੧੮ ਫਗਣ ੨੦੧੬ ਬਿਕ੍ਰਮੀ ਜਸਵੰਤ ਸਿੰਘ ਦੇ ਘਰ ਇਟਾਰਸੀ ਸ਼ਹਿਰ ਮਧਪ੍ਰਦੇਸ
ਪੁਰਖ ਅਬਿਨਾਸ਼ੀ ਏਕਾ ਕੰਡਾ, ਨਿਰਗੁਣ ਆਪਣੇ ਹੱਥ ਰਖਾਇੰਦਾ। ਦੋ ਜਹਾਨਾਂ ਪਾਵੇ ਸਾਚੀ ਵੰਡਾ, ਆਪਣਾ ਹਿਸਾ ਆਪ ਕਰਾਇੰਦਾ। ਤੋਲ ਤੁਲਾਏ ਖੰਡ ਬ੍ਰਹਿਮੰਡਾ, ਵਰਭੰਡੀ ਵੇਖ ਵਖਾਇੰਦਾ। ਲੇਖਾ ਜਾਣੇ ਜੇਰਜ ਅੰਡਾ, ਉਤਭੁਜ ਸੇਹਤਜ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਸੇਵ ਕਮਾਇੰਦਾ। ਸਾਚਾ ਕੰਡਾ ਹਰਿ ਕਰਤਾਰ, ਸੋ ਪੁਰਖ ਨਿਰੰਜਣ ਹੱਥ ਉਠਾਈਆ। ਹਰਿ ਪੁਰਖ ਨਿਰੰਜਣ ਦਏ ਹੁਲਾਰ, ਦੋਵੇਂ ਪਾਸੇ ਵੇਖ ਵਖਾਈਆ। ਏਕੰਕਾਰਾ ਬਣ ਸੁਨਿਆਰ, ਸਾਚੇ ਵੱਟੇ ਹੱਥ ਉਠਾਈਆ। ਆਦਿ ਨਿਰੰਜਣ ਪਾਵੇ ਭਾਰ, ਨਾਮ ਨਾਮਾ ਵਿਚ ਟਿਕਾਈਆ। ਅਬਿਨਾਸ਼ੀ ਕਰਤਾ ਅਧਵਿਚਕਾਰ, ਆਪਣਾ ਹੱਥ ਵਖਾਈਆ। ਸ੍ਰੀ ਭਗਵਾਨ ਵਸਤ ਨਿਰਾਧਾਰ, ਅਮੋਲ ਅਮੋਲਕ ਵਿਚ ਟਿਕਾਈਆ। ਪਾਰਬ੍ਰਹਮ ਆਪਣੀ ਧਾਰਨ ਗਾਏ ਆਪਣੀ ਵਾਰ, ਆਪਣਾ ਵਾਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਕੰਡੇ ਤੋਲ ਤਰਾਜ਼ੂ, ਤੋਲਣਹਾਰਾ ਖੇਲ ਖਿਲਾਈਆ। ਸਾਚਾ ਕੰਡਾ ਪੁਰਖ ਅਥਾਹ, ਆਪਣੇ ਘਰ ਰਖਾਇੰਦਾ। ਸਚਖੰਡ ਨਿਵਾਸੀ ਕਰ ਸਲਾਹ, ਆਪਣਾ ਮਤਾ ਪਕਾਇੰਦਾ। ਲੋਆਂ ਪੁਰੀਆਂ ਰਚਨ ਰਚਾ, ਆਪਣਾ ਭਾਰ ਵੰਡਾਇੰਦਾ। ਲੱਖ ਚੁਰਾਸੀ ਖੇਲ ਖਿਲਾ, ਘਟ ਘਟ ਵੇਸ ਵਟਾਇੰਦਾ। ਆਤਮ ਬ੍ਰਹਮ ਸਰਬ ਜਣਾ, ਜਾਗਰਤ ਜੋਤ ਦੀਪ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਖੇਲ ਅਪਾਰ, ਇਕ ਨਾਲ ਇਕ ਕਰੇ ਪਿਆਰ, ਇਕ ਏਕਾ ਵੇਖ ਵਿਖਾਇੰਦਾ। ਏਕਾ ਇਕ ਅਕਲ ਕਲ ਧਾਰ, ਏਕਾ ਰੰਗ ਸਮਾਇੰਦਾ। ਏਕਾ ਬ੍ਰਹਮਾ ਵਿਸ਼ਨ ਸ਼ਿਵ ਕਰ ਪਿਆਰ, ਏਕਾ ਲੱਖ ਚੁਰਾਸੀ ਬੰਧਨ ਪਾਇੰਦਾ। ਏਕਾ ਵਸਤ ਰੱਖੇ ਅਪਰ ਅਪਾਰ, ਆਪ ਆਪਣੀ ਵੰਡ ਵੰਡਾਇੰਦਾ। ਲੋਕਮਾਤ ਖੇਲ ਨਿਆਰ, ਨਿਰਗੁਣ ਸਰਗੁਣ ਆਪ ਖਿਲਾਇੰਦਾ। ਸਾਚੇ ਕੰਡੇ ਵੇਖੇ ਭਾਰ, ਨੇਤਰ ਨੈਣ ਆਪ ਖੁਲਾਇੰਦਾ। ਤੋਲਾ ਮਾਸ਼ਾ ਰਤੀ ਕਰ ਕਰ ਬਾਹਰ, ਸਤਿ ਸਤਿਵਾਦੀ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਰਖਾਇੰਦਾ। ਇਕ ਇਕ ਖੇਲ ਅਪਾਰਾ, ਲੱਖ ਚੁਰਾਸੀ ਵੇਸ ਵਟਾਇੰਦਾ। ਏਕਾ ਏਕ ਕਰ ਨਿਆਰਾ, ਥਿਰ ਘਰ ਸਾਚੇ ਆਪ ਸੁਹਾਇੰਦਾ। ਜੁਗਾ ਜੁਗੰਤਰ ਖੇਲ ਨਿਆਰਾ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਪੰਜ ਤਤ ਵੇਖ ਮੁਨਾਰਾ, ਜੀਵ ਬ੍ਰਹਮ ਉਠਾਇੰਦਾ। ਏਕਾ ਦੇਵੇ ਸਤਿ ਭੰਡਾਰਾ, ਸਚ ਵਣਜਾਰਾ ਵਣਜ ਕਰਾਇੰਦਾ। ਘਾੜਨ ਘੜੇ ਬਣ ਬਣ ਠਠਿਆਰਾ, ਨਾਮ ਸੁਨਿਆਰਾ ਰੂਪ ਵਟਾਇੰਦਾ। ਕੰਡਾ ਰੱਖ ਨਿਰਗੁਣ ਧਾਰਾ, ਦੋ ਜਹਾਨਾਂ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਵਸਤ ਅਨਮੋਲ ਆਪਣੇ ਹੱਥ ਰਖਾਇੰਦਾ। ਇਕ ਇਕ ਹਰਿ ਵਸੇ ਬਾਹਿਰ, ਗੁਪਤ ਜਾਹਿਰ ਭੇਵ ਨਾ ਰਾਈਆ। ਲਖ ਚੁਰਾਸੀ ਕਰ ਕਰ ਖਬਰਦਾਰ, ਚਾਰ ਖਾਣੀ ਦਏ ਵਡਿਆਈਆ। ਆਪ ਆਪਣੀ ਕਿਰਪਾ ਧਾਰ, ਆਪ ਆਪਣਾ ਲਏ ਪਰਗਟਾਈਆ। ਭਗਤ ਭਗਵਾਨ ਵੇਖ ਵਿਚਾਰ, ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਆਪਣਾ ਹਿਸਾ ਆਪ ਰਖਾਈਆ। ਇਕ ਇਕ ਪਾਰ ਕਿਨਾਰਾ, ਇਕ ਏਕਾ ਵੇਖ ਵਖਾਇੰਦਾ। ਇਕ ਸੌ ਗਿਆਰਾ ਖੇਲ ਅਪਾਰਾ, ਬ੍ਰਹਿਮੰਡ ਖੰਡ ਆਪਣਾ ਹੁਕਮ ਚਲਾਇੰਦਾ। ਏਕਾ ਏਕ ਬ੍ਰਹਮ ਵਿਸ਼ਨ ਸ਼ਿਵ ਉਜਿਆਰਾ, ਇਕ ਏਕਾ ਲੱਖ ਚੁਰਾਸੀ ਰਚਨ ਰਚਾਇੰਦਾ। ਏਕਾ ਏਕ ਭਰੇ ਭਗਤ ਭੰਡਾਰਾ, ਲਖ ਚੁਰਾਸੀ ਪੂਰਾ ਤੋਲ ਨਾ ਕੋਈ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਭਗਵੰਤ ਆਪ ਪ੍ਰਗਟਾਇੰਦਾ। ਭਗਤ ਉਪਾਏ ਹਰੀ ਹਰਿ ਘਾਟ, ਹਰਿਜਨ ਵੇਖ ਵਿਖਾਨਿਆ। ਹਰਿਜਨ ਉਪਾਏ ਤੀਰਥ ਤਾਟ, ਹਰਿ ਹਰਿ ਚਰਨ ਛੁਹਾਨਿਆ। ਹਰਿਜਨ ਹਰਿ ਹਰਿ ਮੇਲ ਮਿਲਾਏ ਕਾਇਆ ਮਾਟ, ਦੀਪਕ ਜੋਤੀ ਜੋਤ ਜਗਾਨਿਆ। ਹਰਿਜਨ ਹਰਿ ਹਰਿ ਸੋਏ ਆਤਮ ਖਾਟ, ਸਾਚੀ ਸੇਜ ਆਪ ਸੁਹਾਨਿਆ। ਹਰਿਜਨ ਹਰਿ ਬਸਤਰ ਪਹਿਨਾਏ ਤਨ ਸਾਚਾ ਪਾਟ, ਸਾਚੀ ਅਲਫ਼ੀ ਗਲ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤਾਂ ਏਕਾ ਰੰਗ ਰੰਗਾਨਿਆ। ਭਗਤਨ ਵੰਡ ਪੁਰਖ ਸੁਲਤਾਨ, ਏਕਾ ਇਕ ਇਕ ਕਰਾਈਆ। ਆਪ ਝੁਲਾਏ ਆਪਣਾ ਸਚ ਨਿਸ਼ਾਨ, ਜਨ ਭਗਤਾਂ ਹੱਥ ਫੜਾਈਆ। ਨਾਥ ਅਨਾਥਾਂ ਹੋਏ ਮਿਹਰਬਾਨ, ਦੀਨਨ ਦੀਨ ਦਏ ਵਡਿਆਈਆ। ਨਾਦ ਅਨਾਦੀ ਵਜਾਏ ਨਾਦ, ਨਾਦ ਨਾਦਾਂ ਵਿਚ ਟਿਕਾਈਆ। ਸ਼ਬਦ ਜਣਾਈ ਬੋਧ ਅਗਾਧ, ਅਗਾਧ ਬੋਧ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਹੱਥ ਭਗਵਨ ਡੋਰ, ਤਾਰ ਸਤਾਰ ਆਪ ਹਿਲਾਈਆ। ਭਗਤਨ ਮੇਲਾ ਭਗਤੀ ਘਰ, ਭਗਵੰਤ ਖੇਲ ਖਿਲਾਇੰਦਾ। ਲੋਕਮਾਤ ਮਾਣਸ ਜਨਮ ਕਰ, ਜਨਮ ਜਨਮਾਂ ਵੇਖ ਵਖਾਇੰਦਾ। ਪੰਜ ਤਤ ਕਾਇਆ ਚੋਲਾ ਅੰਦਰ ਵੜ, ਕਾਇਆ ਗੜ੍ਹ ਫੋਲ ਫੁਲਾਇੰਦਾ। ਸਤਿ ਸਰੂਪੀ ਸ਼ਬਦ ਸ਼ਬਦੀ ਲਏ ਫੜ, ਨਾਮ ਨਾਮਾ ਬੰਧਨ ਪਾਇੰਦਾ। ਗ੍ਰਹਿ ਮੰਦਰ ਆਪਣਾ ਘਾੜਨ ਘੜ, ਘਰ ਘਰ ਵਿਚ ਆਸਣ ਲਾਇੰਦਾ। ਸਚ ਮਹੱਲ ਉਚ ਅਟਾਰ ਆਪੇ ਚੜ੍ਹ, ਆਪ ਆਪਣਾ ਮੁਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਭਗਤ ਲੱਖ ਚੁਰਾਸੀ ਪਾਰ ਸ਼ਕਤ ਧਾਰਨ ਧਾਰ ਇਕ ਵਖਾਇੰਦਾ। ਲੱਖ ਚੁਰਾਸੀ ਏਕਾ ਤੋਲ, ਜੂਨੀ ਜੂਨ ਆਪ ਟਿਕਾਈਆ। ਪੁਰਖ ਅਬਿਨਾਸ਼ੀ ਆਪਣੀ ਰਸਨਾ ਆਪੇ ਬੋਲ, ਹਰਿ ਭਗਤਨ ਦੇਵੇ ਵਡ ਵਡਿਆਈਆ। ਸਚਖੰਡ ਨਿਵਾਸੀ ਸਚ ਦਵਾਰਾ ਖੋਲ੍ਹ, ਸਾਚੀ ਵਸਤ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਹਰਿ ਰੰਗ ਰਤੜਾ, ਰੰਗ ਰੰਗੀਲਾ ਇਕ ਅਖਵਾਈਆ। ਭਗਤਨ ਅੰਦਰ ਹਰਿ ਭੰਡਾਰਾ, ਹਰਿ ਸ਼ਬਦੀ ਸ਼ਬਦ ਭਰਾਇੰਦਾ । ਸਚ ਤਰਾਜ਼ੂ ਸਿਰਜਨਹਾਰਾ, ਖ਼ਾਲਸ ਆਪਣੇ ਹੱਥ ਉਠਾਇੰਦਾ। ਆਪੇ ਜਾਣੇ ਆਰ ਪਾਰ ਕਿਨਾਰਾ, ਮੰਝਧਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਏਕੇ ਦਰ, ਏਕਾ ਅੱਖਰ ਆਪ ਪੜ੍ਹਾਇੰਦਾ। ਏਕਾ ਅੱਖਰ ਹਰਿਜਨ ਪੜ੍ਹ, ਪੜ੍ਹ ਪੜ੍ਹ ਆਪਣਾ ਰੂਪ ਵਟਾਈਆ। ਏਕਾ ਪੌੜੇ ਹਰਿਜਨ ਚੜ੍ਹ, ਚੜ੍ਹ ਚੜ੍ਹ ਆਪਣਾ ਘਰ ਸੁਹਾਈਆ। ਏਕਾ ਪਲੂ ਹਰਿਜਨ ਫੜ, ਫੜ ਫੜ ਮਿਲੇ ਬੇਪਰਵਾਹੀਆ। ਏਕਾ ਅਗਨੀ ਹਰਿਜਨ ਸੜ, ਸੜ ਸੜ ਆਪਣੀ ਜੋਤ ਕਰੇ ਰੁਸ਼ਨਾਈਆ। ਏਕਾ ਘਾੜਨ ਹਰਿਜਨ ਘੜ, ਘੜ ਘੜ ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਸ਼ਅੱਖਰ ਰੂਪ ਸਮਾਈਆ। ਏਕਾ ਰੰਗ ਹਰਿ ਹਰਿ ਕਰ, ਰੰਗ ਰਤੜਾ ਇਕ ਰੰਗਾਇੰਦਾ। ਏਕਾ ਮੇਲਾ ਹਰਿ ਹਰਿ ਦਰ, ਦਰ ਦਰਵਾਜਾ ਆਪ ਖੁਲਾਇੰਦਾ। ਏਕਾ ਨਹਾਵਣ ਹਰਿ ਹਰਿ ਸਰ, ਸਰ ਸਰੋਵਰ ਇਕ ਸੁਹਾਇੰਦਾ। ਏਕਾ ਘਰ ਹਰਿ ਹਰਿ ਵੜ, ਹਰਿਜਨ ਸਾਚੇ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਰੂਪ ਆਪ ਦਰਸਾਇੰਦਾ। ਭਗਤਨ ਰੂਪ ਅਗੰਮ ਅਪਾਰ, ਹਰਿ ਬਿਨ ਅਵਰ ਨਾ ਕੋਇ ਜਣਾਈਆ। ਭਗਤਨ ਰੂਪ ਅਪਰ ਪਾਰ, ਹਰਿ ਬਿਨ ਅਵਰ ਨਾ ਕੋਇ ਮਨਾਈਆ। ਵੇਦ ਕਤੇਬ ਨਾ ਪਾਵਣ ਸਾਰ, ਗਾ ਗਾ ਥੱਕੀ ਸਰਬ ਲੋਕਾਈਆ। ਸ਼ਾਸਤਰ ਸਿਮਰਤ ਨਾ ਕਰੇ ਵਿਚਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਸੰਤ ਕੰਤ ਰਹੇ ਪੁਕਾਰ, ਅੰਤਰ ਆਤਮ ਇਕ ਲਿਵ ਲਾਈਆ। ਗੁਰ ਪੀਰ ਏਕਾ ਧਾਰ, ਹਰਿ ਹਰਿ ਸਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਵਡ ਵਡਿਆਈਆ। ਭਗਤ ਵਡਿਆਈ ਹੱਥ ਨਿਰੰਕਾਰ, ਆਪਣਾ ਭੇਵ ਖੁਲਾਇੰਦਾ। ਇਕੀ ਜਨਮ ਮਾਣਸ ਮਾਣਸ ਕਰ ਉਜਿਆਰ, ਮਾਨੁਖ ਮਾਨੁਖ ਆਪ ਸਮਝਾਇੰਦਾ। ਏਕਾ ਬਖ਼ਸ਼ ਚਰਨ ਪਿਆਰ, ਚਰਨ ਚਰਨੋਦਕ ਮੁਖ ਲਗਾਇੰਦਾ। ਅੱਠੇ ਪਹਿਰ ਸਚ ਗੁਫ਼ਤਾਰ, ਨਾਮ ਸਤਾਰ ਆਪ ਵਜਾਇੰਦਾ। ਸਤਿ ਸਰੂਪੀ ਸ਼ਬਦੀ ਹਾਰ, ਤਨ ਸ਼ੰਗਾਰ ਆਪਣਾ ਆਪ ਵਖਾਇੰਦਾ। ਪੰਜ ਤਤ ਕਰ ਖ਼ਵਾਰ, ਬ੍ਰਹਮ ਮਤ ਭਰ ਭੰਡਾਰ, ਧੀਰਜ ਜਤ ਇਕ ਧਰਾਇੰਦਾ। ਰੁੱਤੀ ਰੁੱਤ ਪੈਜ ਸੁਆਰ, ਨਿਰਗੁਣ ਜੋਤ ਨੂਰ ਉਜਿਆਰ, ਪੁਰਖ ਅਕਾਲ ਏਕਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਰੂਪ ਆਪ ਵਟਾਇੰਦਾ। ਇਕੀ ਜਾਮੇ ਮਾਣਸ ਰੱਖ, ਏਕਾ ਮੰਤਰ ਨਾਮ ਦ੍ਰਿੜਾਈਆ। ਪ੍ਰਹਿਲਾਦ ਪ੍ਰਭ ਕਰ ਪਰਤੱਖ, ਰੂਪ ਅਨੂਪ ਆਪ ਦਰਸਾਈਆ। ਲੱਖ ਚੁਰਾਸੀ ਵਿਚੋਂ ਕੀਤਾ ਵਖ, ਰਾਮ ਨਾਮ ਇਕ ਪੜ੍ਹਾਈਆ। ਆਪਣਾ ਮਾਰਗ ਆਪੇ ਦੱਸ, ਆਪੇ ਲਏ ਚਲਾਈਆ। ਗੜ੍ਹ ਹੰਕਾਰੀ ਜਾਏ ਢੱਠ, ਢਾਵਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਪੈਜ ਤਰਾਈਆ। ਇਕੀ ਜਨਮ ਸਚ ਸਿਕਦਾਰ, ਮਾਣਸ ਮਾਣਸ ਰੂਪ ਵਟਾਇੰਦਾ। ਇਕੀ ਬਰਸ ਏਕਾ ਧਾਰ, ਏਕਾ ਸ਼ਬਦ ਏਕਾ ਅੱਖਰ ਆਪ ਪੜ੍ਹਾਇੰਦਾ। ਇਕੀ ਬਰਸ ਜਤ ਸਤਿ ਧਾਰ, ਨੇਤਰ ਨੈਣ ਮੂੰਦ ਲਿਵ ਤਾਰ ਗੁਫ਼ਤਾਰ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਇਕੀ ਜਨਮ ਜਗਤ ਦਵਾ, ਸਾਚਾ ਸੰਗ ਨਿਭਾਈਆ। ਇਕ ਇਕ ਅੱਖਰ ਦਏ ਪੜ੍ਹਾ, ਏਕਾ ਏਕੇ ਨਾਲ ਮਿਲਾਈਆ। ਰਿਖੀ ਮੁਨੀ ਆਪ ਸਮਝਾ, ਸਚ ਮਤ ਇਕ ਦਰਸਾਈਆ। ਤਿਖੀ ਧਾਰ ਆਪ ਚਲਾ, ਏਕੰਕਾਰ ਆਪੇ ਵੇਖ ਵਖਾਈਆ। ਵੰਡੇ ਵੰਡ ਬੇਪਰਵਾਹ, ਬ੍ਰਹਿਮੰਡ ਖੰਡ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਥਾਂਉਂ ਥਾਈਂਆ। ਪ੍ਰਹਿਲਾਦ ਪੁਕਾਰਿਆ ਦਰ ਨਮਸਕਾਰਿਆ, ਹਰਿ ਵਿਚਾਰਿਆ ਨਰ ਨਰਾਇਣ ਵੇਖ ਵਖਾਇੰਦਾ। ਤੇਜ ਕਟਾਰਿਆ ਪਰਬਤ ਹਲਾਰਿਆ ਅਗਨੀ ਸਾੜਿਆ, ਤਤਵ ਤਤ ਨਾ ਕੋਇ ਜਲਾਇੰਦਾ। ਹਰਿ ਚਰਨ ਪਿਆਰਿਆ ਏਕਾ ਧਾਰਿਆ ਨਿਉਂ ਨਿਉਂ ਨਿਮਸਕਾਰਿਆ, ਦੂਜਾ ਸੰਗ ਨਾ ਕੋਇ ਰਖਾਇੰਦਾ। ਸਿਰਜਣਹਾਰਿਆ ਪਾਵੇ ਸਾਰਿਆ, ਰੂਪ ਧਾਰਿਆ, ਕੀਟਾਂ ਵਿਚ ਕੀਟ ਆਪ ਅਖਵਾਇੰਦਾ । ਥੰਮ ਠਾਰਿਆ ਚੜ੍ਹ ਸਿਖਰ ਮਨਾਰਿਆ, ਭਗਤ ਵਣਜਾਰਿਆ ਸਾਚਾ ਵਣਜ ਇਕ ਕਰਾਇੰਦਾ। ਦੁਸ਼ਟ ਬਿਦਾਰਿਆ ਗੋਦ ਉਠਾਰਿਆ, ਪਾਰ ਕਰਾ ਲਿਆ, ਨਰ ਸਿੰਘ ਰੂਪ ਵਟਾਇੰਦਾ। ਪ੍ਰਹਿਲਾਦ ਕਰੇ ਗਿਰਿਆ ਜਾਰਿਆ, ਤੂੰ ਬੇਪਰਵਾਹ ਤੇਰਾ ਅੰਤ ਨਾ ਪਾਰਾਵਾਰਿਆ, ਕਵਣ ਰੂਪ ਵੇਸ ਕਰੇ ਵਿਚ ਸੰਸਾਰਿਆ, ਜਨ ਭਗਤਾਂ ਲਾਜ ਰਖਾਇੰਦਾ। ਪੁਰਖ ਅਬਿਨਾਸ਼ੀ ਬੋਲ ਜੈਕਾਰਿਆ, ਸ਼ਬਦ ਸੁਨੇਹੜਾ ਇਕ ਸੁਣਾ ਰਿਹਾ, ਕਲਜੁਗ ਅੰਤਮ ਆਵੇ ਵਾਰਿਆ, ਨਿਹਕਲੰਕ ਲਏ ਅਵਤਾਰਿਆ, ਹਰਿਜਨ ਭਗਤ ਪ੍ਰਹਿਲਾਦ ਆਪਣੇ ਆਪ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੇਲਾ ਮੇਲ ਮਿਲਾ ਲਿਆ। ਸਤਿਜੁਗ ਭਗਤ ਹਰਿ ਭਗਵਾਨ, ਇਕ ਪ੍ਰਹਿਲਾਦ ਤਰਾਈਆ। ਜੋਤੀ ਜਾਮਾ ਸ੍ਰੀ ਭਗਵਾਨ, ਮਾਣਸ ਮਨੁਖ ਨਾ ਕੋਇ ਦਰਸਾਈਆ। ਕਲਜੁਗ ਅੰਤਮ ਖੇਲ ਮਹਾਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਗੁਰਮੁਖ ਵੇਖੇ ਬਾਲ ਅੰਞਾਣ, ਜਗਤ ਕਾਣ ਨਾ ਕੋਇ ਜਣਾਈਆ। ਏਕਾ ਦੇਵੇ ਧੁਰ ਫ਼ਰਮਾਨ, ਸੋ ਅੱਖਰ ਕਰੇ ਪੜ੍ਹਾਈਆ। ਹੰ ਬ੍ਰਹਮ ਪ੍ਰਭ ਆਪਣੀ ਅੰਸ ਪਛਾਣ, ਆਪ ਆਪਣੀ ਗੋਦ ਬਹਾਈਆ। ਲੱਖ ਚੁਰਾਸੀ ਵਿਚੋਂ ਆਪ ਪਛਾਣ, ਹਰਿਜਨ ਸਾਚੇ ਲਏ ਉਠਾਈਆ। ਨਿਮਾਣਿਆ ਦੇਵੇ ਸਾਚਾ ਮਾਣ, ਚਰਨ ਕਵਲ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਖੇਲ ਅਗੰਮ ਅਥਾਹੀਆ। ਪ੍ਰਹਿਲਾਦ ਰਸਨਾ ਗਾਇਆ ਰਾਮ, ਅੰਤਰ ਹਰਿ ਲਿਵ ਲਾਇੰਦਾ। ਕਲਜੁਗ ਅੰਤਮ ਗੁਰਸਿਖਾਂ ਸੋਹੰ ਪੀਤਾ ਸਾਚਾ ਜਾਮ, ਹਰਿ ਸਾਚਾ ਆਪ ਪਿਆਇੰਦਾ। ਅੰਤਮ ਪੂਰਾ ਕਰ ਕਾਮ, ਕਰਨੀ ਕਰਤਾ ਆਪ ਕਰਾਇੰਦਾ। ਹਰਿਜਨ ਤੇਰਾ ਖੇੜਾ ਨਗਰ ਗਰਾਮ, ਸਦਾ ਸੁਹੇਲਾ ਆਪ ਵਸਾਇੰਦਾ। ਤੇਰੀ ਮਾਟੀ ਕਾਇਆ ਚਾਮ, ਹਰਿ ਸਾਚਾ ਆਪ ਹੰਢਾਇੰਦਾ। ਤੇਰੀ ਜੋਤੀ ਕੋਟਨ ਭਾਨ, ਰਵ ਸਸ ਮੁਖ ਸ਼ਰਮਾਇੰਦਾ। ਤੇਰਾ ਨਾਉਂ ਕਰੋੜ ਤੇਤੀਸ ਬ੍ਰਹਮਾ ਵਿਸ਼ਨ ਸ਼ਿਵ ਆਦਿ ਜੁਗਾਦੀ ਗਾਣ, ਗਾਵਤ ਗਾਵਤ ਆਪ ਸੁਣਾਇੰਦਾ। ਪੁਰਖ ਅਬਿਨਾਸ਼ੀ ਹੋ ਪਰਧਾਨ, ਲੋਕਮਾਤ ਵੇਸ ਵਟਾਇੰਦਾ। ਦੇਵਣਹਾਰਾ ਧੁਰ ਫ਼ਰਮਾਨ, ਸਚ ਸੰਦੇਸਾ ਇਕ ਸੁਣਾਇੰਦਾ। ਕਲਜੁਗ ਅਗਨੀ ਤਪਤ ਮਹਾਨ, ਜਗਤ ਵਿਕਾਰਾ ਹਰਨਾਕਸ਼ ਅਗਨ ਲਗਾਇੰਦਾ। ਪੁਰਖ ਅਬਿਨਾਸ਼ੀ ਜਾਣੀ ਜਾਣ, ਹਰਿਜਨ ਸਾਚੇ ਆਪ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧ ਗਹਿਰ ਗੰਭੀਰ ਡੂੰਘਾ ਸਾਗਰ, ਕਾਇਆ ਗਾਗਰ ਜਲ ਧਾਰਾ ਵੇਖ ਵਖਾਇੰਦਾ। ਜਲ ਧਾਰਾ ਅੰਮ੍ਰਿਤ ਰਸ, ਨਿਝਰ ਝਿਰਨਾ ਆਪ ਝਿਰਾਈਆ। ਪੁਰਖ ਅਬਿਨਾਸ਼ੀ ਨੱਸ ਨੱਸ, ਕਲਜੁਗ ਕਾਇਆ ਥੰਮ ਵੇਖ ਵਖਾਈਆ। ਹਰਿਜਨ ਚੜ੍ਹਾਏ ਹੱਸ ਹੱਸ, ਚਰਨਾਂ ਹੇਠ ਦਏ ਦਬਾਈਆ। ਦੂਸਰ ਕਿਸੇ ਨਾ ਹੋਵੇ ਵਸ, ਜੀਵ ਜੰਤ ਰਹੇ ਕੁਰਲਾਈਆ। ਹਰਿ ਭਗਤਨ ਸਾਚਾ ਮਾਰਗ ਦੱਸ, ਸਚ ਸਨੇਹੜਾ ਇਕ ਸੁਣਾਈਆ। ਤੀਰ ਨਿਰਾਲਾ ਮਾਰੇ ਕਸ, ਅਣਿਆਲੀ ਮੁਖੀ ਆਪ ਵਖਾਈਆ। ਜੋਤ ਸਰੂਪੀ ਹੋ ਪਰਤੱਖ, ਸਵਛ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਸਮਝਾਈਆ। ਇਕੀ ਜਨਮ ਜੁਗ ਜੁਗ ਧਾਰ, ਮਾਣਸ ਮਾਣਸ ਆਪ ਉਪਜਾਇੰਦਾ। ਇਕੀ ਬਰਖ ਨਾ ਕੋਈ ਸੋਗ ਨਾ ਕੋਈ ਹਰਖ, ਏਕਾ ਏਕਾ ਰਾਹ ਵਖਾਇੰਦਾ। ਏਕਾ ਇਕੀ ਆਪੇ ਪਰਖ, ਆਪਣੀ ਸੋਟੀ ਹੱਥ ਉਠਾਇੰਦਾ। ਅੰਤਮ ਅੰਤ ਅੰਤ ਇਕੀ ਜਨਮ ਦੇ ਦੇ ਦਰਸ, ਕਾਇਆ ਚੋਲਾ ਆਪ ਛੁਡਾਇੰਦਾ। ਬ੍ਰਹਮ ਬ੍ਰਹਮ ਪ੍ਰਭ ਕਰ ਕਰ ਤਰਸ, ਆਪ ਆਪਣਾ ਸੰਗ ਰਖਾਇੰਦਾ। ਵੇਖਣਹਾਰਾ ਜਗਤ ਹਰਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇੰਦਾ। ਹਰਿਜਨ ਆਤਮ ਆਪਣੇ ਅੰਦਰ ਰੱਖ, ਘਰ ਸਾਚੇ ਆਪ ਸੁਹਾਇੰਦਾ। ਪਹਿਲਾਂ ਪਰਗਟ ਹੋਏ ਆਪ ਪਰਤਖ, ਹਰਿਜਨ ਸਾਚੇ ਫੇਰ ਜਗਾਇੰਦਾ। ਹਿਰਦੇ ਅੰਦਰ ਆਪੇ ਵਸ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤਨ ਏਕਾ ਰੰਗ ਰੰਗਾਇੰਦਾ। ਭਗਤਨ ਰੰਗ ਚਲੂਲ, ਸਚ ਮਜੀਠੀ ਆਪ ਰੰਗਾਇੰਦਾ। ਭਗਤਨ ਮੇਲਾ ਕੰਤ ਕਤੂੰਹਲ, ਘਰ ਮੰਦਰ ਆਪ ਸੁਹਾਇੰਦਾ। ਭਗਤ ਸਿੰਘਾਸਣ ਸਚ ਪੰਘੂੜਾ ਰਿਹਾ ਝੂਲ, ਸਚਖੰਡ ਨਿਵਾਸੀ ਆਪ ਝੁਲਾਇੰਦਾ। ਤ੍ਰੈਗੁਣ ਦਾਸੀ ਬਰਖੇ ਫੂਲ, ਫੂਲਨ ਬਰਖਾ ਆਪ ਲਗਾਇੰਦਾ। ਆਪੇ ਜਾਣੇ ਆਪਣਾ ਮੂਲ, ਲੇਖਾ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਲੇਖਾ ਵਿਚ ਸੰਸਾਰ, ਆਪੇ ਜਾਣੇ ਆਪ ਨਿਰੰਕਾਰ, ਜੁਗ ਜੁਗ ਕਰੇ ਖੇਲ ਅਪਾਰ, ਖੇਲਣਹਾਰਾ ਖੇਲ ਖਿਲਾਇੰਦਾ। ਖੇਲਣਹਾਰਾ ਪੁਰਖ ਸਮਰਥ, ਘਰ ਸਾਚੇ ਸੋਭਾ ਪਾਇੰਦਾ। ਆਪਣੀ ਮਹਿਮਾ ਜਾਣੇ ਅਕਥ, ਕਥਨੀ ਕਥ ਨਾ ਕੋਈ ਸੁਣਾਇੰਦਾ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਜਨ ਭਗਤਾਂ ਦੇਵੇ ਸਾਚੀ ਵਥ, ਵਸਤ ਅਮੋਲਕ ਹਥ ਫੜਾਇੰਦਾ। ਕਾਇਆ ਮੰਦਰ ਖੋਲ੍ਹ ਹੱਟ, ਵਣਜ ਵਣਜਾਰਾ ਵੇਖ ਵਖਾਇੰਦਾ। ਆਪੇ ਖੇਲੇ ਖੇਲ ਬਾਜੀਗਰ ਨਟ, ਨਟੂਆ ਸਾਂਗ ਵਰਤਾਇੰਦਾ। ਆਪਣਾ ਦੀਪਕ ਆਪਣੇ ਘਰ ਆਪੇ ਰੱਖ, ਜੋਤੀ ਜੋਤ ਜੋਤ ਆਪ ਜਗਾਇੰਦਾ। ਆਪੇ ਅਨਹਦ ਮਾਰੇ ਸੱਟ, ਤਾਲ ਤਲਵਾੜਾ ਆਪ ਵਜਾਇੰਦਾ। ਆਪੇ ਰੂਪ ਅਨੂਪ ਕਰ ਪ੍ਰਗਟ, ਘਰ ਘਰ ਵਿਚ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਧੁਰਦਰਗਾਹ, ਲੋਕਮਾਤੀ ਦਏ ਸਲਾਹ, ਸਾਚਾ ਬੇੜਾ ਆਪ ਚਲਾਇੰਦਾ। ਸਾਚਾ ਬੇੜਾ ਬੰਨ੍ਹ ਕਰਤਾਰ, ਏਕਾ ਚੱਪੂ ਨਾਮ ਲਗਾਈਆ। ਸਾਚੀ ਨਈਆ ਆਰ ਪਾਰ, ਸਾਚਾ ਸਈਆ ਪਾਰ ਕਰਾਈਆ। ਭੈਣਾ ਭਈਆ ਦਏ ਅਧਾਰ, ਪਿਤਾ ਪੂਤ ਮਾਤ ਵਡਿਆਈਆ। ਜਿਸ ਜਨ ਮੇਲਾ ਹਰਿ ਨਿਰੰਕਾਰ, ਮੇਲ ਮਿਲਾਵਾ ਏਕਾ ਥਾਈਂਆ। ਅੰਤਮ ਅੰਤ ਉਤਰੇ ਪਾਰ, ਮੰਝਧਾਰ ਨਾ ਕੋਈ ਰੁੜ੍ਹਾਈਆ। ਭਗਤ ਭਗਵੰਤ ਇਕ ਪਿਆਰ, ਕਬੀਰ ਜੁਲਾਹਾ ਦਏ ਗਵਾਹੀਆ। ਕਲਜੁਗ ਅੰਤਮ ਖੇਲ ਨਿਆਰ, ਪੁਰਖ ਅਬਿਨਾਸ਼ੀ ਆਪ ਖਿਲਾਈਆ। ਨਿਰਗੁਣ ਰੂਪ ਵਿਚ ਸੰਸਾਰ, ਘਰ ਭਗਤਨ ਫੇਰਾ ਪਾਈਆ। ਜਿਉਂ ਸੁਤ ਕਮਾਲਾ ਦਏ ਅਧਾਰ, ਤਿਉਂ ਅੱਖਰ ਇਕ ਪੜ੍ਹਾਈਆ। ਪਤ ਡਾਲ ਵੇਖ ਗੁਲਜ਼ਾਰ, ਗੁੰਚਾ ਪੰਖੜੀਆ ਆਪ ਖਿਲਾਈਆ। ਹਰਿ ਭਗਤ ਤੇਰੀ ਬਸੰਤ ਬਹਾਰ, ਆਦਿ ਜੁਗਾਦਿ ਮਹਿਕ ਮਹਿਕਾਈਆ। ਪੁਰਖ ਅਬਿਨਾਸ਼ੀ ਸੇਵਾਦਾਰ, ਸਿੰਚ ਅੰਮ੍ਰਿਤ ਬੂਟੇ ਹਰੇ ਕਰਾਈਆ। ਆਪੇ ਬਣੇ ਮਾਲਨ ਗਿਰਵਰ ਗਿਰਧਾਰ, ਨਾਮ ਖਾਰੀ ਹੱਥ ਉਠਾਈਆ। ਫਲ ਤੋੜੇ ਆਪਣੀ ਵਾਰ, ਸਚ ਸੁਗੰਧੀ ਆਪਣੀ ਵਿਚ ਭਰਾਈਆ। ਭਵਰਾ ਗੂੰਜੇ ਸਚ ਗੂੰਜਾਰ, ਤੂਹੀ ਤੂਹੀ ਰਾਗ ਅਲਾਹੀਆ। ਜੋਤ ਅਕਾਲਣ ਨਾਰ ਮੁਟਿਆਰ, ਆਪਣੀ ਖਾਰੀ ਸੀਸ ਉਠਾਈਆ। ਆਪੇ ਆਏ ਚਲ ਸਚੇ ਦਰਬਾਰ, ਸਚਖੰਡ ਦਵਾਰਾ ਇਕ ਸੁਹਾਈਆ। ਹਾਰ ਗੁੰਦੇ ਆਪਣੀ ਵਾਰ, ਸਾਚੀ ਸੂਈ ਨਾਮ ਉਠਾਈਆ। ਪ੍ਰੇਮ ਧਾਗਾ ਅੰਦਰ ਡਾਰ, ਇਕ ਨਾਲ ਇਕ ਲਏ ਬੰਧਾਈਆ। ਇਕ ਇਕ ਇਕ ਨਾਲ ਕਰ ਤਿਆਰ, ਤ੍ਰੈਲੋਕ ਮੁਖ ਭਵਾਈਆ। ਸਗਨ ਮਨਾਏ ਆਪ ਨਿਰੰਕਾਰ, ਲਾਲ ਭੂਸ਼ਨ ਗਲ ਪਹਿਨਾਈਆ। ਸੀਸ ਗੁੰਦੇ ਸਿਰਜਣਹਾਰ, ਮੇਂਹਡੀ ਤਿੰਨ ਤਿੰਨ ਵਟ ਚੜ੍ਹਾਈਆ। ਆਪਣੇ ਅੰਦਰੋਂ ਆਏ ਬਾਹਿਰ, ਥਿਰ ਘਰ ਵਾਸੀ ਸਚ ਦਵਾਰਾ ਆਪ ਖੁਲ੍ਹਾਈਆ। ਰਵ ਸਸ ਕਰਨ ਨਿਮਸਕਾਰ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਈਆ। ਚਰਨ ਭਿਖਿਆ ਮੰਗਣ ਵਾਰੋ ਵਾਰ, ਅੱਗੇ ਆਪਣੀ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਬੇਪਰਵਾਹ ਆਪੇ ਜਾਣੇ ਆਪਣੀ ਧਾਰ, ਬੰਧਨ ਬੰਧ ਨਾ ਕੋਈ ਬੰਧਾਈਆ। ਚੌਦਾਂ ਲੋਕ ਚਰਨ ਹੇਠ ਲਤਾੜ, ਆਵੇ ਜਾਵੇ ਵਾਹੋ ਦਾਹੀਆ। ਲੋਕਮਾਤ ਲਏ ਅਵਤਾਰ, ਹਰਿਜਨ ਵੇਖੇ ਥਾਉਂ ਥਾਈਆ। ਜਿਉਂ ਪ੍ਰਹਿਲਾਦ ਗਲ ਲਗਾਇਆ ਆਪ ਕਰਤਾਰ, ਫੜ ਫੜ ਆਪ ਜਗਤ ਬਾਹੀਂਆ। ਕਲਜੁਗ ਅੰਤਮ ਖੇਲ ਅਪਾਰ, ਪੰਜ ਤਤ ਰੂਪ ਨਾ ਕੋਈ ਦਸਾਈਆ। ਘਰ ਘਰ ਦਰ ਦਰ ਫਿਰੇ ਵਾਰੋ ਵਾਰ, ਦਿਵਸ ਰੈਣ ਨਾ ਕੋਈ ਜਣਾਈਆ। ਇਕ ਸੌ ਗਿਆਰਵੇਂ ਸਿਖ ਤਾਰੇ ਏਕਾ ਵਾਰ, ਇਕ ਇਕ ਇਕ ਨਾਲ ਬੰਧਾਈਆ। ਰਾਤੀ ਸੁਤਿਆਂ ਦੇਵੇ ਪੈਜ ਸਵਾਰ, ਜੋਗ ਅਭਿਆਸ ਨਾ ਕੋਈ ਕਰਾਈਆ। ਏਕਾ ਨਾਮ ਸਚ ਸ਼ੰਗਾਰ, ਗੁਰਸਿਖਾਂ ਤਨ ਕਰਾਈਆ। ਮਾਲਣ ਆਈ ਧੁਰ ਦਰਬਾਰ, ਜੋਤ ਅਕਾਲ ਸੇਵ ਕਮਾਈਆ। ਸੋਹੰ ਹਾਰ ਕਰ ਤਿਆਰ, ਲੋਕਮਾਤ ਫਿਰੇ ਚਾਈਂ ਚਾਈਂਆ। ਬਿਰਧ ਬਾਲ ਨੌਜਵਾਨ, ਗੁਰਸਿਖ ਵੇਖੇ ਇਕ ਧਿਆਨ, ਦੂਜੀ ਅੱਖ ਨਾ ਕੋਈ ਵਖਾਈਆ। ਚਰਨ ਕਵਲ ਸਚ ਧਿਆਨ, ਏਕਾ ਮੰਤਰ ਬ੍ਰਹਮ ਗਿਆਨ, ਆਤਮ ਵਿਦਿਆ ਇਕ ਪੜ੍ਹਾਈਆ। ਚੌਦਾਂ ਵਿਦਿਆ ਹੋਣ ਹੈਰਾਨ, ਲੇਖਾ ਚੁੱਕੇ ਜਿਮੀ ਅਸਮਾਨ, ਪਵਣ ਪਾਣੀ ਹੋਏ ਅੰਜਾਣ, ਹਰਿ ਕਾ ਭੇਵ ਕੋਈ ਨਾ ਪਾਈਆ। ਗੁਰਮੁਖ ਸਾਚੇ ਚਤਰ ਸੁਘੜ ਸਿਆਨ, ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਕਲਜੁਗ ਅੰਤਮ ਮਿਲਿਆ ਆਣ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਸਮੁੰਦ ਸਾਗਰ ਫੋਲਣ ਕੋਈ ਨਾ ਜਾਈਆ। ਘਰ ਘਰ ਬੈਠਿਆਂ ਕਰੇ ਅੰਤ ਕਲਿਆਣ, ਇਕ ਵਖਾਏ ਸਚਖੰਡ ਨਿਵਾਸੀ ਸਚ ਨਿਸ਼ਾਨ, ਸ਼ਾਹ ਸੁਲਤਾਨਾ ਹੋ ਮਿਹਰਵਾਨ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨਾ ਬਣ ਬਣ ਮਾਲੀ, ਜਨ ਭਗਤਾਂ ਕਰੇ ਸਚ ਦਲਾਲੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਖਿਲਾਈਆ। ਸਤ ਰੰਗ ਨਿਸ਼ਾਨਾ ਸਤਿਗੁਰ ਚਾੜ੍ਹ, ਸਤਿ ਪੁਰਖ ਨਿਰੰਜਣ ਖੇਲ ਖਿਲਾਇੰਦਾ। ਹਰਿਜਨ ਵੇਖੇ ਸਾਚੇ ਲਾਲ, ਦਰਗਾਹ ਸਾਚੀ ਆਪ ਸੁਹਾਇੰਦਾ। ਲੋਕਮਾਤ ਜਗਤ ਅਖਾੜ, ਜੋਗੀ ਜਤੀ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਵਸੇ ਸਚ ਮਕਾਨ, ਹਰਿਜਨ ਸਾਚੇ ਵੇਖ ਵਖਾਇੰਦਾ।
