Granth 10 Likhat 133: 20 Jeth 2018 Bikarmi Manga Ram de Greh

੨੦ ਜੇਠ ੨੦੧੮ ਬਿਕਰਮੀ ਮੰਗਾ ਰਾਮ ਦੇ ਗ੍ਰਹਿ

ਡੂੰਘਾ ਸਾਗਰ ਕਲਜੁਗ ਭਵਰ, ਕੂੜ ਕੁੜਿਆਰਾ ਘੁੰਮਣ ਘੇਰ ਰਿਹਾ ਵਖਾਈਆ। ਮਾਣਸ ਜਨਮ ਨਾ ਜਾਏ ਸਵਰ, ਬਿਨ ਸਤਿਗੁਰ ਨਾ ਕੋਇ ਸਹਾਈਆ। ਜਗਤ ਨਾਤਾ ਮੜ੍ਹੀ ਕ਼ਬਰ, ਗੋਰ ਘੋਰ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਆਪ ਜਗਾਈਆ। ਹਰਿਜਨ ਜਾਗ ਵਕ਼ਤ ਸੁਹੇਲਾ, ਹਰਿ ਸਤਿਗੁਰ ਮੇਲ ਮਿਲਾਇਆ। ਸਮਰਥ ਸੁਹਾਇਆ ਸਾਚਾ ਵੇਲਾ, ਘਰ ਸੁਹੰਜਣਾ ਸੋਭਾ ਪਾਇਆ। ਕਰੇ ਖੇਲ ਇਕ ਇਕੇਲਾ, ਕਲ ਧਾਰੀ ਰੂਪ ਵਟਾਇਆ। ਦੁਖ ਦਲਿਦ੍ਰ ਕੱਟੇ ਧਰਮ ਰਾਏ ਦੀ ਜੇਲਾ, ਜੀਵਣ ਮੁਕਤ ਆਪ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੂੰਦ ਰਕਤ ਰਕਤ ਬੂੰਦ ਲੇਖੇ ਲੇਖਾ ਲਵੇ ਲਗਾਇਆ।