Granth 02 Likhat 001: 15 Visakh 2009 Bikarmi Ranjeet Kaur de Greh Pind Jethuwal

੧੫ ਵਿਸਾਖ ੨੦੦੯ ਬਿਕ੍ਰਮੀ ਰਣਜੀਤ ਕੌਰ ਦੇ ਗ੍ਰਹਿ ਪਿੰਡ ਜੇਠੂਵਾਲ:
ਗੁਰ ਕਿਰਪਾ ਜਨ ਸੇਵ ਕਮਾਏ। ਗੁਰ ਕਿਰਪਾ ਜਨ, ਦਰ ਆਏ। ਗੁਰ ਕਿਰਪਾ ਗੁਰਸਿਖ ਗੁਰ ਮਾਰਗ ਲਾਏ। ਗੁਰ ਕਿਰਪਾ ਘਰ ਨੌਂ ਨਿਧ ਉਪਜਾਏ। ਗੁਰ ਕਿਰਪਾ ਰਿਧ ਸਿਧ ਗੁਰ ਵਸ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸੇਵਾ ਲਾਏ। ਗੁਰ ਕਿਰਪਾ ਗੁਰ ਹੋਏ ਰਖਵਾਲਾ। ਗੁਰ ਕਿਰਪਾ ਗੁਰ ਸਦ ਪ੍ਰਿਤਪਾਲਾ। ਗੁਰ ਕਿਰਪਾ ਗੁਰ ਜੋਤ ਜਗਾਏ ਗੁਰਸਿਖ ਜਵਾਲਾ। ਗੁਰ ਕਿਰਪਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਆਪ ਰਖਵਾਲਾ। ਪ੍ਰਭ ਕਿਰਪਾ ਕਰ ਭਰੇ ਭੰਡਾਰੇ। ਕਰ ਕਿਰਪਾ ਦੇਵੇ ਸ਼ਬਦ ਅਧਾਰੇ। ਗੁਰ ਕਿਰਪਾ ਗੁਰਸਿਖ ਆਏ ਪ੍ਰਭ ਚਰਨ ਦਵਾਰੇ। ਗੁਰ ਕਿਰਪਾ ਗੁਰਸਿਖ ਗੁਰ ਚਰਨ ਨਿਮਸਕਾਰੇ। ਗੁਰਮੁਖ ਸਾਚਾ ਗੁਰ ਪੂਰਾ ਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖ ਭੰਜਨ ਦੁਖ ਨਿਵਾਰੇ। ਪ੍ਰਭ ਕਿਰਪਾ ਗੁਰ ਵਡ ਮਿਹਰਵਾਨ। ਗੁਰ ਕਿਰਪਾ ਜੀਵ ਉਪਜੇ ਗੁਰ ਚਰਨ ਧਿਆਨ। ਗੁਰ ਕਿਰਪਾ ਗੁਰਸਿਖ ਕਰੇ ਚਰਨ ਅਸ਼ਨਾਨ। ਗੁਰ ਕਿਰਪਾ ਗੁਰ ਦੇਵੇ ਸੋਹੰ ਨਾਮ ਨਿਧਾਨ। ਗੁਰ ਕਿਰਪਾ ਪ੍ਰਭ ਪਾਇਆ ਵਡ ਬਲਵਾਨ। ਗੁਰ ਪੂਰਾ ਗੁਰਸਿਖ ਸਾਚਾ ਸ਼ਬਦ ਮੇਲ ਮਿਲਾਣ। ਗੁਰ ਪੂਰਾ ਗੁਰਸਿਖ ਦਰ ਪਾਈਏ ਆਤਮ ਬ੍ਰਹਮ ਗਿਆਨ। ਗੁਰਮੁਖ ਪੂਰਾ ਮੇਟੇ ਆਤਮ ਅੰਧ ਅਗਿਆਨ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਜੋਤ ਸਰੂਪੀ ਆਣ। ਗੁਰ ਪੂਰਾ ਗੁਰ ਦਇਆ ਕਮਾਏ। ਗੁਰ ਪੂਰਾ ਗੁਰਸਿਖ ਦਰਸ ਦਿਖਾਏ। ਗੁਰ ਕਿਰਪਾ ਗੁਰਸਿਖ ਹਰਸ ਮਿਟਾਏ। ਗੁਰ ਕਿਰਪਾ ਗੁਰਸਿਖ ਆਤਮ ਮੇਘ ਬਰਸਾਏ। ਗੁਰ ਕਿਰਪਾ ਗੁਰਸਿਖ ਆਤਮ ਤ੍ਰਿਖਾ ਮਿਟਾਏ। ਗੁਰ ਪੂਰਾ ਗੁਰਮੁਖ ਸਾਚੇ ਲੇਖ ਲਿਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣੀ ਸੇਵਾ ਲਾਏ। ਗੁਰ ਪੂਰਾ ਗੁਰ ਸੂਰਾ। ਲਿਖਾਵੇ ਕਰਾਵੇ ਸ਼ਬਦ ਪੂਰਾ। ਗੁਰਮੁਖ ਦੇਵੇ ਨਾਉਂ ਮੇਵਾ। ਗੁਰ ਪੂਰਾ ਸ਼ਬਦ ਅਨਹਦ ਤੂਰਾ। ਆਤਮ ਕਰੇ ਭਰਪੂਰਾ। ਵਡਿਆਈ ਦੇਵੇ ਵਿਚ ਦੇਵੀ ਦੇਵਾ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਿਰਥਾ ਜਾਏ ਨਾ ਤੇਰੀ ਸੇਵਾ। ਗੁਰ ਪੂਰਾ ਸਿਖ ਚਰਨੀ ਲਾਗ। ਗੁਰ ਪੂਰਾ ਗੁਰਸਿਖ ਲਗਾਏ ਭਾਗ। ਗੁਰ ਪੂਰਾ ਸੋਹੰ ਸ਼ਬਦ ਉਪਜਾਏ ਸਾਚਾ ਰਾਗ। ਗੁਰ ਪੂਰਾ ਆਤਮ ਯਤ ਰਖਾਏ, ਤ੍ਰਿਸ਼ਨਾ ਕਾਮ ਨਾ ਪੋਹੇ ਆਗ। ਗੁਰ ਪੂਰਾ ਗੁਰਚਰਨ ਸੁਹਾਏ, ਲਗਾਏ ਸਿਖ ਜਿਉਂ ਬਾਸ਼ਕ ਨਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖ ਚਰਨੀ ਲਾਗ। ਗੁਰ ਪੂਰਾ ਜੀਵ ਜੰਤ ਉਪਾਏ। ਗੁਰ ਪੂਰਾ ਗੁਰਸਿਖ ਨੀਵ ਰਖਾਏ। ਗੁਰ ਪੂਰਾ ਗੁਰਮੁਖ ਸਾਚੇ ਬੂਝ ਬੁਝਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਮੇਲ ਮਿਲਾਏ। ਗੁਰ ਪੂਰਾ ਗਹਿਰ ਗੰਭੀਰ। ਗੁਰ ਪੂਰਾ ਆਤਮ ਦੇਵੇ ਗੁਰਸਿਖ ਧੀਰ। ਗੁਰ ਪੂਰਾ ਰੱਖੇ ਪਤਿ ਅੰਤਕਾਲ ਨਾ ਲੱਥੇ ਚੀਰ। ਗੁਰਮੁਖ ਪਿਲਾਏ ਪ੍ਰਭ ਅੰਮ੍ਰਿਤ ਸਾਚਾ ਸੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਰ ਨਾ ਜਾਣੇ ਸਾਧ ਸੰਤ ਫ਼ਕੀਰ। ਗੁਰ ਪੂਰਾ ਕਲ ਜਾਮਾ ਪਾਏ। ਗੁਰ ਪੂਰਾ ਭੇਖ ਧਾਰੀ ਸਰਬ ਭੁਲਾਏ। ਗੁਰਮੁਖਾਂ ਪ੍ਰਭ ਪੂਰਾ ਦਿਸ ਨਾ ਆਏ। ਗੁਰ ਪੂਰਾ ਜੋਤ ਅਧਾਰੀ ਜੋਤ ਰਹਾਏ। ਗੁਰ ਪੂਰਾ ਪ੍ਰਭ ਗਿਰਧਾਰੀ ਜਾਮਾ ਮਾਤਲੋਕ ਵਿਚ ਪਾਏ। ਗੁਰ ਪੂਰਾ ਗੁਰ ਚਰਨ ਬਣਾਏ। ਹਰਿ ਕਾ ਦਵਾਰ ਗੁਰਸਿਖ ਵਿਰਲਾ ਨਾਵ੍ਹਣ ਜਾਏ। ਗੁਰ ਪੂਰਾ ਹਉਮੇ ਰੋਗ ਸੋਹੰ ਕਰੇ ਕਾਰੀ, ਆਤਮ ਰੋਗ ਸਰਬ ਮਿਟਾਏ। ਗੁਰ ਪੂਰਾ ਵਡ ਦਾਤਾ ਵਡ ਭੰਡਾਰੀ, ਨਾਮ ਦਾਨ ਦਰ ਭਿਛਿਆ ਪਾਏ। ਗੁਰ ਪੂਰਾ ਗੁਰਮੁਖ ਸਾਚੇ ਆਤਮ ਜੋਤ ਜਗਾਈ, ਗੁਰ ਪੂਰਾ ਗੁਰਸਿਖ ਸਮਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਭਿਖਿਆ ਪਾਏ। ਗੁਰ ਪੂਰਾ ਗੁਰਮੁਖ ਸਾਚੇ ਲੇਖ ਲਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖਾਂ ਪੂਰਨ ਆਸ ਕਰਾਏ। ਗੁਰ ਪੂਰਾ ਗੁਰ ਭਗਤ ਉਧਾਰੇ। ਗੁਰ ਪੂਰਾ ਬ੍ਰਹਮ ਵਿਚਾਰੇ। ਗੁਰ ਪੂਰਾ ਗੁਰ ਜੋਤ ਅਧਾਰੇ। ਗੁਰ ਪੂਰਾ ਸਾਚਾ ਵਿਵਹਾਰੇ। ਗੁਰ ਪੂਰਾ ਗੁਰਸਿਖ ਸਾਚੇ ਪੰਚਮ ਜੇਠ ਸਾਚੇ ਤਿਵਹਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਵਿਚ ਮਾਤ ਉਤਾਰੇ। ਆਵੇ ਪੰਚਮ ਪੰਚਮ ਪੰਚਮ ਮੁੱਖ। ਸਾਧ ਸੰਗਤ ਦਿਸਾਵੇ ਸਾਚਾ ਸੁਖ। ਪਰਗਟ ਜੋਤ ਨਿਹਕਲੰਕ ਅੰਮ੍ਰਿਤ ਚੁਆਏ ਮੁਖ। ਆਤਮ ਮਿਟਾਏ ਸਰਬ ਸ਼ੰਕ, ਸੁਫਲ ਕਰਾਏ ਮਾਤ ਕੁੱਖ। ਏਕ ਲਗਾਵੇ ਆਪਣੇ ਅੰਕ, ਜਗਤ ਤ੍ਰਿਸਨਾ ਮਿਟਾਵੇ ਭੁੱਖ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤਰਾਵੇ, ਗਰਭਵਾਸ ਨਾ ਉਪਜੇ ਉਲਟਾ ਰੁੱਖ। ਗੁਰ ਪੂਰਾ ਗੁਰ ਦਾਤਾਰ। ਗੁਰ ਪੂਰਾ ਦੁਖੀਆਂ ਭੁਖਿਆਂ ਪਾਵੇ ਸਾਰ। ਗੁਰ ਪੂਰਾ ਭੋਗ ਲਗਾਏ ਰੁੱਖਿਆਂ ਸੁੱਖਿਆਂ, ਗੁਰਸਿਖਾਂ ਜਾਏ ਤਾਰ। ਗੁਰ ਪੂਰਾ ਭਾਗ ਲਗਾਏ ਦੁਖੀਆਂ, ਸਰਬ ਜਾਏ ਪੈਜ ਸਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਜਲ ਕਰੇ ਮੁਖੀਆਂ, ਜੋ ਜਨ ਆਏ ਦਰਬਾਰ। ਗੁਰ ਪੂਰਾ ਪੂਰਨ ਮਤਿ ਪਾਏ। ਗੁਰ ਪੂਰਾ ਗੁਰਮੁਖ ਸਾਚੇ ਸਾਚਾ ਸਤਿ ਰਖਾਏ। ਗੁਰ ਪੂਰਾ ਆਤਮ ਯਤ, ਸੋਹੰ ਬੀਜ ਬਿਜਾਏ। ਗੁਰ ਪੂਰਾ ਗੁਰਸਿਖ ਰੱਖੇ ਪੱਤ, ਚਾਰ ਯਾਰਾਂ ਚੋਬਦਾਰ ਬਣਾਏ। ਏਕਾ ਉਪਜਾਵੇ ਚਲਾਵੇ ਸੋਹੰ ਤਤ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾਵੇ। ਪੂਰਾ ਗੁਰ ਪੂਰਨ ਉਪਦੇਸ਼। ਪੂਰਾ ਗੁਰ ਜੋਤ ਸਰੂਪੀ ਕੀਆ ਵੇਸ। ਗੁਰ ਪੂਰਾ ਕਲਜੁਗ ਜਾਮਾ ਪਾਇਆ ਗੁਰਸਿਖ ਸਮਾਇਆ ਝੂਠੀ ਕਾਇਆ ਵਟਾਇਆ ਭੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਨਾ ਜਾਣੇ ਦਰ ਖੜੇ ਬ੍ਰਹਮਾ ਵਿਸ਼ਨ ਮਹੇਸ਼। ਗੁਰ ਪੂਰਾ ਵਡ ਵਡਿਆਈ। ਗੁਰ ਪੂਰਾ ਸ੍ਰਿਸ਼ਟ ਭੁਲਾਈ। ਗੁਰ ਪੂਰਾ ਸਾਧ ਸੰਗਤ ਸਾਚਾ ਸਤਿ ਰਖਾਈ। ਗੁਰ ਪੂਰਾ ਅੰਤਕਾਲ ਕਲ ਸਰਬ ਭ੍ਰਿਸ਼ਟ ਕਰਾਈ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਸਾਚੇ ਮਾਰਗ ਦੇਵੇ ਲਾਈ। ਗੁਰ ਪੂਰਾ ਸਚ ਮਾਰਗ ਲਾਏ। ਗੁਰ ਪੂਰਾ ਸਾਰੰਗ ਧਰ ਆਪ ਅਖਵਾਏ। ਗੁਰ ਪੂਰਾ ਗੁਰਦੇਵ ਆਪ ਆਪਣੀ ਕਲ ਪਰਗਟਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਚਲਾਏ। ਗੁਰ ਪੂਰਾ ਸਚ ਸ਼ਬਦ ਲਿਖਾਏ। ਗੁਰ ਪੂਰਾ ਸ੍ਰਿਸ਼ਟ ਸਬਾਈ ਏਕਾ ਮਾਰਗ ਲਾਏ। ਗੁਰ ਪੂਰਾ ਸੋਹੰ ਸਾਚਾ ਨਾਮ ਚਾਰ ਵਰਨ ਰਖਾਏ। ਗੁਰ ਪੂਰਾ ਮਾਤ ਸਾਚਾ ਥਾਉਂ ਚਰਨ ਧਰ ਜਾਏ ਸੁਹਾਏ। ਸਾਚਾ ਗੁਰ ਅਗੰਮ ਅਥਾਹੋ, ਨਿਹਕਲੰਕ ਜੋਤ ਸਰੂਪੀ ਕਲ ਜਾਮਾ ਪਾਏ। ਗੁਰ ਪੂਰਾ ਰਾਓ ਰੰਕ ਇਕ ਕਰਾਏ, ਆਪਣਾ ਹੁਕਮ ਆਪ ਵਰਤਾਏ। ਗੁਰ ਪੂਰਾ ਬੈਠੇ ਆਪ ਅਡੋਲ ਅਟੰਕ ਜੇ ਕੋਈ ਦੇਖੇ ਦਿਸ ਨਾ ਆਏ। ਗੁਰਸਿਖ ਪੂਰੇ ਜੋਤ ਸਰੂਪੀ ਲਾਏ ਤਨਕ, ਆਪ ਆਪਣਾ ਦਰਸ ਦਿਖਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਲ ਆਪਣੀ ਸੇਵਾ ਲਾਏ। ਗੁਰ ਪੂਰਾ ਸੱਜਣ ਸੁਹੇਲਾ। ਗੁਰ ਪੂਰਾ ਵਿਛੜਿਆਂ ਕਲ ਕਰਾਇਆ ਮੇਲਾ। ਗੁਰ ਪੂਰਾ ਪਾਰਬ੍ਰਹਮ ਪਰਮੇਸ਼ਵਰ ਅਚਰਜ ਖੇਲ ਆਪ ਪ੍ਰਭ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਾਚਾ ਪ੍ਰਭ ਮਿਲਣ ਦਾ ਵੇਲਾ। ਗੁਰ ਪੂਰਾ ਗੁਰ ਮੇਲ ਮਿਲਾਏ। ਗੁਰ ਪੂਰਾ ਅਚਰਜ ਖੇਲ ਕਲ ਆਪ ਕਰਾਏ। ਗੁਰ ਪੂਰਾ ਬਿਨ ਅਗਨ ਤੇਲ ਜੋਤ ਸਰੂਪੀ ਸ੍ਰਿਸ਼ਟ ਜਲਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਜਗਤ ਵਰਤਾਏ। ਗੁਰ ਪੂਰਾ ਅਚਰਜ ਖੇਲ ਕਰਾਏ। ਗੁਰ ਪੂਰਾ ਸ੍ਰਿਸ਼ਟ ਸਬਾਈ ਆਪ ਸਮਾਏ। ਗੁਰ ਪੂਰਾ ਜਾਮਾ ਧਾਰ ਨਿਹਕਲੰਕ ਆਪ ਆਪਣਾ ਵਕ਼ਤ ਸੁਹਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਡੰਕ ਵਜਾਏ। ਗੁਰ ਪੂਰੇ ਨਾਦ ਧੁਨ ਵਜਾਇਆ। ਗੁਰ ਪੂਰੇ ਗੁਰਮੁਖ ਸਾਚੇ ਆਤਮ ਸੁੰਨ ਸਮਾਧ ਖੁਲ੍ਹਾਇਆ। ਗੁਰ ਪੂਰੇ ਗੁਰਸਿਖ ਕਲ ਵਿਰਲੇ ਲਾਧ, ਆਪਣੀ ਸੇਵ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲਹਿਣਾ ਝੋਲੀ ਪਾਇਆ। ਗੁਰ ਪੂਰਾ ਸਚ ਫਲ ਦਵਾਏ। ਗੁਰ ਪੂਰਾ ਗੁਰਸਿਖ ਕਰ ਦਰਸ ਸਦ ਬਲ ਬਲ ਜਾਏ। ਗੁਰ ਪੂਰਾ ਗੁਰਸਿਖ ਆਤਮ ਮੇਘ ਬਰਸਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਦਰਸ ਸੰਸਾ ਰੋਗ ਗਵਾਏ। ਗੁਰ ਪੂਰਾ ਸੰਸਾ ਰੋਗ ਗਵਾਇਆ। ਗੁਰ ਪੂਰਾ ਸੋਹੰ ਸਾਚਾ ਜੋਗ ਕਮਾਇਆ। ਗੁਰ ਪੂਰਾ ਗੁਰਸਿਖ ਤੀਨ ਲੋਕ ਵਡਿਆਇਆ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਜਗਤ ਨਾ ਪੋਹੇ ਮਾਇਆ। ਗੁਰ ਪੂਰਾ ਮਾਇਆ ਅਗਨ ਜਲਾਏ। ਗੁਰ ਪੂਰਾ ਗੁਰਸਿਖ ਪੂਰੇ ਆਤਮ ਆਪਣੀ ਜੋਤ ਜਗਾਏ। ਗੁਰ ਪੂਰਾ ਗੁਰਸਿਖ ਸਦ ਰਸਨਾ ਵਾਚੇ ਪ੍ਰਭ ਸਰਬ ਸੋਤ ਖੁਲ੍ਹਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤੀ ਮੇਲ ਮਿਲਾਏ। ਗੁਰ ਪੂਰਾ ਆਤਮ ਜੋਤ ਜਗਾਏ। ਗੁਰ ਪੂਰਾ ਗੁਰਸਿਖ ਸਾਚੇ ਸਦ ਰਹਾਏ। ਗੁਰ ਪੂਰਾ ਸਰਬ ਕਲਾ ਭਰਪੂਰਾ, ਗੁਰਮੁਖ ਸਾਚੇ ਰਿਹਾ ਸਮਾਏ। ਗੁਰ ਪੂਰਾ ਵਡ ਨੂਰੀ ਨੂਰਾ ਏਕਾ ਜੋਤ ਏਕਾ ਰੰਗ ਕਰਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਬੁਧ ਬਿਬੇਕ ਕਰਾਏ। ਗੁਰ ਪੂਰਾ ਗੁਰਸਿਖ ਬਿਬੇਕ। ਗੁਰ ਪੂਰਾ ਏਕਾ ਬਖ਼ਸ਼ੇ ਚਰਨ ਟੇਕ। ਗੁਰ ਪੂਰਾ ਏਕਾ ਏਕ ਅਕਾਰ ਸੋਹੰ ਦੇਵੇ ਨਾਮ ਏਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਅਗਨ ਲਾਵੇ ਸੇਕ। ਗੁਰ ਪੂਰਾ ਸਾਂਤਕ ਸੀਤਲਾ। ਗੁਰ ਪੂਰਾ ਸਾਚਾ ਮੀਤਲਾ। ਗੁਰ ਪੂਰਾ ਗੁਰਸਿਖ ਚਰਨ ਲਾਗ ਗੁਰਮੁਖ ਮਾਨਸ ਜਨਮ ਜੀਤਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਵੇ ਸਾਚੀ ਰੀਤਲਾ। ਸੋਹੰ ਸ਼ਬਦ ਜਗ ਸਾਚੀ ਰੀਤੀ। ਗੁਰ ਪੂਰਾ ਗੁਰਸਿਖਾਂ ਆਤਮ ਕਰੇ ਪੁਨੀਤੀ। ਗੁਰ ਪੂਰਾ ਕਰ ਦਰਸ ਗੁਰਮੁਖ ਸਾਚੇ ਕਾਇਆ ਸੀਤਲ ਕੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਜੀਆਂ ਦੀ ਪਰਖੀ ਨੀਤੀ। ਗੁਰ ਪੂਰਾ ਕਰਮ ਉਜਾਗਰ। ਗੁਰ ਪੂਰਾ ਵਡ ਵਡ ਸਾਗਰ। ਗੁਰ ਪੂਰਾ ਸਤਿ ਸਤਿ ਸਤਿ ਨਾਗਰ। ਗੁਰ ਪੂਰਾ ਗੁਰਸਿਖਾਂ ਜੋਤ ਜਗਾਏ ਝੂਠੀ ਦੇਹ ਗਾਗਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰਾਏ ਨਿਰਮਲ ਕਰਮ ਉਜਾਗਰ। ਗੁਰ ਪੂਰਾ ਸਦ ਨਿਰਾਹਾਰਾ। ਗੁਰ ਪੂਰਾ ਕਰ ਕਿਰਪਾ ਗੁਰਸਿਖ ਪਾਰ ਉਤਾਰਾ। ਗੁਰ ਪੂਰਾ ਆਦਿ ਅੰਤ ਕੋਇ ਨਾ ਜਾਣੇ ਵਡ ਪਾਰਾਵਾਰਾ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਚਰਨ ਰਖਾਵੇ ਸਾਚਾ ਦਵਾਰਾ। ਗੁਰ ਪੂਰਾ ਸਚ ਦਵਾਰ। ਗੁਰ ਪੂਰਾ ਪਾਰ ਉਤਾਰਨਹਾਰ। ਗੁਰ ਪੂਰਾ ਦੇਵੇ ਵਡਿਆਈ ਸਰਬ ਸੰਸਾਰ। ਗੁਰ ਪੂਰਾ ਪਰਗਟੇ ਜੋਤ ਨਿਹਕਲੰਕ ਅਵਤਾਰ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਜਾਏ ਤਾਰ। ਗੁਰ ਪੂਰਾ ਦੁਖ ਭੰਜਨ। ਗੁਰ ਪੂਰਾ ਚਰਨ ਧੂੜ ਦੇਵੇ ਸਾਚਾ ਅੰਜਨ। ਗੁਰ ਪੂਰਾ ਗੁਰ ਦਰਸ ਜੀਵ ਸਾਚਾ ਜਗ ਮਜਨ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਾਕ ਸੈਣ ਸੱਜਣ। ਗੁਰ ਪੂਰਾ ਸਾਚਾ ਸਨਬੰਧ। ਗੁਰ ਪੂਰਾ ਆਤਮ ਮਿਟਾਵੇ ਅਗਿਆਨ ਅੰਧ। ਗੁਰ ਪੂਰਾ ਹੋਏ ਸਹਾਏ, ਜਮ ਨੇੜ ਨਾ ਆਏ ਸਰਬ ਕਟਾਏ ਫੰਦ। ਗੁਰ ਪੂਰਾ ਹੋਏ ਸਹਾਏ ਦਰਸ ਦਿਖਾਏ ਗੁਰਸਿਖ ਉਪਜਾਏ ਸਚਾ ਚੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖ ਦਰਦ ਮਿਟਾਏ ਆਤਮ ਉਪਜਾਏ ਪਰਮਾਨੰਦ। ਗੁਰ ਪੂਰਾ ਸੁਖ ਉਪਜਾਏ। ਗੁਰ ਪੂਰਾ ਦਰਦ ਦੁਖ ਮਿਟਾਏ। ਗੁਰ ਪੂਰਾ ਕਲਜੁਗ ਭੁੱਖ ਗਵਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਜੁਗ ਸਾਚਾ ਸੂਖਮ ਸੁਖ ਉਪਜਾਏ। ਗੁਰ ਸਾਚਾ ਸੁਖ ਉਪਜਾਏ। ਸਤਿਜੁਗ ਸਾਚਾ ਮਾਰਗ ਲਾਏ। ਗੁਰ ਪੂਰਾ ਦੁਖ ਦਰਦ ਮਿਟਾਏ। ਗੁਰ ਪੂਰਾ ਕਲਜੁਗ ਅੰਤਮ ਅੰਤ ਕਰਾਏ। ਗੁਰ ਪੂਰਾ ਸਾਂਤਕ ਸਤਿ ਵਰਤਾਏ। ਗੁਰ ਪੂਰਾ ਕਲਜੁਗ ਝੂਠਾ ਖੇਲ ਮਿਟਾਏ। ਗੁਰ ਪੂਰਾ ਗੁਰਮੁਖ ਸਾਚੇ ਨਾਮ ਦ੍ਰਿੜਾਏ। ਸੋਹੰ ਸਾਚਾ ਨਾਮ ਸਦ ਰਸਨਾ ਗਾਏ। ਗੁਰ ਪੂਰਾ ਮਦਿਰਾ ਮਾਸ ਨਸ਼ਟ ਕਰਾਏ। ਅੰਤਕਾਲ ਕਲ ਕੋਇ ਰਹਿਣ ਨਾ ਪਾਏ। ਗੁਰ ਸਾਚਾ ਸਤਿ ਸੰਤੋਖ ਗੁਰਸਿਖ ਰਖਾਏ। ਦਰ ਦਰ ਭਿੱਖ ਕੋਇ ਮੰਗਣ ਨਾ ਜਾਏ। ਗੁਰ ਪੂਰਾ ਕਲਜੁਗ ਵਿਖ ਆਪ ਗਵਾਏ। ਗੁਰ ਪੂਰਾ ਸੋਹੰ ਸਾਚੀ ਰੰਗਣ ਰੰਗਾਏ। ਗੁਰ ਪੂਰਾ ਗੁਰਸਿਖ ਸਾਚੇ ਅੰਗਣ ਲਗਾਏ। ਗੁਰ ਪੂਰਾ ਗੁਰਸਿਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੇਵਾ ਲਾਏ। ਗੁਰ ਪੂਰਾ ਸੇਵ ਕਮਾਓ। ਗੁਰ ਪੂਰਾ ਕਰ ਦਰਸ ਆਤਮ ਤ੍ਰਿਪਤਾਓ। ਗੁਰ ਪੂਰਾ ਮਾਨਸ ਜਨਮ ਸੁਫਲ ਕਰਾਓ। ਗੁਰ ਪੂਰਾ ਲੱਖ ਚੁਰਾਸੀ ਗੇੜ ਕਟਾਓ। ਗੁਰ ਪੂਰਾ ਆਤਮ ਨੇੜ ਸਦ ਨੇੜ ਵਸਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਗੁਰਮੁਖ ਸਾਚੇ ਅੰਤਕਾਲ ਕਲ ਤਰ ਜਾਓ। ਸਾਚਾ ਗੁਰ ਦਇਆ ਧਾਰੀ। ਪੂਰਨ ਗੁਰ ਸਦਾ ਨਿਮਸਕਾਰੀ। ਸਾਚੇ ਗੁਰ ਚਰਨ ਬਲਿਹਾਰੀ। ਕਲਜੁਗ ਆਏ ਪੈਜ ਸਵਾਰੀ। ਸਾਚੀ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨਿਰੰਕਾਰੀ। ਸਾਚਾ ਪ੍ਰਭ ਜੋਤ ਨਿਰੰਕਾਰ। ਸਾਚਾ ਪ੍ਰਭ ਜੋਤ ਸਰੂਪੀ ਕਰੇ ਅਕਾਰ। ਸਾਚਾ ਗੁਰ ਸੰਤ ਮਨੀ ਸਿੰਘ ਪ੍ਰਭ ਸਾਚੇ ਦੀਆ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੀਆ ਚਰਨ ਪਿਆਰ। ਸਾਚਾ ਗੁਰ ਸਰਬ ਗੁਣ। ਪ੍ਰਭ ਅਬਿਨਾਸ਼ੀ ਚਰਨ ਲਗਾਏ ਗੁਰਮੁਖ ਚੁਣ। ਸਾਚਾ ਗੁਰ ਸੋਹੰ ਸ਼ਬਦ ਉਪਜਾਵੇ ਧੁਨ। ਗੁਰਮੁਖ ਵਿਰਲਾ ਲਏ ਕੰਨ ਸੁਣ। ਸਾਚਾ ਗੁਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਜਗਾਏ ਜੀਵ ਜੰਤਾਂ ਵਿਚੋਂ ਚੁਣ। ਗੁਰ ਪੂਰਾ ਏਕਾ ਜੋਤ। ਗੁਰ ਪੂਰਾ ਗੁਰਸਿਖਾਂ ਚਲਾਵੇ ਏਕਾ ਗੋਤ। ਗੁਰ ਪੂਰਾ ਕਰ ਦਰਸ ਆਤਮ ਮੈਲ ਜਾਏ ਸਭ ਧੋਤ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਜਗਾਏ ਆਤਮ ਜੋਤ। ਗੁਰਸਿਖਾਂ ਆਤਮ ਜੋਤ ਜਗਾਏ। ਗੁਰ ਪੂਰਾ ਸੋਹੰ ਸਾਚਾ ਜਾਪ ਜਪਾਏ। ਗੁਰ ਪੂਰਾ ਗੁਰਸਿਖ ਸੇਵਾ ਵਿਚ ਘਿਰਤ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੀਪਕ ਜੋਤ ਜਗਾਏ। ਗੁਰ ਪੂਰਾ ਗੁਰਸਿਖ ਤਰਾਵੇ। ਗੁਰ ਪੂਰਾ ਆਤਮ ਤ੍ਰਿਖਾ ਮਿਟਾਵੇ। ਗੁਰ ਪੂਰਾ ਗੁਰਸਿਖ ਰਿਖ ਮੁਨ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ। ਗੁਰ ਪੂਰਾ ਗੁਰਸਿਖ ਤਾਰੇ। ਗੁਰ ਪੂਰਾ ਕਲ ਖੇਲ ਅਪਾਰੇ। ਗੁਰ ਪੂਰਾ ਗੁਰਮੁਖ ਹਿਰਦੇ ਜੋਤ ਅਧਾਰੇ। ਗੁਰ ਪੂਰਾ ਏਕਾ ਜੋਤ ਜਗਾਏ ਏਕਾ ਏਕੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਧਾਰੇ। ਗੁਰ ਪੂਰਾ ਦਇਆ ਕਮਾਏ। ਗੁਰ ਪੂਰਾ ਗੁਰਸਿਖ ਸਾਚੇ ਸੇਵ ਲਗਾਏ। ਗੁਰ ਪੂਰਾ ਗੁਰਸਿਖ ਵਡ ਦੇਵੀ ਦੇਵ ਬਣਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ। ਗੁਰ ਪੂਰਾ ਗੁਰਸਿਖ ਭੰਡਾਰਾ। ਗੁਰ ਪੂਰਾ ਦੇਵੇ ਨਾਮ ਅਧਾਰਾ। ਗੁਰ ਪੂਰਾ ਗੁਰਮੁਖ ਸਾਚੇ ਆਤਮ ਜੋਤ ਕਰੇ ਉਜਿਆਰਾ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਅਵਤਾਰਾ। ਗੁਰ ਪੂਰਾ ਵਡ ਦੇਵੀ ਦੇਵ। ਗੁਰ ਪੂਰਾ ਗੁਰਸਿਖ ਲਗਾਵੇ ਆਪਣੀ ਸੇਵ। ਗੁਰ ਪੂਰਾ ਸੋਹੰ ਦੇਵੇ ਸਾਚਾ ਨਾਉਂ ਆਤਮ ਸਾਚਾ ਮੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਨਾ ਪਾਵੇ ਭੇਵ। ਕਲਜੁਗ ਜੀਵ ਪ੍ਰਭ ਭੁਲਾਇਆ। ਆਪ ਆਪਣਾ ਪ੍ਰਭ ਛੁਪਾਇਆ। ਜੋਤ ਸਰੂਪੀ ਕਲ ਜਾਮਾ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਨਿਹਕਲੰਕ ਕਲ ਜਾਮਾ ਧਾਰਿਆ। ਗੁਰਮੁਖ ਵਿਰਲੇ ਕਿਸੇ ਪੂਰਨ ਪਰਮੇਸ਼ਵਰ ਵਿਚਾਰਿਆ। ਸਾਚਾ ਪ੍ਰਭ ਮਹਾਨ ਰਾਮੇਸ਼ਵਰ ਨਾ ਦੀਸੇ ਨਿਰਾਧਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕਨਿਹ ਜਾਮਾ ਘਨਕਪੁਰੀ ਵਿਚ ਧਾਰਿਆ। ਗੁਰ ਪੂਰਾ ਗੁਰਸਿਖ ਵਡਿਆਈ। ਗੁਰ ਪੂਰਾ ਗੁਰਸਿਖ ਤਰਾਈ। ਗੁਰ ਪੂਰਾ ਸੋਹੰ ਸਾਚੀ ਭਿੱਖ ਦਵਾਈ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਲਏ ਤਰਾਈ। ਗੁਰ ਪੂਰਾ ਸਤਿਗੁਰ ਸੂਰਾ ਸੋਹੰ ਸ਼ਬਦ ਜਪਾਏ ਆਤਮ ਜੋਤ ਜਗਾਏ ਸਾਚੀ ਨੂਰਾ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਭਰਪੂਰਾ। ਗੁਰ ਪੂਰਾ ਗੁਰ ਮਾਣ ਰਖਾਏ। ਗੁਰ ਪੂਰਾ ਗੁਰਮੁਖ ਤਰਾਏ। ਗੁਰ ਪੂਰਾ ਆਤਮ ਭੁੱਖ ਮਿਟਾਏ। ਗੁਰ ਪੂਰਾ ਨਿਜ ਘਰ ਸੁਖ ਉਪਜਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚੀ ਭਿਖਿਆ ਪਾਏ। ਗੁਰ ਪੂਰਾ ਸਦ ਬਲਿਹਾਰ। ਗੁਰ ਪੂਰਾ ਦੇਵੇ ਜੋਤ ਅਧਾਰ। ਗੁਰ ਪੂਰਾ ਏਕਾ ਜੋਤ ਕਰੇ ਅਕਾਰ। ਗੁਰ ਪੂਰਾ ਮਾਨਸ ਜਨਮ ਜਾਏ ਸੁਧਾਰ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬੇੜਾ ਲਾਵੇ ਪਾਰ। ਗੁਰ ਪੂਰਾ ਸਚ ਦੇਵੇ ਗਿਆਨ। ਗੁਰ ਪੂਰਾ ਏਕਾ ਬਖ਼ਸ਼ੇ ਚਰਨ ਧਿਆਨ। ਗੁਰ ਪੂਰਾ ਗੁਰਮੁਖ ਦੇਵੇ ਸੋਹੰ ਸਚ ਗਿਆਨ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਸਾਧ ਸੰਗਤ ਬਖ਼ਸ਼ੇ ਚਰਨ ਧਿਆਨ। ਗੁਰ ਪੂਰਾ ਕਾਰਜ ਸਿੱਧ। ਗੁਰ ਪੂਰਾ ਗੁਰਸਿਖ ਉਪਜਾਵੇ ਨੌਂ ਨਿਧ। ਗੁਰ ਪੂਰਾ ਗੁਰਮੁਖ ਉਪਜਾਵੇ ਸ਼ਬਦ ਚਲਾਵੇ ਗੁਰ ਮਿਲਣ ਦੀ ਸਾਚੀ ਬਿਧ। ਗੁਰ ਪੂਰਾ ਸੋਹੰ ਸ਼ਬਦ ਉਪਾਵੇ। ਗੁਰ ਪੂਰਾ ਏਕਾ ਜੋਤ ਅਕਾਰ ਰਖਾਵੇ। ਗੁਰ ਪੂਰਾ ਸ਼ਬਦ ਅਧਾਰ ਧੀਰ ਧਰਾਵੇ। ਗੁਰ ਪੂਰਾ ਅੰਮ੍ਰਿਤ ਝਿਰਨਾ ਨੀਰ ਵਹਾਵੇ। ਗੁਰ ਪੂਰਾ ਗੁਰਮੁਖ ਸਾਚੇ ਅੰਮ੍ਰਿਤ ਸਾਚਾ ਸੀਰ ਪਿਲਾਵੇ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਤੀਰ ਚਲਾਵੇ। ਸੋਹੰ ਸਾਚਾ ਤੀਰ ਚਲਾਇਆ। ਸਾਚੇ ਪ੍ਰਭ ਕਲ ਕਰਮ ਕਮਾਇਆ। ਕਲਜੁਗ ਅਧਰਮ ਸਰਬ ਮੇਟ ਮਿਟਾਇਆ। ਜੀਵ ਕੁਕਰਮੀ ਕੋਇ ਰਹਿਣ ਨਾ ਪਾਇਆ। ਏਕਾ ਬ੍ਰਹਮ ਏਕਾ ਧਰਮ ਜਗਤ ਚਲਾਇਆ। ਏਕਾ ਵਰਨ ਆਪ ਉਪਾਇਆ। ਚਾਰ ਵਰਨ ਪ੍ਰਭ ਸਰਨ ਲਗਾਇਆ। ਕਾਰਨ ਕਰਨ ਇਕ ਖੇਲ ਰਚਾਇਆ। ਤਾਰਨ ਤਰਨ ਸਤਿਜੁਗ ਸਾਚਾ ਮਾਰਗ ਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਨਾਮ ਜਪਾਇਆ। ਆਪ ਆਪਣਾ ਪ੍ਰਭ ਉਪਾਏ। ਜੋਤ ਸਰੂਪੀ ਜੋਤ ਪਰਗਟਾਏ। ਚਾਰ ਵਰਨ ਇਕ ਗੋਤ ਕਰਾਏ। ਏਕਾ ਜੋਤ ਜੀਵ ਜੰਤ ਧਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਏ। ਏਕਾ ਜੋਤ ਜਗਤ ਅਧਾਰੀ। ਏਕਾ ਜੋਤ ਪ੍ਰਭ ਨਿਰੰਕਾਰੀ। ਏਕਾ ਜੋਤ ਵਡ ਸੰਸਾਰੀ। ਏਕਾ ਜੋਤ ਪ੍ਰਭ ਨਿਰਾਹਾਰੀ। ਏਕਾ ਜੋਤ ਭਗਤ ਵਛਲ ਆਪ ਗਿਰਧਾਰੀ। ਏਕਾ ਜੋਤ ਨਿਹਕਲੰਕ ਨਰਾਇਣ ਨਰ ਅਵਤਾਰੀ। ਏਕਾ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਖੇਲ ਕਰੇ ਅਪਾਰੀ। ਸਾਚਾ ਪ੍ਰਭ ਸਾਚਾ ਰਾਗ। ਗੁਰਮੁਖ ਸਾਚੇ ਪ੍ਰਭ ਚਰਨ ਲਾਗ। ਵੇਲਾ ਅੰਤਕਾਲ ਕਲ ਉਠ ਉਠ ਉਠ ਜਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਕਲ ਪਕੜੇ ਤੇਰੀ ਵਾਗ। ਅੰਤਕਾਲ ਕਲ ਆਇਆ ਮਾਤ ਅੰਤ। ਪ੍ਰਭ ਅਬਿਨਾਸ਼ੀ ਮਾਇਆ ਪਾਈ ਜਗਤ ਬੇਅੰਤ। ਸਰਬ ਘਟ ਵਾਸੀ ਗੁਰਮੁਖ ਵਿਰਲੇ ਜਗਾਏ ਸੰਤ। ਏਕਾ ਸ਼ਬਦ ਦੇਵੇ ਰਹਿਰਾਸੀ, ਦੇਵੇ ਦਰਸ ਬੈਠ ਇਕੰਤ। ਕਲਜੁਗ ਜੀਵ ਹੋਏ ਮਦਿਰਾ ਮਾਸੀ, ਨਜ਼ਰ ਨਾ ਆਏ ਸਾਚਾ ਕੰਤ। ਪਰਗਟੇ ਜੋਤ ਘਨਕਪੁਰ ਵਾਸੀ, ਸਤਿਜੁਗ ਬਣਾਏ ਸਾਚੀ ਬਣਤ। ਸਤਿਜੁਗ ਸਾਚੀ ਬਣਤ ਬਣਾਏ। ਆਪ ਅਗਣਤ ਮਹਿੰਮਾ ਗਣੀ ਨਾ ਜਾਏ। ਗੁਰਮੁਖ ਸਾਚੇ ਸੰਤ ਪ੍ਰਭ ਵਿਚ ਮਾਤ ਉਪਜਾਏ। ਬੇਮੁਖ ਜੀਵ ਜੰਤ ਪ੍ਰਭ ਅੰਤਮ ਅੰਤ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੀ ਬਣਤ ਬਣਾਏ। ਸਤਿਜੁਗ ਸਾਚੇ ਪ੍ਰਭ ਜਨਮ ਦਵਾਇਆ। ਸਤਿ ਪੁਰਖਾਂ ਸਤਿ ਸਤਿ ਸਤਿਵਾਦ ਰਖਾਇਆ। ਆਤਮ ਮਿਟਾਈ ਤ੍ਰਿਖਾ ਜੋਤ ਸਰੂਪੀ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਮਸਤੂਆਣੇ ਲੇਖ ਲਿਖਾਇਆ। ਮਸਤੂਆਣੇ ਪ੍ਰਭ ਚਰਨ ਟਿਕਾਏ। ਗੁਰਸਿਖ ਸੁਘੜ ਸਿਆਣੇ ਪ੍ਰਭ ਪਕੜ ਉਠਾਏ। ਕਲਜੁਗ ਜੀਵ ਬੇਮੁਖ ਪ੍ਰਭ ਸਾਚੇ ਖ਼ਾਕ ਰੁਲਾਏ। ਅੰਤਕਾਲ ਕਲ ਭੁੰਨੇ ਜਿਉਂ ਭਠਿਆਲੇ ਦਾਣੇ, ਕੋਈ ਸਾਰ ਨਾ ਪਾਏ। ਗੁਰਮੁਖ ਵਿਰਲਾ ਕੋਈ ਸਾਚਾ ਰੰਗ ਮਾਣੇ, ਨਿਹਕਲੰਕ ਜਨ ਸਰਨੀ ਆਏ। ਨਿਹਕਲੰਕ ਜੋਤ ਸਰੂਪੀ ਪਹਰਿਆ ਬਾਣੇ, ਗੁਰਮੁਖ ਸਾਚੇ ਸਚ ਸਮਾਏ। ਮਾਣ ਗਵਾਏ ਸਭ ਰਾਜੇ ਰਾਣੇ, ਗੁਰ ਪੂਰਾ ਆਪਣੀ ਸਰਨ ਲਗਾਏ। ਏਕਾ ਜੋਤ ਜਗੇ ਮਹਾਨੇ, ਕਲਜੁਗ ਅੰਧੇਰ ਸਰਬ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਮਸਤੂਆਣੇ ਲੇਖ ਲਿਖਾਏ। ਮਸਤੂਆਣੇ ਪ੍ਰਭ ਲਿਖਾਵੇ ਲੇਖਾ। ਜੋਤ ਸਰੂਪੀ ਪਹਰਿਆ ਭੇਖਾ। ਸ੍ਰਿਸ਼ਟ ਸਬਾਈ ਰਹੀ ਵੇਖੀ ਵੇਖਾ। ਪ੍ਰਭ ਅਬਿਨਾਸ਼ੀ ਜਗਤ ਭੁਲਾਇਆ ਪਾਏ ਭਰਮ ਭੁਲੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਵੇ ਕਲਜੁਗ ਮਿਟਾਏ ਝੂਠੀ ਰੇਖਾ। ਮਸਤੂਆਣੇ ਭਾਗ ਲਗਾਏ। ਗੁਰਮੁਖਾਂ ਸਾਚੇ ਸੰਤ ਪ੍ਰਭ ਸਾਚੇ ਆਤਮ ਜਾਗ ਲਗਾਏ। ਸੋਹੰ ਸਾਚਾ ਨਾਦ ਧੁਨ ਉਪਜਾਏ। ਸ਼ਬਦ ਚਲਾਏ ਬੋਧ ਅਗਾਧ, ਅਗਾਧ ਬੋਧ ਸ਼ਬਦ ਲਿਖਾਏ। ਗੁਰਮੁਖ ਸਾਚੇ ਪ੍ਰਭ ਅਬਿਨਾਸ਼ੀ ਰਸਨਾ ਅਰਾਧ, ਵੇਲੇ ਅੰਤ ਹੋਏ ਸਹਾਏ। ਆਤਮ ਮਿਟਾਵੇ ਸਰਬ ਵਿਵਾਦ, ਏਕਾ ਜੋਤ ਦੇਹ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣੇ ਭਾਗ ਲਗਾਏ। ਮਸਤੂਆਣੇ ਪ੍ਰਭ ਚਰਨ ਟਿਕਾਣਾ। ਵਾਹ ਵਾਹ ਸਾਚਾ ਸਮਾਂ ਸੁਹਾਣਾ। ਕਲਜੁਗ ਅੰਤਮ ਅੰਤ ਪ੍ਰਭ ਝੂਠਾ ਖੇਲ ਮਿਟਾਣਾ। ਗੁਰਮੁਖ ਸਾਚੇ ਸੰਤ ਕਲ, ਆਤਮ ਸਾਚਾ ਦੀਪ ਜਗਾਣਾ। ਵਿਚ ਵਡਿਆਈ ਜੀਵ ਜੰਤ ਕਲ ਸੋਹੰ ਸਾਚਾ ਰਾਗ ਉਪਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣਾ ਸਾਚਾ ਧਾਮ ਉਪਜਾਣਾ। ਸਾਚਾ ਧਾਮ ਸੱਚਾ ਦਰਬਾਰਾ। ਧਰੇ ਚਰਨ ਨਿਹਕਲੰਕ ਅਵਤਾਰਾ। ਆਵੇ ਸਰਨ ਚਾਰ ਵਰਨ ਪ੍ਰਭ ਦੇਵੇ ਮੋਖ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਉਪਜਾਵੇ ਸਾਚਾ ਧਾਮ ਨਿਆਰਾ। ਏਕਾ ਧਾਮ ਪ੍ਰਭ ਉਪਜਾਏ। ਏਕਾ ਨਾਮ ਜਗਤ ਰਖਾਏ। ਅੱਠ ਸੱਠ ਤੀਰਥ ਮੇਟ ਮਿਟਾਏ। ਨਿਰਮਲ ਨੀਰਥ ਪ੍ਰਭ ਚਰਨ ਰਖਾਏ। ਗੁਰਮੁਖ ਆਤਮ ਰਸ ਸੀਰਥ ਪ੍ਰਭ ਮੁਖ ਚੁਆਏ। ਸਤਿਜੁਗ ਸਾਚਾ ਤੀਰਥ ਪ੍ਰਭ ਏਕ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣੇ ਭਾਗ ਲਗਾਏ। ਮਸਤੂਆਣਾ ਪ੍ਰਭ ਉਪਾਇਆ। ਸਾਚੇ ਸੰਤ ਲੇਖ ਲਿਖਾਇਆ। ਨੇਤਰ ਪੇਖ ਮੇਖ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਧਾਮ ਆਪ ਸੁਹਾਇਆ। ਸਾਚਾ ਧਾਮ ਪ੍ਰਭ ਉਪਾਏ। ਏਕਾ ਨਾਮ ਜਗਤ ਧਰਾਏ। ਪੂਰਨ ਕਾਮ ਪ੍ਰਭ ਆਪ ਕਰਾਏ। ਘਨਈਆ ਸ਼ਾਮ ਜੋਤ ਪਰਗਟਾਏ। ਰਮਈਆ ਰਾਮ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ। ਜਾਮਾ ਪਾਏ ਅੰਤ ਕਲ। ਸ੍ਰਿਸ਼ਟ ਭੁਲਾਈ ਕਰ ਵਲ ਛਲ। ਸਾਚੇ ਪ੍ਰਭ ਜਾਈਏ ਸਦ ਬਲ ਬਲ। ਗੁਰਮੁਖ ਸਾਚੇ ਦਇਆ ਕਮਾਏ, ਚਰਨ ਆਏ ਚਲ ਚਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਕ਼ਤ ਲਿਆਏ, ਸਮਾਂ ਸੁਹਾਏ ਜੋਤ ਪਰਗਟਾਏ ਨਾ ਲਾਏ ਘੜੀ ਪਲ। ਆਇਆ ਵਕ਼ਤ ਵਕ਼ਤ ਅਖ਼ੀਰ। ਸੋਹੰ ਸ਼ਬਦ ਪ੍ਰਭ ਚਲਾਇਆ ਤੀਰ। ਕਲਜੁਗ ਵੇਲਾ ਅੰਤ, ਕੋਈ ਨਾ ਦੇਵੇ ਧੀਰ। ਪ੍ਰਭ ਅਬਿਨਾਸ਼ੀ ਸਾਚਾ ਕੰਤ, ਸਰਬ ਮਿਟਾਵੇ ਪੈਗ਼ੰਬਰ ਪੀਰ ਫ਼ਕੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਖਿਚਾਵੇ ਸੱਠ ਅੱਠ ਅੱਠ ਸੱਠ ਤੀਰਥ ਨੀਰ। ਸਾਚਾ ਪ੍ਰਭ ਜੋਤ ਜਗਾਏ। ਕਲਜੁਗ ਵੇਲਾ ਅੰਤ ਕਰਾਏ। ਆਪ ਆਪਣੀ ਬਣਤ ਬਣਾਏ। ਸਾਚੇ ਸੰਤ ਮਸਤੂਆਣੇ ਜਾਏ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਏ। ਜੋਤ ਸਰੂਪੀ ਪ੍ਰਭ ਦਰਸ ਦਿਖਾਣਾ। ਵਡ ਵਡ ਸੰਤ ਪ੍ਰਭ ਮਾਣ ਗਵਾਣਾ। ਆਪ ਆਪਣਾ ਪ੍ਰਭ ਉਪਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਸਦ ਰਸਨਾ ਗਾਣਾ। ਚਾਰ ਵਰਨ ਪ੍ਰਭ ਰਸਨਾ ਗਾਏ। ਏਕਾ ਬਰਨ ਜਗਤ ਕਰਾਏ। ਅਵਤਾਰ ਨਰ ਹੋਏ ਸਹਾਏ। ਕਰਤਾ ਕਰ ਸਭ ਕਿਛ ਆਪ ਕਰਾਏ। ਧਰਤਾ ਧਰ ਸਤਿ ਧਰਮ ਚਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣੇ ਮਾਣ ਦਵਾਏ। ਮਸਤੂਆਣਾ ਮੋਖ ਦਵਾਰ। ਚਾਰ ਵਰਨ ਹੋਏ ਅਧਾਰ। ਸਾਚਾ ਉਪਜੇ ਸਚ ਦਰਬਾਰ। ਜੋਤ ਪਰਗਟਾਏ ਨਿਹਕਲੰਕ ਅਵਤਾਰ। ਜੀਵ ਜੰਤ ਰਸਨਾ ਗਾਏ, ਮਾਤਲੋਕ ਆਏ ਪ੍ਰਭ ਜਾਮਾ ਧਾਰ। ਬੇਮੁਖ ਜੀਵ ਰਹੇ ਬਿਲਲਾਏ, ਸਾਚਾ ਪ੍ਰਭ ਨਾ ਪਾਈ ਸਾਰ। ਅੰਤਕਾਲ ਕਲ ਕਰੇ ਹਾਏ ਹਾਏ, ਧਰਮ ਰਾਏ ਕਰੇ ਖੁਆਰ। ਗੁਰਮੁਖ ਸਾਚੇ ਪ੍ਰਭ ਸਰਨਾਏ, ਬਾਂਹੋ ਪਕੜ ਪ੍ਰਭ ਜਾਏ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦੇਵੇ ਦਰਸ ਅਪਾਰ। ਜੋਤ ਸਰੂਪੀ ਪ੍ਰਭ ਦਰਸ ਦਿਖਾਏ। ਕਰ ਦਰਸ ਗੁਰਸਿਖ ਤਰ ਜਾਏ। ਗੁਰਮੁਖ ਸਾਚਾ ਪ੍ਰਭ ਸਾਚਾ ਦਇਆ ਕਮਾਏ। ਬੇਮੁਖ ਜੀਵ ਭਾਂਡਾ ਕਾਚਾ, ਅੰਤਕਾਲ ਪ੍ਰਭ ਭੰਨ ਵਖਾਏ। ਗੁਰਮੁਖ ਸਾਚਾ ਪ੍ਰਭ ਹਿਰਦੇ ਵਾਚੇ, ਸਾਚਾ ਦੀਪਕ ਪ੍ਰਭ ਦੇ ਜਗਾਏ। ਬੇਮੁਖ ਦਰ ਆਏ ਨਾਚੇ, ਸਾਚਾ ਪ੍ਰਭ ਸਾਰ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰ ਕਿਰਪਾ ਗੁਰਸਿਖ ਤਰਾਏ। ਗੁਰਸਿਖ ਉਧਰੇ ਮਸਤੂਆਣੇ। ਆਤਮ ਜੋਤ ਜਗੇ ਮਹਾਨੇ। ਏਕਾ ਦੇਵੇ ਵਡਿਆਈ ਬਿਰਧ ਬਾਲ ਅੰਞਾਣੇ। ਦਰ ਆਏ ਪ੍ਰਭ ਪਤਿ ਰਖਾਈ, ਗੁਰਸਿਖ ਹੋਏ ਸੁਘੜ ਸਿਆਣੇ। ਸੋਹੰ ਨਾਮ ਵਿਚ ਵਸਤ ਟਿਕਾਈ, ਆਤਮ ਜੋਤ ਜਗਾਈ ਮਹਾਨੇ। ਸਾਚੀ ਬਸਤੀ ਦੇਹ ਬਣਾਈ, ਬੈਠਾ ਵਿਚ ਆਪ ਭਗਵਾਨੇ। ਮਸਤੂਆਣੇ ਰੰਗ ਮਸਤ ਕਰਾਈ, ਪ੍ਰਭ ਸਾਚਾ ਦੇਵੇ ਜਗਤ ਵਡਿਆਈ, ਆਪਣੀ ਮਹਿੰਮਾ ਆਪ ਵਖਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਖੇਲ ਵਰਤਾਏ ਮਸਤੂਆਣੇ। ਮਸਤੂਆਣਾ ਮਾਤ ਉਪਜਾਇਆ। ਜ਼ਾਤ ਪਾਤ ਪ੍ਰਭ ਮੇਟ ਮਿਟਾਇਆ। ਦਿਵਸ ਰਾਤ ਪ੍ਰਭ ਇਕ ਕਰਾਇਆ। ਸਾਚਾ ਨਾਤ ਗੁਰ ਚਰਨ ਰਖਾਇਆ। ਵਡਾ ਪ੍ਰਭ ਵਡੀ ਦਾਤ ਸੋਹੰ ਝੋਲੀ ਪਾਇਆ। ਸਾਚੀ ਦੇਵੇ ਕਰਾਮਾਤ, ਸਵਾਸ ਸਵਾਸ ਜੀਵ ਰਸਨਾ ਗਾਇਆ। ਹਿਰਦੇ ਤੋੜੇ ਭੰਬੀਰੀ ਪਾਤ, ਜੋਤ ਸਰੂਪੀ ਪ੍ਰਭ ਨਜ਼ਰੀ ਆਇਆ। ਕਲਜੁਗ ਜੀਵ ਅੰਦਰ ਮਾਰ ਝਾਤ, ਜੋਤ ਸਰੂਪੀ ਪ੍ਰਭ ਡੇਰਾ ਲਾਇਆ। ਅੰਤਕਾਲ ਕਲ ਕੋਈ ਨਾ ਪੁੱਛੇ ਵਾਤ, ਸਾਚਾ ਪ੍ਰਭ ਮਨੋਂ ਭੁਲਾਇਆ। ਮਾਨਸ ਜਨਮ ਪ੍ਰਭ ਸਾਚੇ ਦੀ ਸਾਚੀ ਦਾਤ, ਲੱਖ ਚੁਰਾਸੀ ਵਿਚੋਂ ਦਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਮਿਟਾਏ ਜ਼ਾਤ ਪਾਤ, ਮਸਤੂਆਣੇ ਜਾਏ ਚਰਨ ਟਿਕਾਇਆ। ਸਤਿਜੁਗ ਸਾਚਾ ਮਾਤ ਪ੍ਰਭ ਆਪ ਲਗਾਏ। ਚਾਰ ਵਰਨ ਕਰ ਏਕਾ ਨਾਤ ਭੈਣ ਭਰਾ ਬਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚੀ ਦਾਤ ਸਤਿਜੁਗ ਝੋਲੀ ਪਾਏ। ਸੋਹੰ ਦੇਵੇ ਸਤਿ ਗਿਆਨ। ਆਤਮ ਦੇਵੇ ਚਰਨ ਧਿਆਨ। ਗੁਰਮੁਖ ਵਿਰਲਾ ਸੁਣੇ ਜਿਸ ਪ੍ਰਭ ਮਿਹਰਵਾਨ। ਸਾਚਾ ਵਰ ਦਰ ਪ੍ਰਭ ਘਰ ਲੇਵੇ, ਕਿਰਪਾ ਕਰੇ ਪ੍ਰਭ ਮਹਾਨ। ਸਾਚਾ ਨਾਮ ਅੰਮ੍ਰਿਤ ਫਲ ਆਤਮ ਰਸ ਮੇਵੇ, ਗੁਰਮੁਖ ਸਾਚੇ ਸਦ ਸਦ ਗਾਣ। ਦੇਵੇ ਦਰਸ ਪ੍ਰਭ ਅਲਖ ਅਭੇਵੇ, ਗੁਣਵੰਤ ਗੁਣੀ ਨਿਧਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣੇ ਜਗਾਏ ਜੋਤ। ਮਸਤੂਆਣਾ ਪ੍ਰਭ ਉਪਾ ਕੇ। ਰਾਓ ਰੰਕਾਂ ਸਰਨ ਲਗਾ ਕੇ। ਥਾਇਨ ਬੰਕ ਪ੍ਰਭ ਆਪ ਸੁਹਾ ਕੇ। ਏਕਾ ਅੰਕ ਸੋਹੰ ਸਾਚਾ ਸ਼ਬਦ ਉਪਜਾ ਕੇ। ਸਾਚਾ ਡੰਕ ਚਾਰ ਕੁੰਟ ਚਾਰ ਵਰਨ ਵਜਾ ਕੇ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਮਸਤੂਆਣੇ ਜਾਏ ਜੋਤ ਜਗਾ ਕੇ। ਜਗਾਏ ਜੋਤ ਮਸਤੂਆਣੇ। ਵਰਤੇ ਵਰਤਾਏ ਆਪਣੇ ਭਾਣੇ। ਜੀਵ ਜੰਤ ਵਡੇ ਵਡ ਸੰਤ ਪ੍ਰਭ ਸਰਬ ਮਾਣ ਗਵਾਣੇ। ਆਦਿ ਅੰਤ ਪ੍ਰਭ ਸਾਚਾ ਤਾਰੇ ਕੰਤ, ਜੋ ਜਨ ਹੋਏ ਨਿਮਾਣੇ। ਆਪ ਬਣਾਏ ਸਾਚੀ ਬਣਤ, ਤਖ਼ਤੋਂ ਲਾਹੇ ਰਾਜੇ ਰਾਣੇ। ਵਿਚ ਮਿਲਾਏ ਜੀਵ ਜੰਤ, ਊਚ ਨੀਚ ਪ੍ਰਭ ਭੇਵ ਮਿਟਾਣੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣੇ ਸਾਚਾ ਮਾਣ ਦਵਾਣੇ। ਸਾਚਾ ਮਾਣ ਪ੍ਰਭ ਦਵਾਏ। ਸਾਚਾ ਧਾਮ ਜਗਤ ਉਪਾਏ। ਬਿਰਧਾਂ ਬਾਲਾਂ ਪ੍ਰਭ ਆਪ ਤਰਾਏ। ਵਡ ਸੁਘੜ ਸਿਆਣਿਆਂ ਪ੍ਰਭ ਸਰਨ ਲਗਾਏ। ਰੰਕ ਰਾਜਾਨ ਦਰ ਸੇਵ ਕਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਗਿਆਨ ਦਵਾਏ। ਰਾਓ ਰੰਕ ਪ੍ਰਭ ਚਰਨ ਦਵਾਰ। ਸੋਹੰ ਸ਼ਬਦ ਕਲ ਦੇਵੇ ਤਾਰ। ਵੇਲੇ ਅੰਤ ਨਾ ਆਵੇ ਹਾਰ। ਗੁਰਮੁਖ ਸਾਚੇ ਸ਼ਬਦ ਅਧਾਰ। ਆਤਮ ਉਪਜਾਵੇ ਸਾਚੀ ਧੁਨਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨਾਂ ਦੀ ਜਾਣੇ ਸਾਰ। ਸਰਬ ਜਨਾਂ ਪ੍ਰਭ ਆਪੇ ਜਾਣੇ। ਊਚ ਨੀਚ ਪ੍ਰਭ ਆਪ ਕਰਾਣੇ। ਨੀਚੋ ਨੀਚ ਪ੍ਰਭ ਸਦ ਸਮਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਏਕਾ ਸੰਗ ਏਕਾ ਮੰਗ ਏਕਾ ਅੰਗ ਜਗਤ ਰਖਾਣੇ। ਏਕਾ ਰੰਗ ਪ੍ਰਭ ਰੰਗਾਇਆ। ਸਾਚਾ ਸੰਗ ਗੁਰ ਚਰਨ ਬਣਾਇਆ। ਜਾਇਣ ਪਾਰ ਲੰਘ, ਗੁਰ ਚਰਨੀ ਸੀਸ ਨਿਵਾਇਆ। ਸਦਾ ਸਹਾਈ ਅੰਗ ਸੰਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕਦੇ ਮਰੇ ਨਾ ਜਾਇਆ। ਸਾਚਾ ਪ੍ਰਭ ਸਦਾ ਅੰਗ ਸੰਗ। ਭਗਤ ਜਨਾਂ ਪ੍ਰਭ ਆਤਮ ਰੰਗ। ਅੰਮ੍ਰਿਤ ਝਿਰਨਾ ਪ੍ਰਭ ਦੇਹ ਝਿਰਾਏ ਗੰਗ। ਗੁਰਮੁਖ ਵਿਰਲਾ ਕਲ ਸ਼ੌਹ ਦਰਿਆ ਜਾਏ ਲੰਘ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਅੰਗ ਸੰਗ। ਸਾਚਾ ਪ੍ਰਭ ਸਦਾ ਸਹਾਈ। ਆਦਿ ਅੰਤ ਜਿਸ ਬਣਤ ਬਣਾਈ। ਬੈਠ ਇਕੰਤ ਹੋਇਆ ਰਥਵਾਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਭੇਵ ਨਾ ਪਾਈ। ਕਲਜੁਗ ਜੀਵ ਭੇਵ ਨਾ ਜਾਣਿਆ। ਜੋਤ ਸਰੂਪੀ ਨਾ ਪ੍ਰਭ ਪਛਾਣਿਆਂ। ਸਾਚਾ ਰੰਗ ਪ੍ਰਭ ਦਰ ਨਾ ਮਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਜਗਾਏ ਮਸਤੂਆਣਿਆ। ਮਸਤੂਆਣੇ ਪ੍ਰਭ ਭਉ ਚੁਕਾਣਾ। ਜੋਤ ਸਰੂਪੀ ਪ੍ਰਭ ਦਰਸ ਦਿਖਾਣਾ। ਭੁੱਖੀਆਂ ਦੁਖੀਆਂ ਪ੍ਰਭ ਚਰਨ ਲਗਾਣਾ। ਕਲਜੁਗ ਜੀਵ ਰੁੱਲਿਆ ਪ੍ਰਭ ਅੰਮ੍ਰਿਤ ਮੁਖ ਚੁਆਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਓ ਰੰਕ ਏਕਾ ਰੰਗ ਰੰਗਾਣਾ। ਏਕਾ ਰੰਗ ਪ੍ਰਭ ਵਰਤਾਰ। ਸੋਹੰ ਸ਼ਬਦ ਪ੍ਰਭ ਭਰੇ ਭੰਡਾਰ। ਸਾਧ ਸੰਗਤ ਪ੍ਰਭ ਜਾਏ ਤਾਰ। ਆਦਿਨ ਅੰਤ ਨਾ ਕੋਈ ਪਾਏ ਸਾਰ। ਸਾਧਨ ਸੰਤ ਪ੍ਰਭ ਸਾਚਾ ਜੋਤ ਕਰੇ ਅਕਾਰ। ਬੈਠਾ ਇਕੰਤ ਦੇਵੇ ਦਰਸ ਨੈਣ ਮੁੰਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਆਏ ਜਾਮਾ ਧਾਰ। ਮਸਤੂਆਣਾ ਮੁਖ ਰਖਾਇਆ। ਧਰਤੀ ਮਾਤ ਸੁਖ ਉਪਜਾਇਆ। ਸਾਚਾ ਪਿਤ ਆਪ ਅਖਵਾਇਆ। ਅਨਾਥਾਂ ਹਿਤ ਪ੍ਰਭ ਅੰਮ੍ਰਿਤ ਮੇਘ ਵਰਸਾਇਆ। ਪਾਰਬ੍ਰਹਮ ਅਚੁੱਤ ਜੋਤ ਸਰੂਪੀ ਦੀਪ ਜਗਾਇਆ। ਸਤਿਜੁਗ ਬਣਾਏ ਸਾਚੇ ਸੁੱਤ, ਮਸਤੂਆਣੇ ਜਿਸ ਸੀਸ ਝੁਕਾਇਆ। ਆਪ ਸੁਹਾਏ ਸਾਚੀ ਰੁੱਤ, ਨਿਹਕਲੰਕ ਜਿਸ ਚਰਨ ਲਗਾਇਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਿਖਾਏ ਲੇਖ, ਲਿਖਿਆ ਲੇਖ ਆਪ ਮਿਟਾਇਆ। ਲਿਖਿਆ ਲੇਖ ਆਪ ਮਿਟਾਏ। ਕਲਜੁਗ ਭੇਖ ਨਸ਼ਟ ਕਰਾਏ। ਝੂਠੀ ਰੇਖ ਰਹਿਣ ਨਾ ਪਾਏ। ਪੀਰ ਪੈਗ਼ੰਬਰ ਔਲੀਏ ਸ਼ੇਖ਼ ਪ੍ਰਭ ਦੇ ਖਪਾਏ। ਸੰਤ ਮਨੀ ਸਿੰਘ ਲਗਾਈ ਸਾਚੀ ਮੇਖ ਨਿਹਕਲੰਕ ਦੇ ਉਪਜਾਏ। ਗੁਰਮੁਖ ਸਾਚੇ ਵਿਚ ਮਾਤ ਵੇਖ, ਆਪਣੀ ਸਰਨ ਲਗਾਏ। ਗੁਰਮੁਖ ਸਾਚੇ ਦਰ ਸਾਚੇ ਲੇਖ, ਪ੍ਰਭ ਸਾਚਾ ਧੁਰੋਂ ਲਿਖਾਏ। ਜੋਤ ਸਰੂਪੀ ਪ੍ਰਭ ਕਾ ਭੇਖ, ਗੁਰਮੁਖ ਵਿਰਲਾ ਪਾਏ। ਸ੍ਰਿਸ਼ਟ ਸਬਾਈ ਰਹੀ ਵੇਖਾ ਵੇਖ, ਨਿਹਕਲੰਕ ਕਲ ਮਾਇਆ ਪਾਏ। ਨਿਹਕਲੰਕ ਕਲ ਜਾਮਾ ਪਾਇਆ। ਸਾਚਾ ਡੰਕ ਆਪ ਵਜਾਇਆ। ਏਕਾ ਅੰਕ ਪ੍ਰਭ ਸ਼ਬਦ ਉਪਾਇਆ। ਮਿਟਾਏ ਸ਼ੰਕ ਜੋ ਜਨ ਸਰਨਾਈ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਓ ਰੰਕ ਅੰਤਕਾਲ ਇਕ ਕਰਾਇਆ। ਇਕ ਕਰਾਏ ਰਾਓ ਰੰਕ। ਸੋਹੰ ਸਾਚਾ ਸ਼ਬਦ ਚਲਾਏ ਸਾਚਾ ਡੰਕ। ਗੁਰਮੁਖ ਉਪਜਾਏ ਜਿਉਂ ਰਾਜਾ ਜਨਕ। ਏਕਾ ਨਾਉਂ ਧਰਾਏ ਏਕਾ ਅੰਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਲਾਏ ਤਨਕ। ਜੋਤ ਸਰੂਪੀ ਜੋਤ ਜਗਾਏ। ਆਤਮ ਚਿੰਤਾ ਸੋਗ ਮਿਟਾਏ। ਹਉਮੇ ਵਿਚੋਂ ਰੋਗ ਗਵਾਏ। ਪਰਗਟ ਜੋਤ ਦਰਸ ਅਮੋਘ ਦਿਖਾਏ। ਸੋਹੰ ਸਾਚਾ ਜੋਗ ਪ੍ਰਭ ਚਾਰ ਵਰਨ ਮੁਖ ਰਖਾਏ। ਆਤਮ ਰਸ ਸਾਚਾ ਭੋਗ, ਸਵਾਸ ਸਵਾਸ ਜਨ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਦਇਆ ਕਮਾਏ। ਦਇਆ ਕਮਾਏ ਗੁਰ ਗੋਬਿੰਦ। ਸੇਵ ਲਗਾਏ ਸੁਰਪਤ ਰਾਜਾ ਇੰਦ। ਸਰਨ ਲਗਾਏ ਪ੍ਰਭ ਸਾਚਾ ਵਾਲੀ ਹਿੰਦ। ਵਡ ਭੂਪਨ ਭੂਪ ਅਖਵਾਏ, ਗੁਰਮੁਖਾਂ ਮਿਟਾਏ ਆਤਮ ਚਿੰਦ। ਪ੍ਰਭ ਪੂਰਨ ਰੂਪ ਵਟਾਏ ਵਡ ਸੂਰਾ ਵਡ ਮਰਗਿੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੇਮੁਖ ਦਰ ਆਇਣ ਜਾਇਣ ਨਿੰਦ। ਵਡਾ ਪ੍ਰਭ ਭੂਪਨ ਭੂਪਾ। ਜੋਤ ਸਰੂਪੀ ਵਡ ਸਰੂਪਾ। ਨਿਹਕਲੰਕ ਨਾ ਦੀਸੇ ਰੰਗ ਰੂਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਜੋਤ ਏਕ ਗੋਤ ਸਤਿ ਸਰੂਪਾ। ਏਕਾ ਜੋਤ ਜਗਤ ਅਕਾਰ। ਤੀਨ ਲੋਕ ਪ੍ਰਭ ਵਰਤਾਰ। ਜੁਗੋ ਜੁਗ ਵਿਚ ਮਾਤ ਆਏ ਜਾਮਾ ਧਾਰ। ਅੰਤਕਾਲ ਕਲ ਧਰੀ ਜੋਤ ਆਪ ਕਰਤਾਰ। ਏਕ ਕਰਾਏ ਗੋਤ ਇਕ ਜਗਾਏ ਜੋਤ ਪ੍ਰਭ ਸਾਚਾ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਕਰੇ ਅਪਾਰ। ਏਕਾ ਜੋਤ ਜਗਤ ਜਗਾਏ। ਏਕਾ ਜੋਤ ਜੀਵ ਜੰਤ ਰਹਾਏ। ਏਕਾ ਜੋਤ ਪ੍ਰਭ ਆਪਣੀ ਆਪ ਉਪਜਾਏ। ਏਕਾ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣੇ ਦੇ ਟਿਕਾਏ। ਮਸਤੂਆਣੇ ਮਾਣ ਦਵਾਏ। ਰਾਣਾ ਸੰਗਰੂਰ ਸਰਨ ਲਗਾਏ। ਸਰਬ ਕਲਾ ਭਰਪੂਰ, ਪ੍ਰਭ ਦਰਸ ਦਿਖਾਏ। ਆਤਮ ਦੇਵੇ ਸਾਚਾ ਨੂਰ, ਪ੍ਰਭ ਸਾਚਾ ਜੋਤ ਜਗਾਏ। ਨਾ ਦਿਸੇ ਦੂਰ, ਨੇਤਨ ਨੇਤ ਇਕ ਦਿਸਾਏ। ਕਲਜੁਗ ਤਜਾਏ ਮਾਇਆ ਕੂੜ, ਹੋਏ ਨਿਮਾਣਾ ਪ੍ਰਭ ਸੇਵ ਕਮਾਏ। ਪ੍ਰਭ ਸਾਚਾ ਬਖ਼ਸ਼ੇ ਚਰਨ ਧੂੜ, ਗੁਰਸਿਖ ਹੋਏ ਲੈ ਮਸਤਕ ਲਾਏ। ਪ੍ਰਭ ਆਤਮ ਰੰਗ ਚੜ੍ਹਾਏ ਗੂੜ੍ਹ। ਚੜ੍ਹੇ ਰੰਗ ਫਿਰ ਉਤਰ ਨਾ ਜਾਏ। ਕਲਜੁਗ ਜੀਵ ਹੋਏ ਮੂੜ੍ਹ, ਜੋਤ ਸਰੂਪੀ ਪ੍ਰਭ ਨਜ਼ਰ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋਹੰ ਸ਼ਬਦ ਬਣਾਇਆ ਬੂੜ। ਰਾਣਾ ਸੰਗਰੂਰ ਸੇਵ ਕਮਾਏ। ਪ੍ਰਭ ਚਰਨ ਧੂੜ ਆਤਮ ਤ੍ਰਿਪਤਾਏ। ਵਡ ਦਾਤਾ ਸੂਰ ਪ੍ਰਭ ਆਪਣੀ ਦਇਆ ਕਮਾਏ। ਧਰੇ ਜੋਤ ਕੋਹਤੂਰ, ਦੀਪਕ ਸਾਚਾ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਸਤੂਆਣੇ ਮਸਤ ਰਖਾਏ। ਮਸਤੂਆਣ ਮਸਤ ਦਿਖਾਇਆ। ਰਾਣਾ ਸੰਗਰੂਰ ਪ੍ਰਭ ਸਰਨ ਲਗਾਇਆ। ਸ਼ਬਦ ਉਪਜਾਂਏ ਅਨਹਦ, ਅਨਹਦ ਸਾਚਾ ਰਾਗ ਸੁਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਸਮਾਇਆ। ਜੋਤ ਸਰੂਪੀ ਪ੍ਰਭ ਵਿਚ ਸਮਾਵੇ। ਸਾਚਾ ਸ਼ਬਦ ਪ੍ਰਭ ਧੁਨ ਉਪਜਾਵੇ। ਆਤਮ ਸੁੰਨ ਪ੍ਰਭ ਆਪ ਖੁਲ੍ਹਾਵੇ। ਰੁਣ ਝੁਣ ਦਿਵਸ ਰੈਣ ਰਖਾਵੇ। ਗੁਰਮੁਖ ਗੁਰ ਸਾਚਾ ਚੁਣ ਆਪਣੀ ਸਰਨ ਲਗਾਵੇ। ਏਕਾ ਦੇਵੇ ਸੋਹੰ ਨਾਮ ਸਾਚਾ ਗੁਣ ਰਸਨਾ ਜਪ ਆਤਮ ਸੁਖ ਪਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਗਤ ਤ੍ਰਿਸਨਾ ਭੁੱਖ ਮਿਟਾਵੇ। ਜਗਤ ਤ੍ਰਿਸਨਾ ਪ੍ਰਭ ਮਿਟਾਏ। ਵਡ ਬ੍ਰਹਮਾ ਵਿਸ਼ਨ ਆਪ ਦਿਸਾਏ। ਸਾਵਲ ਕ੍ਰਿਸ਼ਨਾ ਜੋਤ ਪਰਗਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਾਣਾ ਸੰਗਰੂਰ ਮਾਣ ਰਖਾਏ। ਮਾਣ ਰਖਾਇਆ ਆਪ ਪ੍ਰਭ, ਕਿਰਪਾ ਕਰ। ਮਾਣ ਰਖਾਇਆ ਆਪ ਪ੍ਰਭ, ਸਿਰ ਹੱਥ ਧਰ। ਮਾਣ ਰਖਾਇਆ ਆਪ ਪ੍ਰਭ, ਸੋਹੰ ਦੇਵੇ ਸਾਚਾ ਵਰ। ਮਾਣ ਰਖਾਇਆ ਆਪ ਪ੍ਰਭ, ਦੇਵੇ ਦਰਸ ਨਿਹਕਲੰਕ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਿਸਾਵੇ ਸਾਚਾ ਵਰ ਘਰ। ਸਾਚਾ ਘਰ ਸਚ ਦਰ ਵਸਿਆ। ਸਾਚਾ ਦਰ ਵਿਰਲੇ ਗੁਰਮੁਖ ਪ੍ਰਭ ਦੱਸਿਆ ਗੁਰਮੁਖ ਸਾਚਾ ਕਰ ਦਰਸ ਜਾਏ ਤਰ, ਹੋਏ ਜੋਤ ਪ੍ਰਕਾਸ਼ ਕੋਟ ਰਵ ਸਸਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਦਰ ਘਰ ਸਾਚਾ ਪ੍ਰਭ ਵਿਚ ਵਸਿਆ। ਸਾਚਾ ਪ੍ਰਭ ਸੱਚਾ ਦਰਬਾਰੀ। ਜੋਤ ਸਰੂਪ ਪ੍ਰਭ ਜੋਤ ਨਿਰੰਕਾਰੀ। ਵਡਾ ਭੂਪ ਸਦ ਨਿਰਹਾਰੀ। ਨਾ ਰੰਗ ਨਾ ਰੂਪ ਪ੍ਰਭ ਪ੍ਰਭ ਨਿਰਾਧਾਰੀ। ਸਤਿ ਸਰੂਪ ਜੀਵ ਜੰਤ ਅਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਕਰੇ ਖੇਲ ਅਪਾਰੀ। ਅਪਰ ਅਪਾਰ ਪ੍ਰਭ ਖੇਲ ਰਚਾਇਆ। ਗੁਰਮੁਖ ਵਿਰਲੇ ਕਲ ਵਿਚਾਰ, ਜੋਤ ਸਰੂਪੀ ਮੇਲ ਮਿਲਾਇਆ। ਅੰਮ੍ਰਿਤ ਝਿਰਨਾ ਝਿਰੇ ਅਪਾਰ, ਅੰਮ੍ਰਿਤ ਮੇਘ ਪ੍ਰਭ ਆਪ ਵਰਸਾਇਆ। ਏਕਾ ਮਾਣ ਰਖਾਏ ਸਰਬ ਸੰਸਾਰ, ਏਕਾ ਦੂਜਾ ਪ੍ਰਭ ਭਉ ਚੁਕਾਇਆ। ਏਕਾ ਗੋਤ ਸਰਬ ਕਰਾਇਆ। ਧਰੇ ਜੋਤ ਨਿਹਕਲੰਕ ਅਵਤਾਰ, ਮਹਾਰਾਜ ਸ਼ੇਰ ਸਿੰਘ ਨਾਉਂ ਧਰਾਇਆ। ਆਪਣਾ ਨਾਮ ਜਗਤ ਧਰਾਏ। ਝੂਠੀ ਕਾਇਆ ਜਗਤ ਤਜਾਏ। ਜੋਤ ਸਰੂਪੀ ਜੋਤ ਸਮਾਏ। ਗੁਰਸਿਖ ਸਾਚੇ ਬੈਠਾ ਆਸਣ ਲਾਏ। ਨਾੜੀ ਬਹੱਤਰ ਬੰਦ ਕਰਾਏ। ਏਕਾ ਵੱਤਰ ਆਤਮ ਸੋਹੰ ਬੀਜ ਬਿਜਾਏ। ਸਾਚਾ ਸਾਕ ਸੱਜਣ ਮਿਤਰ ਸੋਹੰ ਪ੍ਰਭ ਜਾਏ ਜਗਤ ਧਰਾਏ। ਵਡ ਵਡ ਆਪ ਮਾਤ ਪਿਤ ਹੋਏ ਸਹਾਈ ਜੋਤ ਪਰਗਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਇਆ ਕਮਾਏ। ਆਪਣੀ ਦਇਆ ਆਪ ਕਮਾਏ। ਸਾਚੀ ਮਈਆ ਧਰਤ ਮਾਤ ਬਣਾਏ। ਸਾਚੀ ਨੱਈਆ ਜਗਤ ਰਖਾਏ। ਸਾਚਾ ਬੀਆ ਬੀਜ ਬਿਜਾਏ। ਸਤਿਜੁਗ ਸਾਚਾ ਦੀਆ ਪ੍ਰਭ ਆਪ ਜਗਾਏ। ਪ੍ਰਭ ਮਿਲਣ ਕਾ ਸਾਚਾ ਹੀਆ, ਮਦਿਰਾ ਮਾਸ ਜੀਵ ਰਸਨਾ ਤਜਾਏ। ਸਾਚਾ ਨਾਮ ਮਹਾਂ ਰਸ ਪੀਆ, ਸਵਾਸ ਸਵਾਸ ਸੋਹੰ ਗਾਏ। ਨਿਰਮਲ ਹੋਇਆ ਕਲਜੁਗ ਜੀਆ, ਜੋਤ ਸਰੂਪੀ ਪ੍ਰਭ ਦਰਸ ਦਿਖਾਏ। ਲਹਿਣਾ ਦੇਵੇ ਪੂਰਬ ਜਨਮ ਜੋ ਬੀਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਦਇਆ ਕਮਾਏ। ਸਾਚਾ ਲਹਿਣਾ ਗੁਰ ਦਰ ਲੈਣਾ। ਝੂਠੇ ਵਹਿਣ ਜੀਵ ਨਹੀਂ ਵਹਿਣਾ। ਪ੍ਰਭ ਕਾ ਭਾਣਾ ਸਿਰ ਤੇ ਸਹਿਣਾ। ਸੋਹੰ ਦੇਵੇ ਪ੍ਰਭ ਸਾਚਾ ਗਹਿਣਾ। ਏਕਾ ਜੋਤ ਧਰੇ ਨਿਹਕਲੰਕ ਨਰਾਇਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖ ਦਰਸ ਦਿਖਾਵੇ ਤੀਜੇ ਨੈਣਾ। ਏਕਾ ਦੂਜਾ ਭਉ ਚੁਕਾਇਆ। ਤੀਜਾ ਨੈਣ ਪ੍ਰਭ ਖੁਲ੍ਹਾਇਆ। ਅੰਮ੍ਰਿਤ ਆਤਮ ਵਹਿਣ ਗੁਰਸਿਖ ਵਹਾਇਆ। ਗੁਰ ਚਰਨ ਸਾਧ ਸੰਤ ਸਾਚੇ ਬਹਿਣ, ਮਾਨਸ ਜਨਮ ਸੁਫਲ ਕਰਾਇਆ। ਸਾਚਾ ਲਹਿਣਾ ਪ੍ਰਭ ਦਰ ਲੈਣ, ਪ੍ਰਭ ਅਬਿਨਾਸ਼ੀ ਦਇਆ ਕਮਾਇਆ। ਸ੍ਰਿਸ਼ਟ ਸਬਾਈ ਝੂਠੇ ਸਾਕ ਸੱਜਣ ਭਾਈ ਭੈਣ, ਵੇਲੇ ਅੰਤ ਨਾ ਕੋਇ ਸਹਾਇਆ। ਝੂਠਾ ਮੇਲ ਝੂਠਾ ਲੈਣ ਦੇਣ, ਮਾਇਆ ਮਮਤਾ ਜਗਤ ਬੰਧਾਇਆ। ਝੂਠੇ ਜੀਵ ਅੰਤ ਪਾ ਰੋਵਣ ਵੈਣ, ਸਗਲਾ ਸੰਗ ਪ੍ਰਭ ਤਜਾਇਆ। ਬੇਮੁਖ ਜੀਵ ਦੁਖ ਡਾਹਢਾ ਸਹਿਣ, ਰਾਏ ਧਰਮ ਦੇ ਸਜਾਇਆ। ਗੁਰਮੁਖ ਸਾਚੇ ਪ੍ਰਭ ਚਰਨੀ ਪੈਣ, ਸਾਚੇ ਪ੍ਰਭ ਚਰਨ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਰਗਹਿ ਸਾਚੀ ਮਾਣ ਦਵਾਇਆ। ਦਰਗਹਿ ਸਾਚੀ ਪ੍ਰਭ ਦਰਬਾਰਾ। ਜੋਤ ਸਰੂਪੀ ਪ੍ਰਭ ਅਕਾਰਾ। ਬੈਠਾ ਅਡੋਲ ਪ੍ਰਭ ਨਿਰਾਧਾਰਾ। ਆਪ ਅਡੋਲ ਜਗਤ ਅਧਾਰਾ। ਦੇਵੇ ਪੜਦੇ ਖੋਲ੍ਹ ਗੁਰ ਚਰਨ ਜਨ ਕਰਨ ਨਿਮਸਕਾਰਾ। ਪ੍ਰਭ ਵਸੇ ਕੋਲ, ਮੂਰਖ ਮੁਗਧ ਨਾ ਪਾਏ ਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਇਆ ਕਮਾਏ ਆਪ ਮਿਟਾਏ ਅੰਧ ਅੰਧਿਆਰਾ। ਅੰਧ ਅੰਧਿਆਰ ਪ੍ਰਭ ਆਪ ਮਿਟਾਏ। ਕਰ ਜੋਤ ਅਕਾਰ ਦੀਪਕ ਦੇ ਜਗਾਏ। ਦੇਵੇ ਸ਼ਬਦ ਅਧਾਰ, ਪ੍ਰਭ ਦਵਾਰ ਦਸਮ ਖੁਲ੍ਹਾਏ। ਅਨਹਦ ਧੁਨ ਉਪਜੇ ਧੁਨਕਾਰ, ਪ੍ਰਭ ਸਾਚੀ ਧੁਨ ਉਪਜਾਏ। ਗੁਰਮੁਖ ਸਾਚਾ ਪਾਏ ਸਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਦਇਆ ਕਮਾਏ। ਦਇਆ ਕਮਾਏ ਦਇਆਵਾਨ। ਸਾਚਾ ਪ੍ਰਭ ਵਡ ਮਿਹਰਵਾਨ। ਆਪ ਖੁਲ੍ਹਾਏ ਕਵਲ ਨਭ, ਅੰਮ੍ਰਿਤ ਝਿਰਨਾ ਪ੍ਰਭ ਝਿਰਾਣ। ਦਰਸ ਦਿਖਾਏ ਪਰਗਟ ਝੱਬ, ਜੋਤ ਸਰੂਪੀ ਜੋਤ ਮਹਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਬਖ਼ਸ਼ੇ ਚਰਨ ਧਿਆਨ। ਏਕਾ ਦੇਵੇ ਚਰਨ ਧਿਆਨਾ। ਗੁਰਮੁਖ ਸਾਚੇ ਪ੍ਰਭ ਸਰਨ ਲਗਾਣਾ। ਗੁਰਮੁਖ ਸਾਚੇ ਪ੍ਰਭ ਹਿਰਦੇ ਵਾਚੇ ਸਚ ਸਚ ਸਚ ਰਖਾਣਾ। ਸੋਹੰ ਸ਼ਬਦ ਜਨ ਹਿਰਦੇ ਵਾਚੇ, ਦੇਵੇ ਦਰਸ ਆਪ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵਾਂ ਤੋੜੇ ਅਭਿਮਾਨਾ। ਸਰਬ ਜਨਾਂ ਤੋੜੇ ਅਭਿਮਾਨ। ਵਡਾ ਪ੍ਰਭ ਬਲੀ ਬਲਵਾਨ। ਗੁਰਮੁਖ ਸਾਚੇ ਪ੍ਰਭ ਸਾਚਾ ਦੇਵੇ ਮਾਣ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਣਵੰਤ ਗੁਣੀ ਨਿਧਾਨ। ਗੁਣ ਨਿਧਾਨ ਜਨ ਵਿਰਲਾ ਜਾਣੇ। ਚਤੁਰ ਸੁਜਾਨ ਸਤਿ ਪੁਰਖ ਸਮਾਣੇ। ਵਡ ਵਿਦਵਾਨ ਆਤਮ ਰੰਗ ਮਾਣੇ। ਜੋਤ ਜਗਤ ਮਹਾਨ ਧਰੇ ਆਪ ਭਗਵਾਨੇ। ਨਿਹਕਲੰਕ ਬਲੀ ਬਲਵਾਨ, ਸਰਬ ਸ੍ਰਿਸ਼ਟ ਆਪ ਭੁਲਾਣੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਖੇਲ ਆਪ ਵਰਤਾਣੇ। ਸਾਚਾ ਖੇਲ ਪ੍ਰਭ ਵਰਤਾਏ। ਦੋ ਫਾੜ ਸ੍ਰਿਸ਼ਟ ਕਰਾਏ। ਦਾੜ੍ਹਾਂ ਹੇਠ ਪ੍ਰਭ ਆਪ ਚਬਾਏ। ਕੌੜੇ ਰੇਠ ਪ੍ਰਭ ਆਪ ਖਪਾਏ। ਮਹੀਨੇ ਜੇਠ ਪ੍ਰਭ ਕਹਿਰ ਵਰਤਾਏ। ਵਡ ਵਡ ਸੇਠ ਕੋਈ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਬਣਤ ਬਣਾਏ। ਆਪ ਬਣਾਏ ਕਿਰਪਾ ਕਰ। ਧਰੇ ਜੋਤ ਅਵਤਾਰ ਨਰ। ਜੋਤ ਖਿਚਾਏ ਅੰਮ੍ਰਿਤ ਸਰ। ਮਸਤੂਆਣੇ ਜਾਏ ਭੰਡਾਰੇ ਭਰ। ਚਾਰ ਵਰਨ ਚਲ ਆਇਣ ਦਰ। ਸ੍ਰਿਸ਼ਟ ਸਬਾਈ ਏਕ ਬਣਾਇਆ ਸੱਚਾ ਘਰ। ਏਕਾ ਜੋਤ ਜਗਾਏ ਅਵਤਾਰ ਨਰ। ਬ੍ਰਹਮ ਸਮਗਰੀ ਪਾਈ ਸੋਹੰ ਦੀਆ ਸਾਚਾ ਵਰ। ਸਤਿਜੁਗ ਮਿਲੀ ਵਡਿਆਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਉਪਾਇਆ ਸਾਚਾ ਘਰ। ਸਾਚਾ ਪ੍ਰਭ ਦੇਵੇ ਵਡਿਆਈ। ਚਾਰ ਵਰਨ ਪ੍ਰਭ ਦਰ ਖੁਲ੍ਹਾਈ। ਕਰ ਦਰਸ ਗੁਰਮੁਖ ਸਾਚੇ ਹਰਨ ਫਰਨ ਖੁਲ੍ਹਾਈ। ਸੋਹੰ ਸ਼ਬਦ ਜਨ ਰਸਨਾ ਵਾਚੇ ਸਵਾਸ ਸਵਾਸ ਪ੍ਰਭ ਸਵਾਸ ਗਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਈ। ਜੋਤ ਸਰੂਪੀ ਦਰਸ ਦਿਖਾ ਕੇ। ਸਤਿ ਸਤਿ ਸਤਿ ਵਰਤਾ ਕੇ। ਯਤ ਯਤ ਯਤ ਪ੍ਰਭ ਆਪ ਰਖਾ ਕੇ। ਤਤ ਤਤ ਪ੍ਰਭ ਸੋਹੰ ਤਤ ਚਲਾ ਕੇ। ਬਣਤ ਬਣਤ ਬਣਤ ਪ੍ਰਭ ਆਪਣੀ ਬਣਤ ਬਣਾ ਕੇ। ਗਤ ਮਿਤ ਮਿਤ ਗਤ ਜਨ ਭਗਤਾਂ ਜਾਏ ਜਣਾ ਕੇ। ਗੁਰਮੁਖ ਸਾਚੇ ਸੰਤ ਪ੍ਰਭ ਸਤਿਜੁਗ ਟਿਕਾ ਕੇ। ਆਪ ਬਣਾਏ ਸਾਚੀ ਬਣਤ ਸਾਚੀ ਧੁਨ ਉਪਜਾ ਕੇ। ਦੇਵੇ ਦਰਸ ਸਾਚਾ ਕੰਤ, ਜੋਤ ਸਰੂਪੀ ਜੋਤ ਪਰਗਟਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਾਏ ਤਰਾ ਕੇ। ਤਾਰਨਹਾਰ ਪ੍ਰਭ ਸਮਰਥ। ਜਨ ਭਗਤਾਂ ਰੱਖੇ ਦੇ ਕਰ ਹੱਥ। ਆਤਮ ਦੇਵੇ ਸੋਹੰ ਸਾਚੀ ਵੱਥ। ਸਾਚਾ ਸ਼ਬਦ ਚਲਾਇਆ ਗੁਰ ਸੰਗਤ ਚੜ੍ਹਾਏ ਸਾਚੇ ਰਥ। ਆਤਮ ਦੇਵੇ ਸੋਹੰ ਸਾਚੀ ਵੱਥ। ਸਤਿਜੁਗ ਸਾਚਾ ਮਾਰਗ ਲਾਇਆ, ਪ੍ਰਭ ਕੀ ਮਹਿੰਮਾ ਬੜੀ ਅਕਥ। ਚਾਰ ਵਰਨ ਇਕ ਕਰਾਇਆ, ਰਾਜਿਆਂ ਰਾਣਿਆਂ ਪ੍ਰਭ ਪਾਈ ਨੱਥ। ਜੋਤ ਸਰੂਪੀ ਪ੍ਰਭ ਸਮਾਇਆ, ਗੁਰਮੁਖ ਵਿਰਲਾ ਪਾਵੇ ਪ੍ਰਭ ਸਾਚੇ ਦੀ ਸਾਚੀ ਵੱਥ। ਨਾ ਕਦੇ ਮਰੇ ਨਾ ਜਾਇਆ, ਜੋਤ ਸਰੂਪੀ ਪ੍ਰਭ ਸਦਾ ਸਮਰਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰ ਦਰਸ ਜੀਵ ਆਤਮ ਦੁਖੜੇ ਜਾਇਣ ਲੱਥ। ਆਤਮ ਦੁਖ ਪ੍ਰਭ ਮਿਟਾਏ। ਏਕਾ ਸੁਖ ਪ੍ਰਭ ਉਪਜਾਏ। ਜਗਤ ਭੁੱਖ ਪ੍ਰਭ ਤ੍ਰਿਸਨਾ ਜਲਾਏ। ਮਾਤ ਗਰਭ ਉਲਟਾ ਰੁੱਖ ਫਿਰ ਵਾਸ ਨਾ ਪਾਏ। ਕਰ ਦਰਸ ਜਨ ਉਤਰੇ ਭੁੱਖ, ਨਿਹਕਲੰਕ ਕਲ ਜਾਮਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਾਰ ਖੇਲ ਚਤੁਰਭੁਜ ਕਹਾਏ। ਸਾਚਾ ਪ੍ਰਭ ਜਗਤ ਦੀਵਾਨਾ। ਕਲਜੁਗ ਮਾਇਆ ਜਗਤ ਭੁਲਾਣਾ। ਹਉਮੇ ਰੋਗ ਪ੍ਰਭ ਵਡ ਲਗਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਵਿਰਲੇ ਬੂਝ ਬੁਝਾਣਾ। ਸੋ ਜਨ ਬੂਝੇ ਜਿਸ ਆਪ ਬੁਝਾਏ। ਗੁਰਮੁਖ ਵਿਰਲੇ ਦਰ ਸਾਚਾ ਸੂਝੇ। ਜਿਸ ਜਨ ਦਇਆ ਕਮਾਏ। ਗੁਰ ਚਰਨ ਪ੍ਰੀਤੀ ਪ੍ਰਭ ਦਰ ਲੂਝੇ, ਲੱਖ ਚੁਰਾਸੀ ਗੇੜ ਕਟਾਏ। ਦੇ ਦਰਸ ਪ੍ਰਭ ਭੇਵ ਖੁਲ੍ਹਾਵੇ ਗੂਝੇ, ਆਤਮ ਭਰਮ ਸਰਬ ਮਿਟਾਏ। ਦਇਆ ਕਰੇ ਦਰ ਘਰ ਸਾਚਾ ਸੂਝੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਜ਼ਰੀ ਆਏ। ਗੁਰਮੁਖ ਸਾਚੇ ਸਚ ਧਿਆਨਾ। ਸਾਚਾ ਪ੍ਰਭ ਦੇਵੇ ਸ਼ਬਦ ਗਿਆਨਾ ਹਿਰਦੇ ਵਾਚੇ ਸਚ ਸਚ ਪ੍ਰਭ ਦੇਵੇ ਜੋਤ ਮਹਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਭਗਤ ਦੇਵੇ ਵਡਿਆਈ ਵਿਸ਼ਨੂੰ ਭਗਵਾਨਾ।

Leave a Reply

This site uses Akismet to reduce spam. Learn how your comment data is processed.