍ਰਹਮ ਨਾਉਂ ਧਰਾਇੰਦਾ। ਬ੍ਰਹਮ ਉਤਪਾਤੀ ਕਮਲਾਪਾਤੀ, ਹਰਿ ਹਰਿ ਵੇਸ ਵਟਾਇਆ। ਦੇਵਣਹਾਰਾ ਸਾਚੀ ਦਾਤੀ, ਨਾਮ ਭੰਡਾਰਾ ਆਪ ਵਰਤਾਇਆ। ਖੇਲੇ ਖੇਲ ਇਕ ਇਕਾਂਤੀ, ਅਕਲ ਕਲਾ ਧਰਾਇਆ। ਆਪੇ ਦੀਵਾ ਆਪੇ ਬਾਤੀ, ਅਕਾਸ਼ ਪ੍ਰਕਾਸ਼ ਆਪ ਵਖਾਇਆ। ਆਪੇ ਵੇਖੇ ਮਾਰ ਝਾਤੀ, ਅੰਦਰ ਬਾਹਰ ਗੁਪਤ ਜ਼ਾਹਿਰ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਸਾਚਾ ਵਰ, ਏਕਾ ਨਾਮ ਨਾਮਾ ਝੋਲੀ ਪਾਇਆ। ਏਕਾ ਸ਼ਬਦ ਨਾਮ ਜਣਾਈ, ਪਾਰਬ੍ਰਹਮ ਉਪਜਾਇੰਦਾ। ਏਕਾ ਧੁਨ ਰਾਗ ਸੁਣਾਈ, ਏਕਾ ਤਾਲ ਵਜਾਇੰਦਾ। ਏਕਾ ਦੀਪ ਰਿਹਾ ਜਗਾਈ, ਇਕ ਅੰਧੇਰ ਮਿਟਾਇੰਦਾ। ਏਕਾ ਨਜ਼ਰੀ ਆਏ ਭੈਣ ਭਾਈ, ਏਕਾ ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਖੇਲੇ ਖੇਲ ਜੁਗਾ ਜੁਗੰਤਾ, ਆਪਣਾ ਵੇਸ ਵਟਾਇੰਦਾ। ਆਪੇ ਆਦਿ ਆਪੇ ਅੰਤਾ, ਮਧ ਆਪਣਾ ਵੇਸ ਵਟਾਇੰਦਾ। ਆਪੇ ਦਰਵੇਸ਼ ਆਪੇ ਮੰਗਤਾ, ਸ਼ਾਹ ਭਿਖਾਰੀ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਜੋਤ ਧਰ, ਤ੍ਰੈਗੁਣ ਤ੍ਰੈ ਤ੍ਰੈ ਮੇਲ ਮਿਲਾਇੰਦਾ। ਤ੍ਰੈਗੁਣ ਤੇਰੀ ਬਣਤ ਬਣਾ, ਹਰਿ ਹਰਿ ਵੇਸ ਵਟਾਈਆ। ਬ੍ਰਹਮਾ ਵਿਸ਼ਨ ਸੇਵਾ ਲਾ, ਤੱਤ ਤੱਤ ਕਰੇ ਕੁੜਮਾਈਆ। ਤੱਤਵ ਵਿਚ ਗਿਆ ਸਮਾ, ਬ੍ਰਹਮ ਮਤ ਉਪਜਾਈਆ। ਨਿਰਗੁਣ ਆਪਣਾ ਅੰਗ ਕਟਾ, ਮਨ ਮਤ ਬੁੱਧ ਵਿਚ ਟਿਕਾਈਆ। ਨੌ ਦੁਵਾਰੇ ਖੋਲ੍ਹ ਖੁਲ੍ਹਾ, ਰਚਨਾ ਰਚਨ ਰਚਾਈਆ। ਘਰ ਵਿਚ ਘਰ ਮਹੱਲ ਬਣਾ, ਆਪ ਆਪਣਾ ਆਸਣ ਲਾਈਆ। ਆਪਣੇ ਮੰਦਰ ਹੁਕਮ ਸੁਣਾ, ਅਨਹਦ ਸ਼ਬਦ ਰਿਹਾ ਵਜਾਈਆ। ਆਤਮ ਸਰ ਸਰੋਵਰ ਤਾਲ ਭਰਾ, ਸਾਚਾ ਸਰ ਸੁਹਾਈਆ। ਜਗਤ ਨੇਤਰ ਬੰਦ ਕਰਾ, ਨੇਤਰ ਆਪਣਾ ਇਕ ਖੁਲ੍ਹਾਈਆ। ਬਜ਼ਰ ਕਪਾਟੀ ਕੁੰਡਾ ਲਾ, ਆਪ ਆਪਣਾ ਪਰਦਾ ਪਾਈਆ। ਪੰਜ ਤੱਤ ਵਿਕਾਰਾ ਸੰਗ ਰਲਾ, ਕਾਮ ਕਰੋਧ ਲੋਭ ਮੋਹ ਹੰਕਾਰ ਕੁੜਮਾਈਆ। ਆਸਾ ਤ੍ਰਿਸ਼ਨਾ ਮੇਲ ਮਿਲਾ, ਹਉਮੇ ਹੰਗਤਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਰਚਨ ਰਚਾਈਆ। ਲੱਖ ਚੁਰਾਸੀ ਜੁੜਿਆ ਨਾਤਾ, ਨਿਰਗੁਣ ਸਰਗੁਣ ਮੇਲ ਮਿਲਾਇਆ। ਆਪੇ ਬੈਠਾ ਇਕ ਇਕਾਂਤਾ, ਘਰ ਘਰ ਵਿਚ ਡੇਰਾ ਲਾਇਆ। ਜੁਗਾ ਜੁਗੰਤਰ ਚਲਾਏ ਰਾਥਾ, ਰਥ ਰਥਵਾਹੀ ਨਾਉਂ ਧਰਾਇਆ। ਸਾਚਾ ਨਾਉਂ ਪੂਜਾ ਪਾਠਾ, ਏਕਾ ਮੰਤਰ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇਆ। ਆਦਿ ਅਬਿਨਾਸ਼ਾ ਖੇਲ ਤਮਾਸ਼ਾ, ਆਦਿ ਆਦੀ ਵੇਖ ਵਖਾਇੰਦਾ। ਗਗਨ ਗਗਨੰਤਰ ਪਾਵੇ ਰਾਸਾ, ਬ੍ਰਹਿਮੰਡਾਂ ਖੰਡਾਂ ਡੇਰਾ ਲਾਇੰਦਾ। ਜੁਗਾਦਿ ਆਦਿ ਨਾ ਕਦੇ ਵਿਨਾਸਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਪਰਮ ਪੁਰਖ ਪ੍ਰਭ ਸ਼ਾਹੋ ਸ਼ਬਾਸ਼ਾ, ਸ਼ਾਹ ਸੁਲਤਾਨ ਨਾਉਂ ਧਰਾਇੰਦਾ। ਖੇਲੇ ਖੇਲ ਪ੍ਰਿਥਮੀ ਅਕਾਸ਼ਾ, ਚੌਦਾਂ ਲੋਕਾਂ ਚੌਦਾਂ ਹੱਟਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਆਪੇ ਆਸਣ ਲਾਇੰਦਾ। ਹਰ ਘਟ ਮਿਲਿਆ ਪੁਰਖ ਸੁਲਤਾਨ, ਹਰਿ ਸਾਚੇ ਵਡ ਵਡਿਆਈਆ। ਕਾਇਆ ਮੰਦਰ ਸਚ ਮਕਾਨ, ਨਿਰਗੁਣ ਬੈਠਾ ਆਸਣ ਲਾਈਆ। ਦੇਵਣਹਾਰਾ ਧੁਰ ਫ਼ਰਮਾਣ, ਏਕਾ ਸ਼ਬਦ ਰਿਹਾ ਸੁਣਾਈਆ। ਆਪਣੀ ਕਰੇ ਆਪ ਪਛਾਣ, ਆਪ ਆਪਣੀ ਬੂਝ ਬੁਝਾਈਆ। ਮਾਨਸ ਮਾਨੁਖ ਲੱਖ ਚੁਰਾਸੀ ਵਿਚੋਂ ਕਰ ਪਰਧਾਨ, ਸਾਚੀ ਸਿਖਿਆ ਇਕ ਸਮਝਾਈਆ। ਏਕਾ ਅੰਤਰ ਆਤਮ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਏਕਾ ਅੱਖਰ ਵੱਖਰ ਲੋਕਮਾਤ ਨਿਸ਼ਾਨ, ਆਪ ਆਪਣਾ ਦਏ ਉਪਜਾਈਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਸਤਿਗੁਰ ਪੂਰਾ ਨਾਉਂ ਧਰਾਈਆ। ਹੰ ਬ੍ਰਹਮ ਕਰ ਪਰਧਾਨ, ਲੱਖ ਚੁਰਾਸੀ ਵੇਖ ਵਖਾਈਆ। ਸਰਬ ਜੀਆਂ ਹੋਏ ਜਾਣੀ ਜਾਣ, ਜਾਨਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਸਾਚੇ ਦਰ, ਸਰਗੁਣ ਸਾਚੀ ਵੱਜੀ ਵਧਾਈਆ। ਨਿਰਗੁਣ ਸਰਗੁਣ ਸਾਚੀ ਧਾਰ, ਲੋਕਮਾਤ ਚਲਾਇੰਦਾ। ਪੰਚਮ ਮੀਤਾ ਕਰ ਪਿਆਰ, ਪੰਚਮ ਮੇਲ ਮਿਲਾਇੰਦਾ। ਤ੍ਰੈਗੁਣ ਅਤੀਤਾ ਖੇਲ ਅਪਾਰ, ਠਾਂਡਾ ਸੀਤਾ ਨਾਉਂ ਰਖਾਇੰਦਾ। ਪਤਿਤ ਪੁਨੀਤਾ ਹਰਿ ਕਰਤਾਰ, ਪਤਿਤ ਪਾਵਣ ਖੇਲ ਖਲਾਇੰਦਾ। ਹਸਤ ਕੀਟਾ ਏਕਾ ਰੰਗ ਰੰਗੇ ਸੰਸਾਰ, ਊਚ ਨੀਚ ਨਾ ਕੋਈ ਜਣਾਇੰਦਾ। ਨਾਮ ਮੀਠਾ ਦੇਵੇ ਅੰਮ੍ਰਿਤ ਧਾਰ, ਸਾਚਾ ਸੀਰ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਦੇਵਣਹਾਰਾ ਵਰ, ਜੁਗਾ ਜੁਗੰਤ ਹਰਿ ਭਗਵੰਤ ਹਰਿ ਸੰਤ, ਸਾਚੇ ਮਾਤ ਉਪਜਾਇੰਦਾ। ਸੰਤ ਦੁਲਾਰ ਸ਼ਬਦ ਭੰਡਾਰਾ, ਹਰਿ ਸਾਚਾ ਸਚ ਭਰਾਈਆ। ਨਾਮ ਅਧਾਰ ਅਪਰ ਅਪਾਰਾ, ਏਕਾ ਵਸਤ ਵਖਾਈਆ। ਧੁਨ ਜੈਕਾਰਾ ਅਨਹਦ ਸਤਾਰਾ, ਸਚ ਸਤਾਰ ਹਿਲਾਈਆ। ਜੋਤ ਨਿਰੰਜਣ ਕਰ ਉਜਿਆਰਾ ਪਾਵੇ ਸਾਰਾ, ਅੰਧ ਅੰਧੇਰ ਮਿਟਾਈਆ। ਪੰਚਮ ਸਖੀਆਂ ਪਾਵੇ ਸਾਰਾ ਗਾਵਣ ਵਾਰੋ ਵਾਰਾ, ਸਾਚੀ ਸੇਵ ਲਗਾਈਆ। ਡੂੰਘੀ ਭਵਰੀ ਪਾਰ ਕਿਨਾਰਾ, ਸੁਖਮਨ ਨਾੜੀ ਦਏ ਹੁਲਾਰਾ, ਸੰਗਮ ਏਕਾ ਪਾਰ ਕਰਾਈਆ। ਬਜ਼ਰ ਕਪਾਟੀ ਖੋਲ੍ਹ ਕਿਵਾੜਾ, ਮੇਟ ਮਿਟਾਏ ਪੰਚਮ ਧਾੜਾ, ਧਰਮ ਅਖਾੜਾ ਇਕ ਵਖਾਈਆ। ਕਰੇ ਪ੍ਰਕਾਸ਼ ਬਹੱਤਰ ਨਾੜਾ, ਆਪ ਆਪਣੀ ਦਇਆ ਕਮਾਈਆ। ਆਤਮ ਸੇਜਾ ਕਰ ਪਿਆਰਾ, ਗੁਰਮੁਖ ਨਾਰੀ ਲਏ ਪ੍ਰਨਾਈਆ। ਸੁਰਤੀ ਸ਼ਬਦੀ ਇਕ ਹੁਲਾਰਾ, ਸਾਚੇ ਸੰਤਾਂ ਆਪ ਦਵਾਈਆ। ਆਪ ਸੁਹਾਏ ਦਸਮ ਦੁਵਾਰਾ, ਬੈਠਾ ਬੇਪਰਵਾਹੀਆ। ਏਕਾ ਸੇਜਾ ਸੁਤਾ ਪੈਰ ਪਸਾਰਾ, ਨਾਰੀ ਕੰਤਾ ਵੇਖ ਵਖਾਈਆ। ਆਪਣੀ ਜਾਣੇ ਆਪਣੀ ਧਾਰਾ, ਆਪ ਆਪਣਾ ਰਾਹ ਤਕਾਈਆ। ਆਪੇ ਅੰਦਰ ਆਪੇ ਬਾਹਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸੁੰਨ ਸਮਾਧੀ ਲਾਏ ਪਾੜਾ, ਪਾਰ ਕਿਨਾਰਾ ਆਪ ਕਰਾਈਆ। ਆਪੇ ਵੇਖੇ ਸਚ ਦੁਵਾਰਾ, ਖੰਡ ਸਚ ਵੱਜੇ ਵਧਾਈਆ। ਨਿਰਗੁਣ ਨੂਰ ਜੋਤ ਉਜਿਆਰਾ, ਏਕੰਕਾਰਾ ਬੈਠਾ ਆਸਣ ਲਾਈਆ। ਜਨ ਸੰਤਾਂ ਕਰੇ ਸਚ ਪਿਆਰਾ, ਜੋਤੀ ਜੋਤ ਸਮਾਈਆ। ਜੁਗਾ ਜੁਗੰਤਰ ਲੈ ਅਵਤਾਰਾ, ਲੋਕਮਾਤ ਕਰੇ ਰੁਸ਼ਨਾਈਆ। ਨਿਰਗੁਣ ਖੇਲ ਅਗੰਮ ਅਪਾਰਾ, ਸਰਗੁਣ ਸਾਚਾ ਵੇਸ ਵਟਾਈਆ। ਸਤਿਜੁਗ ਕਰੇ ਪਾਰ ਉਤਾਰਾ, ਤ੍ਰੇਤਾ ਲੇਖ ਮੁਕਾਈਆ। ਦੁਆਪਰ ਅੰਤਮ ਉਤਰਿਆ ਪਾਰ ਸੰਸਾਰਾ, ਸਹਿੰਸਾ ਕੋਇ ਰਹਿਣ ਨਾ ਪਾਈਆ। ਕਲਜੁਗ ਕੂੜਾ ਕਰ ਪਸਾਰਾ, ਧਰਤ ਮਾਤ ਦੀ ਗੋਦ ਬਿਠਾਈਆ। ਜੂਠਾ ਝੂਠਾ ਭਰ ਭੰਡਾਰਾ, ਆਪ ਆਪਣਾ ਰਿਹਾ ਵਰਤਾਈਆ। ਹਉਮੇ ਹੰਗਤਾ ਬੋਲ ਜੈਕਾਰਾ, ਚਾਰੋਂ ਕੁੰਟ ਲਏ ਅੰਗੜਾਈਆ। ਭੇਖ ਪਖੰਡਾ ਖੇਲ ਅਪਾਰਾ, ਭੇਖੀ ਆਪਣਾ ਭੇਖ ਧਰਾਈਆ। ਨਾਲ ਰਲਾਏ ਕਾਮ ਕਰੋਧ ਲੋਭ ਮੋਹ ਹੰਕਾਰਾ, ਅਗਨੀ ਤੱਤ ਜਲਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਕਰੇ ਖ਼ਵਾਰਾ, ਸਤਿ ਧੀਰਜ ਨਾ ਕੋਈ ਉਠਾਈਆ। ਲੱਖ ਚੁਰਾਸੀ ਹੋਈ ਨਾਰ ਵਿਭਚਾਰਾ, ਸਾਚਾ ਕੰਤ ਨਾ ਕੋਈ ਹੰਢਾਈਆ। ਨਾ ਕੋਈ ਦੀਸੇ ਸਤਿ ਦੁਵਾਰਾ, ਵਸਤ ਨਾਮ ਨਾ ਕੋਈ ਵਿਕਾਈਆ। ਨੌ ਦਰ ਹੋਏ ਜੀਵ ਭਿਖਾਰਾ, ਨੌ ਰਸ ਰਸਨ ਹਲਕਾਈਆ। ਨੌ ਖੰਡ ਪ੍ਰਿਥਮੀ ਨੌ ਨੌ ਅਖਾੜਾ, ਨੌ ਦਰ ਨਾ ਕੋਈ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰਾ, ਕਲਜੁਗ ਕਿਰਿਆ ਵੇਖ ਵਖਾਈਆ। ਕਲਜੁਗ ਕੂੜਾ ਕੂੜਾ ਸੁਲਤਾਨ, ਚਾਰ ਕੁੰਟ ਲਲਕਾਰਿਆ। ਤੀਰਥ ਤੱਟਾਂ ਵੇਖੇ ਮਾਰ ਧਿਆਨ, ਆਪ ਆਪਣਾ ਨੈਣ ਉਘਾੜਿਆ। ਨਾਲ ਰਲਾਇਆ ਪੰਚ ਸ਼ੈਤਾਂਨ, ਪੰਚਮ ਮੀਤਾ ਪੰਚਮ ਮੋਹ ਚੁਕਾ ਲਿਆ। ਘਰ ਘਰ ਬਣਿਆ ਝੂਠਾ ਮਕਾਨ, ਸਾਚਾ ਘਰ ਨਾ ਕੋਈ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਪ ਆਪਣਾ ਖੇਲ ਖਿਲਾ ਰਿਹਾ। ਕਲਜੁਗ ਅੰਤਮ ਮਨ ਮਤ ਪ੍ਰਧਾਨ, ਸਾਚਾ ਸ਼ਬਦ ਜਣਾਈਆ। ਆਪੇ ਪਾਏ ਆਪਣੀ ਆਣ, ਆਪਣਾ ਹੁਕਮ ਸੁਣਾਈਆ। ਘਰ ਘਰ ਵੇਖਣਾ ਮਾਰ ਧਿਆਨ, ਲੇਖਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਦਿਤਾ ਏਕਾ ਵਰ, ਦੂਜੀ ਕਰੇ ਜਗਤ ਕੁੜਮਾਈਆ। ਕਲਜੁਗ ਕੁੜਮਾਈ ਵੱਜੀ ਵਧਾਈ, ਹਰਿ ਸਾਚੇ ਸਗਨ ਮਨਾਇਆ। ਪੁਰਖ ਅਬਿਨਾਸ਼ੀ ਖੇਲ ਰਚਾਇਆ, ਵੇਦ ਕਤੇਬ ਭੇਵ ਨਾ ਰਾਇਆ। ਵੇਦ ਵਿਆਸ ਨਾ ਸਕੇ ਭੁਲਾਇਆ, ਪੁਰਾਨ ਅਠਾਰਾਂ ਰਿਹਾ ਗਾਇਆ। ਪੁਰਖ ਅਬਿਨਾਸ਼ੀ ਵੇਸ ਵਟਾਇਆ, ਏਕਾ ਕਲਮਾ ਰਿਹਾ ਪੜ੍ਹਾਇਆ। ਸ਼ਰਅ ਸ਼ਰੀਅਤ ਇਕ ਬਣਾਇਆ, ਲਾਸ਼ਰੀਕ ਇਕ ਖੁਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੇਲਾ ਸਾਚੇ ਦਰ, ਦਰ ਦਰਵਾਜਾ ਇਕ ਸੁਹਾਇਆ। ਦਰ ਦਰਵਾਜਾ ਧੁਰ ਦਰਬਾਰ, ਪਾਰਬ੍ਰਹਮ ਆਪ ਸੁਹਾਇੰਦਾ। ਕਲਜੁਗ ਮੇਲਾ ਪਰਵਰਦਿਗਾਰ, ਪਾਰਬ੍ਰਹਮ ਆਪ ਕਰਾਇੰਦਾ। ਖ਼ਲਕ ਖ਼ੁਦਾਈ ਪਾਏ ਸਾਰ, ਖਾਲਕ ਖ਼ਲਕ ਵੇਖ ਵਖਾਇੰਦਾ। ਆਪੇ ਬੰਨ੍ਹੇ ਆਪਣੀ ਧਾਰ, ਆਪਣੀ ਕਲ ਵਰਤਾਇੰਦਾ। ਸੰਗ ਮੁਹੰਮਦ ਚਾਰ ਯਾਰ, ਏਕਾ ਨਬੀ ਅਖਵਾਇੰਦਾ। ਕਾਇਨਾਤ ਖੇਲ ਅਪਾਰ, ਹਰਿ ਆਪਣਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਆਪ ਆਪਣਾ ਵੇਸ ਵਟਾਇੰਦਾ। ਸੰਗ ਮੁਹੰਮਦ ਚਾਰ ਯਾਰ, ਸਾਚਾ ਸੰਗ ਨਿਭਾਇਆ। ਏਕਾ ਕਲਮਾ ਕਰ ਤਿਆਰ, ਏਕਾ ਨਾਅਰਾ ਲਾਇਆ। ਏਕਾ ਰਾਣੀ ਅੱਲਾ ਖ਼ਬਰਦਾਰ, ਮੁਖ ਆਪਣਾ ਪਰਦਾ ਲਾਹਿਆ। ਚਾਰੋਂ ਕੁੰਟ ਵੇਖੇ ਨੈਣ ਉਘਾੜ, ਦਹਿ ਦਿਸ਼ਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇਆ। ਅੱਲ੍ਹਾ ਰਾਣੀ ਨਾਰ ਮੁਟਿਆਰ, ਹਰਿ ਸਾਚੇ ਬਣਤ ਬਣਾਈਆ। ਕਲਜੁਗ ਕਰਿਆ ਅੰਤ ਸ਼ਿੰਗਾਰ, ਬਸਤਰ ਭੂਸ਼ਣ ਆਪੇ ਪਾਈਆ। ਨੇਤਰ ਕਜਲਾ ਤਿਖੀ ਧਾਰ, ਨੈਣ ਰਹੀ ਮਟਕਾਈਆ। ਦਰ ਮੰਗੇ ਏਕਾ ਕੰਤ ਭਤਾਰ, ਜੋਬਨ ਰਹੀ ਹੰਢਾਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਦੇ ਮਤ ਰਿਹਾ ਸਮਝਾਈਆ। ਤੇਰਾ ਭਗਤ ਇਕ ਦੁਵਾਰ, ਚੌਦਾਂ ਤਬਕਾਂ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਵੇਸ ਅਵੱਲਾ ਇਕ ਇਕੱਲਾ, ਆਪਣਾ ਆਪ ਧਰਾਈਆ। ਵੇਸ ਅਵੱਲਾ ਹਰਿ ਨਿਰੰਕਾਰ, ਆਪਣਾ ਆਪ ਕਰਾਇੰਦਾ। ਪਰਵਰਦਿਗਾਰ ਸਾਂਝਾ ਯਾਰ, ਨੂਰੋ ਨੂਰ ਡਗਮਗਾਇੰਦਾ। ਐਨਲਹੱਕ ਹੱਕ ਵਿਚਾਰ, ਹੱਕ ਹਕੀਕਤ ਵੇਖ ਵਖਾਇੰਦਾ। ਮੁਕਾਮੇ ਹੱਕ ਏਕਾ ਧਾਰ, ਏਕਾ ਨੂਰੋ ਨੂਰ ਦਰਸਾਇੰਦਾ। ਸਾਚਾ ਮੇਲਾ ਮੀਤ ਮੁਰਾਰ, ਲੋਕਮਾਤ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਝੋਲੀ ਪਾਇੰਦਾ। ਸਾਚੀ ਵਸਤ ਹਰਿ ਅਨਮੋਲ, ਆਪਣੀ ਝੋਲੀ ਪਾਇੰਦਾ। ਚੌਦਾਂ ਤਬਕਾਂ ਪਰਦਾ ਖੋਲ੍ਹ, ਆਪੇ ਕੁੰਡਾ ਲਾਹਿੰਦਾ। ਮੁਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਸ਼ਾਹ ਹਕੀਰ, ਏਕਾ ਕੰਡੇ ਤੋਲ ਤੁਲਾਇੰਦਾ। ਸਾਚਾ ਦੁਵਾਰਾ ਨਾਨਕ ਗੁਰ, ਨਿਰਗੁਣ ਮਾਤ ਖੁਲ੍ਹਾਇਆ। ਜੁੜਿਆ ਜੋੜਾ ਲਿਖਿਆ ਧੁਰ, ਨਾ ਕੋਈ ਮੇਟੇ ਮੇਟ ਮਿਟਾਇਆ। ਏਕਾ ਸ਼ਬਦ ਏਕਾ ਤਾਲ ਏਕਾ ਸੁਰ, ਏਕਾ ਸਤਾਰ ਰਿਹਾ ਵਜਾਇਆ। ਏਕਾ ਚੜ੍ਹਿਆ ਸਾਚੇ ਘੋੜ, ਸ਼ਾਹ ਅਸਵਾਰ ਇਕ ਅਖਵਾਇਆ। ਏਕਾ ਦੋ ਜਹਾਨਾਂ ਰਿਹਾ ਦੌੜ, ਪੁਰੀਆਂ ਲੋਆਂ ਫੇਰਾ ਪਾਇਆ। ਏਕਾ ਲੱਖ ਚੁਰਾਸੀ ਜੀਵ ਜੰਤ ਵੇਖੇ ਮਿੱਠਾ ਕੌੜ, ਮਿੱਠੇ ਕੌੜੇ ਰਿਹਾ ਕਰਾਇਆ। ਏਕਾ ਸਚਖੰਡ ਦੁਵਾਰੇ ਲਾਇਆ ਪੌੜ, ਸਤਿਨਾਮ ਡੰਡਾ ਹੱਥ ਫੜਾਇਆ। ਏਕਾ ਚੌਥੇ ਪਦ ਗਿਆ ਬੌਹੜ, ਹਰਿ ਸੰਤਾਂ ਮੇਲ ਮਿਲਾਇਆ। ਏਕਾ ਤੀਜਾ ਨੇਤਰ ਖੋਲ੍ਹੇ ਹਰਨ ਫੋਰ, ਅੰਧ ਅੰਧੇਰਾ ਦਏ ਗਵਾਇਆ। ਏਕਾ ਦੂਈ ਦਵੈਤੀ ਦੇਵੇ ਹੋੜ, ਅੰਤਮ ਨਾਮ ਇਕ ਦ੍ਰਿੜਾਇਆ। ਏਕਾ ਸੁਰਤੀ ਸ਼ਬਦੀ ਨਾਤਾ ਦਏ ਜੋੜ, ਜਿਸ ਜਨ ਹਰਿ ਹਰਿ ਰਸਨਾ ਗਾਇਆ। ਕਲਜੁਗ ਲੱਗੀ ਜਨ ਭਗਤਾਂ ਔੜ, ਅੰਮ੍ਰਿਤ ਆਤਮ ਮੇਘ ਬਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਏਹ ਸਮਝਾਇਆ। ਨਾਨਕ ਗੁਰ ਲੇਖ ਅਵੱਲਾ, ਆਪਣਾ ਆਪ ਲਿਖਾਇੰਦਾ। ਲਹਿਣੇ ਅੰਦਰ ਸਚ ਸਿੰਘਾਸਣ ਆਪੇ ਮੱਲਾ, ਨਿਰਗੁਣ ਜੋਤੀ ਜੋਤ ਡਗਮਗਾਇੰਦਾ। ਆਪ ਫੜਿਆ ਹਰਿ ਹਰਿ ਪੱਲਾ, ਜੀਵਾਂ ਜੰਤਾਂ ਆਪ ਫੜਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਵਸਣਹਾਰਾ ਨੇਹਚਲ ਧਾਮ ਅਟੱਲਾ, ਉਚ ਮਹੱਲ ਅਟਾਰ, ਨਿਰਗੁਣ ਬੈਠਾ ਆਸਣ ਲਾਇੰਦਾ। ਸ਼ਬਦ ਸੁਨੇਹੜਾ ਦੇਵੇ ਗੁਰ ਕਰਤਾਰ, ਗੁਰ ਕਰਨੀ ਕਿਰਤ ਕਮਾਇੰਦਾ। ਕਲਜੁਗ ਕੂੜਾ ਚਾਰ ਕੁੰਟ ਕੁੜਿਆਰ, ਕੂੜੀ ਰਈਅਤ ਵੇਖ ਵਖਾਇੰਦਾ। ਅੰਤਮ ਮਾਤ ਆਏ ਹਾਰ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਮਾਰੇ ਮਾਰ, ਜੁਗ ਜੁਗ ਵੇਸ ਵਟਾਇੰਦਾ। ਨਿਹਕਲੰਕਾ ਲਏ ਅਵਤਾਰ, ਏਕਾ ਡੰਕਾ ਸ਼ਬਦ ਵਜਾਇੰਦਾ। ਪਾਵਣਹਾਰਾ ਸਾਚੀ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਭਾਣੇ ਆਪ ਰਹਾਇੰਦਾ। ਕਲਜੁਗ ਅੰਤਮ ਹਰਿ ਵੇਸ ਵਟੌਣਾ, ਗੁਰ ਨਾਨਕ ਲੇਖ ਲਖਾਇੰਦਾ। ਨਿਹਕਲੰਕ ਪ੍ਰਭ ਜਾਮਾ ਪੌਣਾ, ਨਿਰਗੁਣ ਨੂਰ ਨੂਰ ਉਪਜਾਇੰਦਾ। ਨੌ ਖੰਡ ਪ੍ਰਿਥਮੀ ਸਾਚਾ ਮਾਰਗ ਲੌਣਾ, ਚਾਰ ਵਰਨਾਂ ਏਕਾ ਰੰਗ ਰੰਗਾਇੰਦਾ। ਸ਼ਾਹ ਸੁਲਤਾਨ ਖ਼ਾਕ ਮਿਲੌਣਾ, ਆਪ ਆਪਣਾ ਖੇਲ ਖਲਾਇੰਦਾ। ਵਰਨ ਬਰਨ ਕੋਈ ਦਿਸ ਨਾ ਔਣਾ, ਅੱਠ ਅਠਾਰਾਂ ਵੇਖ ਵਖਾਇੰਦਾ। ਨੌ ਅਠਾਰਾਂ ਨਾ ਧਾਰ ਚਲੌਣਾ, ਏਕਾ ਖੰਡਾ ਨਾਮ ਚਮਕਾਇੰਦਾ। ਏਕਾ ਪੁਰਖ ਅਕਾਲ ਮਨੌਣਾ, ਇਸ਼ਟ ਦੇਵ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅੰਤਮ ਵਾਰ, ਕਲਜੁਗ ਕੂੜਾ ਮੇਟ ਮਿਟਾਇੰਦਾ। ਨਾਨਕ ਜੋਤੀ ਨਿਰਗੁਣ ਧਾਰ, ਦਸ ਦਸ ਰੂਪ ਵਟਾਈਆ। ਅੰਗਦ ਗੁਰ ਕਰ ਪਿਆਰ, ਅਮਰ ਰਾਮਦਾਸ ਵਿਚ ਧਰਾਈਆ। ਗੁਰ ਅਰਜਨ ਮੀਤਾ ਹਰਿ ਨਿਰੰਕਾਰ, ਬੋਧ ਅਗਾਧ ਸ਼ਬਦ ਜਣਾਈਆ। ਗੁਰੂ ਗ੍ਰੰਥ ਕਰ ਤਿਆਰ, ਚਾਰ ਵਰਨ ਗਿਆ ਸਮਝਾਈਆ। ਹਰਿਗੋਬਿੰਦ ਖ਼ਬਰਦਾਰ, ਲੋਕਮਾਤ ਲਏ ਅੰਗੜਾਈਆ। ਹਰਿਰਾਏ ਹਰਿਕ੍ਰਿਸ਼ਨ ਪਾਏ ਸਾਰ, ਜੋਤੀ ਜੋਤ ਕਰੇ ਰੁਸ਼ਨਾਈਆ। ਗੁਰ ਤੇਗ ਬਹਾਦਰ ਤਿਖੀ ਧਾਰ, ਵਿਚ ਸੰਸਾਰ ਆਪ ਚਲਾਈਆ। ਗੁਰ ਗੋਬਿੰਦ ਜੋਧਾ ਸੂਰਬੀਰ ਬਲੀ ਬਲਕਾਰ, ਸੁੱਤ ਦੁਲਾਰਾ ਪੁਰਖ ਅਕਾਲ ਆਪ ਉਪਜਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਦੂਸਰ ਦਰ ਨਾ ਕੋਈ ਵਖਾਈਆ। ਏਕਾ ਖੰਡਾ ਨਾਮ ਕਟਾਰ, ਤਨ ਗਾਤਰੇ ਆਪ ਪਹਿਨਾਈਆ। ਆਪੇ ਸੀਸ ਜਗਦੀਸ਼ ਹੋਏ ਦਸਤਾਰ, ਕਲਗੀ ਤੋੜਾ ਆਪ ਸੁਹਾਈਆ। ਪੰਚਮ ਮੀਤਾ ਕਰ ਪਿਆਰ, ਪੰਚਮ ਮੇਲੇ ਸਹਿਜ ਸੁਬਾਈਆ। ਅੰਮ੍ਰਿਤ ਆਤਮ ਠੰਡੀ ਠਾਰ, ਗੁਰਮੁਖਾਂ ਆਪ ਪਿਆਈਆ। ਗੁਰਮੁਖ ਸਾਚੇ ਕਰ ਤਿਆਰ, ਸਿੰਘ ਰੂਪ ਵੱਡੀ ਵਡਿਆਈਆ। ਆਪਣੀ ਖਿਚੀ ਸਤਿ ਕਟਾਰ, ਸਤਿ ਸਤਿਵਾਦੀ ਲਏ ਤਰਾਈਆ। ਪੰਚਮ ਮੀਤਾ ਪੰਚਮ ਦਏ ਅਧਾਰ, ਹਰਿ ਸ਼ਬਦ ਵੱਡੀ ਵਡਿਆਈਆ। ਪੰਚਮ ਨਾਤਾ ਤੋੜ ਜਗਤ ਸੰਸਾਰ, ਚਰਨ ਕਵਲ ਪ੍ਰੀਤ ਬੰਧਾਈਆ। ਪੰਚਮ ਫਤਿਹ ਬੋਲ ਜੈਕਾਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਖ਼ੁਸ਼ੀ ਮਨਾਈਆ। ਆਪੇ ਢਹਿ ਪਿਆ ਦੁਵਾਰ, ਆਪਣੀ ਝੋਲੀ ਅੱਗੇ ਡਾਹੀਆ। ਗੁਰ ਗੁਰ ਰੂਪ ਆਪ ਕਰਤਾਰ, ਗੁਰ ਚੇਲਾ ਗੁਰ ਮੇਲਾ ਗੁਰਸਿਖ ਗੋਬਿੰਦ ਰੂਪ ਵਟਾਈਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਖੇਲੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਭੇਵ ਨਾ ਰਾਈਆ। ਅਜੂਨੀ ਰਹਿਤ ਪੁਰਖ ਅਕਾਲ, ਆਦਿ ਜੁਗਾਦਿ ਸਮਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਕਰਤਾ ਕੀਮਤ ਆਪੇ ਪਾਇੰਦਾ। ਗੁਰੂ ਗੁਰ ਰੂਪ ਬਣ ਦਲਾਲ, ਲੋਕਮਾਤ ਧਰਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲ, ਸਚਖੰਡ ਦੁਵਾਰਾ ਇਕ ਸੁਹਾਇੰਦਾ। ਤੋੜ ਤੁੜਾਏ ਜਗਤ ਜੰਜਾਲ, ਲੱਖ ਚੁਰਾਸੀ ਫੰਦ ਕਟਾਇੰਦਾ। ਲੱਖ ਚੁਰਾਸੀ ਵਿਚੋਂ ਆਪੇ ਭਾਲ, ਗੁਰਮੁਖ ਸਾਚੇ ਮਾਤ ਜਗਾਇੰਦਾ। ਦੇਵੇ ਨਾਮ ਸੱਚਾ ਧਨ ਮਾਲ, ਚੋਰ ਯਾਰ ਲੁੱਟ ਕੋਇ ਨਾ ਲੈ ਜਾਇੰਦਾ। ਆਪੇ ਸ਼ਾਹ ਆਪੇ ਕੰਗਾਲ, ਗੁਰਮੁਖਾਂ ਸਚ ਖ਼ਜ਼ਾਨਾ ਆਪ ਲੁਟਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲ, ਭੇਵ ਕੋਈ ਨਾ ਪਾਇੰਦਾ। ਆਪਣੀ ਘਾਲ ਆਪੇ ਘਾਲ, ਗੁਰ ਗੋਬਿੰਦ ਆਪਣਾ ਖੇਲ ਖਲਾਇੰਦਾ। ਗੁਰਮੁਖ ਸਾਚੇ ਮਾਤ ਜਗੌਣਾ, ਨਿਰਗੁਣ ਮੇਲਾ ਸਹਿਜ ਸੁਭਾਈਆ। ਸੰਮਤ ਚੌਦਾਂ ਵੇਖ ਵਖੌਣਾ, ਲੱਖ ਚੁਰਾਸੀ ਜੋੜ ਜੁੜਾਈਆ। ਨੌ ਦਸ ਗਿਆਰਾਂ ਬੀਸ ਤੀਸ ਚਾਰ ਮੇਲ ਮਿਲੌਣਾ, ਚਾਰ ਚਾਰ ਕਰੇ ਕੁੜਮਾਈਆ। ਰਾਗ ਛਤੀਸਾ ਭੇਵ ਖਲੌਣਾ, ਅੰਜੀਲ ਕੁਰਾਨਾ ਮੂਲ ਚੁਕਾਈਆ। ਵੇਦ ਪੁਰਾਨ ਰਹਿਣ ਨਾ ਪੌਣਾ, ਪੰਡਤ ਪਾਂਧਾ ਮਸਤਕ ਤਿਲਕ ਨਾ ਕੋਈ ਲਗਾਈਆ। ਮੱਕਾ ਕਾਅਬਾ ਸੀਸ ਨਾ ਕਿਸੇ ਝੁਕੌਣਾ, ਦੋ ਦੋਆਬਾ ਦਏ ਦੁਹਾਈਆ। ਹੱਕ ਜਨਾਬਾ ਪਾਰਬ੍ਰਹਮ ਅਬਿਨਾਸ਼ੀ ਕਰਤੇ ਆਪ ਅਖਵੌਣਾ, ਇਕ ਅਮਾਮ ਸ਼ਬਦ ਕਰੇ ਵਡਿਆਈਆ। ਤਾਲਬ ਤਲਬ ਆਪ ਅਖਵੌਣਾ, ਸਾਚਾ ਸਾਲਸ ਇਕ ਹੋ ਜਾਈਆ। ਨੌ ਖੰਡ ਪ੍ਰਿਥਮੀ ਖ਼ਾਲਸ ਖ਼ਾਲਸਾ ਆਪ ਬਣੌਣਾ, ਹਿੰਦੂ ਮੁਸਲਮ ਸਿਖ ਈਸਾਈ ਏਕਾ ਧਾਮ ਬਹਾਈਆ। ਸੰਮਤ ਵੀਹ ਸੌ ਸੋਲਾਂ ਲੇਖ ਲਖੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਧੁਰ ਸੰਦੇਸ਼ ਜੀਵ ਜੰਤ ਸੁਨੌਣਾ, ਸਾਧ ਸੰਤ ਰਿਹਾ ਜਗਾਈਆ। ਸੰਮਤ ਸਤਾਰਾਂ ਖੇਲ ਖਲੌਣਾ, ਅਗਨੀ ਤੱਤ ਲੜੇ ਲੜਾਈਆ। ਅੱਠ ਅਠਾਰਾਂ ਵਹਿਣ ਵਹੌਣਾ, ਜਲ ਜਲ ਰੂਪ ਸਰਬ ਸਮਾਈਆ। ਸੰਮਤ ਉਨੀ ਮੁਸਲਮ ਸੁੰਨੀ ਰਹਿਣ ਨਾ ਪੌਣਾ, ਈਸਾ ਮੂਸਾ ਖ਼ਾਲੀ ਖ਼ੀਸਾ ਇਕ ਵਿਖਾਈਆ। ਬੀਸ ਬੀਸਾ ਹਰਿ ਜਗਦੀਸ਼ਾ ਨਿਹਕਲੰਕ ਕਲ ਡੰਕ ਵਜੌਣਾ, ਏਕਾ ਸ਼ਬਦ ਕਰੇ ਜਣਾਈਆ। ਨੌ ਖੰਡ ਪ੍ਰਿਥਮੀ ਸਰਬ ਉਠੌਣਾ, ਦਿਲੀ ਦਰਬਾਰੇ ਚਰਨ ਛੁਹੌਣਾ, ਦਰ ਦੁਵਾਰਾ ਇਕ ਸੁਹਾਈਆ। ਪੰਦਰਾਂ ਕੱਤਕ ਲੇਖ ਲਖੌਣਾ, ਜਗਤ ਭੁਲੇਖਾ ਭਰਮ ਕਢੌਣਾ, ਔਲੀਆ ਪੀਰ ਸ਼ੇਖ਼ਾ ਮੇਟ ਮਿਟੌਣਾ, ਏਕਾ ਵਰਨ ਸਰਬ ਲੋਕਾਈਆ। ਏਕਾ ਅਲੱਖ ਜੀਵ ਜੰਤ ਸਾਧ ਸੰਤ ਸੱਤ ਦੀਪ ਜਗੌਣਾ, ਪੁਰਖ ਅਕਾਲ ਦੀਨ ਦਿਆਲ ਏਕਾ ਇਸ਼ਟ ਵਖਾਈਆ। ਪੰਚਮ ਰਾਜ ਸਾਚਾ ਜੋਗ ਕਮੌਣਾ, ਜੁਗਤ ਜੋਗ ਜਗਤ ਪ੍ਰਭ ਆਪਣੇ ਹੱਥ ਰਖਾਈਆ। ਸਿਆਸਤ ਵਰਾਸਤ ਕਿਸੇ ਦੀ ਰਹਿਣ ਨਾ ਪੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਅਗੰਮ ਅਪਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਮਾਤ ਧਰ, ਗੁਰਮੁਖਾਂ ਚੁਕਾਏ ਚੁਰਾਸੀ ਡਰ, ਰਾਏ ਧਰਮ ਨਾ ਦਏ ਸਜ਼ਾਈਆ। ਸਤਿਗੁਰ ਪੂਰਾ ਸਦ ਮਿਹਰਵਾਨ, ਸਤਿ ਪੁਰਖ ਨਿਰੰਜਣ ਏਕਉਂਕਾਰਿਆ। ਗੁਰਮੁਖਾਂ ਦੇਵੇ ਨਾਮ ਨਿਧਾਨ, ਲੋਕਮਾਤ ਲਏ ਅਵਤਾਰਿਆ। ਸ਼ਬਦ ਜਣਾਈ ਧੁਰ ਫ਼ਰਮਾਣ, ਏਕਾ ਅੱਖਰ ਨਾਮ ਪੜ੍ਹਾ ਰਿਹਾ। ਚਰਨ ਧੂੜ ਬਖ਼ਸ਼ੇ ਸਚ ਅਸ਼ਨਾਨ, ਦੁਰਮਤ ਮੈਲ ਗੁਵਾ ਰਿਹਾ। ਰਾਗ ਸੁਣਾਏ ਸਾਚਾ ਕਾਨ, ਅਨਹਦ ਧੁਨ ਉਪਜਾ ਰਿਹਾ। ਦਰਗਹਿ ਸਾਚੀ ਦੇਵੇ ਮਾਣ, ਰਾਏ ਧਰਮ ਫੰਦ ਕਟਾ ਰਿਹਾ। ਆਵਣ ਜਾਵਣ ਲੱਖ ਚੁਰਾਸੀ ਛੁੱਟੇ ਕਾਣ, ਮਾਤ ਗਰਭ ਫੰਦ ਕਟਾ ਰਿਹਾ। ਏਕਾ ਬਖ਼ਸ਼ੇ ਪਦ ਨਿਰਬਾਨ, ਹਰਿ ਸੱਜਣ ਮੇਲ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਇਕ ਸਮਝਾ ਰਿਹਾ। ਸਤਿਗੁਰ ਸਾਚਾ ਪੁਰਖ ਕਰਤਾਰ, ਹਰਿ ਸਾਚਾ ਵਡ ਵਡਿਆਈਆ। ਜਨ ਭਗਤਾਂ ਕਰੇ ਮਾਤ ਪਿਆਰ, ਨਿਤ ਨਵਿਤ ਖੇਲ ਖਲਾਈਆ। ਮਨਮੁਖਾਂ ਮਾਰਨਹਾਰਾ ਮਾਰ, ਜੁਗ ਜੁਗ ਦੇਵੇ ਜਗਤ ਸਜ਼ਾਈਆ। ਨਾਮ ਖੰਡਾ ਤੇਜ਼ ਕਟਾਰ, ਦੋਵਾਂ ਧਾਰ ਰਿਹਾ ਵਖਾਈਆ। ਗੁਰਮੁਖ ਵਿਰਲੇ ਲਾਏ ਪਾਰ, ਜਿਸ ਜਨ ਆਪਣਾ ਮੇਲ ਮਿਲਾਈਆ। ਮੂਰਖ ਮੂੜ੍ਹੇ ਸੁੱਤੇ ਪੈਰ ਪਸਾਰ, ਗੁਰ ਕਾ ਰੂਪ ਦਿਸ ਨਾ ਆਈਆ। ਸੁਰਤ ਸ਼ਬਦ ਨਾ ਕੋਈ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਹਿਜ ਸੁਭਾਈਆ। ਸਤਿਗੁਰ ਪੂਰਾ ਹਰਿ ਸਮਰਥ, ਹਰਿਜਨ ਵੇਖ ਵਖਾਇੰਦਾ। ਆਪੇ ਰੱਖੇ ਦੇ ਕਰ ਹੱਥ, ਆਪ ਆਪਣੀ ਦਇਆ ਕਮਾਇੰਦਾ। ਇਕ ਕਰਾਏ ਪੂਜਾ ਪਾਠ, ਸਰ ਸਰੋਵਰ ਇਕ ਨੁਹਾਇੰਦਾ। ਏਕਾ ਤੀਰਥ ਏਕਾ ਤਟ, ਏਕਾ ਘਾਟ ਵਖਾਇੰਦਾ। ਦੁਰਮਤ ਮੈਲ ਦੇਵੇ ਕੱਟ, ਹਉਮੇ ਰੋਗ ਗਵਾਇੰਦਾ। ਦੀਪਕ ਜੋਤੀ ਲਟ ਲਟ, ਮਸਤਕ ਥਾਲ ਆਪ ਜਗਾਇੰਦਾ। ਵਸਣਹਾਰਾ ਘਟ ਘਟ, ਗੁਰਮੁਖ ਸੋਏ ਮਾਤ ਉਠਾਇੰਦਾ। ਭਾਗ ਲਗਾਏ ਕਾਇਆ ਮੱਟ, ਕੰਚਨ ਗੜ੍ਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਅੰਦਰ ਮੰਦਰ ਮੇਲ ਮਿਲਾਇੰਦਾ। ਸਤਿਗੁਰ ਪੂਰਾ ਅੰਦਰ ਵੜ, ਗੁਰਮੁਖ ਲਏ ਜਗਾਈਆ। ਨਾ ਕੋਈ ਸੀਸ ਨਾ ਕੋਈ ਧੜ, ਦਿਸ ਕਿਸੇ ਨਾ ਆਈਆ। ਸੰਤ ਸੁਹੇਲੇ ਆਪੇ ਲਏ ਫੜ, ਜੁਗ ਜੁਗ ਵੱਡੀ ਵਡਿਆਈਆ। ਦਰਸ ਦਖਾਏ ਅੱਗੇ ਖੜ, ਸਵਛ ਸਰੂਪੀ ਰੂਪ ਵਟਾਈਆ। ਆਪਣੀ ਵਿਦਿਆ ਆਪੇ ਪੜ੍ਹ, ਏਕਾ ਕਰੇ ਪੜ੍ਹਾਈਆ। ਜਨ ਭਗਤਾਂ ਫੜਾਏ ਆਪਣਾ ਲੜ, ਦੂਸਰ ਹੱਟ ਨਾ ਕਿਸੇ ਵਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਹਰਿ ਭਗਵਾਨ, ਦੇਵਣਹਾਰਾ ਜੀਆ ਦਾਨ, ਜੀਆ ਦਾਤਾ ਆਪ ਹੋ ਜਾਈਆ। ਜੀਆ ਦਾਤਾ ਪੁਰਖ ਬਿਧਾਤਾ, ਪਾਰਬ੍ਰਹਮ ਪੁਰਖ ਸੁਲਤਾਨਿਆ। ਆਪੇ ਪਿਤਾ ਆਪੇ ਮਾਤਾ, ਆਪੇ ਵੇਖੇ ਬਾਲ ਨਿਧਾਨਿਆ। ਆਪੇ ਦੇਵਣਹਾਰਾ ਸਾਚੀ ਦਾਤਾ, ਆਪੇ ਬਖ਼ਸ਼ੇ ਚਰਨ ਧਿਆਨਿਆ। ਆਪੇ ਮੇਟੇ ਰੈਣ ਅੰਧੇਰੀ ਰਾਤਾ, ਆਪੇ ਤੇਜ ਪਰਕਾਸ਼ ਕਰੇ ਕੋਟਨ ਭਾਨਿਆ। ਆਪ ਚੜ੍ਹਾਏ ਆਪਣੇ ਰਾਥਾ, ਪਾਰ ਕਰਾਏ ਦੋ ਜਹਾਨਿਆ। ਸਤਿਗੁਰ ਪੂਰਾ ਸਗਲਾ ਸਾਥਾ, ਸਗਲਾ ਸੰਗ ਨਿਭਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਹਰਿ ਮਿਹਰਵਾਨ, ਆਪਣੇ ਦਰ ਕਰੇ ਪਰਵਾਨਿਆ। ਆਏ ਦਰ ਹੋਏ ਪਰਵਾਨ, ਜਿਸ ਜਨ ਨੇਤਰ ਲੋਚਣ ਦਰਸ਼ਨ ਪਾਇਆ। ਅੰਤਮ ਮੇਲਾ ਵਾਲੀ ਦੋ ਜਹਾਨ, ਜਗਤ ਵਿਛੋੜਾ ਪੰਧ ਮੁਕਾਇਆ। ਸੋ ਪੁਰਖ ਨਿਰੰਜਣ ਰਸਨਾ ਜਿਹਵਾ ਗਾਣ, ਹੰ ਬ੍ਰਹਮ ਮੇਲ ਮਿਲਾਇਆ। ਸੋਹੰ ਸ਼ਬਦ ਸਤਿਜੁਗ ਪਰਧਾਨ, ਸਾਚੇ ਸਾਚਾ ਮਾਰਗ ਲਾਇਆ। ਆਪ ਝੁਲਾਏ ਹਰਿ ਨਿਸ਼ਾਨ, ਦੂਸਰ ਹੱਥ ਨਾ ਕਿਸੇ ਫੜਾਇਆ। ਚਾਰੇ ਖਾਣੀ ਕਰ ਪਰਵਾਨ, ਚਾਰੇ ਬਾਣੀ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰੈਣ ਨਰ, ਨਿਰਗੁਣ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਸਤਿਗੁਰ ਪੂਰਾ ਇਕ ਅਖਵਾਇਆ। ਸਤਿਗੁਰ ਪੂਰਾ ਹਰਿ ਗੋਬਿੰਦ ਗੋਪਾਲ, ਦੀਨਾਂ ਨਾਥ ਦੀਨ ਦਿਆਲਿਆ। ਗੁਰਮੁਖਾਂ ਮੇਟੇ ਸਗਲੀ ਚਿੰਦ ਗਲੇ ਲਗਾਏ ਸਾਚੇ ਲਾਲ, ਦੋ ਜਹਾਨ ਕਰੇ ਪ੍ਰਿਤਪਾਲਿਆ । ਗਹਿਰ ਗੰਭੀਰ ਸਾਗਰ ਸਿੰਧ ਅੰਮ੍ਰਿਤ ਭਰਿਆ ਸਾਚਾ ਤਾਲ, ਭਰ ਪਿਆਏ ਨਾਮ ਪਿਆਲਿਆ। ਦਾਤਾ ਦਾਨੀ ਸਦਾ ਬਖ਼ਸ਼ਿੰਦ ਤੋੜਣਹਾਰਾ ਜਗਤ ਜੰਜਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਵਖਾਏ ਸਾਚਾ ਘਰ, ਸਚਖੰਡ ਦੁਵਾਰਾ ਇਕ ਪਰਵਾਨਿਆ। ਸਚਖੰਡ ਦੁਵਾਰਾ ਹਰਿ ਹਰਿ ਖੋਲ੍ਹ, ਗੁਰਮੁਖਾਂ ਰਾਹ ਵਖਾਇੰਦਾ। ਗੁਰ ਨਾਨਕ ਤੇਰਾਂ ਤੇਰਾਂ ਤੋਲੇ ਤੋਲ, ਤੇਰਾ ਤੇਰੀ ਝੋਲੀ ਪਾਇੰਦਾ। ਸੋਹੰ ਅੱਖਰ ਆਪਣੀ ਰਸਨਾ ਬੋਲ, ਨਾਮ ਸਤਿ ਮੰਤਰ ਜਗਤ ਦ੍ਰਿੜਾਇੰਦਾ। ਕਲਜੁਗ ਅੰਤਮ ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਵਜਾਏ ਸਾਚਾ ਢੋਲ, ਏਕਾ ਡੰਕਾ ਹੱਥ ਉਠਾਇੰਦਾ। ਲੱਖ ਚੁਰਾਸੀ ਰਾਓ ਰੰਕਾਂ ਜੀਵਾਂ ਜੰਤਾਂ ਕੱਢੇ ਪੋਲ, ਘਟ ਘਟ ਅੰਦਰ ਫੋਲ ਫੁਲਾਇੰਦਾ। ਹਰਿ ਕਾ ਭੇਵ ਨਾ ਪਾਏ ਕੋਈ ਪੰਡਤ ਪਾਂਧਾ ਰੌਲ, ਗਿਆਨ ਧਿਆਨ ਨਾ ਕੋਇ ਸਮਝਾਇੰਦਾ। ਗੁਰ ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਆਪਣਾ ਕਰੇ ਕੀਤਾ ਪੂਰਾ ਕੌਲ, ਵੇਲਾ ਅੰਤ ਸੰਤ ਕੰਤ ਭਗਵੰਤ ਆਪ ਸੁਹਾਇੰਦਾ। ਲੱਖ ਚੁਰਾਸੀ ਸੁੱਤੀ ਰਹੀ ਅਨਭੋਲ, ਮਾਇਆ ਪਰਦਾ ਕੋਇ ਨਾ ਲਾਹਿੰਦਾ। ਮਨਮਤ ਕਰਿਆ ਜਗਤ ਜਗ ਘੋਲ, ਫੜ ਬਾਂਹ ਨਾ ਕੋਇ ਛੁਡਾਇੰਦਾ। ਸੰਮਤ ਚੜ੍ਹਿਆ ਵੀਹ ਸਦ ਸੋਲ, ਸੋਲਾਂ ਸੋਲਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਏਕਾ ਹਰਿ, ਗੁਰਮੁਖ ਸਾਜਣ ਜਾਏ ਤਾਰ, ਤਾਰਨਹਾਰ ਪੁਰਖ ਸਮਰਥ, ਗੁਰਮੁਖ ਰੱਖੇ ਦੇ ਕਰ ਹੱਥ, ਦੋ ਜਹਾਨਾਂ ਹਰਿ ਮਿਹਰਵਾਨਾ ਬੇੜਾ ਪਾਰ ਕਰਾਇੰਦਾ।