G01L55 ੧੬ ਹਾੜ ੨੦੦੭ ਬਿਕ੍ਰਮੀ ਰਾਣੀ ਖੇਤ ਜ਼ਿਲਾ ਅਲਮੋੜਾ ਚੁਬਾਤੀਆਂ ਬਚਨ ਹੋਏ

ਵਿਸ਼ਨ ਮਹੇਸ਼ ਈਸ਼ਵਰ ਨਾਮ ਮਨ ਹਰਿ ਰੰਗਨ। ਰੂਪ ਅਗੰਮ ਪ੍ਰਭ ਭੈ ਭੰਜਨ। ਗੁਰ ਕਾ ਦਰਸ ਗੁਰਸਿਖ ਨਿੱਤ ਮੰਗਣ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸੋਹੰ ਸ਼ਬਦ ਦੀਆ ਜਗ ਅੰਜਨ। ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਹਰਿ ਨਾਮ ਚਿਤਾਰਿਆ। ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਗੁਰਚਰਨ ਨਿਮਸਕਾਰਿਆ। ਧੰਨ ਧੰਨ ਗੁਰਸਿਖ, ਜਿਨ੍ਹਾਂ ਗੁਰ ਦਰਸ ਮਾਨਸ ਜਨਮ ਸਵਾਰਿਆ । ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਹੋਵੇ ਜੋਤ ਉਜਿਆਰਿਆ । ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਮਿਲੇ ਪ੍ਰਭ ਅਪਰ ਅਪਾਰਿਆ। ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਮਿਲੇ ਪ੍ਰਭ ਨਿਰਾਧਾਰਿਆ। ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਦਰਸ ਮਿਲੇ ਬਨਵਾਲਿਆ। ਧੰਨ ਧੰਨ ਗੁਰਸਿੱਖ, ਜਿਨ੍ਹਾਂ ਕਲਜੁਗ ਮਿਲੇ ਕ੍ਰਿਸ਼ਨ ਮੁਰਾਰਿਆ। ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਦੇਵੇ ਦਰਸ ਮਹਾਰਾਜ ਸ਼ੇਰ ਸਿੰਘ ਨਿਰੰਕਾਰਿਆ। ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਸੋਹੰ ਸ਼ਬਦ ਰਸਨਾ ਉਚਾਰਿਆ । ਸੋਹੰ ਸ਼ਬਦ ਉਤਮ ਗਿਆਨ। ਬੂਝੇ ਸੋ ਜੋ ਪੁਰਖ ਸੁਜਾਨ। ਪਾਵੇ ਸੋ ਜਿਸ ਗੁਰਚਰਨ ਧਿਆਨ। ਗਾਵੇ ਸੋ ਜਿਸ ਪ੍ਰਭ ਦੇਵੇ ਦਾਨ। ਧਾਰੇ ਸੋ ਜਿਸ ਪ੍ਰਭ ਦੇ ਦਇਆਵਾਨ। ਦਰਸਾਰੇ ਸੋ ਜਿਸ ਪ੍ਰਭ ਹੋਏ ਮਿਹਰਵਾਨ। ਪਾਵੇ ਸੋ ਜਿਸ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਨ। ਦਰਸ ਦਿਖਾਵੇ ਪ੍ਰਭ ਅਬਿਨਾਸ਼ੀ। ਰਿਧ ਸਿਧ ਪ੍ਰਭ ਚਰਨਾ ਕੀ ਦਾਸੀ। ਸਰਬ ਵਸਿਆ ਸਰਬ ਘਟ ਵਾਸੀ। ਕਲਜੁਗ ਪ੍ਰਗਟੀ ਜੋਤ ਅਬਿਨਾਸ਼ੀ । ਜਗਤ ਸਾਰਾ ਸਦਾ ਵਿਨਾਸੀ। ਗੁਰਸਿਖ ਗੁਰਚਰਨ ਰਹਿਰਾਸੀ। ਜਗੇ ਜੋਤ ਹੋਏ ਆਤਮ ਪ੍ਰਕਾਸ਼ੀ। ਮਿਟੇ ਅਗਿਆਨ ਰਸਨਾ ਪ੍ਰਭ ਗੁਣ ਗਾ ਸੀ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸਰਬ ਸੂਖ ਗੁਰਚਰਨ ਨਿਵਾਸੀ। ਗੁਰਚਰਨ ਉਪਜੇ ਬ੍ਰਹਮ ਗਿਆਨਾ। ਗੁਰਚਰਨ ਸਰਬ ਰਸ ਮਾਣਾ। ਗੁਰਚਰਨ ਪ੍ਰਭ ਦਰਸ਼ਣ ਪਾਣਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਜੋਤ ਜਗਾਏ ਮਹਾਨਾ। ਭਗਤ ਵਛਲ ਪ੍ਰਭ ਬਨਵਾਲੀ। ਭਗਤ ਵਛਲ ਸਰਬ ਰਖਵਾਲੀ। ਭਗਤ ਵਛਲ ਪ੍ਰਭ ਜੋਤ ਜਗਾ ਲੀ । ਜੁਗੋ ਜੁਗ ਭਗਤਨ ਪ੍ਰਭ ਪੈਜ ਰਖਾ ਲੀ। ਕੋਇ ਨਾ ਜਾਣੇ ਭੇਓ ਈਸ਼ਵਰ ਜੋਤ ਨਿਰਾਲੀ। ਮਹਾਰਾਜ ਸ਼ੇਰ ਸਿੰਘ ਭਗਤ ਰਖਵਾਲੀ। ਜੁਗੋ ਜੁਗ ਪ੍ਰਭ ਲੈ ਅਵਤਾਰਾ। ਭਗਤ ਜਨਾਂ ਪ੍ਰਭ ਪਾਰ ਉਤਾਰਾ। ਬਾਲਕ ਧ੍ਰੂ ਕਰੇ ਉਜਿਆਰਾ। ਪ੍ਰਹਿਲਾਦ ਤਾਰ ਨਰ ਸਿੰਘ ਪ੍ਰਭ ਲੈ ਅਵਤਾਰਾ। ਧਾਰ ਬਾਵਨ ਰੂਪ ਬਲ ਨੂੰ ਪਾਰ ਉਤਾਰਾ। ਅੰਬਰੀਕ ਦਿਵਾਏ ਮਾਣ, ਚੱਕਰ ਸੁਦਰਸ਼ਨ ਬਾਣ ਗੁਰ ਮਾਰਾ। ਇੰਦਲੋਕ ਬ੍ਰਹਮਲੋਕ ਸ਼ਿਵਲੋਕ ਤਜ ਗਿਆ ਬੈਕੁੰਠ ਪ੍ਰਭ ਚਰਨ ਦਵਾਰਾ। ਭਗਤ ਜਨਾਂ ਪ੍ਰਭ ਦੇਵੇ ਮਾਣ, ਜੁਗੋ ਜੁਗ ਪ੍ਰਭ ਲੈ ਅਵਤਾਰਾ। ਦਿਤਾ ਜਨਕ ਤਾਰ, ਸਚਖੰਡ ਜਾਏ ਸੁਧਾਰਾ। ਤਾਰਾ ਕੀਤੀ ਪਾਰ, ਜਿਸ ਪਿਆਰ ਗੁਰਸੰਗਤ ਦਵਾਰਾ। ਬਿਦਰ ਹੋਇਆ ਪਾਰ, ਝੁੱਗੀ ਸੁੱਤਾ ਪ੍ਰਭ ਪੈਰ ਪਸਾਰਾ। ਸੁਦਾਮਾ ਕਰਮ ਵਿਚਾਰ, ਚਾਰ ਪਦਾਰਥ ਮਿਲੇ ਪ੍ਰਭ ਚਰਨ ਦਵਾਰਾ। ਜੈਦੇਉ ਪਾਈ ਸਾਰ, ਲੇਖ ਲਿਖਾਏ ਅਪਰ ਅਪਾਰਾ। ਨਾਮਦੇਉ ਦਿਤਾ ਤਾਰ, ਪਾਏ ਦਰਸ ਮਾਣੇ ਰੰਗ ਕਰਤਾਰਾ । ਤਰਲੋਚਨ ਭਰਮ ਨਿਵਾਰ, ਰਸਨਾ ਜਪਾਇਓ ਨਾਮ ਗਿਰਧਾਰਾ। ਅੰਤਕਾਲ ਅਜਾਮਲ ਤਰਿਓ, ਕਰ ਦਰਸ ਤਰਿਓ ਰਵਿਦਾਸ ਚੁਮਾਰਾ। ਬੇਣੀ ਕਰੇ ਵਿਚਾਰ, ਪ੍ਰਭ ਦੀ ਜੋਤ ਸਦਾ ਨਿਰਾਧਾਰਾ। ਦਰੋਪਤੀ ਪਾਈ ਸਾਰ, ਰੱਖੀ ਲਾਜ ਕ੍ਰਿਸ਼ਨ ਮੁਰਾਰਾ। ਗਨਕਾ ਉਤਰੀ ਪਾਰ, ਰਾਮ ਨਾਮ ਰਸਨਾ ਉਚਾਰਾ। ਉਧਰੇ ਭਗਤ ਕਬੀਰ, ਵੇਖੇ ਸਚਖੰਡ ਪ੍ਰਭ ਨਿਰੰਕਾਰਾ। ਸੈਣ ਰੂਪ ਪ੍ਰਭ ਆਪ ਬਣਾਏ, ਗੁਰਸੰਗਤ ਜੋ ਕਰੇ ਪਿਆਰਾ। ਪੂਤਨਾ ਦਿਤੀ ਤਾਰ, ਜਿਹੜੀ ਪਛਾੜੀ ਵਾਂਗ ਪਹਾੜਾ। ਬੱਧਕ ਲਾਇਆ ਤੀਰ, ਗੁਣ ਅਵਗੁਣ ਹਰਿ ਨਾ ਵਿਚਾਰਾ। ਭਗਤ ਜਨਾਂ ਪ੍ਰਭ ਦੇਵੇ ਮਾਣ, ਜੁਗੋ ਜੁਗ ਪ੍ਰਭ ਲੈ ਅਵਤਾਰਾ। ਪ੍ਰਗਟੀ ਜੋਤ ਨਿਰੰਕਾਰ, ਕਲਜੁਗ ਨਿਹਕਲੰਕ ਅਵਤਾਰਾ। ਜੋਤ ਰੂਪ ਅਗੰਮ ਸ਼ੇਰ ਸਿੰਘ ਨਾਮ ਉਚਾਰਾ । ਛੱਡੀ ਦੇਹ ਅਨਮੋਲ, ਜੋਤ ਸਰੂਪ ਪ੍ਰਭ ਸਰਬ ਸਮਾਰਾ। ਕਲਜੁਗ ਦੇਵੇ ਹਾਰ, ਨਰ ਲੈ ਅਵਤਾਰਾ। ਸ੍ਰਿਸ਼ਟ ਹੋਏ ਖੁਆਰ, ਸੋਹੰ ਸ਼ਬਦ ਬਾਣ ਗੁਰ