Granth 10 Likhat 182: 14 Bhadron 2018 Bikarmi Niranjan Singh de Greh Ludhiana

੧੪ ਭਾਦਰੋਂ ੨੦੧੮ ਬਿਕ੍ਰਮੀ ਨਿਰੰਜਣ ਸਿੰਘ ਦੇ ਗ੍ਰਹਿ ਲੁਧਿਆਣਾ

ਸ਼ਾਹ ਪਾਤਸ਼ਾਹ ਹਰਿ ਨਿਰੰਕਾਰਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਨਿਰਗੁਣ ਨੂਰ ਨੂਰ ਉਜਿਆਰਾ, ਜੋਤ ਉਜਾਲਾ ਡਗਮਗਾਇੰਦਾ। ਸੋ ਪੁਰਖ ਨਿਰੰਜਣ ਆਪ ਜਣਾਏ ਆਪਣੀ ਧਾਰਾ, ਧਾਰ ਧਾਰ ਵਿਚ ਰਖਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰਾ, ਨਿਰਵੈਰ ਆਪਣੀ ਖੇਲ ਖਿਲਾਇੰਦਾ। ਏਕੰਕਾਰਾ ਕਰ ਪਸਾਰਾ, ਇਕ ਇਕੱਲਾ ਵੇਖ ਵਖਾਇੰਦਾ। ਆਦਿ ਨਿਰੰਜਣ ਜੋਤੀ ਜੋਤ ਜੋਤ ਸਹਾਰਾ, ਜੋਤੀ ਜਾਤਾ ਵੇਸ ਵਟਾਇੰਦਾ। ਅਬਿਨਾਸ਼ੀ ਕਰਤਾ ਅਲਖ ਅਗੋਚਰ ਅਗੰਮ ਅਪਾਰਾ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਸ੍ਰੀ ਭਗਵਾਨ ਵਸਣਹਾਰਾ ਠਾਂਡੇ ਦਰਬਾਰਾ, ਸਚ ਦਰਬਾਰਾ ਸੋਭਾ ਪਾਇੰਦਾ। ਪਾਰਬ੍ਰਹਮ ਆਪ ਆਪਣਾ ਕਰ ਪਸਾਰਾ, ਆਦਿ ਪੁਰਖ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਖੇਲ ਅਵੱਲਾ, ਆਦਿ ਜੁਗਾਦਿ ਕਰਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚ ਸਿੰਘਾਸਣ ਸੋਭਾ ਪਾਈਆ। ਆਪਣੇ ਦੀਪਕ ਆਪੇ ਬਲਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਸ਼ਾਹ ਪਾਤਸ਼ਾਹ ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸੱਚਾ ਸ਼ਹਿਨਸ਼ਾਹ ਹਰਿ ਕਰਤਾਰਾ, ਆਦਿ ਜੁਗਾਦਿ ਸਮਾਇਆ । ਵਸਣਹਾਰਾ ਧਾਮ ਨਿਆਰਾ, ਆਪ ਆਪਣਾ ਖੇਲ ਕਰਾਇਆ। ਹੁਕਮੀ ਹੁਕਮ ਕਰ ਵਰਤਾਰਾ, ਧੁਰ ਫ਼ਰਮਾਨਾ ਆਪ ਸੁਣਾਇਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਧਾਮ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣੀ ਧਾਰ ਆਪਣੇ ਹੱਥ ਰਖਾਇਆ। ਆਦਿ ਜੁਗਾਦਿ ਖੇਲ ਭਗਵਾਨ, ਨਿਰਗੁਣ ਨਿਰਵੈਰ ਆਪ ਕਰਾਈਆ। ਆਪ ਝੁਲਾਏ ਸਚ ਨਿਸ਼ਾਨ, ਸਤਿ ਸਤਿਵਾਦੀ ਹੱਥ ਉਠਾਈਆ। ਸ਼ਾਹੋ ਭੂਪ ਬਣ ਰਾਜਾਨ, ਸ਼ਾਹ ਸੁਲਤਾਨ ਆਪਣੇ ਹੱਥ ਰੱਖੇ ਵਡਿਆਈਆ। ਜੁਗਾ ਜੁਗੰਤਰ ਦੇਵਣਹਾਰਾ ਧੁਰ ਫ਼ਰਮਾਨ, ਸ਼ਬਦ ਅਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਮਧ ਆਪਣਾ ਬੰਧਨ ਪਾਈਆ। ਸਾਚਾ ਬੰਧਨ ਪੁਰਖ ਅਬਿਨਾਸ਼, ਏਕਾ ਏਕ ਰਖਾਇੰਦਾ। ਖੇਲੇ ਖੇਲ ਸਤਿ ਤਮਾਸ਼, ਮੰਡਲ ਰਾਸ ਆਪ ਰਚਾਇੰਦਾ। ਸਾਚੇ ਮੰਦਰ ਕਰ ਕਰ ਵਾਸ, ਸਚ ਸਿੰਘਾਸਣ ਸੋਭਾ ਪਾਇੰਦਾ। ਆਪੇ ਕਰੇ ਆਪਣੀ ਪੂਰੀ ਆਸ, ਆਸਾ ਆਸਾ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਦਿ ਪੁਰਖ ਹੋ ਉਜਿਆਰਾ, ਆਪਣੀ ਦਇਆ ਆਪ ਕਮਾਈਆ। ਸੋ ਪੁਰਖ ਨਿਰੰਜਣ ਕਰ ਪਿਆਰਾ, ਹਰਿ ਪੁਰਖ ਨਿਰੰਜਣ ਮੇਲ ਮਿਲਾਈਆ। ਏਕੰਕਾਰਾ ਕਰੇ ਖੇਲ ਪੁਰਖ ਨਾਰਾ, ਨਰ ਨਰਾਇਣ ਵਡੀ ਵਡਿਆਈਆ। ਆਦਿ ਨਿਰੰਜਣ ਦੀਪਕ ਦੀਆ ਕਰ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਧਾਮ ਨਿਆਰਾ, ਨਿਹਚਲ ਧਾਮ ਇਕ ਸੁਹਾਈਆ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਨ ਸੋਭਾਵੰਤ ਸੋਹੇ ਸਚ ਦਰਬਾਰਾ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਪਾਰਬ੍ਰਹਮ ਪ੍ਰਭ ਬਣ ਭਿਖਾਰਾ, ਆਪੇ ਮੰਗੇ ਆਪਣੀ ਵਾਰਾ, ਦਰ ਦਰਵੇਸ਼ ਅਲਖ ਅਲਖਨਾ ਆਪਣੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪਣੇ ਹੱਥ ਰਖਾਈਆ। ਹਰਿ ਕਾ ਭੇਵ ਆਪਣੇ ਹੱਥ, ਦੂਸਰ ਭੇਵ ਕੋਇ ਨਾ ਪਾਇੰਦਾ। ਕਰੇ ਖੇਲ ਪੁਰਖ ਸਮਰਥ, ਆਦਿ ਜੁਗਾਦੀ ਧਾਰ ਚਲਾਇੰਦਾ। ਜੁਗਾ ਜੁਗੰਤਰ ਚਲਾਏ ਰਥ, ਰਥ ਰਥਵਾਹੀ ਸੇਵ ਕਮਾਇੰਦਾ। ਆਪਣੇ ਨਾਉਂ ਮਹਿਮਾ ਗਾਏ ਅਕਥ, ਲੇਖਾ ਲਿਖਤ ਵਿਚ ਨਾ ਆਇੰਦਾ। ਆਪਣਾ ਮਾਰਗ ਆਪੇ ਦੱਸ, ਆਪੇ ਵੇਖ ਵਖਾਇੰਦਾ। ਆਪਣਾ ਸੁਣੇ ਆਪੇ ਜਸ, ਆਪੇ ਸੋਭਾ ਪਾਇੰਦਾ। ਆਪਣਾ ਨੂਰ ਕਰ ਪਰਕਾਸ਼, ਆਪੇ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਗੁਣ ਆਪਣੇ ਵਿਚ ਛੁਪਾਇੰਦਾ। ਸਾਚਾ ਗੁਣ ਗੁਣਾ ਗੁਣਵੰਤ, ਅਭੇਦ ਅਭੇਵ ਆਪਣੇ ਵਿਚ ਛੁਪਾਈਆ। ਲਹਿਣਾ ਜਾਣੇ ਆਦਿ ਅੰਤ, ਮਧ ਆਪਣਾ ਵੇਸ ਵਟਾਈਆ। ਖੇਲੇ ਖੇਲ ਨਾਰ ਕੰਤ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ। ਸਚਖੰਡ ਬਣਾਏ ਸਾਚੀ ਬਣਤ, ਸਚ ਸਿੰਘਾਸਣ ਸੋਭਾ ਪਾਈਆ। ਆਪੇ ਕਰੇ ਆਪਣੀ ਮੰਨਤ, ਆਪੇ ਬੈਠਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦਾਤਾ ਆਪੇ ਭਿਖਾਰੀ, ਆਪੇ ਵਸਤ ਦੇਵੇ ਅਪਾਰੀ, ਆਪ ਆਪਣੀ ਝੋਲੀ ਸਚ ਭਰਾਇੰਦਾ। ਸੋ ਪੁਰਖ ਨਿਰੰਜਣ ਸਾਚੀ ਦਾਤ, ਆਦਿ ਆਦਿ ਆਪ ਵਰਤਾਇੰਦਾ। ਆਪ ਬੰਧਾਏ ਆਪਣਾ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਆਪ ਸੁਣਾਏ ਆਪਣੀ ਗਾਥ, ਬੋਧ ਅਗਾਧੀ ਆਪੇ ਗਾਇੰਦਾ। ਆਪ ਨਿਭਾਏ ਆਪਣਾ ਸਾਥ, ਸਗਲਾ ਸੰਗ ਆਪ ਹੋ ਜਾਇੰਦਾ। ਆਪ ਚਲਾਏ ਆਪਣਾ ਰਾਥ, ਰਥ ਰਥਵਾਹੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਚਖੰਡ ਮਹੱਲੇ ਬੈਠਾ ਚੜ੍ਹ, ਸਚ ਸਿੰਘਾਸਣ ਸੋਭਾ ਪਾਇੰਦਾ। ਸਚ ਮਹੱਲਾ ਉਚ ਅਟਾਰੀ, ਨਿਰਗੁਣ ਆਪਣੀ ਆਪ ਬਣਾਈਆ। ਨਾ ਕੋਈ ਦੀਸੇ ਚਾਰ ਦੀਵਾਰੀ, ਛੱਪਰ ਛੰਨ ਨਾ ਕੋਇ ਛੁਹਾਈਆ। ਨਿਰਗੁਣ ਜੋਤ ਕਰ ਉਜਿਆਰੀ, ਆਦਿ ਜੁਗਾਦਿ ਡਗਮਗਾਈਆ। ਸਾਚਾ ਹੁਕਮ ਸੱਚੀ ਸਰਕਾਰੀ, ਸ਼ਾਹ ਪਾਤਸ਼ਾਹ ਆਪ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਸਾਚਾ ਲੇਖਾ ਹਰਿ ਨਿਰੰਕਾਰ, ਆਪਣੇ ਹੱਥ ਰਖਾਇੰਦਾ। ਸਚਖੰਡ ਨਿਵਾਸੀ ਸਚ ਬੈਠ ਦਰਬਾਰ, ਦਰ ਦਰਬਾਰੀ ਹੁਕਮ ਚਲਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਨਾ ਆਪ ਅਲਾਇੰਦਾ। ਕਰੇ ਖੇਲ ਅਗੰਮ ਅਪਾਰ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਅੰਦਰ ਨਿਰਗੁਣ ਧਾਰ, ਜੋਤੀ ਜਾਤਾ ਆਪ ਟਿਕਾਇੰਦਾ। ਆਪੇ ਅੰਦਰ ਆਪੇ ਬਾਹਿਰ, ਰੂਪ ਅਨੂਪ ਆਪ ਪਰਗਟਾਇੰਦਾ। ਆਪੇ ਮਾਤ ਪਿਤ ਬਣ ਕਰੇ ਪਿਆਰ, ਸਾਚਾ ਸੁਤ ਆਪ ਉਪਜਾਇੰਦਾ। ਆਪੇ ਭਿਛਿਆ ਦੇਵੇ ਸਤਿ ਭੰਡਾਰ, ਨਾਉਂ ਨਿਰੰਕਾਰਾ ਝੋਲੀ ਪਾਇੰਦਾ। ਆਪ ਕਰਾਏ ਸਚ ਵਣਜਾਰ, ਸਚ ਵਸਤ ਹੱਥ ਫੜਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜ, ਆਪਣਾ ਪਰਦਾ ਆਪ ਉਠਾਇੰਦਾ। ਆਪੇ ਦੇਵੇ ਦਰਸ ਦੀਦਾਰ, ਸਵੱਛ ਸਰੂਪੀ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਮਹੱਲੇ ਨਿਰਗੁਣ ਚੜ੍ਹ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਨਿਰਗੁਣ ਅੰਦਰ ਨਿਰਗੁਣ ਧਾਰ, ਨਿਰਵੈਰ ਪੁਰਖ ਆਪ ਟਿਕਾਇੰਦਾ। ਅਜੂਨੀ ਰਹਿਤ ਹੋ ਤਿਆਰ, ਮੂਰਤ ਅਕਾਲ ਡਗਮਗਾਇੰਦਾ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਆਇੰਦਾ। ਜਨਨੀ ਜਨ ਜਣੇ ਸੁਤ ਦੁਲਾਰ, ਸ਼ਬਦ ਸ਼ਬਦੀ ਗੋਦ ਬਹਾਇੰਦਾ। ਦਾਈ ਦਾਇਆ ਬਣ ਏਕਾ ਵਾਰ, ਸਾਚੀ ਸੇਵਾ ਆਪ ਕਮਾਇੰਦਾ। ਕਰਤਾ ਪੁਰਖ ਕਰਨੇਹਾਰ, ਆਪਣੀ ਕਰਨੀ ਕਿਰਤ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਹਰਿ ਚੁਕਾਏ, ਮਹਿਮਾ ਅਕਥ ਕਥੀ ਨਾ ਜਾਈਆ। ਆਪਣੀ ਨਾਰੀ ਆਪ ਹੰਢਾਏ, ਕੰਤ ਕੰਤੂਹਲ ਬੇਪਰਵਾਹੀਆ। ਆਪਣੀ ਗੋਦ ਆਪ ਸੁਹਾਏ, ਆਪੇ ਬਣੇ ਪਿਤਾ ਮਾਈਆ। ਸਾਚਾ ਮੰਦਰ ਡਗਮਗਾਏ, ਨਿਰਗੁਣ ਨੂਰ ਨੂਰ ਉਜਾਲਾ, ਏਕਾ ਨੂਰ ਕਰੇ ਰੁਸ਼ਨਾਈਆ। ਕਰੇ ਖੇਲ ਹਰਿ ਗੋਪਾਲਾ, ਆਪਣੀ ਮਹਿਮਾ ਆਪਣੇ ਹੱਥ ਰਖਾਈਆ। ਆਦਿ ਜੁਗਾਦਿ ਅਵੱਲੜੀ ਚਾਲਾ, ਚਾਲ ਨਿਰਾਲੀ ਆਪ ਪਰਗਟਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਸਚ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਆਪਣਾ ਵਰ, ਆਪਣੀ ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਆਪੇ ਵਰ ਦਾਤਾ ਭੰਡਾਰ, ਸਾਚੀ ਵਸਤ ਆਪ ਵਰਤਾਇੰਦਾ। ਆਪੇ ਹੁਕਮੀ ਹੁਕਮ ਵਰਤੇ ਸਰਕਾਰ, ਸ਼ਾਹ ਪਾਤਸ਼ਾਹ ਖੇਲ ਖਿਲਾਇੰਦਾ। ਨਿਰਭੈ ਹੋਏ ਬੋਲ ਜੈਕਾਰ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਆਪਣੀ ਇਛਿਆ ਕਰੇ ਪਿਆਰ, ਸ਼ਬਦ ਸ਼ਬਦੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਖੜ੍ਹ, ਆਪਣਾ ਮਤਾ ਆਪ ਪਕਾਇੰਦਾ। ਸਚਖੰਡ ਦਵਾਰ ਹਰਿ ਨਿਰੰਕਾਰ, ਆਪਣਾ ਮਤਾ ਆਪ ਪਕਾਈਆ। ਇਕ ਇਕੱਲਾ ਕੀ ਕਰੇ ਪਿਆਰ, ਦੂਸਰ ਨਜ਼ਰ ਕੋਇ ਨਾ ਆਈਆ। ਕਵਣ ਰੂਪ ਹੋਏ ਉਜਿਆਰ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਸਮਝਾਈਆ। ਆਪਣਾ ਲੇਖਾ ਆਪ ਸਮਝਾ, ਆਪਣੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਰੂਪ ਵਟਾ, ਦੋਏ ਦੋਏ ਧਾਰ ਚਲਾਇੰਦਾ। ਸ਼ਬਦੀ ਸ਼ਬਦ ਸੇਵਾ ਲਾ, ਸਾਚੀ ਸੇਵ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗੋਦ ਬਹਾ, ਤ੍ਰੈਗੁਣ ਮੇਲਾ ਮੇਲ ਮਿਲਾਇੰਦਾ। ਪੰਜ ਤੱਤ ਘਾੜਨ ਲਏ ਘੜਾ, ਆਪਣਾ ਬੰਧਨ ਪਾਇੰਦਾ। ਨਿਰਗੁਣ ਸਰਗੁਣ ਰੂਪ ਵਟਾ, ਆਪਣੀ ਖੇਲ ਖਿਲਾਇੰਦਾ। ਆਪਣਾ ਪਰਦਾ ਆਪ ਚੁਕਾ, ਵਿਸ਼ਨੂੰ ਮੁਖ ਸਾਲਾਹਿੰਦਾ। ਵਿਸ਼ਨੂੰ ਅੰਤਰ ਜਾਮ ਪਿਆ, ਅੰਮ੍ਰਿਤ ਰਸ ਚੁਆਇੰਦਾ। ਅੰਮ੍ਰਿਤ ਆਤਮ ਇਕ ਰਖਾ, ਕਵਲ ਨਾਭ ਖੁਲ੍ਹਾਇੰਦਾ। ਨਾਭੀ ਕਵਲ ਕਰ ਪਰਗਟਾ, ਆਪਣਾ ਬੰਧਨ ਪਾਇੰਦਾ। ਪਾਰਬ੍ਰਹਮ ਆਪਣੀ ਵੰਡ ਵੰਡਾ, ਬ੍ਰਹਮਾ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇੰਦਾ। ਆਪੇ ਧਾਰ ਵਿਸ਼ਨ ਵਿਸ਼ਵ ਰੰਗ, ਆਦਿ ਜੁਗਾਦਿ ਸਮਾਇਆ। ਆਪੇ ਆਤਮ ਸੇਜਾ ਬੈਠਾ ਪਲੰਘ, ਸਚ ਸਿੰਘਾਸਣ ਆਸਣ ਲਾਇਆ। ਆਪ ਵਜਾਏ ਨਾਮ ਮਰਦੰਗ, ਸਤਿ ਸਤਾਰ ਆਪ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇਆ। ਆਪੇ ਵਿਸ਼ਨੂੰ ਵਿਸ਼ਵ ਧਾਰ, ਆਪਣੀ ਖੇਲ ਆਪ ਕਰਾਇੰਦਾ । ਆਪੇ ਅੰਮ੍ਰਿਤ ਰੱਖੇ ਫੁਹਾਰ, ਨਿਝਰ ਧਾਰ ਆਪ ਚਲਾਇੰਦਾ। ਆਪੇ ਕਵਲ ਕਵਲਾ ਕਰ ਉਜਿਆਰ, ਪੱਤ ਡਾਲ੍ਹੀ ਆਪ ਮਹਿਕਾਇੰਦਾ। ਆਪੇ ਨਾਭੀ ਕਵਲੀ ਆਏ ਬਾਹਰ, ਆਪ ਆਪਣਾ ਰੰਗ ਰੰਗਾਇੰਦਾ। ਆਪੇ ਪਾਰਬ੍ਰਹਮ ਬ੍ਰਹਮ ਕਰ ਪਸਾਰ, ਵੇਸ ਅਵੇਸਾ ਵੇਸ ਵਟਾਇੰਦਾ। ਦਰ ਦਰਵੇਸ਼ਾ ਖੇਲ ਕਰਤਾਰ, ਆਪ ਆਪਣੀ ਅਲਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਧੁਰ ਫ਼ਰਮਾਨਾ ਸ਼ਾਹ ਸੁਲਤਾਨਾ, ਹਰਿ ਸੱਚਾ ਸਚ ਜਣਾਇੰਦਾ। ਤਿੰਨਾਂ ਦੇਵੇ ਇਕ ਗਿਆਨਾ, ਏਕਾ ਨਾਉਂ ਪੜ੍ਹਾਇੰਦਾ। ਏਕਾ ਮੰਦਰ ਇਕ ਮਕਾਨਾ, ਏਕਾ ਘਰ ਵਖਾਇੰਦਾ। ਏਕਾ ਸ਼ਾਹ ਪਾਤਸ਼ਾਹ ਸ੍ਰੀ ਭਗਵਾਨਾ, ਦੋ ਜਹਾਨਾਂ ਹੁਕਮ ਚਲਾਇੰਦਾ। ਏਕਾ ਦੇਵੇ ਧੁਰ ਪਰਵਾਨਾ, ਸਚ ਸੰਦੇਸਾ ਇਕ ਵਖਾਇੰਦਾ। ਸਰਬ ਜੀਆਂ ਦਾ ਏਕਾ ਕਾਹਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਹਰਿ ਨਿਰੰਕਾਰ, ਆਪਣਾ ਆਪ ਚਲਾਈਆ। ਤ੍ਰੈਗੁਣ ਵਸਤ ਭਰ ਭੰਡਾਰ, ਪੰਚਮ ਮੇਲਾ ਸਹਿਜ ਸੁਭਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਿਆ ਖ਼ਬਰਦਾਰ, ਏਕਾ ਅੱਖਰ ਕਰੇ ਪੜ੍ਹਾਈਆ। ਨਿਸ਼ਅੱਖਰ ਨਾ ਕੋਇ ਲਿਖਾਰ, ਆਪਣੀ ਵਿਦਿਆ ਆਪ ਸਿਖਾਈਆ। ਕਾਗਦ ਕ਼ਲਮ ਨਾ ਪਾਵੇ ਸਾਰ, ਹਰਿ ਕਾ ਭੇਵ ਹੱਥ ਕਿਸੇ ਨਾ ਆਈਆ। ਬ੍ਰਹਮਾ ਬਣੇ ਦਰ ਭਿਖਾਰ, ਪ੍ਰਭ ਅੱਗੇ ਝੋਲੀ ਡਾਹੀਆ। ਤੂੰ ਬਖ਼ਸ਼ਿਸ਼ ਬਖ਼ਸ਼ ਬਖ਼ਸ਼ਣਹਾਰ, ਤੇਰੇ ਹੱਥ ਵਡੀ ਵਡਿਆਈਆ। ਤੇਰੀ ਜੋਤ ਨਿਰਗੁਣ ਧਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਪਾਰਬ੍ਰਹਮ ਤੇਰਾ ਪਸਾਰ, ਬ੍ਰਹਮਾ ਤੇਰੀ ਅੰਸ ਅਖਵਾਈਆ। ਤੇਰਾ ਹੁਕਮ ਸਚ ਵਰਤਾਰ, ਜਿਉਂ ਭਾਵੇ ਤਿਉਂ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਉਂ ਏਕਾ ਮੰਗ ਮੰਗਾਈਆ। ਸਾਚਾ ਵਰ ਦੇਣਾ ਸੱਚੇ ਪਾਤਸ਼ਾਹ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇੰਦਾ। ਕਵਣ ਰੂਪ ਬਣੇਂ ਮਲਾਹ, ਸਾਡਾ ਬੇੜਾ ਆਪ ਚਲਾਇੰਦਾ। ਕਵਣ ਸ਼ਬਦ ਦੇਵਾਂ ਸਲਾਹ, ਸਾਚਾ ਮਾਰਗ ਲਾਇੰਦਾ। ਕਵਣ ਮੰਦਰ ਦਈਂ ਵਸਾ, ਕਵਣ ਖੇੜਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਆਸਾ ਪੂਰ ਕੋਇ ਕਰਾਇੰਦਾ। ਪੁਰਖ ਅਬਿਨਾਸ਼ੀ ਹੋ ਦਿਆਲ, ਆਪਣੀ ਦਇਆ ਆਪ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਰਹੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਈਆ। ਤ੍ਰੈਗੁਣ ਡੋਰ ਜਗਤ ਜੰਜਾਲ, ਜੋਤੀ ਜਾਤਾ ਹੱਥ ਫੜਾਈਆ। ਨਾਲ ਰਖਾਏ ਕਾਲ ਮਹਾਕਾਲ, ਆਪਣੀ ਕਲਾ ਆਪ ਵਰਤਾਈਆ। ਮਾਤਲੋਕ ਵਖਾਏ ਜਗਤ ਧਰਮਸਾਲ, ਨਵ ਨਵ ਆਪਣਾ ਗੇੜ ਦਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਝੋਲੀ ਪਾਈਆ। ਸਾਚੀ ਵਸਤ ਹਰਿ ਝੋਲੀ ਪਾ, ਤ੍ਰੈ ਤ੍ਰੈ ਆਪ ਸਮਝਾਇਆ। ਲੱਖ ਚੁਰਾਸੀ ਘਾੜਨ ਲੈਣਾ ਘੜਾ, ਘੜਨ ਭੰਨਣਹਾਰ ਵੇਖ ਵਖਾਇਆ। ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾ, ਸਾਚਾ ਹਿੱਸਾ ਆਪ ਰਖਾਇਆ । ਚਾਰੇ ਖਾਣੀ ਲਏ ਪਰਗਟਾ, ਚਾਰੇ ਬਾਣੀ ਵਿਚ ਸਮਾਇਆ। ਚਾਰੇ ਕੁੰਟ ਕਰ ਰੁਸ਼ਨਾ, ਚਾਰੇ ਜੁਗ ਵੰਡ ਵੰਡਾਇਆ। ਚਾਰੇ ਵਰਨਾਂ ਰੰਗ ਰੰਗਾ, ਚਾਰ ਯਾਰੀ ਦਏ ਸਾਲਾਹਿਆ। ਖੇਲੇ ਖੇਲ ਬੇਪਰਵਾਹ, ਲੋਕਮਾਤ ਵੇਸ ਵਟਾਇਆ। ਲੱਖ ਚੁਰਾਸੀ ਨਾਚ ਨਚਾ, ਕਾਇਆ ਮਾਟੀ ਭਾਗ ਲਗਾਇਆ। ਸਾਚੀ ਹਾਟੀ ਇਕ ਸੁਹਾ, ਤਨ ਖ਼ਾਕੀ ਵੇਖ ਵਖਾਇਆ। ਨਿਰਗੁਣ ਆਪਣੀ ਜੋਤ ਟਿਕਾ, ਜੋਤ ਨਿਰੰਜਣ ਕਰ ਰੁਸ਼ਨਾਇਆ। ਆਤਮ ਬ੍ਰਹਮ ਮੇਲ ਮਿਲਾ, ਈਸ਼ ਜੀਵ ਦਏ ਵਡਿਆਇਆ। ਆਤਮ ਸੇਜਾ ਸੋਭਾ ਪਾ, ਸਚ ਸਿੰਘਾਸਣ ਦਏ ਸੁਹਾਇਆ। ਸ਼ਬਦ ਅਨਾਦੀ ਨਾਦ ਵਜਾ, ਅਨਹਦ ਸਾਚਾ ਰਾਗ ਅਲਾਇਆ। ਘਰ ਵਿਚ ਘਰ ਦਏ ਵਸਾ, ਘਰ ਮੰਗਲ ਗੀਤ ਗਾਇਆ। ਘਰ ਵਿਚ ਅੰਧ ਅੰਧੇਰਾ ਦਏ ਵਖਾ, ਸਾਚਾ ਚੰਦ ਨਾ ਕੋਇ ਚੜ੍ਹਾਇਆ। ਘਰ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾ, ਆਸਾ ਤ੍ਰਿਸਨਾ ਨਾਲ ਰਲਾਇਆ । ਹਉਮੇਂ ਹੰਗਤਾ ਗੜ੍ਹ ਬਣਾ, ਜਗਤ ਖੇੜਾ ਵੇਖ ਵਖਾਇਆ। ਜੁਗ ਜੁਗ ਖੇਲ ਕਰੇ ਬੇਪਰਵਾਹ, ਰੂਪ ਅਨੂਪ ਧਰਾਇਆ। ਨਿਰਗੁਣ ਸਰਗੁਣ ਲਏ ਵੇਸ ਵਟਾ, ਭੇਵ ਅਭੇਦਾ ਭੇਵ ਖੁਲ੍ਹਾਇਆ। ਗੁਰ ਅਵਤਾਰ ਨਾਉਂ ਧਰਾ, ਲੱਖ ਚੁਰਾਸੀ ਹੋਏ ਸਹਾਇਆ। ਆਪਣਾ ਮੰਤਰ ਨਾਉਂ ਦ੍ਰਿੜਾ, ਸਾਚਾ ਮਾਰਗ ਦਏ ਵਖਾਇਆ। ਭਗਤ ਭਗਵੰਤ ਲਏ ਮਿਲਾ, ਆਪ ਆਪਣੇ ਅੰਗ ਲਗਾਇਆ। ਸੰਤਨ ਦੇਵੇ ਸਚ ਸਲਾਹ, ਸਾਚੀ ਵਿਦਿਆ ਇਕ ਪੜ੍ਹਾਇਆ। ਗੁਰਮੁਖ ਗੋਦ ਲਏ ਬਹਾ, ਮੁਖ ਅੰਮ੍ਰਿਤ ਜਾਮ ਪਿਆਇਆ। ਗੁਰਸਿਖਾਂ ਦੇਵੇ ਸਾਚਾ ਥਾਂ, ਚਰਨ ਕਵਲ ਥਾਨ ਵਖਾਇਆ। ਮਨਮੁਖਾਂ ਦੇਵੇ ਆਦਿ ਜੁਗਾਦਿ ਸਜ਼ਾ, ਅਭੁਲ ਭੁਲ ਕਦੇ ਨਾ ਜਾਇਆ। ਲੱਖ ਚੁਰਾਸੀ ਗੇੜਾ ਆਪ ਚਲਾ, ਆਪਣੀ ਲੱਠ ਆਪ ਗੜਾਇਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸੇਵ ਲਗਾ, ਸਾਚਾ ਹੁਕਮ ਰਿਹਾ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਤਲੋਕ ਖੇਲ ਖਿਲਾਇਆ। ਮਾਤਲੋਕ ਤੇਰਾ ਖੇਲ ਖਿਲੌਣਾ, ਹਉਂ ਸੇਵਕ ਸੇਵ ਕਮਾਈਆ। ਜੁਗ ਜੁਗ ਤੇਰਾ ਵੇਸ ਵਟੌਣਾ, ਤੇਰੇ ਹੱਥ ਤੇਰੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਪੰਧ ਮੁਕੌਣਾ, ਕਲਜੁਗ ਅੰਤਮ ਰਾਹ ਤਕਾਈਆ। ਨਵ ਨੌਂ ਚਾਰ ਵੇਖ ਵਖੌਣਾ, ਸਾਚੇ ਤਖ਼ਤ ਬੈਠ ਸਾਚੇ ਮਾਹੀਆ। ਗੁਰ ਅਵਤਾਰ ਸੇਵ ਲਗੌਣਾ, ਜੁਗ ਜੁਗ ਸੇਵਾ ਲਾਈਆ। ਆਪਣਾ ਹੁਕਮ ਇਕ ਵਰਤੌਣਾ, ਹੁਕਮੇ ਅੰਦਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਜੁਗ ਚੌਕੜੀ ਜਾਇਣ ਬੀਤ, ਕੋਟਨ ਕੋਟ ਕਾਲ ਬਿਤਾਈਆ। ਪੁਰਖ ਅਬਿਨਾਸ਼ੀ ਬੈਠਾ ਰਹੇ ਇਕ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਸਚਖੰਡ ਵਸੇ ਠਾਂਡਾ ਸੀਤ, ਅਗਨੀ ਤੱਤ ਨਾ ਲੱਗੇ ਰਾਈਆ। ਜੁਗਾ ਜੁਗੰਤਰ ਸੁਣਾਏ ਸੁਹਾਗੀ ਗੀਤ, ਗੁਰ ਅਵਤਾਰਾਂ ਕਰੇ ਪੜ੍ਹਾਈਆ। ਆਪ ਚਲਾਏ ਆਪਣੀ ਰੀਤ, ਨਿਤ ਨਵਿਤ ਖੇਲ ਖਿਲਾਈਆ। ਲੇਖਾ ਜਾਣੇ ਹਸਤ ਕੀਟ, ਘਟ ਘਟ ਆਪਣਾ ਆਸਣ ਲਾਈਆ। ਸਰਬ ਜੀਆਂ ਦਾ ਸਾਂਝਾ ਮੀਤ, ਬੇਅੰਤ ਬੇਪਰਵਾਹੀਆ । ਜਨ ਭਗਤਾਂ ਬਖ਼ਸ਼ੇ ਇਕ ਪ੍ਰੀਤ, ਸਚ ਪ੍ਰੀਤੀ ਆਪ ਨਿਭਾਈਆ। ਵਸਣਹਾਰਾ ਧਾਮ ਅਨਡੀਠ, ਵਿਸ਼ਨ ਬ੍ਰਹਮਾ ਸ਼ਿਵ ਰਿਹਾ ਸਮਝਾਈਆ। ਲੱਖ ਚੁਰਾਸੀ ਪਰਖੇ ਨੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਆਪਣਾ ਬੰਧਨ ਹਰਿ ਜੂ ਪਾ, ਲੱਖ ਚੁਰਾਸੀ ਖੇਲ ਖਿਲਾਇੰਦਾ। ਗੁਰ ਅਵਤਾਰ ਸੇਵ ਲਗਾ, ਜੁਗ ਚੌਕੜੀ ਪਾਰ ਕਰਾਇੰਦਾ। ਨੌਂ ਸੌ ਚੁਰਾਨਵਾਂ ਚੌਕੜੀ ਪੰਧ ਮੁਕਾ, ਨੌਂ ਖੰਡ ਪ੍ਰਿਥਮੀ ਵੇਖ ਵਖਾਇੰਦਾ। ਨੌਂ ਦਵਾਰੇ ਪਰਦਾ ਦਏ ਉਠਾ, ਨਵ ਨੌਂ ਆਪਣਾ ਰੰਗ ਰੰਗਾਇੰਦਾ। ਚਾਰ ਚਾਰ ਡੇਰਾ ਦੇਵੇ ਢਾਹ, ਝੂਠਾ ਖੇੜਾ ਆਪੇ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਪਾਰ ਕਰੌਣਾ, ਪਾਰਬ੍ਰਹਮ ਹੱਥ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁੁਗ ਤੇਰਾ ਲੇਖਾ ਆਪ ਮੁਕੌਣਾ, ਆਪੇ ਲਿਖ ਲਿਖ ਦਏ ਸਮਝਾਈਆ। ਸਭ ਦਾ ਲੇਖਾ ਕੱਢ ਵਖੌਣਾ, ਗੁਰ ਅਵਤਾਰਾਂ ਨਾਲ ਰਲਾਈਆ। ਤੇਈ ਅਵਤਾਰਾਂ ਆਪ ਉਠੌਣਾ, ਕਲਜੁਗ ਅੰਤਮ ਚੌਕੜੀ ਦਏ ਦੁਹਾਈਆ। ਪੁਰਖ ਅਬਿਨਾਸ਼ੀ ਸਚ ਦਰਬਾਰ ਸਚਖੰਡ ਦਵਾਰ ਆਪ ਲਗੌਣਾ, ਆਪਣੇ ਸੀਸ ਤਾਜ ਟਿਕਾਈਆ। ਸਚ ਨਿਸ਼ਾਨਾ ਇਕ ਚੜ੍ਹੌਣਾ, ਦੋ ਜਹਾਨਾਂ ਰਿਹਾ ਝੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਖ਼ਬਰਦਾਰ ਕਰੌਣਾ, ਸੋਇਆ ਕੋਇ ਰਹਿਣ ਨਾ ਪਾਈਆ। ਸੁਰਪਤ ਰਾਜਾ ਇੰਦ ਆਪ ਹਲੌਣਾ, ਕਰੋੜ ਤੇਤੀਸਾ ਦਏ ਜਗਾਈਆ। ਕਿੰਨਰ ਯਛਪ ਆਲਸ ਨਿੰਦਰਾ ਮਗਰੋਂ ਲੌਹਣਾ, ਏਕਾ ਹੁਕਮੀ ਹੁਕਮ ਜਣਾਈਆ। ਲੋਕਮਾਤ ਵੇਖ ਵਖੌਣਾ, ਲੱਖ ਚੁਰਾਸੀ ਭੁਲ ਨਾ ਜਾਈਆ। ਉਚੇ ਟਿੱਲੇ ਪਰਬਤ ਫੋਲ ਫੁਲੌਣਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਈਆ। ਸੱਤ ਸਮੁੰਦਰ ਆਪ ਹਲੌਣਾ, ਸਾਗਰ ਕੋਇ ਨਾ ਮੁਖ ਛੁਪਾਈਆ। ਚੌਦਾਂ ਤਬਕਾਂ ਡੇਰਾ ਢੌਣਾ, ਚੌਦਾਂ ਲੋਕ ਵੇਖ ਵਖਾਈਆ। ਤੇਈ ਅਵਤਾਰਾਂ ਏਕਾ ਹੁਕਮ ਸੁਣੌਣਾ, ਏਕਾ ਨਾਦ ਧੁੰਨ ਵਜਾਈਆ। ਈਸਾ ਮੂਸਾ ਨਾਲ ਰਲੌਣਾ, ਸੰਗ ਮੁਹੰਮਦ ਪਕੜੇ ਬਾਹੀਂਆ। ਚਾਰ ਯਾਰੀ ਵੇਖ ਵਖੌਣਾ, ਚੌਥੇ ਜੁਗ ਪਈ ਦੁਹਾਈਆ। ਚਾਰ ਵਰਨ ਅੰਤ ਕਰੌਣਾ, ਧੀਰਜ ਧੀਰ ਨਾ ਕੋਇ ਧਰਾਈਆ। ਗੁਰ ਦਸ ਭੇਵ ਚੁਕੌਣਾ, ਭੇਵ ਅਭੇਦ ਆਪ ਖੁਲ੍ਹਾਈਆ। ਭਗਤ ਭਗਵੰਤ ਦਰ ਬਹੌਣਾ, ਸਚ ਸੰਦੇਸਾ ਇਕ ਸੁਣਾਈਆ। ਨਰ ਨਰੇਸ਼ਾ ਇਕ ਅਖਵੌਣਾ, ਆਦਿ ਜੁਗਾਦਿ ਜੁਗਾ ਜੁਗੰਤਰ ਜਿਸ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰ ਵੱਜੇ ਵਧਾਈਆ। ਸਚਖੰਡ ਸਚ ਦਰਬਾਰਾ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਕਲਜੁਗ ਆਈ ਅੰਤਮ ਵਾਰਾ, ਦੋ ਜਹਾਨਾਂ ਵੇਖ ਵਖਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਲ੍ਹ ਕਿਵਾੜਾ, ਦੂਈ ਪਰਦਾ ਆਪ ਚੁਕਾਇੰਦਾ। ਭੇਵ ਚੁਕਾਏ ਰਵ ਸਸ ਸਤਾਰਾ, ਮੰਡਲ ਮੰਡਪ ਫੇਰਾ ਪਾਇੰਦਾ। ਪ੍ਰਿਥਮੀ ਆਕਾਸ਼ ਵੇਖੇ ਅਖਾੜਾ, ਗਗਨ ਗਗਨੰਤਰ ਨਾਚ ਨਚਾਇੰਦਾ। ਚਾਰੇ ਵੇਦ ਕਰਨ ਪੁਕਾਰਾ, ਪੁਰਾਨ ਅਠਾਰਾਂ ਅੰਤ ਕੁਰਲਾਇੰਦਾ। ਗੀਤਾ ਗਿਆਨ ਨਾ ਕਿਸੇ ਵਿਚਾਰਾ, ਧਿਆਏ ਅਠਾਰਾਂ ਭੇਵ ਨਾ ਆਇੰਦਾ। ਅੰਜੀਲ ਕ਼ੁਰਾਨ ਮਾਰੇ ਨਾਅਰਾ, ਹੱਕ ਹਕ਼ੀਕ਼ਤ ਨਾ ਕੋਇ ਵਖਾਇੰਦਾ। ਖਾਣੀ ਬਾਣੀ ਸ਼ਬਦ ਜੈਕਾਰਾ, ਸ਼ਬਦ ਭੇਵ ਕੋਇ ਨਾ ਪਾਇੰਦਾ। ਸ੍ਰਿਸ਼ਟ ਸਬਾਈ ਨਾਰ ਵਿਭਚਾਰਾ, ਹਰਿ ਕੰਤ ਨਾ ਕੋਇ ਹੰਢਾਇੰਦਾ। ਚਾਰ ਵਰਨ ਹੋਏ ਖ਼ਵਾਰਾ, ਅਠਾਰਾਂ ਬਰਨ ਨਾ ਧੀਰ ਵਖਾਇੰਦਾ। ਸ਼ਾਸਤਰ ਸਿਮਰਤ ਆਈ ਹਾਰਾ, ਸਾਚਾ ਮਾਰਗ ਨਾ ਕੋਇ ਲਗਾਇੰਦਾ। ਤੀਰਥ ਤਟ ਨਾ ਕੋਇ ਕਿਨਾਰਾ, ਅਠਸਠ ਨੈਣਾਂ ਨੀਰ ਵਹਾਇੰਦਾ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕੁਰਲਾਵੇ ਵਾਰੋ ਵਾਰਾ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਚਾਰੋਂ ਕੁੰਟ ਜੂਠ ਝੂਠ ਪਸਾਰਾ, ਗੁਰਦਰ ਮੰਦਰ ਮਸਜਿਦ ਮਠ ਸਾਚਾ ਤੱਤ ਨਾ ਕੋਇ ਜਣਾਇੰਦਾ। ਦਿਸ ਨਾ ਆਏ ਹਰਿ ਨਿਰੰਕਾਰਾ, ਏਕੰਕਾਰਾ ਰੂਪ ਨਾ ਕੋਇ ਵਖਾਇੰਦਾ। ਦੀਨਾਂ ਮਜ਼੍ਹਬਾਂ ਲੱਗਾ ਅਖਾੜਾ, ਮਮਤਾ ਮੋਹ ਨਾ ਕੋਇ ਚੁਕਾਇੰਦਾ। ਲੱਗੀ ਅੱਗ ਬਹੱਤਰ ਨਾੜਾ, ਤ੍ਰੈਗੁਣ ਘਰ ਘਰ ਲੰਬੂ ਲਾਇੰਦਾ। ਗੁਰ ਕਾ ਸ਼ਬਦ ਨਾ ਕਰੇ ਕੋਇ ਪਿਆਰਾ, ਮਨ ਵਾਸਨਾ ਨਾਚ ਨਚਾਇੰਦਾ। ਮਤ ਮਤਵਾਲੀ ਨਾਰ ਕਮਜ਼ਾਤ ਕਰੇ ਆਪਣਾ ਕਾਰਾ, ਕ਼ੁਦਰਤ ਕ਼ਾਦਰ ਨਾ ਖੇਲ ਖਿਲਾਇੰਦਾ। ਮੁਕਾਮੇ ਹੱਕ ਨਾ ਦਿਸੇ ਸਾਂਝਾ ਯਾਰਾ, ਬੇਐਬ ਰੂਪ ਨਾ ਕੋਇ ਵਟਾਇੰਦਾ। ਐਨਲਹੱਕ ਨਾ ਕੋਇ ਨਾਅਰਾ, ਸ਼ਰਅ ਸ਼ਰੀਅਤ ਨਾ ਕੋਇ ਰਖਾਇੰਦਾ। ਮੱਕਾ ਕਾਅਬਾ ਨਾ ਕੋਇ ਦਵਾਰਾ, ਆਬ ਹਯਾਤ ਨਾ ਕੋਇ ਪਿਆਇੰਦਾ। ਪਾਰਬ੍ਰਹਮ ਕਲਜੁਗ ਅੰਤਮ ਏਕਾ ਏਕ ਬਣਿਆ ਸਿਕਦਾਰਾ, ਸ਼ਾਹ ਪਾਤਸ਼ਾਹ ਆਪ ਹੋ ਜਾਇੰਦਾ। ਗੁਰ ਅਵਤਾਰਾਂ ਸੱਦੇ ਦਰ ਵਾਰੋ ਵਾਰਾ, ਚਾਰ ਜੁਗ ਦਿਵਸ ਚਾਰ ਆਪ ਗਣਾਇੰਦਾ। ਆਪੋ ਆਪਣੀ ਕੱਟ ਕੇ ਗਏ ਵਗਾਰਾ, ਆਦਿ ਅੰਤ ਹੱਥ ਨਾ ਕਿਸੇ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚਖੰਡ ਦਵਾਰੇ ਆਪੇ ਖੜ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਕ਼ੁਦਰਤ ਕ਼ਾਦਰ ਵੇਖ ਵਖਾਈਆ। ਨਵ ਨੌਂ ਚਾਰ ਚੌਕੜੀ ਕਰੇ ਪਾਰ, ਜੁਗ ਕਰਤਾ ਬੇਪਰਵਾਹੀਆ। ਲੱਖ ਚੁਰਾਸੀ ਆਈ ਹਾਰ, ਨਾ ਕੋਈ ਬੇੜਾ ਪਾਰ ਕਰਾਈਆ। ਵੇਲੇ ਅੰਤ ਹੋਏ ਖ਼ਵਾਰ, ਗੁਰ ਅਵਤਾਰ ਨਾ ਦੇਵੇ ਕੋਇ ਗਵਾਹੀਆ। ਸੰਮਤ ਸੰਮਤੀ ਪੈਣੀ ਮਾਰ, ਨਾ ਸਕੇ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਸਚ ਵਿਹਾਰ, ਸਾਚਾ ਖੇਲ ਆਪ ਕਰਾਈਆ। ਸੰਮਤ ਸੰਮਤੀ ਵੇਖ ਵਖਾਏ, ਵੇਖਣਹਾਰਾ ਏਕੰਕਾਰ। ਕਲਜੁਗ ਅੰਤਮ ਪੰਧ ਮੁਕਾਏ, ਨਾਤਾ ਤੋੜ ਸਰਬ ਸੰਸਾਰ। ਜੂਠੀ ਝੂਠੀ ਮਾਟੀ ਖ਼ਾਕ ਖ਼ਾਕ ਮਿਲਾਏ, ਪਾਕੀ ਪਾਕ ਸ੍ਰੀ ਭਗਵਾਨ। ਸਤਿਜੁਗ ਸਾਚੀ ਤਾਕੀ ਆਪ ਖੁਲ੍ਹਾਏ, ਆਪੇ ਹੋਏ ਨਿਗਹਬਾਨ। ਬਣ ਬਣ ਸਾਕੀ ਜਾਮ ਪਿਆਏ, ਅੰਮ੍ਰਿਤ ਰਸ ਦੀਨ ਦਿਆਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਸੱਚੀ ਧਰਮਸਾਲ। ਸਚਖੰਡ ਤੇਰੀ ਵਡਿਆਈ, ਲੋਕਮਾਤ ਹਰਿ ਵਡਿਆਇੰਦਾ। ਕਲਜੁਗ ਅੰਤ ਹੋਏ ਰੁਸ਼ਨਾਈ, ਨਵ ਨੌਂ ਆਪ ਡਗਮਗਾਇੰਦਾ। ਪੂਰਬ ਲੇਖਾ ਲਹਿਣਾ ਰਿਹਾ ਚੁਕਾਈ, ਲੇਖਾ ਲੇਖ ਪੂਰ ਕਰਾਇੰਦਾ। ਨਿਰਗੁਣ ਆਏ ਚਾਈਂ ਚਾਈਂ, ਸਰਗੁਣ ਸਾਚਾ ਸੰਗ ਨਿਭਾਇੰਦਾ। ਵੇਦ ਵਿਆਸਾ ਪਕੜੇ ਬਾਹੀਂ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਸੋਭਾ ਪਾਇੰਦਾ। ਨਾਨਕ ਨਿਰਗੁਣ ਓਟ ਤਕਾਈ, ਨਿਹਕਲੰਕਾ ਵੇਸ ਵਟਾਇੰਦਾ। ਗੋਬਿੰਦ ਮੇਲਾ ਸਹਿਜ ਸੁਭਾਈ, ਸੰਬਲ ਨਗਰੀ ਆਸਣ ਲਾਇੰਦਾ। ਸਚ ਸਿੰਘਾਸਣ ਇਕ ਵਡਿਆਈ, ਪੁਰਖ ਅਬਿਨਾਸ਼ਨ ਆਪ ਕਰਾਇੰਦਾ। ਨਾ ਕੋਈ ਬਾਢੀ ਘਾੜਤ ਲਏ ਘੜਾਈ, ਘੜਨ ਭੰਨਣਹਾਰ ਆਪਣੀ ਖੇਲ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਪਣਾ ਰੂਪ ਆਪ ਪਰਗਟਾਇੰਦਾ। ਆਪਣਾ ਰੂਪ ਆਪੇ ਰੱਖ, ਨਿਰਗੁਣ ਨਿਰਗੁਣ ਵੇਖ ਵਖਾਇਆ। ਆਪਣੇ ਮੰਦਰ ਹੋ ਪਰਤੱਖ, ਆਪਣਾ ਭੇਵ ਚੁਕਾਇਆ। ਆਪਣੇ ਭਗਤਾਂ ਕਰੇ ਪੱਖ, ਜੁਗ ਜੁਗ ਕਰਦਾ ਆਇਆ। ਲੱਖ ਚੁਰਾਸੀ ਵਿਚੋਂ ਲਏ ਰੱਖ, ਸਿਰ ਆਪਣਾ ਹੱਥ ਟਿਕਾਇਆ। ਜਗਤ ਵਿਕਾਰਾ ਦੇਵੇ ਮੱਥ, ਨਾਮ ਮਧਾਣਾ ਪਾਇਆ। ਇਕ ਕਰਾਏ ਪੂਜਾ ਪਾਠ, ਸਾਚਾ ਮੰਤਰ ਨਾਮ ਦ੍ਰਿੜਾਇਆ। ਇਕ ਵਖਾਏ ਤੀਰਥ ਤਾਟ, ਅੰਮ੍ਰਿਤ ਸਰੋਵਰ ਆਪ ਨੁਹਾਇਆ। ਇਕ ਜਣਾਏ ਸਾਚਾ ਹਾਟ, ਚੌਦਾਂ ਲੋਕ ਮੁਖ ਸ਼ਰਮਾਇਆ। ਇਕ ਬੰਧਾਏ ਸਾਚਾ ਨਾਤ, ਦੋ ਜਹਾਨ ਨਾ ਕੋਇ ਤੁੜਾਇਆ। ਇਕ ਸੁਣਾਏ ਸਾਚੀ ਗਾਥ, ਬ੍ਰਹਮ ਪਾਰਬ੍ਰਹਮ ਮਿਲਾਇਆ। ਇਕ ਚੜ੍ਹਾਏ ਸਾਚੇ ਰਾਥ, ਲੋਆਂ ਪੁਰੀਆਂ ਪਾਰ ਵਖਾਇਆ। ਇਕ ਉਤਾਰੇ ਆਪਣੇ ਘਾਟ, ਸਚ ਕਿਨਾਰਾ ਇਕ ਸੁਹਾਇਆ। ਹਰਿਜਨ ਤੇਰੀ ਪੂਰੀ ਹੋਈ ਵਾਟ, ਮਾਣਸ ਜਨਮ ਲੇਖੇ ਲਾਇਆ। ਕਾਇਆ ਕੱਪੜ ਜਾਏ ਪਾਟ, ਜੋਤੀ ਜੋਤ ਮੇਲ ਮਿਲਾਇਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇਆ। ਲੇਖਾ ਜਾਣੇ ਆਦਿ ਜੁਗਾਦਿ, ਬ੍ਰਹਮ ਬ੍ਰਹਿਮਾਦ ਆਪਣਾ ਨਾਦ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅੰਤ ਆਪਣਾ ਵੇਸ ਵਟਾਇਆ। ਆਦਿ ਅੰਤ ਹਰਿ ਕਾ ਵੇਸ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਸੁਤ ਦੁਲਾਰਾ ਦਸ ਦਸਮੇਸ, ਗੋਬਿੰਦ ਮੇਲਾ ਸਹਿਜ ਸੁਭਾਈਆ। ਤਖ਼ਤ ਨਿਵਾਸੀ ਨਰ ਨਰੇਸ਼, ਸ਼ਾਹ ਪਾਤਸ਼ਾਹ ਹੋਏ ਸਹਾਈਆ। ਆਦਿ ਜੁਗਾਦੀ ਰਿਹਾ ਵੇਖ, ਆਪਣਾ ਨੈਣ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣੀ ਧਾਰ ਚਲਾਈਆ। ਨਰ ਹਰਿ ਹਰੀ ਹਰ ਨਰਾਇਣ, ਆਪਣੀ ਖੇਲ ਖਿਲਾਇੰਦਾ। ਰਸਨਾ ਘਰ ਘਰ ਚਾਰ ਕੁੰਟ ਨੌਂ ਖੰਡ ਪ੍ਰਿਥਮੀ ਸਾਰੇ ਕਹਿਣ, ਨੇਤਰ ਦਰਸ ਕੋਇ ਨਾ ਪਾਇੰਦਾ। ਜਨ ਭਗਤਾਂ ਆਪ ਚੁਕਾਏ ਲਹਿਣ ਦੇਣ, ਪੂਰਬ ਲਹਿਣਾ ਆਪ ਮੁਕਾਇੰਦਾ। ਤਨ ਬਸਤਰ ਪਾਏ ਨਾਮ ਗਹਿਣ, ਸਾਚਾ ਭੂਸ਼ਨ ਆਪ ਰਖਾਇੰਦਾ। ਲਾੜੀ ਮੌਤ ਨਾ ਖਾਏ ਡੈਣ, ਰਾਏ ਧਰਮ ਦਰ ਦੁਰਕਾਇੰਦਾ। ਚਿਤਰ ਗੁਪਤ ਨਾ ਆਏ ਲੇਖਾ ਲੈਣ, ਕੱਢ ਹਿਸਾਬ ਨਾ ਕੋਇ ਵਖਾਇੰਦਾ। ਜਿਸ ਦਾ ਸਤਿਗੁਰ ਪੂਰਾ ਸਾਕ ਸੱਜਣ ਸੈਣ, ਤਿਸ ਬੰਧਨ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣਾ ਹੁਕਮ ਵਰਤਾਇੰਦਾ । ਨਿਰਗੁਣ ਹੁਕਮ ਸੱਚੀ ਸਰਕਾਰ, ਸ਼ਹਿਨਸ਼ਾਹ ਆਪ ਵਰਤਾਈਆ। ਸ਼ਾਹ ਸੁਲਤਾਨਾਂ ਕਰ ਖ਼ਵਾਰ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਵਰਨਾਂ ਬਰਨਾਂ ਮਾਰੇ ਮਾਰ, ਜਾਤਾਂ ਪਾਤਾਂ ਕਰੇ ਸਫ਼ਾਈਆ। ਊਚਾਂ ਨੀਚਾਂ ਵਖਾਏ ਇਕ ਦਵਾਰ, ਪੁਰਖ ਅਬਿਨਾਸ਼ੀ ਸੱਚਾ ਮਾਹੀਆ। ਏਕਾ ਸ਼ਬਦ ਨਾਮ ਜੈਕਾਰ, ਏਕਾ ਢੋਲਾ ਦਏ ਸੁਣਾਈਆ। ਏਕਾ ਇਸ਼ਟ ਸਰਬ ਸੰਸਾਰ, ਪੁਰਖ ਅਕਾਲ ਇਕ ਮਨਾਈਆ। ਏਕਾ ਦ੍ਰਿਸ਼ਟ ਖੋਲ੍ਹੇ ਖੋਲ੍ਹਣਹਾਰ, ਜਿਉਂ ਰਾਮਾ ਵਸ਼ਿਸ਼ਟ ਰੰਗ ਰੰਗਾਈਆ। ਗੁਰਮੁਖ ਬੇੜਾ ਕਰ ਜਾਏ ਪਾਰ, ਗੁਰ ਸਤਿਗੁਰ ਹੱਥ ਵਡਿਆਈਆ। ਜਨਮ ਜਨਮ ਦਾ ਦੁੱਖ ਦਏ ਨਿਵਾਰ, ਘਰ ਸਾਚਾ ਸੁਖ ਉਪਜਾਈਆ। ਉਜਲ ਮੁਖ ਕਰੇ ਕਰਤਾਰ, ਰਸਨਾ ਜੇਹਵਾ ਮੁਖ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਸਫ਼ਾ ਦਏ ਉਠਾਈਆ। ਕਲਜੁਗ ਕੂੜਾ ਜਾਣਾ ਉਠ, ਲੋਕਮਾਤ ਰਹਿਣ ਨਾ ਪਾਈਆ। ਦੀਨ ਦਿਆਲ ਠਾਕਰ ਗਿਆ ਤੁਠ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੇ ਹੱਥ ਰੱਖੀ ਵਡਿਆਈਆ। ਤੱਤ ਵਿਕਾਰਾ ਮਨ ਮਤ ਲੋਭ ਹੰਕਾਰ ਕੱਢੇ ਕੁਟ, ਚਿੰਤਾ ਚਿਖਾ ਨਾ ਕੋਇ ਜਲਾਈਆ। ਤ੍ਰੈਗੁਣ ਪਾਏ ਏਕਾ ਲੁੱਟ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਧਰਤ ਮਾਤ ਦੀ ਗੋਦ ਬਹਾਏ ਜੇਠਾ ਪੁੱਤ, ਸਤਿਜੁਗ ਸਾਚੇ ਦਏ ਵਡਿਆਈਆ। ਬੀਸ ਬੀਸਾ ਸੁਹਾਏ ਸਾਚੀ ਰੁਤ, ਰੁਤੜੀ ਆਪ ਮਹਿਕਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਰੂਪ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਥਾਉਂ ਥਾਈਂਆ। ਥਾਨ ਥਨੰਤਰ ਹਰਿਜਨ ਮੇਲਾ, ਹਰਿ ਸੱਜਣ ਆਪ ਕਰਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲਾ, ਗੁਰ ਗੋਬਿੰਦ ਵੇਖ ਵਖਾਇੰਦਾ। ਆਦਿ ਜੁਗਾਦਿ ਸੱਜਣ ਸੁਹੇਲਾ, ਜੁਗ ਕਰਤਾ ਵਿਛੜ ਨਾ ਜਾਇੰਦਾ। ਵਸਣਹਾਰਾ ਰੰਗ ਨਵੇਲਾ, ਗੁਰਮੁਖ ਤੇਰਾ ਖੇੜਾ ਆਪ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਸੋਭਾ ਪਾਇੰਦਾ। ਸਾਚਾ ਮੰਦਰ ਸੋਭਨੀਕ, ਸੋਭਾਵੰਤ ਆਪ ਸੁਹਾਈਆ। ਆਦਿ ਜੁਗਾਦਿ ਲਾਸ਼ਰੀਕ, ਸ਼ਰਅ ਸ਼ਰੀਅਤ ਨਾ ਕੋਇ ਵਖਾਈਆ। ਜਨ ਭਗਤਾਂ ਮੇਟੇ ਅੰਧੇਰਾ ਤਾਰੀਕ, ਸਾਚਾ ਨੂਰ ਕਰੇ ਰੁਸ਼ਨਾਈਆ। ਏਕਾ ਧਾਮ ਵਖਾਏ ਠੀਕ, ਕਾਇਆ ਠੀਕਰ ਭੰਨ ਵਖਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਅੰਤਮ ਦੇਵੇ ਇਕ ਤਰੀਕ, ਗੁਰ ਪੀਰ ਅਵਤਾਰ ਲਏ ਮੰਗਾਈਆ। ਵੇਖਣਹਾਰਾ ਸਚ ਪ੍ਰੀਤ, ਜੁਗ ਜੁਗ ਲੇਖਾ ਰਿਹਾ ਲਿਖਾਈਆ। ਹਰਿਜਨ ਤੇਰੀ ਸਦਾ ਉਡੀਕ, ਧਰਤ ਧਵਲ ਨੈਣ ਉਠਾਈਆ। ਤੁਧ ਬਿਨ ਕੋਇ ਨਾ ਕਰੇ ਠੰਡਾ ਸੀਤ, ਅੰਮ੍ਰਿਤ ਨਾਉਂ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਫੜ, ਆਪਣੇ ਪੱਲੂ ਗੰਢ ਦਿਵਾਈਆ। ਗੁਰਮੁਖ ਸੱਜਣ ਹਰਿ ਹਰਿ ਫੜਿਆ, ਆਤਮ ਬ੍ਰਹਮ ਵਿਚਾਰ। ਕਾਇਆ ਮੰਦਰ ਸਾਚੇ ਚੜ੍ਹਿਆ, ਖੋਲ੍ਹ ਬੰਦ ਕਿਵਾੜ। ਆਪਣੀ ਵਿਦਿਆ ਆਪੇ ਪੜ੍ਹਿਆ, ਅਨਹਦ ਸ਼ਬਦ ਵਜਾਏ ਸੱਚੀ ਧੁਨਕਾਰ। ਆਪਣੇ ਸਰੋਵਰ ਆਪੇ ਠਰਿਆ, ਨਿਝਰ ਝਿਰਨਾ ਝਿਰੇ ਅਪਾਰ। ਆਪਣੀ ਨਾਰੀ ਆਪੇ ਵਰਿਆ, ਸੁਰਤੀ ਸ਼ਬਦ ਕਰੇ ਪਿਆਰ। ਆਪਣੇ ਘਰ ਆਪੇ ਖੜਿਆ, ਆਪ ਸੁਹਾਏ ਬੰਕ ਦਵਾਰ। ਨਿਰਮਲ ਦੀਆ ਆਪੇ ਧਰਿਆ, ਜੋਤੀ ਨੂਰ ਨੂਰ ਉਜਿਅਰ। ਆਪਣਾ ਪੱਲੂ ਆਪੇ ਫੜਿਆ, ਆਪੇ ਚਲੇ ਨਾਲ ਨਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਤੇਰਾ ਵੇਖੇ ਘਰ, ਕਾਇਆ ਮੰਦਰ ਅੰਦਰ ਸੱਚੀ ਧਰਮਸਾਲ। ਕਾਇਆ ਅੰਦਰ ਸਚ ਧਰਮਸਾਲਾ, ਦਰ ਦਰਵਾਜ਼ਾ ਨਾ ਕੋਇ ਰਖਾਈਆ। ਦੀਪਕ ਦੀਆ ਇਕ ਉਜਾਲਾ, ਤੇਲ ਬਾਤੀ ਨਾ ਕੋਇ ਟਿਕਾਈਆ। ਆਪੇ ਵਸੇ ਵਸਣਹਾਰ ਪੁਰਖ ਅਕਾਲਾ, ਅਕਲ ਕਲ ਰੂਪ ਵਟਾਈਆ। ਸਰਗੁਣ ਨਿਰਗੁਣ ਬਣ ਦਲਾਲਾ, ਲੋਕਮਾਤ ਮੇਲ ਮਿਲਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਆਪੇ ਜਾਣੇ ਆਪਣਾ ਰਾਹ ਸੁਖਾਲਾ, ਸਾਚਾ ਮਾਰਗ ਆਪੇ ਲਾਈਆ। ਕਲਜੁਗ ਅੰਤਮ ਹੋ ਨਿਰਾਲਾ, ਪੰਜ ਤੱਤ ਕਾਇਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਰੂਪ ਵਟਾਈਆ। ਨਿਰਗੁਣ ਰੂਪ ਹਰਿ ਨਿਰੰਕਾਰ, ਜੋਤੀ ਜਾਤਾ ਖੇਲ ਖਿਲਾਇੰਦਾ। ਨਿਹਕਲੰਕ ਲੈ ਅਵਤਾਰ, ਮਾਤ ਪਿਤ ਨਾ ਕੋਇ ਵਖਾਇੰਦਾ। ਜਨਨੀ ਜਨ ਨਾ ਕੋਇ ਪਿਆਰ, ਪਿਤਾ ਗੋਦ ਨਾ ਕੋਇ ਸੁਹਾਇੰਦਾ। ਕਰੇ ਖੇਲ ਅਗੰਮ ਅਪਾਰ, ਆਪ ਆਪਣਾ ਘਾੜਨ ਘੜਤ ਘੜਾਇੰਦਾ। ਸੰਬਲ ਨਗਰ ਹੋ ਉਜਿਆਰ, ਸਾਢੇ ਤਿੰਨ ਹੱਥ ਬੰਕ ਵਡਿਆਇੰਦਾ। ਸਾਚਾ ਡੰਕਾ ਨਾਮ ਜੈਕਾਰ, ਉਚੀ ਕੂਕ ਆਪ ਅਲਾਇੰਦਾ। ਲੱਖ ਚੁਰਾਸੀ ਕਰੇ ਖ਼ਬਰਦਾਰ, ਹੰ ਬ੍ਰਹਮ ਆਪ ਉਠਾਇੰਦਾ। ਸੋ ਪੁਰਖ ਨਿਰੰਜਣ ਸਰਬ ਜੀਆਂ ਦਾ ਸਾਂਝਾ ਯਾਰ, ਸੋਇਮ ਰੂਪ ਆਪ ਧਰਾਇੰਦਾ। ਓਮ ਓਮ ਕਰੇ ਕਰਨੇਹਾਰ, ਪਰਕਾਸ਼ ਪਰਕਾਸ਼ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਸ਼ਕਤ ਆਦਿ ਭਵਾਨੀ ਕਰੇ ਖੇਲ ਜੋਤ ਨੂਰਾਨੀ, ਚਤੁਰਭੁਜ ਵੇਸ ਅਨੇਕਾ, ਕਰੇ ਖੇਲ ਪਾਰਬ੍ਰਹਮ ਬ੍ਰਹਮ ਵੇਸਾ, ਲੇਖਾ ਜਾਣੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਦੇਵੇ ਵਰ, ਜਗਤ ਡਰ ਨਾ ਕੋਇ ਰਖਾਈਆ। ਹਰਿ ਕਾ ਨਾਉਂ ਸਾਚਾ ਘੋੜਾ, ਆਦਿ ਜੁਗਾਦਿ ਰਖਾਇੰਦਾ। ਗੁਰਮੁਖ ਵਿਰਲੇ ਮਾਤ ਬੌਹੜਾ, ਦੂਸਰ ਦਿਸ ਕਿਸੇ ਨਾ ਆਇੰਦਾ। ਜੁਗ ਜੁਗ ਮਾਰੇ ਆਪਣਾ ਪੌੜਾ, ਲੱਖ ਚੁਰਾਸੀ ਖ਼ਾਕ ਰਲਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫਿਰੇ ਦੌੜਾ, ਚਾਰ ਕੁੰਟ ਦਹਿ ਦਿਸ਼ਾ ਫੇਰਾ ਪਾਇੰਦਾ। ਵੇਖੇ ਪਰਖੇ ਮਿੱਠਾ ਕੌੜਾ, ਘਟ ਘਟ ਅੰਦਰ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘੋੜੇ ਆਪ ਚੜ੍ਹਾਇੰਦਾ। ਸਾਚੇ ਘੋੜੇ ਸਾਚਾ ਆਸਣ, ਹਰਿ ਸਾਚਾ ਆਪ ਸਜਾਈਆ। ਕਸੇ ਤੰਗ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਬੇਪਰਵਾਹੀਆ। ਲੇਖਾ ਜਾਣੇ ਪ੍ਰਿਥਮੀ ਆਕਾਸ਼ਨ, ਆਕਾਸ਼ ਆਕਾਸ਼ਾਂ ਵੇਖ ਵਖਾਈਆ। ਘਟ ਘਟ ਅੰਦਰ ਖੇਲ ਤਮਾਸ਼ਨ, ਖੇਲ ਖਿਲਾਰੀ ਆਪ ਖਿਲਾਈਆ। ਜੋ ਉਪਜੇ ਸੋ ਅੰਤ ਵਿਨਾਸ਼ਨ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਰਬ ਗੁਣ ਤਾਸਨ, ਹਰਿਜਨ ਸਾਚੇ ਘੋੜੇ ਲਏ ਚੜ੍ਹਾਈਆ। ਸਾਚੇ ਘੋੜੇ ਸਚ ਪਲਾਣਾ, ਸਤਿਗੁਰ ਸਾਚਾ ਆਪੇ ਪਾਈਆ। ਗੁਰਮੁਖ ਚੜ੍ਹੇ ਸੁਘੜ ਸੁਚੱਜਾ ਰਾਣਾ, ਸ਼ਾਹ ਪਾਤਸ਼ਾਹ ਕਿਸੇ ਹੱਥ ਨਾ ਆਈਆ। ਚਾਰੋਂ ਕੁੰਟ ਫਿਰੇ ਬੇਮੁਹਾਣਾ, ਡੋਰੀ ਹੱਥ ਨਾ ਕਿਸੇ ਫੜਾਈਆ। ਅੱਠੇ ਪਹਿਰ ਪ੍ਰੇਮ ਪ੍ਰੀਤੀ ਮੰਗੇ ਦਾਨਾ, ਤ੍ਰਿਸਨਾ ਭੁੱਖ ਨਾ ਕੋਇ ਰਖਾਈਆ। ਏਕਾ ਮੰਨੇ ਸਾਚਾ ਭਾਣਾ, ਸਦ ਚਲੇ ਹਰਿ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘੋੜਾ ਇਕ ਸਮਝਾਈਆ। ਸਾਚਾ ਘੋੜਾ ਸਚ ਮਹੱਲਾ, ਹਰਿ ਸਾਚਾ ਆਪ ਰਖਾਇੰਦਾ। ਆਦਿ ਜੁਗਾਦੀ ਚੜ੍ਹੇ ਇਕ ਇਕੱਲਾ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਨਾਮ ਨਿਧਾਨਾ ਫੜੇ ਭੱਲਾ, ਦੋ ਜਹਾਨਾਂ ਪਾਰ ਕਰਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਸੋਲਾਂ ਕਲੀਆਂ ਆਸਣ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘੋੜਾ ਆਪ ਸਜਾਇੰਦਾ। ਸਾਚੇ ਘੋੜੇ ਪਾਏ ਜ਼ੀਨ, ਜ਼ੀਨਤ ਆਪਣੇ ਹੱਥ ਰਖਾਈਆ। ਕਰੇ ਖੇਲ ਸਾਹਿਬ ਪਰਬੀਨ, ਬੇਅੰਤ ਵਡ ਵਡਿਆਈਆ। ਫੇਰਾ ਪਾਏ ਲੋਕ ਤੀਨ, ਚੌਦਾਂ ਲੋਕ ਚਰਨਾਂ ਹੇਠ ਦਬਾਈਆ। ਆਦਿ ਜੁਗਾਦਿ ਨਾ ਹੋਏ ਗ਼ਮਗੀਨ, ਗ਼ਫ਼ਲਤ ਹੋਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘੋੜਾ ਰਿਹਾ ਦੌੜਾਈਆ। ਸਾਚਾ ਘੋੜਾ ਏਕਾ ਘਰ, ਹਰਿ ਸਾਚਾ ਆਪ ਦੌੜਾਇੰਦਾ। ਦੂਜੇ ਪੌੜੇ ਜਾਏ ਚੜ੍ਹ, ਦੋਏ ਦੋਏ ਲੇਖਾ ਆਪ ਮੁਕਾਇੰਦਾ। ਤੀਜੇ ਦਰ ਚੁੱਕੇ ਡਰ, ਭੈ ਭੌ ਨਾ ਕੋਇ ਜਣਾਇੰਦਾ। ਚੌਥੇ ਘਰ ਜਾਏ ਵੜ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਸੋ ਗੁਰਮੁਖ ਉਪਰ ਜਾਏ ਚੜ੍ਹ, ਜਿਸ ਸਤਿਗੁਰ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘੋੜਾ ਆਪ ਉਪਾਇੰਦਾ। ਸਾਚਾ ਘੋੜਾ ਸ਼ਬਦੀ ਧਾਰ, ਪਾਰਬ੍ਰਹਮ ਉਪਜਾਇਆ। ਸਰਬ ਜੀਆਂ ਦਾ ਸਾਂਝਾ ਯਾਰ, ਘਰ ਘਰ ਵੇਖ ਵਖਾਇਆ। ਏਕਾ ਬ੍ਰਹਮ ਦਏ ਆਧਾਰ, ਸਾਚਾ ਧਰਮੀ ਧਰਮ ਕਮਾਇਆ। ਜ਼ਾਤ ਪਾਤ ਨਾ ਕੋਇ ਵਿਚਾਰ, ਦੀਨ ਮਜ਼੍ਹਬ ਵਿਚ ਨਾ ਆਇਆ। ਚਾਰੇ ਕੂਟਾਂ ਪਾਵੇ ਸਾਰ, ਚਾਰੇ ਰਾਸਾਂ ਮੁਖ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੇ ਜੁਗ ਸਾਚਾ ਘੋੜਾ ਇਕ ਉਪਜਾਇਆ। ਸਾਚਾ ਘੋੜਾ ਅਸਵ ਸ਼ਾਹ ਸੁਲਤਾਨ, ਹਰਿ ਸਾਚੇ ਸਚ ਉਪਜਾਈਆ। ਨੌਂ ਖੰਡ ਪ੍ਰਿਥਮੀ ਵੇਖੇ ਬੀਆਬਾਨ, ਸੁੰਞ ਮਸਾਣ ਫੇਰਾ ਪਾਈਆ। ਘਰ ਘਰ ਅੰਦਰ ਯੱੁਧ ਘਮਸਾਨ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਅੱਠੇ ਪਹਿਰ ਨਾਚ ਸ਼ੈਤਾਨ, ਸ਼ਰਅ ਸ਼ਰੀਅਤ ਦਏ ਦੁਹਾਈਆ। ਹਰਿ ਕਾ ਘੋੜਾ ਇਕ ਬਲਵਾਨ, ਮਹਾਂਬਲੀ ਲਏ ਉਪਜਾਈਆ। ਜਿਸ ਜਨ ਸਵਾਰੀ ਬਖ਼ਸ਼ੇ ਸਾਚਾ ਦਾਨ, ਤਿਸ ਚਰਨ ਰਕਾਬ ਟਿਕਾਈਆ। ਲੇਖਾ ਚੁਕਾਏ ਦੋ ਜਹਾਨ, ਦੋਹਾਂ ਲੇਖਾ ਆਪ ਮੁਕਾਈਆ। ਉਣੰਜਾ ਪਵਣ ਨੈਣ ਸ਼ਰਮਾਨ, ਹਰਿ ਕਾ ਘੋੜਾ ਨਜ਼ਰ ਨਾ ਆਈਆ। ਗੁਰਮੁਖ ਵਿਰਲਾ ਚੜ੍ਹੇ ਨੌਜਵਾਨ, ਸੂਰਬੀਰ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘੋੜਾ ਇਕ ਵਖਾਈਆ। ਸਾਚਾ ਘੋੜਾ ਨੇਤਰ ਪੇਖ, ਗੁਰਸਿਖ ਨੈਣ ਬਿਗਸਾਇਆ। ਪਾਰਬ੍ਰਹਮ ਪ੍ਰਭ ਰਿਹਾ ਵੇਖ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹਿਆ। ਕਿਸੇ ਹੱਥ ਨਾ ਆਏ ਔਲੀਏ ਪੀਰ ਸ਼ੇਖ਼, ਮੁੱਲਾ ਮਸਾਇਕ ਕੁਤਬ ਗ਼ੌਸ ਰਹੇ ਰਾਹ ਤਕਾਇਆ। ਨੇਤਰ ਚੁੱਕ ਚੁੱਕ ਰਾਜ ਰਾਜਾਨ ਰਹੇ ਵੇਖ, ਦਰਸਨ ਨੈਣ ਕਿਸੇ ਨਾ ਪਾਇਆ। ਗੋਬਿੰਦ ਸੂਰਾ ਦਾਤਾ ਦਾਨੀ ਦਸ ਦਸਮੇਸ, ਸਾਚਾ ਘੋੜਾ ਇਕ ਸਜਾਇਆ। ਗੁਰਮੁਖਾਂ ਅੱਗੇ ਫੜ ਲਗਾਮੋਂ ਕਰੇ ਪੇਸ਼, ਜੋ ਬੈਠਾ ਓਟ ਤਕਾਇਆ। ਉਪਰ ਚਾੜ੍ਹ ਲੈ ਜਾਏ ਆਪਣੇ ਦੇਸ, ਦੂਜਾ ਘਰ ਨਾ ਕੋਇ ਵਖਾਇਆ। ਸਾਚਾ ਅਸਵ ਰਹੇ ਹਮੇਸ਼, ਨਾ ਮਰੇ ਨਾ ਜਾਇਆ। ਤਿਸ ਅੱਗੇ ਨਾ ਚਲੇ ਕਿਸੇ ਦੀ ਕੋਈ ਪੇਸ਼, ਸਭ ਬੈਠੇ ਸੀਸ ਝੁਕਾਇਆ। ਨੌਂ ਖੰਡ ਪ੍ਰਿਥਮੀ ਕਰੇ ਆਦੇਸ਼, ਲੱਖ ਚੁਰਾਸੀ ਨੇਤਰ ਨੈਣ ਸ਼ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘੋੜਾ ਆਪਣੇ ਹੱਥ ਰਖਾਇਆ। ਹਰਿ ਘੋੜਾ ਨਾਮ ਬਲਵਾਨਾ, ਬਲ ਬਾਵਨ ਆਪ ਰਖਾਈਆ। ਮਾਰੇ ਸੱਚਾ ਤੀਰ ਨਿਸ਼ਾਨਾ, ਵਾਰ ਏਕਾ ਵਾਰ ਚਲਾਈਆ। ਲਹਿਣਾ ਚੁਕਾਏ ਦੋ ਜਹਾਨਾਂ, ਮੂਲ ਕੋਇ ਨਜ਼ਰ ਨਾ ਆਈਆ। ਲੱਖ ਚੁਰਾਸੀ ਬੰਨ੍ਹੇ ਗਾਨਾ ਮੌਲੀ ਤੰਦ ਨਾਲ ਉਠਾਈਆ। ਚਾਰ ਯਾਰੀ ਕਰੇ ਧਿਆਨਾ, ਮੁਹੰਮਦ ਰਿਹਾ ਰਾਹ ਤਕਾਈਆ। ਅੱਲਾ ਰਾਣੀ ਨਾਰ ਰਕਾਨਾ, ਮੀਂਢੀ ਸੀਸ ਰਹੀ ਗੁੰਦਾਈਆ। ਪਰਵਰਦਿਗਾਰ ਔਣਾ ਨੌਜਵਾਨਾ, ਬੇਐਬ ਫੇਰਾ ਪਾਈਆ। ਮੇਰਾ ਕਾਅਬਾ ਕਰੇ ਪਰਵਾਨਾ, ਆਪਣਾ ਕੁਗ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਅਸਵ ਆਪ ਮੰਗਾਈਆ। ਸਾਚੇ ਅਸਵ ਅੰਤ ਤਿਆਰੀ, ਹਰਿ ਸਾਚਾ ਆਪ ਕਰਾਇੰਦਾ। ਆਪੇ ਚੜ੍ਹੇ ਸ਼ਾਹ ਸਵਾਰੀ, ਸਚ ਸਿੰਘਾਸਣ ਸੋਭਾ ਪਾਇੰਦਾ। ਕਲਜੁਗ ਅੰਤਮ ਮੁਹੰਮਦ ਖ਼ਾਹਸ਼ ਵਿਆਹੇ ਨਾਰ ਕਵਾਰੀ, ਅੱਲਾ ਰਾਣੀ ਆਪ ਪਰਨਾਇੰਦਾ। ਮੇਲ ਮਿਲਾਵਾ ਹਾਣੀਆਂ ਹਾਣੀ, ਸਾਚੇ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਦਾਂ ਤਬਕਾਂ ਏਕਾ ਵਾਰ ਪੰਧ ਮੁਕਾਇੰਦਾ। ਚੌਦਾਂ ਤਬਕਾਂ ਮੁੱਕੇ ਪੰਧ, ਸਾਚਾ ਘੋੜਾ ਆਪ ਦੌੜਾਈਆ। ਰਾਹ ਖੈਹੜਾ ਨਾ ਵੇਖੇ ਕੋਈ ਅੰਧ, ਧੂੰਈਂਧਾਰ ਚਰਨ ਟਿਕਾਈਆ। ਧੱਕਾ ਲਾਏ ਸੂਰਜ ਚੰਦ, ਏਕਾ ਠੋਕਰ ਦਏ ਵਖਾਈਆ। ਧਰਨੀ ਤੇਰੀ ਉਲਟੀ ਕਰੇ ਕੰਡ, ਏਕਾ ਵਾਰ ਲਏ ਅੰਗੜਾਈਆ। ਨਾਤਾ ਤੋੜੇ ਆਪ ਬ੍ਰਹਿਮੰਡ, ਜੇਰਜ ਅੰਡ ਰੰਡ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੰਧ ਆਪ ਮੁਕਾਈਆ। ਪੰਧ ਮੁਕਾਏ ਸ਼ਾਹਸਵਾਰਾ, ਅਸਵ ਆਪ ਦੌੜਾਇੰਦਾ। ਮੁਰਸ਼ਦ ਮੁਰੀਦ ਕਰ ਪਿਆਰਾ, ਦੀਦ ਈਦ ਚੰਦ ਚੜ੍ਹਾਇੰਦਾ। ਕਾਇਨਾਤ ਵੇਖੇ ਵਿਗਸੇ ਪਾਵੇ ਸਾਰਾ, ਉਲਫ਼ਤ ਆਪਣੇ ਹੱਥ ਰਖਾਇੰਦਾ। ਰਹਿਮਤ ਰਹੀਮ ਰਹਿਮਾਨ ਆਪੇ ਜਾਣੇ ਆਪਣਾ ਪਾਰ ਕਿਨਾਰਾ, ਸ਼ੌਹ ਧਾਰਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਸਾਚੇ ਘੋੜੇ ਆਪ ਚੜ੍ਹਾਇੰਦਾ। ਜਿਸ ਜਨ ਘੋੜ ਚੜ੍ਹਨ ਦਾ ਚਾਅ, ਸਾਚੀ ਸਿਖਿਆ ਸਿਖ ਸਮਝਾਇੰਦਾ। ਏਕਾ ਪੱਲੂ ਫੜੇ ਬੇਪਰਵਾਹ, ਦੂਸਰ ਓਟ ਨਾ ਕੋਇ ਰਖਾਇੰਦਾ। ਏਕਾ ਮੰਤਰ ਨਾਮ ਧਿਆ, ਚਰਨ ਧਿਆਨ ਇਕ ਲਗਾਇੰਦਾ। ਏਕਾ ਵੇਖੇ ਸਚ ਮਲਾਹ, ਖੇਵਟ ਖੇਟਾ ਬੇੜਾ ਇਕ ਚਲਾਇੰਦਾ। ਏਕਾ ਪਕੜਨਹਾਰਾ ਬਾਂਹ, ਸਚ ਸਹਾਰਾ ਇਕ ਵਖਾਇੰਦਾ। ਏਕਾ ਮੰਗੇ ਸਰਨ ਸਰਨਾ, ਸਰਨਗਤ ਇਕ ਹੋ ਜਾਇੰਦਾ। ਕਲਜੁਗ ਅੰਤਮ ਵੇਖੇ ਥਾਂ, ਚਾਰ ਕੁੰਟ ਫੋਲ ਫੋਲਾਇੰਦਾ। ਨਿਹਕਲੰਕ ਜਾਮਾ ਪਾ, ਰੂਪ ਅਨੂਪ ਆਪ ਧਰਾਇੰਦਾ। ਸਾਚੇ ਘੋੜੇ ਤੰਗ ਕਸਾ, ਆਪਣੇ ਨਾਲ ਰਲਾਇੰਦਾ। ਲੋਕਮਾਤ ਫੇਰਾ ਪਾ, ਸੰਬਲ ਸਾਚੀ ਵੰਡ ਵੰਡਾਇੰਦਾ। ਸਾਚਾ ਕੀਲਾ ਦਿਤਾ ਗਡਾ, ਚੋਟੀ ਜੜ੍ਹ ਨਾ ਕਿਸੇ ਵਖਾਇੰਦਾ। ਆਪਣਾ ਘੋੜਾ ਨਾਲ ਬੰਨ੍ਹਾ, ਆਪਣੀ ਖ਼ੁਸ਼ੀ ਮਨਾਇੰਦਾ। ਵਾਰੋ ਵਾਰ ਗੁਰਸਿਖਾਂ ਘਰ ਘਰ ਲਏ ਜਗਾ, ਲੱਖ ਚੁਰਾਸੀ ਗੂੜ੍ਹੀ ਨੀਂਦ ਸੁਆਇੰਦਾ। ਜੋ ਜਨ ਹਰਿ ਸੰਗਤ ਜਾਣੇ ਭੈਣ ਭਰਾ, ਤਿਸ ਆਪਣਾ ਘੋੜਾ ਫੇਰ ਵਖਾਇੰਦਾ। ਜੋ ਗੁੁਰਸਿਖ ਗੁਰਸਿਖ ਮਿਲਣ ਦਾ ਰੱਖੇ ਚਾ, ਸਾਚਾ ਨਾਤਾ ਜੋੜ ਜੁੜਾਇੰਦਾ। ਤਿਸ ਗੁਰਸਿਖ ਦੀ ਗੁਰ ਸਤਿਗੁਰ ਸੇਵਾ ਲਏ ਆਪ ਕਮਾ, ਸੇਵਕ ਸੇਵਦਾਰ ਆਪ ਹੋ ਜਾਇੰਦਾ। ਫੜ ਫੜ ਬਾਹੋਂ ਉਪਰ ਲਏ ਚੜ੍ਹਾ, ਸਚ ਸਿੰਘਾਸਣ ਆਪ ਬਹਾਇੰਦਾ। ਸਚਖੰਡ ਦਵਾਰ ਖੁਲ੍ਹਾ, ਆਪਣਾ ਮੰਦਰ ਆਪ ਵਖਾਇੰਦਾ। ਜੋਤੀ ਜੋਤ ਮੇਲ ਮਿਲਾ, ਆਵਣ ਜਾਵਣ ਪੰਧ ਮੁਕਾਇੰਦਾ। ਸਾਚਾ ਧਰਮੀ ਧਰਮ ਕਮਾ, ਨਿਹਕਰਮੀ ਕਰਮ ਵਖਾਇੰਦਾ। ਗੁਰਸਿਖ ਮਰੇ ਪ੍ਰਭ ਮਿਲਣ ਦਾ ਚਾ, ਜਗਤ ਖੰਡਾ ਵਾਰ ਨਾ ਕੋਇ ਕਰਾਇੰਦਾ। ਸਤਿਗੁਰ ਪੂਰਾ ਗੁਰਸਿਖ ਸੀਸ ਆਪਣੀ ਝੋਲੀ ਲਏ ਪਾ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਪ੍ਰੇਮ ਰਤ ਆਪਣਾ ਆਪ ਲਏ ਰੰਗਾ, ਰੰਗ ਰੰਗੀਲਾ ਵੇਖ ਵਖਾਇੰਦਾ। ਗੁਰਮੁਖ ਤੇਰਾ ਸੀਸ ਜਗਦੀਸ ਆਪਣੇ ਮੰਦਰ ਲਏ ਟਿਕਾ, ਸਾਚਾ ਮੰਦਰ ਸੋਭਾ ਪਾਇੰਦਾ। ਜਿਥੇ ਦੂਜਾ ਕੋਈ ਜਾਏ ਨਾ, ਕਬੀਰ ਜੁਲਾਹਾ ਕੂਕ ਸੁਣਾਇੰਦਾ। ਸਭ ਤੋਂ ਉਪਰ ਵਸੇ ਮੇਰਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਸਾਚਾ ਹੁਕਮ ਸੁਣਾਇੰਦਾ। ਇਕ ਵਾਰ ਜੋ ਚੜ੍ਹਿਆ ਘੋੜੀ, ਦੂਸਰ ਵਾਰ ਮਾਤ ਨਾ ਆਈਆ। ਇਕ ਵਾਰ ਜੋ ਬਣਿਆ ਜੋੜੀ, ਸਰਗੁਣ ਨਿਰਗੁਣ ਵਿਚ ਸਮਾਈਆ। ਇਕ ਵਾਰ ਜਿਨ੍ਹ ਮੇਟੀ ਔੜੀ, ਤ੍ਰਿਸਨਾ ਪਿਆਸ ਨਾ ਫੇਰ ਲਗਾਈਆ। ਲੱਖ ਚੁਰਾਸੀ ਕਰਦੀ ਬੌਹੜੀ ਬੌਹੜੀ, ਡੋਰੀ ਹੱਥ ਨਾ ਕਿਸੇ ਫੜਾਈਆ। ਗੁਰਮੁਖ ਵਿਰਲਾ ਚੜ੍ਹੇ ਸਤਿਗੁਰ ਘੋੜੀ, ਜੀਵ ਜੰਤ ਮੌਤ ਘੋੜੀ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਿਧ ਅਵਰੀ ਠੌਰੀ, ਠੋਕਰ ਏਕਾ ਨਾਮ ਲਗਾਈਆ।