Granth 10 Likhat 075: 3 Chet 2018 Bikarmi Resham Singh de Greh Meeruth Chhauni

੩ ਚੇਤ ੨੦੧੮ ਬਿਕ੍ਰਮੀ ਰੇਸ਼ਮ ਸਿੰਘ ਦੇ ਗ੍ਰਹਿ ਮੇਰਠ ਛੌਣੀ

ਹਰਿ ਕਾ ਨਾਉਂ ਸਾਚਾ ਖੰਡਾ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਪਾਏ ਵੰਡਾਂ, ਜੁਗਾ ਜੁਗੰਤਰ ਵੇਸ ਵਟਾਇੰਦਾ। ਲੇਖਾ ਜਾਣੇ ਜੇਰਜ ਅੰਡਾਂ, ਉਤਭੁਜ ਸੇਤਜ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰਾ ਆਪਣੇ ਹੱਥ ਰਖਾਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਹਰਿ ਪੁਰਖ ਨਿਰੰਜਣ ਆਪ ਉਪਾਈਆ। ਸਚਖੰਡ ਨਿਵਾਸੀ ਸਚਖੰਡ ਬੈਠ ਸੱਚੇ ਦਰਬਾਰ, ਤਖ਼ਤ ਨਿਵਾਸੀ ਆਪਣੀ ਦਇਆ ਕਮਾਈਆ। ਸ਼ਾਹੋ ਭੂਪ ਬਣ ਸਿਕਦਾਰ, ਰਾਜ ਰਾਜਾਨ ਆਪਣਾ ਬਲ ਧਰਾਈਆ। ਕਰੇ ਕਰਾਵੇ ਸਾਚੀ ਕਾਰ, ਕਰਤਾ ਪੁਰਖ ਨਿਰਗੁਣ ਨਿਰਵੈਰ ਆਪਣੀ ਕਲ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਨਾਮ ਖੰਡਾ ਤੇਜ਼ ਪਰਚੰਡ, ਹਰਿ ਸਾਚਾ ਸਚ ਜਣਾਇੰਦਾ। ਨਵ ਸਤ ਵੰਡਣਹਾਰ ਵੰਡ, ਗ੍ਰਹਿ ਗ੍ਰਹਿ ਆਪਣਾ ਭੇਵ ਚੁਕਾਇੰਦਾ। ਲੇਖਾ ਜਾਣੇ ਬੰਦੀ ਬੰਦ, ਬੰਦੀ ਛੋੜ ਵੇਖ ਵਖਾਇੰਦਾ। ਲੇਖ ਅਵੱਲਾ ਸੁਹਾਗੀ ਛੰਦ, ਸੋ ਪੁਰਖ ਨਿਰੰਜਣ ਆਪ ਪਰਗਟਾਇੰਦਾ। ਹੰ ਬ੍ਰਹਮ ਜਾਣੇ ਆਤਮ ਅਨੰਦ, ਪਰਮਾਨੰਦ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੰਡਾ ਨਾਉਂ ਆਪਣੇ ਹੱਥ ਰਖਾਇੰਦਾ। ਸਾਚਾ ਖੰਡਾ ਕਰ ਤਿਆਰ, ਸਤਿ ਸਤਿਵਾਦੀ ਦਇਆ ਕਮਾਈਆ। ਕਲਜੁਗ ਕਰੇ ਖੇਲ ਅਪਰ ਅਪਾਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਰੂਪ ਅਨੂਪ ਆਪ ਵਟਾਈਆ। ਦੋ ਜਹਾਨਾਂ ਬਣ ਸ਼ਾਹ ਪਾਤਸ਼ਾਹ, ਸਚ ਸਿਕਦਾਰਾ ਹੁਕਮ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਜਗਾ, ਸੋਇਆ ਕੋਇ ਰਹਿਣ ਨਾ ਪਾਈਆ। ਕਰੋੜ ਤੇਤੀਸਾ ਇਕ ਸੰਦੇਸ਼ ਦਏ ਸੁਣਾ, ਸੁਰਪਤ ਰਾਜਾ ਇੰਦ ਨਾਲ ਰਲਾਈਆ। ਬ੍ਰਹਿਮੰਡਾਂ ਖੰਡਾਂ ਵੇਖੇ ਥਾਉਂ ਥਾਂ, ਥਾਨ ਥਨੰਤਰ ਆਪਣੀ ਰਚਨ ਰਚਾਈਆ। ਲੱਖ ਚੁਰਾਸੀ ਘਟ ਘਟ ਵਾਸੀ ਪੁਰਖ ਅਬਿਨਾਸ਼ੀ ਵੇਖਣਹਾਰਾ ਹੰਸ ਕਾਂ, ਕਾਗ ਹੰਸ ਕਵਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੰਡਾ ਹਰਿ ਨਿਰੰਕਾਰਾ, ਏਕਾ ਏਕ ਉਪਾਇੰਦਾ। ਆਪੇ ਰੱਖੇ ਤਿਖੀਆਂ ਧਾਰਾਂ, ਦੋ ਜਹਾਨਾਂ ਵੇਖ ਵਖਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਖੇਲ ਅਪਰ ਅਪਾਰਾ, ਆਪ ਅਪਰੰਪਰ ਆਪਣੀ ਬਣਤ ਬਣਾਇੰਦਾ। ਚਤਰਭੁਜ ਰੂਪ ਅਨੂਪ ਆਪੇ ਹੋਏ ਗੁਪਤ ਜ਼ਾਹਰਾ, ਅਨਭਵ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੜਗ ਹੱਥ ਉਠਾਇੰਦਾ। ਏਕਾ ਖੜਗ ਸਾਚੀ ਧਾਤ, ਤ੍ਰੈਗੁਣ ਅਤੀਤਾ ਆਪ ਉਠਾਇੰਦਾ। ਕਲਜੁਗ ਮੇਟੇ ਅੰਧੇਰੀ ਰਾਤ, ਰੈਣ ਅੰਧੇਰੀ ਆਪ ਮਿਟਾਇੰਦਾ। ਗ਼ਰੀਬ ਨਿਮਾਣਿਆਂ ਪੁਛੇ ਵਾਤ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਨੌਂ ਖੰਡ ਪ੍ਰਿਥਮੀ ਚਾਰ ਵਰਨ ਅਠਾਰਾਂ ਬਰਨ ਇਕ ਸੁਣਾਏ ਸਾਚੀ ਗਾਥ, ਅੰਤਰ ਮੰਤਰ ਆਪ ਪੜ੍ਹਾਇੰਦਾ। ਲੇਖਾ ਜਾਣੇ ਤ੍ਰੈਲੋਕੀ ਨਾਥ, ਚੌਦਾਂ ਲੋਕਾਂ ਫੋਲ ਫੋਲਾਇੰਦਾ। ਚੌਦਾਂ ਤਬਕਾਂ ਦੇਵੇ ਸਾਥ, ਨੂਰ ਇਲਾਹੀ ਡਗਮਗਾਇੰਦਾ। ਕਲਮਾ ਅਮਾਮ ਪਾਕੀ ਪਾਕ, ਪੀਰ ਦਸਤਗੀਰ ਸ਼ਾਹ ਹਕੀਰ ਵੇਖ ਵਖਾਇੰਦਾ। ਮੁਕਾਮੇ ਹੱਕ ਖੋਲ੍ਹੇ ਤਾਕ, ਐਨਲਹਕ ਇਕ ਆਵਾਜ਼ ਹਕ ਹਕ਼ੀਕ਼ਤ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੁਜਰੇ ਬਹਿ ਬਹਿ ਰਿਹਾ ਝਾਕ, ਸਚ ਮਹਿਰਾਬੇ ਆਸਣ ਲਾਇੰਦਾ। ਸਚ ਮਹਿਰਾਬ ਹਰਿ ਹਰਿ ਆਸਣ, ਪੁਰਖ ਅਬਿਨਾਸ਼ਣ ਆਪ ਲਗਾਈਆ। ਸਚਖੰਡ ਦਵਾਰੇ ਪਾਏ ਰਾਸਣ, ਗੋਪੀ ਕਾਹਨ ਆਪ ਨਚਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਆਪਣੀ ਪੂਰੀ ਕਰੇ ਆਸਨ, ਆਪ ਆਪਣਾ ਬਲ ਪਰਗਟਾਈਆ। ਆਪਣਾ ਨਾਉਂ ਰਖਾਏ ਪੁਰਖ ਅਬਿਨਾਸ਼ਨ, ਨਾ ਮਰੇ ਨਾ ਜਾਈਆ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸਣ, ਗਗਨ ਗਗਨੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਹਰਿ ਕਾ ਨਾਉਂ ਤਿਖੀ ਧਾਰ, ਤ੍ਰੈ ਤ੍ਰੈ ਮੀਤਾ ਆਪ ਉਪਾਇੰਦਾ। ਵਿਸ਼ਨੂੰ ਦੇਵੇ ਇਕ ਹੁਲਾਰ, ਵਿਸ਼ਵ ਵਾਸਤਕ ਆਪਣਾ ਖੇਲ ਖਿਲਾਇੰਦਾ। ਬ੍ਰਹਮਾ ਵੇਤਾ ਪਾਰਬ੍ਰਹਮ ਬ੍ਰਹਮ ਕਰੇ ਪੁਕਾਰ, ਹੰ ਬ੍ਰਹਮ ਖੇਲ ਖਿਲਾਇੰਦਾ। ਸ਼ੰਕਰ ਨੇਤਰ ਨੈਣ ਚਾਰੋਂ ਕੁੰਟ ਵੇਖੇ ਵਾਰੋ ਵਾਰ, ਹੱਥ ਤ੍ਰਿਸ਼ੂਲ ਇਕ ਵਖਾਇੰਦਾ। ਪੁਰਖ ਅਬਿਨਾਸ਼ੀ ਕਰੇ ਖ਼ਬਰਦਾਰ, ਆਲਸ ਨਿੰਦਰਾ ਸਰਬ ਮਿਟਾਇੰਦਾ। ਇਕ ਜੁਣਾਏ ਧੁਰ ਫ਼ਰਮਾਨ, ਸ਼ਬਦ ਸੰਦੇਸ਼ ਸੁਣਾਇੰਦਾ। ਵਿਸ਼ਨੂੰ ਤੇਰਾ ਸਤਿ ਭੰਡਾਰ, ਸਤਿ ਸਤਿਵਾਦੀ ਵੇਖ ਵਖਾਇੰਦਾ। ਬ੍ਰਹਮਾ ਤੇਰਾ ਲੱਖ ਚੁਰਾਸੀ ਬ੍ਰਹਮ ਪਸਾਰ, ਈਸ਼ ਜੀਵ ਜਗਦੀਸ਼ ਆਤਮ ਪਰਮਾਤਮ ਆਪਣਾ ਭੇਵ ਚੁਕਾਇੰਦਾ। ਸ਼ੰਕਰ ਤੇਰਾ ਕਰ ਵਿਚਾਰ, ਜੋ ਘੜਿਆ ਸੋ ਭੰਨ੍ਹੇ ਆਪਣੀ ਵਾਰ, ਥਿਰ ਕੋਇ ਰਹਿਣ ਨਾ ਪਾਇੰਦਾ। ਤਿੰਨਾਂ ਵਿਚੋਲਾ ਹਰਿ ਨਿਰੰਕਾਰ, ਸਚ ਸਿੰਘਾਸਣ ਸੋਹੇ ਸਚਾ ਨਿਰੰਕਾਰ ਆਪ ਮਨਾਇੰਦਾ। ਕਾਗਦ ਕ਼ਲਮ ਨਾ ਲਿਖਣਹਾਰ, ਬ੍ਰਹਮਾ ਚਾਰ ਵੇਦ ਮੁਖ ਸਾਲਾਹਿੰਦਾ। ਪੁਰਾਨ ਸ਼ਾਸਤਰ ਸਿਮਰਤ ਵਸੇ ਬਾਹਰ, ਹਰਿ ਕਾ ਰੂਪ ਦਿਸ ਕਿਸੇ ਨਾ ਆਇੰਦਾ। ਆਦਿ ਪੁਰਖ ਇਕ ਇਕੱਲਾ ਵਸਣਹਾਰਾ ਸਚ ਮਹੱਲਾ ਉਚੇ ਟਿਲੇ ਪਰਬਤ ਪਾਵੇ ਸਾਰ, ਸਮੁੰਦ ਸਾਗਰ ਫੋਲ ਫੋਲਾਇੰਦਾ। ਕਾਇਨਾਤ ਹੋਇ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਹਰਿ ਸਮਝਾਇੰਦਾ। ਹਰਿ ਕਾ ਨਾਮ ਸਤਿ ਕਟਾਰਾ, ਸਤਿ ਸਤਿਵਾਦੀ ਆਪ ਉਪਾਈਆ। ਸਤਿਜੁਗ ਤਰੇਤਾ ਦਵਾਪਰ ਕਰਿਆ ਪਾਰ ਕਿਨਾਰਾ, ਗੁਰ ਅਵਤਾਰ ਰੂਪ ਧਰਾਈਆ। ਨੌਂ ਨੌਂ ਚਾਰ ਵੇਖੇ ਵਾਰੋ ਵਾਰਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਭੇਵ ਅਭੇਵ ਛੁਪਾਈਆ। ਕਲਜੁਗ ਅੰਤਮ ਖੇਲ ਕਰੇ ਨਿਆਰਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਧਰਨੀ ਧਰਤ ਧਵਲ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣਾ ਨੀਰ ਵਹਾਈਆ। ਭਗਤ ਭਗਵੰਤ ਮੰਗਣ ਮੰਗ ਬਣ ਭਿਖਾਰਾ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਸੰਤ ਕੰਤ ਦਰ ਦਰਵੇਸ਼ ਬਣੇ ਦਵਾਰਾ, ਨਿਉਂ ਨਿਊਂ ਬੈਠੇ ਸੀਸ ਝੁਕਾਈਆ। ਗੁਰਮੁਖ ਵੇਖੇ ਮੀਤ ਮੁਰਾਰਾ, ਮਿਤਰ ਪਿਆਰਾ ਕਵਣ ਅਖਵਾਈਆ। ਗੁਰਸਿਖ ਚਰਨ ਧੂੜ ਮੰਗੇ ਖ਼ਾਕ ਛਾਰਾ, ਚਰਨ ਕਵਲ ਧਿਆਨ ਰਖਾਈਆ। ਮਨਮੁਖ ਬਣਾਇਆ ਗੜ੍ਹ ਹੰਕਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਦਿਵਸ ਰੈਣ ਕਰੇ ਲੜ੍ਹਾਈਆ। ਆਸਾ ਤ੍ਰਿਸ਼ਨਾ ਲਾਏ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਮਾਇਆ ਮਮਤਾ ਕਰੇ ਖ਼ਵਾਰਾ, ਚਾਰੋਂ ਕੁੰਟ ਦਹਿ ਦਿਸ਼ਾ ਰਿਹਾ ਭਵਾਈਆ। ਕਲਜੁਗ ਅੰਤਮ ਕੂਕੇ ਆਪਣੀ ਵਾਰਾ, ਆਪ ਆਪਣਾ ਬਲ ਧਰਾਈਆ। ਨਾਲ ਰਲਾਇਆ ਮੁਹੰਮਦੀ ਯਾਰਾਂ, ਈਸਾ ਮੂਸਾ ਦਏ ਗਵਾਹੀਆ। ਅੱਲਾ ਰਾਣੀ ਇਕ ਅਖਾੜਾ, ਆਪਣਾ ਨਾਮ ਦਏ ਵਖਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪੇ ਵੇਖੇ ਵੇਖਣਹਾਰਾ, ਦਰਗਹਿ ਸਾਚੀ ਸਾਚੇ ਧਾਮ ਬੈਠਾ ਆਸਣ ਲਾਈਆ। ਕਰੇ ਕਰਾਏ ਆਪਣੀ ਕਾਰਾ, ਜੁਗਾ ਜੁਗੰਤਰ ਸਾਚੀ ਧਾਰਾ ਲੋਕਮਾਤ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਸਾਚਾ ਤੱਤ ਸਮਝਾਈਆ। ਹਰਿ ਕਾ ਨਾਉਂ ਸਾਚਾ ਤੱਤ, ਤਤਵ ਤਤ ਇਕ ਸਮਝਾਇੰਦਾ। ਹਰਿ ਕਾ ਨਾਉਂ ਸਾਚਾ ਰਥ, ਰਥ ਰਥਵਾਹੀ ਆਪ ਚਲਾਇੰਦਾ। ਹਰਿ ਕਾ ਨਾਉਂ ਆਦਿ ਜੁਗਾਦਿ ਸਦਾ ਸਮਰਥ, ਸਮਰਥ ਪੁਰਖ ਆਪ ਪਰਗਟਾਇੰਦਾ। ਹਰਿ ਕਾ ਨਾਉਂ ਲੱਖ ਚੁਰਾਸੀ ਪਾਏ ਨੱਥ, ਸੁਰਤੀ ਸ਼ਬਦੀ ਆਪਣੇ ਹੱਥ ਰਖਾਇੰਦਾ। ਹਰਿ ਕਾ ਨਾਉਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰ ਘਰ ਘਰ ਸੱਥਰ ਦੇਵੇ ਘੱਤ, ਸੀਸ ਤਾਜ ਨਾ ਕੋਇ ਟਿਕਾਇੰਦਾ। ਹਰਿ ਕਾ ਨਾਉਂ ਨਾਤਾ ਤੋੜੇ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ ਮਨ ਮਤ ਬੁਧ ਬੰਧਨ ਕੋਇ ਨਾ ਪਾਇੰਦਾ। ਹਰਿ ਕਾ ਨਾਉਂ ਮਹਿਮਾ ਜਣਾਏ ਅਕਥਨਾ ਅਕਥ, ਲਿਖਣ ਪੜ੍ਹਨ ਵਿਚ ਕਦੇ ਨਾ ਆਇੰਦਾ। ਹਰਿ ਕਾ ਨਾਉਂ ਏਕਾ ਮਾਰਗ ਦਏ ਦੱਸ, ਊਚ ਨੀਚ ਰਾਓ ਰੰਕ ਏਕਾ ਧੰਦੇ ਲਾਇੰਦਾ। ਹਰਿ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਨਾਉਂ ਆਪ ਵਡਿਆਇੰਦਾ। ਸਾਚਾ ਨਾਉਂ ਤੇਜ਼ ਕਿਰਪਾਨ, ਕਿਰਪਨ ਆਪਣੀ ਆਪ ਬਣਾਈਆ। ਆਦਿ ਜੁਗਾਦਿ ਦੇਵੇ ਬ੍ਰਹਮ ਗਿਆਨ, ਪਾਰਬ੍ਰਹਮ ਵੱਡਾ ਸ਼ਹਿਨਸ਼ਾਹੀਆ। ਆਤਮ ਅੰਤਰ ਵਖਾਏ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਈਆ। ਲੇਖਾ ਜਾਣੇ ਦੋ ਜਹਾਨ, ਅਵਣ ਗਵਣ ਤ੍ਰੈਭਵਨ ਆਪਣਾ ਪਰਦਾ ਆਪ ਚੁਕਾਈਆ। ਜੁਗ ਜੁਗ ਦੇਵਣਹਾਰਾ ਹੁਕਮੀ ਹੁਕਮ ਹੁਕਮ ਫ਼ਰਮਾਨ, ਸਚ ਸੰਦੇਸ਼ ਇਕ ਸੁਣਾਈਆ। ਕਲਜੁਗ ਅੰਤਮ ਪਰਗਟ ਹੋਏ ਜੋਧਾ ਸੂਰਬੀਰ ਨੌਜਵਾਨ, ਨਿਹਕਲੰਕਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੰਡਾ ਰਿਹਾ ਉਠਾਈਆ। ਸਾਚਾ ਖੰਡਾ ਹੱਥ ਉਠਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਧਰਤ ਧਵਲ ਦਏ ਹਲਾ, ਆਪਣਾ ਭਾਣਾ ਆਪ ਜਣਾਇੰਦਾ। ਨਵ ਨਵ ਫੇਰਾ ਆਪੇ ਪਾ, ਸਤ ਸਤ ਪੰਧ ਮੁਕਾਇੰਦਾ। ਨੌਂ ਨੌਂ ਗੇੜਾ ਦਏ ਦਿਵਾ, ਚਾਰ ਕੁੰਟ ਆਪ ਫਿਰਾਇੰਦਾ। ਦਹਿ ਦਿਸ਼ਾ ਪੰਧ ਦਏ ਮੁਕਾ, ਸਾਚਾ ਹਿੱਸਾ ਆਪ ਵੰਡਾਇੰਦਾ। ਸ਼ਾਹ ਸੁਲਤਾਨਾਂ ਖ਼ਾਕ ਮਿਲਾ, ਖ਼ਾਕੀ ਖ਼ਾਕ ਆਪ ਉਡਾਇੰਦਾ। ਏਕਾ ਨੌਬਤ ਦਏ ਵਜਾ, ਨਾਮ ਮਰਦੰਗ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੰਡਾ ਹੱਥ ਚਮਕਾਇੰਦਾ। ਸਾਚਾ ਖੰਡਾ ਚਮਕੇ ਚਮਕਾਏ ਦਾਮਨਗੀਰ, ਦੀਨ ਦਿਆਲ ਵਡੀ ਵਡਿਆਈਆ। ਲੇਖਾ ਜਾਣੇ ਸ਼ਾਹ ਹਕੀਰ, ਵੇਖਣਹਾਰਾ ਪੀਰ ਦਸਤਗੀਰ ਬੇਪਰਵਾਹੀਆ। ਕਰੇ ਖੇਲ ਬੇਨਜ਼ੀਰ, ਅਜ਼ੀਮ ਨਜ਼ੀਮ ਨਿਰਗੁਣ ਆਪਣੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਅੰਤ ਵਖੌਣਾ, ਹਰਿ ਸਾਚਾ ਸਚ ਦ੍ਰਿੜਾਇੰਦਾ। ਨਵ ਨੌਂ ਲੇਖਾ ਆਪ ਜਣੌਣਾ, ਭੇਵ ਅਭੇਦ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲੌਣਾ, ਹੁਕਮੀ ਹੁਕਮ ਆਪ ਸੁਣਾਇੰਦਾ। ਵੇਦ ਅਥਰਬਣ ਐੜਾ ਅੱਖ ਖੁਲੌਣਾ, ਦੂਸਰ ਨੈਣ ਨਾ ਕੋਇ ਜਣਾਇੰਦਾ। ਅੱਲਾ ਰਾਣੀ ਮੁਖ ਨਕ਼ਾਬ ਪਰਦਾ ਲੌਹਣਾ, ਆਪ ਆਪਣਾ ਹੱਥ ਵਖਾਇੰਦਾ। ਸੰਗ ਮੁਹੰਮਦ ਚਾਰ ਯਾਰ ਕਲਮਾ ਨਬੀ ਇਕ ਦ੍ਰਿੜੌਣਾ, ਅਮਾਮ ਅਮਾਮਾ ਭੇਵ ਮੁਕਾਇੰਦਾ। ਸਚ ਸਨੇਹੜਾ ਘਲ ਦਰ ਦਵਾਰ ਆਪ ਬਹੌਣਾ, ਧੁਰ ਦਰਬਾਰਾ ਇਕ ਸੁਹਾਇੰਦਾ। ਚੌਦਾਂ ਲੋਕ ਚੌਦਾਂ ਤਬਕ ਏਕਾ ਵਾਰ ਕੁੰਡਾ ਲੌਹਣਾ, ਜ਼ਿਮੀਂ ਅਸਮਾਨਾਂ ਚਰਨਾਂ ਹੇਠ ਰਖਾਇੰਦਾ। ਏਕਾ ਨੂਰ ਏਕਾ ਜਲਵਾ ਆਪ ਦਰਸੌਣਾ, ਆਲਮੀਨ ਆਪਣਾ ਰੂਪ ਧਰਾਇੰਦਾ। ਸਤਿ ਯਕੀਨ ਇਕ ਰਖੌਣਾ, ਯਾ ਮੁਬੀਨ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੰਡਾ ਹੱਥ ਉਠਾਇੰਦਾ। ਹੱਥ ਖੰਡਾ ਲੈ ਹਰਿ ਉਠਿਆ, ਕਲਜੁਗ ਤੇਰੀ ਅੰਤਮ ਵਾਰ। ਅਬਿਨਾਸ਼ੀ ਕਰਤਾ ਏਕਾ ਤੁਠਿਆ, ਨਿਰਗੁਣ ਰੂਪ ਅਗੰਮ ਅਪਾਰ। ਨੌਂ ਸੌ ਚੁਰਾਨਵੇ ਚੌਕੜੀ ਜੁਗ ਰਿਹਾ ਲੁਕਿਆ, ਅੰਤਮ ਅੰਤ ਕੰਤ ਹੋਏ ਉਜਿਆਰ। ਲੱਖ ਚੁਰਾਸੀ ਵਿਚ ਸ਼ੇਰ ਏਕਾ ਬੁੱਕਿਆ, ਚਾਰੋਂ ਕੁੰਟ ਦਏ ਹੁਲਾਰ। ਹਰਿ ਕਾ ਭਾਣਾ ਕਦੇ ਨਾ ਰੁਕਿਆ, ਨਾ ਕੋਈ ਹੋਏ ਰੋਕਣਹਾਰ। ਕਲਜੁਗ ਬੂਟਾ ਅੰਤਮ ਸੁਕਿਆ, ਲੱਖ ਚੁਰਾਸੀ ਹੋਏ ਖ਼ਵਾਰ। ਵਿਸ਼ਨੂੰ ਤੇਰਾ ਦਾਣਾ ਮੁਕਿਆ, ਖ਼ਾਲੀ ਦਿਸੇ ਅੰਤ ਭੰਡਾਰ। ਬ੍ਰਹਮ ਤੇਰਾ ਬ੍ਰਹਮ ਤੇਰੇ ਨਾਲੋਂ ਰੁੱਠਿਆ, ਪਾਰਬ੍ਰਹਮ ਨਾ ਕਰੇ ਪਿਆਰ। ਸ਼ੰਕਰ ਤੀਰ ਨਿਰਾਲਾ ਛੁੱਟਿਆ, ਸ੍ਰਿਸ਼ਟ ਸਬਾਈ ਮਾਰੇ ਮਾਰ। ਜਗਤ ਸਿਕਦਾਰ ਜਾਏ ਲੁੱਟਿਆ, ਜੋਰੂ ਜ਼ਰ ਜਾਏ ਹਾਰ। ਅੰਤਮ ਜੂਠ ਝੂਠ ਮੂੰਹ ਵਿਚ ਪਏ ਥੁਕਿਆ, ਹਰਿ ਕਾ ਨਾਉਂ ਰਸਨਾ ਜਿਹਵਾ ਨਾ ਕੋਇ ਉਜਿਆਰ। ਪੱਤ ਡਾਲ੍ਹੀ ਨਾਲੋਂ ਟੁੱਟਿਆ, ਅੰਤ ਖਿੜੇ ਨਾ ਫੇਰ ਗੁਲਜ਼ਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਵ ਨਵ ਵੇਖੇ ਵੇਖਣਹਾਰ। ਨਵ ਨੌਂ ਖੰਡਾ ਨਾਮ ਚਲਾਇਆ, ਚਾਰ ਕੁੰਟ ਜੈਕਾਰਾ। ਪੁਰਖ ਅਬਿਨਾਸ਼ੀ ਆਪਣਾ ਵਾਰ ਆਪ ਕਰਾਇਆ, ਆਪੇ ਹੋਏ ਵੇਖਣਹਾਰਾ। ਸ਼ਾਹ ਸੁਲਤਾਨ ਭੇਵ ਨਾ ਆਇਆ, ਰਾਜ ਰਾਜਾਨ ਨਾ ਪਾਵੇ ਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਬੀਸ ਅੱਠ ਦਏ ਹੁਲਾਰਾ। ਬੀਸ ਇਕ ਅੱਠ, ਇਕ ਅੱਠ ਖੇਲ ਖਿਲਾਇੰਦਾ। ਬੀਸ ਇਕ ਅੱਠ, ਅੱਠ ਇਕ ਮੇਲ ਮਿਲਾਇੰਦਾ। ਬੀਸ ਇਕ ਅੱਠ, ਅੱਠ ਇਕ ਤੇਲ ਚੜ੍ਹਾਇੰਦਾ। ਬੀਸ ਇਕ ਅੱਠ, ਅੱਠ ਇਕ ਸੱਜਨ ਸੁਹੇਲ ਮੁਖ ਛੁਪਾਇੰਦਾ। ਬੀਸ ਇਕ ਅੱਠ, ਅੱਠ ਇਕ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਂ ਖੰਡ ਪ੍ਰਿਥਮੀ ਵੇਖ ਵਖਾਇੰਦਾ। ਬੀਸ ਇਕ ਅੱਠ, ਸ਼ਬਦੀ ਸ਼ਬਦ ਸ਼ਬਦ ਜੈਕਾਰਾ। ਬੀਸ ਇਕ ਅੱਠ, ਅੱਠ ਇਕ ਰੋਵੇ ਜ਼ਾਰੋ ਜ਼ਾਰਾ। ਬੀਸ ਇਕ ਅੱਠ, ਅੱਠ ਇਕ ਚਾਰ ਕੁੰਟ ਉਠ ਉਠ ਵੇਖੇ, ਸਾਚਾ ਦਿਸੇ ਨਾ ਕੋਇ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਰੇ ਸਚ ਵਿਹਾਰਾ। ਵੀਹ ਸੌ ਅਠਾਰਾਂ ਬਿਕ੍ਰਮੀ ਸਚ ਵਿਹਾਰਾ, ਹਰਿ ਸਾਚਾ ਸਚ ਕਰਾਇੰਦਾ। ਵੇਖਣਹਾਰਾ ਪਾਵੇ ਸਾਰਾ, ਭੇਵ ਅਭੇਦ ਆਪ ਜਣਾਇੰਦਾ। ਨਵ ਨੌਂ ਵੇਖੇ ਛਹਿਬਰ ਧਾਰਾ, ਕਰੋੜ ਛਿਆਨਵੇ ਸੇਵ ਲਗਾਇੰਦਾ। ਸੇਵਕ ਸੇਵਾ ਜਾਣੇ ਅਪਰ ਅਪਾਰਾ, ਲੇਖਾ ਲਿਖਤ ਵਿਚ ਨਾ ਆਇੰਦਾ। ਲੱਖ ਚੁਰਾਸੀ ਸੁਤੀ ਪੈਰ ਪਸਾਰਾ, ਗ਼ਫ਼ਲਤ ਨੀਂਦ ਨਾ ਕੋਇ ਖੁਲ੍ਹਾਇੰਦਾ। ਹਰਿ ਕਾ ਨਾਮ ਨਾ ਕਰੇ ਕੋਇ ਪਿਆਰਾ, ਰਸਨਾ ਜਿਹਵਾ ਨਾ ਕੋਇ ਗਾਇੰਦਾ। ਸ੍ਰਿਸ਼ਟ ਸਬਾਈ ਦੁਹਾਗਣ ਨਾਰਾ, ਕੰਤ ਸੁਹਾਗ ਨਾ ਕੋਇ ਹੰਢਾਇੰਦਾ। ਜੋਬਨ ਜਵਾਨੀ ਰਹੇ ਦਿਵਸ ਚਾਰਾ, ਅੰਤਮ ਸੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਵੀਹ ਸੌ ਅਠਾਰਾਂ ਬਿਕ੍ਰਮੀ ਭੇਵ ਜਣੌਣਾ, ਜਨ ਸਾਚੇ ਲਏ ਸਮਝਾਈਆ। ਆਤਮ ਅੰਤਰ ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਦਰਸ ਦਿਖੌਣਾ, ਦੀਦ ਸ਼ੁਨੀਦ ਆਪ ਕਰਾਈਆ। ਸ਼ਬਦ ਨਾਦ ਅਨਾਦੀ ਅਨਹਦ ਧੁੰਨ ਉਪਜੌਣਾ, ਛੱਤੀ ਰਾਗ ਮੁਖ ਸ਼ਰਮਾਈਆ। ਅੰਮ੍ਰਿਤ ਆਤਮ ਸਤਿ ਪਿਆਲਾ ਨਿਝਰ ਝਿਰਨਾ ਆਪ ਝਿਰੌਣਾ, ਅਮਿਉਂ ਰਸ ਏਕਾ ਮੁਖ ਸੁਹਾਈਆ। ਅੰਧ ਅੰਧੇਰਾ ਆਪ ਗਵੌਣਾ, ਜੋਤੀ ਦੀਪਕ ਜੋਤ ਜਗੌਣਾ, ਨੂਰ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਠਾ ਦਏ ਸਮਝਾਈਆ। ਇਕ ਇਕੱਲਾ ਏਕੰਕਾਰ, ਏਕਾ ਖੰਡਾ ਨਾਮ ਚਮਕਾਇੰਦਾ। ਦੋ ਜਹਾਨਾਂ ਪਾਵੇ ਸਾਰ, ਤੀਜੇ ਲੋਚਣ ਵੇਖ ਵਖਾਇੰਦਾ। ਚੌਥੇ ਪਦ ਬਹੇ ਸੱਚੇ ਘਰ ਬਾਰ, ਪੰਚਮ ਮੇਲਾ ਮੇਲ ਮਿਲਾਇੰਦਾ। ਛੇਵੇਂ ਛੱਪਰ ਛੰਨ ਨਾ ਕੋਇ ਆਧਾਰ, ਸਤਵੇਂ ਸਤਿ ਸਤਿਵਾਦੀ ਆਪਣਾ ਬੰਕ ਆਪ ਉਪਾਇੰਦਾ। ਅਠਵੇਂ ਅੱਠਾਂ ਤੱਤਾਂ ਵਸੇ ਬਾਹਰ, ਅੱਠ ਤਤ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਲਜੁਗ ਅੰਤਮ ਵੇਸ ਵਟਾਇੰਦਾ। ਅੰਤਮ ਵੇਸ ਵਟਾਏ ਅਵੱਲਾ, ਦਿਸ ਕਿਸੇ ਨਾ ਆਈਆ। ਲੇਖਾ ਜਾਣੇ ਰਾਣੀ ਅੱਲਾ, ਮੀਆਂ ਮਹਿਬੂਬ ਸਾਚਾ ਮਾਹੀਆ। ਆਪ ਫੜਾਏ ਆਪਣਾ ਪੱਲਾ, ਹਜ਼ਾਰਾ ਦਰੂਦ ਕਰੇ ਪੜ੍ਹਾਈਆ। ਆਪਣਾ ਰੂਪ ਵਖਾਏ ਇਕ ਬਿਸਮਿਲਾ, ਬਿਸਮਿਲ ਕਰੇ ਸਰਬ ਖ਼ੁਦਾਈਆ। ਆਪਣਾ ਨੂਰ ਉਪਜਾਏ ਇਕ ਇਲ ਲਿਲਾ, ਇਲਾਹੀ ਨੂਰ ਸੱਚਾ ਸ਼ਹਿਨਸ਼ਾਹੀਆ। ਚੌਦਾਂ ਸਦੀਆਂ ਕੱਟਿਆ ਛਿਲਾ, ਮਖ਼ਲੂਕ ਖ਼ਲਕ ਖ਼ਾਲਕ ਵਿਚ ਸਮਾਈਆ। ਅੰਤ ਸਿੰਘਾਸਣ ਸਭ ਦਾ ਹਿਲਾ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਅੰਤਮ ਖੇਲ ਖਿਲੌਣਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਅਮਾਮ ਅਮਾਮਾਂ ਰੂਪ ਵਟੌਣਾ, ਆਲਮੀਨ ਭੇਵ ਨਾ ਆਇੰਦਾ। ਮਹਿਬਾਨ ਬੀਦੋ ਨਾਉਂ ਧਰੌਣਾ, ਬੀ ਖ਼ੈਰ ਯਾ ਅੱਲਾ ਏਹ ਸਮਝਾਇੰਦਾ। ਚੌਦਾਂ ਚੌਦਾਂ ਪੰਧ ਮੁਕੌਣਾ, ਆਪ ਆਪਣਾ ਮਾਰਗ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਅਠਾਰਾਂ ਰਾਹ ਤਕਾਇੰਦਾ। ਬੀਸ ਅਠਾਰਾਂ ਚੜ੍ਹਿਆ ਚਾ, ਸੰਮਤ ਸੰਮਤੀ ਖੇਲ ਖਿਲਾਇਆ। ਪਾਰਬ੍ਰਹਮ ਪਤਿ ਪਰਮੇਸ਼ਵਰ ਲੋਕਮਾਤ ਬਣਿਆ ਇਕ ਮਲਾਹ, ਨਵ ਨੌਂ ਬੇੜਾ ਲਏ ਚਲਾਇਆ। ਮਨਮੁਖ ਜੀਵ ਲੱਖ ਚੁਰਾਸੀ ਦਏ ਭੁਲਾ, ਸਾਚਾ ਰਾਹ ਨਾ ਕੋਇ ਵਖਾਇਆ। ਹਰਿ ਭਗਤ ਭਗਵੰਤ ਲਏ ਉਠਾ, ਨੇਤਰ ਗਿਆਨ ਇਕ ਵਖਾਇਆ। ਆਪਣੀ ਬੂਝ ਦਏ ਬੁਝਾ, ਸਮਰਥ ਪੁਰਖ ਬੇਪਰਵਾਹਿਆ। ਏਕਾ ਦੂਜਾ ਭੌ ਚੁਕਾ, ਨਿਰਭੈ ਆਪਣਾ ਦਰਸ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਅਠਾਰਾਂ ਖੇਲ ਖਿਲਾਇਆ। ਸੰਮਤ ਅਠਾਰਾਂ ਚੜ੍ਹੇ ਰੰਗ, ਹਰਿ ਸਾਚਾ ਆਪ ਚੜ੍ਹਾਈਆ। ਸ਼ਾਹ ਸੁਲਤਾਨਾਂ ਕਰੇ ਨੰਗੀ ਕੰਡ, ਪਾਰਬ੍ਰਹਮ ਵਡੀ ਵਡਿਆਈਆ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਸੱਤ ਦੀਪ ਆਪਣੀ ਵੰਡੇ ਆਪੇ ਵੰਡ, ਸਾਚੀ ਸੀਮਾ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਅਠ ਅਠਾਰਾਂ ਵੇਖ ਵਖਾਈਆ। ਵੀਹ ਸੌ ਅਠਾਰਾਂ ਵੰਡ ਵੰਡਾ, ਖੜਗ ਖੰਡਾ ਚਮਕਾਇਆ। ਦੋ ਦੋ ਮੇਲਾ ਸਹਿਜ ਸੁਭਾ, ਗੁਰ ਚੇਲਾ ਭੇਵ ਨਾ ਰਾਇਆ। ਆਪਣਾ ਖੇਲ ਆਪ ਖਿਲਾ, ਖ਼ਾਲਕ ਖ਼ਲਕ ਰਿਹਾ ਤਰਸਾਇਆ। ਆਪਣਾ ਤੀਰ ਤਰਕਸ਼ ਆਪ ਉਠਾ, ਆਪੇ ਚਿਲੇ ਰਿਹਾ ਚੜ੍ਹਾਇਆ। ਅਰਸ਼ ਫ਼ਰਸ਼ ਕੁਰਸ਼ ਵੇਖੇ ਥਾਉਂ ਥਾਂ, ਜ਼ਿਮੀਂ ਅਸਮਾਨਾਂ ਫੇਰਾ ਪਾਇਆ। ਗੁਰਮੁਖ ਵਿਰਲੇ ਲਏ ਜਗਾ, ਜਿਸ ਜਨ ਆਪਣੀ ਦਇਆ ਕਮਾਇਆ। ਸਵਛ ਸਰੂਪੀ ਪਰਗਟ ਹੋਏ ਸੱਚਾ ਸ਼ਹਿਨਸ਼ਾਹ, ਸਾਖ਼ਯਾਤ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਸਾਚਾ ਮਾਰਗ ਦਏ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਧਾਰ ਸੰਸਾਰ ਸੰਸਾਰ ਧਾਰ ਧਰਨੀ ਧਰਤ ਧਵਲ ਆਪਣੇ ਹੱਥ ਰਖਾਇਆ।