G01L55 ੧੬ ਹਾੜ ੨੦੦੭ ਬਿਕ੍ਰਮੀ ਰਾਣੀ ਖੇਤ ਜ਼ਿਲਾ ਅਲਮੋੜਾ ਚੁਬਾਤੀਆਂ ਬਚਨ ਹੋਏ

ਕਾ ਰੂਪ ਅਗੰਮ, ਜੀਵ ਜੰਤ ਵਿਚ ਸਮਾਣਿਆ। ਪ੍ਰਭ ਕਾ ਰੂਪ ਅਗੰਮ, ਅੰਤਕਾਲ ਜੋਤ ਵਿਚ ਮਿਲਾਣਿਆ । ਪ੍ਰਭ ਕਾ ਰੂਪ ਅਗੰਮ, ਪੁਰਖ ਨਿਰੰਜਣ ਵਿਚ ਸਮਾਣਿਆ। ਪ੍ਰਭ ਕਾ ਰੂਪ ਅਗੰਮ, ਸੋ ਜਾਣੇ ਜੋ ਚਲੇ ਗੁਰ ਕੇ ਭਾਣਿਆ। ਪ੍ਰਭ ਕਾ ਰੂਪ ਅਗੰਮ, ਜੋਤ ਇਕ ਰੰਗ ਬਹੁਤ ਸਮਾਣਿਆ। ਪ੍ਰਭ ਕਾ ਰੂਪ ਅਗੰਮ, ਜੀਵ ਜੰਤ ਵਿਚ ਸਮਾਣਿਆ। ਪ੍ਰਭ ਕਾ ਰੂਪ ਅਗੰਮ, ਬਿਨ ਗੁਰ ਕੋਈ ਭੇਵ ਨਾ ਪਾਣਿਆ। ਪ੍ਰਭ ਕਾ ਰੂਪ ਅਗੰਮ, ਤੀਨ ਲੋਕ ਸਦਾ ਪ੍ਰਵਾਣਿਆ। ਪ੍ਰਭ ਕਾ ਰੂਪ ਅਗੰਮ, ਵਿਚ ਆਕਾਸ਼ ਪ੍ਰਭ ਜੋਤ ਸਦਾ ਡਗਮਗਾਣਿਆ। ਪ੍ਰਭ ਕਾ ਰੂਪ ਅਗੰਮ, ਵਿਚ ਬੈਕੁੰਠ ਇਕ ਰੰਗ ਹੋ ਜਾਣਿਆ। ਪ੍ਰਭ ਕਾ ਰੂਪ ਅਗੰਮ, ਉਨੰਜਾ ਪਵਣ ਸਿਰ ਛਤਰ ਝੁਲਾਣਿਆ। ਪ੍ਰਭ ਕਾ ਰੂਪ ਅਗੰਮ ਬਿਨ ਬਾਤੀ ਬਿਨ ਤੇਲ ਦੀਪਕ ਸਦਾ ਜਗਾ ਲਿਆ। ਪ੍ਰਭ ਕਾ ਰੂਪ ਅਗੰਮ, ਵਿਚ ਮਾਤ ਦੀਪਕ ਵਿਚ ਦੇਹ ਜਗਾ ਲਿਆ। ਪ੍ਰਭ ਕਾ ਰੂਪ ਅਗੰਮ, ਵਿਚ ਮਾਤ ਕਬ ਜੋਤ ਸਰੂਪ, ਕਬ ਵਿਚ ਦੇਹ ਸਮਾ ਲਿਆ। ਪ੍ਰਭ ਕਾ ਰੂਪ ਅਗੰਮ, ਜੁਗੋ ਜੁਗ ਲੈ ਅਵਤਾਰ ਸਰਬ ਦਾ ਮਾਣ ਨਿਵਾਰਿਆ। ਪ੍ਰਭ ਕਾ ਰੂਪ ਅਗੰਮ, ਕਲਜੁਗ ਪ੍ਰਗਟੀ ਜੋਤ ਅੰਤ ਨਾ ਪਾਰਾਵਾਰਿਆ। ਪ੍ਰਭ ਕਾ ਰੂਪ ਅਗੰਮ, ਸ਼ੇਰ ਸਿੰਘ ਪਾਏ ਨਾਉਂ ਕਲਜੁਗ ਪਾਰ ਉਤਾਰਿਆ। ਪ੍ਰਭ ਕਾ ਰੂਪ ਅਗੰਮ, ਸੋਹੰ ਰਚਿਓ ਨਾਉਂ ਭਗਤ ਜਨਾਂ ਗੁਰ ਗਿਆਨ ਦਿਵਾ ਲਿਆ। ਪ੍ਰਭ ਕਾ ਰੂਪ ਅਗੰਮ, ਵਿਚ ਪਾਤਾਲ ਬਾਸ਼ਕ ਸੇਜ ਆਸਣ ਲਾ ਲਿਆ। ਪ੍ਰਭ ਕਾ ਰੂਪ ਅਗੰਮ ਵਿਚ ਪਤਾਲ ਪ੍ਰਭ ਨੈਣ ਮੁੰਧਾਲਿਆ। ਪ੍ਰਭ ਕਾ ਰੂਪ ਅਗੰਮ, ਵਿਚ ਪਾਤਾਲ ਲਛਮੀ ਖੜੀ ਚਰਨ ਦਵਾਰਿਆ। ਪ੍ਰਭ ਕਾ ਰੂਪ ਅਗੰਮ, ਸੇਵਾ ਕਰ ਅਪਾਰ ਪ੍ਰਭ ਆਲਸ ਵਡਿਆ ਲਿਆ। ਪ੍ਰਭ ਕਾ ਰੂਪ ਅਗੰਮ, ਪ੍ਰਭ ਸਦਾ ਅਡੋਲ ਨਾ ਕਿਸੇ ਡੁਲਾ ਲਿਆ। ਪ੍ਰਭ ਕਾ ਰੂਪ ਅਗੰਮ, ਜੋਤ ਸਰੂਪ ਆਪਣਾ ਆਪ ਉਪਾ ਲਿਆ। ਪ੍ਰਭ ਕਾ ਰੂਪ ਅਗੰਮ, ਹੋਏ ਜੋਤ ਆਧਾਰ ਜੀਵ ਜੰਤ ਪ੍ਰਭ ਜੋਤ ਜਗਾ ਲਿਆ। ਪ੍ਰਭ ਕਾ ਰੂਪ ਅਗੰਮ, ਨਿਰਾਹਾਰੀ ਨਿਰਵੈਰ ਸਮਾ ਲਿਆ। ਪ੍ਰਭ ਕਾ ਰੂਪ ਅਗੰਮ, ਨਿਰੰਕਾਰ ਅਛਲ ਨਾ ਕਿਸੇ ਡੁਲਾ ਲਿਆ। ਪ੍ਰਭ ਕਾ ਰੂਪ ਅਗੰਮ, ਕਲਜੁਗ ਪ੍ਰਭ ਭੇਸ ਵਟਾ ਲਿਆ। ਕਰ ਜੋਤ ਆਕਾਰ ਨਾਭ ਕਵਲ ਬ੍ਰਹਮਾ ਪ੍ਰਗਟਾ ਲਿਆ। ਪਾਈ ਦੇਹ ਅਪਾਰ, ਮੁਖ ਚਾਰ ਵੇਦ ਰਚਾ ਲਿਆ। ਸਤਿਜੁਗ ਹੋਏ ਮਿਹਰਵਾਨ, ਆਪਣਾ ਆਪ ਉਪਾ ਲਿਆ। ਤਰੇਤਾ ਭਇਓ ਰਾਮ, ਵੇਦ ਰਿਗ ਪ੍ਰਭ ਮਾਣ ਦਿਵਾ ਲਿਆ। ਦਵਾਪਰ ਕ੍ਰਿਸ਼ਨ ਮੁਰਾਰ, ਵੇਦ ਯਜੁਰ ਪਾਰ ਲੰਘਾ ਲਿਆ। ਅਰਜਨ ਦੇ ਗਿਆਨ, ਗੀਤਾ ਗੋਝ ਗਿਆਨ ਲਿਖਾ ਲਿਆ। ਕਲਜੁਗ ਅਥਰਬਣ ਵੇਦ, ਅੱਲਾ ਨਾਮ ਰਖਾ ਲਿਆ। ਸ਼ੇਰ ਸਿੰਘ ਲੈ ਅਵਤਾਰ, ਕ੍ਰਿਸ਼ਨ ਜੋਤ ਪ੍ਰਗਟਾ ਲਿਆ। ਕਲਜੁਗ ਉਧਰੇ ਪਾਰ, ਸੋਹੰ ਸ਼ਬਦ ਗੁਰ ਨਾਮ ਵਡਿਆ ਲਿਆ। ਗੁਰਸਿਖਾਂ ਪਾਈ ਸਾਰ, ਜਿਨ੍ਹਾਂ ਹਰਿਜੂ ਹਰ ਘਰ ਮੇਂ ਪਾ ਲਿਆ। ਚੜ੍ਹੇ ਰੰਗ ਅਪਾਰ, ਨਿਜਾਨੰਦ ਪ੍ਰਭ ਦਰਸ ਦਿਖਾ ਲਿਆ। ਪਤਤ ਪਾਵਣ ਦੁੱਖ ਭੈ ਭੰਜਣ, ਪ੍ਰਭ ਜਨਮ ਮਰਨ ਦੁੱਖ ਮਿਟਾ ਲਿਆ। ਆਤਮ ਪ੍ਰਕਾਸ਼ ਲੱਖ ਚੁਰਾਸੀ ਵਿਨਾਸ਼, ਅੰਤਕਾਲ ਸੰਗ ਜੋਤ ਮਿਲਾ ਲਿਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸਚਖੰਡ ਜਿਸ ਆਸਣ ਲਾ ਲਿਆ। ਗੁਰਚਰਨ ਧਿਆਨ ਪ੍ਰਭ ਦਰਸ਼ਨ ਪਾਈਏ। ਗੁਰਚਰਨ ਧਿਆਨ ਮੋਹਣ ਮਾਧਵ ਕ੍ਰਿਸ਼ਨ ਮੁਰਾਰ ਹਰਿ ਰੰਗ ਸਮਾਈਏ। ਸ੍ਰੀ ਰਾਮ ਚੰਦ ਜਿਨ ਰੂਪ ਨਾ ਰੇਖਿਆ, ਕਰ ਦਰਸ ਇਕ ਰੰਗ ਹੋ ਜਾਈਏ। ਸਹਸ ਮੂਰਤ ਨੇਤਰ ਹੈ ਸਹਸ, ਬਿਨ ਨਾ ਗੁਰ ਬੂਝ ਬੁਝਾਈਏ। ਭਗਤ ਵਛਲ ਅਨਾਥ ਨਾਥੇ, ਕਲਜੁਗ ਜੋਤ ਨਿਰੰਜਣ ਦਰਸ ਹੈ ਪਾਈਏ। ਗੋਪੀ ਨਾਥ ਸਗਲ ਹੈ ਸਾਥੇ, ਬਿਨ ਗੁਰ ਆਤਮ ਜੋਤ ਨਾ ਜਗਾਈਏ। ਬਾਸਦੇਵ ਨਿਰੰਜਣ ਦਾਤਾ, ਕਲਜੁਗ ਸ਼ੇਰ ਸਿੰਘ ਨਾਮ ਰਖਾਈਏ। ਮੁਕੰਦ ਮਨੋਹਰ ਲਖ਼ਮੀ ਨਰਾਇਣ, ਭਗਤ ਵਛਲ ਪ੍ਰਭ ਰਸਨਾ ਗਾਈਏ। ਦਰੋਪਤੀ ਲਜਿਆ ਨਿਵਾਰ ਉਧਾਰਨ, ਕ੍ਰਿਸ਼ਨ ਘਨਈਆ ਸਦ ਦਰਸ਼ਨ ਪਾਈਏ। ਕਮਲਾ ਕੰਤ ਕਰੇ ਕੰਤੂਹਲ, ਅਨਦ ਬਿਨੋਦੀ ਸਭ ਰੰਗ ਚੜ੍ਹਾਈਏ। ਸ੍ਰੀ ਰੰਗ ਪ੍ਰਭ ਬੈਕੁੰਠ ਕੇ ਵਾਸੀ, ਹਰਿ ਹਰਿ ਰਸਨਾ ਹਰਿ ਗੁਣ ਗਾਈਏ । ਮਛ ਕਛ ਕੂਰਮ ਆ ਗਿਆ ਅਉਤਰਾਸੀ, ਪ੍ਰਭ ਪੂਰਾ ਕਰ ਦਰਸ ਬਿਗਸਾਈਏ। ਕੇਸਵ ਚਲਤ ਕਰੇ ਨਿਰਾਲੇ, ਕਲਜੁਗ ਕੀਤਾ ਲੋੜੇ ਸੋ ਪਾਈਏ। ਨਿਰਹਾਰੀ ਪ੍ਰਭ ਨਿਰਵੈਰ ਸਦਾਏ, ਬਿਨ ਭਗਤਾਂ ਕੋਈ ਨਾ ਜਾਣੇਗਾ। ਧਾਰ ਖੇਲ ਚਤੁਰਭੁਜ ਕਹਾਏ, ਕੋਈ ਵਿਰਲਾ ਹੀ ਰੰਗ ਮਾਣੇਗਾ। ਸਾਵਲ ਸੁੰਦਰ ਰੂਪ ਬਣਾਵੇ, ਬੇਨ ਸੁਣਤ ਮਨ ਬਿਗਸਾਵੇਗਾ। ਭਗਤ ਜਨਾਂ ਹੋਏ ਜੋਤ