Granth 10 Likhat 181: 14 Bhadron 2018 Bikarmi Lal Singh de Greh Dalle Wal Jila Jalandhar

੧੪ ਭਾਦਰੋਂ ੨੦੧੮ ਬਿਕ੍ਰਮੀ ਲਾਲ ਸਿੰਘ ਦੇ ਗ੍ਰਹਿ ਡੱਲੇ ਵਾਲ ਜ਼ਿਲਾ ਜਲੰਧਰ

ਸੋ ਪੁਰਖ ਨਿਰੰਜਣ ਸਰਬ ਗੁਣਵੰਤ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਹਰਿ ਪੁਰਖ ਨਿਰੰਜਣ ਆਦਿ ਅੰਤ, ਨਿਰਵੈਰ ਧਾਰ ਚਲਾਈਆ। ਏਕੰਕਾਰਾ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਜਣਾਈਆ। ਆਦਿ ਨਿਰੰਜਣ ਦਰ ਘਰ ਸਾਚੇ ਸੋਭਾਵੰਤ, ਜੋਤੀ ਨੂਰ ਡਗਮਗਾਈਆ। ਅਬਿਨਾਸ਼ੀ ਕਰਤਾ ਆਪ ਬਣਾਏ ਆਪਣੀ ਬਣਤ, ਮਾਤ ਪਿਤ ਨਾ ਕੋਇ ਰਖਾਈਆ। ਸ੍ਰੀ ਭਗਵਾਨ ਨਾਰੀ ਕੰਤ, ਸਾਚੀ ਸੇਜ ਆਪ ਸੁਹਾਈਆ। ਪਾਰਬ੍ਰਹਮ ਆਪੇ ਜਾਣੇ ਆਪਣਾ ਮੰਤ, ਨਿਸ਼ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪਣੇ ਹੱਥ ਰਖਾਈਆ। ਹਰਿ ਭੇਵ ਅਪਾਰਾ, ਸੋ ਪੁਰਖ ਨਿਰੰਜਣ ਆਪ ਖੁਲ੍ਹਾਇੰਦਾ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਏਕੰਕਾਰਾ ਵੇਸ ਵਟਾਇੰਦਾ। ਆਦਿ ਨਿਰੰਜਣ ਨਿਰਮਲ ਧਾਰਾ, ਅਬਿਨਾਸ਼ੀ ਕਰਤਾ ਸੰਗ ਰਖਾਇੰਦਾ। ਸ੍ਰੀ ਭਗਵਾਨ ਵਸਣਹਾਰਾ ਠਾਂਡੇ ਦਰਬਾਰਾ, ਸਚਖੰਡ ਦਵਾਰਾ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਸਾਚਾ ਮੰਦਰ ਖੋਲ੍ਹ ਕਿਵਾੜਾ, ਦੀਆ ਬਾਤੀ ਆਪ ਟਿਕਾਇੰਦਾ। ਪੁਰਖ ਅਗੰਮ ਅਗੰਮੜੀ ਕਾਰਾ, ਅਲਖ ਅਗੋਚਰ ਆਪ ਕਰਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਹੁਕਮੀ ਹੁਕਮ ਕਰ ਵਰਤਾਰਾ, ਧੁਰ ਫ਼ਰਮਾਨਾ ਹੁਕਮ ਜਣਾਇੰਦਾ। ਆਪਣੀ ਇਛਿਆ ਸਤਿ ਭੰਡਾਰਾ, ਸਾਚੀ ਭਿਛਿਆ ਝੋਲੀ ਪਾਇੰਦਾ। ਕਰਨੀ ਕਰੇ ਕਰਨੇਹਾਰਾ, ਕਰਤਾ ਪੁਰਖ ਆਪਣੀ ਖੇਲ ਖਿਲਾਇੰਦਾ। ਆਪੇ ਨਾਦ ਧੁਨ ਜੈਕਾਰਾ, ਸ਼ਬਦ ਅਨਾਦੀ ਨਾਦ ਵਜਾਇੰਦਾ। ਸੁਣੇ ਸੁਣਾਏ ਸੁਣਨੇਹਾਰਾ, ਦਰ ਘਰ ਸਾਚੇ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਹਰਿ ਹਰਿ ਖੋਲ੍ਹ, ਆਪਣੀ ਦਇਆ ਆਪ ਕਮਾਈਆ। ਸਾਚੇ ਮੰਦਰ ਆਪੇ ਬੋਲ, ਸਚਖੰਡ ਦਵਾਰ ਸੋਭਾ ਪਾਈਆ। ਨਿਰਗੁਣ ਤੋਲਾ ਤੋਲੇ ਸਾਚਾ ਤੋਲ, ਤੋਲਣਹਾਰਾ ਇਕ ਹੋ ਜਾਈਆ। ਸਚ ਵਸਤ ਰੱਖੇ ਕੋਲ, ਆਦਿ ਜੁਗਾਦਿ ਆਪ ਵਰਤਾਈਆ। ਬੈਠਾ ਰਹੇ ਸਦਾ ਅਡੋਲ, ਡੁਲ ਕਦੇ ਨਾ ਜਾਈਆ। ਨਿਰਗੁਣ ਨਿਰਗੁਣ ਅੰਦਰ ਰਿਹਾ ਮੌਲ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਸਾਚੀ ਰਚਨਾ ਰਚਨੇਹਾਰਾ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਕਰ ਪਸਾਰਾ, ਏਕੰਕਾਰਾ ਵਿਚ ਸਮਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਜੋਤੀ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਲੇਖਾ ਜਾਣੇ ਧੁਰ ਦਰਬਾਰਾ, ਸਚ ਦਵਾਰਾ ਆਪ ਸੁਹਾਇੰਦਾ। ਸ੍ਰੀ ਭਗਵਾਨ ਖੋਲ੍ਹ ਕਿਵਾੜਾ, ਸਾਚਾ ਮੰਦਰ ਆਪ ਵਡਿਆਇੰਦਾ। ਪਾਰਬ੍ਰਹਮ ਲੇਖਾ ਜਾਣੇ ਪੁਰਖ ਨਾਰਾ, ਨਰ ਨਰਾਇਣ ਵੇਸ ਵਟਾਇੰਦਾ। ਮੇਲ ਮਿਲਾਵਾ ਕੰਤ ਭਤਾਰਾ, ਸਾਚੀ ਸੇਜ ਸੁਹਾਇੰਦਾ। ਸੁਤ ਉਪਜਾਏ ਇਕ ਦੁਲਾਰਾ, ਸ਼ਬਦੀ ਨਾਉਂ ਧਰਾਇੰਦਾ। ਦਾਈ ਦਾਇਆ ਗਿਰਵਰ ਗਿਰਧਾਰਾ, ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪੇ ਚੁੱਕ, ਨਿਰਗੁਣ ਆਪਣਾ ਨੂਰ ਕਰੇ ਰੁਸ਼ਨਾਈਆ। ਆਪੇ ਅੰਦਰ ਬਾਹਰ ਗੁਪਤ ਜ਼ਾਹਰ ਬੈਠਾ ਲੁਕ, ਆਪ ਆਪਣੇ ਰੰਗ ਸਮਾਈਆ। ਆਪੇ ਸ਼ਾਹ ਸੁਲਤਾਨ ਤਖ਼ਤ ਨਿਵਾਸੀ ਆਪੇ ਸੀਸ ਨਿਵਾਏ ਝੁਕ, ਸ਼ਾਹ ਪਾਤਸ਼ਾਹ ਆਪ ਹੋ ਜਾਈਆ। ਆਪੇ ਆਪਣੀ ਇਛਿਆ ਪਏ ਉਠ, ਆਦਿ ਅੰਤ ਨਾ ਕੋਇ ਦਸਾਈਆ। ਆਪ ਉਪਾਏ ਆਪਣਾ ਸੁੱਤ, ਪੂਤ ਸਪੂਤਾ ਨਾਉਂ ਧਰਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਬੇਅੰਤ ਵਡ ਵਡਿਆਈਆ। ਇਕ ਸੁਹਾਏ ਸਾਚੀ ਰੁਤ, ਰੁਤ ਰੁਤੜੀ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਉਠਾਈਆ। ਹਰਿ ਆਪਣਾ ਪਰਦਾ ਆਪ ਉਠਾਇੰਦਾ, ਕਰ ਕਿਰਪਾ ਗੁਣ ਨਿਧਾਨ। ਆਪਣਾ ਮੰਦਰ ਆਪ ਸੁਹਾਇੰਦਾ, ਸਚਖੰਡ ਸੱਚਾ ਮਕਾਨ। ਅਗੰਮ ਅਗੰਮੜੀ ਕਾਰ ਕਰਾਇੰਦਾ, ਅਲਖ ਅਗੋਚਰ ਸ੍ਰੀ ਭਗਵਾਨ। ਦੀਆ ਬਾਤੀ ਆਪ ਜਗਾਇੰਦਾ, ਜੋਤੀ ਨੂਰ ਨੂਰ ਮਹਾਨ। ਸਾਚਾ ਰਾਗ ਆਪ ਅਲਾਇੰਦਾ, ਸ਼ਬਦ ਅਨਾਦ ਅਨਾਦੀ ਧੁਰ ਫ਼ਰਮਾਨ। ਆਪਣਾ ਖੇਲ ਆਪ ਖਿਲਾਇੰਦਾ, ਆਪੇ ਵੇਖੇ ਆਣ। ਆਪਣੀ ਰਚਨਾ ਆਪ ਰਚਾਇੰਦਾ, ਆਪੇ ਰਚ ਰਚ ਹੋਏ ਪਰਧਾਨ। ਆਪੇ ਸਾਚੀ ਸੇਵ ਕਮਾਇੰਦਾ, ਆਪੇ ਦੇਵਣਹਾਰਾ ਦਾਨ। ਸਚਖੰਡ ਦਵਾਰ ਆਪ ਵਡਿਆਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਡ ਮਿਹਰਵਾਨ। ਵਡ ਮਿਹਰਵਾਨ ਹਰਿ ਨਿਰੰਕਾਰਾ, ਏਕਾ ਰੰਗ ਸਮਾਇੰਦਾ। ਸੋ ਪੁਰਖ ਨਿਰੰਜਣ ਹੋ ਤਿਆਰਾ, ਆਪਣਾ ਤਾਕ ਆਪ ਖੁਲ੍ਹਾਇੰਦਾ। ਆਪ ਸੁਣਾਏ ਆਪਣਾ ਵਾਕ, ਰਾਗ ਰਾਗੀ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਖੁਲ੍ਹਾਇੰਦਾ। ਆਪਣਾ ਭੇਵ ਸ੍ਰੀ ਭਗਵਾਨ, ਆਦਿ ਆਦਿ ਖੁਲ੍ਹਾਈਆ। ਜੁਗਾਦਿ ਜੁਗਾਦਿ ਹੋ ਪਰਧਾਨ, ਆਪਣਾ ਬੰਧਨ ਪਾਈਆ। ਅੰਤ ਅੰਤ ਧੁਰ ਫ਼ਰਮਾਨ, ਬੇਅੰਤ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਧਾਰ ਆਪ ਚਲਾਈਆ। ਸਾਚੀ ਧਾਰ ਪੁਰਖ ਅਬਿਨਾਸ਼, ਆਦਿ ਜੁਗਾਦਿ ਚਲਾਇੰਦਾ। ਸਚਖੰਡ ਦਵਾਰੇ ਸਾਚੀ ਰਾਸ, ਸਤਿ ਸਤਿਵਾਦੀ ਆਪ ਰਚਾਇੰਦਾ। ਆਪਣੀ ਇਛਿਆ ਕਰ ਪਰਕਾਸ਼, ਨੂਰ ਨੁਰਾਨਾ ਡਗਮਗਾਇੰਦਾ। ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼, ਸ਼ਾਹ ਸੁਲਤਾਨ ਨਾਉਂ ਧਰਾਇੰਦਾ। ਆਪੇ ਕਰੇ ਪੂਰੀ ਆਸ, ਆਸਾ ਪੂਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਸਾਚਾ ਰੰਗ ਪੁਰਖ ਅਕਾਲ, ਆਪਣਾ ਆਪ ਰੰਗਾਈਆ। ਸਚਖੰਡ ਦਵਾਰੇ ਹੋ ਦਿਆਲ, ਆਪਣੀ ਦਇਆ ਆਪ ਕਮਾਈਆ। ਆਪੇ ਵੇਖੇ ਸੁਤ ਦੁਲਾਰਾ ਲਾਲ, ਸ਼ਬਦੀ ਸ਼ਬਦ ਗੋਦ ਬਹਾਈਆ। ਆਪਣਾ ਨਾਉਂ ਦੇਵੇ ਸੱਚਾ ਧਨ ਮਾਲ, ਨਾਉਂ ਨਿਰੰਕਾਰਾ ਝੋਲੀ ਪਾਈਆ। ਇਕ ਸੁਹਾਏ ਸੱਚੀ ਧਰਮਸਾਲ, ਸਚਖੰਡ ਦਵਾਰਾ ਸੋਭਾ ਪਾਈਆ। ਸਾਚੀ ਵਸਤ ਰੱਖ ਸੰਭਾਲ, ਏਕਾ ਗੁਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਸਾਚੀ ਵਸਤ ਹਰਿ ਝੋਲੀ ਪਾ, ਏਕਾ ਵਾਰ ਸੁਣਾਇੰਦਾ। ਸ਼ਬਦੀ ਸੁਤ ਲਿਆ ਉਠਾ, ਸਾਚੇ ਦਰ ਬਹਾਇੰਦਾ। ਸੀਸ ਹੱਥ ਆਪ ਟਿਕਾ, ਸਮਰਥ ਵੇਖ ਵਖਾਇੰਦਾ। ਏਕਾ ਗਾਥਾ ਦਏ ਪੜ੍ਹਾ, ਬੋਧ ਅਗਾਧ ਜਣਾਇੰਦਾ। ਸਾਚੇ ਰਥ ਲਏ ਚੜ੍ਹਾ, ਆਦਿ ਜੁਗਾਦਿ ਚਲਾਇੰਦਾ। ਆਪਣਾ ਲੇਖਾ ਆਪ ਲਿਖਾ, ਆਪੇ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇੰਦਾ। ਦਇਆ ਕਰੇ ਦਇਆਵਾਨ, ਸੋ ਪੁਰਖ ਨਿਰੰਜਣ ਹੱਥ ਵਡਿਆਈਆ। ਸੁਤ ਦੁਲਾਰਾ ਬਾਲ ਅਞਾਣ, ਹਰਿ ਪੁਰਖ ਨਿਰੰਜਣ ਹੋਏ ਸਹਾਈਆ। ਏਕੰਕਾਰਾ ਬਖ਼ਸ਼ੇ ਮਾਣ, ਚਰਨ ਕਵਲ ਸੱਚੀ ਸਰਨਾਈਆ। ਆਦਿ ਨਿਰੰਜਣ ਦੇਵੇ ਨੂਰ ਨੁਰਾਨ, ਨੂਰ ਨੁਰਾਨਾ ਇਕ ਅਖਵਾਈਆ। ਅਬਿਨਾਸ਼ੀ ਕਰਤਾ ਵਖਾਏ ਸਚ ਮਕਾਨ, ਸਚਖੰਡ ਦਵਾਰਾ ਸੋਭਾ ਪਾਈਆ। ਸ੍ਰੀ ਭਗਵਾਨ ਝੁਲਾਏ ਇਕ ਨਿਸ਼ਾਨ, ਸਤਿ ਨਿਸ਼ਾਨਾ ਆਪ ਰਖਾਈਆ। ਪਾਰਬ੍ਰਹਮ ਪ੍ਰਭ ਕਰ ਪਰਵਾਨ, ਦਰ ਬੈਠਾ ਸੀਸ ਝੁਕਾਈਆ। ਸੁਤ ਦੁਲਾਰੇ ਦੇਵੇ ਇਕ ਪਛਾਣ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਏਕਾ ਗੋਪੀ ਏਕਾ ਕਾਹਨ, ਏਕਾ ਮੰਡਲ ਰਾਸ ਰਚਾਈਆ। ਏਕਾ ਹੁਕਮ ਧੁਰ ਫ਼ਰਮਾਨ, ਸਚ ਸੰਦੇਸਾ ਨਾਉਂ ਜਣਾਈਆ। ਭੁਲ ਨਾ ਜਾਣਾ ਬਣ ਨਾਦਾਨ, ਅਭੁਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਇਕ ਸਮਝਾਈਆ। ਸੁਤ ਦੁਲਾਰਾ ਬਾਲ ਅਞਾਣਾ, ਹਰਿ ਅੱਗੇ ਸੀਸ ਝੁਕਾਇੰਦਾ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ, ਹਉਂ ਦਰਵੇਸ਼ ਮੰਗ ਮੰਗਾਇੰਦਾ। ਤੇਰਾ ਸੋਹੇ ਸਚਖੰਡ ਮਕਾਨਾ, ਸਚ ਸਿੰਘਾਸਣ ਸੋਭਾ ਪਾਇੰਦਾ। ਤੂੰ ਹੀ ਮਰਦ ਮਰਦ ਮਰਦਾਨਾ, ਤੇਰਾ ਅੰਤ ਕੋਇ ਨਾ ਆਇੰਦਾ। ਤੇਰਾ ਹੁਕਮ ਮੇਰਾ ਪਰਵਾਨਾ, ਹਉਂ ਸਾਚੀ ਸੇਵ ਕਮਾਇੰਦਾ। ਹਉਂ ਮੰਗਾਂ ਏਕਾ ਦਾਨਾ, ਅੱਗੇ ਆਪਣੀ ਝੋਲੀ ਡਾਹਿੰਦਾ। ਕਵਣ ਧਾਮ ਕਰਾਂ ਬਿਸਰਾਮਾ, ਕਵਣ ਘਰ ਸੋਭਾ ਪਾਇੰਦਾ। ਕਵਣ ਜੋਤ ਜਗੇ ਮਹਾਨਾ, ਦੀਪਕ ਦੀਆ ਕਵਣ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਘਰ, ਦਰ ਸਾਚੀ ਮੰਗ ਮੰਗਾਇੰਦਾ। ਮੰਗੀ ਮੰਗ ਦਰ ਦਰਬਾਰ, ਪੁਰਖ ਅਬਿਨਾਸ਼ੀ ਪੂਰ ਕਰਾਈਆ। ਆਪਣੀ ਇਛਿਆ ਖੋਲ੍ਹ ਕਿਵਾੜ, ਥਿਰ ਘਰ ਸਾਚਾ ਲਏ ਪਰਗਟਾਈਆ। ਸੁਤ ਦੁਲਾਰਾ ਦੇਵੇ ਵਾੜ, ਸਾਚੇ ਮੰਦਰ ਆਪ ਟਿਕਾਈਆ। ਨਾ ਕੋਈ ਦੀਸੇ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਛੁਹਾਈਆ। ਅੱਠੇ ਪਹਿਰ ਰਹੇ ਉਜਿਆਰ, ਨਿਰਗੁਣ ਜੋਤ ਇਕ ਰੁਸ਼ਨਾਈਆ। ਪਾਰਬ੍ਰਹਮ ਕਰੇ ਗੁਫ਼ਤਾਰ, ਤਾਰ ਸਤਾਰ ਇਕ ਹਿਲਾਈਆ। ਏਕਾ ਹੁਕਮ ਇਕ ਵਰਤਾਰ, ਏਕਾ ਮਾਰਗ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਥਿਰ ਘਰ ਸਾਚਾ ਲਏ ਉਪਾਈਆ। ਥਿਰ ਘਰ ਸਾਚਾ ਸਚ ਮਹੱਲਾ, ਸੋ ਪੁਰਖ ਨਿਰੰਜਣ ਆਪ ਉਪਾਇਆ। ਸ਼ਬਦ ਵਸਾਇਆ ਇਕ ਇਕੱਲਾ, ਆਦਿ ਜੁਗਾਦਿ ਸਮਾਇਆ। ਜੋਤੀ ਜੋਤ ਆਪੇ ਰੱਲਾ, ਨੂਰ ਨੁਰਾਨਾ ਡਗਮਗਾਇਆ। ਏਕੰਕਾਰ ਫੜਾਏ ਪੱਲਾ, ਆਦਿ ਨਿਰੰਜਣ ਹੋਏ ਸਹਾਇਆ। ਸ੍ਰੀ ਭਗਵਾਨ ਸੁਹਾਏ ਨਿਹਚਲ ਧਾਮ ਅਟੱਲਾ, ਅਬਿਨਾਸ਼ੀ ਕਰਤਾ ਵੇਖ ਵਖਾਇਆ। ਪਾਰਬ੍ਰਹਮ ਪ੍ਰਭ ਮੇਟੇ ਸੱਲਾ, ਆਪ ਆਪਣਾ ਮੇਲ ਮਿਲਾਇਆ। ਸਚ ਸੰਦੇਸ ਏਕਾ ਘੱਲਾ, ਧੁਰ ਫ਼ਰਮਾਨਾ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਸ਼ਬਦੀ ਵੰਡ ਵੰਡਾਇਆ। ਸ਼ਬਦ ਸ਼ਬਦੀ ਵੰਡੀ ਵੰਡ, ਵੰਡਣਹਾਰ ਇਕ ਅਖਵਾਇੰਦਾ। ਦੀਨ ਦਿਆਲ ਸਦਾ ਬਖ਼ਸ਼ੰਦ, ਆਪਣੀ ਬਖ਼ਸ਼ਿਸ਼ ਆਪ ਜਣਾਇੰਦਾ। ਏਕਾ ਦੇਵੇ ਸੱਚਾ ਅਨੰਦ, ਅਨੰਦ ਅਨੰਦ ਆਪ ਪਰਗਟਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਜੋਤ ਡਗਮਗਾਇੰਦਾ। ਇਕ ਸੁਣਾਏ ਸੁਹਾਗੀ ਛੰਦ, ਗੀਤ ਗੋਬਿੰਦ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਜਣਾਇੰਦਾ। ਸਾਚਾ ਮਾਰਗ ਹਰਿ ਜਣਾਏ, ਏਕਾ ਹੁਕਮ ਸੁਣਾਈਆ। ਸੁਤ ਅਨਾਦੀ ਸੇਵਾ ਲਾਏ, ਸਾਚੀ ਸੇਵਾ ਇਕ ਸਮਝਾਈਆ। ਤੇਰੀ ਰਚਨਾ ਵੇਖ ਵਖਾਏ, ਰਚ ਰਚ ਵੇਖੇ ਬੇਪਰਵਾਹੀਆ। ਬ੍ਰਹਿਮੰਡ ਖੰਡ ਤੇਰਾ ਅੰਗ ਬਣਾਏ, ਲੋਆਂ ਪੁਰੀਆਂ ਤੇਰੀ ਕਿਰਨ ਕਿਰਨ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਜੋਤ ਜਗਾਏ, ਨੂਰ ਨੁਰਾਨਾ ਡਗਮਗਾਈਆ। ਰਵ ਸਸ ਤੇਰਾ ਨੈਣ ਖੁਲ੍ਹਾਏ, ਪਲਕ ਪਲਕ ਨਾਲ ਮਿਲਾਈਆ। ਤ੍ਰੈਗੁਣ ਤੇਰੀ ਧੂੜ ਬਣਾਏ, ਪੰਜ ਪੰਚਮ ਕਰੇ ਕੁੜਮਾਈਆ। ਲੱਖ ਚੁਰਾਸੀ ਘਾੜਨ ਲਏ ਘੜਾਏ, ਘੜਨ ਭੰਨਣਹਾਰ ਖੇਲ ਖਿਲਾਈਆ। ਨਿਰਗੁਣ ਸਰਗੁਣ ਵੇਸ ਵਟਾਏ, ਵੇਸ ਅਨੇਕਾ ਆਪ ਕਰਾਈਆ । ਘਟ ਘਟ ਤੇਰਾ ਮੰਦਰ ਬਣਾਏ, ਘਰ ਘਰ ਵਿਚ ਆਸਣ ਲਾਈਆ। ਘਰ ਘਰ ਤੇਰਾ ਨਾਦ ਵਜਾਏ, ਅਨਹਦ ਨਾਦੀ ਨਾਦ ਸੁਣਾਈਆ। ਘਰ ਘਰ ਤੇਰਾ ਨੂਰ ਰੁਸ਼ਨਾਏ, ਜੋਤ ਨਿਰੰਜਣ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਸਮਝਾਈਆ। ਸੁਣਿਆ ਫ਼ਰਮਾਨ ਸੁਤ ਦੁਲਾਰ, ਦੋਏ ਜੋੜ ਕਰੇ ਨਿਮਸਕਾਰਾ। ਤੂੰ ਸਾਹਿਬ ਸੱਚਾ ਪਰਵਰਦਿਗਾਰ, ਬੇਐਬ ਤੇਰਾ ਸਹਾਰਾ। ਲੱਖ ਚੁਰਾਸੀ ਤੇਰਾ ਵਰਤਾਰ, ਵਿਸ਼ਨ ਬ੍ਰਹਮਾ ਸ਼ਿਵ ਤੇਰਾ ਭੰਡਾਰਾ। ਤੇਰਾ ਨਾਉਂ ਸਚ ਧੁਨਕਾਰ, ਤੇਰਾ ਨੂਰ ਜੋਤ ਉਜਿਆਰਾ। ਤੂੰ ਘਾੜਨ ਘੜੇਂ ਬਣ ਠਠਿਆਰ, ਆਦਿ ਜੁਗਾਦੀ ਘੜਨ ਭੰਨਣਹਾਰਾ। ਹਉਂ ਸੇਵਕ ਕਰਾਂ ਫ਼ਰਯਾਦ, ਦਰ ਤੇਰੇ ਬੰਕ ਦਵਾਰਾ। ਆਪਣੇ ਵਿਚੋਂ ਦਿਤਾ ਕਾਢ, ਥਿਰ ਘਰ ਵਸਾਇਆ ਮੇਰਾ ਕਿਵਾੜਾ। ਕਵਣ ਵੇਲਾ ਕਰੇ ਯਾਦ, ਮੈਂ ਆਵਾਂ ਚਲ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਰਨਾ ਸਚ ਇਕ਼ਰਾਰਾ। ਸਚ ਇਕ਼ਰਾਰ ਲੈਣਾ ਕਰ, ਸੁਤ ਸ਼ਬਦੀ ਆਪ ਜਣਾਇੰਦਾ। ਮੇਰਾ ਭੰਡਾਰਾ ਦੇਣਾ ਭਰ, ਏਕਾ ਵਾਰ ਮੰਗ ਮੰਗਾਇੰਦਾ। ਦੂਜਾ ਮੰਗਾਂ ਨਾ ਕੋਈ ਦਰ, ਦੂਸਰ ਓਟ ਨਾ ਕੋਇ ਰਖਾਇੰਦਾ। ਤੇਰਾ ਫੜਿਆ ਏਕਾ ਲੜ, ਆਦਿ ਜੁਗਾਦਿ ਨਾ ਕੋਇ ਛੁਡਾਇੰਦਾ। ਲੱਖ ਚੁਰਾਸੀ ਖੇਲ ਕਰ, ਘਟ ਘਟ ਨਾਚ ਨਚਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਅੱਗੇ ਧਰ, ਤ੍ਰੈਗੁਣ ਵਸਤ ਆਪ ਵਰਤਾਇੰਦਾ। ਪੰਚਮ ਮੇਲਾ ਆਪੇ ਕਰ, ਆਪਣੀ ਖੇਲ ਖਿਲਾਇੰਦਾ। ਅੰਤਮ ਬਾਜ਼ੀ ਜਾਇਣ ਹਰ, ਥਿਰ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੈਂ ਪੱਲੂ ਤੇਰਾ ਲਵਾਂ ਫੜ, ਦਿਸ ਕਿਸੇ ਨਾ ਆਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਹੁਕਮ ਸੁਣਾਈਆ। ਸ੍ਰੀ ਭਗਵਾਨ ਹੋਏ ਸਹਾ, ਤੇਰਾ ਸਹਿਸਾ ਦਏ ਚੁਕਾਈਆ। ਜੁਗ ਚੌਕੜੀ ਖੇਲ ਖਿਲਾ, ਅੰਤਮ ਪੰਧ ਮੁਕਾਈਆ। ਨਵ ਨੌਂ ਗੇੜਾ ਦਏ ਦਵਾ, ਚਾਰ ਚਾਰ ਚਾਰ ਭਵਾਈਆ। ਅੰਤਮ ਝੇੜਾ ਦਏ ਮੁਕਾ, ਜਗ ਖੇੜਾ ਵੇਖ ਵਖਾਈਆ। ਤੇਰਾ ਲਹਿਣਾ ਦਏ ਚੁਕਾ, ਦੇਣਾ ਕੋਇ ਰਹਿਣ ਨਾ ਪਾਈਆ। ਪਰਗਟ ਹੋਏ ਆਪ ਮੇਹਰਵਾਂ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਨੂਰ ਕਰੇ ਰੁਸ਼ਨਾ, ਜੋਤੀ ਜੋਤ ਡਗਮਗਾਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਜਪੌਂਦਾ ਰਹੇ ਆਪਣਾ ਨਾਂ, ਆਪ ਆਪਣਾ ਨਾਉਂ ਸਮਝਾਈਆ। ਅੰਤਮ ਲੇਖਾ ਦਏ ਮੁਕਾ, ਨਵ ਨੌਂ ਚਾਰ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਸਮਝਾਈਆ। ਨਵ ਨੌਂ ਚਾਰ ਪਾਰ ਕਰੌਣਾ, ਹਰਿ ਸਾਚਾ ਸਚ ਜਣਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਰੂਪ ਵਟੌਣਾ, ਰੰਗ ਰੇਖ ਨਾ ਕੋਇ ਵਖਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਰਦਾ ਲੌਹਣਾ, ਜੇਰਜ ਅੰਡਜ ਉਤਭੁਜ ਸੇਤਜ ਮੂਲ ਚੁਕਾਇੰਦਾ। ਰਵ ਸਸ ਮੁਖ ਸ਼ਰਮੌਣਾ, ਗਗਨ ਗਗਨੰਤਰ ਨੇਤਰ ਨੈਣਾਂ ਨੀਰ ਵਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਪੰਧ ਮੁਕੌਣਾ, ਜੋ ਘੜਿਆ ਭੰਨ ਵਖਾਇੰਦਾ। ਤ੍ਰੈਕਾਲ ਦਰਸੀ ਆਪਣਾ ਦਰਸ ਫੇਰ ਕਰੌਣਾ, ਸਵੱਛ ਸਰੂਪ ਰੂਪ ਵਟਾਇੰਦਾ। ਕਾਲ ਮਹਾਕਾਲ ਆਪਣੇ ਵਿਚ ਛੁਪੌਣਾ, ਹੱਥ ਕਿਸੇ ਨਾ ਆਇੰਦਾ। ਤ੍ਰੈਗੁਣ ਜਗਤ ਜੰਜਾਲ ਆਪ ਤੁੜੌਣਾ, ਦੋ ਜਹਾਨਾਂ ਬੰਧਨ ਆਪ ਮੁਕਾਇੰਦਾ। ਸਚਖੰਡ ਆਸਣ ਆਪਣਾ ਲੌਣਾ, ਥਿਰ ਘਰ ਤੇਰਾ ਬੰਕ ਵਡਿਆਇੰਦਾ। ਥਿਰ ਘਰ ਬਹਿ ਬਹਿ ਢੋਲਾ ਗੌਣਾ, ਸਾਚਾ ਨਾਦ ਸੁਣਾਇੰਦਾ। ਸੋਹੰ ਰੂਪ ਆਪ ਪਰਗਟੌਣਾ, ਅੰਤਮ ਸੋਹੰ ਆਪਣੀ ਝੋਲੀ ਪਾਇੰਦਾ। ਸੋ ਪੁਰਖ ਨਿਰੰਜਣ ਵੇਖ ਵਖੌਣਾ, ਹੰ ਬ੍ਰਹਮ ਪੰਧ ਮੁਕਾਇੰਦਾ। ਸ਼ਬਦੀ ਸੁਤ ਤੇਰਾ ਮੇਲਾ ਮੇਲ ਮਿਲੌਣਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਗ਼ਰੀਬ ਨਿਵਾਜ਼ਾ ਨਜ਼ਰੀ ਔਣਾ, ਆਪ ਆਪਣਾ ਦਰਸ ਕਰਾਇੰਦਾ। ਕਾਗਦ ਕ਼ਲਮ ਕਿਸੇ ਭੇਵ ਨਾ ਪੌਣਾ, ਲਿਖ ਲਿਖ ਲੇਖ ਨਾ ਕੋਇ ਵਖਾਇੰਦਾ। ਨੌਂ ਨੌਂ ਚਾਰ ਗੁਰ ਅਵਤਾਰ ਬੇਅੰਤ ਬੇਅੰਤ ਬੇਅੰਤ ਗੌਣਾ, ਬੇਅੰਤ ਆਪਣੀ ਖੇਲ ਖਿਲਾਇੰਦਾ। ਨਿਹਕਲੰਕ ਆਪਣਾ ਨਾਉਂ ਰਖੌਣਾ, ਆਦਿ ਜੁਗਾਦਿ ਜੁਗਾ ਜੁਗੰਤਰ ਕਲੰਕ ਨਾ ਕੋਇ ਲਗਾਇੰਦਾ। ਸਾਚਾ ਡੰਕ ਇਕ ਵਜੌਣਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਪ ਉਠਾਇੰਦਾ। ਸ਼ਬਦੀ ਸ਼ਬਦ ਤੇਰਾ ਬੰਕ ਸੁਹੌਣਾ, ਬੰਕ ਦਵਾਰੀ ਸਾਚੇ ਬੰਕ ਸੋਭਾ ਪਾਇੰਦਾ। ਪੁਰਖ ਅਕਾਲ ਨਿਰਾਕਾਰ ਸਾਕਾਰ ਆਪਣਾ ਭੇਵ ਚੁਕੌਣਾ, ਪਰਦਾ ਅਵਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣੀ ਕਰਨੀ ਆਪ ਕਮਾਇੰਦਾ।