G01L55 ੧੬ ਹਾੜ ੨੦੦੭ ਬਿਕ੍ਰਮੀ ਰਾਣੀ ਖੇਤ ਜ਼ਿਲਾ ਅਲਮੋੜਾ ਚੁਬਾਤੀਆਂ ਬਚਨ ਹੋਏ

ਮਾਰਾ। ਗੁਰਸਿਖ ਉਧਰੇ ਪਾਰ, ਜਿਨ੍ਹਾਂ ਹਰਿ ਨਾਮ ਪਿਆਰਾ। ਕਲਜੁਗ ਜੋਤ ਅਪਾਰ, ਕੋਇ ਨਾ ਪਾਵੇ ਸਾਰਾ। ਉਲਟੀ ਸ੍ਰਿਸ਼ਟ ਪ੍ਰਭ ਕੀਨੀ ਜੋਤ ਜਗਤ ਹੋਏ ਚਮਤਕਾਰਾ। ਸੋਹੰ ਸ਼ਬਦ ਸਰਬ ਪ੍ਰਕਾਸ਼ੇ, ਚਾਰ ਕੁੰਟ ਹੋਏ ਜੈ ਜੈ ਜੈਕਾਰਾ। ਏਕ ਪ੍ਰਭ ਆਪ ਸਰੂਪਾ, ਏਕ ਸ਼ਬਦ ਹੋਏ ਜਗਤ ਵਰਤਾਰਾ । ਸਤਿਜੁਗ ਸਤਿ ਸਤਿ ਸਤਿ ਪ੍ਰਭ ਵਰਤਾਏ, ਸੋਹੰ ਸ਼ਬਦ ਜਪੇ ਪੁਰਖ ਅਪਾਰਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਪ੍ਰਗਟਿਓ ਨਰ ਲੈ ਅਵਤਾਰਾ। ਗੁਰ ਕਾ ਨਾਉਂ ਗੁਰਸਿਖ ਜਾਣੇ। ਗੁਰ ਕਾ ਨਾਉਂ ਗੁਰ ਸ਼ਬਦ ਪਛਾਣੇ। ਗੁਰ ਕਾ ਨਾਉਂ ਗੁਰ ਭਗਤ ਹੀ ਮਾਣੇ। ਗੁਰ ਕਾ ਨਾਉਂ ਬ੍ਰਹਮ ਗਿਆਨੇ। ਗੁਰ ਕਾ ਨਾਉਂ ਹੋਏ ਆਤਮ ਧਿਆਨੇ। ਗੁਰ ਕਾ ਨਾਉਂ ਗੁਰਸੰਗਤ ਮਿਲਾਨੇ। ਗੁਰ ਕਾ ਨਾਉਂ ਸਹੰਸਰ ਰੋਗ ਮਿਟਾਨੇ। ਗੁਰ ਕਾ ਨਾਉਂ ਆਤਮ ਜੋਤ ਜਗਾਨੇ। ਗੁਰ ਕਾ ਨਾਉਂ ਝੂਠੀ ਦੇਹ ਵਿਚ ਸਚ ਵਖਾਨੇ। ਗੁਰ ਕਾ ਨਾਉਂ ਹਰਿ ਪ੍ਰਭ ਜੋਤ ਜਗਾਨੇ। ਗੁਰ ਕਾ ਨਾਉਂ ਖੰਡ ਬ੍ਰਹਿਮੰਡ ਗੁਰਸਿਖ ਦਰਸਾਨੇ। ਗੁਰ ਕਾ ਨਾਉਂ ਹਰਿ ਰੰਗ ਦਿਸੇ ਹਰ ਇਕ ਸਮਾਨੇ। ਗੁਰ ਕਾ ਨਾਉਂ ਪ੍ਰਭ ਜੋਤ ਸਾਧ ਸੰਗਤ ਮਿਲਾਨੇ । ਗੁਰ ਕਾ ਨਾਉਂ ਗੁਰਸਿਖ ਗੁਰ ਧਾਮ ਪਹੁੰਚਾਨੇ । ਗੁਰ ਕਾ ਨਾਉਂ ਗੁਰਸਿਖ ਵਿਚ ਬੈਕੁੰਠ ਪਹੁੰਚਾਨੇ। ਗੁਰ ਕਾ ਨਾਉਂ ਗੁਰਸਿਖ ਚੁਰਾਸੀ ਗੇੜ ਕਟਾਨੇ। ਗੁਰ ਕਾ ਨਾਉਂ ਹਰ ਜੀਵ ਗੁਰ ਦਰਸ ਦਿਖਾਨੇ। ਗੁਰ ਕਾ ਨਾਉਂ ਗੁਰਸਿਖ ਤੋੜੇ ਅਭਿਮਾਨੇ। ਗੁਰ ਕਾ ਨਾਉਂ ਗੁਰਸਿਖ ਸਦਾ ਗੁਰਚਰਨ ਧਿਆਨੇ। ਗੁਰ ਕਾ ਨਾਉਂ ਗੁਰਸਿਖ ਸਦਾ ਹੀ ਮਾਨੇ। ਗੁਰ ਕਾ ਨਾਉਂ ਗੁਰਸਿਖ ਆਪ ਮਾਨੇ। ਗੁਰ ਕਾ ਨਾਉਂ ਗੁਰਸਿਖ ਪ੍ਰਭ ਜੋਤ ਬੂਝ ਬੁਝਾਨੇ। ਗੁਰ ਕਾ ਨਾਉਂ ਗੁਰਸਿਖ ਚਲੇ ਗੁਰ ਕੇ ਭਾਣੇ। ਗੁਰ ਕਾ ਨਾਉਂ ਗੁਰਸਿਖ ਗੁਰ ਸ਼ਬਦ ਪਛਾਣੇ। ਗੁਰ ਕਾ ਨਾਉਂ ਗੁਰ ਸ਼ਬਦ ਉਪਜਾਵੇ। ਗੁਰ ਕਾ ਨਾਉਂ ਅਨਹਦ ਸ਼ਬਦ ਧੁਨ ਵਜਾਵੇ। ਗੁਰ ਕਾ ਨਾਉਂ ਖੋਲ੍ਹ ਤ੍ਰੈਕੁਟੀ ਪ੍ਰਭ ਦਰਸ ਦਰਸਾਵੇ। ਗੁਰ ਕਾ ਨਾਉਂ ਸਚ ਮਾਰਗ ਪਾਵੇ। ਗੁਰ ਕਾ ਨਾਉਂ ਗੁਰਚਰਨ ਲਾਗ ਦਰਸ ਦਰਸਾਵੇ। ਗੁਰ ਕਾ ਨਾਉਂ ਗੁਰ ਸੋਹੰ ਸ਼ਬਦ ਅਲਾਵੇ। ਗੁਰ ਕਾ ਨਾਉਂ ਗੁਰ ਪਾਰਬ੍ਰਹਮ ਪਰਮੇਸ਼ਰ ਪਾਵੇ। ਗੁਰ ਕਾ ਨਾਉਂ ਧਰਤ ਧਵਲ ਆਕਾਸ਼ ਇਕ ਰੰਗ ਸਮਾਵੇ। ਗੁਰ ਕਾ ਨਾਉਂ ਖਾਣੀ ਬਾਣੀ ਗਗਨ ਪਤਾਲੀ ਸਰਬ ਥਾਏਂ ਰਹਾਵੇ। ਗੁਰ ਕਾ ਨਾਉਂ ਜੀਵ ਜੰਤ ਸਰਬ ਤਰਾਵੇ। ਗੁਰ ਕਾ ਨਾਉਂ ਗੁਰਮੁਖ ਕੋਈ ਪਾਵੇ। ਗੁਰ ਕਾ ਨਾਉਂ ਗੁਰ ਸਚ ਨਾਮ ਮੰਤਰ ਦ੍ਰਿੜਾਵੇ। ਗੁਰ ਕਾ ਨਾਉਂ ਆਤਮ ਭੂਪਤ ਰੰਗ ਲਗਾਵੇ। ਗੁਰ ਕਾ ਨਾਉਂ ਗੁਰਸਿਖ ਗੁਰਮੁਖ ਬਣਾਵੇ। ਗੁਰ ਕਾ ਨਾਉਂ ਖੰਡ ਬ੍ਰਹਿਮੰਡ ਸਰਬ ਹੈ ਗਾਵੇ। ਗੁਰ ਕਾ ਨਾਉਂ ਤੀਨ ਲੋਕ ਏਕ ਰਹਾਵੇ। ਗੁਰ ਕਾ ਨਾਉਂ ਪ੍ਰਭ ਅਬਿਨਾਸ਼ ਸੰਗ ਮਿਲਾਵੇ। ਗੁਰ ਕਾ ਨਾਉਂ ਜੀਵ ਜੁਗਤ ਪ੍ਰਗਟਾਵੇ। ਗੁਰ ਕਾ ਨਾਉਂ ਗੁਰ ਠਾਂਡਾ ਘਰ ਮਾਹਿ ਪਾਵੇ। ਗੁਰ ਕਾ ਨਾਉਂ ਸਚਖੰਡ ਸਚ ਸਚ ਸਚ ਦਰਸਾਵੇ। ਗੁਰ ਕਾ ਨਾਉਂ ਦੇਹ ਦੀਪਕ ਵਿਚ ਜੋਤ ਜਗਾਵੇ। ਗੁਰ ਕਾ ਨਾਉਂ ਬੁਝੀ ਜੋਤ ਫਿਰ ਉਪਜਾਵੇ। ਗੁਰ ਕਾ ਨਾਉਂ ਗੋਝ ਗਿਆਨ ਵਿਚ ਦੇਹ ਪ੍ਰਗਟਾਵੇ। ਗੁਰ ਕਾ ਨਾਉਂ ਸਰਬ ਸੂਖ ਨਿਜ਼ ਆਤਮ ਪਾਏ। ਗੁਰ ਕਾ ਨਾਉਂ ਗੁਰਮੁਖ ਸਤਿ ਰਸਨਾ ਗਾਏ। ਗੁਰ ਕਾ ਨਾਉਂ ਗੁਰਸਿਖ ਸਦਾ ਮਨ ਭਾਏ। ਗੁਰ ਕਾ ਨਾਉਂ ਗੁਰਸਿਖ ਸੰਗਤ ਮਹਾਰਾਜ ਸ਼ੇਰ ਸਿੰਘ ਕਲਜੁਗ ਲਏ ਮਿਲਾਏ। ਗੁਰ ਕਾ ਸ਼ਬਦ ਊਚ ਅਗੰਮ ਅਪਾਰਾ। ਗੁਰ ਕਾ ਸ਼ਬਦ ਹਰਿ ਭਗਤ ਭੰਡਾਰਾ। ਗੁਰ ਕਾ ਸ਼ਬਦ ਗੁਰਸਿਖ ਸਵਾਰਾ। ਗੁਰ ਕਾ ਸ਼ਬਦ ਉਪਜੇ ਆਤਮ ਦਵਾਰਾ। ਗੁਰ ਕਾ ਸ਼ਬਦ ਗੁਰਸਿਖ ਮਿਲਾਏ ਨਿਰੰਕਾਰਾ। ਗੁਰ ਕਾ ਸ਼ਬਦ ਗੁਰਸਿਖ ਕਲਜੁਗ ਪਾਰ ਉਤਾਰਾ। ਗੁਰ ਕਾ ਸ਼ਬਦ ਸੋਹੰ ਚਲੇ ਅਪਰ ਅਪਾਰਾ। ਗੁਰ ਕਾ ਸ਼ਬਦ ਸੋਹੰ ਸਤਿਜੁਗ ਲੈ ਅਵਤਾਰਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰਾ । ਗੁਰ ਕਾ ਸ਼ਬਦ ਸੋਹੰ ਉਤਮ ਨਿਆਰਾ। ਗੁਰ ਕਾ ਨਾਉਂ ਸਰਬ ਗੁਣ ਤਾਰਾ। ਗੁਰ ਕਾ ਨਾਉਂ ਪ੍ਰਗਟੇ ਜੋਤ ਆਪ ਨਿਰੰਕਾਰਾ। ਗੁਰ ਕਾ