Granth 08 Likhat 056: 19 Chet 2016 Bikarmi Channan Singh de Ghar Pind Chambal Jila Amritsar

੧੯ ਚੇਤ ੨੦੧੬ ਬਿਕ੍ਰਮੀ ਚੰਨਣ ਸਿੰਘ ਦੇ ਘਰ ਚੰਬਲ ਜ਼ਿਲਾ ਅੰਮ੍ਰਿਤਸਰ

ਜੋਤੀ ਨੂਰ ਜਗਤ ਗੁਰ ਚਾਨਣ, ਵਰਭੰਡੀ ਵੰਡ ਵੰਡਾਈਆ। ਪਰਮ ਪੁਰਖ ਪੁਰਖ ਸੁਲਤਾਨਣ, ਪਾਰਬ੍ਰਹਮ ਵਡਿਆਈਆ। ਸ਼ਬਦੀ ਤੀਰ ਬ੍ਰਹਿਮੰਡ ਨਿਸ਼ਾਨਣ, ਹਰਿ ਹਰਿ ਆਪ ਕਰਾਈਆ। ਜਨ ਭਗਤਾਂ ਦੇਵੇ ਬ੍ਰਹਮ ਗਿਆਨਣ, ਆਤਮ ਵਿਦਿਆ ਇਕ ਪੜ੍ਹਾਈਆ। ਚਰਨ ਕਵਲ ਸਚ ਧਿਆਨਣ, ਸਾਖਿਆਤ ਜੋਤ ਰੁਸ਼ਨਾਈਆ। ਸਾਚਾ ਸ਼ਬਦ ਸੱਚੀ ਧੁੰਨਕਾਨਣ, ਰਾਗ ਅਨਾਦ ਸੁਣਾਈਆ। ਭੇਖਾਧਾਰੀ ਭੇਖ ਧਰੇ ਬਲ ਬਾਵਣ, ਭੇਵ ਕੋਇ ਨਾ ਪਾਈਆ। ਮਨਮੁਖ ਝੂਠੀ ਖ਼ਾਕ ਛਾਨਣ, ਲਾਲ ਅਮੋਲਕ ਹੱਥ ਨਾ ਆਈਆ। ਤ੍ਰੈਗੁਣ ਮਾਇਆ ਹੱਡੀਆਂ ਬਾਲਣ, ਪੰਜ ਤੱਤ ਅਗਨੀ ਡਾਹੀਆ। ਨਿਕਲੇ ਲਾਟ ਜੋਤ ਜਵਾਲਣ, ਧੂਆਂਧਾਰ ਸਮਾਈਆ। ਪੁਰਖ ਅਬਿਨਾਸ਼ ਜੋਤ ਅਕਾਲਣ, ਨਿਰਭੈ ਰੂਪ ਵਟਾਈਆ। ਕਲਜੁਗ ਅੰਤਮ ਬਣ ਦਲਾਲਣ, ਲੋਕਮਾਤ ਵੇਖ ਵਖਾਈਆ। ਅਗੰਮ ਅਗੰਮੜੀ ਚਲੀ ਚਾਲਣ, ਚਾਲ ਨਿਰਾਲੀ ਹਰਿ ਹਰਿ ਰਘੁਰਾਈਆ। ਆਪੇ ਵਸਿਆ ਸਚ ਸੱਚੀ ਧਰਮਸਾਲਣ, ਧਰਮੀ ਧਰਮ ਕਮਾਈਆ। ਗੁਰਸਿਖਾਂ ਤੋੜਨਹਾਰਾ ਜਗਤ ਜੰਜਾਲਣ, ਜਗਤ ਵਿਕਾਰਾ ਮੇਟ ਮਿਟਾਈਆ। ਕੋਟਨ ਕੋਟੀ ਜੀਵ ਜੰਤ ਸਾਧ ਸੰਤ ਜੰਗਲ ਜੂਹ ਉਜਾੜ ਪਹਾੜ ਭਾਲਣ, ਟਿੱਲੇ ਪਰਬਤ ਫੇਰਾ ਪਾਈਆ। ਕੋਟਨ ਕੋਟੀ ਜਲ ਜਲ ਧਾਰਾ ਘਾਲ ਘਾਲਣ, ਕੋਟਨ ਬੈਠੇ ਧੂਣੀਆਂ ਤਾਈਆ। ਕੋਟਨ ਨੰਗੀਂ ਪੈਰੀਂ ਫਿਰ ਫਿਰ ਪਾਇਣ ਛਾਲਨ, ਕੋਟਨ ਕੋਟੀ ਮਿਰਗ ਛਾਲਾ ਹੇਠ ਵਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਧੁਰ ਦੀ ਮਾਲਣ, ਹਰਿਜਨ ਸਾਚੇ ਵੇਖ ਵਖਾਈਆ। ਹਰਿ ਮਾਲਣ ਹਰਿ ਖਾਰੀਆ, ਆਪਣਾ ਰੂਪ ਵਟਾਏ। ਏਕ ਜੋਤ ਨਰ ਨਿਰੰਕਾਰੀਆ, ਸੇਵਕ ਸੇਵ ਕਮਾਏ। ਵੇਖ ਵਖਾਣੇ ਵਡ ਸੰਸਾਰੀਆ, ਸਮੁੰਦ ਸਾਗਰ ਪਾਰ ਕਰਾਏ। ਧਰਤ ਧਵਲ ਹੋ ਉਜਿਆਰੀਆ, ਆਪ ਆਪਣਾ ਵੇਸ ਵਟਾਏ। ਲੋਕਮਾਤ ਵੇਖੇ ਤੇਰੀ ਇਕ ਕਿਆਰੀਆ, ਆਪ ਆਪਣਾ ਫੇਰਾ ਪਾਏ। ਗੁਰਮੁਖ ਖਿੜਿਆ ਫੁਲ ਸੱਚੀ ਗੁਲਜ਼ਾਰੀਆ, ਦਿਵਸ ਰੈਣ ਮਹਿਕ ਮਹਿਕਾਏ। ਭਵਰਾ ਗੂੰਜੇ ਸ਼ਾਹ ਅਸਵਾਰੀਆ, ਦਿਵਸ ਰੈਣ ਰਿਹਾ ਉਘਾਏ। ਵਾਜਾਂ ਮਾਰੇ ਆਪ ਆਪਣੀ ਵਾਰੀਆ, ਆਪੇ ਸੋਏ ਰਿਹਾ ਜਗਾਏ। ਸਾਚਾ ਤਾਗਾ ਸੋਹੰ ਧਾਰੀਆ, ਨਾਮ ਨਾਮਾ ਹੱਥ ਉਠਾਏ। ਕਲਜੁਗ ਗੁੰਦੇ ਹਾਰ ਨਿਆਰੀਆ, ਨਿਰਗੁਣ ਬੈਠਾ ਬੇਪਰਵਾਹੇ। ਸਚ ਸਿੰਘਾਸਣ ਅਪਰ ਅਪਾਰੀਆ, ਸ਼ਾਹੋ ਭੂਪ ਆਪ ਸੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਮਾਲਾ ਆਪ ਪਹਿਨਾਏ। ਸਾਚੀ ਮਾਲਾ ਫੂਲਨ ਹਾਰ, ਗੁਰਮੁਖ ਜੋੜ ਜੁੜਾਇਆ। ਪਾਏ ਗਲ ਸੱਚੀ ਸਰਕਾਰ, ਸੋਹਣਾ ਸਗਨ ਮਨਾਇਆ। ਥਿਰ ਘਰ ਬੈਠ ਸੱਚੇ ਦਰਬਾਰ, ਦਰ ਆਪਣਾ ਆਪ ਸੁਹਾਇਆ। ਅੱਠੇ ਪਹਿਰ ਬਸੰਤ ਬਹਾਰ, ਖਿਜ਼ਾਂ ਰੁੱਤ ਨਾ ਕੋਇ ਵਖਾਇਆ। ਅੰਮ੍ਰਿਤ ਬਰਖੇ ਕਿਰਪਾ ਧਾਰ, ਲੇਖ ਲੇਖਾ ਵੇਖ ਵਖਾਇਆ। ਰਵ ਸਸ ਕਰੇ ਪਿਆਰ, ਆਪਣੀ ਕਿਰਨਾ ਚਰਨ ਛੁਹਾਇਆ। ਰਾਗ ਨਾਦ ਸੁਣਾਇਣ ਧੁਨ ਕਾਰ, ਗਣ ਗੰਧਰਬ ਵੇਖ ਵਖਾਇਆ। ਦੇਵਤ ਸੁਰ ਕਰ ਸ਼ੰਗਾਰ, ਆਪਣਾ ਤਾਲ ਰਹੇ ਵਜਾਇਆ। ਪੁਰਖ ਅਬਿਨਾਸ਼ੀ ਖ਼ਬਰਦਾਰ, ਆਪ ਆਪਣਾ ਖੇਲ ਖਿਲਾਇਆ। ਕਲਜੁਗ ਅੰਤਮ ਹੋ ਤਿਆਰ, ਨਿਰਗੁਣ ਜਾਮਾ ਭੇਸ ਵਟਾਇਆ। ਸੰਤ ਸੁਹੇਲੇ ਕਰ ਉਜਿਆਰ, ਗੁਰੂ ਗੁਰ ਚੇਲੇ ਮੇਲ ਮਿਲਾਇਆ। ਜਗਤ ਦੁਹੇਲਾ ਧੱਕਾ ਦੇਵੇ ਮਾਰ, ਨਾ ਸਕੇ ਕੋਇ ਬਚਾਇਆ। ਭੈਣ ਭਾਈ ਮਾਤ ਪਿਤ ਸਾਕ ਸੈਣਾ ਸਕਾ ਨਾ ਰਿਹਾ ਵਿਚਾਰ, ਆਪ ਆਪਣੇ ਲਏ ਤਰਾਇਆ। ਕੁਲੀ ਕੱਖਾਂ ਕਰ ਪਿਆਰ, ਮਹੱਲ ਅਟੱਲ ਜਗਤ ਤਜਾਇਆ। ਲੱਖਾਂ ਵਿਚੋਂ ਕੱਢੇ ਇਕੋ ਬਾਹਰ, ਗੋਬਿੰਦ ਤੇਰਾ ਪੂਰਾ ਪੂਰ ਕਰਾਇਆ। ਭਾਂਡਾ ਸੱਖ ਸਰਬ ਸੰਸਾਰ, ਸਾਚਾ ਸਾਕੀ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸੀਸ ਗੁੰਦਾਇਆ। ਸੀਸ ਗੁੰਦਾਏ ਹਰਿ ਮੁਖ ਵਾਕਾ, ਖੇਲੇ ਖੇਲ ਨਿਆਰਾ। ਖੋਲ੍ਹਣਹਾਰਾ ਬੰਦ ਬੰਦ ਤਾਕਾ, ਦੀਪਕ ਜੋਤ ਕਰੇ ਉਜਿਆਰਾ। ਕਲਜੁਗ ਜਾਣੇ ਆਪੇ ਸਾਕਾ, ਲੇਖਾ ਲਿਖਤ ਆਪਾਰਾ। ਪੂਰ ਕਰਾਏ ਆਪਣਾ ਭਵਿਖਤ ਵਾਕਾ, ਆਪੇ ਹੋਏ ਪਹਿਰੇਦਾਰਾ। ਹਰਿ ਸੰਗਤ ਹਰਿ ਬਣ ਬਣ ਰਾਖਾ, ਬੇੜਾ ਚਲਾਏ ਵਿਚ ਸੰਸਾਰਾ। ਪੂਰਾ ਕਰੇ ਪਿਛਲਾ ਲਹਿਣਾ ਘਾਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਸੱਜਣ ਲੇਖ ਲਿਖਾਇਆ।