Granth 04 Likhat 120: 11 Faggan 2011 Bikarmi Swami Sant Darshna Anand de navit Batala Jila Gurdaspur

੧੧ ਫਗਣ ੨੦੧੧ ਬਿਕ੍ਰਮੀ ਸਵਾਮੀ ਸੰਤ ਦਰਸ਼ਨਾ ਅਨੰਦ ਦੇ ਨਵਿਤ ਬਟਾਲਾ ਜ਼ਿਲਾ ਗੁਰਦਾਸਪੁਰ

ਦਰ ਘਰ ਸਾਚੇ ਮੇਲ ਭਗਤ ਭਗਵਾਨਿਆ। ਸ਼ਬਦ ਚੜ੍ਹਾਏ ਸਾਚਾ ਤੇਲ, ਗੁਰਮੁਖ ਸਾਚੇ ਸੁਘੜ ਸਿਆਣਿਆਂ। ਅਚਰਜ ਕਰੇ ਲੋਕਮਾਤ ਖੇਲ, ਨਾ ਜਾਣੇ ਜੀਵ ਨਿਧਾਨਿਆ। ਧਰਮ ਰਾਏ ਦੀ ਕਟੇ ਜੇਲ, ਰਸਨਾ ਗਾਏ ਹਰਿ ਭਗਵਾਨਿਆ। ਸਦਾ ਵਸੇ ਰੰਗ ਨਵੇਲ, ਚੱਲੇ ਚਲਾਏ ਆਪਣੇ ਭਾਣਿਆ। ਹਰਿ ਸਾਚਾ ਸੱਜਣ ਸੁਹੇਲ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਵਡ ਬਲੀ ਬਲਵਾਨਿਆ। ਵਡ ਬਲੀ ਬਲਵਾਨ ਨਰ ਨਿਰੰਕਾਰਿਆ। ਸ਼ਬਦ ਰਖਾਏ ਤਿਖੀ ਧਾਰ ਵਿਚ ਸੰਸਾਰਿਆ। ਕਲਜੁਗ ਮੇਟੇ ਅੰਧੇਰੀ ਰਾਤ, ਚਾਰੋਂ ਕੁੰਟ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਡੰਕਾ ਸੋਹੰ ਸ਼ਬਦ ਵਜਾ ਰਿਹਾ। ਸੋਹੰ ਸ਼ਬਦ ਅਪਾਰ, ਵਿਚ ਸੰਸਾਰਿਆ। ਖੋਲ੍ਹੇ ਹਰਿ ਦਵਾਰ, ਹਰਿ ਨਿਰੰਕਾਰਿਆ। ਚਾਰ ਵਰਨਾਂ ਇਕ ਪਿਆਰ, ਕਰੇ ਖੇਲ ਅਪਰ ਅਪਾਰਿਆ। ਸਾਚਾ ਦੇਵੇ ਸ਼ਬਦ ਅਧਾਰ, ਸੋਹੰ ਵਰਤੇ ਵਿਚ ਸੰਸਾਰਿਆ। ਆਤਮ ਖੰਡਾ ਰਿਹਾ ਮਾਰ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰੇ ਖੇਲ ਨਿਆਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਸਤਿਜੁਗ ਸਾਚੀ ਧਾਰ ਬੰਨ੍ਹਾ ਰਿਹਾ। ਜਨ ਭਗਤਾਂ ਪੁੱਛੇ ਵਾਤੀ, ਦੇਵੇ ਨਾਮ ਸਚ ਸੁਗਾਤੀ, ਅੰਮ੍ਰਿਤ ਪਿਆਏ ਬੂੰਦ ਸਵਾਂਤੀ, ਕਾਇਆ ਕਰੇ ਠੰਡੀ ਠਾਰ ਹੈ। ਆਤਮ ਅੰਦਰ ਮਾਰੇ ਝਾਤੀ, ਮਿਟੇ ਰੈਣ ਅੰਧੇਰੀ ਰਾਤੀ, ਚਿੱਟੇ ਘੋੜੇ ਹਰਿ ਅਸਵਾਰ ਹੈ। ਕਲਜੁਗ ਤੇਰੀ ਬਣਾਏ ਅੰਤ ਮਿੱਟੀ ਖ਼ਾਕੀ, ਗੁਰਮੁਖਾਂ ਚੁਕਾਏ ਲਹਿਣਾ ਦੇਣਾ ਬਾਕੀ, ਲੱਖ ਚੁਰਾਸੀ ਕਰੇ ਪਾਰ ਹੈ। ਨਾ ਕੋਈ ਦੀਸੇ ਰਾਜ ਰਾਜਾਨ ਸ਼ਾਹ ਸੁਲਤਾਨ ਆਕੀ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਦਰ ਦਵਾਰਾ ਇਕ ਅਕਾਲ ਹੈ। ਭਰਿਆ ਰਹੇ ਭੰਡਾਰਾ, ਸਦਾ ਰਹੇ ਦਿਆਲ ਹੈ। ਦੇਂਦਾ ਆਏ ਵਾਰੋ ਵਾਰਾ, ਜੁਗਾ ਜੁਗੰਤਰ ਅਵਲੜੀ ਚਾਲ ਹੈ। ਸਤਿਜੁਗ ਤ੍ਰੇਤਾ ਪਾਰ ਉਤਾਰਾ, ਦਵਾਪਰ ਖੇਲ ਨਿਆਰ ਹੈ। ਕਲਜੁਗ ਤੇਰੀ ਅੰਤਮ ਵਾਰਾ, ਪ੍ਰਭ ਅਬਿਨਾਸ਼ੀ ਖੇਲੇ ਖੇਲ, ਨਾ ਕੋਈ ਜਾਣੇ ਜੀਵ ਗਵਾਰ ਹੈ। ਜਨ ਭਗਤਾਂ ਕਰਾਏ ਆਤਮ ਮੇਲ, ਸ਼ਬਦ ਸਰੂਪੀ ਚਾੜ੍ਹੇ ਤੇਲ, ਸਾਚਾ ਦੀਪਕ ਆਪ ਜਗਾਏ ਬਣ ਸਾਚਾ ਸੱਜਣ ਸੁਹੇਲ ਹੈ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇਵੇ ਨਾਮ ਵਰ, ਘਰ ਸਚ ਮਿਲਾਏ ਮੇਲ ਹੈ। ਘਰ ਸਾਚਾ ਹਰਿ ਨਿਰੰਕਾਰਿਆ। ਪਿੰਡ ਕਾਚਾ ਜੀਵ ਗਵਾਰਿਆ। ਗੁਰਮੁਖ ਵਿਰਲੇ ਹਿਰਦੇ ਵਾਚਾ, ਦਰਸ ਦਿਖਾਏ ਹਰਿ ਅਮੋਘਾ, ਮਿਲਿਆ ਮੇਲ ਧੁਰ ਸੰਜੋਗਾ, ਕਟੇ ਰੋਗ ਵਿੱਚੋਂ ਹਉਮੇ ਰੋਗਾ, ਆਪ ਚੁਗਾਏ ਸ਼ਬਦ ਚੋਗ, ਸੋਹੰ ਸ਼ਬਦ ਆਤਮ ਚੋਗਾ, ਮਿਲੇ ਮੇਲ ਕੰਤ ਭਤਾਰਿਆ। ਸਾਚਾ ਭੋਗ ਗੁਰਮੁਖ ਵਿਰਲੇ ਭੋਗਾ, ਲੱਖ ਚੁਰਾਸੀ ਭੁੱਲੀ ਰੁਲੀ, ਨਾ ਦੇਵੇ ਕੋਈ ਸਹਾਰਿਆ। ਹਰਿ ਭਾਗ ਲਗਾਏ ਗੁਰਮੁਖ ਕਾਇਆ ਕੁੱਲੀ, ਅੰਤਮ ਕਲਜੁਗ ਲੋਕਮਾਤੀ ਫਲੀ ਫੁੱਲੀ, ਅੱਠੇ ਪਹਿਰ ਖਿੜੀ ਰਹੇ ਗੁਲਜ਼ਾਰ ਹੈ। ਬੰਦ ਕਵਾੜੀ ਅੰਤਮ ਖੁਲ੍ਹੀ, ਅੰਮ੍ਰਿਤ ਧਾਰ ਏਕਾ ਡੁੱਲ੍ਹੀ, ਕਾਇਆ ਕਰੇ ਠੰਡੀ ਠਾਰ ਹੈ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਕਿਰਪਾ ਕਰੇ ਅਪਰ ਅਪਾਰ ਹੈ। ਚਰਨ ਪਿਆਰ ਹਰਿ ਭਗਵੰਤਿਆ। ਦਿਵਸ ਰੈਣ ਪਾਵੇ ਸਾਰ, ਮਿਲਿਆ ਮੇਲ ਸਾਚੇ ਕੰਤਿਆ। ਸਾਜਣ ਸਾਚਾ ਮੀਤ ਮੁਰਾਰ, ਆਪੇ ਗੁਪਤ ਆਪੇ ਜ਼ਾਹਿਰ ਆਪ ਆਪਣੇ ਰੰਗ ਰਗੰਤਿਆ। ਏਕਾ ਜੋਤ ਹਰਿ ਨਿਰੰਕਾਰ, ਦੂਜੀ ਰੱਖੇ ਸ਼ਬਦ ਧਾਰ ਪਵਣ ਸਵਾਸੀ ਨਾਲ ਅਪਾਰ, ਸਾਚਾ ਮੇਲ ਸਾਧਨ ਸੰਤਿਆ। ਸ਼ਬਦ ਘੋੜੇ ਹੋ ਅਸਵਾਰ, ਹੱਥ ਫੜੇ ਨਾਮ ਕਟਾਰ, ਕਲਜੁਗ ਤੇਰੀ ਅੰਤਮ ਵਾਰਿਆ। ਮੇਟ ਮਿਟਾਏ ਠਗ ਚੋਰ ਯਾਰ, ਰੱਖੇ ਲਾਜ ਸਾਧ ਸੰਤਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਕਲਜੁਗ ਕਾਲਾ ਵੇਸ ਕਰ, ਦਰ ਦਰਵੇਸ਼ ਹਰਿ ਬੇਮੁਖਾਂ ਮਾਇਆ ਪਾਏ ਬੇਅੰਤਿਆ। ਕਲਜੁਗ ਮਾਇਆ ਹਰਿ ਜੀ ਪਾਈ। ਵੇਲਾ ਅੰਤ ਨਾ ਜਾਣੇ ਹਰਿ ਜੀ ਰਾਈ। ਚਾਰੋਂ ਕੁੰਟ ਭੁੱਲੀ ਰੁਲੀ ਲੱਖ ਚੁਰਾਸੀ ਸਰਬ ਲੋਕਾਈ। ਅੰਮ੍ਰਿਤ ਆਤਮ ਸਭ ਦੀ ਡੁੱਲ੍ਹੀ, ਆਦਿ ਪੁਰਖ ਆਦਿ ਸ਼ਕਤ ਜੋਤ ਨਿਰੰਜਣ ਭੁਲੀ, ਦਰਸ ਨਾ ਪਾਇਣ ਤੀਜੇ ਨੈਣ। ਗੁਰਮੁਖ ਵਿਰਲੇ ਚਰਨ ਪ੍ਰੀਤੀ ਘੋਲ ਘੁੱਲੀ, ਮਿਲਿਆ ਮੇਲ ਹਰਿ ਸਾਚੇ ਸਾਕ ਸੱਜਣ ਸੈਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਸੰਤ ਜਨਾਂ, ਤਨ ਸ਼ਿੰਗਾਰ ਕਰਾਨੇ ਸ਼ਬਦ ਬਿਬਾਣੇ ਤਨ ਸਾਚੀ ਲੇਖੀ। ਸਾਚਾ ਸ਼ਬਦ ਤਨ ਸ਼ਿੰਗਾਰਿਆ। ਕਿਰਪਾ ਕਰੇ ਹਰਿ ਗਿਰਧਾਰਿਆ। ਆਤਮ ਜੋਤੀ ਜੋਤ ਧਰੇ, ਮਿਟੇ ਅੰਧ ਅੰਧਿਆਰਿਆ। ਦਿਵਸ ਰੈਣ ਸੰਤ ਸੁਹੇਲਾ ਅੱਠੇ ਪਹਿਰ ਪੁਕਾਰ ਸੁਣੇ, ਦੇਵੇ ਸ਼ਬਦ ਨਾਦ ਧੁਨ ਧੁਨਕਾਰਿਆ। ਕਵਣ ਜਾਣੇ ਤੇਰੇ ਗੁਣੇ, ਲੱਖ ਚੁਰਾਸੀ ਛਾਣੇ ਪੁਣੇ, ਗੁਰਮੁਖ ਵਿਰਲੇ ਵਿੱਚੋਂ ਲੱਭੇ ਵੇਖੇ ਵੇਖਣਹਾਰ ਰਤਨੀ ਰਤਨ ਜਵਾਹਰਿਆ। ਬੇਮੁਖ ਪਾਏ ਭਰਮ ਭੁਲੇਖੇ, ਅੱਠੇ ਪਹਿਰ ਹਰਿ ਵੇਖੇ ਲੇਖੇ, ਜੋਤੀ ਖੇਲ ਅਪਾਰਿਆ। ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼ੇ, ਗੁਰਮੁਖ ਵਿਰਲਾ ਲੋਕਮਾਤ ਕਲਜੁਗ ਤੇਰੀ ਅੰਤਮ ਵਾਰੇ ਨੈਣ ਵੇਖੇ, ਜਗੇ ਜੋਤ ਇਕ ਬਨਵਾਰਿਆ। ਜੋਤੀ ਜਾਮਾ ਧਾਰੇ ਭੇਖੇ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਦੇਵੇ ਸ਼ਬਦ ਇਕ ਅਧਾਰਿਆ। ਏਕਾ ਸ਼ਬਦ ਇਕ ਸਹਾਰਾ। ਜਨ ਭਗਤਾਂ ਦੇਵੇ ਕਰ ਪਿਆਰਾ। ਸੋਹੰ ਵੱਜੇ ਤਨ ਨਗਾਰਾ। ਚਾਰੋਂ ਕੁੰਟ ਹਾਹਾਕਾਰਾ। ਰਾਜਾ ਰਾਣਾ ਹੋਏ ਖੁਆਰਾ। ਮੰਨਣਾ ਪਏ ਸਿਰ ਤੇ ਭਾਣਾ, ਆਪੇ ਜਾਣੇ ਚਤੁਰ ਸੁਜਾਨਾ। ਲੱਖ ਚੁਰਾਸੀ ਅੰਤ ਮਿਟਾਏ ਪੀਣਾ ਖਾਣਾ ਏਕਾ ਤੀਰ ਚਲਾਨਾ। ਰਸਨਾ ਖਿੱਚੇ ਹਰਿ ਕਮਾਨਾ। ਪਹਿਲਾ ਮਾਰੇ ਵਿਚ ਮਦੀਨੇ ਮੱਕੇ, ਕਰੇ ਖੇਲ ਸ੍ਰੀ ਭਗਵਾਨਾ। ਲੱਖ ਚੁਰਾਸੀ ਧਰਮ ਰਾਏ ਦੇ ਦਰ ਦਵਾਰੇ ਹੱਕੇ, ਕਲਜੁਗ ਕਾਇਆ ਫਲ ਅੰਤਮ ਪੱਕੇ, ਸ਼ਬਦ ਹਲੂਣਾ ਇਕ ਲਗਾਣਾ। ਲਾੜੀ ਮੌਤ ਦੂਰ ਦੁਰਾਡੀ ਹਰਿ ਦਵਾਰੇ ਲੋਕਮਾਤ ਖਿੜ ਖਿੜ ਹੱਸੇ, ਪ੍ਰਭ ਅਬਿਨਾਸ਼ੀ ਹੁਕਮ ਸੁਣਾਨਾ। ਜੋਤੀ ਜਾਮਾ ਸ੍ਰੀ ਭਗਵਾਨਾ, ਆਪੇ ਗੋਪੀ ਆਪੇ ਕਾਹਨਾ, ਨਾ ਕੋਈ ਜਾਣੇ ਜੀਵ ਨਿਧਾਨਾ। ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਏਕਾ ਚਾੜ੍ਹੇ ਸ਼ਬਦ ਰਾਣਾ। ਸ਼ਬਦ ਘੋੜੇ ਹਰਿ ਅਸਵਾਰਾ, ਧੁਰ ਦਰਗਾਹੋਂ ਆਇਆ ਦੌੜਾ। ਕਲਜੁਗ ਤੇਰੀ ਅੰਤਮ ਵਾਰਾ, ਚੌਥਾ ਚੁੱਕੇ ਅੰਤਮ ਪੌੜਾ। ਭੰਨੇ ਜੀਵ ਕਲਜੁਗ ਰੇਠਾ ਕੌੜਾ। ਨਾ ਕਰੇ ਕੋਈ ਉਧਾਰਾ, ਗੁਰਮੁਖਾਂ ਪ੍ਰਭ ਸਾਚਾ ਬਹੁੜਾ। ਸ਼ਬਦ ਲਗਾਏ ਏਕਾ ਪੌੜਾ। ਆਪ ਕਰਾਏ ਪਾਰ ਕਿਨਾਰਾ, ਸਚ ਦਵਾਰਾ ਨਾ ਕੋਈ ਜਾਣੇ ਲੰਮਾ ਚੌੜਾ। ਜੋਤੀ ਜੋਤ ਸਰੂਪ ਹਰਿ, ਭਗਤ ਜਨਾਂ ਹਰਿ ਕਿਰਪਾ ਕਰ, ਆਪ ਮਿਲਾਏ ਦਇਆ ਕਮਾਏ, ਏਕਾ ਦੂਆ ਏਕਾ ਜੋੜਾ। ਏਕਾ ਏਕ ਇਕੱਲਾ, ਹਰਿ ਨਿਰੰਕਾਰਿਆ। ਸਾਚਾ ਹਰਿ ਮਹੱਲਾ, ਜਗੇ ਜੋਤ ਅਪਰ ਅਪਾਰਿਆ। ਨਾ ਕੋਈ ਜਲ ਨਾ ਕੋਈ ਥਲਾ, ਸਾਚੀ ਖੇਲ ਅਪਰ ਅਪਾਰਿਆ। ਨਾ ਕੋਈ ਘੜੀ ਨਾ ਪਲਾ, ਅੱਠੇ ਪਹਿਰ ਨਾ ਕੋਈ ਦਿਵਸ ਨਾ ਕੋਈ ਰੈਣ, ਏਕਾ ਰੰਗ ਸਮਾ ਰਿਹਾ। ਸ੍ਰਿਸ਼ਟ ਸਬਾਈ ਕਲ ਵੇਖੇ ਸਾਚੇ ਨੈਣ, ਭਰਮ ਭੁਲੇਖੇ ਆਪ ਭੁਲਾ ਰਿਹਾ। ਆਪ ਵਹਾਏ ਡੂੰਘੇ ਵਹਿਣ, ਰਸਨ ਕਿਸੇ ਨਾ ਸਕੇ ਕਹਿਣ, ਮਾਇਆ ਜਾਲ ਹਰਿ ਅਕਾਲ ਹੋ ਦਿਆਲ, ਕਲਜੁਗ ਜੀਵਾਂ ਅੰਤਮ ਅੰਤ ਪਾ ਰਿਹਾ। ਫਲ ਨਾ ਦਿਸੇ ਕਿਸੇ ਡਾਲ, ਮਸਤਕ ਜੋਤੀ ਨਾ ਜਗੇ ਦੀਪਕ ਥਾਲ, ਅੰਧ ਅੰਧੇਰ ਕਰਾ ਰਿਹਾ। ਜਨ ਭਗਤਾਂ ਕਰੇ ਪ੍ਰਿਤਪਾਲ, ਸ਼ਬਦ ਦੇਵੇ ਨਾਮ ਦੁਸ਼ਾਲ, ਦੂਈ ਦਵੇਤੀ ਮਾਇਆ ਮੋਹ ਜਗਤ ਜੰਜਾਲਾ, ਆਪੇ ਆਪ ਹਰਿ ਕਟਾ ਰਿਹਾ। ਕਾਇਆ ਮੰਦਰ ਸਾਚਾ ਅੰਦਰ ਇਕ ਵਖਾਣੇ ਧਰਮਸਾਲ, ਡੂੰਘੀ ਕੰਦਰ ਤੋੜੇ ਜੰਦਰ ਜੋਤੀ ਨੂਰ ਕਰ ਕਮਾਲ, ਰੰਗੇ ਰੰਗ ਇਕ ਅਪਾਰਿਆ। ਲਾਲ ਅਨਮੁਲੜੇ ਹਰਿ ਸੰਤ ਪਿਆਰੇ ਪੁਰਖ ਅਬਿਨਾਸ਼ੀ ਲਏ ਭਾਲ, ਅੰਤਮ ਅੰਤ ਸੁਰਤ ਸੰਭਾਲ, ਦੇਵੇ ਸ਼ਬਦ ਨਾਮ ਵਸਤ ਅਪਾਰਿਆ। ਲੋਕਮਾਤ ਨਾ ਹੋਏ ਕੰਗਾਲ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਸਮਾ ਰਿਹਾ। ਆਪਣਾ ਰੰਗ ਆਪੇ ਜਾਣੇ। ਚੱਲੇ ਚਲਾਏ ਆਪਣੇ ਭਾਣੇ। ਸ਼ਬਦ ਘੋੜੇ ਕਸ ਤੰਗ, ਬੇਮੁਖ ਭੰਨਾਏ ਕਾਚੀ ਵੰਗ, ਨਾ ਜਾਣੇ ਕੋਈ ਸੁਘੜ ਸਿਆਣਿਆ। ਧਰਤ ਮਾਤ ਪ੍ਰਭ ਦਰ ਮੰਗੀ ਮੰਗ, ਕਰ ਪੁਕਾਰੀ ਪ੍ਰਭ ਅਬਿਨਾਸ਼ੀ ਕਿਰਪਾ ਧਾਰੀ, ਲਾਲ ਮਹਿੰਦੀ ਚਾੜ੍ਹੇ ਰੰਗ, ਕਰੇ ਖੇਲ ਵਿਚ ਸੰਸਾਰਿਆ। ਕਲਜੁਗ ਔਧ ਗਈ ਲੰਘ, ਲੱਖ ਚੁਰਾਸੀ ਹੋਣੀ ਭੰਗ, ਚੱਲੇ ਸ਼ਬਦ ਤੀਰ ਹਰਿ ਨਿਰੰਕਾਰਿਆ। ਗੁਰਮੁਖਾਂ ਬਣਿਆ ਸਾਚਾ ਸੰਗ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਦ ਆਪਣੇ ਰੰਗ ਸਮਾ ਰਿਹਾ। ਹਰਿ ਕਾ ਸ਼ਬਦ ਅਮੋਲ ਭਗਤ ਵਣਜਾਰਿਆ। ਗੁਰਮੁਖ ਵਿਰਲੇ ਉਤਰੇ ਪੂਰੇ ਤੋਲ, ਹਰਿ ਸਾਚਾ ਤੋਲ ਤੁਲਾ ਰਿਹਾ। ਅੰਦਰੇ ਅੰਦਰ ਰਿਹਾ ਬੋਲ, ਇਕ ਮਰਦੰਗ ਵਜਾ ਰਿਹਾ। ਆਤਮ ਪਰਦੇ ਰਿਹਾ ਖੋਲ੍ਹ, ਅਗਿਆਨ ਅੰਧੇਰ ਗਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਸਾਚਾ ਮੇਲ ਮਿਲਾ ਰਿਹਾ। ਕਾਇਆ ਮੰਦਰ ਕੋਟ ਗੜ੍ਹ ਅਪਾਰਿਆ। ਵੱਜੇ ਸ਼ਬਦ ਚੋਟ, ਖੁਲ੍ਹੇ ਬੰਦ ਕਵਾੜਿਆ। ਗੁਰ ਪੂਰਾ ਕੱਢੇ ਵਿੱਚੋਂ ਖੋਟ, ਅੰਮ੍ਰਿਤ ਦੇਵੇ ਸਾਚੀ ਧਾਰਿਆ। ਕਲਜੁਗ ਜੀਵ ਆਲ੍ਹਣਿਉਂ ਡਿੱਗੇ ਬੋਟ, ਨਾ ਕੋਈ ਫੇਰ ਉਠਾ ਰਿਹਾ। ਮਾਇਆਧਾਰੀ ਜਗਤ ਖੁਆਰੀ ਜਗਤ ਤ੍ਰਿਸ਼ਨਾ ਨਾ ਭਰੀ ਕਾਇਆ ਪੋਟ, ਧੀਰਜ ਧੀਰ ਨਾ ਕੋਇ ਰਖਾ ਰਿਹਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਇਕ ਰੱਖੇ ਭੰਡਾਰ ਅਤੋਟ, ਗੁਰਮੁਖਾਂ ਆਪ ਵਰਤਾ ਰਿਹਾ। ਮੰਗਦੇ ਰਹਿਣ ਦਰ ਦਰਬਾਰ ਕੋਟਨ ਕੋਟ, ਆਤਮ ਝੋਲੀ ਸਰਬ ਭਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਇਕ ਇਕੱਲਾ ਸਚ ਮਹੱਲਾ ਉਚ ਅਟੱਲਾ ਆਪਣਾ ਆਪ ਸੁਹਾ ਰਿਹਾ। ਉਚ ਮਹੱਲਾ ਹਰਿ ਨਿਰੰਕਾਰਿਆ। ਵਸੇ ਇਕ ਇਕੱਲਾ, ਨਾ ਕੋਈ ਜਾਣੇ ਜੀਵ ਗਵਾਰਿਆ। ਹਰਿ ਜੀ ਫੜਾਏ ਆਪਣਾ ਪੱਲਾ, ਲੋਕਮਾਤ ਆਵੇ ਜਾਵੇ ਵਾਰੋ ਵਾਰਿਆ। ਪਾਰ ਉਤਾਰੇ ਜੰਗਲ ਜੂਹ ਉਜਾੜ ਪਹਾੜ ਜਲ ਥਲਾ, ਲੋਆਂ ਪੁਰੀਆਂ ਆਪ ਲਿਖਾ ਰਿਹਾ। ਇਕ ਸ਼ਬਦ ਫੜਾਏ ਜੁਗਾ ਜੁਗੰਤ ਸੋਹਣਾ ਸੱਚਾ ਭੱਲਾ, ਪੰਜਾਂ ਚੋਰਾਂ ਮਾਰ ਮਿਟਾ ਰਿਹਾ। ਫਲ ਲਗਾਏ ਕਾਇਆ ਡਾਲਾ, ਦਰ ਘਰ ਸਾਚੇ ਆਪ ਖਵਾ ਰਿਹਾ। ਗੁਰਮੁਖ ਸਾਚਾ ਲੋਕਮਾਤ ਨਾ ਹੋਏ ਕੰਗਾਲਾ, ਨਾਮ ਧਨ ਪ੍ਰਭ ਸਾਚਾ ਆਪ ਦਵਾ ਰਿਹਾ। ਆਪੇ ਤੋੜੇ ਜਗਤ ਜੰਜਾਲਾ, ਅੱਠੇ ਪਹਿਰ ਹੋਏ ਰਖਵਾਲਾ, ਸ਼ਬਦ ਸਾਚਾ ਕੰਨ ਸੁਣਾ ਰਿਹਾ। ਅੰਮ੍ਰਿਤ ਸੁਹਾਏ ਸਾਚਾ ਤਾਲਾ, ਗੁਰਮੁਖ ਸਾਚਾ ਮਾਰੇ ਛਾਲਾ, ਦੁਰਮਤ ਮੈਲ ਹਰਿ ਗਵਾ ਰਿਹਾ। ਬੇਮੁਖਾਂ ਦਰ ਘਰ ਸਾਚੇ ਲੱਗੇ ਹੱਡਾਂ ਪਾਲਾ। ਜਗਤ ਨਿਬੇੜਾ ਕਾਇਆ ਨਗਰ ਖੇੜਾ, ਨਾ ਕੋਈ ਵਸਾ ਰਿਹਾ। ਪੰਚ ਪੰਚਾਇਣ ਅੱਠੇ ਪਹਿਰ ਜੂਠਾ ਝੂਠਾ ਝੇੜਾ, ਮਾਇਆ ਰਾਣੀ ਲਾਏ ਉਖੇੜਾ, ਮਾਇਆ ਮਮਤਾ ਮੋਹ ਵਧਾ ਰਿਹਾ। ਗੁਰਮੁਖਾਂ ਬੰਨ੍ਹੇ ਬੇੜਾ, ਲੱਖ ਚੁਰਾਸੀ ਭੇੜ ਭੇੜਾ, ਆਤਮ ਦਰ ਸਚ ਦਵਾਰਾ ਆਪ ਵਖਾਏ ਖੁਲ੍ਹਾ ਵਿਹੜਾ, ਹਰਿ ਆਪਣਾ ਰੰਗ ਵਖਾ ਰਿਹਾ। ਅੰਤਮ ਕਰੇ ਹੱਕੋ ਹੱਕ ਨਿਬੇੜਾ, ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ, ਗੁਰਮੁਖ ਸਾਚੇ ਸਾਧ ਸੰਤ, ਸ਼ਬਦ ਧਾਰ ਕਰ ਪਿਆਰ ਵਿਚ ਸੰਸਾਰ, ਜੋਤੀ ਨੂਰ ਕਰ ਉਜਾਲਾ ਹਰਿ ਕਿਰਪਾਲਾ, ਸਾਚਾ ਦੀਪ ਜਗਾ ਰਿਹਾ। ਸਾਚਾ ਦੀਪ ਇਕ ਜਗਾਇੰਦਾ। ਗੁਰਮੁਖ ਸਾਚੇ ਸੰਤ ਜਨਾਂ, ਸਾਚੇ ਮਾਰਗ ਪਾਇੰਦਾ। ਪੰਜਾਂ ਚੋਰਾਂ ਲਾਏ ਡੰਨਾਂ, ਸਾਚੇ ਧਾਮ ਬਹਾਇੰਦਾ। ਭਾਂਡਾ ਭਰਮ ਹਰਿ ਭੰਨਾ। ਆਪ ਚੜ੍ਹਾਏ ਸ਼ਬਦ ਸਚ ਚੰਨਾ, ਅਗਿਆਨ ਅੰਧੇਰ ਮਿਟਾਇੰਦਾ। ਨਾ ਕੋਈ ਲਗਾਏ ਘਰ ਸਾਚੇ ਸੰਨ੍ਹਾ, ਹਰਿ ਭੰਡਾਰਾ ਇਕ ਭਰਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਗੁਰਮੁਖਾਂ ਪ੍ਰਭ ਕਰ ਪਿਆਰ। ਦਰ ਦਵਾਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਝੂਠਾ ਭੇਖ ਮਿਟਾਇੰਦਾ। ਕਲਜੁਗ ਝੂਠਾ ਮੇਟ ਮਿਟਾਏ। ਔਲੀਆ ਪੀਰ ਸ਼ੇਖ਼ ਗੁਰ ਕੋਈ ਰਹਿਣ ਨਾ ਪਾਏ। ਗੁਰਮੁਖਾਂ ਸਾਚਾ ਲੇਖ ਲਿਖਾਏ। ਧੁਰਦਰਗਾਹੀ ਸਾਚਾ ਮਾਹੀ ਬੇਪ੍ਰਵਾਹੀ ਆਪ ਲਿਖਾਏ ਸਾਚਾ ਲੇਖ, ਬਾਹੋਂ ਪਕੜ ਆਪ ਉਠਾਏ। ਆਪ ਸੁਣਾਏ ਧੁਰ ਸੰਦੇਸ਼, ਰਾਜ ਰਾਜਾਨਾ ਦਿਸ ਨਾ ਆਏ। ਜੋਤੀ ਜੋਤ ਸਰੂਪ ਹਰਿ, ਸ਼ਬਦ ਬਿਬਾਣ ਇਕ ਉਡਾਏ। ਪ੍ਰਭ ਇਕ ਉਡਾਏ ਸ਼ਬਦ ਬਿਬਾਣ, ਚਾਰ ਕੁੰਟ ਦਹਿ ਦਿਸ਼ ਏਕਾ ਏਕ ਉਡਾਣਿਆ। ਲੱਖ ਚੁਰਾਸੀ ਆਈ ਹਾਨ, ਸੋਹੰ ਵੱਜੇ ਸਾਚਾ ਬਾਨ, ਤਖ਼ਤੋਂ ਲਾਹੇ ਰਾਜੇ ਰਾਣਿਆ। ਅੰਤਮ ਕਰੇ ਹਰਿ ਪਛਾਣ, ਬੇਮੁਖ ਜੀਵਾਂ ਛੁੱਟੇ ਪੀਣ ਖਾਣ, ਗੁਰਮੁਖ ਵਿਰਲੇ ਮਾਤ ਪਛਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੇ ਭਾਣਿਆ। ਹਰਿਜਨ ਜਨਮ ਅਮੋਲ, ਪ੍ਰਭ ਰਸਨਾ ਗਾਇਆ। ਹਰਿਜਨ ਜਨਮ ਅਮੋਲ ਅੰਤਮ ਤੁਲਿਆ ਪੂਰੇ ਤੋਲ, ਸ਼ਬਦ ਕੰਡਾ ਹੱਥ ਰਖਾਇਆ ਲੱਖ ਚੁਰਾਸੀ ਸੁੱਤੀ ਪਈ ਅਨਭੋਲ, ਸ਼ਬਦ ਬਾਨ ਨਾ ਕਿਸੇ ਲਗਾਇਆ। ਧਰਤ ਮਾਤ ਰਹੀ ਡੋਲ, ਕਲਜੁਗ ਜੀਵਾਂ ਘੋਲ ਮਚਾਇਆ। ਭਾਗ ਲਗਾ ਨਾ ਕਾਇਆ ਚੋਲ, ਰੰਗਣ ਨਾਮ ਨਾ ਰੰਗ ਚੜ੍ਹਾਇਆ। ਘਰ ਸਾਚੇ ਨਾ ਵੱਜਿਆ ਢੋਲ, ਸਚ ਮਰਦੰਗ ਨਾ ਕਿਸੇ ਵਜਾਇਆ। ਆਤਮ ਦਰ ਸਚ ਖ਼ਜ਼ਾਨਾ ਲੈਣਾ ਫੋਲ, ਭੁੱਖ ਨੰਗ ਦਏ ਮਿਟਾਇਆ। ਦਰ ਘਰ ਕੋਇ ਨਾ ਲੱਗੇ ਮੋਲ, ਲਾਲ ਅਨਮੁੱਲੜਾ ਕਾਇਆ ਮੰਦਰ ਅੰਦਰ ਹਰਿ ਟਿਕਾਇਆ। ਆਤਮ ਜੰਦਰ ਆਪੇ ਰਿਹਾ ਖੋਲ੍ਹ, ਗੁਰਮੁਖ ਸਾਚੇ ਹਰਿ ਹਿਰਦੇ ਵਾਚੇ ਰਸਨ ਰਸਾਇਣੀ, ਆਤਮ ਘਰ ਸਾਚੇ ਨੈਣੀ, ਦਰ ਦਵਾਰੇ ਪੁਰਖ ਅਪਾਰੇ ਜੋਤ ਨਿਰੰਕਾਰੇ ਦਰਸ਼ਨ ਸਾਚਾ ਪਾਇਆ। ਸਾਚੀ ਧੁਨ ਵੱਜੇ ਧੁਨਕਾਰੇ, ਮਿਲੇ ਮੇਲ ਕੰਤ ਭਤਾਰੇ, ਬਣੇ ਬਣਤ ਵਿਚ ਸੰਸਾਰੇ, ਸਾਚਾ ਸੰਗ ਹਰਿ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਮੰਗੀ ਸਾਚੀ ਮੰਗ, ਸ਼ਬਦ ਦਾਤ ਵਡ ਕਰਾਮਾਤ ਪੁਰਖ ਬਿਧਾਤਾ ਆਤਮ ਝੋਲੀ ਦਏ ਭਰਾਇਆ। ਮੰਗੀ ਦਾਤ ਨਾਮ ਵਸਤ ਅਪਾਰਿਆ। ਕਾਇਆ ਮਿਟਾਏ ਅੰਧੇਰੀ ਰਾਤ, ਆਤਮ ਜੋਤੀ ਕਰ ਉਜਿਆਰਿਆ। ਅੰਮ੍ਰਿਤ ਬੂੰਦ ਪਿਆਏ ਸਵਾਂਤ, ਬੈਠਾ ਦਿਸੇ ਇਕ ਇਕਾਂਤ ਸ਼ਬਦ ਸੁਹਾਏ ਸੀਸ ਤਾਜ, ਪਵਣ ਹੁਲਾਰਾ ਇਕ ਰਖਾ ਰਿਹਾ। ਆਪੇ ਅੰਦਰ ਆਪੇ ਬਾਹਰ ਗੁਪਤ ਜਾਹਿਰਾ ਜੋਤ ਅਕਾਰਾ। ਜੋਤੀ ਜੋਤ ਸਰੂਪ ਹਰਿ, ਸਾਚੀ ਧਾਰਾ ਆਪਣੀ ਆਪ ਵਹਾ ਰਿਹਾ। ਸਾਚੀ ਧਾਰ ਹਰਿ ਚਲਾਇੰਦਾ। ਆਤਮ ਖੋਲ੍ਹੇ ਬੰਦ ਕਵਾੜ, ਅੱਗ ਨਾ ਲੱਗੇ ਤੱਤੀ ਹਾੜ, ਪੰਜਾਂ ਚੋਰਾਂ ਆਪ ਚਬਾਏ ਆਪਣੀ ਦਾੜ੍ਹ, ਸਾਚਾ ਧਾਮ ਵਖਾਇੰਦਾ। ਆਪੇ ਫਿਰੇ ਪਿੱਛੇ ਅਗਾੜ, ਦਰ ਘਰ ਸਾਚੇ ਲਏ ਵਾੜ, ਜੋਤ ਜਗਾਏ ਬਹੱਤਰ ਨਾੜ, ਭਰਮ ਭੁੱਲੇਖਾ ਦੂਰ ਕਰਾਇੰਦਾ। ਆਪੇ ਪਰਖੇ ਚੰਗੇ ਮਾੜ, ਧੁਰਦਰਗਾਹੀ ਗੁਰਮੁਖ ਸਾਚੇ ਸੰਤ ਜਨਾਂ ਸਾਚੇ ਲਾੜੇ, ਸਾਚੀ ਨਾਰੀ ਕੰਤ ਪਿਆਰੀ ਹਰਿ ਨਿਰੰਕਾਰਾ ਆਪੇ ਆਪ ਪਰਨਾਇੰਦਾ। ਅੰਦਰੇ ਅੰਦਰ ਸਚ ਵਿਹਾਰਾ, ਸਾਚੀ ਸੇਜਾ ਕੰਤ ਭਤਾਰਾ, ਆਲਸ ਨਿੰਦਰਾ ਜਗਤ ਜੰਜਾਲਾ, ਆਪੇ ਆਪ ਮਿਟਾਇੰਦਾ। ਫਲ ਲਗਾਏ ਕਾਇਆ ਡਾਲਾ, ਦੱਸੇ ਸਚਾ ਰਾਹ ਸੁਖਾਲਾ, ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰ, ਲੱਖ ਚੁਰਾਸੀ ਦੇਵੇ ਫਾਸੀ, ਨਾ ਕੋਈ ਕਿਸੇ ਛੁਡਾ ਰਿਹਾ। ਏਕਾ ਦਰ ਸੱਚਾ ਦਰਬਾਰਾ। ਜੋਤ ਨੂਰ ਹਰਿ ਅਕਾਰਾ। ਸਰਬ ਕਲਾ ਆਪੇ ਭਰਪੂਰ, ਮੰਗਣ ਜਾਏ ਨਾ ਕਿਸੇ ਦਵਾਰਾ। ਸ਼ਬਦ ਰੱਖੇ ਸਾਚੀ ਤੂਰ, ਜਨ ਭਗਤਾਂ ਸਦਾ ਸੁਣਾਰਾ। ਵਡ ਦਾਤਾ ਜੋਧਾ ਸੂਰ ਜੋਤੀ ਨੂਰ, ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਨਿਰਾਲਾ। ਹਰਿ ਕਾ ਖੇਲ ਅਪਾਰ ਅੰਤਮ ਅੰਤਿਆ। ਕਲਜੁਗ ਜੂਠਾ ਝੂਠਾ ਵਣਜ ਵਪਾਰ, ਭੁੱਲੇ ਗੁਣੇ ਹਰਿ ਗੁਣਵੰਤਿਆ। ਨਾ ਕੋਈ ਪੁਰਖ ਨਾ ਕੋਈ ਨਾਰ, ਸ਼ਬਦ ਕੀਆ ਤਨ ਸ਼ਿੰਗਾਰ, ਝੂਠੀ ਕਾਇਆ ਅੰਤ ਭਜੰਤਿਆ। ਹਰਿ ਚਰਨ ਪ੍ਰੀਤੀ ਸਚ ਪਿਆਰ। ਆਪੇ ਪਰਖੇ ਸਾਚਾ ਲੇਖਾ ਸਾਚੀ ਨੀਤੀ, ਪੁਰਖ ਅਗੰਮੜਾ ਨਰ ਨਿਰੰਕਾਰ। ਗੁਰਮੁਖ ਵਿਰਲੇ ਮਾਨਸ ਦੇਹੀ ਲੋਕਮਾਤ ਅੰਤਮ ਕਲਜੁਗ ਜੀਤੀ, ਵੇਲੇ ਅੰਤ ਨਾ ਆਈ ਹਾਰ। ਹਰਿ ਕਾਇਆ ਕਰੇ ਸੀਤਲ ਸੀਤੀ, ਜੋਤੀ ਜੋਤ ਸਰੂਪ ਹਰਿ, ਏਕਾ ਬਖ਼ਸ਼ ਸ਼ਬਦ ਅਧਾਰ। ਸਾਚੀ ਸ਼ਬਦ ਧਾਰ ਧੁਨੀ ਧੁਨਕਾਨਿਆ। ਗੁਰਮੁਖਾਂ ਦੇਵੇ ਕਰ ਪਿਆਰ, ਆਤਮ ਸੁੰਨ ਖੁਲ੍ਹਾਨਿਆ। ਅੱਠੇ ਪਹਿਰ ਵਾਜਾਂ ਰਿਹਾ ਮਾਰ, ਹਰਿ ਸੋਏ ਆਪ ਜਗਾਨਿਆ। ਬੇਮੁਖ ਸੁੱਤੇ ਕਲਜੁਗ ਮਾਇਆ ਪਸਰ ਪਸਾਰ, ਭੁਲਿਆ ਨਰ ਹਰਿ ਸ੍ਰੀ ਭਗਵਾਨਿਆ। ਮਾਇਆਧਾਰੀ ਜਗਤ ਵਿਕਾਰੀ, ਅੰਤਮ ਵੇਲੇ ਆਈ ਹਾਰੀ, ਚਾਰੋਂ ਕੁੰਟ ਹੋਏ ਖੁਆਰੀ, ਸ਼ਬਦ ਡੰਡਾ ਨਰ ਨਿਰੰਕਾਰੀ, ਆਪ ਆਪਣਾ ਰਿਹਾ ਹੁਲਾਰੀ, ਨਾ ਹੋਵੇ ਕੋਈ ਸਹਾਰਿਆ। ਸਾਚਾ ਖੋਲ੍ਹੇ ਦਰ ਦਰਬਾਰੀ। ਕਲਜੁਗ ਤੇਰੀ ਅੰਤਮ ਵਾਰੀ। ਰਾਓ ਰੰਕ ਰੰਕ ਰਾਜਾਨਾ ਸ਼ਾਹ ਸੁਲਤਾਨਾ ਵਡ ਮਿਹਰਵਾਨਾ ਖਿਚ ਲਿਆਏ ਚਰਨ ਦਵਾਰੀ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਸੋਹੰ ਸ਼ਬਦ ਸਚ ਨਿਸ਼ਾਨਾ। ਇਕ ਕਰਾਏ ਵਣਜ ਵਪਾਰੀ। ਕਰੇ ਖੇਲ ਗੁਣ ਨਿਧਾਨੀ ਵਡ ਬਲਵਾਨਾ, ਹਰਿ ਸੱਚਾ ਸ਼ਾਹ ਸ਼ਾਹ ਸਿਕਦਾਰੀ। ਰਾਮ ਰਮਈਆ ਕ੍ਰਿਸ਼ਨਾ ਕਾਹਨਾ, ਜੋਤੀ ਖੇਲ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਚਾਰ ਵਰਨਾਂ ਦੱਸੇ ਇਕ ਟਿਕਾਣਾ। ਚਾਰ ਵਰਨਾਂ ਇਕ ਦਵਾਰਿਆ। ਮੇਟ ਮਿਟਾਏ ਅਠਾਰਾਂ ਬਰਨ, ਮੇਲ ਮਿਲਾਏ ਗਰੀਬ ਨਿਵਾਜਿਆ। ਚਾਰੋਂ ਕੁੰਟ ਏਕਾ ਸਰਨ, ਕਰੇ ਖੇਲ ਹਰਿ ਸਾਜਨ ਸਾਜਿਆ। ਜਨ ਭਗਤ ਖੁਲ੍ਹਾਏ ਹਰਨ ਫਰਨ, ਸ਼ਬਦ ਸਰੂਪੀ ਮਾਰੇ ਅਵਾਜਿਆ। ਆਪ ਚੁਕਾਏ ਮਰਨ ਡਰਨ, ਵੇਲੇ ਅੰਤਮ ਰੱਖੇ ਲਾਜਿਆ। ਪ੍ਰਭ ਆਇਆ ਕਰਨੀ ਕਰਨ, ਚਾਰ ਕੁੰਟ ਪਾਏ ਭਾਜਿਆ। ਬੇਮੁਖ ਜੀਵ ਭਰਨੀ ਭਰਨ, ਰਾਜ ਰਾਜਾਨਾਂ ਸੀਸ ਨਾ ਦਿਸੇ ਤਾਜਿਆ। ਗੁਰਮੁਖ ਸਾਚੇ ਪ੍ਰਭ ਕਾ ਭਾਣਾ ਸਿਰ ਤੇ ਜਰਨ, ਪੁਰਖ ਅਬਿਨਾਸ਼ੀ ਪ੍ਰਗਟ ਹੋਏ ਜੋਤ ਜਗਾਏ ਦੇਸ ਮਾਝਿਆ। ਗੌੜ ਬ੍ਰਾਹਮਣ ਧੁਰਦਰਗਾਹੀ ਜਾਮਨ, ਨੇੜ ਨਾ ਆਏ ਕਾਮਨੀ ਕਾਮਨ, ਮੇਟ ਮਿਟਾਏ ਅੰਧੇਰੀ ਸ਼ਾਮਨ, ਆਪ ਰਚਾਏ ਆਪਣਾ ਕਾਜਿਆ। ਸੰਬਲ ਦੇਸ ਖੇਲ ਮਹਾਨਾ, ਕਰੇ ਖੇਲ ਸ੍ਰੀ ਭਗਵਾਨਾ, ਸ਼ਬਦ ਕਸੇ ਤੀਰ ਕਮਾਨਾ ਵਾਲੀ ਦੋ ਜਹਾਨਿਆ। ਏਕਾ ਝੁੱਲੇ ਜਗਤ ਨਿਸ਼ਾਨਾ, ਜੋਤੀ ਜੋਤ ਸਰੂਪ ਹਰਿ, ਸੋਹੰ ਸ਼ਬਦ ਮਾਤ ਧਰਾਏ, ਸਤਿਜੁਗ ਤੇਰੀ ਝੋਲੀ ਪਾਏ, ਦੇਵੇ ਮਾਣ ਵਿਚ ਜਹਾਨ ਚਤੁਰ ਸੁਜਾਨ ਹਰਿ ਵਡ ਬਲੀ ਬਲਵਾਨਿਆ। ਵਡ ਬਲੀ ਬਲਵਾਨ ਨੂਰ ਨੁਰੰਤਰਾ। ਸ਼ਬਦ ਰੱਖੇ ਤੀਰ ਕਮਾਨ, ਚਾਰ ਕੁੰਟ ਘਰ ਘਰ ਲਗਾਏ ਬਸੰਤਰਾ। ਗੁਰਮੁਖਾਂ ਚੜ੍ਹਾਏ ਸ਼ਬਦ ਬਿਬਾਣ, ਤਿੰਨਾਂ ਲੋਕਾਂ ਇਕ ਉਡਾਨ, ਪਾਰ ਕਰਾਏ ਗਗਨ ਗਗਨੰਤਰਾ। ਸਾਚਾ ਨਾਮ ਪੀਣ ਖਾਣ, ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਆਪੇ ਜਾਣੇ ਆਦਿ ਅੰਤ ਅੰਤਮ ਅੰਤਰਾ। ਅੰਤਰ ਅੰਤਰ ਆਪੇ ਜਾਣੇ, ਘਰ ਘਰ ਲੱਗੀ ਬਸੰਤਰ। ਵਡ ਵਡ ਭੁੱਲੇ ਸੁਘੜ ਸਿਆਣੇ, ਸਾਚਾ ਜਾਪ ਨਾ ਕੋਏ ਜਪੰਤਰ। ਪੁਰਖ ਅਬਿਨਾਸ਼ੀ ਨਾ ਕੋਇ ਪਛਾਣੇ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਵੇਖੇ ਦਰ ਦਰ ਰਾਜੇ ਰਾਣੇ। ਰਾਜੇ ਰਾਣੇ ਦਰ ਦਰ ਖੁਆਰ। ਪ੍ਰਭ ਅਬਿਨਾਸ਼ੀ ਪਾਏ ਸਾਰ। ਲੇਖ ਲਿਖਾਏ ਅਪਰ ਅਪਾਰ। ਸ਼ਬਦ ਰੱਖੇ ਤਿਖੀ ਧਾਰ। ਕਲਜੁਗ ਤੇਰਾ ਅੰਤਮ ਵੇਲਾ, ਚਾਰੋਂ ਕੁੰਟ ਆਈ ਹਾਰ। ਧੁਰਦਰਗਾਹੀ ਸਾਚਾ ਮੇਲਾ, ਆਪੇ ਗੁਰ ਆਪੇ ਚੇਲਾ, ਆਪੇ ਕੰਤ ਆਪੇ ਨਾਰੀ ਸਚ ਭਤਾਰ। ਅਚਰਜ ਖੇਲ ਹਰਿ ਜੀ ਖੇਲਾ, ਧਰਮ ਰਾਏ ਦੀ ਕਟੀ ਜੇਲ੍ਹਾ, ਜੋ ਜਨ ਆਏ ਚਰਨ ਦਵਾਰ। ਆਤਮ ਸਾਚੀ ਜੋਤ ਜਗਾਏ ਬਿਨ ਬਾਤੀ ਬਿਨ ਤੇਲਾ, ਗੁਰਮੁਖ ਸਾਚਾ ਬਣੇ ਭਿਖਾਰ। ਆਪ ਸੁਹਾਏ ਅੰਤਮ ਵੇਲਾ, ਪ੍ਰਗਟ ਜੋਤ ਦਰਸ ਦਿਖਾਏ ਰੂਪ ਅਗੰਮੜਾ ਅਗੰਮ ਅਪਾਰ। ਲੇਖੇ ਲਾਏ ਕਾਇਆ ਚੰਮੜਾ, ਕੋਈ ਨਾ ਲਾਏ ਹਰਿ ਜੀ ਦਮੜਾ, ਏਕਾ ਮੰਗੇ ਚਰਨ ਪਿਆਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਬਖ਼ਸ਼ੇ ਸ਼ਬਦ ਅਧਾਰ। ਸਾਚਾ ਸ਼ਬਦ ਜੀਵ ਅਧਾਰਿਆ। ਪ੍ਰਭ ਅਬਿਨਾਸ਼ੀ ਸਾਚਾ ਦੇਵੇ, ਕਲਜੁਗ ਤੇਰੀ ਅੰਤਮ ਵਾਰਿਆ। ਹਰਿਜਨ ਸਾਚਾ ਪ੍ਰਭ ਦਰ ਲੇਵੇ, ਲੱਖ ਚੁਰਾਸੀ ਗੇੜ ਕਟਾl ਰਿਹਾ। ਆਤਮ ਘਰ ਸਾਚੇ ਲੇਵੇ, ਮਾਇਆ ਪੜਦਾ ਪਰੇ ਹਟਾ ਰਿਹਾ। ਦਰਸ ਦਿਖਾਏ ਦੇਵੀ ਦੇਵੇ, ਜੋਤੀ ਜੋਤ ਜਗਾ ਰਿਹਾ। ਕੌਸਤਕ ਮਨੀਆ ਸਾਚੇ ਦਰ ਆਪ ਲਗਾਏ ਏਕਾ ਥੇਵੇ। ਅਗਿਆਨ ਅੰਧੇਰਾ ਦੂਰ ਕਰਾ ਰਿਹਾ। ਪੁਰਖ ਅਬਿਨਾਸ਼ੀ ਅਲਖ ਅਭੇਵੇ, ਲਹਿਣਾ ਦੇਣਾ ਲੋਕਮਾਤ ਮਾਰ ਝਾਤ, ਜਨ ਭਗਤਾਂ ਆਪ ਚੁਕਾ ਰਿਹਾ। ਲਹਿਣਾ ਦੇਣਾ ਜਾਏ ਚੁੱਕ, ਆਏ ਹਰਿ ਸਰਨਾਈਆ। ਕਲਜੁਗ ਵੇਲਾ ਆਇਆ ਢੁਕ, ਨਾ ਹੋਏ ਕੋਈ ਸਹਾਈਆ। ਸ਼ਬਦ ਤੀਰ ਨਾ ਜਾਏ ਰੁਕ, ਚਲਾਏ ਬੇਪਰਵਾਹੀਆ। ਬੇਮੁਖਾਂ ਮੁਖ ਪਾਏ ਥੁੱਕ, ਮਾਨਸ ਦੇਹੀ ਭਰਮ ਭੁਲੇਖੇ ਆਪਣਾ ਆਪ ਗਵਾਈਆ। ਗੁਰਮੁਖਾਂ ਭਾਰ ਰਿਹਾ ਚੁੱਕ, ਛੋਟੇ ਬਾਲੇ ਅੱਗੇ ਲਾਈਆ। ਨਾ ਹਰਿਆ ਨਾ ਜਾਏ ਸੁੱਕ, ਏਕਾ ਰੰਗ ਰੰਗਾਈਆ। ਏਕਾ ਸ਼ਬਦ ਸਾਚੀ ਤੁਕ, ਸੋਹੰ ਅੱਖਰ ਜਗਤ ਵੱਖਰ ਪ੍ਰਭ ਅਬਿਨਾਸ਼ੀ ਆਪਣੀ ਆਪ ਪੜ੍ਹਾਈਆ। ਲੇਖ ਲਿਖਾਇਆ ਰੋੜੀ ਸਖਰ, ਪ੍ਰਭ ਜੋਤੀ ਨੂਰਾ ਸਤਿ ਸਰੂਰਾ, ਹਾਜ਼ਰ ਹਜ਼ੂਰਾ ਅਮਾਮ ਮਹਿੰਦੀ। ਉਮਤ ਨਬੀ ਰਸੂਲ ਦੀ, ਏਕਾ ਗਾਹ ਗਹਿੰਦੀ। ਸਾਚੇ ਦਰ ਇਕੱਲੀ ਹੋ ਹੋ ਬਹਿੰਦੀ। ਇਕ ਦੂਜੇ ਦੇ ਨਾਲ ਖਹਿੰਦੀ। ਪ੍ਰਭ ਕਾ ਭਾਣਾ ਨਾ ਸਿਰ ਤੇ ਕਬੂਲਦੀ, ਪ੍ਰਭ ਸਾਚਾ ਬਣਤ ਬਣਾਏ ਵੇਖੇ ਖੇਲ ਦਿਸ਼ਾ ਲਹਿੰਦੀ। ਸ਼ਬਦ ਮਾਰ ਘਰ ਘਰ ਪੈਂਦੀ। ਲਾੜੀ ਮੌਤ ਹੱਥੀਂ ਮਾਰੇ, ਲਾਏ ਦੋਹੀਂ ਹੱਥੀਂ ਮਹਿੰਦੀ। ਬੇਮੁਖਾਂ ਦੇ ਅੱਗੇ ਹੋ ਹੋ ਬਹਿੰਦੀ। ਲੱਖ ਚੁਰਾਸੀ ਵਰਨਾ ਇਕ ਭਤਾਰ, ਧਰਮ ਰਾਏ ਸਚ ਸਪੁਤਰੀ ਰਸਨਾ ਬੋਲ ਬੋਲ ਕਹਿੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਕਰੇ ਖੇਲ ਦਿਸ਼ਾ ਲਹਿੰਦੀ। ਸਚ ਮਹੱਲਾ ਹਰਿ ਹਰਿ ਨਿਰੰਕਾਰਿਆ। ਇਕ ਇਕੱਲਾ ਸ੍ਰਿਸ਼ਟ ਸਬਾਈ ਆਪ ਉਪਾ ਰਿਹਾ। ਦੂਜੇ ਰੱਖੇ ਸ਼ਬਦ ਭੱਲਾ, ਤੀਜੇ ਪਵਣ ਘੋੜੇ ਅਸਵਾਰਿਆ। ਚੌਥੇ ਘਰ ਘਰ ਪਾਏ ਤਰਥਲਾ, ਸਾਧਾਂ ਸੰਤਾਂ ਵੇਖ ਵਖਾਣੇ ਵਾਰੋ ਵਾਰਿਆ। ਪੰਚਮ ਘਰ ਸਤਿ ਸਤਿਵਾਦੀ ਸ਼ਬਦ ਸਰੂਪੀ ਮੱਲਾ, ਸਾਚਾ ਖੇਲ ਅਪਾਰਿਆ। ਛੇਵੇਂ ਦਰ ਸਾਚਾ ਹਰਿ ਕੁੰਡਾ ਖੋਲ੍ਹੇ, ਬੋਲੇ ਤੋਲੇ ਹਰਿ ਨਿਰੰਕਾਰਿਆ। ਸਤਵੇਂ ਮਹੱਲ ਉਚ ਅਟੱਲ ਬੈਠਾ ਚੜ੍ਹ ਲੋਆਂ ਪੁਰੀਆਂ ਹੱਥ ਫੜ, ਨਾ ਕੋਈ ਕਿਲ੍ਹਾ ਨਾ ਕੋਈ ਗੜ੍ਹ, ਨਾ ਕੋਈ ਦੀਸੇ ਚਾਰ ਦਵਾਰਿਆ। ਅੱਠਾਂ ਤੱਤਾਂ ਲੱਖ ਚੁਰਾਸੀ ਰਿਹਾ ਘੜ, ਭੇਖਾਧਾਰੀ ਭੇਖ ਵਟਾ ਰਿਹਾ। ਨੌਂ ਦਵਾਰੇ ਲਾਏ ਲੜ, ਬੇਮੁਖ ਅੰਤ ਪ੍ਰਨਾ ਰਿਹਾ। ਗੁਰਮੁਖ ਵਸੇ ਸਾਚੇ ਘਰ, ਦਸਵਾਂ ਦਰ ਆਪ ਖੁਲ੍ਹਾ ਰਿਹਾ। ਨਾ ਜਨਮੇ ਨਾ ਜਾਏ ਮਰ, ਜੋਤੀ ਨੂਰਾ ਡਗਮਗਾ ਰਿਹਾ। ਅੰਤਮ ਅੰਤ ਸਾਚੇ ਸੰਤ ਬਾਹੋਂ ਲਏ ਫੜ, ਲੱਖ ਚੁਰਾਸੀ ਫੰਦ ਕਟਾ ਰਿਹਾ। ਨਾ ਕੋਈ ਸੀਸ ਨਾ ਧੜ, ਨਾ ਕੋਈ ਸਕੇ ਹਰਿ ਜੀ ਫੜ, ਗੁਰਮੁਖ ਸਾਚੇ ਸੰਤ ਜਨਾਂ ਦਾਸਨ ਦਾਸ ਆਪ ਅਖਵਾ ਰਿਹਾ। ਆਪੇ ਭੰਨੇ ਆਪੇ ਲਏ ਘੜ, ਆਪੇ ਅੰਦਰ ਜਾਏ ਵੜ, ਆਪਣੇ ਆਪ ਬਾਹਰ ਵਖਾ ਰਿਹਾ। ਨਾ ਮਰੇ ਨਾ ਜਾਏ ਸੜ, ਅਗਨੀ ਜੋਤੀ ਇਕ ਰਖਾ ਰਿਹਾ। ਰੱਖੇ ਵਸੇਰਾ ਬਹੱਤਰ ਨਾੜ, ਪੰਜਾਂ ਚੋਰਾਂ ਕੱਢੇ ਫੜ, ਸ਼ਬਦ ਘੋੜਾ ਆਪ ਦੁੜਾ ਰਿਹਾ। ਗੁਰਮੁਖ ਸਾਚਾ ਸਾਚੇ ਪੌੜੇ ਜਾਏ ਚੜ੍ਹ, ਕਲਜੁਗ ਮਾਇਆ ਨਾ ਜਾਏ ਹੜ੍ਹ, ਪ੍ਰਭ ਆਪਣਾ ਲੜ ਫੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਚ ਘਰ, ਸਚ ਸਿੰਘਾਸਣ ਲਾ ਰਿਹਾ। ਸਚ ਸਿੰਘਾਸਣ ਹਰਿ ਅਸਥੂਲਿਆ। ਕਲਜੁਗ ਮਾਇਆ ਭਰਮ ਭੁਲਾਇਆ, ਭਾਗਾਂ ਮੰਦਾ ਕਲਜੁਗ ਅੰਤਮ ਭੂਲਿਆ। ਜਗਤ ਵਿਕਾਰੀ ਝੂਠਾ ਧੰਦਾ, ਨਾ ਕੋਈ ਮੇਲ ਮਿਲਾਵੇ ਕੰਤ ਕੰਤੂਲਿਆ। ਨਾ ਕੋਈ ਸ਼ਬਦ ਸੁਣਾਏ ਏਕਾ ਛੰਦਾ, ਨਾ ਚਾੜ੍ਹੇ ਕਾਇਆ ਰੰਗ ਚਲੂਲਿਆ। ਬੇਮੁਖਾਂ ਕਾਇਆ ਦੁਖੀ ਬੰਦ ਬੰਦਾ, ਪ੍ਰਭ ਅਬਿਨਾਸ਼ੀ ਏਕਾ ਭੂਲਿਆ। ਗੁਰਮੁਖ ਚੜ੍ਹਾਏ ਸਾਚੇ ਚੰਦਾ, ਕਲਜੁਗ ਅੰਤਮ ਲਾਏ ਫੁਲਵਾੜੀ ਵੇਖ ਵਖਾਏ ਸਤਾਰਾਂ ਹਾੜੀ, ਗੁਰਮੁਖ ਸਾਚਾ ਕਵਲ ਫੁੱਲ ਸੰਤ ਪਿਆਰਾ ਵਿਚ ਮਾਤ ਦੇ ਫੂਲਿਆ। ਸ਼ਬਦ ਡੰਡੇ ਰਿਹਾ ਤਾੜੀ, ਸ਼ਬਦ ਘੋੜੇ ਕਰ ਅਸਵਾਰੀ, ਜੰਗਲ ਜੂਹ ਵਿਚ ਪਹਾੜੀ, ਬੇਮੁਖਾਂ ਟੋਹੇ ਨਾੜੀ ਨਾੜੀ, ਪ੍ਰਭ ਸਾਚਾ ਡੰਨ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ ਸਾਚੇ ਮਾਰਗ ਲਾ ਰਿਹਾ। ਸਾਚਾ ਮਾਰਗ ਹਰਿ ਨਿਰੰਕਾਰਾ ਹੈ। ਗੁਰਮੁਖ ਵਿਰਲਾ ਜਾਣੇ, ਜਿਸ ਦੇਵੇ ਕਰ ਪਿਆਰਾ ਹੈ। ਦਰ ਘਰ ਸਾਚੇ ਰੰਗ ਏਕਾ ਮਾਣੇ, ਮਿਲੇ ਮੇਲ ਪੁਰਖ ਭਤਾਰਾ ਹੈ। ਮਿਲਿਆ ਮੇਲ ਕੰਤ ਭਤਾਰ, ਆਤਮ ਸੋਈ ਜਾਗਿਆ। ਸਾਚਾ ਸ਼ਬਦ ਇਕ ਭੰਡਾਰ, ਸੁਣਾਏ ਸਾਚਾ ਰਾਗਿਆ। ਜਨ ਭਗਤ ਦੇਵੇ ਵਾਰੋ ਵਾਰ, ਆਤਮ ਧੋਏ ਅਗਲੇ ਪਿਛਲੇ ਦਾਗਿਆ। ਪੁਰਖ ਪੁਰਖੋਤਮ ਸਾਚੀ ਧਾਰ ਵਿਚ ਸੰਸਾਰ, ਸਾਚਾ ਰਾਹ ਇਕ ਵਖਾਏ ਚਾਰ ਵਰਨਾਂ ਇਕ ਸਰਨਾ ਏਕਾ ਲਾਗਿਆ। ਆਪ ਆਪਣੀ ਦਇਆ ਕਮਾਏ, ਸੰਤ ਸੁਹੇਲੇ ਲਏ ਮਿਲਾਏ, ਹੋਏ ਵਡ ਵਡਭਾਗਿਆ। ਸਾਚੀ ਰੰਗਣ ਨਾਮ ਚੜ੍ਹਾਏ, ਸ਼ਬਦ ਕੰਗਣ ਤਨ ਪਹਿਨਾਏ, ਹਰਿ ਮਿਲਿਆ ਕੰਤ ਸੁਹਾਗੀਆ। ਪਰਮਾਨੰਦ ਏਕਾ ਸੁਖ ਆਪ ਉਪਜਾਏ, ਜੋਤੀ ਚਮਕੇ ਸਾਚਾ ਚੰਦਨ, ਅਗਿਆਨ ਅੰਧੇਰ ਸਰਬ ਮਿਟਾਏ, ਖੋਲ੍ਹੇ ਆਤਮ ਤਾਕੀਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪਕੜ ਉਠਾਏ ਸ਼ਾਹ ਇਰਾਕੀਆ। ਆਪ ਉਠਾਏ ਸ਼ਾਹ ਸੁਲਤਾਨਾਂ, ਮਾਰੇ ਸ਼ਬਦ ਤੀਰ ਨਿਸ਼ਾਨਾ, ਚਾਰੋਂ ਕੁੰਟ ਹੋਏ ਵਹੀਰ, ਕਲਜੁਗ ਜੀਵਾਂ ਲਥੇ ਚੀਰ, ਹੱਥ ਨਾ ਆਉਣਾ ਕਿਸੇ ਨੀਰ, ਵੇਲੇ ਅੰਤ ਨਾ ਕੋਇ ਸਹਾਇਆ। ਜੂਠੀ ਝੂਠੀ ਮਿਟੇ ਲਕੀਰ, ਬੇਮੁਖਾਂ ਕੱਢੇ ਹਉਮੇ ਪੀੜ, ਦੂਈ ਦਵੈਤੀ ਆਤਮ ਵੱਢੇ, ਸ਼ਬਦ ਵੇਲਣੇ ਰਿਹਾ ਪੀੜ। ਪੰਜਾਂ ਚੋਰਾਂ ਫੜ ਨਾ ਛੱਡੇ, ਆਪੇ ਵੇਖੇ ਸ਼ਾਹ ਹਕੀਰ। ਕਰੇ ਖੇਲ ਅੱਡੋ ਅੱਡੇ, ਸੋਹੰ ਮਾਰੇ ਇਕ ਜੰਜੀਰ। ਜਨ ਭਗਤਾਂ ਲਡਾਏ ਸਾਚੇ ਲੱਡੇ, ਚਾੜੇ ਡੰਡੇ ਅੰਤ ਅਖ਼ੀਰ। ਭਰਮ ਭੁਲੇਖੇ ਸਾਰੇ ਕੱਢੇ, ਬਜ਼ਰ ਕਪਾਟੀ ਜਾਏ ਚੀਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਅੰਮ੍ਰਿਤ ਆਤਮ ਸਚ ਦਵਾਰੇ ਇਕ ਪਿਆਏ ਆਤਮ ਸੀਰ। ਆਤਮ ਸੀਰ ਹਰਿ ਬਨਵਾਰਿਆ। ਕਿਸੇ ਹੱਥ ਨਾ ਆਏ ਨੀਰ ਪੀਰ ਫ਼ਕੀਰ, ਦਰ ਦਰ ਫਿਰਨ ਭਿਖਾਰਿਆ। ਮਾਇਆ ਰਾਣੀ ਲਾਹੇ ਚੀਰ, ਭੁਲਿਆ ਨਰ ਨਿਰੰਕਾਰਿਆ। ਕਲਜੁਗ ਤੇਰਾ ਵਕਤ ਅਖ਼ੀਰ, ਪ੍ਰਭ ਕਰੇ ਖੇਲ ਬੇਮੁਹਾਨਿਆ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਅਪਰ ਅਪਾਰੇ, ਛੱਡਣੇ ਪੈਣੇ ਹਾਣੀ ਹਾਣੀਆਂ। ਹਰਿ ਕਾ ਖੇਲ ਅਗੰਮ ਰੂਪ ਅਪਾਰ ਹੈ। ਆਪੇ ਜਾਣੇ ਆਪਣੀ ਧਾਰ, ਲੱਖ ਚੁਰਾਸੀ ਪਈ ਭਰਮ ਹੈ। ਵਰਤੇ ਵਰਤਾਵੇ ਵਿਚ ਸੰਸਾਰ, ਜੀਵਾਂ ਜੰਤਾਂ ਵੇਖ ਵਖਾਣੇ ਆਪੇ ਜਾਣਾ ਪੂਰਬ ਕਰਮ ਹੈ। ਗੁਰਮੁਖ ਸਾਚਾ ਸ਼ਬਦ ਸੁਣਾਏ ਕਾਨੇ, ਆਤਮ ਜਗੇ ਜੋਤ ਮਹਾਨੇ, ਲੇਖੇ ਲਾਏ ਕਾਇਆ ਚੀਰ ਹੈ। ਮਿਲੇ ਮੇਲ ਸ੍ਰੀ ਭਗਵਾਨੇ, ਚਰਨ ਧੂੜ ਸੱਚਾ ਇਸ਼ਨਾਨੇ, ਮੂਰਖ ਮੂੜ੍ਹ ਚਤੁਰ ਸੁਜਾਨ ਬਣਾਨੇ, ਦੇਵੇ ਨਾਮ ਗੁਣ ਨਿਧਾਨ ਹੈ। ਆਪ ਚੜ੍ਹਾਏ ਇਕ ਬਿਬਾਣੇ, ਪੁਰੀਆਂ ਲੋਆਂ ਪਾਰ ਕਰਾਨੇ, ਸਚ ਮਹੱਲੇ ਆਪ ਵਸਾਨੇ, ਜੋਤੀ ਮੇਲ ਨਰ ਨਿਰੰਕਾਰ ਹੈ। ਨਾ ਕੋਈ ਪਵਣ ਨਾ ਮਸਾਣੇ, ਅਵਣ ਗਵਣ ਕੋਈ ਨਾ ਜਾਣੇ ਪਤਤ ਪਾਵਣ, ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਸ੍ਰੀ ਭਗਵਾਨੇ। ਏਕਾ ਜੋਤ ਸ੍ਰੀ ਭਗਵਾਨਿਆ। ਜਨ ਭਗਤਾਂ ਦੇਵੇ ਸ਼ਬਦ ਆਤਮ ਬ੍ਰਹਮ ਗਿਆਨਿਆ। ਸਿੱਧਾ ਜਾਏ ਇਕ ਨਿਸ਼ਾਨ, ਰਸਨਾ ਮਾਰੇ ਤੀਰ ਕਮਾਨਿਆ। ਆਪ ਚੁਕਾਏ ਜਮ ਕੀ ਕਾਨ, ਹਰਿ ਬਲਵਾਨ ਵਾਲੀ ਦੋ ਜਹਾਨਿਆ। ਮੇਟ ਮਿਟਾਏ ਜੀਵ ਸ਼ੈਤਾਨ, ਤੋੜੇ ਕਿਲ੍ਹਾ ਹੰਕਾਰ ਵਡ ਅਭਿਮਾਨਿਆ। ਜਨ ਭਗਤਾਂ ਦੇਵੇ ਸ਼ਬਦ ਆਤਮ ਬ੍ਰਹਮ ਗਿਆਨਿਆ। ਵੇਖ ਵਖਾਣੇ ਸਰਬ ਸੰਸਾਰ ਬੇਈਮਾਨ, ਲੱਖ ਚੁਰਾਸੀ ਪੁਣ ਛਾਣ, ਗੁਰਮੁਖਾਂ ਦੇਵੇ ਚਰਨ ਧਿਆਨ, ਆਤਮ ਸਤਿ ਸਰੂਰ ਏਕਾ ਨੂਰ, ਭਰਮ ਭੁਲੇਖਾ ਦੂਰ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਦਰ ਸਾਚੀ ਨਈਆ, ਚਾਰ ਵਰਨ ਕਰਾਏ ਭੈਣਾਂ ਭਈਆ, ਏਕਾ ਥਾਨ ਬਹਾਨਿਆ। ਚਾਰ ਵਰਨ ਭੈਣਾਂ ਭਈਆ। ਪੁਰਖ ਅਬਿਨਾਸ਼ੀ ਸਾਚਾ ਸਾਕ ਸੱਜਣ ਸੈਣ ਸਈਆ। ਘਟ ਘਟ ਵਾਸੀ ਮਾਤ ਪਿਤ ਕਰੇ ਹਿਤ ਨਿਤ ਨਵਿਤ, ਆਪ ਆਪਣਾ ਰੰਗ ਰੰਗਾਈਆ। ਪੁਰਖ ਅਬਿਨਾਸ਼ੀ ਰਾਖੋ ਚਿਤ, ਸਦਾ ਸੁਹੇਲਾ ਏਕਾ ਮਿਤ, ਆਦਿ ਅੰਤ ਜੁਗਾ ਜੁਗੰਤ ਨਾ ਵਿਛੜ ਗਈਆ। ਨਾ ਕੋਈ ਵੇਖੇ ਵਾਰ ਥਿਤ, ਮਾਨਸ ਦੇਹੀ ਜਾਣਾ ਜਿੱਤ, ਅੰਮ੍ਰਿਤ ਕਾਇਆ ਲੈਣੀ ਸਿਤ, ਸਾਚੀ ਧਾਰ ਹਰਿ ਨਿਰੰਕਾਰ, ਕਾਇਆ ਗਾਗਰ ਵਿਚ ਰਖਈਆ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਇਕ ਵਖਾਏ ਸਚ ਘਰ, ਜੋਤ ਨਿਰੰਜਣ ਡਗਮਗਈਆ। ਜੋਤ ਨਿਰੰਜਣ ਡਗਮਗਾਏ। ਦੂਸਰ ਕੋਇ ਦਿਸ ਨਾ ਆਏ। ਸਚ ਸਿੰਘਾਸਣ ਹਰਿ ਜੀ ਸੋਏ, ਨਾ ਜਨਮੇ ਨਾ ਕਦੇ ਮੋਏ। ਏਕਾ ਜੋਤ ਸਦ ਬਲੋਏ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਬੇਮੁਖ ਜੀਵ ਨਾ ਜਾਣੇ ਕੋਇ। ਬੇਮੁਖ ਜੀਵ ਅੰਞਾਣ ਜਗਤ ਦੀਵਾਨਿਆ। ਪੁਰਖ ਅਬਿਨਾਸ਼ੀ ਕਰ ਪਛਾਣ, ਜੋਤ ਸਰੂਪੀ ਪਹਿਰੇ ਬਾਣਿਆ। ਜਿਸ ਨੇ ਦੀਆ ਪੀਣ ਖਾਣ, ਕਲਜੁਗ ਭੁਲਿਆ ਗੁਣ ਨਿਧਾਨਿਆ। ਪ੍ਰਗਟ ਹੋਏ ਪੰਜ ਸ਼ੈਤਾਨ, ਕਾਇਆ ਮਮਤਾ ਲੋਭ ਲੁਭਾਨਿਆ। ਕਾਇਆ ਖੇਤੀ ਹੋਈ ਵੈਰਾਨ, ਸਾਚਾ ਹਲ ਨਾ ਕੋਇ ਜਵਾਣਿਆ। ਸਾਚਾ ਬੀਜ ਨਾ ਪਾਇਆ ਸ਼ਬਦ ਗੁਣ ਨਿਧਾਨ, ਅੰਮ੍ਰਿਤ ਫਲ ਕਵਣ ਖਲਾਨਿਆ। ਅੰਮ੍ਰਿਤ ਆਤਮ ਕਾਇਆ ਸਿੰਚ ਨਾ ਕਿਸੇ ਨੁਹਾਇਆ, ਆਤਮ ਸਾਚੇ ਤਾਲ ਨਾ ਮਿਲਿਆ ਮੇਲ ਭਗਵਾਨਿਆ। ਗੁਰਮੁਖ ਸਾਚੇ ਸੰਤ ਦੁਲਾਰੇ, ਪੁਰਖ ਅਬਿਨਾਸ਼ੀ ਖੜ੍ਹਾ ਆਪਣੇ ਦਰ, ਆਤਮ ਦਰ ਦਹਿਲੀਜ ਅੰਦਰ ਬਾਹਰ ਏਕਾ ਧਾਮ ਵਸਾਨਿਆ। ਆਤਮ ਦਰ ਸਚ ਦਵਾਰਾ। ਏਕਾ ਦਿਸੇ ਹਰਿ ਨਿਰੰਕਾਰਾ। ਗੁਰਮੁਖ ਨੁਹਾਏ ਸਾਚੇ ਸਰ, ਅੰਮ੍ਰਿਤ ਦੇਵੇ ਇਕ ਭੰਡਾਰਾ। ਸਾਚਾ ਝਿਰਨਾ ਰਿਹਾ ਝਿਰਾ, ਆਵੇ ਜਾਵੇ ਵਾਰੋ ਵਾਰਾ। ਕਿਰਨਾ ਕਿਰਨਾ ਰਿਹਾ ਵਰ੍ਹ, ਬੂੰਦਾ ਬੂੰਦੀ ਅਪਰ ਅਪਾਰਾ। ਇਕ ਖੁਲ੍ਹਾਇਆ ਸਾਚਾ ਸਰ, ਜੋਤੀ ਜੋਤ ਸਰੂਪ ਹਰਿ, ਜੋ ਜਨ ਮੰਗੇ ਕਾਇਆ ਰੰਗੇ, ਸ਼ਬਦ ਵੱਜੇ ਇਕ ਮਰਦੰਗੇ, ਮੰਗੇ ਨਾਮ ਹਰਿ ਭਿਖਾਰਾ। ਮੰਗੇ ਹਰਿ ਨਾਮ ਭਗਤ ਭਗਵਾਨਿਆ। ਸੁੱਕਾ ਹਰਿਆ ਕਰੇ ਚਾਮ, ਸਾਚਾ ਕਰੇ ਵਣਜ ਵਪਾਰਿਆ। ਮੇਲ ਮਿਲਾਵਾ ਸਾਚੇ ਰਾਮ, ਆਤਮ ਜੋਤੀ ਕਰ ਉਜਿਆਰਿਆ। ਏਕਾ ਵੇਖੇ ਨੇਤਰ ਪੇਖੇ, ਪੁਰਖ ਅਬਿਨਾਸ਼ੀ ਸਚ ਵਸੇਖੇ, ਮਿਟੇ ਰੈਣ ਅੰਧ ਅੰਧਿਆਰਿਆ। ਆਪ ਮਿਟਾਏ ਬਿਧਨਾ ਲਿਖੀ ਰੇਖੇ, ਜੋਤ ਸਰੂਪੀ ਧਾਰੇ ਭੇਖੇ, ਕਲਜੁਗ ਤੇਰੀ ਅੰਤਮ ਵਾਰਿਆ। ਨਰ ਨਰਾਇਣ ਹਰਿ ਨਿਰੰਕਾਰਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਖੋਲ੍ਹੇ ਬੰਦ ਕਵਾੜਿਆ। ਆਤਮ ਖੁਲ੍ਹੇ ਕਵਾੜ, ਜੋਤ ਪ੍ਰਕਾਸ਼ਿਆ। ਪਰ੍ਹੇ ਹਟਾਏ ਦੂਤਾਂ ਧਾੜ, ਪੁਰਖ ਅਬਿਨਾਸ਼ੀ ਸ਼ਬਦ ਵੱਜੇ ਕਾੜ ਕਾੜ, ਤੱਤਾਂ ਕਰੇ ਦਾਸਨ ਦਾਸਿਆ। ਗੁਰਮੁਖ ਬਣਾਏ ਸਾਚੇ ਲਾੜ, ਸ਼ਬਦ ਚਲਾਏ ਸਵਾਸ ਸਵਾਸਿਆ। ਦੂਈ ਦਵੈਤੀ ਪੜਦਾ ਦੇਵੇ ਪਾੜ, ਮਾਨਸ ਜਨਮ ਕਰੇ ਰਹਿਰਾਸਿਆ। ਕਲਜੁਗ ਮਾਇਆ ਦੇਵੇ ਸਾੜ, ਅੰਤਮ ਅੰਤ ਕਰੇ ਵਿਨਾਸਿਆ। ਦਰ ਘਰ ਸਾਚੇ ਆਪੇ ਪਰਖੇ ਚੰਗੇ ਮਾੜ, ਬੇਮੁਖ ਘਰ ਘਰ ਕਰਨ ਹਾਸੀਆ। ਸ਼ਬਦ ਘੋੜੇ ਲਏ ਚਾੜ੍ਹ, ਦਰ ਘਰ ਸਾਚੇ ਦੇਵੇ ਵਾੜ, ਜਨ ਭਗਤਾਂ ਕਰੇ ਬੰਦ ਖ਼ੁਲਾਸੀਆ। ਹਰਿਜਨ ਤੱਤੀ ਵਾ ਨਾ ਲੱਗੇ ਹਾੜ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਪਿਆਰੇ ਸਦਾ ਸਦਾ ਬਲ ਬਲ ਜਾਸੀਆ। ਬਲ ਬਲ ਬਲੀ ਬਲਵਾਨਿਆ। ਆਪ ਕਰਾਏ ਵਲ ਛਲ, ਜੋਤ ਧਰੇ ਸ੍ਰੀ ਭਗਵਾਨਿਆ। ਵੇਖ ਵਖਾਣੇ ਜੰਗਲ ਜੂਹ ਉਜਾੜ ਪਹਾੜ ਜਲ ਥਲ ਉਚੇ ਮੰਦਰ ਕਿਲ੍ਹੇ ਕੋਟ ਪਾਖਾਨਿਆਂ ਗੁਰਮੁਖਾਂ ਆਤਮ ਤੋੜੇ ਜੰਦਰ, ਸ਼ਬਦ ਮਾਰੇ ਇਕ ਵਦਾਨਿਆ। ਲੱਖ ਚੁਰਾਸੀ ਭੌਂਦੀ ਬੰਦਰ, ਕਿਸੇ ਹੱਥ ਨਾ ਆਏ ਹਰਿ ਭਗਵਾਨਿਆ। ਜਗੇ ਜੋਤ ਅੰਦਰੇ ਅੰਦਰ, ਨਾਮ ਖ਼ੁਮਾਰੀ ਅੱਠੇ ਪਹਿਰ ਦਿਵਸ ਰੈਣ ਕਰੇ ਮਸਤਾਨਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇਵੇ ਨਾਮ ਵਰ, ਏਕਾ ਸ਼ਬਦ ਬ੍ਰਹਮ ਗਿਆਨਿਆ। ਬ੍ਰਹਮ ਗਿਆਨ ਬ੍ਰਹਮ ਧਿਆਨਿਆ। ਸ਼ਬਦ ਨਿਸ਼ਾਨੀ ਵਿਚ ਜਹਾਨਿਆ। ਆਵਣ ਜਾਵਣ ਭੇਵ ਚੁਕਾਨੀ, ਦੂਈ ਦਵੈਤੀ ਭੇਵ ਮਿਟਾਨਿਆ। ਸੀਨੇ ਵੱਜੇ ਏਕਾ ਕਾਨੀ, ਆਰ ਪਾਰ ਪਾਰ ਆਰ ਏਕਾ ਵਾਰ ਕਰਾਨਿਆ। ਮਾਇਆ ਰਾਣੀ ਕਲਜੁਗ ਅੰਤਮ ਕਰੇ ਸੋਲਾਂ ਤਨ ਸ਼ਿੰਗਾਰ, ਆਪ ਭੁਲਾਏ ਰਾਜੇ ਰਾਣਿਆ। ਬੇਮੁਖ ਜੀਵ ਹੋਏ ਦੁਹਾਗਣ ਨਾਰ, ਨਾ ਮਿਲੇ ਕੰਤ ਨਾ ਬਣੀ ਸਚ ਸਵਾਣੀਆ। ਗੁਰਮੁਖ ਸਾਚੇ ਵਿਰਲੇ ਪੁਰਖ ਅਬਿਨਾਸ਼ੀ ਚਰਨ ਲਾਗਣ, ਏਕਾ ਗਾਵਣ ਸਾਚੀ ਬਾਣੀਆ। ਆਪ ਉਪਜਾਏ ਸ਼ਬਦ ਰਾਗਨ, ਇਕ ਵਜਾਏ ਸਾਚਾ ਨਾਦਨ, ਢੋਲ ਮਰਦੰਗ ਨਾ ਕੋਈ ਰਖਾ ਰਿਹਾ। ਮਾਇਆ ਡੱਸੇ ਨਾ ਡਸਣੀ ਨਾਗਨ, ਆਤਮ ਤ੍ਰਿਸਨ ਆਪ ਬੁਝਾ ਰਿਹਾ। ਸਚ ਸਰੋਵਰ ਆਤਮ ਸਦਾ ਇਸ਼ਨਾਨ ਕਰਾਏ ਆਪ ਬਣਾਏ ਹੰਸ ਕਾਗਣ, ਪ੍ਰਭ ਸਾਚਾ ਸਾਚਾ ਕਰਮ ਕਮਾ ਰਿਹਾ। ਗੁਰਮੁਖਾਂ ਹੋਏ ਵਡ ਵਡਭਾਗਣ, ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਸਾਚਾ ਮੇਲਾ ਕਲ ਹੋਇਆ ਵਕਤ ਸੁਹੇਲਾ ਆਪੇ ਆਪ ਕਰਾ ਰਿਹਾ। ਗੁਰ ਸੰਗਤ ਮਨ ਵਧਾਈਆ। ਹਰਿ ਜਸ ਹਰਿ ਹਰਿ ਰਸਨਾ ਗਾਈਆ। ਪੁਰਖ ਅਬਿਨਾਸ਼ੀ ਹਿਰਦੇ ਵਸੇ, ਸੰਤ ਸੁਹੇਲੇ ਰਾਹ ਸਾਚਾ ਦੱਸ, ਸਾਚਾ ਮਾਰਗ ਰਿਹਾ ਵਖਾਈਆ। ਹਰਿ ਦਵਾਰੇ ਬਹਿਣਾ ਨੱਸ, ਅਸਥਿਰ ਚੁਬਾਰੇ ਸਾਧਾਂ ਦੱਸ, ਸੰਤ ਸੁਹੇਲੇ ਰਾਹ ਸਾਚਾ ਦੱਸ, ਕਰਨਾ ਵਾਸ ਮਿਟਾਉਣੀ ਹਰਸ, ਨੇਤਰ ਨੈਣ ਤ੍ਰਿਖਾ ਰਿਹਾ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਸਤਿ ਸੰਤੋਖ ਅੰਤਮ ਮੋਖ, ਗੁਰ ਸੰਗਤ ਆਪ ਦਵਾਈਆ। ਗੁਰ ਸੰਗਤ ਆਈ ਚਲ ਦਵਾਰ। ਧਰਮ ਰਾਏ ਨਾ ਕਰੇ ਖੁਆਰ। ਸ਼ਬਦ ਖੰਡਾ ਮਾਰੇ ਮਾਰ। ਆਪੇ ਪਾਏ ਸਾਚੀ ਵੰਡਾ, ਨਾ ਕੋਈ ਵੇਖੇ ਪੁਰਖ ਨਾਰ। ਗੁਰਮੁਖ ਸਾਚਾ ਸਦਾ ਸੁਹਾਗੀ ਨਾ ਆਤਮ ਹੋਏ ਰੰਡਾ, ਮਿਲਿਅ ਮੇਲ ਕੰਤ ਭਤਾਰ। ਆਤਮ ਤੋੜੇ ਜਗਤ ਘੁਮੰਡਾ, ਮੰਗੇ ਨਾਮ ਸਚ ਵਸਤ ਬਣ ਭਿਖਾਰ। ਪੰਜਾਂ ਚੋਰਾਂ ਦੇਵੇ ਦੰਡਾ, ਰਸਨਾ ਗਾਏ ਗੁਣ ਨਿਰੰਕਾਰ। ਆਪ ਵਖਾਏ ਕਾਇਆ ਮੰਦਰ ਉਚਾ ਡੰਡਾ, ਬੈਠਾ ਦਿਸੇ ਆਪ ਅਪਾਰ। ਗੁਰਮੁਖਾਂ ਕਰਾਈ ਸਾਚੀ ਵੰਡਾ, ਮਾਨਸ ਜਨਮ ਨਾ ਆਏ ਹਾਰ। ਵੇਖੇ ਖੇਲ ਵਿਚ ਵਰਭੰਡਾ, ਚਾਰੋਂ ਕੁੰਟ ਪੈਣੀ ਡੰਡਾ, ਬੇਮੁਖ ਜੀਵਾਂ ਆਈ ਹਾਰ। ਗੁਰਮੁਖ ਸਾਚੇ ਸੰਤ ਜਨਾਂ ਏਕਾ ਮਿਲਿਆ ਨਾਮ ਧਨਾ, ਆਦਿ ਅੰਤ ਨਾ ਆਈ ਹਾਰ। ਧੰਨ ਕਮਾਈ ਸੰਤ ਜਨ, ਜਗ ਸਾਚਾ ਰਾਹ ਵਖਾਇਆ ਏ। ਧੰਨ ਕਮਾਈ ਸੰਤ ਜਨ, ਕਲਜੁਗ ਸੋਇਆ ਜੀਵ ਆਪ ਉਠਾਇਆ ਏ। ਧੰਨ ਕਮਾਈ ਸੰਤ ਜਨ, ਗੁਰ ਸੰਗਤ ਆਤਮ ਬੀਜ ਲੋਕਮਾਤ ਆਪਣੀ ਹੱਥੀਂ ਪਾਇਆ ਏ। ਮਿਲਿਆ ਮੇਲ ਹਰਿ ਸਮਰਥ ਕਥਨਾ ਪ੍ਰਭ ਦੀ ਜਾਏ ਨਾ ਕਥੀ, ਲੱਖ ਚੁਰਾਸੀ ਜਾਏ ਮਥੀ, ਅਚਰਜ ਖੇਲ ਰਚਾਇਆ ਏ। ਗੁਰਮੁਖਾਂ ਆਤਮ ਵਿਸ ਵਿਸਾਇਣ ਲਥੀ, ਆਪ ਚੜ੍ਹਾਏ ਸ਼ਬਦ ਰਥੀਂ, ਬੇੜਾ ਪਾਰ ਕਰਾਇਆ ਏ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰ, ਬੇਮੁਖਾਂ ਦਰ ਆਏ ਡਰ, ਝੂਠੇ ਧੰਦੇ ਲਾਇਆ ਏ। ਝੂਠਾ ਝੇੜਾ ਅੰਤ ਖੁਆਰੀ। ਨਾ ਕੋਈ ਬੰਨ੍ਹੇ ਬੇੜਾ, ਨਾ ਦੀਸੇ ਪਾਰ ਕਿਨਾਰੀ। ਧਰਤ ਮਾਤ ਤੇਰਾ ਖੁਲ੍ਹਾ ਹੋਏ ਵਿਹੜਾ, ਨੌਂ ਖੰਡ ਪ੍ਰਿਥਮੀ ਚੰਡ ਪ੍ਰਚੰਡੇ ਚਲਾਏ ਵਾਰੋ ਵਾਰੀ। ਸ਼ਬਦ ਲਗਾਏ ਇਕ ਉਖੇੜਾ, ਢਹਿੰਦੀ ਜਾਏ ਮਹੱਲ ਅਟੱਲ ਉਚ ਅਟਾਰੀ। ਗੁਰਮੁਖ ਵਿਰਲਾ ਅੱਗੇ ਹੋ ਹੋ ਬਹਿੰਦਾ, ਜਿਸ ਜਪਿਆ ਨਾਮ ਰਾਮ ਮੁਰਾਰੀ। ਸੰਤ ਸਾਚਾ ਕਲਜੁਗ ਜੀਵਾਂ ਉਠ ਉਠ ਕਹਿੰਦਾ, ਕਲਜੁਗ ਅੰਤਮ ਵੇਲਾ ਜੂਏ ਬਾਜ਼ੀ ਮੂਲ ਨਾ ਹਾਰੀਂ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸਦਾ ਤੇਰੇ ਅੰਦਰ ਆਤਮ ਰਹਿੰਦਾ, ਦੇਵੇ ਦਰਸ ਅਗੰਮ ਅਪਾਰੀ। ਦਰਸ ਅਗੰਮ ਅਪਾਰ, ਰੂਪ ਅਪਾਰੜਾ। ਗੁਰਮੁਖਾਂ ਦੇਵੇ ਕਰ ਪਿਆਰ, ਹਰਿ ਸਾਜਨ ਮੀਤ ਮੁਰਾਰੜਾ। ਸ਼ਬਦ ਬਖ਼ਸ਼ੇ ਸਾਚੀ ਧਾਰ, ਕਲਜੁਗ ਦੱਸੇ ਪਾਰ ਕਿਨਾਰੜਾ। ਮਾਨਸ ਦੇਹੀ ਪੈਜ ਸਵਾਰ, ਰੰਗੇ ਰੰਗ ਇਕ ਅਪਾਰੜਾ। ਇਕ ਵਖਾਏ ਹਰਿ ਦਵਾਰ, ਚਾਰ ਵਰਨ ਸੱਚੀ ਸਰਕਾਰੜਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਰ, ਏਕਾ ਏਕ ਸੁਹਾਏ ਬੰਕ ਦਵਾਰੜਾ। ਬੰਕ ਦਵਾਰਾ ਇਕ ਸੁਹਾਉਣਾ। ਚਰਨ ਬਿਆਸੋਂ ਪਾਰ ਟਿਕਾਉਣਾ। ਸ਼ਬਦ ਸਵਾਸੀ ਇਕ ਚਲਾਉਣਾ। ਪੁਰਖ ਅਬਿਨਾਸ਼ੀ ਖੇਲ ਰਚਾਉਣਾ। ਘਟ ਘਟ ਵਾਸੀ ਮੇਟ ਮਿਟਾਏ ਮਦਿਰਾ ਮਾਸੀ, ਮਸਤੂਆਣਾ ਧਾਮ ਸੁਹਾਉਣਾ। ਸ਼ਬਦ ਦਾਤ ਹਰਿ ਝੋਲੀ ਪਾਉਣਾ। ਆਤਮ ਤੋੜੇ ਸਰਬ ਹੰਕਾਰ, ਗੁਰ ਸੰਗਤ ਸਾਚੀ ਨਾਲ ਰਲਾਉਣਾ। ਰਾਣੇ ਸੰਗਰੂਰ ਲਾਹੇ ਉਦਾਸੀ, ਪ੍ਰਗਟ ਹੋਏ ਦਰਸ ਦਿਖਾਉਣਾ। ਆਏ ਦਵਾਰ ਬਣ ਭਿਖਾਰ, ਸ਼ਬਦ ਦਾਤ ਹਰਿ ਝੋਲੀ ਪਾਉਣਾ। ਸਾਚਾ ਕਰੇ ਆਪ ਵਿਹਾਰ, ਮਸਤੂਆਣਾ ਧਾਮ ਤਜਾਉਣਾ। ਕਰੇ ਖੇਲ ਸੱਚੀ ਸਰਕਾਰ, ਜਮਨ ਕਿਨਾਰੇ ਡੇਰਾ ਲਾਉਣਾ। ਸਾਧਾਂ ਸੰਤਾਂ ਸੁਣੇ ਪੁਕਾਰ, ਆਤਮ ਧਿਆਨੀ ਬ੍ਰਹਮ ਗਿਆਨੀ। ਸ਼ਬਦ ਨਿਸ਼ਾਨੀ ਮਾਰੇ ਤੀਰ ਅਪਰ ਅਪਾਰ, ਜਗੇ ਜੋਤ ਏਕਾ ਸ਼ਕਤ ਆਦਿ ਭਵਾਨੀ। ਵਾਲੀ ਹਿੰਦ ਕਰੇ ਖ਼ਬਰਦਾਰ, ਪ੍ਰਗਟ ਹੋਏ ਵਾਲੀ ਦੋ ਜਹਾਨੀ। ਦਿੱਲੀ ਤਖ਼ਤ ਸ਼ਾਹ ਸੁਲਤਾਨੀ। ਨੇਤਰ ਨੈਣ ਵੇਖ ਵਿਚਾਰ, ਏਕਾ ਸ਼ਬਦ ਚਲਾਏ ਸੋਹੰ ਸੱਚੀ ਬਾਣੀ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਸੱਚੀ ਰਾਣੀ, ਪ੍ਰਭ ਅਬਿਨਾਸ਼ੀ ਬੰਨ੍ਹੇ ਆਪੇ ਧਾਰ। ਜੋਤੀ ਜੋਤ ਸਰੂਪ ਹਰਿ, ਅੱਗੇ ਕਰੇ ਬੰਦ ਕਵਾੜ, ਭੇਵ ਖੁਲ੍ਹਾਏ ਸਤਾਰਾਂ ਹਾੜ, ਪੜਦਾ ਉਹਲਾ ਨਾ ਕੋਈ ਰਖਾਈਆ। ਨਾ ਕੋਈ ਪੜਦਾ ਨਾ ਕੋਈ ਉਹਲਾ। ਸ਼ਬਦ ਸਰੂਪੀ ਇਕ ਸੁਣਾਏ ਸਾਚਾ ਢੋਲਾ। ਸ੍ਰਿਸ਼ਟ ਸਬਾਈ ਆਇਆ ਤੋਲਾ। ਸਚ ਦਵਾਰਾ ਹਰਿ ਨਿਰੰਕਾਰਾ ਮਾਤਲੋਕ ਕਲ ਅੰਤਮ ਖੋਲ੍ਹਾ। ਇਕ ਸੁਣਾਏ ਹੱਕ ਜੈਕਾਰਾ, ਕਰੇ ਖੇਲ ਕਲੀਆਂ ਸੋਲਾਂ। ਦੂਜੇ ਦਰ ਨਾ ਬਣੇ ਕੋਈ ਭਿਖਾਰਾ, ਦੇਵੇ ਵਸਤ ਹਰਿ ਨਾਮ ਅਮੋਲਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਚਵੀਆਂ ਅਵਤਾਰਾ। ਬੀਸ ਚਾਰ ਚਾਰ ਬੀਸ, ਵੇਖ ਵਖਾਏ ਰਾਗ ਛਤੀਸ। ਮੁੱਲਾ ਕਾਜੀ ਸ਼ੇਖ਼ ਮੁਸਾਇਕ, ਪ੍ਰਭ ਅਬਿਨਾਸ਼ੀ ਸਾਚਾ ਨਾਇਕ, ਪੜ੍ਹੇ ਪੜ੍ਹਾਏ ਇਕ ਹਦੀਸ। ਪੰਡਤ ਪਾਂਧੇ ਵਡ ਗਿਆਨੀ, ਆਤਮ ਵੇਖੇ ਸ਼ਬਦ ਨਿਸ਼ਾਨੀ, ਤੋੜੇ ਮਾਣ ਜਗਤ ਅਭਿਮਾਨੀ, ਝੂਠੀ ਚੱਕੀ ਰਹੇ ਪੀਸ। ਹਰਿ ਹਰਿ ਜੋਤੀ ਇਕ ਨਿਸ਼ਾਨੀ, ਗੁਰਮੁਖ ਵਿਰਲੇ ਮਾਤ ਪਛਾਣੀ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਸ਼ਕਤ ਭਵਾਨੀ। ਹਰਿ ਸੰਗਤ ਦਰ ਘਰ ਪ੍ਰਵਾਨਿਆ। ਪੁਰਖ ਅਬਿਨਾਸ਼ੀ ਏਕਾ ਦਰ ਹੋਣਾ ਮੰਗਤ, ਦੇਵੇ ਨਾਮ ਗੁਣ ਨਿਧਾਨਿਆ। ਕਾਇਆ ਚੋਲੀ ਚਾੜ੍ਹੇ ਰੰਗਤ, ਗੁਣਵੰਤ ਹਰਿ ਗੁਣ ਨਿਧਾਨਿਆ। ਮਾਨਸ ਦੇਹੀ ਨਾ ਹੋਏ ਭੰਗਤ, ਕਾਇਆ ਕੋਟ ਕੱਢੇ ਖੋਟ, ਏਕਾ ਚੋਟ ਲੱਗੇ ਨਿਸ਼ਾਨਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਮਿਲਿਆ ਮੇਲ ਨਰ ਹਰਿ ਹਰਿ ਨਰ ਸ੍ਰੀ ਭਗਵਾਨਿਆ। ਭਿੰਨੀ ਰੈਨੜੀਏ ਕਲ ਮਿਲੇ ਵਧਾਈ। ਭਿੰਨੀ ਰੈਨੜੀਏ ਹਰਿਜਨ ਸਾਚੇ ਸੰਤ ਸੁਹੇਲੇ, ਦਰ ਘਰ ਸਾਚੇ ਹੋਏ ਮੇਲੇ, ਰਸਨਾ ਗੁਣ ਰਹੇ ਗਾਈ। ਭਿੰਨੀ ਰੈਨੜੀਏ ਮਿਲਿਆ ਮੇਲ ਸਾਚੇ ਮਾਹੀ, ਧੁਰਦਰਗਾਹੀ ਆਪਣਾ ਰੰਗ ਸਾਚਾ ਸੰਗ ਰਖਾਈ। ਭਿੰਨੀ ਰੈਨੜੀਏ, ਜੋਤੀ ਜੋਤ ਸਰੂਪ ਹਰਿ, ਸਾਚੀ ਜੋਤ ਮਾਤ ਧਰ, ਕਰੇ ਖੇਲ ਰਘੁਰਾਈ। ਭਿੰਨੀ ਰੈਨੜੀਏ ਸ਼ਬਦ ਢੰਡੋਰੜਾ। ਭਿੰਨੀ ਰੈਨੜੀਏ ਕਲਜੁਗ ਮਾਇਆ ਝੂਠੀ ਛਾਇਆ, ਕਲਜੁਗ ਜੀਵਾਂ ਮਾਤ ਭੁਲਾਇਆ, ਅੰਤਮ ਵੇਲਾ ਰਹਿ ਗਿਆ ਦਿਨ ਥੋਰੜਾ। ਗੁਰਮੁਖ ਸਾਚਾ ਭਿਨਣੀ ਰੈਣ ਸੁਹੰਜਣੀ ਸਾਚੇ ਮਾਰਗ ਲਾਇਆ, ਆਪ ਬੰਨ੍ਹਾਇਆ ਬੇਰੜਾ। ਭਿੰਨੀ ਰੈਨੜੀਏ ਰਘੁ ਰਘੁਵੰਸਾ ਸਾਚਾ ਬੰਸਾ ਪੁਰਖ ਪੁਰਖੋਤਮ ਏਕਾ ਗਾਇਆ, ਕਰੇ ਅੰਤ ਨਿਬੇੜਾ। ਭਿੰਨੀ ਰੈਨੜੀਏ ਰੰਗ ਚਲੂਲਾ। ਪ੍ਰਭ ਅਬਿਨਾਸ਼ੀ ਜਾਮਾ ਪਾਇਆ, ਲੱਖ ਚੁਰਾਸੀ ਦੂਲ੍ਹੋ ਦੂਲ੍ਹਾ। ਭਿੰਨੀ ਰੈਨੜੀਏ ਹਰਿਜਨ ਸਾਚੇ ਮੇਲ ਮਿਲਾਇਆ, ਮਿਲਿਆ ਮੇਲ ਕੰਤ ਕੰਤੂਲਾ। ਭਰਮ ਭੁਲੇਖਾ ਦੂਰ ਕਰਾਇਆ, ਭਿੰਨੀ ਰੈਨੜੀਏ ਜਨ ਭਗਤਾਂ ਦੇਵੇ ਸ਼ਬਦ ਝੂਲਾ। ਇਕ ਹੁਲਾਰਾ ਨਾਮ ਰਖਾਇਆ, ਭਿੰਨੀ ਰੈਨੜੀਏ ਗੁਰਮੁਖ ਸਾਚਾ ਸੰਤ ਦੁਲਾਰਾ, ਮੇਟ ਮਿਟਾਏ ਅੰਧ ਅੰਧਿਆਰਾ, ਦਰ ਘਰ ਸਾਚੇ ਫਲਿਆ ਫੂਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਕਰੇ ਅੰਤ ਪਿਆਰਾ। ਭਿੰਨੀ ਰੈਨੜੀਏ ਹਰਿ ਸਾਚਾ ਨੈਣਾ। ਭਿੰਨੀ ਰੈਨੜੀਏ ਦਰ ਘਰ ਸਾਚੇ ਏਕਾ ਨਾਉਂ ਸੋਹੰ ਸ਼ਬਦ ਸੁਹਾਗੀ ਗਹਿਣਾ। ਭਿੰਨੀ ਰੈਨੜੀਏ ਪ੍ਰਭ ਅਬਿਨਾਸ਼ੀ ਅਗੰਮ ਅਥਾਹੋ ਬੇਪ੍ਰਵਾਹੋ, ਚਰਨ ਪ੍ਰੀਤੀ ਸਾਚਾ ਨੇਂਹੁ ਦਰ ਘਰ ਸਾਚੇ ਲਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਅੰਤਮ ਪਕੜੇ ਬਾਹੋਂ। ਭਿੰਨੀ ਰੈਨੜੀਏ ਵਣਜ ਅਪਾਰਿਆ। ਭਿੰਨੀ ਰੈਣ ਹਰਿ ਮਿਲਿਆ ਸਾਕ ਸੱਜਣ ਸੈਣ ਅੰਤਮ ਵਾਰਿਆ। ਭਿੰਨੀ ਰੈਣ ਬੇਮੁਖਾਂ ਮਾਇਆ ਪਾਏ ਬੇਅੰਤ, ਆਤਮ ਕਰੇ ਬੰਦ ਕਵਾੜਿਆ। ਗੁਰਮੁਖ ਉਠਾਏ ਸਾਚੇ ਸੰਤ, ਬਜ਼ਰ ਕਪਾਟੀ ਪੜਦਾ ਪਾੜਿਆ। ਲੋਕਮਾਤ ਬਣਾਏ ਸਾਚੀ ਬਣਤ, ਮਾਇਆ ਮਮਤਾ ਜੋਤੀ ਅਗਨ ਦੇਵੇ ਸਾੜਿਆ। ਭਿੰਨੜੀ ਰੈਣ ਮਹਿਮਾ ਜਗਤ ਅਗਣਤ, ਗੁਰਮੁਖ ਆਤਮ ਦਰ ਦਵਾਰ ਆਪ ਸੁਹਾਏ ਧੁਰਦਰਗਾਹੀ ਸਾਚਾ ਲਾੜਿਆ। ਭਿੰਨੜੀ ਰੈਣ ਸੰਤ ਦੁਲਾਰੇ ਵੇਖ ਵਿਚਾਰੇ ਥਾਉਂ ਥਾਈਂ, ਜੰਗਲ ਜੂਹ ਉਜਾੜ ਪਹਾੜਿਆ। ਜਨ ਭਗਤਾਂ ਦੇਵੇ ਦਰ ਸਰਨਾਈ, ਸ਼ਬਦ ਘੋੜੇ ਹਰਿ ਜੀ ਚਾੜ੍ਹਿਆ। ਭਿੰਨੜੀ ਰੈਣ ਖ਼ੁਸ਼ੀ ਮਨਾਈ, ਪ੍ਰਭ ਅਬਿਨਾਸ਼ੀ ਦਇਆ ਕਮਾਈ, ਗੁਰ ਸੰਗਤ ਸਾਚੀ ਸੰਗ ਰਲਾਈ, ਦਰ ਘਰ ਸਾਚੇ ਵੜਿਆ। ਭਿੰਨੜੀ ਰੈਣ ਗੁਰ ਗੁਰ ਸੰਗਤ ਸਾਚਾ ਸੰਗ ਰਲਾਈ। ਭਿੰਨੜੀ ਰੈਣ ਗੁਰ ਸੰਗਤ ਪਿਆਰਾ। ਭਿੰਨੜੀ ਰੈਣ ਪ੍ਰਭ ਦਰ ਹੋਈ ਨਾਮ ਮੰਗਤ, ਚੜ੍ਹੇ ਰੰਗ ਅਪਰ ਅਪਾਰਾ। ਭਿੰਨੜੀ ਰੈਣ ਜਨ ਭਗਤਾਂ ਮਿਟਾਏ ਭੁੱਖ ਨੰਗਤ, ਬੇਮੁਖ ਸੋਏ ਪੈਰ ਪਸਾਰਾ। ਭਿੰਨੜੀ ਰੈਣ ਗੁਰਮੁਖ ਵੇਖੇ ਸਾਚੇ ਨੈਣ, ਨਾਤਾ ਬਣਿਆ ਭਾਈ ਭੈਣ, ਕਲਜੁਗ ਤੇਰੀ ਅੰਤਮ ਵਾਰਾ, ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਖੇਲੇ ਖੇਲ ਵਿਚ ਸੰਸਾਰਾ। ਭਿੰਨੜੀ ਰੈਣ ਸੋਈ ਜਾਗੀ। ਮਿਲਿਆ ਮੇਲ ਦਰਸ ਵੇਖੇ ਸਾਚੇ ਨੈਣ, ਸ਼ਬਦ ਸੁਣੇ ਸਾਚਾ ਰਾਗੀ। ਪੁਰਖ ਅਬਿਨਾਸ਼ੀ ਸਾਕ ਸੱਜਣ ਸੈਣ, ਚਰਨ ਕਵਲ ਕਵਲ ਚਰਨ ਪ੍ਰਭ ਸਾਚੇ ਲਾਗੀ। ਭਿੰਨੜੀ ਰੈਣ ਆਪ ਚੁਕਾਏ ਲਹਿਣ ਦੇਣ, ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਮੇਲ ਮਿਲਾਇਆ, ਇਕ ਦੂਜੇ ਦਾ ਲੜ ਫੜਾਇਆ, ਮਿਲੇ ਵਡਿਆਈ ਵਡ ਵਡਭਾਗੀ। ਭਿੰਨੜੀ ਰੈਣ ਗੁਰਮੁਖ ਸਾਚੇ ਸੰਤ ਦੁਲਾਰੇ। ਭਿੰਨੀ ਰੈਨੜੀਏ ਆਦਿ ਅੰਤ ਜੁਗਾ ਜੁਗੰਤ, ਗੁਰਮੁਖ ਵਿਰਲਾ ਜਾਣੇ ਸੰਤ, ਵੇਖੇ ਰੰਗ ਅਪਾਰੇ। ਭਿੰਨੀ ਰੈਨੜੀਏ ਬੇਮੁਖਾਂ ਮਾਇਆ ਪਾਏ ਬੇਅੰਤ, ਨਿੰਦਰਾ ਆਲਸ ਦਏ ਹੁਲਾਰਾ ਏ। ਭਿੰਨੀ ਰੈਨੜੀਏ ਗੁਰਮੁਖਾ ਮੇਲ ਮਿਲਾਵਾ ਸਾਚੇ ਕੰਤ, ਏਕਾ ਸੇਜਾ ਸੁੱਤੇ ਨਾਰੀ ਪੁਰਖ ਭਤਾਰਾ ਏ। ਭਿੰਨੀ ਰੈਨੜੀਏ ਕਲਜੁਗ ਜੀਵ ਭੁਲਾਏ ਜੰਤ, ਝੂਠੀ ਮਾਇਆ ਅੰਤ ਵਿਗੁਤੇ, ਭਰਿਆ ਇਕ ਹੰਕਾਰਾ ਹੈ। ਭਿੰਨੀ ਰੈਨੜੀਏ ਆਪ ਸੁਹਾਈ ਗੁਰਮੁਖ ਸਾਚੇ ਸੰਤ ਜਨਾਂ ਦੀ ਸਾਚੀ ਰੁੱਤੇ, ਹੋਈ ਬਸੰਤ ਖਿੜੀ ਗੁਲਜ਼ਾਰਾ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਭੰਡਾਰਾ ਹੈ। ਧੰਨ ਕਮਾਈ ਸੰਤ ਜਨ, ਰਸਨਾ ਹਰਿ ਹਰਿ ਗਾਇਆ। ਧੰਨ ਕਮਾਈ ਸੰਤ ਜਨ, ਏਕਾ ਵਾਰੇ ਪੁਰਖ ਅਬਿਨਾਸ਼ੀ ਪਾਇਆ। ਧੰਨ ਕਮਾਈ ਭਗਤ ਜਨ, ਆਤਮ ਦਰ ਬੰਦ ਖੁਲ੍ਹਾਇਆ। ਧੰਨ ਕਮਾਈ ਭਗਤ ਜਨ, ਸਾਚੇ ਘਰ ਏਕਾ ਏਕ ਡੇਰਾ ਲਾਇਆ। ਧੰਨ ਕਮਾਈ ਸੰਤ ਜਨ, ਆਤਮ ਤੀਰਥ ਨੁਹਾਏ ਸਾਚੇ ਸਰ, ਦੂਈ ਦਵੈਤੀ ਦੁਰਮਤ ਮੈਲ ਗਵਾਇਆ। ਧੰਨ ਕਮਾਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਦੋਹਾਂ ਧਿਰਾਂ ਏਕਾ ਘਰ ਸਾਚਾ ਮੇਲ ਮਿਲਾਇਆ। ਧੰਨ ਕਮਾਈ ਸੰਤ ਜਨ, ਹਰਿ ਚਰਨ ਧਿਆਨ। ਧੰਨ ਕਮਾਈ ਭਗਤ ਜਨ, ਆਤਮ ਜੋਤੀ ਜੋਤ ਮਿਲਾਨ। ਧੰਨ ਕਮਾਈ ਸੰਤ ਜਨ, ਵਰਨ ਗੋਤੀ ਭੇਵ ਚੁਕਾਨ। ਧੰਨ ਕਮਾਈ ਭਗਤ ਜਨ, ਸਾਚਾ ਸ਼ਬਦ ਮਾਣਕ ਮੋਤੀ ਚੋਗ ਖਾਣ। ਧੰਨ ਕਮਾਈ ਸੰਤ ਜਨ, ਮਿਲਿਆ ਮੇਲ ਧੁਰ ਸੰਜੋਗੀ, ਲੱਖ ਚੁਰਾਸੀ ਫੰਦ ਕਟਾਨਾ। ਧੰਨ ਕਮਾਈ ਭਗਤ ਜਨਾਂ, ਕਰੇ ਦਰਸ ਹਰਿ ਅਮੋਘੀ, ਮਾਇਆ ਮਮਤਾ ਮੋਹ ਚੁਕਾਨਾ। ਧੰਨ ਕਮਾਈ ਸੰਤ ਜਨ, ਆਤਮ ਰਸ ਰਿਹਾ ਭੋਗੀ, ਆਤਮ ਸੇਜਾ ਸਾਚਾ ਕੰਤ ਇਕ ਵਸਾਨਾ। ਧੰਨ ਕਮਾਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਦੋਹਾਂ ਧਿਰਾਂ ਏਕਾ ਘਰ, ਸ਼ਬਦ ਸਰੂਪੀ ਮੇਲ ਮਿਲਾਨਾ। ਧੰਨ ਕਮਾਈ ਸੰਤ ਜਨ, ਸ਼ਬਦ ਅਧਾਰਿਆ। ਧੰਨ ਕਮਾਈ ਭਗਤ ਜਨ, ਰਸਨਾ ਗਾਏ ਹਰਿ ਗੁਣ ਗੁਣਵੰਤਾ ਗੁਣ ਨਿਧਾਨਿਆ। ਧੰਨ ਕਮਾਈ ਸੰਤ ਜਨ, ਮਾਇਆ ਰਾਣੀ ਛਾਣ ਪੁਣ, ਏਕਾ ਨਾਤਾ ਪੁਰਖ ਬਿਧਾਤਾ, ਰੱਖੇ ਚਰਨ ਧਿਆਨਿਆ। ਧੰਨ ਕਮਾਈ ਭਗਤ ਜਨ, ਏਕਾ ਵੇਖੇ ਪਿਤਾ ਮਾਤਾ, ਪੁਰਖ ਅਬਿਨਾਸ਼ੀ ਚਤੁਰ ਸੁਜਾਨਿਆ। ਧੰਨ ਕਮਾਈ ਸੰਤ ਜਨ, ਦੁਰਮਤ ਮੈਲ ਤਨ ਤੋਂ ਨਾਸੀ, ਆਤਮ ਜੋਤ ਸੱਚੀ ਪ੍ਰਕਾਸ਼ੀ, ਵੇਖੇ ਖੇਲ ਮਹਾਨਿਆ। ਧੰਨ ਕਮਾਈ ਭਗਤ ਜਨ, ਮਾਨਸ ਜਨਮ ਕਰੇ ਰਹਿਰਾਸੀ, ਅੰਤਮ ਵੇਲੇ ਬੰਦ ਖ਼ਲਾਸੀ, ਨੇੜ ਨਾ ਆਏ ਪੰਜ ਸ਼ੈਤਾਨਿਆ। ਧੰਨ ਕਮਾਈ ਸੰਤ ਜਨ, ਜਗਤ ਵਡਿਆਈ ਭਗਤ ਦੋਹਾਂ ਮਿਲਿਆ ਨਾਮ ਧੰਨ, ਰਸਨਾ ਗਾਇਆ ਸਵਾਸ ਸਵਾਸੀ। ਧੰਨ ਕਮਾਈ ਸੰਤ ਜਨ, ਸਦਾ ਅਡੋਲਿਆ। ਧੰਨ ਕਮਾਈ ਭਗਤ ਜਨ, ਹਰਿ ਅੰਦਰੇ ਅੰਦਰ ਬੋਲਿਆ। ਧੰਨ ਕਮਾਈ ਸੰਤ ਜਨ, ਪੂਰਾ ਤੋਲ ਤੋਲਿਆ। ਧੰਨ ਕਮਾਈ ਸੰਤ ਜਨਾਂ, ਆਤਮ ਸੇਜਾ ਬੈਠਾ ਇਕਾਂਤ, ਆਤਮ ਪੜਦਾ ਖੋਲ੍ਹਿਆ। ਧੰਨ ਕਮਾਈ ਭਗਤ ਜਨ, ਅੰਮ੍ਰਿਤ ਪੀਵੇ ਬੂੰਦ ਸਵਾਂਤ, ਅੰਤਮ ਮੇਟ ਮਿਟਾਏ ਅੰਧੇਰੀ ਰਾਤ, ਸਾਚੀ ਰੰਗਣ ਨਾਮ ਚੜ੍ਹਾਏ, ਆਦਿ ਅੰਤ ਕਦੇ ਨਾ ਡੋਲਿਆ। ਜੋਤੀ ਜੋਤ ਸਰੂਪ ਹਰਿ, ਦੋਹਾਂ ਸਾਚੀ ਬਣਤ ਬਣਾਏ, ਤਨ ਪਹਿਨਾਏ ਸ਼ਬਦ ਸੱਚਾ ਚੋਲਿਆ। ਸ਼ਬਦ ਚੋਲਾ ਤਨ ਸ਼ਿੰਗਾਰ ਹੈ। ਪ੍ਰਭ ਅਬਿਨਾਸ਼ੀ ਖੇਲ ਅਪਾਰ ਹੈ। ਘਨਕਪੁਰ ਵਾਸੀ ਜੋਤ ਪ੍ਰਕਾਸ਼ੀ, ਮੇਟ ਮਿਟਾਏ ਮਦਿਰਾ ਮਾਸੀ, ਫੜੇ ਸ਼ਬਦ ਖੰਡਾ ਦੋ ਧਾਰ ਹੈ। ਬੇਮੁਖ ਦਰ ਤੇ ਕਰਨ ਹਾਸੀ, ਗੁਰਮੁਖ ਗਾਇਣ ਸਵਾਸ ਸਵਾਸੀ, ਪਵਣ ਜੋਤੀ ਸ਼ਬਦ ਹੁਲਾਰ ਹੈ। ਨਾ ਕੋਈ ਵਰਨ ਨਾ ਕੋਈ ਗੋਤੀ, ਗੁਰਮੁਖ ਚੁਣੇ ਮਾਣਕ ਮੋਤੀ, ਇਕ ਬਣਾਏ ਸੱਚਾ ਹਾਰ ਹੈ। ਦੁਰਮਤ ਮੈਲ ਕਾਇਆ ਧੋਤੀ, ਲੱਖ ਚੁਰਾਸੀ ਰਹੀ ਰੋਤੀ, ਹਰਿਜਨ ਉਠਾਏ ਆਤਮ ਸੋਤੀ, ਪ੍ਰਭ ਦੇਵੇ ਇਕ ਹੁਲਾਰ ਹੈ। ਕਿਸੇ ਹੱਥ ਨਾ ਆਵੇ ਕੋਟਨ ਕੋਟੀ, ਉਚੇ ਪ੍ਰਬਤ ਚੜ੍ਹਕੇ ਚੋਟੀ, ਲੱਖ ਕਟਾਇਣ ਬੋਟੀ ਬੋਟੀ, ਅਗਨ ਭਬੂਤੀ ਖ਼ਾਕ ਰਮਾਇਣ ਤੇੜ ਨਾ ਦਿਸੇ ਕਿਸੇ ਲੰਗੋਟੀ, ਨਾ ਮਿਲਿਆ ਨਰ ਨਿਰੰਕਾਰਾ ਹੈ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਸਦ ਵਸੇ ਦਰ ਦਵਾਰਾ ਹੈ। ਹਰਿ ਸੰਤ ਸੁਹੇਲਾ ਮੀਤ ਨਰ ਨਿਰੰਜਣਾ। ਜੁਗਾ ਜੁਗ ਚਲਾਏ ਰੀਤ, ਕਿਸੇ ਹੱਥ ਨਾ ਆਏ ਮੰਦਰ ਮਸੀਤ, ਚਰਨ ਧੂੜ ਰਖਾਏ ਸਾਚਾ ਮਜਨਾ। ਗੁਰਮੁਖ ਵਿਰਲਾ ਗਾਏ ਏਕਾ ਸੁਹਾਗੀ ਗੀਤ, ਮੇਲ ਮਿਲਾਵਾ ਹਰਿ ਸਾਚੇ ਸਾਕ ਸੈਣ ਸਜਣਾ। ਦਿਵਸ ਰੈਣ ਰਾਖੋ ਚੀਤ, ਦਰਸ ਦਿਖਾਏ ਤੀਜੇ ਨੈਣਾਂ। ਕਾਇਆ ਕਰੇ ਪਤਤ ਪੁਨੀਤ, ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਪ੍ਰਭ ਕਾ ਭਾਣਾ ਸਿਰ ਤੇ ਸਹਿਣਾ। ਗੁਰਮੁਖ ਸਾਚੇ ਸੰਤ ਸ਼ਬਦ ਦੁਲਾਰਿਆ। ਜਗਤ ਬਣਾਈ ਬਣ ਗਈ ਬਣਤ, ਮਿਲਿਆ ਮੇਲ ਜੋਤ ਨਿਰੰਕਾਰਿਆ। ਅਚਰਜ ਰੀਤ ਆਦਿ ਅੰਤ ਪੂਰਨ ਭਗਵੰਤ, ਸਾਚੇ ਸੰਤ ਆਪ ਉਪਜਾ ਰਿਹਾ। ਬੇਮੁਖਾਂ ਮਾਇਆ ਪਾਏ ਬੇਅੰਤ, ਪਕੜ ਪਛਾੜੇ ਜੂਠੇ ਝੂਠੇ ਮਾਇਆ ਲੂਠੇ ਦੇਵ ਦੰਤ, ਸ਼ਬਦ ਖੰਡਾ ਇਕ ਉਠਾ ਰਿਹਾ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਮੇਲ ਮਿਲਾਏ ਸਾਚੇ ਕੰਤ, ਏਕਾ ਮਾਰਗ ਲਾ ਰਿਹਾ। ਏਕਾ ਰਾਹ ਹਰਿ ਵਖਾਏ। ਧਰਮ ਰਾਏ ਨਾ ਦਏ ਫਾਹ, ਲੱਖ ਚੁਰਾਸੀ ਫੰਦ ਕਟਾਏ। ਦਰਗਹਿ ਸਾਚੀ ਦੇਵੇ ਥਾਂ, ਏਥੇ ਓਥੇ ਹੋਏ ਸਹਾਏ। ਆਪੇ ਪਿਤਾ ਆਪੇ ਮਾਂ, ਸਦਾ ਰਖਾਏ ਠੰਡੀ ਛਾਂਏ। ਕਲਜੁਗ ਅੰਤਮ ਅੰਤ ਘਰ ਘਰ ਉਡਾਏ ਕਾਂ। ਜੋਤੀ ਜੋਤ ਸਰੂਪ ਹਰਿ, ਬੇਮੁਖ ਰੁਲਾਏ ਦਰ ਦਰ ਕਿਸੇ ਨਾ ਦਿਸੇ ਕੋਈ ਥਾਂ। ਸਰਬ ਕਲਾ ਸਮਰਥ, ਨਰ ਨਿਰੰਕਾਰਿਆ। ਜੁਗ ਜੁਗ ਸ਼ਬਦ ਚਲਾਏ ਰਥ, ਲੋਕਮਾਤ ਖੇਲ ਅਪਾਰਿਆ। ਜਨ ਭਗਤਾਂ ਦੇਵੇ ਨਾਮ ਵਥ, ਅਗਿਆਨ ਅੰਧੇਰ ਸਰਬ ਮਿਟਾ ਰਿਹਾ। ਪੰਜਾਂ ਚੋਰਾਂ ਪਾਏ ਨੱਥ, ਡੋਰ ਆਪਣੇ ਹੱਥ ਰਖਾ ਰਿਹਾ। ਲੱਖ ਚੁਰਾਸੀ ਹੋਣੀ ਸਥ, ਕਲਜੁਗ ਵੇਲਾ ਅੰਤਮ ਆ ਰਿਹਾ। ਸੀਆਂ ਰਖਾਏ ਸਾਢੇ ਤਿੰਨ ਹੱਥ, ਆਤਮ ਦਰ ਜਾਇਣ ਲਥ, ਦੀਪਕ ਜੋਤੀ ਹਰਿ ਜਗਾ ਰਿਹਾ। ਜੋਤੀ ਜਾਮਾ ਸ੍ਰੀ ਭਗਵਾਨਾ, ਜਿਉਂ ਰਾਮਾ ਘਰ ਦਸਰਥ, ਆਪਣਾ ਭੇਵ ਛੁਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਆਂ ਪੁਰੀਆਂ ਬਣਤ ਬਣਾ ਰਿਹਾ। ਲੋਆਂ ਪੁਰੀਆਂ ਬਣਤ ਬਣਾਏ। ਆਦਿ ਅੰਤ ਜੁਗਾ ਜੁਗੰਤ ਹਰਿ ਸਾਚਾ ਸਾਚੀ ਧਾਰ ਬੰਨ੍ਹਾਏ। ਕਿਸੇ ਦਿਸ ਨਾ ਆਏ ਦੇਵ ਦੰਤ, ਕਰੋੜ ਤੇਤੀਸ ਸੁਰਪਤ ਰਾਜਾ ਇੰਦ ਰਸਨ ਰਸਾਇਣੀ ਰਹੇ ਗਾਏ, ਭੇਵ ਕੋਈ ਨਾ ਪਾ ਰਿਹਾ। ਜੋਤੀ ਜਾਮਾ ਦੀਨ ਦਿਆਲਾ ਸ਼ਬਦ ਲਿਆਏ ਸਾਚੀ ਮਾਲਾ, ਫਲ ਲਗਾਏ ਕਾਇਆ ਡਾਲਾ, ਗੁਰਮੁਖ ਸਾਚੇ ਆਪ ਜਗਾ ਰਿਹਾ। ਅੰਤਮ ਕਲ ਨਾ ਖਾਏ ਕਾਲਾ, ਆਪ ਨੁਹਾਏ ਅੰਮ੍ਰਿਤ ਸਰ ਸਾਚੇ ਤਾਲਾ, ਦੂਈ ਦਵੈਤੀ ਮੈਲ ਗਵਾ ਰਿਹਾ। ਹਰਿਜਨ ਸਾਚਾ ਮਾਰੇ ਛਾਲਾਂ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਇਕ ਅਨਮੁੱਲੜਾ ਲੱਭੇ ਲਾਲਾ, ਜਗਤ ਜਵਾਹਰੀ ਮੁੱਲ ਕੋਇ ਨਾ ਪਾ ਰਿਹਾ। ਗੁਰਮੁਖ ਕਾਇਆ ਸਚ ਭੰਡਾਰੀ ਆਪੇ ਵੇਖੇ ਪਰਖੇ ਹਰਿ ਜੀ ਤੋਲਾ, ਤੋਲਣਹਾਰੀ ਸ਼ਬਦ ਕੰਡਾ ਸਾਚਾ ਡੰਡਾ, ਸੇਰ ਧੜੀ ਨਾ ਕੋਈ ਰਖਾ ਰਿਹਾ। ਗੁਰਮੁਖ ਵਿਰਲੇ ਪਾਈ ਵੰਡਾ, ਵੇਖੇ ਖੇਲ ਜੋਤੀ ਮੇਲ ਸ਼ਬਦ ਧਾਰ ਹਰਿ ਚਲਾ ਰਿਹਾ। ਬੇਮੁਖ ਜੀਵਾਂ ਦਿਸ ਨਾ ਆਈ ਆਤਮ ਭਰਿਆ ਇਕ ਘਮੰਡਾ, ਲੱਖ ਚੁਰਾਸੀ ਹੋਈ ਰੰਡਾ, ਸਾਚਾ ਕੰਤ ਸੁਹਾਗ ਨਾ ਕੋਈ ਹੰਢਾ ਰਿਹਾ। ਚਾਰੋਂ ਕੁੰਟ ਪਾਵਣ ਵੰਡਾਂ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜੋਤ ਨਿਰੰਜਣ ਦੀਨ ਦਿਆਲਾ ਹਰਿ ਕਿਰਪਾਲਾ ਜੋਤ ਜਵਾਲਾ, ਕਰੇ ਖੇਲ ਹਰਿ ਰਘੁਰਾਈਆ। ਹਰਿ ਕਾ ਖੇਲ ਅਗੰਮ ਕਿਸੇ ਨਾ ਜਾਣਿਆ। ਕੋਈ ਭੇਵ ਨਾ ਜਾਣੇ ਹੱਡ ਮਾਸ ਨਾੜੀ ਚੰਮ, ਪੁਰਖ ਅਬਿਨਾਸ਼ੀ ਕਿਸੇ ਨਾ ਜਾਣਿਆ। ਲੇਖਾ ਲਿਖੇ ਗਿਣੇ ਨਾ ਕੋਈ ਆਪ ਆਪਣੇ ਦਮ, ਮਾਨਸ ਜਨਮ ਬੇਮੁਹਾਣਿਆ। ਗੁਰਮੁਖ ਵਿਰਲਾ ਚਰਨ ਬੈਰਾਗੀ ਜਗਤ ਤਿਆਗੀ ਰੋਏ ਆਤਮ ਰੈਣ ਛੰਮ ਛੰਮ, ਅੰਮ੍ਰਿਤ ਧਾਰ ਇਕ ਵਹਾ ਰਿਹਾ। ਪ੍ਰਭ ਅਬਿਨਾਸ਼ੀ ਵਡ ਵਡਭਾਗੀ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਬਹਾਏ ਸਾਚੇ ਘਰ, ਸ਼ਬਦ ਸੁਣਾਏ ਸਾਚਾ ਰਾਗੀ। ਸੱਚਾ ਰਾਗ ਸ਼ਬਦ ਸੁਣਾਇੰਦਾ। ਗੁਰਮੁਖ ਸੋਇਆ ਜਾਏ ਜਾਗ, ਪ੍ਰਭ ਆਤਮ ਤ੍ਰਿਸ਼ਨਾ ਭੁੱਖ ਮਿਟਾਇੰਦਾ। ਜੂਠਾ ਝੂਠਾ ਧੋਏ ਦਾਗ, ਕਾਹਨਾ ਕ੍ਰਿਸ਼ਨਾ ਦਇਆ ਕਮਾਇੰਦਾ। ਸ਼ਬਦ ਬੰਨ੍ਹਾਏ ਤਨ ਸਾਚਾ ਤਾਗ, ਅੰਤਮ ਕਲ ਨਾ ਕੋਈ ਤੁੜਾਇੰਦਾ। ਆਪ ਆਪਣੇ ਹੱਥ ਰੱਖੇ ਵਾਗ, ਚਾਰੋਂ ਕੁੰਟ ਫਿਰਾਇੰਦਾ। ਮਾਇਆ ਡੱਸਣੀ ਨਾ ਡੱਸੇ ਨਾਗ, ਸ਼ਬਦ ਤੀਰ ਇਕ ਰਖਾਇੰਦਾ। ਹਰਿਜਨ ਸੰਤ ਬਣਾਏ ਹੰਸ ਸੱਚੇ ਕਾਗ, ਰਸਨਾ ਚੋਗ ਸ਼ਬਦ ਮਾਣਕ ਮੋਤੀ ਆਪ ਚੁਗਾਇੰਦਾ। ਮੇਲ ਮਿਲਾਵਾ ਕੰਤ ਸੁਹਾਗ, ਸਾਚੀ ਸੇਜਾ ਆਪ ਬਹਾਇੰਦਾ। ਗੁਰਮੁਖ ਵਿਰਲੇ ਵਡ ਵਡਭਾਗ, ਜੋਤੀ ਜੋਤ ਸਰੂਪ ਹਰਿ, ਦਰਸ ਅਮੋਘਾ ਧੁਰ ਸੰਜੋਗਾ ਆਪਣਾ ਆਪ ਮਿਲਾਇੰਦਾ। ਮੇਲ ਮਿਲਾਏ ਹਰਿ ਬਨਵਾਰੀ। ਕਲਜੁਗ ਤੇਰੀ ਅੰਤਮ ਵਾਰੀ। ਜਗੀ ਜੋਤ ਇਕ ਨਿਰੰਕਾਰੀ। ਵਰਨ ਗੋਤ ਮੇਟ ਮਿਟਾਏ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰੀ। ਜਨ ਭਗਤਾਂ ਦੁਰਮਤ ਮੈਲ ਰਿਹਾ ਧੋਤ, ਸੋਹੰ ਦੇਵੇ ਆਤਮ ਨਾਮ ਖੁਮਾਰੀ। ਲੱਖ ਚੁਰਾਸੀ ਰਹੀ ਰੋਤ, ਦਰ ਦਰ ਘਰ ਘਰ ਜੂਠੇ ਝੂਠੇ ਫਿਰਨ ਵਪਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ ਆਪ ਵਖਾਏ ਦਇਆ ਕਮਾਏ ਸੱਚਾ ਦਰ ਦਰਬਾਰੀ। ਏਕਾ ਦਰ ਦਰਬਾਰ ਪੁਰਖ ਨਿਰੰਜਣਾ। ਸਾਚਾ ਕਰੇ ਵਣਜ ਵਪਾਰ, ਚਰਨ ਧੂੜ ਇਕ ਰਖਾਏ ਮਜਨਾ। ਮਾਨਸ ਜਨਮ ਨਾ ਆਏ ਹਾਰ, ਮੇਲ ਮਿਲਾਵਾ ਸਾਚੇ ਸੱਜਣਾ। ਤੋੜੇ ਜਗਤ ਜੰਜਾਲ ਆਤਮ ਦੇਵੇ ਸ਼ਬਦ ਕਰ ਪਿਆਰ, ਜੋ ਘੜਿਆ ਸੋ ਅੰਤਮ ਭੱਜਣਾ। ਸੋਲਾਂ ਕਰਾਏ ਤਨ ਸ਼ਿੰਗਾਰ, ਗੁਰਮੁਖ ਸਾਚਾ ਸਾਚੀ ਨਾਰ, ਮਿਲੇ ਮੇਲ ਹਰਿ ਕੰਤ ਭਤਾਰ, ਵੇਲੇ ਅੰਤਮ ਪੜਦਾ ਕੱਜਣਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਅੰਮ੍ਰਿਤ ਸਾਚਾ ਜਾਮ ਪਿਆਏ, ਸਚ ਘਰ ਪੀ ਪੀ ਕਲਜੁਗ ਰੱਜਣਾ। ਅੰਮ੍ਰਿਤ ਸਾਚਾ ਜਾਮ ਹਰਿ ਪਿਲਾਇੰਦਾ। ਨਾ ਕੋਈ ਲਏ ਦਾਮ, ਚਰਨ ਪ੍ਰੀਤੀ ਇਕ ਸਿਖਾਇੰਦਾ। ਕਾਇਆ ਸੁੱਕਾ ਹਰਿਆ ਕਰੇ ਚਾਮ, ਪੂਰਨ ਇਛਿਆ ਆਪ ਕਰਾਇੰਦਾ। ਮੇਟ ਮਿਟਾਏ ਅੰਧੇਰੀ ਸ਼ਾਮ, ਦੀਪਕ ਜੋਤੀ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਆਪੇ ਕਲ ਮਿਲਾਇੰਦਾ। ਜੋਤੀ ਜਾਮਾ ਸ੍ਰੀ ਭਗਵਾਨ। ਨਾ ਕੋਈ ਜਾਣੇ ਜੀਵ ਨਿਧਾਨ। ਗੁਰਮੁਖ ਵਿਰਲਾ ਸੰਤ ਕਲਜੁਗ ਚਤੁਰ ਸੁਜਾਨ। ਬੇਮੁਖਾਂ ਮਾਇਆ ਪਾਏ ਬੇਅੰਤ ਆਤਮ ਹੰਕਾਰਾ ਜਗਤ ਵਿਕਾਰਾ, ਕਾਇਆ ਮੰਦਰ ਅੰਧ ਅੰਧਿਆਰਾ, ਕਰੇ ਖੇਲ ਆਦਿ ਅੰਤ ਜੁਗਾ ਜੁਗੰਤ, ਧੁਰਦਰਗਾਹੀ ਸਾਚਾ ਮਾਹੀ, ਕਲਜੁਗ ਜੂਠਾ ਝੂਠਾ ਅੰਤਮ ਅੰਤ ਹੋਏ ਭਸਮੰਤ, ਨਾ ਕੋਈ ਦੀਸੇ ਅੰਤ ਨਿਸ਼ਾਨ। ਬੇਮੁਖਾਂ ਹੱਥ ਫੜਾਏ ਠੂਠਾ, ਦਰ ਦਰ ਘਰ ਘਰ ਮੰਗਣ ਭੁਲੇ ਰੁਲੇ ਜੀਵ ਸ਼ੈਤਾਨ। ਗੁਰਮੁਖ ਵਿਰਲਾ ਲੋਕਮਾਤ ਮਾਰ ਝਾਤ ਆਪ ਮਨਾਏ ਕਲਜੁਗ ਰੁਠਾ, ਧਰੇ ਧਿਆਨ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸਾਚਾ ਦੇਵੇ ਨਾਮ ਵਰ, ਏਕਾ ਏਕ ਜਨ ਭਗਤ ਟੇਕ, ਕਲਜੁਗ ਮਾਇਆ ਨਾ ਲਾਏ ਸੇਕ, ਸੋਹੰ ਸ਼ਬਦ ਸੱਚਾ ਦਾਨ। ਦੇਵੇ ਦਾਨ ਹਰਿ ਵਡ ਦਾਨਿਆ। ਆਤਮ ਤੁੱਟੇ ਝੂਠਾ ਮਾਣ, ਮਿਲੇ ਮੇਲ ਜੋਤ ਭਗਵਾਨਿਆ। ਆਪੇ ਦੇਵੇ ਪੀਣ ਖਾਣ, ਚਰਨ ਧੂੜ ਸੱਚਾ ਇਸ਼ਨਾਨਿਆ। ਇਕ ਰਖਾਏ ਆਪਣੀ ਆਣ, ਸਾਚਾ ਸ਼ਬਦ ਚਲਾਏ ਸੱਚੀ ਬਾਣੀਆ। ਮੇਟ ਮਿਟਾਏ ਅੰਜੀਲ ਕੁਰਾਨ, ਕਲਜੁਗ ਅੰਤਮ ਹਾਨਿਆ। ਵੇਖ ਵਖਾਣੇ ਵੇਦ ਪੁਰਾਨ, ਖਾਣੀ ਬਾਣੀ ਹਰਿ ਪਛਾਣਿਆ। ਰਸਨਾ ਛੁਟੇ ਤੀਰ ਕਮਾਨ, ਫਲ ਦਿਸੇ ਨਾ ਕਿਸੇ ਡਾਹਨਿਆ। ਪਕੜ ਉਠਾਏ ਰਾਜ ਰਾਜਾਨ ਲਿਖੇ ਲੇਖਾ ਵਾਲੀ ਦੋ ਜਹਾਨਿਆ। ਏਕਾ ਸ਼ਾਹ ਵਡਾ ਸ਼ਹਾਨ ਹਰਿ ਭਗਵਾਨ ਦੂਸਰ ਕਿਸੇ ਦਿਸੇ ਨਾ ਕੋਈ ਨਿਸ਼ਾਨਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਤੋੜੇ ਮਾਣ ਜਗਤ ਅਭਿਮਾਨਿਆ। ਪ੍ਰਭ ਅਬਿਨਾਸ਼ੀ ਵਾਗਾਂ ਮੋੜੇ, ਕਰੇ ਖੇਲ ਗੁਣ ਨਿਧਾਨਿਆ। ਗੁਰਮੁਖ ਸਾਚੇ ਚਰਨ ਪ੍ਰੀਤੀ ਸਾਚੀ ਜੋੜੇ, ਆਤਮ ਦੇਵੇ ਏਕਾ ਬ੍ਰਹਮ ਹਰਿ ਏਕਾ ਬ੍ਰਹਮ ਗਿਆਨਿਆ। ਆਪੇ ਵੇਖੇ ਮਿੱਠੇ ਕੌੜੇ, ਕਲਜੁਗ ਤੇਰੀ ਅੰਤ ਨਿਸ਼ਾਨੀਆਂ। ਦਰ ਘਰ ਸਾਚੇ ਇਕ ਲਗਾਏ ਸਾਚੇ ਪੌੜੇ, ਸੰਤ ਸੁਹੇਲੇ ਆਪ ਚੜ੍ਹਾਨਿਆ। ਗੁਰਮੁਖਾਂ ਹਰਿ ਸਾਚਾ ਬਹੁੜੇ, ਲੱਖ ਚੁਰਾਸੀ ਹੋਣੀ ਅੰਤ ਵੈਰਾਨਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਰੇ ਖੇਲ ਬ੍ਰਾਹਮਣ ਗੌੜੇ, ਵੇਦ ਵਿਆਸ ਲੇਖ ਲਿਖਾਨਿਆ। ਵੇਦ ਵਿਆਸਾ ਬਣ ਲਿਖਾਰੀ। ਪੁਰਾਨ ਅਠਾਰਾਂ ਰਿਹਾ ਚਿਤਾਰੀ, ਚਾਰ ਲੱਖ ਸਤਾਰਾਂ ਹਜ਼ਾਰੀ, ਸਲੋਕ ਲਿਖਾਏ ਵਾਰੋ ਵਾਰੀ। ਨਾਰਦ ਮੁਨ ਗਿਆਨ ਰਖਾਏ, ਬ੍ਰਹਮਾ ਸੁਤ ਦਇਆ ਕਮਾਏ, ਇਕ ਨਿਭਾਏ ਸੱਚੀ ਯਾਰੀ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਰੇ ਖੇਲ ਕਲਜੁਗ ਤੇਰੀ ਅੰਤਮ ਵਾਰੀ। ਲਿਖਿਆ ਲੇਖ ਵੇਦ ਵਿਆਸਾ। ਕਲਜੁਗ ਅੰਤਮ ਵੇਖ ਤਮਾਸ਼ਾ। ਦਰ ਦਰ ਘਰ ਘਰ ਜੀਵਾਂ ਜੰਤਾਂ ਆਤਮ ਹੋਈ ਸਰਬ ਉਦਾਸਾ। ਜੂਠੇ ਝੂਠੇ ਮਾਇਆ ਧਾਰੀ, ਏਕਾ ਫੜਿਆ ਹੱਥ ਵਿਚ ਕਾਸਾ। ਗਊ ਗਰੀਬ ਨਾ ਕੋਈ ਪਾਵੇ ਸਾਰੀ, ਰਾਜੇ ਰਾਣੇ ਕਰਨ ਹਾਸਾ। ਪ੍ਰਗਟ ਹੋਏ ਵਡ ਬਲਕਾਰੀ, ਲੱਖ ਚੁਰਾਸੀ ਆਪੇ ਤੋਲੇ ਤੋਲਣਹਾਰਾ, ਵੇਖ ਵਖਾਣੇ ਤੋਲਾ ਮਾਸਾ। ਕਲਜੁਗ ਜੀਵਾਂ ਮਾਨਸ ਜਨਮ ਜੂਏ ਬਾਜੀ ਹਾਰੀ, ਮੁਖ ਲਗਾਇਆ ਮਦਿਰਾ ਮਾਸਾ। ਨਾ ਮਿਲਿਆ ਮੇਲ ਹਰਿ ਨਿਰੰਕਾਰੀ, ਮਾਨਸ ਜਨਮ ਹੋਇਆ ਰਾਸਾ। ਚਾਰੋਂ ਕੁੰਟ ਹੋਏ ਖਵਾਰੀ, ਦਰ ਦਰ ਘਰ ਘਰ ਫਿਰਨ ਭਿਖਾਰੀ, ਕਲਜੁਗ ਅੰਤਮ ਹੋਣਾ ਨਾਸਾ। ਗੁਰਮੁਖ ਸਾਚੇ ਸੰਤ ਜਨ ਸੋਹਣ ਚਰਨ ਦਵਾਰੀ, ਲਾੜੀ ਮੌਤ ਚਾਰੋਂ ਕੁੰਟ ਦੋਵੇ ਹੱਥੀਂ ਫੇਰੀ ਜਾਏ ਬਹਾਰੀ, ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਜਗਤ ਤਮਾਸ਼ਾ। ਲਾੜੀ ਮੌਤ ਹੋ ਤਿਆਰ। ਮੰਗੇ ਵਰ ਪ੍ਰਭ ਚਰਨ ਦਵਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਕਲਜੁਗ ਅੰਤਮ ਆਈ ਹਾਰ। ਗੁਰਮੁਖ ਵਿਰਲਾ ਸੰਤ ਆਤਮ ਰਹੇ ਸਦਾ ਉਦਾਸੀ, ਏਕਾ ਮੰਗੇ ਦਰਸ ਕਰਤਾਰ। ਰਸਨਾ ਗਾਏ ਸਵਸ ਸਵਾਸੀ, ਏਕਾ ਸ਼ਬਦ ਏਕਾ ਧਾਰ। ਕਿਸੇ ਹੱਥ ਨਾ ਆਏ ਪੰਡਤ ਪੜ੍ਹ ਪੜ੍ਹ ਥੱਕੇ ਕਾਸ਼ੀ, ਨਿਰਗੁਣ ਰੂਪ ਨਰ ਨਰਾਇਣ ਨਿਰਾਹਾਰ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਹੋਇਆ ਰਹੇ ਦਾਸੀ, ਫਿਰਦਾ ਰਹੇ ਦਰ ਦਵਾਰ। ਹਰਿ ਭਗਤਾਂ ਹੋਏ ਦਾਸ ਹਰਿ ਹਰਿ ਦਾਨਿਆ। ਵੇਖ ਵਖਾਏ ਪ੍ਰਿਥਮੀ ਅਕਾਸ਼, ਵਾਲੀ ਦੋ ਜਹਾਨਿਆ। ਆਦਿ ਅੰਤ ਨਾ ਜਾਏ ਵਿਨਾਸ, ਜੋਤੀ ਖੇਲ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਸਦਾ ਵਸੇ ਆਸ ਪਾਸ, ਜਨ ਭਗਤਾਂ ਮੇਲ ਸ੍ਰੀ ਭਗਵਾਨਿਆ। ਕਲਜੁਗ ਭੇਖ ਅਪਾਰ ਹਰਿ ਸੁਲਤਾਨਿਆ। ਜੋਤੀ ਜਾਮਾ ਜਗਤ ਅਪਾਰ, ਕਰੇ ਖੇਲ ਮਾਤ ਮਹਾਨਿਆ। ਲੱਖ ਚੁਰਾਸੀ ਗੁਣ ਅਵਗੁਣ ਰਿਹਾ ਵਿਚਾਰ, ਦਿਵਸ ਰੈਣ ਵੇਖ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਜਨ ਭਗਤ ਪਛਾਣੇ ਸੁਘੜ ਸਿਆਣੇ ਆਤਮ ਕਰ ਕਰ ਧਿਆਨਿਆ। ਆਤਮ ਕਰੇ ਧਿਆਨ, ਸਰਬ ਵਿਚਾਰਦਾ। ਗੁਰਮੁਖ ਸਾਚੇ ਚਤੁਰ ਸੁਜਾਨ, ਮਾਰੇ ਤੀਰ ਬ੍ਰਹਮ ਗਿਆਨ ਦਾ। ਏਕਾ ਬਖ਼ਸ਼ੇ ਚਰਨ ਧਿਆਨ, ਅੰਮ੍ਰਿਤ ਦੇਵੇ ਸੱਚਾ ਸੀਰ, ਮਿਲੇ ਮੇਲ ਹਰਿ ਨਿਗਹਬਾਨ ਦਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਰ, ਏਕਾ ਏਕ ਲੱਖ ਚੁਰਾਸੀ ਰੱਖੇ ਟੇਕ, ਜਨ ਭਗਤਾਂ ਕਰਾਂ ਬੁੱਧ ਬਿਬੇਕ, ਗੁਰਮੁਖ ਵਿਰਲਾ ਵੇਖੇ ਖੇਲ ਗੁਣ ਨਿਧਾਨ ਦਾ। ਗੁਰਮੁਖ ਵੇਖੇ ਖੇਲ, ਹਰਿ ਖਿਲਾ ਰਿਹਾ। ਸਾਚੇ ਨੇਤਰ ਲਏ ਪੇਖ, ਕਲਜੁਗ ਤੇਰੀ ਅੰਤਮ ਵਾਰਿਆ। ਕਿਸੇ ਹੱਥ ਨਾ ਆਏ ਔਲੀਏ ਪੀਰ ਸ਼ੇਖ਼, ਮੁਸਾਇਕ ਗੌਂਸ ਕੁਤਬ ਬਾਜ਼ੀ ਹਾਰਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਰੇ ਖੇਲ ਅਪਰ ਅਪਾਰਿਆ। ਅਪਰ ਅਪਾਰ ਖੇਲ ਰਚਾਇੰਦਾ। ਲੋਕਮਾਤ ਸਚ ਵਿਹਾਰ, ਭੇਵ ਕਿਸੇ ਹੱਥ ਨਾ ਆਇੰਦਾ। ਨਾ ਕੋਈ ਦੀਸੇ ਸ਼ਾਹ ਦਾਰਾ, ਏਕਾ ਤੀਰ ਸ਼ਬਦ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਕਾਰਾ, ਪੀਰ ਫ਼ਕੀਰ ਕੋਇ ਭੇਵ ਨਾ ਪਾਇੰਦਾ। ਆਪਣੀ ਕਾਰ ਆਪ ਕਰਾਇੰਦਾ। ਸਤਿਜੁਗ ਸਾਚੀ ਬੰਨ੍ਹੇ ਧਾਰ, ਸ਼ਬਦ ਘੋੜੇ ਹੋ ਅਸਵਾਰ, ਲੋਕਮਾਤ ਫੇਰਾ ਪਾਇੰਦਾ। ਲੋਆਂ ਪੁਰੀਆਂ ਪੈਰਾਂ ਹੇਠ ਲਿਤਾੜ, ਚੌਦਾਂ ਲੋਕਾਂ ਸ਼ਬਦ ਸਰੂਪੀ ਰਿਹਾ ਪਾੜ, ਆਪਣਾ ਰੰਗ ਰੰਗਾਇੰਦਾ। ਲੱਖ ਚੁਰਾਸੀ ਰਿਹਾ ਸਾੜ, ਮਗਰ ਲਗਾਏ ਅਗੰਮੀ ਧਾੜ, ਲੁਕਿਆ ਰਹਿਣ ਨਾ ਦੇਵੇ ਕੋਈ ਝਾੜ, ਸਾਚਾ ਲੇਖ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਆਪਣੀ ਬਣਤ ਬਣਾਇੰਦਾ। ਅੱਸੂ ਤਿੰਨ ਦਿਵਸ ਜਾਏ ਚੜ੍ਹ। ਸ਼ਾਹ ਸੁਲਤਾਨਾਂ ਪ੍ਰਭ ਲਏ ਫੜ। ਸ਼ਬਦ ਸਰੂਪੀ ਅੰਦਰ ਵੜ। ਆਪੇ ਤੋੜੇ ਜੂਠਾ ਝੂਠਾ ਕਿਲ੍ਹਾ ਗੜ੍ਹ। ਚਰਨ ਪ੍ਰੀਤੀ ਏਕਾ ਜੋੜੇ, ਨਾ ਕੋਈ ਸੀਸ ਨਾ ਕੋਈ ਧੜ। ਕਲਜੁਗ ਦਿਨ ਰਹਿ ਗਏ ਥੋੜੇ, ਏਕਾ ਅੱਖਰ ਲੈਣਾ ਪੜ੍ਹ। ਜਨ ਭਗਤਾਂ ਪ੍ਰਭ ਸਾਚਾ ਬਹੁੜੇ, ਆਤਮ ਦਰ ਦਵਾਰੇ ਅੱਗੇ ਖੜ੍ਹ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਵਾਲੀ ਹਿੰਦ ਆਪ ਫੜਾਏ ਆਪਣਾ ਲੜ। ਆਪਣਾ ਲੜ ਆਪ ਫੜਾਉਣਾ। ਏਕਾ ਅੱਖਰ ਸ਼ਬਦ ਪੜ੍ਹਾਉਣਾ। ਦਸਵੇਂ ਘਰ ਵਖਾਏ ਵਖਰ, ਅਗਿਆਨ ਅੰਧੇਰ ਮਿਟਾਉਣਾ। ਜੋਤੀ ਜੋਤ ਸਰੂਪ ਹਰਿ, ਬਜ਼ਰ ਕਪਾਟੀ ਅੱਗੇ ਪੱਥਰ, ਸ਼ਬਦ ਤੀਰ ਨਾਲ ਹਟਾਉਣਾ। ਸ਼ਬਦ ਤੀਰ ਲਾਏ ਧਾਰ। ਬਜ਼ਰ ਕਪਾਟੀ ਜਾਏ ਪਾੜ। ਸਾਚੀ ਹਾਟੀ ਆਪੇ ਖੋਲ੍ਹੇ ਇਕ ਵਖਾਏ ਸਚ ਦਵਾਰ। ਅਠ ਸਠ ਤੀਰਥ ਆਤਮ ਦਰ ਏਕਾ ਤਾਟH, ਆਪ ਨੁਹਾਏ ਨਰ ਨਿਰੰਕਾਰ। ਮਾਤਲੋਕ ਚੜ੍ਹਾਏ ਔਖੀ ਘਾਟੀ, ਸੁਰਤ ਸ਼ਬਦ ਮੇਲ ਮਿਲਾਏ ਵਿਚ ਬਹਾਏ ਦਸਮ ਦਵਾਰ। ਝੂਠੀ ਚੋਲੀ ਜਾਏ ਪਾਟੀ, ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਅਪਰ ਅਪਾਰ। ਗੁਰਮੁਖ ਵਿਰਲਾ ਸੰਤ ਪ੍ਰੇਮ ਪ੍ਰਾਨੀਆ। ਕਲਜੁਗ ਮਾਇਆ ਪਾਈ ਬੇਅੰਤ, ਭੁਲੇ ਜੀਵ ਨਿਧਾਨੀਆ। ਹਰਿਜਨ ਸਾਚਾ ਸਾਚਾ ਸੰਤ, ਏਕਾ ਜਾਣੇ ਬ੍ਰਹਮ ਨਿਸ਼ਾਨੀਆ। ਮਿਲੇ ਮੇਲ ਸਾਚਾ ਕੰਤ, ਤੁਟੇ ਮਾਣ ਆਤਮ ਅਭਿਮਾਨੀਆ। ਮਾਇਆ ਰੁਲੇ ਵਡ ਵਡ ਦੰਤ, ਕਾਇਆ ਕੋਠੀ ਦਿਸੇ ਖਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਜੋਤ ਜਗਾਏ ਮਸਤਕ ਗਗਨ ਸਾਚੀ ਥਾਲੀਆ। ਗੁਰਮੁਖ ਵਿਰਲਾ ਸੰਤ ਨਾਮ ਵਣਜਾਰੜਾ, ਕਰੇ ਸਚ ਵਿਚਾਰ ਹੈ। ਲੱਖ ਚੁਰਾਸੀ ਅੰਤਮ ਕਲ ਦਰ ਦਰ ਘਰ ਘਰ ਕਰਦੀ ਫਿਰੇ ਉਧਾਰ, ਨਾ ਕੋਈ ਵੇਖੇ ਪਰਖੇ ਮੀਤ ਮੁਰਾਰ ਹੈ। ਆਤਮ ਰਣ ਹੋਈ ਉਜਾੜ, ਝੂਠੇ ਘਰ ਹੋਇਆ ਵਾਸਾ, ਨਾ ਕੋਈ ਦੀਵਾ ਨਾ ਉਜਿਆਰ ਹੈ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਏਕਾ ਦੇਵੇ ਸ਼ਬਦ ਹੁਲਾਰ ਹੈ। ਗੁਰਮੁਖ ਸਾਚਾ ਸੰਤ ਰੰਗ ਚਲੂਲਿਆ। ਕਲਜੁਗ ਜੀਵ ਜੰਤ ਮਾਇਆ ਰਾਣੀ ਝੂਠੇ ਧੰਦੇ ਪ੍ਰਭ ਅਬਿਨਾਸ਼ੀ ਭੂਲਿਆ। ਮਦਿਰਾ ਮਾਸੀ ਪਾਪੀ ਗੰਦੇ, ਨਾ ਮਿਲੇ ਮੇਲ ਕੰਤ ਕੰਤੂਲ੍ਹਿਆ। ਗੁਰਮੁਖਾਂ ਉਪਜਾਏ ਪਰਮਾਨੰਦੇ, ਹਰਿ ਦਾਤਾ ਦੂਲ੍ਹੋ ਦੂਲ੍ਹਿਆ। ਇਕ ਸੁਣਾਏ ਸ਼ਬਦ ਛੰਦੇ, ਧੁਰਦਰਗਾਹੀ ਸਾਚਾ ਝੂਲਿਆ। ਜਨ ਭਗਤ ਉਠਾਏ ਆਪਣੇ ਕੰਧੇ, ਗੁਰਮੁਖ ਵਿਰਲਾ ਵਿਚ ਮਾਤ ਦੇ ਫਲਿਆ ਫੂਲਿਆ। ਬੇਮੁਖ ਜੀਵ ਆਤਮ ਅੰਧੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਆਪ ਬਣਾਏ ਸੂਲੀ ਸੂਲਿਆ। ਗੁਰਮੁਖ ਸਾਚਾ ਸੰਤ ਬ੍ਰਹਮ ਗਿਆਨੀਆ। ਪ੍ਰਭ ਅਬਿਨਾਸ਼ੀ ਏਕਾ ਦੇਵੇ ਧੁਰਦਰਗਾਹੀ ਸਾਚਾ ਸ਼ਬਦ ਮਾਤ ਨਿਸ਼ਾਨੀਆਂ। ਆਤਮ ਅੰਦਰ ਸਾਚੇ ਮੰਦਰ ਹਰਿ ਹਰਿ ਸੇਵੇ, ਉਜਾੜ ਪਹਾੜ ਨਾ ਕੋਈ ਵਖਾਨੀਆ। ਦਰਸ ਦਿਖਾਏ ਅਲਖ ਅਭੇਵੇ, ਨਾ ਕੋਈ ਜਾਣੇ ਖਾਣੀ ਬਾਣੀਆ। ਜੋਤ ਨਿਰੰਜਣ ਵਡ ਦੇਵੀ ਦੇਵੇ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਸਾਚੀ ਸੇਵ ਲਗਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮੇਲ ਮਿਲਾਏ ਆਦਿ ਸ਼ਕਤ ਆਦਿ ਭਵਾਨੀਆ। ਆਦਿ ਸ਼ਕਤ ਆਦਿ ਭਵਾਨੀ। ਜੁਗਾ ਜੁਗੰਤ ਆਪ ਬਣਾਏ, ਸ਼ਬਦ ਰਖਾਏ ਸਚ ਨਿਸ਼ਾਨੀ। ਸਾਧ ਸੰਤ ਲਏ ਉਠਾਏ, ਦੇਵੇ ਦਾਨ ਹਰਿ ਵਡ ਵਿਦਵਾਨੀ। ਜੋਤੀ ਜੋਤ ਸਰੂਪ ਹਰਿ, ਜਗਤ ਦੂਜਾ ਰਹੇ ਨਾਹੀਂ, ਸ਼ਬਦ ਸਰੂਪੀ ਬ੍ਰਹਮ ਗਿਆਨੀ। ਸ਼ਬਦ ਸਰੂਪੀ ਇਕ ਗਿਆਨਾ ਹੈ। ਹਰਿ ਵਡਾ ਸ਼ਾਹ ਭੂਪੀ, ਰੱਖੇ ਸਚ ਟਿਕਾਣਾ ਹੈ। ਏਕਾ ਏਕ ਸਤਿ ਸਰੂਪੀ, ਆਦਿ ਅੰਤ ਇਕ ਨਿਸ਼ਾਨਾ ਹੈ। ਨਾ ਕੋਈ ਰੇਖ ਨਾ ਕੋਈ ਰੂਪੀ, ਏਕਾ ਜੋਤ ਡਗਮਗਾਨਾ ਹੈ। ਸ੍ਰਿਸ਼ਟ ਸਬਾਈ ਹੋਈ ਅੰਧ ਕੂਪੀ, ਕਲਜੁਗ ਭੇਖ ਬੇਮੁਹਾਨਾ ਹੈ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਜਨ ਭਗਤਾਂ ਮੇਲ ਮਿਲਾਏ, ਕਿਰਪਾ ਕਰ ਸ੍ਰੀ ਭਗਵਾਨਾ ਹੈ। ਹਰਿ ਭਗਤ ਸੁਹੇਲਾ ਮੀਤ ਕੰਤ ਭਤਾਰੜਾ। ਗੁਰਮੁਖ ਵਿਰਲਾ ਮਾਨਸ ਦੇਹੀ ਜਾਏ ਜੀਤ, ਰਸਨਾ ਗਾਏ ਪੁਰਖ ਅਪਾਰੜਾ। ਕਾਇਆ ਹੋਏ ਠੰਡੀ ਸੀਤ, ਦੁੱਖ ਨਾ ਲੱਗੇ ਨੇੜ ਨਾ ਆਏ ਪੰਚਮ ਧਾਰੜਾ। ਕਾਇਆ ਮੰਦਰ ਸਚ ਮਸੀਤ, ਮਿਲੇ ਮੇਲ ਮੀਤ ਮੁਰਾਰੜਾ। ਅੱਠੇ ਪਹਿਰ ਪਰਖੇ ਨੀਤ, ਆਤਮ ਸੇਜਾ ਸੁੱਤਾ ਪੈਰ ਪਸਾਰੜਾ। ਕਲਜੁਗ ਔਧ ਰਹੀ ਬੀਤ, ਹਰਿ ਵੇਖੇ ਖੇਲ ਅੰਤਮ ਅੰਤ ਵਾਰੜਾ। ਆਪ ਚਲਾਏ ਸਾਚੀ ਰੀਤ, ਚਾਰ ਵਰਨ ਬਹਾਏ ਇਕ ਦਵਾਰੜਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਰੇ ਖੇਲ ਅਪਰ ਅਪਾਰੜਾ। ਅਪਰ ਅਪਾਰਾ ਖੇਲ ਵਰਨ ਅਵਰਨਿਆ। ਸਾਚਾ ਮੇਲ ਚਾਰ ਵਰਨਾਂ ਆਪ ਕਰਾਏ ਧਰਨੀ ਧਰਨਿਆ। ਸਤਾਰਾਂ ਹਾੜੀ ਚੜ੍ਹਨਾ ਤੇਲ, ਜਨ ਭਗਤਾਂ ਖੁਲ੍ਹਾਏ ਹਰਨਾ ਫਰਨਿਆ। ਧਰਮ ਰਾਏ ਦੀ ਕਟੇ ਜੇਲ੍ਹ, ਆਪ ਚੁਕਾਏ ਮਰਨਾ ਡਰਨਿਆ। ਦਰਸ ਦਿਖਾਏ ਹਰਿ ਅਖਵਾਏ ਸਾਚਾ ਸੱਜਣ ਸੁਹੇਲ, ਗੁਰਮੁਖ ਸਾਚੇ ਮਾਣ ਦਵਾਏ ਤਰਨੀ ਤਰਨਿਆ। ਆਪ ਕਰਾਏ ਆਪਣਾ ਮੇਲ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਵਡ ਦਾਤਾ ਕਰਨੀ ਕਰਨਿਆ। ਵਡ ਦਾਤਾ ਗਹਿਰ ਗੰਭੀਰ ਕਰਨੀ ਕਾਰਿਆ। ਗੁਰਮੁਖਾਂ ਰੱਖੇ ਸ਼ਾਂਤ ਸਰੀਰ, ਅੰਮ੍ਰਿਤ ਬਖ਼ਸ਼ੇ ਸਾਚੀ ਧਾਰਿਆ। ਹਉਮੇ ਕੱਢ ਵਿੱਚੋਂ ਪੀੜ, ਸਾਚਾ ਦੱਸੇ ਇਕ ਪਿਆਰਿਆ। ਕਲਜੁਗ ਅੰਤਮ ਆਈ ਭੀੜ, ਨਾ ਹੋਏ ਕੋਈ ਸਹਾਰਿਆ। ਅੰਤਮ ਕਲਜੁਗ ਤੁੱਟੀ ਹੱਡੀ ਰੀੜ, ਜੂਠਾ ਝੂਠਾ ਡਿੱਗਾ ਮੂੰਹ ਦੇ ਭਾਰਿਆ। ਨਾ ਕੋਈ ਜਾਣੇ ਹਸਤ ਕੀੜ, ਮਾਇਆਧਾਰੀ ਬੈਠਾ ਰੂਠਾ, ਭੁੱਲੇ ਰੰਗ ਸ੍ਰੀ ਗਿਰਧਾਰਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਪੈਰਾਂ ਹੇਠ ਲਤਾੜਿਆ। ਕਲਜੁਗ ਡਿੱਗਾ ਮੂੰਹ ਦੇ ਭਾਰ। ਪ੍ਰਭ ਅਬਿਨਾਸ਼ੀ ਮਾਰੇ ਮਾਰ। ਸਤਿਜੁਗ ਸਾਚੇ ਹੋ ਤਿਆਰ। ਆਪਣਾ ਚੁੱਕ ਲੈ ਆਪੇ ਭਾਰ। ਸ਼ਬਦ ਕਰ ਤਨ ਸ਼ਿੰਗਾਰ। ਲੋਕਮਾਤ ਆਇਆ ਹਿੱਸੇ, ਗੁਰਮੁਖਾਂ ਕਰਨਾ ਖ਼ਬਰਦਾਰ। ਬੇਮੁਖਾਂ ਹਰਿ ਜੀ ਮੂਲ ਨਾ ਦਿਸੇ, ਚਾਰੋਂ ਕੁੰਟ ਹੋਇਆ ਅੰਧਿਆਰ। ਜੂਠੀ ਝੂਠੀ ਚੱਕੀ ਪੀਸੇ, ਆਤਮ ਹੋਈ ਦੋ ਦੋ ਫਾੜ। ਏਕਾ ਛੱਤਰ ਝੂਲੇ ਜੋਤ ਨਿਰੰਜਣ ਹਰਿ ਜਗਦੀਸ਼ੇ, ਲੇਖ ਲਿਖਾਏ ਸਤਾਰਾਂ ਹਾੜ। ਨਾ ਕੋਈ ਕਰੇ ਹਰਿ ਜੀ ਰੀਸੇ, ਮਗਰ ਲਗਾਏ ਮੌਤ ਲਾੜ। ਮੇਟ ਮਿਟਾਏ ਮੂਸੇ ਈਸੇ, ਧਰਤ ਮਾਤ ਬਣਾਏ ਇਕ ਅਖਾੜ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਦੇਵੇ ਝਾੜ। ਕਲਜੁਗ ਕਾਲਾ ਦਏ ਦੁਹਾਈ। ਪ੍ਰਭ ਅਬਿਨਾਸ਼ੀ ਪਾਈ ਫਾਹੀ। ਬੇਮੁਖ ਜੀਵ ਨਾ ਕੋਈ ਸਹਾਈ। ਚਾਰੋਂ ਕੁੰਟ ਵਾਹੋ ਦਾਹੀ। ਆਪ ਆਪਣੇ ਪੈ ਰਾਹੀਂ। ਕੋਈ ਨਾ ਪਕੜੇ ਅੰਤਮ ਬਾਹੀਂ। ਸ਼ਬਦ ਸਰੂਪੀ ਹਰਿ ਸਾਚਾ ਪਕੜੇ, ਪਕੜ ਉਠਾਏ ਥਾਉਂ ਥਾਈਂ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰ, ਲੋਕਮਾਤ ਹਰਿ ਜੋਤ ਧਰ, ਬੇਮੁਖ ਜੀਵਾਂ ਦੀਸੇ ਨਾਹੀਂ। ਕਲਜੁਗ ਪਾਪੀ ਰਿਹਾ ਰੋ। ਪੁਰਖ ਅਬਿਨਾਸ਼ੀ ਮੁਖੜਾ ਧੋ। ਬੇਮੁਖ ਜੀਵਾਂ ਰਿਹਾ ਕੋਹ। ਗੁਰਮੁਖ ਸਾਚੇ ਸੰਤ ਜਨਾਂ, ਆਤਮ ਘਰ ਨਾ ਜਾਏ ਛੋਹ। ਹਰਿ ਦਰ ਸਾਚਾ ਲਾਏ ਡੰਨਾ, ਦਰ ਦਵਾਰੇ ਅੱਗੇ ਹੋ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰ ਲੋਕਮਾਤ ਹਰਿ ਜੋਤ ਧਰ, ਸਾਚਾ ਹਲ ਰਿਹਾ ਜੋ। ਸਾਚਾ ਹਲ ਆਪ ਬਣਾਉਣਾ। ਕਲਜੁਗ ਸਤਿਜੁਗ ਦੋਵੇਂ ਬੈਲ, ਸ਼ਬਦ ਪੰਜਾਲੀ ਗਲ ਰਖਾਉਣਾ। ਜੋਤੀ ਜੋਤ ਸਰੂਪ ਹਰਿ ਕਲਜੁਗ ਤੇਰੀ ਅੰਤਮ ਵਰ, ਸਾਚਾ ਹਾਲੀ ਜਗਤ ਪਾਲੀ ਆਪ ਅਖਵਾਉਣਾ। ਸਾਚਾ ਹਾਲੀ ਹਲ ਚਲਾਏ। ਸਤਿਜੁਗ ਕਲਜੁਗ ਬੈਲ ਜੁੜਾਏ। ਨਾਮ ਰਖਾਏ ਤਿੱਖਾ ਫਾਲਾ, ਸੋਹੰ ਹਰਿ ਜੀ ਨਾਮ ਰਖਾਏ। ਪਹਿਲੀ ਰਹਿਲ ਲਏ ਮਲ, ਦਿਸ਼ਾ ਲਹਿੰਦੀ ਹੋਏ ਤਰਥਲ, ਨੀਲਾ ਬਾਣਾ ਤਨ ਛੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਖੇਲ ਰਚਾਏ। ਸਾਚਾ ਧਾਮ ਧੁਰ ਦਰਬਾਰਿਆ। ਪੂਰ ਕਰਾਏ ਆਪਣਾ ਕਾਮ, ਨਰ ਹਰਿ ਸੱਚੀ ਸਰਕਾਰਿਆ। ਕਲਜੁਗ ਮਿਟੇ ਅੰਧੇਰੀ ਸ਼ਾਮ, ਸਾਚਾ ਦੀਪਕ ਕਰ ਉਜਿਆਰਿਆ। ਝੂਠੀ ਮਾਇਆ ਕਾਇਆ ਚਾਮ, ਭੁੱਲੇ ਜੀਵ ਅੰਤ ਗਵਾਰਿਆ। ਵਸ ਹੋਏ ਕਾਮਨੀ ਕਾਮ, ਆਤਮ ਭਰਿਆ ਲਬ ਲੋਭ ਹੰਕਾਰਿਆ। ਕੋਈ ਨਾ ਪਕੜੇ ਦਾਮਨੀ ਦਾਮ, ਨਾ ਦਿਸੇ ਪਾਰ ਕਿਨਾਰਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸੋਹੰ ਸ਼ਬਦ ਸਚ ਭੰਡਾਰਾ ਬਣ ਵਰਤਾਰਾ ਜਨ ਭਗਤ ਦਵਾਰਾ ਆਪੇ ਆਪ ਵਰਤਾ ਰਿਹਾ। ਸੋਹੰ ਸ਼ਬਦ ਅਪਾਰ, ਵਸਤ ਅਮੋਲਿਆ। ਦੇਵਣਹਾਰ ਦਾਤਾਰ ਕਲਜੁਗ ਤੇਰੀ ਅੰਤਮ ਵਾਰ, ਸਚ ਦਵਾਰਾ ਏਕਾ ਖੋਲ੍ਹਿਆ। ਨਾ ਕੋਈ ਵੇਖੇ ਪੁਰਖ ਨਾਰ, ਏਕਾ ਰੰਗ ਬਿਰਧ ਬਾਲ ਨੌਜਵਾਨ, ਰੰਗਣ ਚਾੜ੍ਹੇ ਅਪਰ ਅਪਾਰਿਆ। ਆਤਮ ਜੋਤੀ ਧਰ ਮਹਾਨ, ਵਰਨ ਗੋਤੀ ਮੇਟ ਮਿਟਾਨ, ਸ਼ਬਦ ਰਖਾਏ ਇਕ ਨਿਸ਼ਾਨ, ਹਰਿ ਆਪੇ ਆਪ ਝੁਲਾ ਰਿਹਾ। ਆਪ ਉਠਾਏ ਆਤਮ ਸੋਤੀ, ਗੁਰਮੁਖ ਬਣਾਏ ਸਾਚੇ ਮੋਤੀ, ਕਰ ਸ਼ਿੰਗਾਰਾ ਸੋਹਣਾ ਹਾਰਾ ਹਰਿ ਦਾਤਾਰਾ ਏਕਾ ਗਲ ਪਵਾ ਰਿਹਾ। ਸ਼ਬਦ ਬੰਨ੍ਹੇ ਸੀਸ ਦਸਤਾਰਾ। ਕਲਗੀ ਤੋੜਾ ਨਾਮ ਅਪਾਰਾ। ਪੁਰਖ ਅਬਿਨਾਸ਼ੀ ਜੋੜ ਜੋੜਾ, ਨਾ ਹੋਏ ਵਿਛੋੜਾ ਦੂਜੀ ਵਾਰਾ। ਇਕ ਰਖਾਇਆ ਸ਼ਬਦ ਘੋੜਾ, ਗੁਰਮੁਖ ਚੜ੍ਹਾਏ ਵਾਰੋ ਵਾਰਾ। ਚੌਥੇ ਘਰ ਇੱਕੋ ਪੌੜਾ, ਖਿੱਚ ਬਹਾਏ ਦਸਮ ਦਵਾਰਾ। ਸੁਖਮਨ ਨਾੜੀ ਨਾ ਦੱਸੇ ਰਾਹ ਸੌੜਾ, ਆਪੇ ਦੱਸੇ ਪਾਰ ਕਿਨਾਰਾ। ਧੁਰਦਰਗਾਹੀ ਆਇਆ ਦੌੜਾ, ਗੁਰਮੁਖਾਂ ਕਰੇ ਮਾਤ ਪਿਆਰਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਅੰਤਮ ਵਾਰਾ। ਕਰੇ ਖੇਲ ਅਪਾਰ ਸ਼ਬਦ ਗਿਆਨਿਆ। ਚਾਰ ਵਰਨਾਂ ਇਕ ਪਿਆਰ, ਏਕਾ ਧਾਰ ਗੁਣ ਨਿਧਾਨਿਆ। ਊਚ ਨੀਚ ਹਰਿ ਭੇਖ ਨਿਵਾਰ, ਰੰਕ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹਾਨਿਆ। ਇਕ ਸੁਹਾਏ ਬੰਕ ਦਵਾਰ, ਰੰਗਤ ਸਾਚੀ ਨਾਮ ਰੰਗਾਨਿਆ। ਜੋਤੀ ਨੂਰਾ ਕਰ ਅਕਾਰ, ਮੇਟ ਮਿਟਾਏ ਅੰਧ ਅੰਧਿਆਰ, ਸ਼ਬਦ ਧੁਨ ਕੰਨ ਸੁਣਾਨਿਆ। ਵੇਲਾ ਚੁਕੇ ਚਾਰ ਯਾਰ, ਚਾਰੋਂ ਕੁੰਟ ਪੈਣੀ ਮਾਰ, ਪੰਚਾਂ ਬਣੇ ਹਰਿ ਸਰਦਾਰ, ਹੱਥੀਂ ਬੰਨੇ ਸਾਚੇ ਗਾਨਿਆ। ਸ਼ਬਦ ਫੜੇ ਹੱਥ ਕਟਾਰ, ਤਿਖੀ ਰੱਖੇ ਸਾਚੀ ਧਾਰ। ਗੁਰਮੁਖਾਂ ਬੇੜਾ ਕਰੇ ਪਾਰ, ਬੇਮੁਖ ਹੋਣ ਮਾਤ ਖੁਆਰ, ਵੱਜੇ ਸਾਚੀ ਕਾਨੀਆ। ਹਰਿਜਨ ਮੇਲਾ ਸਾਚੇ ਮੀਤ ਮੁਰਾਰ, ਵਸੇ ਇਕ ਇਕੇਲਾ ਹਰਿ ਸਾਚੇ ਧਾਮ ਨਿਆਰ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਜੋਤੀ ਦੇਵੇ ਸਚ ਨਿਸ਼ਾਨੀਆ। ਆਤਮ ਜੋਤੀ ਸਚ ਨਿਸ਼ਾਨੀਆ। ਦੁਰਮਤ ਮੈਲ ਜਾਏ ਧੋਤੀ, ਸਾਚਾ ਵੱਜੇ ਸ਼ਬਦ ਤੀਰ ਕਾਨੀਆ। ਆਪੇ ਕੱਢੇ ਵਾਸਨਾ ਖੋਟੀ, ਪਕੜ ਬਹਾਏ ਪੰਚ ਦਰਬਾਨਿਆ। ਅੰਤ ਚੜ੍ਹਾਏ ਸਾਚੇ ਚੋਟੀ, ਵਡ ਸ਼ਾਹੋ ਸ਼ਾਹ ਸ਼ਹਾਨਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਆਪ ਚੁਕਾਏ ਜਮ ਕੀ ਕਾਨਿਆ। ਆਪ ਚੁਕਾਏ ਜਮ ਕੀ ਕਾਨ। ਦਇਆ ਕਮਾਏ ਹਰਿ ਭਗਵਾਨ। ਸ਼ਬਦ ਰਖਾਏ ਇਕ ਬਬਾਣ। ਗੁਰਮੁਖ ਚੜ੍ਹਾਏ ਘਰ ਸਾਚੇ ਆਏ, ਝੁਲਦਾ ਜਾਏ ਧਰਮ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਸਚ ਘਰ ਬਹਾਏ, ਸਵਛ ਸਰੂਪੀ ਦਰਸ ਦਿਖਾਏ, ਇਕ ਵਖਾਏ ਅਚੱਲ ਮਕਾਨ। ਦਰ ਘਰ ਸਾਚੇ ਹਰਿ ਬਹਾਇਆ। ਜੀਓ ਜੀਵ ਕਾਚਨ ਕਾਚੇ, ਅੰਤਮ ਸੰਗ ਨਾ ਕਿਸੇ ਨਿਭਾਇਆ। ਏਕਾ ਨਾਰ ਹਰਿ ਸਾਚੋ ਸਾਚੇ, ਅੰਤਮ ਬੇੜਾ ਬੰਨ੍ਹ ਵਖਾਇਆ। ਮਨ ਮੰਦਰ ਅੰਦਰ ਜੂਠਾ ਝੂਠਾ ਨਾਚੇ, ਗੁਰਮੁਖ ਵਿਰਲੇ ਬੰਨ੍ਹ ਵਖਾਇਆ। ਜੋਤ ਪ੍ਰਕਾਸ਼ੇ ਸਾਚੋ ਸਾਚੇ, ਰਸਨਾ ਗੋਬਿੰਦ ਹਰਿ ਜਸ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਬੁਝਾਏ ਕਲਜੁਗ ਮਾਇਆ ਝੂਠੀ ਆਂਚੇ, ਅੰਮ੍ਰਿਤ ਮੇਘ ਦਏ ਬਰਸਾਇਆ। ਅੰਮ੍ਰਿਤ ਮੇਘ ਹਰਿ ਬਰਸਾਇੰਦਾ। ਕਾਇਆ ਕਰੇ ਠੰਡੀ ਠਾਰ ਗੁਣ ਵਿਚਾਰ, ਭਰਮ ਭੁਲੇਖਾ ਦੂਰ ਕਰਾਇੰਦਾ। ਸਾਚਾ ਅੰਜਨ ਪੁਰਖ ਅਪਾਰ ਰਿਹਾ ਡਾਰ, ਅਗਿਆਨ ਅੰਧੇਰ ਮਿਟਾਇੰਦਾ। ਦੀਪਕ ਜੋਤੀ ਕਰ ਉਜਿਆਰ, ਆਪੇ ਖੋਲ੍ਹੇ ਬੰਦ ਕਵਾੜ, ਸਚ ਦਵਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਸ਼ਬਦ ਸੁਣਾਏ ਸਾਚਾ ਕਾਨ, ਚਰਨ ਧੂੜ ਇਕ ਇਸ਼ਨਾਨ ਸਾਚਾ ਮਜਨ ਹਰਿ ਹਰਿ ਸੱਜਣ ਏਕਾ ਏਕ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਸਾਚਾ ਸੰਗ ਆਪੇ ਆਪ ਨਿਭਾਇੰਦਾ। ਸੰਤਨ ਸੰਗ ਸਤਿ ਪੁਰਖ ਬਣ ਆਈ। ਏਕਾ ਮੰਗਣ ਸਾਚੀ ਮੰਗ, ਨਾ ਕੋਈ ਜਾਣੇ ਜੀਵ ਲੋਕਾਈ। ਅੰਮ੍ਰਿਤ ਧਾਰ ਆਤਮ ਸਾਚੀ ਗੰਗ, ਦੂਸਰ ਤੀਰਥ ਕੋ ਨਾਹੀ। ਦੋ ਜਹਾਨ ਕਟੇ ਭੁੱਖ ਨੰਗ, ਸੰਤ ਸੁਹੇਲਾ ਸਾਚਾ ਮਾਹੀ, ਸਿੰਘ ਮਹਿਤਾਬ ਚੜ੍ਹਾਇਆ ਕਾਇਆ ਰੰਗ, ਜਗੀ ਜੋਤ ਪਿੰਡ ਭੰਗਾਲੀ, ਕਲਜੁਗ ਅੰਤਮ ਮੇਟੇ ਸ਼ਾਹੀ। ਸਿੰਘ ਮਹਿਤਾਬ ਆਤਮ ਗਿਆਨੀ ਚਤਰਭੁਜ। ਹਰਿ ਕਰ ਧਿਆਨ, ਸਚ ਦਵਾਰ ਗਿਆ ਸੁਝ। ਏਕਾ ਰੱਖ ਹਰਿ ਚਰਨ ਧਿਆਨ, ਕਲਜੁਗ ਵੇਲਾ ਅੰਤਮ ਲਿਆ ਬੁੱਝ। ਪ੍ਰਗਟ ਹੋਏ ਵਾਲੀ ਦੋ ਜਹਾਨ, ਗਊ ਗਰੀਬ ਨਿਮਾਣੇ ਆਪ ਉਠਾਏ ਉਤੇ ਆਪਣੀ ਭੁਜ। ਕਰੇ ਖੇਲ ਜਗਤ ਮਹਾਨ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਏਕਾ ਸ਼ਬਦ ਚਲਾਏ ਬਾਣ। ਸਿੰਘ ਮਹਿਤਾਬ ਹਰਿ ਬੁੁਲਾਈ। ਮਿਲਿਆ ਮੇਲ ਸੱਚੇ ਜਨਾਬ, ਆਤਮ ਜੋਤ ਹੋਈ ਰੁਸ਼ਨਾਈ। ਚਰਨ ਰਖਾਇਆ ਨਾਮ ਰਕਾਬ, ਸਾਚੇ ਘੋੜੇ ਰਿਹਾ ਚੜ੍ਹਾਈ। ਮਿਲਿਆ ਮੇਲ ਦੋ ਦੋਆਬ, ਕਵਲ ਫੂਟਾ ਸਾਚੀ ਨਾਭ, ਦੂਈ ਦਵੈਤੀ ਭੇਵ ਚੁਕਾਈ। ਸੰਤ ਮਨੀ ਸਿੰਘ ਲਾਈ ਜਾਗ, ਦੇਸ ਮਾਲਵੇ ਵੱਜੀ ਵਧਾਈ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਸ਼ਬਦ ਸੁਨੇਹੜੇ ਘਰ ਸਾਚੇ ਲੈ ਆਈ। ਸਿੰਘ ਮਹਿਤਾਬ ਹਰਿ ਦਇਆ ਕਮਾਈ। ਸ਼ਬਦ ਧਾਰ ਇਕ ਰਖਾਈ। ਅੱਠੇ ਪਹਿਰ ਰਿਹਾ ਸੁਣਾਈ। ਜੋਤੀ ਜੋਤ ਸਰੂਪ ਹਰਿ, ਸੰਤ ਮਨੀ ਸਿੰਘ ਸਾਚਾ ਲੇਖ ਆਪੇ ਵੇਖ, ਇਕ ਦੂਜੇ ਦੇ ਸੰਗ ਮਿਲਾਈ। ਸੰਤ ਮਨੀ ਸਿੰਘ ਸੰਗ ਰਲਾਇਆ। ਏਕਾ ਸ਼ਬਦ ਕੰਨ ਸੁਣਾਇਆ। ਧਰਮ ਰਾਏ ਨਾ ਲਾਏ ਡੰਨ, ਸਾਚਾ ਬੇੜਾ ਬੰਨ੍ਹ ਵਖਾਇਆ। ਜੋਤ ਜਗਾਈ ਸਾਚੇ ਤਨ, ਸਾਚੇ ਅੰਦਰ ਆਪ ਸੁਹਾਇਆ। ਭਰਮ ਭੁਲੇਖਾ ਦੇਵੇ ਭੰਨ, ਪਰਗਟ ਹੋਵੇ ਹਰਿ ਰਘੁਰਾਇਆ। ਪਕੜ ਉਠਾਏ ਆਤਮ ਅੰਨ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਵ ਖੁਲ੍ਹਾਇਆ। ਸੰਤ ਮਨੀ ਸਿੰਘ ਸੁਣਿਆ ਰਾਗ। ਆਤਮ ਸੋਈ ਗਈ ਜਾਗ। ਮਿਲਿਆ ਮੇਲ ਕੰਤ ਸੁਹਾਗ। ਕਲਜੁਗ ਧੋਏ ਕਾਲਾ ਦਾਗ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਇਕ ਚਲਾਏ ਸੱਚਾ ਰਾਗ। ਸੰਤ ਮਨੀ ਸਿੰਘ ਸ਼ਬਦ ਜਣਾਈ। ਪੁਰੀ ਘਨਕ ਹੋਏ ਰੁਸ਼ਨਾਈ। ਮਾਝੇ ਦੇਸ ਉਨੀਂ ਸੌ ਪੰਜਾਹ ਬਿਕ੍ਰਮੀ ਵਜੀ ਵਧਾਈ। ਪ੍ਰਭ ਅਬਿਨਾਸ਼ੀ ਦੇਹ ਉਪਜਾਈ। ਕਾਇਆ ਮੰਦਰ ਸਾਚੇ ਅੰਦਰ ਆਪ ਆਪਣੀ ਵਸਤ ਟਿਕਾਈ। ਕਾਇਆ ਮੰਦਰ ਬਣਿਆ ਘਰ। ਇਕ ਖੁਲ੍ਹਾਏ ਸਾਚਾ ਦਰ। ਸ਼ਬਦ ਸਰੂਪੀ ਅੰਦਰ ਵੜਿਆ, ਜੋਤ ਸਰੂਪੀ ਭੇਖ ਕਰ। ਰਾਜੇ ਰਾਣੇ ਕਿਸੇ ਨਾ ਫੜਿਆ, ਚਾਰੋਂ ਕੁੰਟ ਗਏ ਹਰ। ਜੋਤੀ ਜੋਤ ਸਰੂਪ ਹਰਿ, ਸੰਤ ਮਨੀ ਸਿੰਘ ਦਿ਼ਤਾ ਵਰ, ਹੋਕਾ ਦੇਣਾ ਘਰ ਘਰ, ਪੰਚਮ ਜੇਠ ਵਕਤ ਸੁਹਾਇਆ। ਸ਼ੇਰ ਸਿੰਘ ਕਲ ਜਾਮਾ ਪਾਇਆ। ਪੁਰੀ ਘਨਕ ਜੋਤ ਜਗਾਇਆ। ਅੰਮ੍ਰਿਤ ਸਾਚਾ ਨਾਲ ਲਿਆਇਆ। ਆਪ ਆਪਣੇ ਹੱਥ ਰੱਖੇ ਵਾਗ, ਸਾਚੇ ਘੋੜੇ ਤੰਗ ਕਸਾਇਆ। ਕ੍ਰਿਸ਼ਨ ਰਮਈਆ ਗਿਆ ਜਾਗ, ਵੇਲਾ ਵਕਤ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸ਼ੇਰ ਸਿੰਘ ਨਾਂ ਰਖਾਇਆ। ਮਾਤ ਪੂਤ ਪਿਤਾ ਪੁੱਤ ਸਾਚੇ ਘਰ ਵੱਜੀ ਵਧਾਈ। ਏਕਾ ਜੰਮਿਆ ਉਚਾ ਸੁੱਚਾ ਸੁਤ, ਕਲਜੁਗ ਕਰਨ ਆਇਆ ਕੁੜਮਾਈ। ਆਪ ਸੁਹਾਏ ਸਾਚੀ ਰੁੱਤ, ਗੁਰਮੁਖ ਸਾਚੇ ਸੁਘੜ ਸਿਆਣੇ ਫੜ ਫੜ ਉਠਾਏ ਥਾਉਂ ਥਾਈਂ। ਬੇਮੁਖਾਂ ਵੱਢੇ ਨੱਕ ਗੁੱਤ, ਕਿਸੇ ਨਾ ਦਿਸੇ ਕੋਈ ਸਹਾਈ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸਿੰਘ ਸ਼ੇਰ ਨਾਉਂ ਰਖਾਈ। ਦੋ ਸਾਲ ਅਵਸਥਾ ਵੇਖ ਵਿਚਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਸਰ ਅੰਮ੍ਰਿਤ ਆਏ ਗੁਰ ਅਰਜਨ ਤੇਰੇ ਸਚ ਦਵਾਰੇ। ਚਰਨ ਛੁਹਾਉਣਾ ਸਾਚੇ ਸਰ, ਆਪਣਾ ਭੇਵ ਆਪ ਛੁਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਰੰਗ ਅਪਰ ਅਪਾਰੇ। ਆਤਮ ਤ੍ਰਿਸ਼ਨਾ ਪਿਆਸ ਹਰਿ ਰਘੁਰਾਈਆ। ਪ੍ਰਭ ਮਿਲਣ ਦੀ ਸਾਚੀ ਆਸ, ਸਾਚੇ ਨੈਣ ਰਹੇ ਰੰਗ ਲਾਈਆ। ਮਾਇਆ ਮਮਤਾ ਹੋਈ ਨਾਸ, ਰਸਨ ਸਵਾਸ ਏਕਾ ਗਾਈਆ। ਆਤਮ ਰਸ ਏਕਾ ਮਿਲਿਆ ਸੱਚਾ ਰਸ, ਨਿਝਰ ਧਾਰ ਹਰਿ ਵਹਾਈਆ। ਜੋਤੀ ਜੋਤ ਸਰੂਪ ਹਰਿ, ਪੂਰਨ ਕਰੇ ਸਾਚੀ ਆਸ, ਹਉਮੇ ਦੁੱਖੜਾ ਹੋਏ ਨਾਸ, ਦਰ ਘਰ ਸਾਚੇ ਚਰਨ ਛੁਹਾਈਆ। ਸਾਚਾ ਦਰ ਦਰ ਪ੍ਰਵਾਨ। ਮਿਲੇ ਵਡਿਆਈ ਜਗਤ ਵਰ, ਮਿਲਿਆ ਮੇਲ ਸ੍ਰੀ ਭਗਵਾਨ। ਭਰਮ ਭੁਲੇਖਾ ਚੁੱਕੇ ਡਰ, ਭਾਗ ਲਗਾਏ ਕਾਇਆ ਮੰਦਰ ਸਚ ਮਕਾਨ। ਸਾਚੀ ਜੋਤ ਦੇਵੇ ਧਰ, ਪੁਰਖ ਅਬਿਨਾਸ਼ੀ ਕਿਰਪਾ ਕਰ, ਆਤਮ ਦੇਵੇ ਬ੍ਰਹਮ ਗਿਆਨ। ਨਾ ਜਨਮੇ ਨਾ ਜਾਏ ਮਰ, ਸਾਚੀ ਤਰਨੀ ਜਾਏ ਤਰ, ਸ੍ਰਿਸ਼ਟ ਪਿਆਰਾ ਲੋਕਮਾਤ ਝੁਲਾਏ ਸਚ ਨਿਸ਼ਾਨ। ਦਵਾਰ ਬੰਕਾ ਆਪ ਸੁਹਾਇਆ। ਸ਼ਬਦ ਸਰੂਪੀ ਲਾਏ ਤਨਕਾ, ਮਨ ਕਾ ਮਣਕਾ ਆਪ ਫਿਰਾਇਆ। ਦੇਵੇ ਵਡਿਆਈ ਵਾਸੀ ਪੁਰੀ ਘਨਕਾ, ਸ਼ਬਦ ਡੰਕਾ ਰਿਹਾ ਵਜਾਇਆ। ਧਾਰੇ ਜੋਤ ਵਾਰ ਅਨਕਾ, ਗੁਰਮੁਖ ਸਾਚੇ ਰਿਹਾ ਤਰਾਇਆ। ਜੋਤੀ ਜੋਤ ਸਰੂਪ ਹਰਿ, ਸਚ ਦਵਾਰੇ ਮੇਲ ਮਿਲਾਇਆ। ਹਰਿ ਸੰਤ ਪਿਆਰਾ ਦੋਹਾਂ ਧਿਰਾਂ ਆਤਮ ਘਰ ਵੱਜਦੀ ਰਹੇ ਵਧਾਈ। ਏਕਾ ਨਾਦ ਏਕਾ ਧੁਨ, ਸਾਚਾ ਰਾਗ ਰਿਹਾ ਸੁਣਾਈ। ਗੁਰਮੁਖ ਵਿਰਲਾ ਲਏ ਲਾਧ, ਵਿਚ ਬ੍ਰਹਿਮਾਦ ਬਨ ਦਰ ਖੋਜਣ ਬਾਹਰ ਨਾ ਜਾਈ। ਮਿਲਿਆ ਮੇਲ ਹਰਿ ਮਾਧਵ ਮਾਧ, ਦਰ ਘਰ ਸਾਚੇ ਦਰਸ਼ਨ ਪਾਈ। ਭੇਵ ਖੁਲ੍ਹਾਏ ਬੋਧ ਅਗਾਧ, ਜੋਤੀ ਜੋਤ ਸਰੂਪ ਹਰਿ, ਲਹਿਣਾ ਦੇਣਾ ਰਿਹਾ ਚੁਕਾਈ। ਸਾਵਲ ਸੁੰਦਰ ਨੈਣ ਮੁੰਧਾਨਿਆ। ਸੋਹਣੇ ਕੁੰਡਲ ਦਰਸ ਦਿਖਾਏ ਕਵਲ ਨੈਣਾਂ ਬੇਮੁਹਾਨਿਆ। ਜੋਤੀ ਜੋਤ ਸਰੂਪ ਹਰਿ, ਕਲਜੁਗ ਅੰਤਮ ਭੇਖ ਧਰ, ਦਰ ਘਰ ਸਾਚੇ ਮਾਣ ਦਵਾਏ, ਜਨ ਭਗਤਾਂ ਬਾਲ ਅੰਞਾਣਿਆ। ਬਾਲ ਅੰਞਾਣਾ ਭਗਤ ਦੁਲਾਰਾ, ਦਰ ਸਾਚੇ ਆਣ ਪੁਕਾਰਿਆ। ਦਰਸ਼ਨ ਦੇਵੇ ਗਿਰਵਰ ਗਿਰਧਾਰਾ, ਸ਼ਾਮ ਮੁਰਾਰਾ ਕ੍ਰਿਸ਼ਨ ਮੁਰਾਰਿਆ। ਆਤਮ ਖੋਲ੍ਹੇ ਬੰਦ ਕਵਾੜਾ, ਦਰਸ ਦਿਖਾਏ ਸਾਚੇ ਦਰ ਧੁਰਦਰਗਾਹੀ ਸਾਚਾ ਲਾੜਾ, ਸਾਚਾ ਵਣਜ ਕਰਾਏ ਇਕ ਵਪਾਰਿਆ। ਜੋਤੀ ਜੋਤ ਸਰੂਪ ਹਰਿ, ਸਾਚੀ ਕਿਰਪਾ ਕਰ ਦੇਵੇ ਵਰ, ਸਦ ਰਹੇ ਪਿੱਛੇ ਅਗਾੜਿਆ। ਸਾਵਲ ਸੁੰਦਰ ਕ੍ਰਿਸ਼ਨ ਮੁਰਾਰ। ਕਿਸੇ ਹੱਥ ਨਾ ਆਏ ਡੂੰਘੀ ਕੰਦਰ, ਉਚੇ ਟਿੱਲੇ ਜੀਵ ਗਵਾਰ। ਗੁਰਮੁਖ ਸਾਚਾ ਦਰ ਸਾਚੇ ਆਤਮ ਪਾਏ, ਖੋਲ੍ਹੇ ਬੰਦ ਕਵਾੜ। ਸ਼ਬਦ ਸਰੂਪੀ ਆਪੇ ਬੋਲੇ, ਦਰਸ ਦਿਖਾਏ ਅਗੰਮ ਅਪਾਰ। ਜੋਤ ਨਿਰੰਜਣ ਕਰ ਅਕਾਰ ਸਦਾ ਸੁਹੇਲਾ ਡਗਮਗਾਏ, ਸਾਚਾ ਜਾਮ ਪਿਆਏ ਅੰਮ੍ਰਿਤ ਧਾਰ। ਮੇਟ ਮਿਟਾਏ ਕਾਮ ਕਰੋਧ ਲੋਭ ਮੋਹ ਹੰਕਾਰ। ਸਾਚਾ ਸ਼ਬਦ ਤਨ ਕਰਾਏ ਇਕ ਸ਼ਿੰਗਾਰ। ਜੋਤੀ ਜੋਤ ਸਰੂਪ ਹਰਿ, ਦਰ ਘਰ ਸਾਚੇ ਦੇਵੇ ਵਰ, ਆਤਮ ਅੰਦਰ ਤੋੜੇ ਜੰਦਰ, ਕਰੇ ਖੇਲ ਅਪਾਰ। ਆਤਮ ਗ੍ਰਹਿ ਸਚ ਟਿਕਾਣਾ, ਪੁਰਖ ਅਬਿਨਾਸ਼ੀ ਆਪੇ ਆਪ ਬਣਾਇਆ। ਇੱਟ ਗਾਰਾ ਨਾ ਕੋਈ ਲਗਾਇਆ। ਬੇਮੁਖ ਜੀਵਾਂ ਦਿਸ ਨਾ ਆਇਆ। ਝੂਠੀ ਕਾਇਆ ਡੂੰਘੀ ਕੰਦਰ, ਮਾਇਆ ਪੜਦਾ ਵਾਹਵਾ ਪਾਇਆ। ਗੁਰਮੁਖਾਂ ਮੇਲ ਮਿਲਾਏ ਅੰਦਰੇ ਅੰਦਰ, ਬੇਮੁਖਾਂ ਦਿਸ ਨਾ ਆਇਆ। ਚਾਰ ਕੁੰਟ ਦਰ ਦਰ ਭੌਂਦੇ ਬੰਦਰ। ਨਰ ਨਰੇਸ਼ ਕਿਸੇ ਹੱਥ ਨਾ ਆਇਆ। ਭੇਖਾਧਾਰੀ ਵਡ ਮਰਗੇਸ਼, ਆਪੇ ਰੱਖੇ ਖੁਲ੍ਹੜੇ ਕੇਸ, ਵੇਸ ਅਵਲੜਾ ਧਾਰੇ ਭੇਖ, ਸਾਚੇ ਦਰ ਭਾਗ ਲਗਾਇਆ। ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਨਾਮ ਵਰ, ਆਤਮ ਤ੍ਰਿਸ਼ਨਾ ਬ੍ਰਹਮਾ ਵਿਸ਼ਨਾ ਦਰ ਦਰਵੇਸ਼ਾ ਏਕਾ ਰੰਗਣ ਰਿਹਾ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਸ਼ਬਦ ਡੋਰੀ ਨਾਲ ਬੰਧਾਇਆ। ਸ਼ਬਦ ਡੋਰੀ ਦੇਣਾ ਬੰਨ। ਭਰਮ ਭੁਲੇਖਾ ਨਿਕਲੇ ਜੰਨ। ਅੰਦਰੇ ਅੰਦਰ ਕਰੇ ਲੇਖਾ, ਸਾਚੇ ਮੰਦਰ ਬੈਠਾ ਤਨ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਭਗਤ ਵਰ, ਸਾਚਾ ਰਾਗ ਸੁਣਾਏ ਕੰਨ। ਸੁਣਾਏ ਸੱਚਾ ਰਾਗ ਨਾਦ ਅਨਾਦਿਆ। ਆਤਮ ਦੇਵੇ ਇਕ ਸਵਾਦ, ਹਰਿ ਹਰਿ ਸਾਚਾ ਰਸਨ ਅਰਾਧਿਆ। ਧੁਰਦਰਗਾਹੀ ਸਾਚੀ ਦਾਦ, ਦੇਵੇ ਸ਼ਬਦ ਵਡ ਬ੍ਰਹਿਮਾਦਿਆ। ਮਿਲੇ ਮੇਲ ਮਾਧਵ ਮਾਧ, ਭੇਵ ਖੁਲ੍ਹਾਏ ਬੋਧ ਅਗਾਧ, ਵਸਤ ਅਮੋਲਕ ਨਾਮ ਹੀਰਾ ਗੁਰਮੁਖ ਵਿਰਲੇ ਮਾਤ ਲਾਧਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੱਲ ਕੇ ਆਏ ਸਾਚੇ ਦਰ, ਗੁਰਮੁਖ ਸਾਚੇ ਰਸਨ ਅਰਾਧਿਆ। ਆਇਆ ਦਰ ਦਵਾਰ ਹਰਿ ਨਿਰੰਕਾਰਿਆ। ਪੰਜਾਂ ਚੋਰਾਂ ਕਰੇ ਖੁਆਰ, ਹਰਿ ਸ਼ਬਦ ਮਾਰੇ ਡਾਹਢੀ ਮਾਰਿਆ। ਸਾਚੀ ਦੇਵੇ ਵਸਤ ਨਾਮ ਅਪਾਰ, ਸਾਚੀ ਬਾਣੀ ਤੀਜੇ ਨੈਣੀ, ਅੱਠੇ ਪਹਿਰ ਰਹੇ ਖੁਮਾਰਿਆ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਵਰ, ਫੜ ਫੜ ਬਾਹੋਂ ਜਾਏ ਤਾਰ, ਮੰਗਿਆ ਦਰਸ ਅਪਾਰ ਸ਼ਬਦ ਦਲਾਲਿਆ। ਦੇਵਣਹਾਰ ਦਾਤਾਰ, ਗੁਰ ਗੋਪਾਲਿਆ। ਕਲਜੁਗ ਬੇੜਾ ਕਰ ਜਾਏ ਪਾਰ, ਸ਼ਬਦ ਪਹਿਨਾਏ ਤਨ ਦੁਸ਼ਾਲਿਆ। ਮਾਨਸ ਦੇਹੀ ਨਾ ਆਏ ਹਾਰ, ਲੱਖ ਚੁਰਾਸੀ ਗੇੜ ਨਿਵਾਰ, ਆਪ ਬਹਾਏ ਸਾਚੇ ਘਰ ਧੁਰਦਰਗਾਹੀ ਸੱਚੀ ਧਰਮਸਾਲਿਆ। ਜੋਤੀ ਜੋਤ ਸਰੂਪ ਹਰਿ, ਆਤਮ ਜੋਤੀ ਕਰ ਅਕਾਰ, ਤਨ ਮੰਦਰ ਅੰਦਰ ਜੂਠਾ ਝੂਠਾ ਲਾਹੇ ਕਲ ਬੁਖਾਰ, ਇਕ ਬੰਧਾਏ ਚਰਨ ਨਾਤਿਆ। ਚਰਨੀ ਨਾਤਾ ਦੇਵੇ ਬੰਨ੍ਹ, ਕਿਰਪਾ ਅਪਰ ਅਪਾਰਿਆ। ਹਰਿਆ ਹੋਏ ਕਲਜੁਗ ਸੁੱਕਾ ਤਨ, ਅੰਮ੍ਰਿਤ ਸਿੰਚੇ ਕਰ ਪਿਆਰਿਆ। ਧਰਮ ਰਾਏ ਨਾ ਦੇਵੇ ਡੰਨ, ਪ੍ਰਭ ਦਰਸ ਦਿਖਾਏ ਦਰ ਘਰ ਆਏ ਅੰਤਮ ਅੰਤ ਦਵਾਰਿਆ। ਸਚ ਬਬਾਣਾ ਸ਼ਬਦ ਲਿਖਾਏ ਗੁਰਮੁਖ ਸਾਚੇ ਲਏ ਚੜ੍ਹਾਏ, ਆਪਣੇ ਕੰਧ ਆਪ ਉਠਾਏ, ਕਿਸੇ ਦਿਸ ਨਾ ਆਏ ਚਾਰ ਕਿਨਾਰਿਆ। ਸਾਚੇ ਦਰ ਜਾ ਬਹਾਏ, ਧਰਮ ਰਾਏ ਰਿਹਾ ਸ਼ਰਮਾਏ, ਲਾੜੀ ਮੌਤ ਸੀਸ ਨਿਵਾਏ, ਦੋਏ ਜੋੜ ਕਰੇ ਨਿਮਸਕਾਰਿਆ। ਪ੍ਰਭ ਅਬਿਨਾਸ਼ੀ ਚਰਨ ਬਹਾਏ, ਸਵੱਛ ਸਰੂਪੀ ਦਰਸ ਦਿਖਾਏ, ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਵਰ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਧਾਮ ਆਪ ਸੁਹਾਨਿਆ। ਸਾਚੇ ਧਾਮ ਸਾਚਾ ਡੇਰਾ। ਆਪ ਚੁਕਾਏ ਮੇੇਰਾ ਤੇਰਾ। ਚਾਰੋਂ ਕੁੰਟ ਸ਼ਬਦ ਘੇਰਾ। ਜਮਕਾ ਦੂਤ ਨਾ ਆਵੇ ਨੇੜਾ। ਸਚ ਸਪੂਤ ਪ੍ਰਭ ਅਬਿਨਾਸ਼ੀ ਆਪ ਚੜ੍ਹਾਏ ਸਾਚੇ ਬੇੜਾ। ਏਕਾ ਤਾਣਾ ਪੇਟਾ ਸੂਤ, ਏਕਾ ਦੇਵੇ ਹਰਿ ਜੀ ਗੇੜਾ। ਆਵਣ ਜਾਵਣ ਦੇਵੇ ਕਟ। ਦੂਈ ਦਵੈਤੀ ਮੇਟੇ ਫੱਟ। ਸ਼ਬਦ ਲਪੇਟੇ ਸਾਚੇ ਪਟ। ਦੁਰਮਤ ਮੈਲ ਰਿਹਾ ਕਟ। ਸਾਚਾ ਵਣਜ ਵਪਾਰ ਕਰਾਏ ਪੁਰਖ ਅਬਿਨਾਸ਼ੀ ਆਪ ਖੁਲ੍ਹਾਏ, ਆਤਮ ਦਰ ਸਾਚਾ ਹੱਟ। ਸੱਚਾ ਸਦਾ ਨਾਮ ਰਖਾਏ, ਗੁਰਮੁਖ ਵਿਰਲਾ ਲੈ ਲੈ ਘਰ ਸਾਚਾ ਜਾਏ, ਬੇਮੁਖ ਜਾਨਣ ਖੇਲ ਬਾਜ਼ੀਗਰ ਨਟ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਸਾਚੇ ਸਰ ਸਰੋਵਰ ਇਸ਼ਨਾਨ ਕਰਾਏ, ਆਤਮ ਸਰ ਸਰੋਵਰ ਨਾ ਕੋਈ ਦੀਸੇ ਤੱਟ। ਨਾ ਕੋਈ ਤੀਰਥ, ਨਾ ਕੋਈ ਤੱਟ ਕਿਨਾਰਾ। ਅੰਮ੍ਰਿਤ ਤਾਲ ਭਰਿਆ ਘਟ ਘਟ, ਗੁਰਮੁਖ ਵਿਰਲਾ ਪਾਵੇ ਸਾਰਾ। ਕਲਜੁਗ ਜੀਵ ਦਿਵਸ ਰੈਣ ਰਹੇ ਰਟ, ਕਾਇਆ ਮੱਟ ਲੱਗੀ ਰਹੇ ਦੂਈ ਦਵੈਤੀ ਅਗਨੀ ਭਾਰਾ। ਗੁਰਮੁਖ ਵਿਰਲਾ ਰਸਨਾ ਰਸ ਰਿਹਾ ਆਤਮ ਘਰ ਚੱਟ, ਆਪ ਲਾਹੇ ਤਨ ਬੁਖਾਰਾ। ਸਾਚਾ ਲਾਹਾ ਲਏ ਖੱਟ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਸਚ ਕਰਾਏ ਵਣਜ ਵਪਾਰਾ। ਧੰਨ ਧੰਨ ਧੰਨ ਗੁਰਦੇਵ ਧੰਨ। ਧੰਨ ਧੰਨ ਹਰਿਜਨ ਆਤਮ ਗਿਆ ਮੰਨ, ਭਾਂਡਾ ਭਰਮ ਲਿਆ ਭੰਨ, ਏਕਾ ਲੱਗਾ ਸਾਚੀ ਸੇਵ। ਹਉਮੇ ਕੱਢਿਆ ਝੂਠਾ ਜੰਨ, ਕਲਜੁਗ ਚੜ੍ਹਿਆ ਸਾਚਾ ਚੰਨ, ਜਗੀ ਜੋਤ ਕਾਇਆ ਤਨ, ਧਰਮ ਰਾਏ ਨਾ ਦੇਵੇ ਡੰਨ। ਸਚ ਵਸਤ ਪ੍ਰਭ ਝੋਲੀ ਪਾਏ, ਠਗ ਚੋਰ ਯਾਰ ਨਾ ਕੋਈ ਲਾਏ ਸੰਨ੍ਹ। ਜੋਤੀ ਜੋਤ ਸਰੂਪ ਹਰਿ, ਸਚ ਦਵਾਰੇ ਕਿਰਪਾ ਕਰ, ਸੋਹੰ ਸ਼ਬਦ ਸਾਚਾ ਰਾਗ ਸੁਣਾਏ ਕੰਨ। ਗੁਰ ਸੰਗਤ ਮਾਣ ਵਡਿਆਈਆ। ਪ੍ਰਭ ਦਰ ਆਈ ਮੰਗਤ, ਆਤਮ ਭਿਛਿਆ ਪ੍ਰਭ ਸਾਚੇ ਪਾਈਆ। ਏਕਾ ਚਾੜ੍ਹੇ ਸ਼ਬਦ ਖ਼ੁਮਾਰੀ ਨਾਮ ਰੰਗਤ, ਫੂਲਨ ਬਰਖਾ ਆਪੇ ਲਾਈਆ। ਜਗਤ ਕਟੇ ਭੁੱਖ ਨੰਗਤ, ਸੁਖ ਸਹਿਜੇ ਸਹਿਜ ਸਮਾਈਆ। ਜੋਤੀ ਜੋਤ ਸਰੂਪ ਹਰਿ, ਭਗਤ ਵਣਜਾਰੇੇ ਸ਼ਬਦ ਪਿਆਰੇ ਪੂਰਨ ਇਛਿਆ ਆਪ ਕਰਾਈਆ। ਫੂਲਨ ਬਰਖਾ ਗੁਰ ਪੂਰਾ ਲਾਏ। ਗੁਰਮੁਖ ਸਾਚੇ ਸੰਤ ਸੁਹੇਲੇ ਗੁਰ ਸੰਗਤ ਸਾਚਾ ਮੇਲ ਮਿਲਾਏ। ਧੁਰਦਰਗਾਹੀ ਸਾਚੇ ਮੇਲੇ, ਭਰਮ ਭੁਲੇਖਾ ਦੂਰ ਕਰਾਏ। ਅਚਰਜ ਖੇਲ ਪਾਰਬ੍ਰਹਮ ਕਲ ਖੇਲੇ, ਜੋਤ ਸਰੂਪੀ ਭੇਖ ਵਟਾਏ। ਆਪੇ ਗੁਰ ਆਪੇ ਚੇਲੇ, ਏਕਾ ਦੂਜਾ ਭਉ ਚੁਕਾਏ। ਹਰਿਜਨ ਸਾਚੇ ਸੱਜਣ ਸੁਹੇਲੇ, ਪੁਰਖ ਅਬਿਨਾਸ਼ੀ ਧੁਰਦਰਗਾਹੀ ਦਰ ਦਵਾਰੇ ਲਏ ਬਹਾਏ। ਜੋਤੀ ਜੋਤ ਸਰੂਪ ਹਰਿ, ਗੁਰ ਸੰਗਤ ਕਿਰਪਾ ਕਰ, ਫੂਲਨ ਬਰਖਾ ਸਾਚੀ ਲਾਏ। ਬਿਰਧ ਬਾਲ ਜਵਾਨ ਦਰ ਆਏ ਪੁਕਾਰਿਆ। ਗੁਰਮੁਖ ਸਾਚੇ ਚਤੁਰ ਸੁਜਾਨ, ਗੁਰ ਚਰਨ ਪ੍ਰੀਤੀ ਇਕ ਧਿਆਨ, ਮੰਗਣ ਵਸਤ ਅਪਾਰਿਆ। ਆਤਮ ਉਪਜੇ ਬ੍ਰਹਮ ਗਿਆਨ, ਦੇਵੇ ਦਾਨ ਗੁਣ ਨਿਧਾਨ, ਘਰ ਸਾਚੇ ਸ਼ਬਦ ਭੰਡਾਰਿਆ। ਆਪ ਮਿਟਾਏ ਜਮ ਕੀ ਕਾਨ, ਸ਼ਬਦ ਚੜ੍ਹਾਏ ਸਚ ਬਿਬਾਣ, ਅੰਤਮ ਬੇੜਾ ਪਾਰ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਦਰ ਘਰ ਸਾਚੇ ਦਇਆ ਕਮਾਏ, ਏਕਾ ਰੰਗਣ ਨਾਮ ਰੰਗਾਏ, ਆਪਣੀ ਦਇਆ ਕਮਾ ਰਿਹਾ। ਗਗਨ ਲੋਆਂ ਅਕਾਸ਼ ਪਤਾਲ ਅਕਾਸ਼ਿਆ। ਸਾਚੀ ਜੋਤ ਰਿਹਾ ਜਗਾ, ਆਦਿ ਅੰਤ ਨਾ ਕਦੇ ਵਿਨਾਸਿਆ। ਜਨ ਭਗਤ ਰਖਾਏ ਸਾਚੀ ਲਗਨ, ਸ਼ਬਦ ਚਲਾਏ ਸਵਾਸ ਸਵਾਸਿਆ। ਦੀਪਕ ਜੋਤੀ ਦਰ ਘਰ ਸਾਚੇ ਉਚ ਮਹੱਲ ਅੰਦਰ ਜਗਣ, ਅੰਧੇਰ ਅਗਿਆਨ ਵਿਨਾਸਿਆ। ਗੁਰ ਪੂਰਾ ਮੁਖ ਲਗਾਏ ਸੋਹੰ ਸ਼ਬਦ ਕਲਜੁਗ ਵੇਲੇ ਅੰਤਮ ਸਗਨ, ਮਾਤ ਗਰਭ ਕਟਾਏ ਉਲਟਾ ਬਿਰਖ ਨਾ ਆਏ ਦਸ ਦਸ ਮਾਸਿਆ। ਝੂਠੇ ਵਹਿਣ ਚਾਰੋਂ ਕੁੰਟ ਵਹਿਣ ਭੇਖਾਧਾਰੀ ਫਿਰਨ ਨਗਨ, ਕਲਜੁਗ ਮਾਇਆ ਸਾੜੇ ਅਗਨ, ਆਤਮ ਹੋਈ ਨਾ ਰਾਸ ਨਾ ਹੋਏ ਬੰਦ ਖ਼ਲਾਸਿਆ। ਜੂਠੇ ਝੂਠੇ ਪਾਪੀ ਦਗਣ, ਗੁਰਮੁਖ ਵਿਰਲੇ ਸੰਤ ਜਨ ਦਰ ਘਰ ਸਾਚੇ ਸਚ ਮਹੱਲ ਕਾਇਆ ਰੰਗਣ ਨਾਮ ਨਾਲ ਰੰਗੇ ਨਾ ਕੋਈ ਲਲਾਰੀਆ। ਜੋਤੀ ਜੋਤ ਸਰੂਪ ਹਰਿ, ਇਕ ਵਸੰਦੜਾ ਸਚ ਘਰ, ਸਾਚੀ ਜੋਤ ਕਰ ਅਕਾਰਿਆ। ਸਚ ਮਹੱਲ ਹਰਿ ਪਤਿਵੰਤ। ਉਚ ਅਟੱਲ ਵਡ ਪ੍ਰਬਲ ਆਪਣਾ ਆਪ ਰਚਾਏ, ਗੁਣ ਗੁਣਾਂ ਹਰਿ ਗੁਣਵੰਤ। ਸ਼ਬਦ ਦਵਾਰਾ ਆਪ ਰਖਾਏ। ਪਵਣ ਜੋਤੀ ਵਿਚ ਟਿਕਾਏ। ਦੀਪਕ ਜੋਤੀ ਸਾਚਾ ਡਗਮਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਘਰ ਸਮਾਏ। ਸਾਚੇ ਘਰ ਕਰੇ ਬਿਸਰਾਮ। ਜੋਤੀ ਨੂਰਾ ਸਤਿ ਸਰੂਰਾ ਸਰਬ ਕਲਾ ਭਰਪੂਰਾ, ਆਪ ਸਵਾਰੇ ਆਪਣੇ ਕਾਮ। ਗੁਰੂਆਂ ਪੀਰਾਂ ਏਕਾ ਦੇਵੇ ਲੋਕਮਾਤ ਸ਼ਬਦ ਤੂਰਾ, ਭਾਗ ਲਗਾਏ ਕਾਇਆ ਚਾਮ। ਕਾਇਆ ਰੰਗਣ ਰੰਗ ਚੜ੍ਹਾਏ ਇਕ ਮਜੀਠੀ ਗੂਹੜਾ, ਮੇਟ ਮਿਟਾਏ ਅੰਧੇਰੀ ਸ਼ਾਮ। ਗੁਰਮੁਖ ਵਿਰਲਾ ਮਸਤਕ ਲਾਏ ਧੂੜਾ, ਚਰਨ ਕਵਲ ਕਵਲ ਚਰਨ ਮਿਲੇ ਸੱਚਾ ਨਾਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰ ਕਰਾਏ ਆਪਣਾ ਕਾਮ। ਕਲਜੁਗ ਜੀਵ ਉਠ ਉਠ ਜਾਗ, ਕਿਉਂ ਭਰਮ ਭੁਲੇਖੇ ਰੁਲਿਆ। ਕਲਜੁਗ ਜੀਵ ਉਠ ਉਠ ਜਾਗ, ਪ੍ਰਭ ਦੇਵੇ ਸ਼ਬਦ ਦਾਤ ਨਾਮ ਇਕ ਅਨਮੁਲਿਆ। ਉਠ ਉਠ ਜੀਵ ਜਾਗ, ਪ੍ਰਭ ਦਰ ਦਵਾਰਾ ਏਕਾ ਖੁਲ੍ਹਿਆ। ਉਠ ਉਠ ਜੀਵ ਜਾਗ, ਜੂਠ ਝੂਠ ਪਿਆ ਪਾਣੀ ਕਾਇਆ ਝੂਠੇ ਚੁਲ੍ਹਿਆ। ਉਠ ਉਠ ਜੀਵ ਕਲਜੁਗ ਜਾਗ, ਭਾਗ ਲੱਗੇ ਤੇਰੀ ਕੁਲਿਆ। ਕਲਜੁਗ ਜੀਵ ਉਠ ਉਠ ਜਾਗ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਪਾਵਣ ਆਇਆ ਸਾਚਾ ਮੁੱਲਿਆ। ਕਲਜੁਗ ਜੀਵ ਉਠ ਉਠ ਜਾਗ, ਚਾਰੋਂ ਕੁੰਟ ਰੈਣ ਅੰਧੇਰਿਆ। ਕਲਜੁਗ ਜੀਵ ਉਠ ਉਠ ਜਾਗ, ਪੁਰਖ ਅਬਿਨਾਸ਼ੀ ਪਾਇਆ ਫੇਰਿਆ। ਕਲਜੁਗ ਜੀਵ ਉਠ ਉਠ ਜਾਗ, ਦਰ ਘਰ ਸਾਚੇ ਆਪੇ ਢਾਹੇ ਭਰਮਾਂ ਢੇਰਿਆ। ਕਲਜੁਗ ਜੀਵ ਉਠ ਉਠ ਜਾਗ, ਪੁਰਖ ਅਬਿਨਾਸ਼ੀ ਦਇਆ ਕਮਾਏ ਆਪ ਬੁਝਾਏ ਕਲਜੁਗ ਮਾਇਆ ਤ੍ਰਿਸ਼ਨਾ ਅੱਗ ਚੁੱਕੇ ਮੇਰ ਤੇਰਿਆ। ਕਲਜੁਗ ਜੀਵ ਉਠ ਉਠ ਜਾਗ, ਮਿਲੇ ਮੇਲ ਕੰਤ ਸੁਹਾਗ, ਹਰਿ ਸਾਚਾ ਸ਼ਾਹ ਸਵਾਰਿਆ। ਕਲਜੁਗ ਜੀਵ ਉਠ ਉਠ ਜਾਗ, ਪ੍ਰਭ ਆਪ ਬਣਾਏ ਹੰਸ ਕਾਗ, ਜੂਠੇ ਝੂਠੇ ਧੋਏ ਦਾਗ, ਇਕ ਸੁਣਾਏ ਸ਼ਬਦ ਰਾਗ, ਸਾਚੀ ਧਾਰ ਆਪ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰ, ਧਰੇ ਭੇਖ ਨਰ ਨਿਰੰਕਾਰਿਆ। ਕਲਜੁਗ ਜੀਵ ਉਠ ਉਠ ਜਾਗ, ਵਕਤ ਦੁਹੇਲਾ। ਕਲਜੁਗ ਜੀਵ ਉਠ ਉਠ ਜਾਗ, ਅੰਤਮ ਜਾਣਾ ਪਏ ਅਕੇਲਾ। ਕਲਜੁਗ ਜੀਵ ਉਠ ਉਠ ਜਾਗ, ਗੁਰਮੁਖ ਸਾਚੇ ਸੰਤ ਜਨਾਂ, ਇਕ ਮਾਤ ਲਗਾਇਆ ਸਾਚਾ ਮੇਲਾ। ਕਲਜੁਗ ਜੀਵ ਉਠ ਉਠ ਜਾਗ, ਪ੍ਰਭ ਅਬਿਨਾਸ਼ੀ ਸਾਚੀ ਵਸਤ ਝੋੋਲੀ ਪਾਏ, ਖਾਲੀ ਹੱਥ ਸਦਾ ਰਖਾਏ, ਨਾ ਕੋਈ ਰੱਖੇ ਪੈਸਾ ਧੇਲਾ। ਕਲਜੁਗ ਜੀਵ ਉਠ ਉਠ ਜਾਗ, ਕਾਇਆ ਧੋਣਾ ਝੂਠਾ ਦਾਗ, ਪ੍ਰਭ ਅਬਿਨਾਸ਼ੀ ਚਰਨੀ ਲਾਗ, ਆਪ ਚੜ੍ਹਾਏ ਕਲਜੁਗ ਅੰਤਮ ਵੇਲੇ ਸ਼ਬਦ ਸਰੂਪੀ ਸਾਚਾ ਤੇਲਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਜੋਤ ਹਰਿ ਧਰ, ਜਨ ਭਗਤਾਂ ਦੇਵੇ ਨਾਮ ਵਰ, ਆਪੇ ਹੋਏ ਸੱਜਣ ਸੁਹੇਲਾ। ਕਲਜੁਗ ਜੀਵ ਉਠ ਉਠ ਜਾਗ, ਮਨ ਬੈਰਾਗਿਆ। ਕਲਜੁਗ ਜੀਵ ਉਠ ਉਠ ਜਾਗ, ਜਗਤ ਤਿਆਗਿਆ। ਕਲਜੁਗ ਜੀਵ ਉਠ ਉਠ ਜਾਗ, ਝੂਠੀ ਮਾਇਆ ਜਗਤ ਛਾਇਆ ਮਨ ਮੰਦਰ ਅੰਦਰ ਲਾਗਿਆ। ਕਲਜੁਗ ਜੀਵ ਉਠ ਉਠ ਜਾਗ, ਪ੍ਰਭ ਭਾਗ ਲਗਾਏ ਕਾਇਆ ਡੂੰਘੀ ਕੰਦਰ, ਸਾਚਾ ਸ਼ਬਦ ਸੁਣਾਏ ਇਕ ਵੈਰਾਗਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਰੇ ਖੇਲ ਜਨ ਭਗਤ ਮੇਲ ਦਰ ਹੋਏ ਵਡ ਵਡਭਾਗਿਆ। ਉਠ ਜੀਵ ਜਾਗ, ਹਰਿ ਜਗਾਇੰਦਾ। ਧੋਣਾ ਆਪਣਾ ਝੂਠਾ ਦਾਗ, ਸਾਚੀ ਬਣਤ ਬਣਾਇੰਦਾ। ਆਪ ਬੁਝਾਏ ਤ੍ਰਿਸ਼ਨਾ ਆਗ, ਅੰਮ੍ਰਿਤ ਮੇਘ ਬਰਸਾਇੰਦਾ। ਆਪਣੇ ਹੱਥ ਪਕੜੇ ਵਾਗ, ਲੱਖ ਚੁਰਾਸੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਲਜੁਗ ਜੂਠੇ ਝੂਠੇ ਦਰ ਦਵਾਰੇ ਸਚ ਘਰ ਬਾਹਰੇ ਆਪ ਦੁਰਕਾਇੰਦਾ। ਉਠ ਜੀਵ ਜਾਗ, ਹਰਿ ਭੰਡਾਰਿਆ ਦਰ ਘਰ ਸਾਚੇ ਲੱਗਾ ਭਾਗ, ਸਾਚਾ ਸ਼ਬਦ ਆਪ ਵਰਤਾ ਰਿਹਾ। ਤਨ ਪਹਿਨਾਏ ਸਾਚਾ ਤਾਗ, ਨਾ ਕੋਈ ਤੋੜੇ ਤੋੜ ਤੁੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਇਕ ਵਜਾਏ ਸਦਾ ਧੁਨ ਸੱਚਾ ਨਾਦ, ਬੋਧ ਅਗਾਧੀ ਭੇਵ ਖੁਲ੍ਹਾ ਰਿਹਾ। ਬੋਧ ਅਗਾਧਾ ਭੇਵ ਖੁਲ੍ਹਾਉਣਾ। ਪੁਰਖ ਅਬਿਨਾਸ਼ੀ ਜਿਸ ਜਨ ਅਰਾਧਾ, ਪ੍ਰਗਟ ਹੋਏ ਦਰਸ ਦਿਖਾਉਣਾ। ਲਾਲ ਅਮੋਲਕ ਗੁਰਮੁਖ ਵਿਰਲੇ ਅੰਤਮ ਲਾਧਾ, ਸਚ ਘਸਵਟੀ ਏਕਾ ਲਾਉਣਾ। ਪੰਚ ਪੰਚਾਇਣ ਹਰਿ ਜੀ ਸ਼ਬਦ ਡੋਰ ਏਕਾ ਬਾਂਧਾ, ਭਰਮ ਭੁਲੇਖੇ ਨਾ ਕਿਸੇ ਡੁਲਾਉਣਾ। ਆਪੇ ਢਾਹੇ ਝੂਠੀ ਕੰਧਾ, ਏਕਾ ਦੂਜਾ ਭੇਵ ਚੁਕਾਉਣਾ। ਗੁਰਮੁਖ ਸਾਚਾ ਜੁਗਾ ਜੁਗੰਤ ਨਾ ਥੱਕਾ ਮਾਂਦਾ, ਕਲਜੁਗ ਜੀਵਾਂ ਆਪ ਜਗਾਉਣਾ। ਲੋਕਮਾਤ ਚੜ੍ਹਾਏ ਕਲ ਅੰਤਮ ਸਾਚਾ ਚਾਂਦਾ, ਸਚ ਪ੍ਰਕਾਸ਼ ਆਪ ਕਰਾਉਣਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸੁਰਪਤ ਰਾਜਾ ਇੰਦ, ਪੁਰੀ ਇੰਦਰ ਵਿੱਚੋਂ ਬਾਹਰ ਕਰਾਉਣਾ। ਸੁਰਪਤ ਰਾਜਾ ਇੰਦ, ਕਲ ਪੁਕਾਰਿਆ। ਪ੍ਰਗਟ ਹੋਇਆ ਵਡ ਮਰਗਿੰਦ, ਕਰੇ ਖ਼ਬਰਦਾਰਿਆ। ਪ੍ਰਗਟ ਹੋਇਆ ਵਿਚ ਹਿੰਦ, ਸ਼ਬਦ ਖੰਡਾ ਰਿਹਾ ਹੁਲਾਰਿਆ। ਏਕਾ ਧਾਰ ਵਹਾਏ ਸਾਗਰ ਸਿੰਧ, ਬੇਮੁਖ ਜੀਵਾਂ ਆਪ ਰੁੜ੍ਹਾ ਰਿਹਾ। ਦਰ ਦਰ ਘਰ ਘਰ ਬੈਠੇ ਕਰਨ ਨਿੰਦ, ਨਿਹਕਲੰਕ ਕਿਹੜੀ ਕੂਟੇ ਕਰੇ ਜੋਤ ਅਕਾਰਿਆ। ਗੁਰਮੁਖ ਵਿਰਲਾ ਪ੍ਰਭ ਸਾਚੇ ਦੀ ਸਾਚੀ ਬਿੰਦ, ਆਤਮ ਸ਼ਬਦ ਇਕ ਜੈਕਾਰਾ, ਤੁੱਟੇ ਮਾਣ ਹੰਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਪੁਰੀ ਇੰਦ ਪਾਵੇ ਸਾਰਿਆ। ਪੁਰੀ ਇੰਦ ਕਰ ਵਿਚਾਰ। ਪ੍ਰਭ ਅਬਿਨਾਸ਼ੀ ਬੰਨ੍ਹੇ ਧਾਰ। ਕਲਜੁਗ ਤੇਰੀ ਅੰਤਮ ਵਾਰ। ਕਰੋੜ ਤੇਤੀਸਾ ਜਨਮ ਦਵਾਏ, ਸਤਿਜੁਗ ਸਾਚੇ ਦੂਜੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਹਰਿ ਜੋਤ ਧਰ, ਪੁਰੀਆਂ ਲੋਆਂ ਪਾਵੇ ਸਾਰ। ਸੁਰਪਤ ਰਾਜਾ ਇੰਦ ਸਚ ਦਰਬਾਰਿਆ। ਵਡ ਦਾਤਾ ਗੁਣੀ ਗਹਿੰਦ, ਅੰਤਮ ਲਾਹੇ ਤਖ਼ਤ ਤਾਜ ਸਾਜ ਬਾਜ ਕਾਜ ਏਕਾ ਦਿਸੇ ਪਾਸਾ ਹਾਰਿਆ। ਵੀਹ ਸੌ ਬਿਕ੍ਰਮੀ ਪੈਣੀ ਭਾਜ, ਕਰੇ ਖੇਲ ਹਰਿ ਨਿਰੰਕਾਰਿਆ। ਸ਼ਬਦ ਬਣਾਇਆ ਇਕ ਜਹਾਜ਼, ਸਚ ਮਲਾਹ ਆਪ ਅਖਵਾ ਰਿਹਾ। ਕਿਸੇ ਸਿਰ ਨਾ ਦੀਸੇ ਤਾਜ, ਰਾਓ ਰੰਕ ਰਾਜਾਨ ਸ਼ਾਹ ਸੁਲਤਾਨ ਵਾਲੀ ਦੋ ਜਹਾਨਾਂ ਸਾਚਾ ਲੇਖ ਲਿਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਸਦ ਸਮਾ ਰਿਹਾ। ਤਨ ਮਨ ਅੰਦਰ ਧੂੰਆਂ ਧਾਰ। ਤ੍ਰੈਗੁਣ ਮਾਇਆ ਵੇਖ ਵਿਚਾਰ। ਸਤਿ ਸੰਤੋਖੀ ਬੰਨ੍ਹੇ ਧਾਰ। ਰਾਜਸ ਤਾਮਸ ਖੇਲ ਅਪਾਰ। ਸਤਿ ਸੁਲਖਣੀ ਕੁੱਖ ਅਪਾਰ। ਪੁਰਖ ਅਬਿਨਾਸ਼ੀ ਲਾਜ ਮਾਤ ਰਖਣੀ, ਇਕ ਬੇਨੰਤੀ ਚਰਨ ਦਵਾਰ। ਜਗਤ ਜੰਜਾਲਾ ਨਾ ਕਾਇਆ ਭਖਣੀ, ਜੂਠਾ ਝੂਠਾ ਜਾਏ ਵਿਕਾਰ। ਸਾਚੇ ਦਰ ਨਾ ਰਹੇ ਸੱਖਣੀ, ਦੋਏ ਜੋੜ ਕਰੇ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਤਮ ਭਰੇ ਸਰਬ ਭੰਡਾਰ।

Leave a Reply

This site uses Akismet to reduce spam. Learn how your comment data is processed.