Granth 10 Likhat 131: 20 Jeth 2018 Bikarmi Paro Devi de Greh

੨੦ ਜੇਠ ੨੦੧੮ ਬਿਕਰਮੀ ਪਾਰੋ ਦੇਵੀ ਦੇ ਗ੍ਰਹਿ

ਅੰਦਰ ਬਾਹਰ ਘਰ ਗ੍ਰਹਿ ਹੱਡ ਮਾਸ ਨਾੜੀ ਕਾਇਆ ਪਿੰਜਰ ਹੋਏ ਪਵਿਤ, ਪਤਿਤ ਉਧਾਰਨ ਦਇਆ ਕਮਾਈਆ। ਅੰਮ੍ਰਿਤ ਆਤਮ ਨਿਝਰ ਰਸ ਕਿਰਪਾ ਨਿਧ ਠਾਕਰ ਦੇਵੇ ਸਿਤ, ਸਿੰਚ ਹਰਿਆ ਬੂਟਾ ਆਪ ਕਰਾਈਆ। ਰੁੱਤ ਬਸੰਤੀ ਫੁਲ ਫੁਲਵਾੜੀ ਸੋਹੇ ਮਹੀਨਾ ਚੇਤ, ਪੱਤ ਡਾਲ੍ਹੀ ਆਪ ਮਹਿਕਾਈਆ। ਨਾਤਾ ਤੋੜ ਜਿਨ ਭੂਤ ਪ੍ਰੇਤ, ਸ਼ਬਦ ਹੇਤ ਇਕ ਜਣਾਈਆ। ਦੁਖ ਸੁਖ ਆਪੇ ਵੇਖ, ਦੁਖ ਸੁਖ ਵਿਚ ਬਦਲਾਈਆ। ਸਦਾ ਸਦਾ ਸਦ ਰੱਖੇ ਛਾਇਆ ਹੇਠ, ਸਿਰ ਆਪਣਾ ਹੱਥ ਟਿਕਾਈਆ। ਅਗਨੀ ਅੱਗ ਨਾ ਲੱਗੇ ਜੇਠ, ਹਾੜ ਤਪਸ਼ ਨਾ ਕੋਇ ਤਪਾਈਆ। ਲੇਖਾ ਚੁਕਾਏ ਪਿਛਲੀ ਰੇਖ, ਅਗਲਾ ਲੇਖ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਮੰਦਰ ਗ੍ਰਹਿ ਕਰੇ ਨਾਮ ਰੁਸ਼ਨਾਈਆ।