੫ ਚੇਤ ੨੦੧੮ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਕੌਮੀ ਫ਼ਾਰਮ ਜ਼ਿਲਾ ਕਰਨਾਲ
ਗੁਰਸਿਖ ਰੂਪ ਸਚ ਨਿਸ਼ਾਨ, ਗੁਰ ਗੋਬਿੰਦ ਆਪ ਝੁਲਾਇੰਦਾ। ਆਪ ਪਰਗਟਾਏ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਵਖਾਇੰਦਾ। ਦੇਵਣਹਾਰਾ ਧੁਰ ਫ਼ਰਮਾਨ, ਸ਼ਬਦ ਅਨਾਦੀ ਨਾਦ ਸੁਣਾਇੰਦਾ। ਗੁਰਸਿਖ ਗੁਰ ਗੁਰ ਮੇਲ ਮਿਲਾਏ ਆਣ, ਦੂਰ ਦੁਰਾਡਾ ਪੰਧ ਮੁਕਾਇੰਦਾ। ਧੰਨ ਗੁਰਸਿਖ ਜਿਸ ਆਤਮ ਅੰਤਰ ਬ੍ਰਹਮ ਗਿਆਨ, ਨੇਤਰ ਲੋਚਣ ਨੈਣ ਖੁਲ੍ਹਾਇੰਦਾ। ਸੋ ਗੁਰਸਿਖ ਚਤੁਰ ਸੁਘੜ ਸੁਜਾਨ, ਜਿਸ ਜਨ ਆਪਣੀ ਦਇਆ ਕਮਾਇੰਦਾ। ਅੰਮ੍ਰਿਤ ਸਰੋਵਰ ਸਚ ਨਹਾਨ, ਸਰ ਅੰਮ੍ਰਿਤ ਸੋ ਵਡਿਆਇੰਦਾ। ਕੋਟਨ ਕੋਟ ਗੁਰ ਪੁਰਖ ਅਬਿਨਾਸ਼ ਰਾਹ ਤਕਾਣ, ਨੇਤਰ ਨੈਣ ਸਰਬ ਉਠਾਇੰਦਾ। ਆਦਿ ਜੁਗਾਦੀ ਇਕ ਭਗਵਾਨ, ਜੁਗ ਜੁਗ ਆਪਣਾ ਖੇਲ ਵਖਾਇੰਦਾ। ਲੱਖ ਚੁਰਾਸੀ ਦੇਵਣਹਾਰਾ ਜੀਆ ਦਾਨ, ਜੀਵਨ ਜੁਗਤ ਆਪਣੇ ਹੱਥ ਰਖਾਇੰਦਾ। ਨਵ ਖੰਡ ਪ੍ਰਿਥਮੀ ਸੱਤ ਦੀਪ ਵੇਖਣਹਾਰਾ ਮਾਰ ਧਿਆਨ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਨੂਰ ਨੂਰ ਮਹਾਨ, ਆਦਿ ਨਿਰੰਜਣ ਵਡ ਮਿਹਰਵਾਨ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਹਰਿ ਪੁਰਖ ਨਿਰੰਜਣ ਸਾਚਾ ਕਾਹਨ, ਏਕੰਕਾਰਾ ਵਡ ਬਲਵਾਨ, ਆਦਿ ਜੁਗਾਦਿ ਵੇਸ ਵਟਾਇੰਦਾ। ਸ੍ਰੀ ਭਗਵਾਨ ਦੇਵਣਹਾਰਾ ਧੁਰ ਫ਼ਰਮਾਨ, ਅਬਿਨਾਸ਼ੀ ਕਰਤਾ ਨੌਜਵਾਨ, ਪਾਰਬ੍ਰਹਮ ਰੂਪ ਰੰਗ ਰੇਖ ਨਾ ਕੋਇ ਵਖਾਇੰਦਾ । ਲੋਕਮਾਤ ਹੋਏ ਪਰਧਾਨ, ਹਰਿਜਨ ਸਾਚੇ ਲਏ ਪਛਾਣ, ਬ੍ਰਹਮ ਪਾਰਬ੍ਰਹਮ ਦੇਵਣਹਾਰਾ ਮਾਣ, ਈਸ਼ ਜੀਵ ਮੇਲ ਮਿਲਾਇੰਦਾ। ਗੁਰਸਿਖ ਵਖਾਏ ਸਚ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਇਕ ਇਕੱਲਾ ਖੇਲ ਖਿਲਾਇੰਦਾ। ਗੁਰਸਿਖ ਨਿਸ਼ਾਨਾ ਸਚਖੰਡ, ਸੋ ਪੁਰਖ ਨਿਰੰਜਣ ਆਪ ਵਖਾਇੰਦਾ। ਵੇਖਣਹਾਰਾ ਕੋਟਨ ਕੋਟ ਬ੍ਰਹਿਮੰਡ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਥਿਰ ਘਰ ਵਾਸੀ ਪਾਏ ਵੰਡ, ਆਪ ਆਪਣੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਵਟਾਇੰਦਾ, ਪਾਰਬ੍ਰਹਮ ਕਰਤਾਰ। ਸਤਿਜੁਗ ਤਰੇਤਾ ਦਵਾਪਰ ਆਪ ਹੰਡਾਇੰਦਾ, ਪੁਰਖ ਅਗੰਮਾ ਹੋ ਤਿਆਰ। ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਇੰਦਾ, ਰਵ ਸਸ ਦਏ ਆਧਾਰ। ਮੰਡਲ ਮੰਡਪ ਆਪ ਉਪਜਾਇੰਦਾ, ਪ੍ਰਕਾਸ਼ ਪ੍ਰਕਾਸ਼ ਕਰ ਪਿਆਰ। ਧਰਤ ਧਵਲ ਆਪ ਸੁਹਾਇੰਦਾ, ਆਪ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਚੀ ਸਰਕਾਰ। ਸੱਚੀ ਸਰਕਾਰ ਸ਼ਾਹ ਪਾਤਸ਼ਾਹ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਤਖ਼ਤ ਨਿਵਾਸੀ ਦੇਵਣਹਾਰਾ ਸਚ ਸਲਾਹ, ਧੁਰ ਫ਼ਰਮਾਨਾ ਇਕ ਜਣਾਇੰਦਾ। ਜੁਗਾ ਜੁਗੰਤਰ ਬਣ ਮਲਾਹ, ਸ਼ਬਦੀ ਗੁਰ ਰੂਪ ਵਟਾਇੰਦਾ। ਨਿਰਗੁਣ ਸਰਗੁਣ ਖੇਲ ਖਿਲਾ, ਪੰਜ ਤਤ ਚੋਲਾ ਆਪ ਹੰਢਾਇੰਦਾ। ਬ੍ਰਹਮ ਬ੍ਰਹਿਮਾਦਿ ਨਾਦ ਵਜਾ, ਧੁਨ ਅਗੰਮੀ ਆਪ ਸੁਣਾਇੰਦਾ। ਬੋਧ ਅਗਾਧਾ ਭੇਵ ਖੁਲ੍ਹਾ, ਆਪਣਾ ਪਰਦਾ ਲਾਹਿੰਦਾ। ਬ੍ਰਹਮਾ ਵੇਤਾ ਆਪ ਉਠਾ, ਚਾਰੇ ਵੇਦ ਸਮਝਾਇੰਦਾ। ਚਾਰੇ ਜੁਗ ਝੋਲੀ ਪਾ, ਚਾਰੇ ਖਾਣੀ ਰੰਗ ਰੰਗਾਇੰਦਾ। ਚਾਰੇ ਬਾਣੀ ਦਏ ਸਮਝਾ, ਚਾਰ ਵਰਨਾਂ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਇਕ ਵਖਾਇੰਦਾ। ਸਚ ਨਿਸ਼ਾਨਾ ਹਰਿ ਭਗਵੰਤ, ਆਦਿ ਜੁਗਾਦਿ ਰਖਾਇੰਦਾ। ਲੱਖ ਚੁਰਾਸੀ ਵੇਖੇ ਜੀਵ ਜੰਤ, ਜਾਗਰਤ ਜੋਤ ਆਪ ਜਗਾਇੰਦਾ। ਹਰਿਜਨ ਉਠਾਏ ਸਾਚਾ ਸੰਤ, ਸਤਿ ਸਤਿਵਾਦੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਹਰਿ ਭਗਵਾਨਾ, ਦੋ ਜਹਾਨਾਂ ਆਪ ਰਖਾਇੰਦਾ। ਸਚ ਨਿਸ਼ਾਨ ਉਠਾਇੰਦਾ, ਆਦਿ ਜੁਗਾਦੀ ਕਾਰ। ਭਗਤ ਭਗਵੰਤ ਵੇਖ ਵਖਾਇੰਦਾ, ਸੰਤ ਸਾਜਣ ਲਏ ਉਭਾਰ। ਗੁਰਮੁਖ ਆਪਣੀ ਗੋਦ ਬਹਾਇੰਦਾ, ਗੁਰਸਿਖ ਸਾਚੇ ਕਰ ਪਿਆਰ। ਏਕਾ ਮੰਤਰ ਨਾਮ ਦ੍ਰਿੜਾਇੰਦਾ, ਨਿਸ਼ਅੱਖਰ ਵੱਖਰ ਕਰ ਤਿਆਰ। ਗੁਰ ਗੁਰ ਆਪਣਾ ਰੂਪ ਵਟਾਇੰਦਾ, ਬ੍ਰਹਮ ਪਾਰਬ੍ਰਹਮ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚੀ ਸਰਕਾਰ। ਗੁਰ ਅਵਤਾਰਾ ਖੇਲ ਅਪਾਰਾ, ਪੁਰਖ ਇਕੱਲਾ ਆਪ ਕਰਾਈਆ। ਲੇਖਾ ਜਾਣੇ ਧੁਰ ਦਰਬਾਰਾ, ਸਚਖੰਡ ਨਿਵਾਸੀ ਹੋ ਤਿਆਰਾ, ਨਿਰਗੁਣ ਸਰਗੁਣ ਧਾਰ ਆਪ ਚਲਾਈਆ। ਜੀਵਾਂ ਜੰਤਾਂ ਦਏ ਸਹਾਰਾ, ਏਕਾ ਨਾਮ ਵਣਜ ਵਪਾਰਾ, ਲੱਖ ਚੁਰਾਸੀ ਆਪ ਕਰਾਈਆ। ਕਰੇ ਖੇਲ ਕਰਨੇਹਾਰਾ, ਕਰਤਾ ਪੁਰਖ ਵਡੀ ਵਡਿਆਈਆ। ਸਤਿਜੁਗ ਤ੍ਰੇਤਾ ਦਵਾਪਰ ਲੇਖਾ ਜਾਣੇ ਤੇਈ ਅਵਤਾਰਾ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਅੱਠ ਦੱਸ ਖੇਲ ਨਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੰਧਨ ਆਪਣੇ ਹੱਥ ਰਖਾਈਆ। ਏਕਾ ਬੰਧਨ ਹਰਿ ਭਗਵਾਨ, ਆਪਣੇ ਹੱਥ ਰਖਾਇੰਦਾ। ਜੁਗ ਜੁਗ ਝੁਲਾਏ ਮਾਤ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਇੰਦਾ । ਲੇਖਾ ਜਾਣੇ ਸੀਤਾ ਰਾਮ, ਕਾਹਨਾ ਕ੍ਰਿਸ਼ਨਾ ਵੇਖ ਵਖਾਇੰਦਾ। ਈਸਾ ਮੂਸਾ ਸਚ ਪੈਗ਼ਾਮ, ਕਲਮਾ ਅਮਾਮ ਆਪ ਸੁਣਾਇੰਦਾ। ਮੁਕਾਮੇ ਹੱਕ ਹੱਕ ਪਛਾਣ, ਦੇਵਣਹਾਰਾ ਏਕਾ ਦਾਨ, ਸਾਚੀ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਸੋਭਾ ਪਾਇੰਦਾ। ਸਚ ਨਿਸ਼ਾਨਾ ਪਰਵਰਦਿਗਾਰ, ਬੇਐਬ ਆਪਣੇ ਹੱਥ ਰਖਾਈਆ। ਹਕ ਹਕ਼ੀਕ਼ਤ ਕਰ ਵਿਚਾਰ, ਖ਼ਲਕ ਖ਼ਾਲਕ ਵੇਖ ਵਖਾਈਆ। ਏਕਾ ਕਲਮਾ ਕਰ ਉਜਿਆਰ, ਕਾਇਨਾਤ ਆਪ ਪੜ੍ਹਾਈਆ। ਮੁਰਸ਼ਦ ਮੁਰੀਦ ਦਏ ਦੀਦਾਰ, ਜਲਵਾ ਬਾਤਨ ਬੇਪਰਵਾਹੀਆ। ਆਦਿ ਜੁਗਾਦੀ ਸਾਂਝਾ ਯਾਰ, ਨੂਰੋ ਨੂਰ ਨੂਰ ਇਲਾਹੀਆ। ਨਾ ਕੋਈ ਕਾਤਬ ਲਿਖੇ ਲਿਖਾਰ, ਮਕਤਬ ਵਿਦਿਆ ਨਾ ਕੋਇ ਪੜ੍ਹਾਈਆ। ਦਰਗਹਿ ਸਾਚੀ ਵਸੇ ਧਾਮ ਨਿਆਰ, ਚੌਦਾਂ ਤਬਕ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਏਕਾ ਏਕ ਰਖਾਈਆ। ਸਚ ਨਿਸ਼ਾਨਾ ਨਾਮ ਸਤਿ, ਨਿਰਗੁਣ ਨਾਨਕ ਹੱਥ ਫੜਾਇਆ। ਪਾਰਬ੍ਰਹਮ ਬ੍ਰਹਮ ਦੇਵੇ ਮਤ, ਆਤਮ ਤੱਤ ਇਕ ਜਣਾਇਆ। ਨਾੜ ਬਹੱਤਰ ਨਾ ਉਬਲੇ ਰਤ, ਸਾਂਤਕ ਸਤਿ ਸਤਿ ਵਰਤਾਇਆ। ਸਾਚਾ ਮਾਰਗ ਏਕਾ ਦੱਸ, ਵਰਨ ਬਰਨ ਮੇਟ ਮਿਟਾਇਆ। ਊਚ ਨੀਚ ਏਕਾ ਦਰ ਰਹੇ ਹੱਸ, ਦਰ ਦਰਵਾਜ਼ਾ ਇਕ ਖੁਲਾਇਆ। ਗੁਰਸਿਖਾਂ ਹਿਰਦੇ ਅੰਦਰ ਵਸ, ਆਪਣਾ ਨਿਸ਼ਾਨ ਆਪ ਵਖਾਇਆ। ਜੂਠ ਝੂਠ ਮੇਟ ਰੈਣ ਅੰਧੇਰੀ ਮਸ, ਸਾਚਾ ਚੰਦ ਆਪ ਚੜ੍ਹਾਇਆ। ਚਾਰ ਕੁੰਟ ਪੈਂਡਾ ਮੁਕਾਏ ਨੱਸ ਨੱਸ, ਦਿਵਸ ਰੈਣ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਇਕ ਦ੍ਰਿੜਾਇਆ। ਸਚ ਨਿਸ਼ਾਨਾ ਹਰਿ ਕਾ ਨਾਉਂ, ਹਰਿ ਸਤਿਗੁਰ ਆਪ ਸਮਝਾਇੰਦਾ। ਹੋਏ ਸਹਾਈ ਸਭਨੀ ਥਾਉਂ, ਦੋ ਜਹਾਨਾਂ ਵੇਖ ਵਖਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਉਡਾਇੰਦਾ। ਏਥੇ ਉਥੇ ਦੇਵੇ ਠੰਡੀ ਛਾਉਂ, ਜਿਸ ਜਨ ਸਿਰ ਛਤਰ ਆਪ ਝੁਲਾਇੰਦਾ। ਲੇਖਾ ਜਾਣੇ ਪਿਤਾ ਮਾਉਂ, ਗੁਰਸਿਖ ਬਾਲ ਅਞਾਣੇ ਗੋਦ ਬਿਠਾਇੰਦਾ। ਜੁਗ ਜੁਗ ਕਰੇ ਸਚ ਨਿਆਉਂ, ਸਾਚਾ ਸਾਲਸ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਆਪ ਸਮਝਾਇੰਦਾ। ਸਚ ਨਿਸ਼ਾਨਾ ਸਤਿਗੁਰ ਧਾਰ, ਲੋਕਮਾਤ ਵੱਜੇ ਵਧਾਈਆ। ਸਤਿ ਨਿਸ਼ਾਨਾ ਗੁਰ ਚਰਨ ਪਿਆਰ, ਗੁਰ ਗੁਰ ਮੀਤਾ ਗੁਰ ਗੁਰ ਮੇਲਾ ਸਹਿਜ ਸੁਭਾਈਆ। ਸਚ ਨਿਸ਼ਾਨਾ ਠਾਂਡੇ ਦਰਬਾਰ, ਸਚਖੰਡ ਨਿਵਾਸੀ ਆਪ ਝੁਲਾਈਆ। ਸਚ ਨਿਸ਼ਾਨਾ ਏਕੰਕਾਰ, ਆਪ ਆਪਣੇ ਹੱਥ ਵਖਾਈਆ। ਉਪਰ ਲੇਖ ਲਿਖਿਆ ਨਿਰਾਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨ ਇਕ ਪਰਗਟਾਈਆ। ਸਚ ਨਿਸ਼ਾਨ ਪਰਗਟਾਇਆ, ਕਰ ਕਿਰਪਾ ਗੁਣ ਨਿਧਾਨ। ਆਪਣਾ ਮੰਤਰ ਨਾਮ ਜਣਾਇਆ, ਹਰਿਜਨ ਸਾਚੇ ਕਰ ਪਹਿਚਾਨ। ਲਿਖਣ ਪੜ੍ਹਨ ਵਿਚ ਨਾ ਆਇਆ, ਨਾ ਕੋਈ ਜਾਣੇ ਜੀਵ ਜਹਾਨ। ਰੂਪ ਰੰਗ ਰੇਖ ਨਾ ਕੋਇ ਵਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਖੇਲ ਖਿਲਾਇਆ, ਆਦਿ ਜੁਗਾਦੀ ਕਾਰ। ਏਕਾ ਜੋਤੀ ਜੋਤ ਜਗਾਇਆ, ਦਸ ਦਸ ਮੇਲਾ ਕੰਤ ਭਤਾਰ। ਪੁਰਖ ਅਬਿਨਾਸ਼ੀ ਵੇਸ ਵਟਾਇਆ, ਨਿਰਗੁਣ ਸਰਗੁਣ ਪਾਵੇ ਸਾਰ। ਚੇਲਾ ਸੁਤ ਨਾਉਂ ਧਰਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਹਰਿ ਕਰਤਾ ਖੇਲ ਖਿਲਾਇੰਦਾ, ਆਦਿ ਜੁਗਾਦੀ ਪੁਰਖ ਅਗੰਮ। ਸੁਤ ਦੁਲਾਰਾ ਆਪ ਉਪਾਇੰਦਾ, ਦੇਵੇ ਨਾਮ ਵਡਿਆਈ ਧੰਨ। ਸਚ ਨਿਸ਼ਾਨਾ ਹੱਥ ਫੜਾਇੰਦਾ, ਆਪ ਪਰਗਟਾਇਆ ਗੁਜਰੀ ਚੰਨ। ਦੋ ਜਹਾਨਾਂ ਵੇਖ ਵਖਾਇੰਦਾ, ਲੱਖ ਚੁਰਾਸੀ ਬੇੜਾ ਦੇਵੇ ਬੰਨ੍ਹ। ਪੁਰਖ ਅਕਾਲ ਇਕ ਮਨਾਇੰਦਾ, ਏਕਾ ਰਾਗ ਸੁਣਾਏ ਕੰਨ। ਫ਼ਤਹਿ ਡੰਕਾ ਇਕ ਵਜਾਇੰਦਾ, ਜੋ ਘੜਿਆ ਦੇਵੇ ਭੰਨ। ਸ੍ਰਿਸ਼ਟ ਸਬਾਈ ਰਾਹ ਚਲਾਇੰਦਾ, ਚਾਰ ਵਰਨਾਂ ਦੇਵੇ ਮਾਣ। ਊਚਾਂ ਨੀਚਾਂ ਰਾਓ ਰੰਕਾਂ ਏਕਾ ਧਾਮ ਬਹਾਇੰਦਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਦੋ ਜਹਾਨ। ਸਚ ਨਿਸ਼ਾਨਾ ਗੋਬਿੰਦ ਧਾਰ, ਪੁਰਖ ਅਕਾਲ ਆਪ ਉਪਾਈਆ। ਜੋਤੀ ਨੂਰ ਕਰ ਉਜਿਆਰ, ਨੂਰ ਨੁਰਾਨਾ ਦਏ ਸਮਝਾਈਆ। ਅਸੁਤੇ ਪਰਕਾਸ਼ ਏਕੰਕਾਰ, ਲਾਲਨ ਲਾਲ ਵਡ ਵਡਿਆਈਆ। ਕੰਚਨ ਧਾਰ ਸਚਖੰਡ ਦਵਾਰ, ਸੂਹਾ ਥਿਰ ਘਰ ਬੈਠਾ ਆਸਣ ਲਾਈਆ। ਚਿਟੀ ਧਾਰ ਪਸਰ ਪਸਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਪੀਲਾ ਬਸਤਰ ਲੋਕਮਾਤ ਤਨ ਕਰੇ ਸ਼ੰਗਾਰ, ਗੋਬਿੰਦ ਸੂਰਾ ਹੋ ਉਜਿਆਰ, ਖੜਗ ਖੰਡਾ ਇਕ ਚਮਕਾਈਆ। ਨੀਲਾ ਬਸਤਰ ਪਹਿਨੇ ਆਪਣੀ ਵਾਰ, ਉਚੀ ਕੂਕ ਕਰੇ ਪੁਕਾਰ, ਖੁਲੜੇ ਕੇਸ ਸੀਸ ਰਿਹਾ ਵਖਾਈਆ। ਕਾਲਾ ਸੂਸਾ ਕਲਜੁਗ ਰੰਗ ਦੇਵੇ ਪਾੜ, ਚਾਰੋਂ ਕੁੰਟ ਅਗੰਮੀ ਧਾੜ, ਸ਼ਬਦ ਖੰਡਾ ਇਕ ਚਮਕਾਈਆ। ਸਤਿ ਨਿਸ਼ਾਨਾ ਕਰੇ ਤਿਆਰ, ਸ੍ਰੀ ਭਗਵਾਨ ਪਾਵੇ ਸਾਰ, ਧੁਰ ਫ਼ਰਮਾਨਾ ਇਕ ਜਣਾਈਆ। ਰਾਹ ਤੱਕੇ ਮੀਤ ਮੁਰਾਰ, ਸੱਥਰ ਸੁਤਾ ਪੈਰ ਪਸਾਰ, ਸੂਲਾਂ ਸੇਜ ਆਪ ਹੰਢਾਈਆ। ਸਚ ਸਨੇਹੜਾ ਦੇਵੇ ਕਰ ਪਿਆਰ, ਤੇਰਾ ਮੇਰਾ ਇਕ ਆਧਾਰ, ਦੋ ਜਹਾਨਾਂ ਭੁਲ ਨਾ ਜਾਈਆ। ਪੁਰਖ ਅਬਿਨਾਸ਼ੀ ਹੋਇਆ ਖ਼ਬਰਦਾਰ, ਗੋਬਿੰਦ ਮਿਲਿਆ ਸਾਚਾ ਯਾਰ, ਪਿਤਾ ਪੂਤ ਗਲ ਲਗਾਈਆ। ਤੇਰਾ ਕ਼ਰਜ਼ਾ ਦਏ ਉਤਾਰ, ਏਕਾ ਢੱਯਾ ਚੁੱਕੇ ਭਾਰ, ਤੇਰੀ ਨੱਯਾ ਲਾਏ ਪਾਰ, ਖੇਵਟ ਖੇਟਾ ਬਣੇ ਆਪ ਸ਼ਹਿਨਸ਼ਾਹੀਆ। ਤੇਰਾ ਨਾਉਂ ਕਰੇ ਉਜਿਆਰ, ਤੇਰਾ ਸ਼ਬਦ ਡੰਕ ਜੈਕਾਰ, ਚਾਰ ਵਰਨ ਚਾਰ ਕੁੰਟ ਦਏ ਸੁਣਾਈਆ। ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ, ਸੰਬਲ ਨਗਰੀ ਵਸੇ ਧਾਮ ਨਿਆਰ, ਛੱਪਰ ਛੰਨ ਨਾ ਕੋਇ ਛੁਹਾਈਆ। ਸਚ ਨਿਸ਼ਾਨਾ ਹੱਥ ਫੜੇ ਸੱਚੀ ਸਰਕਾਰ, ਰਾਜ ਰਾਜਾਨਾਂ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚ ਨਿਸ਼ਾਨ ਉਠਾਵਨਾ, ਗੁਰਮੁਖ ਰੂਪ ਅਪਾਰ। ਸਾਡੇ ਤਿੰਨ ਹੱਥ ਆਪ ਝੁਲਾਵਨਾ, ਪੁਰਖ ਅਬਿਨਾਸ਼ੀ ਹੋ ਤਿਆਰ। ਬ੍ਰਹਮਾ ਵਿਸ਼ਨ ਸ਼ਿਵ ਪੰਧ ਮੁਕਾਵਨਾ, ਜੁਗ ਚੌਕੜੀ ਕਰ ਖਵਾਰ। ਕ੍ਰੋੜ ਤੇਤੀਸਾ ਰਹਿਣ ਨਾ ਪਾਵਣਾ, ਸੁਰਪਤ ਮਾਰੇ ਡਾਹਡੀ ਮਾਰ। ਜੋਤੀ ਜਾਮਾ ਭੇਖ ਵਟਾਵਨਾ, ਲੇਖਾ ਜਾਣੇ ਗੁਰ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕੰਕਾਰ। ਏਕੰਕਾਰ ਖੇਲ ਅਪਾਰਾ, ਭੇਵ ਕੋਈ ਨਾ ਪਾਇੰਦਾ। ਸੋ ਪੁਰਖ ਨਿਰੰਜਣ ਹੋ ਤਿਆਰਾ ਲੋਕਮਾਤ ਵੇਸ ਵਟਾਇੰਦਾ। ਹਰਿ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰਾ, ਆਦਿ ਨਿਰੰਜਣ ਜੋਤ ਜਗਾਇੰਦਾ। ਸ੍ਰੀ ਭਗਵਾਨ ਬੋਲ ਜੈਕਾਰਾ, ਅਬਿਨਾਸ਼ੀ ਕਰਤਾ ਨਾਅਰਾ ਲਾਇੰਦਾ। ਪਾਰਬ੍ਰਹਮ ਬ੍ਰਹਮ ਦਏ ਹਲਾਰਾ, ਬ੍ਰਹਮ ਵੇਤਾ ਮੁਖ ਸ਼ਰਮਾਇੰਦਾ। ਵਿਸ਼ਨੂੰ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਸ਼ੰਕਰ ਖੁਲੜੇ ਕੇਸ ਤਨ ਬਿਭੂਤ ਏਕਾ ਮੰਗੇ ਚਰਨ ਧੂੜ ਖ਼ਾਕ ਸਾਰਾ, ਹੱਥ ਤ੍ਰਿਸ਼ੂਲ ਸੁਟਾਇੰਦਾ। ਕਲਜੁਗ ਅੰਤਮ ਰਾਹ ਤੱਕੇ ਨਿਹਕਲੰਕ ਨਰਾਇਣ ਨਰ ਅਵਤਾਰਾ, ਨਰ ਨਰਾਇਣ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਖਿਲਾਇੰਦਾ। ਸਾਚੀ ਖੇਲ ਖਿਲਾਵਨਾ, ਹਰਿ ਸਤਿਗੁਰ ਦੀਨ ਦਿਆਲ। ਗੁਰਮੁਖ ਨਿਸ਼ਾਨਾ ਇਕ ਝੁਲਾਵਨਾ, ਹਰਿਜਨ ਵੇਖੇ ਸਾਚੇ ਲਾਲ। ਮਾਤ ਵਡਿਆਈ ਆਪਣੇ ਹੱਥ ਰਖਾਵਨਾ, ਸ਼ਬਦ ਗੁਰ ਬਣ ਦਲਾਲ। ਕਾਇਆ ਮੰਦਰ ਅੰਦਰ ਮੇਲ ਮਿਲਾਵਨਾ, ਘਰ ਘਰ ਵਿਚ ਵਖਾਏ ਸੱਚੀ ਧਰਮਸਾਲ। ਅਨਹਦ ਡੰਕਾ ਆਪ ਵਜਾਵਣਾ, ਨਾਤਾ ਤੋੜ ਪੰਜ ਸ਼ੈਤਾਨ। ਪੰਚਮ ਸਖ਼ੀਆਂ ਮਿਲ ਮਿਲ ਮੰਗਲ ਗਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਸਚ ਨਿਸ਼ਾਨ। ਸਚ ਨਿਸ਼ਾਨ ਬਣਾਇਆ, ਨਿਰਗੁਣ ਆਪਣੀ ਕਿਰਪਾ ਧਾਰ। ਆਦਿ ਜੁਗਾਦੀ ਆਪਣੇ ਹੱਥ ਰਖਾਇਆ, ਜੁਗਾ ਜੁਗੰਤਰ ਸਾਚੀ ਕਾਰ। ਗੁਰ ਅਵਤਾਰ ਸੇਵਾ ਲਾਇਆ, ਜੁਗ ਚੌਕੜੀ ਖੇਲ ਨਿਆਰ। ਨੌਂ ਨੌਂ ਚਾਰ ਪੰਧ ਮੁਕਾਇਆ, ਪਰਗਟ ਹੋਏ ਆਪ ਕਰਤਾਰ। ਏਕਾ ਕੌਲ ਲਏ ਨਿਭਾਇਆ, ਭੁਲ ਨਾ ਜਾਏ ਭੁੱਲਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਤਿਗੁਰ ਪਾਵੇ ਸਾਰ। ਸੰਤ ਅੰਤ ਅਨੰਤ, ਭਗਵੰਤ ਰਹੇ ਜਸ ਗਾਈਆ। ਸਰਬ ਜੀਆਂ ਦਾ ਏਕਾ ਕੰਤ, ਆਦਿ ਪੁਰਖ ਵਡੀ ਵਡਿਆਈਆ। ਜੁਗਾ ਜੁਗੰਤਰ ਦੇਵੇ ਆਪਣਾ ਨਾਉਂ ਮੰਤ, ਸਤਿ ਮੰਤਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਭੂਮਕਾ ਆਪ ਸੁਹਾਈਆ। ਸਚ ਭੂਮਕਾ ਸੋਹੇ ਅਸਥਾਨ, ਧਰਨੀ ਧਰਤ ਧਵਲ ਵਡਿਆਇੰਦਾ। ਜਿਸ ਦਰ ਚਰਨ ਕਵਲ ਧਰੇ ਭਗਵਾਨ, ਸੋ ਦਰ ਸੋਭਾ ਪਾਇੰਦਾ। ਜਿਸ ਜਨ ਦੇਵੇ ਨਾਮ ਨਿਧਾਨ, ਸੋ ਜਨ ਅੰਧ ਅੰਧੇਰ ਗਵਾਇੰਦਾ। ਜਿਸ ਜਨ ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਜਿਸ ਜਨ ਦੇਵੇ ਧੁਨ ਅਨਾਦੀ ਏਕਾ ਗਾਨ, ਆਤਮਕ ਸੁੰਨ ਆਪ ਖੁਲ੍ਹਾਇੰਦਾ। ਜਿਸ ਜਨ ਆਪਣੀ ਕਰਾਏ ਆਪ ਪਹਿਚਾਨ, ਸੋ ਜਨ ਮੰਗਣ ਕਿਤੇ ਨਾ ਜਾਇੰਦਾ। ਜਿਸ ਜਨ ਆਪਣੇ ਦਰ ਕਰੇ ਪਰਵਾਨ, ਸੋ ਜਨ ਦੋ ਜਹਾਨਾਂ ਸੋਭਾ ਪਾਇੰਦਾ। ਜਿਸ ਜਨ ਵਖਾਏ ਸਚ ਨਿਸ਼ਾਨ, ਸੋ ਜਨ ਓਟ ਨਾ ਕੋਈ ਤਕਾਇੰਦਾ। ਗੁਰਮੁਖ ਗੁਰਸਿਖ ਚਤੁਰ ਸੁਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਰੰਗ ਰੰਗਾਏ ਹਰਿ ਰੰਗੀਲਾ, ਰੰਗ ਰਤੜਾ ਬੇਪਰਵਾਹੀਆ। ਪੁਰਖ ਅਗੰਮ ਅਬਿਨਾਸ਼ੀ ਬੀਠਲਾ, ਪ੍ਰੇਮ ਭਾਓ ਭਗਤੀ ਆਪਣੇ ਹੱਥ ਟਿਕਾਈਆ। ਜੁਗ ਜੁਗ ਚਲਾਏ ਰੀਤਲਾ, ਸ੍ਰਿਸ਼ਟ ਸਬਾਈ ਵੇਖੇ ਥਾਉਂ ਥਾਈਂਆ। ਵਖਾਏ ਧਾਮ ਇਕ ਅਨਡੀਠੜਾ, ਨਿਝ ਨੇਤਰ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭੂਮਿਕਾ ਦਏ ਵਡਿਆਈਆ। ਸਾਚੀ ਭੂਮਿਕਾ ਸਰ ਅੰਮ੍ਰਿਤ, ਯੋਜਨ ਚਾਰ ਚਾਰ ਵਡਿਆਈਆ। ਆਪ ਸੁਹਾਏ ਆਪਣੀ ਧਰਤ, ਧਰਨੀ ਦੋਏ ਦੋਏ ਬੈਠੀ ਸੀਸ ਝੁਕਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਅਮਿਉਂ ਰਸ ਆਪਣਾ ਆਪ ਚੁਆਈਆ। ਜਨ ਭਗਤਾਂ ਮੇਟੇ ਜਨਮ ਜਨਮ ਦੀ ਹਰਸ, ਨਿਰਗੁਣ ਸਰਗੁਣ ਦਰਸ ਦਿਖਾਈਆ। ਲੇਖਾ ਜਾਣੇ ਅਰਸ਼ ਫ਼ਰਸ਼, ਕਾਇਆ ਕੁਰਾ ਫੋਲ ਫੁਲਾਈਆ। ਜਿਸ ਜਨ ਉਪਰ ਕਰੇ ਤਰਸ, ਆਪਣਾ ਨਿਸ਼ਾਨਾ ਦਏ ਵਖਾਈਆ। ਸਾਧ ਸੰਤ ਕਲ ਰਹੇ ਤੜਪ, ਪ੍ਰਭ ਦਰਸਨ ਨੇਤਰ ਨੈਣ ਉਠਾਈਆ। ਤ੍ਰੈਗੁਣ ਮਾਇਆ ਬੁਝੇ ਨਾ ਤ੍ਰਿਸ਼ਨਾ ਅੰਦਰੇ ਅੰਦਰ ਕਰ ਗਏ ਹੜਪ, ਸਾਂਤਕ ਸਤਿ ਨਾ ਕੋਇ ਵਰਤਾਈਆ। ਗੁਰੂ ਗੁਰ ਬਣ ਬਣ ਬੈਠੇ ਨਾ ਕੋਈ ਲਿਖਤ ਨਾ ਕੋਈ ਪੜ੍ਹਤ, ਸਚ ਸੰਦੇਸ਼ ਨਾ ਕੋਇ ਸੁਣਾਈਆ। ਜੀਵਾਂ ਜੰਤਾਂ ਕੋਲੋਂ ਲੈਂਦੇ ਰਹੇ ਆੜ੍ਹਤ, ਜੂਠੇ ਝੂਠੇ ਵੱਟੇ ਤੋਲ ਤੁਲਾਈਆ। ਅੰਤਮ ਵੇਖੇ ਜਿਸ ਘੜਿਆ ਘਾੜਤ, ਘੜਨ ਭੰਨਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਰਨੀ ਆਪ ਸੁਹਾਈਆ। ਧਰਨੀ ਮੌਲੀ ਮੌਲਿਆ ਜਗ, ਹਰਿ ਸਤਿਗੁਰ ਚਰਨ ਛੁਹਾਇਆ। ਜੁਗ ਜੁਗ ਦੀ ਲੱਗੀ ਬੁਝੀ ਅੱਗ, ਨਿਰਗੁਣ ਨੇਤਰ ਦਰਸਨ ਪਾਇਆ। ਹੋਈ ਸੇਜ ਸੁਹੰਜਣੀ ਪ੍ਰਭ ਧਰਿਆ ਪਗ, ਘਰ ਮੰਦਰ ਏਕਾ ਨਜ਼ਰੀ ਆਇਆ। ਗੁਰਮੁਖ ਲੱਖ ਚੁਰਾਸੀ ਵਿਚੋਂ ਕੱਢ, ਆਪ ਆਪਣਾ ਮੇਲ ਮਿਲਾਇਆ। ਸਚ ਨਿਸ਼ਾਨਾ ਆਪਣੀ ਹੱਥੀਂ ਗੱਡ, ਗੁਰਮੁਖ ਸਾਚੀ ਭੇਟ ਚੜ੍ਹਾਇਆ। ਸ਼ਾਹ ਸੁਲਤਾਨਾਂ ਅੰਤਮ ਸੁਟੇ ਡੂੰਘੀ ਖੱਡ, ਨਾ ਸਕੇ ਕੋਇ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਆਪ ਉਪਾਇਆ। ਸਚ ਨਿਸ਼ਾਨਾ ਗੁਰਸਿਖ ਭੇਟ, ਜਗਤ ਜਗਦੀਸ ਦਏ ਵਡਿਆਈਆ। ਸੱਤਾਂ ਦੀਪਾਂ ਬਣੇ ਖੇਵਟ ਖੇਟ, ਜਗਤ ਮਲਾਹੀ ਸੇਵ ਕਮਾਈਆ। ਲੇਖਾ ਜਾਣੇ ਮਾਤ ਪਿਤ ਬੇਟ, ਪਿਤਾ ਪੂਤ ਕਰੇ ਰੁਸ਼ਨਾਈਆ। ਗੋਬਿੰਦ ਸੂਰਾ ਸਾਚਾ ਹੇਤ, ਹਾਜ਼ਰ ਹਜ਼ੂਰਾ ਵੇਖ ਵਖਾਈਆ। ਵੇਖਣਹਾਰਾ ਨੇਤਨ ਨੇਤ, ਨਿਤ ਨਵਿਤ ਆਪਣਾ ਰੂਪ ਪਰਗਟਾਈਆ। ਕਲਜੁਗ ਅੰਤਮ ਜੋਤ ਪਰਗਟਾਏ ਦਇਆ ਕਮਾਏ ਵੀਹ ਸੌ ਅਠਾਰਾਂ ਬਿਕ੍ਰਮੀ ਪਹਿਲੀ ਚੇਤ, ਚੇਤਨ ਚੇਤ ਦਏ ਕਰਾਈਆ। ਨੌਂ ਖੰਡ ਪ੍ਰਿਥਮੀ ਵੇਖੇ ਖੇਤ, ਸਤਿ ਸਤਿਵਾਦੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨ ਇਕ ਦਰਸਾਈਆ। ਸਚ ਨਿਸ਼ਾਨ ਬਣਾਇਆ, ਸਤਿ ਸਤਿਵਾਦੀ ਸਾਚੀ ਧਾਰ। ਸ੍ਰਿਸ਼ਟ ਸਬਾਈ ਦਏ ਵਖਾਇਆ, ਇਕ ਇਕੱਲਾ ਹੋ ਉਜਿਆਰ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਹੁਕਮ ਦਏ ਸੁਣਾਇਆ, ਸਾਚੇ ਤਖ਼ਤ ਬੈਠ ਸੱਚੀ ਸਰਕਾਰ। ਸੀਸ ਜਗਦੀਸ ਤਾਜ ਸੁਹਾਇਆ, ਸੋ ਪੁਰਖ ਨਿਰੰਜਣ ਖੇਲ ਅਪਾਰ। ਹੰ ਬ੍ਰਹਮ ਲਏ ਉਠਾਇਆ, ਸ਼ਬਦ ਹਲੂਣਾ ਏਕਾ ਮਾਰ। ਸੋਇਆ ਕੋਇ ਰਹਿਣ ਨਾ ਪਾਇਆ, ਸਾਧ ਸੰਤ ਕਰੇ ਬੇਦਾਰ। ਮੁਲਾ ਸ਼ੇਖ਼ ਮਸਾਇਕ ਪੀਰ ਦਸਤਗੀਰ ਲਏ ਜਗਾਇਆ, ਉਚੀ ਕੂਕ ਕਰੇ ਪੁਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਆਪ ਸੰਭਾਲ। ਸਚ ਨਿਸ਼ਾਨਾ ਗੁਰ ਗੋਬਿੰਦ ਰੰਗ, ਗੁਰਸਿਖ ਰਤੀ ਰਤ ਰੰਗਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਨਵ ਨੌਂ ਵਜਾਏ ਮਰਦੰਗ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਸੁਣਾਈਆ। ਹੱਥ ਫੜ ਚੰਡ ਪਰਚੰਡ, ਨਾਮ ਕਟਾਰ ਇਕ ਚਮਕਾਈਆ। ਲੱਖ ਚੁਰਾਸੀ ਕਰੇ ਰੰਡ, ਦੇਵੇ ਦੰਡ ਬੇਪਰਵਾਹੀਆ। ਦੂਈ ਦਵੈਤੀ ਝੂਠੀ ਢਾਹੇ ਕੰਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਰਤੀ ਕਰੇ ਜੋਤ ਰੁਸ਼ਨਾਈਆ। ਸਾਚੀ ਧਰਤੀ ਝੁਲਣਾ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਗੁਰਮੁਖ ਤੇਰਾ ਖੇਲ ਮਹਾਨ, ਭੇਵ ਕੋਇ ਨਾ ਪਾਇੰਦਾ। ਆਪਣੀ ਭੇਟਾ ਲੈ ਲੈ ਬਾਲ ਅੰਞਾਣ, ਆਪਣੀ ਹੱਥੀਂ ਸੇਵ ਕਮਾਇੰਦਾ। ਚਵੀ ਹੱਥ ਕਰ ਪਰਵਾਨ, ਜ਼ਿਮੀਂ ਅਸਮਾਨ ਆਪ ਹਿਲਾਇੰਦਾ। ਕਰੇ ਖੇਲ ਵਡ ਮਿਹਰਵਾਨ, ਮਹਿਬਾਨ ਬੀਦੋ ਆਪ ਖਿਲਾਇੰਦਾ। ਆਲਮ ਉਲਮਾ ਨਾ ਕਰੇ ਕੋਈ ਪਹਿਚਾਨ, ਵੇਦ ਕਤੇਬ ਨਾ ਕੋਈ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਖੇਲ ਖਿਲਾਇੰਦਾ। ਸਤਿ ਸਤਿਵਾਦੀ ਖੇਲ ਅਵੱਲਾ, ਆਲਮਗੀਰ ਆਪ ਕਰਾਈਆ। ਲੇਖਾ ਜਾਣੇ ਰਾਣੀ ਅੱਲਾ, ਮੀਆਂ ਆਪਣਾ ਰੂਪ ਵਟਾਈਆ। ਭੇਵ ਖੁਲ੍ਹਾਏ ਸਾਢੇ ਤਿੰਨ ਹੱਥ ਸੀਆਂ, ਬਿਸਮਲ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਨਿਸ਼ਾਨ ਦਏ ਵਖਾਈਆ। ਇਕ ਨਿਸ਼ਾਨਾ ਚਾਰ ਵਰਨ ਪੁਰਖ ਅਕਾਲ ਆਪ ਜਣਾਇੰਦਾ। ਇਕ ਨਿਸ਼ਾਨਾ ਖੋਲ੍ਹੇ ਹਰਨ ਫਰਨ, ਨੇਤਰ ਗਿਆਨ ਆਪ ਖੁਲ੍ਹਾਇੰਦਾ। ਇਕ ਨਿਸ਼ਾਨਾ ਚੁਕਾਏ ਮਰਨ ਡਰਨ, ਲੱਖ ਚੁਰਾਸੀ ਫੰਦ ਕਟਾਇੰਦਾ। ਇਕ ਨਿਸ਼ਾਨਾ ਤਰਨੀ ਤਰਨ, ਦੋ ਜਹਾਨਾਂ ਪਾਰ ਕਰਾਇੰਦਾ। ਇਕ ਨਿਸ਼ਾਨਾ ਜਰਨੀ ਜਰਨ, ਸਾਚਾ ਭਾਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਸਚ ਨਿਸ਼ਾਨਾ ਆਪ ਬਣਾਇੰਦਾ। ਕਲਜੁਗ ਅੰਤਮ ਮਿਟੇ ਨਿਸ਼ਾਨਾ, ਨਿਸ਼ਾਨ ਨਿਸ਼ਾਨਾ ਦਏ ਮਿਟਾਈਆ। ਕਲਜੁਗ ਅੰਤਮ ਮਿਟੇ ਪੰਜ ਸ਼ੈਤਾਨਾ, ਜਗਤ ਸ਼ੈਤਾਨਾ ਰਹਿਣ ਨਾ ਪਾਈਆ। ਕਲਜੁਗ ਅੰਤਮ ਨਾਤਾ ਤੁੱਟੇ ਜੀਵ ਜਹਾਨਾ, ਜੀਵ ਜਹਾਨਾ ਪੰਧ ਮੁਕਾਈਆ। ਕਲਜੁਗ ਅੰਤਮ ਝੂਠ ਵਿਕਾਰ ਹੋਏ ਵੈਰਾਨਾ, ਵਹਿੰਦੀ ਧਾਰ ਆਪ ਵਹਾਈਆ। ਕਲਜੁਗ ਅੰਤਮ ਤਖ਼ਤੋਂ ਲਾਹੇ ਰਾਜਾ ਰਾਣਾ, ਸ਼ਾਹ ਸੁਲਤਾਨਾ ਖ਼ਾਕ ਮਿਲਾਈਆ। ਕਲਜੁਗ ਅੰਤਮ ਸ਼ਬਦ ਅਗੰਮੀ ਗਾਏ ਧੁਰ ਫ਼ਰਮਾਨਾ, ਚਾਰ ਵਰਨਾਂ ਕਰੇ ਪੜ੍ਹਾਈਆ। ਕਲਜੁਗ ਅੰਤਮ ਪਰਗਟ ਹੋਏ ਜੋਧਾ ਸੂਰਬੀਰ ਬਲਵਾਨਾ, ਮਰਦ ਮਰਦਾਨਾ ਆਪਣਾ ਨਾਉਂ ਧਰਾਈਆ। ਕਲਜੁਗ ਅੰਤਮ ਨਿਹਕਲੰਕਾ ਪਹਿਰੇ ਬਾਣਾ, ਮਾਤ ਪਿਤ ਨਾ ਕੋਈ ਬਣਾਈਆ। ਕਲਜੁਗ ਅੰਤਮ ਏਕਾ ਡੰਕਾ ਵਜਾਏ ਸ੍ਰੀ ਭਗਵਾਨਾ, ਸ੍ਰਿਸ਼ਟ ਸਬਾਈ ਰਿਹਾ ਉਠਾਈਆ। ਕਲਜੁਗ ਅੰਤਮ ਏਕਾ ਬੰਨ੍ਹੇ ਸੱਚਾ ਗਾਨਾ, ਗੁਰਮੁਖ ਵਿਰਲਾ ਸਗਨ ਮਨਾਈਆ। ਕਲਜੁਗ ਅੰਤਮ ਹਰਿਜਨ ਵਖਾਏ ਪਦ ਨਿਰਬਾਣਾ, ਨਿਰਭੈ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਏਕਾ ਤਖ਼ਤ ਸੁਹਾਏ ਸ਼ਾਹ ਸੁਲਤਾਨਾ, ਸ਼ਾਹ ਪਾਤਸ਼ਾਹ ਆਸਣ ਲਾਈਆ। ਕਲਜੁਗ ਅੰਤਮ ਏਕਾ ਦੇਵੇ ਧੁਰ ਫ਼ਰਮਾਨਾ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਅੰਤਮ ਲੇਖਾ ਜਾਣੇ ਗੋਪੀ ਕਾਹਨਾ, ਮੰਡਲ ਮੰਡਪ ਆਪਣੀ ਖੇਲ ਖਿਲਾਈਆ। ਲੇਖਾ ਜਾਣੇ ਸੀਤਾ ਰਾਮਾ, ਰਾਮ ਸੀਤਾ ਸੁਰਤ ਸ਼ਬਦ ਵੱਜੇ ਵਧਾਈਆ। ਕਲਜੁਗ ਹੰਕਾਰੀ ਤੋੜੇ ਅਭਿਮਾਣਾ, ਅਭਿਮਾਣ ਰਾਵਣ ਰਹਿਣ ਨਾ ਪਾਈਆ। ਸ਼ਬਦ ਖੰਡਾ ਖਿਚ ਮਿਆਨਾ, ਚੰਡ ਪਰਚੰਡ ਆਪ ਚਮਕਾਈਆ। ਰਸਨਾ ਚਿੱਲਾ ਤੀਰ ਕਮਾਨਾ, ਇਕ ਨਿਸ਼ਾਨਾ ਆਪੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨਾ ਇਕ ਵਖਾਈਆ। ਸਚ ਨਿਸ਼ਾਨ ਵੇਖਣਾ, ਗੁਰ ਸਤਿਗੁਰ ਆਪ ਵਖਾਏ। ਕਲਜੁਗ ਮਿਟਦੀ ਜਾਏ ਰੇਖਨਾ, ਆਪ ਆਪਣਾ ਰੂਪ ਵਟਾਏ। ਸ਼ਬਦ ਅਗੰਮੀ ਝੁੱਲੇ ਦੇਸ ਪ੍ਰਦੇਸਨਾ, ਪੁਰਖ ਅਬਿਨਾਸ਼ੀ ਆਪ ਝੁਲਾਏ। ਜੂਠਾ ਝੂਠਾ ਰਹਿਣਾ ਵੇਸ ਨਾ, ਕੂੜ ਕੁੜਿਆਰਾ ਦਏ ਖਪਾਏ। ਪੂਜਾ ਚੁੱਕੇ ਗਣਪਤ ਗਣੇਸ਼ਨਾ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਮਨਾਏ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ ਚਲੇ ਕੋਈ ਪੇਸ਼ ਨਾ, ਅੱਲਾ ਰਾਣੀ ਨੇਤਰ ਨੈਣ ਨੀਰ ਵਹਾਏ। ਪੀਰ ਦਸਤਗੀਰ ਖੜੇ ਦਰਵੇਸ਼ਨਾ, ਗਲ ਕਾਲੀ ਕਫ਼ਨੀ ਪਾਏ। ਆਦਿ ਸ਼ਕਤ ਖੁਲੇ ਕੇਸ਼ਨਾ, ਆਪ ਆਪਣਾ ਹਾਲ ਸੁਣਾਏ। ਚਤੁਰਭੁਜ ਰੂਪ ਕਿਸੇ ਨਾ ਵੇਖਨਾ, ਰੂਪ ਅਨੂਪਾ ਬੈਠਾ ਮੁਖ ਛੁਪਾਏ। ਪ੍ਰਗਟ ਹੋਏ ਦਸ ਦਸਮੇਸਨਾ, ਸ਼ਬਦ ਸ਼ਬਦੀ ਡੰਕਾ ਇਕ ਵਜਾਏ। ਪੁਰਖ ਅਕਾਲ ਗੁਰਮੁਖ ਵਿਰਲੇ ਵੇਖਨਾ, ਜਿਸ ਜਨ ਆਪਣਾ ਪੜਦਾ ਲਏ ਉਠਾਏ। ਹਰਿ ਕਾ ਰੂਪ ਮੁੱਛ ਦਾੜੀ ਨਾ ਕੇਸਨਾ, ਨਾ ਕੋਈ ਮੂੰਡ ਮੁੰਡਾਏ। ਜੋਤੀ ਜਾਮਾ ਧਾਰੇ ਭੇਖਨਾ, ਨਿਹਕਲੰਕਾ ਨਾਉਂ ਰਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਆਦਿ ਜੁਗਾਦੀ ਇਕ ਨਿਸ਼ਾਨਾ ਹੱਥ ਉਠਾਏ। ਮਾਤ ਪਿਤ ਜਗਤ ਨਾਤਾ, ਰਕਤ ਬੂੰਦ ਖੇਲ ਖਿਲਾਇੰਦਾ। ਸਰਬ ਜੀਆਂ ਦਾ ਇਕੋ ਦਾਤਾ, ਲੱਖ ਚੁਰਾਸੀ ਆਪਣੀ ਗੋਦ ਸੁਹਾਇੰਦਾ। ਵੇਖਣਹਾਰਾ ਇਕ ਇਕਾਂਤਾ, ਨਵ ਨਵ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਾਚੀ ਵਸਤ ਝੋਲੀ ਪਾਇੰਦਾ। ਪਿਤਾ ਪੂਤ ਜਗਤ ਪਿਆਰ, ਦਿਵਸ ਰੈਣ ਰਹੇ ਦੁਖਦਾਈਆ। ਕਵਣ ਵੇਲਾ ਵਕ਼ਤ ਘਰ ਆਏ ਦੁਲਾਰ, ਆਤਮਕ ਸਾਂਤਕ ਸਤਿ ਕਰਾਈਆ। ਪੰਜ ਮਹੀਨੇ ਦਿਵਸ ਚਾਰ, ਜਗਤ ਵਿਛੋੜਾ ਰਿਹਾ ਸਮਝਾਈਆ। ਅੰਤਮ ਮੇਲਾ ਕਰੇ ਆਪ ਕਰਤਾਰ, ਵਿਛੜਿਆਂ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਜਗਤ ਝੋਲੀ ਪਾਈਆ। ਹਰਿ ਸੰਗਤ ਵਡਿਆਈ ਧੰਨ, ਹਰਿ ਸਤਿਗੁਰ ਦਰਸਨ ਪਾਇਆ। ਹਰਿ ਸੰਗਤ ਵਡਿਆਈ ਧੰਨ, ਹਰਿਜਨ ਬਹਿ ਬਹਿ ਮੰਗਲ ਗਾਇਆ। ਹਰਿ ਸੰਗਤ ਵਡਿਆਈ ਧੰਨ, ਕਾਇਆ ਮੰਦਰ ਅੰਦਰ ਡੂੰਘੀ ਕੰਦਰ ਆਤਮ ਅੰਤਰ ਇਕ ਧਿਆਨ ਲਗਾਇਆ। ਹਰਿ ਸੰਗਤ ਵਡਿਆਈ ਧੰਨ, ਜਗਤ ਬੁਝੇ ਲੱਗੀ ਬਸੰਤਰ, ਅਗਨੀ ਤੱਤ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਹੋਏ ਸਹਾਇਆ। ਹਰਿ ਸੰਗਤ ਸਤਿਗੁਰ ਰੂਪ, ਸਤਿ ਪੁਰਖ ਨਿਰੰਜਣ ਬਣਤ ਬਣਾਈਆ। ਹਰਿ ਸੰਗਤ ਸਤਿ ਸਰੂਪ, ਸਤਿ ਸਤਿਵਾਦੀ ਵਿਚ ਸਮਾਈਆ। ਹਰਿ ਸੰਗਤ ਨਾਤਾ ਤੁਟੇ ਜੂਠ ਝੂਠ, ਸਚ ਸੁੱਚ ਮਿਲੇ ਵਡਿਆਈਆ। ਹਰਿ ਸੰਗਤ ਉਪਰ ਜਾਏ ਤੁਠ, ਨਾਮ ਅਤੁਟ ਝੋਲੀ ਪਾਈਆ। ਪੰਚ ਵਿਕਾਰਾ ਕੱਢੇ ਕੁੱਟ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਆਵਣ ਜਾਵਣ ਲੱਖ ਚੁਰਾਸੀ ਜਾਏ ਛੁੱਟ, ਜੋ ਜਨ ਆਏ ਨੇਤਰ ਲੋਚਣ ਦਰਸਨ ਪਾਈਆ। ਨਿਰਮਲ ਮਿਲਾਏ ਜੋਤੀ ਜੋਤ, ਅੰਤ ਜੋਤੀ ਜੋਤ ਮਿਲਾਈਆ। ਸਚਖੰਡ ਦਵਾਰਾ ਵਖਾਏ ਕਿਲਾ ਕੋਟ, ਜਿਸ ਦਵਾਰੇ ਹਰਿ ਸੰਗਤ ਆਸਣ ਲਾਈਆ। ਕਲਜੁਗ ਅੰਤਮ ਆਪ ਉਠਾਏ ਆਹਲਣਿਉਂ ਡਿਗੇ ਬੋਟ, ਕਰ ਕਿਰਪਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵੇਖੇ ਥਾਉਂ ਥਾਈਂਆ। ਹਰਿ ਸੰਗਤ ਤੇਰਾ ਸਚ ਮਨਾਰਾ, ਪੁਰਖ ਅਬਿਨਾਸ਼ੀ ਆਪ ਬਣਾਇਆ। ਗੁਰ ਗੋਬਿੰਦ ਤੇਰਾ ਮੀਤ ਮੁਰਾਰਾ, ਵਿਛੜ ਕਦੇ ਨਾ ਜਾਇਆ। ਨਾਨਕ ਨਿਰਗੁਣ ਦਏ ਸਹਾਰਾ, ਸਿਰ ਆਪਣਾ ਹੱਥ ਰਖਾਇਆ। ਪੁਰਖ ਅਕਾਲ ਬਣ ਵਣਜਾਰਾ, ਸਾਚਾ ਹੱਟ ਇਕ ਖੁਲ੍ਹਾਇਆ। ਬ੍ਰਹਮ ਪਾਰਬ੍ਰਹਮ ਕਰੇ ਪਿਆਰਾ, ਦਰ ਘਰ ਸਾਚੇ ਮੇਲਾ ਗੁਰੂ ਗੁਰ ਚੇਲਾ ਏਕਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਰ ਆਏ ਲੇਖੇ ਲਾਇਆ। ਹਰਿ ਸੰਗਤ ਤੇਰਾ ਸਹਿਜ ਗੁਣ, ਗੁਣਵੰਤਾ ਵੇਖ ਵਖਾਇੰਦਾ। ਤੇਰੀ ਪੁਕਾਰ ਤੇਰਾ ਲਏ ਸੁਣ, ਸੁਣਨਹਾਰ ਆਪ ਅਖਵਾਇੰਦਾ। ਲੱਖ ਚੁਰਾਸੀ ਵਿਚੋਂ ਚੁਣ, ਗੁਰਮੁਖ ਵਿਰਲੇ ਅੰਗ ਲਗਾਇੰਦਾ। ਹਰਿ ਕਾ ਭੇਵ ਜਾਣੇ ਕੌਣ, ਵੇਦ ਕਤੇਬ ਸਰਬ ਜਸ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਸਾਚਾ ਮਾਣ ਰਖਾਇੰਦਾ। ਹਰਿ ਸੰਗਤ ਤੇਰਾ ਅੰਤ ਸੁਹੌਣਾ, ਜਮਦੂਤ ਨੇੜ ਨਾ ਆਈਆ। ਰਾਏ ਧਰਮ ਮੁਖ ਸ਼ਰਮੌਣਾ, ਚਿਤਰ ਗੁਪਤ ਨਾ ਹਿਸਾਬ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਸੀਸ ਝੁਕੌਣਾ, ਜਿਸ ਮਾਰਗ ਗੁਰਸਿਖ ਜਾਈਆ। ਥਿਰ ਘਰ ਸਾਚੇ ਸੋਭਾ ਪੌਣਾ, ਜਿਸ ਮਿਲਿਆ ਗੁਰ ਗੋਬਿੰਦ ਸਾਚਾ ਮਾਹੀਆ। ਨਾਨਕ ਗੋਦ ਆਪ ਸਵੌਣਾ, ਸੋਇਆ ਪੂਤ ਨਾ ਕੋਇ ਉਠਾਈਆ। ਜਨਮ ਜਨਮ ਦਾ ਗੇੜ ਚੁਕੌਣਾ, ਮਾਤ ਗਰਭ ਦਸ ਦਸ ਮਾਸ ਨਾ ਅਗਨ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਸਤਿ ਵਡਿਆਈਆ। ਹਰਿ ਸੰਗਤ ਵੇਖੇ ਸਚ ਨਿਸ਼ਾਨ, ਗੁਰ ਸਤਿਗੁਰ ਦਇਆ ਕਮਾ। ਲੇਖੇ ਲਾਏ ਬਿਰਧ ਬਾਲ ਜਵਾਨ, ਜੋ ਜਨ ਸਰਨਾਈ ਗਏ ਆ। ਅੰਤਮ ਦੇਵੇ ਸ਼ਬਦ ਬਬਾਣ, ਆਪ ਆਪਣੀ ਸੇਵ ਕਮਾ। ਅੰਤ ਕੰਤ ਭਗਵੰਤ ਸਾਧ ਸੰਗਤ ਹੋਏ ਸਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਧਾਮ ਦਏ ਬਹਾ। ਸਾਚਾ ਧਾਮ ਸੁਹਾਇਆ, ਹਰਿ ਸਤਿਗੁਰ ਸੱਜਣ ਸ਼ਾਹ। ਹਰਿ ਸੰਗਤ ਮੇਲ ਮਿਲਾਇਆ, ਨਿਰਗੁਣ ਸਰਗੁਣ ਬਣ ਮਲਾਹ। ਚੇਲਾ ਗੁਰ ਏਕਾ ਰੰਗ ਰੰਗਾਇਆ, ਗੁਰ ਚੇਲਾ ਪਕੜੇ ਬਾਂਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਏਕਾ ਵਰ, ਨਥਾਵਿਆਂ ਬਖ਼ਸ਼ੇ ਸਾਚਾ ਥਾਂ। ਹੰਕਾਰ ਵਿਕਾਰ ਜਾਏ ਵਿਨਾਸ, ਜਿਸ ਜਨ ਸਤਿਗੁਰ ਦਇਆ ਕਮਾਈਆ। ਨਿਰਮਲ ਜੋਤ ਕਰੇ ਪਰਕਾਸ਼, ਅੰਧ ਅੰਧੇਰ ਦਏ ਮਿਟਾਈਆ। ਹਿਰਦੇ ਰੱਖ ਰੱਖ ਆਪਣਾ ਵਾਸ, ਆਸਾ ਤ੍ਰਿਸ਼ਨਾ ਦਏ ਬੁਝਾਈਆ। ਰਸਨ ਜਪਾਏ ਆਪਣਾ ਨਾਮ ਸਵਾਸ, ਸਵਾਸ ਸਵਾਸਾਂ ਵਿਚ ਸਮਾਈਆ। ਪੂਰੀ ਕਰੇ ਗੁਰਸਿਖ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਹੰਕਾਰ ਦਏ ਮਿਟਾਈਆ। ਜਗਤ ਹੰਕਾਰ ਤੁਟੇ ਗੜ੍ਹ, ਸ਼ਬਦ ਖੰਡਾ ਆਪ ਵਖਾਇੰਦਾ। ਅੰਦਰੇ ਅੰਦਰ ਲਏ ਫੜ, ਫੜਣਹਾਰਾ ਦਿਸ ਨਾ ਆਇੰਦਾ। ਗੁਰਸਿਖ ਤੇਰੀ ਕਾਇਆ ਪੌੜੇ ਜਾਏ ਚੜ੍ਹ, ਆਪ ਆਪਣਾ ਬਲ ਧਰਾਇੰਦਾ। ਦਰਸ ਦਿਖਾਏ ਅੱਗੇ ਖੜ, ਸਵਛ ਸਰੂਪੀ ਰੂਪ ਵਟਾਇੰਦਾ। ਕਰੇ ਪਰਕਾਸ਼ ਬਹੱਤਰ ਨੜ, ਸਾਂਤਕ ਸਤਿ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਹੰਕਾਰ ਆਪ ਗਵਾਇੰਦਾ। ਜਗਤ ਹੰਕਾਰ ਜਾਏ ਤੁੱਟ, ਮਾਣ ਅਭਿਮਾਣ ਰਹਿਣ ਨਾ ਪਾਈਆ। ਗੁਰਸਿਖ ਸੁਹਾਏ ਤੇਰੀ ਰੁੱਤ, ਫੁਲ ਫੁਲਵਾੜੀ ਆਪ ਮਹਿਕਾਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਅਗਨੀ ਤੱਤ ਦਏ ਮਿਟਾਈਆ। ਕਰੇ ਪਿਆਰ ਜਨ ਸਾਚੇ ਸੁੱਤ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਕਾਰ ਦਏ ਖਪਾਈਆ। ਜਗਤ ਹੰਕਾਰ ਵਿਕਾਰ ਵਿਨਾਸੇ, ਦੂਈ ਦਵੈਤੀ ਮੇਟ ਮਿਟਾਇੰਦਾ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸੇ, ਡੂੰਘੀ ਕੰਦਰ ਫੋਲ ਫੁਲਾਇੰਦਾ। ਗੁਰਸਿਖ ਮਾਣਸ ਜਨਮ ਨਾ ਜਾਏ ਵਿਚ ਹਾਸੇ, ਅਮੋਲਕ ਹੀਰਾ ਰਤਨ ਫੇਰ ਹੱਥ ਨਾ ਆਇੰਦਾ। ਲੱਖ ਚੁਰਾਸੀ ਗਲ ਲਟਕੇ ਫਾਸੇ, ਬਿਨ ਸਤਿਗੁਰ ਪੂਰੇ ਨਾ ਕੋਇ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਰੱਖੇ ਤੇਰੇ ਕਾਇਆ ਕਾਸੇ, ਤੇਰਾ ਹੰਕਾਰ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਣਡਿਠ ਆਪਣੀ ਖੇਲ ਖਿਲਾਇੰਦਾ। ਨਿਤ ਨਵਿਤ ਦੇਵੇ ਦਰਸ ਦੀਦਾਰ, ਪਰਦਾ ਉਹਲਾ ਆਪ ਚੁਕਾਇੰਦਾ। ਲੇਖਾ ਜਾਣੇ ਅੰਦਰ ਬਾਹਰ ਗੁਪਤ ਜ਼ਾਹਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਗੁਰਸਿਖਾਂ ਕਰੇ ਸਦ ਪਿਆਰ, ਸਤਿਗੁਰ ਪੂਰਾ ਸੋ ਅਖਵਾਇੰਦਾ। ਰਾਤੀਂ ਸੁਤਿਆਂ ਲਏ ਉਠਾਲ, ਆਲਸ ਨਿੰਦਰਾ ਆਪ ਮਿਟਾਇੰਦਾ। ਦਰ ਦਰਵੇਸ਼ ਬਣ ਕੰਗਾਲ, ਗੁਰਸਿਖ ਦਵਾਰੇ ਇਕ ਪ੍ਰੀਤੀ ਮੰਗਣ ਆਇੰਦਾ। ਸ਼ਬਦ ਸਰੂਪੀ ਬਣ ਦਲਾਲ, ਸੁਰਤ ਸੁਵਾਣੀ ਵੇਖ ਵਖਾਇੰਦਾ। ਗੁਰਸਿਖ ਤੇਰੇ ਨੇੜ ਨਾ ਆਏ ਕਾਲ ਮਹਾਕਾਲ, ਦੀਨ ਦਿਆਲ ਆਪਣਾ ਬੰਧਨ ਪਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਸ਼ਬਦ ਤੰਦ ਇਕ ਵਖਾਇੰਦਾ। ਕਾਇਆ ਮੰਦਰ ਅੰਦਰ ਬਣਾਏ ਸੱਚੀ ਧਰਮਸਾਲ, ਘਰ ਘਰ ਵਿਚ ਮੇਲ ਮਿਲਾਇੰਦਾ। ਗੁਰਸਿਖਾਂ ਗੁਰ ਸਤਿਗੁਰ ਅੰਦਰ ਵੜ ਵੜ ਪੁੱਛੇ ਹਾਲ, ਔਦਾਂ ਜਾਂਦਾ ਦਿਸ ਨਾ ਆਇੰਦਾ। ਸਦਾ ਸੁਹੇਲਾ ਇਕ ਇਕੇਲਾ ਕਰੇ ਪ੍ਰਿਤਪਾਲ, ਪ੍ਰਿਤਪਾਲਕ ਆਪਣੀ ਸੇਵ ਕਮਾਇੰਦਾ। ਗੁਰਸਿਖਾਂ ਪਿਛੇ ਗੋਬਿੰਦ ਘਾਲਣ ਗਿਆ ਘਾਲ, ਬੰਸ ਸਰਬੰਸ ਸਰਬ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਆਪਣੇ ਰੰਗ ਰੰਗਾਇੰਦਾ। ਗੁਰਮੁਖ ਦਰਸ ਦੀਦਾਰ ਏਕਾ ਮੰਗਦਾ, ਗੁਰ ਦੇਵਣਹਾਰ ਦਾਤਾਰ। ਗੁਰੂ ਗ਼ਰੀਬ ਨਿਵਾਜ਼ ਗ਼ਰੀਬਾਂ ਘਰ ਔਦਾਂ ਕਦੇ ਨਾ ਸੰਗਦਾ, ਸ਼ਾਹ ਸੁਲਤਾਨਾਂ ਕਰੇ ਖ਼ਵਾਰ। ਆਪ ਆਪਣਾ ਲੇਖਾ ਜਾਣੇ ਭੁੱਖ ਨੰਗ ਦਾ, ਭੁੱਖਿਆਂ ਨੰਗਿਆਂ ਬੇੜਾ ਲਾਏ ਪਾਰ। ਕਰੇ ਖੇਲ ਸੂਰੇ ਸਰਬੰਗ ਦਾ, ਸੋ ਸਤਿਗੁਰ ਮੀਤ ਮੁਰਾਰ। ਗੁਰਸਿਖ ਤੇਰੇ ਨੌਂ ਦਵਾਰ ਨਵੇਂ ਆਪੇ ਲੰਘਦਾ, ਸੁਖਮਨ ਟੇਢੀ ਬੰਕ ਕਰੇ ਪਾਰ। ਈੜਾ ਪਿੰਗਲ ਨਾ ਅੱਗੇ ਖੰਘਦਾ, ਜਿਸ ਕਿਰਪਾ ਕਰੇ ਆਪ ਨਿਰੰਕਾਰ। ਅੰਮ੍ਰਿਤ ਮੇਘ ਬਰਸੇ ਝਿਰਨਾ ਝਿਰੇ ਆਸ ਉਮੰਗ ਦਾ, ਨਿਝਰ ਵੇਖੇ ਠੰਡਾ ਠਾਰ। ਨਾਦ ਵੱਜੇ ਅਨਹਦ ਸ਼ਬਦ ਮਰਦੰਗ ਦਾ, ਨਾ ਕੋਈ ਤਾਰ ਨਾ ਸਤਾਰ। ਆਤਮ ਸੇਜਾ ਬਹਿ ਬਹਿ ਗੁਰਸਿਖ ਤੇਰਾ ਰੰਗ ਮਾਣੇ ਤੇਰੇ ਪਲੰਘ ਦਾ, ਤੇਰਾ ਤੇਰਾ ਕਰੇ ਦੀਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਪਰਮਾਨੰਦ ਦਾ, ਨਿਜਾਨੰਦ ਇਕ ਵਿਹਾਰ। ਗੁਰਸਿਖ ਤੇਰੀ ਦਰਸ ਓਟ, ਸਤਿਗੁਰ ਪੂਰਾ ਪੂਰ ਕਰਾਈਆ। ਵਿਚੋਂ ਕੱਢੇ ਵਾਸਨਾ ਖੋਟ, ਕਾਇਆ ਕਪਟ ਰਹਿਣ ਨਾ ਪਾਈਆ। ਕਰੇ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਦਰਸ, ਜਗਤ ਤ੍ਰਿਸ਼ਨਾ ਮੇਟੇ ਹਰਸ, ਹਵਸ ਹੋਰ ਨਾ ਕੋਇ ਵਖਾਈਆ।
