Granth 11 Likhat 162: 21 Chet 2019 Bikarmi Mahinder Singh de Greh Garhi Lagri Jila Karnal

੨੧ ਚੇਤ ੨੦੧੯ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਗੜ੍ਹੀ ਲਾਗਰੀ ਜ਼ਿਲਾ ਕਰਨਾਲ

ਸਚਖੰਡ ਹਰਿ ਸਚ ਵਸਨੀਕ, ਸੋ ਪੁਰਖ ਨਿਰੰਜਣ ਡੇਰਾ ਲਾਇੰਦਾ। ਮਹਿਬਾਨ ਬੀਦੋ ਇਕ ਤੌਫ਼ੀਕ, ਮਿਹਰਵਾਨ ਖੇਲ ਕਰਾਇੰਦਾ। ਆਦਿ ਪੁਰਖ ਲਾਸ਼ਰੀਕ, ਬੇਐਬ ਪਰਵਰਦਿਗਾਰ ਨਾਉਂ ਧਰਾਇੰਦਾ। ਆਦਿ ਜੁਗਾਦਿ ਵਸਣਹਾਰਾ ਮੁਰਸ਼ਦ ਮੁਰੀਦ, ਨਜ਼ਦੀਕ ਦੂਰ ਨੇੜ ਨਾ ਕੋਇ ਰਖਾਇੰਦਾ। ਚੌਦਾਂ ਤਬਕ ਦੋ ਜਹਾਨ ਲੋਕ ਚੌਦਾਂ ਮਿਟਾਏ ਤਾਰੀਕ, ਪਰਕਾਸ਼ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਆਪਣਾ ਆਸਣ ਲਾਇੰਦਾ। ਸਚਖੰਡ ਦੁਆਰਾ ਮੁਕਾਮੇ ਹੱਕ, ਇਕ ਇਕੱਲਾ ਬੇਪਰਵਾਹੀਆ। ਨੂਰ ਇਲਾਹੀ ਪੁਰਖ ਸਮਰਥ, ਸਮਰਥ ਵਡੀ ਵਡਿਆਈਆ। ਏਕਾ ਨਾਅਰਾ ਬੋਲ ਅਲੱਖ, ਹੂ ਹੂ ਆਪਣਾ ਨਾਉਂ ਸਮਝਾਈਆ। ਮਹੱਲ ਅਟੱਲ ਆਪੇ ਵਸ, ਸਚ ਮਹਿਰਾਬ ਕਰੇ ਰੁਸ਼ਨਾਈਆ। ਜੁਗ ਜੁਗ ਮਾਰਗ ਮਾਤ ਦੱਸ, ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਪੜ੍ਹਾਈਆ । ਬ੍ਰਹਿਮੰਡ ਖੰਡ ਪੁਰੀਆਂ ਲੋਆਂ ਵੇਖੇ ਨੱਸ ਨੱਸ, ਜ਼ਿਮੀਂ ਅਸਮਾਨ ਫੇਰਾ ਪਾਈਆ। ਭਗਤ ਭਗਵੰਤ ਅੰਤਰ ਵਸ, ਮੁਰੀਦ ਮੁਰਸ਼ਦ ਲਏ ਮਿਲਾਈਆ। ਤੀਰ ਅਣਿਆਲਾ ਮਾਰੇ ਕਸ, ਨਾਮ ਨਿਧਾਨਾ ਇਕ ਰਖਾਈਆ। ਜੁਗ ਚੌਕੜੀ ਸੁਣਾਏ ਆਪਣਾ ਜਸ, ਜਸ ਵੇਦ ਪੁਰਾਨ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਆਪਣਾ ਖੇਲ ਆਪਣੇ ਹੱਥ ਰਖਾਈਆ। ਸਾਚਾ ਖੇਲ ਪੁਰਖ ਅਥਾਹ, ਏਕੰਕਾਰਾ ਆਪਣੇ ਹੱਥ ਰਖਾਇੰਦਾ। ਬੇਐਬ ਬਣ ਮਲਾਹ, ਬੇਪਰਵਾਹੀ ਰੂਪ ਧਰਾਇੰਦਾ। ਸਿਫ਼ਤੀ ਸਿਫ਼ਤ ਸਿਫ਼ਤ ਸਲਾਹ, ਸਾਚੀ ਸਿਖਿਆ ਇਕ ਵਖਾਇੰਦਾ। ਨਵ ਨੌਂ ਚਾਰ ਫੇਰਾ ਪਾ, ਸਤਿ ਸਤਿ ਆਪਣਾ ਰੰਗ ਵਖਾਇੰਦਾ। ਪੰਜ ਤਿੰਨ ਜੋੜ ਜੁੜਾ, ਅਠ ਤੱਤ ਵੰਡ ਵੰਡਾਇੰਦਾ। ਬੰਕ ਦੁਆਰਾ ਇਕ ਸੁਹਾ, ਘਰ ਸਿੰਘਾਸਣ ਸੋਭਾ ਪਾਇੰਦਾ। ਨਿਰਗੁਣ ਸਰਗੁਣ ਵੇਸ ਵਟਾ, ਸਰਗੁਣ ਨਿਰਗੁਣ ਆਪਣਾ ਬੰਧਨ ਪਾਇੰਦਾ। ਨਾਮ ਮਰਦੰਗ ਇਕ ਵੱਜਾ, ਅਨਹਦ ਨਾਦੀ ਨਾਦ ਅਲਾਇੰਦਾ। ਸਰ ਸਰੋਵਰ ਇਕ ਪਰਗਟਾ, ਤੀਰਥ ਤਟ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪਣਾ ਖੇਲ ਕਰਾਇੰਦਾ। ਤੀਰਥ ਤਟ ਸਚ ਕਿਨਾਰਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਮੰਦਰ ਮਸਜਦ ਸ਼ਿਵਦਵਾਲਾ ਮੱਠ ਦਏ ਸਮਝਾਈਆ। ਕਾਇਆ ਅੰਦਰ ਖੋਲ੍ਹ ਕਿਵਾੜਾ, ਘਰ ਘਰ ਵਿਚ ਦਏ ਵਖਾਈਆ। ਦੀਆ ਬਾਤੀ ਇਕ ਉਜਿਆਰਾ, ਜੋਤ ਨਿਰੰਜਣ ਨੂਰ ਰੁਸ਼ਨਾਈਆ। ਆਤਮ ਪਰਮਾਤਮ ਕਰੇ ਪਿਆਰਾ, ਘਰ ਮੇਲਾ ਸਹਿਜ ਸੁਭਾਈਆ। ਅਲੱਖ ਅਗੋਚਰ ਅਗੰਮ ਵਜਾਏ ਸੱਚੀ ਸਿਤਾਰਾ, ਨਿਰਗੁਣ ਤੰਦੀ ਤੰਦ ਹਿਲਾਈਆ। ਸਾਚੀ ਸਖੀਆਂ ਮੰਗਲਾਚਾਰਾ, ਘਰ ਸਾਚੇ ਵੱਜੇ ਵਧਾਈਆ। ਨੂਰ ਇਲਾਹੀ ਹੋ ਉਜਿਆਰਾ, ਨੂਰੋ ਨੂਰ ਡਗਮਗਾਈਆ । ਹੱਕ ਹਕ਼ੀਕ਼ਤ ਏਕਾ ਨਾਅਰਾ, ਬਹੱਕ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਆਪਣੀ ਧਾਰ ਚਲਾਈਆ। ਸਚਖੰਡ ਨਿਵਾਸੀ ਸਾਚੀ ਧਾਰ, ਸੋ ਪੁਰਖ ਨਿਰਜੰਣ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰ, ਏਕੰਕਾਰਾ ਨੂਰ ਪਰਗਟਾਇੰਦਾ। ਆਦਿ ਨਿਰੰਜਣ ਵੇਖੇ ਵਿਗਸੇ ਕਰੇ ਵਿਚਾਰ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਠਾਂਡੇ ਦਰਬਾਰ, ਸਚਖੰਡ ਸਾਚੇ ਆਸਣ ਲਾਇੰਦਾ। ਸ੍ਰੀ ਭਗਵਾਨ ਸਤਿ ਸਤਿਵਾਦੀ ਸਤਿ ਹੁਲਾਰ, ਦੋ ਜਹਾਨਾਂ ਆਪ ਰਖਾਇੰਦਾ। ਪਾਰਬ੍ਰਹਮ ਪ੍ਰਭ ਮੀਤ ਮੁਰਾਰ, ਸਗਲਾ ਸੰਗ ਆਪ ਹੋ ਜਾਇੰਦਾ। ਬ੍ਰਹਮ ਬ੍ਰਹਮ ਦਏ ਅਧਾਰ, ਆਤਮ ਪਰਮਾਤਮ ਜੋੜ ਜੁੜਾਇੰਦਾ। ਨਿਰਗੁਣ ਸਰਗੁਣ ਦੇ ਅਧਾਰ, ਸਰਗੁਣ ਨਿਰਗੁਣ ਸੰਗ ਰਖਾਇੰਦਾ। ਜਗਤ ਵਿਚੋਲਾ ਬਣ ਏਕੰਕਾਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਸ਼ਬਦ ਗੁਰ ਗੁਰ ਕਰ ਤਿਆਰ, ਗੁਰ ਕਰਤਾ ਖੇਲ ਕਰਾਇੰਦਾ। ਪੰਜ ਤੱਤ ਕਾਇਆ ਦੇਵੇ ਮਾਣ, ਤੱਤਵ ਤੱਤ ਤੱਤ ਸਮਝਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਵਸਤ ਅਮੋਲਕ ਨਾਮ ਸੱਚਾ ਧਨ ਮਾਲ, ਸਚ ਖਜਾਨੇ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਆਪਣਾ ਰਾਹ ਚਲਾਇੰਦਾ। ਸਚਖੰਡ ਨਿਵਾਸੀ ਰਾਹ ਅਵੱਲਾ, ਜੁਗ ਕਰਤਾ ਆਪ ਚਲਾਈਆ। ਸਰਗੁਣ ਨਿਰਗੁਣ ਫੜਾਏ ਪੱਲਾ, ਪੱਲੂ ਨਜ਼ਰ ਕਿਸੇ ਨਾ ਆਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਲੋਕਮਾਤ ਫੇਰਾ ਪਾਈਆ। ਪਾਵੇ ਸਾਰ ਜਲਾਂ ਥਲਾਂ, ਘਟ ਘਟ ਆਪਣਾ ਆਪ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਜੁਗ ਜੁਗ ਆਪ ਕਰਾਇੰਦਾ। ਨਿਰਗੁਣ ਸਰਗੁਣ ਲਏ ਅਵਤਾਰਾ, ਗੁਰ ਗੁਰ ਵੇਸ ਵਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਵੇਖੇ ਅਖਾੜਾ, ਨੌਂ ਖੰਡ ਪ੍ਰਿਥਮੀ ਪੜਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਜੁਗ ਜੁਗ ਖੇਲ ਪੁਰਖ ਸਮਰਥ, ਨਿਰਗੁਣ ਸਰਗੁਣ ਆਪ ਕਰਾਈਆ। ਬ੍ਰਹਮਾ ਵੇਤਾ ਦੇਵੇ ਵਥ, ਚਾਰ ਵੇਦ ਝੋਲੀ ਪਾਈਆ। ਚਾਰ ਖਾਣੀ ਵੰਡੇ ਹੱਥੋ ਹੱਥ, ਅੰਡਜ ਜੇਰਜ ਉਤਭੁਜ ਸੇਤਜ ਨਾਉਂ ਧਰਾਈਆ। ਚਾਰ ਬਾਣੀ ਬੋਲ ਅਕੱਥ, ਪਰਾਂ ਪਸੰਤੀ ਮਧਮ ਬੈਖਰੀ ਆਪੇ ਗਾਈਆ। ਪੰਜ ਤੱਤ ਕਾਇਆ ਵੇਖੇ ਤੱਤ, ਤੱਤੀ ਰੱਤ, ਰੱਤ ਰੱਤ ਰੰਗਾਈਆ। ਵਸਤ ਅਮੋਲਕ ਮਨ ਬੁਧ ਮਤ, ਹਰਿ ਆਪਣੀ ਅਨਕ ਟਿਕਾਈਆ। ਨਿਰਗੁਣ ਮੇਲਾ ਬ੍ਰਹਮ ਤੱਤ, ਪਾਰਬ੍ਰਹਮ ਆਪਣੀ ਅੰਸ ਸੁਹਾਈਆ। ਕਰੇ ਖੇਲ ਕਮਲਾਪਤ, ਦੂਸਰ ਸੰਗ ਨਾ ਕੋਇ ਰਲਾਈਆ। ਬੋਧ ਅਗਾਧ ਮਹਿਮਾ ਅਕੱਥ, ਬਿਨ ਰਸਨਾ ਜਿਹਵਾ ਗਾਈਆ। ਸਾਚਾ ਮਾਰਗ ਆਪੇ ਦੱਸ, ਨਿਰਗੁਣ ਸਰਗੁਣ ਧੰਦੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਦੇਵੇ ਮਾਣ ਵਡਿਆਈਆ। ਗੁਰ ਕਰਤਾ ਗੁਰ ਕਰਨੇਹਾਰਾ, ਗੁਰ ਸ਼ਬਦੀ ਵਡ ਵਡਿਆਈਆ। ਗੁਰ ਸੇਵਕ ਗੁਰ ਭਿਖਕ ਮੰਗਣ ਮੰਗਣਹਾਰਾ, ਆਦਿ ਜੁਗਾਦਿ ਭੇਵ ਕੋਇ ਨਾ ਪਾਈਆ। ਗੁਰਸਿਖ ਗੁਰ ਗੁਰ ਅਵਤਾਰਾ, ਗੁਰ ਸਮਰਥ ਪੁਰਖ ਨਾਮ ਵਡਿਆਈਆ। ਆਦਿ ਜੁਗਾਦੀ ਇਕ ਅਵਤਾਰਾ, ਗੁਰ ਗੁਰ ਆਪਣਾ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰਾ, ਜੁਗ ਚੌਕੜੀ ਵੇਸ ਵਟਾਈਆ। ਨਵ ਨੌਂ ਚਾਰ ਖੇਲ ਨਿਆਰਾ, ਅਨਭਵ ਆਪਣੀ ਧਾਰ ਰਖਾਈਆ। ਭੇਵ ਨਾ ਜਾਣੇ ਕੋਈ ਪਰਵਰਦਿਗਾਰਾ, ਬੇਅੰਤ ਬੇਅੰਤ ਕਹੇ ਸਰਬ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਯਦਾ ਸੀਸ ਜਗਦੀਸ ਦੋਏ ਜੋੜ ਕਰਨ ਨਿਮਸਕਾਰਾ, ਚਰਨ ਕਵਲ ਧਿਆਨ ਲਗਾਈਆ। ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਤੂੰ ਵਸੇ ਸਚਖੰਡ ਸੱਚੇ ਦੁਆਰਾ, ਤਖ਼ਤ ਨਿਵਾਸੀ ਤਖ਼ਤ ਸੋਭਾ ਪਾਈਆ। ਦਰ ਦਰਵੇਸ਼ ਬਣ ਭਿਖਾਰਾ, ਭਿਖਕ ਝੋਲੀ ਸਰਬ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਈਆ। ਜੁਗ ਜੁਗ ਖੇਲ ਵਿਚ ਸੰਸਾਰ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਗੁਰ ਗੁਰ ਰੂਪ ਲਏ ਅਵਤਾਰ, ਸ਼ਬਦੀ ਸ਼ਬਦ ਡੰਕ ਵਜਾਇੰਦਾ। ਭਗਤ ਭਗਵੰਤ ਲਏ ਉਠਾਲ, ਸਾਚੇ ਸੰਤ ਵੇਖ ਵਖਾਇੰਦਾ। ਗੁਰਮੁਖ ਵੇਖੇ ਆਪਣੇ ਲਾਲ, ਗੁਰਸਿਖ ਸਾਚੀ ਗੋਦ ਸੁਹਾਇੰਦਾ। ਤ੍ਰੈ ਤ੍ਰੈ ਨਾਤਾ ਤੋੜ ਜੰਜਾਲ, ਪੰਚਮ ਪੰਚ ਮੋਹ ਚੁਕਾਇੰਦਾ। ਨਿਰਗੁਣ ਸਰਗੁਣ ਬਣ ਦਲਾਲ, ਜਗਤ ਵਣਜਾਰਾ ਫੇਰੀ ਪਾਇੰਦਾ। ਵੇਖਣਹਾਰਾ ਹੱਕ ਹਲਾਲ, ਹਕ਼ੀਕ਼ਤ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਇੰਦਾ। ਜੁਗ ਚੌਕੜੀ ਵੇਖੇ ਨੈਣ, ਹਰਿ ਜੂ ਨਜ਼ਰ ਕਿਸੇ ਨਾ ਆਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਖਾਣੀ ਬਾਣੀ ਸਾਰੇ ਕਹਿਣ, ਸਚਖੰਡ ਵਸੇ ਸੱਚਾ ਮਾਹੀਆ। ਭਗਤ ਭਗਵੰਤ ਆਦਿ ਜੁਗਾਦਿ ਬਣੇ ਸਾਚਾ ਸਾਕ ਸੱਜਣ ਸੈਣ, ਸਗਲਾ ਸੰਗ ਆਪ ਅਖਵਾਈਆ। ਕਬੀਰ ਜੁਲਾਹਾ ਕਹੇ ਪਾਰਬ੍ਰਹਮ ਪਤਿਪਰਮੇਸ਼ਵਰ ਹਰਿਜਨ ਸਾਚੇ ਆਵੇ ਲੈਣ, ਰੂਪ ਅਨੂਪ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਅਵੱਲੜਾ, ਕਰੇ ਕਰਾਏ ਕਰਨੇਹਾਰ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੜਾਇਆ ਪਲੜਾ, ਸੇਵਾ ਲਾ ਗੁਰ ਅਵਤਾਰ। ਪੀਰ ਪੈਗ਼ੰਬਰ ਸਚ ਸੰਦੇਸ ਏਕਾ ਘਲੜਾ, ਧੁਰ ਦੀ ਬਾਣੀ ਧੁਰ ਦੀ ਧਾਰ। ਘਟ ਘਟ ਅੰਦਰ ਆਪੇ ਰਲੜਾ, ਕਰੇ ਖੇਲ ਗੁਪਤ ਜ਼ਾਹਰ। ਸਚ ਸਿੰਘਾਸਣ ਏਕਾ ਮਲੜਾ, ਆਤਮ ਸੇਜਾ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਜੁਗਾ ਜੁਗੰਤ ਕਰੇ ਕਰਾਏ ਸਾਚੀ ਕਾਰ। ਸਾਚੀ ਕਾਰ ਅੰਤਮ ਕਲ, ਹਰਿ ਜੂ ਆਪਣੇ ਹੱਥ ਰਖਾਇੰਦਾ। ਨਿਰਗੁਣ ਰੂਪ ਅਛਲ ਅਛੱਲ, ਭੇਵ ਕੋਇ ਨਾ ਪਾਇੰਦਾ। ਉਚ ਮਹੱਲੇ ਬੈਠਾ ਚੜ੍ਹ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਲਏ ਫੜ, ਏਕਾ ਡੋਰੀ ਨਾਮ ਬੰਧਾਇੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸਚਖੰਡ ਨਿਵਾਸੀ ਸੱਦੇ ਆਪਣੇ ਘਰ, ਘਰ ਸਾਚਾ ਅੰਤ ਵਖਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਖੇਲ ਰਿਹਾ ਕਰ, ਦੋ ਜਹਾਨਾਂ ਫੇਰਾ ਪਾਇੰਦਾ। ਨਵ ਖੰਡ ਜੀਵ ਜੰਤ ਸਾਧ ਸੰਤ ਆਪਣਾ ਲੇਖਾ ਗਿਆ ਹਰ, ਹਰਿ ਕਾ ਭੇਵ ਕੋਇ ਨਾ ਆਇੰਦਾ, ਤ੍ਰੈਗੁਣ ਅਗਨੀ ਰਹੇ ਸੜ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁੁਕਮ ਆਪ ਵਰਤਾਇੰਦਾ। ਸਾਚਾ ਹੁਕਮ ਧੁਰ ਫ਼ਰਮਾਣ, ਹਰਿ ਵੱਡਾ ਵਡ ਵਡਿਆਈਆ। ਕਲਜੁਗ ਅੰਤਮ ਖੇਲ ਕਰੇ ਮਹਾਨ, ਮਹਿਮਾ ਗਣਤ ਗਣੀ ਨਾ ਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਿਖ ਲਿਖ ਦੇ ਕੇ ਗਏ ਬਿਆਨ, ਆਪਣੀ ਜਾਮਨੀ ਮਾਤ ਭਰਾਈਆ। ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਝੁਲਾਏ ਇਕ ਨਿਸ਼ਾਨ, ਸੱਤਾਂ ਦੀਪਾਂ ਕਰ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਗਵਾਏ ਮਾਣ, ਅਭਿਮਾਨ ਕੋਇ ਰਹਿਣ ਨਾ ਪਾਈਆ। ਏਕਾ ਇਸ਼ਟ ਵਖਾਏ ਸ੍ਰੀ ਭਗਵਾਨ, ਪੁਰਖ ਅਕਾਲ ਬੇਪਰਵਾਹੀਆ। ਏਕਾ ਅੱਖਰ ਦਏ ਗਿਆਨ, ਜਗਤ ਵੱਖਰ ਕਰੇ ਪੜ੍ਹਾਈਆ। ਏਕਾ ਮਾਰੇ ਤੀਰ ਨਿਸ਼ਾਨ, ਅਣਿਆਲਾ ਆਪ ਚਲਾਈਆ। ਏਕਾ ਮੰਦਰ ਇਕ ਮਕਾਨ, ਏਕਾ ਬੰਕ ਦਏ ਸਮਝਾਈਆ। ਏਕਾ ਨਾਦ ਸ਼ਬਦ ਧੁੰਨਕਾਨ, ਏਕ ਰਾਗੀ ਰਾਗ ਅਲਾਈਆ। ਏਕਾ ਅੰਮ੍ਰਿਤ ਆਤਮ ਰਸ ਪੀਣ ਖਾਣ, ਜਗਤ ਤ੍ਰਿਸਨਾ ਦਏ ਬੁਝਾਈਆ। ਏਕਾ ਆਤਮ ਸੇਜਾ ਕਰੇ ਪਰਵਾਨ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਪਰਗਟਾਈਆ। ਸਾਚਾ ਰੂਪ ਸ੍ਰੀ ਭਗਵੰਤ, ਪੁਰਖ ਅਬਿਨਾਸ਼ੀ ਆਪ ਧਰਾਇੰਦਾ। ਗੁਰਮੁਖ ਵੇਖੇ ਸਾਚੇ ਸੰਤ, ਸੰਤ ਸੁਹੇਲੇ ਆਪ ਪਰਗਟਾਇੰਦਾ। ਹਰਿਜਨ ਮੇਲਾ ਨਾਰੀ ਕੰਤ, ਗ੍ਰਹਿ ਮੰਦਰ ਵੇਖ ਵਖਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ। ਮੇਲ ਮਿਲਾਵਾ ਸਾਚੀ ਸੰਗਤ, ਸੰਕਟ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜਗਤ ਬਸੰਤਰ ਆਪ ਬੁਝਾਇੰਦਾ। ਜਗਤ ਬਸੰਤਰ ਪਾਏ ਠੰਡ, ਅਗਨੀ ਅੱਗ ਨਾ ਕੋਇ ਤਪਾਈਆ। ਜਨ ਭਗਤਾਂ ਏਕਾ ਨਾਮ ਦੇਵੇ ਵੰਡ, ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣ ਨੈਣ ਸ਼ਰਮਾਈਆ। ਜੁਗ ਚੌਕੜੀ ਟੁੱਟੀ ਗੰਢ, ਅੰਤਮ ਆਪਣਾ ਬੰਧਨ ਪਾਈਆ। ਗੁਰਮੁਖ ਨੰਗੀ ਨਾ ਹੋਵੇ ਕੰਡ, ਸਮਰਥ ਦਏ ਮਾਣ ਵਡਿਆਈਆ। ਲੱਖ ਚੁਰਾਸੀ ਖੰਡ ਖੰਡ, ਖੜਗ ਖੰਡਾਂ ਇਕ ਚਮਕਾਈਆ। ਜੀਵ ਜੰਤ ਨਾਰ ਦੁਹਾਗਣ ਦਿਸੇ ਰੰਡ, ਹਰਿ ਜੂ ਕੰਤ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖੇ ਆਪ, ਸੋ ਪੁਰਖ ਨਿਰਜੰਣ ਬੇਪਰਵਾਹਿਆ। ਲੱਖ ਚੁਰਾਸੀ ਮਾਈ ਬਾਪ, ਪਿਤਾ ਪੂਤ ਭੇਵ ਚੁਕਾਇਆ। ਜਾਨਣਹਾਰਾ ਪੂਜਾ ਪਾਠ, ਤੀਰਥ ਤਟ ਫੋਲ ਫੋਲਾਇਆ। ਬੈਠਣਹਾਰਾ ਇਕ ਇਕਾਂਤ, ਘਰ ਘਰ ਆਪਣਾ ਫੇਰਾ ਪਾਇਆ। ਕਲਜੁਗ ਵੇਖ ਅੰਧੇਰੀ ਰਾਤ, ਨਿਰਗੁਣ ਆਪਣਾ ਰੂਪ ਧਰਾਇਆ। ਜਨ ਭਗਤਾਂ ਪੁਛੇ ਆਪੇ ਵਾਤ, ਆਪ ਆਪਣਾ ਮੇਲ ਮਿਲਾਇਆ। ਆਤਮ ਪਰਮਾਤਮ ਇਕੋ ਗਾਥ, ਏਕਾ ਮੰਤਰ ਦਏ ਦ੍ਰਿੜਾਇਆ। ਆਪ ਉਤਾਰੇ ਸਾਚੇ ਘਾਟ, ਮੰਝਧਾਰ ਨਾ ਕੋਇ ਰੁੜ੍ਹਾਇਆ। ਖੇਲੇ ਖੇਲ ਬਾਜ਼ੀਗਾਰ ਨਾਟ, ਸਵਾਂਗੀ ਆਪਣਾ ਸਾਂਗ ਵਰਤਾਇਆ। ਸਤਿਜੁਗ ਖੋਲ੍ਹੇ ਸਾਚਾ ਹਾਟ, ਬਣ ਹਟਵਾਣਾ ਹੱਟ ਚਲਾਇਆ। ਗੁਰਮੁਖ ਵਿਰਲਾ ਲਾਹਾ ਲਏ ਖਾਟ, ਕਲਜੁਗ ਜੀਵ ਗੂੜ੍ਹੀ ਨੀਂਦ ਆਪ ਸੁਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਆਪਣਾ ਮਾਰਗ ਆਪੇ ਲਾਇਆ। ਆਪਣਾ ਮਾਰਗ ਸ੍ਰੀ ਭਗਵਾਨ, ਕਲਜੁਗ ਅੰਤ ਦਏ ਜਣਾਈਆ। ਨਾਤਾ ਤੁਟੇ ਜੀਵ ਜਹਾਨ, ਬੰਧਨ ਫੇਰ ਨਾ ਕੋਇ ਬੰਧਾਈਆ। ਲੇਖਾ ਚੁਕੇ ਜੂਠ ਝੂਠ ਪੀਣ ਖਾਣ, ਸਚ ਸੁੱਚ ਦਏ ਵਖਾਈਆ। ਤੀਰਥ ਤਟ ਨਾ ਕੋਇ ਇਸ਼ਨਾਨ, ਆਤਮ ਸਰੋਵਰ ਦਏ ਨੁਹਾਈਆ। ਗ੍ਰਹਿ ਮੰਦਰ ਅੰਦਰ ਇਕ ਧੁਨਕਾਨ, ਧੁਨ ਅਨਾਦੀ ਦਏ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਖਾਣੀ ਬਾਣੀ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਾਣ, ਰਸਨਾ ਜਿਹਵਾ ਤਨ ਹਿਲਾਈਆ। ਸਰਬ ਜੀਆਂ ਦਾ ਇਕ ਭਗਵਾਨ, ਦੂਸਰ ਅਵਰ ਨਾ ਕੋਇ ਵਡਿਆਈਆ। ਨਾਨਕ ਗੋਬਿੰਦ ਲੇਖਾ ਲਿਖ ਲਿਖ ਜੀਵ ਜਹਾਨ, ਜੀਵਣ ਜੁਗਤ ਗਿਆ ਸਮਝਾਈਆ। ਅੰਤਮ ਆਏ ਨਿਹਕਲੰਕ ਬਲੀ ਬਲਵਾਨ, ਬਲ ਆਪਣਾ ਆਪ ਧਰਾਈਆ। ਕੂੜੀ ਕਿਰਿਆ ਮੇਟੇ ਨਿਸ਼ਾਨ, ਸਤਿ ਨਿਸ਼ਾਨਾ ਦਏ ਚੜ੍ਹਾਈਆ। ਚਾਰ ਵਰਨਾਂ ਊਚਾਂ ਨੀਚਾਂ ਰਾਓ ਰੰਕਾਂ ਦੇਵੇ ਇਕ ਗਿਆਨ, ਏਕਾ ਨਾਮ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਆਪਣਾ ਵੇਸ ਆਪ ਧਰਾਈਆ। ਆਪਣਾ ਵੇਸ ਕਰੇ ਕਰਤਾਰ, ਨਿਰਗੁਣ ਨਿਰਗੁਣ ਭੇਵ ਨਾ ਰਾਇਆ। ਕਲਜੁਗ ਆਏ ਅੰਤਮ ਵਾਰ, ਕਲ ਕਲਕੀ ਨਾਉਂ ਰਖਾਇਆ। ਸੰਬਲ ਵਸੇ ਧਾਮ ਨਿਆਰ, ਬੰਕ ਦੁਆਰਾ ਸੋਭਾ ਪਾਇਆ। ਸ਼ਬਦ ਅਨਾਦ ਸੱਚੀ ਧੁੰਨਕਾਰ, ਧੁਰ ਦੀ ਬਾਣੀ ਆਪ ਅਲਾਇਆ । ਨਾਮ ਖੰਡਾ ਤੇਜ ਕਟਾਰ, ਬ੍ਰਹਿਮੰਡਾਂ ਆਪ ਚਮਕਾਇਆ। ਦੋ ਜਹਾਨਾਂ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਅੰਤਮ ਹੋ ਪਰਤੱਖ, ਪ੍ਰਭ ਆਪਣੀ ਖੇਲ ਕਰਾਈਆ। ਸੰਤ ਸੁਹੇਲੇ ਕਰੇ ਵੱਖ, ਗੁਰ ਗੁਰ ਆਪਣੀ ਦਇਆ ਕਮਾਈਆ। ਇਕੋ ਮਾਰਗ ਦੇਵੇ ਦੱਸ, ਏਕਾ ਹਰਿ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸ੍ਰੀ ਭਗਵੰਤ, ਕਲਜੁਗ ਅੰਤ ਆਪ ਜਣਾਇੰਦਾ। ਨਾਤਾ ਤੁਟਾ ਜੀਵ ਜੰਤ, ਜੀਵਣ ਜੁਗਤ ਨਾ ਕੋਇ ਸਮਝਾਇੰਦਾ। ਜਗਤ ਮਾਇਆ ਪਈ ਬੇਅੰਤ, ਬੇਅੰਤ ਨਜ਼ਰ ਕਿਸੇ ਨਾ ਆਇੰਦਾ। ਘਰ ਘਰ ਗੜ੍ਹ ਹਉਮੇ ਹੰਗਤ, ਜੂਠੀ ਝੂਠੀ ਕਿਰਿਆ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨੂਰ ਆਪ ਪਰਗਟਾਇੰਦਾ। ਆਪਣਾ ਨੂਰ ਆਪੇ ਧਰ, ਨੂਰ ਨੁਰਾਨਾ ਵੇਖ ਵਖਾਈਆ। ਗੁਰਮੁਖ ਸੱਜਣ ਲਏ ਵਰ, ਆਪ ਆਪਣਾ ਮੇਲ ਮਿਲਾਈਆ। ਦਰ ਦਰਵੇਸ਼ ਆਏ ਦਰ, ਦਰ ਆਪਣੀ ਅਲੱਖ ਜਗਾਈਆ। ਨਰ ਨਰੇਸ ਲਏ ਫੜ, ਫੜ ਫੜ ਆਪਣਾ ਬੰਧਨ ਪਾਈਆ। ਕਾਇਆ ਬੰਕ ਸਚ ਮਹੱਲੇ ਜਾਏ ਚੜ੍ਹ, ਸਚ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਲੇਖਾ ਸਭ ਦਾ ਲੇਖੇ ਪਾਈਆ।