Granth 09 Likhat 144: 24 Harh 2017 Bikarmi Jaswant Singh de Ghar Kartarpur Jila Jalandhar

੨੪ ਹਾੜ ੨੦੧੭ ਬਿਕ੍ਰਮੀ ਜਸਵੰਤ ਸਿੰਘ ਦੇ ਘਰ ਕਰਤਾਰ ਪੁਰ ਜ਼ਿਲਾ ਜਲੰਧਰ

ਹਰਿ ਤਖ਼ਤ ਨਿਵਾਸੀ ਸਿਰ ਸੋਹੇ ਤਾਜ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ । ਦੋ ਜਹਾਨਾਂ ਸਾਚਾ ਰਾਜ, ਰਾਜ ਰਾਜਾਨ ਸ਼ਾਹ ਸੁਲਤਾਨ ਸ਼ਹਿਨਸ਼ਾਹ ਆਪ ਕਮਾਈਆ। ਆਦਿ ਜੁਗਾਦੀ ਗ਼ਰੀਬ ਨਿਵਾਜ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਸ਼ਬਦ ਅਗੰਮੀ ਇਕ ਅਵਾਜ, ਸ੍ਰੀ ਭਗਵਾਨ ਆਪ ਲਗਾਈਆ। ਕਰਤਾ ਪੁਰਖ ਰਚ ਰਚ ਕਾਜ, ਕਾਦਰ ਕਰੀਮ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਸਾਜਣ ਸਾਜ, ਲੱਖ ਚੁਰਾਸੀ ਬਣਤ ਬਣਾਈਆ। ਤ੍ਰੈਗੁਣ ਮਾਇਆ ਦੇਵੇ ਦਾਜ, ਪੰਚਮ ਵਸਤ ਝੋਲੀ ਪਾਈਆ। ਆਦਿ ਜੁਗਾਦੀ ਰੱਖੇ ਲਾਜ, ਸਮਰਥ ਪੁਰਖ ਬੇਪਰਵਾਹੀਆ। ਲੱਖ ਚੁਰਾਸੀ ਚਲਾਏ ਜਹਾਜ਼, ਏਕਾ ਚੱਪੂ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸ਼ਾਹਾ ਸ਼ਾਹ ਆਪ ਹੋ ਜਾਈਆ। ਸੀਸ ਤਾਜ ਸ੍ਰੀ ਭਗਵਾਨ, ਪਾਰਬ੍ਰਹਮ ਪ੍ਰਭ ਆਪ ਟਿਕਾਇੰਦਾ। ਸੋ ਪੁਰਖ ਨਿਰੰਜਣ ਖੇਲ ਮਹਾਨ, ਅਬਿਨਾਸ਼ੀ ਕਰਤਾ ਆਪ ਕਰਾਇੰਦਾ। ਏਕੰਕਾਰਾ ਧੁਰ ਫ਼ਰਮਾਣ, ਸਚਖੰਡ ਦਵਾਰੇ ਆਪ ਅਲਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਨਿਰਗੁਣ ਜੋਤ ਡਗਮਗਾਇੰਦਾ। ਸਾਚੇ ਤਖ਼ਤ ਹੋ ਪਰਧਾਨ, ਆਸਣ ਸਿੰਘਾਸਣ ਆਪ ਸੁਹਾਇੰਦਾ। ਏਕਾ ਦੇਵੇ ਧੁਰ ਫ਼ਰਮਾਨ, ਧੁਰ ਫ਼ਰਮਾਨਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਪਾਤਸ਼ਾਹ ਵੇਸ ਵਟਾਇੰਦਾ। ਸ਼ਾਹ ਪਾਤਸ਼ਾਹ ਸ਼ਾਹ ਸੁਲਤਾਨਾ, ਹਰਿ ਸਾਚਾ ਵਡ ਵਡਿਆਈਆ। ਮੰਦਰ ਵਸੇ ਸਚ ਮਕਾਨਾ, ਥਿਰ ਘਰ ਸਾਚੇ ਸੋਭਾ ਪਾਈਆ। ਸਚਖੰਡ ਮਹੱਲ ਉਚ ਟਿਕਾਣਾ, ਨਿਰਗੁਣ ਬੈਠਾ ਜੋਤ ਜਗਾਈਆ। ਸ਼ਬਦ ਅਨਾਦੀ ਗਾਏ ਤਰਾਨਾ, ਤੁਰੀਆ ਨਾਦ ਇਕ ਵਜਾਈਆ। ਆਪੇ ਜਾਣੇ ਪਦ ਨਿਰਬਾਨਾ, ਪਰਮ ਪੁਰਖ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ। ਘਰ ਸਾਚਾ ਹਰਿ ਸੁਹੰਜਣਾ, ਨਿਰਭੈ ਰੂਪ ਹਰਿ ਨਿਰੰਕਾਰ। ਜੋਤ ਜਗਾਏ ਇਕ ਨਿਰੰਜਣਾ, ਨੂਰੋ ਨੂਰ ਹੋਏ ਉਜਿਆਰ। ਦਰਗਹਿ ਸਾਚੀ ਸਾਚਾ ਸੱਜਣਾ, ਸਤਿ ਪੁਰਖ ਨਿਰੰਜਣ ਮੀਤ ਮੁਰਾਰ। ਨਾ ਘੜਿਆ ਨਾ ਭੱਜਣਾ, ਮਰੇ ਨਾ ਜੰਮੇ ਵਿਚ ਸੰਸਾਰ। ਆਪਣਾ ਪੜਦਾ ਆਪੇ ਕੱਜਣਾ, ਨਿਰਗੁਣ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹੋ ਭੂਪ ਸੱਚੀ ਸਰਕਾਰ। ਸਚ ਸਰਕਾਰ ਸ਼ਾਹੋ ਭੂਪ, ਸਤਿਗੁਰ ਸਾਚਾ ਨਾਉਂ ਧਰਾਇੰਦਾ। ਨਾ ਕੋਈ ਰੰਗ ਨਾ ਕੋਈ ਰੂਪ, ਰੇਖ ਭੇਖ ਨਾ ਕੋਇ ਦਸਾਇੰਦਾ। ਨਾ ਕੋਈ ਤਾਗਾ ਨਾ ਕੋਈ ਸੂਤ, ਤਾਣਾ ਪੇਟਾ ਨਾ ਕੋਇ ਪਾਇੰਦਾ। ਨਾ ਕੋਈ ਮਾਸ ਬਰਸ ਨਾ ਕੋਈ ਦਿਸੇ ਰੁੱਤ, ਬਸੰਤ ਬਹਾਰ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਅਬਿਨਾਸ਼ੀ ਅਚੁੱਤ, ਆਪ ਆਪਣਾ ਖੇਲ ਖਿਲਾਇੰਦਾ। ਆਪ ਪਿਤਾ ਆਪੇ ਬਣੇ ਸੁੱਤ, ਸਾਚੀ ਗੋਦ ਆਪ ਸੁਹਾਇੰਦਾ। ਆਪੇ ਨਿਰਮਲ ਨੂਰ ਉਜਾਲਾ ਜਗੇ ਜੋਤ, ਦਰ ਘਰ ਸਾਚੇ ਡਗਮਗਾਇੰਦਾ। ਆਪੇ ਰੂਪ ਵਟਾਏ ਕੋਟੀ ਕੋਟ, ਆਪੇ ਰੂਪ ਰੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸੇ ਸਾਚੇ ਘਰ, ਸ਼ਾਹ ਪਾਤਸ਼ਾਹ ਆਪਣਾ ਨਾਉਂ ਰਖਾਇੰਦਾ। ਸ਼ਾਹ ਪਾਤਸ਼ਾਹ ਹਰਿ ਰਾਜਨ ਰਾਜ, ਰਾਜ ਜੋਗ ਇਕ ਹੰਢਾਈਆ। ਦੋ ਜਹਾਨਾਂ ਸਾਜਣ ਸਾਜ, ਲੋਆਂ ਪੁਰੀਆਂ ਵੇਖ ਵਖਾਈਆ। ਆਪੇ ਜਾਣੇ ਆਪਣਾ ਕਾਜ, ਕਰਨੀ ਕਰਤਾ ਕਿਰਤ ਕਮਾਈਆ। ਖੇਲੇ ਖੇਲ ਸ਼ਾਹ ਨਵਾਬ, ਦਰ ਦਰਵੇਸ਼ ਨਰ ਨਰੇਸ਼ ਏਕਾ ਅਲਫ਼ੀ ਗਲ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਕਾਰ, ਕਰੇ ਕਰਾਏ ਕਰਨੇਹਾਰ, ਆਪਣੀ ਕਲ ਆਪ ਵਰਤਾਈਆ। ਕਲ ਵਰਤੰਤਾ ਹਰਿ ਮਿਹਰਵਾਨਾ, ਦਰ ਘਰ ਸਾਚੇ ਸੋਭਾ ਪਾਇੰਦਾ। ਸਤਿ ਸਰੂਪੀ ਨੌਜਵਾਨਾ, ਬਿਰਧ ਬਾਲ ਨਾ ਰੂਪ ਵਖਾਇੰਦਾ। ਏਕਾ ਬੰਨ੍ਹੇ ਸਾਚਾ ਗਾਨਾ, ਥਿਰ ਘਰ ਸਾਚੇ ਸਗਨ ਮਨਾਇੰਦਾ। ਸ਼ਬਦ ਅਨਾਦੀ ਬੋਲ ਤਰਾਨਾ, ਅਨਹਦ ਏਕਾ ਤਾਲ ਵਜਾਇੰਦਾ। ਪਾਵੇ ਸਾਰ ਰਵ ਸਸ ਸੂਰਜ ਚੰਨ ਕੋਟਨ ਭਾਨਾ, ਆਕਾਸ਼ ਪਰਕਾਸ਼ ਡਗਮਗਾਇੰਦਾ। ਧਰਤ ਧਵਲ ਵੇਖੇ ਇਕ ਨਿਸ਼ਾਨਾ, ਆਪ ਆਪਣਾ ਕਰਮ ਕਮਾਇੰਦਾ। ਨਿਰਗੁਣ ਨਿਰਵੈਰ ਨਰ ਹਰਿ ਪਹਿਰੇ ਆਪਣਾ ਬਾਣਾ, ਰੂਪ ਅਨੂਪ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸ੍ਰੀ ਭਗਵਾਨਾ, ਦਿਸ ਕਿਸੇ ਨਾ ਆਇੰਦਾ। ਹਰਿ ਸਾਚਾ ਖੇਲ ਖਲੰਦੜਾ, ਖੇਲਣਹਾਰ ਬੇਪਰਵਾਹ। ਦਰਗਹਿ ਸਾਚੀ ਧਾਮ ਸੁਹੰਦੜਾ, ਆਦਿ ਜੁਗਾਦੀ ਜਗਤ ਮਲਾਹ। ਧੁਰ ਫ਼ਰਮਾਣਾ ਹੁਕਮ ਜਣੰਦੜਾ, ਦੋ ਜਹਾਨਾਂ ਮਾਰਗ ਲਾ। ਤ੍ਰੈ ਤ੍ਰੈ ਚੇਲੇ ਰੰਗ ਰਗੰਦੜਾ, ਏਕਾ ਅੱਖਰ ਵਿਦਿਆ ਦਏ ਪੜ੍ਹਾ। ਸ਼ਬਦ ਨਿਰਾਲਾ ਤੀਰ ਚਲੰਦੜਾ, ਆਪਣੇ ਹੱਥ ਉਠਾ। ਸਚ ਨਿਸ਼ਾਨਾ ਇਕ ਲਗੰਦੜਾ, ਆਰ ਪਾਰ ਦਏ ਕਰਾ। ਸਾਚਾ ਤਖ਼ਤ ਆਪ ਸੁਹੰਦੜਾ, ਤਖ਼ਤ ਨਿਵਾਸੀ ਸ਼ਹਿਨਸ਼ਾਹ। ਸੀਸ ਤਾਜ ਇਕ ਟਿਕੰਦੜਾ, ਪੰਚਮ ਮੁਖੀ ਮੁਖ ਭਵਾ। ਚਾਰੇ ਵੇਦਾਂ ਭੇਵ ਖੁਲੰਦੜਾ, ਚਾਰੇ ਜੁਗ ਵੰਡਣ ਪਾ। ਚਾਰੇ ਖਾਣੀ ਖੋਜ ਖੋਜਦੰੜਾ, ਚਾਰ ਵਰਨਾਂ ਦਏ ਸਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸੇ ਸਾਚੇ ਥਾਂ। ਥਾਨ ਥਨੰਤਰ ਸੋਭਾਵੰਤ, ਸਤਿ ਪੁਰਖ ਨਿਰੰਜਣ ਆਪ ਸੁਹਾਇਆ। ਪੁਰਖ ਅਬਿਨਾਸ਼ੀ ਹਰਿ ਹਰਿ ਹਰਿਜੂ ਹਰਿ ਮੰਦਰ ਬੈਠਾ ਏਕਾ ਕੰਤ, ਦੂਲ੍ਹੇ ਦੂਲ੍ਹਾ ਨਾਮ ਧਰਾਇਆ। ਲਾਲ ਗੁਲਾਲਾ ਰੰਗ ਚਾੜ੍ਹੇ ਏਕਾ ਰੁੱਤ ਵਖਾਏ ਬਸੰਤ, ਆਪਣੀ ਮਹਿਕ ਆਪ ਮਹਿਕਾਇਆ। ਲੇਖਾ ਜਾਣੇ ਆਦਿ ਅੰਤ, ਮਦਿ ਆਪਣਾ ਭੇਵ ਛੁਪਾਇਆ। ਲੱਖ ਚੁਰਾਸੀ ਜੀਵ ਜੰਤ, ਜੂਨ ਅਜੂਨੀ ਆਪ ਭਵਾਇਆ। ਆਪੇ ਵੇਖੇ ਗੜ੍ਹ ਹਉਮੇ ਹੰਗਤ, ਆਪੇ ਕਾਮ ਕਰੋਧ ਲੋਭ ਮੋਹ ਹੰਕਾਰ ਝੋਲੀ ਪਾਇਆ। ਆਪੇ ਲੇਖਾ ਜਾਣੇ ਸਾਚੀ ਸੰਗਤ, ਸਤਿਗੁਰ ਸਾਚਾ ਸੰਗ ਨਿਭਾਇਆ। ਆਪੇ ਨਾਮ ਭਿਛਿਆ ਮੰਗੇ ਮੰਗਤ, ਦਰ ਦਰ ਆਪਣੀ ਅਲਖ ਜਗਾਇਆ। ਆਪੇ ਹਰਿਜਨ ਲਾਏ ਆਪਣੇ ਅੰਗ ਅੰਗਦ, ਅੰਗੀਕਾਰ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਇਕ ਵਡਿਆਇਆ। ਸਾਚਾ ਤਖ਼ਤ ਸਚਖੰਡ ਦਵਾਰਾ, ਸ਼ਾਹ ਪਾਤਸ਼ਾਹ ਆਪ ਸੁਹਾਈਆ। ਆਸਣ ਲਾਏ ਏਕੰਕਾਰਾ, ਓਅੰਕਾਰਾ ਰੂਪ ਵਟਾਈਆ। ਮੰਦਰ ਸੋਹੇ ਬੰਕ ਦਵਾਰਾ, ਨਿਰਗੁਣ ਜੋਤ ਹੋਏ ਰੁਸ਼ਨਾਈਆ । ਨਾਦ ਧੁਨ ਉਪਜੇ ਸੱਚੀ ਧੁਨਕਾਰਾ, ਅਨਾਦੀ ਨਾਦ ਆਪ ਸੁਣਾਈਆ । ਬ੍ਰਹਮ ਬ੍ਰਹਿਮਾਦਿ ਪਾਵੇ ਸਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਅਗਾਧ ਬੋਧ ਇਕ ਜੈਕਾਰਾ, ਜੈ ਜੈਕਾਰ ਆਪ ਕਰਾਈਆ। ਸਾਚੇ ਮੰਦਰ ਖੋਲ੍ਹ ਕਿਵਾੜਾ, ਆਪਣਾ ਪੜਦਾ ਦਏ ਚੁਕਾਈਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਧਾਮ ਸੁਹਾਈਆ। ਕਰਾਏ ਵਣਜ ਸੱਚਾ ਵਣਜਾਰਾ, ਏਕਾ ਹੱਟ ਚਲਾਈਆ। ਏਕਾ ਖੋਲ੍ਹ ਨਾਮ ਭੰਡਾਰਾ, ਪੁਰਖ ਅਬਿਨਾਸ਼ੀ ਦਏ ਵਰਤਾਈਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾਦਾਰਾ, ਆਦਿ ਜੁਗਾਦਿ ਸੇਵ ਕਮਾਈਆ। ਰਵ ਸਸ ਕਰ ਉਜਿਆਰਾ, ਮੰਡਲ ਮੰਡਪ ਵੇਖ ਵਖਾਈਆ। ਜ਼ਿਮੀਂ ਅਸਮਾਨ ਬੰਨ੍ਹੇ ਧਾਰਾ, ਧਰਤ ਧਵਲ ਜਲ ਬਿੰਬ ਆਪ ਟਿਕਾਈਆ। ਸ਼ਬਦ ਅਗੰਮੀ ਖੇਲ ਨਿਆਰਾ, ਬਿਨ ਥੰਮੀ ਗਗਨ ਰਹਾਈਆ। ਅਗਨੀ ਹਵਨ ਕਰ ਉਜਿਆਰਾ, ਪਵਣ ਪਵਣੀ ਦਏ ਟਿਕਾਈਆ। ਕਰਨੀ ਕਰੇ ਆਪ ਨਿਰੰਕਾਰਾ, ਆਪ ਆਪਣੀ ਖੇਲ ਖਿਲਾਈਆ। ਵਰਤੇ ਵਰਤਾਵੇ ਵਿਚ ਸੰਸਾਰਾ, ਵਾਸਤਕ ਆਪਣਾ ਰੂਪ ਵਟਾਈਆ। ਵਿਸ਼ਵ ਨਾਮ ਇਕ ਵਰਤਾਰਾ, ਵਾਸਦੇਵ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਸ਼ਾਹ ਪਾਤਸ਼ਾਹ ਆਪ ਸੁਹਾਈਆ। ਤਖ਼ਤ ਸੁਹਾਇਆ ਧੁਰ ਦਰਬਾਰ, ਤਖ਼ਤ ਨਿਵਾਸੀ ਚਰਨ ਟਿਕਾਇੰਦਾ। ਜੋਤ ਪਰਕਾਸ਼ੀ ਏਕੰਕਾਰ, ਨਿਰਗੁਣ ਆਪਣੀ ਕਲ ਵਰਤਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਆਦਿ ਜੁਗਾਦੀ ਵੇਸ ਵਟਾਇੰਦਾ। ਬੰਦ ਖੁਲਾਸੀ ਕਰੇ ਸਰਬ ਸੰਸਾਰ, ਜਮ ਕੀ ਫਾਸੀ ਆਪ ਲਟਕਾਇੰਦਾ। ਪਵਣ ਸਵਾਮੀ ਦਏ ਆਧਾਰ, ਨਿਜ ਘਰ ਵਾਸੀ ਮੇਲ ਮਿਲਾਇੰਦਾ। ਮੰਡਲ ਰਾਸ ਗਿਰਵਰ ਗਿਰਧਾਰ, ਗ੍ਰਹਿ ਆਪਣਾ ਵੇਖ ਵਖਾਇੰਦਾ। ਸਾਚਾ ਸਾਕੀ ਬਣ ਨਿਰੰਕਾਰ, ਨਿਰਮਲ ਅੰਮ੍ਰਿਤ ਆਤਮ ਸਚ ਪਿਆਲਾ ਜਾਮ ਪਿਆਇੰਦਾ। ਖੋਲ੍ਹੇ ਤਾਕੀ ਬੰਦ ਕਿਵਾੜ, ਆਪਣਾ ਪੜਦਾ ਆਪ ਉਠਾਇੰਦਾ। ਲਹਿਣਾ ਦੇਣਾ ਬਾਕੀ ਚੁੱਕੇ ਵਿਚ ਸੰਸਾਰ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਗੁਰਮੁਖ ਸਾਚੇ ਮੇਲ ਮਿਲਾਇੰਦਾ। ਸਤਿਗੁਰ ਸੱਚਾ ਸ਼ਬਦ ਗੁਰਦੇਵ, ਦੇਵ ਦੇਵਾ ਵਡ ਵਡਿਆਈਆ। ਆਦਿ ਜੁਗਾਦੀ ਅਲੱਖ ਅਭੇਵ, ਅਲੱਖ ਅਲੱਖਣਾ ਲੱਖਿਆ ਨਾ ਜਾਈਆ। ਜਨ ਭਗਤਾਂ ਕਰੇ ਸਾਚੀ ਸੇਵ, ਨਿਰਗੁਣ ਸਰਗੁਣ ਸਾਚੀ ਸੇਵ ਕਮਾਈਆ। ਨਾ ਰਸਨਾ ਨਾ ਗਾਏ ਜਿਹਵ, ਬੱਤੀ ਦੰਦ ਨਾ ਕੋਇ ਹਲਾਈਆ। ਗੁਰਮੁਖਾਂ ਵਖਾਏ ਅੰਮ੍ਰਿਤ ਆਤਮ ਏਕਾ ਮੇਵ, ਸਾਚਾ ਫਲ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨ ਵਸਾਏ ਏਕਾ ਘਰ, ਘਰ ਸੱਚਾ ਸਹਿਜ ਸੁਖਦਾਈਆ। ਦੋ ਜਹਾਨਾਂ ਵਸਿਆ, ਹਰਿ ਸੱਚਾ ਪਰਵਰਦਿਗਾਰ। ਆਦਿ ਜੁਗਾਦੀ ਫਿਰੇ ਨੱਸਿਆ, ਜੁਗਾ ਜੁਗੰਤਰ ਸਾਚੀ ਕਾਰ। ਜੁਗ ਜੁਗ ਮੇਟੇ ਰੈਣ ਅੰਧੇਰੀ ਮੱਸਿਆ, ਲੋਕਮਾਤ ਲੈ ਅਵਤਾਰ। ਗੁਰਮੁਖ ਵਿਰਲੇ ਮਾਰਗ ਦੱਸਿਆ, ਆਪ ਆਪਣਾ ਕਰ ਪਿਆਰ। ਘਰ ਮੰਦਰ ਬਹਿ ਬਹਿ ਹੱਸਿਆ, ਬੰਦ ਤਾਕੀ ਖੋਲ੍ਹ ਕਿਵਾੜ। ਕਰੇ ਪਰਕਾਸ਼ ਕੋਟਨ ਰਵ ਸੱਸਿਆ, ਮੇਟ ਮਿਟਾਏ ਅੰਧ ਅੰਧਿਆਰ। ਹਰਿਜਨ ਹਿਰਦੇ ਅੰਦਰ ਆਪੇ ਵਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਖ਼ਤ ਸੋਹੇ ਸੱਚੀ ਸਰਕਾਰ। ਸਚ ਸਰਕਾਰ ਸਚ ਸੁਲਤਾਨਾ, ਸੂਤਰਧਾਰੀ ਭੇਵ ਨਾ ਆਇੰਦਾ। ਜੋਧਾ ਸੂਰ ਬਲੀ ਬਲਵਾਨਾ, ਬਲ ਆਪਣਾ ਆਪ ਰਖਾਇੰਦਾ। ਗੁਣਵੰਤਾ ਗੁਣ ਨਿਧਾਨਾ, ਨਾਮ ਨਿਸ਼ਾਨਾ ਹੱਥ ਉਠਾਇੰਦਾ। ਸਾਚਾ ਚਿੱਲਾ ਤੀਰ ਕਮਾਨਾ, ਦੋ ਜਹਾਨਾਂ ਆਪ ਵਖਾਇੰਦਾ। ਜਨ ਭਗਤਾਂ ਦੇਵੇ ਸਾਚਾ ਮਾਣਾ, ਮਾਣ ਨਿਮਾਣਿਆਂ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਵੇਸ ਵਟਾਇੰਦਾ। ਸ਼ਾਹ ਪਾਤਸ਼ਾਹ ਪ੍ਰਭ ਵੇਸ ਵਟਾਏ, ਜੁਗ ਜੁਗ ਕਾਰ ਕਮਾਇੰਦਾ। ਭਗਤ ਭਗਵੰਤ ਲਏ ਉਠਾਏ, ਸਾਚੇ ਸੰਤ ਆਪ ਜਗਾਇੰਦਾ। ਗੁਰਮੁਖ ਸਾਜਣ ਸੰਗ ਰਲਾਏ, ਆਪ ਆਪਣੀ ਗੋਦ ਬਹਾਇੰਦਾ। ਗੁਰਮੁਖਾਂ ਅੰਦਰ ਨਾਮ ਮਰਦੰਗ ਵਜਾਏ, ਦਿਵਸ ਰੈਣ ਸੇਵ ਕਮਾਇੰਦਾ। ਕਾਇਆ ਚੋਲੀ ਰੰਗ ਚੜ੍ਹਾਏ, ਉਤਰ ਕਦੇ ਨਾ ਜਾਇੰਦਾ। ਧੁਰ ਦੀਬਾਣ ਨਿਰਗੁਣ ਸਰਗੁਣ ਭਿਛਿਆ ਮੰਗਣ ਆਪੇ ਆਏ, ਰੂਪ ਅਨੂਪ ਆਪ ਵਟਾਇੰਦਾ। ਦਹਿ ਦਿਸ਼ਾ ਚਾਰ ਕੁੰਟ ਫੇਰੀ ਪਾਏ, ਨਵ ਨਵ ਆਪਣੀ ਕਲ ਵਰਤਾਇੰਦਾ। ਹਰਿਜਨ ਸਾਚੇ ਲਏ ਜਗਾਏ, ਜਾਗਰਤ ਜੋਤ ਇਕ ਡਗਮਗਾਇੰਦਾ। ਸਵੱਛ ਸਰੂਪੀ ਦਰਸ ਦਿਖਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਲ ਵਰਤਾਇੰਦਾ। ਗੁਰਮੁਖ ਸੱਜਣ ਦਰਸ ਦਿਖਾਇਆ, ਦੀਨਾਂ ਨਾਥ ਦਰਦ ਦੁੱਖ ਭੈ ਭੰਂਜਣ। ਆਪ ਆਪਣਾ ਤਰਸ ਕਮਾਇਆ, ਗੁਰ ਚੇਲਾ ਮਿਲਿਆ ਸਾਚਾ ਸੱਜਣ। ਅੰਮ੍ਰਿਤ ਮੇਘ ਬਰਸ ਵਖਾਇਆ, ਚਰਨ ਧੂੜ ਕਰਾਇਆ ਏਕਾ ਮਜਨ। ਹਉਮੇ ਹੰਗਤਾ ਰੋਗ ਗਵਾਇਆ, ਗੜ੍ਹ ਹੰਕਾਰੀ ਭਾਂਡੇ ਭੱਜਣ। ਲੱਗੀ ਪ੍ਰੀਤ ਤੋੜ ਨਿਭਾਇਆ, ਅੰਤਮ ਆਇਆ ਪੜਦੇ ਕੱਜਣ। ਜਗਤ ਵਿਛੋੜਾ ਦਏ ਕਟਾਇਆ, ਦਰਗਹਿ ਸਾਚੀ ਹਰਿਜਨ ਸਾਚੇ ਬਹਿ ਬਹਿ ਸਜਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਪਾਏ ਏਕਾ ਅੰਜਨ। ਏਕਾ ਅੰਜਨ ਨਾਮ ਗੁਰ ਮੰਤਰ, ਮਦਨ ਮੂਰਤ ਦਏ ਦਰਸਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਤ੍ਰੈਗੁਣ ਭੇਵ ਨਾ ਭਰਮ ਭੁਲਾਈਆ। ਆਦਿ ਜੁਗਾਦਿ ਬਣਾਏ ਬਣਤਰ, ਲੱਖ ਚੁਰਾਸੀ ਭਾਂਡਾ ਘੜ ਘਰ ਘਰ ਵਿਚ ਦਏ ਟਿਕਾਈਆ। ਪਾਏ ਸਾਰ ਗਗਨ ਗਗਨੰਤਰ, ਗਹਿਰ ਗੰਭੀਰ ਆਪ ਅਖਵਾਈਆ। ਤਤ ਵਿਕਾਰ ਲਗਾਏ ਬਸੰਤਰ, ਅਗਨੀ ਹਵਨ ਆਪ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਮਿਲਿਆ ਚਰਨ ਦਵਾਰ, ਚਰਨ ਚਰਨੋਦਕ ਮੁਖ ਚਵਾਇਆ। ਕੋਟਨ ਕੋਟ ਪਾਪ ਦਏ ਉਤਾਰ, ਪਤਤ ਪਾਪੀ ਲਏ ਤਰਾਇਆ। ਵਡ ਪਰਤਾਪੀ ਬਣ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਵੇਖਣ ਆਇਆ, ਨਿਰਗੁਣ ਰੂਪ ਸੱਚੀ ਸਰਕਾਰ। ਲੱਖ ਚੁਰਾਸੀ ਫੋਲ ਫੋਲਾਇਆ, ਨੌ ਖੰਡ ਪ੍ਰਿਥਮੀ ਪਾਵੇ ਸਾਰ। ਸੱਤਾਂ ਦੀਪਾਂ ਢੋਲਾ ਗਾਇਆ, ਏਕਾ ਸ਼ਬਦ ਧੁਨ ਜੈਕਾਰ। ਆਪਣਾ ਚੋਲਾ ਆਪ ਬਦਲਾਇਆ, ਸਰਗੁਣ ਨਿਰਗੁਣ ਲੈ ਅਵਤਾਰ। ਪੜਦਾ ਉਹਲਾ ਇਕ ਰਖਾਇਆ, ਦਿਸ ਨਾ ਆਏ ਜੀਵ ਗਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਕਰੇ ਪਿਆਰ। ਸਚ ਪਿਆਰ ਕਰੰਦੜਾ, ਘਰ ਸਾਚੇ ਧੁਰ ਸੰਜੋਗ। ਗੁਰਮੁਖ ਸੱਜਣ ਮੇਲ ਮਿਲੰਦੜਾ, ਹਉਮੇ ਚੁੱਕੇ ਰੋਗ। ਘਰ ਮੰਦਰ ਆਪ ਸੁਹੰਦੜਾ, ਦਰ ਦਰਸ ਵਖਾਏ ਅਮੋਘ। ਆਵਣ ਜਾਵਣ ਫੰਦ ਕਟੰਦੜਾ, ਪਾਰ ਕਰਾਏ ਚੌਦਾਂ ਲੋਕ। ਏਕਾ ਸਾਚੇ ਧਾਮ ਬਹੰਦੜਾ, ਜੋ ਜਨ ਸੋਹੰ ਗਾਏ ਸਚ ਸਲੋਕ। ਪੁਰਖ ਅਬਿਨਾਸ਼ੀ ਮੇਲ ਮਿਲਦੰੜਾ, ਅਧਵਿਚਕਾਰ ਨਾ ਸਕੇ ਕੋਈ ਰੋਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਮੋਖ। ਸਾਚੀ ਮੋਖ ਮੁਕਤ ਗੁਰ ਚਰਨ ਦਾਸੀ, ਗੁਰਮੁਖ ਤੇਰੀ ਸੇਵ ਰਹੀ ਕਮਾਈਆ। ਪਰਗਟ ਹੋਇਆ ਸ਼ਾਹੋ ਸ਼ਾਬਾਸ਼ੀ, ਜਗਤ ਜੁਗਤ ਇਕ ਬਣਾਈਆ। ਵੇਸ ਵਟਾਇਆ ਘਨਕਪੁਰ ਵਾਸੀ, ਸਾਚੀ ਸ਼ਕਤ ਇਕ ਧਰਾਈਆ। ਗੁਰਮੁਖਾਂ ਪੂਰੀ ਕਰੇ ਆਸੀ, ਨੇਤਰ ਨੈਣਾਂ ਦਰਸ ਦਿਖਾਈਆ। ਨਿਜ ਆਤਮ ਨਿਰਗੁਣ ਜੋਤ ਇਕ ਪਰਕਾਸੀ, ਪਰਮ ਪੁਰਖ ਵੇਖ ਵਖਾਈਆ। ਪਾਰ ਕਰਾਏ ਪਵਣ ਸਵਾਸੀ, ਰਸਨਾ ਜਿਹਵਾ ਜੋ ਜਨ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਦੀਨ ਦਿਆਲ, ਹਰਿਜਨ ਉਠਾਏ ਆਪਣੇ ਲਾਲ, ਲਾਲਨ ਲਾਲ ਗੋਦ ਸੁਹਾਈਆ। ਗੁਰਮੁਖ ਲਾਲ ਉਠਾਇਆ, ਲੱਖ ਚੁਰਾਸੀ ਵਿਚੋਂ ਭਾਲ। ਆਪ ਆਪਣੀ ਗੋਦ ਬਹਾਇਆ, ਕਰ ਕਿਰਪਾ ਦੀਨ ਦਿਆਲ। ਤਖ਼ਤ ਨਿਵਾਸੀ ਤਖ਼ਤ ਵਖਾਇਆ, ਸਚਖੰਡ ਦਵਾਰ ਸੱਚੀ ਧਰਮਸਾਲ। ਪੁਰਖ ਅਬਿਨਾਸ਼ੀ ਆਸਣ ਲਾਇਆ, ਉਪਰ ਬੈਠ ਸ਼ਾਹ ਕੰਗਾਲ। ਜੋਤ ਪਰਕਾਸ਼ੀ ਜੋਤ ਜਗਾਇਆ, ਆਪ ਆਪਣਾ ਦੀਪਕ ਬਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦਿਵਸ ਰੈਣ ਕਰੇ ਪ੍ਰਿਤਪਾਲ। ਪ੍ਰਿਤਪਾਲਕ ਪ੍ਰਭ ਪ੍ਰਿਤਪਾਲਦਾ, ਦਿਵਸ ਰੈਣ ਪਰਭਾਤ। ਹਰਿਜਨ ਸਾਚੇ ਤੇਰੀ ਸੁਰਤ ਸੰਭਾਲਦਾ, ਮੇਟ ਮਿਟਾਏ ਅੰਧੇਰੀ ਰਾਤ। ਕਰੇ ਖੇਲ ਸ਼ਾਹ ਕੰਗਾਲ ਦਾ, ਲੇਖਾ ਜਾਣੇ ਊਚ ਨੀਚ ਜ਼ਾਤ ਪਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਦੇਵੇ ਸਾਚੀ ਦਾਤ। ਸਚ ਦਾਤ ਨਾਮ ਵਡਿਆਈ, ਗੁਰ ਸਤਿਗੁਰ ਹੱਟ ਵਿਕਾਇੰਦਾ। ਗੁਰਮੁਖ ਮੰਗਣ ਚਾਈਂ ਚਾਈਂ, ਗੁਰ ਪੂਰਾ ਝੋਲੀ ਪਾਇੰਦਾ। ਦੇਵਣਹਾਰਾ ਸਭਨੀ ਥਾਈਂ, ਅਤੋਟ ਅਤੁਟ ਵਰਤਾਇੰਦਾ। ਜੁਗ ਜੁਗ ਕਰੇ ਸਚ ਨਿਆਈਂ, ਸਾਚਾ ਸਾਲਸ ਆਪ ਅਖਵਾਇੰਦਾ। ਹਰਿਜਨ ਪਾਰ ਕਰਾਏ ਫੜ ਫੜ ਬਾਂਹੀਂ, ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਸਿਰ ਰੱਖੇ ਠੰਡੀਆਂ ਛਾਈਂ, ਸਮਰਥ ਪੁਰਖ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ, ਪਾਰ ਕਿਨਾਰਾ ਇਕ ਵਖਾਇੰਦਾ। ਪਾਰ ਕਿਨਾਰਾ ਲੋਕਮਾਤ, ਲੋਕ ਪਰਲੋਕ ਹੋਏ ਸਹਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਿਜ ਘਰ ਆਤਮ ਵੇਖੇ ਮਾਰ ਝਾਤ, ਕਾਇਆ ਝਰੋਖਾ ਇਕ ਖੁਲ੍ਹਾਈਆ। ਚਰਨ ਕਵਲ ਉਪਰ ਧਵਲ ਆਪ ਬੰਧਾਏ ਸਾਚਾ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਸਾਚੀ ਸਖੀ ਨਰ ਨਰਾਇਣ ਮਿਲਿਆ ਮੇਲਾ ਹਰਿ ਹਰਿ ਕਮਲਾਪਾਤ, ਵਿਛੜ ਕਦੇ ਨਾ ਜਾਈਆ। ਬੋਧ ਅਗਾਧ ਸ਼ਬਦ ਅਨਾਦਾ ਸੁਣਾਏ ਸਾਚੀ ਗਾਥ, ਨਾਮ ਵੱਖਰ ਕਰੇ ਪੜ੍ਹਾਈਆ। ਲਹਿਣਾ ਦੇਣਾ ਚੁਕਿਆ ਪੂਜਾ ਪਾਠ, ਪਾਰਬ੍ਰਹਮ ਪ੍ਰਭ ਮਿਲੀ ਸਚ ਸਰਨਾਈਆ। ਗੁਰਸਿਖ ਉਤਰਿਆ ਆਪਣੇ ਘਾਟ, ਸੱਚਾ ਬੇੜਾ ਬੰਨੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਪਾਤਸ਼ਾਹ ਦੇਵੇ ਵਰ, ਸਾਚੇ ਤਖ਼ਤ ਉਪਰ ਚੜ੍ਹ, ਕਿਲਾ ਕੋਟ ਨਾ ਦਿਸੇ ਗੜ੍ਹ, ਚਾਰ ਦੀਵਾਰ ਛੱਪਰ ਛੰਨ ਨਾ ਕੋਇ ਵਖਾਈਆ। ਛੱਪਰ ਛੰਨ ਨਾ ਕੋਇ ਦਰਵਾਜਾ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਕਰੇ ਖੇਲ ਗ਼ਰੀਬ ਨਿਵਾਜਾ, ਮਾਣ ਨਿਮਾਣਿਆਂ ਵੇਖ ਵਖਾਇੰਦਾ। ਅਸਵ ਘੋੜਾ ਰੱਖੇ ਤਾਜਾ, ਸ਼ਬਦ ਸ਼ਬਦੀ ਆਪ ਦੌੜਾਇੰਦਾ। ਅਨਹਦ ਵਜਾਏ ਆਪਣਾ ਵਾਜਾ, ਅਨਹਦ ਸਾਚੀ ਤਾਰ ਹਲਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫਿਰੇ ਭਾਜਾ, ਗਗਨ ਪਾਤਾਲ ਫੇਰੀ ਪਾਇੰਦਾ। ਦੋ ਜਹਾਨਾਂ ਸਾਚਾ ਰਾਜਾ, ਸ਼ਾਹੋ ਭੂਪ ਮਸਤਕ ਟਿੱਕਾ ਤਿਲਕ ਲਲਾਟੀ ਜੋਤ ਜਗਾਇੰਦਾ। ਅੰਤਮ ਕਲਜੁਗ ਪਰਗਟ ਹੋਏ ਦੇਸ ਮਾਝਾ, ਮਾਤ ਪਿਤ ਨਾ ਕੋਇ ਵਖਾਇੰਦਾ। ਸੰਬਲ ਨਗਰੀ ਸ਼ਾਹ ਨਵਾਬਾ, ਤਨ ਰਬਾਬਾ ਸਤਾਰ ਹਲਾਇੰਦਾ। ਕਾਇਆ ਗੜ੍ਹ ਮੱਕਾ ਕਾਅਬਾ, ਹੁਜਰਾ ਹਾਜ਼ੀ ਵੇਖ ਵਖਾਇੰਦਾ। ਗੁਰਮੁਖਾਂ ਪਿਆਏ ਹਯਾਤ ਆਬਾ, ਬੇਆਬ ਨਾ ਕੋਇ ਤੜਫਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੁਹਾਏ ਦਰ, ਦਰ ਘਰ ਸਾਚਾ ਆਪ ਵਖਾਇੰਦਾ। ਦਰ ਘਰ ਸਾਚਾ ਖੋਲਿਆ, ਕਰ ਕਿਰਪਾ ਗੁਣ ਨਿਧਾਨ। ਸੋਹੰ ਅੱਖਰ ਏਕਾ ਬੋਲਿਆ, ਸਤਿਜੁਗ ਸਚ ਕਰੇ ਪਰਧਾਨ। ਅਬਿਨਾਸ਼ੀ ਕਰਤੇ ਏਕਾ ਕੰਡੇ ਤੋਲਿਆ, ਤੋਲਾ ਬਣ ਸ੍ਰੀ ਭਗਵਾਨ। ਆਪਣਾ ਪੜਦਾ ਆਪੇ ਫੋਲਿਆ, ਵੇਖ ਵਖਾਏ ਦੋ ਜਹਾਨ। ਸਾਚੀ ਵਸਤ ਰੱਖੇ ਕੋਲਿਆ, ਗੁਰਮੁਖਾਂ ਦੇਵੇ ਆਣ। ਨਿਜ ਆਤਮ ਨਿਜ ਘਰ ਨਿਜ ਰੂਪ ਹੋ ਹੋ ਮੌਲਿਆ, ਜੀਵ ਜੰਤ ਨਾ ਸਕੇ ਪਛਾਣ। ਉਲਟਾ ਕਰੇ ਨਾਭ ਕੌਲਿਆ, ਅੰਮ੍ਰਿਤ ਝਿਰਨਾ ਝਿਰੇ ਮਹਾਨ। ਦੇਵੇ ਵਡਿਆਈ ਉਪਰ ਧੌਲਿਆ, ਧਰਤ ਧਵਲ ਕਰ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲੇ ਆਪਣੇ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।