੧੮ ਜੇਠ ੨੦੧੮ ਬਿਕਰਮੀ ਗੁਰਦਿਤ ਸਿੰਘ ਦੇ ਘਰ ਜੰਮੂ
ਜੈ ਜੈਕਾਰ ਮਿਟੇ ਸੰਤਾਪ, ਸਾਤਕ ਸਤਿ ਸਤਿ ਕਰਾਈਆ। ਜਨਮ ਜਨਮ ਦਾ ਲੱਥੇ ਪਾਪ, ਦੁਰਮਤ ਮੈਲ ਧੁਆਈਆ। ਤ੍ਰੈਗੁਣ ਮਾਇਆ ਨਾ ਚੜ੍ਹੇ ਤਾਪ, ਅਗਨੀ ਅੱਗ ਨਾ ਕੋਈ ਜਲਾਈਆ। ਮਾਇਆ ਡਸਨੀ ਡੱਸੇ ਨਾ ਸਾਂਪ, ਮੋਹ ਮਮਤਾ ਨਾ ਕੋਈ ਰਖਾਈਆ। ਜਿਸ ਜਨ ਬੁਝਾਏ ਆਪਣਾ ਆਪ, ਦਰ ਘਰ ਸਾਚੇ ਮੇਲ ਮਿਲਾਈਆ। ਨਜ਼ਰੀ ਆਏ ਮਾਈ ਬਾਪ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਚਰਨ ਕਵਲ ਬੰਧਾਏ ਨਾਤ, ਨਾਤਾ ਅਵਰ ਨਾ ਕੋਈ ਰਖਾਈਆ। ਏਕਾ ਨਾਮ ਜਣਾਏ ਗਾਥ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਲਹਿਣਾ ਦੇਣਾ ਚੁਕਾਏ ਹੱਥੋ ਹਾਥ, ਮਾਨਸ ਜਨਮ ਲੇਖੇ ਲਾਈਆ। ਸਰਬ ਕਲ ਆਪੇ ਸਮਰਾਥ, ਕਿਸੇ ਦਰ ਨਾ ਮੰਗਣ ਜਾਈਆ। ਹੋਏ ਸਹਾਈ ਅਨਾਥਾਂ ਨਾਥ, ਨਾਥ ਅਨਾਥਾਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਚੜ੍ਹਾਏ ਆਪਣੇ ਰਾਥ, ਚੜ੍ਹਿਆ ਰਥ ਫਿਰ ਉਤਰ ਕਦੇ ਨਾ ਜਾਈਆ। ਜੈ ਜੈਕਾਰ ਜੈ ਗੁਰਦੇਵ, ਜੈਜੈਵੰਤੀ ਸੀਸ ਝੁਕਾਈਆ। ਜੈ ਜੈਕਾਰ ਅਲਖ ਅਭੇਦ, ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਜੈ ਜੈਕਾਰ ਸਦਾ ਨਿਹਕੇਵ, ਨਿਹਚਲ ਧਾਮ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੈ ਜੈਕਾਰ ਇਕ ਸਮਝਾਈਆ। ਜੈ ਜੈਕਾਰ ਏਕਾ ਪੁਰਖ, ਦੂਸਰ ਅਵਰ ਨਾ ਕੋਈ ਜਣਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਸੋ ਪੁਰਖ ਨਿਰੰਜਣ ਹਰਖ ਸੋਗ ਵਿਚ ਕਦੇ ਨਾ ਆਇੰਦਾ। ਹਰਿਜਨ ਹਰਿਭਗਤ ਸਦਾ ਸੁਹੇਲਾ ਲਏ ਪਰਖ, ਨਾਮ ਕਸਵੱਟੀ ਇਕ ਲਗਾਇੰਦਾ। ਮਨਮੁਖਾਂ ਉਤੇ ਕਦੇ ਨਾ ਕਰੇ ਤਰਸ, ਜੋ ਜਨ ਹਰਿ ਨਾਮ ਭੁਲਾਇੰਦਾ। ਗੁਰਮੁਖਾਂ ਦੇਵੇ ਸਦਾ ਦਰਸ, ਨਿਤ ਨਵਿਤ ਫੇਰਾ ਪਾਇੰਦਾ। ਅੰਮ੍ਰਿਤ ਦੇਵੇ ਬਰਸ, ਅਗਨੀ ਤੱਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਘਰ ਮੰਦਰ ਗ੍ਰਹਿ ਗ਼ਰੀਬ ਨਿਵਾਜ਼ਾ ਬੰਦ ਦਰਵਾਜ਼ਾ ਆਪ ਖੁਲ੍ਹਾਇੰਦਾ। ਸੰਸਾ ਰੋਗ ਮਿਟੇ ਸੰਸਾਰ, ਸੁਖ ਸਾਗਰ ਇਕ ਵਖਾਈਆ। ਹਰਿਜਨ ਹਰਿ ਕਰੇ ਪਿਆਰ, ਕਾਇਆ ਗਾਗਰ ਭਾਗ ਲਗਾਈਆ। ਦੁਖ ਦਲਿਦ੍ਰ ਜਗਤ ਦਏ ਨਵਾਰ, ਸਿੰਧ ਸਾਗਰ ਪਾਰ ਤਰਾਈਆ। ਛਲ ਛਿਦਰ ਨਾ ਮਾਰੇ ਮਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਈਆ। ਛਲ ਛਿਦਰ ਨਾ ਕਰੇ ਖ਼ਵਾਰੀ, ਕ੍ਰਿਪਾ ਕਰੇ ਆਪ ਨਿਰੰਕਾਰਾ। ਗ਼ਰੀਬ ਨਿਮਾਣਿਆਂ ਪਾਵੇ ਸਾਰੀ, ਨੇਤਰ ਵੇਖੇ ਵੇਖਣਹਾਰਾ। ਜਗਤ ਜੰਜਾਲ ਕੱਟ ਬੀਮਾਰੀ, ਏਕਾ ਬਖ਼ਸ਼ੇ ਚਰਨ ਪਿਆਰਾ। ਨਾਮ ਚੜ੍ਹਾਏ ਰਾਮ ਖ਼ੁਮਾਰੀ, ਰਾਮ ਨਾਮ ਇਕ ਉਰਧਾਰਾ। ਮਾਣਸ ਜਨਮ ਨਾ ਜਾਏ ਹਾਰੀ, ਜੋ ਜਨ ਆਇਣ ਚਰਨ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹਕੀਮ ਏਕਾ ਕਰੇ ਕਾਇਆਦਾਰੀ, ਦਰਦ ਦੁਖ ਦਲਿੱਦਰ ਜਗਤ ਅੰਤ ਮਿਟਾਇੰਦਾ।
