ਚੰਨਣ ਸਿੰਘ ਦੇ ਨਵਿਤ ਪਿੰਡ ਪੰਜ ਗਰਾਈਆਂ ਜਿਲਾ ਗੁਰਦਾਸ ਪੁਰ
ਹਰਿ ਸੂਰਾ ਸਰਬੰਗ, ਪਰਮ ਪੁਰਖ ਵਡ ਵਡਿਆਈਆ। ਠੱਗ ਠਗੋਰੀ ਰਿਹਾ ਠੱਗ, ਲਖ ਚੁਰਾਸੀ ਵੇਖ ਵਖਾਈਆ। ਲੇਖਾ ਜਾਣੇ ਹੰਸ ਕਗ, ਕਾਗ ਹੰਸ ਮੇਲ ਮਿਲਾਈਆ। ਤ੍ਰੈਗੁਣ ਮਾਇਆ ਰਿਹਾ ਡੰਨ, ਜੋਤੀ ਲੰਬੂ ਅਗਨੀ ਲਾਈਆ। ਰੈਣ ਅੰਧੇਰੀ ਰਹੀ ਵਗ, ਚਾਰੋਂ ਕੁੰਟ ਜੜ ਹਿਲਾਈਆ। ਦਰਸ ਦਿਖਾਏ ਆਪ ਉਪਰ ਸ਼ਾਹ ਰਗ, ਨਿਰਗੁਣ ਦਾਤਾ ਬੇਪ੍ਰਵਾਹੀਆ। ਜੁਗਾ ਜੁਗੰਤਰ ਜਾਣੇ ਆਪਣਾ ਮਗ, ਸਾਚਾ ਮਾਰਗ ਇਕ ਵਖਾਈਆ। ਵੇਖ ਵਖਾਏ ਆਪਣਾ ਪਦ, ਘਰ ਚੌਥਾ ਸਹਿਜ ਸੁਭਾਈਆ। ਨਾਮ ਵਜਾਏ ਸ਼ਬਦ ਨਦ, ਬ੍ਰਹਮ ਬ੍ਰਹਮਾਦਿ ਦਏ ਸੁਣਾਈਆ। ਪ੍ਰਗਟ ਹੋਏ ਆਦਿ ਜੁਗਾਦਿ, ਜੁਗ ਕਰਤਾ ਬੇਪ੍ਰਵਾਹੀਆ। ਲੇਖਾ ਜਾਣੇ ਸੰਤ ਸਾਧ, ਗੁਰ ਪੀਰ ਅਵਤਾਰ ਸੇਵਾ ਲਾਈਆ। ਸ਼ਬਦ ਜਣਾਏ ਬੋਧ ਅਗਾਧ, ਬ੍ਰਹਮਾ ਵਿਸ਼ਨ ਸ਼ਿਵ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਹਰ ਘਟ ਥਾਈਂਆ। ਸਤਿਗੁਰ ਚਤਰ ਸੁਜਾਨਾ, ਮਨਮਤ ਬੁਧ ਨਾ ਕੋਈ ਜਣਾਈਆ। ਸਤਿ ਸਰੂਪੀ ਸ਼ਬਦ ਗਿਆਨ, ਅਨਭਵ ਪ੍ਰਕਾਸ਼ ਵਖਾਈਆ। ਆਤਮ ਅੰਤਰ ਵੇਖੇ ਬਖਸ਼ੇ ਪੀਣ ਖਾਣ, ਤ੍ਰਿਸ਼ਨਾ ਭੁੱਖ ਗਵਾਈਆ। ਰਾਗ ਸੁਣਾਏ ਰਾਗੀ ਕਾਨ, ਸਚ ਸਿਤਾਰ ਆਪ ਹਿਲਾਈਆ। ਦੋ ਜਹਾਨਾ ਦੇਵਣਹਾਰਾ ਏਕਾ ਦਾਨ, ਇਕ ਅਕੱਲਾ ਆਪ ਅਖਵਾਈਆ। ਨਿਰਗੁਣ ਰੂਪ ਸ੍ਰੀ ਭਗਵਾਨ, ਹਰ ਘਟ ਬੈਠਾ ਆਸਣ ਲਾਈਆ। ਸਤਿ ਸੰਤੋਖੀ ਵਡ ਮਿਹਰਬਾਨ, ਹਰਖ ਸੋਗ ਨਾ ਕੋਈ ਜਣਾਈਆ। ਕੋਟਨ ਕੋਟੀ ਭੁੱਲੇ ਫਿਰਨ ਵਿਚ ਜਹਾਨ, ਸਤਿਗੁਰ ਪੂਰਾ ਦਿਸ ਨਾ ਆਈਆ। ਪਰਬਤ ਚੋਟੀ ਚੜ੍ਹ ਚੜ੍ਹ ਕਰਨ ਧਿਆਨ, ਨੇਤਰ ਨੈਣ ਨਾ ਕੋਈ ਦਰਸਾਈਆ। ਮੰਦਰ ਬਹਿ ਬਹਿ ਕਰਨ ਗਿਆਨ, ਰਸਨਾ ਜਿਹਵਾ ਰਹੇ ਹਿਲਾਈਆ। ਤੀਰਥ ਤੱਟਾਂ ਕਰ ਅਸ਼ਨਾਨ, ਜੀਵ ਜੰਤ ਰਹੇ ਕੁਰਲਾਈਆ। ਕੋਟਨ ਕੋਟੀ ਦੇਂਦੇ ਦਾਨ, ਧਨੀ ਦੇਵਤ ਰਹੇ ਮਨਾਈਆ। ਕੋਟਨ ਕੋਟੀ ਪੂਜਾ ਪਾਠ ਕਰਾਣ, ਰਵ ਸਸ ਪੂਜਸ ਸੀਸ ਝੁਕਾਈਆ। ਕੋਟਨ ਕੋਟੀ ਗਾਇਨ ਗਾਣ, ਰਸਨਾ ਜਿਹਵਾ ਮੁਖ ਸਲਾਹੀਆ। ਕੋਟਨ ਕੋਟੀ ਵੇਖਣ ਸਚ ਨਿਸ਼ਾਨ, ਦਿਸ ਨਾ ਆਏ ਸ਼ਹਿਨਸ਼ਾਹੀਆ। ਆਦਿ ਜੁਗਾਦੀ ਇਕ ਭਗਵਾਨ, ਭਗਤਨ ਮੇਲਾ ਸਹਿਜ ਸੁਭਾਈਆ। ਸਾਚੀ ਸਖੀਆਂ ਹਰਿ ਹਰਿ ਕਾਹਨ, ਸਾਚਾ ਮੰਗਲ ਆਪੇ ਗਾਈਆ। ਏਕਾ ਦਾਤਾ ਕਰ ਪ੍ਰਵਾਨ, ਆਪਣੀ ਇਛਿਆ ਆਪੇ ਵੇਖ ਵਖਾਈਆ। ਦੇਵਣਹਾਰਾ ਹਰਿ ਜੀ ਮਾਣ, ਅਭਿਮਾਨੀਆਂ ਗੜ੍ਹ ਤੁੜਾਈਆ। ਜਿਸ ਜਨ ਬਖਸ਼ੇ ਚਰਨ ਧਿਆਨ, ਚਾਰ ਵਰਨ ਸਰਨ ਸਮਝਾਈਆ। ਸਾਚੀ ਸਰਨ ਗੁਣ ਨਿਧਾਨ, ਜਨਮ ਮਰਨ ਫੰਦ ਕਟਾਈਆ। ਆਵਣ ਜਾਵਣ ਚੁੱਕੇ ਕਾਨ, ਰਾਏ ਧਰਮ ਨਾ ਦਏ ਸਜਾਈਆ। ਦਰਗਾਹ ਸਾਚੀ ਸਚ ਮਕਾਨ, ਤਖਤ ਨਿਵਾਸੀ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੰਗ ਰਤੜਾ ਸਾਚਾ ਮਾਹੀਆ। ਰੰਗ ਰਤੜਾ ਹਰਿ ਭਗਵਾਨ, ਰੰਗ ਰੰਗੀਲਾ ਇਕ ਅਖਵਾਇੰਦਾ। ਸਾਚੀ ਸਿਖਿਆ ਦੋ ਜਹਾਨ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਧੁਰ ਦਾ ਲੇਖਾ ਹਰਿ ਫ਼ਰਮਾਣ, ਸ਼ਬਦ ਅਨਾਦੀ ਆਪ ਸੁਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਧਿਆਨ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਨਿਉਂ ਨਿਉਂ ਸੀਸ ਝੁਕਾਇੰਦਾ। ਗਣ ਗੰਧਰਬ ਸਾਰੇ ਗਾਣ, ਰਸਨਾ ਜੇਹਵਾ ਨਾ ਕੋਈ ਹਿਲਾਇੰਦਾ। ਨੌ ਨੌ ਸਤ ਸਤ ਵੇਖੇ ਮਾਰ ਧਿਆਨ, ਲੱਖ ਲੱਖ ਗੇੜਾ ਆਪ ਦਵਾਇੰਦਾ। ਲੱਖ ਲੱਖ ਕਰ ਪ੍ਰਵਾਨ, ਚਾਰ ਵਰਨਾਂ ਨਾਮ ਕਰਾਇੰਦਾ। ਨੇਤਰ ਖੋਲ੍ਹ ਜਗਤ ਮਹਾਨ, ਆਪਣੀ ਕੁਦਰਤ ਵੇਖ ਵਖਾਇੰਦਾ। ਸਾਚੇ ਤਖਤ ਬੈਠ ਭਗਵਾਨ, ਹਰਿ ਮੰਦਰ ਸੋਭਾ ਪਾਇੰਦਾ। ਹਰਿਜਨ ਸਾਚੇ ਕਰ ਪ੍ਰਵਾਨ, ਸ਼ਬਦੀ ਸ਼ਬਦ ਮੇਲ ਮਿਲਾਇੰਦਾ। ਆਪ ਕਰਾਏ ਆਪਣੀ ਸਚ ਪਛਾਣ, ਓਹਲਾ ਪੜਦਾ ਆਪ ਚੁਕਾਇੰਦਾ। ਕਰ ਪ੍ਰਕਾਸ਼ ਸਾਚੇ ਭਾਨ, ਬਿਮਲ ਰੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਜਗਤ ਠਗੋਰੀ ਠੱਗਿਆ, ਠੱਗਣਹਾਰ ਕਰਤਾਰ। ਲੱਖ ਚੁਰਾਸੀ ਵਿਚੋਂ ਕੋਏ ਨਾ ਛੱਡਿਆ, ਭੁੱਲ ਨਾ ਜਾਏ ਵਿਚ ਸੰਸਾਰ। ਹਰਿਜਨ ਭਗਤ ਆਪ ਆਪਣਾ ਆਪੇ ਕੱfਢਆ, ਆਪ ਆਪਣੀ ਕਿਰਪਾ ਧਾਰ। ਜਗਤ ਵਿਕਾਰਾ ਵਿਚੋਂ ਵੱfਢਆ, ਨਾਮ ਖੰਡਾ ਫੜ ਕਟਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਜਨਮਾਂ ਲਏ ਵਿਚਾਰ। ਪੂਰਬ ਲੇਖਾ ਵੇਖਣਹਾਰ, ਏਕਾ ਏਕੰਕਾਰਿਆ। ਆਵੇ ਜਾਵੇ ਵਿਚ ਸੰਸਾਰ, ਜੁਗ ਜੁਗ ਖੇਲ ਅਗੰਮ ਅਪਾਰਿਆ। ਵਰਤੇ ਵਰਤਾਵੇ ਸਾਚੀ ਕਾਰ, ਕਰਨੀ ਕਰਤਾ ਨਾਉਂ ਧਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਜਨਮ ਜਨਮ ਵੇਖ ਵਖਾ ਰਿਹਾ। ਜਗਤ ਠੱਗ ਠੱਗੀ ਠੱਗਦਾ, ਸੱਜਣ ਵਡ ਦਿਆਲ। ਕਲਜੁਗ ਮਾਇਆ ਅਗਨੀ ਮਘਦਾ, ਤ੍ਰਿਸ਼ਨਾ ਭੁੱਖ ਨਾ ਕੋਇ ਸੁਕਾਲ। ਸਤਿਗੁਰ ਪੂਰਾ ਏਕਾ ਲੱਭਦਾ, ਆਪ ਆਪਣਾ ਭੇਵ ਖੁਲ੍ਹਾਈਆ। ਖੇਲੇ ਖੇਲ ਸੂਰਾ ਸਰਬੱਗ, ਨਾਨਕ ਨਿਰਗੁਣ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਈਆ। ਠੱਗੀ ਠੱਗ ਤਜਾਇੰਦਾ, ਵੇਖੇ ਨਾਮ ਆਧਾਰ। ਸਤਿਗੁਰ ਸਾਚਾ ਹੁਕਮ ਸੁਣਾਇੰਦਾ, ਤੇਰਾ ਲੇਖਾ ਵਿਚ ਸੰਸਾਰ। ਤੇਰਾ ਅੰਤਮ ਪੰਧ ਮੁਕਾਇੰਦਾ, ਪੁਰਖ ਅਬਿਨਾਸ਼ੀ ਪਾਵੇ ਸਾਰ। ਆਪਣੀ ਕਲ ਆਪ ਧਰਾਇੰਦਾ, ਰੂਪ ਅਨੂਪ ਸੱਚੀ ਸਰਕਾਰ। ਜਨਮ ਅਜੂਨ ਅਜੂਨੀ ਆਪ ਫਿਰਾਇੰਦਾ, ਅਜੂਨੀ ਰਹਿਤ ਖੇਲ ਅਪਾਰ। ਮਾਨਸ ਜਨਮ ਫੇਰ ਦੁਆਇੰਦਾ, ਭਵਜਲ ਸਾਗਰ ਕਰੇ ਪਾਰ। ਪਿਛਲਾ ਲੇਖਾ ਆਪ ਮਿਟਾਇੰਦਾ, ਅੱਗੇ ਬਖਸ਼ਣਹਾਰ ਨਿਰੰਕਾਰ। ਧਰਮ ਰਾਏ ਨਾ ਨੈਣ ਉਠਾਇੰਦਾ, ਚਿਤਰ ਗੁਪਤ ਨਾ ਬਣੇ ਲਿਖਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪਾਵਣਹਾਰਾ ਸਾਰ। ਸਾਚੀ ਸਾਰ ਸੰਭਾਲਦਾ, ਪਰਮ ਪੁਰਖ ਕਰਤਾਰ। ਗੁਰਮੁਖ ਸਾਚੇ ਪਾਰ ਉਤਾਰਦਾ, ਆਪ ਆਪਣੀ ਕਿਰਪਾ ਧਾਰ। ਕੰਢਾ ਜਾਣੇ ਪਾਰ ਉਰਾਰਦਾ, ਵੇਖਣਹਾਰ ਮੰਝਧਾਰ। ਦਰ ਘਰ ਸਾਚਾ ਆਪ ਉਸਾਰਦਾ, ਸਚਖੰਡ ਮਹੱਲਾ ਉਚ ਮੁਨਾਰ। ਗੁਰਮੁਖ ਏਕਾ ਆਪਣੇ ਵਾੜਦਾ, ਲਖ ਚੁਰਾਸੀ ਕਰੇ ਖੁਆਰ। ਝੂਠੇ ਸੰਤਾਂ ਜੜ ਉਖਾੜਦਾ, ਸ਼ਬਦ ਡੰਡਾ ਤੇਜ ਕਟਾਰ। ਰਾਹ ਦਿਸੇ ਨਾ ਪਰਵਰਦਿਗਾਰ ਦਾ, ਰਸਨਾ ਕੂੜੀ ਗੜ੍ਹ ਹੰਕਾਰ। ਧਰਮ ਰਾਏ ਅਗੇ ਡਾਲਦਾ, ਕੁੰਭੀ ਨਰਕਾਂ ਦੇਵੇ ਵਾੜ। ਫੜ ਬਾਂਹੋਂ ਨਾ ਕੋਇ ਨਿਕਾਲਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਸੱਜਣ ਠੱਗ ਯਾਰ ਦਾ। ਸੱਜਣ ਸੱਜਣ ਮਨੰਦੜਾ, ਪਰਮ ਪੁਰਖ ਕਰਤਾਰ। ਜਗ ਠੱਗਿਆ ਮੁੱਕਿਆ ਪੰਧੜਾ, ਭਵਜਲ ਉਤਰਿਆ ਪਾਰ। ਡੂੰਘਾ ਸਾਗਰ ਵਹਿਣ ਨੈਣ ਦਾ, ਨੈਣ ਨੈਣਾਂ ਦਏ ਵਖਾਲ। ਸਤਿਗੁਰ ਸੱਚਾ ਪਾਤਸ਼ਾਹ ਸ਼ਾਹਾਂ ਸਿਰ ਸ਼ਹਿਨਸ਼ਾਹ, ਲੇਖਾ ਜਾਣੇ ਸ਼ਾਹ ਕੰਗਾਲ। ਦੋ ਜਹਾਨਾਂ ਬਣੇ ਇਕ ਮਲਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤਾਂ ਕਰੇ ਸੰਭਾਲ। ਸਾਚਾ ਸੁੱਤ ਉਭਾਰਦਾ, ਹਰਿ ਸੱਜਣ ਮੀਤ ਮੁਰਾਰ। ਜੂਠੇ ਝੂਠੇ ਫਲ ਉਜਾੜਦਾ, ਪਤ ਡਾਲੀ ਨਾ ਦਿਸੇ ਵਿਚ ਸੰਸਾਰ। ਨਾਮ ਖੰਡਾ ਹੱਥ ਉਠਾਲਦਾ, ਦੋ ਜਹਾਨਾਂ ਮਾਰੇ ਮਾਰ। ਤੋੜੇ ਲੰਕਾ ਗੜ੍ਹ ਹੰਕਾਰ ਦਾ, ਗਰੀਬ ਨਿਮਾਣੇ ਲਏ ਉਭਾਰ। ਤ੍ਰੈਗੁਣ ਮਾਇਆ ਅਗਨੀ ਸਾੜਦਾ, ਆਪਣੀ ਅਗਨੀ ਆਪੇ ਬਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਕਰਾਏ ਸਦਾ ਪ੍ਰਿਤਪਾਲ। ਪ੍ਰਿਤਪਾਲਕ ਪ੍ਰਿਤਪਾਲਿਆ, ਪਰਮ ਪੁਰਖ ਕਰਤਾਰ। ਜਨ ਭਗਤਾਂ ਹੋਏ ਆਪ ਦਿਆਲਿਆ, ਦੇਵੇ ਦਰਸ ਅਗੰਮ ਅਪਾਰ। ਚਰਨ ਭਿਖਾਰ ਬਣਾਏ ਕਾਲ ਮਹਾਂਕਾਲਿਆ, ਦੋ ਜਹਾਨਾਂ ਪੈਜ ਸਵਾਰ। ਸ਼ਬਦ ਵਜਾਏ ਸਾਚਾ ਤਾਲਿਆ, ਨਾ ਕੋਈ ਦਿਸੇ ਤਾਰ ਸਿਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਲਾਏ ਪਾਰ। ਹਰਿ ਸੱਜਣ ਬੇੜਾ ਬੰਨਿਆ, ਪਰਮ ਪੁਰਖ ਕਰਤਾਰ। ਲੋਕਮਾਤ ਚੜ੍ਹਿਆ ਚੰਨਿਆ, ਨਿਰਗੁਣ ਜੋਤ ਨੂਰ ਉਜਿਆਰ। ਝੂਠੇ ਸਾਧਾਂ ਦੇਵੇ ਡੰਨਿਆ, ਕਲਜੁਗ ਅੰਤਮ ਕਰੇ ਖੁਆਰ। ਕਲਜੁਗ ਕਾਇਆ ਮਾਟੀ ਭਾਂਡਾ ਘੜਿਆ ਸੋ ਭੰਨਿਆ, ਥਿਰ ਰਹੇ ਨਾ ਕੋਇ ਵਿਚ ਸੰਸਾਰ। ਬੈਠਾ ਵੇਖੇ ਛੱਪਰ ਛੰਨਿਆਂ, ਡੂੰਘੀ ਕਵਰੀ ਲਏ ਉਠਾਲ। ਗੁਰਮੁਖ ਵਿਰਲਾ ਜਨਨੀ ਜਨ ਜਣਿਆ, ਜਿਸ ਮਿਲਿਆ ਆਪ ਦੀਨ ਦਿਆਲ। ਹਰਿ ਦਰ ਹਰਿਜਨ ਮਨ ਮਨੂਆਂ ਏਕਾ ਮੰਨਿਆ, ਗੁਰ ਸ਼ਬਦ ਸੱਚਾ ਦਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਆਪਣੇ ਲਾਲ। ਗੁਰਸਿਖ ਲਾਲ ਅਨਮੁਲੜਾ, ਕੀਮਤ ਕੋਇ ਲੋਕ ਨਾ ਪਾਈਆ। ਮਾਤਲੋਕ ਨਾ ਰੁਲੜਾ, ਚੌਦਾਂ ਲੋਕ ਨਾ ਹੱਟ ਵਿਕਾਈਆ। ਆਪ ਉਪਜਿਆ ਆਪਣਾ ਸਾਚਾ ਫੁਲੜਾ, ਪਤ ਡਾਲ੍ਹੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਘਰ, ਘਰ ਇਕ ਸਮਝਾਈਆ। ਇਕ ਇਕ ਕਰਤਾਰ, ਇਕ ਇਕ ਆਪ ਭਵਾਈਆ। ਲੱਖ ਚੁਰਾਸੀ ਜੀਵ ਨਾ ਕਰੇ ਵਿਚਾਰ, ਬਸਤਰ ਗਹਿਣਾ ਨਾ ਕੋਈ ਵਖਾਈਆ। ਦੋਏ ਸਹੰਸਰ ਕਰ ਪੁਕਾਰ, ਬਾਸ਼ਕ ਤਸ਼ਕਾ ਰਿਹਾ ਕੁਰਲਾਈਆ। ਵਿਸ਼ਨੂੰ ਸੁਤਾ ਪੈਰ ਪਸਾਰ, ਸਾਂਗੋ ਪਾਂਗ ਸੇਜ ਬਣਾਈਆ। ਬ੍ਰਹਮਾ ਚਾਰੇ ਮੁਖ ਰਿਹਾ ਲਲਕਾਰ, ਉਚੀ ਕੂਕ ਦਏ ਦੁਹਾਈਆ। ਚਾਰੇ ਵੇਦ ਰਹੇ ਪੁਕਾਰ, ਹਰਿ ਕਾ ਭੇਵ ਕੋਈ ਨਾ ਪਾਈਆ। ਆਦਿ ਜੁਗਾਦਿ ਅਜੂਨੀ ਰਹਿਤ ਖੇਲੇ ਖੇਲ ਵਿਚ ਸੰਸਾਰ, ਨਿਰਗੁਣ ਨਿਰਗੁਣ ਰੂਪ ਵਟਾਈਆ। ਭਗਤ ਭਗਵੰਤ ਮੇਲਾ ਅਗੰਮ ਅਪਾਰ, ਅਗੰਮੜੀ ਸੇਜਾ ਆਪ ਸੁਹਾਈਆ। ਹੱਡ ਮਾਸ ਨਾੜੀ ਚਮੜੇ ਨਾ ਪਾਵੇ ਕੋਈ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਨਾਮ ਦਏ ਵਡਿਆਈਆ। ਝੂਠੀ ਠੱਗੀ ਜਗਤ ਠਗੌਰ, ਕਾਮ ਕਰੋਧ ਲੋਭ ਮੋਹ ਹਲਕਾਇਆ। ਝੂਠੀ ਬਸਤੀ ਹੋਇਆ ਬੌਰ, ਨਾਮ ਖੁਮਾਰੀ ਨਾ ਕੋਏ ਰਖਾਇਆ। ਆਤਮ ਅੰਧੇਰਾ ਹੋਇਆ ਘੋਰ, ਗਹਿਰ ਗੰਭੀਰ ਦਿਸ ਨਾ ਆਇਆ। ਮਾਨਸ ਜਨਮ ਨਾ ਗਿਆ ਸੌਰ, ਲਖ ਚੁਰਾਸੀ ਫੰਦ ਨਾ ਕੋਈ ਕਟਾਇਆ। ਸਾਚੇ ਨਾਮ ਨਾ ਰਗੜਾ ਲਾਇਆ ਪੀਤਾ ਦੌਰ, ਸਚ ਪਿਆਲਾ ਹੱਥ ਨਾ ਕਿਸੇ ਫੜਾਇਆ। ਮਨ ਮੂਰਖ ਚੜ੍ਹਿਆ ਝੂਠੇ ਘੋੜ, ਹਰਿ ਕਾ ਸ਼ਬਦ ਨਾ ਕੋਈ ਰਖਾਇਆ। ਘਰ ਸਾਚੇ ਮਿਲੇ ਨਾ ਏਕਾ ਹੋੜ, ਨਿਰਗੁਣ ਨਿਰਗੁਣ ਵੇਖ ਵਖਾਇਆ। ਹਰਿ ਹਰਿ ਨਾ ਗਾਇਆ ਨਿਰੰਕਾਰੀ ਦੋਹਰ, ਰਸਨਾ ਜਗਤ ਵਿਵਾਦ ਵਧਾਇਆ। ਲੇਖਾ ਚੁਕੇ ਨਾ ਤੋਰ ਮੋਰ, ਤੋਰ ਮੋਰ ਏਕਾ ਰੰਗ ਰੂਪ ਰੰਗਾਇਆ। ਪੰਜ ਤਤ ਦਿਸੇ ਗਾਗਰ ਕੋਰ, ਸਾਚਾ ਅੱਖਰ ਨਾ ਕਿਸੇ ਲਿਖਾਇਆ। ਮਨ ਕਾ ਘੋੜਾ ਕਿਸੇ ਨਾ ਹੋੜਾ, ਦਹਿ ਦਿਸ਼ਾ ਦਏ ਦੁੜਾਇਆ। ਗੁਰਮੁਖ ਵਿਰਲਾ ਸਤਿਗੁਰ ਪੂਰੇ ਆਪਣੇ ਚਰਨ ਕਵਲ ਸੰਗ ਜੋੜਾ, ਚਰਨ ਚਰਨੋਦਕ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਇਆ। ਹਰਿਜਨ ਸਾਚੇ ਮੇਲਦਾ, ਜੁਗਾ ਜੁਗੰਤਰ ਸਾਚੀ ਕਾਰ। ਆਪਣੀ ਖੇਲ ਆਪੇ ਖੇਲਦਾ, ਮਨਮੁਖਾਂ ਮਾਰੇ ਮਾਰ। ਲੇਖਾ ਜਾਣੇ ਧਰਮ ਰਾਏ ਦੀ ਜੇਲ੍ਹ ਦਾ, ਲਖ ਚੁਰਾਸੀ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਸਾਚੇ ਆਪ ਉਠਾਇਆ, ਕਰ ਕਿਰਪਾ ਦੀਨ ਦਿਆਲ। ਦਰਦ ਦੁੱਖ ਭੈ ਭੰਜਨ ਨਾਮ ਰਖਾਇਆ, ਦੀਨਾ ਨਾਥ ਕਰੇ ਪ੍ਰਿਤਪਾਲ। ਸੱਜਣ ਠੱਗ , ਸ਼ਬਦ ਗੁਰ ਬਣ ਦਲਾਲ। ਝੂਠਾ ਕਾਗ ਕਗ ਉਡਾਇਆ, ਵੇਲੇ ਅੰਤ ਕਰੇ ਸੰਭਾਲ। ਕਲਜੁਗ ਅਗਨੀ ਆਪ ਬੁਝਾਇਆ, ਦਿਵਸ ਰੈਣ ਬਣ ਰਖਵਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਉਠਾਏ ਸਾਚੇ ਲਾਲ। ਲਾਲ ਉਠਾਇਆ ਹਰਿ ਹਰਿ ਮੀਤ, ਕਿਰਪਾਨਿਧ ਗੁਣ ਨਿਧਾਨ। ਕਾਇਆਂ ਕਰੇ ਠੰਡੀ ਸੀਤ, ਪੂਰਬ ਲਹਿਣਾ ਚੁੱਕੇ ਆਣ। ਮਾਨਸ ਜਨਮ ਜਾਏ ਜੀਤ, ਪੁਰਖ ਅਬਿਨਾਸ਼ੀ ਦੇਵੇ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਤਰ ਸੁਘੜ ਬਣਾਏ ਮੂਰਖ ਮੁਗਧ ਅੰਞਾਣ। …………………..
