੨੨ ਚੇਤ ੨੦੧੯ ਬਿਕ੍ਰਮੀ ਕਰਨੈਲ ਸਿੰਘ ਦੇ ਘਰ ਪਿੰਡ ਖਰਕਾ
ਸੋ ਪੁਰਖ ਨਿਰੰਜਣ ਖੇਲ ਅਪਾਰ, ਹਰਿ ਪੁਰਖ ਨਿਰੰਜਣ ਆਪ ਕਰਾਇੰਦਾ। ਏਕੰਕਾਰਾ ਧੁਰ ਫ਼ਰਮਾਣਾ, ਧੁਰ ਦਰਗਾਹੀ ਆਪ ਜਣਾਇੰਦਾ। ਤਖ਼ਤ ਨਿਵਾਸੀ ਰਾਜ ਰਾਜਾਨ, ਸ਼ਾਹੋ ਭੂਪ ਭੇਵ ਖੁਲ੍ਹਾਇੰਦਾ। ਥਿਰ ਘਰ ਵੇਖੇ ਮਾਰ ਧਿਆਨ, ਸ਼ਬਦੀ ਸੁਤ ਆਪ ਸਮਝਾਇੰਦਾ। ਵਿਸ਼ਨੂੰ ਦੇਵੇ ਇਕ ਗਿਆਨ, ਬਿਨ ਅੱਖਰ ਆਪ ਸੁਣਾਇੰਦਾ। ਬ੍ਰਹਮੇ ਉਠ ਬਾਲ ਨਾਦਾਨ, ਪੁਰਖ ਅਬਿਨਾਸ਼ੀ ਖੇਲ ਵਰਤਾਇੰਦਾ। ਸ਼ੰਕਰ ਦੇਵੇ ਇਕ ਫ਼ਰਮਾਣ, ਸਚ ਸੰਦੇਸਾ ਆਪ ਅਲਾਇੰਦਾ। ਆਦਿ ਜੁਗਾਦੀ ਇਕ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਾਚਾ ਹੁਕਮ ਵਰਤਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਇਕ ਇਕੱਲਾ ਵਡ ਜਰਵਾਣਾ, ਬਲ ਆਪਣਾ ਆਪ ਵਖਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਮਾਰ ਧਿਆਨਾ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਦੇਵੇ ਤਰਾਨਾ, ਰਾਗੀ ਆਪਣਾ ਰਾਗ ਸੁਣਾਈਆ। ਪੰਜ ਤੱਤ ਤੱਤ ਨਿਸ਼ਾਨਾ, ਸਚ ਨਿਸ਼ਾਨਾ ਆਪ ਲਗਾਈਆ। ਲੱਖ ਚੁਰਾਸੀ ਵੇਖੇ ਮਾਰ ਧਿਆਨਾ, ਘਟ ਘਟ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਚਖੰਡ ਨਿਵਾਸੀ ਆਪਣਾ ਹੁਕਮ ਆਪ ਵਰਤਾਈਆ। ਸਚਖੰਡ ਨਿਵਾਸੀ ਖੇਲ ਅਪਾਰਾ, ਏਕੰਕਾਰ ਆਪ ਕਰਾਇੰਦਾ। ਨਿਰਗੁਣ ਨੂਰ ਹੋ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਸ਼ਬਦੀ ਸ਼ਬਦ ਸਤਿ ਜੈਕਾਰਾ, ਬੋਧ ਅਗਾਧਾ ਆਪ ਅਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਖ਼ਬਰਦਾਰਾ, ਤ੍ਰੈ ਪੰਜ ਨਾਲ ਉਠਾਇੰਦਾ। ਕਰੋੜ ਤੇਤੀਸਾ ਦਏ ਹੁਲਾਰਾ, ਸੁਰਪਤ ਨੈਣ ਆਪ ਖੁਲ੍ਹਾਇੰਦਾ। ਰਵ ਸਸ ਸੂਰਜ ਚੰਦ ਪਾਵੇ ਸਾਰਾ, ਮੰਡਲ ਮੰਡਪ ਖੋਜ ਖੁਜਾਇੰਦਾ। ਜ਼ਿਮੀਂ ਅਸਮਾਨ ਵੇਖੇ ਅਖਾੜਾ, ਗਗਨ ਮੰਡਲ ਆਪਣਾ ਫੇਰਾ ਪਾਇੰਦਾ। ਧੁਰਦਰਗਾਹੀ ਧੁਰ ਦੀ ਕਾਰਾ, ਕਰਤਾ ਪੁਰਖ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸ੍ਰੀ ਭਗਵਾਨ, ਆਦਿ ਪੁਰਖ ਆਪ ਜਣਾਈਆ। ਲੱਖ ਚੁਰਾਸੀ ਏਕਾ ਗਾਣ, ਹਰਿ ਮੰਤਰ ਨਾਮ ਦ੍ਰਿੜਾਈਆ। ਗ੍ਰਹਿ ਮੰਦਰ ਅੰਦਰ ਵੇਖੇ ਮਾਰ ਧਿਆਨ, ਬੰਕ ਦੁਆਰੀ ਸੋਭਾ ਪਾਈਆ। ਨਿਰਗੁਣ ਸਰਗੁਣ ਖੇਲ ਮਹਾਨ, ਖੇਲਣਹਾਰਾ ਦਿਸ ਨਾ ਆਈਆ। ਪੰਚਮ ਤੱਤ ਤੱਤ ਬਲਵਾਨ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਬੰਧਨ ਪਾਈਆ। ਮਨ ਮਤ ਬੁਧ ਖੇਲ ਮਹਾਨ, ਨਿਰਗੁਣ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪੇ ਰਿਹਾ ਵਖਾਈਆ। ਸਾਚਾ ਰੰਗ ਪੁਰਖ ਅਗੰਮ, ਅਲੱਖ ਅਗੋਚਰ ਆਪ ਜਣਾਇੰਦਾ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਇੰਦਾ। ਪਵਣ ਸਵਾਸ ਨਾ ਲਏ ਦਮ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਜੁਗਾ ਜੁਗੰਤਰ ਜਾਣੇ ਆਪਣਾ ਕੰਮ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਦੋ ਜਹਾਨਾਂ ਬੇੜਾ ਬੰਨ੍ਹ, ਆਪਣੇ ਕੰਧ ਉਠਾਇੰਦਾ। ਦੇ ਪਰਕਾਸ਼ ਸੂਰਜ ਚੰਨ, ਕਿਰਨ ਕਿਰਨ ਕਿਰਨ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸਮਝਾਇੰਦਾ। ਆਪਣਾ ਹੁਕਮ ਹਰਿ ਨਿਰੰਕਾਰ, ਆਦਿ ਜੁਗਾਦਿ ਚਲਾਈਆ। ਨਿਰਗੁਣ ਸਰਗੁਣ ਕਰ ਤਿਆਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਵੇਖੇ ਚਾਈਂ ਚਾਈਂਆ। ਗੁਰ ਅਵਤਾਰ ਦੇ ਅਧਾਰ ਨਾਮ ਸ਼ਬਦ ਬੋਲ ਜੈਕਾਰ, ਜੈ ਜੈਕਾਰ ਆਪ ਸੁਣਾਈਆ। ਧੁਰ ਦੀ ਬਾਣੀ ਧੁਰ ਦੀ ਧਾਰ, ਬੋਧ ਅਗਾਧ ਇਕ ਵਿਚਾਰ, ਲਿਖ ਲਿਖ ਲੇਖ ਦਏ ਸਮਝਾਈਆ। ਨਿਸ਼ਅੱਖਰ ਵੱਖਰ ਹੋ ਤਿਆਰ, ਕਰੇ ਖੇਲ ਅਪਰ ਅਪਾਰ, ਅਪਰੰਪਰ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਆਪਣਾ ਭੇਵ ਆਪੇ ਦੱਸ, ਨਰ ਹਰਿ ਆਪਣੀ ਖੇਲ ਕਰਾਇੰਦਾ। ਨਿਰਗੁਣ ਨੂਰ ਕਰ ਪਰਕਾਸ਼, ਲੱਖ ਚੁਰਾਸੀ ਡੇਰਾ ਲਾਇੰਦਾ। ਆਤਮ ਪਰਮਾਤਮ ਦੇਵੇ ਧਰਵਾਸ, ਬ੍ਰਹਮ ਪਾਰਬ੍ਰਹਮ ਜਣਾਇੰਦਾ। ਨਵ ਨੌਂ ਖੇਲ ਤਮਾਸ਼, ਚਾਰ ਚਾਰ ਆਪਣਾ ਰੰਗ ਰੰਗਾਇੰਦਾ। ਆਦਿ ਜੁਗਾਦਿ ਦੇ ਧਰਵਾਸ, ਧਰਨੀ ਧਰਤ ਧਵਲ ਵਡਿਆਇੰਦਾ। ਗੁਰ ਅਵਤਾਰਾਂ ਪੂਰੀ ਕਰੇ ਆਸ, ਆਪਣੀ ਇਛਿਆ ਸਾਚੀ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਇੰਦਾ। ਸਚ ਸੰਦੇਸਾ ਏਕਾ ਵਾਰ, ਏਕੰਕਾਰ ਆਪ ਜਣਾਈਆ। ਸ਼ਬਦੀ ਸ਼ਬਦ ਕਰ ਤਿਆਰ, ਸਾਚੀ ਸਿਖਿਆ ਇਕ ਸਮਝਾਈਆ। ਵਿਸ਼ਨੂੰ ਦੇਵੇ ਭੰਡਾਰ, ਵਿਸ਼ਵ ਆਪਣਾ ਰੂਪ ਦਰਸਾਈਆ। ਬ੍ਰਹਮਾ ਵੇਤਾ ਖੋਲ੍ਹ ਕਿਵਾੜ, ਚਾਰੇ ਵੇਦਾਂ ਕਰੇ ਪੜ੍ਹਾਈਆ। ਸ਼ੰਕਰ ਭੋਲਾ ਨਾਥ ਬਾਸ਼ਕ ਤਸ਼ਕਾ ਤਨ ਸ਼ਿੰਗਾਰ, ਕੰਠ ਮਾਲਾ ਇਕ ਸਮਝਾਈਆ। ਨਿਰਗੁਣ ਸਰਗੁਣ ਕਰ ਉਜਿਆਰ, ਘਟ ਘਟ ਦੀਪਕ ਜੋਤੀ ਬਾਲ, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਪਰਗਟ ਕਰ ਗੁਰ ਅਵਤਾਰ, ਆਪਣੀ ਜੋਤੀ ਆਪੇ ਬਾਲ, ਸ਼ਬਦੀ ਗੁਰ ਬਣ ਦਲਾਲ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਸਮਝਾਈਆ। ਸਾਚਾ ਹੁਕਮ ਧੁਰ ਫ਼ਰਮਾਣਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਵੇਖਣਹਾਰਾ ਮਾਰ ਧਿਆਨਾ, ਧਿਆਨ ਧਿਆਨ ਵਿਚ ਮਿਲਾਇੰਦਾ। ਚਾਰੇ ਖਾਣੀ ਸੁਣਾਏ ਏਕਾ ਗਾਣਾ, ਚਾਰੇ ਬਾਣੀ ਆਪ ਪਰਗਟਾਇੰਦਾ। ਚਾਰੇ ਜੁਗ ਦੇਵੇ ਮਾਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ । ਜੁਗ ਚੌਕੜੀ ਖੇਲ ਮਹਾਨਾ, ਰੂਪ ਅਨੂਪ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ। ਆਪਣਾ ਮਾਰਗ ਲੋਕਮਾਤ, ਨਿਰਗੁਣ ਸਰਗੁਣ ਆਪ ਲਗਾਈਆ। ਜੁਗ ਜੁਗ ਵੇਖੇ ਮਾਰ ਝਾਤ, ਬੰਦ ਤਾਕੀ ਆਪ ਖੁਲ੍ਹਾਈਆ। ਭਗਤ ਭਗਵੰਤ ਵਸੇ ਸਾਥ, ਸਗਲਾ ਸੰਗ ਆਪ ਨਿਭਾਈਆ। ਸੰਤਨ ਦੇਵੇ ਸਾਚੀ ਦਾਤ, ਨਾਮ ਅਮੋਲਕ ਝੋਲੀ ਪਾਈਆ। ਗੁਰਮੁਖਾਂ ਸੁਣਾਏ ਅਗੰਮੀ ਗਾਥ, ਅਨਹਦ ਨਾਦੀ ਨਾਦ ਵਜਾਈਆ। ਗੁਰਸਿਖ ਚੜ੍ਹਾਏ ਸਾਚੇ ਰਾਥ, ਬਣ ਰਥਵਾਹੀ ਸੇਵ ਕਮਾਈਆ। ਕਰੇ ਖੇਲ ਪ੍ਰਭ ਕਮਲਾਪਾਤ, ਕਵਲ ਨੈਣ ਵਡੀ ਵਡਿਆਈਆ। ਜੁਗ ਜੁਗ ਵੇਖੇ ਖੇਲ ਤਮਾਸ਼, ਵੇਖਣਹਾਰਾ ਬੇਪਰਵਾਹੀਆ। ਗੁਰ ਅਵਤਾਰ ਆਤਮ ਪਰਮਾਤਮ ਪਾਏ ਰਾਸ, ਗੋਪੀ ਕਾਹਨ ਆਪ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪਣੇ ਹੱਥ ਰਖਾਈਆ। ਸਾਚਾ ਹੁਕਮ ਸ੍ਰੀ ਭਗਵੰਤ, ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਖੇਲ ਬੇਅੰਤ, ਭੇਵ ਕੋਇ ਨਾ ਪਾਇੰਦਾ। ਆਪਣੀ ਮਹਿਮਾ ਜਣਾਏ ਅਗਣਤ, ਗੁਰ ਅਵਤਾਰ ਸੇਵ ਲਗਾਇੰਦਾ। ਇਕੋ ਅੱਖਰ ਨਾਮ ਮੰਤ, ਮਨ ਮਣੀਆ ਆਪ ਦ੍ਰਿੜਾਇੰਦਾ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਜਾਗਰਤ ਜੋਤ ਜੋਤ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਹਰਿ ਨਿਰੰਕਾਰ, ਏਕਾ ਏਕਾ ਏਕ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਵਾਰੋ ਵਾਰ, ਕੋਟਨ ਕੋਟ ਕਾਲ ਬਿਤਾਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਦਰ ਬੈਠੇ ਸੀਸ ਝੁਕਾਈਆ। ਕੋਟਨ ਕੋਟ ਬ੍ਰਹਮਾ ਬ੍ਰਹਮ ਕਰ ਪਸਾਰ, ਅੰਤਮ ਬੈਠੇ ਡੇਰਾ ਢਾਹੀਆ। ਕੋਟਨ ਕੋਟ ਸ਼ੰਕਰ ਦੋਏ ਜੋੜ ਕਰਨ ਨਿਮਸਕਾਰ, ਨੇਤਰ ਨੈਣ ਨੈਣ ਝੁਕਾਈਆ । ਕੋਟਨ ਕੋਟ ਵਿਸ਼ਨੂੰ ਦੇ ਭੰਡਾਰ, ਪ੍ਰਭ ਇਕੋ ਓਟ ਰਖਾਈਆ। ਕੋਟਨ ਕੋਟ ਗੁਰ ਅਵਤਾਰ, ਚਰਨ ਕਵਲ ਮੰਗਣ ਸਚ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਨਿਰਗੁਣ ਨਰ ਹਰਿ ਨਰਾਇਣ ਆਪ ਕਰਾਇੰਦਾ। ਜੁਗ ਚੌਕੜੀ ਵੇਖੇ ਵਿਗਸੇ ਵੇਖਣਹਾਰਾ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਸ਼ਾਸਤਰ ਸਿਮਰਤ ਬਣ ਲਿਖਾਰਾ, ਵੇਦ ਪੁਰਾਨ ਸਰਬ ਜਸ ਗਾਇੰਦਾ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਸਭ ਤੋਂ ਵਸੇ ਨਿਆਰਾ, ਬੇਅੰਤ ਆਪਣੀ ਧਾਰ ਰਖਾਇੰਦਾ। ਦੋ ਜਹਾਨਾਂ ਪਾਵੇ ਸਾਰਾ, ਦੋਏ ਦੋਏ ਆਪਣਾ ਰੂਪ ਵਟਾਇੰਦਾ। ਜੋਧਾ ਸੂਰਬੀਰ ਬਲੀ ਬਲਕਾਰਾ, ਬਲ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਘਾੜਨ ਘੜੇ ਬਣ ਠਠਿਆਰਾ, ਅੰਤਮ ਆਪੇ ਭੰਨ ਵਖਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਪੀਰ ਪੈਗ਼ੰਬਰ ਉਚੀ ਕੂਕ ਰਸਨਾ ਬੋਲ ਨਾਅਰਾ, ਕਲਮਾ ਅਮਾਮ ਇਕ ਸੁਣਾਇੰਦਾ। ਮੁਕਾਮੇ ਹੱਕ ਪਰਵਰਦਿਗਾਰਾ, ਲਾਸ਼ਰੀਕ ਡੇਰਾ ਲਾਇੰਦਾ। ਤੌਫੀਕ ਇਕ ਸਾਂਝੇ ਯਾਰਾ, ਦਰ ਸਾਚੇ ਸੋਭਾ ਪਾਇੰਦਾ। ਸਚ ਪੈਗ਼ਾਮ ਏਕਾ ਵਾਰਾ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਉਮਤੀ ਉਮਤ ਕਰ ਪਸਾਰਾ, ਪਰਮ ਪੁਰਖ ਹਰਿ ਵੇਖ ਵਖਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਦਰਗਾਹ ਸਾਚੀ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਧੁਰ ਦੀ ਧਾਰ, ਕਰਤਾ ਪੁਰਖ ਆਪ ਵਰਤਾਈਆ। ਨਾ ਕੋਈ ਮੇਟੇ ਮੇਟਣਹਾਰਾ, ਬੇਅੰਤ ਵਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਹੁਕਮ ਫਰਾਈਆ। ਭਗਤ ਭਗਵੰਤ ਦੇ ਹੁਲਾਰ, ਸਾਚੇ ਸੰਤਨ ਖੋਲ੍ਹ ਕਿਵਾੜ, ਨਿਝ ਆਤਮ ਮੇਲ ਮਿਲਾਈਆ। ਗੁਰਮੁਖਾਂ ਗੁਰ ਗੁਰ ਕਰੇ ਪਿਆਰ, ਗੁਰਸਿਖ ਦੇਵੇ ਦਰਸ ਦੀਦਾਰ, ਨੈਣ ਨੈਣ ਨਾਲ ਮਿਲਾਈਆ। ਨਾਤਾ ਤੋੜ ਸਰਬ ਸੰਸਾਰ, ਸਾਖਿਆਤ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣਾ ਬੰਧਨ ਪਾਈਆ। ਜੁਗ ਚੌਕੜੀ ਪਾਏ ਬੰਧਨ, ਬੰਧਨਹਾਰ ਆਪ ਨਿਰੰਕਾਰਾ। ਗੁਰ ਅਵਤਾਰਾਂ ਲਾਏ ਚੰਦਨ, ਨਾਮ ਸਤਿ ਸਤਿ ਵਣਜਾਰਾ। ਨਾਨਕ ਮੇਲਾ ਅਲੱਖ ਨਿਰੰਜਣ, ਅਲੱਖ ਅਗੋਚਰ ਅਗੰਮ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਖੇਲ ਅਪਾਰਾ, ਨਿਰਗੁਣ ਖੇਲ ਅਵੱਲੜਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸਰਗੁਣ ਫੜਾਏ ਪਲੜਾ, ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ। ਏਕੰਕਾਰਾ ਸਚ ਸੰਦੇਸ ਏਕਾ ਘਲੜਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬਲੜਾ, ਅਗਿਆਨ ਅੰਧੇਰ ਮਿਟਾਇੰਦਾ। ਅਬਿਨਾਸ਼ੀ ਕਰਤਾ ਸਚ ਸਿੰਘਾਸਣ ਏਕਾ ਮਲੜਾ, ਸਚਖੰਡ ਸਾਚੇ ਆਸਣ ਲਾਇੰਦਾ। ਸ੍ਰੀ ਭਗਵਾਨ ਦਰ ਦੁਆਰੇ ਆਪੇ ਖਲੜਾ, ਦਰ ਦਰਵੇਸ਼ ਨਰ ਨਰੇਸ਼ ਆਪਣੀ ਫੇਰੀ ਪਾਇੰਦਾ। ਪਾਰਬ੍ਰਹਮ ਬ੍ਰਹਮ ਫੜਾਏ ਆਪਣਾ ਪਲੜਾ, ਈਸ਼ ਜੀਵ ਗੰਢ ਪੁਵਾਇੰਦਾ। ਸਤਿ ਸੰਦੇਸ ਹਰਿ ਕਾ ਨਾਉਂ ਜੁਗੋ ਜੁਗ ਆਪੇ ਘਲੜਾ, ਲਿਖ ਲਿਖ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਆਪਣਾ ਖੇਲ ਹਰਿ ਨਿਰੰਕਾਰ, ਏਕਾ ਏਕ ਜਣਾਈਆ। ਨਵ ਨੌਂ ਚਾਰ ਉਤਰੇ ਪਾਰ, ਨੌਂ ਸੌ ਚੁਰਾਨਵੇ ਚੌਕੜੀ ਜੁਗ ਰਹਿਣ ਨਾ ਪਾਈਆ। ਕਲਜੁਗ ਆਵੇ ਅੰਤਮ ਵਾਰ, ਨੌਂ ਖੰਡ ਪ੍ਰਿਥਮੀ ਅੰਧੇਰਾ ਛਾਈਆ। ਸੱਤ ਦੀਪ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਗੋਬਿੰਦ ਸੂਰਾ ਵਡ ਬਲਕਾਰ, ਏਕਾ ਲੇਖਾ ਲੇਖ ਜਣਾਈਆ। ਕਲ ਕਲਕੀ ਲਏ ਅਵਤਾਰ, ਪੁਰਖ ਅਕਾਲ ਸੱਚਾ ਮਾਹੀਆ। ਵਸਣਹਾਰਾ ਧਾਮ ਨਿਆਰ, ਸੰਬਲ ਆਪਣਾ ਡੇਰਾ ਲਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖੁਆਰ, ਸੀਸ ਤਾਜ ਨਾ ਕੋਇ ਟਿਕਾਈਆ। ਕੂੜੀ ਕਿਰਿਆ ਮਾਰੇ ਮਾਰ, ਜੂਠ ਝੂਠ ਦਏ ਨਿਵਾਰ, ਜਗਤ ਤ੍ਰਿਸਨਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਆਪਣੀ ਖੇਲ ਕਰਾਈਆ। ਹੁਕਮੇ ਅੰਦਰ ਆਪ ਭਗਵਾਨ, ਆਪਣਾ ਹੁਕਮ ਆਪ ਮਨਾਇੰਦਾ। ਹੁਕਮੇ ਅੰਦਰ ਖੋਲ੍ਹ ਦੁਕਾਨ, ਬ੍ਰਹਿਮੰਡ ਖੰਡ ਆਪਣੀ ਰਚਨ ਰਚਾਇੰਦਾ। ਹੁਕਮੇ ਅੰਦਰ ਧੁਰ ਫ਼ਰਮਾਣ, ਚਾਰੇ ਵੇਦ ਵੇਦ ਪੜ੍ਹਾਇੰਦਾ। ਹੁਕਮੇ ਅੰਦਰ ਸ਼ਾਸਤਰ ਸਿਮਰਤ ਲੇਖ ਪੁਰਾਨ, ਗੀਤਾ ਗਿਆਨ ਆਪ ਸਮਝਾਇੰਦਾ। ਹੁਕਮੇ ਅੰਦਰ ਅੰਜ਼ੀਲ ਕੁਰਾਨ, ਤੀਸ ਬਤੀਸਾ ਆਪੇ ਗਾਇੰਦਾ। ਹੁਕਮੇ ਅੰਦਰ ਖਾਣੀ ਬਾਣੀ ਕਰ ਪਰਧਾਨ, ਆਤਮ ਪਰਮਾਤਮ ਜੋੜ ਜੋੜਾਇੰਦਾ। ਹੁਕਮੇ ਅੰਦਰ ਤੇਈ ਅਵਤਾਰਾਂ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਹੁਕਮੇ ਅੰਦਰ ਭਗਤ ਅਠਾਰਾਂ ਦਏ ਗਿਆਨ, ਗੁਰ ਸ਼ਬਦੀ ਨਾਦ ਵਜਾਇੰਦਾ। ਹੁਕਮੇ ਅੰਦਰ ਈਸਾ ਮੂਸਾ ਸੰਗ ਮੁਹੰਮਦ ਦਏ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਹੁਕਮੇ ਅੰਦਰ ਨਾਨਕ ਨਿਰਗੁਣ ਸਰਗੁਣ ਦੇਵੇ ਸਤਿਨਾਮ, ਨਾਮ ਸਤਿ ਆਪ ਰਖਾਇੰਦਾ। ਹੁਕਮੇ ਅੰਦਰ ਗੋਬਿੰਦ ਮੇਲਾ ਵਿਚ ਜਹਾਨ, ਪਿਤਾ ਪੂਤ ਖੇਲ ਕਰਾਇੰਦਾ। ਹੁਕਮੇ ਅੰਦਰ ਚਾਰ ਜੁਗ ਕਰੇ ਪਰਧਾਨ, ਹੁਕਮੇ ਹੁਕਮ ਆਪ ਫਿਰਾਇੰਦਾ। ਹੁਕਮੇ ਅੰਦਰ ਚਾਰ ਵਰਨ ਖੇਲ ਮਹਾਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਵੰਡਾਇੰਦਾ। ਹੁਕਮੇ ਅੰਦਰ ਸਭ ਦਾ ਲੇਖਾ ਚੁਕਾਏ ਆਣ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚਾ ਹਰਿ, ਧੁਰ ਫ਼ਰਮਾਣਾ ਆਪਣੇ ਹੱਥ ਰਖਾਇੰਦਾ। ਧੁਰ ਫ਼ਰਮਾਣਾ ਸਚ ਸੰਦੇਸ, ਸਤਿ ਸਤਿਵਾਦੀ ਆਪ ਜਣਾਈਆ। ਤਖ਼ਤ ਨਿਵਾਸੀ ਇਕ ਨਰੇਸ਼, ਏਕੰਕਾਰਾ ਵਡ ਵਡਿਆਈਆ। ਕਲਜੁਗ ਅੰਤ ਅਵੱਲੜਾ ਵੇਸ, ਪੁਰਖ ਅਕਾਲਾ ਆਪ ਵਟਾਈਆ। ਲੇਖਾ ਜਾਣੇ ਸਾਂਗੋ ਪਾਂਗ ਬਾਸ਼ਕ ਸ਼ੇਸ਼, ਵਿਸ਼ਨੂੰ ਵਿਸ਼ਵ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਆਪਣਾ ਖੇਲ ਰੱਖੇ ਹੱਥ, ਦੂਸਰ ਸੰਗ ਨਾ ਕੋਇ ਰਲਾਇੰਦਾ। ਜੁਗ ਜੁਗ ਚਲਾਏ ਆਪਣਾ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਨਾਮ ਨਿਧਾਨਾ ਮਹਿਮਾ ਅਕਥ, ਕਥਨੀ ਕਥ ਨਾ ਕੋਇ ਜਣਾਇੰਦਾ। ਸਰਬ ਕਲਾ ਆਪੇ ਸਮਰਥ, ਸਮਰਥ ਪੁਰਖ ਭੇਵ ਕੋਇ ਨਾ ਪਾਇੰਦਾ। ਕਲਜੁਗ ਅੰਤਮ ਹੋ ਪਰਗਟ, ਨਿਹਚਲ ਧਾਮ ਡੇਰਾ ਲਾਇੰਦਾ। ਸ਼ਬਦ ਅਗੰਮੀ ਮਾਰੇ ਸੱਟ, ਦੋ ਜਹਾਨਾਂ ਨਾਦ ਅਲਾਇੰਦਾ। ਚੌਦਾਂ ਲੋਕ ਵੇਖੇ ਹੱਟ, ਚੌਦਾਂ ਤਬਕ ਕੁੰਡਾ ਲਾਹਿੰਦਾ। ਜ਼ਿਮੀਂ ਅਸਮਾਨਾ ਮੇਟੇ ਫਟ, ਆਪਣਾ ਪੜਦਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅੰਤ ਆਪਣੀ ਖੇਲ ਕਰਾਇੰਦਾ। ਆਦਿ ਅੰਤ ਖੇਲ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਕਲਜੁਗ ਅੰਤਮ ਹੋ ਤਿਆਰ, ਤ੍ਰੈਗੁਣ ਅਤੀਤਾ ਆਪਣਾ ਵੇਸ ਵਟਾਈਆ। ਨਿਹਕਲੰਕਾ ਲਏ ਅਵਤਾਰ, ਮਾਤ ਪਿਤ ਨਾ ਕੋਇ ਬਣਾਈਆ। ਸਾਕ ਸੱਜਣ ਸੈਣ ਨਾ ਕੋਇ ਸੰਸਾਰ, ਬੰਧਪ ਭਾਈ ਨਾ ਕੋਇ ਅਖਵਾਈਆ। ਕਰੇ ਖੇਲ ਅਗੰਮ ਅਪਾਰ, ਜੋਤੀ ਜਾਤਾ ਆਪਣਾ ਨੂਰ ਧਰਾਈਆ। ਹੁਕਮੇ ਅੰਦਰ ਕਰ ਅਵਤਾਰ, ਲੋਕਮਾਤ ਦਏ ਵਡਿਆਈਆ। ਪੂਰਬ ਲਹਿਣਾ ਕਰਮ ਵਿਚਾਰ, ਗੁਰਮੁਖ ਸਾਚੇ ਲਏ ਜਗਾਈਆ। ਆਤਮ ਤਾਕੀ ਖੋਲ੍ਹ ਕਿਵਾੜ, ਅੰਧ ਅੰਧੇਰਾ ਦਏ ਮਿਟਾਈਆ। ਅੰਮ੍ਰਿਤ ਆਤਮ ਠੰਡਾ ਠਾਰ, ਨਿਝਰ ਝਿਰਨਾ ਦਏ ਝਿਰਾਈਆ। ਅਨਹਦ ਨਾਦ ਸ਼ਬਦ ਧੁੰਨਕਾਰ, ਅਨਰਾਗੀ ਰਾਗ ਸੁਣਾਈਆ। ਆਤਮ ਸੇਜਾ ਕਰ ਪਿਆਰ, ਬ੍ਰਹਮ ਪਾਰਬ੍ਰਹਮ ਗੋਦ ਉਠਾਈਆ। ਸਾਚੀ ਸਖ਼ੀਆਂ ਮੰਗਲਚਾਰ, ਗੀਤ ਗੋਬਿੰਦ ਆਪ ਸੁਣਾਈਆ। ਕਲਜੁਗ ਅੰਤਮ ਵੇਖਣਹਾਰ, ਨਵ ਨੌਂ ਆਪਣਾ ਫੇਰਾ ਪਾਈਆ। ਚਾਰੋਂ ਕੁੰਟ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਵਰਨ ਬਰਨ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਤੀਰਥ ਤਟ ਨਾ ਕੋਇ ਸਹਾਰ, ਅਠਸਠ ਬੈਠੇ ਮੁੱਖ ਭੁਵਾਈਆ। ਜਗਤ ਅੰਧੇਰਾ ਧੂੰਆਂਧਾਰ, ਰੈਣ ਅੰਧੇਰੀ ਏਕਾ ਛਾਈਆ। ਹਰਿ ਕਾ ਨਾਉਂ ਨਾ ਕੋਇ ਪਿਆਰ, ਗੁਰ ਕਾ ਸ਼ਬਦ ਨਾ ਕੋਇ ਕਮਾਈਆ। ਘਰ ਘਰ ਦਿਸੇ ਜਗਤ ਵਿਭਚਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਨਾਤਾ ਤੁਟਾ ਪੁਰਖ ਨਾਰ, ਨਾਰ ਕੰਤ ਸੇਜ ਨਾ ਕੋਇ ਸੁਹਾਈਆ। ਧਰਨੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਕਲਜੁਗ ਜੀਵ ਕੂੜੇ ਕੁੜਿਆਰ, ਕੂੜੀ ਕਿਰਿਆ ਰਹੇ ਕਮਾਈਆ। ਆਤਮ ਬ੍ਰਹਮ ਨਾ ਕੋਇ ਉਜਿਆਰ, ਪਾਰਬ੍ਰਹਮ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਅੰਤਮ ਧਾਰੇ ਬਲ, ਬਲ ਆਪਣਾ ਆਪ ਰਖਾਇੰਦਾ। ਸ੍ਰਿਸ਼ਟ ਸਬਾਈ ਰਿਹਾ ਛਲ, ਅਛਲ ਅਛੱਲ ਆਪਣੀ ਧਾਰ ਚਲਾਇੰਦਾ। ਮਨ ਵਾਸਨਾ ਗਿਆ ਰਲ, ਮਨ ਮਮਤਾ ਮੋਹ ਵਧਾਇੰਦਾ। ਕੂੜੀ ਕਿਰਿਆ ਗਿਆ ਢਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਵਖਾਇੰਦਾ। ਕਲਜੁਗ ਕੂੜਾ ਵਡ ਬਲਵਾਨ, ਆਪਣਾ ਬਲ ਰਖਾਈਆ। ਨੌਂ ਖੰਡ ਪ੍ਰਿਥਮੀ ਝੂਠ ਨਿਸ਼ਾਨ, ਚਾਰ ਕੁੰਟ ਜਣਾਈਆ। ਚਾਰ ਵਰਨ ਹੋਏ ਬੇਈਮਾਨ, ਬੇਵਾ ਰੂਪ ਸਰਬ ਲੋਕਾਈਆ। ਆਪਣਾ ਆਪ ਨਾ ਸਕੇ ਕੋਈ ਪਹਿਚਾਨ, ਮਾਇਆ ਪੜਦਾ ਨਾ ਕੋਇ ਉਠਾਈਆ। ਨਾਨਕ ਗੋਬਿੰਦ ਦੇ ਕੇ ਗਿਆ ਧੁਰ ਫ਼ਰਮਾਣ, ਨਾਮ ਸਤਿ ਸਤਿ ਸਮਝਾਈਆ। ਚਾਰ ਵਰਨਾਂ ਏਕਾ ਮਾਣ, ਊਚ ਨੀਚ ਨਾ ਕੋਇ ਵਡਿਆਈਆ। ਏਕਾ ਮੰਦਰ ਇਕ ਮਕਾਨ, ਗੁਰਦੁਆਰਾ ਇਕ ਸਮਝਾਈਆ। ਏਕਾ ਨਾਦ ਇਕ ਧੁੰਨਕਾਨ, ਏਕਾ ਰਾਗ ਰਾਗ ਅਲਾਈਆ। ਛੱਤੀ ਰਾਗ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਜੀਵ ਜੰਤ ਸਰਬ ਕੁਰਲਾਣ, ਉਚੀ ਕੂਕ ਕੂਕ ਸੁਣਾਈਆ। ਨਾਤਾ ਛੁੱਟਾ ਅੰਜੀਲ ਕੁਰਾਨ, ਕਾਇਆ ਕਾਅਬਾ ਨਾ ਕੋਇ ਵਖਾਈਆ। ਭੇਵ ਚੁਕਿਆ ਜ਼ਿਮੀਂ ਅਸਮਾਨ, ਸਤ ਸਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੇਖਣਹਾਰਾ ਹਰ ਘਟ ਥਾਈਂਆ। ਹਰ ਘਟ ਵੇਖੇ ਥਾਨ ਥਨੰਤਰ, ਹਰਿ ਜੂ ਆਪਣਾ ਵੇਸ ਵਟਾਇੰਦਾ। ਨੌਂ ਖੰਡ ਪ੍ਰਿਥਮੀ ਲੱਗੀ ਬਸੰਤਰ, ਤ੍ਰੈਗੁਣ ਅਗਨ ਨਾ ਕੋਇ ਬੁਝਾਇੰਦਾ। ਹਰਿ ਕਾ ਨਾਉਂ ਨਾ ਗਾਏ ਕੋਈ ਮੰਤਰ, ਰਸਨਾ ਜਿਹਵਾ ਸਰਬ ਕੁਰਲਾਇੰਦਾ। ਫਿਰੀ ਦਰੋਹੀ ਗਗਨ ਗਗਨੰਤਰ, ਜ਼ਿਮੀਂ ਅਸਮਾਨ ਅੰਧੇਰਾ ਛਾਇੰਦਾ। ਲੱਖ ਚੁਰਾਸੀ ਨਾ ਬਣਾਏ ਕੋਈ ਬਣਤਰ, ਤੀਰ ਨਿਰਾਲਾ ਬਾਣ ਨਾ ਕੋਇ ਲਗਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਰਬ ਜੀਆਂ ਬਿਧ ਜਾਣੇ ਅੰਤਰ, ਕਲਜੁਗ ਅੰਤਮ ਵੇਸ ਵਟਾਇੰਦਾ। ਵੇਖਣਹਾਰਾ ਪਾਰਬ੍ਰਹਮ ਬ੍ਰਹਮ ਨਿਰੰਤਰ, ਨਿਰਗੁਣ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਰੱਖ, ਅਵੱਲੜੀ ਧਾਰ ਚਲਾਈਆ। ਨਿਰਗੁਣ ਰੂਪ ਹੋ ਪਰਤੱਖ, ਦੋ ਜਹਾਨਾਂ ਕਰੇ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਦ, ਧੁਰ ਫ਼ਰਮਾਣਾ ਆਪ ਜਣਾਈਆ। ਕਲਜੁਗ ਅੰਤਮ ਆਈ ਹੱਦ, ਪਾਰ ਕਿਨਾਰਾ ਰਿਹਾ ਵਖਾਈਆ। ਆਪਣਾ ਆਪਣਾ ਭਾਰ ਜਾਣਾ ਲਦ, ਥਿਰ ਕੋਇ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਏਕੰਕਾਰਾ ਇਕ ਇਕੱਲਾ ਪਏ ਗੱਜ, ਫਤਹਿ ਡੰਕਾ ਇਕ ਵਜਾਈਆ। ਜੋ ਘੜਿਆ ਸੋ ਜਾਏ ਭੱਜ, ਭੰਨਣਹਾਰ ਵੇਖ ਵਖਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਉਚੇ ਮੰਦਰ ਜਾਣੇ ਤਜ, ਤਖ਼ਤ ਤਾਜ ਕੋਇ ਰਹਿਣ ਨਾ ਪਾਈਆ। ਨਾਤਾ ਤੁਟਣਾ ਮੱਕਾ ਕਾਅਬਾ ਹਾਜੀ ਹੱਜ, ਨਿਉਂ ਨਿਉਂ ਸਯਦਾ ਸੀਸ ਨਾ ਕੋਇ ਝੁਕਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਰੇ ਖੇਲ ਸੂਰਾ ਸਰਬੱਗ, ਧੁਰ ਫ਼ਰਮਾਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਇਕ ਸੰਦੇਸਾ ਦਏ ਸੁਣਾਈਆ। ਇਕ ਸੰਦੇਸਾ ਸ੍ਰੀ ਭਗਵਾਨ, ਚਾਰ ਜੁਗ ਆਪ ਸੁਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਚੁੱਕੀ ਕਾਣ, ਕਲਜੁਗ ਵੇਲਾ ਅੰਤਮ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਨੇਤਰ ਨੈਣ ਹਰਿ ਖੁਲ੍ਹਾਇੰਦਾ। ਲੋਕਮਾਤ ਖੇਲ ਮਹਾਨ, ਪੁਰਖ ਅਕਾਲ ਆਪ ਕਰਾਇੰਦਾ। ਸਚਖੰਡ ਨਿਵਾਸੀ ਹੋ ਪਰਧਾਨ, ਸਾਚੇ ਤਖ਼ਤ ਸੋਭਾ ਪਾਇੰਦਾ। ਭਗਤ ਭਗਵੰਤ ਕਰ ਪਰਵਾਨ, ਆਪਣਾ ਲੇਖਾ ਆਪੇ ਲਾਇੰਦਾ। ਗੁਰ ਅਵਤਾਰ ਇਕ ਨਿਸ਼ਾਨ, ਨਾਮ ਨਿਸ਼ਾਨਾ ਆਪ ਜਣਾਇੰਦਾ। ਪੀਰ ਪੈਗ਼ੰਬਰ ਇਕ ਈਮਾਨ, ਸਹੀ ਸਲਾਮਤ ਨਜ਼ਰੀ ਆਇੰਦਾ। ਚਾਰ ਵੇਦ ਵੇਖੇ ਆਣ, ਬਣ ਪਾਂਧੀ ਪੰਧ ਮੁਕਾਇੰਦਾ। ਸ਼ਾਸਤਰ ਸਿਮਰਤ ਹੋਏ ਹੈਰਾਨ, ਹਰਿ ਜੂ ਕੀ ਖੇਲ ਵਰਤਾਇੰਦਾ। ਕਲਜੁਗ ਅੰਤਮ ਪਰਗਟ ਹੋਇਆ ਵਿਚ ਜਹਾਨ, ਨਿਹਕਲੰਕਾ ਨਾਉਂ ਰਖਾਇੰਦਾ। ਵੇਦ ਵਿਆਸਾ ਮੰਗੇ ਦਾਨ, ਖਾਲੀ ਝੋਲੀ ਅੱਗੇ ਡਾਹਿੰਦਾ। ਮੂਸਾ ਨਿਉਂ ਨਿਉਂ ਕਰੇ ਸਲਾਮ, ਈਸਾ ਏਕਾ ਮੰਗ ਮੰਗਾਇੰਦਾ। ਮੁਹੰਮਦ ਕਹੇ ਮੇਰਾ ਅਮਾਮ, ਮੁਕਾਮੇ ਹੱਕ ਡੇਰਾ ਲਾਇੰਦਾ। ਸਤਿਗੁਰ ਨਾਨਕ ਕਹੇ ਸ੍ਰੀ ਭਗਵਾਨ, ਮਹਾਂਬਲੀ ਆਪਣਾ ਖੇਲ ਕਰਾਇੰਦਾ। ਗੁਰੂ ਗੋਬਿੰਦ ਮੰਗੇ ਦਾਨ, ਪੁਰਖ ਅਕਾਲ ਏਕਾ ਵਸਤ ਝੋਲੀ ਪਾਇੰਦਾ। ਅੰਤਮ ਮੇਲਾ ਵਿਚ ਜਹਾਨ, ਦੋਏ ਦੋਏ ਆਪਣਾ ਰੂਪ ਵਖਾਇੰਦਾ। ਪਰਗਟ ਹੋਏ ਵਿਚ ਜਹਾਨ, ਦੋ ਜਹਾਨਾਂ ਵਾਲੀ ਫੇਰਾ ਪਾਇੰਦਾ। ਤੇਰੀ ਸੇਜਾ ਕਰੇ ਪਰਵਾਨ, ਸਾਚੇ ਤਖ਼ਤ ਆਸਣ ਲਾਇੰਦਾ। ਨਾਮ ਖੰਡਾ ਤੇਜ਼ ਕਿਰਪਾਨ, ਬ੍ਰਹਿਮੰਡਾਂ ਆਪ ਚਮਕਾਇੰਦਾ। ਕਲਜੁਗ ਨਾਤਾ ਤੋੜੇ ਵਿਚ ਜਹਾਨ, ਸਤਿਜੁਗ ਸਾਚਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਆਏ ਅੰਤ, ਅੰਤ ਅੰਤ ਦਏ ਕਰਾਈਆ। ਪਰਗਟ ਹੋ ਸ੍ਰੀ ਭਗਵੰਤ, ਭਗਵਾਨ ਭਗਤ ਲਏ ਮਿਲਾਈਆ। ਲੇਖਾ ਚੁਕੇ ਜੁਗਾ ਜੁਗੰਤ, ਜੁਗ ਕਰਤਾ ਆਪ ਚੁਕਾਈਆ। ਸਤਿਜੁਗ ਬਣਾਏ ਸਾਚੀ ਬਣਤ, ਸਾਚਾ ਮਾਰਗ ਆਪੇ ਲਾਈਆ। ਲੱਖ ਚੁਰਾਸੀ ਗੜ੍ਹ ਤੋੜੇ ਹਉਮੇ ਹੰਗਤ, ਨਿਵਣ ਸੋ ਅੱਖਰ ਇਕ ਸਮਝਾਈਆ। ਮੁੱਲਾਂ ਸ਼ੇਖ਼ ਮੁਸਾਇਕ ਨਾ ਕੋਈ ਰਹੇ ਪੰਡਤ, ਗੁਰ ਕਾ ਸ਼ਬਦ ਗਿਆਨ ਦ੍ਰਿੜਾਈਆ। ਏਕਾ ਮਾਣ ਉਤਭੁਜ ਸੇਤਜ ਜੇਰਜ ਅੰਡਤ, ਚਾਰ ਖਾਣੀ ਏਕਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਲਹਿਣਾ ਦਏ ਮੁਕਾਈਆ। ਕਲਜੁਗ ਅੰਤਮ ਲਹਿਣਾ ਜਾਏ ਮੁਕ, ਸੋ ਪੁਰਖ ਨਿਰੰਜਣ ਆਪ ਚੁਕਾਈਆ। ਮਨਮੁਖਾਂ ਮੁਖ ਪਏ ਥੁੱਕ, ਮੁਖ ਥੁੱਕੀ ਸਰਬ ਭਰਾਈਆ। ਗੁਰਮੁਖ ਸੱਜਣ ਸੁਹੇਲੇ ਗੁਰੂ ਗੁਰ ਚੇਲੇ ਸਤਿਗੁਰ ਗੋਦੀ ਲਏ ਚੁੱਕ, ਚੁੱਕ ਚੁੱਕ ਆਪਣੀ ਖ਼ੁਸ਼ੀ ਮਨਾਈਆ। ਪੁਰਖ ਅਕਾਲ ਦੀਨ ਦਿਆਲ ਸਿੰਘ ਸ਼ੇਰ ਹੋ ਪਏ ਬੁੱਕ, ਚੌਦਾਂ ਲੋਕ ਚੌਦਾਂ ਤਬਕ ਏਕਾ ਭਬਕ ਲਗਾਈਆ। ਲੱਖ ਚੁਰਾਸੀ ਬੂਟਾ ਜਾਏ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਸਤਿਜੁਗ ਸਾਚਾ ਧਰਤ ਮਾਤ ਦੀ ਵਾਰੇ ਕੁੱਖ, ਜਨ ਜਨਨੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਆਪਣਾ ਖੇਲ ਵਰਤਾਈਆ। ਅੰਤਮ ਵਰਤੇ ਖੇਲ ਜਗ, ਜੀਵਣ ਦਾਤਾ ਆਪ ਵਰਤਾਇੰਦਾ। ਸ੍ਰਿਸ਼ਟ ਸਬਾਈ ਲੱਗੇ ਅੱਗ, ਅਗਨੀ ਤੱਤ ਨਾ ਕੋਇ ਬੁਝਾਇੰਦਾ। ਨਵ ਨੌਂ ਹੋਇਆ ਹੰਸ ਕੱਗ, ਕਾਗ ਹੰਸ ਰੂਪ ਨਾ ਕੋਇ ਵਟਾਇੰਦਾ। ਜਗਤ ਖੁਆਰੀ ਪੀਤੀ ਮਦਿ, ਨਾਮ ਖੁਮਾਰੀ ਨਾ ਕੋਇ ਚੜ੍ਹਾਇੰਦਾ। ਨੇਤਰ ਨੈਣ ਮੰਦਰ ਮਸਜਦ ਗੁਰਦੁਆਰ ਧੀਆਂ ਭੈਣਾਂ ਰਹੇ ਤੱਕ, ਸਤਿ ਸੰਤੋਖ ਨਾ ਕੋਇ ਰਖਾਇੰਦਾ। ਕਲਜੁਗ ਅੰਤ ਮਨ ਮੁਖਤਾ ਪਾਈ ਨਕੇਲ ਨੱਕ, ਚਾਰੋਂ ਕੁੰਟ ਸਰਬ ਫਿਰਾਇੰਦਾ। ਕਰੇ ਨਿਬੇੜਾ ਹੱਕੋ ਹੱਕ, ਸਾਚੇ ਤਖ਼ਤ ਆਸਣ ਲਾਇੰਦਾ। ਗੁਰਮੁਖ ਵਿਰਲੇ ਲਏ ਰੱਖ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਆਪ ਕਰਤਾਰਾ, ਕਰਨੀ ਕਿਰਤ ਆਪ ਕਮਾਈਆ। ਭਗਤਾਂ ਖੋਲ੍ਹੇ ਇਕ ਦੁਆਰਾ, ਦਰ ਦਰਵਾਜ਼ਾ ਦਏ ਸਮਝਾਈਆ। ਮਹੱਲ ਅਟੱਲ ਉਚ ਮੁਨਾਰਾ, ਮਹਿਫਲ ਆਪਣੀ ਇਕ ਵਖਾਈਆ। ਦੀਪਕ ਦੀਆ ਇਕ ਉਜਿਆਰਾ, ਤੇਲ ਬਾਤੀ ਨਾ ਕੋਇ ਟਿਕਾਈਆ। ਸ਼ਬਦ ਅਨਾਦ ਸੱਚੀ ਧੁੰਨਕਾਰਾ, ਤੰਦੀ ਤੰਦ ਸਿਤਾਰ ਨਾ ਕੋਇ ਹਿਲਾਈਆ। ਸਾਚੀ ਸਖ਼ੀਆਂ ਇਕ ਅਖਾੜਾ, ਗੁਰਮੁਖ ਮਿਲ ਮਿਲ ਰਾਗ ਅਲਾਈਆ। ਨਾਤਾ ਤੁੱਟੇ ਪੁਰਖ ਨਾਰਾ, ਆਤਮ ਪਰਮਾਤਮ ਹੋਏ ਕੁੜਮਾਈਆ। ਸ਼ਬਦ ਅਗੰਮੀ ਇਕ ਨਗਾਰਾ, ਅਪਰੰਪਰ ਆਪ ਵਜਾਈਆ। ਗੁਰਮੁਖ ਸਾਚੇ ਕਰੇ ਪਿਆਰਾ, ਮੁਖ ਗੁਰ ਆਪ ਸਾਲਾਹੀਆ। ਲੱਖ ਚੁਰਾਸੀ ਉਤਰੇ ਪਾਰਾ, ਰਾਏ ਧਰਮ ਨਾ ਦਏ ਸਜ਼ਾਈਆ। ਆਵਣ ਜਾਵਣ ਰਹੇ ਨਾ ਵਿਚ ਸੰਸਾਰਾ, ਚਿਤਰ ਗੁਪਤ ਲੇਖਾ ਲਿਖ ਨਾ ਕੋਇ ਵਖਾਈਆ। ਲਾੜੀ ਮੌਤ ਨਾ ਕਰੇ ਸ਼ੰਗਾਰਾ, ਨੇਤਰ ਨੈਣ ਕੱਜਲ ਧਾਰ ਨਾ ਕੋਇ ਪਵਾਈਆ। ਸਤਿਗੁਰ ਗੁਰਸਿਖਾਂ ਕਰੇ ਸਚ ਪਿਆਰਾ, ਵੇਲੇ ਅੰਤ ਅੰਤ ਸਹਾਈਆ। ਨਾਮ ਵਖਾਏ ਇਕ ਬਿਬਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਭ ਦਾ ਲੇਖਾ ਆਪ ਚੁਕਾਈਆ। ਸਭ ਦਾ ਲੇਖਾ ਮਾਤ ਚੁਕੌਣਾ, ਸੰਮਤ ਸੰਮਤੀ ਵੇਖ ਵਖਾਇੰਦਾ। ਗੁਰਮੁਖ ਗੁਰਸਿਖ ਆਪ ਮਿਲੌਣਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਾਚਾ ਬੰਕ ਇਕ ਸੁਹੌਣਾ, ਘਰ ਘਰ ਵਿਚ ਸੋਭਾ ਪਾਇੰਦਾ। ਜਾਤ ਪਾਤ ਵਰਨ ਗੋਤ ਪੰਧ ਮੁਕੌਣਾ, ਨਿਰਮਲ ਜੋਤ ਇਕ ਵਖਾਇੰਦਾ। ਗੜ੍ਹ ਹੰਕਾਰੀ ਆਪੇ ਢਾਹੁਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸਾਚਾ ਹਰਿ, ਆਪਣਾ ਹੁਕਮ ਆਪ ਵਰਤਾਇੰਦਾ। ਹੁਕਮੇ ਅੰਦਰ ਸਾਚੀ ਕਾਰ, ਹਰਿ ਕਰਤਾ ਆਪ ਕਮਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਉਤਰੇ ਪਾਰ, ਲੋਕਮਾਤ ਰਹਿਣ ਨਾ ਪਾਈਆ। ਕਲਜੁਗ ਕਿਰਿਆ ਕਰ ਖੁਆਰ, ਜਗਤ ਖੁਆਰੀ ਦਏ ਵਖਾਈਆ। ਸਤਿਜੁਗ ਸਾਚੇ ਕਰ ਪਿਆਰ, ਲੋਕਮਾਤ ਦਏ ਵਡਿਆਈਆ। ਦੋਹਾਂ ਵਿਚੋਲਾ ਸਿਰਜਣਹਾਰ, ਜੁਗ ਜੁਗ ਆਪਣੀ ਕਾਰ ਕਰਾਈਆ। ਕਲਜੁਗ ਕਰੇ ਅੰਤ ਨਿਮਸਕਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਬੀਸ ਬੀਸਾ ਹੋਇਆ ਖ਼ਬਰਦਾਰ, ਜਗਤ ਜਗਦੀਸਾ ਵਡ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਉਂ ਨਿਉਂ ਕਰਨ ਸਰਬ ਨਿਮਸਕਾਰ, ਸਯਦਾ ਸੀਸ ਜਗਦੀਸ ਕਰਾਈਆ। ਆਪਣਾ ਹੁਕਮ ਵਰਤੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰਸਿਖ ਸਾਚੇ ਲਏ ਨਿਕਾਲ, ਲੱਖ ਚੁਰਾਸੀ ਆਪੇ ਮਥ ਵਖਾਈਆ। ਗੋਬਿੰਦ ਮੇਲਾ ਗੋਬਿੰਦ ਲਾਲ, ਲਾਲਨ ਆਪਣਾ ਰੰਗ ਚੜ੍ਹਾਈਆ। ਨਾਤਾ ਤੋੜ ਕਾਲ ਮਹਾਂਕਾਲ, ਦੀਨ ਦਿਆਲ ਦੇਵੇ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਏਕਾ ਹੁਕਮ ਆਪ ਸਮਝਾਈਆ। ਜਿੰਨਾਂ ਚਿਰ ਨਾ ਕਰੇ ਹਾਂ, ਮੈਂ ਲੈਣਾ ਨਾ ਮੁਖ ਭੁਵਾਇਆ। ਮੈਂ ਉਠ ਕੇ ਪਕੜਾਂ ਤੇਰੀ ਬਾਂਹ, ਕਿਉਂ ਦੇਵੇ ਧੱਕਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਸੁਤ ਸ਼ਬਦ ਰਿਹਾ ਸੁਣਾਇਆ। ਪੁਰਖ ਅਬਿਨਾਸ਼ੀ ਗਿਆ ਹਾਰ, ਬੱਚੇ ਆਪਣੀ ਜਿਦ ਨਾ ਛੱਡੀ। ਤੇਰਾ ਨਿਰਗੁਣ ਬਣ ਕੇ ਕਰਾਂ ਪਿਆਰ, ਨਾਤਾ ਤੋੜਾਂ ਪੰਜ ਤੱਤ ਕਾਇਆ ਹੱਡੀ। ਕਰਾਂ ਖੇਲ ਵਿਚ ਸੰਸਾਰ, ਮੇਰੀ ਜੋਤ ਆਏ ਤੇਰੇ ਪ੍ਰੇਮ ਬੱਧੀ। ਨਾਉਂ ਰੱਖਾਂ ਨਿਹਕਲੰਕ ਨਰਾਇਣ ਨਰ ਅਵਤਾਰ, ਚਾਰ ਜੁਗ ਦੀ ਬਣੀ ਰਹਿਣ ਨਾ ਦੇਵਾਂ ਕੋਈ ਗੱਦੀ। ਸਾਚਾ ਕਰਾਂ ਇਕ ਵਿਹਾਰ, ਪਿਛਲੀ ਮੇਟਾਂ ਵਦੀ ਸੁਦੀ। ਵਿਸ਼ਨ ਬ੍ਰਹਮਾ ਸ਼ਿਵ ਦਿਆਂ ਉਠਾਲ, ਵਰਭੰਡੀ ਪਾਵਾਂ ਆਪਣੀ ਡੰਡੀ। ਕਰਾਂ ਖੇਲ ਇਕ ਕਮਾਲ, ਲੱਖ ਚੁਰਾਸੀ ਕਰਾਂ ਰੰਡੀ। ਤੇਰੇ ਮਿੱਤਰ ਲਵਾਂ ਉਠਾਲ, ਦੀਨ ਦਿਆਲ ਬਣ ਬਣ ਬਖ਼ਸ਼ੰਦੀ। ਗੋਬਿੰਦ ਸੁਣਾਏ ਮੁਰੀਦਾਂ ਹਾਲ, ਸੁਣਿਆ ਆਪ ਸੂਰੇ ਸਰਬੰਗੀ। ਚਰਨਾਂ ਹੇਠ ਦਬਾ ਕੇ ਕਾਲ ਮਹਾਂਕਾਲ, ਜਨ ਭਗਤਾਂ ਵੰਡ ਵੰਡੀ। ਤੇਰਾ ਹੱਲ ਕਰਾਂ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਸ਼ਾਹ ਸੁਲਤਾਨ ਨੂਰ ਨੁਰਾਨਾ ਸ੍ਰੀ ਭਗਵਾਨਾ ਵਸਣਹਾਰਾ ਦੁਆਰਾ ਸਚਖੰਡੀ। ਸੁਣ ਸੁਤ ਮੇਰੇ ਸਾਚੇ ਲਾਲ, ਤੇਰਾ ਪਿਆਰ ਦਿਆਂ ਜਣਾਈਆ। ਜੁਗ ਚੌਕੜੀ ਬੀਤਨ ਚਾਰ, ਨੌਂ ਨੌਂ ਡੇਰਾ ਢਾਹੀਆ। ਗੋਬਿੰਦ ਸੁਤ ਹੋਏ ਉਜਿਆਰ, ਲੋਕਮਾਤ ਖੇਲ ਕਰਾਈਆ। ਕਲਜੁਗ ਜੜ੍ਹ ਦਏ ਉਖਾੜ, ਆਪਣੀ ਆਹੁਤੀ ਏਕਾ ਪਾਈਆ। ਆਪਣੇ ਬਾਲੇ ਨੀਹਾਂ ਹੇਠਾਂ ਦਏ ਸੁਆਲ, ਚਲੇ ਹੁਕਮ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਸੁਤ ਸ਼ਬਦ ਕਹੇ ਪੁਕਾਰ, ਕੀ ਪ੍ਰਭ ਖੇਲ ਰਚਾਇਆ। ਗੋਬਿੰਦ ਬਣੇ ਸੁਤ ਦੁਲਾਰ, ਕਿਉਂ ਬਾਲੇ ਨੀਹਾਂ ਹੇਠ ਦਬਾਇਆ। ਜਿਸ ਨੇ ਤੱਕਿਆ ਤੇਰਾ ਸਹਾਰ, ਤਿਸ ਨੂੰ ਦੇਵੇ ਕਿਉਂ ਕੋਈ ਸਜਾਇਆ। ਜਿਵੇਂ ਤੂੰ ਮੇਰੇ ਨਾਲ ਕਰੇ ਪਿਆਰ, ਤਿਉਂ ਪੁੱਤਰਾਂ ਗੋਬਿੰਦ ਗੋਦ ਬਹਾਇਆ। ਪੁਰਖ ਅਬਿਨਾਸ਼ੀ ਕਰੇ ਖ਼ਬਰਦਾਰ, ਸੁਣ ਮੇਰੇ ਸ਼ਹਿਜਾਦੇ ਤੈਨੂੰ ਆਪਣੇ ਦੱਸੇ ਨਾ ਨਾਨਕੇ ਦਾਦੇ, ਦਾਦਾ ਨਜ਼ਰ ਕੋਈ ਨਾ ਆਇਆ। ਕਲਜੁਗ ਅੰਤਮ ਮੈਂ ਆਪਣੇ ਕਰੇ ਵਾਹਦੇ, ਗੋਬਿੰਦ ਪਿਤਾ ਤੇਗ ਬਹਾਦਰ ਉਹਦਰੇ ਏਕਾ ਘਰ ਲਾਦੇ ਸਾਚੀ ਸੇਵਾ ਆਪ ਕਰਾਇਆ। ਅੰਤ ਬਹਾਏ ਇਕ ਅਹਾਤੇ, ਮਹਿਦੂਦ ਆਪਣੀ ਹੱਦ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਇਆ। ਵਾਹ ਮੇਰੇ ਦਾਤਾ ਬੇਪਰਵਾਹ, ਮੈਂ ਭੁਲਿਆ ਬਾਲ ਅੰਞਾਣਾ। ਜਿਉਂ ਭਾਵੇਂ ਤਿਉਂ ਲੈ ਚਲਾ, ਤੂੰ ਦਾਤਾ ਸੁਘੜ ਸਿਆਣਾ। ਮੈਂ ਜੁਗ ਜੁਗ ਸੇਵ ਲਵਾਂ ਕਮਾ, ਮੰਨਾ ਤੇਰਾ ਭਾਣਾ। ਤੂੰ ਵੇਲੇ ਅੰਤ ਲੈਣਾ ਮਿਲਾ, ਮੈਂ ਹੋਇਆ ਦਰ ਨਿਮਾਣਾ। ਪੁਰਖ ਅਬਿਨਾਸ਼ੀ ਦਇਆ ਕਮਾ, ਏਕਾ ਦੇ ਸਚ ਫ਼ਰਮਾਣਾ। ਕਲਜੁਗ ਵੇਲਾ ਅੰਤਮ ਜਾਣਾ ਆ, ਕਰੇ ਖੇਲ ਹਰਿ ਮਹਾਨਾ। ਗੋਬਿੰਦ ਲੇਖਾ ਜਾਣਾ ਲਿਖਾ, ਪੁਰਖ ਅਕਾਲ ਓਟ ਤਕਾਣਾ। ਅੰਤਮ ਆਵੇ ਬੇਪਰਵਾਹ, ਜਿਸ ਦਾ ਭੇਵ ਕਿਸੇ ਨਾ ਪਾਣਾ। ਸੰਬਲ ਡੇਰਾ ਲਏ ਲਾ, ਨਾ ਕੋਈ ਮੰਦਰ ਨਾ ਮਕਾਨਾ। ਉਚੇ ਟਿੱਲੇ ਬੈਠੇ ਆ, ਪਰਬਤ ਦਿਸੇ ਨਾ ਕੋਈ ਨਿਸ਼ਾਨਾ। ਤੇਰਾ ਮੇਰਾ ਢੋਲਾ ਲਵੇ ਗਾ, ਸੋਹੰ ਇਕ ਅੱਖਰ ਪੜ੍ਹਾਨਾ। ਆਪਣੀ ਕਿਰਪਾ ਆਪੇ ਲਏ ਕਮਾ, ਪਰਗਟ ਹੋ ਸ੍ਰੀ ਭਗਵਾਨਾ। ਤੇਰਾ ਮੇਲਾ ਲਏ ਮਿਲਾ, ਨਾਤਾ ਤੋੜ ਜਹਾਨਾ। ਲੋਕਮਾਤ ਜੋਤ ਦਏ ਜਗਾ, ਜੋਤੀ ਜੋਤ ਜੋਤ ਰੰਗਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਖੁਲਾਨਾ। ਸਾਚਾ ਸੁਤ ਹੋਇਆ ਦਿਆਲ, ਪ੍ਰਭ ਤੇਰੀ ਵਡ ਵਡਿਆਈਆ। ਕਲਜੁਗ ਅੰਤਮ ਮੇਲੇ ਆਪਣਾ ਲਾਲ, ਤੂੰ ਲਾਲਨ ਗੋਦ ਬਹਾਈਆ। ਏਥੇ ਓਥੇ ਮੇਰੀ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵਡ ਵਡਿਆਈਆ। ਮੈਂ ਐਥੇ ਵੇਖਾਂ ਤੇਰਾ ਸਚਖੰਡ ਸੱਚੀ ਧਰਮਸਾਲ, ਜਿਥੇ ਬੈਠਾ ਡੇਰਾ ਲਾਈਆ। ਜਗਤ ਅੰਤਮ ਸਾਰੇ ਹੋਏ ਕੰਗਾਲ, ਤੇਰਾ ਨਾਉਂ ਹੱਟ ਕਿਸੇ ਨਜ਼ਰ ਨਾ ਆਈਆ। ਤੇਰਾ ਦੁਆਰ ਕਿਥੋਂ ਲਊਂ ਭਾਲ, ਨਿਤ ਉਠ ਉਠ ਦਰਸਨ ਕਿਸ ਦੁਆਰੇ ਕਰਨ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲੋਂ ਦੇ ਦੇ ਇਕੋ ਵਰ, ਬਿਨ ਤੇਰੇ ਦੁਆਰੇ ਕੋਈ ਹੋਰ ਨਾ ਮਾਣ ਵਡਿਆਈਆ। ਪੁਰਖ ਅਬਿਨਾਸ਼ੀ ਗਿਆ ਮੰਨ, ਅੱਗੋਂ ਆਖ ਸੁਣਾਇਆ। ਉਠ ਲਾਡਲੇ ਪੁੱਤ ਮੇਰੇ ਚੰਨ, ਤੇਰਾ ਨੂਰ ਕਰਾਂ ਰੁਸ਼ਨਾਇਆ। ਤੇਰੀ ਦਾਤ ਸਾਚਾ ਧਨ, ਲੋਕਮਾਤ ਦਿਆਂ ਵਡਿਆਈਆ। ਤੇਰਾ ਰਾਗ ਭਗਤਾਂ ਕੰਨ, ਏਕਾ ਵਾਰ ਦਿਆਂ ਸੁਣਾਇਆ। ਕਲਜੁਗ ਅੰਤਮ ਬੇੜਾ ਬੰਨ੍ਹ, ਗੁਰਮੁਖ ਸਾਚੇ ਲਵਾਂ ਪਰਗਟਾਇਆ। ਪੰਜ ਵਿਕਾਰਾ ਦੇਵਾਂ ਡੰਨ, ਮਾਇਆ ਮਮਤਾ ਮੋਹ ਤੁੜਾਇਆ। ਭਾਗ ਲਗਾਵਾਂ ਪੰਜ ਤੱਤ ਤਨ, ਥਿਰ ਘਰ ਨੂਰ ਜੋਤ ਰੁਸ਼ਨਾਇਆ। ਇਕ ਵਜਾਵਾਂ ਅਨਹਦ ਧੁਨ, ਧੁਨ ਆਤਮਕ ਰਾਗ ਸੁਣਾਇਆ। ਲੱਖ ਚੁਰਾਸੀ ਛਾਣ ਪੁਣ, ਹਰਿ ਭਗਤ ਲਵਾਂ ਉਠਾਇਆ। ਆਪੇ ਜਾਣਾਂ ਆਪਣਾ ਗੁਣ, ਹਰਿ ਕਾ ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚੇ ਹਰਿ, ਆਪਣਾ ਹੁਕਮ ਆਪ ਸੁਣਾਇਆ। ਸੁਣ ਸੁਤ ਮੇਰੇ ਛੋਟੇ ਲਾਲੇ, ਬਾਲੀ ਬੁਧ ਜਣਾਈਆ। ਕਲਜੁਗ ਅੰਤਮ ਕਰੇ ਖੇਲ ਨਿਰਾਲੇ, ਕਰੇ ਬੇਪਰਵਾਹੀਆ। ਗੁਰਮੁਖ ਸਾਚੇ ਆਪ ਉਠਾਏ, ਭਗਤਾਂ ਨਾਉਂ ਵਡਿਆਈਆ। ਗੋਬਿੰਦ ਚਲੇ ਨਾਲ ਨਾਲੇ, ਆਪਣੀ ਸੇਵ ਕਮਾਈਆ। ਮੰਦਰ ਮਸਜਦ ਮੱਠ ਸ਼ਿਵਦਵਾਲੇ ਕਰੇ ਖਾਲੇ, ਵਾਹਵਾ ਵਡ ਵਡਿਆਈਆ। ਸਾਧ ਸੰਤਾਂ ਕੱਢੇ ਦਵਾਲੇ, ਨੇਤਰ ਨੈਣਾਂ ਨੀਰ ਵਹਾਈਆ। ਅਠਸਠ ਤੀਰਥ ਮਰਨ ਪਾਲੇ, ਪੜਦਾ ਉਪਰ ਨਾ ਕੋਇ ਪਾਈਆ। ਕਾਗ਼ਜ਼ਾਂ ਉਪਰ ਪਾਏ ਦੋਸ਼ਾਲੇ, ਹਰਿ ਕਾ ਰੂਪ ਨਜ਼ਰ ਕਦੇ ਨਾ ਆਈਆ। ਗੋਬਿੰਦ ਦੱਸਿਆ ਪੁਰਖ ਅਕਾਲੇ, ਇਕੋ ਇਸ਼ਟ ਵਖਾਈਆ। ਤੇਰੇ ਪਿਛੇ ਘਾਲਨ ਘਾਲੇ, ਭਗਤਾਂ ਲਏ ਮਿਲਾਈਆ। ਚਾਰੋਂ ਕੁੰਟ ਫੇਰੀ ਪਾਏ, ਰਾਤੀ ਸੁੱਤਿਆਂ ਵੇਖ ਵਖਾਈਆ। ਪਹਿਲੋਂ ਆਪਣਾ ਹਾਲ ਸੁਣਾਏ, ਫੇਰ ਹਾਲ ਪੁੱਛਣ ਜਾਈਆ। ਗੁਰਮੁਖ ਰੱਖੇ ਆਪਣੇ ਨਾਲੇ, ਆਪਣਾ ਸੰਗ ਨਿਭਾਈਆ। ਦੇਵੇ ਵਡਿਆਈ ਸਿੰਘ ਪਾਲੇ, ਬ੍ਰਹਮਾ ਮਾਣ ਚੁਕਾਈਆ। ਸ਼ੰਕਰ ਤੁਟੇ ਆਪੇ ਡਾਲ੍ਹੇ, ਜਗਦੀਸੇ ਵੱਜੇ ਵਧਾਈਆ। ਇੰਦਰ ਨਿਭੇ ਨਾ ਅੰਤਮ ਨਾਲੇ, ਗਿਆ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਤੇਰਾ ਵਰ, ਤੇਰੇ ਅੱਗੇ ਵਖਾਈਆ। ਤੇਰਾ ਵਰ ਤੇਰੇ ਅੱਗੇ ਧਰਨਾ, ਹਰਿ ਜੂ ਆਖ ਸੁਣਾਇਆ। ਪੁਰਖ ਅਬਿਨਾਸ਼ੀ ਮੇਲ ਕਰਨਾ, ਭੇਵ ਕਿਸੇ ਨਾ ਪਾਇਆ। ਚਾਰ ਕੁੰਟ ਵੰਡੀ, ਚਾਰ ਵਰਨਾ, ਬਰਨ ਅਠਾਰਾਂ ਨਾਲ ਮਿਲਾਇਆ। ਚਾਰ ਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਕੁਰਾਨ ਸਭ ਨੇ ਪੜ੍ਹਨਾ, ਖਾਣੀ ਬਾਣੀ ਓਟ ਰਖਾਇਆ। ਗੋਬਿੰਦ ਕਹਿ ਕੇ ਜਾਏ ਇਕੋ ਸਰਨਾ, ਪੁਰਖ ਅਕਾਲ ਬੇਪਰਵਾਹਿਆ। ਕਲਜੁਗ ਅੰਤਮ ਆਵੇ ਤਰਨੀ ਤਰਨਾ, ਗੁਰਮੁਖ ਸਾਚੇ ਲਏ ਤਰਾਇਆ। ਨਿਰਭੌ ਹੋਏ ਕਦੇ ਨਾ ਡਰਨਾ, ਭੈ ਸ੍ਰਿਸ਼ਟ ਸਬਾਈ ਰਿਹਾ ਵਖਾਈਆ। ਆਦਿ ਜੁਗਾਦੀ ਜਿਸ ਘਾੜਨ ਘੜਨਾ, ਸੋ ਭਾਂਡੇ ਰਿਹਾ ਭੰਨਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸੁਣਾਇਆ। ਛੋਟਾ ਬਾਲਾ ਕਹੇ ਪੁਕਾਰ, ਹਰਿ ਪੁਰਖ ਸੁਣਾਈਆ। ਮੇਰੇ ਨਾਲ ਕਰ ਇਕਰਾਰ, ਕੀਤਾ ਕੌਲ ਭੁੱਲ ਨਾ ਜਾਈਆ। ਕਲਜੁਗ ਆਵੇਂ ਅੰਤਮ ਵਾਰ, ਨਿਰਗੁਣ ਨੂਰ ਲਵਂੇ ਪਰਗਟਾਈਆ। ਮੇਰਾ ਮੇਲਾ ਮੇਲੇਂ ਵਿਚ ਸੰਸਾਰ, ਆਪਣੀ ਧਾਰ ਧਾਰ ਵਿਚ ਛੁਪਾਈਆ। ਸਾਚੇ ਭਗਤਾਂ ਕਰੇਂ ਪਿਆਰ, ਮੇਰਾ ਬੰਸ ਬਣਾਈਆ। ਰਾਹ ਤੱਕਣ ਜੁਗ ਚਾਰ, ਨੇਤਰ ਨੈਣ ਉਠਾਈਆ। ਕੋਟਨ ਕੋਟ ਬੀਤਣ ਕਾਲ, ਥਿਰ ਕੋਇ ਰਹਿਣ ਨਾ ਪਾਈਆ। ਗੁਰ ਅਵਤਾਰ ਸੇਵਾਦਾਰ, ਜੁਗ ਜੁਗ ਸੇਵ ਕਮਾਈਆ। ਨਾਨਕ ਨਿਰਗੁਣ ਕਰੇ ਪੁਕਾਰ, ਮਹਾਂਬਲੀ ਉਤਰੇ ਆਏ ਵਾਹੋ ਦਾਹੀਆ। ਗੋਬਿੰਦ ਤੱਕਿਆ ਇਕ ਸਹਾਰ, ਪੁਰਖ ਅਬਿਨਾਸ਼ੀ ਸਭ ਦਾ ਲੇਖਾ ਦਏ ਮੁਕਾਈਆ। ਮੈਂ ਕਰਾਂ ਤੇਰਾ ਪਿਆਰ, ਨੇਤਰ ਤੇਰੇ ਦਰਸਨ ਪਾਈਆ। ਸਚਖੰਡ ਦਿਸੇ ਨਾ ਕੋਇ ਦਰਬਾਰ, ਲੋਕਮਾਤ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਢਹਿ ਕੇ ਜਾਣਾ ਦਰ, ਬਿਨ ਤੇਰੇ ਦਰ ਨਾ ਕੋਈ ਮੇਰੀ ਵਡਿਆਈਆ। ਏਕਾ ਵਰ ਦੇ ਭਗਵਾਨ, ਮੈਂ ਸਾਚੀ ਮੰਗ ਮੰਗਾਈਆ। ਏਥੇ ਝੁੱਲੇ ਤੇਰਾ ਸਤਿ ਨਿਸ਼ਾਨ, ਲੋਕਮਾਤ ਨਜ਼ਰ ਨਾ ਆਈਆ। ਏਥੇ ਵੇਸ ਸ਼ਾਹ ਸੁਲਤਾਨ, ਸੀਸ ਆਪਣੇ ਤਾਜ ਟਿਕਾਈਆ। ਏਥੇ ਹੋਵੇਂ ਹੁਕਮਰਾਨ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਏਥੇ ਵਸੇਂ ਸਚਖੰਡ ਮਕਾਨ, ਸਚ ਸਿੰਘਾਸਣ ਆਸਣ ਲਾਈਆ। ਓਥੇ ਦੱਸ ਤੇਰਾ ਕੀ ਨਿਸ਼ਾਨ, ਕਿਸ ਬਿਧ ਆਪਣਾ ਨਾਮ ਲਏਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਇਕੋ ਆਸ ਰਖਾਈਆ। ਇਕੋ ਆਸ ਲਈ ਰੱਖ, ਮੇਰੇ ਮਿਹਰਵਾਨਾ। ਕਿਵੇਂ ਰੂਪ ਹੋਏਂ ਪਰਤੱਖ, ਲੋਕਮਾਤ ਮਾਤ ਪਰਧਾਨਾ। ਕਵਣ ਬਿਧ ਭਗਤਾਂ ਕਰੇਂ ਪੱਖ, ਦੇਵੇਂ ਨਾਮ ਗੁਣ ਨਿਧਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਸਾਚਾ ਵਰ, ਕਵਣ ਨਗਰ ਡੇਰਾ ਲਾਉਣਾ। ਪੁਰਖ ਅਬਿਨਾਸ਼ੀ ਖੋਲ੍ਹੇ ਭੇਤ, ਆਪਣਾ ਭੇਵ ਖੁਲ੍ਹਾਈਆ। ਤੇਰੇ ਸੰਗ ਕਰਾਂ ਹੇਤ, ਆਪਣਾ ਮੇਲ ਮਿਲਾਈਆ। ਜਨ ਭਗਤਾਂ ਵੇਖਾਂ ਕਾਇਆ ਖੇਤ, ਅਕਾਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਸਮਝਾਈਆ। ਆਪਣਾ ਲੇਖਾ ਦੱਸੇ ਹਾਲ, ਹਰਿ ਜੂ ਦਇਆ ਕਮਾਇੰਦਾ। ਕਲਜੁਗ ਅੰਤਮ ਖੇਲ ਮਹਾਨ, ਨਿਰਗੁਣ ਵੇਸ ਵਟਾਇੰਦਾ। ਤੇਰੀ ਪ੍ਰੀਤੀ ਨਿਭੇ ਨਾਲ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਗੁਰਮੁਖ ਸਾਚੇ ਲਏ ਪਛਾਣ, ਲੱਖ ਚੁਰਾਸੀ ਵੇਖ ਵਖਾਇੰਦਾ। ਆਪਣੀ ਕਿਰਪਾ ਦੇਵੇ ਦਾਨ, ਅਭਿਆਸ ਜੋਗ ਨਾ ਕੋਈ ਕਰਾਇੰਦਾ। ਧੂੜੀ ਬਖ਼ਸ਼ੇ ਇਕ ਇਸ਼ਨਾਨ, ਦੁਰਮਤ ਮੈਲ ਧੁਵਾਇੰਦਾ। ਦਰਸ਼ਨ ਦੇਵੇ ਦਰ ਘਰ ਆਣ, ਤ੍ਰਿਖਾ ਭੁੱਖ, ਮਿਟਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭੇਵ ਕੋਇ ਨਾ ਪਾਇੰਦਾ। ਪਹਿਲੋਂ ਬਣਾਏ ਸਚ ਨਿਸ਼ਾਨ, ਲੋਕਮਾਤ ਚੜ੍ਹਾਇੰਦਾ। ਸਤਿ ਸਤਿਵਾਦੀ ਇਕ ਧਿਆਨ, ਏਕਾ ਘਰ ਵਖਾਇੰਦਾ। ਪੰਚਮ ਮੁਖ ਕਰ ਪਰਵਾਨ, ਪੰਚਮ ਤਾਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਇੰਦਾ। ਆਪਣਾ ਪੜਦਾ ਦੇਵੇ ਲਾਹ, ਰੱਖੇ ਮਾਣ ਵਡਿਆਈਆ। ਭਗਤ ਭਗਵੰਤ ਲਏ ਜਗਾ, ਨੇਤਰ ਨੈਣ ਖੁਲ੍ਹਾਈਆ। ਸਾਚੀ ਸੰਗਤ ਲਏ ਬਣਾ, ਹਰਿ ਸੰਗਤ ਨਾਉਂ ਰਖਾਈਆ। ਏਕਾ ਸੰਗਤ ਵਿਚ ਲਏ ਬਹਾ, ਆਪਣੀ ਹੱਥੀਂ ਸੇਵ ਕਮਾਈਆ। ਮੰਗਤ ਬਣੇ ਬੇਪਰਵਾਹ, ਅੱਗੇ ਆਪਣੀ ਝੋਲੀ ਡਾਹੀਆ। ਭੁਖਾਂ ਨੰਗਾ ਲਭੇ ਥਾਂ, ਪੁਰਖ ਅਬਿਨਾਸ਼ੀ ਫੇਰਾ ਪਾਈਆ। ਹਉਮੇਂ ਹੰਗਤਾ ਗੜ੍ਹ ਤੁੜਾ, ਏਕਾ ਵਾਰ ਦਰਸਾਈਆ। ਹੰ ਬ੍ਰਹਮ ਭੇਵ ਚੁਕਾ, ਕਰ ਪ੍ਰੇਮ ਮਿਲਾਈਆ। ਸਤਿਜੁਗ ਢੋਲਾ ਸਾਚਾ ਗਾ, ਪਿਛਲੀ ਕਰੇ ਸਫ਼ਾਈਆ। ਸਭ ਦਾ ਹੌਲਾ ਭਾਰ ਦਏ ਕਰਾ, ਖਾਲ੍ਹੀ ਹੱਥ ਫਰਾਈਆ। ਅੰਤਮ ਡੋਲਾ ਕੋਈ ਚੁਕੇ ਨਾ, ਚਾਰ ਜੁਗ ਦੇਣ ਦੁਹਾਈਆ। ਸਾਚਾ ਸੋਹਲਾ ਕੋਈ ਨਾ ਸਕੇ ਗਾ, ਭੁਲਿਆ ਬੇਪਰਵਾਹੀਆ। ਭੋਲੇ ਭਾਲੇ ਲਏ ਮਿਲਾ, ਗੁਰਮੁਖ ਆਪਣੇ ਆਪ ਜਗਾਈਆ। ਸ੍ਰਿਸ਼ਟ ਸਬਾਈ ਵਿਚੋਂ ਲਏ ਉਠਾ, ਸੁੱਤਿਆਂ ਜਾਗ ਨਾ ਕਿਸੇ ਖੁਲ੍ਹਾਈਆ। ਮਨਮੁਖਾਂ ਦਰ ਦਏ ਦੁਰਕਾ, ਲਹਿਣਾ ਦੇਣਾ ਆਪਣੇ ਹੱਥ ਰਖਾਈਆ। ਸੁਤ ਸ਼ਬਦ ਤੇਰੀ ਆਸਾ ਪੂਰੀ ਦਏ ਕਰਾ, ਤੇਰੀ ਤ੍ਰਿਸਨਾ ਭੁੱਖ ਮਿਟਾਈਆ। ਜਿਵੇਂ ਸਚਖੰਡ ਦੁਆਰ ਲਿਆ ਬਣਾ, ਇਕ ਘਰ ਤ੍ਰੈ ਤ੍ਰੈ ਵੰਡ ਵੰਡਾਈਆ। ਪਹਿਲੋਂ ਘਰ ਚਰਨ ਟਿਕਾ, ਦੂਜੇ ਨੇਤਰ ਨੈਣ ਰੁਸ਼ਨਾਈਆ। ਤੀਜੇ ਸੀਸ ਰਿਹਾ ਤਾਜ਼ ਟਿਕਾ, ਏਕਾ ਕਰੇ ਸੱਚੀ ਸ਼ਹਿਨਸ਼ਾਹੀਆ। ਚੌਥੇ ਚਰਨਾਂ ਹੇਠ ਦਬਾ, ਚਾਰ ਕੁੰਟਾਂ ਵੇਖ ਵਖਾਈਆ। ਸ਼ਬਦੀ ਵਿਸ਼ਨ ਬ੍ਰਹਮਾ ਸ਼ਿਵ ਏਕਾ ਧਾਰ ਬਨ੍ਹਾ, ਚਾਰ ਚਾਰ ਕੁੜਮਾਈਆ। ਚਾਰੇ ਵੇਦ ਆਪ ਸੁਣਾ, ਆਪਣਾ ਹੁਕਮ ਵਰਤਾਈਆ। ਕਲਜੁਗ ਅੰਤਮ ਸਚਖੰਡ ਦੁਆਰਾ ਲਏ ਬਣਾ, ਜਨ ਭਗਤਾਂ ਦਏ ਮਾਣ ਵਡਿਆਈਆ। ਬਹੱਤਰ ਨਾੜੀ ਤਾਣਾ ਪੇਟਾ ਜੋ ਲਿਆ ਰਚਾ, ਬਹੱਤਰ ਦੇਵਾਂ ਇਕ ਸਰਨਾਈਆ। ਸਾਤਾ ਸਤਿ ਸਤਿਵਾਦੀ ਖੇਲ ਕਰਾ, ਸਿਫ਼ਰਾ ਅੱਗੇ ਜੋੜ ਜੁੜਾਈਆ। ਸੱਤਰ ਲਿਖਿਆ ਸਹਿਜ ਸੁਭਾ, ਸੋ ਪੁਰਖ ਨਿਰੰਜਣ ਪੂਰ ਕਰਾਈਆ। ਅੰਤ ਸਿਫ਼ਰਾ ਅੱਗੋਂ ਦਏ ਉਠਾ, ਸਤਿਵਾਦੀ ਆਪਣਾ ਨਾਉਂ ਧਰਾਈਆ। ਸ੍ਰਿਸ਼ਟੀ ਸਾਰੀ ਹੋਈ ਫ਼ਨਾਹ, ਨਜ਼ਰ ਕੋਇ ਨਾ ਆਈਆ। ਪੀਰ ਪੈਗ਼ੰਬਰ ਨਾ ਦੇਵੇ ਕੋਈ ਪਨਾਹ, ਗੁਰ ਅਵਤਾਰ ਮੁਖ ਸ਼ਰਮਾਈਆ। ਚਾਰ ਜੁਗ ਦੀ ਕਿਰਿਆ ਦਏ ਮਿਟਾ, ਪਿਛਲੀ ਮੁਕੇ ਸਰਬ ਪੜ੍ਹਾਈਆ। ਅੱਗੇ ਆਪਣਾ ਨਾਮ ਧਰਾ, ਪੁਰਖ ਅਕਾਲ ਦਏ ਸਾਲਾਹੀਆ। ਏਕਾ ਇਸ਼ਟ ਦਏ ਵਖਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸਭ ਦਾ ਝੇੜਾ ਦਏ ਮੁਕਾ, ਹਿੰਦੂ ਮੁਸਲਮ ਸਿੱਖ ਨਾ ਕੋਇ ਅਖਵਾਈਆ। ਚਾਰੇ ਵਰਨ ਦਏ ਖਪਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰਹਿਣ ਨਾ ਪਾਈਆ। ਏਕਾ ਮੰਦਰ ਦਏ ਵਖਾ, ਜਿਥੇ ਵਸੇ ਹਰਿ ਰਘੁਰਾਈਆ। ਕੋਈ ਪਾਂਧਾ ਪੱਤਰੀ ਨਾ ਸਕੇ ਖੁਲ੍ਹਾ, ਮਸਤਕ ਤਿਲਕ ਨਾ ਕੋਈ ਲਗਾਈਆ। ਕੋਈ ਜੰਞੂ ਨਾ ਰਿਹਾ ਵਖਾ, ਧਰਤੀ ਬੇੜਾ ਨਾ ਕੋਇ ਬੰਧਾਈਆ। ਹੱਥ ਯੰਤਰੀ ਨਾ ਰਿਹਾ ਉਠਾ, ਕੁੰਡਲ ਰੇਖ ਨਾ ਕੋਇ ਵਖਾਈਆ। ਨਾ ਕੋਈ ਰਿਹਾ ਹਿਸਾਬ ਲਗਾ, ਨਛੱਤਰ ਗ੍ਰਹਿ ਨਾ ਵੰਡ ਵੰਡਾਈਆ। ਸੂਰਜ ਚੰਦ ਨਾ ਕੋਈ ਰਿਹਾ ਸੀਸ ਝੁਕਾ, ਜਲ ਪਾਣੀ ਨਾ ਭੇਟ ਚੜ੍ਹਾਈਆ। ਤੇਰੀ ਮੰਨਤ ਨਾ ਕੋਈ ਰਿਹਾ ਮਨਾ, ਸਰੋਵਰ ਤਾਰੀ ਕੋਇ ਨਾ ਲਾਈਆ। ਤਸਬੀ ਮਾਲਾ ਨਾ ਕੋਈ ਦਿਤੀ ਫੜਾ, ਮਨ ਕਾ ਮਣਕਾ ਨਾ ਕੋਇ ਭੁਵਾਈਆ। ਬਸਤਰ ਪੀਲੇ ਨਾ ਦਏ ਰੰਗਾ, ਨਿਹਕਲੰਕ ਨੇੜ ਨਾ ਕੋਇ ਰਖਾਈਆ। ਪਟਕਾ ਸੀਸ ਦਿਤਾ ਬੰਧਾ, ਅਲਫ਼ੀ ਨਜ਼ਰ ਨਾ ਕੋਇ ਆਈਆ। ਲਬ ਦਿਤੀ ਨਾ ਕਿਸੇ ਕਟਾ, ਦਾੜ੍ਹੀ ਮੁਛ ਨਾ ਮੂੰਡ ਮੁੰਡਾਈਆ। ਕਲਮਾ ਦਿਤਾ ਨਾ ਕਿਸੇ ਪੜ੍ਹਾ, ਸਯਦਾ ਕਰੇ ਨਾ ਕੋਇ ਟਿਕਾਈਆ। ਮਸੱਲਾ ਦਿਤਾ ਨਾ ਕੋਇ ਵਛਾ, ਵੁਜ਼ੂ ਬਾਂਗ ਨਾ ਕੋਇ ਲਗਾਈਆ। ਕੰਨਾਂ ਵਿਚ ਨਾ ਦੇਣ ਅਜ਼ਾਂ, ਨਾ ਕੋਈ ਮੰਗੇ ਖ਼ੁਦਾਈਆ। ਛਾਤੀ ਉਪਰ ਗੋਡੇ ਆਪਣੇ ਨਾ ਲਏ ਝੁਕਾ, ਨੱਕ ਖ਼ਾਕ ਨਾਲ ਨਾ ਕੋਇ ਰਗੜਾਈਆ। ਨਿਡਰ ਹੋਇਆ ਬੇਪਰਵਾਹ, ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਾ ਕੋਇ ਮੰਤਰ ਰਿਹਾ ਪੜ੍ਹਾ, ਨਾ ਕੋਇ ਆਹੁਤੀ ਰਿਹਾ ਪਾਈਆ। ਨਾ ਕੋਈ ਜਵਾਲਾ ਰਿਹਾ ਮਨਾ, ਨਾ ਕੋਈ ਜੋਤ ਕਰੇ ਰੁਸ਼ਨਾਈਆ। ਨਾ ਕੋਈ ਸ਼ੰਕਰ ਸੰਧੂਰ ਰਿਹਾ ਲਗਾ, ਨਾ ਕੋਇ ਬ੍ਰਹਮਾ ਵਡ ਵਡਿਆਈਆ । ਨਾ ਕੋਈ ਵਿਸ਼ਨੂੰ ਰਿਹਾ ਮਨਾ, ਦੋਏ ਦੋਏ ਜੋੜ ਪਏ ਸਰਨਾਈਆ। ਨਾ ਕੋਈ ਪੂਜਾ ਪਾਠ ਰਿਹਾ ਕਰਾ, ਪੰਜ ਵੇਲੇ ਨਿਮਾਜ਼ ਨਾ ਕੋਇ ਪੜ੍ਹਾਈਆ। ਨਾ ਕੋਈ ਸਰਘੀ ਵੇਲਾ ਰਿਹਾ ਉਠਾ, ਖਿਜ਼ਰ ਨਿਝਰ ਵੇਲਾ ਨਾ ਕੋਇ ਜਣਾਈਆ। ਹਿਜ਼ਰੀ ਆਪਣਾ ਹਜ਼ ਕਰੇ ਆਪੇ ਬੇਪਰਵਾਹ, ਫਿਕਰਾ ਫਿਕਰ ਨਾ ਕੋਇ ਰਖਾਈਆ। ਨਾ ਕੋਈ ਸੰਖ ਲਿਆ ਵਜਾ, ਕੂਕ ਕੂਕ ਨਾ ਕੋਈ ਸੁਣਾਈਆ। ਆਸਾ ਵਾਰ ਨਾ ਰਿਹਾ ਲਗਾ, ਸਭ ਦੀ ਪੂਰੀ ਆਸ ਕਰਾਈਆ। ਬਿਨ ਪੜ੍ਹਿਆਂ ਬਿਨ ਪਾਣੀ ਠਰਿਆ ਬਿਨ ਅਗਨੀ ਸੜਿਆ ਸਭ ਦੇ ਦੁਖੜੇ ਦਏ ਗਵਾ, ਉਜਲ ਮੁਖੜੇ ਦੇ ਕਰਾ, ਬਖ਼ਸ਼ੇ ਸਰਬ ਸੱਚੀ ਸਰਨਾਈਆ। ਜੁਗ ਜੁਗ ਦੇ ਭੁੱਖੜੇ ਦਏ ਰਜ਼ਾ, ਏਕਾ ਅੰਮ੍ਰਿਤ ਜਾਮ ਪਿਆਈਆ। ਰੁਲਦੇ ਫਿਰਦੇ ਆਪਣੀ ਗੋਦੀ ਲਏ ਉਠਾ, ਗੁਰਮੁਖ ਬਾਲ ਅਞਾਣੇ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਡਤ ਪਾਂਧੇ ਮੁੱਲਾਂ ਸ਼ੇਖ਼ ਗ੍ਰੰਥੀ ਪੰਥੀ ਪੁੱਟੀ ਮੇਖ਼, ਸਾਚੀ ਵਿਦਿਆ ਏਕਾ ਏਕ ਪੜ੍ਹਾਈਆ। ਸਾਚੀ ਵਿਦਿਆ ਹਰਿ ਜੂ ਢੋਲਾ, ਏਕਾ ਆਖ ਸੁਣਾਇੰਦਾ। ਜਿਸ ਵਖਾਇਆ ਗੋਬਿੰਦ ਹੋਲਾ, ਸੋ ਆਪਣਾ ਸੁਤ ਨਾਲ ਰਲਾਇੰਦਾ। ਨਿਰਗੁਣ ਤੋਲਾ ਨਾਨਕ ਨਾਮ ਸਚ ਦੁਆਰਾ ਇਕੋ ਖੋਲ੍ਹਾ, ਹਰਿ ਸ਼ਬਦੀ ਸੁਤ ਵਸਾਇੰਦਾ। ਆਪੇ ਬਣਿਆ ਭਾਲਾ ਭੋਲਾ, ਦਿਸ ਕਿਸੇ ਨਾ ਆਇੰਦਾ। ਪੰਜ ਤੱਤ ਅੰਦਰ ਕਰਿਆ ਉਹਲਾ, ਪੂਰਨ ਕਹਿ ਕਹਿ ਨਾਮ ਸੁਣਾਇੰਦਾ। ਵੇਖੋ ਹਰਿ ਜੀ ਖੇਲ ਖੇਲਾ, ਗੋਬਿੰਦ ਭੌ ਚੁਕਾਇੰਦਾ। ਚਾਰੋਂ ਕੁੰਟ ਪੈਂਦਾ ਰੌਲਾ, ਹਰਿ ਹਰਿ ਨਜ਼ਰ ਕਿਸੇ ਨਾ ਆਇੰਦਾ। ਸਿਖ ਕਹਿੰਦੇ ਸਾਡੇ ਨਾਲ ਕਰ ਕੇ ਗਿਆ ਕੌਲਾ, ਅੰਤਮ ਕਲ ਮੇਲ ਮਿਲਾਇੰਦਾ। ਪੰਡਤ ਕਹਿੰਦੇ ਬ੍ਰਹਿਮਣ ਗੌੜ ਉਚੇ ਟਿੱਲੇ ਪਰਬਤ ਵਸਿਆ ਉਹਲਾ, ਆਪਣਾ ਪੜਦਾ ਪਾਇੰਦਾ। ਮੁੱਲਾ ਸ਼ੇਖ਼ ਕਹਿੰਦੇ ਸਾਡਾ ਮੌਲਾ, ਇਕ ਅਮਾਮ ਵੇਸ ਵਟਾਇੰਦਾ । ਪੁਰਖ ਅਬਿਨਾਸ਼ੀ ਕਹੇ ਮੈਂ ਸਭ ਤੋਂ ਵਸਾਂ ਉਹਲਾ, ਬਿਨ ਭਗਤਾਂ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸੱਜਣ ਤੇਰਾ ਕਰੇ ਵਿਹਾਰ, ਲੋਕਮਾਤ ਹਰਿ ਸਾਚੀ ਕਾਰ, ਸਚ ਦੁਆਰਾ ਅਗੰਮ ਅਪਾਰ, ਪੁਰਖ ਅਬਿਨਾਸ਼ੀ ਆਪ ਬਣਾਇੰਦਾ। ਆਦਿ ਬਣਾਇਆ ਸਚਖੰਡ, ਸਚ ਸਚ ਵੱਜੇ ਵਧਾਈਆ। ਕਲਜੁਗ ਅੰਤ ਵਿਚ ਵਰਭੰਡ, ਪੁਰਖ ਅਬਿਨਾਸ਼ੀ ਕਰੇ ਰੁਸ਼ਨਾਈਆ। ਜਨ ਭਗਤਾਂ ਵੰਡੀ ਇਕੋ ਵੰਡ, ਪਿਛਲਾ ਲੇਖਾ ਪੂਰ ਕਰਾਈਆ। ਅੰਦਰ ਅੰਦਰ ਵੜੇ ਸਾਹਿਬ ਬਖ਼ਿਸ਼ੰਦ, ਬਿਨ ਪੁਛਿਆਂ ਅੱਗੇ ਲੰਘ ਕਦੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਧਾਰ ਆਦਿ ਜੁਗਾਦੀ ਕਾਰ, ਸਾਰ ਆਪਣੇ ਹੱਥ ਰਖਾਈਆ। ਸਾਰ ਸ਼ਬਦ ਤੇਰੀ ਸਾਰੀ ਲਏ ਸਾਰ, ਸਾਰ ਕੋਇ ਨਾ ਪਾਇੰਦਾ। ਚਾਰ ਜੁਗ ਹੱਦ, ਸ਼ਬਦੋ ਸ਼ਬਦੀ ਖੇਲ ਖਿਲਾਇੰਦਾ। ਸਾਰ ਸ਼ਬਦ ਰੱਖੇ ਸਭ ਨੂੰ ਬਾਹਰ, ਆਪਣੇ ਵਿਚ ਛੁਪਾਇੰਦਾ। ਕਲਜੁਗ ਅੰਤਮ ਕਰ ਤਿਆਰ, ਭਗਤਾਂ ਝੋਲੀ ਪਾਇੰਦਾ। ਦਰਗਾਹ ਉਪਰ ਹੋਏ ਤੇਰਾ ਵਿਹਾਰ, ਬਿਨ ਤੇਰੇ ਨਾ ਕਿਸੇ ਸਿਖਾਇੰਦਾ। ਮੇਰੇ ਭਗਤ ਤੇਰਾ ਕਰਨ ਦੀਦਾਰ, ਤੇਰੀ ਈਦ ਚੰਦ ਖ਼ੁਸ਼ੀ ਮਨਾਇੰਦਾ। ਤੇਰੀ ਗਫ਼ਲਤ ਹੋਈ ਬੇਦਾਰ, ਦਰਦੀਆਂ ਦਰਦ ਵੰਡਾਇੰਦਾ। ਤੇਰੀ ਉਲਫ਼ਤ ਕਰ ਕਰ ਥੱਕਾ ਸੰਸਾਰ, ਤੂੰ ਉਲਫ਼ਤ ਵਿਚ ਕਦੇ ਨਾ ਆਇੰਦਾ। ਤੂੰ ਜਗਤ ਮੁਹੱਬਤ ਤੋਂ ਵਸਿਆ ਬਾਹਰ, ਤੇਰਾ ਭੇਵ ਕੋਇ ਨਾ ਪਾਇੰਦਾ। ਤੇਰਾ ਕਲਬੂਤ ਨਾ ਕੋਈ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਸ਼ਬਦ ਸੁਤ ਵੇਖ ਮਨਾਰਾ, ਛੱਬੀ ਪੋਹ ਖ਼ੁਸ਼ੀ ਮਨਾਈਆ। ਵਾਹਵਾ ਕੁਦਰਤ ਤੇਰੀ ਮੇਰੇ ਪਰਵਰਦਿਗਾਰਾ, ਬੇਐਬ ਤੇਰੀ ਖ਼ੁਦਾਈਆ। ਤੇਰੇ ਭਗਤਾਂ ਵੇਖਿਆ ਕਰਿਆ ਦੀਦਾਰਾ, ਦ੍ਰਿਸ਼ਟ ਇਸ਼ਟ ਨਾਲ ਮਿਲਾਈਆ। ਤੂੰ ਢਾਡੀ ਬਣ ਬਣ ਗਾਵੇਂ ਵਾਰਾਂ, ਜੁਗ ਜੁਗ ਆਪਣੀ ਸਿਫ਼ਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਚ ਮੁਨਾਰਾ ਇਕੋ ਇਕ ਵਖਾਈਆ। ਸਚ ਮੁਨਾਰਾ ਇਕੋ ਰਹਿਣਾ, ਏਕਾ ਏਕ ਸੁਹਾਈਆ। ਹਰਿ ਕਾ ਮੰਨਣਾ ਸਭ ਨੇ ਕਹਿਣਾ, ਭੁੱਲ ਕੋਇ ਨਾ ਜਾਈਆ। ਬ੍ਰਹਿਮੰਡ ਖੰਡ ਸਰਬ ਢਹਿਣਾ, ਖ਼ਾਕੀ ਖ਼ਾਕ ਉਡਾਈਆ। ਅੰਤ ਭਗਤ ਭਗਵੰਤ ਇਕੱਠੇ ਹੋ ਕੇ ਬਹਿਣਾ, ਵੱਜੇ ਸਦਾ ਵਧਾਈਆ। ਏਥੇ ਓਥੇ ਓਥੇ ਏਥੇ ਇਕ ਦੂਜੇ ਦੇ ਦਰਸਨ ਕਰਨੇ ਨੈਣਾ, ਨੇਤਰ ਨੇਤਰ ਨਾਲ ਮਿਲਾਈਆ। ਇਹ ਹਰਿ ਸੰਗਤ ਬਣੀ ਭਾਈ ਭੈਣਾ, ਪੁਰਖ ਅਬਿਨਾਸ਼ੀ ਮੇਲ ਮਿਲਾਈਆ। ਚਾਰ ਵਰਨ ਦਾ ਚੁਕਿਆ ਲਹਿਣਾ ਦੇਣਾ, ਊਚ ਨੀਚ ਨਾ ਕੋਇ ਰਖਾਈਆ। ਪਾਓ ਨੇਤਰ ਨਾਮ ਸਾਚਾ ਗਹਿਣਾ, ਤਨ ਬਸਤਰ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਵਾਹ ਭਗਤ ਤੂੰ ਵੱਡਾ ਵਡ, ਹਰਿ ਵੱਡਾ ਆਪ ਵਡਿਆਇੰਦਾ। ਜਿਸ ਸਚਖੰਡ ਦੁਆਰਿਉਂ ਲਿਆਂਦਾ ਕੱਢ, ਆਪਣੀ ਸੇਵਾ ਲਾਇੰਦਾ। ਜਿਸ ਆਦਿ ਬਣਾਈ ਆਪਣੀ ਯੱਦ, ਸੋ ਅੰਤਮ ਬੰਸ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਭਗਤ ਦੁਆਰੇ ਆਪ ਬਹਾਇੰਦਾ। ਭਗਤ ਦੁਆਰੇ ਭਗਤ ਬਹਿਣ, ਹਰਿ ਹਰਿ ਖੇਲ ਕਰਾਇਆ। ਇਕ ਦੂਜੇ ਨੂੰ ਉਠ ਉਠ ਕਹਿਣ, ਹਰਿ ਕਾ ਭੇਵ ਕਿਸੇ ਨਾ ਪਾਇਆ। ਕੀ ਪਤਾ ਕੀ ਦੇਵੇ ਦੇਣ, ਦੇਵਣਹਾਰ ਇਕੋ ਆਇਆ। ਸਾਡੀ ਇਕੋ ਭਗਤੀ ਦਰਸਨ ਕੀਤਾ ਨੈਣ, ਪੂਜਾ ਪਾਠ ਨਾ ਕੋਇ ਵਖਾਇਆ। ਧੰਨ ਭਾਗ ਪ੍ਰਭ ਆਇਆ ਲੈਣ, ਆਪਣੀ ਡੋਲੀ ਲਏ ਬਹਾਇਆ। ਗੁਰਮੁਖ ਤੈਨੂੰ ਕੋਈ ਨਾ ਪਾਵੇ ਵੈਣ, ਤੇਰੇ ਸੀਸ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰੇ ਭਗਤ ਸੁਹਾਇਆ। ਵਾਹ ਭਗਤ ਤੇਰਾ ਵਡ ਬਲ, ਬਲ ਬਾਵਨ ਮਿਲੀ ਵਡਿਆਈਆ। ਜਿਸ ਨੂੰ ਛਲਿਆ ਕਰਕੇ ਛਲ, ਸੋ ਅਛਲ ਅਛੱਲ ਬਣ ਕੇ ਆਇਆ ਪਾਂਧੀ ਰਾਹੀਆ। ਜਿਸ ਦੀ ਆਦਿ ਜੁਗਾਦਿ ਜੁਗ ਜੁਗ ਸੁਣਦੇ ਰਹੇ ਗੱਲ, ਸੋ ਗਲਵਕੜੀ ਰਿਹਾ ਪਾਈਆ। ਜਿਸ ਦਾ ਸਵਾਲ ਕਿਸੇ ਕੋਲੋਂ ਨਾ ਹੋਇਆ ਹੱਲ, ਸੋ ਗੁਰਮੁਖਾਂ ਹੱਲ ਸਵਾਲ ਕਰਾਈਆ। ਜਿਸ ਦੇ ਅੰਦਰ ਬਿਨ ਨਾਨਕ ਨਾ ਕੋਈ ਗਿਆ ਰਲ, ਸੋ ਗੁਰਮੁਖਾਂ ਅੰਦਰ ਰਲ ਰਲ ਆਪਣੀ ਖ਼ੁਸ਼ੀ ਮਨਾਈਆ। ਜਿਸ ਦਾ ਪੀਰ ਪੈਗ਼ੰਬਰ ਲੱਭਦੇ ਗਏ ਫਲ, ਸੋ ਗ਼ਰੀਬ ਨਿਮਾਣਿਆਂ ਘਰ ਘਰ ਆ ਫਲ ਖੁਵਾਈਆ। ਜਿਸ ਦੇ ਕੋਲੋਂ ਮੰਗਦੇ ਗਏ ਬਲ, ਸੋ ਬਲ ਧਾਰੀ ਗੁਰਮੁਖਾਂ ਦੇਵੇ ਮਾਣ ਵਡਿਆਈਆ। ਜਿਸ ਨੂੰ ਕਹਿੰਦੇ ਰਮਿਆ ਜਲ ਥਲ, ਸੋ ਗੁਰਮੁਖਾਂ ਅੰਦਰ ਡੇਰਾ ਲਾਈਆ। ਕਲਜੁਗ ਅੰਤਮ ਨਿਰਧਨਾਂ ਹੋਇਆ ਵਲ, ਨਿਰੰਕਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਦਇਆ ਕਮਾਈਆ। ਦਇਆ ਕਮਾਏ ਦੀਨ ਹਰਿ ਦਾਤਾ, ਭਗਤ ਮਾਣ ਵਡਿਆਈਆ। ਅੰਤਮ ਆ ਕੇ ਪੁਛੇ ਵਾਤਾ, ਨਿਰਗੁਣ ਫੇਰਾ ਪਾਈਆ। ਇਕੋ ਘਰ ਸੁਣਾਏ ਸਾਚਾ ਸਾਕਾ, ਏਕਾ ਨਾਮ ਵਡਿਆਈਆ। ਅੰਤਮ ਪੜਦਾ ਹਰਿ ਜੂ ਢਾਕਾ, ਸਿਰ ਆਪਣਾ ਹੱਥ ਰਖਾਈਆ। ਉਤੇ ਚੜ੍ਹ ਕੇ ਬਣਿਆ ਰਹੇ ਰਾਖਾ, ਦਿਵਸ ਰੈਣ ਸੇਵ ਕਮਾਈਆ। ਏਥੇ ਓਥੇ ਗਾਵੇ ਗਾਥਾ, ਜਨ ਭਗਤਾਂ ਰਿਹਾ ਸਲਾਹੀਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਸਭ ਤੋਂ ਟਿਕਾਉਂਦਾ ਰਿਹਾ ਮਾਥਾ, ਕਲਜੁਗ ਅੰਤਮ ਆਪਣਾ ਸੀਸ ਭਗਤਾਂ ਅੱਗੇ ਝੁਕਾਈਆ। ਮੇਲ ਮਿਲਾਇਆ ਪਿਤਾ ਪਿਤ ਮਾਤਾ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਕਲਜੁਗ ਮਿਟੀ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਜਿਸ ਅੰਮ੍ਰਿਤ ਪਿਆਇਆ ਫੜ ਕੇ ਬਾਟਾ, ਸੋ ਵੇਖੇ ਚਾਈਂ ਚਾਈਂਆ। ਚਾਰੋਂ ਕੁੰਟ ਪਿਆ ਘਾਟਾ, ਏਕਾ ਰੂਪ ਨਜ਼ਰ ਕਿਸੇ ਨਾ ਆਈਆ। ਬਾਲੂ ਰੇਤ ਅੰਦਰ ਰਲਿਆ ਆਟਾ, ਨਾ ਕੋਈ ਸਕੇ ਬਾਹਰ ਕਢਾਈਆ। ਅੰਤਮ ਰਾਏ ਧਰਮ ਤੋਂ ਖੁਲ੍ਹਾਵੇ ਖਾਤਾ, ਆਪਣਾ ਹੁਕਮ ਸੁਣਾਈਆ। ਗੁਰ ਅਵਤਾਰ ਕਰਨ ਬਾਤਾਂ, ਇਕ ਦੂਜੇ ਹਾਲ ਸੁਣਾਈਆ। ਅਸੀਂ ਦੀਨ ਮਜ਼੍ਹਬ ਦੇ ਦੇ ਆਏ ਦਾਤਾਂ, ਜਗਤ ਵੰਡ ਵੰਡਾਈਆ। ਅੰਤ ਤੋੜਣ ਆਇਆ ਨਾਤਾ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਮਿਲੀ ਵਡਿਆਈਆ। ਹਰਿ ਭਗਤ ਤੇਰਾ ਪੂਜਾ ਪਾਠ, ਹਰਿ ਜੂ ਇਕ ਬਣਾਇਆ। ਆਪੇ ਜਪੇ ਦਿਵਸ ਰਾਤ, ਆਪਣੀ ਸੇਵ ਕਮਾਇਆ। ਤੁਸੀਂ ਸੌਣਾ ਬਣ ਇਕਾਂਤ, ਡਰ ਭੌ ਨਾ ਕੋਇ ਜਣਾਇਆ। ਦਰਸ ਦਿਖਾਏ ਬਿਧ ਬਿਧ ਭਾਂਤ, ਰੂਪ ਅਨੂਪ ਆਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਇਆ। ਸਾਚਾ ਮੰਦਰ ਗਿਆ ਸਜ, ਹਰਿ ਸੱਜਣ ਆਪ ਸੁਹਾਇਆ। ਛੱਬੀ ਪੋਹ ਪੜਦਾ ਕਜ, ਜਨ ਭਗਤਾਂ ਦਇਆ ਕਮਾਇਆ। ਨਿਰਗੁਣ ਵਿਚੋਂ ਗਿਆ ਵੱਜ, ਦੂਜਾ ਡੰਕਾ ਨਾਮ ਲਗਾਇਆ। ਗੁਰਮੁਖਾਂ ਕਰਾਇਆ ਇਕੋ ਹਜ, ਮੱਕਾ ਕਾਅਬਾ ਡੇਰਾ ਢਾਇਆ। ਮੁਹੰਮਦ ਦਰ ਦੁਆਰੇ ਸੱਦ, ਭਗਤਾਂ ਚਰਨੀ ਰਿਹਾ ਪਵਾਇਆ। ਅੰਤਮ ਕੀਤਾ ਅੱਡ, ਪਿਛੇ ਦਿਤਾ ਭੁਵਾਇਆ। ਕਰਿਆ ਖੇਲ ਪੁਰਖ ਸਮਰਥ, ਵੇਦ ਕਿਤਾਬ ਭੇਵ ਨਾ ਆਇਆ। ਜਾ ਕੇ ਅੱਲਾ ਰਾਣੀ ਰਿਹਾ ਦੱਸ, ਨੇਤਰ ਨੈਣਾਂ ਨੀਰ ਵਹਾਇਆ। ਮੇਰਾ ਕੋਈ ਨਾ ਚਲਿਆ ਵਸ, ਖਾਲੀ ਹੱਥ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਸਾਚਾ ਮੰਦਰ ਇਕ ਬਣਾਇਆ। ਹਰਿ ਕਾ ਮੰਦਰ ਡਿਠਾ ਅਪਾਰਾ, ਮੁਹੰਮਦ ਦਏ ਦੁਹਾਈਆ। ਉਪਰ ਓਥੇ ਚਲੇ ਨਾ ਕੋਈ ਚਾਰਾ, ਹਰਿਜਨ ਬੈਠੇ ਡੇਰਾ ਲਾਈਆ। ਜਿਨ੍ਹਾਂ ਮਿਲਿਆ ਮੀਤ ਮੁਰਾਰਾ, ਸਿਰ ਬੈਠਾ ਹੱਥ ਟਿਕਾਈਆ। ਮੈਂ ਚੌਦਾਂ ਸਦੀਆਂ ਰਿਹਾ ਕੁਵਾਰਾ, ਮੇਰੀ ਸਾਰ ਕਿਸੇ ਨਾ ਪਾਈਆ। ਨਾਤਾ ਛੱਡ ਗਏ ਚਾਰ ਯਾਰਾ, ਵਿਚ ਭਗਤਾਂ ਬੈਠੇ ਡੇਰਾ ਲਾਈਆ। ਮੇਰੀ ਕੋਈ ਨਾ ਸੁਣੇ ਪੁਕਾਰਾ, ਦਰੋਹੀ ਖ਼ੁਦਾ ਦੀ ਪਈ ਦੁਹਾਈਆ। ਮੇਰਾ ਨਜ਼ਰ ਨਾ ਆਏ ਪਰਵਰਦਿਗਾਰਾ, ਮੇਰੀ ਚੋਟੀ ਰਿਹਾ ਮੁਨਾਈਆ। ਮੇਰਾ ਮਕਬਰਾ ਕਰੇ ਹਾਹਾਕਾਰਾ, ਕੰਨੀ ਤਨ ਨਾ ਕੋਇ ਦਸਾਈਆ। ਅਲਫ਼ ਯੇ ਵਕ਼ਤ ਵਿਚਾਰਾ, ਮੇਰੀ ਖਤਮ ਹੋਈ ਪੜ੍ਹਾਈਆ। ਕਾਤਬ ਬਣ ਬਣ ਬਣਿਆ ਲਿਖਾਰਾ, ਲਿਖ ਲਿਖ ਆਇਤ ਸ਼ਰਾਇਤ ਸੁਣਾਈਆ। ਅੰਤਮ ਹਰਿ ਜੂ ਵਰਕਾ ਪਾੜਾ, ਲੇਖਾ ਰਿਹਾ ਮੁਕਾਈਆ। ਬਣਕੇ ਆਇਆ ਸੱਚਾ ਲਾੜਾ, ਬੇਐਬ ਸੱਚਾ ਮਾਹੀਆ। ਲੁੱਟੀ ਜਾਏ ਦਿਨ ਦਿਹਾੜਾ, ਨਾ ਸਕੇ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਮਿਲਿਆ ਮਾਣ ਹਰਿ ਦੁਆਰ, ਦੁਆਰਕਾ ਵਾਸੀ ਚਰਨੀ ਸੀਸ ਝੁਕਾਇੰਦਾ। ਚਲ ਕੇ ਆਏ ਘਨਈਆ ਲਾਲ, ਕ੍ਰਿਸ਼ਨ ਕ੍ਰਿਸ਼ਨ ਫੇਰਾ ਪਾਇੰਦਾ। ਰਾਮ ਦੋਏ ਜੋੜ ਕਰੇ ਪਰਨਾਮ, ਨੈਣ ਚਰਨਾਂ ਨਾਲ ਰਗੜਾਇੰਦਾ। ਈਸਾ ਮੂਸਾ ਦਰ ਦੁਆਰੇ ਕਰਨ ਸਲਾਮ, ਸਯਦਾ ਹਰਿ ਜੂ ਇਕ ਵਖਾਇੰਦਾ। ਮੁਹੰਮਦ ਜਨ ਭਗਤਾਂ ਕਰੇ ਪਹਿਚਾਨ, ਪੁਰਖ ਅਬਿਨਾਸ਼ੀ ਰਾਹ ਵਖਾਇੰਦਾ। ਦਰ ਆ ਕੇ ਮੰਗੇ ਦਾਨ, ਖਾਲੀ ਝੋਲੀ ਅੱਗੇ ਡਾਹਿੰਦਾ। ਅੱਗੇ ਚਾਰ ਬੈਠੇ ਜਵਾਨ, ਜਿਨ੍ਹਾਂ ਵੇਖ ਨੈਣ ਸ਼ਰਮਾਇੰਦਾ। ਅਜੀਤ ਸਿੰਘ ਵਡ ਬਲਵਾਨ, ਮੁਹੰਮਦ ਦਾੜ੍ਹੀ ਅਧ ਵਿਚ ਰਖਾਇੰਦਾ। ਨਾ ਹਿੰਦੂ ਨਾ ਮੁਸਲਮਾਨ, ਸਿੱਖ ਰੂਪ ਨਾ ਕੋਇ ਰਖਾਇੰਦਾ। ਮੇਰਾ ਸਾਂਝੇ ਯਾਰ ਨਾਲ ਇਮਾਨ, ਸ਼ਰੀਅਤ ਵਿਚ ਕਦੇ ਨਾ ਆਇੰਦਾ। ਚਾਰੋਂ ਕੁੰਟ ਦਿਸੇ ਬੇਈਮਾਨ, ਬੇਪਰਵਾਹ ਪੜਦਾ ਪਾਇੰਦਾ। ਅੱਗੇ ਸਵਰਨ ਸਿੰਘ ਦੱਸੇ ਮਕਾਨ, ਤੀਰ ਤੰਬਰ ਨਾ ਕੋਇ ਰਖਾਇੰਦਾ। ਸਮਲਾ ਸੱਥਰ ਦਿਸੇ ਨਾ ਕੋਈ ਮਿਆਨ, ਖੰਜਰ ਕੋਈ ਨਾ ਬਾਹਰ ਚਮਕਾਇੰਦਾ। ਗੋਬਿੰਦ ਦਿਤਾ ਇਕ ਗਿਆਨ, ਪੁਰਖ ਅਕਾਲ ਮਨਾਇੰਦਾ। ਮੁਹੰਮਦ ਤੇਰਾ ਛੱਡਿਆ ਈਮਾਨ, ਈਮਾਨਾ ਵਾਲਾ ਨਜ਼ਰੀ ਆਇੰਦਾ। ਜਿਸ ਨੂੰ ਝੁਕ ਕੇ ਇਕ ਵਾਰ ਕਰੀ ਸਲਾਮ, ਸੋ ਸਹੀ ਸਲਾਮਤ ਆਪਣੀ ਗੋਦ ਬਹਾਇੰਦਾ। ਘਰ ਆ ਕੇ ਦੇਵੇ ਪੈਗ਼ਾਮ, ਸੁੱਤਿਆਂ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਨਰਾਇਣ ਸਿੰਘ ਨਾ ਖੋਲ੍ਹਿਆ ਨੈਣ, ਅੱਖ ਨਾਲ ਨਾ ਅੱਖ ਮਿਲਾਈਆ। ਜਿਸ ਦਾ ਗੋਬਿੰਦ ਬਣਿਆ ਸਾਕ ਸੱਜਣ ਸੈਣ, ਸੀਸ ਸੀਸ ਨਾਲ ਵਟਾਈਆ। ਅੰਤਮ ਆਇਆ ਲਹਿਣਾ ਦੇਣਾ ਦੇਣ, ਨਿਰਗੁਣ ਰੂਪ ਧਰਾਈਆ। ਮੁਹੰਮਦ ਏਥੇ ਕੀ ਆਇਆ ਲੈਣ, ਅੱਗੋਂ ਬੋਲ ਰਿਹਾ ਸੁਣਾਈਆ। ਜਿਸ ਪੀਰ ਪੈਗ਼ੰਬਰ ਸਾਰੇ ਸਾਚਾ ਮੁਰਸ਼ਦ ਕਹਿਣ, ਸੋ ਮੁਰਸ਼ਦ ਮੁਰੀਦਾਂ ਹਾਲ ਰਿਹਾ ਸੁਣਾਈਆ। ਜਾ ਮਿਲ ਆਪਣੀ ਅੱਲਾ ਰਾਣੀ ਡਾਇਣ, ਜੋ ਤੈਨੂੰ ਰਹੀ ਖਾਈਆ। ਸਾਡੀ ਸੰਗਤ ਜੁੜੀ ਭਾਈ ਭੈਣ, ਨਾ ਸਕੇ ਨਾਤਾ ਤੁੜਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਦੂਰ ਸ਼ਰਮਾਇਨ, ਪੁਰਖ ਅਬਿਨਾਸ਼ੀ ਰਿਹਾ ਡਰਾਈਆ। ਅਸੀਂ ਛੱਡ ਦਿਤੇ ਸਾਕ ਸੱਜਣ ਸੈਣ, ਨਾਤਾ ਤੁਟਾ ਸਰਬ ਲੋਕਾਈਆ। ਪੜ੍ਹਾਈ ਛੱਡੀ ਐਨ ਗੈਨ, ਏਕਾ ਅਲਫ਼ ਆਪਣਾ ਹੱਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਚਬੂਤਰੇ ਬੈਠਾ ਆਸਣ ਲਾਈਆ। ਚਬੂਤਰੇ ਬੈਠਾ ਹਰਿ ਜੀ ਚੜ੍ਹ, ਏਕਾ ਚੌਕੜੀ ਲਈ ਲਗਾਈਆ। ਫੇਰ ਅੱਗੇ ਦਾ ਹਾਲ ਸੁਣਾਇਆ ਮੇਰੀ ਕਟਾਰ ਨਾ ਆਵੇ ਕਿਸੇ ਕੰਮ, ਮੇਰੀ ਸ਼ਮਸ਼ੀਰ ਦਏ ਦੁਹਾਈਆ। ਮੇਰੀ ਚਮੜੀ ਤੇਰੇ ਬਾਂਝੋਂ ਗਈ ਸੜ, ਮੁਹੰਮਦ ਕਾਅਬਾ ਗਿਆ ਮੈਂ ਅਧਵਿਚਕਾਰ ਬੈਠਾ ਆਰ ਮੈਨੂੰ ਪਾਰ ਨਾ ਕੋਇ ਲੰਘਾਈਆ। ਪੁਛ ਪੁਛ ਕੇ ਆਇਆ ਤੇਰਾ ਦਰ, ਲੋਕਲਾਜ ਗਵਾਈਆ। ਪਾਰਬ੍ਰਹਮ ਪ੍ਰਭ ਕਿਰਪਾ ਕਰ, ਮੇਰੇ ਖ਼ਲਕ ਖ਼ੁਦਾਈਆ। ਤੱਕ ਖਲਕ ਮੈਂ ਰਿਹਾ ਡਰ, ਮੇਰੀ ਸ਼ਖਸ਼ੀਅਤ ਨਾ ਕੋਇ ਵਡਿਆਈਆ। ਮੇਰੀ ਹੈਸੀਅਤ ਗਈ ਹਰ, ਤੇਰੀ ਅਸਲੀਅਤ ਨਜ਼ਰ ਨਾ ਆਈਆ। ਤੂੰ ਨੂਰ ਨੁਰਾਨਾ ਨੂਰ ਧਰ, ਲੋਕਮਾਤ ਫੇਰਾ ਪਾਈਆ। ਭਗਤਾਂ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਈਆ। ਤੋਬਾ ਤੋਬਾ ਤੋਬਾ ਕਿਸ ਬਿਧ ਲਈਏ ਫੜ, ਤੇਰਾ ਰੂਪ ਰੰਗ ਨਜ਼ਰ ਕੋਇ ਨਾ ਆਈਆ। ਝੁਕ ਝੁਕ ਸਯਦਾ ਕਰੀਏ ਦਰ, ਬੇਦਰਦ ਦਰਦ ਲਿਤਾ ਵੰਡਾਈਆ। ਮੂੰਹ ਦੇ ਭਾਰ ਡਿਗਿਆਂ ਲੈਣਾ ਫੜ, ਤੂੰ ਬਖ਼ਸ਼ਣਹਾਰ ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਏਕਾ ਹਾਲ ਸੁਣਾਈਆ। ਤੇਰਾ ਵਿਖਾਵਾ ਇਕੋ ਯਾਰ, ਜਿਸ ਨਾਲ ਤੇਰੀ ਚਤੁਰਾਈਆ। ਤਿਸ ਕਲਮੇ ਕਰ ਪਿਆਰ, ਜੋ ਕਲਮਾ ਅਮਾਮ ਅਖਵਾਈਆ। ਤੂੰ ਬਣ ਸਾਢਨੀ ਅਸਵਾਰ, ਦਲਾਲ ਸਾਚੇ ਦਏ ਚੜ੍ਹਾਈਆ। ਮੁੱਲ ਪਾਵੇ ਆਪ ਨਿਰੰਕਾਰ, ਕੀਮਤ ਦਏ ਚੁਕਾਈਆ। ਚਲ ਕੇ ਔਣਾ ਦੂਜੀ ਵਾਰ, ਪਹਿਲੀ ਚੇਤ ਦਿਵਸ ਸੁਣਾਈਆ। ਫਿਰ ਪਾਏ ਸਭ ਦੀ ਸਾਰ, ਬੇਖ਼ਬਰ ਰਹਿਣ ਕੋਇ ਨਾ ਪਾਈਆ। ਬੇਸਬਰ ਪਿਆਲਾ ਠੋਕਰ ਦੇਵੇ ਮਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਵਾਹਵਾ ਗੁਰਸਿਖ ਤੇਰਾ ਜਾਮਾ ਜਨਮ ਜਨਮ ਵਿਚ ਆਇਆ। ó ó ó ó ó
