੫ ਫੱਗਣ ੨੦੧੪ ਬਿਕ੍ਰਮੀ ਚੰਨਣ ਸਿੰਘ ਦੇ ਘਰ
ਘਰ ਡੰਡੌਤ ਘਰ ਬੰਦਨਾ, ਘਰ ਘਰ ਨਿਮਸਕਾਰ। ਘਰ ਘਰ ਗੁਰਮੁਖ ਪਰਮਾਨੰਦਨਾ, ਘਰ ਘਰ ਚਰਨ ਪਿਆਰ। ਘਰ ਘਰ ਗੁਰ ਬਖ਼ਸ਼ੰਦਨਾ, ਘਰ ਘਰ ਦਏ ਅਧਾਰ। ਘਰ ਘਰ ਚੜ੍ਹਿਆ ਸਾਚਾ ਚੰਦਨਾ, ਘਰ ਘਰ ਜੋਤ ਕਰੇ ਉਜਿਆਰ। ਘਰ ਘਰ ਤੋੜੇ ਝੂਠਾ ਫੰਦਨਾ, ਘਰ ਘਰ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਲਾਏ ਪਾਰ। ਘਰ ਪਾਇਆ ਘਰ ਵਸਿਆ, ਘਰ ਦੀਵਾ ਘਰ ਬਾਤੀ। ਘਰ ਪਰਕਾਸ਼ ਕੋਟਨ ਰਵ ਸੱਸਿਆ, ਘਰ ਮਿਟੇ ਅੰਧੇਰੀ ਰਾਤੀ। ਘਰ ਸਤਿਗੁਰ ਆਵੇ ਨੱਸਿਆ, ਘਰ ਦੇਵੇ ਬੂੰਦ ਸਵਾਂਤੀ। ਘਰ ਮੰਦਰ ਬਹਿ ਬਹਿ ਹੱਸਿਆ, ਘਰ ਮਿਲਿਆ ਕਮਲਾਪਾਤੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਦੇਵੇ ਲਹਿਣਾ ਬਾਕੀ। ਘਰ ਸੋਹੇ ਘਰ ਸੁਹਾਇਆ, ਘਰ ਚੜ੍ਹਾਇਆ ਸਾਚਾ ਚੰਦ। ਘਰ ਦੋਏ ਦੋਏ ਏਕਾ ਘਰ ਵਖਾਇਆ, ਇਕ ਵਖਾਏ ਨਿਜਾਨੰਦ। ਘਰ ਘਰ ਹੋਏ ਰੁਸ਼ਨਾਇਆ, ਘਰ ਮਿਟਾਈ ਦੂਈ ਕੰਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਲਾਏ ਰਸਨਾ ਗਾਇਆ ਬੱਤੀ ਦੰਦ।
