Granth 07 Likhat 060: 13 Bhadron 2015 Bikarmi Mahinder Singh de Ghar Pind Basti Khalil Jila Ferozepur

੧੩ ਭਾਦਰੋਂ ੨੦੧੫ ਬਿਕ੍ਰਮੀ ਮਹਿੰਦਰ ਸਿੰਘ ਦੇ ਘਰ ਪਿੰਡ ਬਸਤੀ ਖ਼ਲੀਲ ਜ਼ਿਲਾ ਫਿਰੋਜ਼ਪੁਰ

ਹਰਿ ਪੁਰਖ ਸਮਰਥ, ਹਰਿ ਹਰਿ ਨਾਉਂ ਧਰਾਇਆ। ਹਰਿ ਹਰਿਜਨ ਰੱਖੇ ਦੇ ਕਰ ਹੱਥ, ਆਦਿ ਜੁਗਾਦੀ ਸੇਵ ਕਮਾਇਆ। ਏਕਾ ਬਖ਼ਸ਼ੇ ਨਾਮ ਵੱਥ, ਧੁਰਦਰਗਾਹੀ ਝੋਲੀ ਪਾਇਆ। ਸਗਲ ਵਿਸੂਰੇ ਜਾਇਣ ਲੱਥ, ਜੋ ਜਨ ਦਰ ਦਵਾਰੇ ਆਇਆ। ਭਗਤ ਜਣਾਈ ਅਕਥਨਾ ਅਕਥ, ਅਕਥ ਕਥਾ ਸੁਣਾਇਆ। ਸ਼ਬਦ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਨਾਉਂ ਧਰਾਇਆ। ਜਗਤ ਵਿਕਾਰਾ ਦੇਵੇ ਮਥ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੇਲ ਮਿਲਾਇਆ। ਹਰਿ ਪੁਰਖ ਸਮਰਥ ਸਰਬ ਗੁਰ ਦੀਨਾ, ਸਾਰਿੰਗ ਧਰ ਅਖਵਾਇਆ। ਗੁਰਸਿਖ ਮੇਲ ਮਿਲਾਏ ਜਿਉਂ ਜਲ ਮੀਨਾ, ਜਲ ਧਾਰਾ ਮੁਖ ਚੁਆਇਆ। ਨੇਤਰ ਲੋਚਣ ਨੈਣ ਦਰਸ ਅਮੋਘ ਠਾਂਡਾ ਸੀਨਾ, ਤ੍ਰਿਸਨਾ ਭੁੱਖ ਮਿਟਾਇਆ। ਤਨ ਚੋਲੀ ਪੰਜ ਤਤ ਭੀਨਾ, ਭਿੰਨੜੀ ਰੈਣ ਸੁਹਾਇਆ। ਸਰਬ ਜੀਆਂ ਪ੍ਰਭ ਦਾਤਾ ਦਾਨਾ ਬੀਨਾ, ਬੀਨਾ ਦਾਨਾ ਆਪ ਹੋ ਆਇਆ। ਵੇਖ ਵਖਾਏ ਲੋਕਾਂ ਤੀਨਾਂ, ਲੋਕ ਪਰਲੋਕ ਫੇਰੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਹਰਿ ਪੁਰਖ ਸਮਰਥ ਗਹਿਰ ਗੰਭੀਰ, ਗੁਣਵੰਤ ਗੁਣ ਦਾਨਾ। ਜਨ ਭਗਤਾਂ ਦੇਵੇ ਆਤਮ ਨੀਰ, ਚਰਨ ਧੂੜ ਸੱਚਾ ਅਸ਼ਨਾਨਾ। ਕੱਟਣਹਾਰਾ ਅੰਤਮ ਭੀੜ, ਦੇਵੇ ਨਾਮ ਗੁਣ ਨਿਧਾਨਾ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਰਾਜ ਰਾਜਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤੀ ਖੇਲ ਖਿਲਾਨਾ। ਭਗਤੀ ਮੇਲ ਹਰਿ ਨਿਰੰਕਾਰ, ਹਰਿ ਹਰਿ ਆਪ ਕਰਾਇਆ। ਭਗਤ ਵਛਲ ਸੱਚੀ ਸਰਕਾਰ, ਸਚ ਸੁੱਚ ਰਿਹਾ ਵਰਤਾਇਆ। ਅਛਲ ਅਛੱਲ ਕਰੇ ਵਿਚ ਸੰਸਾਰ, ਭੇਵ ਕੋਈ ਨਾ ਰਾਇਆ। ਹਰਿਜਨ ਮੇਲਾ ਇਕ ਦਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਠਾਂਡਾ ਵੇਖਣ ਆਇਆ। ਠਾਂਡਾ ਘਰ ਸਚ ਦਵਾਰਾ, ਹਰਿ ਹਰਿ ਆਪ ਉਪਾਇਆ। ਆਪੇ ਵੇਖੇ ਏਕੰਕਾਰਾ, ਓਅੰਕਾਰਾ ਵੇਸ ਵਟਾਇਆ। ਕਰੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜਾ ਥਾਨ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਜਗਾਇਆ। ਹਰਿਜਨ ਸਾਚੇ ਆਪ ਜਗਾ, ਆਪਣੀ ਕਲ ਵਰਤਾਈਆ। ਏਕਾ ਰਾਗ ਰਿਹਾ ਸੁਣਾ, ਨਾਦੀ ਧੁਨ ਵਜਾਈਆ। ਲਹਿਣਾ ਦੇਣਾ ਰਿਹਾ ਚੁਕਾ, ਹਰਿ ਵੱਡ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਸਾਚੇ ਆਪ ਜਗਾ, ਆਪਣੀ ਕਲ ਵਰਤਾਈਆ। ਏਕਾ ਰਾਗ ਰਿਹਾ ਸੁਣਾ, ਨਾਦੀ ਧੁਨ ਵਜਾਈਆ। ਲਹਿਣਾ ਦੇਣਾ ਰਿਹਾ ਚੁਕਾ, ਹਰਿ ਵਡ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੇਲਾ ਮੇਲ ਮਿਲਾਈਆ। ਘਰ ਮੇਲਾ ਸਾਜਨ ਮੀਤੜਾ, ਹਰਿ ਹਰਿ ਪੁਰਖ ਅਪਾਰ। ਘਰ ਆਇਆ ਇਕ ਅਤੀਤੜਾ, ਸੋਹਿਆ ਬੰਕ ਦਵਾਰ। ਮਿਠਾ ਕਰੇ ਕਾਇਆ ਕੌੜਾ ਰੀਠੜਾ, ਦੇਵੇ ਨਾਮ ਅਧਾਰ। ਧਾਮ ਵਖਾਏ ਇਕ ਅਨਡੀਠੜਾ, ਦਿਸ ਨਾ ਆਏ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਸਾਚਾ ਬਾਲ ਨਿਧਾਨ, ਹਰਿ ਸਾਚਾ ਵੇਖ ਵਖਾਇੰਦਾ। ਦਰ ਦਵਾਰਾ ਕਰ ਪਰਵਾਨ, ਭਗਤ ਭਗਵਾਨ ਮੇਲ ਮਿਲਾਇੰਦਾ। ਸ਼ਬਦ ਜਣਾਈ ਇਕ ਨਿਸ਼ਾਨ, ਦੋ ਜਹਾਨਾਂ ਵੇਖ ਵਖਾਇੰਦਾ। ਸਾਚੀ ਗੋਪੀ ਮੇਲਾ ਸਾਚੇ ਕਾਹਨ, ਹਰਿ ਸਾਚਾ ਧਾਮ ਸੁਹਾਇੰਦਾ। ਨਿਰਗੁਣ ਜੋਤ ਜਗੇ ਮਹਾਨ, ਸ਼ਬਦੀ ਡੰਕ ਵਜਾਇੰਦਾ। ਨਾਰਦ ਮੁਨ ਹੋ ਪਰਧਾਨ, ਏਕਾ ਦੂਜਾ ਰਾਹ ਵਖਾਇੰਦਾ। ਖੇਲੇ ਖੇਲ ਹੋ ਮਿਹਰਵਾਨ, ਮਿਹਰਵਾਨਾ ਨਾਉਂ ਧਰਾਇੰਦਾ। ਬਾਲ ਬਾਲੇ ਦੇਵੇ ਸ਼ਬਦ ਗਿਆਨ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਬਾਲ ਅਞਾਣਾ ਸਚ ਸੰਦੇਸ਼, ਏਕਾ ਸ਼ਬਦ ਜਣਾਈਆ। ਨਿਰਗੁਣ ਰੂਪ ਸਦਾ ਅਦੇਸ, ਅੰਦਰ ਮੰਦਰ ਸੀਸ ਝੁਕਾਈਆ। ਪਰਗਟ ਹੋਏ ਕਰ ਕਰ ਵੇਸ, ਆਪ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵਣਹਾਰਾ ਵਰ, ਜੁਗ ਜੁਗ ਵੱਡੀ ਵਡਿਆਈਆ। ਭਗਤਨ ਮੇਲਾ ਭਗਤ ਦਵਾਰ, ਹਰਿ ਹਰਿ ਆਪ ਕਰਾਇੰਦਾ। ਆਪੇ ਖੇਲੇ ਖੇਲ ਖੇਲਣਹਾਰ, ਖੇਲ ਖਿਲੰਤਾ ਨਾਉਂ ਧਰਾਇੰਦਾ। ਸੱਜਣ ਸੁਹੇਲਾ ਮੀਤ ਮੁਰਾਰ, ਆਪ ਆਪਣਾ ਵੇਸ ਵਟਾਇੰਦਾ। ਦਰ ਸੁਹਾਏ ਬੰਕ ਦਵਾਰ, ਦਰ ਦਵਾਰੇ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਵੇਖਣਹਾਰ ਬੇਅੰਤਾ, ਏਕਾ ਏਕ ਅਖਵਾਇਆ। ਗੁਰਮੁਖ ਉਧਾਰੇ ਸਾਚੇ ਸੰਤਾ, ਸਤਿਗੁਰ ਨਾਮ ਧਰਾਇਆ। ਬੈਠਾ ਰਹੇ ਇਕ ਇਕੰਤਾ, ਆਦਿ ਜੁਗਾਦੀ ਲੇਖ ਲਿਖਾਇਆ। ਲੋਕਮਾਤ ਹੋਏ ਮੰਗਤਾ, ਭਗਤ ਭਿਖਾਰੀ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਆਏ ਦਰ, ਬਾਲ ਅਞਾਣਾ ਗੋਦ ਉਠਾਇਆ। ਧਰੂ ਬਾਲਾ ਕਰ ਪਿਆਰ, ਆਪਣੀ ਦਇਆ ਕਮਾਈਆ। ਦੇਵੇ ਦਰਸ ਦਰ ਦਿਦਾਰ, ਹਰਿ ਹਰੀ ਵਡਿਆਈਆ। ਬਾਲ ਪ੍ਰਹਿਲਾਦ ਕਰ ਉਜਿਆਰ, ਨਿਰਗੁਣ ਜੋਤ ਰਿਹਾ ਦਰਸਾਈਆ। ਬਲ ਬਾਵਨ ਖੇਲ ਅਪਾਰ, ਗੁਰਮੁਖ ਸਾਚੇ ਮੇਲ ਮਿਲਾਈਆ। ਅਮਰੀਕ ਕਰਿਆ ਇਕ ਪਿਆਰ, ਦੁਰਬਾਸ਼ੇ ਮੁਖ ਭਵਾਈਆ। ਜਨਕ ਜਨ ਲਿਆ ਉਧਾਰ, ਆਪ ਆਪਣਾ ਸਿਰ ਹੱਥ ਟਿਕਾਈਆ। ਹਰੀ ਚੰਦ ਸੋਹੇ ਦਵਾਰ, ਰਾਣੀ ਤਾਰਾ ਨਾਲ ਰਲਾਈਆ। ਬਿਦਰ ਸੁਦਾਮਾ ਉਤਰਿਆ ਪਾਰ, ਨੇਤਰ ਨੈਣਾਂ ਦਰਸ਼ਨ ਪਾਈਆ। ਦਰੋਪਦ ਲੱਜਿਆ ਰੱਖੇ ਮੁਰਾਰ, ਹਰਿ ਵਡ ਵੱਡੀ ਵਡਿਆਈਆ। ਜੈ ਦੇਵ ਕਰੇ ਉਧਾਰ, ਪੱਤ ਪੱਤ ਡਾਲ੍ਹੀ ਵੇਖ ਵਖਾਈਆ। ਕਬੀਰ ਕਬੀਰਾ ਸੋਹੇ ਦਵਾਰ, ਚਰਨ ਕਵਲ ਕਵਲ ਚਰਨ ਟੇਕ ਰਖਾਈਆ। ਸੈਣ ਨਾਈ ਹੋਇਆ ਸਾਂਝਾ ਯਾਰ, ਰਾਜ ਦਵਾਰ ਸੇਵ ਕਮਾਈਆ। ਰੱਖੇ ਪੱਤ ਰਵਦਾਸ ਚੁਮਾਰ, ਸ਼ਬਦ ਕੰਗਨ ਇਕ ਪਹਿਨਾਈਆ। ਨਾਮਦੇਵ ਕਰਿਆ ਪਾਰ, ਸੱਤ ਦੋ ਨਾਲ ਰਲਾਈਆ। ਧੰਨਾ ਧੰਨ ਵਡਭਾਗਾ ਪਾਇਆ ਏਕਾ ਯਾਰ, ਘਰ ਸਾਚੇ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਜੁਗ ਜੁਗ ਜਨ ਭਗਤਾਂ ਦਏ ਆਪ ਵਡਿਆਈਆ। ਭਗਤਨ ਮੀਤਾ ਹਰਿ ਨਿਰੰਕਾਰ, ਏਕਾ ਏਕ ਅਖਵਾਇੰਦਾ। ਖੇਲੇ ਖੇਲ ਹਰਿ ਅਪਾਰ, ਜੁਗ ਜੁਗ ਵੇਸ ਵਟਾਇੰਦਾ। ਪਤਤ ਪਾਪੀ ਲਾਵੇ ਪਾਰ, ਜਿਸ ਜਨ ਦਇਆ ਕਮਾਇੰਦਾ। ਗਣਕਾ ਅਜਾਮਲ ਨਾ ਹੋਏ ਖਵਾਰ, ਰਸਨਾ ਗੋਬਿੰਦ ਗਾਇੰਦਾ। ਪਾਪਨ ਪੂਤਨਾ ਦਿਤੀ ਤਾਰ, ਆਪ ਆਪਣੇ ਭਾਰ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਸਾਕ ਸੈਣ, ਹਰਿ ਸੇਣ ਆਪ ਤਰਾਇਆ। ਨਾਤਾ ਤੋੜੇ ਭਾਈ ਭੈਣ, ਏਕਾ ਨੇਤਰ ਨਾਮ ਦ੍ਰਿੜਾਇਆ। ਏਕਾ ਧਾਮ ਅਕੱਠੇ ਬਹਿਣ, ਘਰ ਸਾਚੇ ਮੰਗਲ ਗਾਇਆ। ਨਾ ਕੋਈ ਦਿਵਸ ਨਾ ਕੋਈ ਰੈਣ, ਘੜੀ ਪਲ ਨਾ ਕੋਈ ਜਣਾਇਆ । ਨਾ ਕੋਈ ਮਜ਼੍ਹਬ ਨਾ ਕੋਈ ਜ਼ਾਤ ਪਾਤ, ਊਚ ਨੀਚ ਰਾਓ ਰੰਕ ਨਾ ਵੇਖ ਵਖਾਇਆ। ਜਿਸ ਜਨ ਮਿਲਿਆ ਹਰਿ ਕਮਲਾਪਾਤ, ਸੋ ਜਨ ਸਾਚਾ ਘਰ ਸਾਚੇ ਡੇਰਾ ਲਾਇਆ। ਅਬਿਨਾਸ਼ੀ ਕਰਤਾ ਆਦਿ ਜੁਗਾਦਿ ਜੁਗ ਜੁਗ ਜਨ ਭਗਤਾਂ ਪੁੱਛਣਹਾਰਾ ਵਾਤ, ਲੋਕਮਾਤ ਆਵੇ ਜਾਵੇ ਫੇਰਾ ਪਾਇਆ। ਚਰਨ ਕਵਲ ਬੰਧਾਏ ਸਾਚਾ ਨਾਤ, ਚਰਨ ਦਵਾਰਾ ਇਕ ਵਖਾਇਆ। ਆਪ ਸੁਣਾਏ ਆਪਣੀ ਗਾਥ, ਗਾਵਣਹਾਰਾ ਨਾਮ ਧਰਾਇਆ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਧੁਰ ਦਾ ਲੇਖਾ ਰਹਿਣ ਨਾ ਪਾਇਆ। ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਤੀਰਥ ਨਹਾਏ ਅਠਸਠ, ਨਾ ਪਲੰਘ ਨਾ ਕੋਈ ਵਛੌਣਾ ਨਾ ਖਾਟ, ਨਾ ਕੋਈ ਕਿਨਾਰਾ ਤਟ ਨਾ ਕੋਈ ਘਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਆਪ ਆਪਣੀ ਦਇਆ ਕਮਾਇਆ। ਭਗਤ ਅਧਾਰੀ ਆਪ ਹਰਿ, ਆਪਣੀ ਕਰਨੀ ਆਪੇ ਕਰ, ਆਪੇ ਵੇਖਣ ਆਇਆ। ਆਪਣੀ ਧਰਨੀ ਧਰਤ ਧਰਨੀ ਉਪਰ ਧਰ, ਆਪੇ ਧਰਤ ਧਵਲ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਡਿਆਇਆ। ਹਰਿਜਨ ਸਾਚਾ ਵਡ ਬਲਕਾਰ, ਹਰਿ ਹਰਿ ਆਪ ਉਪਾਇਆ। ਦੇਵੇ ਨਾਮ ਸ਼ਬਦ ਕਟਾਰ, ਸਾਚਾ ਖੰਡਾ ਹੱਥ ਉਠਾਇਆ। ਪੰਚਮ ਮਾਰੇ ਕਾਮ ਕਰੋਧ ਲੋਭ ਮੋਹ ਹੰਕਾਰ, ਪੰਚਮ ਲਏ ਜਗਾਇਆ। ਪੰਚਮ ਧੁਨ ਅਨਾਦੀ ਧਾਰ, ਪੰਚਮ ਰਾਗ ਅਲਾਇਆ। ਪੰਚਮ ਸੁਨ ਸਮਾਧੀ ਡਿਗੇ ਮੂਹ ਦੇ ਭਾਰ, ਪੰਚਮ ਆਪਣਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਸਾਚੇ ਤੇਰਾ ਲਹਿਣਾ, ਜੁਗ ਜੁਗ ਆਪ ਚੁਕਾਇਆ। ਆਪੇ ਬਸਤਰ ਪਾਏ ਗਹਿਣਾ, ਤਨ ਸ਼ੰਗਾਰ ਆਪ ਰਖਾਇਆ। ਆਪੇ ਵੇਖੇ ਨੇਤਰ ਨੈਣਾਂ, ਨੇਤਰ ਇਕ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਧੰਦੇ ਲਾਇਆ। ਧੰਦੇ ਲਾਏ ਵਡ ਬਜਵਾੜਾ, ਆਪਣਾ ਕਰਮ ਕਮਾਇੰਦਾ। ਡਾਕਾ ਮਾਰੇ ਦਿਨ ਦਿਹਾੜਾ, ਬਾਲਮੀਕ ਸਦਾਇੰਦਾ। ਮਿਲੇ ਮੇਲ ਜੰਗਲ ਜੂਹ ਉਜਾੜ ਪਹਾੜਾ, ਦੇ ਮਤ ਆਪ ਸਮਝਾਇੰਦਾ। ਪੰਚ ਤਤ ਨੌਂ ਦਰ ਮਨ ਮਤ ਬੁਧ ਇਕ ਅਖਾੜਾ, ਧਰਮ ਗਤ ਨਾ ਕੋਇ ਜਣਾਇੰਦਾ। ਬਹੱਤਰ ਨਾੜ ਵੱਜੇ ਤਾੜਾ, ਸਾਰਿੰਗੀ ਸਾਰੰਗ ਧਾਰ ਗੁਰਮਤ ਗੁਰਮੁਖ ਦਰ ਬਹਿ ਬਹਿ ਕੱਢੇ ਹਾੜਾ, ਗੁਰ ਪੂਰਾ ਸੇਵਾ ਲਾਇੰਦਾ। ਹਰਿ ਭਗਤ ਬਣਾਏ ਸਾਚਾ ਲਾੜਾ, ਸੀਸ ਸੇਹਰਾ ਨਾਮ ਗੁੰਦਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਏਕਾ ਦਰ, ਦਰ ਸਾਚਾ ਇਕ ਸੁਹਾਇੰਦਾ। ਦਰ ਸਾਚਾ ਹਰਿ ਦਇਆਵਾਨ, ਏਕਾ ਏਕ ਅਖਵਾਇਆ। ਭਗਤ ਵਛਲ ਸ੍ਰੀ ਭਗਵਾਨ, ਭਗਤ ਭਗਤੀ ਵੇਖ ਵਖਾਇਆ। ਜੀਵ ਜੰਤ ਨਾ ਜਾਣੇ ਜਗਤ ਨਿਧਾਨ, ਭੇਵ ਅਭੇਦਾ ਭੇਵ ਰਿਹਾ ਛੁਪਾਇਆ। ਬੱਧਕ ਮਾਰੇ ਤੀਰ ਬਾਣ, ਚਰਨ ਚਰਨਾ ਪਾਰ ਕਰਾਇਆ। ਬਾਂਹੋਂ ਪਕੜ ਗੁਣ ਨਿਧਾਨ, ਆਪ ਆਪਣੇ ਗਲੇ ਲਗਾਇਆ। ਤੇਰਾ ਮੇਰਾ ਮੇਲਾ ਦੋ ਜਹਾਨ, ਜੁਗ ਜੁਗ ਕਰਦਾ ਆਇਆ। ਦੁਆਪਰ ਚੁੱਕਿਆ ਤ੍ਰੇਤਾ ਕਾਨ, ਤੇਰਾ ਤੇਰੀ ਝੋਲੀ ਪਾਇਆ। ਕਲਜੁਗ ਅੰਤਮ ਹੋ ਪਰਧਾਨ, ਮੇਲ ਮੇਲਾ ਲਏ ਮਿਲਾਇਆ। ਬਾਲਮੀਕ ਚੜ੍ਹਾਏ ਇਕ ਨਿਸ਼ਾਨ, ਰਵਦਾਸ ਚੁਮਿਆਰਾ ਨਾਲ ਰਲਾਇਆ। ਬਿਦਰ ਮੇਲਾ ਹਰਿ ਭਗਵਾਨ, ਬਿਪਰ ਸੁਦਾਮਾ ਲਏ ਤਰਾਇਆ। ਧਰੂ ਭਗਤ ਇਕ ਗਿਆਨ, ਪ੍ਰਹਿਲਾਦ ਨਜ਼ਰੀ ਆਇਆ। ਬਲ ਦਵਾਰਾ ਕਰ ਪਰਵਾਨ, ਵੇਸ ਵੇਸੀ ਵੇਸ ਵਟਾਇਆ। ਗੁਰਮੁਖ ਆਤਮ ਜਨਕ ਸਪੁਤਰੀ ਸੀਤਾ ਸੁਰਤੀ ਲਏ ਵਿਆਹਿਆ। ਹਰੀ ਚੰਦ ਸਚ ਦੁਕਾਨ, ਗੁਰਮਤ ਰਾਣੀ ਤਾਰਾ ਨਾਮ ਧਰਾਇਆ। ਜੈਦੇਵ ਦੇ ਗਿਆਨ, ਗੁਰਮੁਖ ਉਠਾਏ ਬਾਲ ਨਿਧਾਨ, ਏਕਾ ਸੋਹੰ ਨਾਮ ਪੜ੍ਹਾਇਆ। ਕਬੀਰ ਕਬੀਰਾ ਕਰ ਪਰਵਾਨ, ਸੈਣ ਸੈਣ ਕਰ ਜਵਾਨ, ਏਕਾ ਘਰ ਸੁਹਾਇਆ। ਪੂਤਨਾ ਮੇਲਾ ਵਿਚ ਜਹਾਨ, ਹਰਿ ਜੋੜੀ ਜੋੜ ਜੁੜਾਇਆ। ਤੋਤਾ ਤਮਾਂ ਮੇਟ ਨਿਸ਼ਾਨ, ਤੋਏ ਤਲਬ ਮਿਟਾਇਆ। ਅਲਫ ਏਕਾ ਕਰ ਪਰਧਾਨ, ਐਨ ਅੱਖ ਖੁਲ੍ਹਾਇਆ। ਗੈਨ ਗਫ਼ਲਤ ਸੁੱਤਾ ਸਰਬ ਜਹਾਨ, ਗੁੜ੍ਹੀ ਨੀਂਦ ਸਰਬ ਸੁਆਇਆ। ਗੁਰਮੁਖ ਉਠਾਏ ਚਤੁਰ ਸੁਜਾਨ, ਜਿਸ ਜਨ ਆਪਣੀ ਦਇਆ ਕਮਾਇਆ। ਆਪੇ ਬਖ਼ਸ਼ੇ ਚਰਨ ਧਿਆਨ, ਚਰਨ ਦਵਾਰਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇਆ। ਧੁਰ ਧੁਰ ਮੇਲਾ ਗ਼ਰੀਬ ਨਿਵਾਜ਼, ਹਰਿਜਨ ਆਪ ਕਰਾਇਆ। ਜੁਗ ਜੁਗ ਸਾਜਨ ਸਾਚਾ ਸਾਜ, ਘਰ ਸਾਚੇ ਡੇਰਾ ਲਾਇਆ। ਮਹੱਲ ਅਟੱਲ ਉਚ ਮੁਨਾਰ, ਛੱਡਣੇ ਤਖ਼ਤ ਤਾਜ, ਖ਼ਾਕੀ ਖ਼ਾਕ ਵੇਖ ਵਖਾਇਆ। ਭਗਤਨ ਮੀਤਾ ਲੋਕਮਾਤ ਰੱਖਣਹਾਰਾ ਲਾਜ, ਲਾਜਾਵੰਤ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਦਰ, ਦਰ ਦਰਵੇਸ਼ਾ ਫੇਰੀ ਪਾਇਆ। ਦਰ ਦਰਬਾਨ ਹਰਿ ਭਗਵਾਨਾ, ਏਕਾ ਨਾਮ ਧਰਾਇਆ। ਕਲਜੁਗ ਅੰਤਮ ਲੈ ਕੇ ਆਇਆ ਧੁਰ ਫ਼ਰਮਾਣਾ, ਸਾਧਾਂ ਸੰਤਾਂ ਰਿਹਾ ਜਣਾਇਆ। ਹੱਥੀਂ ਬੰਨੇ ਸਾਚਾ ਗਾਨਾ, ਨਾਮ ਤੰਦਨ ਤੰਦ ਰਖਾਇਆ। ਖੇਲੇ ਖੇਲ ਜਗਤ ਮਹਾਨਾ, ਜਗਤ ਜਲੰਦਾ ਲਏ ਤਰਾਇਆ। ਪਾਰ ਕਰਾਏ ਜ਼ਿਮੀਂ ਅਸਮਾਨਾ, ਗਗਨ ਗਗਨੰਤਰ ਚਰਨਾ ਹੇਠ ਦਬਾਇਆ। ਰਵ ਸਸ ਉਠ ਉਠ ਮਾਰਨ ਧਿਆਨਾ, ਹਰਿਜਨ ਤੇਰਾ ਆਸਣ ਹਰਿ ਦਰ ਪੁਰਖ ਅਬਿਨਾਸ਼ਨ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਗ਼ਰੀਬ ਨਿਮਾਣੇ ਗਲੇ ਲਗਾਇਆ। ਹਰਿ ਭਗਤ ਜਗ ਆਸਰਾ, ਪਾਰਬ੍ਰਹਮ ਪ੍ਰਭ ਓਟ। ਹਰਿ ਆਪੇ ਹੋਏ ਨਿਆਸਰਾ, ਹਰਿ ਭਗਤੀ ਹਰਿਜਨ ਫੜੀ ਹੱਥ ਸੋਟ। ਵੇਖਣ ਆਇਆ ਜਗਤ ਤਮਾਸ਼ੜਾ, ਭਰਮ ਭੁਲਾਏ ਕੋਟੀ ਕੋਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਬਖ਼ਸ਼ਣਹਾਰਾ ਹਰਿ, ਹਰਿਜਨ ਤਨ ਨਗਾਰੇ ਲਾਏ ਸ਼ਬਦ ਚੋਟ। ਸ਼ਬਦ ਚੋਟ ਤਨ ਨਗਾਰਾ, ਗੁਰਮੁਖ ਆਪ ਵਜਾਇਆ। ਮਹੱਲ ਅਟੱਲ ਉਚ ਮੁਨਾਰਾ, ਹਰਿ ਸਾਚਾ ਵੇਖ ਵਖਾਇਆ। ਏਕਾ ਵਸਿਆ ਏਕੰਕਾਰਾ, ਦੂਸਰ ਕੋਇ ਨਾ ਸੰਗ ਰਲਾਇਆ। ਰਾਜ ਰਾਜਾਨਾ ਸ਼ਾਹ ਸੁਲਤਾਨਾ, ਨਾ ਕੋਈ ਵੇਖੇ ਹਰਿ ਦਵਾਰਾ ਦਰ ਘਰ ਨਾ ਦਰਸ਼ਨ ਪਾਇਆ। ਗੁਰਮੁਖ ਗੁਰਸਿਖ ਸਾਜਨ ਉਤਰੇ ਪਾਰਾ, ਪ੍ਰਭ ਪੂਰੇ ਪਾਰ ਕਰਾਇਆ। ਥਿਰ ਘਰ ਸੋਹੇ ਸਚ ਦਵਾਰਾ, ਥਿਰ ਘਰ ਵਾਸੀ ਮੇਲ ਮਿਲਾਇਆ। ਆਦਿ ਅੰਤ ਅੰਤ ਆਦਿ ਹਰਿ ਨਰ ਗੁਰ ਇਕ ਅਵਤਾਰਾ, ਏਕਾ ਰੂਪ ਵਟਾਇਆ। ਭਗਤਨ ਭਗਤੀ ਭਰੇ ਭੰਡਾਰਾ, ਅਤੋਟ ਅਤੁਟ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸੋਹੇ ਦਰ, ਦਰ ਦਵਾਰ ਇਕ ਸੁਹਾਇਆ। ਕਲਜੁਗ ਡੂੰਘੀ ਧਾਰ, ਵਹਿੰਦੀ ਵਹੰਣਿਆ। ਮਨਮੁਖ ਡੁੱਬੇ ਵਿਚ ਸੰਸਾਰ, ਨਾ ਲਾਏ ਕੋਈ ਬੰਨਿਆ। ਗੁਰਮੁਖ ਉਧਰੇ ਪਾਰ, ਜਿਨ ਹਰਿ ਹਰਿ ਭਾਣਾ ਮੰਨਿਆ। ਦਰਸ ਦਿਖਾਏ ਦਰ ਘਰ ਸੱਚੇ ਦਰਬਾਰ, ਭਾਗ ਲਗਾਏ ਛੱਪਰ ਛੰਨਿਆ। ਗੁਰਮੁਖ ਸੋਹੇ ਬੰਕ ਦਵਾਰ, ਕਲਜੁਗ ਦਿਸੇ ਜੀਵ ਨਾ ਅੰਨਿਆ। ਪੰਜ ਤਤ ਸਤਿਗੁਰ ਪੂਰੇ ਗੁਰਮੁਖਾਂ ਦਿਤਾ ਉਤੋਂ ਵਾਰ, ਜੋਤ ਸਰੂਪੀ ਚਾੜ੍ਹੇ ਸਾਚਾ ਚੰਨਿਆ। ਮੇਟ ਮਿਟਾਏ ਅੰਧ ਅੰਧਿਅਰ, ਦਰ ਆਇਆ ਜਿਉਂ ਕਿਆਰੇ ਮੋੜੇ ਧੰਨਿਆ। ਦੇਵੇ ਦਰਸ ਅਗੰਮ ਅਪਾਰ, ਰਾਏ ਧਰਮ ਨਾ ਦੇਵੇ ਡੰਨਿਆ। ਜਨ ਜਨਨੀ ਦੋਵੇਂ ਉਧਰੇ ਪਾਰ, ਜਨ ਭਗਤ ਜਿਸ ਜਨਨੀ ਜਣਿਆ । ਸੁਣਾਏ ਰਾਗ ਅਪਰ ਅਪਾਰ, ਬੰਦ ਕਿਵਾੜ ਖੋਲ੍ਹੇ ਕੰਨਿਆ। ਫੜ ਫੜ ਬਾਂਹੋਂ ਲਿਆ ਉਭਾਰ, ਆਪਣਾ ਕੀਤਾ ਆਪੇ ਮੰਨਿਆ। ਗੁਰਮੁਖਾਂ ਕਰੇ ਸਚ ਪਿਆਰ, ਮਾਟੀ ਭਾਂਡਾ ਆਪੇ ਘੜੇ ਆਪੇ ਭੰਨਿਆ। ਭਵ ਜਲ ਉਤਰੇ ਸਾਗਰ ਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਲੱਖ ਚੁਰਾਸੀ ਲਾਵੇ ਸੰਨਿਆ। ਗੁਰਮੁਖ ਮੰਗ ਅਪਾਰ, ਏਕਾ ਏਕ ਰਖਾਈਆ। ਮੰਗੇ ਦਰਸ ਅਗੰਮ ਅਪਾਰ, ਆਤਮ ਤ੍ਰਿਸਨਾ ਤ੍ਰਿਖ ਵਧਾਈਆ। ਦੋਏ ਜੋੜ ਕਰੇ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਨਿਰਗੁਣ ਵੇਖੇ ਵੇਖਣਹਾਰ, ਵੇਖਣਹਾਰਾ ਦਿਸ ਨਾ ਆਈਆ। ਸਰਗੁਣ ਕਰਨ ਆਇਆ ਸਚ ਪਿਆਰ, ਲੋਕਮਾਤ ਵੱਡੀ ਵਡਿਆਈਆ। ਜਨ ਭਗਤ ਦਵਾਰੇ ਹੋਇਆ ਪਹਿਰੇਦਾਰ, ਸੇਵਕ ਸੇਵਾ ਰਿਹਾ ਕਮਾਈਆ। ਆਦਿ ਜੁਗਾਦਿ ਜੁਗ ਜੁਗ ਭਰਦਾ ਰਹੇ ਭੰਡਾਰ, ਨਾਮ ਭੰਡਾਰਾ ਆਪ ਵਰਤਾਈਆ। ਦੇਵਣਹਾਰਾ ਸਰਬ ਸੰਸਾਰ, ਆਪਣੇ ਹੱਥ ਰੱਖੇ ਵਡਿਆਈਆ। ਆਪ ਆਪੇ ਜਨ ਭਗਤਾਂ ਢਹਿ ਪਏ ਦਵਾਰ, ਸੋਇਆ ਭਗਤ ਆਪ ਉਠਾਈਆ । ਜਨ ਭਗਤਨ ਮੰਗਣ ਆਏ ਦਵਾਰ, ਆਪ ਆਪਣੀ ਭਿਛਿਆ ਪਾਈਆ। ਅੰਦਰ ਮੰਦਰ ਖੋਲ੍ਹੇ ਬੰਦ ਕਿਵਾੜ, ਨਾਮ ਵਸਤੂ ਇਕ ਟਿਕਾਈਆ। ਅੰਮ੍ਰਿਤ ਆਤਮ ਉਤੋਂ ਦੇਵੇ ਵਾਰ, ਜੋਤੀ ਮਾਤਾ ਸਗਨ ਮਨਾਈਆ। ਪੰਚਮ ਸਖੀਆਂ ਮੰਗਲ ਗਾਇਨ ਵਾਰੋ ਵਾਰ, ਅਨਹਦ ਸਾਚੀ ਸੇਵਾ ਲਾਈਆ। ਗੁਰਮੁਖ ਸੁਰਤੀ ਕਰੇ ਸਚ ਪਿਆਰ, ਗੁਰ ਕਾ ਸ਼ਬਦ ਹੋਏ ਕੁੜਮਾਈਆ। ਸੋਹੇ ਦਰ ਸੱਚਾ ਦਵਾਰ, ਘਰ ਸੁਹੰਜਣਾ ਇਕ ਸੁਹਾਈਆ। ਇਕ ਅਕੱਲਾ ਬੈਠ ਨਿਰੰਕਾਰ, ਆਦਿ ਨਿਰੰਜਣ ਵੇਖ ਵਖਾਈਆ । ਕਰੇ ਕਰਾਏ ਆਪਣੀ ਕਾਰ, ਦਰਦ ਦੁੱਖ ਭੈ ਭੰਜਨ ਨਾਉਂ ਧਰਾਈਆ। ਗੁਰਮੁਖ ਆਤਮ ਸੇਜਾ ਕਰ ਪਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਉਪਰ ਰੱਖੇ ਫੂਲਨਹਾਰ, ਗੁਰਮੁਖਾਂ ਭੇਟ ਚੜ੍ਹਾਈਆ। ਕਰੇ ਕਰਾਏ ਸਾਂਝਾ ਇਕ ਪਿਆਰ, ਲੇਖਾ ਲਿਖਤ ਵਿਚ ਨਾ ਆਈਆ। ਵੇਦ ਪੁਰਾਨ ਅੰਜੀਲ ਕੁਰਾਨ ਸ਼ਾਸਤਰ ਸਿਮਰਤ ਜੋਗ ਜੁਗੀਸ਼ਰ ਲਿਖ ਲਿਖ ਗਏ ਹਾਰ, ਹਰਿਜਨ ਤੇਰਾ ਲੇਖ ਨਾ ਕੋਈ ਲਿਖਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਮੇਲ ਮਿਲਾਇਆ ਸਭ ਤੋਂ ਬਾਹਰ, ਮਹੱਲ ਅਟੱਲ ਉਚ ਮੁਨਾਰਾ ਇਕ ਵਖਾਈਆ। ਸਿੰਘ ਪਾਲ ਮੰਗੀ ਮੰਗ ਦਵਾਰ, ਪ੍ਰਭ ਦੇਵੇ ਸਚ ਵਡਿਆਈਆ। ਮਿਲੇ ਮੇਲ ਹਰਿ ਕੰਤ ਭਤਾਰ, ਥਿਰ ਘਰ ਬੈਠਾ ਆਸਣ ਲਾਈਆ। ਚਤੁਰਭੁਜ ਆਪਣੀਆਂ  ਭੁਜਾਂ ਰਿਹਾ ਪਸਾਰ, ਗੁਰਮੁਖਾਂ ਗਲਵਕੜੀ ਰਿਹਾ ਪਾਈਆ। ਜੋਤੀ ਜੋਤ ਕਰੇ ਪਿਆਰ, ਜੋਤ ਨਿਰੰਜਣ ਆਦਿ ਨਿਰੰਜਣ ਵਿਚ ਟਿਕਾਈਆ। ਵਰਨ ਗੋਤੀ ਪਾਰ ਕਿਨਾਰ, ਵਰਨ ਬਰਨ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖਣਹਾਰਾ ਦਰ, ਜਨ ਭਗਤਾਂ ਦਰ ਸੁਹਾਈਆ। ਭਗਤ ਭਗਵੰਤ ਸਾਚਾ ਨਾਤਾ, ਹਰਿ ਹਰਿ ਆਪ ਬੰਧਾਇਆ। ਕਲਜੁਗ ਵੇਖ ਅੰਧੇਰੀ ਰਾਤਾ, ਪਾਰਬ੍ਰਹਮ ਉਠ ਧਾਇਆ। ਚਾਰ ਕੁੰਟ ਦਹਿ ਦਿਸ਼ਾ ਲੱਖ ਚੁਰਾਸੀ ਭਰਮ ਭੁਲਾਏ ਜਾਤਾ ਪਾਤਾ, ਹਰਿ ਹਰਿ ਰੂਪ ਦਿਸ ਨਾ ਆਇਆ। ਮਨਮੁਖ ਮਨਮਤ ਨਾਰ ਹੋਈ ਕਮਜ਼ਾਤਾ, ਘਰ ਘਰ ਵੇਸ ਵਟਾਇਆ। ਧੁਰ ਦੀਬਾਣ ਨਾ ਦੇਵੇ ਕੋਈ ਸਚ ਸੁਗਾਤਾ, ਸ਼ਬਦ ਨਿਸ਼ਾਨ ਨਾ ਕੋਈ ਝੁਲਾਇਆ। ਕੂੜ ਕੁੜਿਆਰਾ ਪਿਤਾ ਮਾਤਾ, ਭਾਈ ਭੈਣ ਬੰਧਪ ਬੰਧ ਬੰਧਾਇਆ। ਲਹਿਣਾ ਮੁਕਾਏ ਅਠਸਠ ਤੀਰਥ ਤਾਟਾ, ਗੰਗਾ ਗੋਦਾਵਰੀ ਫੇਰਾ ਪਾਇਆ। ਦੂਈ ਦਵੈਤੀ ਪੜਦਾ ਕਿਸੇ ਨਾ ਪਾਟਾ, ਮਾਇਆ ਮਮਤਾ ਮੋਹ ਵਧਾਇਆ। ਕਰ ਕਰ ਥੱਕੇ ਪੂਜਾ ਪਾਠਾ, ਅੰਮ੍ਰਿਤ ਆਤਮ ਰਸ ਕਿਸੇ ਹੱਥ ਨਾ ਆਇਆ। ਸਾਧ ਸੰਤ ਚਾਰੋਂ ਕੁੰਟ ਉਠ ਉਠ ਨਾਠਾ, ਧੀਰਜ ਧੀਰ ਨਾ ਕੋਇ ਧਰਾਇਆ। ਉਚੇ ਪਰਬਤ ਵੇਖੇ ਜੋਤ ਲਿਲਾਟਾ, ਜਗਤ ਜਵਾਲਾ ਰਹੇ ਮਨਾਇਆ। ਗੁਰ ਦਰ ਮੰਦਰ ਮਸਜਿਦ ਏਕਾ ਘਾਟਾ, ਹਰਿ ਕਾ ਸ਼ਬਦ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵਣ ਆਇਆ ਨਾਮ ਵਰ, ਕਲਜੁਗ ਅੰਤਮ ਫੇਰਾ ਪਾਇਆ। ਕੁੱਲੀ ਕੱਖ ਰੈਣ ਸੁਹੰਜਣੀ, ਹਰਿ ਸਾਚੇ ਖ਼ੁਸ਼ੀ ਮਨਾਈਆ। ਜਗੇ ਜੋਤ ਦਰਸ ਦਿਖਾਏ ਹੋ ਪਰਤੱਖ ਜੋਤ ਆਦਿ ਨਿਰੰਜਣੀ, ਲੋਕਮਾਤ ਵੱਡੀ ਵਡਿਆਈਆ । ਮਿਲਿਆ ਸਾਕ ਸੈਣ ਹਰਿ ਸੱਜਣੀ, ਸਾਧ ਸੰਗਤ ਵੱਜੀ ਵਧਾਈਆ। ਚਰਨ ਧੂੜ ਕਰਾਇਆ ਸਾਚਾ ਮਜਨੀ, ਦੁਰਮਤ ਮੈਲ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸੁਹਾਏ ਏਕਾ ਦਰ, ਦਰ ਦਵਾਰਾ ਇਕ ਸੁਹਾਈਆ। ਭਗਤ ਦਵਾਰਾ ਆਪੇ ਖੋਲ੍ਹ, ਆਪਣਾ ਬਿਰਧ ਰਖਾਇਆ। ਸ਼ਬਦ ਅਨਾਦੀ ਆਪੇ ਬੋਲ, ਆਪਣਾ ਰੂਪ ਵਟਾਇਆ। ਪਾਰਬ੍ਰਹਮ ਬ੍ਰਹਿਮਾਦੀ ਆਪਣੇ ਕੰਡੇ ਤੋਲ, ਨਾਮ ਤੋਲਾ ਤੋਲ ਤੁਲਾਇਆ। ਸੋਹੰ ਢੋਲਾ ਸਾਚਾ ਬੋਲ, ਗੁਰਮੁਖਾਂ ਆਖ ਸੁਣਾਇਆ। ਪੰਜ ਤਤ ਬਦਲਿਆ ਚੋਲਾ, ਗੁਰ ਸ਼ਬਦੀ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਖੇਲਣ ਆਇਆ ਹੋਲਾ, ਗੁਰਮੁਖਾਂ ਲਾਲ ਗੁਲਾਲ ਗੂੜ੍ਹੀ ਰੰਗਨ ਰੰਗ ਰੰਗਾਇਆ। ਗੂੜ੍ਹਾ ਰੰਗ ਲਾਲ ਅਨਮੁਲੜਾ, ਹਰਿ ਸਾਚੇ ਰੰਗ ਰੱਤਿਆ। ਦਰ ਪਾਵਨ ਆਇਆ ਮੁਲੜਾ, ਤੋਲੇ ਨਾਮ ਸਾਚੇ ਵੱਟਿਆ। ਸਦ ਦਵਾਰਾ ਰੱਖੇ ਖੁਲ੍ਹੜਾ, ਵੇਖ ਵਖਾਏ ਏਕਾ ਹੱਟਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਘਰ, ਘਰ ਮੇਲਾ ਏਕਾ ਰੱਖਿਆ। ਧੰਨ ਸੁਭਾਗੀ ਰੈਣ ਵਡ ਵੱਡੀ ਵਡਿਆਈਆ। ਜਨ ਵੇਖੇ ਆਪਣੇ ਨੈਣ, ਆਪਣੀ ਅੱਖ ਖੁਲ੍ਹਾਈਆ। ਆਪਣੀ ਰਸਨਾ ਗੁਣ ਆਪਣਾ ਕਹਿਣ, ਗੁਣਵੰਤਾ ਗੁਣ ਵਧਾਈਆ। ਜਗ ਚੁਕਿਆ ਜੁਗ ਲਹਿਣਾ ਦੇਣ, ਹਰਿ ਜਾਗਰਤ ਜੋਤ ਜਗਾਈਆ। ਸਾਧ ਸੰਗਤ ਨਾਤਾ ਭਾਈ ਭੈਣ, ਪੁਰਖ ਬਿਧਾਤਾ ਆਪ ਬਣਾਈਆ। ਚਾਰ ਵਰਨ ਸੱਜਣ ਸੈਣ, ਬਰਨ ਅਠਾਰਾਂ ਮੇਟ ਮਿਟਾਈਆ। ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਊਚ ਨੀਚ ਧਾਮ ਅਕੱਠੇ ਬਹਿਣ, ਧਰਮ ਦਵਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਹਰਿ ਹਰਿ ਹਰਿ ਵੇਖ ਵਖਾਈਆ। ਚਾਰ ਵਰਨ ਸ਼ਬਦ ਉਪਦੇਸ਼, ਗੁਰ ਮੰਤਰ ਨਾਮ ਦ੍ਰਿੜਾਇਆ। ਪਾਰਬ੍ਰਹਮ ਸਚ ਸੰਦੇਸ਼, ਅਨਾਦੀ ਨਾਦ ਸੁਣਾਇਆ। ਜੋਤ ਸਰੂਪੀ ਕਰ ਪਰਵੇਸ਼, ਬ੍ਰਹਿਮਾਦੀ ਖੋਜ ਖੁਜਾਇਆ। ਆਦਿ ਜੁਗਾਦਿ ਰਹੇ ਹਮੇਸ਼, ਨਾ ਮਰੇ ਨਾ ਜਾਇਆ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਇਆ। ਆਪਣੀ ਬਖ਼ਸ਼ਿਸ਼ ਆਪੇ ਕਰੇ ਦਸ ਦਸ ਦਸਮੇਸ, ਦਸ ਦਵਾਰੇ ਵੇਖ ਵਖਾਇਆ। ਆਪਣੀ ਰਖਸ਼ਸ਼ ਆਪੇ ਕਰੇ ਨਰ ਨਰੇਸ਼, ਆਪਣਾ ਖੰਡਾ ਤੀਰ ਕਮਾਨ ਚਿੱਲਾ ਆਪ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੋਕਮਾਤੀ ਫੇਰਾ ਪਾਇਆ। ਲੋਕਮਾਤ ਤੇਰੀ ਧਾਰ, ਤੇਰਾ ਰੰਗ ਰੰਗਾਇਆ। ਪੁਰਖ ਅਬਿਨਾਸ਼ੀ ਕਰ ਪਿਆਰ, ਗੁਰਮੁਖਾਂ ਵੇਖ ਵਖਾਇਆ। ਗੁਰਮੁਖ ਸਾਜਨ ਲਾਏ ਪਾਰ, ਆਪ ਆਪਣੇ ਕੰਧ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤੀ ਭਗਤ ਲੇਖੇ ਲਾਇਆ। ਲੇਖਾ ਲਿਖਿਆ ਧੁਰ ਦਰਗਹਿ, ਬਣਿਆ ਧੁਰ ਲਿਖਾਰਾ। ਲੋਕਮਾਤ ਬਣ ਮਲਾਹ, ਬੇੜਾ ਲਾਏ ਪਾਰ ਕਿਨਾਰਾ। ਚਾਰ ਵਰਨਾਂ ਦੇਵੇ ਇਕ ਸਲਾਹ, ਸੋਹੰ ਸ਼ਬਦ ਸੱਚਾ ਜੈਕਾਰਾ। ਕਲਜੁਗ ਅੰਤਮ ਰੈਣ ਅੰਧੇਰੀ ਕਿਸੇ ਨਾ ਦਿਸੇ ਕੋਈ ਰਾਹ, ਚਾਰੋਂ ਕੁੰਟ ਧੁੰਧੂਕਾਰਾ। ਜਰਮ ਕਰਮ ਧਰਮ ਗਲ ਪਾਈ ਬੈਠੇ ਫਾਹ, ਨਾ ਕਰੇ ਕੋਈ ਅਧਾਰਾ। ਬਿਨ ਹਰਿ ਸਾਚੇ ਕੋਈ ਨਾ ਪਕੜੇ ਬਾਂਹ, ਨਾਨਕ ਗੋਬਿੰਦ ਹਰਿ ਢਹਿ ਪਿਆ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਬਣੇ ਪਿਤਾ ਮਾਂ, ਆਏ ਦਰ ਵੇਖੇ ਘਰ ਸੁਹਾਏ ਬੰਕ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਸੰਗਤ ਦੇਵੇ ਜੀਆ ਦਾਨ, ਜੀ ਆਤਮ ਭਰਿਆ ਰਹੇ ਭੰਡਾਰਾ। ਜੀਵ ਆਤਮ ਭਰ ਭੰਡਾਰ, ਆਪਣੀ ਬੂਝ ਬੁਝਾਈਆ। ਧਰਮ ਸਨਾਤਨ ਨਾ ਕਰੇ ਵਿਚਾਰ, ਸਨਿਆਸ ਵੈਰਾਗ ਨਾ ਬੂਝ ਬੁਝਾਈਆ। ਹਰਿ ਕਾ ਭੇਵ ਬਾਤਨ ਨਾ ਜਾਣੇ ਕੋਈ ਜਮਾਲ, ਨੂਰੋ ਨੂਰ ਨਾ ਕੋਈ ਦਰਸਾਈਆ। ਅੰਧੇਰੀ ਰਾਤਨ ਕਲ ਖੇਲ ਕਮਾਲ, ਗੁਰਮੁਖ ਸੋਏ ਰਿਹਾ ਉਠਾਈਆ। ਕੱਖਾ ਕੁਲੀ ਰੱਖੇ ਅਨਮੁਲੜੇ ਲਾਲ, ਜਗਤ ਜਵਾਹਿਰੀ ਕੀਮਤ ਕੋਈ ਨਾ ਪਾਈਆ। ਨਾ ਕੋਈ ਰੱਖਿਆ ਵਿਚ ਦਲਾਲ, ਭਗਤ ਵਿਚੋਲਾ ਆਪ ਹੋ ਜਾਈਆ। ਵੇਖੇ ਛੱਪਰੀ ਕਾਇਆ ਧਰਮ ਸੱਚੀ ਧਰਮਸਾਲ, ਅੰਦਰ ਮੰਦਰ ਖੋਜ ਖੋਜਾਈਆ। ਫਲ ਲਗਾਏ ਸਾਚੇ ਡਾਲ੍ਹ, ਫਲ ਫੁਲਵਾੜੀ ਇਕ ਮਹਿਕਾਈਆ। ਸੁਹਾਇਆ ਅੰਮ੍ਰਿਤ ਸਾਚਾ ਤਾਲ, ਕਾਗੋਂ ਹੰਸ ਬਣਾਈਆ। ਗੁਰਸਿਖ ਮਾਰੀ ਇਕ ਉਛਾਲ, ਤ੍ਰੈ ਲੋਕਾਂ ਪਾਰ ਕਰਾਈਆ। ਆਪੇ ਮੇਲ ਮਿਲਾਵਾ ਦੀਨ ਦਿਆਲ, ਜੁਗ ਵਿਛੜੇ ਮੇਲ ਮਿਲਾਈਆ। ਚਲੇ ਚਲਾਏ ਆਪਣੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਗੁਰਸਿਖ ਦਰ ਦਵਾਰ ਦੁਰਕਾਏ ਕਾਲ ਮਹਾਂਕਾਲ, ਦੋਏ ਬੈਠੇ ਨੇਤਰ ਨੀਰ ਵਹਾਈਆ। ਅੰਤਮ ਅੰਤ ਗੁਰਮੁਖ ਸਾਜਣ ਸੰਤ ਆਪ ਆਪਣੇ ਲਏ ਭਾਲ, ਚਾਰੋਂ ਕੁੰਟ ਫੇਰਾ ਪਾਈਆ। ਥਿਰ ਘਰ ਵਾਸੀ ਥਿਰ ਘਰ ਸਾਚੇ ਰੱਖੇ ਸੰਭਾਲ, ਘਰ ਸਾਚਾ ਇਕ ਵਖਾਈਆ। ਜਿਸ ਜਨ ਹਰਿਸੰਗਤ ਸੇਵਾ ਹਰਿ ਚਰਨ ਪ੍ਰੀਤੀ ਲਈ ਘਾਲ, ਨਾ ਮਰੇ ਨਾ ਜਾਈਆ। ਸਤਿਗੁਰ ਪੂਰਾ ਆਪੇ ਚਲੇ ਨਾਲ ਨਾਲ। ਆਪ ਆਪਣਾ ਲੜ ਫੜਾਈਆ। ਦੇਵੇ ਨਾਮ ਸੱਚਾ ਧਨ ਮਾਲ, ਚੋਰ ਯਾਰ ਠੱਗ ਲੁੱਟ ਕੋਈ ਨਾ ਜਾਈਆ। ਗੁਰਸਿਖ ਸੱਚਾ ਨਾ ਸ਼ਾਹ ਕੰਗਾਲ, ਗੁਰਚਰਨਾਂ ਓਟ ਰਖਾਈਆ। ਕਰਣਹਾਰ ਸਦਾ ਪ੍ਰਿਤਪਾਲ, ਹਰਿ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਦੇਵੇ ਵਰ, ਦਰ ਦਵਾਰਾ ਏਕਾ ਏਕ ਸੁਹਾਈਆ। ਕੁਲੀ ਕੱਖ ਕਰ ਵੱਖ, ਜਗਤ ਮਹੱਲ ਤਜਾਇਆ। ਜਗਤ ਮਹੱਲ ਹੋਣ ਸੱਖ, ਕੱਖ ਕੱਖੋਂ ਲੱਖ ਬਣਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕੋਈ ਨਾ ਸਕੇ ਰੱਖ, ਚਾਰੋਂ ਕੁੰਟ ਦੇਣ ਦੁਹਾਇਆ। ਗੁਰਮੁਖਾਂ ਦਰਸ ਦਿਖਾਏ ਹੋ ਪਰਤੱਖ, ਘਰ ਘਰ ਫੇਰਾ ਪਾਇਆ। ਲੱਖ ਚੁਰਾਸੀ ਛਾਛ ਵਰੋਲੇ ਗੁਰਮੁਖ ਕੱਢੇ ਮੱਖ, ਨਾਮ ਮਧਾਣਾ ਏਕਾ ਪਾਇਆ। ਆਦਿ ਜੁਗਾਦਿ ਜਨ ਭਗਤਾਂ ਕਰਦਾ ਆਇਆ ਪੱਖ, ਮਨਮੁਖਾਂ ਦਏ ਸਜਾਇਆ। ਕਲਜੁਗ ਕੂੜ ਕੁੜਿਆਰਾ ਮਾਰੇ ਝੱਖ, ਨਿੰਦਕ ਨਿੰਦਿਆ ਰਿਹਾ ਲਗਾਇਆ। ਸ੍ਰਿਸ਼ਟ ਸਬਾਈ ਲੌਦੇ ਭੱਖ, ਹਰਿ ਅੰਗਿਯਾਰਾ ਇਕ ਤਪਾਇਆ। ਜਨ ਭਗਤਾਂ ਮੀਤਾ ਇਕ ਅਤੀਤਾ ਪੜਦੇ ਲਏ ਢਕ, ਆਪ ਆਪਣਾ ਪੜਦਾ ਪਾਇਆ। ਭਗਤ ਭਗਤੀ ਫਲ ਗਿਆ ਪੱਕ, ਅੰਤਮ ਝੋਲੀ ਦਏ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਸਾਚਾ ਮੇਲਾ ਏਕਾ ਦਰ, ਦਰ ਦਵਾਰਾ ਦਏ ਸੁਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਜੋਤ ਸਰਗੁਣ ਸੋਏ ਰਿਹਾ ਉਠਾਇਆ।