੨੮ ਮੱਘਰ ੨੦੧੬ ਬਿਕ੍ਰਮੀ ਪਿੰਡ ਮਾਲਚੱਕ ਮਾਸਟਰ ਕੁੰਦਨ ਸਿੰਘ ਦੇ ਘਰ ਜ਼ਿਲਾ ਅੰਮ੍ਰਿਤਸਰ
ਨਿਰਗੁਣ ਜੋਤ ਹਰਿ ਨਿਰੰਕਾਰ, ਇਕ ਅਕੱਲਾ ਏਕੰਕਾਰਿਆ। ਸਤਿ ਸਰੂਪੀ ਖੇਲ ਅਪਾਰ, ਭੇਵ ਕੋਈ ਨਾ ਪਾ ਰਿਹਾ। ਸਚਖੰਡ ਵਸੇ ਸਚ ਦਵਾਰ, ਥਿਰ ਘਰ ਸਾਚਾ ਆਪ ਸੁਹਾ ਰਿਹਾ। ਸ਼ਾਹੋ ਭੂਪ ਸਚਾ ਸਿਕਦਾਰ, ਰਾਜਨ ਰਾਜ ਆਪ ਅਖਵਾ ਰਿਹਾ। ਪਾਰਬ੍ਰਹਮ ਪ੍ਰਭ ਰੂਪ ਅਪਾਰ, ਦਿਸ ਕਿਸੇ ਨਾ ਆ ਰਿਹਾ। ਕਰੇ ਕਰਾਵੇ ਆਪਣੀ ਕਾਰ, ਕਰਨੀ ਕਰਤਾ ਨਾਉਂ ਧਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਆਪ ਅਖਵਾ ਰਿਹਾ। ਅਜੂਨੀ ਰਹਿਤ ਪੁਰਖ ਅਕਾਲਾ, ਨਿਰਭੈ ਆਪਣਾ ਨਾਉਂ ਰਖਾਇੰਦਾ। ਜੁਗਾ ਜੁਗੰਤਰ ਦੀਨ ਦਿਆਲਾ, ਸਾਚੀ ਕਾਰ ਕਮਾਇੰਦਾ। ਵਸਣਹਾਰ ਸਚ ਸੱਚੀ ਧਰਮਸਾਲਾ, ਸਚ ਘਰ ਸਾਚੇ ਸੋਭਾ ਪਾਇੰਦਾ। ਦਾਸ ਰਖਾਏ ਕਾਲ ਮਹਾਂਕਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇੰਦਾ। ਹਰਿ ਨਾਉਂ ਪੁਰਖ ਅਬਿਨਾਸ਼, ਨਾ ਮਰੇ ਨਾ ਜਾਈਆ। ਖੇਲੇ ਖੇਲ ਸ਼ਾਹੋ ਸ਼ਾਬਾਸ, ਅਲੱਖ ਨਿਰੰਜਨ ਵਡ ਵਡਿਆਈਆ। ਪਾਵੇ ਸਾਰ ਪ੍ਰਿਥਮੀ ਆਕਾਸ਼, ਗਗਣ ਪਾਤਾਲਾਂ ਵੇਖ ਵਿਖਾਈਆ। ਰਵ ਸਸ ਕਰ ਪ੍ਰਕਾਸ਼, ਮੰਡਲ ਮੰਡਪ ਆਪ ਸੁਹਾਈਆ। ਬ੍ਰਹਮਾ ਸ਼ਿਵ ਕਰ ਦਾਸ, ਸੇਵਕ ਸਾਚੀ ਸੇਵ ਲਗਾਈਆ। ਪੰਜ ਤਤ ਤ੍ਰੈਗੁਣ ਮਾਇਆ ਰੱਖੇ ਪਾਸ, ਆਪ ਆਪਣੀ ਵੰਡ ਵੰਡਾਈਆ। ਨਿਰਗੁਣ ਸਰਗੁਣ ਖੇਲ ਤਮਾਸ਼, ਲੱਖ ਚੁਰਾਸੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਕਰਤਾ ਆਪ ਅਖਵਾਈਆ। ਹਰਿ ਪੁਰਖ ਸਮਰਥ, ਪਾਰਬ੍ਰਹਮ ਅਖਵਾਇਆ। ਨਿਰਗੁਣ ਸਰਗੁਣ ਚਲਾਏ ਰਥ, ਲਖ ਚੁਰਾਸੀ ਵੇਖ ਵਖਾਇਆ। ਮਨ ਮਤ ਬੁਧ ਪਾਏ ਨੱਥ, ਆਤਮ ਬ੍ਰਹਮ ਰੰਗ ਰੰਗਾਇਆ। ਘਰ ਮੰਦਰ ਖੋਲ੍ਹ ਸਾਚਾ ਹੱਟ, ਸਾਚਾ ਬੰਕ ਸੁਹਾਇਆ। ਦੀਪਕ ਜੋਤੀ ਲਟ ਲਟ, ਅਗਿਆਨ ਅੰਧੇਰ ਗਵਾਇਆ। ਅਨਹੱਦ ਸ਼ਬਦ ਸਾਚੀ ਸੱਟ, ਤਨ ਨਗਾਰੇ ਆਪ ਲਗਾਇਆ। ਆਪ ਸੁਹਾਏ ਸਾਚੀ ਖਾਟ, ਆਤਮ ਸੇਜਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਅਕਲ ਕਲ ਧਾਰ ਆਪਣੀ ਰਚਨ ਰਚਾਇਆ। ਆਪਣੀ ਰਚਨਾ ਆਪੇ ਰਚ, ਆਪਣੀ ਦਯਾ ਕਮਾਇੰਦਾ। ਆਪੇ ਵਰਤੇ ਸਚੋ ਸੱਚ, ਸਾਚਾ ਮੰਤਰ ਨਾਮ ਦ੍ਰਿੜਾਇੰਦਾ। ਆਪੇ ਪੰਚ ਵਿਕਾਰਾ ਬਣ ਬਣ ਰਿਹਾ ਨੱਚ, ਆਪੇ ਹਰਿ ਸ਼ਬਦ ਧੁਨ ਉਪਜਾਇੰਦਾ। ਆਪ ਉਪਜਾਏ ਕਾਇਆ ਮਾਟੀ ਕੱਚ, ਪੰਜ ਤਤ ਭਾਂਡਾ ਆਪੇ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਨਾਉਂ ਧਰਾਇੰਦਾ। ਨਿਰਗੁਣ ਸਰਗੁਣ ਨਾਉਂ ਰੱਖ, ਲੋਕਮਾਤ ਕਰੇ ਰੁਸ਼ਨਾਈਆ। ਪੰਜ ਤਤ ਹੋ ਪ੍ਰਤਖ, ਆਪ ਆਪਣਾ ਭੇਵ ਖੁਲ੍ਹਾਈਆ। ਸ਼ਬਦ ਅਗੰਮੀ ਅੰਦਰ ਆਪ ਉਪਾਏ ਆਪਣਾ ਪੱਖ, ਕਿਸ਼ਨਾ ਸੁਕਲਾ ਵੇਖ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਵੰਡ ਵੰਡਾਈਆ। ਸਤਿਜੁਗ ਵੰਡ ਹਰਿ ਕਰਤਾਰ, ਆਪਣੀ ਆਪ ਵੰਡਾਇੰਦਾ। ਬਾਵਨ ਖੇਲੇ ਖੇਲ ਅਪਾਰ, ਨਰ ਨਰਾਇਣ ਭੇਵ ਨਾ ਆਇੰਦਾ। ਤ੍ਰੇਤਾ ਤੇਰਾ ਨੂਰ ਉਜਿਆਰ, ਆਪਣਾ ਆਪ ਉਪਾਇੰਦਾ। ਲੰਕਾ ਤੋੜ ਗੜ ਹੰਕਾਰ, ਗਰੀਬ ਨਿਮਾਣੇ ਗਲੇ ਲਗਾਇੰਦਾ। ਦੁਆਪਰ ਤੇਰਾ ਖੋਲ੍ਹ ਕਿਵਾੜ, ਗੀਤਾ ਗਿਆਨ ਇਕ ਦ੍ਰਿੜਾਇੰਦਾ। ਭਗਤ ਭਗਤੀ ਕਰ ਵਿਚਾਰ, ਸਾਚਾ ਮਾਰਗ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇੰਦਾ। ਕਲਜੁਗ ਖੇਲ ਪਰਵਰਦਿਗਾਰ, ਆਪਣਾ ਆਪ ਖਿਲਾਈਆ। ਨੂਰ ਅਲਾਹੀ ਏਕ ਏਕੰਕਾਰ, ਜਲਵਾ ਨੂਰ ਡਗਮਗਾਈਆ। ਕਾਇਨਾਤ ਪਾਵੇ ਸਾਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਕਿਰਪਾ ਆਪੇ ਧਾਰ, ਸਾਚੀ ਵਸਤ ਵੰਡ ਵੰਡਾਈਆ। ਈਸਾ ਮੂਸਾ ਕਰ ਤਿਆਰ, ਤ੍ਰੈਗੁਣ ਹਦੀਸਾ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਗੁਰ ਇਕ ਅਵਤਾਰ, ਖੇਲੇ ਖੇਲ ਮੁਹੰਮਦੀ ਯਾਰ, ਕਲਮਾ ਨਬੀ ਇਕ ਪੜ੍ਹਾਈਆ। ਕਲਮਾ ਨਬੀ ਹਰਿ ਅਮਾਮ, ਏਕਾ ਏਕ ਸੁਣਾਇੰਦਾ। ਆਪੇ ਜਾਣੇ ਆਪਣਾ ਕਾਮ, ਦੂਸਰ ਸੰਗ ਨਾ ਕੋਈ ਰਖਾਇੰਦਾ। ਵਸਣਹਾਰਾ ਕਾਇਆ ਖੇੜਾ ਨਗਰ ਗਰਾਮ, ਪੰਜ ਤਤ ਡੇਰਾ ਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਅਰਾ ਬੇਐਬ ਪਰਵਰਦਿਗਾਰ, ਮੁਕਾਮੇ ਹੱਕ ਹੋ ਪ੍ਰਤਖ, ਏਕਾ ਏਕ ਸੁਣਾਇੰਦਾ। ਏਕਾ ਨਾਅਰਾ ਲਾਸ਼ਰੀਕ, ਆਪਣਾ ਆਪ ਸੁਣਾਈਆ। ਮਹਿਬਾਨ ਬੀਦੋ ਬੀਖੈਰ ਯਾ ਅੱਲਾ ਤੌਫੀਕ, ਅਜ਼ਮਤੋ ਕਸਮਤੋ ਅfêਵਾ ਅਤਿਲਹੇ ਆਪਣੇ ਲੜ ਬੰਧਾਈਆ। ਵਸਣਹਾਰਾ ਸਦ ਨਜਦੀਕ, ਦੂਰ ਨੇੜ ਪੰਧ ਮੁਕਾਈਆ। ਬਣਨਹਾਰਾ ਸਚ ਰਫੀਕ, ਅਹਿਬਾਬ ਰਬਾਬ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੀ ਅੱਲਾ ਨਾਉਂ ਧਰਾਈਆ। ਨੂਰੋ ਨੂਰ ਹਰਿ ਉਜਿਆਰ, ਭੇਵ ਕੋਇ ਨਾ ਪਾਇੰਦਾ। ਅਗੰਮ ਅਗੰਮੜਾ ਅਗੰਮੜੀ ਕਾਰ, ਹਰਿ ਪੁਰਖ ਨਿਰੰਜਨ ਆਪ ਕਰਾਇੰਦਾ। ਆਪੇ ਨਿਰਗੁਣ ਨੂਰ ਕਰ ਉਜਿਆਰ, ਆਪੇ ਸਰਗੁਣ ਸਗਨ ਮਨਾਇੰਦਾ। ਪੰਜ ਤਤ ਕਾਇਆ ਕਰ ਪਿਆਰ, ਨਾਨਕ ਗੜ੍ਹ ਸੁਹਾਇੰਦਾ। ਅੰਦਰ ਵੜ ਸੱਚੀ ਸਰਕਾਰ, ਸਾਚੇ ਤਖਤ ਆਸਣ ਲਾਇੰਦਾ। ਦੀਵਾ ਬਾਤੀ ਇਕ ਉਜਿਆਰ, ਅੱਠੇ ਪਹਿਰ ਡਗਮਗਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰ, ਧੁਨ ਅਨਾਦੀ ਆਪ ਵਜਾਇੰਦਾ। ਨਿਰਗੁਣ ਸਰਗੁਣ ਇਕ ਪਿਆਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ, ਘਰ ਸਾਚੇ ਡੇਰਾ ਲਾਇੰਦਾ। ਨਾਨਕ ਪਾਇਆ ਹਰਿ ਪੁਰਖ ਭਤਾਰ, ਵਿਛੜ ਕਦੇ ਨਾ ਜਾਇੰਦਾ। ਏਕਾ ਸੋਹੇ ਬੰਕ ਦਵਾਰ, ਏਕਾ ਰੂਪ ਨਜ਼ਰੀ ਆਇੰਦਾ। ਦੋਹਾਂ ਵਿਚੋਲਾ ਆਪ ਸਿਰਜਣਹਾਰ, ਆਪਣਾ ਖੇਲ ਆਪ ਖਿਲਾਇੰਦਾ। ਆਪੇ ਬੋਲ ਨਾਮ ਜੈਕਾਰ, ਸਤਿ ਨਾਮ ਦ੍ਰਿੜਾਇੰਦਾ। ਨਾਨਕ ਨਿਰਗੁਣ ਸਰਗੁਣ ਨਾਨਕ ਭਰੇ ਭੰਡਾਰ, ਏਕਾ ਵਸਤ ਟਿਕਾਇੰਦਾ। ਲੋਕਮਾਤ ਦਰ ਵਿਚਾਰ, ਚਾਰ ਵਰਨਾਂ ਆਪ ਸਮਝਾਇੰਦਾ। ਊਚ ਨੀਚ ਪਾਰ ਕਿਨਾਰ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਜੋ ਜਨ ਰਸਨਾ ਲਏ ਉਚਾਰ, ਜਮ ਕਾ ਫੰਦ ਕਟਾਇੰਦਾ। ਲੱਖ ਚੁਰਾਸੀ ਉਤਰੇ ਪਾਰ, ਸਾਚੀ ਸਿਖਿਆ ਇਕ ਸਮਝਾਇੰਦਾ। ਉਤਰ ਪੂਰਬ ਪੱਛਮ ਦੱਖਣ ਚਾਰੇ ਕੁੰਟਾਂ ਮਾਰ ਉਡਾਰ, ਹਿੰਦੂ ਸਿੱਖ ਏਕਾ ਰੰਗ ਰੰਗਾਇੰਦਾ। ਮੁਸਲਮ ਇਸਾਈ ਹੋ ਉਜਿਆਰ, ਏਕਾ ਕਲਮਾ ਨਬੀ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਡਗਮਗਾਇੰਦਾ। ਨਾਨਕ ਨਿਰਗੁਣ ਧਾਰ, ਲੋਕਮਾਤ ਚਲਾਈਆ। ਅੰਤਮ ਖੇਲ ਵਿਚ ਸੰਸਾਰ, ਅਚਰਜ ਰਿਹਾ ਵਖਾਈਆ। ਆਪਣਾ ਭਰ ਭਗਤ ਭੰਡਾਰ, ਅੰਗਦ ਅੰਗੀਕਾਰ ਕਰਾਈਆ। ਆਪੇ ਢਹਿ ਢਹਿ ਪਏ ਦਵਾਰ, ਨਿਉਂ ਨਿਉਂ ਸੀਸ ਝੁਕਾਈਆ। ਬਾਵਨ ਅੱਖਰ ਤਨ ਸ਼ੰਗਾਰ, ਪੈਂਤੀਸ ਅੱਖਰ ਕਰੇ ਪੜ੍ਹਾਈਆ। ਬੋਧ ਅਗਾਧੀ ਸ਼ਬਦ ਜੈਕਾਰ, ਨਿਰਗੁਣ ਆਪਣੀ ਬੂਝ ਬੁਝਾਈਆ। ਗਾਵਤ ਗਾਵਤ ਗਾਏ ਆਪਣੀ ਵਾਰ, ਸਾਚਾ ਢੋਲਾ ਆਪੇ ਗਾਈਆ। ਗਰੀਬ ਨਿਮਾਣਿਆਂ ਪਾਵੇ ਸਾਰ, ਬਿਰਧ ਅਵਸਥਾ ਲਏ ਤਰਾਈਆ। ਅਮਰਦਾਸ ਪ੍ਰਭ ਦੇਵੇ ਤਾਰ, ਗੁਰ ਅੰਗਦ ਅੰਗ ਲਗਾਈਆ। ਅੰਮ੍ਰਿਤ ਆਤਮ ਬਖਸ਼ੇ ਠੰਡੀ ਠਾਰ, ਸਾਚਾ ਜਲ ਵਖਾਈਆ। ਆਪਣੇ ਰੰਗ ਰੰਗੇ ਕਰਤਾਰ, ਰੰਗ ਮਜੀਠੀ ਇਕ ਚੜ੍ਹਾਈਆ। ਆਪਣੀ ਕਿਰਪਾ ਆਪੇ ਧਾਰ, ਰਾਮ ਦਾਸ ਦਏ ਵਡਿਆਈਆ। ਛੋਟੇ ਬਾਲੇ ਕਰ ਪਿਆਰ, ਪੂਰਬ ਲਹਿਣਾ ਝੋਲੀ ਪਾਈਆ। ਸਾਚਾ ਸਰ ਕਰ ਤਿਆਰ, ਅੰਮ੍ਰਿਤ ਤਾਲ ਸੁਹਾਈਆ। ਚਾਰੋਂ ਕੁੰਟ ਖੋਲ੍ਹ ਕਿਵਾੜ, ਚਾਰ ਵਰਨਾਂ ਰਾਹ ਤਕਾਈਆ। ਸ਼ਬਦ ਅਗੰਮੀ ਸਚ ਧੁਨਕਾਰ, ਅਰਜਨ ਵਿਚ ਟਿਕਾਈਆ। ਗੁਰ ਅਰਜਨ ਬਣਿਆ ਹਰਿ ਲਿਖਾਰ, ਗੁਰੂ ਗ੍ਰੰਥ ਇਕ ਵਡਿਆਈਆ। ਸੰਤ ਭਗਤ ਭਗਵੰਤ ਗੁਰ ਏਕਾ ਸੋਹਨ ਇਕ ਦਵਾਰ, ਘਰ ਸਾਚੇ ਮੇਲ ਮਿਲਾਈਆ। ਸ੍ਰਿਸ਼ਟ ਸਬਾਈ ਕਹੇ ਪੁਕਾਰ, ਏਕਾ ਗੁਰ ਸ਼ਬਦ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਰਿਹਾ ਸਮਝਾਈਆ। ਗੁਰੂ ਗ੍ਰੰਥ ਲੋਕਮਾਤ ਧਰ, ਚਾਰ ਵਰਨਾਂ ਇਹ ਸਮਝਾਇੰਦਾ। ਮੇਲ ਮਿਲਾਏ ਸਾਚੇ ਘਰ, ਜੋ ਜਨ ਧਿਆਨ ਲਗਾਇੰਦਾ। ਦੋ ਜਹਾਨਾਂ ਮਿਲੇ ਵਰ, ਪੁਰਖ ਅਕਾਲ ਮਨਾਇੰਦਾ। ਜੋ ਨਿਰਗੁਣ ਸਰਗੁਣ ਅੱਖਰ ਲਏ ਪੜ੍ਹ, ਜਗਤ ਵਿਦਿਆ ਮਾਣ ਚੁਕਾਇੰਦਾ । ਤ੍ਰੈਗੁਣ ਮਾਇਆ ਨਾ ਜਾਏ ਸੜ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਸਤਿਗੁਰ ਪੂਰੇ ਲੜ ਲਏ ਫੜ, ਜਗਤ ਵਿਛੋੜਾ ਪੰਧ ਕਟਾਇੰਦਾ। ਛੇਵਾਂ ਗੁਰ ਸਾਚੇ ਘੋੜੇ ਚੜ੍ਹ, ਮੀਰੀ ਪੀਰੀ ਰੂਪ ਵਟਾਇੰਦਾ। ਵੱਖ ਕਰੇ ਸੀਸ ਧੜ, ਨਾਮ ਖੰਡਾ ਇਕ ਚਮਕਾਇੰਦਾ। ਸਤਵੇਂ ਜੋਤ ਆਪੇ ਧਰ, ਹਰਿਰਾਏ ਹਰਿ ਰੂਪ ਵਟਾਇੰਦਾ। ਅੱਠਵੇ ਦਰ ਆਪੇ ਵੜ, ਬਾਲ ਅਵਸਥਾ ਲੇਖੇ ਲਾਇੰਦਾ। ਨੌਵੇਂ ਤੋੜ ਹੰਕਾਰੀ ਗੜ, ਗੁਰ ਤੇਗ ਬਹਾਦਰ ਬਣਿਆ ਸਚ ਸੁਦਾਗਰ, ਸਾਚਾ ਵਣਜ ਇਕ ਕਰਾਇੰਦਾ। ਨਾਤਾ ਤੁਟਾ ਪੰਜ ਤਤ ਕਾਇਆ ਗਾਗਰ, ਘਰ ਸਾਚਾ ਇਕ ਸੁਹਾਇੰਦਾ। ਗਰੀਬ ਨਿਮਾਣਿਆਂ ਨਿਰਮਲ ਕਰਮ ਕਰੇ ਉਜਾਗਰ, ਆਪਣੀ ਰਤੀ ਰਤ ਲੇਖੇ ਲਾਇੰਦਾ। ਦਰਗਾਹ ਸਾਚੀ ਦੇਵੇ ਆਦਰ, ਘਰ ਸਾਚਾ ਆਪ ਸੁਹਾਇੰਦਾ। ਕਰੇ ਖੇਲ ਪ੍ਰਭ ਕਰਤਾ ਕਾਦਰ, ਆਪ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪ੍ਰਵਾਹ, ਪੁਰਖ ਅਬਨਾਸ਼ੀ ਜਗਤ ਮਲਾਹ, ਸਾਚਾ ਮਾਰਗ ਆਪ ਚਲਾਇੰਦਾ। ਪੁਰਖ ਅਬਿਨਾਸ਼ੀ ਏਕੰਕਾਰਾ, ਅਕਲ ਕਲਾ ਅਖਵਾਈਆ। ਗੁਰ ਗੋਬਿੰਦ ਉਪਜਾਇਆ ਸੁਤ ਦੁਲਾਰਾ, ਘਰ ਸਾਚੇ ਜਨਮ ਦਵਾਈਆ। ਨਾਮ ਖੰਡਾ ਤੇਜ ਕਟਾਰਾ, ਸਾਚੇ ਤਨ ਪਹਿਨਾਈਆ। ਕਲਗੀ ਤੋੜਾ ਸੀਸ ਦਸਤਾਰਾ, ਵੇਖੇ ਸ਼ਹਿਨਸ਼ਾਹੀਆ। ਨੀਲਾ ਘੋੜਾ ਕਰ ਅਸਵਾਰਾ, ਲੋਆਂ ਪੁਰੀਆਂ ਰਿਹਾ ਫਿਰਾਈਆ। ਘਾੜਨ ਘੜੇ ਅਪਰ ਅਪਾਰਾ, ਭੇਵ ਕੋਇ ਨਾ ਪਾਈਆ। ਆਪਣੀ ਰੱਖੀ ਤਿਖੀ ਧਾਰਾ, ਤਿਖੀ ਧਾਰ ਆਪ ਚਲਾਈਆ। ਆਪੇ ਚੜ੍ਹੇ ਉਚ ਪਹਾੜਾ, ਹਵਨੀ ਹਵਨ ਸੁਹਾਈਆ। ਆਪੇ ਮਿਲੇ ਮੇਲ ਹਰਿ ਨਿਰੰਕਾਰਾ, ਵਿਛੜ ਕਦੇ ਨਾ ਜਾਈਆ। ਆਪੇ ਖੋਲ੍ਹੇ ਲੋਕਮਾਤ ਦਵਾਰਾ, ਕੇਸ ਗੜ੍ਹ ਸੁਹਾਈਆ। ਆਪੇ ਬੋਲੇ ਨਾਮ ਜੈਕਾਰਾ, ਆਪਣਾ ਖੰਡਾ ਹੱਥ ਉਠਾਈਆ। ਸਤਾਰਾਂ ਸੌ ਛਪੰਜਾ ਬਿਕ੍ਰਮੀ ਸੰਮਤ ਵਿਚਾਰਾ, ਗੁਰ ਸਤਿਗੁਰ ਦਯਾ ਕਮਾਈਆ। ਗੁਰਸਿਖ ਆਏ ਕੋਈ ਦੁਲਾਰਾ, ਪ੍ਰਭ ਲੇਖਾ ਦਏ ਸਮਝਾਈਆ। ਦਯਾ ਸਿੰਘ ਉਠਿਆ ਬੋਲ ਜੈਕਾਰਾ, ਵਾਹ ਵਾਹ ਗੁਰੂ ਵੱਡੀ ਵਡਿਆਈਆ। ਚਾਰੇ ਆਏ ਆਪਣੀ ਵਾਰਾ, ਪੰਚਮ ਮੇਲਾ ਸਹਿਜ ਸੁਭਾਈਆ। ਗੁਰ ਸਤਿਗੁਰ ਕਰਿਆ ਖੇਲ ਨਿਆਰਾ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਘਰ, ਘਰ ਸਾਚੇ ਵੱਜੀ ਵਧਾਈਆ। ਪੰਚ ਪਿਆਰੇ ਸਾਚੀ ਰੁੱਤ, ਪ੍ਰੇਮ ਰੰਗਨ ਇਕ ਰੰਗਾਈਆ। ਆਤਮ ਅੰਤਰ ਹਰਿ ਹਰਿ ਮਤ, ਪਾਰਬ੍ਰਹਮ ਹਰਿ ਸਮਝਾਈਆ। ਬੀਜ ਬੀਜਿਆ ਸਾਚੇ ਵਤ, ਫੁਲ ਫੁਲਵਾੜੀ ਆਪ ਮਹਿਕਾਈਆ। ਚਰਨ ਕਵਲ ਬੰਧਾਇਆ ਆਪ ਆਪਣਾ ਨਤ, ਨਾ ਕੋਈ ਤੋੜੇ ਤੋੜ ਤੁੜਾਈਆ। ਲੋਕਮਾਤ ਰਖਾਇਆ ਧੀਰਜ ਜਤ, ਸਤਿ ਸੰਤੋਖ ਇਕ ਵਖਾਈਆ। ਅੰਮ੍ਰਿਤ ਸਾਚੇ ਬਾਟੇ ਘਤ, ਸਾਚਾ ਖੰਡਾ ਵਿਚ ਫਿਰਾਈਆ। ਪੰਜੇ ਬਾਣੀ ਕਰ ਕਰ ਪਾਠ, ਆਪਣੀ ਦ੍ਰਿਸ਼ਟੀ ਵਿਚ ਸਮਾਈਆ। ਗੁਰਮੁਖ ਦੇਵੇ ਸਿਖਿਆ ਕਦੇ ਨਾ ਵਿਕਣਾ ਕਿਸੇ ਹਾਟ, ਤੇਰੀ ਕੀਮਤ ਕੋਇ ਨਾ ਪਾਈਆ। ਤੇਰਾ ਚਰਨ ਦਵਾਰਾ ਤੀਰਥ ਅਠਸਠ, ਗੰਗਾ ਗੋਦਾਵਰੀ ਮੁਖ ਸ਼ਰਮਾਈਆ। ਅੰਮ੍ਰਿਤ ਆਤਮ ਦਏ ਝੱਟ, ਸਤਿਗੁਰ ਪੂਰਾ ਹਾਜਰ ਹਜੂਰਾ ਆਪ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਰਸ ਦੇਵੇ ਹੱਸ ਹੱਸ, ਘਰ ਸਾਚੇ ਸੋਭਾ ਪਾਈਆ। ਅੰਮ੍ਰਿਤ ਪਿਆਲਾ ਦੀਨ ਦਿਆਲਾ, ਗੁਰਮੁਖਾਂ ਆਪ ਪਿਆਇੰਦਾ। ਆਪੇ ਤੋੜ ਜਗਤ ਜੰਜਾਲਾ, ਆਪਣੇ ਮਾਰਗ ਲਾਇੰਦਾ। ਸਾਚਾ ਦੱਸੇ ਰਾਹ ਸੁਖਾਲਾ, ਗੁਰਮਤ ਇਕ ਸਮਝਾਇੰਦਾ। ਅੰਤਮ ਫਲ ਲੱਗਣਾ ਡਾਲਾ, ਕਲਜੁਗ ਵੇਲਾ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਅੰਮ੍ਰਿਤ ਜਾਮ ਪਿਆਲਾ ਪੀਆ, ਪੁਰਖ ਅਕਾਲ ਮਨਾਇਆ। ਆਪੇ ਢਹਿ ਪਿਆ ਸਰਨਾ, ਅਗੇ ਆਪਣੀ ਝੋਲੀ ਡਾਹਿਆ। ਗੁਰ ਚੇਲਾ ਰੂਪ ਆਪ ਵਟਾ, ਚੇਲਾ ਗੁਰ ਆਪ ਅਖਵਾਇਆ। ਦੇਵਣਹਾਰਾ ਠੰਡੀ ਛਾਂ, ਘਰ ਵੇਖੇ ਸਹਿਜ ਸਭਾਇਆ। ਪੰਥ ਖਾਲਸਾ ਲਿਆ ਸਜਾ, ਚਾਰ ਵਰਨਾਂ ਏਕਾ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਪੰਜ ਪਿਆਰੇ ਤਨ ਸ਼ੰਗਾਰ, ਸ਼ਸਤਰ ਘੋੜਾ ਹੱਥ ਫੜਾਈਆ। ਗੁਜਰੀ ਚੰਦ ਕਰ ਪਿਆਰ, ਆਪਣੇ ਰੰਗ ਰੰਗਾਈਆ। ਗੁਰਮੁਖਾਂ ਖੁਸ਼ੀ ਕਰਾਏ ਬੰਦ ਬੰਦ, ਅੱਠੇ ਪਹਿਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਣਾ ਰਿਹਾ ਸਮਝਾਈਆ। ਹਰਿ ਭਾਣਾ ਬਲਵਾਨ, ਗੁਰ ਗੋਬਿੰਦ ਬੂਝ ਬੁਝਾਇੰਦਾ। ਪੁਰਖ ਅਕਾਲਾ ਧੁਰ ਫ਼ਰਮਾਣ, ਆਪਣਾ ਆਪ ਸੁਣਾਇੰਦਾ। ਅਨੰਦਪੁਰ ਛੱਡਣਾ ਪਏ ਮਕਾਨ, ਸਗਲਾ ਸੰਗ ਨਾ ਕੋਈ ਵਿਖਾਇੰਦਾ। ਕਲਜੁਗ ਮਾਇਆ ਝੂਠੀ ਦਿਸੇ ਰਕਾਨ, ਮਾਇਆ ਮਮਤਾ ਮੋਹ ਮਿਟਾਇੰਦਾ। ਰਾਜ ਰਾਜਾਨ ਕਰੇ ਬੇਈਮਾਨ, ਸ਼ਾਹ ਸੁਲਤਾਨ ਨਾ ਕੋਈ ਅਖਵਾਇੰਦਾ। ਗੁਰਮੁਖ ਸਾਚੇ ਚਤਰ ਸੁਜਾਨ, ਆਪਣਾ ਮੇਲ ਮਿਲਾਇੰਦਾ। ਮਾਝੇ ਨਿਵਾਸੀ ਨਾ ਸਕੇ ਪਛਾਣ, ਮੁਖ ਬੇਦਾਵਾ ਹੱਥ ਫੜਾਇੰਦਾ। ਸਤਿਗੁਰ ਪੂਰਾ ਵਡ ਮਿਹਰਬਾਨ, ਆਪਣੀ ਕੀਤੀ ਭੁੱਲ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਰਖਾਇੰਦਾ। ਪੁਰੀ ਅਨੰਦ ਛੱਡ ਦਵਾਰਾ, ਰਣਜੀਤ ਨਗਾਰੇ ਚੋਟ ਲਗਾਈਆ। ਗੁਰ ਗੋਬਿੰਦ ਸੂਰਾ ਸ਼ਾਹ ਅਸਵਾਰਾ, ਮਾਤਾ ਗੁਜਰੀ ਰਿਹਾ ਸਮਝਾਈਆ। ਲਾਲ ਲਾਲਾਂ ਕਰ ਪਿਆਰਾ, ਏਕਾ ਮਾਰਗ ਰਿਹਾ ਵਖਾਈਆ। ਚਾਰੋਂ ਕੁੰਟ ਧੂਆਂਧਾਰਾ, ਖੜਗ ਖੰਡਾ ਰਿਹਾ ਚਮਕਾਈਆ। ਸਿੰਘ ਅਜੀਤ ਵੇਖੇ ਵਾਰੋ ਵਾਰਾ, ਅੱਗੇ ਪਿਛੇ ਫੇਰਾ ਪਾਈਆ। ਆਪੇ ਆਏ ਚਲ ਕਿਨਾਰਾ, ਡੂੰਘਾ ਸਾਗਰ ਤਾਰੀਆਂ ਲਾਈਆ। ਵਾਹਿਗੁਰੂ ਫਤਿਹ ਬੋਲ ਜੈਕਾਰਾ, ਗੁਰਮੁਖਾਂ ਰਿਹਾ ਸਮਝਾਈਆ। ਤਿੰਨ ਸੌ ਸੱਠ ਗ੍ਰੰਥ ਜੋ ਰੱਖਿਆ ਕਰ ਤਿਆਰਾ, ਸਰਸਾ ਭੇਟ ਚੜ੍ਹਾਈਆ। ਬਾਈ ਕ੍ਰੋੜ ਨਾ ਕੋਈ ਹੁਦਾਰਾ, ਲਹਿਣਾ ਲਹਿਣੇ ਗਿਆ ਚੁਕਾਈਆ। ਗੁਰਮੁਖਾਂ ਦੇਵੇ ਇਕ ਹੁਲਾਰਾ, ਆਪ ਆਪਣੀ ਦਯਾ ਕਮਾਈਆ। ਸਤ ਸੌ ਸਿੱਖ ਸਰਸੇ ਅੰਦਰ ਦੇਵੇ ਪਹਿਰਾ, ਸ਼ਬਦ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਵੇਖੇ ਥਾਂਉਂ ਥਾਈਆ। ਗੁਰ ਗੋਬਿੰਦ ਸਤਿਗੁਰ ਗੁਣ ਨਿਧਾਨ, ਆਪਣਾ ਖੇਲ ਖਿਲਾਇੰਦਾ। ਚਾਲੀ ਸਿੰਘ ਨੌਜਵਾਨ, ਅਜੀਤ ਜੁਝਾਰ ਨਾਲ ਰਲਾਇੰਦਾ। ਫਤਹਿ ਜ਼ੋਰਾਵਰ ਵਿਛੜ ਜਾਣ, ਮਾਤਾ ਗੁਜਰੀ ਮੇਲ ਮਿਲਾਇੰਦਾ। ਰਾਤ ਅੰਧੇਰੀ ਪੰਧ ਮਕਾਨ, ਗੜੀ ਚਮਕੌਰ ਆਪ ਸੁਹਾਇੰਦਾ। ਆਪਣੀ ਖਿਚ ਆਪ ਕਮਾਨ, ਆਪਣਾ ਚਿਲਾ ਆਪ ਉਠਾਇੰਦਾ। ਮੇਟੀ ਜਾਏ ਬੇਈਮਾਨ, ਸ਼ਾਹ ਅਫਗਾਨਾ ਆਪ ਖਪਾਇੰਦਾ। ਤਿੰਨ ਪਹਿਰ ਕਰ ਜਗਤ ਘਮਸਾਨ, ਆਪਣਾ ਵੇਲਾ ਆਪ ਸੁਹਾਇੰਦਾ। ਉਠੋ ਸਿੰਘੋ ਦੇਵੇ ਧੁਰ ਫੁਰਮਾਣ, ਸਾਚਾ ਖੰਡਾ ਆਪ ਚਮਕਾਇੰਦਾ। ਆਪੇ ਜੂਝੋ ਵਿਚ ਮੈਦਾਨ, ਧਰਤ ਮਾਤ ਵੰਡ ਵੰਡਾਇੰਦਾ। ਅਜੀਤ ਸਿੰਘ ਨੌਜਵਾਨ, ਦੋਏ ਜੋੜ ਸੀਸ ਝੁਕਾਇੰਦਾ। ਤੇਰੀ ਸਿਖੀ ਉਤੋਂ ਆਪ ਆਪਣਾ ਕਰਾਂ ਕੁਰਬਾਨ, ਤੇਰਾ ਸੁਤ ਫੇਰ ਅਖਵਾਇੰਦਾ। ਛੋਟਾ ਬਾਲਾ ਮਾਰ ਧਿਆਨ, ਨਿਉਂ ਨਿਉਂ ਸੀਸ ਝੁਕਾਇੰਦਾ। ਵੱਡੇ ਵੀਰ ਮਿਲਣਾ ਅਗੋਂ ਆਣ, ਮੈਂ ਤੇਰਾ ਰਾਹ ਤਕਾਇੰਦਾ। ਗੁਰ ਗੋਬਿੰਦ ਖੁਸ਼ੀ ਹੋਇਆ ਸੱਚਾ ਸੁਲਤਾਨ, ਸਾਚਾ ਹੁਕਮ ਸੁਣਾਇੰਦਾ। ਫੜ ਫੜ ਮਾਰੇ ਬੇਈਮਾਨ, ਮੁਗਲਾਂ ਜੜ ਉਖੜਾਇੰਦਾ। ਅਧ ਵਿਚਕਾਰ ਗਿਆ ਹੋਏ ਹੈਰਾਨ, ਮੁਖ ਲਬਾਂ ਨਾਲ ਸੁਕਾਇੰਦਾ। ਮੰਗਿਆ ਪਾਣੀ ਮੁੜਕੇ ਆਣ, ਅਗੇ ਪਿਤਾ ਏਹ ਸਮਝਾਇੰਦਾ। ਸਿੰਘ ਜੁਝਾਰ ਤੇਰਾ ਝੁਲਣਾ ਮਾਤ ਨਿਸ਼ਾਨ, ਤੇਰਾ ਦਾਦਾ ਹੱਥ ਉਠਾਇੰਦਾ। ਸਿੰਘ ਅਜੀਤ ਆਏ ਪਾਣੀ ਪਿਆਣ, ਅੰਮ੍ਰਿਤ ਕਟੋਰਾ ਹੱਥ ਰਖਾਇੰਦਾ। ਖੇਲ ਕਰੀ ਵਾਲੀ ਦੋ ਜਹਾਨ, ਹਰਖ ਸੋਗ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਦਿਵਸ ਸਬਾਇਆ ਖੇਲ ਤਮਾਸ਼ਾ, ਗੜ੍ਹੀ ਚਮਕੌਰ ਆਪ ਸੁਹਾਇੰਦਾ। ਰੈਣ ਅੰਧੇਰੀ ਪਾਵੇ ਰਾਸਾ, ਰਵ ਸਸ ਸਤਾਰ ਆਪ ਨਚਾਇੰਦਾ। ਪੰਚਮ ਮੀਤਾ ਦਏ ਦਿਲਾਸਾ, ਗੁਰਮੁਖਾਂ ਏਹ ਸਮਝਾਇੰਦਾ। ਗੁਰ ਸਤਿਗੁਰ ਸਦਾ ਵਸੇ ਪਾਸਾ, ਵਿਛੜ ਕਦੇ ਨਾ ਜਾਇੰਦਾ। ਮੇਰਾ ਸਿੱਖ ਨਾ ਹੋਏ ਨਿਰਾਸਾ, ਆਸ ਨਿਰਾਸ ਵਿਚ ਮਿਲਾਇੰਦਾ। ਵੇਖਣ ਆਇਆ ਜਗਤ ਤਮਾਸ਼ਾ, ਪੁਰਖ ਅਕਾਲ ਆਪ ਵਖਾਇੰਦਾ। ਮੇਰਾ ਲੇਖ ਨਾ ਮਿਟੇ ਰਤੀ ਮਾਸਾ, ਆਪਣੀ ਰਤ ਸਾਚਾ ਤਤ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਗੜੀ ਚਮਕੌਰ ਆਪ ਸਮਝਾਇੰਦਾ। ਸਾਚੀ ਸਿਖਿਆ ਕਰ ਵਿਚਾਰ, ਗੁਰਮੁਖ ਮੁਖ ਸਲਾਹੀਆ। ਨਿਉਂ ਨਿਉਂ ਪਏ ਚਰਨ ਦਵਾਰ, ਦੋਏ ਜੋੜ ਸੀਸ ਝੁਕਾਈਆ। ਤੂੰ ਦਾਤਾ ਸੱਚੀ ਸਰਕਾਰ, ਸਭ ਤੇਰੀ ਵਡਿਆਈਆ। ਤੂੰ ਅੰਦਰ ਵਸੇ ਆਪੇ ਬਾਹਿਰ, ਗੁਪਤ ਜ਼ਾਹਿਰ ਖੇਲ ਖਿਲਾਈਆ। ਜਾ ਜਾ ਆਪਣੀ ਵੇਖ ਸੱਚੀ ਸਰਕਾਰ, ਜੋ ਬੂਟੇ ਲਏ ਲਗਾਈਆ। ਗੜ੍ਹੀ ਚਮਕੌਰ ਬਣੀ ਬਸੰਤ ਬਹਾਰ, ਫੁਲ ਡਾਲੀ ਰਹੀ ਮਹਿਕਾਈਆ। ਦਿਤਾ ਵਰ ਸਚੀ ਸਰਕਾਰ, ਸਿੰਘ ਮਨਜੀਤ ਆਪ ਸਮਝਾਈਆ। ਤੇਰਾ ਸੀਸ ਮੇਰੀ ਦਸਤਾਰ, ਸਾਚਾ ਤਾਜ ਵਖਾਈਆ। ਗੜ੍ਹੀ ਚਮਕੌਰ ਹੋਏ ਉਜਿਆਰ, ਰਾਜ ਜੁਗੀਸ਼ਰ ਵੇਖ ਵਖਾਈਆ। ਦੇਵੇ ਸਨੇਹੜਾ ਜਾਂਦੀ ਵਾਰ, ਤੇਰੀ ਕੀਤੀ ਭੁੱਲ ਨਾ ਜਾਈਆ। ਕਲਜੁਗ ਅੰਤਮ ਕਰਜ਼ਾ ਦਏ ਉਤਾਰ, ਲਹਿਣਾ ਦੇਣਾ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ। ਛੋਟੇ ਬਾਲ ਸੁਤ ਦੁਲਾਰੇ, ਹਰਿ ਸਾਚੇ ਘਰ ਬਹਾਇੰਦਾ। ਸ਼ਾਹ ਸੁਲਤਾਨ ਕਰੇ ਵਿਚਾਰੇ, ਸਾਚੀ ਸਿਖਿਆ ਨਾ ਕੋਈ ਸਮਝਾਇੰਦਾ। ਸਰਹੰਦ ਗੜ੍ਹੀ ਰੱਖੇ ਵਿਚ ਮੁਨਾਰੇ, ਸਾਚੇ ਬੁਰਜ ਬੰਦ ਕਰਾਇੰਦਾ। ਨੀਆਂ ਵਿਚ ਆਪ ਉਸਾਰੇ, ਅੱਗੇ ਹੋ ਨਾ ਕੋਈ ਛੁਡਾਇੰਦਾ। ਉਚੀ ਕੂਕੇ ਧਾਹਾਂ ਮਾਰੇ, ਇਕ ਨਲੇਰ ਮਲੇਰ ਹੱਥ ਫੜਾਇੰਦਾ । ਇਕ ਦੂਜੇ ਨਾਲੋਂਂ ਲੱਗਣ ਪਿਆਰੇ, ਏਕਾ ਤੋਲ ਤੁਲਾਇੰਦਾ। ਛੋਟਾ ਵੱਡੇ ਰਿਹਾ ਲਲਕਾਰੇ, ਆਪ ਆਪਣਾ ਖੇਲ ਖਿਲਾਇੰਦਾ। ਮੈਂ ਜੰਮਿਆ ਪਿਛੋਂ ਪਹਿਲੇ ਆਈ ਵਾਰੇ, ਘਰ ਸਾਚਾ ਪਹਿਲੋਂ ਵੇਖ ਵਖਾਇੰਦਾ। ਦੂਜਾ ਬੋਲੇ ਬੋਲ ਫਤਿਹ ਜੈਕਾਰੇ, ਮੈਂ ਤੇਰੀ ਸੇਵਾ ਸੇਵ ਕਮਾਇੰਦਾ। ਤੂੰ ਛੋਟਾ ਬਾਲਾ ਭੁੱਲ ਨਾ ਜਾਏ ਅਞਾਣੇ, ਏਸੇ ਕਾਰਨ ਅੱਗੇ ਲਾਇੰਦਾ। ਪ੍ਰਭ ਅਬਿਨਾਸ਼ੀ ਵਰਤੇ ਆਪਣੇ ਭਾਣੇ, ਗੁਰ ਗੋਬਿੰਦ ਖੇਲ ਖਿਲਾਇੰਦਾ। ਮਾਤਾ ਗੁਜਰੀ ਸੁਣੇ ਆਪਣੇ ਕਾਨੇ, ਜਗਤ ਜਲਾਦ ਸਰਬ ਸਮਝਾਇੰਦਾ। ਆਪੇ ਛੁੱਟੀ ਦੇਹ ਪਰਾਨੇ, ਪਰਾਨ ਪਰਾਨੀ ਮੇਲ ਮਿਲਾਇੰਦਾ। ਗੁਰ ਗੋਬਿੰਦ ਵਰਤੇ ਆਪਣੇ ਭਾਣੇ, ਮਾਛੂਵਾੜੇ ਡੇਰਾ ਲਾਇੰਦਾ। ਆਪੇ ਸੁੱਤਾ ਦੇ ਬਾਂਹ ਸਰਾਣੇ, ਏਕਾ ਪੁਰਖ ਅਕਾਲ ਧਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਸਮਝਾਇੰਦਾ। ਆਪ ਆਪਾ ਉਤੋਂ ਵਾਰ, ਸਾਚਾ ਥਾਨ ਸੁਹਾਇੰਦਾ। ਗੁਰ ਗੋਬਿੰਦ ਸਿੰਘ ਬਲੀ ਬਲਕਾਰ, ਸਾਚੀ ਸੇਜਾ ਆਸਣ ਲਾਇੰਦਾ। ਸੂਲਾਂ ਸੱਥਰ ਕਰ ਪਿਆਰ, ਏਕਾ ਯਾਰ ਮਨਾਇੰਦਾ। ਨਾਤਾ ਤੁੱਟਾ ਸਰਬ ਸੰਸਾਰ, ਗੁਰਮੁਖ ਸਾਚਾ ਰਾਹ ਤਕਾਇੰਦਾ। ਅੰਮ੍ਰਿਤ ਘੁੱਟ ਪੀਤਾ ਠੰਡਾ ਠਾਰ, ਆਪਣੀ ਭਿਛਿਆ ਮੰਗ ਮੰਗਾਇੰਦਾ। ਦਏ ਸਨੇਹੜਾ ਆਪਣੀ ਵਾਰ, ਪਵਣੀ ਪਵਣ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਗੁਰ ਗੋਬਿੰਦ ਦੇਵੇ ਸਚ ਸੰਦੇਸ਼, ਪੁਰਖ ਅਕਾਲ ਸੁਣਾਈਆ। ਸੁਤ ਦੁਲਾਰਾ ਤੇਰਾ ਰਿਹਾ ਵੇਖ, ਆਪਣੀ ਸੇਜਾ ਆਸਣ ਲਾਈਆ। ਆਪਣੀ ਫੁਲਵਾੜੀ ਆਪੇ ਵੇਖ, ਤੂੰ ਮਾਲੀ ਹਉਂ ਸੇਵ ਕਮਾਈਆ। ਪਤ ਡਾਲੀ ਲਾਏ ਦਾਹੜੀ ਕੇਸ, ਸੀਸ ਜਗਦੀਸ ਆਪ ਸੁਹਾਈਆ। ਏਕਾ ਜੋਤੀ ਨਾਨਕ ਧਾਰ ਗੁਰ ਦਸ ਦਸਮੇਸ, ਦਰ ਬੈਠਾ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਛੂਵਾੜਾ ਧਾਮ ਨਿਆਰਾ ਵੇਖਣਹਾਰਾ ਹਰਿ ਕਰਤਾਰਾ, ਸਚਖੰਡ ਬੈਠਾ ਵੇਖ ਵਖਾਈਆ। ਪੁਰਖ ਅਕਾਲ ਖੋਲ੍ਹ ਦਰਵਾਜਾ, ਨਿਰਗੁਣ ਆਪਣਾ ਰਾਹ ਤਕਾਇੰਦਾ। ਸਚ ਸੁਲਤਾਨ ਗਰੀਬ ਨਿਵਾਜਾ, ਆਪਣਾ ਰੂਪ ਵਟਾਇੰਦਾ। ਮਾਛੂਵਾੜੇ ਆਇਆ ਭਾਜਾ, ਗੁਰ ਗੋਬਿੰਦ ਗਲੇ ਲਗਾਇੰਦਾ। ਤੇਰਾ ਮੇਰਾ ਏਕ ਸਾਜਾ, ਤੇਰਾ ਪਿਆਰ ਤੇਰੀ ਸਤਾਰ ਗੁਰਮੁਖ ਸਾਚਾ ਇਕ ਵਜਾਇੰਦਾ। ਤੇਰਾ ਸੋਹੇ ਬੰਕ ਦਵਾਰ, ਨੌ ਖੰਡ ਪ੍ਰਿਥਮੀ ਆਪ ਸੁਹਾਇੰਦਾ। ਸੱਤਾਂ ਦੀਪਾਂ ਤੇਰਾ ਜੈਕਾਰ, ਤੇਰਾ ਡੰਕਾ ਇਕ ਵਜਾਇੰਦਾ। ਚਾਰ ਸੁਤ ਜੋ ਦਿਤੇ ਵਾਰ, ਚੌਥੇ ਜੁਗ ਵੇਖ ਵਖਾਇੰਦਾ। ਚਾਰੇ ਕੁੰਟਾਂ ਦਏ ਹੁਲਾਰ, ਦਹਿ ਦਿਸ਼ਾ ਫੇਰੀ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤਖਤੋਂ ਦਏ ਉਤਾਰ, ਕਰੋੜ ਤੇਤੀਸਾ ਰਹਿਣ ਨਾ ਪਾਇੰਦਾ। ਕਰੇ ਖੇਲ ਆਪਣੀ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ, ਨਿਰਗੁਣ ਰੂਪਾ ਸਤਿ ਸਰੂਪਾ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਏਕੰਕਾਰਾ, ਖੇਲ ਅਪਾਰਾ, ਗੁਰ ਗੋਬਿੰਦ ਦਏ ਸਲਾਹੀਆ। ਗੋਬਿੰਦ ਸੂਰਾ ਸਤਿਗੁਰ ਮੀਤ, ਪੁਰਖ ਅਕਾਲ ਮਨਾਇੰਦਾ। ਤੇਰੀ ਚਲਾਈ ਸਾਚੀ ਰੀਤ, ਤੇਰਾ ਰੂਪ ਸਰਬ ਦਿਖਾਇੰਦਾ। ਸ੍ਰਿਸ਼ਟ ਸਬਾਈ ਗਾਏ ਤੇਰਾ ਗੀਤ, ਪੁਰਖ ਅਕਾਲ ਇਕ ਮਨਾਇੰਦਾ। ਏਕਾ ਹਸਤ ਏਕਾ ਕੀਟ, ਊਚ ਨੀਚ ਏਕਾ ਰੰਗ ਰੰਗਾਇੰਦਾ। ਨਾਮ ਪਿਆਲਾ ਦਏ ਅਨਡੀਠਾ, ਅੰਮ੍ਰਿਤ ਜਾਮ ਸਾਚਾ ਹੱਥ ਰਖਾਇੰਦਾ। ਪਤਤ ਪਾਪੀ ਕਰੇ ਪੁਨੀਤ, ਜੋ ਜਨ ਰਸਨਾ ਮੁਖ ਲਗਾਇੰਦਾ। ਕਾਇਆ ਹੋਵੇ ਠੰਡੀ ਸੀਤ, ਸਾਂਤਕ ਸਤਿ ਸਤਿ ਧਰਾਇੰਦਾ। ਸਾਚਾ ਦੇਹੁਰਾ ਮੰਦਰ ਮਸੀਤ, ਪੁਰਖ ਅਕਾਲ ਤੇਰੇ ਚਰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰਾ ਆਪ ਬੰਧਾਇੰਦਾ। ਪੁਰਖ ਅਕਾਲ ਦਏ ਸਲਾਹ, ਗੁਰ ਗੋਬਿੰਦ ਏ ਸਮਝਾਇਆ। ਗੋਬਿੰਦ ਬਣਿਆ ਸਚ ਮਲਾਹ, ਤੇਰਾ ਬੇੜਾ ਹਰਿ ਲਏ ਤਰਾਇਆ। ਹਰਿਜਨ ਸਾਚਾ ਪਾਰ ਦਏ ਕਰਾ, ਜੋ ਰਹੇ ਧਿਆਨ ਲਗਾਇਆ। ਆਪੇ ਪਕੜੇ ਆਪਣੀ ਬਾਂਹ, ਘਰ ਸਾਚੇ ਮੇਲ ਮਿਲਾਇਆ। ਕਲਜੁਗ ਅੰਤਮ ਕਰੇ ਸਚ ਨਿਆਂ, ਥਾਨ ਧਨੰਤਰ ਇਕ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲਾਇਆ। ਗੁਰ ਗੋਬਿੰਦ ਬੋਲੇ ਸਚ ਜੈਕਾਰ, ਪੁਰਖ ਅਬਿਨਾਸ਼ੀ ਰਿਹਾ ਸੁਣਾਈਆ । ਕਵਣ ਰੂਪ ਤੇਰਾ ਹੋਏ ਨਿਰੰਕਾਰ, ਕਲਜੁਗ ਅੰਤਮ ਵੇਖ ਵਖਾਈਆ। ਕਵਣ ਧਾਮ ਵਸੇ ਨਿਆਰ, ਕਵਣ ਬੰਕ ਸੁਹਾਈਆ। ਕਵਣ ਨਗਰ ਗਰਾਮ ਪਾਇਣ ਸਾਰ, ਕਵਣ ਖੇੜਾ ਦਏ ਵਡਿਆਈਆ। ਕਵਣ ਮਾਤ ਪਿਤ ਕਰੇ ਪਿਆਰ, ਕਵਣ ਕੁੱਖ ਲਏ ਲਟਕਾਈਆ। ਕਵਣ ਦਿਸ਼ਾ ਹੋ ਉਜਿਆਰ, ਆਪ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਈਆ। ਗੁਰ ਗੋਬਿੰਦ ਪੁਰਖ ਅਕਾਲ, ਆਪਣਾ ਭੇਵ ਖੁਲਾਇੰਦਾ। ਪਾਰਬ੍ਰਹਮ ਪ੍ਰਭ ਦੀਨ ਦਿਆਲ, ਨਿਤ ਨਵਿਤ ਵੇਸ ਵਟਾਇੰਦਾ। ਜੁਗਾਂ ਜੁਗੰਤਰ ਅਵਲੜੀ ਚਾਲ, ਵੇਦ ਕਤੇਬ ਨਾ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਨਈਆ ਸਾਚਾ ਢਈਆ ਅਧ ਵਿਚਕਾਰ ਰਖਾਇੰਦਾ। ਸਾਚੀ ਨਈਆ ਗੁਰ ਗੋਬਿੰਦ, ਏਕਾ ਢਈਆ ਬਣਤ ਬਣਾਈਆ। ਗੁਰਮੁਖਾਂ ਮੇਟੇ ਸਗਲੀ ਚਿੰਦ, ਜੋ ਸਰਸੇ ਗਿਆ ਰੁੜ੍ਹਾਈਆ। ਗੜੀ ਚਮਕੌਰ ਬਣਾਈ ਆਪਣੀ ਬਿੰਦ, ਆਪ ਆਪਣੀ ਗੋਦ ਉਠਾਈਆ। ਚਾਰੇ ਦੁਲਾਰੇ ਗੁਣੀ ਗਹਿੰਦ, ਚਾਰੇ ਕੁੰਟ ਕਰੇ ਰੁਸ਼ਨਾਈਆ। ਆਪੇ ਤਾਰੇ ਭਵ ਸਾਗਰ ਸਿੰਧ, ਏਕਾ ਚੱਪੂ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਨਾ ਨਾਥ ਸਗਲਾ ਸਾਥ ਜੁਗ ਕਰਤਾ ਆਪ ਅਖਵਾਈਆ। ਪੁਰਖ ਅਕਾਲ ਸਚ ਸੁਨੌਣੀ, ਏਕਾ ਸ਼ਬਦ ਅਲਾਇੰਦਾ। ਆਪਣੀ ਖੇਲ ਆਪ ਕਰੌਣੀ, ਆਪਣਾ ਲੇਖਾ ਆਪ ਲਿਖਾਇੰਦਾ। ਨਿਰਗੁਣ ਜੋਤੀ ਜੋਤ ਜਗੌਣੀ, ਦੀਪਕ ਬਾਤੀ ਇਕ ਡਗਮਗਾਇੰਦਾ। ਸੰਬਲ ਨਗਰੀ ਇਕ ਦਸੌਣੀ, ਉਚ ਮਹੱਲੇ ਆਸਣ ਲਾਇੰਦਾ। ਗੁਰਮੁਖਾਂ ਪੂਰੀ ਕਰੇ ਭਾਵਨੀ, ਜੋ ਜਨ ਧਿਆਨ ਲਗਾਇੰਦਾ। ਮੇਟ ਮਿਟਾਏ ਕਾਮ ਕਾਮਨੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਰੈਣ ਨਾ ਦਿਸੇ ਅੰਧੇਰੀ ਸ਼ਾਮਨੀ, ਸਤਿਗੁਰ ਸਾਚਾ ਚੰਦ ਚੜ੍ਹਾਇੰਦਾ। ਪੰਚ ਪਿਆਰੇ ਪਕੜੇ ਦਾਮਨੀ, ਪੰਚਮ ਪੱਲਾ ਆਪ ਫੜਾਇੰਦਾ। ਦਰਗਾਹ ਸਾਚੀ ਮਿਲੀ ਸੱਚੀ ਜਾਮਨੀ, ਸ਼ਾਹ ਸ਼ਹੀਦਾ ਨਾਉਂ ਧਰਾਇੰਦਾ। ਪੰਥ ਖਾਲਸਾ ਤੇਰੀ ਪੱਕੀ ਰਹੇ ਹਾੜੀ ਸਾਵਨੀ, ਸਤਿਗੁਰ ਪੂਰਾ ਵੇਖ ਵਖਾਇੰਦਾ। ਜੋ ਸਤਿਗੁਰ ਭੁੱਲੇ ਮਾਇਆ ਰੁੱਲੇ ਵਸ ਹੋਏ ਜਗਤ ਤ੍ਰਿਸ਼ਨਾ ਤਾਮਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਇੰਦਾ। ਗੜ੍ਹੀ ਚਮਕੌਰ ਨਾ ਜਾਏ ਭੁੱਲ, ਹਰਿ ਵੱਡਾ ਵੱਡ ਵਡਿਆਈਆ। ਗੁਰਸਿਖਾਂ ਪਾਏ ਸਾਚਾ ਮੁੱਲ, ਕਰਤਾ ਕੀਮਤ ਆਪ ਚੁਕਾਈਆ । ਸਚ ਪ੍ਰੀਤੀ ਜੋ ਜਨ ਗਏ ਘੁਲ, ਘੋਲੀ ਘੋਲ ਘੋਲ ਆਪ ਘੁਮਾਈਆ। ਆਪ ਉਠਾਏ ਲਾਲ ਅਨਮੁਲ, ਮਾਣਕ ਮੋਤੀ ਰਤਨ ਜਵਾਹਰ ਸਾਚੀ ਜੜਤ ਜੜਾਈਆ। ਭਾਗ ਲਗਾਏ ਸਾਚੀ ਕੁੱਲ, ਨਾਦੀ ਬਿੰਦ ਆਪ ਤਰਾਈਆ। ਸਚ ਦਵਾਰਾ ਜਾਏ ਖੁਲ੍ਹ, ਨਾਨਕ ਗੋਬਿੰਦ ਵੇਖ ਵਖਾਈਆ। ਗੁਰਮੁਖ ਸੱਜਣ ਨਾ ਜਾਏ ਰੁਲ, ਵੇਲਾ ਅੰਤ ਦਏ ਗਵਾਹੀਆ। ਗੁਰਮੁਖ ਸੱਜਣ ਸਾਚੇ ਫੁੱਲ, ਚਾਰ ਵਰਨਾਂ ਵੇਖ ਵਖਾਈਆ। ਨਾਮ ਤਰਾਜ਼ੂ ਤੋਲੇ ਤੋਲ, ਤੇਰਾਂ ਤੇਰਾਂ ਧਾਰ ਚਲਾਈਆ। ਨੌ ਖੰਡ ਪ੍ਰਿਥਮੀ ਸਿੰਘ ਸ਼ੇਰ ਆਪ ਕਰਾਏ ਘੋਲ, ਕਰਨ ਕਰਾਵਨਹਾਰਾ ਦਿਸ ਨਾ ਆਈਆ। ਸਚਖੰਡ ਨਿਵਾਸੀ ਬੈਠਾ ਰਹੇ ਅਡੋਲ, ਨਿਰਗੁਣ ਆਪਣਾ ਨਾਉਂ ਧਰਾਈਆਂ। ਸ਼ਬਦ ਜੈਕਾਰਾ ਆਪੇ ਬੋਲ, ਲੋਕਮਾਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਦਸ ਅਵਤਾਰ, ਕਲਜੁਗ ਵੇਖੇ ਖੇਲ ਅਪਾਰ ਇਕ ਅਕੱਲਾ ਨਰ ਨਿਰੰਕਾਰ, ਏਕੰਕਾਰਾ ਆਪਣਾ ਵੇਸ ਵਟਾਈਆ। ਵੇਸ ਅਵੱਲਾ ਇਕ ਅਕੇਲਾ, ਆਦਿ ਪੁਰਖ ਕਰਾਇੰਦਾ। ਆਪੇ ਵਸਿਆ ਸਚ ਮਹੱਲਾ, ਘਰ ਸਾਚੇ ਸੋਭਾ ਪਾਇੰਦਾ। ਪਾਵੇ ਸਾਰ ਜਲਾ ਥਲਾ, ਗਗਨ ਪਾਤਾਲਾਂ ਵੇਖ ਵਿਖਾਇੰਦਾ। ਹਰਿਜਨ ਕਾਇਆ ਮੰਦਰ ਅੰਦਰ ਸਚ ਸਿੰਘਾਸਣ ਆਪੇ ਮੱਲਾ, ਆਪ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੀਵ ਜੰਤ ਆਪ ਭੁਲਾਇੰਦਾ।
