G01L55 ੧੬ ਹਾੜ ੨੦੦੭ ਬਿਕ੍ਰਮੀ ਰਾਣੀ ਖੇਤ ਜ਼ਿਲਾ ਅਲਮੋੜਾ ਚੁਬਾਤੀਆਂ ਬਚਨ ਹੋਏ

ਨਾਉਂ ਗੁਰਸਿਖ ਭਰਵਾਸਾ ਦੇਵੇ ਦਾਨ ਹਰਿ ਨਾਉਂ ਭਗਤ ਭੰਡਾਰਾ। ਗੁਰ ਕਾ ਸ਼ਬਦ ਮਿਲੇ ਪ੍ਰਭ ਅਬਿਨਾਸ਼ੀ ਸਰਬ ਘਟ ਵਾਸੀ, ਹੋਏ ਗਿਆਨ ਗੁਰ ਦਰਸ ਅਪਾਰਾ। ਗੁਰ ਕਾ ਸ਼ਬਦ ਭਗਤ ਜਨ ਜਾਨਣ, ਆਤਮ ਸ਼ਬਦ ਨਿੱਤ ਆਤਮ ਮਾਨਣ, ਮਿਟੇ ਅਗਿਆਨ ਮਨ ਹੋਏ ਗਿਆਨਨ। ਸੋਹੰ ਸ਼ਬਦ ਹੋਏ ਧੁਨਕਾਰਾ। ਆਤਮ ਜੋਤ ਆਤਮ ਪ੍ਰਕਾਸ਼ੇ। ਗੁਰ ਕਾ ਸ਼ਬਦ ਸਰਬ ਦੁੱਖ ਨਾਸੇ। ਹਰਿ ਹਰਿ ਮਿਲਿਓ ਪ੍ਰਭ ਅਬਿਨਾਸ਼ੇ। ਪ੍ਰਗਟੀ ਜੋਤ ਆਪ ਨਿਰੰਕਾਰਾ। ਪ੍ਰਭ ਕਿਰਪਾਲ ਭਗਤ ਵਛਲ ਦੀਨ ਦਿਆਲ, ਗੁਰ ਸ਼ਬਦ ਆਤਮ ਲਾਲ ਗੁਲਾਲ ਹੋਏ ਜੋਤ ਦੇਹ ਚਮਤਕਾਰਾ। ਪ੍ਰਭ ਦਰਸ਼ਨ ਪਾਇਆ, ਗੁਰ ਸ਼ਬਦ ਗੁਰ ਗਿਆਨ ਦਿਵਾਇਆ, ਰੋਗ ਸੋਗ ਸਭ ਦੇ ਚੁਕਾਇਆ, ਜੋਤ ਜਗਾਈ ਪ੍ਰਭ ਅਪਰ ਅਪਾਰਾ। ਹਰਿ ਹਰਿ ਪ੍ਰਭ ਹਿਰਦੇ ਵਸਿਆ, ਗੁਰ ਕਾ ਸ਼ਬਦ ਗੁਰਦੇਵ ਦਰਸਿਆ, ਆਤਮ ਸੁਖ ਮਿਲੇ ਮਨ ਹਰਸਿਆ , ਬੂਝ ਬੁਝਾਏ ਪ੍ਰਭ ਸਿਰਜਣਹਾਰਾ। ਰਾਮ ਨਾਮ ਮਨ ਮਾਹਿ ਪਾਇਆ, ਗੁਰ ਕਾ ਸ਼ਬਦ ਗੁਰ ਦਰਸ਼ਨ ਪਾਇਆ, ਜੋਤ ਨਿਰੰਜਣ ਵਿਚ ਦੇਹ ਜਗਾਇਆ, ਪ੍ਰਗਟੇ ਜੋਤ ਪ੍ਰਭ ਕਰਤਾਰਾ। ਕਲਜੁਗ ਆਣ ਪ੍ਰਭ ਭਗਤ ਤਰਾਏ, ਗੁਰਸਿਖਾਂ ਗੁਰ ਮਾਣ ਦਿਵਾਏ, ਖੰਡ ਬ੍ਰਹਿਮੰਡ ਪ੍ਰਭ ਦੇ ਉਲਟਾਏ, ਕਰੇ ਖੇਲ ਅਚੱਲ ਨਿਆਰਾ। ਜੁਗ ਚੌਥੇ ਦਾ ਮਾਣ ਗਵਾਇਆ, ਕਲੂ ਕਾਲ ਕਰਨ ਹਰਿ ਜੂ ਆਇਆ, ਧਾਰ ਖੇਲ ਚਤੁਰਭੁਜ ਕਹਾਇਆ, ਸਾਵਲ ਸੁੰਦਰ ਰੂਪ ਬਣਾਇਆ, ਕਰੇ ਰੰਗ ਆਪ ਗਿਰਧਾਰਾ। ਬ੍ਰਹਮੇ ਦਾ ਹੁਣ ਮਾਣ ਗਵਾਇਆ, ਚਾਰ ਵੇਦ ਦਾ ਅੰਤ ਕਰਾਇਆ, ਸੋਹੰ ਸ਼ਬਦ ਗੁਰ ਜਗਤ ਚਲਾਇਆ, ਨਾਮ ਸ਼ਬਦ ਪ੍ਰਭ ਦਏ ਭੰਡਾਰਾ। ਕੁਰਾਨ ਅੰਜ਼ੀਲ ਕੋਈ ਰਹਿਣ ਨਾ ਪਾਏ, ਬਾਣੀ ਦਾ ਹੁਣ ਮਾਣ ਗੁਆਏ, ਈਸ਼ਵਰ ਜੋਤ ਜਗਤ ਪ੍ਰਗਟਾਏ, ਗੁਰ ਪੂਰਾ ਗੁਰਸਿਖਾਂ ਮੁੱਖ ਵਾਕ ਸੁਣਾਏ, ਐਸਾ ਜਗਤ ਕੀਆ ਉਜਿਆਰਾ । ਐਸੀ ਕਲਾ ਪ੍ਰਭ ਆਪ ਵਰਤਾਏ, ਮਦਿ ਮਾਸ ਸਭ ਨਸ਼ਟ ਹੋ ਜਾਏ, ਸੋਹੰ ਸ਼ਬਦ ਗੁਰ ਜਗਤ ਚਲਾਏ, ਸਤਿਜੁਗ ਸਤਿ ਹੋਏ ਵਰਤਾਰਾ। ਗੁਰ ਕਾ ਨਾਉਂ ਭਗਤ ਜਨ ਗਾਇਨ, ਹੋਏ ਗਿਆਨ ਗੁਰ ਚਰਨ ਧਿਆਇਨ, ਭਗਤ ਜਨ ਪ੍ਰਭ ਦਰਸ਼ਨ ਪਾਇਣ, ਕਲਜੁਗ ਪ੍ਰਗਟਿਓ ਪ੍ਰਭ ਜੋਤ ਨਿਰੰਕਾਰਾ। ਗੁਰਸਿਖ ਤਰਾਇਣ ਗੁਣ ਗੋਬਿੰਦ ਗਾਇਣ, ਘਨਕਪੁਰੀ ਗੁਰ ਦਰਸ਼ਨ ਪਾਇਣ, ਜਿਥੇ ਮਹਾਰਾਜ ਸ਼ੇਰ ਸਿੰਘ ਲੈ ਅਵਤਾਰਾ। ਕਲਜੁਗ ਆਣ ਜਿਸ ਕਲ ਸਵਾਰੀ, ਗੁਰਸਿੱਖਾਂ ਗੁਰ ਪਾਰ ਉਤਾਰੀ, ਜੋਤ ਨਿਰੰਜਣ ਸਰਬ ਉਧਾਰੀ, ਪ੍ਰਗਟੇ ਆਪ ਪ੍ਰਭ ਮੁਰਾਰਾ। ਸੋ ਬੂਝੇ ਜਿਨ ਆਪ ਬੁਝਾਏ, ਬਿਨ ਗੁਰ ਕੋਈ ਭੇਵ ਨਾ ਪਾਏ, ਦੇਵੇ ਦਰਸ ਆਪ ਰਘੁਰਾਏ, ਉਪਜੇ ਸ਼ਬਦ ਅਗੰਮ ਅਪਾਰਾ। ਗੁਰਸਿਖਾਂ ਗੁਰ ਦਰਸ਼ਨ ਪਾਇਆ, ਧੰਨ ਗੁਰਸਿਖ ਜਿਨ੍ਹਾਂ ਗੁਰ ਚਰਨ ਸੀਸ ਨਿਵਾਇਆ, ਮਨ ਮੇਂ ਉਪਜੇ ਗਿਆਨ ਹਰਿ ਜੀਓ ਹਰ ਮਾਹਿ ਪਾਇਆ, ਚਤੁਰਭੁਜ ਪ੍ਰਭ ਤੀਨ ਲੋਕ ਆਕਾਰਾ। ਤੀਨ ਲੋਕ ਪ੍ਰਭ ਜੋਤ ਪ੍ਰਕਾਸਿਆ, ਨਜ਼ਰ ਨਾ ਆਵੇ ਹਰ ਜੀਵ ਮੇਂ ਵਾਸਿਆ, ਪਾਵੇ ਸੋ ਜਿਨ ਪ੍ਰਭ ਆਤਮ ਪ੍ਰਗਾਸਿਆ, ਜੋਤ ਜਗਾਵੇ ਗੁਰ ਅਪਰ ਅਪਾਰਾ। ਰੰਗ ਏਕ ਕੋਈ ਰੂਪ ਨਾ ਜਾਣੇ, ਪ੍ਰਭ ਏਕ ਰੰਗ ਅਨੇਕ ਭੇਖ ਵਖਾਣੇ, ਜੋਤ ਇਕ ਕੋਟਨ ਜੀਵ ਵਿਚ ਸਮਾਨੇ, ਪ੍ਰਭ ਕਾ ਭੇਉ ਅਗੰਮ ਅਪਾਰਾ। ਕਲਜੁਗ ਪ੍ਰਗਟੀ ਜੋਤ ਨਿਰੰਕਾਰੀ, ਕੋਈ ਨਾ ਜਾਣੇ ਸ਼ੇਰ ਸਿੰਘ ਕ੍ਰਿਸ਼ਨ ਮੁਰਾਰੀ, ਬਾਣੀ ਬੋਹਥ ਨਿਹਕਲੰਕ ਅਵਤਾਰੀ, ਭਗਤ ਜਨਾਂ ਗੁਰ ਦੇਵੇ ਗਿਆਨਾ। ਤਰੇ ਸਿੱਖ ਜਿਨ੍ਹਾਂ ਹਰਿ ਰੰਗ ਮਾਣਿਆ, ਉਧਰੇ ਸਿੱਖ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਕਲਜੁਗ ਪਛਾਣਿਆਂ, ਧੰਨ ਗੁਰਸਿਖ ਜਿਨ੍ਹਾਂ ਹਰਿ ਰੰਗ ਮਾਣਿਆਂ, ਨਿਹਕਲੰਕ ਕਲਜੁਗ ਅਵਤਾਰਾ। ਕਲਜੁਗ ਲੈ ਅਵਤਾਰ ਪ੍ਰਭ ਨੇ ਭੇਵ ਚੁਕਾਇਆ, ਕਿਰਪਾ ਕਰ ਅਪਾਰ ਮਨੀ ਸਿੰਘ ਨੂੰ ਦਰਸ ਦਿਖਾਇਆ, ਦਿਤਾ ਸੰਤ ਤਾਰ ਦਿਲ ਦਾ ਗੋਝ ਚੁਕਾਇਆ, ਕਲਜੁਗ ਦਿਤਾ ਤਾਰ, ਜਾਮਾ ਲੈ ਅਪਾਰਾ। ਵਰਤੇ ਸਚ ਹੋਵੇ ਗੁਰ ਜੋਤ ਅਧਾਰ, ਗੁਰ ਪੂਰਾ ਗੁਰਸੰਗਤ ਦੇਵੇ