Granth 12 Likhat 002: 23 Chet 2019 Bikarmi Thakar Singh de Greh Nanak Pura Jila Karnal

੨੩ ਚੇਤ ੨੦੧੯ ਬਿਕਰਮੀ ਠਾਕਰ ਸਿੰਘ ਦੇ ਗ੍ਰਹਿ ਨਾਨਕ ਪੁਰਾ ਜ਼ਿਲਾ ਕਰਨਾਲ

ਜੁਗ ਭਾਵੀ ਵਡ ਬਲਵਾਨ, ਹਰਿ ਭਾਣੇ ਆਪ ਰਖਾਇੰਦਾ। ਵੇਖਣਹਾਰਾ ਨੌਜਵਾਨ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਸਚਖੰਡ ਨਿਵਾਸੀ ਹੋ ਪਰਧਾਨ, ਸਾਚੀ ਕਾਰੇ ਆਪੇ ਲਾਇੰਦਾ। ਤਖ਼ਤ ਨਿਵਾਸੀ ਦੇ ਦੇ ਦਾਨ, ਸਾਚੀ ਭਿਛਿਆ ਝੋਲੀ ਪਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣ, ਸਚ ਸੰਦੇਸ਼ਾ ਇਕ ਸੁਣਾਇੰਦਾ। ਖੇਲੇ ਖੇਲ ਦੋ ਜਹਾਨ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਜੇਰਜ ਅੰਡ ਕਰ ਪਹਿਚਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਵੀ ਆਪਣੀ ਸੇਵ ਰਖਾਇੰਦਾ। ਜਗਤ ਭਾਵੀ ਬਾਲੀ ਬਾਲ, ਹਰਿ ਜੂ ਆਪਣੀ ਖੇਲ ਕਰਾਇੰਦਾ। ਸਤਿ ਪੁਰਖ ਨਿਰੰਜਣ ਅਵੱਲੜੀ ਚਾਲ, ਜੁਗ ਕਰਤਾ ਆਪ ਕਰਾਇੰਦਾ। ਜੁਗਾ ਜੁਗੰਤਰ ਵੇਖਣਹਾਰਾ ਜੀਵ ਜਹਾਨ, ਜੀਵਣ ਜੁਗਤ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਕਰ ਪਰਵਾਨ, ਸਤਿ ਪਰਵਾਨਾ ਇਕ ਫੜਾਇੰਦਾ। ਨਾਮ ਨਿਧਾਨਾ ਗੁਣ ਨਿਧਾਨ, ਗੁਣਵੰਤਾ ਆਪ ਜਣਾਇੰਦਾ। ਗ੍ਰਹਿ ਮੰਦਰ ਅੰਦਰ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਇੰਦਾ। ਗੁਰ ਗੁਰ ਰੂਪ ਹਰਿ ਭਗਵਾਨ, ਨਰ ਹਰਿ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਾਵੀ ਇਕ ਰਖਾਇੰਦਾ। ਸਾਚੀ ਭਾਵੀ ਧੁਰ ਫ਼ਰਮਾਣਾ, ਹਰਿ ਹਰਿ ਆਪ ਰਖਾਇੰਦਾ। ਆਦਿ ਜੁਗਾਦੀ ਖੇਲ ਮਹਾਨਾ, ਬ੍ਰਹਮ ਬ੍ਰਹਿਮਾਦੀ ਆਪ ਕਰਾਇੰਦਾ। ਨਿਰਗੁਣ ਸਰਗੁਣ ਵੇਖੇ ਮਾਰ ਧਿਆਨਾ, ਨਰ ਹਰਿ ਆਪਣਾ ਰੂਪ ਵਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨਾ, ਵਸਤ ਅਮੋਲਕ ਝੋਲੀ ਪਾਇੰਦਾ। ਨਾਦ ਅਨਾਦੀ ਧੁਰ ਤਰਾਨਾ, ਅਨਰਾਗੀ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਾਵੀ ਆਪਣਾ ਹੁਕਮ ਜਣਾਇੰਦਾ। ਸਾਚਾ ਹੁਕਮ ਹਰਿ ਹਰਿ ਨਰਾਇਣ, ਏਕਾ ਏਕ ਜਣਾਈਆ। ਗੁਰ ਅਵਤਾਰ ਰਸਨਾ ਜਿਹਵਾ ਸਾਰੇ ਕਹਿਣ, ਜਸ ਵੇਦ ਪੁਰਾਨ ਸਾਲਾਹੀਆ। ਨਿਰਗੁਣ ਨਿਰਵੈਰ ਨਿਰਾਕਾਰ ਅਕਾਲ ਮੂਰਤ ਅਜੂਨੀ ਰਹਿਤ ਦਿਸੇ ਨਾ ਕਿਸੇ ਨੈਣ, ਲੋਚਣ ਖੋਲ੍ਹਣ ਕੋਇ ਨਾ ਪਾਈਆ। ਲੱਖ ਚੁਰਾਸੀ ਸਾਕ ਸੱਜਣ ਸੈਣ, ਸਗਲਾ ਸੰਗ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਵੀ ਭਾਣੇ ਵਿਚ ਰਖਾਈਆ। ਹਰਿ ਭਾਣਾ ਏਕਾ ਵਾਰ, ਆਦਿ ਪੁਰਖ ਪੁਰਖ ਸਮਝਾਇਆ। ਨਿਰਗੁਣ ਨਿਰਗੁਣ ਕਰ ਪਸਾਰ, ਨਿਰਗੁਣ ਸਾਚੀ ਸੇਵਾ ਲਾਇਆ। ਸ਼ਬਦੀ ਸ਼ਬਦ ਸ਼ਬਦ ਦੁਲਾਰ, ਸੁਤ ਦੁਲਾਰਾ ਏਕਾ ਜਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਗੁਰ ਚੇਲਾ ਰੂਪ ਵਟਾਇਆ। ਮੇਲ ਮਿਲਾਏ ਅਗੰਮ ਅਪਾਰ, ਅਲੱਖ ਅਗੋਚਰ ਰਾਹ ਚਲਾਇਆ। ਵਸਤ ਅਮੋਲਕ ਭਰ ਭੰਡਾਰ, ਤ੍ਰੈਗੁਣ ਆਪਣੀ ਵੰਡ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਪੁਰਖ ਸਮਰਥ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦਿ ਮਹਿਮਾ ਅਕੱਥ, ਕਥਨੀ ਕਥ ਨਾ ਕੋਇ ਅਲਾਇੰਦਾ। ਨਿਰਗੁਣ ਸਰਗੁਣ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਮਾਰਗ ਆਪਣਾ ਦੱਸ, ਕਲਜੁਗ ਏਕਾ ਪਰਦਾ ਲਾਹਿੰਦਾ। ਨੌਂ ਖੰਡ ਪ੍ਰਿਥਮੀ ਸਤ ਦੀਪ ਨੱਸ ਨੱਸ, ਚੌਦਾਂ ਲੋਕ ਚਰਨਾਂ ਹੇਠ ਦਬਾਇੰਦਾ। ਚੌਦਾਂ ਤਬਕ ਖੇਲ ਤਮਾਸ਼, ਪੁਰਖ ਅਬਿਨਾਸ਼ ਨਿਰਗੁਣ ਦਾਤਾ ਪੁਰਖ ਬਿਧਾਤਾ ਆਪਣਾ ਆਪ ਕਰਾਇੰਦਾ। ਰਵ ਸਸ ਸਸ ਪ੍ਰਕਾਸ਼ਾ, ਧਰਤ ਧਵਲ ਵੇਖੇ ਤਮਾਸ਼ਾ, ਜਲ ਥਲ ਆਪਣੀ ਧਾਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਸਮਝਾਇੰਦਾ। ਸਾਚਾ ਭਾਣਾ ਸ੍ਰੀ ਭਗਵਾਨ, ਏਕਾ ਏਕ ਰਖਾਈਆ। ਜੁਗ ਚੌਕੜੀ ਮਿਟੇ ਨਿਸ਼ਾਨ, ਥਿਰ ਕੋਇ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਾਣ, ਉਚੀ ਕੂਕ ਕੂਕ ਸੁਣਾਈਆ। ਅੰਤ ਨਾ ਪਾਏ ਕੋਇ ਸ੍ਰੀ ਭਗਵਾਨ, ਬੇਅੰਤ ਕਹੇ ਲੋਕਾਈਆ। ਤਖ਼ਤ ਨਿਵਾਸੀ ਨੌਜਵਾਨ, ਸਾਚਾ ਤਖ਼ਤ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਖੇਲ ਕਰਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਪਣਾ ਆਸਣ ਲਾਇੰਦਾ। ਨਿਰਗੁਣ ਸਰਗੁਣ ਦਏ ਆਧਾਰਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਤਤਵ ਤਤ ਕਰੇ ਵਿਚਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪੇ ਲਾਹ, ਨਿਰਗੁਣ ਸਰਗੁਣ ਦਇਆ ਕਮਾਈਆ। ਨਵ ਨੌਂ ਪਾਰ ਕਰਾ, ਸਾਚੀ ਨੱਯਾ ਦਏ ਚੜ੍ਹਾਈਆ। ਡੂੰਘੀ ਕੰਦਰ ਫੇਰਾ ਪਾ, ਟੇਡੀ ਬੰਕ ਪੰਧ ਮੁਕਾਈਆ। ਨਾਦ ਅਨਾਦੀ ਇਕ ਸੁਣਾ, ਧੁਨ ਆਤਮਕ ਕਰੇ ਸ਼ਨਵਾਈਆ। ਸਰ ਸਰੋਵਰ ਲਏ ਨੁਹਾ, ਦੁਰਮਤ ਮੈਲ ਦਏ ਧੁਵਾਈਆ। ਕਾਗੋਂ ਹੰਸ ਲਏ ਉਡਾ, ਹੰਸ ਕਾਗ ਰੂਪ ਵਟਾਈਆ। ਬਜ਼ਰ ਕਪਾਟੀ ਕੁੰਡਾ ਦੇਵੇ ਲਾਹ, ਦੂਈ ਦਵੈਤੀ ਦਏ ਮਿਟਾਈਆ। ਸਾਚੀ ਹਾਟੀ ਦਏ ਖੁਲ੍ਹਾ, ਨਾਮ ਭੰਡਾਰਾ ਇਕ ਵਰਤਾਈਆ। ਆਤਮ ਝੋਲੀ ਦਏ ਭਰਾ, ਪਰਮਾਤਮ ਦਇਆ ਕਮਾਈਆ। ਬ੍ਰਹਮ ਖ਼ੁਸ਼ੀ ਲਏ ਮਨਾ, ਪਾਰਬ੍ਰਹਮ ਵੇਖੇ ਚਾਈਂ ਚਾਈਂਆ। ਜੀਵ ਢਹਿ ਪਏ ਸਰਨਾ, ਈਸ਼ ਆਪਣੀ ਗੋਦ ਬਹਾਈਆ। ਜਗਦੀਸ਼ ਖੇਲ ਰਿਹਾ ਕਰਾ, ਭੇਵ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਆਪ ਹੰਢਾ, ਭਾਵੀ ਭਾਣੇ ਵਿਚ ਰਖਾਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਲਏ ਖਪਾ, ਜੋ ਘੜਿਆ ਭੰਨ ਵਖਾਈਆ। ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾ, ਜਗ ਪਾਂਧੀ ਦਏ ਵਡਿਆਈਆ। ਕੋਟਨ ਕੋਟ ਵੇਦ ਸ਼ਾਸਤਰ ਸਿਮਰਤ ਲਏ ਬਣਾ, ਅੱਖਰ ਅੱਖਰ ਕਰ ਪੜ੍ਹਾਈਆ। ਕੋਟਨ ਕੋਟ ਪੀਰ ਪੈਗ਼ੰਬਰ ਹਜ਼ਰਤ ਹਰਿ ਜੂ ਲਏ ਤਰਾ, ਧਰਨੀ ਧਰਤ ਧਵਲ ਸੁਹਾਈਆ। ਕੋਟਨ ਕੋਟ ਅੰਜੀਲ ਕੁਰਾਨ ਤੀਸ ਬਤੀਸਾ ਢੋਲਾ ਗਾ, ਜਗਤ ਹਦੀਸ ਦਏ ਸੁਣਾਈਆ। ਅੰਤਮ ਸਭ ਦਾ ਲੇਖਾ ਦਏ ਮੁਕਾ, ਲੇਖਾ ਕੋਇ ਰਹਿਣ ਨਾ ਪਾਈਆ। ਜੁਗਾ ਜੁਗੰਤਰ ਵੇਸ ਵਟਾ, ਨਿਰਗੁਣ ਸਰਗੁਣ ਵੇਖੇ ਥਾਉਂ ਥਾਈਂਆ। ਧੁਰ ਫ਼ਰਮਾਣਾ ਹੁਕਮ ਜਣਾ, ਧੁਰ ਦੀ ਕਾਰ ਆਪ ਕਰਾਈਆ। ਸਾਚਾ ਭਾਣਾ ਆਪ ਚਲਾ, ਆਪੇ ਭਾਣੇ ਰਿਹਾ ਸਮਾਈਆ। ਭਾਵੀ ਨੇਤਰ ਨੈਣਾਂ ਨੀਰ ਰਹੀ ਵਹਾ, ਉਚੀ ਕੂਕ ਕੂਕ ਸੁਣਾਈਆ। ਚਾਰੋਂ ਕੁੰਟ ਕੋਈ ਨਾ ਪਕੜੇ ਬਾਂਹ, ਸਗਲਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਵਸਣਹਾਰਾ ਸਚਖੰਡ ਮਹੱਲਾ, ਕਲਜੁਗ ਅੰਤਮ ਵੇਸ ਵਟਾਇੰਦਾ। ਨਿਰਗੁਣ ਸਰਗੁਣ ਫੜਾਏ ਪੱਲਾ, ਏਕਾ ਬੰਧਨ ਨਾਮ ਰਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਦਾ ਰਿਹਾ ਵਲ ਛਲਾ, ਅਛਲ ਛਲ ਆਪਣਾ ਵੇਸ ਵਟਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਨੂਰ ਨੁਰਾਨਾ ਡਗਮਗਾਇੰਦਾ। ਆਪਣਾ ਭਾਣਾ ਆਪੇ ਮੰਨਾ, ਸਦ ਭਾਣੇ ਵਿਚ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਰਖਾਇੰਦਾ। ਕਲਜੁਗ ਅੰਤਮ ਬਲ ਰੱਖ, ਰੱਖਕ ਹੋਏ ਆਪ ਸਹਾਈਆ। ਨਿਰਗੁਣ ਨੂਰ ਕਰ ਪ੍ਰਤੱਖ, ਦੋ ਜਹਾਨ ਕਰੇ ਰੁਸ਼ਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦਾ ਗੌਂਦੀ ਆਈ ਜਸ, ਸੋ ਸਾਹਿਬ ਫੇਰਾ ਪਾਈਆ। ਤ੍ਰੈਗੁਣ ਮਾਇਆ ਵਿਚ ਨਾ ਜਾਏ ਫਸ, ਪੰਜ ਤਤ ਨਾ ਡੇਰਾ ਲਾਈਆ। ਏਕਾ ਨੂਰ ਕਰ ਪ੍ਰਕਾਸ਼, ਸ਼ਬਦ ਅਨਾਦੀ ਨਾਦ ਵਜਾਈਆ। ਭੂਪਤ ਭੂਪ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣੀ ਖੇਲ ਕਰਾਈਆ। ਜਨ ਭਗਤਾਂ ਪੂਰੀ ਕਰੇ ਆਸ, ਸਿਰ ਆਪਣਾ ਹੱਥ ਟਿਕਾਈਆ। ਸੰਤਾਂ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਈਆ। ਗੁਰਮੁਖ ਮੰਦਰ ਪਾਵੇ ਰਾਸ, ਘਰ ਗੋਪੀ ਕਾਹਨ ਨਚਾਈਆ। ਗੁਰਸਿਖ ਜਨਮ ਜਨਮ ਦੀ ਬੁਝਾਏ ਪਿਆਸ, ਜਗਤ ਤ੍ਰਿਸ਼ਨਾ ਦਏ ਗਵਾਈਆ। ਆਪੇ ਵੇਖੇ ਖੇਲ ਤਮਾਸ਼, ਖੇਲਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਭਾਵੀ ਭਾਣੇ ਹੱਥ ਰਖਾਈਆ। ਭਾਵੀ ਭਾਣਾ ਨਾਰ ਕੰਤ, ਕੰਤ ਕੰਤੂਹਲ ਖੇਲ ਕਰਾਇੰਦਾ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਹਰਿ ਹਰਿ ਬੂਝ ਬੁਝਾਇੰਦਾ। ਲੱਖ ਚੁਰਾਸੀ ਮਾਇਆ ਬੇਅੰਤ, ਦੂਈ ਪਰਦਾ ਨਾ ਕੋਇ ਉਠਾਇੰਦਾ। ਨਵ ਨੌਂ ਹੋਏ ਗੜ੍ਹ ਹੰਗਤ, ਹੰਗਤਾ ਗੜ੍ਹ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਭਾਣੇ ਵਿਚ ਆਪ ਰਖਾਇੰਦਾ। ਸਾਚਾ ਭਾਣਾ ਹਰਿ ਨਿਰੰਕਾਰ, ਨਿਰਗੁਣ ਨਿਰਾਕਾਰ ਆਪ ਜਣਾਈਆ। ਜੁਗਾ ਜੁਗੰਤਰ ਸਾਚੀ ਕਾਰ, ਕਰਤਾ ਪੁਰਖ ਆਪ ਕਰਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਗੁਰ ਗੁਰ ਨਾਉਂ ਪਰਗਟਾਈਆ। ਬੋਧ ਅਗਾਧ ਬੋਲ ਜੈਕਾਰ, ਖਾਣੀ ਬਾਣੀ ਰਾਗ ਅਲਾਈਆ। ਕਲਮ ਸ਼ਾਹੀ ਬਣ ਲਿਖਾਰ, ਕਾਗਦ ਦਏ ਇਕ ਵਡਿਆਈਆ। ਆਪਣਾ ਭੇਵ ਰੱਖੇ ਨਿਆਰ, ਅਭੇਦ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਭਾਣਾ ਭਾਵੀ ਆਪਣਾ ਖੇਲ ਕਰਾਈਆ। ਭਾਵੀ ਕਹੇ ਮੇਰਾ ਵਰ, ਲੱਖ ਚੁਰਾਸੀ ਮੈਂ ਹੰਢਾਇਆ। ਭਾਣਾ ਕਹੇ ਮੇਰਾ ਡਰ, ਭੈ ਵਿਚ ਜਗਤ ਰਖਾਇਆ। ਦੋਹਾਂ ਵਿਚੋਲਾ ਆਪੇ ਬਣ, ਪੁਰਖ ਅਬਿਨਾਸ਼ੀ ਵੇਖ ਵਖਾਇਆ। ਕਰੇ ਖੇਲ ਸਾਚਾ ਹਰਿ, ਸਭ ਦਾ ਲਹਿਣਾ ਦਏ ਮੁਕਾਇਆ। ਕਲਜੁਗ ਅੰਤਮ ਸੱਦੇ ਦਰ, ਦਰ ਆਪਣੇ ਲਏ ਬਹਾਇਆ। ਇਕ ਦੂਜੇ ਦਾ ਫੜਿਆ ਲੜ, ਫੜਿਆ ਲੜ ਛੁੱਟ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਮਨਾਇਆ। ਭਾਵੀ ਭਾਣੇ ਸੁਣ ਲੈ ਕੰਨ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣੀ ਧਾਰ ਚਲਾਇੰਦਾ। ਕਲਜੁਗ ਅੰਤਮ ਖੇਲ ਕਰੇ ਦੋ ਜਹਾਨ, ਦੋਏ ਦੋਏ ਆਪਣੀ ਧਾਰ ਵਖਾਇੰਦਾ। ਜਨ ਭਗਤਾਂ ਬੇੜਾ ਰਿਹਾ ਬੰਨ੍ਹ, ਲੋਕਮਾਤ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਜਣਾਇੰਦਾ। ਸਚ ਸੰਦੇਸ਼ਾ ਏਕੰਕਾਰ, ਏਕਾ ਵਾਰ ਜਣਾਈਆ। ਭਾਣੇ ਰਹਿਣਾ ਖ਼ਬਰਦਾਰ, ਹਰਿ ਭਗਵਨ ਰਿਹਾ ਉਠਾਈਆ। ਭਾਵੀ ਕਰੇ ਨਾ ਕੋਇ ਪਿਆਰ, ਜਗਤ ਪ੍ਰੀਤੀ ਰਿਹਾ ਗਵਾਈਆ। ਕਲਜੁਗ ਅੰਤਮ ਪਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰ, ਦੂਜਾ ਕੋਇ ਰਹਿਣ ਨਾ ਪਾਈਆ। ਗੁਰਮੁਖ ਸੱਜਣ ਲਏ ਉਠਾਲ, ਗੁਰ ਗੁਰ ਆਪਣੀ ਬੂਝ ਬੁਝਾਈਆ। ਕਿਰਪਾ ਕਰ ਦੀਨ ਦਿਆਲ, ਦੀਨਨ ਆਪਣੀ ਗੋਦ ਸੁਹਾਈਆ। ਨਾਤਾ ਤੋੜੇ ਕਾਲ ਮਹਾਕਾਲ, ਗੁਰਮੁਖ ਲਾਲ ਆਪ ਜਗਾਈਆ। ਇਕ ਵਖਾਏ ਸੱਚੀ ਧਰਮਸਾਲ, ਸਤਿਗੁਰ ਚਰਨ ਸੱਚੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਜਣਾਈਆ। ਭਾਵੀ ਭਾਣੇ ਸੁਣ ਲੈ ਮੀਤ, ਮਿੱਤਰ ਪਿਆਰਾ ਹਰਿ ਜਣਾਇੰਦਾ। ਕਲਜੁਗ ਅੰਤ ਚਲਾਏ ਸਾਚੀ ਰੀਤ, ਹਰਿ ਜੂ ਆਪਣਾ ਖੇਲ ਕਰਾਇੰਦਾ। ਗੁਰਮੁਖ ਕਰੇ ਪਤਤ ਪੁਨੀਤ, ਪਤਤ ਪਾਵਣ ਦਇਆ ਕਮਾਇੰਦਾ। ਆਤਮ ਪਰਮਾਤਮ ਸੋਹੰ ਢੋਲਾ ਸ਼ਬਦ ਵਿਚੋਲਾ ਸੁਣਾਏ ਸਾਚਾ ਗੀਤ, ਗੀਤ ਗੋਬਿੰਦ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਆਪ ਵਡਿਆਇੰਦਾ। ਗੁਰਸਿਖ ਸਾਚਾ ਵੱਡਾ ਵਡ, ਹਰਿ ਸਤਿਗੁਰ ਆਪ ਵਡਿਆਈਆ। ਲੱਖ ਚੁਰਾਸੀ ਵਿਚੋਂ ਕੱਢ, ਆਪਣਾ ਬੰਧਨ ਪਾਈਆ। ਏਕਾ ਜਾਮ ਪਿਆਏ ਮਦਿ, ਅੰਮ੍ਰਿਤ ਰਸ ਵਖਾਈਆ। ਸ਼ਬਦ ਅਗੰਮੀ ਵੱਜੇ ਨਦ, ਅਨਹਦ ਰਾਗ ਅਲਾਈਆ। ਜੋਤ ਨਿਰੰਜਣ ਕਰ ਪਰਕਾਸ਼, ਅੰਧ ਅੰਧੇਰ ਦਏ ਗਵਾਈਆ। ਭਾਵੀ ਭਾਣਾ ਨਾ ਕਰੇ ਵਿਨਾਸ਼, ਜਿਸ ਸਿਰ ਆਪਣਾ ਹੱਥ ਟਿਕਾਈਆ। ਅੰਤਮ ਖੜੇ ਆਪਣੇ ਪਾਸ, ਸਚਖੰਡ ਸਾਚੇ ਵੱਜੇ ਵਧਾਈਆ। ਗੁਰਸਿਖ ਕਦੇ ਨਾ ਹੋਏ ਉਦਾਸ, ਜਿਸ ਸਤਿਗੁਰ ਮਿਲਿਆ ਸ਼ਬਦ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਮਾਣ ਵਡਿਆਈਆ। ਮਾਣ ਵਡਿਆਈ ਲੋਕਮਾਤ, ਹਰਿ ਜੂ ਹਰਿ ਹਰਿ ਆਪ ਰਖਾਇੰਦਾ। ਗੁਰਸਿਖਾਂ ਦੇਵੇ ਇਕੋ ਦਾਤ, ਨਾਮ ਅਮੋਲਕ ਝੋਲੀ ਪਾਇੰਦਾ। ਗੁਰਸਿਖ ਮੇਟ ਅੰਧੇਰੀ ਰਾਤ, ਸਤਿ ਸਤਿਵਾਦੀ ਚੰਦ ਚੜ੍ਹਾਇੰਦਾ। ਸਾਚੇ ਸੰਤਾਂ ਪੁਛੇ ਆਪੇ ਵਾਤ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਭਗਤ ਭਗਵੰਤ ਦੇਵੇ ਸਾਥ, ਸਗਲਾ ਸੰਗ ਆਪ ਹੋ ਆਇੰਦਾ। ਏਕਾ ਅੱਖਰ ਪੂਜਾ ਪਾਠ, ਰਸਨਾ ਜਿਹਵਾ ਆਪ ਪੜ੍ਹਾਇੰਦਾ। ਆਤਮ ਪਰਮਾਤਮ ਸੱਚਾ ਸਾਕ, ਸੱਜਣ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖਾਂ ਦੇਵੇ ਸਾਚਾ ਵਰ, ਭਾਵੀ ਭਾਣਾ ਨੇੜ ਕੋਇ ਨਾ ਆਇੰਦਾ। ਭਾਵੀ ਭਾਣਾ ਹੋਏ ਦੂਰ, ਨੇੜ ਕਦੇ ਨਾ ਆਈਆ। ਜਿਸ ਸਾਹਿਬ ਸਤਿਗੁਰ ਹਾਜ਼ਰ ਹਜ਼ੂਰ, ਹਰਿ ਕੇ ਪੌੜੇ ਲਏ ਚੜ੍ਹਾਈਆ। ਜਨਮ ਜਨਮ ਦੀ ਸੇਵਾ ਕਰੇ ਮਨਜ਼ੂਰ, ਉਜਰਤ ਸਭ ਦੀ ਲੇਖੇ ਪਾਈਆ। ਸਰਬ ਕਲਾ ਆਪੇ ਭਰਪੂਰ, ਹਰ ਘਟ ਆਪੇ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਈਆ। ਹਰਿਜਨ ਤਾਰੇ ਆਪ ਪ੍ਰਭ, ਕਲਜੁਗ ਅੰਤਮ ਵੇਸ ਵਟਾਇੰਦਾ। ਲੱਖ ਚੁਰਾਸੀ ਵਿਚੋਂ ਲੱਭ, ਆਪਣਾ ਮੇਲ ਕਰਾਇੰਦਾ। ਪੰਚ ਵਿਕਾਰਾ ਦੇਵੇ ਬਧ, ਨਾਮ ਖੰਡਾ ਇਕ ਖੜਕਾਇੰਦਾ। ਨੌਂ ਦੁਆਰੇ ਪਾਰ ਹੱਦ, ਦਸਵੇਂ ਆਪਣੀ ਬੂਝ ਬੁਝਾਇੰਦਾ। ਵਿਸ਼ਨੂੰ ਵੇਖੇ ਵਿਸ਼ਵ ਯਦ, ਵਾਸਤਕ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਤਾਰੇ ਅੰਤਮ ਆਪ, ਆਪਣੀ ਦਇਆ ਕਮਾਈਆ। ਜਨਮ ਜਨਮ ਦਾ ਮੇਟੇ ਪਾਪ, ਜਿਸ ਜਨ ਆਪਣਾ ਦਰਸ ਦਿਖਾਈਆ। ਕਰਮ ਕਰਮ ਦਾ ਮਿਟੇ ਰੋਗ ਸੰਤਾਪ, ਸੰਸਾ ਕੋਇ ਰਹਿਣ ਨਾ ਪਾਈਆ। ਗੁਰਸਿਖ ਉਠਾਏ ਜਿਉਂ ਬਾਲਕ ਬਾਪ, ਪਿਤਾ ਪੂਤ ਖ਼ੁਸ਼ੀ ਮਨਾਈਆ। ਏਕਾ ਦੇਵੇ ਸਾਚੀ ਦਾਤ, ਚਰਨ ਪ੍ਰੀਤੀ ਇਕ ਜਣਾਈਆ। ਆਤਮ ਪਰਮਾਤਮ ਸੱਚੀ ਜ਼ਾਤ, ਚਾਰ ਵਰਨ ਨੈਣ ਸ਼ਰਮਾਈਆ। ਸੋਹੰ ਢੋਲਾ ਸਾਚੀ ਗਾਥ, ਆਦਿ ਅੰਤ ਇਕ ਰਖਾਈਆ। ਕੋਟਨ ਕੋਟ ਨਾਉਂ ਜਗਤ ਸਬੰਧੀ ਬਣਨ ਸਾਕ, ਸੱਜਣ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਅਗੰਮ ਅਪਾਰਾ, ਹਰਿ ਜੂ ਆਪਣੀ ਖੇਲ ਕਰਾਇੰਦਾ। ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਸ਼ਬਦ ਡੰਕਾ ਵਿਚ ਸੰਸਾਰਾ, ਵਡ ਸੰਸਾਰੀ ਆਪ ਵਜਾਇੰਦਾ। ਨਵ ਨੌਂ ਕਰੇ ਖ਼ਬਰਦਾਰਾ, ਸਤਿ ਸਤਿਵਾਦੀ ਦਇਆ ਕਮਾਇੰਦਾ। ਕੂੜੀ ਕਿਰਿਆ ਮਿਟੇ ਪਸਾਰਾ, ਜੂਠ ਝੂਠ ਰਹਿਣ ਨਾ ਪਾਇੰਦਾ। ਸਚ ਸੁਚ ਕਰੇ ਵਰਤਾਰਾ, ਸਾਚੀ ਸਿਖਿਆ ਇਕ ਸਮਝਾਇੰਦਾ। ਨੌਂ ਖੰਡ ਪ੍ਰਿਥਮੀ ਖੋਲ੍ਹੇ ਇਕ ਦੁਆਰਾ, ਇਸ਼ਟ ਗੁਰਦੇਵ ਏਕਾ ਨਜ਼ਰੀ ਆਇੰਦਾ। ਏਕਾ ਚਰਨ ਇਕ ਨਿਮਸਕਾਰਾ, ਦੂਸਰ ਸੀਸ ਨਾ ਕੋਇ ਝੁਕਾਇੰਦਾ। ਏਕਾ ਅੰਮ੍ਰਿਤ ਠੰਡਾ ਠਾਰਾ, ਸਰੋਵਰ ਇਕ ਇਕ ਭਰਾਇੰਦਾ। ਏਕਾ ਨੂਰ ਇਲਾਹੀ ਪਰਵਰਦਿਗਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਹੁਕਮੇ ਅੰਦਰ ਰੱਖੇ ਭਾਣਾ, ਭਾਣਾ ਹੁਕਮੇ ਵਿਚ ਰਖਾਈਆ। ਹੁਕਮ ਅੰਦਰ ਰਾਜਾ ਰਾਣਾ, ਹੁਕਮੇ ਅੰਦਰ ਤਖ਼ਤੇ ਤਖ਼ਤ ਸੱਚੀ ਸ਼ਹਿਨਸ਼ਾਹੀਆ। ਹੁਕਮੇ ਅੰਦਰ ਆਵਣ ਜਾਣਾ, ਨਿਰਗੁਣ ਸਰਗੁਣ ਵੇਸ ਵਟਾਈਆ। ਹੁਕਮੇ ਅੰਦਰ ਗਾਵੇ ਗਾਣਾ, ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਹੁਕਮੇ ਅੰਦਰ ਦੇਵੇ ਧੁਰ ਫ਼ਰਮਾਣਾ, ਬੋਧ ਅਗਾਧ ਕਰੇ ਜਣਾਈਆ। ਹੁਕਮੇ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਹੁਕਮੇ ਅੰਦਰ ਖੇਲ ਅਪਾਰਾ, ਅਪਰੰਪਰ ਆਪ ਕਰਾਇੰਦਾ। ਹੁਕਮੇ ਅੰਦਰ ਤੇਈ ਅਵਤਾਰਾ, ਭਗਤ ਅਠਾਰਾਂ ਸੇਵ ਕਮਾਇੰਦਾ। ਹੁਕਮੇ ਅੰਦਰ ਈਸਾ ਮੂਸਾ ਕੱਟ ਕੇ ਗਏ ਵਗਾਰਾ, ਹੁਕਮੇ ਅੰਦਰ ਨਾਨਕ ਗੋਬਿੰਦ ਏਕਾ ਢੋਲਾ ਗਾਇੰਦਾ। ਹੁਕਮੇ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਹੋਇਆ ਪਾਰ ਕਿਨਾਰਾ, ਕਲਜੁਗ ਵੇਲਾ ਅੰਤਮ ਆਇੰਦਾ। ਆਪਣੇ ਹੁਕਮੇ ਅੰਦਰ ਆਪੇ ਵਸੇ ਆਪ ਕਰਤਾਰਾ, ਦੂਜਾ ਹੁਕਮ ਨਾ ਕੋਇ ਸੁਣਾਇੰਦਾ। ਕਲਜੁਗ ਅੰਤ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਗੁਰ ਪੀਰਾਂ ਇਛਿਆ ਪੂਰ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੰਗਦੇ ਰਹੇ ਬਣ ਭਿਖਾਰਾ, ਖ਼ਾਲੀ ਝੋਲੀ ਸਰਬ ਵਖਾਇੰਦਾ। ਅੰਤਮ ਆਏ ਮਹਾਬਲੀ ਬਲਕਾਰਾ, ਬਲ ਆਪਣਾ ਆਪ ਧਰਾਇੰਦਾ। ਚਾਰ ਜੁਗ ਦਾ ਲਹਿਣਾ ਦੇਣਾ ਚਾਰ ਖਾਣੀ ਚਾਰ ਬਾਣੀ ਦਏ ਨਵਾਰਾ, ਚਾਰ ਵੇਦ ਪੰਧ ਮੁਕਾਇੰਦਾ। ਚਾਰੋਂ ਕੁੰਟ ਏਕਾ ਨਾਅਰਾ, ਚੌਥੇ ਘਰ ਲੱਗੇ ਅਖਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਣਾ ਆਪਣਾ ਆਪ ਮਿਟਾਇੰਦਾ। ਆਪਣੇ ਭਾਣੇ ਆਪੇ ਤੋੜ, ਆਪਣਾ ਖੇਲ ਕਰਾਈਆ। ਆਪਣੇ ਹੁਕਮੇ ਆਪੇ ਜੋੜ, ਗੁਰਸਿਖ ਸ਼ਬਦੀ ਮੇਲ ਮਿਲਾਈਆ। ਕਲਜੁਗ ਅੰਤਮ ਵੇਖ ਅੰਧੇਰਾ ਘੋਰ, ਹਰਿ ਘੋਰੀ ਫੇਰਾ ਪਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪਣੇ ਸੰਗ ਲਏ ਜੋੜ, ਜੋੜਨਹਾਰਾ ਦਿਸ ਨਾ ਆਈਆ। ਅੰਤ ਕੰਤ ਭਗਵੰਤ ਨਿਰਗੁਣ ਸਰਗੁਣ ਜਾਏ ਬੌਹੜ, ਰੂਪ ਅਨੂਪ ਵਟਾਈਆ। ਲੱਖ ਚੁਰਾਸੀ ਵੇਖੇ ਪਰਖੇ ਰੀਠਾ ਮਿੱਠਾ ਕੌੜ, ਘਰ ਘਰ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖਾਂ ਦੇਵੇ ਇਕੋ ਵਰ, ਭਾਵੀ ਅੰਤ ਨੇੜ ਨਾ ਆਈਆ। ਭਾਵੀ ਅੰਤ ਆਏ ਨਾ ਨੇੜੇ, ਜਿਸ ਜਨ ਹਰਿ ਹਰਿ ਦਇਆ ਕਮਾਇੰਦਾ। ਆਪ ਵਸੇ ਗੁਰਸਿਖ ਖੇੜੇ, ਗੁਰਸਿਖ ਖੇੜਾ ਆਪਣਾ ਘਰ ਬਣਾਇੰਦਾ । ਪਰਮ ਪੁਰਖ ਦਾਸੀ ਦਾਸਾ ਬਣ ਬਣ ਬੰਨ੍ਹੇ ਬੇੜੇ, ਬੇੜਾ ਲੋਕਮਾਤ ਚਲਾਇੰਦਾ। ਆਵਣ ਜਾਵਣ ਲੱਖ ਚੁਰਾਸੀ ਕੱਟੇ ਗੇੜੇ, ਗੇੜਾ ਆਪਣੇ ਹੱਥ ਰਖਾਇੰਦਾ। ਹੱਕੋ ਹੱਕ ਕਰੇ ਨਬੇੜੇ, ਪਰਦਾ ਉਹਲਾ ਨਾ ਕੋਇ ਜਣਾਇੰਦਾ। ਵਸਣਹਾਰਾ ਨੇਰਨ ਨੇੜੇ, ਦੂਰ ਦੁਰਾਡਾ ਪੰਧ ਮੁਕਾਇੰਦਾ। ਚਾਰੋਂ ਕੁੰਟ ਸਤਿ ਸਰੂਪੀ ਸ਼ਬਦ ਅਗੰਮੀ ਪਾਏ ਘੇਰੇ, ਹਰਿ ਕਾ ਘੇਰਾ ਨਾ ਕੋਇ ਤੁੜਾਇੰਦਾ। ਅੱਠੇ ਪਹਿਰ ਦਿਵਸ ਰਹਿਣ ਗੁਰਸਿਖ ਤੇਰੇ ਵਸੇ ਡੇਰੇ, ਆਪਣਾ ਡੇਰਾ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਆਪਣੀ ਗੋਦ ਰਖਾਇੰਦਾ। ਗੁਰਸਿਖ ਆਪਣੀ ਗੋਦੀ ਚੁੱਕ, ਚੁੱਕ ਚੁੱਕ ਖ਼ੁਸ਼ੀ ਮਨਾਈਆ। ਆਵਣ ਜਾਵਣ ਜਾਏ ਮੁੱਕ, ਗੇੜਾ ਗੇੜ ਨਾ ਕੋਇ ਭੁਆਈਆ। ਰੁੱਤ ਬਸੰਤੀ ਸੁਹਾਏ ਅਬਿਨਾਸ਼ੀ ਅਚੁੱਤ, ਆਪਣੀ ਦਇਆ ਆਪ ਕਮਾਈਆ। ਸਚਖੰਡ ਨਿਵਾਸੀ ਸਤਿ ਪੁਰਖ ਨਿਰੰਜਣ ਆਪੇ ਤੁਠ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਗੁਰੂ ਗੁਰ ਚੇਲੇ, ਏਕਾ ਬੰਧਨ ਨਾਮ ਰਖਾਈਆ। ਏਕਾ ਬੰਧਨ ਦੇਵੇ ਪਾ, ਆਤਮ ਪਰਮਾਤਮ ਖੇਲ ਕਰਾਇੰਦਾ। ਪਰਮਾਨੰਦਨ ਦਏ ਵਖਾ, ਨਿਜ਼ਾਨੰਦ ਰਸ ਚੁਆਇੰਦਾ । ਮਸਤਕ ਟਿੱਕਾ ਚੰਦਨ ਦਏ ਲਗਾ, ਜੋਤ ਲਲਾਟੀ ਡਗਮਗਾਇੰਦਾ। ਬ੍ਰਹਿਮੰਡਨ ਖੰਡਨ ਪਾਰ ਕਰਾ, ਜੇਰਜ ਅੰਡਨ ਡੇਰਾ ਢਾਹਿੰਦਾ। ਨਾਮ ਮਰਦੰਗਨ ਇਕ ਵਜਾ, ਭੈ ਭਿਆਨਕ ਨਾ ਕੋਇ ਵਖਾਇੰਦਾ। ਸਾਚਾ ਸੰਗਨ ਬੇਪਰਵਾਹ, ਸਗਲਾ ਸੰਗ ਆਪ ਨਿਭਾਇੰਦਾ। ਗੁਰਸਿਖ ਰੰਗਣ ਆਪ ਚੜ੍ਹਾ, ਰੰਗ ਰੰਗੀਲਾ ਇਕ ਰੰਗਾਇੰਦਾ। ਅੰਤ ਭਾਵੀ ਦਏ ਮਿਟਾ, ਭਾਣਾ ਆਪਣੇ ਹੱਥ ਰਖਾਇੰਦਾ। ਸਵੱਛ ਸਰੂਪੀ ਦਰਸ ਕਰਾ, ਗੁਰਸਿਖ ਆਪਣੀ ਬੂਝ ਬੁਝਾਇੰਦਾ। ਸ਼ਬਦ ਬਬਾਣੇ ਲਏ ਚੜ੍ਹਾ, ਦਰਗਹਿ ਸਾਚੀ ਆਪ ਬਹਾਇੰਦਾ । ਸਚਖੰਡ ਦੁਆਰਾ ਦਏ ਸੁਹਾ, ਘਰ ਸਾਚਾ ਆਪ ਵਡਿਆਇੰਦਾ। ਗੁਰਸਿਖ ਜੋਤੀ ਜੋਤ ਮਿਲਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਆਪਣੇ ਵਿਚ ਲਏ ਸਮਾ, ਆਪਣਾ ਕੀਤਾ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਭਾਣਾ ਭਾਵੀ ਆਪਣੇ ਹੁਕਮੇ ਖੇਲ ਕਰਾਇੰਦਾ।

Leave a Reply

This site uses Akismet to reduce spam. Learn how your comment data is processed.