ਪ੍ਰਕਾਸ਼ਿਆ, ਅਨਹਦ ਸ਼ਬਦ ਮਨ ਵਜਾਵੇਗਾ। ਹੋਏ ਪ੍ਰਕਾਸ਼ ਆਤਮ ਉਜਿਆਰਾ। ਜੋਤ ਸਰੂਪ ਪ੍ਰਭ ਦਰਸ ਦਿਖਾਵੇਗਾ । ਧੰਨ ਗੁਰਸਿਖ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਪਛਾਣਿਆ, ਗੁਰ ਪੂਰਾ ਤਿਨ੍ਹਾਂ ਚਰਨ ਲਗਾਵੇਗਾ। ਬਨ ਮਾਲਾ ਭਿਬੂਖਣ ਕਵਲ ਨੈਣ ਪ੍ਰਭ ਦਰਸ ਦਿਖਾਵੇਗਾ। ਸੁੰਦਰ ਕੁੰਡਲ ਮੁਕਟ ਬੈਨ ਪ੍ਰਭ ਦਰਸ ਦਿਖਾਵੇਗਾ । ਸੋਹੰ ਸ਼ਬਦ ਚਲੇ ਨਿਆਰਾ, ਰਾਓ ਰੰਕ ਇਕ ਰੰਗ ਸਮਾਵੇਗਾ। ਏਕ ਜੋਤ ਪ੍ਰਭ ਜਗਤ ਪ੍ਰਗਾਸਿਆ, ਜੋਤ ਸਰੂਪ ਪ੍ਰਭ ਭੇਦ ਚੁਕਾਵੇਗਾ। ਪ੍ਰਭ ਸ਼ਬਦ ਹੈ ਏਕਾ, ਏਕ ਜੋਤ ਜਗਤ ਜੀਵ ਉਪਜਾਵੇਗਾ। ਕਲਜੁਗ ਬਾਣ ਸੋਹੰ ਗੁਰ ਲਾਇਆ, ਚਾਰ ਕੁੰਟ ਹਾਹਾਕਾਰ ਮਚ ਜਾਵੇਗਾ। ਉਧਰੇ ਸਿੱਖ ਜਿਨ ਗੁਰ ਚਰਨ ਪਿਆਸਿਆ, ਵਾਂਗ ਬਿਦਰ ਰੰਕ ਤਰ ਜਾਵੇਗਾ। ਦਰਯੋਧਨ ਛੱਡ ਮਹੱਲ, ਘਰ ਬਿਦਰ ਕ੍ਰਿਸ਼ਨ ਡੇਰਾ ਲਗਾਵੇਗਾ। ਕਲਜੁਗ ਲੈ ਅਵਤਾਰ, ਭਗਤ ਜਨਾਂ ਪ੍ਰਭ ਮਾਣ ਦਿਵਾਵੇਗਾ। ਮੂਰਖ ਮੁਗਧ ਅੰਞਾਣ ਨਾ ਪਾਵਣ ਸਾਰ, ਜੋਤ ਸਰੂਪ ਪ੍ਰਭ ਜੋਤ ਪ੍ਰਗਟਾਵੇਗਾ। ਗੁਰਮੁਖਾਂ ਪਾਈ ਸਾਰ, ਨਿਹਕਲੰਕ ਛੱਡ ਦੇਹ, ਕਲਜੁਗ ਮਹਾਰਾਜ ਸ਼ੇਰ ਸਿੰਘ ਅਖਵਾਵੇਗਾ । ਸ਼ੇਰ ਸਿੰਘ ਪ੍ਰਗਟਿਓ ਨਰ ਅਵਤਾਰਾ । ਕਲਜੁਗ ਕੀਤਾ ਜਿਸ ਪਾਰ ਕਿਨਾਰਾ। ਮਦਿ ਮਾਸੀ ਹੋਏ ਜਗਤ ਖੁਆਰਾ। ਸਤਿਜੁਗ ਸਾਚਾ ਸਚ ਲਾਏ ਨਿਰੰਕਾਰਾ। ਵੇਦ ਚਾਰ ਗੁਰ ਪਾਰ ਉਤਾਰਾ। ਅੰਜ਼ੀਲ ਕੁਰਾਨ ਗਏ ਜਗਤ ਮਝਾਰਾ। ਬਾਣੀ ਗੀਤਾ ਗੁਰ ਪਾਰ ਉਤਾਰਾ। ਸਰਬਤ ਤੀਰਥ ਗੁਰਚਰਨ ਦਵਾਰਾ। ਕਲਜੁਗ ਪ੍ਰਗਟਿਓ ਸ਼ੇਰ ਸਿੰਘ ਨਰਾਇਣ ਨਰ ਅਵਤਾਰਾ। ਸਤਿਜੁਗ ਸੋਹੰ ਸ਼ਬਦ ਚਲੇ ਅਪਰ ਅਪਾਰਾ। ਚਾਰ ਕੁੰਟ ਹੋਏ ਮਹਾਰਾਜ ਸ਼ੇਰ ਸਿੰਘ ਜੈ ਜੈਕਾਰਾ। ਜੋਤ ਸਰੂਪ ਪ੍ਰਭ ਜੁਗ ਉਲਟਾਇਆ। ਜੋਤ ਸਰੂਪ ਪ੍ਰਭ ਕਲਜੁਗ ਕਹਿਰ ਵਰਤਾਇਆ। ਜੋਤ ਸਰੂਪ ਜੀਵ ਜੰਤ ਵਿਚ ਵਿਕਾਰ ਚਲਾਇਆ। ਜੋਤ ਸਰੂਪ ਪ੍ਰਭ ਇਹ ਪਾਈ ਮਾਇਆ। ਜੋਤ ਸਰੂਪ ਕਲਜੁਗ ਮਦਿ ਮਾਸ ਆਹਾਰ ਬਣਾਇਆ। ਜੋਤ ਸਰੂਪ ਕਲਜੁਗ ਲੈ ਅਵਤਾਰ, ਘਨਕਪੁਰੀ ਗੁਰ ਭਾਗ ਲਗਾਇਆ। ਜੋਤ ਸਰੂਪ ਗੁਰ ਅਰਜਨ ਸ਼ਬਦ ਵਿਚਾਰ, ਸਰ ਅੰਮ੍ਰਿਤ ਗੁਰ ਚਰਨ ਟਿਕਾਇਆ। ਇਹ ਸੁਹਾਇਆ ਥਾਨ, ਜਿਥੇ ਸ੍ਰੀ ਰਾਮ ਚੰਦਰ ਚਰਨ ਟਿਕਾਇਆ। ਬੇਮੁਖਾਂ ਨਾ ਪਾਈ ਸਾਰ, ਹਾ ਹਾ ਕਰ ਸ਼ੋਰ ਮਚਾਇਆ। ਲਿਖਤ ਲਿਖਾਈ ਅਪਰ ਅਪਾਰ, ਸਰ ਅੰਮ੍ਰਿਤ ਨੂੰ ਥੇਹ ਕਰਾਇਆ। ਐਸਾ ਸਮਾਂ ਪ੍ਰਭ ਲੈ ਆਵੇ। ਅੰਮ੍ਰਿਤਸਰ ਦਾ ਨਾਮ ਮਿਟਾਇਆ। ਸਤਿ ਸ਼ਬਦ ਗੁਰ ਗਿਆਨ ਦ੍ਰਿੜਾਵੇ, ਅੰਡਜ ਜੇਰਜ ਉਤਭੁਜ ਸੇਤਜ ਸਰਬ ਜੀਵ ਰਹਾਵੇ। ਪ੍ਰਭ ਜੋਤ ਸਰੂਪ ਜੋਤ ਜਗਤ ਜੁਗਤ ਵਿਚ ਜੀਓ ਜਗਾਵੇ। ਪ੍ਰਭ ਪੂਰਨ ਸਮਰਥ, ਜੋਤ ਸਰੂਪ ਵਿਚ ਸਿੱਖ ਸਮਾਵੇ। ਪ੍ਰਭ ਅਬਿਨਾਸ਼ ਸਦਾ ਅਕੱਥ, ਕਥੀ ਕਥ ਕਿਸੇ ਨਜ਼ਰ ਨਾ ਆਵੇ। ਤੀਨ ਲੋਕ ਪ੍ਰਭ ਜੋਤ ਸਰੂਪਾ, ਖੰਡ ਬ੍ਰਹਿਮੰਡ ਪ੍ਰਭ ਜੋਤ ਜਗਾਵੇ। ਕਲਜੁਗ ਭਗਤ ਉਧਾਰ, ਦੇਹ ਦੀਪਕ ਪ੍ਰਭ ਜੋਤ ਜਗਾਵੇ। ਪੂਰਨ ਪੁਰਖ ਸਮਰਥ, ਜਿਥੇ ਪ੍ਰਭ ਜੋਤ ਸਦਾ ਪਰਵੇਸਿਆ। ਜੋਤ ਅਡੋਲ ਸਦਾ ਨਿਰੰਕਾਰ, ਕਲਜੁਗ ਆਣ ਪ੍ਰਗਟੇ ਮਰਗੇਸਿਆ। ਮਹਾਰਾਜ ਸ਼ੇਰ ਸਿੰਘ ਕਲਜੁਗ ਗੁਰ ਸਤਿਗੁਰ ਪੂਰਾ, ਐਸੇ ਗੁਰ ਕੋ ਸਦਾ ਆਦੇਸਿਆ। ਜਗਤ ਪਿਤ ਪ੍ਰਭ ਭਏ ਸਹਾਇਆ। ਭੈ ਭਿਆਨਕ ਵਿਚ ਪ੍ਰਭ ਹੋਏ ਸਹਾਇਆ। ਭਗਤ ਜਨ ਧਿਆਨ ਗੁਰਚਰਨ ਲਗਾਇਆ। ਧਰਨੀ ਧਰ ਈਸ਼ਰ ਨਰ ਸਿੰਘ ਨਰਾਇਣ ਪ੍ਰਭ ਨਜ਼ਰੀ ਆਇਆ। ਕਲਜੁਗ ਲੈ ਅਵਤਾਰ, ਦਾਹੜਾਂ ਹੇਠ ਸਭ ਸ੍ਰਿਸ਼ਟ ਚਬਾਇਆ। ਪ੍ਰਭ ਜੋਤ ਨਿਰਾਧਾਰ, ਜਗਤ ਵਿਚ ਅਗਨ ਜਲਾਇਆ। ਪੂਰਬ ਕਰਮ ਵਿਚਾਰ, ਗੁਰਮੁਖਾਂ ਗੁਰ ਦਰਸ ਦਿਖਾਇਆ। ਕਲਜੁਗ ਉਤਰੇ ਪਾਰ, ਮੋਹਣ ਮਾਧਵ ਕ੍ਰਿਸ਼ਨ ਮੁਰਾਰ ਜਗਦੀਸ਼ਰ ਹਰਿ ਜੂ ਅਸੁਰ ਸੰਘਾਰ ਹਰਿ ਪ੍ਰਭ ਨਜ਼ਰੀ ਆਇਆ। ਕੋਟ ਅਪਰਾਧੀ ਪ੍ਰਭ ਦਿਤੇ ਤਾਰ, ਜਿਨ੍ਹਾਂ ਸੀਸ ਝੁਕਾਇਆ। ਬੇਮੁਖਾਂ ਆਈ ਹਾਰ, ਗੁਰਸਿਖ ਦਰਗਾਹ ਮਾਣ ਦਿਵਾਇਆ। ਭਵਜਲ ਉਤਰੇ ਪਾਰ, ਅੰਤਕਾਲ ਨਰ ਨਰਾਇਣ ਨਜ਼ਰੀ ਆਇਆ। ਸਰਬ ਦੂਖ ਨਿਵਾਰ, ਜੋਤ ਸਰੂਪ ਪ੍ਰਭ ਜੋਤ ਜਗਾਇਆ । ਖੰਡ ਸਚ ਹੋਏ ਨਿਵਾਸ, ਜਿਨ੍ਹਾਂ ਪ੍ਰਭ ਜੋਤ ਮਿਲਾਇਆ। ਪ੍ਰਭ ਸਰਬ ਗੁਣਤਾਸ, ਦੇ ਦਰਸ ਸਭ ਰੋਗ ਮਿਟਾਇਆ। ਕਲਜੁਗ ਭਗਤ ਪ੍ਰਗਾਸ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਚਰਨ ਲਗਾਇਆ। ਗੁਰ ਗੋਬਿੰਦ ਜਗਤ ਪ੍ਰਗਾਸੇ। ਧੰਨ ਗੁਰਸਿਖ ਜਿਨ੍ਹਾਂ ਗੁਰਚਰਨ ਪਿਆਸੇ। ਝੂਠੀ ਸ੍ਰਿਸ਼ਟ ਡੁੱਬੀ ਵਿਚ ਹਾਸੇ। ਕੋਈ ਨਾ ਕੱਟੇ ਰੋਗ ਚੁਰਾਸੇ। ਅੰਮ੍ਰਿਤ ਬੂੰਦ ਗੁਰ ਦਰ ਤੇ ਪਾਈਏ, ਹੋਏ ਚੁਰਾਸੀ ਬੰਦ ਖੁਲਾਸੇ। ਗੁਣ ਨਿਧਾਨ ਗੁਰ ਪੂਰਾ ਪਾਈਏ, ਆਤਮ ਜੋਤ ਬ੍ਰਹਮ ਪ੍ਰਗਾਸੇ। ਆਤਮ ਬ੍ਰਹਮ ਬ੍ਰਹਮ ਸਚ ਸੁੱਚਾ, ਈਸ਼ਰ ਜੋਤ ਬ੍ਰਹਮ ਨਿਵਾਸੇ। ਬ੍ਰਹਮ ਸਰੂਪ ਜੋ ਜਨ ਜਾਣੇ, ਆਤਮ ਜੋਤ ਨਿਰੰਜਣ ਪ੍ਰਕਾਸ਼ੇ। ਮਧ ਸੂਦਨ ਦਾਮੋਦਰ ਸਵਾਮੀ, ਘਟ ਘਟ ਵਾਸੀ ਸਰਬ ਨਿਵਾਸੇ । ਪੂਰਨ ਪੁਰਖ ਅਗੰਮ ਅਪਾਰਾ, ਸਰਬ ਸੂਖ ਗੁਰਚਰਨ ਹੈ ਪਾਸੇ। ਹਰਿ ਹਰਿ ਹਰਿ ਨਾਮ ਸਦਾ ਮੁਖ ਉਪਜੇ, ਹਰਿ ਸ਼ਬਦ ਮਨ ਤ੍ਰਿਪਤਾਸੇ। ਉਪਜੇ ਗਿਆਨ ਵੱਜੇ ਧੁਨਕਾਰਾ, ਅਨਹਦ ਸ਼ਬਦ ਵਿਚ ਆਤਮ ਪ੍ਰਕਾਸ਼ੇ। ਖੁਲ੍ਹੀ ਤ੍ਰਿਕੁਟੀ ਹੋਇਆ ਉਜਿਆਰਾ, ਜੋਤ ਨਿਰੰਜਣ ਵਿਚ ਆਕਾਸ਼ੇ। ਸ਼ਬਦ ਧੁਨ ਸਦਾ ਮਨ ਉਪਜੇ, ਨਾਭ ਕਵਲ ਅੰਮ੍ਰਿਤ ਬੂੰਦ ਮੁਖ ਚਵਾਸੇ। ਐਸਾ ਗਿਆਨ ਦੇਵੇ ਗੁਰ ਪੂਰਾ, ਕਲਜੁਗ ਹੋਏ ਰਹਿਰਾਸੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਕੀਨੀ ਬੰਦ ਖ਼ੁਲਾਸੇ।
G01L55 ੧੬ ਹਾੜ ੨੦੦੭ ਬਿਕ੍ਰਮੀ ਰਾਣੀ ਖੇਤ ਜ਼ਿਲਾ ਅਲਮੋੜਾ ਚੁਬਾਤੀਆਂ ਬਚਨ ਹੋਏ
- Post category:Written Harbani Granth 01
