Granth 09 Likhat 139: 7 Harh 2017 Bikarmi Doctor Pal Singh de Ghar Pind Bhalaipur Dogran Jila Amritsar

੭ ਹਾੜ ੨੦੧੭ ਬਿਕ੍ਰਮੀ ਡਾਕਟਰ ਪਾਲ ਸਿੰਘ ਦੇ ਘਰ ਪਿੰਡ ਭਲਾਈਪੁਰ ਡੋਗਰਾਂ ਜ਼ਿਲਾ ਅੰਮ੍ਰਿਤਸਰ

ਸੋ ਪੁਰਖ ਨਿਰੰਜਨ ਸਾਹਿਬ ਸੁਲਤਾਨ, ਅਗੰਮ ਅਥਾਹ ਬੇਪਰਵਾਹ ਅਖਵਾਇੰਦਾ। ਹਰਿ ਪੁਰਖ ਨਿਰੰਜਣ ਵਡ ਮਿਹਰਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਆਪਣੀ ਕਾਰ ਕਮਾਇੰਦਾ। ਏਕੰਕਾਰਾ ਖੇਲ ਮਹਾਨ, ਅਕਲ ਕਲ ਧਾਰੀ ਭੇਵ ਕੋਈ ਨਾ ਪਾਇੰਦਾ। ਆਦਿ ਨਿਰੰਜਣ ਜੋਤ ਮਹਾਨ, ਅਜੂਨੀ ਰਹਿਤ ਨੂਰੋ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਖੇਲ ਮਹਾਨ, ਭੇਵ ਅਭੇਦਾ ਅਛਲ ਅਛੇਦਾ ਦਿਸ ਕਿਸੇ ਨਾ ਆਇੰਦਾ। ਅਬਿਨਾਸ਼ੀ ਕਰਤਾ ਨੌਜਵਾਨ, ਮੂਰਤ ਅਕਾਲ ਰੂਪ ਅਨੂਪ ਵਟਾਇੰਦਾ। ਪਾਰਬ੍ਰਹਮ ਖੇਲੇ ਖੇਲ ਦੋ ਜਹਾਨ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਚਖੰਡ ਦਵਾਰ ਵਸਣਹਾਰਾ ਗੁਣ ਨਿਧਾਨ, ਗੁਣਵੰਤਾ ਗੁਣ ਆਪ ਜਣਾਇੰਦਾ। ਘਰ ਵਿਚ ਘਰ ਹਰਿ ਮਕਾਨ, ਥਿਰ ਦਰਬਾਰਾ ਆਪ ਸੁਹਾਇੰਦਾ। ਸ਼ਾਹੋ ਭੂਪ ਬਣ ਵਡ ਰਾਜਾਨ, ਸਤਿ ਸਤਿਵਾਦੀ ਸਤਿ ਸਤਿ ਆਸਣ ਲਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣ, ਨਾਦ ਅਨਾਦੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰਾ, ਆਦਿ ਜੁਗਾਦੀ ਖੇਲ ਅਪਾਰਾ, ਨਿਰਗੁਣ ਜਾਣੇ ਨਿਰਗੁਣ ਧਾਰਾ, ਦੂਸਰ ਰੂਪ ਨਾ ਕੋਈ ਵਖਾਇੰਦਾ। ਸੋ ਪੁਰਖ ਨਿਰੰਜਣ ਹਰਿ ਹਰਿ ਮੀਤਾ, ਏਕਾ ਰੰਗ ਸਮਾਇੰਦਾ। ਹਰਿ ਪੁਰਖ ਨਿਰੰਜਣ ਠਾਂਡਾ ਸੀਤਾ, ਦਰਗਹ ਸਾਚੀ ਆਸਣ ਲਾਇੰਦਾ। ਏਕੰਕਾਰ ਪਤਤ ਪੁਨੀਤਾ, ਪਤਤ ਪਾਵਣ ਨਾਉਂ ਧਰਾਇੰਦਾ। ਆਦਿ ਨਿਰੰਜਣ ਸਦਾ ਅਨਡੀਠਾ, ਨੇਤਰ ਲੋਚਣ ਨੈਣ ਦਿਸ ਨਾ ਆਇੰਦਾ। ਸ੍ਰੀ ਭਗਵਾਨ ਆਪੇ ਜਾਣੇ ਆਪਣੀ ਰੀਤਾ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਅਬਿਨਾਸ਼ੀ ਕਰਤਾ ਆਪੇ ਬਣੇ ਆਪਣਾ ਮੀਤਾ, ਦੂਸਰ ਸੰਗ ਨਾ ਕੋਈ ਰਖਾਇੰਦਾ। ਪਾਰਬ੍ਰਹਮ ਏਕਾ ਰੰਗ ਸਮਾਏ ਹਸਤ ਕੀਟਾ, ਊਚ ਨੀਚ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਅਗੰਮ ਅਪਾਰ, ਥਿਰ ਘਰ ਬੈਠ ਸੱਚੇ ਦਰਬਾਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਹਰਿ ਸਾਚਾ ਆਪ ਸੁਹਾਈਆ। ਏਕੰਕਾਰਾ ਨਰ ਹਰਿ ਕੰਤ, ਨਰ ਨਰਾਇਣ ਸਚ ਸੁਹੰਜਣੀ ਸੇਜ ਸੁਹਾਈਆ। ਸੋ ਪੁਰਖ ਨਿਰੰਜਣ ਏਕਾ ਰੰਗ ਚੜ੍ਹਾਏ ਬਸੰਤ, ਆਦਿ ਅੰਤ ਉਤਰ ਨਾ ਜਾਈਆ। ਏਕਾ ਗੀਤ ਗਾਏ ਸੁਹਾਗੀ ਛੰਤ, ਘਰ ਮੰਦਰ ਬੇਪਰਵਾਹੀਆ। ਆਪਣਾ ਲੇਖਾ ਜਾਣੇ ਆਦਿ ਅੰਤ, ਦੂਸਰ ਹੱਥ ਨਾ ਕੋਈ ਵਡਿਆਈਆ। ਪੁਰਖ ਪੁਰਖੋਤਮ ਮਹਿਮਾ ਅਗਣਤ, ਅਲੱਖ ਅਗੋਚਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਅਕਾਲਾ ਦੀਨ ਦਿਆਲਾ, ਦਰ ਘਰ ਸਾਚੇ ਸੋਭਾ ਪਾਈਆ। ਦਰ ਘਰ ਸਾਚਾ ਥਿਰ ਦਰਬਾਰਾ, ਹਰਿ ਸਾਚੇ ਆਪ ਉਪਾਇਆ। ਨਿਰਗੁਣ ਜੋਤ ਕਰ ਉਜਿਆਰਾ, ਹਰੀ ਹਰਿ ਬੈਠਾ ਖੇਲ ਖਿਲਾਇਆ। ਚਾਰ ਕੁੰਟ ਨਾ ਕੋਈ ਕਿਵਾੜਾ, ਦਹਿ ਦਿਸ਼ਾ ਨਾ ਕੋਈ ਵਖਾਇਆ। ਕਰੇ ਖੇਲ ਏਕੰਕਾਰਾ, ਨਿਰਾਕਾਰਾ ਏਕਾ ਰੂਪ ਵਟਾਇਆ। ਸਾਚੀ ਧੁਨ ਸੱਚੀ ਧੁਨਕਾਰਾ, ਸ਼ਬਦ ਅਗੰਮੀ ਨਾਦ ਵਜਾਇਆ। ਰਾਗ ਰਾਗਨੀ ਨਾ ਪਾਵੇ ਸਾਰਾ, ਲੇਖਾ ਲੇਖ ਨਾ ਕੋਈ ਗਿਣਾਇਆ। ਅਲੱਖ ਨਿਰੰਜਣ ਆਪ ਆਪਣਾ ਬੋਲ ਜੈਕਾਰਾ, ਆਪ ਆਪਣਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਸਚ ਮਹੱਲਾ, ਪੁਰਖ ਅਬਿਨਾਸ਼ੀ ਇਕ ਅਕੱਲਾ, ਸਚ ਸਿੰਘਾਸਣ ਸੋਭਾ ਪਾਇਆ। ਸਚ ਸਿੰਘਾਸਣ ਸ੍ਰੀ ਭਗਵਾਨ, ਏਕਾ ਆਸਣ ਲਾਇੰਦਾ। ਸਚਖੰਡ ਨਿਵਾਸੀ ਨੌਜਵਾਨ, ਨਰ ਹਰਿ ਆਪਣਾ ਰੂਪ ਵਟਾਇੰਦਾ। ਸਤਿ ਸੰਤੋਖੀ ਸਤਿ ਨਿਸ਼ਾਨ, ਸਤਿ ਸਤਿਵਾਦੀ ਨਾਉਂ ਧਰਾਇੰਦਾ। ਦੋ ਜਹਾਨਾਂ ਏਕਾ ਮਾਣ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਕਾ ਹੁਕਮ ਸੁਣਾਇੰਦਾ। ਏਕਾ ਸ਼ਬਦ ਇਕ ਧੁਨਕਾਨ, ਪੁਰਖ ਅਬਿਨਾਸ਼ੀ ਬੈਠ ਸਚ ਮਕਾਨ, ਸਚਖੰਡ ਦਵਾਰੇ ਆਪੇ ਗਾਇੰਦਾ। ਸੁਰ ਤਾਲ ਨਾ ਕੋਈ ਵਖਾਨਾ ਗਣ ਗੰਧਰਬ ਨਾ ਕੋਈ ਪਛਾਨ, ਕਰੋੜ ਤੇਤੀਸ ਨਾ ਮੁਖ ਸਲਾਹਿੰਦਾ। ਸੁਰਪਤ ਨਾ ਕਰੇ ਕੋਈ ਧਿਆਨ, ਸ਼ੰਕਰ ਸੁਣੇ ਨਾ ਲਾ ਲਾ ਕਾਨ, ਬ੍ਰਹਮਾ ਵੇਖੇ ਨਾ ਮਾਰ ਧਿਆਨ, ਵਿਸ਼ਨੂੰ ਕੋਈ ਨਾ ਖੇਲ ਖਿਲਾਇੰਦਾ। ਲੱਖ ਚੁਰਾਸੀ ਨਾ ਕੋਈ ਪਰਧਾਨ, ਪੰਜ ਤਤ ਨਾ ਕੋਈ ਮਾਣ, ਮਨ ਮਤ ਬੁਧ ਨਾ ਕੋਈ ਗਿਆਨ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਨਾ ਕੋਈ ਜ਼ਿਮੀ ਨਾ ਅਸਮਾਨ, ਪਾਣੀ ਪਵਣ ਨਾ ਕੋਈ ਨਿਸ਼ਾਨ, ਅਗਨੀ ਹਵਨ ਨਾ ਮਾਰੇ ਬਾਣ, ਤਤਵ ਤਤ ਨਾ ਕੋਈ ਉਪਜਾਇੰਦਾ। ਚਾਰ ਵੇਦ ਨਾ ਕੋਈ ਪੁਰਾਨ, ਚਾਰੇ ਖਾਣੀ ਨਾ ਕੋਈ ਕਲਿਆਣ, ਚਾਰੇ ਬਾਣੀ ਨਾ ਕੋਈ ਗਾਣ, ਚਾਰੇ ਜੁਗ ਨਾ ਕੋਈ ਨਿਸ਼ਾਨ, ਚਾਰ ਵਰਨ ਨਾ ਕੋਈ ਵਖਾਇੰਦਾ। ਇਕ ਅਕੱਲਾ ਹਰਿ ਭਗਵਾਨ, ਥਿਰ ਘਰ ਵਸੇ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਖੇਲ ਅਪਾਰਾ, ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਆਪਣਾ ਨਾਉਂ ਧਰਾਇੰਦਾ। ਕਰਤਾ ਪੁਰਖ ਹਰਿ ਭਗਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਦਰਗਹ ਸਾਚੀ ਸੋਭਾਵੰਤ, ਸਚਖੰਡ ਨਿਵਾਸੀ ਬੇਪਰਵਾਹੀਆ। ਥਿਰ ਦਰਬਾਰੇ ਮੇਲ ਮਿਲਾਵਾ ਨਾਰੀ ਕੰਤ, ਨਰ ਹਰਿ ਵੱਡੀ ਵਡਿਆਈਆ। ਏਕਾ ਨਾਮ ਜਣਾਏ ਮਣੀਆ ਮੰਤ, ਨਰ ਨਿਰੰਕਾਰਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਅਗੰਮੀ ਹਰਿ ਹਰਿ ਧਾਰ, ਜੋਤੀ ਜੋਤ ਕਰੇ ਉਜਿਆਰ, ਕੋਟਨ ਕੋਟੀ ਰੂਪ ਅਪਾਰ, ਰੇਖ ਰੰਗ ਨਾ ਕੋਈ ਵਖਾਈਆ। ਰੇਖ ਰੰਗ ਨਾ ਕੋਇ ਰੂਪ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਸਤਿ ਸਰੂਪ, ਸਤਿ ਪੁਰਖ ਨਿਰੰਜਣ ਆਪਣਾ ਨਾਉਂ ਰਖਾਇੰਦਾ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਘਰ ਹਰਿ ਸੁਹਾਏ, ਕਮਲਾਪਾਤੀ ਦੀਪ ਜਗਾਏ, ਤੇਲ ਬਾਤੀ ਨਾ ਕੋਇ ਰਖਾਇੰਦਾ। ਤੇਲ ਬਾਤੀ ਨਾ ਕੋਇ ਪਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਕਮਲਾਪਾਤੀ ਮੀਤ ਮੁਰਾਰ, ਥਿਰ ਘਰ ਸਾਚੇ ਕਰੇ ਰੁਸ਼ਨਾਈਆ। ਰਵ ਸਸ ਨਾ ਕੋਇ ਉਜਿਆਰ, ਸੂਰਜ ਚੰਨ ਨਾ ਕੋਇ ਚੜ੍ਹਾਈਆ। ਮੰਡਲ ਮੰਡਪ ਪਾਵੇ ਸਾਰ, ਕਰੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਡਿਆਈਆ। ਦਰ ਘਰ ਸਾਚਾ ਹਰਿ ਵਡਿਆਇਆ, ਸਚਖੰਡ ਦਵਾਰ ਸੋਭਾ ਪਾਇੰਦਾ। ਘਰ ਘਰ ਵਿਚ ਆਪ ਟਿਕਾਇਆ, ਥਿਰ ਘਰ ਸਾਚਾ ਨਾਉਂ ਧਰਾਇੰਦਾ। ਸਚ ਸਿੰਘਾਸਣ ਇਕ ਵਿਛਾਇਆ, ਪਾਵਾ ਚੂਲ ਨਾ ਕੋਇ ਬਣਾਇੰਦਾ। ਸੋਲਾਂ ਕਲੀਆਂ ਆਸਣ ਪਾਇਆ, ਆਪ ਆਪਣਾ ਖੇਲ ਖਿਲਾਇੰਦਾ। ਨਿਰਗੁਣ ਨੂਰ ਕਰ ਰੁਸ਼ਨਾਇਆ, ਜੋਤੀ ਜਾਮਾ ਭੇਖ ਵਟਾਇੰਦਾ। ਸ਼ਾਹੋ ਭੂਪ ਵਡ ਰਾਜ ਰਾਜਾਨਾ ਆਪਣਾ ਨਾਉਂ ਧਰਾਇਆ, ਸਚ ਸਿੰਘਾਸਣ ਚਰਨ ਟਿਕਾਇੰਦਾ। ਦਰ ਦਰਬਾਨ ਦਰ ਦਰਵੇਸ਼ ਆਪ ਅਖਵਾਇਆ, ਨਿਰਗੁਣ ਆਪਣੀ ਅਲਫ਼ੀ ਏਕਾ ਆਪਣੇ ਅੰਗ ਲਗਾਇੰਦਾ। ਆਪੇ ਨਿਉਂ ਨਿਉਂ ਸੀਸ ਝੁਕਾਇਆ, ਆਪੇ ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਉਚ ਅਟੱਲਾ, ਪੁਰਖ ਅਬਿਨਾਸ਼ੀ ਆਪੇ ਮੱਲਾ, ਆਪ ਆਪਣਾ ਬੰਕ ਸੁਹਾਇੰਦਾ। ਬੰਕ ਸੁਹਾਏ ਸਾਚਾ ਘਰ, ਘਰ ਸਾਚੇ ਵੱਜੀ ਵਧਾਈਆ। ਨਾ ਕੋਈ ਨਾਰੀ ਨਾ ਕੋਈ ਨਰ, ਨਰ ਨਰਾਇਣ ਆਪਣੀ ਰਚਨ ਰਚਾਈਆ। ਆਪਣਾ ਭੋਗ ਆਪੇ ਕਰ, ਆਪਣੀ ਸੇਜ ਹੰਢਾਈਆ। ਆਪੇ ਉਤਪਤ ਬਣ ਬਣ ਦੇਵੇ ਵਰ, ਆਪੇ ਆਪਣੀ ਗੋਦ ਸੁਹਾਈਆ। ਆਪੇ ਸੁੱਤ ਦੁਲਾਰਾ ਲਾਏ ਲੜ, ਅੰਗੀਕਾਰ ਆਪ ਕਰਾਈਆ। ਨਿਰਗੁਣ ਨਿਰਗੁਣ ਘਾੜਨ ਘੜ, ਨਿਰਗੁਣ ਨਿਰਗੁਣ ਝੋਲੀ ਪਾਈਆ। ਨਿਰਗੁਣ ਨਿਰਗੁਣ ਲਾਏ ਜੜ, ਨਾ ਸਕੇ ਕੋਇ ਉਖੜਾਈਆ। ਨਾ ਕੋਈ ਸੀਸ ਨਾ ਕੋਈ ਧੜ, ਰਕਤ ਬੂੰਦ ਨਾ ਮੇਲ ਮਿਲਾਈਆ। ਅੱਖਰ ਵਿਦਿਆ ਨਾ ਜਾਏ ਪੜ੍ਹ, ਨਿਸ਼ਅੱਖਰ ਕਰੇ ਪੜ੍ਹਾਈਆ। ਆਪਣੇ ਮੰਦਰ ਆਪੇ ਖੜ, ਸਵੱਛ ਸਰੂਪੀ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕੰਕਾਰਾ ਨਿਰਾਕਾਰਾ ਨਿਰਾਧਾਰਾ ਆਪ ਹੋ ਜਾਈਆ। ਨਿਰਾਕਾਰ ਨਿਰਗੁਣ ਦਾਤਾ, ਨਿਰਵੈਰ ਆਪਣਾ ਨਾਉਂ ਧਰਾਇੰਦਾ। ਆਦਿ ਜੁਗਾਦੀ ਪੁਰਖ ਬਿਧਾਤਾ, ਆਪਣਾ ਬਿਰਦ ਆਪ ਰਖਾਇੰਦਾ। ਆਪੇ ਪਿਤਾ ਆਪੇ ਮਾਤਾ, ਆਪੇ ਬਾਲਕ ਰੂਪ ਵਟਾਇੰਦਾ। ਆਪੇ ਦੇਵੇ ਆਪਣੀ ਸਾਚੀ ਦਾਤਾ, ਆਪੇ ਭਿੱਖਕ ਆਪਣੀ ਝੋਲੀ ਅੱਗੇ ਡਾਹਿੰਦਾ। ਆਪੇ ਜਾਣੇ ਜਣਾਏ ਆਪਣੀ ਗਾਥਾ, ਆਪੇ ਆਪਣਾ ਸ਼ਬਦ ਅਲਾਇੰਦਾ। ਆਪੇ ਚਲਾਏ ਆਪਣਾ ਰਾਥਾ, ਰਥ ਰਥਵਾਹੀ ਆਪ ਅਖਵਾਇੰਦਾ। ਆਪੇ ਨਿਭਾਏ ਆਪਣਾ ਸਾਥਾ, ਸਗਲਾ ਸੰਗ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਗੰਮੀ ਏਕਾ ਬੋਲ, ਸਚਖੰਡ ਦਵਾਰਾ ਦੇਵੇ ਖੋਲ੍ਹ, ਆਪਣਾ ਭੇਵ ਆਪ ਜਣਾਇੰਦਾ। ਭੇਵ ਅਭੇਦਾ ਹਰਿ ਜਣਾਇਆ, ਆਪਣੀ ਇਛਿਆ ਪੂਰ ਕਰਾਈਆ। ਸਤਿ ਸਤਿਵਾਦੀ ਸੇਵ ਕਮਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਆਦਿ ਜੁਗਾਦੀ ਵੇਸ ਵਟਾਇਆ, ਆਪ ਆਪਣੀ ਕਲ ਵਖਾਈਆ। ਆਪ ਆਪਣਾ ਰੂਪ ਵਟਾਇਆ, ਨਿਰਗੁਣ ਨਿਰਗੁਣ ਲਏ ਅੰਗੜਾਈਆ। ਵਿਸ਼ਵ ਆਪਣੀ ਗੋਦ ਬਹਾਇਆ, ਵਿਸ਼ਨੂੰ ਮੇਲਾ ਸਹਿਜ ਸੁਭਾਈਆ । ਘਰ ਅੰਮ੍ਰਿਤ ਨਾਭ ਚਵਾਇਆ, ਕਵਲ ਕਵਲਾ ਲਏ ਉਪਜਾਈਆ। ਆਪਣੀ ਡਾਲ੍ਹੀ ਫਲ ਲਗਾਇਆ, ਪੱਤ ਪੰਖੜੀਆਂ ਵੇਖ ਵਖਾਈਆ। ਆਪਣਾ ਰੂਪ ਆਪ ਵਟਾਇਆ, ਪਾਰਬ੍ਰਹਮ ਬ੍ਰਹਮ ਆਪਣਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਸਮਝਾਈਆ। ਉਪਜਿਆ ਪੂਤ ਬ੍ਰਹਮਾ ਸੁੱਤ, ਵਿਸ਼ਨੂੰ ਕਵਲ ਮੁਖ ਖੁਲ੍ਹਾਇਆ। ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਆਪਣਾ ਲੇਖਾ ਦਏ ਸਮਝਾਇਆ। ਵਾਰ ਥਿਤ ਨਾ ਕੋਈ ਰੁੱਤ, ਦਿਵਸ ਮਾਸ ਬਰਖ ਨਾ ਕੋਇ ਜਣਾਇਆ। ਪੰਜ ਤਤ ਨਾ ਕੋਈ ਬੁੱਤ, ਤ੍ਰੈਗੁਣ ਮਾਇਆ ਨਾ ਬੰਧਨ ਪਾਇਆ। ਨਿਰਗੁਣ ਧਰੀ ਨਿਰਗੁਣ ਜੋਤ, ਜੋਤੀ ਜੋਤ ਕਰ ਰੁਸ਼ਨਾਇਆ। ਨਾ ਕੋਈ ਵਰਨ ਨਾ ਕੋਈ ਗੋਤ, ਵੰਡਣ ਵੰਡ ਨਾ ਕੋਇ ਵੰਡਾਇਆ। ਨਾ ਕੋਈ ਤ੍ਰਿਸਨਾ ਨਾ ਕੋਈ ਖੋਟ, ਮਾਇਆ ਮਮਤਾ ਨਾ ਕੋਇ ਤਪਾਇਆ। ਹਉਮੇ ਹੰਗਤਾ ਨਾ ਲਾਏ ਕੋਈ ਚੋਟ, ਜੂਠ ਝੂਠ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਰੂਪ ਕਰ, ਆਪ ਆਪਣਾ ਬੰਸ ਸੁਹਾਇਆ। ਵਿਸ਼ਨੂੰ ਅੰਸ ਬ੍ਰਹਮ ਦੁਲਾਰਾ, ਬ੍ਰਹਮਾ ਬੰਸ ਸਰਬੰਸ ਵਡਿਆਈਆ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਆਪਣੀ ਮਹਿਮਾ ਆਪ ਕਰਾਈਆ। ਆਪਣੀ ਇਛਿਆ ਬਣ ਵਰਤਾਰਾ, ਸਾਚੀ ਭਿਛਿਆ ਤ੍ਰੈਗੁਣ ਰੂਪ ਦਰਸਾਈਆ। ਤ੍ਰੈਗੁਣ ਦੇਵੇ ਇਕ ਹੁਲਾਰਾ, ਤ੍ਰੈ ਲੋਕਾਂ ਕਰੇ ਕੁੜਮਾਈਆ। ਤ੍ਰੈ ਤ੍ਰੈ ਸੇਵਕ ਲਾਏ ਸੇਵਾਦਾਰਾ, ਸ਼ੰਕਰ ਆਪਣੀ ਬੂਝ ਬੁਝਾਈਆ। ਏਕਾ ਵਸਤ ਵਸਤ ਹਰਿ ਥਾਰਾ, ਥਿਰ ਆਪਣੇ ਹੱਥ ਰਖਾਈਆ। ਲੋਆਂ ਪੁਰੀਆਂ ਬਣਾਇਆ ਮਹੱਲ ਮੁਨਾਰਾ, ਇੱਟ ਗਾਰਾ ਨਾ ਕੋਇ ਲਗਾਈਆ। ਬੰਧਨ ਪਾਇਆ ਸੂਰਜ ਚੰਨ ਸਿਤਾਰਾ, ਆਕਾਸ਼ ਪਰਕਾਸ਼ ਆਪ ਟਿਕਾਈਆ। ਆਪੇ ਵਸਿਆ ਸਭ ਤੋਂ ਬਾਹਰਾ, ਬੇਅੰਤ ਬੇਪਰਵਾਹ ਹਰਿ ਵੱਡਾ ਵਡ ਵਡਿਆਈਆ। ਕਰੇ ਖੇਲ ਗੁਪਤ ਜ਼ਾਹਰਾ, ਜ਼ਾਹਰ ਜ਼ਹੂਰ ਸ਼ਹਿਨਸ਼ਾਹੀਆ। ਜੋਤੀ ਨੂਰ ਕਰ ਉਜਿਆਰਾ, ਆਪਣੀ ਧਾਰਾ ਆਪ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਆਪ ਆਪਣੀ ਦਇਆ ਕਮਾਈਆ। ਵਰ ਦਾਤਾ ਹਰਿ ਭੰਡਾਰੀ, ਤ੍ਰੈ ਤ੍ਰੈ ਵਸਤ ਆਪ ਵਰਤਾਇੰਦਾ। ਕਰੇ ਖੇਲ ਏਕੰਕਾਰੀ, ਓਅੰਕਾਰਾ ਆਪਣਾ ਨਾਉਂ ਦਰਸਾਇੰਦਾ। ਏਕਾ ਵਣਜ ਇਕ ਵਪਾਰੀ, ਏਕਾ ਹੱਟ ਖੁਲ੍ਹਾਇੰਦਾ। ਏਕਾ ਦਰ ਦਰਵੇਸ਼ ਬਣੇ ਭਿਖਾਰੀ, ਦਰ ਦਰ ਆਪਣੀ ਅਲਖ ਜਗਾਇੰਦਾ। ਏਕਾ ਇਸ਼ਟ ਗੁਰ ਵਡ ਪਨਹਾਰੀ, ਹਰਿ ਆਪਣਾ ਨਾਉਂ ਰਖਾਇੰਦਾ। ਏਕਾ ਪੂਜਾ ਇਕ ਪੁਜਾਰੀ, ਏਕਾ ਨਿਉਂ ਨਿਉਂ ਸੀਸ ਝੁਕਾਇੰਦਾ। ਏਕਾ ਸ਼ਾਹ ਸੱਚਾ ਸੁਲਤਾਨ ਕਰੇ ਸਿਕਦਾਰੀ, ਏਕਾ ਹੁਕਮੀ ਹੁਕਮ ਫਿਰਾਇੰਦਾ। ਏਕਾ ਵਸੇ ਮਹੱਲ ਅਟੱਲ ਉਚ ਮੁਨਾਰੀ, ਸਚਖੰਡ ਦਵਾਰੇ ਸੋਭਾ ਪਾਇੰਦਾ। ਏਕਾ ਤ੍ਰੈਗੁਣ ਮਾਇਆ ਦਏ ਆਧਾਰੀ, ਵਿਸ਼ਨ ਬ੍ਰਹਮਾ ਸ਼ਿਵ ਨਾਲ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਹਰਿ ਭਗਵਾਨ, ਬ੍ਰਹਮੇ ਵਿਸ਼ਨ ਸ਼ਿਵ ਆਪ ਸੁਣਾਇੰਦਾ। ਆਦਿ ਉਪਜਾਇਆ ਹਰਿ ਨਿਸ਼ਾਨ, ਆਦਿ ਆਦੀ ਆਪ ਅਖਵਾਇੰਦਾ। ਜਗਤ ਜੁਗਤ ਪਾਏ ਆਪਣੀ ਆਣ, ਜਾਗਰਤ ਜੋਤ ਇਕ ਟਿਕਾਇੰਦਾ। ਧੁਰਦਰਗਾਹੀ ਧੁਰ ਫ਼ਰਮਾਨ, ਦੋ ਜਹਾਨ ਆਪ ਚਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਰੱਖੀ ਆਣ, ਸਿਰ ਆਪਣਾ ਹੱਥ ਟਿਕਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਜੀਵ ਜੰਤ ਰੂਪ ਵਟਾਇੰਦਾ। ਚਾਰੇ ਖਾਣੀ ਕਰ ਪਛਾਣ, ਅੰਡਜ ਜੇਰਜ ਉਤਭੁਜ ਸੇਤਜ ਮੇਲ ਮਿਲਾਇੰਦਾ। ਨੌ ਨੌ ਚਾਰ ਚੌਕੜੀ ਜੁਗ ਇਕ ਗਿਆਨ, ਚਾਰ ਜੁਗ ਆਪਣਾ ਗੇੜ ਰਖਾਇੰਦਾ। ਬ੍ਰਹਮਾ ਸੁਣੇ ਲਾ ਲਾ ਕਾਨ, ਹਰਿ ਕਾ ਹੁਕਮ ਨਾ ਕੋਇ ਭਵਾਇੰਦਾ। ਵਿਸ਼ਨੂੰ ਕਰੇ ਚਰਨ ਧਿਆਨ, ਨੇਤਰ ਨੈਣਾਂ ਨੀਰ ਵਹਾਇੰਦਾ। ਸ਼ੰਕਰ ਵੇਖ ਹੋਇਆ ਹੈਰਾਨ, ਭੈ ਭਿਆਨਕ ਰੂਪ ਹਰਿ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕ ਇਕੇਲਾ, ਲੱਖ ਚੁਰਾਸੀ ਸੱਜਣ ਸੁਹੇਲਾ, ਆਪੇ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਇ ਰਖਾਇੰਦਾ। ਥਿਤ ਵਾਰ ਨਾ ਦਿਵਸ ਮਾਸ, ਵਦੀ ਸੁਦੀ ਨਾ ਕੋਇ ਰਖਾਈਆ । ਪੁਰਖ ਅਬਿਨਾਸ਼ੀ ਖੇਲ ਤਮਾਸ਼, ਦਰਗਾਹ ਸਾਚੀ ਆਪ ਖਲਾਈਆ। ਸਚਖੰਡ ਦਵਾਰੇ ਪਾਵੇ ਸਾਚੀ ਰਾਸ, ਸਾਚਾ ਤਖ਼ਤ ਆਪ ਸੁਹਾਈਆ। ਆਦਿ ਜੁਗਾਦੀ ਕਰ ਪਰਕਾਸ਼, ਪਰਮ ਪੁਰਖ ਆਪ ਅਖਵਾਈਆ। ਆਪਣੀ ਕਰੇ ਆਪੇ ਪੂਰੀ ਆਸ, ਬੇਆਸ ਨਾ ਹੋਏ ਖ਼ੁਦਾਈਆ। ਸਾਲਸ ਬਣੇ ਸ਼ਾਹੋ ਸ਼ਾਬਾਸ਼, ਸ਼ਾਹ ਸੁਲਤਾਨਾ ਭੁੱਲ ਨਾ ਜਾਈਆ। ਲੱਖ ਚੁਰਾਸੀ ਕਰ ਕਰ ਵਾਸ, ਪਵਣ ਸਵਾਸੀ ਦਏ ਸਲਾਹੀਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬ੍ਰਹਮ ਮਤ ਏਕਾ ਤਤ ਰਿਹਾ ਸਮਝਾਈਆ। ਬ੍ਰਹਮ ਮਤ ਇਕ ਗਿਆਨ, ਹਰਿ ਸ਼ਬਦੀ ਸ਼ਬਦ ਜਣਾਇਆ। ਪੁਰਖ ਅਬਿਨਾਸ਼ੀ ਸਚ ਨਿਸ਼ਾਨ, ਦਰ ਘਰ ਸਾਚੇ ਆਪ ਝੁਲਾਇਆ। ਏਕਾ ਹੁਕਮ ਇਕ ਫ਼ਰਮਾਣ, ਏਕਾ ਨਾਦੀ ਨਾਦ ਵਜਾਇਆ। ਏਕਾ ਰੂਪ ਸ੍ਰੀ ਭਗਵਾਨ, ਰੂਪ ਅਨੂਪਾ ਦਏ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਚੁਕਾਇਆ। ਸਾਚਾ ਲੇਖਾ ਜਗਤ ਧਾਰ, ਪਾਰਬ੍ਰਹਮ ਬ੍ਰਹਮੇ ਝੋਲੀ ਪਾਈਆ। ਸ਼ਬਦ ਜਣਾਈ ਵੇਦ ਚਾਰ, ਚਾਰੇ ਜੁਗ ਕਰੇ ਕੁੜਮਾਈਆ। ਚਾਰੇ ਖਾਣੀ ਕਰ ਤਿਆਰ, ਚਾਰੇ ਬਾਣੀ ਕਰੇ ਪੜ੍ਹਾਈਆ। ਚਾਰ ਜੁਗ ਕਰ ਵਰਤਾਰ, ਚਾਰ ਵਰਨ ਵੇਖ ਵਖਾਈਆ। ਚਾਰ ਯਾਰੀ ਪਾਵੇ ਸਾਰ, ਸਾਰ ਪਾਸ਼ਾ ਖੇਲ ਖਿਲਾਈਆ। ਅੰਤਮ ਬਾਜ਼ੀ ਜਾਏ ਹਾਰ, ਥਿਰ ਕੋਇ ਰਹਿਣ ਨਾ ਪਾਈਆ। ਨੌ ਨੌ ਚਾਰ ਚੌਕੜ ਜੁਗ ਕਰ ਖ਼ਵਾਰ, ਗੁਰ ਪੀਰ ਅਵਤਾਰ ਸਾਧ ਸੰਤ ਸੇਵਾ ਲਾਈਆ। ਪੰਡਤ ਪਾਂਧੇ ਉਚੀ ਕੂਕਣ ਕਰਨ ਪੁਕਾਰ, ਵੇਦ ਸਿਮਰਤ ਸ਼ਾਸਤਰ ਦੇਣ ਦੁਹਾਈਆ। ਮੁੱਲਾਂ ਸ਼ੇਖ਼ ਮਸਾਇਕ ਪੀਰ ਰੋਵਣ ਜ਼ਾਰੋ ਜ਼ਾਰ, ਦਸਤਗੀਰ ਰਹੇ ਕੁਰਲਾਈਆ। ਹਰਿ ਕਾ ਖੇਲ ਅਪਰ ਅਪਾਰ, ਅੰਜੀਲ ਕੁਰਾਨ ਨਾ ਸਕੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਚਾਰ ਜੁਗ ਜਗਤ ਗੇੜਾ, ਹਰਿ ਸਾਚਾ ਆਪ ਦਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਚੁੱਕਿਆ ਝੇੜਾ, ਕਲਜੁਗ ਵੇਲਾ ਅੰਤਮ ਆਇੰਦਾ। ਹੱਕ ਹਕੀਕਤ ਲਾਸ਼ਰੀਕ ਕਰੇ ਹੱਕ ਨਬੇੜਾ, ਬੇਐਬ ਐਬ ਸਰਬ ਵੇਖ ਵਖਾਇੰਦਾ। ਜਨ ਭਗਤਾਂ ਬੰਨ੍ਹੇ ਆਪੇ ਬੇੜਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਧਰਤ ਮਾਤ ਦਾ ਖੁਲ੍ਹਾ ਕਰੇ ਵੇਹੜਾ, ਪ੍ਰਿਥਮੀ ਆਕਾਸ਼ ਆਪ ਆਪਣੀ ਰਚਨ ਰਚਾਇੰਦਾ। ਲੱਖ ਚੁਰਾਸੀ ਮਨਮਤ ਉਲਟਾ ਦੇਵੇ ਗੇੜਾ, ਬੁਧ ਬਿਬੇਕ ਨਾ ਕੋਇ ਰਖਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਕਾਇਆ ਨਗਰ ਵਸੇ ਖੇੜਾ, ਹਰਿ ਕਾ ਨਾਮ ਨਾ ਕੋਇ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦਏ ਹੁਲਾਰਾ, ਆਪੇ ਜਾਣੇ ਆਰ ਪਾਰ ਕਿਨਾਰਾ, ਦੂਰ ਦੁਰਾਡਾ ਵੇਖ ਵਖਾਇੰਦਾ। ਕਲਜੁਗ ਅੰਤਮ ਆਈ ਵਾਰ, ਧਰਤੀ ਕੂਕੇ ਦਏ ਦੁਹਾਈਆ। ਮਾਣਸ ਮਾਨੁਖ ਆਪ ਆਪਣਾ ਗਏ ਹਾਰ, ਧੀਰਜ ਜਤ ਸਤਿ ਸੰਤੋਖ ਨਾ ਕੋਇ ਰਖਾਈਆ। ਨਾ ਕੋਈ ਪੁਰਖ ਨਾ ਕੋਈ ਨਾਰ, ਸਾਚਾ ਕੰਤ ਨਾ ਕੋਇ ਹੰਢਾਈਆ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਕੂੜੀ ਕਿਰਿਆ ਕਰਮ ਕੁੜਮਾਈਆ। ਹਰਿ ਮਿਲਿਆ ਨਾ ਕੰਤ ਭਤਾਰ, ਆਤਮ ਸੇਜ ਨਾ ਕੋਇ ਸੁਹਾਈਆ। ਘਰ ਮੰਦਰ ਨਾ ਹੋਏ ਉਜਿਆਰ, ਦੀਵਾ ਬਾਤੀ ਨਾ ਕੋਇ ਜਗਾਈਆ। ਸੁਰਤ ਸਵਾਣੀ ਰੋਵੇ ਜ਼ਾਰੋ ਜ਼ਾਰ, ਬੇਆਬ ਮਰੇ ਤਿਹਾਈਆ। ਅੰਮ੍ਰਿਤ ਝਿਰਨਾ ਝਿਰੇ ਨਾ ਠੰਡਾ ਠਾਰ, ਭਰ ਪਿਆਲਾ ਜਾਮ ਨਾ ਕੋਇ ਪਿਆਈਆ। ਅਠਸਠ ਤੀਰਥ ਗਏ ਹਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਸਾਧ ਸੰਤ ਸਾਚਾ ਕਰੇ ਨਾ ਕੋਇ ਸ਼ੰਗਾਰ, ਤਨ ਝੂਠੀ ਭਿਬੂਤ ਰਹੇ ਰਮਾਈਆ। ਮਿਲੇ ਮੇਲ ਨਾ ਪੀਆ ਪਰੀਤਮ ਯਾਰ, ਤਿਰੀਆ ਤ੍ਰਿਖਾ ਨਾ ਕੋਇ ਬੁਝਾਈਆ। ਤ੍ਰੈਗੁਣ ਮਾਇਆ ਜਗਤ ਭੰਡਾਰ, ਪੰਚ ਵਿਕਾਰਾ ਵੰਡ ਵੰਡਾਈਆ। ਆਸਾ ਤ੍ਰਿਸ਼ਨਾ ਕਰੇ ਖ਼ਵਾਰ, ਘਰ ਘਰ ਜੋਬਨ ਰਹੀ ਵਖਾਈਆ। ਮਨਮੁਖ ਜੀਵ ਨਾ ਪਾਏ ਸਾਰ, ਹਰਿ ਕਾ ਰੂਪ ਨਾ ਕੋਇ ਦਰਸਾਈਆ। ਗੁਰਮੁਖ ਵਿਰਲਾ ਉਤਰੇ ਪਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਬੰਦ ਕਿਵਾੜੀ ਖੋਲ੍ਹ ਕਿਵਾੜ, ਪੰਚਮ ਧਾੜ ਦਏ ਮਿਟਾਈਆ। ਕਿਰਪਾ ਕਰ ਆਪ ਨਿਰੰਕਾਰ, ਨਿਰਗੁਣ ਸਰਗੁਣ ਲਏ ਮਿਲਾਈਆ। ਏਕਾ ਨੈਣ ਦਏ ਉਘਾੜ, ਦੋਏ ਲੋਚਨ ਬੰਦ ਵਖਾਈਆ। ਵਾ ਨਾ ਲੱਗੇ ਤੱਤੀ ਹਾੜ, ਬਖ਼ਸ਼ੇ ਸਤਿਗੁਰ ਚਰਨ ਸੱਚੀ ਸਰਨਾਈਆ। ਸਾਚੇ ਪੌੜੇ ਦੇਵੇ ਚਾੜ੍ਹ, ਚੌਥੇ ਪਦ ਮੇਲ ਮਿਲਾਈਆ। ਪੰਚਮ ਨਾਦ ਸ਼ਬਦ ਧੁਨਕਾਰ, ਘਰ ਮੰਦਰ ਦਏ ਸੁਣਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਕਾਗਦ ਕਲਮ ਨਾ ਲਿਖੇ ਸ਼ਾਹੀਆ। ਬ੍ਰਹਮਾ ਵੇਤਾ ਨਾ ਪਾਵੇ ਸਾਰ, ਚਾਰ ਵੇਦ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਲੋਕਮਾਤੀ ਲੈ ਅਵਤਾਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਜੁਗਾ ਜੁਗੰਤਰ ਇਕ ਅਵਤਾਰਾ, ਸੋ ਪੁਰਖ ਨਿਰੰਜਣ ਰੂਪ ਵਟਾਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਆਰਾ, ਖ਼ਾਲਕ ਖ਼ਲਕ ਵਿਚ ਕਰਾਇੰਦਾ। ਏਕੰਕਾਰਾ ਹੋ ਉਜਿਆਰਾ, ਆਦਿ ਨਿਰੰਜਣ ਜੋਤ ਜਗਾਇੰਦਾ। ਸ੍ਰੀ ਭਗਵਾਨ ਪਾਵੇ ਸਾਰਾ, ਅਬਿਨਾਸ਼ੀ ਕਰਤਾ ਮੇਲ ਮਿਲਾਇੰਦਾ। ਪਾਰਬ੍ਰਹਮ ਬ੍ਰਹਮ ਦਏ ਹੁਲਾਰਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸਰਗੁਣ ਰੂਪ ਵਿਚ ਸੰਸਾਰਾ, ਪੰਜ ਤਤ ਨਾਤਾ ਜੋੜ ਜੁੜਾਇੰਦਾ। ਗੁਰਮੁਖ ਸਾਜਣ ਕਰ ਪਿਆਰਾ, ਤ੍ਰੈਗੁਣ ਮਾਇਆ ਫੰਦ ਕਟਾਇੰਦਾ। ਜੋਤ ਨਿਰੰਜਣ ਦੀਪਕ ਕਰ ਉਜਿਆਰਾ, ਅਗਿਆਨ ਅੰਧੇਰ ਗਵਾਇੰਦਾ। ਅਨਹਦ ਸ਼ਬਦ ਸੱਚੀ ਧੁਨਕਾਰਾ, ਪੰਚਮ ਮਿਲ ਸਖੀਆਂ ਮੰਗਲ ਗਾਇੰਦਾ। ਵੇਖੇ ਵਿਗਸੇ ਕਰੇ ਵਿਚਾਰਾ, ਵੇਖਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਹਰਿ ਪਰਵੇਸ਼, ਜੋਤੀ ਜਾਮਾ ਭੇਖ ਵਟਾਇੰਦਾ। ਆਪੇ ਨਰ ਆਪ ਨਰੇਸ਼, ਆਪੇ ਸੇਵਕ ਸੇਵ ਕਮਾਇੰਦਾ। ਆਪੇ ਲੇਖਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਦਰ ਦਰ ਆਪੇ ਅਲੱਖ ਜਗਾਇੰਦਾ। ਆਪੇ ਵੇਖਣਹਾਰਾ ਮੁੱਛ ਦਾੜ੍ਹੀ ਕੇਸ, ਆਪੇ ਆਪਣਾ ਮੂੰਡ ਮੁੰਡਾਇੰਦਾ। ਆਪੇ ਬਹਿ ਬਹਿ ਲਿਖਣਹਾਰਾ ਲੇਖ, ਲਿਖਿਆ ਲੇਖਾ ਆਪ ਮਿਟਾਇੰਦਾ। ਆਪੇ ਚਾਰ ਜੁਗ ਕਰ ਪਰਵੇਸ਼, ਆਪਣੀ ਚੌਕੜੀ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਖੇਲ ਆਪ ਖਲਾਇੰਦਾ। ਕਲਜੁਗ ਅੰਤਮ ਖੇਲ ਕਰਤਾਰ, ਆਪਣੀ ਆਪ ਕਰਾਈਆ। ਨਿਹਕਲੰਕਾ ਲੈ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਡੰਕਾ ਵਿਚ ਸੰਸਾਰ, ਚਾਰੋਂ ਕੁੰਟ ਦਏ ਸੁਣਾਈਆ। ਨੌ ਖੰਡ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਬ੍ਰਹਿਮੰਡ ਮਾਰਨਹਾਰਾ ਮਾਰ, ਚੌਦਾਂ ਲੋਕ ਦਏ ਹਿਲਾਈਆ। ਚੌਦਾਂ ਤਬਕਾਂ ਕਰ ਖ਼ਵਾਰ, ਸਦੀ ਚੌਧਵੀਂ ਵੇਖ ਵਖਾਈਆ। ਚੌਦਸ ਚੰਨ ਨਾ ਹੋਏ ਉਜਿਆਰ, ਅਮਾਵਸ ਰੈਣ ਸਰਬ ਲੋਕਾਈਆ। ਬਿਨ ਸਤਿਗੁਰ ਪੂਰੇ ਨਾ ਪਾਵੇ ਕੋਇ ਸਾਰ, ਭਵ ਸਾਗਰ ਪਾਰ ਨਾ ਕੋਇ ਕਰਾਈਆ। ਰਾਏ ਧਰਮ ਕਰੇ ਖ਼ਵਾਰ, ਚਿਤਰ ਗੁਪਤ ਦਏ ਗਵਾਹੀਆ। ਲਾੜੀ ਮੌਤ ਕਰ ਸ਼ੰਗਾਰ, ਕਲਜੁਗ ਜੀਵਾਂ ਲਏ ਪਰਨਾਈਆ। ਹਰਿਜਨ ਸਾਚੇ ਉਤਰਨ ਪਾਰ, ਜਿਸ ਜਨ ਮਿਲਿਆ ਹਰਿ ਸੱਚਾ ਪਾਤਸ਼ਾਹੀਆ। ਏਕਾ ਨਾਮ ਦਏ ਆਧਾਰ, ਹਰਿ ਹਿਰਦੇ ਵਿਚ ਟਿਕਾਈਆ। ਅਜੱਪਾ ਜਾਪ ਕਰ ਤਿਆਰ, ਕੰਠ ਮਾਲਾ ਆਪ ਪਹਿਨਾਈਆ। ਰਸਨਾ ਜਿਹਵਾ ਨਾ ਕੋਇ ਵਿਚਾਰ, ਸਵਾਸ ਸਵਾਸ ਵਿਚ ਸਮਾਈਆ। ਬੱਤੀ ਦੰਦ ਨਾ ਕਰੇ ਪੁਕਾਰ, ਉਚੀ ਕੂਕ ਨਾ ਕੋਇ ਸੁਣਾਈਆ। ਹਰਿ ਕਾ ਛੰਦ ਸੁਹਾਗੀ ਨਿਝਰ ਧਾਰ, ਧੁਨ ਆਤਮਕ ਆਪ ਅਲਾਈਆ। ਬ੍ਰਹਮ ਆਤਮ ਕਰੇ ਪਿਆਰ, ਈਸ਼ ਜੀਵ ਕਰ ਕੁੜਮਾਈਆ। ਜਗਤ ਜਗਦੀਸ਼ ਪਾਵੇ ਸਾਰ, ਜੁਗਤ ਜਗਤ ਜੁਗ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਕਰੇ ਪਾਰ, ਜਮ ਕੀ ਫਾਸੀ ਦਏ ਤੁੜਾਈਆ। ਘਨਕਪੁਰ ਵਾਸੀ ਮੀਤ ਮੁਰਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੀਆ ਏਕਾ ਬਾਤੀ, ਆਪ ਜਗਾਏ ਕਮਲਾਪਾਤੀ, ਮੇਟੇ ਰੈਣ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਸਤਿਜੁਗ ਸਾਚਾ ਚੰਦ ਚੜ੍ਹੌਣਾ, ਪਾਰਬ੍ਰਹਮ ਬ੍ਰਹਮ ਦਇਆ ਕਮਾਇੰਦਾ। ਗੁਰਮੁਖ ਗੁਰਸਿਖ ਦੀਪਕ ਆਪ ਜਗੌਣਾ, ਤਨ ਮੰਦਰ ਆਪ ਸੁਹਾਇੰਦਾ। ਅੰਮ੍ਰਿਤ ਜਾਮ ਪਿਆਲਾ ਇਕ ਪਿਔਣਾ, ਨਿਝਰ ਝਿਰਨਾ ਇਕ ਝਿਰਾਇੰਦਾ। ਅਨਹਦ ਨਾਦ ਇਕ ਵਜੌਣਾ, ਕਾਇਆ ਬੰਕ ਆਪ ਸੁਣਾਇੰਦਾ। ਬ੍ਰਹਮ ਬ੍ਰਹਿਮਾਦੀ ਭੇਵ ਖੁਲ੍ਹੌਣਾ, ਦੂਈ ਦਵੈਤੀ ਪੜਦਾ ਆਪ ਉਠਾਇੰਦਾ। ਬੋਧ ਅਗਾਧ ਸ਼ਬਦ ਜਣੌਣਾ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਵਾਦ ਵਿਵਾਦ ਸਰਬ ਮਿਟੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਕਰ, ਘਰ ਆਪਣਾ ਮੇਲ ਮਿਲਾਇੰਦਾ। ਘਰ ਮੇਲਾ ਅੰਤਮ ਧਾਰ, ਕਾਇਆ ਕੰਚਨ ਗੜ੍ਹ ਸੁਹਾਇਆ। ਸਤਿਗੁਰ ਪੂਰਾ ਕਰ ਪਿਆਰ, ਤਨ ਮੰਦਰ ਵੇਖ ਵਖਾਇਆ। ਡੂੰਘੀ ਕੰਦਰ ਕਰ ਪਿਆਰ, ਹੰਕਾਰੀ ਜੰਦਰ ਤੋੜ ਤੁੜਾਇਆ। ਮਨ ਬੰਦਰ ਫੜ ਹੰਕਾਰ, ਗੁਰ ਸ਼ਬਦੀ ਬੰਧਨ ਪਾਇਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚਵਾਇਆ। ਦੁਰਮਤ ਮੈਲ ਦਏ ਉਤਾਰ, ਜੋ ਜਨ ਸਰਨਾਈ ਆਇਆ। ਕਾਦਰ ਕੁਦਰਤ ਕਰੇ ਪਿਆਰ, ਕੁਦਰਤ ਕਾਦਰ ਵੇਖ ਵਖਾਇਆ। ਹਰਿਜਨ ਸਾਚੇ ਕਰ ਪਿਆਰ, ਸਤਿਜੁਗ ਸਾਚਾ ਮਾਰਗ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਮਗਰੀ ਝੋਲੀ ਪਾਇਆ। ਸਚ ਸਮਗਰੀ ਨਾਮ ਧਨ ਰਾਸ, ਗੁਰਮੁਖਾਂ ਝੋਲੀ ਪਾਇੰਦਾ। ਨਿਜ ਘਰ ਆਤਮ ਕਰ ਕਰ ਵਾਸ, ਬੰਦ ਖ਼ੁਲਾਸੀ ਆਪ ਕਰਾਇੰਦਾ। ਅੰਧੇਰੀ ਕੰਦਰ ਕਰ ਪਰਕਾਸ਼, ਕੋਟਨ ਕੋਟ ਰਵ ਸਸ ਆਪ ਚੜ੍ਹਾਇੰਦਾ। ਸਤਿ ਸੰਤੋਖ ਧੀਰਜ ਜਤ ਦਏ ਧਰਵਾਸ, ਧਰਮ ਦਇਆ ਇਕ ਵਖਾਇੰਦਾ। ਗੁਰਸਿਖਾਂ ਪੂਰੀ ਕਰੇ ਆਸ, ਪੂਰਬ ਜਨਮ ਲੇਖੇ ਲਾਇੰਦਾ। ਹਰਿਜਨ ਹੋਏ ਨਾ ਮਾਤ ਉਦਾਸ, ਹਰਿ ਕੀ ਪੌੜੀ ਆਪ ਚੜ੍ਹਾਇੰਦਾ। ਲੇਖਾ ਕੱਟੇ ਦਸ ਦਸ ਮਾਸ, ਮਾਤ ਗਰਭ ਨਾ ਅਗਨ ਤਪਾਇੰਦਾ। ਲੇਖੇ ਲਾਏ ਸਵਾਸ ਸਵਾਸ, ਜੋ ਜਨ ਸੋਹੰ ਰਸਨਾ ਗਾਇੰਦਾ। ਪਾਰ ਕਰਾਏ ਪ੍ਰਿਥਮੀ ਆਕਾਸ਼, ਸਚਖੰਡ ਦਵਾਰੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਬਣੇ ਮੀਤ ਮੁਰਾਰ, ਆਦਿ ਜੁਗਾਦੀ ਲੈ ਅਵਤਾਰ, ਗੁਰ ਗੁਰ ਆਪਣਾ ਨਾਉਂ ਧਰਾਇੰਦਾ। ਗੁਰ ਚੇਲਾ ਗੁਰ ਸਾਖਿਆਤ, ਗੁਰ ਗਹਿਰ ਗੰਭੀਰ ਸਮਾਇੰਦਾ। ਗੁਰਸਿਖ ਸੱਜਣ ਬਣਾਏ ਪਾਰ ਜ਼ਾਤ, ਗੁਰ ਗੁਰਮੁਖ ਸੇਵ ਕਮਾਇੰਦਾ। ਗੁਰ ਹਰਿਜਨ ਮੇਟੇ ਅੰਧੇਰੀ ਰਾਤ, ਗੁਰ ਸਤਿ ਸਤਿ ਸਤਿ ਸਾਚਾ ਚੰਦ ਚੜ੍ਹਾਇੰਦਾ। ਗੁਰ ਗਹਿਰ ਗੰਭੀਰਾ ਪੁੱਛੇ ਵਾਤ, ਆਦਿ ਅੰਤ ਸੰਗ ਨਿਭਾਇੰਦਾ। ਗੁਰ ਕੱਢੇ ਹਉਮੇ ਪੀੜਾ, ਅੰਮ੍ਰਿਤ ਸੀਰਾ ਮੁਖ ਚੁਆਇੰਦਾ। ਗੁਰ ਤੋੜੇ ਜਗਤ ਜ਼ੰਜੀਰਾ, ਨਾਮ ਡੋਰੀ ਆਪ ਬੰਧਾਇੰਦਾ। ਗੁਰ ਚੋਟੀ ਚਾੜ੍ਹੇ ਫੜ ਅਖ਼ੀਰਾ, ਚੌਥੇ ਘਰ ਆਪ ਬਹਾਇੰਦਾ। ਗੁਰ ਲੇਖਾ ਜਾਣੇ ਸ਼ਾਹ ਹਕੀਰਾ, ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਇਸ਼ਟ ਦੇਵ ਨਮੋ ਵਾਸਤਕ ਰੂਪ, ਵਿਸ਼ਵ ਆਪਣਾ ਨਾਉਂ ਧਰਾਇੰਦਾ। ਗੁਰ ਵਿਸ਼ਵ ਚਾਰ ਵਰਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੇਖ ਵਖਾਈਆ। ਗੁਰ ਸਤਿਗੁਰ ਪੂਰਾ ਬਖ਼ਸ਼ੇ ਏਕਾ ਸਰਨ, ਚਰਨ ਕਵਲ ਵੱਡੀ ਵਡਿਆਈਆ। ਸਤਿਗੁਰ ਪੂਰਾ ਲੇਖਾ ਚੁਕਾਏ ਮਰਨ ਡਰਨ, ਤਰਨੀ ਤਰਨ ਆਪ ਅਖਵਾਈਆ। ਗੁਰ ਗੁਰ ਖੋਲ੍ਹੇ ਹਰਨ ਫਰਨ, ਨਿਜ ਨੇਤਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚਾ ਤਾਰਿਆ, ਸਿਰ ਹੱਥ ਰੱਖ ਕਰਤਾਰ। ਆਵਣ ਜਾਵਣ ਗੇੜ ਨਵਾਰਿਆ, ਲੱਖ ਚੁਰਾਸੀ ਉਤਰੇ ਪਾਰ। ਏਕਾ ਬਖ਼ਸ਼ੇ ਚਰਨ ਪਿਆਰਿਆ, ਘਨਕ ਪੁਰ ਵਾਸੀ ਹੋ ਉਜਿਆਰ। ਪਿਛਲਾ ਲੇਖਾ ਆਪਣੀ ਹੱਥੀਂ ਪਾੜਿਆ, ਲੇਖਾ ਚੁੱਕਿਆ ਧਰਮ ਦਵਾਰ। ਪਾਇਆ ਦਰਸ ਹਰਿ ਨਿਰੰਕਾਰਿਆ, ਦਰਸ ਦੇਵੇ ਆਪ ਕਰਤਾਰ। ਮਾਣਸ ਜਨਮ ਨਾ ਜੂਏ ਹਾਰਿਆ, ਮਿਲਿਆ ਮੇਲ ਮੀਤ ਮੁਰਾਰ। ਘਰ ਸੋਹੇ ਬੰਕ ਦਵਾਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਹਰਿ ਹਰਿ ਮੇਲਾ ਗੁਰੂ ਗੁਰ ਚੇਲਾ ਨਾਰੀ ਕੰਤ ਭਤਾਰ। ਕੰਤ ਭਤਾਰ ਸਰਬ ਸੁਖ ਸਵਾਮੀ, ਗਹਿਰ ਗੰਭੀਰ ਅਖਵਾਇੰਦਾ। ਨੇਹਕਰਮ ਕਰੇ ਨੇਹਕਾਮੀ, ਨਿਰਧਨ ਸਰਧਨ ਆਪਣੇ ਲੇਖੇ ਲਾਇੰਦਾ। ਸਰਬ ਜੀਆਂ ਬਿਧ ਜਾਣੇ ਅੰਤਰ ਅੰਤਰਜਾਮੀ, ਅੰਤਰਗਤ ਆਪੇ ਵੇਖ ਵਖਾਇੰਦਾ। ਜਨ ਭਗਤਾਂ ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀ, ਭਰ ਪਿਆਲਾ ਜਾਮ ਪਿਆਇੰਦਾ। ਅਗੰਮ ਅਗੰਮੜਾ ਸੁਣਾਏ ਅਗੰਮੀ ਬਾਣੀ, ਨਾਦ ਅਨਾਦ ਆਪਣਾ ਆਪ ਵਜਾਇੰਦਾ। ਗੁਰਮੁਖ ਗੁਰਸਿਖ ਪਾਇਆ ਪਦ ਪਦ ਨਿਰਬਾਣੀ, ਸਚ ਨਿਸ਼ਾਨੀ, ਇਕ ਵਖਾਇੰਦਾ। ਚਾਰ ਵਰਨ ਚਾਰ ਜੁਗ ਹਰਿਜਨ ਗਾਏ ਅਕਥ ਕਹਾਣੀ, ਕਥ ਕਥਾ ਕਥ ਆਪ ਸੁਣਾਇੰਦਾ। ਗੁਰਸਿਖ ਧੁਰਦਰਗਾਹੇ ਬਣੀ ਸਾਚੀ ਰਾਣੀ, ਦਰਗਹ ਸਾਚੀ ਸਚ ਮਹੱਲ ਉਚ ਅੱਟਲ ਮੁਨਾਰ ਆਪ ਬਹਾਇੰਦਾ। ਸਤਿਗੁਰ ਸੱਚਾ ਸਾਹਿਬ ਸੁਲਤਾਨ ਆਦਿ ਜੁਗਾਦਿ ਜੁਗਾ ਜੁਗੰਤ ਕਰੇ ਸਦਾ ਪ੍ਰਿਤਪਾਲੀ, ਪ੍ਰਿਤਪਾਲਕ ਆਪਣਾ ਨਾਉਂ ਰਖਾਇੰਦਾ। ਕਲਜੁਗ ਅੰਤਮ ਬਣਿਆ ਵਾਲੀ, ਗੁਰਮੁਖਾਂ ਭੰਡਾਰੇ ਭਰੇ ਖਾਲੀ, ਖਾਲੀ ਆਪਣੇ ਹੱਥ ਰਖਾਇੰਦਾ। ਨਿਰਗੁਣ ਚਲੀ ਅਵੱਲੜੀ ਚਾਲੀ, ਸਰਗੁਣ ਭੇਵ ਨਾ ਕੋਇ ਪਾਇੰਦਾ। ਗ਼ਰੀਬ ਨਿਮਾਣਿਆਂ ਕਰੇ ਆਪ ਦਲਾਲੀ, ਸ਼ਬਦ ਵਿਚੋਲਾ ਨਾਉਂ ਧਰਾਇੰਦਾ। ਕਾਇਆ ਮੰਦਰ ਅੰਦਰ ਵਸੇ ਸੱਚੀ ਧਰਮਸਾਲੀ, ਛੱਪਰ ਛੰਨ ਚਾਰ ਦੀਵਾਰ ਨਾ ਕੋਇ ਬਣਾਇੰਦਾ। ਘਰ ਘਰ ਅੰਦਰ ਨਿਰਗੁਣ ਜੋਤ ਜਗੇ ਅਕਾਲੀ, ਪੁਰਖ ਅਕਾਲ ਆਪ ਜਗਾਇੰਦਾ। ਹਰਿ ਸੰਗਤ ਬੂਟਾ ਲਾਇਆ ਮਾਲੀ, ਕੁਲ ਮਾਲਕ ਖ਼ਾਲਕ ਆਪਣੀ ਖ਼ਲਕ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣੀ ਕਿਰਪਾ ਆਪੇ ਕਰ, ਗੁਰਮੁਖ ਸੱਜਣ ਲਏ ਵਰ, ਘਰ ਆਪਣਾ ਮੇਲ ਮਿਲਾਇੰਦਾ। ਘਰ ਮੇਲਾ ਭਗਵੰਤ, ਘਰ ਘਰ ਵਿਚ ਵਧਾਈਆ। ਘਰ ਮੇਲਾ ਗੁਰੂ ਗੁਰ ਸੰਤ, ਘਰ ਘਰ ਵਿਚ ਖ਼ੁਸ਼ੀ ਵਖਾਈਆ। ਘਰ ਸ਼ਬਦ ਨਾਦ ਧੁਨ ਮੰਤ, ਘਰ ਅਨਹਦ ਰਾਗ ਅਲਾਈਆ। ਘਰ ਮਾਇਆ ਪਾਏ ਬੇਅੰਤ, ਘਰ ਘਰ ਵਿਚ ਗੂੜ੍ਹੀ ਨੀਂਦ ਸਵਾਈਆ। ਘਰ ਘਰ ਵਿਚ ਉਠਾਏ ਹਰਿਜਨ ਸਾਚਾ ਸੰਤ, ਜਿਸ ਜਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਨਾਰੀ ਕੰਤ, ਮੇਲ ਮਿਲਾਵਾ ਹਰਿ ਭਗਵੰਤ, ਆਦਿ ਜੁਗਾਦੀ ਮਹਿਮਾ ਅਗਣਤ, ਸਾਧ ਸੰਤ ਵੇਦ ਪੁਰਾਨ ਸ਼ਾਸਤਰ ਸਿਮਰਤ ਰਹੇ ਜਸ ਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਾਕਾਰ ਨਿਰਗੁਣ ਏਕਾ ਰੂਪ ਸਮਾਈਆ।