ਤਾਰ, ਗੁਰਸਿਖਾਂ ਸਦ ਰਹੇ ਗੁਰ ਚਰਨ ਪਿਆਰ, ਮਨ ਦਾ ਕਪਟ ਪ੍ਰਭ ਨਿਵਾਰਾ। ਮਨੀ ਸਿੰਘ ਪ੍ਰਭ ਦੇ ਵਡਿਆਈ, ਉਚ ਪਦਵੀ ਥਿਰ ਘਰ ਤੇ ਪਾਈ, ਜੋਤ ਨਿਰੰਜਣ ਵਿਚ ਦੇਹ ਟਿਕਾਈ, ਗੁਰ ਪੂਰੇ ਸਚ ਸ਼ਾਹ ਪਾ ਲਿਆ । ਜਗਤ ਗੁਰ ਹੋਵੇ ਉਜਿਆਰਾ, ਜੋਤ ਜਗਾਏ ਸ਼ੇਰ ਸਿੰਘ ਨਿਰੰਕਾਰਾ, ਸਰਬ ਦੂਖ ਗੁਰਚਰਨ ਨਿਵਾਰਾ, ਭਗਤ ਜਨਾਂ ਸਦ ਪ੍ਰਭ ਵਾਸਿਆ। ਗੁਰਸੰਗਤ ਪ੍ਰਭ ਮਾਣ ਦਿਵਾਏ, ਗੁਰਸੰਗਤ ਪ੍ਰਭ ਰਿਹਾ ਸਮਾਏ, ਗੁਰਸੰਗਤ ਪ੍ਰਭ ਜੋਤ ਪ੍ਰਗਟਾਏ, ਮਨੀ ਸਿੰਘ ਪ੍ਰਭ ਵਿਚ ਨਿਵਾਸਿਆ। ਗੁਰਸੰਗਤ ਹਰਿ ਇਕ ਸਮਾਨਾ। ਗੁਰਸੰਗਤ ਪ੍ਰਗਟਾਵੇ ਵਿਸ਼ਨੂੰ ਭਗਵਾਨਾ । ਗੁਰਸੰਗਤ ਪ੍ਰਭ ਜੋਤ ਜਗਾਨਾ। ਉਪਜੇ ਸ਼ਬਦ ਵੱਜੇ ਧੁਨਕਾਨਾ। ਪ੍ਰਭ ਦਰਸ ਮਨ ਜੋਤ ਜਗਾਈਏ। ਪ੍ਰਭ ਦਰਸ ਸਚਖੰਡ ਦਰਸਾਈਏ। ਪ੍ਰਭ ਦਰਸ ਜੋਤ ਸਰੂਪ ਹੋ ਜਾਈਏ। ਸਦਾ ਸਦਾ ਪ੍ਰਭ ਆਪ ਉਪਕਾਰਿਆ । ਜੁਗ ਕਲ ਪ੍ਰਭ ਆਪ ਉਲਟਾਏ। ਜੋਤ ਨਿਰੰਜਣ ਵਿਚ ਦੇਹ ਜਗਾਏ। ਕਲਜੁਗ ਜਾਮਾ ਧਾਰ ਸ਼ੇਰ ਸਿੰਘ ਨਾਮ ਰਖਾਏ। ਸੋਹੰ ਸ਼ਬਦ ਚਲੇ ਜਗਤ ਉਧਾਰਿਆ। ਸੋਹੰ ਸ਼ਬਦ ਸਤਿਜੁਗ ਸਤਿ ਸਤਿ ਵਰਤਾਏ। ਸੋਹੰ ਸ਼ਬਦ ਪ੍ਰਭ ਜੋਤ ਜਗਾਏ। ਸੋਹੰ ਸ਼ਬਦ ਆਤਮ ਕਰੇ ਪ੍ਰਕਾਸ਼, ਸਚ ਸੁੱਚ ਵਿਚ ਦੇਹ ਵਰਤਾਏ। ਸੋਹੰ ਸ਼ਬਦ ਹੋਏ ਪ੍ਰਕਾਸ਼, ਜੀਵ ਆਤਮ ਪ੍ਰਭ ਜੋਤ ਜਗਾਏ। ਸੋਹੰ ਸ਼ਬਦ ਸਦਾ ਅਬਿਨਾਸ਼, ਪ੍ਰਭ ਅਬਿਨਾਸ਼ੀ ਆਪ ਲਿਖਾਏ। ਸੋਹੰ ਸ਼ਬਦ ਸਰਬ ਗੁਣਤਾਸ, ਬੁਝੀ ਦੀਪਕ ਵਿਚ ਦੇਹ ਜਗਾਏ। ਸੋਹੰ ਸ਼ਬਦ ਹੋਏ ਰਹਿਰਾਸ, ਅਨਹਦ ਸ਼ਬਦ ਮਨ ਧੁਨ ਵਜਾਏ। ਸੋਹੰ ਸ਼ਬਦ ਉਪਜੇ ਰਘੁਨਾਥ, ਆਤਮ ਜੋਤ ਪ੍ਰਭ ਦਰਸ ਦਿਖਾਏ। ਸੋਹੰ ਸ਼ਬਦ ਮਨ ਭਏ ਪ੍ਰਕਾਸ਼, ਅੰਮ੍ਰਿਤ ਝਿਰਨਾ ਨਿਝਰੋਂ ਝਿਰਾਏ। ਅੰਮ੍ਰਿਤ ਮੇਘ ਗੁਰ ਪੂਰਾ ਬਰਖ਼ੇ, ਏਕ ਬੂੰਦ ਕਵਲ ਮੇਂ ਪਾਏ। ਖੁੱਲ੍ਹੇ ਕਵਲ ਹੋਏ ਜੋਤ ਪ੍ਰਕਾਸਿਆ, ਆਤਮ ਦਵਾਰ ਪ੍ਰਭ ਪਰਦੇ ਹਟਾਏ। ਨਿਰੰਜਣ ਜੋਤ ਕਰੇ ਦੇਹ ਉਜਿਆਰਾ, ਖੋਲ੍ਹ ਤ੍ਰੈਕੁਟੀ ਪ੍ਰਭ ਦਰਸ ਦਿਖਾਏ। ਹਰਿ ਰੰਗ ਹਰਿ ਮਾਹਿ ਜਾਨਣ, ਨਿਜਾਨੰਦ ਪ੍ਰਭ ਰਿਹਾ ਸਮਾਏ। ਨਿਜਾਨੰਦ ਜੋ ਜਨ ਜਾਣੇ, ਹਰਿ ਦਰਸ਼ਨ ਹਰਿ ਮਾਹਿ ਪਾਏ। ਪ੍ਰਭ ਅਬਿਨਾਸ਼ ਅਵਿਗਤ ਅਗੋਚਰ, ਤੀਨ ਲੋਕ ਰਿਹਾ ਸਮਾਏ। ਖੰਡ ਬ੍ਰਹਿਮੰਡ ਪ੍ਰਭ ਏਕ ਸਰੂਪਾ, ਮਾਤਲੋਕ ਪ੍ਰਭ ਜੋਤ ਜਗਾਏ। ਜੁਗੋ ਜੁਗ ਪ੍ਰਭ ਲੈ ਅਵਤਾਰਾ, ਭਗਤ ਜਨਾਂ ਨੂੰ ਆਪ ਤਰਾਏ। ਸਤਿਜੁਗ ਹੋਏ ਮਿਹਰਵਾਨ, ਤਰੇਤਾ ਰਾਮ ਅਖਵਾਏ। ਦਵਾਪਰ ਕ੍ਰਿਸ਼ਨ ਮੁਰਾਰ, ਕਲਜੁਗ ਸ਼ੇਰ ਸਿੰਘ ਨਾਮ ਰਖਾਏ। ਕਲਜੁਗ ਜਾਮਾ ਧਾਰ ਘਨਕਪੁਰੀ ਗੁਰ ਭਾਗ ਲਗਾਏ। ਗੁਰਸਿਖਾਂ ਦੇਵੇ ਤਾਰ, ਜਿਨ੍ਹਾਂ ਗੁਰ ਚਰਨੀ ਸੀਸ ਝੁਕਾਏ। ਬੇਮੁਖਾਂ ਆਈ ਹਾਰ, ਗੁਰ ਤੋਂ ਜਿਨ੍ਹਾਂ ਮੁਖ ਛੁਪਾਏ। ਬੇਮੁਖ ਨਾ ਪਾਇਣ ਸਾਰ, ਪ੍ਰਭ ਜੋਤ ਜਗਤ ਪ੍ਰਗਟਾਏ। ਕਲਜੁਗ ਕਰਮ ਵੀਚਾਰ, ਗੁਰ ਪੂਰਾ ਆਣ ਮਾਣ ਗਵਾਏ। ਗੁਰਸਿਖਾਂ ਘਰ ਜੈਕਾਰ, ਜੋ ਹਰਿ ਨਾਮ ਕਲ ਧਿਆਏ। ਬੇਮੁਖਾਂ ਨਰਕ ਨਿਵਾਸ, ਜੋ ਰਸਨਾ ਮਦਿ ਮਾਸ ਲਗਾਏ। ਨਿਰੰਜਣ ਜੋਤ ਹੋਏ ਆਕਾਰ, ਸਤਿਗੁਰ ਪੂਰਾ ਸਤਿ ਸਚ ਵਰਤਾਏ। ਸਭ ਦਾ ਗੁਆਏ ਮਾਣ, ਸੋਹੰ ਸ਼ਬਦ ਮੁਖ ਰਖਾਏ। ਉਪਜੇ ਬ੍ਰਹਮ ਗਿਆਨ, ਜੋ ਜੀਵ ਰਸਨਾ ਗਾਏ। ਪ੍ਰਗਟੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਭੇਵ ਨਾ ਪਾਏ। ਕਲਜੁਗ ਪ੍ਰਗਟਿਓ ਸ਼ੇਰ ਸਿੰਘ ਅਵਤਾਰੇ। ਜੋਤ ਸਰੂਪ ਸਰਬ ਸ੍ਰਿਸ਼ਟ ਸੰਘਾਰੇ। ਛਡ ਦੇਹ ਹੋਏ ਜੋਤ ਆਧਾਰੀ । ਜੋਤ ਨਿਰੰਜਣ ਅਪਰ ਅਪਾਰੀ। ਜੀਵ ਜੰਤ ਸਭ ਜੋਤ ਹਮਾਰੀ। ਪ੍ਰਗਟੀ ਜੋਤ ਕਲਜੁਗ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਜਾਓ ਸਦਾ ਸਦਾ ਚਰਨ ਬਲਿਹਾਰੀ। ਗੁਰਸਿਖ ਮਨ ਗੁਰ ਚਰਨ ਪਿਆਸਿਆ। ਗੁਰਚਰਨ ਦਰਸ ਆਤਮ ਧਰਾਸਿਆ। ਗੁਰਚਰਨ ਵੱਜੇ ਬਾਣ ਵਿਚ ਪ੍ਰਭਾਸਿਆ। ਦੇਵੇ ਬਧਕ ਤਾਰ, ਕਰੇ ਕ੍ਰਿਸ਼ਨ ਖੁਲਾਸਿਆ। ਕਲਜੁਗ ਜਾਮਾ ਧਾਰ, ਦੇਵੇ ਦਰਸ ਪ੍ਰਭ ਪੁਰਖ ਅਬਿਨਾਸਿਆ । ਗੁਰ ਗੁਰਸਿਖਾਂ ਲਾਵੇ ਪਾਰ, ਜਿਨ੍ਹਾਂ ਗੁਰ ਚਰਨ ਪਿਆਸਿਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ ਨਿਹਕਲੰਕ ਹੋਏ ਸਰਬ ਨਿਵਾਸਿਆ। ਸਰਬ ਨਿਵਾਸੀ ਪ੍ਰਭ ਜੋਤ ਸਰੂਪਿਆ। ਮਹਿੰਮਾ ਅਪਰ ਅਪਾਰ, ਪ੍ਰਭ ਵਡ ਭੂਪਿਆ। ਤੇਰੀ ਕੋਇ ਨਾ ਪਾਏ ਸਾਰ, ਹਰ ਰੰਗ ਅਨੂਪਿਆ। ਹੋਏ ਜੋਤ ਪ੍ਰਕਾਸ਼, ਜਗਤ ਅੰਧ ਕੂਪਿਆ। ਮੇਰੀ ਕੋਇ ਨਾ ਪਾਏ ਸਾਰ, ਨਾ ਰੂਪ ਨਾ ਰੇਖਿਆ। ਭਗਤ ਜਨ ਕਰਨ ਵਿਚਾਰ, ਜਿਨ੍ਹਾਂ ਵਿਚ ਵਿਸੇਖਿਆ। ਤੇਰਾ ਜੋਤ ਆਕਾਰ, ਗੁਰਮੁਖਾਂ ਕਲਜੁਗ ਰੰਗ ਤੇਰਾ ਦੇਖਿਆ । ਜੁਗੋ ਜੁਗ ਲੈ ਅਵਤਾਰ, ਪ੍ਰਭ ਕੱਢੇ ਭੁਲੇਖਿਆ। ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਮਹਾਰਾਜ ਸ਼ੇਰ ਸਿੰਘ ਪੇਖਿਆ। ਪ੍ਰਭ ਕਾ ਰੂਪ ਅਗੰਮ, ਜੀਵ ਨਾ ਜਾਣਿਆ। ਪ੍ਰਭ ਕਾ ਰੂਪ ਅਗੰਮ, ਭਗਤ ਜਨਾਂ ਪਛਾਣਿਆ। ਪ੍ਰਭ
G01L55 ੧੬ ਹਾੜ ੨੦੦੭ ਬਿਕ੍ਰਮੀ ਰਾਣੀ ਖੇਤ ਜ਼ਿਲਾ ਅਲਮੋੜਾ ਚੁਬਾਤੀਆਂ ਬਚਨ ਹੋਏ
- Post category:Written Harbani Granth 01
