ਲੋਕ ਪ੍ਰਭ ਸਦ ਭਰਪੂਰਾ। ਵਿਚ ਪਤਾਲ ਪ੍ਰਭ ਨੈਣ ਮਧੂਰਾ। ਬਾਸ਼ਕ ਸੇਜ ਬੈਠਾ ਗੁਰ ਸਤਿਗੁਰ ਪੂਰਾ। ਵਿਚ ਆਕਾਸ਼ ਪ੍ਰਭ ਜੋਤ ਸਰੂਰਾ। ਉਨੰਜਾ ਪਵਣ ਚਵਰ ਸਿਰ ਹੂਰਾ। ਜਗੇ ਜੋਤ ਅਟੱਲ ਪ੍ਰਭ ਹਜ਼ੂਰਾ। ਵਿਚ ਪਤਾਲ ਲਛਮੀ ਪ੍ਰਭ ਚਰਨ ਹਜ਼ੂਰਾ। ਵਿਚ ਮਾਤ ਪ੍ਰਭ ਵਿਚ ਦੇਹ ਹੈ ਤੂਰਾ। ਕੋਈ ਨਾ ਜਾਣੇ ਗੁਰ ਪ੍ਰਗਟਿਓ ਆਣ ਕਲਜੁਗ ਸਤਿਗੁਰ ਪੂਰਾ। ਲੈ ਅਵਤਾਰ ਭਗਤਨ ਉਧਾਰ ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ। ਜੋ ਨਾ ਭੁੱਲੇ ਮੇਰਾ ਨਾਉਂ, ਤਿਨ੍ਹਾਂ ਦੁੱਖ ਨਾ ਬਿਆਪੇ। ਜੋ ਨਾ ਭੁੱਲੇ ਮੇਰਾ ਨਾਉਂ, ਤਿਨ੍ਹਾਂ ਕੋਈ ਰੋਗ ਨਾ ਸਿਆਪੇ। ਜੋ ਨਾ ਭੁੱਲੇ ਮੇਰਾ ਨਾਉਂ, ਤਿਨ੍ਹਾਂ ਮਿਲਿਆ ਹਰਿ ਹਰਿ ਹਰਿ ਮਿਲਿਆ ਆਪੇ। ਜੋ ਨਾ ਭੁੱਲੇ ਮੇਰਾ ਨਾਉਂ, ਝੂਠੀ ਦੇਹ ਵਿਚ ਪ੍ਰਭ ਬਿਆਪੇ। ਜੋ ਨਾ ਭੁੱਲੇ ਮੇਰਾ ਨਾਉਂ, ਹਰ ਰੰਗ ਵਿਚ ਹਰਿ ਹਰਿ ਹਰਿ ਪ੍ਰਭ ਜਾਪੇ। ਜੋ ਨਾ ਭੁੱਲੇ ਮੇਰਾ ਨਾਉਂ, ਸਮਰਥ ਪੁਰਖ ਪ੍ਰਭ ਦਰਸ ਦਰਸਾਪੇ। ਜੋ ਨਾ ਭੁੱਲੇ ਮੇਰਾ ਨਾਉਂ, ਮਹਾਰਾਜ ਸ਼ੇਰ ਸਿੰਘ ਨਿਜ ਆਤਮ ਪ੍ਰਕਾਸ਼ੇ। ਨਿਜਾਨੰਦ ਨਿਜ ਮਾਹਿ ਪਾਏ। ਗੁਰ ਪੂਰਾ ਜਾਂ ਦਰਸ ਦਿਖਾਏ। ਬੁਝੀ ਦੀਪਕ ਪ੍ਰਭ ਵਿਚ ਦੇਹ ਜਗਾਏ। ਗਿਆਨ ਜੋਤ ਹਿਰਦਾ ਹੋ ਜਾਏ। ਗਿਆਨ ਗੋਝ ਪ੍ਰਭ ਆਪ ਖੁਲ੍ਹਾਏ। ਜੋਤ ਨਿਰੰਜਣ ਵਿਚ ਦੇਹ ਪ੍ਰਗਟਾਏ। ਗਿਆਨ ਉਪਜੇ ਧਿਆਨ ਗੁਰ ਚਰਨ ਲਗਾਏ। ਆਤਮ ਪ੍ਰਕਾਸ਼ ਹਰਿ ਦਰਸ਼ਨ ਪਾਏ। ਗੁਰਸਿਖ ਰੰਗ ਗੁਰ ਰੰਗ ਮਜੀਠ ਚੜ੍ਹਾਏ। ਧਾਰ ਖੇਲ ਅਪਾਰ ਪ੍ਰਭ ਚਤੁਰਭੁਜ ਕਹਾਏ। ਬਨ ਮਾਲਾ ਭਿਬੂਖਨ ਕਵਲ ਨੈਣ ਸਿਰ ਮੁਕਟ ਟਿਕਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਲੈ ਅਵਤਾਰ ਕ੍ਰਿਸ਼ਨ ਦੇ ਦਰਸ ਦਿਖਾਏ। ਕਲਜੁਗ ਪ੍ਰੀਤ ਗੁਰ ਚਰਨ ਧਿਆਨਾ। ਉਪਜੇ ਗਿਆਨ ਪ੍ਰਭ ਰਿਦੇ ਸਮਾਨਾ। ਹਰਿ ਹਰਿ ਰੰਗ ਹਰਿ ਇਕ ਸਮਾਨਾ। ਹਰਿ ਜੀਉ ਉਪਜੇ ਦੇਵੇ ਬ੍ਰਹਮ ਗਿਆਨਾ। ਉਪਜੇ ਗਿਆਨ ਗੁਰਚਰਨ ਧਿਆਨਾ। ਮਾਣੇ ਰੰਗ ਪ੍ਰਭ ਜੋਤ ਸਮਾਨਾ। ਕਲਜੁਗ ਪ੍ਰਗਟੇ ਵਿਸ਼ਨੂੰ ਭਗਵਾਨਾ। ਸੋਹੰ ਸ਼ਬਦ ਨਾਮ ਹੈ ਦਾਨਾ। ਕਲਜੁਗ ਆਇਓ ਪ੍ਰਭ ਲੈ ਅਵਤਾਰਾ। ਦੁਆਪਰ ਕ੍ਰਿਸ਼ਨ ਮੁਰਾਰ, ਕਲਜੁਗ ਸ਼ੇਰ ਸਿੰਘ ਨਿਰੰਕਾਰਾ । ਜੁਗੋ ਜੁਗ ਪ੍ਰਭ ਲੈ ਅਵਤਾਰਾ। ਕਰੇ ਜੋਤ ਪ੍ਰਕਾਸ਼, ਮਿਟੇ ਕਲਜੁਗ ਅੰਧਿਆਰਾ । ਹੋਏ ਰਹਿਰਾਸ ਸੋਹੰ ਸ਼ਬਦ ਲੈ ਅਵਤਾਰਾ । ਹੋਏ ਸਭ ਦਾ ਨਾਸ, ਲਿਖਾਏ ਆਪ ਪ੍ਰਭ ਗਿਰਧਾਰਾ। ਗੁਰਸਿਖ ਉਤਰੇ ਪਾਰ, ਜਿਨ੍ਹਾਂ ਪ੍ਰੀਤ ਗੁਰ ਚਰਨ ਦੁਆਰਾ। ਬੇਮੁਖਾਂ ਆਈ ਹਾਰ, ਜਿਨ੍ਹਾਂ ਰਸਨਾ ਹਰਿ ਹਰਿ ਹਰਿ ਨਾਮ ਨਾ ਉਚਾਰਾ। ਕਲਜੁਗ ਨਰ ਅਵਤਾਰ, ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰਾ। ਨਿਰੰਕਾਰ ਅਛਲ ਅਡੋਲਿਆ। ਜੋਤ ਸਰੂਪ ਸਭ ਜਗਤ ਮੌਲਿਆ। ਕਲਜੁਗ ਲੈ ਅਵਤਾਰ, ਆਪਣਾ ਆਪ ਛੁਪਾ ਲਿਆ। ਛੱਡ ਦੇਹ ਪ੍ਰਭ ਜੋਤ ਸਰੂਪ ਹੋ ਜਗਤ ਭੁਲਾ ਲਿਆ। ਕੋਇ ਨਾ ਪਾਏ ਸਾਰ, ਜੋਤ ਸਰੂਪ ਪ੍ਰਭ ਵਿਚ ਸਿੱਖ ਸਮਾ ਲਿਆ। ਦੇਵੇ ਬ੍ਰਹਮ ਗਿਆਨ, ਗੁਰ ਪੂਰੇ ਮੁਖ ਵਾਕ ਸੁਣਾ ਲਿਆ। ਮਾਨਸ ਜਨਮ ਲਿਆ ਸੁਧਾਰ, ਜਿਨ੍ਹਾਂ ਕਲਜੁਗ ਮਹਾਰਾਜ ਸ਼ੇਰ ਸਿੰਘ ਦਾ ਦਰਸ਼ਨ ਪਾ ਲਿਆ। ਗੁਰ ਦਰਸ ਗੁਰ ਦਰ ਤੇ ਪਾਏ। ਹਉਮੇ ਮਮਤਾ ਮੈਲ ਗਵਾਏ। ਨਾਉਂ ਨਿਰੰਜਣ ਆਤਮ ਜੋਤ ਜਗਾਏ। ਝੂਠੀ ਦੇਹ ਵਿਚ ਸਚ ਸੁੱਚ ਵਰਤਾਏ। ਹਰਿ ਭਗਤ ਹਰਿ ਦਰਸ਼ਨ ਪਾਏ। ਹਰਿ ਜੂ ਬੱਧਾ ਗੁਰਸਿਖ ਘਰ ਆਏ। ਕਰੇ ਜੋਤ ਪ੍ਰਕਾਸ਼ ਸੋਹੰ ਸ਼ਬਦ ਗੁਰ ਗਿਆਨ ਦਿਵਾਏ। ਸੋ ਸੁਹਾਏ ਥਾਨ, ਜਿਥੇ ਗੁਰ ਦਰਸ ਦਿਖਾਏ। ਸੋ ਸੁਹਾਏ ਥਾਨ, ਜਿਥੇ ਪ੍ਰਭ ਜੋਤ ਜਗਾਏ। ਗੁਰਸਿਖਾਂ ਦੇ ਗਿਆਨ, ਦੂਈ ਦਵੈਤ ਮਿਟਾਏ। ਗੁਰ ਸੰਗਤ ਹੋ ਮਿਹਰਵਾਨ, ਪ੍ਰਭ ਜੋਤ ਪ੍ਰਗਟਾਏ। ਨਿਰੰਜਣ ਜੋਤ ਅਗੰਮ, ਕੋਈ ਭੇਦ ਨਾ ਪਾਏ। ਸੋ ਜਨ ਜਾਣੇ, ਜਿਨ੍ਹਾਂ ਪ੍ਰਭ ਦਵਾਰ ਦਸਮ ਖੁਲ੍ਹਾਏ। ਹੋਏ ਸ਼ਬਦ ਧੁਨਕਾਰ, ਮਨ ਅਨਹਦ ਸ਼ਬਦ ਵਜਾਏ। ਉਪਜੇ ਰਾਗ ਰਸਾਰ, ਆਤਮ ਹਰਿ ਹਰਿ ਹਰਿ ਮੰਗਲ ਗਾਏ। ਲਾਗੇ ਚਰਨ ਧਿਆਨ, ਗੁਰ ਪੂਰਾ ਦਰਸ ਦਿਖਾਏ। ਉਪਜੇ ਬ੍ਰਹਮ ਗਿਆਨ, ਮਹਾਰਾਜ ਸ਼ੇਰ ਸਿੰਘ ਜੋਤ ਜਗਾਏ । ਦੋਏ ਜੋੜ ਕਰੋ ਗੁਰ ਬੰਦਨ। ਗੁਰ ਕਾ ਸਿੱਖ ਕਲਜੁਗ ਪ੍ਰਭਾਸ ਜਿਉਂ ਚੰਦਨ। ਪ੍ਰਗਟੀ ਜੋਤ ਪ੍ਰਭ ਤ੍ਰੈਲੋਕੀ ਨੰਦਨ। ਦੇਵੀ ਦੇਵ ਸਭ ਪ੍ਰਭ ਦਰ ਤੇ ਮੰਗਣ। ਬ੍ਰਹਮਾ
G01L55 ੧੬ ਹਾੜ ੨੦੦੭ ਬਿਕ੍ਰਮੀ ਰਾਣੀ ਖੇਤ ਜ਼ਿਲਾ ਅਲਮੋੜਾ ਚੁਬਾਤੀਆਂ ਬਚਨ ਹੋਏ
- Post category:Written Harbani Granth 01
