Granth 06 Likhat 069: 7 Chet 2014 Bikarmi Najar Singh de Ghar 21 Parivaran da Ikath Hoyea te Shabad di Rehmat Kiti Pind Nathewal Jila Ferozepur

੭ ਚੇਤ ੨੦੧੪ ਬਿਕ੍ਰਮੀ ਨਾਜ਼ਰ ਸਿੰਘ ਦੇ ਘਰ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਤੇ ਸ਼ਬਦ ਦੀ ਰਹਿਮਤ ਕੀਤੀ ਪਿੰਡ ਨਾਥੇਵਾਲ ਜ਼ਿਲਾ ਫਿਰੋਜਪੁਰ

ਸਤਿ ਪੁਰਖ ਸਤਿਵਾਦਿਆ, ਸਾਚੇ ਘਰ ਸਮਾਏ। ਆਦਿਨ ਅੰਤਾ ਆਦਿ ਜੁਗਾਦਿਆ, ਏਕਾ ਧਾਮ ਸੁਹਾਏ। ਖੇਲੇ ਖੇਲ ਵਡ ਬ੍ਰਹਿਮਾਦਿਆ, ਪਾਰਬ੍ਰਹਮ ਰਘੁਰਾਏ। ਸ਼ਬਦ ਵਜਾਏ ਸਾਚਾ ਨਾਦਿਆ, ਲੋਆਂ ਪੁਰੀਆਂ ਰਿਹਾ ਸਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਵਖਾਏ। ਸਚ ਘਰ ਹਰਿ ਨਿਰੰਕਾਰ, ਆਪਣਾ ਖੇਲ ਕਰਾਇੰਦਾ। ਜੋਤੀ ਨਿਰਮਲ ਕਰ ਉਜਿਆਰ, ਰੂਪ ਅਨੂਪ ਸਮਾਇੰਦਾ। ਅਗੰਮ ਅਗੰਮੜਾ ਅਗੰਮੜੀ ਧਾਰ, ਅਗੰਮ ਅਗੰਮ ਰੂਪ ਸਮਾਇੰਦਾ। ਆਪ ਆਪਣਾ ਮੀਤ ਮੁਰਾਰ, ਆਪੇ ਹਰਿ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਆਪ ਸੁਹਾਇੰਦਾ। ਸਾਚਾ ਘਰ ਇਕ ਟਿਕਾਣਾ, ਏਕ ਉਚ ਮਹੱਲਿਆ। ਜੋਤੀ ਨੂਰ ਹਰਿ ਭਗਵਾਨਾ, ਆਪੇ ਰਿਹਾ ਬਲਿਆ। ਸਾਚਾ ਸ਼ਬਦ ਤੀਰ ਨਿਸ਼ਾਨਾ, ਆਪੇ ਚਾੜ੍ਹੇ ਆਪਣੇ ਚਿਲ੍ਹਿਆ। ਖੇਲੇ ਖੇਲ ਦੋ ਜਹਾਨਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਧੁਰ ਫ਼ਰਮਾਣਾ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਸਤਿ ਸਤਿਵਾਦ ਅੰਤ ਕਲਾ ਵਰਤਾਈਆ। ਲੱਖ ਚੁਰਾਸੀ ਦਿਵਸ ਰੈਣ ਰਹੀ ਅਰਾਧ, ਹੱਥ ਕਿਸੇ ਨਾ ਆਈਆ। ਚੇਤਨ ਚਿਤ ਸੰਤ ਸਾਧ, ਕੋਟਨ ਕੋਟ ਰਹੇ ਉਪਾਈਆ। ਗੁਰਮੁਖ ਵਿਰਲੇ ਮਾਧਵ ਮਾਧ, ਪ੍ਰਭ ਆਪਣਾ ਆਪ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਨਿਰੰਜਣ ਸਦ ਅਖਵਾਈਆ। ਸਤਿ ਪੁਰਖ ਨਿਰੰਜਣ ਆਪ ਕਰਤਾਰਾ, ਕਰਤਾ ਪੁਰਖ ਅਖਵਾਈਆ। ਨਿਰਮਲ ਜੋਤੀ ਕਰ ਉਜਿਆਰਾ, ਲੋਆਂ ਪੁਰੀਆਂ ਰਿਹਾ ਜਗਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਕਰੇ ਪਿਆਰਾ, ਆਪ ਆਪਣੀ ਲਾਈਆ। ਆਪੇ ਵਸਿਆ ਸਭ ਤੋਂ ਬਾਹਰਾ, ਆਪੇ ਬੈਠਾ ਆਸਣ ਲਾਈਆ। ਜੁਗ ਜੁਗ ਵੇਖੇ ਭੇਖ ਨਿਆਰਾ, ਆਪਣਾ ਭੇਖ ਵਟਾਈਆ। ਆਪੇ ਪਰਖੇ ਪਰਖਣਹਾਰਾ, ਪੂਤ ਸਪੂਤਾ ਆਪ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਭੇਖ ਵਟਾਈਆ। ਆਪਣਾ ਭੇਖ ਆਪ ਵਟਾਏ, ਅਕਲ ਕਲਾ ਸਮਾਇਆ। ਮੁਨ ਰਿਖ ਕੋਈ ਭੇਵ ਨਾ ਪਾਏ, ਖਾਣੀ ਬਾਣੀ ਸਾਰ ਨਾ ਰਾਇਆ। ਵੇਦ ਪੁਰਾਨੀ ਰਹੇ ਗਾਏ, ਗਾਵਣਹਾਰ ਦਿਸ ਨਾ ਆਇਆ। ਅੰਜੀਲ ਕੁਰਾਨੀ ਰਹੇ ਹਲਕਾਏ, ਅਲ੍ਹਾ ਹੂ ਹੂ ਨਾਅਰਾ ਲਾਇਆ। ਗੁਰਮੁਖ ਸਾਚੇ ਚਤੁਰ ਸੁਜਾਨੀ ਪ੍ਰਭ ਆਪ ਉਠਾਏ, ਆਤਮ ਬ੍ਰਹਮ ਜਣਾਇਆ। ਸ਼ਬਦ ਨਿਸ਼ਾਨਾ ਤੀਰ ਲਗਾਏ, ਬਜਰ ਕਪਾਟੀ ਚੀਰ ਚਿਰਾਇਆ। ਗੁਣ ਨਿਧਾਨਾ ਦਇਆ ਕਮਾਏ, ਹਾਣੀ ਹਾਣ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਨਾਉਂ ਧਰਾਇਆ। ਸਤਿ ਪੁਰਖ ਨਿਰੰਜਣ ਹਰਿ ਨਿਰਵੈਰਾ, ਨਿਰਗੁਣ ਰੂਪ ਸਮਾਈਆ। ਆਪ ਚੁਕਾਏ ਮੇਰਾ ਤੇਰਾ, ਆਪਣੇ ਹੱਥ ਰੱਖੇ ਵਡਿਆਈਆ। ਲੱਖ ਚੁਰਾਸੀ ਢਾਹੇ ਭਰਮਾਂ ਡੇਰਾ, ਏਕਾ ਦੂਜਾ ਭੇਵ ਚੁਕਾਈਆ। ਆਪੇ ਬੈਠਾ ਆਤਮ ਸੇਜਾ, ਆਤਮ ਦਰਸੀ ਦਰਸ ਦਿਖਾਈਆ। ਘਰ ਚੌਥੇ ਵੇਖੇ ਦਰ ਦਹਿਲੀਜਾ, ਸੰਤ ਸੁਹੇਲੇ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿਵੰਤ ਆਪ ਹੋ ਜਾਈਆ। ਸਤਿ ਸਤਿਵੰਤਾ ਨਰ ਨਿਰੰਕਾਰ, ਏਕਾ ਏਕ ਅਖਵਾਇਆ। ਲੱਖ ਚੁਰਾਸੀ ਪਸਰ ਪਸਾਰ, ਬ੍ਰਹਮਾ ਸ਼ਿਵ ਸੇਵਾ ਲਾਇਆ। ਤ੍ਰੈਗੁਣ ਮਾਇਆ ਕਰ ਉਜਿਆਰ, ਪੰਜ ਤਤ ਉਪਾਇਆ। ਮਨ ਮਤ ਬੁੱਧ ਕਰ ਪਿਆਰ, ਆਪਣੀ ਧਾਰ ਚਲਾਇਆ। ਆਪ ਉਪਾਏ ਆਪਣੀ ਰੱਤ, ਰਕਤ ਬੂੰਦ ਅਖਵਾਇਆ। ਸ਼ਬਦ ਜਣਾਏ ਏਕਾ ਤਤ, ਸਹਿਜੇ ਸਹਿਜ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸੰਤੋਖੀ ਭੇਖ ਵਟਾਇਆ। ਸਤਿ ਸੰਤੋਖ ਸ਼ਬਦ ਗੁਰ ਪੂਰਾ, ਜੁਗ ਜੁਗ ਸੇਵਾ ਲਾਈਆ। ਇਕ ਵਜਾਏ ਨਾਦ ਅਨਾਦੀ ਸਾਚੀ ਤੂਰਾ, ਦੀਪਕ ਆਤਮ ਰਿਹਾ ਜਗਾਈਆ। ਗੁਰਮੁਖ ਵਿਰਲੇ ਬਖ਼ਸ਼ੇ ਚਰਨ ਧੂੜਾ, ਦੁਰਮਤ ਮੈਲ ਰਿਹਾ ਧਵਾਈਆ। ਕਾਇਆ ਚੋਲੀ ਰੰਗ ਚੜ੍ਹਾਏ ਗੂੜ੍ਹਾ, ਸ਼ਬਦ ਲਲਾਰੀ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਾਧਾਰੀ ਭੇਖ ਵਟਾਈਆ। ਜੁਗ ਜੁਗ ਭੇਖ ਵਟਾਵਣਹਾਰਾ, ਆਦਿ ਪੁਰਖ ਅਬਿਨਾਸ਼ੀ। ਗੁਰਮੁਖ ਸਾਚੇ ਸੋਏ ਜਗਾਵਣਹਾਰਾ, ਨਿਰਮਲ ਜੋਤ ਕਰੇ ਪਰਕਾਸ਼ੀ, ਸੋਹੰ ਸ਼ਬਦ ਦੇ ਮਤ ਆਪ ਸਮਝਾਵਣ ਆਇਆ, ਕਿਸੇ ਹੱਥ ਨਾ ਆਏ ਪ੍ਰਿਥਮੀ ਆਕਾਸ਼ੀ। ਬਹੱਤਰ ਨਾੜੀ ਏਕਾ ਰੱਤ ਆਪਣੀ ਆਪ ਮਲਾਵਣ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਸੀ। ਆਪਣੇ ਰੰਗ ਹਰਿ ਸਮਾਏ, ਆਪਣੀ ਕਲ ਵਰਤਾ ਰਿਹਾ। ਸਤਿਜੁਗ ਤ੍ਰੇਤਾ ਪਾਰ ਕਰਾਏ, ਦੁਆਪਰ ਬੰਨ੍ਹੇ ਧਾਰਿਆ। ਕਲਜੁਗ ਬੇੜਾ ਬੰਨ੍ਹ ਵਖਾਏ, ਚਾਰੋਂ ਕੁੰਟ ਵੇਖੇ ਭੁਜਾ ਪਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਜੀਵ ਜੰਤ ਬਾਲ ਅੰਞਾਣੇ, ਜਨ ਭਗਤਾਂ ਕਰੇ ਪਿਆਰਿਆ। ਕਲਜੁਗ ਤੇਰੀ ਅੰਤਮ ਵਾਰ, ਹਰਿ ਸਾਚਾ ਵੇਖ ਵਖਾਇੰਦਾ। ਕਰਮ ਧਰਮ ਨਾ ਕੋਈ ਵਿਚਾਰ, ਕੁਕਰਮੀ ਕਰਮ ਕਮਾਇੰਦਾ। ਲੱਖ ਚੁਰਾਸੀ ਕਰਮ ਵਿਚਾਰ, ਗੁਰ ਗੋਬਿੰਦ ਮੇਲ ਮਿਲਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਉਠਾਇੰਦਾ। ਮਾਰੀ ਜਾਏ ਵਾਰੋ ਵਾਰ, ਦੋ ਜਹਾਨਾਂ ਵੇਖ ਵਖਾਇੰਦਾ। ਬ੍ਰਹਮਾ ਸ਼ਿਵ ਦੇਵਤ ਸੁਰ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣ ਨੀਰ ਵਹਾਇੰਦਾ। ਲੱਖ ਚੁਰਾਸੀ ਤੇਰਾ ਏਕਾ ਤਾਮ, ਤ੍ਰੈਗੁਣ ਮਾਇਆ ਆਪ ਬਣਾਇੰਦਾ। ਜਨ ਭਗਤਾਂ ਮੇਟੇ ਅੰਧੇਰੀ ਸ਼ਾਮ, ਦੀਪਕ ਜੋਤੀ ਇਕ ਜਗਾਇੰਦਾ। ਪੱਲੇ ਬੰਨ੍ਹੇ ਨਾਮ ਦਾਨ, ਦੋ ਜਹਾਨੀ ਗੰਢ ਬੰਨ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਘਰ ਸਾਚਾ ਆਪ ਸੁਹਾਇੰਦਾ। ਕਲਜੁਗ ਤੇਰਾ ਅੰਤਮ ਵੇਲਾ, ਵੱਜੀ ਜਗਤ ਵਧਾਈਆ। ਨਾ ਕੋਈ ਦਿਸੇ ਸੱਜਣ ਸੁਹੇਲਾ, ਕੂੜੋ ਕੂੜ ਹੋਈ ਲੋਕਾਈਆ। ਨਾ ਗੁਰੂ ਨਾ ਕੋਈ ਚੇਲਾ, ਸਾਧ ਸੰਤ ਨਾ ਕੋਈ ਅਖਵਾਈਆ। ਗੁਰ ਦਰ ਮੰਦਰ ਅੰਦਰ ਮਸਜਿਦ ਮਠ ਸ਼ਿਵਦਵਾਲੇ ਲੱਗਾ ਮੇਲਾ, ਧੀਆਂ ਭੈਣਾਂ ਰਹੇ ਤਕਾਈਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਆਪ ਆਪਣਾ ਭੇਖ ਵਟਾਈਆ। ਜਨ ਭਗਤਾਂ ਬਣੇ ਸੱਜਣ ਸੁਹੇਲਾ, ਗੋਬਿੰਦ ਦਰਸ ਦਿਖਾਈਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਸਾਚੀ ਸੇਵਾ ਆਪ ਲਗਾਈਆ। ਪੰਚਮ ਸਖੀਆਂ ਮਿਲ ਪਾਵਣ ਵੇਲਾ, ਅਨਹਦ ਸਾਚਾ ਰਾਗ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਘਰ, ਬੇਮੁਖਾਂ ਰਿਹਾ ਵਿਖਾਈਆ। ਬੇਮੁਖ ਜੀਵ ਆਤਮ ਅੰਧ, ਹੋਏ ਮਾਤ ਨਾਦਾਨਿਆ। ਲੱਖ ਚੁਰਾਸੀ ਨਾ ਮੁੱਕਿਆ ਪੰਧ, ਹਰਿ ਗੇੜੇ ਗੇੜ ਦਵਾਨਿਆ। ਗੁਰ ਮੰਤਰ ਸ਼ਬਦ ਨਾ ਚੜ੍ਹਿਆ ਸਾਚਾ ਚੰਦ, ਮਿਲੇ ਮੇਲ ਨਾ ਸ੍ਰੀ ਭਗਵਾਨਿਆ। ਦੂਈ ਦਵੈਤੀ ਢਾਹੀ ਭਰਮਾਂ ਕੰਧ, ਮਗਰ ਲੱਗੇ ਪੰਜ ਸ਼ੈਤਾਨਿਆ। ਬਜਰ ਕਪਾਟੀ ਨਾ ਕੋਈ ਤੋੜੇ ਜੰਦ, ਨਾਮ ਖੰਡਾ ਨਾ ਕੋਈ ਵਖਾਨਿਆ। ਆਪੇ ਸੁੱਤਾ ਪ੍ਰਭ ਦੇ ਕਰ ਕੰਡ, ਆਤਮ ਸੇਜ ਹੰਢਾਨਿਆ। ਜਨ ਭਗਤਾਂ ਮੇਲਾ ਵਿਚ ਬ੍ਰਹਿਮੰਡ, ਜੇਰਜ ਅੰਡ ਵੇਖ ਵਖਾਨਿਆ। ਨਾਮ ਭੰਡਾਰਾ ਰਿਹਾ ਵੰਡ, ਕਲਜੁਗ ਤੇਰੀ ਅੰਤ ਨਿਸ਼ਾਨੀਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਕਰੇ ਖੰਡ ਖੰਡ, ਲਾੜੀ ਮੌਤ ਮੰਗੇ ਕੁਰਬਾਨੀਆ। ਸੋਹੰ ਖੰਡਾ ਤੇਜ ਚੰਡ ਪਰਚੰਡ, ਤਿੱਖੀ ਧਾਰ ਵਿਖਾਨਿਆ। ਘਰ ਘਰ ਦਿਸੇ ਨਾਰ ਰੰਡ, ਕੰਤ ਸੁਹਾਗ ਨਾ ਕੋਈ ਹੰਢਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਖੇ ਘਰ, ਜੋਤੀ ਨੂਰ ਸ੍ਰੀ ਭਗਵਾਨਿਆ। ਕਲਜੁਗ ਤੇਰਾ ਕੂੜ ਪਸਾਰਾ, ਰੋ ਰੋ ਦਏ ਦੁਹਾਈਆ। ਲੱਖ ਚੁਰਾਸੀ ਆਈ ਹਾਰਾ, ਗੁਰ ਪੀਰ ਬੈਠੇ ਮੁਖ ਛੁਪਾਈਆ। ਦੇਵਤ ਮੁਨ ਨਾ ਕੋਈ ਪਾਵੇ ਸਾਰਾ, ਆਪ ਆਪਣਾ ਪੰਧ ਰਹੇ ਮੁਕਾਈਆ। ਵਿਸ਼ਨ ਸ਼ਿਵ ਬ੍ਰਹਮਾ ਗਣਪਤ ਨਾ ਕੋਈ ਦਵਾਰਾ, ਦਰ ਦਵਾਰੇ ਬੈਠੇ ਆਸਣ ਲਾਈਆ। ਪੰਡਤ ਪਾਂਧੇ ਨਾ ਵੇਦ ਵਿਚਾਰਾ, ਆਤਮ ਬ੍ਰਹਮ ਨਾ ਕੋਇ ਜਣਾਈਆ। ਖਾਣੀ ਬਾਣੀ ਭਰ ਭੰਡਾਰਾ, ਸਾਚੀ ਵਸਤ ਕਿਸੇ ਹੱਥ ਨਾ ਆਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰਾ, ਗੁਰ ਪੂਰਾ ਦਿਸ ਨਾ ਆਈਆ। ਮਾਇਆ ਰੁੱਲੇ ਤਨ ਹੰਕਾਰਾ, ਪੰਚਾਂ ਚੋਰਾਂ ਨਾਲ ਲੜਾਈਆ। ਹੱਥ ਨਾ ਫੜਿਆ ਤੇਜ ਕਟਾਰਾ, ਤਨ ਗਾਤਰੇ ਨਾ ਰਿਹਾ ਪਾਈਆ। ਮਿਲਿਆ ਮੇਲ ਨਾ ਕੰਤ ਭਤਾਰਾ, ਨਾ ਸਾਚੀ ਸੇਜ ਹੰਢਾਈਆ। ਕਲਜੁਗ ਤੇਰੀ ਅੰਤਮ ਵਾਰਾ, ਹਰਿ ਸਾਚੇ ਜੋਤ ਪਰਗਟਾਈਆ। ਜੋਤ ਜਗਾਏ ਹਰਿ ਭਗਵੰਤਾ, ਕਲਜੁਗ ਦਏ ਦੁਹਾਈਆ। ਵੇਖ ਵਖਾਏ ਸਾਧਾਂ ਸੰਤਾਂ, ਅੰਦਰ ਮੰਦਰ ਡੇਰਾ ਲਾਈਆ। ਇਕ ਇਕੱਲਾ ਆਪੇ ਕੰਤਾ, ਆਪਣੀ ਸੇਜ ਸੁਹਾਈਆ। ਦਸਮ ਦਵਾਰੀ ਬਣਾਏ ਬਣਤਾ, ਮਹੱਲ ਅਟੱਲ ਵਖਾਈਆ। ਰੱਖੇ ਭੇਵ ਅਗੰਮ ਅਗੰਮਤਾ, ਅਗੰਮੜਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸਾਚਾ ਵਰ, ਸਾਚਾ ਰਾਹ ਵਖਾਈਆ। ਸਤਿਜੁਗ ਤੇਰਾ ਸਾਚਾ ਰਾਹ, ਏਕਾ ਏਕ ਵਿਖਾਨਿਆ। ਸ਼ਬਦ ਸਰੂਪੀ ਬਣ ਮਲਾਹ, ਪਾਰ ਕਰਾਏ ਦੋ ਜਹਾਨਿਆ। ਸੋਹੰ ਸ਼ਬਦ ਸਾਚਾ ਨਾਂ, ਚਾਰ ਵਰਨਾਂ ਇਕ ਵਖਾਨਿਆ। ਪਕੜ ਉਠਾਏ ਥਾਂ ਥਾਂ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੋ ਜਹਾਨਾਂ ਆਪ ਅਖਵਾਨਿਆ। ਤਿੱਖਾ ਮਾਰੇ ਤੀਰ ਨਿਸ਼ਾਨਾ, ਰਸਨਾ ਚਿੱਲੇ ਆਪ ਚੜ੍ਹਾਨਿਆ। ਵਾਲੀ ਹਿੰਦ ਉਠ ਨਾਦਾਨਾ, ਪ੍ਰਭ ਸੋਇਆ ਆਪ ਜਗਾਨਿਆ। ਪੰਚਮ ਜੇਠ ਲਾੜੀ ਮੌਤ ਬੰਨ੍ਹਣਾ ਗਾਨਾ, ਨਾ ਕੋਈ ਕਿਸੇ ਛੁਡਾਨਿਆ। ਕਰੇ ਖੇਲ ਸ੍ਰੀ ਭਗਵਾਨਾ, ਆਪ ਆਪਣੀ ਬਣਤ ਬਣਾਨਿਆ। ਧਰਤਮਾਤ ਤੇਰਾ ਇਕ ਮੈਦਾਨਾ, ਹੱਥੀਂ ਆਪਣੀ ਨੀਂਹ ਰਖਾਨਿਆ। ਮੇਟ ਮਿਟਾਏ ਪੰਜ ਸ਼ੈਤਾਨਾ, ਸੰਗ ਮੁਹੰਮਦ ਚਾਰ ਯਾਰ ਰਹਿਣ ਨਾ ਪਾਨਿਆ। ਈਸਾ ਮੂਸਾ ਮੇਟ ਮਿਟਾਨਾ, ਹਰਿ ਖਿਜਰੇ ਧਾਰ ਰੁੜ੍ਹਾਨਿਆ। ਅਲ੍ਹਾ ਹੂ ਦਰ ਪਰਵਾਨਾ, ਬਿਸਮਿਲਾ ਕਰ ਵਿਖਾਨਿਆ। ਤੂੰ ਮੈਂ ਤੂੰ ਗੁਣ ਨਿਧਾਨਾ, ਅਹਿਨਲ ਹੱਕ ਨਾਲ ਰਲਾਨਿਆ। ਗੋਬਿੰਦ ਗੁਰ ਤੇਰਾ ਘਰ ਪਰਵਾਨਾ, ਪ੍ਰਭ ਸਾਚਾ ਆਸਨ ਲਾਨਿਆ। ਆਪੇ ਵੇਖੇ ਮਾਰ ਧਿਆਨਾ, ਲੋਆਂ ਪੁਰੀਆਂ ਹੇਠ ਰਖਾਨਿਆ। ਸੁਰਪਤ ਤੇਰਾ ਲੇਖ ਲਿਖਾਨਾ, ਲੋਕਮਾਤੀ ਜਨਮ ਦਵਾਨਿਆ। ਛੋਟੇ ਬਾਲੇ ਮਾਣ ਦਵਾਨਾ, ਸ਼ਾਹ ਸੁਲਤਾਨ ਆਪ ਬਣਾਨਿਆ। ਦੋ ਜਹਾਨੀ ਬੰਨ੍ਹੇ ਬੇੜਾ, ਤੰਦਨ ਨਾਮ ਪਵਾਨਿਆ। ਆਪੇ ਮਰਦ ਹਰਿ ਮਰਦਾਨਾ, ਮਰਦੰਗਾ ਸ਼ਬਦ ਵਜਾਨਿਆ। ਚਾਰ ਕੁੰਟ ਵੇਖੇ ਭੁੱਖਾ ਨੰਗਾ, ਦਹਿ ਦਿਸ਼ਾ ਜੀਵ ਜੰਤ ਕੁਰਲਾਨਿਆ। ਨਾ ਕੋਈ ਧਾਰ ਵਹਾਏ ਗੋਦਾਵਰੀ ਗੰਗਾ, ਅਠ ਸਠ ਮੇਟ ਮਿਟਾਨਿਆ। ਚਿੱਟੇ ਅਸਵ ਸ਼ਬਦ ਘੋੜੇ ਕਸਿਆ ਤੰਗਾ, ਸੋਲਾਂ ਕਲੀਆਂ ਪ੍ਰਭ ਆਸਣ ਲਾਨਿਆ। ਲੋਆਂ ਪੁਰੀਆਂ ਆਪੇ ਲੰਘਾ, ਨੀਲਾ ਨੀਲੀ ਧਾਰੋਂ ਪਾਰ ਕਰਾਨਿਆ। ਮੰਦਰ ਅੰਦਰ ਇਕ ਮਹੱਲਾ, ਹਰਿ ਸਾਚੀ ਸੇਜ ਵਿਛਾਨਿਆ। ਲੱਖ ਚੁਰਾਸੀ ਵੇਖੇ ਪਰਖੇ ਮੰਦਾ ਚੰਗਾ, ਨਾਮ ਕਸਵਟੀ ਇਕ ਲਗਾਨਿਆ। ਜਨ ਭਗਤਾਂ ਦਰ ਦਵਾਰੇ ਆਪੇ ਲੰਘਾ, ਚਰਨ ਪ੍ਰੀਤੀ ਏਕਾ ਮੰਗ ਮੰਗਾਨਿਆ। ਚੇਤਰ ਸੱਤ ਨਾ ਉਬਲੇ ਰਤ, ਚਰਨ ਪ੍ਰੀਤੀ ਜਨ ਭਗਤਾਂ ਇਕ ਬੰਧਾਨਿਆ। ਸੋਹੰ ਤੇਰਾ ਚਲਾਏ ਰਥ, ਪਾਰਬ੍ਰਹਮ ਅਬਿਨਾਸ਼ੀ ਸਮਰਥ, ਅਕੱਥ ਕਥਾ ਵਖਾਨਿਆ। ਸ੍ਰਿਸ਼ਟ ਸਬਾਈ ਰਿਹਾ ਮਥ, ਅੰਤਮ ਲਹਿਣਾ ਦੇਣਾ ਮੂਲ ਚੁਕਾਏ ਸਾਢੇ ਤਿੰਨ ਤਿੰਨ ਹੱਥ, ਸਾਚੀ ਵੰਡ ਵੰਡਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਵਸਿਆ ਸਚ ਘਰ, ਘਰ ਸਾਚਾ ਇਕ ਸੁਹਾਨਿਆ। ਏਕੰਕਾਰ ਏਕ ਹੈ, ਏਕਾ ਰੂਪ ਸਮਾਏ। ਦੂਸਰ ਧਾਰਾ ਟੇਕ ਹੈ, ਹਰਿ ਸ਼ਬਦੀ ਰਿਹਾ ਜਣਾਏ। ਤੀਜੇ ਨੇਤਰ ਰਿਹਾ ਵੇਖ ਹੈ, ਏਕਾ ਏਕਾ ਰਖਾਏ। ਚੌਥੇ ਘਰ ਸ਼ਬਦ ਸੁਹੇਲੇ ਆਪੇ ਪੇਖ, ਹੈ, ਸਾਚਾ ਮੇਲ ਮਿਲਾਏ। ਪੰਚਮ ਘਰ ਹਰਿ ਵਿਸੇਖ ਹੈ, ਪੰਚਮ ਜੋੜ ਜੁੜਾਏ। ਛੇਵੇਂ ਦਰ ਨਾ ਕੋਈ ਲਿਖਤ ਲੇਖ ਹੈ, ਗੁਰ ਪੀਰ ਨਾ ਕੋਈ ਵਸਾਏ। ਘਰ ਸੱਤਵਾਂ ਆਪਣਾ ਵੇਖ ਹੈ, ਹਰਿ ਬੈਠਾ ਆਸਣ ਲਾਏ। ਸੱਤ ਚੇਤ ਏਕਾ ਟੇਕ ਹੈ, ਜਨ ਭਗਤਾਂ ਰਿਹਾ ਜਣਾਏ। ਜੁਗ ਜੁਗ ਲਿਖਣਹਾਰਾ ਲੇਖ ਹੈ, ਆਪੇ ਲੇਖਾ ਰਿਹਾ ਗਿਣਾਏ। ਆਪੇ ਜਾਣੇ ਧਾਰੀ ਕੇਸ ਹੈ, ਮੂੰਡ ਮੁੰਡਾਏ ਭੇਵ ਨਾ ਰਾਏ। ਆਪੇ ਦਾਤਾ ਨਰ ਨਰੇਸ਼ ਹੈ, ਜੀਵਾਂ ਜੰਤਾਂ ਦੇਵੇ ਰਿਜਕ ਸਬਾਏ। ਅੰਤਮ ਮੇਟੇ ਕਲਜੁਗ ਤੇਰੀ ਕਾਲੀ ਰੇਖ ਹੈ, ਲਹਿਣਾ ਦੇਣਾ ਮੂਲ ਚੁਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਕਰਮ ਕਮਾਏ। ਆਪਣੀ ਕਾਰ ਆਪ ਕਮਾਏ, ਆਪਣੇ ਹੱਥ ਰੱਖੀ ਵਡਿਆਈਆ। ਗੁਰਮੁਖ ਸਾਚੇ ਲਾਏ, ਰਸਨਾ ਜਿਹਵਾ ਰਿਹਾ ਹਿਲਾਈਆ। ਦੇਵੀ ਦੇਵਾ ਆਪ ਹੋ ਜਾਏ, ਆਪ ਆਪਣਾ ਰੂਪ ਵਟਾਈਆ। ਕੌਸਤਕ ਮਣੀਆਂ ਮਸਤਕ ਥੇਵਾ ਇਕ ਲਗਾਏ, ਨਿਰਮਲ ਜੋਤੀ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਸੁਹੇਲੇ ਰਿਹਾ ਜਗਾਏ। ਗੁਰਮੁਖ ਸਾਚੇ ਆਪ ਉਠਾਏ, ਵੇਖੇ ਦਰ ਦਵਾਰਿਆ। ਗੋਬਿੰਦ ਕਾਇਆ ਡੇਰਾ ਲਾਏ, ਹਰਿ ਦਾਤਾ ਨਰ ਨਿਰੰਕਾਰਿਆ। ਸ਼ਬਦ ਸਰੂਪੀ ਘੇਰਾ ਇਕ ਰਖਾਏ, ਆਪੇ ਦੇਵੇ ਪਹਿਰਿਆ। ਸਾਚੇ ਮੀਤਾ ਮਾਣ ਦਵਾਏ, ਕਲਜੁਗ ਅੰਤਮ ਲਏ ਅਵਤਾਰਿਆ। ਈਸਾ ਮੂਸਾ ਦਏ ਮਿਟਾਏ, ਨਬੀ ਰਸੂਲਾਂ ਵਕਤ ਚੁਕਾ ਰਿਹਾ। ਖਾਲੀ ਖੀਸਾ ਸਰਬ ਰਖਾਏ, ਤ੍ਰੈਗੁਣ ਮਾਇਆ ਮੇਟ ਮਿਟਾ ਰਿਹਾ। ਛਤਰ ਸੀਸਾ ਨਾ ਕੋਈ ਝੁਲਾਏ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਫਿਰਾ ਰਿਹਾ। ਰਾਗ ਛਤੀਸਾ ਨਾ ਕੋਈ ਗਾਏ, ਕਲਜੁਗ ਵੇਲਾ ਅੰਤ ਕੁਰਲਾ ਰਿਹਾ। ਵੇਦ ਪੁਰਾਨਾਂ ਨਾ ਕੋਈ ਉਠਾਏ, ਪੰਡਤ ਪਾਂਧੇ ਮੁਖ ਭਵਾ ਰਿਹਾ। ਅੰਜੀਲ ਕੁਰਾਨ ਕਿਸੇ ਹੱਥ ਨਾ ਆਏ, ਮੁੱਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਬੇਐਬ ਪਰਵਰਦਿਗਾਰ ਸ਼ਾਹ ਹਕੀਰ ਲੱਥੇ ਚੀਰ, ਹਰਿ ਖ਼ਾਕ ਰਲਾ ਰਿਹਾ। ਭਗਤ ਜਨਾਂ ਦਰ ਸਾਂਝਾ ਯਾਰ, ਜੁਗੋ ਜੁਗ ਅਖਵਾ ਰਿਹਾ। ਆਪੇ ਬਣੇ ਦਰ ਭਿਖਾਰ, ਨਿਹਕਲੰਕ ਲਏ ਅਵਤਾਰ, ਸ਼ਬਦ ਡੰਕਾ ਇਕ ਵਜਾ ਰਿਹਾ। ਰਾਓ ਰੰਕਾਂ ਕਰੇ ਖ਼ਬਰਦਾਰ, ਚਾਰ ਵਰਨਾਂ ਹਰਿ ਜਣਾ ਰਿਹਾ। ਏਕਾ ਸਰਨਾ ਏਕਾ ਵਾਰ, ਦੂਸਰ ਕੋਈ ਨਾ ਭੇਖ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਾਹ ਤਕਾ ਰਿਹਾ। ਆਪਣਾ ਰਾਹ ਆਪ ਤਕਾਏ, ਆਪਣੀ ਖੇਲ ਖਿਲਾਈਆ। ਨਾਨਕ ਗੋਬਿੰਦ ਗਿਆ ਗਾਏ, ਦਿਵਸ ਰੈਣ ਸਹਾਈਆ। ਮੰਗੀ ਇਕ ਸ਼ਰਨਾਏ, ਲੱਖ ਚੁਰਾਸੀ ਲਏ ਪਰਨਾਈਆ। ਖੰਡ ਬ੍ਰਹਿਮੰਡ ਕੋਈ ਰਹਿਣ ਨਾ ਪਾਏ, ਦੇਵਣਹਾਰਾ ਡੰਡ ਸਬਾਈਆ। ਮਨਮੁਖ ਜੀਵਾਂ ਅੰਤਮ ਕੰਡ ਵਢਾਏ, ਗਲ ਪਾਏ ਧਰਮ ਰਾਏ ਦੀ ਫਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਐੜਾ ਅੱਖਰ ਅੱਲਾ ਨੂਰ, ਹਰਿ ਹਜ਼ੂਰ ਜੋਤੀ ਕੋਹਤੂਰ, ਨੈਣਾਂ ਦੇਵੀ ਆਪ ਜਗਾਈਆ। ਜੋਤੀ ਨੂਰ ਹਰਿ ਨਿਰੰਤਰਾ, ਏਕਾ ਜੋਤ ਅਕਾਲੀਆ। ਕਲਜੁਗ ਲਾਏ ਅੰਤਮ ਘਰ ਘਰ ਬਸੰਤਰਾ, ਧਰਮ ਰਾਏ ਵੇਖੇ ਲੱਗੀ ਦਿਵਾਲੀਆ। ਨਾ ਕੋਈ ਕੰਤ ਨਾਰ ਹੰਢਾਏ, ਨਾ ਕੋਈ ਸੁਹਾਗ ਸੁਹਾਗਣ ਵਖਾਏ, ਨਾ ਕੋਈ ਪੜ੍ਹੇ ਮੰਤਰ ਮੰਤਰਾ, ਨਾ ਕੋਈ ਦਿਸੇ ਦਰ ਸਵਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਧਾਰ ਵਹੰਤਰਾ। ਸ਼ਬਦ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਸੋ ਪੁਰਖ ਨਿਰੰਜਣ ਪਾਵੇ ਸਾਰ, ਹਾਹਾ ਨਾਲ ਰਲਾਈਆ। ਹਉਮੇ ਹੰਗਤਾ ਦੇਵੇ ਮਾਰ, ਜੀਵਾਂ ਜੰਤਾਂ ਰਿਹਾ ਸਮਝਾਈਆ। ਸਾਚੀ ਸੰਗਤਾ ਕਰ ਤਿਅਰ, ਸੰਮਤ ਚੌਦਾਂ ਵੇਖ ਵਖਾਈਆ। ਪਹਿਲੀ ਚੇਤਰ ਦਿਵਸ ਵਿਚਾਰ, ਆਪ ਆਪਣੇ ਆਸਣ ਬੈਠਾ ਹਰਿ ਰਘੁਰਾਈਆ। ਸੋਲਾਂ ਕਰ ਤਨ ਸ਼ਿੰਗਾਰ, ਆਪ ਆਪਣਾ ਮੁਖ ਭਵਾਈਆ। ਲੋਆਂ ਪੁਰੀਆਂ ਵਸਿਆ ਬਾਹਰ, ਗੁਰਮੁਖਾਂ ਹਿਰਦੇ ਵਿਚ ਸਮਾਈਆ। ਆਪੇ ਬਖ਼ਸ਼ੇ ਚਰਨ ਪਿਆਰ, ਅੰਮ੍ਰਿਤ ਧਾਰਾ ਮੁਖ ਚੁਆਈਆ। ਨੇਤਰ ਨੈਣ ਦਏ ਉਘਾੜ, ਨੈਣ ਕੱਜਲ ਸਾਚਾ ਨਾਉਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੇਲ ਮਿਲਾਏ ਜੂਠੇ ਝੂਠੇ ਅੰਤਮ ਖ਼ੁਸ਼ੀ ਮਨਾਈਆ। ਕਲਜੁਗ ਤੇਰਾ ਸਾਚਾ ਸੱਜਣ, ਏਕਾ ਮੀਤ ਮੁਰਾਰਿਆ। ਤੂੰ ਬਣਨਾ ਸਾਚਾ ਹਾਜੀ ਹੱਜਨ, ਵੇਖਣ ਇਕ ਦਵਾਰਿਆ। ਲੱਖ ਚੁਰਾਸੀ ਦਰ ਦਰ ਘਰ ਘਰ ਛੱਡ ਛੱਡ ਭੱਜਣ, ਸਰ ਸਰੋਵਰ ਮਛ ਕਛ ਵਰੋਲੇ ਵਾਂਗ ਮਧਾਣਿਆ। ਮੁਖ ਛੁਪਾਇਣ ਰਵ ਸਸ, ਤਾਰਾ ਮੰਡਲ ਦਏ ਦੁਹਾਈਆ। ਬ੍ਰਹਮਾ ਵੇਖੇ ਨੱਸ ਨੱਸ, ਅੱਠੇ ਪਹਿਰ ਨੈਣ ਖੁਲ੍ਹਾਈਆ। ਵਿਸ਼ਨੂੰ ਰਾਹ ਦੱਸ ਦੱਸ, ਆਪਣੀ ਸੇਵ ਕਮਾਈਆ। ਸ਼ਿਵ ਸ਼ੰਕਰ ਤਲੀਆਂ ਹਰਿ ਝੱਸ ਝੱਸ, ਜਟਾ ਜੂਟ ਧੂੜ ਰਮਾਈਆ। ਸੁਰਪਤ ਰਾਜਾ ਇੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਮੇਟ ਮਿਟਾਈਆ। ਅੰਤਮ ਮਿਟੇ ਕਲ ਪਸਾਰ, ਕੂੜੀ ਰੈਣ ਅੰਧੇਰਿਆ। ਚਾਰੋਂ ਕੁੰਟ ਧੂੰਆਂਧਾਰ, ਨਾ ਕੋਈ ਦਿਸੇ ਸੰਞ ਸਵੇਰਿਆ। ਜੁਗ ਜੁਗ ਗੁਰ ਪੀਰ ਲਏ ਮਾਤ ਅਵਤਾਰ, ਆਪ ਆਪਣੀ ਵੇਰਿਆ। ਪੰਜ ਤਤ ਛੱਡਣਾ ਪੈਣਾ ਨਾ ਕੋਈ ਮੀਤ ਮੁਰਾਰ, ਗਏ ਮਾਰ ਉਡਾਰਿਆ। ਸਾਚੀ ਸਿੱਖ ਮਤ ਰਹਿ ਜਾਏ ਸੰਸਾਰ, ਗੁਰ ਬਣੇ ਲੇਖ ਲਿਖਾਰਿਆ। ਅੰਤਮ ਵਰ ਬੀਜੇ ਬੀਜ ਸਾਚੇ ਵਤ, ਆਪ ਸਿੰਚੇ ਤਨ ਕਿਆਰਿਆ। ਗੁਰਮੁਖ ਵਿਰਲੇ ਹਿਰਦੇ ਜਾਏ ਰਚ, ਮਨਮੁਖ ਭੁੱਲੇ ਨੌ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਪਰਗਟ ਹੋਵੇ ਵਡ ਸੰਸਾਰਿਆ। ਵਡ ਸੰਸਾਰੀ ਹਰਿ ਨਿਰੰਕਾਰੀ, ਜੁਗੋ ਜੁਗ ਅਖਵਾਇਆ। ਰਾਮਾ ਕ੍ਰਿਸ਼ਨਾ ਰਾਵਣ ਕੰਸਾ ਬਣ ਹੰਕਾਰੀ, ਆਪਣੀ ਬਣਤ ਬਣਾਇਆ। ਜੋਤ ਜਗਾਏ ਨਾਨਕ ਨਿਰੰਕਾਰੀ, ਨਿਰਗੁਣ ਸੇਵਾ ਲਾਇਆ। ਸ਼ਬਦ ਖੰਡਾ ਤੇਜ ਕਟਾਰੀ, ਗੋਬਿੰਦ ਹੱਥ ਫੜਾਇਆ। ਦੋਏ ਜੋੜ ਕਰੇ ਨਿਮਸਕਾਰੀ, ਗੁਰ ਗੋਬਿੰਦੇ ਸੀਸ ਝੁਕਾਇਆ। ਮੰਗੇ ਮੰਗ ਬਣ ਭਿਖਾਰੀ, ਆਪਣਾ ਪੱਲੂ ਅੱਗੇ ਡਾਹਿਆ। ਪਾਰਬ੍ਰਹਮ ਪ੍ਰਭ ਕਿਰਪਾ ਧਾਰੀ, ਸੀਸ ਆਪਣਾ ਹੱਥ ਰਖਾਇਆ। ਮਾਤਲੋਕ ਤੇਰੀ ਪਾਵੇ ਸਾਰੀ, ਸਾਚਾ ਧਰਮ ਚਲਾਇਆ। ਚਾਰ ਵਰਨਾਂ ਕਰੇ ਖ਼ਬਰਦਾਰੀ, ਊਚਾਂ ਨੀਚਾਂ ਏਕਾ ਰੰਗ ਰੰਗਾਇਆ। ਆਪੇ ਦੇਵਣਹਾਰਾ ਪਹਿਰੇਦਾਰੀ, ਪੁਰੀ ਅਨੰਦ ਧਾਮ ਸੁਹਾਇਆ। ਪੁਰੀ ਅਨੰਦ ਪੰਚਮ ਅੱਖਰ ਕਰੇ ਵਿਚਾਰੀ, ਐੜੇ ਅੱਖਰ ਅੱਖ ਉਘਾੜੀ, ਨੱਨਾ ਨਿਰਗੁਣ ਖੇਲ ਇਕ ਅਪਾਰੀ, ਦੱਦਾ ਦੁਸ਼ਟ ਮੁਕਾਇਆ। ਪੱਪਾ ਪੁਰਖ ਹਰਿ ਸੁਲਤਾਨਾ, ਰਾਮ ਰਹੀਮ ਰਹਿਮਾਨਾ, ਮਗਰ ਬੈਠਾ ਆਸਣ ਲਾਇਆ। ਧਰਮ ਝੁਲਾਏ ਇਕ ਨਿਸ਼ਾਨਾ, ਆਪਣੀ ਹੱਥੀਂ ਰਿਹਾ ਰੰਗਾਇਆ। ਪੂਤ ਸਪੂਤਾ ਹੱਥੀਂ ਬੰਨ੍ਹੇ ਗਾਨਾ, ਗੁਰਮੁਖ ਤੰਦ ਬੰਨ੍ਹਾਇਆ। ਮਨਮੁਖ ਭੁੱਲੇ ਜੀਵ ਨਾਦਾਨਾ, ਗੁਰ ਪੂਰਾ ਦਿਸ ਨਾ ਆਇਆ। ਮਦਿਰਾ ਮਾਸ ਕਰਨ ਪਾਨਾ, ਹਰਿ ਮੰਦਰ ਅੰਦਰ ਚੋਰਾਂ ਯਾਰਾਂ ਡੇਰਾ ਲਾਇਆ। ਅੱਠੇ ਪਹਿਰ ਸੁਣਨ ਤਰਾਨਾ, ਆਤਮ ਧੁਨ ਨਾ ਕੋਇ ਵਜਾਇਆ। ਨਾ ਕੋਈ ਗਾਏ ਰਾਗ ਰਾਗਨੀ ਬਾਣੀ ਬਾਨਾ, ਸ਼ਬਦ ਸੁਰਤ ਨਾ ਕੋਈ ਮਨਾਇਆ। ਜੋਤ ਪਰਕਾਸ਼ੀ ਨਾ ਹੋਏ ਕੋਟਨ ਭਾਨਾ, ਜੂਠਾ ਝੂਠਾ ਦੀਪ ਇਕ ਜਗਾਇਆ। ਲਾੜੀ ਮੌਤ ਮੰਗੇ ਵਰ ਦਰ ਭਗਵਾਨਾ, ਧਰਮ ਰਾਏ ਨਾਲ ਰਲਾਇਆ। ਚਿਤਰ ਗੁਪਤ ਬਾਲ ਨਾਦਾਨਾ, ਰੋ ਰੋ ਰਿਹਾ ਕੁਰਲਾਇਆ। ਧਰਤਮਾਤ ਨੇਤਰ ਨੀਰ ਵਹਾਨਾ, ਦਰ ਬੈਠੀ ਮੁਖ ਛੁਪਾਇਆ। ਬ੍ਰਹਮਾ ਕਰੇ ਚਾਰੇ ਵੇਦ ਕਲਿਆਨਾ, ਪ੍ਰਭ ਸਾਚੇ ਭੇਵ ਨਾ ਰਾਇਆ। ਸ਼ਬਦ ਤ੍ਰਿਸੂਲ ਇਕ ਉਠਾਨਾ, ਸਿਰ ਧੂੜੀ ਖ਼ਾਕ ਰਮਾਇਆ। ਸੁਰਪਤ ਰਾਜਾ ਇੰਦ ਮੰਗੇ ਵਰ ਦਿਵਾਨਾ, ਪ੍ਰਭ ਸਾਚੀ ਸੇਵਾ ਲਾਇਆ। ਕਰੋੜ ਤੇਤੀਸ ਸਿਰ ਝੁਕਾਨਾ, ਅੰਮ੍ਰਿਤ ਜਾਮ ਪਿਆਇਆ। ਲੋਆਂ ਪੁਰੀਆਂ ਆਪ ਉਪਜਾਏ ਹਰਿ ਭਗਵਾਨਾ, ਵੇਖਣਹਾਰ ਆਪ ਅਖਵਾਇਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਝੁੱਲੇ ਝੂਠ ਦੁਕਾਨਾਂ, ਸਚ ਵਸਤ ਨਾ ਕੋਇ ਰਖਾਇਆ। ਸਾਧ ਸੰਤ ਭਰਮੇ ਭੁਲੇ ਮਾਇਆ ਰੁੱਲੇ ਵੱਡ ਵਿਦਵਾਨਾ, ਗਿਆਨੀ ਧਿਆਨੀ ਭੇਵ ਨਾ ਪਾਇਆ। ਆਪਣਾ ਆਪ ਅੱਗੇ ਧਰ ਪੰਜ ਸ਼ੈਤਾਨਾਂ, ਦਰ ਬੈਠੇ ਸੀਸ ਝੁਕਾਇਆ। ਮਿਲਿਆ ਮੇਲ ਨਾ ਹਰਿ ਸੁਲਤਾਨਾਂ, ਦਰ ਬੈਠਾ ਆਸਣ ਲਾਇਆ। ਗੋਬਿੰਦ ਗੁਰ ਵਡ ਬਲੀ ਬਲਵਾਨਾ, ਗੁਰਮੁਖਾਂ ਵਿਛੜ ਨਾ ਜਾਇਆ। ਕਲਜੁਗ ਤੇਰਾ  ਮੂਲ ਪਛਾਨਾ, ਆਪ ਆਪਣਾ ਭੇਖ ਵਟਾਇਆ। ਨਿਹਕਲੰਕੀ ਪਹਿਰਿਆ ਬਾਨਾ, ਰੂਪ ਅਨੂਪਾ ਆਪ ਹੋ ਆਇਆ। ਪਕੜ ਉਠਾਏ ਰਾਜ ਰਾਜਾਨਾਂ, ਸ਼ਾਹ ਸੁਲਤਾਨਾਂ ਰਿਹਾ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਰਿਹਾ ਕਰਾਇਆ। ਕਲਜੁਗ ਤੇਰਾ ਅੰਤ ਮੈਦਾਨਾ, ਨੌ ਖੰਡ ਪ੍ਰਿਥਮੀ ਕਰਾਇੰਦਾ। ਧਰਤਮਾਤ ਤੇਰਾ ਇਕ ਮੈਦਾਨਾ, ਹਰਿ ਸਾਚਾ ਆਪ ਬਣਾਇੰਦਾ। ਲੇਖਾ ਲਿਖੇ ਜਗ ਮਹਾਨਾ, ਗੋਬਿੰਦ ਸੇਵ ਕਮਾਇੰਦਾ। ਖਾਣੀ ਬਾਣੀ ਹੋਈ ਹੈਰਾਨਾ, ਦਿਸ ਕਿਸੇ ਨਾ ਆਇੰਦਾ। ਵੇਦ ਪੁਰਾਨਾਂ ਪੜ੍ਹ ਪੜ੍ਹ ਥੱਕੇ ਰਸਨਾ ਬਹਿ ਬਹਿ ਗਾਨਾ, ਪਾਰਬ੍ਰਹਮ ਨਾ ਕੋਈ ਮਿਲਾਇੰਦਾ। ਅੰਜੀਲ ਕੁਰਾਨ ਕੁਰਾਨ ਅੰਜੀਲ ਇਕ ਮਕਾਨਾ, ਮਾਇਆ ਮਮਤਾ ਮੋਹ ਚੁਕਾਇੰਦਾ। ਧਰਮ ਨਾ ਝੁੱਲੇ ਕੋਈ ਨਿਸ਼ਾਨਾ, ਸਚ ਰੰਗ ਨਾ ਕੋਈ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਿਖਿਆ ਲੇਖ ਮਿਟਾਇੰਦਾ। ਕਲਜੁਗ ਤੇਰਾ ਲੇਖ ਚੁਕਾਵਣਾ, ਜੁਗ ਜੁਗ ਸਾਚੀ ਰੀਤਾ। ਸਾਚਾ ਸ਼ਬਦ ਸਾਚਾ ਮਾਰਗ ਲਾਵਣਾ, ਏਕਾ ਸ਼ਬਦ ਸੁਣਾਏ ਸੋਹੰ, ਗਿਆਰਾਂ ਧਿਆਏ ਮਾਣ ਗੀਤਾ। ਸੋ ਮਿਟਾਏ ਏਕਾ ਦੋਅੰ, ਹਰਿਜਨ ਕਰੇ ਪਤਤ ਪੁਨੀਤਾ। ਸਾਚਾ ਜਾਪ ਸੋਹੰ ਸੋਹੰ, ਮਨ ਤਨ ਕਰੇ ਸੀਤਲ ਸੀਤਾ। ਹਰਿਜਨ ਹਰਿ ਦਰ ਨਾ ਜਾਣੇ ਦੋਅੰ, ਰਸ ਰਸਨਾ ਗਾਇਆ ਬੈਠ ਅਤੀਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਏਕਾ ਬਖ਼ਸ਼ੇ ਚਰਨ ਪ੍ਰੀਤਾ। ਚਰਨ ਪ੍ਰੀਤੀ ਸਾਚਾ ਨਾਤ, ਆਪਣਾ ਆਪ ਬੰਧਾਈਆ। ਸਾਚਾ ਮੇਲਾ ਪੁਰਖ ਬਿਧਾਤ, ਵਿਛੜ ਕਦੇ ਨਾ ਜਾਈਆ। ਕਲਜੁਗ ਰੈਣ ਅੰਧੇਰੀ ਰਾਤ, ਬੈਠੀ ਪੜਦਾ ਪਾਈਆ। ਨਾ ਕੋਈ ਪਿਤ ਨਾ ਕੋਈ ਮਾਤ, ਭੈਣ ਭਾਈ ਸਾਕ ਸੱਜਣ ਸੈਣ ਅੰਤ ਰਹਿਣ ਨਾ ਪਾਈਆ। ਮਨਮੁਖ ਜੀਵ ਭੁੱਲੇ ਮਾਇਆ ਵਹਿਣ, ਡੂੰਘੀ ਧਾਰ ਵਹਾਈਆ। ਜਨ ਭਗਤਾਂ ਚੁਕਾਏ ਲਹਿਣ ਦੇਣ, ਲਹਿਣਾ ਦੇਣਾ ਰਿਹਾ ਚੁਕਾਈਆ। ਰਸਨਾ ਕਿਸੇ ਨਾ ਸਕੇ ਕਹਿਣ, ਹਰਿ ਹੱਥ ਰੱਖੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਰਿਹਾ ਵਜਾਈਆ। ਏਕਾ ਡੰਕਾ ਹਰਿ ਨਿਰੰਕਾਰਾ, ਆਪਣਾ ਆਪ ਵਜਾਇਆ। ਨੌ ਖੰਡ ਪ੍ਰਿਥਮੀ ਕਰੇ ਖ਼ਬਰਦਾਰਾ, ਸੰਮਤ ਚੌਦਾਂ ਰਿਹਾ ਜਗਾਇਆ। ਦੀਪਾਂ ਲੋਆਂ ਦਏ ਹੁਲਾਰਾ, ਬ੍ਰਹਿਮੰਡਾਂ ਰਿਹਾ ਡੁਲਾਇਆ। ਜੇਰਜ ਅੰਡਾਂ ਉਤਭੁਜ ਸੇਤਜ ਵੇਖ ਵਖਾਇਆ। ਆਪੇ ਹੋਏ ਨਾਰੀ ਨਾਰਾ, ਕੰਤ ਭਤਾਰੀ ਆਪ ਹੋ ਆਇਆ। ਕਲਜੁਗ ਭੁੱਲੇ ਭਰਮ ਗਵਾਰਾ, ਭਰਮ ਗੜ੍ਹ ਨਾ ਕੋਈ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮੰਦਰ ਆਪੇ ਵੜ, ਬੈਠਾ ਆਸਣ ਲਾਇਆ। ਸਾਚਾ ਮੰਦਰ ਇਕ ਇਕੇਲਾ, ਹਰਿ ਏਕਾ ਏਕ ਸੁਹਾਇੰਦਾ। ਜੋਤੀ ਸ਼ਬਦੀ ਸਾਚਾ ਮੇਲਾ, ਸਾਚੀ ਬਣਤ ਬਣਾਇੰਦਾ। ਜੁਗ ਜੁਗ ਹੋਏ ਭਗਤ ਸੁਹੇਲਾ, ਆਦਿ ਜੁਗਾਦੀ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਖੇ ਮੇਲਾ, ਅੰਤਮ ਮੇਲ ਮਿਲਾਇੰਦਾ। ਕਲਜੁਗ ਤੇਰਾ ਅੰਤਮ ਮੇਲਾ, ਸੰਮਤ ਸੋਲਾਂ ਰਿਹਾ ਵਖਾਈਆ। ਨਾ ਕੋਈ ਦਿਸੇ ਗੁਰ ਚੇਲਾ, ਚਵਰ ਸੀਸ ਸ਼ਬਦ ਨਾ ਕੋਈ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਵੇਖੇ ਸਹਿਜ ਸੁਭਾਈਆ। ਮਿਹਰਵਾਨ ਸਮਰਥ, ਆਪਣੀ ਕਲ ਵਰਤਾਈਆ। ਜੁਗ ਜੁਗ ਚਲਾਏ ਸਾਚਾ ਰਥ, ਰਥ ਰਥਵਾਹੀ ਆਪ ਅਖਵਾਈਆ। ਲੱਖ ਚੁਰਾਸੀ ਪਾਏ ਨੱਥ, ਡੋਰ ਆਪੇ ਰਿਹਾ ਉਠਾਈਆ। ਮਹਿੰਮਾ ਸ਼ਬਦ ਚਲਾਏ ਅਕਥਨਾ ਅਕੱਥ, ਆਪਣੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਚੌਥੇ ਪਾਰ ਕਰਾਈਆ। ਚੌਥਾ ਜੁਗ ਚਾਰ ਦਿਵਾਰੀ, ਅੰਤਮ ਢਹਿ ਢਹਿ ਢੇਰਿਆ। ਵਰਨਾਂ ਬਰਨਾਂ ਸਭ ਹੋਏ ਖੁਆਰੀ, ਨਾ ਕੋਈ ਤਾਰੇ ਕਰ ਕਰ ਮਿਹਰਿਆ। ਲਹਿਣਾ ਦੇਣਾ ਚੁੱਕੇ ਚਾਰ ਯਾਰੀ, ਪੰਚਮ ਦੇਵੇ ਪਹਿਰਿਆ। ਨਾਮ ਉਡੇ ਸਚ ਉਡਾਰੀ, ਨੌ ਖੰਡ ਪ੍ਰਿਥਮੀ ਪਾਵੇ ਘੇਰਿਆ। ਕਰੇ ਕਰਾਏ ਖ਼ਬਰਦਾਰੀ, ਸਿੰਘ ਸ਼ੇਰ ਸ਼ੇਰ ਦਲੇਰਿਆ। ਏਕਾ ਖੰਡਾ ਰਿਹਾ ਉਭਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਹੱਕ ਨਿਬੇੜਿਆ। ਕਲਜੁਗ ਕਰੇ ਹੱਕ ਨਿਬੇੜਾ, ਆਪੇ ਵੇਖ ਵਿਖਾਇੰਦਾ। ਆਪਣੀ ਹੱਥੀਂ ਦੇਵੇ ਗੇੜਾ, ਔਲੀਏ ਪੀਰ ਸ਼ੇਖ਼ ਮਿਟਾਇੰਦਾ। ਕੋਈ ਨਾ ਦਿਸੇ ਨਗਰ ਖੇੜਾ, ਕਾਇਆ ਕੁੱਲੇ ਅਗਨੀ ਆਪ ਲਗਾਇੰਦਾ। ਧਰਤਮਾਤ ਤੇਰਾ ਖੁਲ੍ਹਾ ਵਿਹੜਾ, ਹਰਿ ਸਾਚਾ ਆਪ ਕਰਾਇੰਦਾ। ਤ੍ਰੈ ਦੇਸ਼ਾਂ ਰਿਹਾ ਭੇੜ ਭੇੜਾ, ਆਪਣੀ ਬਣਤ ਬਣਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਜੜ੍ਹ ਉਖੇੜਾ, ਆਪੇ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਦੀਨਾ ਮੱਕਾ ਵੇਖ ਵਖਾਇੰਦਾ। ਸੰਮਤ ਚੌਦਾਂ ਗੁਰਮੁਖਾਂ ਧੀਰ ਧਰਾਏ। ਚੌਦਾਂ ਤਬਕਾਂ ਏਕਾ ਸਬਕਾ, ਹਰਿ ਸਾਚਾ ਰਿਹਾ ਪੜ੍ਹਾਏ। ਲੇਖਾ ਚੁੱਕੇ ਨਬੀ ਰਸੂਲ ਕਾ, ਪੀਰ ਫ਼ਕੀਰਾਂ ਰਿਹਾ ਸੁਣਾਏ। ਅੰਤਮ ਲਹਿਣਾ ਦੇਣਾ ਚੁਕਾ ਸਭੀ ਕਾ, ਮੂਲ ਰਹਿਣ ਨਾ ਪਾਏ। ਮੇਲੇ ਮੇਲ ਦੋ ਦੋ ਆਬ ਅਬੀ ਕਾ, ਨਾ ਕੋਈ ਵੇਖ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਰਿਹਾ ਮੁਕਾਏ। ਲਹਿਣਾ ਦੇਣਾ ਸੰਗ ਮੁਹੰਮਦ ਚਾਰ ਯਾਰੀ, ਰਿਹਾ ਚੁਕਾਈਆ। ਅੱਲਾ ਰਾਣੀ ਕਰ ਪਿਆਰੀ, ਏਕਾ ਚੁੰਨੀ ਸੀਸ ਟਿਕਾਈਆ। ਉਨੀ ਉਨੀਸੇ ਕਰੇ ਖ਼ਬਰਦਾਰੀ, ਈਸਾ ਮੂਸਾ ਮੁਖ ਛੁਪਾਈਆ। ਅੰਜੀਲ ਕੁਰਾਨਾਂ ਆਈ ਹਾਰੀ, ਸਚ ਹਦੀਸ ਨਾ ਕੋਇ ਪੜ੍ਹਾਈਆ। ਬੀਸ ਬੀਸੇ ਜੋਤ ਨਿਰੰਕਾਰੀ, ਵੇਖੇ ਖੇਲ ਸਭ ਸਭ ਥਾਈਂਆ। ਦਿੱਲੀ ਤਖ਼ਤ ਵਡ ਦਰਬਾਰੀ, ਹਰਿ ਬੈਠੇ ਆਸਣ ਲਾਈਆ। ਪੰਚਮ ਸਿੱਖਾਂ ਕਰ ਸ਼ਿੰਗਾਰੀ, ਬਸਤਰ ਬੈਠਾ ਤਨ ਪਹਿਨਾਈਆ। ਸੋਹੰ ਬੰਨ੍ਹੇ ਸਾਚੀ ਧਾਰੀ, ਸਤਿ ਪੁਰਖ ਨਿਰੰਜਣ ਸੇਵਾਦਾਰ ਮਾਤ ਬਣਾਈਆ। ਚਾਰ ਵਰਨ ਕਰਾਏ ਇਕ ਜੈਕਾਰੀ, ਆਪਣਾ ਆਪ ਰਿਹਾ ਸਿਖਾਈਆ। ਕਲਜੁਗ ਮਿਟੇ ਕੂੜ ਪਸਾਰੀ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਸਤਿਜੁਗ ਸਾਚਾ ਹੋਏ ਉਜਿਆਰੀ, ਗੁਰਮੁਖਾਂ ਰਿਹਾ ਜਗਾਈਆ। ਗੁਰਮੁਖਾਂ ਕਰਾਏ ਇਕ ਪਿਆਰੀ, ਦੇ ਮਤ ਰਿਹਾ ਸਮਝਾਈਆ। ਚਰਨ ਕਵਲ ਹੋਏ ਪਾਰ ਉਤਾਰੀ, ਦਿਵਸ ਰੈਣ ਸੇਵ ਕਮਾਈਆ। ਅੰਮ੍ਰਿਤ ਆਤਮ ਪੀਣਾ ਠੰਢੀ ਠਾਰੀ, ਸਰ ਸਰੋਵਰ ਕੋਈ ਦਿਸ ਨਾ ਆਈਆ। ਆਪ ਉਠਾਏ ਦਇਆ ਕਮਾਏ ਜੰਗਲ ਜੂਹ ਉਜਾੜ ਪਹਾੜੀ, ਡੂੰਘੀ ਕੰਦਰ ਰਿਹਾ ਉਠਾਈਆ। ਬਹੱਤਰ ਨਾੜੀ ਵਜਾਏ ਤਾੜੀ, ਅਨਹਦ ਸਾਚਾ ਰਾਗ ਅਲਾਈਆ। ਇਕ ਵਖਾਏ ਧਰਮ ਅਖਾੜੀ, ਦਸਮ ਦਵਾਰੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਤੇਰਾ ਦਰ, ਕਲਜੁਗ ਤੇਰੀ ਅੰਤਮ ਵਰ, ਏਕਾ ਏਕ ਰਿਹਾ ਵਖਾਈਆ। ਗੁਰਮੁਖ ਤੇਰਾ ਸਾਚਾ ਦਰ, ਲੋਕਮਾਤ ਉਪਾਇਆ। ਮੰਗਣ ਆਇਆ ਬਣ ਭਿਖਾਰਾ, ਵੇਸੀ ਵੇਸ ਕਰੇਂਦਾ ਆਇਆ। ਗੋਬਿੰਦ ਡੱਲਾ ਕਰ ਪਿਆਰਾ, ਬਸਤਰ ਪੀਲਾ ਆਪ ਕਰਾਇਆ। ਵਸਦਾ ਰਹੇ ਇਕ ਮਹੱਲਾ, ਪ੍ਰਭ ਸਾਚੇ ਚਰਨ ਛੁਹਾਇਆ। ਚਾਰੋਂ ਕੁੰਟ ਜਲ ਥਲਾ, ਸੰਮਤ ਅਠਾਰਾਂ ਰਿਹਾ ਵਹਾਇਆ। ਪਾਏ ਸਾਰ ਉਪਰ ਥਲਾ, ਥਲ ਮੀਨਾ ਉਪਰ ਤਰਾਇਆ। ਸੋਹੰ ਫੜਿਆ ਸਾਚਾ ਭੱਲਾ, ਸੰਮਤ ਸਤਾਰਾਂ ਰਿਹਾ ਵਖਾਇਆ। ਜੋਤੀ ਪਵਣੀ ਆਪੇ ਰੱਲਾ, ਅਵਣ ਗਵਣ ਸਮਾਇਆ। ਕਲਜੁਗ ਤੇਰਾ ਅੰਤਮ ਹਵਨ, ਪ੍ਰਭ ਜੂਠ ਝੂਠ ਸਮਗਰੀ ਤੇਰੀ ਝੋਲੀ ਪਾਇਆ। ਇੰਦਰ ਮੇਘ ਨਾ ਬਰਸੇ ਸਵਣ, ਬੈਠਾ ਮੁਖ ਛੁਪਾਇਆ। ਮਨਮੁਖ ਜੀਵ ਹੰਕਾਰੀ ਰਾਵਣ, ਬੈਠੇ ਗੜ੍ਹ ਬਣਾਇਆ। ਰਾਮ ਰਾਮਾ ਗੁਰ ਗੋਬਿੰਦ ਦੁਸ਼ਟ ਦਮਨ, ਜੋਤੀ ਜਾਮਾ ਪਾ ਕੇ ਆਇਆ। ਆਪੇ ਕ੍ਰਿਸ਼ਨਾ ਸ਼ਾਮਾ ਸ਼ਮਨ, ਮੋਹਣ ਰੂਪ ਵਟਾਇਆ। ਆਪੇ ਨਾਮਾ ਨਾਮ ਨਮਨ, ਸਾਚਾ ਨਾਮ ਰਿਹਾ ਉਪਾਇਆ। ਆਪੇ ਚਮਕੇ ਤੇਜ ਦਾਮਨੀ ਦਮਨ, ਏਕਾ ਦਮਕ ਵਿਖਾਇਆ। ਹਰਿ ਬਿਨ ਸਾਰ ਨਾ ਪਾਏ ਕਵਨ, ਗੁਰਮੁਖ ਮਾਤ ਰਹੇ ਕੁਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦਰ ਘਰ ਸਾਚੇ ਵੇਖਣ ਆਇਆ। ਸਾਚਾ ਘਰ ਗੁਰਮੁਖ ਮਹੱਲਾ, ਹਰਿ ਏਕਾ ਜੋਤ ਜਗਾਈਆ। ਗੁਰਮੁਖ ਮੇਲ ਗੋਬਿੰਦ ਡੱਲਾ, ਇੱਕੀ ਜੇਠ ਰੁੱਤ ਸੁਹਾਈਆ। ਮੇਟ ਮਿਟਾਏ ਵਡ ਵਡ ਸੇਠ, ਮਾਇਆ ਖ਼ਾਕ ਰੁਲਾਈਆ। ਗੁਰਮੁਖ ਰੱਖੇ ਸਾਇਆ ਹੇਠ, ਹਰਿ ਸ਼ਬਦ ਰਿਹਾ ਤਣਾਈਆ। ਵੇਖੇ ਖੇਲ ਪੰਚਮ ਜੇਠ, ਸੰਮਤ ਚੌਦਾਂ ਰਿਹਾ ਜਣਾਈਆ। ਕਲਜੁਗ ਜੀਵ ਭੰਨੇ ਕੌੜੇ ਰੇਠ, ਏਕਾ ਖੰਡਾ ਰਿਹਾ Tਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਘਰ, ਘਰ ਸਾਚੇ ਬੈਠਾ ਆਸਣ ਲਾਈਆ। ਗੁਰਮੁਖ ਤੇਰਾ ਸਚ ਦਵਾਰ, ਹਰਿ ਮੰਗੇ ਮੰਗ ਭਿਖਾਰਿਆ। ਚਰਨ ਪ੍ਰੀਤੀ ਇਕ ਪਿਆਰ, ਸਾਚਾ ਖੇਲ ਵਿਚ ਸੰਸਾਰਿਆ। ਆਪ ਆਪਣੀ ਬੰਨ੍ਹੇ ਧਾਰ, ਹਰਿਜਨ ਸੋਏ ਮਾਤ ਜਗਾ ਰਿਹਾ। ਸੋਹੰ ਅੱਖਰ ਅਪਰ ਅਪਾਰ, ਏਕਾ ਦੋਅੰ ਦੋਅੰ ਏਕੰ ਰੂਪ ਵਟਾ ਲਿਆ। ਸੋ ਪੁਰਖ ਨਿਰੰਜਣ ਸੋ, ਹੰ ਏਕਾ ਸ਼ਬਦ ਉਚਾਰਿਆ। ਹਰਿ ਬਿਨ ਅਵਰ ਨਾ ਜਾਣੋ ਕੋਆ, ਪੜ੍ਹ ਪੜ੍ਹ ਥੱਕੇ ਜੀਵ ਗਵਾਰਿਆ। ਨਾ ਜਨਮੇ ਨਾ ਕਦੇ ਮੋਆ, ਆਦਿ ਅੰਤ ਏਕਾ ਏਕੰਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੇਖ ਘਰ, ਘਰ ਮਿਲਿਆ ਇਕ ਪਿਆਰਿਆ। ਸਤਿਜੁਗ ਤੇਰਾ ਸਚ ਸਹਾਰਾ, ਪ੍ਰਭ ਆਪਣਾ ਆਪੇ ਆਪ ਬਣਾਇੰਦਾ। ਤ੍ਰੈਗੁਣ ਮਾਇਆ ਮਠ ਨਿਆਰਾ, ਨਿਰਗੁਣ ਆਪ ਉਪਾਇੰਦਾ। ਜੀਵ ਨਾ ਪਾਇਣ ਸਾਰਾ, ਭੇਵ ਅਭੇਦ ਭੇਵ ਛੁਪਾਇੰਦਾ। ਕਿਸੇ ਹੱਥ ਨਾ ਆਏ ਜਗਤ ਕਿਤੇਬਾ, ਜਨ ਭਗਤਾਂ ਭਗਤੀ ਮਾਰਗ ਏਕਾ ਲਾਇੰਦਾ। ਆਪੇ ਜਾਣੇ ਆਪਣਾ ਆਪ ਵਸੇਬਾ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਰਸਨਾ ਗਾ ਗਾ ਥੱਕੀ ਜਿਹਵਾ, ਸਤਿ ਸ੍ਰੀ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਵੇਖੇ ਦਰ, ਦਰ ਦਵਾਰੀ ਆਪ ਅਖਵਾਇੰਦਾ। ਦਰ ਦਵਾਰੀ ਜੋਤ ਨਿਰੰਜਣ, ਏਕਾ ਆਸਣ ਲਾਇਆ। ਜਨ ਭਗਤਾਂ ਬਖ਼ਸ਼ੇ ਧੂੜੀ ਨੇਤਰ ਅੰਜਨ, ਦੂਈ ਦਵੈਤੀ ਪੜਦਾ ਲਾਹਿਆ। ਮਿਲੇ ਮੇਲ ਸਾਚੇ ਸੱਜਣ, ਹਉਮੇ ਦੁਖੜੇ ਰਿਹਾ ਗਵਾਇਆ। ਅੰਤਮ ਕਲਜੁਗ ਆਇਆ ਪੜਦੇ ਕੱਜਣ, ਕੀਤਾ ਕੌਲ ਨਿਭਾਇਆ। ਜੂਠੇ ਝੂਠੇ ਤਾਲ ਦਰ ਦਰ ਵੱਜਣ, ਸਾਚਾ ਤਾਲ ਨਾ ਕੋਈ ਵਜਾਇਆ। ਜੋ ਘੜਿਆ ਸੋ ਅੰਤਮ ਭੱਜਣ, ਭੰਨਣਹਾਰ ਆਪ ਅਖਵਾਇਆ। ਗੁਰਮੁਖ ਵਿਰਲੇ ਅੰਮ੍ਰਿਤ ਆਤਮ ਪੀ ਪੀ ਰੱਜਣ, ਪ੍ਰਭ ਸਾਚਾ ਰਿਹਾ ਪਿਆਇਆ। ਆਪੇ ਵੇਖੇ ਹਾਜ਼ੀ ਹੱਜ ਮੱਕਾ ਕਾਅਬਾ ਕੱਬਨ, ਚਾਰ ਮੁਨਾਰੀ ਡੇਰਾ ਲਾਇਆ। ਆਪੇ ਵੇਖੇ ਪੁੰਨ ਸਵਾਬਨ, ਹਜ਼ਰਤ ਸ਼ਾਹ ਆਪ ਹੋ ਆਇਆ। ਆਪੇ ਦੁਲਦੁਲ ਦੇਵੇ ਚਰਨ ਰਕਾਬਨ, ਅਮਾਮ ਮਹਿੰਦੀ ਰਿਹਾ ਰਾਹ ਤਕਾਇਆ। ਮੁਖ ਰਖਾਏ ਇਕ ਨਕਾਬਨ, ਕਾਲਾ ਸੂਸਾ ਤਨ ਛੁਹਾਇਆ। ਪਰਗਟ ਹੋਏ ਹੱਕ ਜ਼ਨਾਬਨ, ਈਸਾ ਮੂਸਾ ਖੇਲ ਰਚਾਇਆ। ਅੰਤਮ ਲਹਿਣਾ ਦੇਣ ਚੁਕਾਏ ਦੋ ਦੋ ਆਬਨ, ਆਬੀ ਖ਼ਾਕ ਮਿਲਾਇਆ। ਧਾਰਾ ਅਗੰਮੀ ਅਗੈਬ ਗਾਬਨ, ਹਰਿ ਆਪਣੀ ਰਿਹਾ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਬੈਠ ਘਰ, ਲੱਖ ਚੁਰਾਸੀ ਲੇਖਾ ਰਿਹਾ ਲਿਖਾਇਆ। ਲੱਖ ਚੁਰਾਸੀ ਤੇਰਾ ਲੇਖਾ, ਹਰਿ ਆਪਣੇ ਹੱਥ ਰਖਾਇਆ। ਲੱਖ ਚੁਰਾਸੀ ਲੋਕਮਾਤ ਕੱਢੇ ਭਰਮ ਭੁਲੇਖਾ, ਸਾਧਾਂ ਸੰਤਾਂ ਰਿਹਾ ਜਣਾਇਆ। ਰਾਜ ਰਾਜਾਨਾਂ ਦਰ ਦਵਾਰੇ ਜਾ ਜਾ ਵੇਖਾ, ਬਾਹੋਂ ਪਕੜ ਉਠਾਇਆ। ਇੰਦਰ ਪਰਸਾਦ ਪਿਆ ਭਰਮ ਭੁਲੇਖਾ, ਸੰਮਤ ਤੇਰਾਂ ਰੁੱਤ ਸੁਹਾਇਆ। ਸੰਮਤ ਚੌਦਾਂ ਆਪੇ ਜਾਣੇ ਧਾਰੀ ਕੇਸਾ, ਰੂਪ ਅਨੂਪਾ ਆਪ ਹੋ ਆਇਆ। ਧਰਿਆ ਭੇਸ ਦਸ ਦਸਮੇਸ਼ਾ, ਲਹਿੰਦੀ ਦਿਸ਼ਾ ਫੇਰਾ ਪਾਇਆ। ਆਪੇ ਵੇਖੇ ਸ਼ਿਵ ਗਣੇਸ਼ਾ, ਸੰਖ ਨਾਦ ਧੁਨ ਵਜਾਇਆ। ਆਪੇ ਹੋਏ ਬ੍ਰਹਮਾ ਵਿਸ਼ਨ ਮਹੇਸ਼ਾ, ਵਿਸ਼ਨੂੰ ਰੂਪ ਆਪ ਵਟਾਇਆ। ਆਪੇ ਜਾਣੇ ਬਾਸ਼ਕ ਸੇਜਾ, ਸਾਂਗੋ ਪਾਂਗ ਹੰਢਾਇਆ। ਆਪ ਝੁਲਾਏ ਸੀਸ ਆਪਣਾ ਸੀਸਾ, ਏਕਾ ਛਤਰ ਝੁਲਾਇਆ। ਪਰਗਟ ਹੋਏ ਜਗਤ ਜਗਦੀਸਾ, ਨਿਹਕਲੰਕਾ ਨਾਉਂ ਰਖਾਇਆ। ਜੈ ਜੈ ਕਰਾਏ ਬੀਸ ਬੀਸਾ, ਹਰਿ ਆਪਣੀ ਰਿਹਾ ਕਰਾਇਆ। ਸ੍ਰਿਸ਼ਟ ਸਬਾਈ ਇਕ ਹਦੀਸਾ, ਸੰਮਤ ਇੱਕੀ ਰਿਹਾ ਜਣਾਇਆ। ਲੱਖ ਚੁਰਾਸੀ ਜੂਠਾ ਝੂਠਾ ਪੀਸਣ ਪੀਸਾ, ਕਲਜੁਗ ਚੱਕੀ ਆਪ ਚਲਾਇਆ। ਮਾਇਆ ਰਾਣੀ ਖਾਲੀ ਖੀਸਾ, ਪ੍ਰਭ ਸਾਚਾ ਰਿਹਾ ਕਰਾਇਆ। ਗੁਰਮੁਖ ਤੇਰੀ ਕੋਈ ਨਾ ਕਰੇ ਰੀਸਾ, ਪ੍ਰਭ ਸਾਚੇ ਗੋਦ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੇਖ ਘਰ, ਕਵਣ ਦਵਾਰਾ ਧਾਮ ਸੁਹਾਇਆ। ਕਵਣ ਦਵਾਰਾ ਧਾਮ ਸੁਹੰਜਣਾ, ਹਰਿ ਬੈਠਾ ਆਸਣ ਲਾਈਆ। ਜਗੇ ਜੋਤ ਇਕ ਨਿਰੰਜਣਾ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਚਾਰ ਵਰਨ ਕਰਾਏ ਏਕਾ ਮਜਨਾ, ਇਕ ਦਵਾਰ ਖੁਲ੍ਹਾਈਆ। ਸੋਹੰ ਤਾਲ ਨਗਾਰਾ ਵੱਜਣਾ, ਹਰਿ ਜੋਤ ਰਿਹਾ ਟਿਕਾਈਆ। ਗੜ੍ਹ ਹੰਕਾਰੀ ਸਭ ਦਾ ਭੱਜਣਾ, ਪ੍ਰਭ ਸਾਚਾ ਰਿਹਾ ਜਗਾਈਆ। ਚਾਰੋਂ ਕੁੰਟ ਉਠ ਉਠ ਭੱਜਣਾ, ਅੱਠਾਂ ਤਤਾਂ ਸਾਥ ਛੁਡਾਈਆ। ਗੁਰਦਵਾਰਾ ਮੰਦਰ ਮਸਜਿਦ ਅੰਦਰ ਕਿਸੇ ਨਾ ਸਜਣਾ, ਸਾਰੇ ਬੈਠਣ ਮੁਖ ਛੁਪਾਈਆ। ਗੁਰ ਪੂਰੇ ਪਾਰਬ੍ਰਹਮ ਅਬਿਨਾਸ਼ੀ ਜੋਤੀ ਜਾਮਾ ਪਾ ਪਾ ਗੱਜਣਾ, ਸਾਚਾ ਡੰਕ ਇਕ ਵਜਾਈਆ। ਮਦਿਰਾ ਮਾਸ ਨੌ ਖੰਡ ਪ੍ਰਿਥਮੀ ਤੱਜਣਾ, ਨਾ ਕੋਈ ਸਕੇ ਹੱਥ ਉਠਾਈਆ। ਕਲਜੁਗ ਤੇਰਾ ਭਾਂਡਾ ਅੰਤਮ ਭੱਜਣਾ, ਪ੍ਰਭ ਤੇਰੇ ਸਿਰ ਭੰਨਾਈਆ। ਲਾੜੀ ਮੌਤ ਲਹੂ ਪੀ ਪੀ ਰੱਜਣਾ, ਤਨ ਬੈਠੀ ਸ਼ਿੰਗਾਰ ਕਰਾਈਆ। ਹੱਥੀਂ ਮਹਿੰਦੀ ਲਾਲ ਰੰਗ ਚੂੜਾ ਸੋਹਣਾ ਸਜਣਾ, ਜੂਠ ਝੂਠ ਪਈ ਫਾਹੀਆ। ਮਨਮੁਖ ਜੀਵ ਤੇਰਾ ਪੜਦਾ ਕਿਸੇ ਨਾ ਕੱਜਣਾ, ਗੋਬਿੰਦ ਬੈਠਾ ਮੁਖ ਛੁਪਾਈਆ। ਗੁਰਮੁਖ ਵਿਰਲੇ ਮੇਲ ਮਿਲਾਏ ਸਾਚੇ ਸੱਜਣਾ, ਆਪੇ ਦਰ ਦਵਾਰੇ ਫੇਰਾ ਪਾਈਆ। ਮਦਿਰਾ ਮਾਸ ਜਿਸ ਜਨ ਤੱਜਣਾ, ਸੰਮਤ ਸੋਲਾਂ ਲਏ ਬਚਾਈਆ। ਪਾਰ ਬਿਆਸੋਂ ਸਭ ਨੇ ਭੱਜਣਾ,  ਬਚਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਦੇਵੇ ਵਰ, ਅੰਤਮ ਅੰਤ ਕੰਤ ਸੰਤ ਭਗਵੰਤ ਮੇਲ ਮਿਲਾਈਆ। ਸੰਤ ਭਗਵੰਤ ਸਾਚਾ ਮੇਲਾ, ਏਕਾ ਦਰ ਦਵਾਰਿਆ। ਆਪੇ ਗੋਬਿੰਦ ਗੁਰ ਆਪੇ ਚੇਲਾ, ਆਪ ਆਪਣੇ ਵਿਚ ਸਮਾ ਰਿਹਾ। ਆਪ ਆਪਣਾ ਚਾੜ੍ਹੇ ਤੇਲਾ, ਆਪ ਆਪਣਾ ਸਗਨ ਮਨਾ ਰਿਹਾ। ਗੁਰਮੁਖਾਂ ਘਰ ਪਾਵਣ ਆਇਆ ਤੇਲਾ, ਕਲਜੁਗ ਤੇਰਾ ਨਾਦ ਵਜਾ ਰਿਹਾ। ਸਾਚੀ ਸਖੀਆਂ ਸੱਜਣ ਸੁਹੇਲਾ, ਏਕਾ ਧਾਮ ਬਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਮੂਲ ਚੁਕਾ ਰਿਹਾ। ਲਹਿਣਾ ਦੇਣਾ ਮੂਲ ਚੁਕਾਏ, ਆਪ ਆਪਣਾ ਕਰਮ ਕਮਾਏ, ਕਲਜੁਗ ਤੇਰੀ ਅੰਤਮ ਵਾਰੀਆ। ਸਾਚੀ ਸਿੱਖੀ ਬਣਤ ਬਣਾਏ, ਤਿੱਖੀ ਧਾਰ ਇਕ ਰਖਾਏ, ਰਸਨਾ ਜਿਹਵਾ ਬੰਦ ਕਰਾ ਰਿਹਾ। ਧਾਰੀ ਕੇਸਾ ਆਪ ਸਮਾਏ, ਮੂੰਡ ਮੁੰਡਾਏ ਗਲੇ ਲਗਾਏ, ਚਾਰ ਵਰਨ ਇਕ ਸਰਨਾਏ, ਊਚਾਂ ਨੀਚਾਂ ਭੇਵ ਚੁਕਾ ਰਿਹਾ। ਆਪੇ ਗਲੇ ਲਗਾ ਰਿਹਾ। ਰਾਜ ਰਾਜਾਨ ਤਖ਼ਤ ਤਾਜ ਤਜਾਏ, ਸ਼ਾਹ ਸੁਲਤਾਨਾਂ ਕੋਈ ਰਹਿਣ ਨਾ ਪਾਏ, ਲਾੜੀ ਮੌਤ ਵੇਖ ਵਖਾਏ, ਸੰਮਤ ਚੌਦਾਂ ਨੀਂਹ ਰਖਾ ਰਿਹਾ। ਸੰਮਤ ਪੰਦਰਾਂ ਤੇਰੀ ਹੱਦ, ਹਰਿ ਸਾਚਾ ਆਪ ਰਖਾਈਆ। ਵੱਜੇ ਨਾਦ ਇਕ ਸ਼ਬਦ, ਹਰਿ ਸਾਚਾ ਰਿਹਾ ਸੁਣਾਈਆ। ਧਰਮ ਰਾਏ ਆਪਣੇ ਮਿਤਰਾਂ ਲਏ ਸੱਦ, ਬੈਠਾ ਥਾਉਂ ਥਾਈਂਆ। ਭਾਗ ਲਗਾਏ ਚਿੱਤਰ ਗੁਪਤ ਦੀ ਯਦ, ਮਨਮੁਖਾਂ ਕਲਜੁਗ ਰਿਹਾ ਸਮਝਾਈਆ। ਫੜ ਫੜ ਪਿਆਲੇ ਪਿਆਏ ਮਧ, ਰਸਨਾ ਜਿਹਵਾ ਕਰੀ ਹਲਕਾਈਆ। ਜੂਠਾ ਝੂਠਾ ਭਾਰ ਲਿਆ ਲੱਦ, ਮਾਇਆ ਮਮਤਾ ਹੰਗਤਾ ਪੰਡ ਉਠਾਈਆ। ਆਪਣੀ ਹੱਥੀਂ ਬੰਨ੍ਹੇ ਗੰਢ, ਸਿਰ ਆਪਣੇ ਰਿਹਾ ਟਿਕਾਈਆ। ਪੁਰਖ ਅਬਿਨਾਸ਼ੀ ਫੜੇ ਤੇਜ ਚੰਡ ਪਰਚੰਡ, ਸ਼ਬਦ ਖੰਡਾ ਨਾਉਂ ਰਖਾਈਆ। ਸੰਮਤ ਚੌਦਾਂ ਪਾਏ ਵੰਡ, ਗੁਰਮੁਖਾਂ ਦਰ ਦਵਾਰੇ ਜਾਈਆ। ਮਨਮੁਖਾਂ ਔਧ ਗਈ ਹੰਢ, ਅੰਤ ਬੁੜ੍ਹੇਪਾ ਆਈਆ। ਪੁਰਖ ਅਬਿਨਾਸ਼ੀ ਸੁੱਤਾ ਦੇ ਕਰ ਕੰਡ, ਨਾ ਕੋਇ ਕੰਤ ਮਨਾਈਆ। ਆਪਣੀ ਸੀਆਂ ਰਹੇ ਵੰਡ, ਆਪਣੇ ਕਰਮਾਂ ਲੇਖ ਲਿਖਾਈਆ। ਨਾਰ ਦੁਹਾਗਣ ਦਿਸੇ ਰੰਡ, ਨੇਤਰ ਵੇਖ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਤੇਰਾ ਦਰ ਸੁਹਾਈਆ। ਗੁਰਮੁਖ ਦਰ ਦਰਬਾਨਾ, ਹਰਿ ਆਪਣੀ ਸੇਵ ਕਮਾਇੰਦਾ। ਲੈ ਕੇ ਆਏ ਧੁਰ ਫ਼ਰਮਾਣਾ, ਜਨ ਭਗਤਾਂ ਆਪ ਜਗਾਇੰਦਾ। ਮੱਕਾ ਮਦੀਨਾ ਹੋਏ ਵੈਰਾਨਾ, ਨਬੀ ਰਸੂਲਾਂ ਮੇਟ ਮਿਟਾਇੰਦਾ। ਮਾਰੇ ਤੀਰ ਇਕ ਨਿਸ਼ਾਨਾ, ਪੰਚਮ ਜੇਠ ਰੁੱਤ ਸੁਹਾਇੰਦਾ। ਆਪੇ ਹੋਇਆ ਜਾਣ ਪਛਾਣਾ, ਦੋ ਜਹਾਨਾਂ ਵੇਖ ਵਖਾਇੰਦਾ। ਲੋਆਂ ਪੁਰੀਆਂ ਨਾ ਕੋਈ ਟਿਕਾਨਾ, ਨੌ ਖੰਡ ਨਾ ਧੀਰ ਧਰਾਇੰਦਾ। ਸੱਤ ਰੰਗ ਰੰਗਾਏ ਇਕ ਨਿਸ਼ਾਨਾ, ਸੱਤਾਂ ਦੀਪਾਂ ਆਪ ਵਿਖਾਇੰਦਾ। ਦਰ ਦਵਾਰ ਕਰੇ ਪਰਵਾਨਾ, ਜੋ ਜਨ ਸੀਸ ਝੁਕਾਇੰਦਾ। ਆਤਮ ਬੰਨ੍ਹੇ ਸਾਚਾ ਗਾਨਾ, ਸਾਚੀ ਤੰਦੀ ਆਪ ਬੰਧਾਇੰਦਾ। ਇਕ ਸੁਣਾਏ ਨਾਮ ਤਰਾਨਾ, ਆਤਮਕ ਧੁਨ ਉਪਜਾਇੰਦਾ। ਪੰਚਮ ਰਾਗ ਇਕ ਸੁਣਾਨਾ, ਪੰਚਮ ਸੇਵਾ ਲਾਇੰਦਾ। ਦਸਮ ਦਵਾਰੀ ਖੋਲ੍ਹ ਮਕਾਨਾ, ਆਤਮ ਸੇਜ ਵਖਾਇੰਦਾ। ਉਪਰ ਬੈਠ ਸ੍ਰੀ ਭਗਵਾਨਾ, ਆਪਣੀ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਮਾਰਗ ਆਪ ਲਗਾਇੰਦਾ। ਜਗਤ ਦਵਾਰ ਭਗਤ ਜਨ, ਮਿਲੇ ਮਾਤ ਵਡਿਆਈਆ। ਨਾਮ ਰਖਾਏ ਸਾਚਾ ਤਨ, ਜੀਵ ਜੰਤ ਕਰੇ ਕੁੜਮਾਈਆ। ਆਪ ਉਪਜਾਏ ਰਾਗ ਏਕਾ ਕੰਨ, ਵੱਜੇ ਸੱਚੀ ਵਧਾਈਆ। ਘਰ ਵਸਾਏ ਨਾ ਛੱਪਰੀ ਨਾ ਛੰਨ, ਮਹੱਲ ਅਟੱਲ ਰਘੁਰਾਈਆ। ਕਲਜੁਗ ਜੋਤੀ ਰਹੀ ਬਲ, ਦਿਵਸ ਰੈਣ ਹੋਏ ਰੁਸ਼ਨਾਈਆ। ਆਪੇ ਬਲੇ ਘੜੀ ਘੜੀ ਪਲ ਪਲ, ਦਿਵਸ ਰੈਣ ਏਕਾ ਰੰਗ ਸਮਾਈਆ। ਆਪ ਸਮਾਇਆ ਜਲ ਥਲ, ਆਕਾਸ਼ ਪਾਤਾਲਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤ ਜਵਾਲਾ ਰਿਹਾ ਖਿਚਾਈਆ। ਜੋਤ ਜਵਾਲਾ ਛੱਡ ਟਿਕਾਨਾ, ਉਚੇ ਉਚ ਪਹਾੜਿਆ। ਆਪ ਬਿਠਾਏ ਵਿਚ ਬਿਬਾਣਾ, ਇਕ ਵਖਾਏ ਸਚ ਦਵਾਰਿਆ। ਆਵਣ ਜਾਵਣ ਚੁੱਕਿਆ ਪੀਣਾ ਖਾਣਾ, ਅਗਨੀ ਅੱਗ ਨਾ ਕੋਇ ਵਖਾ ਰਿਹਾ। ਆਪ ਆਪਣੇ ਵਿਚ ਸਮਾਨਾ, ਆਪ ਆਪਣਾ ਆਪ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਤੇਰੇ ਘਰ ਸਾਚਾ ਖੇਲ ਖਿਲਾ ਰਿਹਾ। ਸਾਚਾ ਖੇਲ ਖੇਲਣਹਾਰਾ, ਏਕਾ ਆਪ ਅਖਵਾਇੰਦਾ। ਤ੍ਰੈਗੁਣ ਮਾਇਆ ਤੇਰਾ ਪਾਰ ਕਿਨਾਰਾ, ਪ੍ਰਭ ਸਾਚਾ ਆਪ ਕਰਾਇੰਦਾ। ਇੱਕੀ ਜੇਠ ਦਿਵਸ ਦਿਹਾੜਾ, ਆਪ ਆਪਣਾ ਆਪ ਮਨਾਇੰਦਾ। ਵੇਖ ਵਖਾਏ ਧਰਤ ਮਾਤ ਤੇਰਾ ਅਖਾੜਾ, ਚਾਰੋਂ ਕੁੰਟ ਡੌਰੂ ਵਾਇੰਦਾ। ਜਨ ਭਗਤਾਂ ਜੋਤ ਜਗਾਏ ਬਹੱਤਰ ਨਾੜਾ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਹਰਿ ਬਲਕਾਰੀ, ਆਪਣਾ ਆਪੇ ਪਾਇਆ। ਗੁਰ ਗੋਬਿੰਦਾ ਵਡ ਸ਼ਿਕਾਰੀ, ਚਾਰ ਕੁੰਟਾਂ ਰਿਹਾ ਦੁੜਾਇਆ। ਆਪੇ ਹੋਇਆ ਭਗਤ ਅਧਾਰੀ, ਆਸ ਪਿਆਸ ਬੁਝਾਇਆ। ਆਪੇ ਕਰੇ ਤਨ ਸ਼ਿੰਗਾਰੀ, ਤਨ ਬਸਤਰ ਇਕ ਸੁਹਾਇਆ। ਕਰੇ ਕਰਾਏ ਪਹਿਰੇਦਾਰੀ, ਦਿਵਸ ਰੈਣ ਸੇਵ ਕਮਾਇਆ। ਅੰਤਮ ਟੁੱਟਣੀ ਜੂਠੀ ਝੂਠੀ ਯਾਰੀ, ਨਾ ਕੋਈ ਤੋੜ ਨਿਭਾਇਆ। ਸਾਚਾ ਨਾਉਂ ਅਪਰ ਅਪਾਰੀ, ਗੁਰਮੁਖਾਂ ਹਰਿ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਅੰਦਰ ਵੜ, ਨਾ ਕੋਈ ਸੀਸ ਨਾ ਕੋਈ ਧੜ, ਉਚ ਮਹੱਲੇ ਆਪ ਚੜ੍ਹ, ਦਸਮ ਦਵਾਰੀ ਦਰਸ ਦਿਖਾਇਆ। ਭਿੰਨੜੀ ਰੈਣ ਸੁਹੰਞਣੀ, ਉਠ ਰਹੀ ਜਗਾਈਆ। ਮੰਗੇ ਦਰਸ ਜੋਤ ਨਿਰੰਜਣੀ, ਅੱਗੇ ਝੋਲੀ ਡਾਹੀਆ। ਚਰਨ ਧੂੜੀ ਸਾਚਾ ਮਜਨੀ, ਇਕ ਇਸ਼ਨਾਨ ਕਰਾਈਆ। ਪੀ ਅੰਮ੍ਰਿਤ ਸੰਗਤ ਬਹਿ ਬਹਿ ਰੱਜਣੀ, ਤ੍ਰਿਸ਼ਨਾ ਭੁੱਖ ਮਿਟਾਈਆ। ਆਪ ਆਪਣੇ ਰੱਖੇ ਬਚਨੀ, ਪਤ ਪਤਵੰਤੇ ਪਈ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਥਾਉਂ ਥਾਈਂਆ। ਭਿੰਨੜੀ ਰੈਣ ਨੇਤਰ ਖੋਲ੍ਹ, ਨੇਤਰ ਨੀਰ ਵਹਾਇੰਦਾ। ਅੱਖਰ ਵੱਖਰ ਏਕਾ ਬੋਲ, ਮੁਖੋਂ ਆਪ ਸੁਣਾਇੰਦਾ। ਕਲਜੁਗ ਕਾਇਆ ਰਹੀ ਡੋਲ, ਨਾ ਕੋਈ ਕਿਸੇ ਬਚਾਇੰਦਾ। ਵਜਾਵਣਹਾਰਾ ਆਪੇ ਢੋਲ, ਪ੍ਰਭ ਸਾਚਾ ਆਪ ਖੜਕਾਇੰਦਾ। ਭਗਤ ਸੁਹੇਲਾ ਸਦ ਵਸਿਆ ਕੋਲ, ਸਾਚਾ ਦਰਸ ਦਿਖਾਇੰਦਾ। ਕਾਇਆ ਮੰਦਰ ਰਿਹਾ ਮਵਲ, ਮੌਲਾ ਰੂਪ ਵਟਾਇੰਦਾ। ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਮੇਘ ਚੁਆਇੰਦਾ। ਦੇਵੇ ਵਡਿਆਈ ਉਪਰ ਧਵਲ, ਧਾਮ ਉਪਰ ਧਵਲ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰਾ ਨਾਮ ਆਪੇ ਆਪ ਵਡਿਆਇੰਦਾ। ਨਾਮ ਵਡਿਆਈ ਜਗਤ ਜਗਦੀਸ਼ਰ, ਏਕਾ ਏਕ ਰਖਾਈਆ। ਰਸਨਾ ਗਾ ਗਾ ਥੱਕੇ ਤਪੀ ਤਪੀਸ਼ਰ, ਦਰ ਦਰ ਅਲਖ ਜਗਾਈਆ। ਭੇਵ ਨਾ ਪਾਇਣ ਮੁਨੀ ਮੁਨੀਸ਼ਰ, ਮੋਨ ਸੋਨ ਕਰਾਈਆ। ਆਪੇ ਵੇਖੇ ਈਸ਼ਰ ਈਸ਼ਰ, ਈਸ਼ਵਰ ਰੂਪ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਨਿਰਗੁਣ ਰੂਪ ਨਿਹਕਲੰਕਾ, ਏਕਾ ਏਕ ਰਖਾਇਆ। ਸਰਗੁਣ ਵਜਾਏ ਸਾਚਾ ਡੰਕਾ, ਗੋਬਿੰਦ ਨਾਲ ਰਲਾਇਆ। ਇਕ ਸੁਹਾਏ ਦਵਾਰ ਬੰਕਾ, ਰਾਓ ਰੰਕਾਂ ਭੇਵ ਨਾ ਰਾਇਆ। ਆਪੇ ਵਸਿਆ ਪੁਰੀ ਘਨਕਾ, ਸਾਚਾ ਧਾਮ ਸੁਹਾਇਆ। ਬਣਤ ਬਣਾਏ ਖੇਲੇ ਖੇਲ ਜਨਣੀ ਜਨ ਜਨਕਾ, ਪਿਤਾ ਪੂਤ ਰਿਹਾ ਉਪਾਇਆ। ਲੇਖਾ ਚੁੱਕੇ ਪਵਣ ਸਵਾਸ ਤਨ ਕਾ, ਪ੍ਰਭ ਸਾਚਾ ਰਿਹਾ ਮੁਕਾਇਆ। ਕਲਜੁਗ ਖੇਲੇ ਖੇਲ ਬਾਰ ਅਨਕਾ, ਲੱਖ ਚੁਰਾਸੀ ਰਿਹਾ ਮਿਟਾਇਆ। ਰਾਜ ਮੰਤਰੀਆਂ ਮੇਟੇ ਸ਼ੰਕਾ, ਸਾਚਾ ਲੇਖਾ ਰਿਹਾ ਲਿਖਾਇਆ। ਦੇਸ਼ ਪਰਦੇਸ਼ਾ ਏਕਾ ਅੰਕਾ, ਨਾਮ ਵਖਾਇਆ। ਜੋਤ ਸਰੂਪੀ ਲਾਏ ਤਨਕਾ, ਸੰਤ ਸੁਹੇਲੇ ਲਏ ਜਗਾਇਆ। ਆਪ ਸੁਹਾਏ ਆਪਣਾ ਬੰਕਾ, ਬੰਕ ਦਵਾਰੀ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਾਰਤ ਖੰਡ ਤੇਰਾ ਵਸਿਆ ਘਰ, ਅੰਤਮ ਫੇਰਾ ਪਾਇਆ। ਅੰਤਮ ਫੇਰਾ ਹਰਿ ਜੀ ਪਾਏ, ਵੇਦ ਵਿਆਸ ਲਿਖਾ ਰਿਹਾ। ਪੁਰਾਨ ਅਠਾਰਾਂ ਗਿਆ ਗਾਏ, ਅੰਤਮ ਰੋਵੇ ਜ਼ਾਰੋ ਜ਼ਾਰਿਆ। ਗੀਤਾ ਗਿਆਨ ਰਸਨ ਸੁਣਾਏ, ਅਰਜਨ ਦਏ ਸਹਾਰਿਆ। ਈਸਾ ਮੂਸਾ ਰਿਹਾ ਕੁਰਲਾਏ, ਅੰਜੀਲ ਕੁਰਾਨਾਂ ਲਿਆ ਉਚਾਰਿਆ। ਨਾਨਕ ਸਤਿਨਾਮ ਗਿਆ ਉਪਾਏ, ਭਰਮੇ ਭੁੱਲੇ ਜੀਵ ਗਵਾਰਿਆ। ਹਰਿਜਨ ਲੇਖਾ ਗਿਆ ਲਿਖਾਏ, ਚਾਰ ਵਰਨ ਇਕ ਦਵਾਰਿਆ। ਗੋਬਿੰਦ ਭੇਖ ਗਿਆ ਵਟਾਏ, ਊਚਾਂ ਨੀਚਾਂ ਭੇਵ ਨਿਵਾਰਿਆ। ਇਕ ਇਕੇਲਾ ਮਨਮੁਖ ਜੀਵ ਗਏ ਭੁਲਾਏ, ਤਨ ਵਸਿਆ ਇਕ ਹੰਕਾਰਿਆ। ਕੌਲ ਇਕਰਾਰ ਨਾ ਕੋਈ ਨਿਭਾਏ, ਵਿਚ ਨੰਦੇੜ ਅੰਗੀਠਾ ਸਾੜਿਆ। ਆਪਣੀ ਹੱਥੀਂ ਨਾ ਕੋਈ ਫੁਲਾਏ, ਸਮਰਥੀ ਹੋਏ ਪੁਕਾਰਿਆ। ਸ੍ਰਿਸ਼ਟ ਸਬਾਈ ਜਾਏ ਮਥੀ, ਗੁਰ ਪੂਰਾ ਨਾ ਹੋਏ ਸਹਾਰਿਆ। ਅੰਤਮ ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥੀਂ, ਸੰਬਲ ਵਸਿਆ ਡੇਰਾ ਲਾ ਰਿਹਾ। ਨੌ ਖੰਡ ਪ੍ਰਿਥਮੀ ਨੌ ਦਰਵਾਜ਼ੇ ਪ੍ਰਭ ਆਪ ਚਲਾਏ ਤੇਰਾ ਝੂਠਾ ਰਥੀ, ਉਤੇ ਆਪ ਬਹਾ ਰਿਹਾ। ਬਸਤਰ ਚੀਰ ਗਏ ਲੱਥੀ, ਖਾਲੀ ਤਨ ਵਖਾ ਰਿਹਾ। ਤ੍ਰੈਗੁਣ ਮਾਇਆ ਕਰ ਇਕੱਠੀ, ਪ੍ਰਭ ਆਪਣੀ ਭੇਟ ਚੜ੍ਹਾ ਰਿਹਾ। ਜੋਤੀ ਅਗਨੀ ਡਾਹੇ ਮੱਠੀ, ਆਪਣੀ ਸੇਵਾ ਲਾ ਰਿਹਾ। ਦਰ ਦਵਾਰੇ ਚਰਨ ਕਵਲ ਢੱਠੀ, ਰੋਵੇ ਜ਼ਾਰੋ ਜ਼ਾਰਿਆ। ਹੋਈ ਵੈਰਾਗਣ ਫਿਰੇ ਅੱਠ ਸੱਠੀ, ਨਾ ਕੋਈ ਧੀਰ ਧਰਾ ਰਿਹਾ। ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਮੱਠੀ, ਪਤਿਵੰਤ ਕੰਤ ਨਾ ਕੋਈ ਮਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨ ਕਲਜੁਗ ਅੰਤਮ ਜਗਾ ਰਿਹਾ। ਸੰਤ ਜਨਾਂ ਹਰਿ ਆਪ ਜਗਾਏ, ਏਕਾ ਦਏ ਹੁਲਾਰਾ। ਵਿਛੜਿਆਂ ਕੰਤ ਲਏ ਮਿਲਾਏ, ਹੋਏ ਸੁਹਾਗਣ ਨਾਰਾ। ਆਪ ਆਪਣੀ ਬਣਤ ਬਣਾਏ, ਗੁਰਮੁਖ ਮੀਤ ਮੁਰਾਰਾ। ਕਾਇਆ ਚੋਲੀ ਰੰਗ ਬਸੰਤ ਕਰਾਏ, ਜੋਤ ਜਗਾਏ ਬਹੱਤਰ ਨਾੜਾ। ਜੀਵ ਜੰਤ ਕੋਈ ਭੇਵ ਨਾ ਪਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਵੇਖੇ ਇਕ ਦਰ, ਆਪ ਸੁਹਾਏ ਬੰਕ ਦਵਾਰਾ। ਬੰਕ ਦਵਾਰਾ ਸ਼ਬਦ ਸਵਾਲੀ, ਆਏ ਦਰ ਦਵਾਰਿਆ। ਦੋਵੇਂ ਹੱਥਾਂ ਰੱਖੇ ਖਾਲੀ, ਏਕਾ ਨਾਮ ਭੰਡਾਰਿਆ। ਜੁਗ ਜੁਗ ਚਲੇ ਅਵੱਲੜੀ ਚਾਲੀ, ਲੋਕਮਾਤ ਲਏ ਅਵਤਾਰਿਆ। ਸ਼ਬਦ ਕਰਾਏ ਨਾਮ ਦਲਾਲੀ, ਸਾਚਾ ਵਣਜ ਵਪਾਰਿਆ। ਇਕ ਸਿਖਾਏ ਹੱਕ ਹਲਾਲੀ, ਜਲਵਾ ਨੂਰ ਅਪਾਰਿਆ। ਦੋ ਜਹਾਨਾਂ ਜੋਤ ਅਕਾਲੀ, ਆਪ ਅਖਵਾ ਰਿਹਾ। ਲੱਖ ਚੁਰਾਸੀ ਫਲ ਵੇਖੇ ਲੱਗੇ ਡਾਲ੍ਹੀ, ਕਲਜੁਗ ਮਾਲੀ ਨਾਲ ਰਲਾ ਰਿਹਾ। ਗੁਰਮੁਖਾਂ ਘਰ ਵੱਜੇ ਤਾਲੀ, ਮਨਮੁਖ ਨੇਤਰ ਨੀਰ ਵਹਾ ਰਿਹਾ। ਸੰਤ ਸੁਹੇਲੇ ਆਪੇ ਭਾਲੀ, ਜੁਗ ਜੁਗ ਵਿਛੜੇ ਮੇਲ ਮਿਲਾ ਰਿਹਾ। ਇੱਕੀ ਜੇਠ ਉਠਾਏ ਪੰਥ ਖਾਲਸਾ ਅਕਾਲੀ, ਪ੍ਰਭ ਸਾਚਾ ਲੇਖ ਪੁਜਾ ਰਿਹਾ। ਅੰਤਮ ਹੋਏ ਹਾਲ ਬੇਹਾਲੀ, ਸਾਚਾ ਖੰਡਾ ਕੋਈ ਨਾ ਹੱਥ ਉਠਾ ਰਿਹਾ। ਕਾਇਆ ਚੋਲੀ ਸਭ ਦੀ ਖਾਲੀ, ਨਾਮ ਧਨ ਨਾ ਕੋਈ ਉਠਾ ਲਿਆ। ਪੜ੍ਹ ਪੜ੍ਹ ਥੱਕੇ ਸਾਧ ਸੰਤ ਬਾਣੀ, ਆਪ ਆਪਣਾ ਮੁੱਲ ਪਵਾ ਲਿਆ। ਲੈਂਦੇ ਭੇਟਾ ਜੀਵ ਨਾਦਾਨੀ, ਸੇਵਕ ਸੇਵਾ ਨਾ ਕੋਈ ਕਮਾ ਰਿਹਾ। ਗੁਰ ਗੋਬਿੰਦੇ ਕੀਆ ਸਰਬੰਸ ਕੁਰਬਾਨੀ, ਗੁਰਸਿਖ ਮਨ ਨਾ ਕੋਇ ਭੇਟ ਚੜ੍ਹਾ ਰਿਹਾ। ਪਰਗਟ ਜੋਤ ਇਕ ਅਕਾਲੀ, ਨਿਹਕਲੰਕਾ ਨਾਉਂ ਰਖਾ ਲਿਆ। ਗੁਰ ਗੋਬਿੰਦਾ ਆਪੇ ਭਾਲੀ, ਆਪ ਆਪਣੀ ਗੋਦ ਉਠਾ ਲਿਆ। ਜੋਤ ਜਗਾਏ ਦੀਪਕ ਥਾਲੀ, ਸਾਚਾ ਗਗਨ ਆਪ ਸੁਹਾ ਲਿਆ। ਕਰੇ ਕਰਾਏ ਸਦਾ ਪ੍ਰਿਤਪਾਲੀ, ਆਦਿ ਜੁਗਾਦੀ ਬਣਤ ਬਣਾ ਰਿਹਾ। ਇਕ ਵਖਾਏ ਸੱਚੀ ਧਰਮਸਾਲੀ, ਧਾਰਾ ਨਾਮ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਮੰਗਣ ਆਏ ਦਰ, ਅੱਗੇ ਆਪਣਾ ਪੱਲੂ ਡਾਹ ਲਿਆ। ਗੁਰ ਗੋਬਿੰਦ ਪਿਛਲਾ ਲਹਿਣਾ, ਅਗਲਾ ਮੂਲ ਚੁਕਾਇੰਦਾ। ਡੱਲੇ ਪਾਏ ਤਨ ਸਾਚਾ ਗਹਿਣਾ, ਜਿਉਂ ਅੰਗਦ ਅੰਗ ਲਗਾਇੰਦਾ। ਸ੍ਰਿਸ਼ਟ ਸਬਾਈ ਰੋਵੇ ਪਾ ਪਾ ਵੈਣਾ, ਗੁਰਮੁਖ ਸਾਚਾ ਖ਼ੁਸ਼ੀ ਮਨਾਇੰਦਾ। ਆਪੇ ਬਣਿਆ ਸਾਕ ਸੱਜਣ ਸੈਣਾ, ਗੁਰਮੁਖਾਂ ਸਾਕ ਸੱਜਣ ਮਿਲਾਇੰਦਾ। ਏਕਾ ਇੱਕੀ ਪਾਈ ਸਾਚੀ ਸਿੱਖੀ, ਤੇਰਾ ਪਿਛਲਾ ਮੂਲ ਚੁਕਾਇੰਦਾ। ਜੂਠੇ ਝੂਠੇ ਵਹਿਣ ਕਿਸੇ ਨਾ ਵਹਿਣਾ, ਮਾਇਆ ਲੂਠੇ ਅੰਤ ਰੁੜ੍ਹਾਇੰਦਾ। ਧਰਮ ਰਾਏ ਦਰ ਟੰਗੇ ਪੁੱਠੇ, ਕਲਜੁਗ ਅੰਤ ਹਿਸਾਬ ਮੁਕਾਇੰਦਾ। ਲੁਕਿਆ ਰਹਿਣ ਨਾ ਦੇਵੇ ਕਿਸੇ ਗੁੱਠੇ, ਜੋਤ ਸਰੂਪੀ ਫੇਰਾ ਪਾਇੰਦਾ। ਕਲਜੁਗ ਅੰਤਮ ਭਗਤ ਸੁਹੇਲਾ ਆਪੇ ਤੁੱਠੇ, ਆਤਮ ਦਰਸੀ ਦਰਸ ਦਿਖਾਇੰਦਾ। ਸਤਿਜੁਗ ਦੁਆਪਰ ਤ੍ਰੇਤਾ ਜੋ ਗਏ ਰੁੱਠੇ, ਕਲਜੁਗ ਅੰਤ ਮਨਾਇੰਦਾ। ਆਪ ਕਰਾਏ ਏਕਾ ਮੁੱਠੇ, ਘਰ ਘਰ ਜਾਏ ਲੇਖ ਚੁਕਾਇੰਦਾ। ਕੌੜੇ ਭੰਨੇ੍ਹ ਜੀਵ ਕਲਜੁਗ ਰੀਠੇ, ਸੋਹੰ ਖੰਡਾ ਹੱਥ ਉਠਾਇੰਦਾ। ਨਾਮ ਧਾਰਾ ਚਾਰ ਵਰਨ ਵਿਖਾਏ ਇਕ ਅਨਡੀਠੇ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਆਪਣਾ ਬੰਸ ਆਪੇ ਪੇਖੇ, ਗੁਰਮੁਖਾਂ ਸੇਵ ਕਮਾਇੰਦਾ। ਅੰਮ੍ਰਿਤ ਫਲ ਖਵਾਏ ਮੀਠੇ, ਸੋਹੰ ਚੋਗ ਚੁਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇੰਦਾ। ਨਰ ਨਰਾਇਣ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਜਨ ਭਗਤਾਂ ਕਰੇ ਤਨ ਸ਼ਿੰਗਾਰ, ਸੋਹੰ ਬਸਤਰ ਨਾਲ ਰਲਾਇਆ। ਦੋ ਜਹਾਨਾਂ ਕਰ ਪਿਆਰ, ਸ਼ਬਦ ਸ਼ਸਤਰ ਤਨ ਪਹਿਨਾਇਆ। ਅੰਮ੍ਰਿਤ ਧਾਰਾ ਅਪਰ ਅਪਾਰ, ਨਿਝਰ ਰਿਹਾ ਝਿਰਾਇਆ। ਨੇਤਰ ਨੈਣ ਇਕ ਉਘਾੜ, ਅੰਧ ਅੰਧੇਰ ਮਿਟਾਇਆ। ਆਪ ਮਿਟਾਏ ਪੰਚਮ ਧਾੜ, ਪੰਚਮ ਰਿਹਾ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਤੇਰਾ ਦਰ, ਦਰ ਦਰਵੇਸ਼ਾ ਆਪ ਅਖਵਾਇਆ। ਦਰ ਦਰਵੇਸ਼ਾ ਦਰ ਭਿਖਾਰੀ, ਮੰਗਣ ਆਇਆ ਮੰਗਤਾ। ਕਲਜੁਗ ਤੇਰੀ ਅੰਤਮ ਵਾਰੀ, ਗੁਰ ਸੰਗਤ ਤੇਰੀ ਝੋਲੀ ਪਾਏ ਆਪਣੀ ਹਉਮੇ ਹੰਗਤਾ। ਚਾਰ ਵਰਨ ਬਖ਼ਸ਼ੇ ਚਰਨ ਪਿਆਰੀ, ਕਾਇਆ ਚੋਲੀ ਆਪੇ ਰੰਗਤਾ। ਗਊ ਗਰੀਬਾਂ ਪਾਵੇ ਸਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਲਗਾਏ ਆਪਣੇ ਅੰਗਤਾ। ਆਪਣੇ ਅੰਗਣ ਆਪ ਲਗਾਇਆ, ਗੁਰ ਪੂਰੇ ਸਚ ਸਰਨਾਈਆ। ਸਾਚਾ ਸਗਨ ਦਰ ਮੰਗਾਇਆ, ਜਨ ਭਗਤਾਂ ਵਡ ਵਡਿਆਈਆ। ਸੋਹੰ ਕੰਗਣ ਤਨ ਪਹਿਨਾਇਆ, ਸਾਚਾ ਸਗਨ ਮੁਖ ਰਖਾਈਆ। ਚਿੱਟੇ ਅਸਵ ਤੰਗ ਕਸਾਇਆ, ਆਪ ਆਪਣਾ ਆਸਣ ਲਾਈਆ। ਗੁਰਮੁਖ ਤੇਰੇ ਦਰ ਦਵਾਰ ਅੰਦਰ ਲੰਘ ਵਖਾਇਆ, ਦਿਸ ਕਿਸੇ ਨਾ ਆਈਆ। ਸ਼ਬਦ ਰੰਗੀਲਾ ਪਲੰਘ ਵਿਛਾਇਆ, ਏਕਾ ਸੇਜ ਸੁਹਾਈਆ। ਪੰਚਮ ਨਾਦ ਮਰਦੰਗ ਵਜਾਇਆ, ਸਾਚਾ ਡੋਰੂ ਵਾਹੀਆ। ਚਾਰੋਂ ਕੁੰਟ ਅੰਮ੍ਰਿਤ ਧਾਰ ਵਹਾਇਆ, ਸੀਤਲ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚਾ ਅੰਗ ਲਗਾਇਆ, ਅੰਗੀਕਾਰ ਆਪ ਹੋ ਜਾਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਜਨ ਭਗਤਾਂ ਰਿਹਾ ਜਗਾਈਆ। ਖੇਵਟ ਖੇਟ ਬਣ ਮਲਾਹ, ਬੇੜਾ ਬੰਨੇ ਲਾਈਆ। ਫੜ ਫੜ ਬਾਹੋਂ ਰਿਹਾ ਚੜ੍ਹਾ, ਦੂਰ ਦੁਰਾਡੇ ਵੇਖ ਵਖਾਈਆ। ਸਦਾ ਸੁਹੇਲਾ ਦੇਵੇ ਠੰਢੀ ਛਾਂ, ਸਾਇਆ ਆਪਣੀ ਹੇਠ ਰਖਾਈਆ। ਸਖਾ ਸੁਹੇਲਾ ਪਿਤਾ ਮਾਂ, ਦਰ ਆਪਣੀ ਗੋਦ ਉਠਾਈਆ। ਗੁਰ ਸੰਗਤ ਵਸਾਏ ਸਾਚਾ ਥਾਂ, ਏਕਾ ਇੱਕੀ ਰਿਹਾ ਕਰਾਈਆ। ਨੌ ਖੰਡ ਪ੍ਰਿਥਮੀ ਅੰਤਮ ਉਡਣੇ ਕਾਂ, ਘਰ ਮੰਦਰ ਨਾ ਕੋਈ ਵੇਖ ਵਖਾਈਆ। ਹੋਏ ਵਿਛੋੜਾ ਪੁੱਤਰਾਂ ਮਾਂ, ਭੈਣਾਂ ਭਈਆ ਸੰਗ ਤੁੜਾਈਆ। ਕੋਈ ਨਾ ਵੇਖੇ ਆਪਣਾ ਥਾਂ, ਚਾਰੋਂ ਕੁੰਟ ਪਏ ਦੁਹਾਈਆ। ਮਨਮੁਖ ਦਰ ਦਰ ਮਾਰਨ ਧਾਹ, ਜੂਠ ਝੂਠ ਰਹੀ ਕੁਰਲਾਈਆ। ਗੁਰਮੁਖ ਪੂਰੇ ਸਦ ਬਲ ਬਲ ਜਾਂ, ਮਿਲੀ ਮਾਤ ਵਡਿਆਈਆ। ਏਕਾ ਗਾਇਆ ਸਾਚਾ ਨਾਂ, ਗੋਬਿੰਦ ਰਸਨਾ ਜਿਹਵਾ ਗਾਈਆ। ਗੁਰ ਗੋਬਿੰਦਾ ਕਰ ਕੇ ਗਿਆ ਹਾਂ, ਅੰਤਮ ਲਏ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਿਛਲਾ ਰਿਹਾ ਮੂਲ ਚੁਕਾਈਆ। ਗੁਰ ਗੋਬਿੰਦ ਕਰ ਸਲਾਹ, ਅੱਗੇ ਹਰਿ ਪੁਕਾਰਿਆ। ਪਾਰਬ੍ਰਹਮ ਮੇਰੀ ਪਕੜੀ ਬਾਂਹ, ਦੁਸ਼ਟ ਦਮਨ ਰੋਵੇ ਜ਼ਾਰੋ ਜ਼ਾਰਿਆ। ਪਾਰਬ੍ਰਹਮ ਸੁਹਾਏ ਸਾਚਾ ਥਾਂ, ਪਿਤਾ ਪੂਤ ਭੇਖ ਵਟਾ ਲਿਆ। ਲਹਿਣਾ ਦੇਣਾ ਚੁਕਾਉਣਾ ਥਾਉਂ ਥਾਂ, ਤਿੰਨਾਂ ਲੋਕਾਂ ਵੇਖ ਵਖਾ ਰਿਹਾ। ਕਲਜੁਗ ਏਕਾ ਏਕ ਹੰਕਾਰੀ ਰਾਵਣ, ਰਾਮ ਰਾਮਾ ਰੂਪ ਵਟਾ ਲਿਆ। ਨੈਣ ਮੁੰਧਾਰੀ ਆਪੇ ਦੁਸ਼ਟ ਦਮਨ, ਹਰਿ ਸਾਚਾ ਖੰਡਾ ਚਮਕਾ ਰਿਹਾ। ਅੰਤਮ ਮੇਲਾ ਕਿਨਾਰਾ ਜਮਨ, ਸਾਧਾਂ ਸੰਤਾਂ ਆਪ ਜਗਾ ਰਿਹਾ। ਲੱਖ ਚੁਰਾਸੀ ਤੇਰਾ ਇਕ ਕਰਾਏ ਹਵਨ, ਤ੍ਰੈਗੁਣ ਮਾਇਆ ਵਿਚ ਰਖਾ ਲਿਆ। ਸੇਵਾ ਲਾਏ ਉਨੰਜਾ ਪਵਣ, ਪੁਰੀਆਂ ਲੋਆਂ ਆਪ ਲਹਿਰਾ ਲਿਆ। ਗੁਰਮੁਖ ਸਾਚੇ ਸਾਚੀ ਨਹਾਉਣੀ ਨਹਾਵਨ, ਚਰਨ ਧੂੜ ਇਸ਼ਨਾਨ ਕਰਾ ਲਿਆ। ਮੇਟੇ ਤਾਮਨ ਤਮਨ, ਆਲਸ ਨਿੰਦਰਾ ਮੂਲ ਚੁਕਾ ਰਿਹਾ। ਅੰਧ ਅੰਧੇਰ ਨਾ ਦਿਸੇ ਸ਼ਾਮਨ, ਸੋਹੰ ਸਾਚਾ ਚੰਦ ਚੜ੍ਹਾ ਰਿਹਾ। ਆਪ ਫੜਾਏ ਆਪਣਾ ਦਾਮਨ, ਸਾਚਾ ਪੱਲੂ ਇਕ ਫੜਾ ਲਿਆ। ਧੁਰਦਰਗਾਹੀ ਸਾਚਾ ਜਾਮਨ, ਨਿਹਕਲੰਕਾ ਆਪ ਅਖਵਾ ਰਿਹਾ। ਨੇੜ ਨਾ ਆਏ ਕਾਮਨੀ ਕਾਮਨ, ਪੰਚ ਵਿਕਾਰ ਮੋਹ ਚੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇ ਮਤ ਆਪ ਸਮਝਾ ਰਿਹਾ। ਸਾਚੀ ਮਤ ਏਕਾ ਤਤ, ਗੁਰ ਪੂਰੇ ਦਰ ਪਾਈਏ। ਬਹੱਤਰ ਨਾੜ ਨਾ ਉਬਲੇ ਰੱਤ, ਮਨ ਮਤ ਬੁਧ ਸਮਝਾਈਏ। ਰੱਖਣਹਾਰਾ ਆਪੇ ਪਤ, ਚਰਨ ਕਵਲ ਧਿਆਨ ਰਖਾਈਏ। ਆਪੇ ਜਾਣੇ ਮਿਤ ਗਤ, ਦੋ ਜਹਾਨਾਂ ਹੋਏ ਸਹਾਈਏ। ਸਗਲ ਵਸੂਰੇ ਜਾਣ ਲੱਥ, ਆਤਮ ਦਰਸੀ ਦਰਸ਼ਨ ਪਾਈਏ। ਸੋਹੰ ਦੇਵੇ ਸਾਚੀ ਵਥ, ਸਤਿ ਸੰਤੋਖੀ ਝੋਲੀ ਅੱਗੇ ਡਾਹੀਏ। ਸ਼ਬਦ ਚਲਾਏ ਇਕ ਅਕੱਥ, ਰਸਨਾ ਜਿਹਵਾ ਕੋਈ ਨਾ ਗਾਈਏ। ਮਿਲੇ ਮੇਲ ਹਰਿ ਸਮਰਥ, ਵਿਛੜ ਕਦੇ ਨਾ ਜਾਈਏ। ਆਪੇ ਰਾਮਾ ਘਰ ਦਸਰਥ, ਆਪੇ ਕ੍ਰਿਸ਼ਨਾ ਰੂਪ ਵਟਾਈਏ। ਆਪੇ ਲਿਖਿਆ ਲੇਖ ਚੁਕਾਏ ਸਾਢੇ ਤਿੰਨ ਤਿੰਨ ਹੱਥ, ਲੱਖ ਚੁਰਾਸੀ ਹਿਸਾਬ ਮੁਕਾਈਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਕਲਜੁਗ ਦਰ, ਕਾਲਖ ਟਿੱਕਾ ਮਸਤਕ ਛਾਹੀਏ। ਕਲਜੁਗ ਤੇਰਾ ਅੰਤਮ ਅੰਤ ਦਵਾਰਾ, ਹਰਿ ਸਾਚਾ ਵੇਖ ਵਖਾਇੰਦਾ। ਸਤਿਜੁਗ ਮੰਗੇ ਬਣ ਭਿਖਾਰਾ, ਅੱਗੇ ਝੋਲੀ ਡਾਇੰਦਾ। ਸਤਿ ਸੰਤੋਖ ਬਣ ਵਰਤਾਰਾ, ਧੀਰਜ ਯਤ ਮਤ ਝੋਲੀ ਭਰਾਇੰਦਾ। ਨਾਮ ਨਾਮੀ ਅਪਰ ਅਪਾਰਾ, ਸੋਹੰ ਜਾਮ ਪਿਆਇੰਦਾ। ਸੋ ਪੁਰਖ ਨਿਰੰਜਣ ਅਪਰ ਅਪਾਰਾ, ਅਗੰਮੜੇ ਧਾਮ ਸੁਹਾਇੰਦਾ। ਹਾਹਾ ਹਰੀ ਹਰਿ ਖੇਲ ਨਿਆਰਾ, ਹਰਿ ਗੋਬਿੰਦ ਮੇਲ ਮਿਲਾਇੰਦਾ। ਗੋਬਿੰਦ ਮੇਲਾ ਇਕ ਦਵਾਰਾ, ਸ਼ਬਦੀ ਚੰਦ ਚੜ੍ਹਾਇੰਦਾ। ਨਿਰਮਲ ਦੀਪਕ ਜੋਤ ਕਰ ਉਜਿਆਰਾ, ਭਰਮਾਂ ਕੰਧ ਢਾਹਿੰਦਾ। ਨਾਮ ਕਲਗੀ ਤੋੜਾ ਇਕ ਅਪਾਰਾ, ਜੋਤੀ ਜੋੜੇ ਸੀਸ ਟਿਕਾਇੰਦਾ। ਜਗਤ ਜਗਦੀਸ ਖੇਲ ਅਪਾਰਾ, ਆਪ ਆਪਣਾ ਰਾਗ ਅਲਾਇੰਦਾ। ਛੱਤੀ ਰਾਗ ਨਾ ਪਾਇਣ ਸਾਰਾ, ਸੁਰਸਤੀ ਮਾਤ ਨਾਰਦ ਸੁਤ ਉਪਜਾਇੰਦਾ। ਪਾਰਬ੍ਰਹਮ ਤੇਰੀ ਅਗੰਮੀ ਧਾੜਾ, ਅਗੰਮੜੀ ਧਾਰ ਵਹਾਇੰਦਾ। ਸ਼ਬਦ ਨਾ ਕਰੇ ਪੁਕਾਰ, ਸੁਰਤ ਨਾ ਬੰਨ੍ਹੇ ਕੋਈ ਤਾਲ, ਨਾ ਕੋਈ ਜਾਣੇ ਜਣਾਇੰਦਾ। ਆਪ ਆਪਣਾ ਪਸਰ ਪਸਾਰ, ਕਰੇ ਕਰਾਏ ਸਚ ਵਿਹਾਰ, ਲੋਆਂ ਪੁਰੀਆਂ ਇਕ ਆਕਾਰ, ਖੰਡਾਂ ਬ੍ਰਹਿਮੰਡਾਂ ਪਾਵੇ ਸਾਰ, ਜੇਰਜ ਅੰਡਾਂ ਵੇਖ ਵਖਾਇੰਦਾ। ਮੇਟ ਮਿਟਾਏ ਭੇਖ ਪਖੰਡ, ਕਲਜੁਗ ਤੇਰੀ ਅੰਤਮ ਵੰਡ, ਸੋਹੰ ਫੜਿਆ ਹੱਥ ਵਿਚ ਡੰਡਾ, ਰਾਜ ਰਾਜਾਨਾਂ ਵੱਢੇ ਕੰਡਾਂ, ਸ਼ਬਦ ਖੰਡਾ ਆਪੇ ਵਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਡਤ ਨਹਿਰੂ ਸੋਇਆ ਪੂਤ ਸਪੂਤ ਆਪ ਜਗਾਇੰਦਾ। ਉਠ ਸੋਹੰ ਜਪ, ਰਾਜ ਮੰਤਰੀ ਪ੍ਰਧਾਨਿਆ। ਅੰਤਮ ਸਿਆਸਤ ਜਾਣੀ ਛੁੱਟ, ਅੰਤ ਨਾ ਹੋਏ ਕੋਈ ਦਰ ਦਰਬਾਨਿਆ। ਖਾਲੀ ਦਿਸੇ ਕਾਇਆ ਬੁੱਤ, ਪੱਲੇ ਕੋਈ ਨਾ ਨਾਮ ਨਿਧਾਨਿਆ। ਪੰਜ ਜੇਠ ਸੁਹਾਉਣੀ ਰੁੱਤ, ਲੇਖ ਲਿਖਾਏ ਦਰ ਪਰਵਾਨਿਆ। ਫੜ ਫੜ ਬਾਹੋਂ ਰਿਹਾ ਕੁੱਠ, ਰਾਜ ਮੰਤਰੀ ਨੌਜਵਾਨਿਆ। ਪੁਰਖ ਅਬਿਨਾਸ਼ੀ ਗਿਆ ਤੁੱਠ, ਸੱਤ ਰੰਗ ਝੁਲਾਏ ਇਕ ਨਿਸ਼ਾਨਿਆ। ਨੌ ਖੰਡ ਪ੍ਰਿਥਮੀ ਰਿਹਾ ਲੁੱਟ, ਤਖ਼ਤ ਬੈਠ ਗੁਣ ਨਿਧਾਨਿਆ। ਜਗਤ ਜਗਦੀਸ਼ਾ ਜੋਗ ਜੁਗੀਸ਼ਰੋ ਬੈਠਾ ਰੁੱਠ, ਨੇਤਰ ਨੈਣ ਨਾ ਦਿਸੇ ਹਰਿ ਭਗਵਾਨਿਆ। ਅੰਤਮ ਸਭ ਦੀ ਜੜ੍ਹ ਦੇਵੇ ਪੁੱਟ, ਸੋਹੰ ਮਾਰੇ ਤਿੱਖਾ ਤੀਰ ਨਿਸ਼ਾਨਿਆ। ਦਰ ਦਵਾਰੇ ਲਏ ਲੁੱਟ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕੋਈ ਨਾ ਸੀਸ ਤਾਜ ਟਿਕਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਵਾਲੀ ਦੋ ਜਹਾਨਿਆ। ਰਾਜ ਮੰਤਰੀ ਰੱਖਣਾ ਯਾਦ, ਪ੍ਰਭ ਸਾਚਾ ਆਪ ਸੁਣਾਇੰਦਾ। ਸੰਮਤ ਸੋਲਾਂ ਕਿਸੇ ਨਾ ਸੁਣੇ ਕੋਈ ਫਰਿਆਦ, ਰਾਜ ਭਾਗ ਸਰਬ ਤਜਾਇੰਦਾ। ਨੌ ਦਵਾਰੇ ਅਗਨੀ ਆਗ, ਨਾ ਕੋਈ ਮਾਤ ਬੁਝਾਇੰਦਾ। ਉਚ ਮੰਦਰ ਨਾ ਕੋਈ ਜਗੇ ਚਿਰਾਗ, ਦੀਵਾ ਬੱਤੀ ਨਾ ਕੋਈ ਰਖਾਇੰਦਾ। ਮਾਇਆ ਡੱਸਣੀ ਡੱਸੇ ਕਿਸੇ ਨਾ ਨਾਗ, ਕਲਜੁਗ ਖੰਡਾ ਇਕ ਵਖਾਇੰਦਾ। ਗੁਰਦਰ ਮੰਦਰ ਮਸਜਿਦ ਬਹਿ ਬਹਿ ਕੋਈ ਨਾ ਗਾਏ ਰਾਗ, ਰਾਗ ਰਾਗਨੀ ਮੇਟ ਮਿਟਾਇੰਦਾ। ਸੱਜਣ ਮੀਤ ਇਕ ਦੂਜੇ ਨੂੰ ਜਾਣ ਤਿਆਗ, ਰਸਨਾ ਗੀਤ ਨਾ ਕੋਈ ਸੁਣਾਇੰਦਾ। ਰਾਮ ਸੀਤਾ ਵੇਖੇ ਭਾਗ, ਰਾਧਾ ਕ੍ਰਿਸ਼ਨ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਨੈਣ ਵਿਖਾਇੰਦਾ। ਏਕਾ ਨੈਣ ਭਗਤ ਤ੍ਰੈਲੋਕੀ ਨੰਦਨ, ਹਰਿ ਆਪਣਾ ਆਪ ਖੁਲ੍ਹਾਇੰਦਾ। ਗੁਰਮੁਖਾਂ ਦੇਵੇ ਪਰਮਾਨੰਦਨ, ਪਰਮਾਨੰਦ ਵਿਚ ਸਮਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦਨ, ਬੰਦੀ ਤੋੜ ਆਪ ਹੋ ਜਾਇੰਦਾ। ਇਕ ਸੁਣਾਏ ਸੁਹਾਗੀ ਛੰਦਨ, ਸੋਹੰ ਨਾਦ ਵਜਾਇੰਦਾ। ਆਪ ਪਹਿਨਾਏ ਆਪਣੇ ਤੰਦਨ, ਦੂਸਰ ਕੋਈ ਹੱਥ ਨਾ ਲਾਇੰਦਾ। ਗੁਰਮੁਖ ਕਾਇਆ ਆਪ ਬਣਾਏ ਸਾਚਾ ਚੰਦਨ, ਸਾਚੀ ਮਹਿਕ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਜ ਘਰ ਆਤਮ ਡੇਰਾ ਲਾਇੰਦਾ। ਆਸਣ ਲਾਇਆ ਹਰਿ ਨਿਰੰਕਾਰ, ਜੋਤੀ ਜੋਤ ਜਗਾਈਆ। ਸ਼ਬਦ ਸਰੂਪੀ ਕਰ ਪਿਆਰ, ਆਪਣਾ ਭੇਵ ਖੁਲ੍ਹਾਈਆ। ਆਵਣ ਜਾਵਣ ਕਰਿਆ ਪਾਰ, ਜਿਸ ਜਨ ਆਪਣੀ ਦਇਆ ਕਮਾਈਆ। ਮੇਟ ਮਿਟਾਏ ਮੁਹੰਮਦੀ ਯਾਰ, ਸਖਾ ਸੁਹੇਲਾ ਨਾ ਕੋਈ ਰਖਾਈਆ। ਔਲੀਏ ਪੀਰ ਸ਼ੇਖ਼ ਮੁਸਾਇਕ ਆਈ ਹਾਰ, ਸਾਚਾ ਨਾਇਕ ਨਾ ਕੋਈ ਹੰਢਾਈਆ। ਖ਼ਲਕ ਖ਼ੁਦਾਏ ਰਿਹਾ ਮਿਟਾਈਆ। ਅੰਤਮ ਮੇਟੇ ਪੰਚ ਸ਼ੈਤਾਨਾਂ, ਅੱਲਾ ਹੂ ਨਾ ਨਾਅਰਾ ਲਾਈਆ। ਮਹਿਬਾਨ ਬੀਦੋ ਬੀ ਖੈਰੀਯਾ ਅਲ੍ਹਾ, ਮਹਿਬਾਨ ਨਾ ਕੋਈ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅਮਾਮ ਮਹਿੰਦੀ ਰੂਪ ਵਟਾਈਆ। ਅਮਾਮ ਮਹਿੰਦੀ ਰੂਪ ਵਟਾਏ, ਸ਼ਬਦੀ ਸ਼ਬਦ ਕਲਮੀ ਕਲਮਾ ਅਲਾਈਆ। ਹੱਥੀਂ ਮਹਿੰਦੀ ਦਿਸ਼ਾ ਲਹਿੰਦੀ ਵੇਖ ਵਖਾਏ, ਅੱਲਾ ਰਾਣੀ ਰਹੀ ਕੁਰਲਾਈਆ। ਅੰਜੀਲ ਕੁਰਾਨ ਇਕੱਠੀ ਹੋ ਹੋ ਬਹਿੰਦੀ, ਦਿਵਸ ਰੈਣ ਇਕ ਦੂਜੇ ਨੂੰ ਕਹਿੰਦੀ, ਨੇਤਰ ਨੈਣ ਰਹੀ ਸ਼ਰਮਾਈਆ। ਆਪ ਵਹਾਏ ਧਾਰ ਵਹਿੰਦੀ, ਸੰਗ ਮੁਹੰਮਦ ਚਾਰ ਯਾਰ, ਇਕ ਕਰਾਏ ਜਗਤ ਪਿਆਰ, ਵੰਞ ਮੁਹਾਣਾ ਹੱਥ ਫੜਾਈਆ। ਕਲਜੁਗ ਕਾਲਾ ਕਰੇ ਪਿਆਰ, ਮੰਗੀ ਮੰਗ ਸਚ ਦਰਬਾਰ, ਮਿਲਿਆ ਮੇਲ ਮੁਹੰਮਦ ਯਾਰ, ਚੌਦਾਂ ਤਬਕਾਂ ਸੰਗ ਨਿਭਾਈਆ। ਅੰਤਮ ਵੇਲਾ ਹੋਏ ਖੁਆਰ, ਪੁਰਖ ਅਬਿਨਾਸ਼ੀ ਮਾਰੇ ਮਾਰ, ਦਰ ਦਰ ਕਰੇ ਕਰਾਏ ਭਿਖਾਰ, ਕਲਜੁਗ ਰੋਵੇ ਵਾਹੋ ਦਾਹੀਆ। ਗੁਰਮੁਖ ਸਾਚੇ ਕਰ ਤਿਆਰ, ਸੇਵਕ ਸੇਵਾ ਕਰੇ ਅਪਾਰ, ਨਿਹਕਲੰਕਾ ਲਏ ਅਵਤਾਰ, ਏਕਾ ਇੱਕੀ ਰਿਹਾ ਪਾਈਆ। ਸਾਚੀ ਸਿੱਖੀ ਗੁਰ ਵਿਚਾਰ, ਅੰਮ੍ਰਿਤ ਧਾਰਾ ਠੰਢੀ ਠਾਰ, ਨਾਮ ਕ੍ਰਿਪਾਨਾ, ਮਾਰ ਧਿਆਨਾ ਤਨ ਗਾਤਰੇ ਆਪ ਲਟਕਾਈਆ। ਏਕਾ ਬੈਠਾ ਮੀਤ ਮੁਰਾਰ, ਗੁਰਮੁਖਾਂ ਮੇਲ ਮਿਲਾਈਆ। ਸੀਸ ਕੇਸ ਹਰਿ ਜਗਦੀਸ, ਲੇਖੇ ਰਿਹਾ ਲਾਈਆ। ਕੂੜਾ ਦੂਰ ਕਰਾਏ ਪੰਚਮ ਧਾੜ, ਸਖੀ ਸਖਾਵਤ ਹੱਥ ਉਠਾਈਆ। ਕੱਕਾ ਕੰਘਾ ਪ੍ਰਭ ਨਾਮ ਰੰਗਾ, ਏਕਾ ਰੰਗ ਰੰਗਾਈਆ। ਉਪਰ ਸੀਸ ਸਾਚੇ ਟੰਗਾ, ਦਸਮ ਦਵਾਰੀ ਪਾਰ ਕਰਾਈਆ। ਅੰਦਰ ਵਿਛਾਇਆ ਇਕ ਪਲੰਘਾ, ਉਪਰ ਪੜਦਾ ਪਾਈਆ। ਚਾਰੋਂ ਕੁੰਟ ਵਜਾਏ ਮਰਦੰਗਾ, ਸਾਚੀ ਸੇਵਾ ਲਾਈਆ। ਅੰਮ੍ਰਿਤ ਧਾਰਾ ਸਾਚੀ ਗੰਗਾ, ਚਾਰੋਂ ਕੁੰਟ ਰਖਾਈਆ। ਗੁਰਮੁਖਾਂ ਲਗਾਏ ਆਪਣੇ ਅੰਗਾ, ਸਾਚੀ ਸੇਜ ਹੰਢਾਈਆ। ਆਪੇ ਕੱਟਣਹਾਰਾ ਭੁੱਖ ਨੰਗਾ, ਜੁਗ ਜੁਗ ਦਇਆ ਕਮਾਈਆ। ਦਾਤਾ ਸੂਰਾ ਸਰਬੰਗਾ, ਜੋਧਾ ਸੂਰ ਅਖਵਾਈਆ। ਅੰਤਮ ਕਲਜੁਗ ਦਰ ਦਵਾਰਾ ਲੰਘਾ, ਸਤਿਜੁਗ ਸਾਚਾ ਲਏ ਅੰਗੜਾਈਆ। ਸਾਚੇ ਘੋੜੇ ਕਸਿਆ ਤੰਗਾ, ਚਰਨ ਰਕਾਬੇ ਰਿਹਾ ਛੁਹਾਈਆ। ਧਰਤ ਮਾਤ ਵਰ ਸਾਚਾ ਮੰਗਾ, ਆਪ ਆਪਣੀ ਝੋਲੀ ਰਿਹਾ ਭਰਾਈਆ। ਲਾੜੀ ਮੌਤ ਪਾਏ ਵੰਗਾਂ, ਦੋਵੇਂ ਹੱਥ ਰਹੀ ਛਣਕਾਈਆ। ਧਰਮ ਰਾਏ ਅੱਧ ਵਿਚਕਾਰ ਟੰਗਾ, ਪ੍ਰਭ ਸਾਚੇ ਸੇਵਾ ਲਾਈਆ। ਚਿਤਰ ਗੁਪਤ ਹਿਸਾਬ ਏਕਾ ਮੰਗਾ, ਲੱਖ ਚੁਰਾਸੀ ਲਹਿਣਾ ਦੇਣਾ ਮੂਲ ਚੁਕਾਈਆ। ਪਾਰਬ੍ਰਹਮ ਏਕਾ ਸ਼ਬਦ ਸੋਹੰ ਕਰੇ ਨੰਗਾ, ਅਨਹਦ ਪੜਦਾ ਲਾਹੀਆ। ਦੋ ਜਹਾਨੀ ਵੱਜੇ ਮਰਦੰਗਾ, ਘਰ ਚੌਥੇ ਰਿਹਾ ਸੁਣਾਈਆ। ਸੋ ਪੁਰਖ ਨਿਰੰਜਣ ਨੇਤਰ ਦੇਵੇ ਅੰਜਨ, ਦਰਦ ਦੁੱਖ ਭੈ ਭੰਜਨ, ਸੰਤ ਸੁਹੇਲੇ ਸਾਚਾ ਸੱਜਣ, ਏਕਾ ਏਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਚ ਵੇਖ ਵਖਾਈਆ। ਸਾਚਾ ਸੱਜਣ ਮੀਤ ਮੁਰਾਰ, ਏਕਾ ਏਕ ਅਖਵਾਇੰਦਾ। ਤਨ ਵਜਾਏ ਨਾਮ ਮਰਦੰਗਾ, ਚੋਟ ਆਪਣੇ ਹੱਥ ਰਖਾਇੰਦਾ। ਸੁਣੇ ਸੁਣਾਏ ਸੁਣਨੇਹਾਰ, ਅਚਰਜ ਖੇਲ ਵਰਤਾਇੰਦਾ। ਗਾਵਤ ਪਾਵਤ ਨਾ ਕੋਈ ਸਾਰ, ਦੇਵਤ ਸੁਰ ਮੁਨ ਰਿਖ ਵੇਖ ਵਖਾਇੰਦਾ। ਗੁਰਮੁਖਾਂ ਲਹਿਣਾ ਦੇਣਾ ਚੁਕਾਏ, ਗੁਣ ਅਵਗੁਣ ਝੋਲੀ ਪਾਇੰਦਾ। ਦਰਸ ਦਿਖਾਏ ਨੈਣੀ ਨੈਣ, ਏਕਾ ਮਸਤਕ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਅੰਮ੍ਰਿਤ ਆਤਮ ਠਾਂਢਾ ਸੀਤਾ, ਭਰਿਆ ਸਚ ਪਿਆਲਿਆ। ਗੁਰਮੁਖਾਂ ਦਰ ਦਰ ਨਾਮ ਨਿਧਾਨ ਪੀਤਾ, ਦੇਵਣਹਾਰ ਦੀਨ ਦਿਆਲਿਆ। ਆਦਿ ਜੁਗਾਦਿ ਸਦਾ ਜਗ ਜੀਤਾ, ਮਿਲਿਆ ਜੋਤ ਅਕਾਲਿਆ। ਆਪੇ ਹੋਏ ਪਤਤ ਪੁਨੀਤਾ, ਪਤਤ ਪਾਵਣਹਾਰ ਆਪ ਅਖਵਾ ਲਿਆ। ਆਪੇ ਹੋਏ ਹਸਤ ਕੀਟਾ, ਊਚਾਂ ਨੀਚਾਂ ਵਿਚ ਸਮਾ ਲਿਆ। ਆਪੇ ਹੋਇਆ ਕੌੜਾ ਰੀਠਾ, ਆਪੇ ਮਿੱਠੇ ਫਲ ਖਵਾ ਰਿਹਾ। ਆਪੇ ਸ਼ਬਦ ਜਣਾਏ ਇਕ ਅਨਡੀਠਾ, ਨਾ ਕੋਈ ਵੇਖ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਇਕ ਵਖਾ ਲਿਆ। ਸਾਚਾ ਮਾਰਗ ਸਚ ਸਲਾਹ, ਹਰਿ ਆਪਣੀ ਇਕ ਕਰਾਈਆ। ਚਾਰ ਵਰਨਾਂ ਏਕਾ ਰਾਹ, ਲੋਕਮਾਤ ਰਿਹਾ ਜਣਾਈਆ। ਇਕ ਜਪਾਏ ਸਾਚਾ ਨਾਂ, ਸੋਹੰ ਨਾਉਂ ਰਖਾਈਆ। ਆਪ ਬਹਾਏ ਸਾਚੇ ਥਾਂ, ਊਚੋ ਊਚ ਅਖਵਾਈਆ। ਕੋਈ ਨਾ ਖਾਵੇ ਗਊ ਮਾਂ, ਕੋਈ ਨਾ ਸੀਸ ਕਟਾਈਆ। ਮਦਿਰਾ ਮਦਿ ਨਾ ਦੇਵੇ ਕੋਈ ਪਿਲਾ, ਲਾੜੀ ਮੌਤ ਗੂੜ੍ਹੀ ਨੀਂਦ ਸਵਾਈਆ। ਜਨ ਭਗਤਾਂ ਜਪਾਏ ਸੱਚਾ ਨਾਂ, ਸਤਿਜੁਗ ਸਾਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਰਿਹਾ ਪੜ੍ਹਾਈਆ। ਏਕਾ ਅੱਖਰ ਵਡ ਵਿਦਵਾਨ, ਹਰਿ ਆਪੇ ਰਿਹਾ ਪੜ੍ਹਾਇਆ। ਕਲਮੀ ਕਲਮ ਨਾ ਲੇਖ ਮਹਾਨ, ਲੇਖਾ ਲਿਖਣ ਵਿਚ ਨਾ ਆਇਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਵੇਦ ਵਿਆਸਾ ਲੇਖ ਲਿਖਾਇਆ। ਸ਼ਾਸਤਰ ਸਿਮਰਤੀ ਸਾਰੇ ਗਾਨ, ਸ਼ਾਸਤਰ ਰਿਹਾ ਜਣਾਇਆ। ਅੰਜੀਲ ਕੁਰਾਨਾਂ ਵੇਖ ਨਿਸ਼ਾਨ, ਹਰਿ ਸਾਚਾ ਕਾਲਾ ਰੰਗ ਰੰਗਾਇਆ। ਖਾਣੀ ਬਾਣੀ ਵੇਖੇ ਮਾਰ ਧਿਆਨ, ਕਵਣ ਨਾਦ ਵਜਾਇਆ। ਆਪੇ ਕਰੇ ਪੁਣ ਛਾਣ, ਧੁਰਦਰਗਾਹੀ ਦਾਤਾ ਆਇਆ। ਜਨ ਭਗਤਾਂ ਦੇਵੇ ਸਾਚਾ ਦਾਨ, ਸਚ ਵਸਤੂ ਇਕ ਰਖਾਇਆ। ਆਪ ਬਿਠਾਏ ਨਾਮ ਬਿਬਾਣ, ਲੋਆਂ ਪੁਰੀਆਂ ਪਾਰ ਕਰਾਇਆ। ਦੋ ਜਹਾਨਾਂ ਵੇਖੇ ਮਾਰ ਧਿਆਨ, ਸਾਚਾ ਰੰਗ ਰੰਗਾਇਆ। ਕਾਇਆ ਮੰਦਰ ਸਚ ਮਕਾਨ, ਗੁਰਮੁਖ ਤੇਰਾ ਰਿਹਾ ਸੁਹਾਇਆ। ਚੌਦਾਂ ਲੋਕਾਂ ਝੂਠ ਦੁਕਾਨ, ਚੌਦਾਂ ਤਬਕਾਂ ਰਿਹਾ ਮਿਟਾਇਆ। ਸਚ ਹਦੀਸ ਹਰਿ ਜਗਦੀਸ, ਮੁੱਲਾ ਸ਼ੇਖ਼ ਕਾਜੀ ਹੋਏ ਹਲਕਾਇਆ। ਸਾਚਾ ਰਾਗ ਨਾ ਸੁਣਾਏ ਕੋਈ ਕਾਨ, ਪੜ੍ਹ ਪੜ੍ਹ ਵੇਦ ਵਿਧਾਨਿਆ। ਪਾਰਬ੍ਰਹਮ ਅਬਿਨਾਸ਼ੀ ਕਿਰਪਾ ਕਰ ਗੁਰਮੁਖਾਂ ਵਖਾਏ ਇਕ ਨਿਸ਼ਾਨ, ਘਰ ਚੌਥੇ ਆਪ ਟਿਕਾਇਆ। ਸੋ ਪੁਰਖ ਨਿਰੰਜਣ ਕਿਰਪਾ ਕਰ, ਏਕਾ ਅੱਖਰ ਰਿਹਾ ਪੜ੍ਹਾਇਆ। ਸੋਹੰ ਅੱਖਰ ਕਰ ਪਰਵਾਨ, ਲੋਕਮਾਤ ਰਿਹਾ ਧਰਾਇਆ। ਧਰਤ ਮਾਤ ਤੂੰ ਕਰ ਧਿਆਨ, ਪ੍ਰਭ ਤੇਰੀ ਗੋਦ ਉਠਾਇਆ। ਪੂਤ ਸਪੂਤਾ ਸਚ ਸੁਲਤਾਨ, ਸਾਚੇ ਤਖ਼ਤ ਸਜਾਇਆ। ਸਤਿਜੁਗ ਸਾਚੇ ਰਾਜ ਰਾਜਾਨ, ਏਕ ਏਕ ਅਖਵਾਇਆ। ਨੌ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਰਾਓ ਰੰਕਾਂ ਰਿਹਾ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੋਬਿੰਦ ਕਾਇਆ ਭੇਖ ਧਰ, ਭੇਖਾਧਾਰੀ ਭੇਖ ਵਟਾਇਆ। ਗੋਬਿੰਦ ਕਾਇਆ ਰੰਗ ਅਪਾਰ, ਏਕਾ ਏਕ ਚੜ੍ਹਾਇਆ। ਆਪੇ ਰੰਗੇ ਰੰਗਣਹਾਰ, ਦੂਸਰ ਨਾ ਕੋਈ ਰੰਗਾਇਆ। ਲਾਲ ਅਨਮੁਲੜਾ ਕਰ ਪਿਆਰ, ਆਪਣੀ ਗੋਦ ਉਠਾਇਆ। ਪੂਰੇ ਤੋਲ ਤੁਲੜਾ ਵਿਚ ਸੰਸਾਰ, ਚਰਨ ਪ੍ਰੀਤੀ ਸੇਵ ਕਮਾਇਆ। ਲੋਕਮਾਤੀ ਫਲਿਆ ਫੁਲਿਆ, ਸਾਚੀ ਫਲ ਫੁਲਵਾੜੀ ਮਾਤ ਲਗਾਇਆ। ਕਲਜੁਗ ਮਾਇਆ ਵਿਚ ਨਾ ਰੁਲੜਾ, ਹਰਿ ਚਰਨ ਧਿਆਨ ਰਖਾਇਆ। ਸਦ ਪਾਉਂਦੇ ਆਪਣਾ ਮੁੱਲੜਾ, ਸ਼ਬਦ ਗਿਆਨ ਤਜਾਇਆ। ਗੁਰਮੁਖ ਸਾਚਾ ਗ੍ਰੰਥੀ ਪੰਥੀ ਭੁੱਲੜਾ, ਗੁਰ ਪੂਰਾ ਦਿਸ ਨਾ ਆਇਆ। ਕਲਜੁਗ ਫਲ ਅੰਤਮ ਹੁੱਲੜਾ, ਪੱਤ ਡਾਲ੍ਹੀ ਦਿਸ ਨਾ ਆਇਆ। ਜੂਠ ਝੂਠ ਅੰਧੇਰ ਝੁਲੜਾ, ਸਭ ਦੀ ਦੇਵੇ ਜੜ੍ਹ ਉਖਾੜਿਆ। ਅੰਮ੍ਰਿਤ ਆਤਮ ਸਭ ਦਾ ਡੁਲ੍ਹੜਾ, ਮਨਮੁਖ ਜੀਵ ਫਿਰੇ ਹਲਕਾਇਆ। ਗੁਰਮੁਖ ਪੂਰੇ ਤੋਲ ਤੁਲੜਾ, ਪ੍ਰਭ ਸੋਹੰ ਕੰਡੇ ਰਿਹਾ ਤੁਲਾਇਆ। ਦਰ ਦਵਾਰਾ ਰੱਖੇ ਖੁਲ੍ਹੜਾ, ਜ਼ਾਤ ਪਾਤੀ ਭੇਵ ਚੁਕਾਇਆ। ਭਾਗ ਲਗਾਏ ਸਾਚੇ ਕੁਲੜਾ, ਜੋ ਜਨ ਸਰਨ ਸਰਨਾਈ ਸਾਚੀ ਆਇਆ। ਅੰਤਮ ਆਪੇ ਪਾਏ ਮੁਲੜਾ, ਧਨ ਧਨਾਢੀ ਰਿਹਾ ਵਰਤਾਇਆ। ਪਾਣੀ ਪਏ ਨਾ ਕਾਇਆ ਚੁਲ੍ਹੜਾ, ਜੋਤੀ ਜੋਤ ਨਾ ਕੋਈ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰੇ ਵਸਿਆ ਘਰ, ਦਰ ਦਵਾਰਾ ਬੰਕ ਸੁਹਾਇਆ। ਦਰ ਦਵਾਰਾ ਬੰਕ ਅਪਾਰ, ਹਰਿ ਸਾਚਾ ਆਪ ਸੁਹਾਇੰਦਾ। ਸ਼ਬਦ ਸਰੂਪੀ ਤਿੱਖੀ ਧਾਰ, ਏਕਾ ਏਕ ਵਖਾਇੰਦਾ। ਮੁਨੀ ਰਿਖੀ ਨਾ ਪਾਵਣ ਸਾਰ, ਪੰਡਤ ਪਾਂਧੇ ਭੇਵ ਛੁਪਾਇੰਦਾ। ਗ੍ਰੰਥੀ ਪੰਥੀ ਨਾ ਪਾਇਣ ਸਾਰ, ਨਾਨਕ ਗੋਬਿੰਦ ਦਿਸ ਨਾ ਆਇੰਦਾ। ਕੂੜ ਕੂੜਾ ਕਰ ਪਸਾਰ, ਮਲੇਸ਼ੀ ਪੁੱਛ ਪੁਛਾਇੰਦਾ। ਦਰ ਦਰਵੇਸ਼ੀ ਨਰ ਨਿਰੰਕਾਰ, ਪਹਿਲੀ ਚੇਤਰ ਜੋਤ ਜਗਾਇੰਦਾ। ਪੰਥ ਖਾਲਸਾ ਰਹਿਣਾ ਖ਼ਬਰਦਾਰ, ਇੱਕੀ ਚੇਤਰ ਆਪ ਸੁਹਾਇੰਦਾ। ਦੋ ਜਹਾਨੀ ਰਿਹਾ ਪੈਜ ਸਵਾਰ, ਲੋਕਮਾਤ ਜੋਤ ਪਰਗਟਾਇੰਦਾ। ਗੋਬਿੰਦ ਗੋਬਿੰਦ ਮੀਤ ਮੁਰਾਰ, ਨਿਤ ਨਵਿਤ ਕਰ ਕਰ ਹਿੱਤ, ਗੁਰਮੁਖ ਸਾਚੇ ਆਪ ਉਠਾਇੰਦਾ। ਆਪੇ ਹੋਇਆ ਪਾਕ ਪਵਿੱਤ, ਆਪੇ ਜਾਣੇ ਵਾਰ ਥਿਤ, ਆਪ ਆਪਣਾ ਲਿਆ ਜਿੱਤ, ਆਪ ਆਪਣਾ ਮਾਤ ਉਪਜਾਇੰਦਾ। ਜਨ ਭਗਤਾਂ ਤਨ ਕਿਆਰੀ ਦੇਵੇ ਸਿਤ, ਸੁਤ ਦੁਲਾਰੇ ਸੁਹਾਏ ਸਾਚੀ ਰੁੱਤ, ਕਾਇਆ ਠੰਢੀ ਠਾਰ ਕਰਾਇੰਦਾ। ਸਾਢੇ ਤਿੰਨ ਤਿੰਨ ਹੱਥ ਸੀਆ ਲਏ ਵੇਂਤ, ਆਪ ਆਪਣੀ ਵੰਡ ਵੰਡਾਇੰਦਾ। ਨੌ ਖੰਡ ਪ੍ਰਿਥਮੀ ਖੜਕੇ ਇੱਟ ਨਾਲ ਇੱਟ, ਮਹੱਲ ਅਟੱਲ ਕੋਈ ਰਹਿਣ ਨਾ ਪਾਇੰਦਾ। ਚਾਰੇ ਕੁੰਟਾਂ ਰਿਹਾ ਲੁੱਟ, ਧੀਰਜ ਪਤ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾ ਜਨਮੇ ਨਾ ਜਾਏ ਮਰ, ਜੁਗ ਜੁਗ ਪੈਜ ਰਖਾਇੰਦਾ। ਮਰੇ ਨਾ ਜਨਮੇ ਆਵੇ ਜਾਏ। ਥਿਰ ਘਰ ਬੈਠਾ ਆਸਣ ਲਾਏ। ਪੁਰਖ ਅਗੰਮ ਅਗੰਮੜਾ, ਅਗੰਮੜੇ ਧਾਮ ਸੁਹਾਏ। ਜਨ ਭਗਤਾਂ ਦੇਵੇ ਨਾਮ ਦਾਮ ਦਮਤਾ, ਪਵਣ ਸਵਾਸੀ ਆਪ ਚਲਾਏ। ਲੇਖਾ ਚੁੱਕੇ ਹੱਡ ਮਾਸ ਨਾੜੀ ਚੰਮ ਕਾ, ਚੰਮ ਦ੍ਰਿਸ਼ਟੀ ਰਹਿਣ ਨਾ ਪਾਏ। ਏਕਾ ਅੰਮ੍ਰਿਤ ਆਤਮ ਜਾਮ ਪਿਆਏ ਜਨ ਕਾ, ਤ੍ਰਿਸ਼ਨਾ ਭੁੱਖ ਮਿਟਾਏ। ਮਿਟੇ ਰੈਣ ਅੰਧੇਰੀ ਸ਼ਾਮਨ ਸ਼ਮਕਾ, ਪਰਕਾਸ਼ ਆਕਾਸ਼ ਸਮਾਏ। ਵੇਖੇ ਖੇਲ ਦੁਸ਼ਟ ਦਮਨ ਕਾ, ਦਮਨ ਦੁਸ਼ਟਾਂ ਭੇਖ ਵਟਾਏ। ਪਾਵੇ ਸਾਰ ਅਵਨ ਗਵਨ ਕਾ, ਗੋਬਿੰਦ ਲੇਖਾ ਰਿਹਾ ਲਿਖਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਵੇਖੇ ਖੇਲ, ਸਰਗੁਣ ਤੇਰੀ ਅੰਤਮ ਵਾਰ ਧਾਰ ਬੰਧਾਏ। ਗੁਰਮੁਖ ਸਦਾ ਸਲਾਹੀਏ, ਅੰਤ ਨਾ ਪਾਰਾਵਾਰ। ਨਾਮ ਨਿਧਾਨਾ ਗਾਈਏ, ਕੋਟਨ ਦਏ ਪਾਪ ਉਤਾਰ। ਸ੍ਰੀ ਭਗਵਾਨਾ ਇਕ ਮਨਾਈਏ, ਆਦਿ ਅੰਤ ਏਕੰਕਾਰ। ਸ਼ਬਦ ਨਿਸ਼ਾਨਾ ਇਕ ਰਖਾਈਏ, ਜੁਗ ਜੁਗ ਬੇੜਾ ਲਾਏ ਪਾਰ। ਨਾਦ ਅਨਾਦੀ ਤਰਾਨਾ ਇਕ ਉਪਜਾਈਏ, ਆਪ ਵਜਾਏ ਸਾਚਾ ਤਾਲ। ਸੁਨ ਸਮਾਧੀ ਖੋਲ੍ਹ ਵਖਾਈਏ, ਸੁਨ ਮੁਨ ਗਣ ਗੁਰ ਪੂਰੇ ਅੱਗੇ ਡਾਲ। ਬੋਧ ਅਗਾਧੀ ਸ਼ਬਦ ਜਣਾਈਏ, ਮੇਲ ਮਿਲਾਏ ਦੀਨ ਦਿਆਲ। ਵਿਸਮਾਦੀ ਵਿਸਮਾਦ ਸਮਾਈਏ, ਨੇੜ ਨਾ ਆਏ ਕਾਲ ਮਹਾਂਕਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਉਪਜਾਏ ਅਨਮੁਲੜੇ ਲਾਲ। ਲਾਲ ਅਨਮੁੱਲਾ ਹਰਿ ਉਪਾਇਆ, ਗੁਰਮੁਖ ਨਾਉਂ ਧਰਾਈਆ। ਸਤਿਜੁਗ ਸਾਚਾ ਸਿੱਖ ਉਪਜਾਇਆ, ਆਪਣੀ ਗੋਦ ਉਠਾਈਆ। ਰਾਮ ਰਾਮਾ ਬਣ ਕੇ ਆਇਆ, ਭੀਲਣੀ ਦਰ ਦਵਾਰੇ ਫੇਰਾ ਪਾਈਆ। ਗਊ ਗਰੀਬਾਂ ਗਲੇ ਲਗਾਇਆ, ਹੰਕਾਰੀਆਂ ਨਿੰਦਕਾਂ ਰਿਹਾ ਮਿਟਾਈਆ। ਰਾਮਾ ਰਾਵਣ ਮਾਰ ਮੁਕਾਇਆ, ਭਬੀਖਣ ਦਏ ਵਡਿਆਈਆ। ਕਲਜੁਗ ਸਤਿਜੁਗ ਤ੍ਰੇਤਾ ਦੁਆਪਰ ਆਪਣੇ ਹੱਥ ਰਖਾਇਆ, ਦੋਏ ਖੇਲ ਖਿਲਾਈਆ। ਕਾਹਨਾ ਕ੍ਰਿਸ਼ਨਾ ਰੂਪ ਵਟਾਇਆ, ਬਿਦਰ ਸੁਦਾਮਾ ਲਿਆ ਉਪਜਾਈਆ। ਦਰੋਪਦ ਲੱਜਿਆ ਰੱਖਦਾ ਆਇਆ, ਏਕਾ ਬਸਤਰ ਤਨ ਛੁਹਾਈਆ। ਅਰਜਨ ਗੀਤਾ ਗਿਆਨ ਜਣਾਇਆ, ਅਠਾਰਾਂ ਧਿਆਏ ਜਣਾਈਆ। ਦੇ ਮਤ ਭਗਤ ਆਪ ਸਮਝਾਇਆ, ਸਾਚੀ ਬੂਝ ਬੁਝਾਈਆ। ਰਥ ਰਥਵਾਹੀ ਆਪ ਚਲਾਇਆ, ਬੈਠਾ ਹਰਿ ਰਘੁਰਾਈਆ। ਸ੍ਰਿਸ਼ਟ ਸਬਾਈ ਮਥ ਵਿਖਾਇਆ, ਅਖਸ਼ੂਨੀਆਂ ਗਰਕ ਕਰਾਈਆ। ਦਰਜੋਧਨ ਹੰਕਾਰੀ ਦਿਸ ਨਾ ਆਇਆ, ਨਾ ਕੋਈ ਛੱਪਰ ਛਾਈਆ। ਇਕ ਯੁਧਿਸ਼ਟਰ ਗਲੇ ਲਗਾਇਆ, ਧਰਮ ਸੁਤ ਉਪਜਾਈਆ ਆਪ ਆਪਣਾ ਅੰਤ ਕਰਾਇਆ, ਯਾਦਵ ਬੈਠੇ ਮੁਖ ਸ਼ਰਮਾਈਆ। ਕਲਜੁਗ ਸਾਚਾ ਸੁਤ ਉਪਜਾਇਆ, ਧਰਤਮਾਤ ਮਾਤ ਬਣਾਈਆ। ਕਾਲਾ ਮੁਖ ਆਪ ਕਰਾਇਆ, ਪ੍ਰਭ ਸਾਚੇ ਲਾਈ ਸ਼ਾਹੀਆ। ਹਉਮੇ ਰੋਗ ਦੁੱਖ ਝੋਲੀ ਪਾਇਆ, ਜੀਵਾਂ ਜੰਤਾਂ ਰਿਹਾ ਪਿਆਈਆ। ਆਤਮ ਸੁੱਖ ਆਪਣੇ ਹੱਥ ਰਖਾਇਆ, ਦਸਮ ਦਵਾਰੀ ਕੁੰਡਾ ਬੈਠਾ ਲਾਈਆ। ਤ੍ਰਿਸ਼ਨਾ ਭੁੱਖ ਜਗਤ ਵਧਾਇਆ, ਅਗਨੀ ਅਗਨ ਜਲਾਈਆ। ਮਾਤ ਕੁੱਖ ਨਾ ਕੋਈ ਸੁਫਲ ਕਰਾਇਆ, ਠੱਗ ਚੋਰ ਯਾਰ ਨਿੰਦਕ ਦੁਸ਼ਟ ਦੁਰਾਚਾਰ ਰਿਹਾ ਉਪਾਈਆ। ਗੁਰਮੁਖ ਵਿਰਲੇ ਉਜਲ ਮੁਖ ਕਰਾਇਆ, ਰਸਨਾ ਜਿਹਵਾ ਰਿਹਾ ਗਾਈਆ। ਨਿਹਕਲੰਕਾ ਤੇਰੀ ਸਚ ਸਰਨਾਇਆ, ਲੱਖ ਚੁਰਾਸੀ ਫੰਦ ਕਟਾਈਆ। ਗੁਰ ਗੋਬਿੰਦਾ ਬੈਠਾ ਸੀਸ ਝੁਕਾਇਆ, ਦਰ ਦਵਾਰਾ ਰਿਹਾ ਸੁਹਾਈਆ। ਨਾਨਕ ਨਿਰਗੁਣ ਨਿਝ ਘਰ ਡੇਰਾ ਲਾਇਆ, ਆਪ ਆਪਣਾ ਮੇਟ ਮਿਟਾਈਆ। ਸਰਗੁਣ ਭਰਮਾ ਡੇਰਾ ਢਾਇਆ, ਭੇਖ ਪਖੰਡਾ ਦਏ ਮਿਟਾਈਆ। ਚੰਡੀ ਚੰਡਾ ਰਿਹਾ ਉਠਾਇਆ, ਜੁਗ ਚੌਥਾ ਚੌਥਾ ਡੰਡਾ ਪਾਰ ਕਰਾਈਆ। ਆਪੇ ਚੜ੍ਹਿਆ ਹਰਿ ਬ੍ਰਹਿਮੰਡਾ, ਹਰ ਘਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਮੀਤ ਆਪ ਹੋ ਜਾਈਆ ਸਾਜਣ ਮੀਤਾ ਪਾਰਬ੍ਰਹਮਾ, ਬ੍ਰਹਮ ਰੂਪ ਸਮਾਇਆ। ਆਪ ਕਰਾਏ ਆਪਣਾ ਕਰਮਾ, ਕਰਮ ਕੁਕਰਮੀ ਆਪ ਹੋ ਆਇਆ। ਜੁਗ ਜੁਗ ਚਲਾਏ ਸਾਚਾ ਧਰਮਾ, ਅਧਰਮੀ ਮੇਟ ਮਿਟਾਇਆ। ਨਾ ਕੋਈ ਦਿਸੇ ਜ਼ਾਤ ਪਾਤਾ ਵਰਨਾਂ ਬਰਨਾਂ, ਅਠਾਰਾਂ ਬਰਨ ਦਏ ਦੁਹਾਇਆ। ਇਕ ਰਖਾਏ ਸਾਚੀ ਸਰਨਾ, ਚਾਰ ਵਰਨਾਂ ਰਾਹ ਤਕਾਇਆ। ਗੁਰਮੁਖ ਵਿਰਲੇ ਸਾਚੀ ਤਰਨੀ ਤਰਨਾ, ਕਲਜੁਗ ਡੂੰਘਾ ਸਾਗਰ ਆਪ ਵਹਾਇਆ। ਧਰਮ ਰਾਏ ਤੇਰਾ ਦਰ ਦਵਾਰ ਅੰਤਮ ਭਰਨਾ, ਕਲਜੁਗ ਸਾਚਾ ਸੰਗ ਨਿਭਾਇਆ। ਲਾੜੀ ਮੌਤ ਘਰ ਘਰ ਨਰ ਨਾਰੀ ਵਰਨਾ, ਬੈਠੀ ਤਨ ਸ਼ਿੰਗਾਰ ਕਰਾਇਆ। ਗੁਰਮੁਖ ਵਿਰਲੇ ਆਪ ਰਖਾਏ ਆਪਣੀ ਸਰਨਾ, ਸਰਨ ਸਰਨਾਈ ਇਕ ਰਘੁਰਾਇਆ। ਦੇਵੇ ਵਡਿਆਈ ਉਪਰ ਧਰਤ ਧਵਲ ਧਰਨੀ ਧਰਨਾ, ਸਾਵਲ ਸੁੰਦਰ ਰੂਪ ਵਟਾਇਆ। ਮਾਣ ਦਵਾਏ ਇੰਦ ਇੰਦਰਾ, ਸੁਰਪਤ ਰਹਿਣ ਨਾ ਪਾਇਆ। ਬੀਸ ਬੀਸੇ ਮਾਰਿਆ ਜੰਦਰਾ, ਨਾ ਕੋਈ ਸਕੇ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਰਿਹਾ ਜਗਾਇਆ। ਗੁਰਮੁਖ ਸਾਚੇ ਆਪ ਜਗਾਏ, ਸਰਬ ਕਲਾ ਸਮਰਥਾ। ਨਾਮ ਧਨ ਹਰਿ ਝੋਲੀ ਪਾਏ, ਸਿਰ ਰੱਖੇ ਦੇ ਕਰ ਹੱਥਾ। ਸਾਚੀ ਗੋਲੀ ਆਪ ਅਖਵਾਏ, ਸ਼ਬਦ ਜਣਾਏ ਅਕੱਥ ਅਕੱਥਾ। ਚੇਤਰ ਸੱਤ ਹਰਿ ਦੇ ਮਤ ਗੁਰਮੁਖ ਸਮਝਾਏ, ਨਾਮ ਚੜ੍ਹਾਏ ਸਾਚੇ ਰਥਾ। ਗੁਰ ਗੋਬਿੰਦ ਘਰ ਡੇਰਾ ਲਾਏ, ਸਗਲੀ ਚਿੰਦਾ ਦਏ ਮਿਟਾਏ, ਸਾਗਰ ਸਿੰਧਾ ਹਰਿ ਧਾਰ ਵਹਾਏ, ਗੁਰਮੁਖ ਬਣਾਏ ਸਾਚੀ ਬਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਸੁਹੇਲਾ ਦੇਵੇ ਵਰ, ਮਨਮੁਖ ਲਗਾਏ ਨਿੰਦਾ। ਮਨਮੁਖ ਨਿੰਦਿਆ ਮੁਖ ਰਖਾਈ, ਪ੍ਰਭ ਅਗਨ ਅਗਨ ਜਲਾਈਆ। ਗੁਰਮੁਖਾਂ ਚਿੰਦਿਆ ਰਿਹਾ ਮਿਟਾਈ, ਸਾਚਾ ਸਗਨ ਕਰਾਈਆ। ਸੰਮਤ ਚੌਦਾਂ ਰੁੱਤ ਸੁਹਾਈ, ਪਹਿਲੀ ਚੇਤਰ ਖ਼ੁਸ਼ੀ ਮਨਾਈਆ। ਦੂਜੇ ਘਰ ਦਏ ਵਧਾਈ, ਤੀਜੇ ਘਰ ਵੇਖਣ ਆਈਆ। ਚੌਥੇ ਘਰ ਸ਼ਬਦ ਕੁੜਮਾਈ, ਪੰਚਮ ਸਹਿਜ ਸੁਖਦਾਈਆ। ਛੇਵੇਂ ਢੋਲ ਮਰਦੰਗ ਨਾ ਕੋਈ ਰਖਾਈ, ਸੱਤਵੇਂ ਸਤਿ ਪੁਰਖ ਨਿਰੰਜਣ ਬੈਠਾ ਆਸਣ ਲਾਈਆ। ਅੱਠ ਤਤ ਵਸਤ ਹਰਿ ਰੱਤੀ ਏਕਾ ਨਾਮ ਰਖਾਈ, ਨੌ ਦਰ ਖੇਲ ਸਰਬ ਲੁਕਾਈਆ। ਦਸ ਲੇਖੇ ਹਰਿਜਨ ਲਾਈਆ। ਗੁਰਮੁਖ ਵਿਰਲਾ ਚੜ੍ਹੇ ਜਗਤ ਚੜ੍ਹਾਈ, ਪ੍ਰਭ ਸਾਚਾ ਆਪ ਚੜ੍ਹਾਈਆ। ਪੰਜਾਂ ਚੋਰਾਂ ਕਰ ਲੜਾਈ, ਮੂੰਹ ਦੇ ਭਾਰ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਆਤਮ ਲਈ ਵਰ, ਸ਼ਬਦ ਕਰੇ ਕੁੜਮਾਈਆ। ਗੁਰਮੁਖ ਆਤਮ ਸਤਿ ਸਵਾਨੀ, ਘਰ ਸਾਚਾ ਵੇਖ ਵਖਾਈਆ। ਦਸਮ ਦਵਾਰੀ ਬਹਿ ਗਈ ਬਣ ਕੇ ਰਾਣੀ, ਸਾਚਾ ਤਨ ਸ਼ਿੰਗਾਰ ਕਰਾਈਆ। ਜੋਤ ਨਿਰੰਜਣ ਵਾਰਿਆ ਪਾਣੀ, ਹਰਿ ਸਾਚੀ ਸੇਵਾ ਲਾਈਆ। ਅਨਹਦ ਸੁਣਾਏ ਇਕ ਸਾਚੀ ਬਾਣੀ, ਰਾਗ ਅਨਾਦਾ ਰਿਹਾ ਵਜਾਈਆ। ਪੁਰਖ ਅਬਿਨਾਸ਼ੀ ਸਾਚੀ ਆਤਮ ਬੈਠਾ ਸੇਜਾ ਚਿੱਟੇ ਬਸਤਰ ਤਨ ਤਾਣੀ, ਚਿੱਟੀ ਧਾਰ ਰਖਾਈਆ। ਆਪੇ ਹੋਇਆ ਜਾਣ ਜਾਣੀ, ਜਾਨਣਹਾਰ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਡੱਲਾ ਤੇਰਾ ਬਾਗ਼ ਸੁਹਾਈਆ। ਜਗਤ ਡੱਲਾ ਨਾ ਹੋਏ ਵੈਰਾਨਾ, ਗੁਰ ਗੋਬਿੰਦਾ ਗਿਆ ਲਿਖਾਈਆ। ਕਾਇਆ ਮੰਦਰ ਇਕ ਮਕਾਨਾ, ਹਰਿ ਬੈਠਾ ਆਸਣ ਲਾਈਆ। ਦੇਵੇ ਨਾਮ ਗੁਣ ਨਿਧਾਨਾ, ਦਰ ਦਵਾਰੇ ਰਿਹਾ ਟਿਕਾਈਆ। ਨਾਮ ਫੜਾਏ ਤੀਰ ਕਮਾਨਾ, ਸਾਚੇ ਚਿੱਲੇ ਆਪ ਚੜ੍ਹਾਈਆ। ਸੋਇਆ ਸੁਤ ਉਠਾਏ ਸ੍ਰੀ ਭਗਵਾਨਾ, ਪੂਤ ਸਪੂਤਾ ਆਪ ਬਣਾਈਆ। ਆਤਮ ਅੰਤਰ ਬੰਨ੍ਹੇ ਗਾਨਾ, ਜਗਤ ਬਸੰਤਰ ਰਿਹਾ ਲਗਾਈਆ। ਪੰਚਮ ਪੰਚਾਂ ਕਰ ਪਰਧਾਨਾ, ਪੰਚਾਂ ਮੇਟ ਮਿਟਾਈਆ। ਆਦਿ ਜੁਗਾਦੀ ਹਰਿ ਭਗਵਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੂਪ ਵਟਾਈਆ। ਸੋ ਪੁਰਖ ਨਿਰਜੰਣ ਸਾਖਿਆਤ, ਭੇਖੀ ਭੇਖ ਅਪਾਰਿਆ। ਹੰ ਨਿਭਾਏ ਸਾਚਾ ਨਾਤ, ਵਡ ਵੱਡਾ ਸੰਸਾਰਿਆ। ਵਾਵਾ ਵੇਖੇ ਮਾਰ ਝਾਤ, ਭੇਵ ਅਭੇਦਾ ਭੇਵ ਨਿਵਾਰਿਆ। ਸੱਸਾ ਸ਼ਾਮ ਮੇਟੇ ਅੰਧੇਰੀ ਰਾਤ, ਕਲਜੁਗ ਰੈਣ ਅੰਧਿਆਰਿਆ। ਨੱਨਾ ਨਿਰਗੁਣ ਵੇਖੇ ਮਾਰ ਝਾਤ, ਏਕਾ ਨੈਣ ਉਘਾੜਿਆ। ਦੋਆ ਔਂਕੜ ਇਕ ਇਕਾਂਤ, ਦੋ ਜਹਾਨਾਂ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਧਨ ਗਲੇ ਲਗਾ ਲਿਆ। ਧੰਨ ਸੁਭਾਗੀ ਰੈਣ, ਨੇਤਰ ਦਰਸ਼ਨ ਪਾਇਆ। ਜਨ ਭਗਤਾਂ ਚੁਕਾਏ ਲਹਿਣ ਦੇਣ, ਵਡ ਵਡਭਾਗੀ ਦਰਸ ਦਿਖਾਇਆ। ਗੁਰ ਸੰਗਤ ਬਣਾਏ ਭਾਈ ਭੈਣ, ਨਾਤਾ ਬਿਧਾਤਾ ਰਿਹਾ ਜੁੜਾਇਆ। ਪ੍ਰਭ ਕਾ ਭਾਣਾ ਸਿਰ ਤੇ ਸਹਿਣ, ਕਲਜੁਗ ਅੰਤ ਅੰਧੇਰਾ ਛਾਇਆ। ਮਾਇਆ ਮਮਤਾ ਵਹੇ ਵਹਿਣ, ਬੇਮੁਖਾਂ ਰਹੀ ਰੁੜ੍ਹਾਇਆ। ਦਰ ਦਰ ਘਰ ਘਰ ਮੰਦਰ ਅੰਦਰ ਸਾਰੇ ਬਹਿ ਬਹਿ ਕਹਿਣ, ਗੋਬਿੰਦ ਕਿਸੇ ਹੱਥ ਨਾ ਆਇਆ। ਹਰਿਜਨ ਨੇਤਰ ਲੋਚਣ ਪਰਖੇ ਨੈਣ, ਕਲਗੀ ਤੋੜਾ ਸੀਸ ਸਜਾਇਆ। ਬਸਤਰ ਸ਼ਸਤਰ ਤਨ ਸਾਚਾ ਗਹਿਣ, ਏਕਾ ਨਾਮ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਰੂਪ ਸ਼ਬਦ ਵਿਸਮਾਦ ਅਨੂਪ ਰੂਪ ਸਮਾਇਆ। ਰੂਪ ਅਨੂਪ ਸ਼ਾਹੋ ਭੂਪਾ, ਜੋਤੀ ਜੋਤ ਜਗਾਇੰਦਾ। ਕਰੇ ਪਰਕਾਸ਼ ਅੰਧ ਕੂਪਾ, ਅਗਿਆਨ ਅੰਧੇਰ ਮਿਟਾਇੰਦਾ। ਦਰ ਦਰ ਘਰ ਘਰ ਧੁੱਖਦੇ ਧੂਪਾ, ਸਾਚਾ ਹਵਨ ਨਾ ਕੋਇ ਕਰਾਇੰਦਾ। ਪਾਰਬ੍ਰਹਮ ਨਾ ਕੋਇ ਰੰਗ ਨਾ ਕੋਇ ਰੂਪਾ, ਰੂਪ ਰੰਗ ਨਾ ਕੋਇ ਵਿਖਾਇੰਦਾ। ਆਪੇ ਵੇਖੇ ਦਹਿ ਦਿਸ਼ਾ ਚਾਰੇ ਕੂਟਾ, ਲੋਆਂ ਪੁਰੀਆਂ ਭੇਵ ਉਪਾਇੰਦਾ। ਗੁਰਮੁਖਾਂ ਦੇਵੇ ਸ਼ਬਦ ਹੁਲਾਰਾ ਸਾਚਾ ਹੂਟਾ, ਆਪਣੀ ਹੱਥੀਂ ਆਪ ਹਿਲਾਇੰਦਾ। ਕਲਜੁਗ ਦਵਾਰੇ ਬੈਠਾ ਰੂਠਾ, ਮੁੱਠ ਖਾਲੀ ਹੱਥ ਵਿਖਾਇੰਦਾ। ਲੱਖ ਚੁਰਾਸੀ ਟੰਗਿਆ ਪੁੱਠਾ, ਰਾਏ ਧਰਮ ਖ਼ੁਸ਼ੀ ਮਨਾਇੰਦਾ। ਜੀਵਾਂ ਜੰਤਾਂ ਵਣਜ ਵਪਾਰਾ ਕੀਤਾ ਝੂਠਾ, ਜਗਤ ਮਲਾਹ ਨਾ ਕੋਈ ਬਚਾਇੰਦਾ। ਭਗਤ ਸੁਹੇਲਾ ਇਕ ਇਕੇਲਾ ਪੁਰਖ ਅਬਿਨਾਸ਼ੀ ਆਪੇ ਤੁੱਠਾ, ਹਰਿਜਨ ਸਾਚੇ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਦੇਵਤ ਸੁਰ ਨਰ, ਗਣ ਗੰਧਰਬ ਆਪ ਅਖਵਾਇੰਦਾ।