Granth 10 Likhat 134: 20 Jeth 2018 Bikarmi Devan Devi de Greh

੨੦ ਜੇਠ ੨੦੧੮ ਬਿਕਰਮੀ ਦੇਵਾਂ ਦੇਵੀ ਦੇ ਗ੍ਰਹਿ

ਪੱਲੂ ਫੜ ਫੜਾਏ ਦਾਮਨ, ਦਾਮਨਗੀਰ ਹਰਿ ਅਖਵਾਇੰਦਾ। ਪੱਲੂ ਫੜ ਬਣੇ ਜ਼ਾਮਨ, ਦੋ ਜਹਾਨਾਂ ਜ਼ਾਮਨ ਆਪ ਹੋ ਜਾਇੰਦਾ। ਪੱਲੂ ਫੜ ਵਖਾਏ ਗਰਾਮਨ, ਘਰ ਆਪਣਾ ਆਪ ਵਖਾਇੰਦਾ। ਪੱਲੂ ਫੜ ਮਿਟਾਏ ਸ਼ਾਮਨ, ਸਿਰ ਆਪਣਾ ਹੱਥ ਰਖਾਇੰਦਾ। ਪੱਲੂ ਫੜ ਮਾਰੇ ਸ਼ਬਦ ਨਿਸ਼ਾਨਨ, ਤੀਰ ਨਿਸ਼ਾਨਾ ਇਕ ਚਲਾਇੰਦਾ। ਪੱਲੂ ਫੜ ਮੇਟੇ ਜਗਤ ਸ਼ੈਤਾਨਨ, ਹੁਕਮੀ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਪੱਲੂ ਫੜਾਇਆ ਫੜਿਆ ਪੱਲਾ, ਪਲਕ ਆਪਣੀ ਆਪ ਬਦਲਾਈਆ। ਜੋਤੀ ਦੀਪ ਦੀਪਕ ਜੋਤ ਆਪੇ ਬਲਾ, ਘਰ ਆਪਣੇ ਆਪਣੀ ਕਰ ਰੁਸ਼ਨਾਈਆ। ਨਾਮ ਸੰਦੇਸ ਸਚ ਸਨੇਹੁੜਾ ਏਕਾ ਘੱਲਾ, ਏਕਾ ਏਕ ਕਰੇ ਸ਼ਨਵਾਈਆ। ਗੁਰਸਿਖਾਂ ਅੰਦਰ ਆਪੇ ਰਲਾ, ਰਲ ਮਿਲ ਆਪਣਾ ਝਟ ਲੰਘਾਈਆ। ਲੋਕਮਾਤ ਖ਼ੁਸ਼ ਨਾ ਹੋਏ ਰਹਿ ਕੇ ਕੱਲਾ, ਪੱਲਾ ਪੱਲੇ ਨਾਲ ਬੰਧਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਅਟਲ ਪਦਵੀ ਗੁਰਮੁਖਾਂ ਰਿਹਾ ਦਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਵੇ ਸਾਰ ਜਲਾਂ ਥਲਾਂ, ਜਲ ਥਲ ਡੂੰਘਰ ਕਿਨਾਰਾ ਘਾਟ ਸਮੁੰਦ ਸਾਗਰ ਵੇਖ ਵਖਾਈਆ।