੩ ਵਿਸਾਖ ੨੦੧੭ ਬਿਕ੍ਰਮੀ ਗੁਰਮੁਖ ਸਿੰਘ ਦੇ ਘਰ ਭਲਾਈ ਪੁਰ ਡੋਗਰਾਂ
ਹਰਿ ਮੂਰਤ ਅਕਾਲ, ਕਾਲ ਰਹਿਤ ਅਖਵਾਈਆ। ਹਰਿ ਮੂਰਤ ਦਿਆਲ, ਦੀਨ ਦਿਆਲ ਵੱਡੀ ਵਡਿਆਈਆ। ਹਰਿ ਮੂਰਤ ਅਕਾਲ, ਅਕਲ ਕਲ ਬੇਪਰਵਾਹੀਆ । ਹਰਿ ਮੂਰਤ ਦਿਆਲ, ਅਗੰਮ ਅਥਾਹ ਬੇਪਰਵਾਹੀਆ। ਹਰਿ ਮੂਰਤ ਅਕਾਲ, ਏਕਾ ਆਪਣਾ ਨਾਉਂ ਉਪਜਾਈਆ। ਹਰਿ ਮੂਰਤ ਦਿਆਲ, ਸਾਚਾ ਡੰਕਾ ਸ਼ਬਦ ਵਜਾਈਆ । ਹਰਿ ਮੂਰਤ ਅਕਾਲ, ਸਚਖੰਡ ਸਾਚੇ ਸੋਭਾ ਪਾਈਆ। ਹਰਿ ਮੂਰਤ ਦਿਆਲ, ਥਿਰ ਘਰ ਸਾਚੇ ਆਸਣ ਲਾਈਆ। ਹਰਿ ਮੂਰਤ ਅਕਾਲ, ਬ੍ਰਹਿਮੰਡ ਖੰਡ ਕਰੇ ਰੁਸ਼ਨਾਈਆ । ਹਰਿ ਮੂਰਤ ਦਿਆਲ, ਲੋਆਂ ਪੁਰੀਆਂ ਵੰਡ ਵੰਡਾਈਆ। ਹਰਿ ਮੂਰਤ ਅਕਾਲ, ਲੋਕਮਾਤ ਵੇਸ ਵਟਾਈਆ। ਹਰਿ ਮੂਰਤ ਅਕਾਲ, ਬ੍ਰਹਮਾ ਵਿਸ਼ਨ ਮਹੇਸ਼ ਸੇਵਾ ਲਾਈਆ । ਹਰਿ ਮੂਰਤ ਅਕਾਲ, ਨਰ ਨਰੇਸ਼ ਨਰ ਨਰਾਇਣ ਅਖਵਾਈਆ। ਹਰਿ ਮੂਰਤ ਦਿਆਲ, ਮੁੱਛ ਦਾੜ੍ਹੀ ਨਾ ਦਿਸੇ ਕੇਸ, ਸੀਸ ਜਗਦੀਸ਼ ਨਾ ਮੂੰਡ ਮੁੰਡਾਈਆ। ਹਰਿ ਮੂਰਤ ਅਕਾਲ ਦੋ ਜਹਾਨਾਂ ਦਰ ਦਰਵੇਸ਼, ਘਰ ਘਰ ਆਪਣੀ ਅਲੱਖ ਜਗਾਈਆ। ਹਰਿ ਮੂਰਤ ਦਿਆਲ ਨਿਰਗੁਣ ਸਰਗੁਣ ਅਵੱਲੜਾ ਵੇਸ, ਪਾਰਬ੍ਰਹਮ ਪ੍ਰਭ ਰੂਪ ਵਟਾਈਆ । ਹਰਿ ਮੂਰਤ ਅਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਾਤਾ ਆਪ ਅਖਵਾਈਆ। ਹਰਿ ਮੂਰਤ ਅਕਾਲ, ਲੋਕਮਾਤ ਪਸਾਰਿਆ। ਹਰਿ ਮੂਰਤ ਦਿਆਲ, ਤ੍ਰੈਗੁਣ ਮਾਇਆ ਤਤ ਪਿਆਰਿਆ। ਹਰਿ ਮੂਰਤ ਅਕਾਲ, ਪੰਚਮ ਨਾਤਾ ਜੋੜ ਜੁੜਾ ਰਿਹਾ। ਹਰਿ ਮੂਰਤ ਦਿਆਲ, ਮਨ ਮਤ ਬੁੱਧ ਨਾਤਾ ਚਰਨ ਬੰਧਾ ਰਿਹਾ । ਹਰਿ ਮੂਰਤ ਅਕਾਲ, ਘਰ ਵਿਚ ਘਰ ਬੰਕ ਸੁਹਾ ਲਿਆ। ਹਰਿ ਮੂਰਤ ਦਿਆਲ, ਅਨਹਦ ਵਾਜਾ ਸ਼ਬਦ ਵਜਾ ਲਿਆ। ਹਰਿ ਮੂਰਤ ਅਕਾਲ, ਸਾਚੇ ਤਖ਼ਤ ਰਾਜਨ ਰਾਜਾ ਆਪ ਅਖਵਾ ਰਿਹਾ। ਹਰਿ ਮੂਰਤ ਦਿਆਲ, ਲੱਖ ਚੁਰਾਸੀ ਸਵਾਰੇ ਕਾਜਾ, ਘੜ ਭਾਂਡੇ ਵੇਖ ਵਖਾ ਰਿਹਾ। ਹਰਿ ਮੂਰਤ ਅਕਾਲ ਆਪੇ ਹੋਏ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾ ਰਿਹਾ। ਹਰਿ ਮੂਰਤ ਅਕਾਲ, ਸ਼ਬਦ ਅਗੰਮੀ ਮਾਰੇ ਵਾਜਾ, ਤਾਰ ਸਿਤਾਰ ਆਪ ਹਿਲਾ ਰਿਹਾ। ਹਰਿ ਮੂਰਤ ਅਕਾਲ ਜੁਗਾ ਜੁਗੰਤਰ ਰਚਿਆ ਕਾਜਾ, ਤ੍ਰੈ ਭਵਨ ਵੇਖ ਵਖਾ ਰਿਹਾ। ਹਰਿ ਮੂਰਤ ਦਿਆਲ ਅਸਵ ਰੱਖੇ ਏਕਾ ਤਾਜਾ, ਦਹਿ ਦਿਸ਼ਾ ਆਪ ਦੌੜਾ ਰਿਹਾ। ਹਰਿ ਮੂਰਤ ਅਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਿਰਧ ਰਖਾ ਲਿਆ। ਹਰਿ ਮੂਰਤ ਅਕਾਲ, ਗਹਿਰ ਗੰਭੀਰ ਸਮਾਇਆ। ਹਰਿ ਮੂਰਤ ਦਿਆਲ, ਆਦਿ ਅੰਤ ਭੇਵ ਨਾ ਰਾਇਆ। ਹਰਿ ਮੂਰਤ ਅਕਾਲ ਅੰਮ੍ਰਿਤ ਬਖ਼ਸ਼ੇ ਸਾਚਾ ਸੀਰ, ਦਰ ਘਰ ਸਾਚੇ ਜਾਮ ਪਿਆਇਆ। ਹਰਿ ਮੂਰਤ ਦਿਆਲ ਲੇਖਾ ਜਾਣੇ ਸ਼ਾਹ ਫ਼ਕੀਰ, ਗੁਰ ਪੀਰ ਅਵਤਾਰ ਸੇਵਾ ਲਾਇਆ। ਹਰਿ ਮੂਰਤ ਅਕਾਲ ਲੱਖ ਚੁਰਾਸੀ ਮਾਰੇ ਜ਼ੰਜੀਰ, ਨਿਰਗੁਣ ਸਰਗੁਣ ਬੰਧਨ ਪਾਇਆ। ਹਰਿ ਮੂਰਤ ਦਿਆਲ ਸ਼ਬਦ ਚਲਾਏ ਏਕਾ ਤੀਰ, ਤਿਖੀ ਮੁਖੀ ਧਾਰ ਬੰਧਾਇਆ। ਹਰਿ ਮੂਰਤ ਦਿਆਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਗੁਰਮੁਖਾਂ ਵੇਖੇ ਆਤਮ ਭੁੱਖੀ, ਦੇ ਦਰਸ ਤਰਸ ਕਮਾਇਆ। ਹਰਿ ਮੂਰਤ ਅਕਾਲ, ਰੋਗ ਸੋਗ ਵਿਚ ਨਾ ਆਈਆ। ਹਰਿ ਮੂਰਤ ਦਿਆਲ, ਧੁਰ ਦਾ ਜੋਗ ਇਕ ਵਖਾਈਆ। ਹਰਿ ਮੂਰਤ ਅਕਾਲ, ਚੌਦਾਂ ਲੋਕ ਭੇਵ ਖੁਲ੍ਹਾਈਆ। ਹਰਿ ਮੂਰਤ ਦਿਆਲ, ਨਾਮ ਨਿਧਾਨਾ ਸਚ ਸਲੋਕ ਇਕ ਸੁਣਾਈਆ। ਹਰਿ ਮੂਰਤ ਅਕਾਲ ਬਖ਼ਸ਼ਣਹਾਰੀ ਸਾਚੀ ਮੋਖ, ਮੁਕਤੀ ਦਰ ਦਰ ਸੇਵਾ ਲਾਈਆ। ਹਰਿ ਮੂਰਤ ਦਿਆਲ, ਹਰਿਜਨ ਭੋਗੇ ਸਾਚਾ ਭੋਗ, ਰਸ ਰਸੀਆ ਰਸ ਵਿਖਾਈਆ। ਹਰਿ ਮੂਰਤ ਅਕਾਲ ਲੇਖਾ ਜਾਣੇ ਧੁਰ ਸੰਜੋਗ, ਧੁਰ ਦੀ ਰੇਖ ਨਾ ਕੋਇ ਮਿਟਾਈਆ। ਹਰਿ ਮੂਰਤ ਦਿਆਲ ਝੂਠਾ ਮੇਟੇ ਜਗਤ ਵਿਜੋਗ, ਬਿਰਹੋਂ ਅੱਗ ਨਾ ਕੋਇ ਲਗਾਈਆ। ਹਰਿ ਮੂਰਤ ਅਕਾਲ, ਦਰਸ ਦਖਾਏ ਆਪ ਅਮੋਘ, ਨੇਤਰ ਨੈਣ ਇਕ ਖੁਲ੍ਹਾਈਆ। ਹਰਿ ਮੂਰਤ ਦਿਆਲ ਨਾਮ ਚੁਗਾਏੇ ਸਾਚੀ ਚੋਗ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਹਰਿ ਮੂਰਤ ਅਕਾਲ ਹਰਿਜਨ ਉਧਾਰੇ ਵਿਚੋਂ ਕੋਟਨ ਕੋਟੀ ਕੋਟ, ਸਿਰ ਆਪਣਾ ਹੱਥ ਰਖਾਈਆ। ਹਰਿ ਮੂਰਤ ਦਿਆਲ ਸਚ ਨਗਾਰੇ ਲਾਏ ਚੋਟ, ਏਕਾ ਡੰਕਾ ਆਪ ਵਜਾਈਆ। ਹਰਿ ਮੂਰਤ ਅਕਾਲ ਹਰਿਜਨ ਕੱਢੇ ਮਮਤਾ ਖੋਟ, ਸਤਿ ਸੰਤੋਖ ਗਿਆਨ ਦ੍ਰਿੜਾਈਆ। ਹਰਿ ਮੂਰਤ ਦਿਆਲ ਨਿਰਗੁਣ ਬਿਮਲ ਜਗਾਏ ਜੋਤ, ਧੂਆਂਧਾਰ ਨਾ ਕੋਇ ਵਖਾਈਆ। ਹਰਿ ਮੂਰਤ ਅਕਾਲ ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਇ ਵਡਿਆਈਆ। ਹਰਿ ਮੂਰਤ ਦਿਆਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਈਆ। ਹਰਿ ਮੂਰਤ ਅਕਾਲ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਹਰਿ ਮੂਰਤ ਦਿਆਲ, ਲੱਗੀ ਬਸੰਤਰ ਆਪ ਬੁਝਾਇੰਦਾ। ਹਰਿ ਮੂਰਤ ਅਕਾਲ, ਨਾਮ ਮੰਤਰ ਇਕ ਦ੍ਰਿੜਾਇੰਦਾ। ਹਰਿ ਮੂਰਤ ਦਿਆਲ, ਸਾਚੀ ਬਣਤਰ ਆਪ ਬਣਾਇੰਦਾ। ਹਰਿ ਮੂਰਤ ਅਕਾਲ, ਸਰਬ ਜੀਆਂ ਬਿਧ ਜਾਣੇ ਅੰਤਰ, ਆਪਣਾ ਭੇਵ ਆਪ ਛੁਪਾਇੰਦਾ। ਹਰਿ ਮੂਰਤ ਦਿਆਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿ ਮੂਰਤ ਅਕਾਲ, ਭਗਤਨ ਦੇਵੇ ਵਡ ਵਡਿਆਈਆ। ਹਰਿ ਮੂਰਤ ਦਿਆਲ, ਸੰਤ ਸਾਜਣ ਲਏ ਜਗਾਈਆ। ਹਰਿ ਮੂਰਤ ਅਕਾਲ, ਗੁਰਮੁਖ ਮੇਲੇ ਸਹਿਜ ਸੁਭਾਈਆ। ਹਰਿ ਮੂਰਤ ਦਿਆਲ, ਗੁਰਮੁਖ ਆਪਣੇ ਗਲੇ ਲਗਾਈਆ। ਹਰਿ ਮੂਰਤ ਅਕਾਲ, ਸਾਚੀ ਭਿਛਿਆ ਭਿਖ ਝੋਲੀ ਪਾਈਆ। ਹਰਿ ਮੂਰਤ ਦਿਆਲ, ਅਗਲਾ ਲੇਖਾ ਦੇਵੇ ਲਿਖ, ਪਿਛਲਾ ਆਪ ਮਿਟਾਈਆ। ਹਰਿ ਮੂਰਤ ਅਕਾਲ ਸਾਚੀ ਮਸਤਕ ਲਾਏ ਮੇਖ, ਬਿਧਨਾ ਬਿਧ ਨਾ ਕੋਇ ਵਡਿਆਈਆ। ਹਰਿ ਮੂਰਤ ਦਿਆਲ, ਹਰਿ ਸੱਜਣ ਆਪੇ ਵੇਖ, ਚਰਨ ਕਵਲ ਪ੍ਰੀਤ ਬੰਧਾਈਆ। ਹਰਿ ਮੂਰਤ ਅਕਾਲ, ਕਰੇ ਕਰਾਏ ਅਵੱਲੜਾ ਵੇਸ, ਇਕ ਇਕੱਲੜਾ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਹਰਿ ਮੂਰਤ ਅਕਾਲ, ਭੇਵ ਅਭੇਵ ਛੁਪਾਇੰਦਾ। ਹਰਿ ਮੂਰਤ ਦਿਆਲ, ਚਾਰੇ ਵੇਦ ਬ੍ਰਹਮਾ ਰਸਨਾ ਹਰਿ ਜਸ ਗਾਇੰਦਾ। ਹਰਿ ਮੂਰਤ ਅਕਾਲ, ਲੇਖਾ ਲਿਖੇ ਨਾ ਕੋਇ ਕਤੇਬ, ਆਦਿ ਅੰਤ ਨਾ ਕੋਇ ਵਖਾਇੰਦਾ। ਹਰਿ ਮੂਰਤ ਦਿਆਲ ਗਾ ਨਾ ਸਕੇ ਕੋਈ ਜਿਹਵ, ਜਿਹਵਾ ਗੁਣ ਨਾ ਕੋਇ ਵਡਿਆਇੰਦਾ। ਹਰਿ ਮੂਰਤ ਅਕਾਲ ਗੁਰਮੁਖ ਵਿਰਲੇ ਲਾਏ ਸੇਵ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਹਰਿ ਮੂਰਤ ਅਕਾਲ ਨਿਰਗੁਣ ਦਾਤਾ ਅਲੱਖ ਅਭੇਵ, ਅਲੱਖ ਅਗੋਚਰ ਨਾਮ ਧਰਾਇੰਦਾ। ਹਰਿ ਮੂਰਤ ਦਿਆਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਲੇਖਾ ਆਪ ਲਖਾਇੰਦਾ। ਹਰਿ ਮੂਰਤ ਅਕਾਲ, ਸਾਚਾ ਲੇਖਾ ਲੇਖ ਲਿਖਾਇੰਦਾ। ਹਰਿ ਮੂਰਤ ਦਿਆਲ, ਹਰਿਜਨ ਭਰਮ ਭੁਲੇਖਾ ਦੂਰ ਕਰਾਇੰਦਾ। ਹਰਿ ਮੂਰਤ ਅਕਾਲ, ਪਵਣ ਪਵਣਾ ਸਾਚਾ ਚਵਰ ਸੀਸ ਝੁਲਾਇੰਦਾ। ਹਰਿ ਮੂਰਤ ਦਿਆਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਸੰਗ ਨਿਭਾਇੰਦਾ। ਹਰਿ ਮੂਰਤ ਅਕਾਲ, ਆਦਿ ਜੁਗਾਦੀ ਸਦਾ ਸੁਹੇਲਿਆ। ਹਰਿ ਮੂਰਤ ਦਿਆਲ, ਜੁਗਾ ਜੁਗੰਤਰ ਗੁਰਮੁਖ ਮੇਲਿਆ। ਹਰਿ ਮੂਰਤ ਅਕਾਲ, ਏਕਾ ਰੰਗ ਰੰਗਾਏ ਗੁਰੂ ਗੁਰ ਚੇਲਿਆ। ਹਰਿ ਮੂਰਤ ਦਿਆਲ, ਸਗਲਾ ਸੰਗ ਨਿਭਾਏ ਸੱਜਣ ਸੁਹੇਲਿਆ। ਹਰਿ ਮੂਰਤ ਦਿਆਲ, ਲੱਖ ਚੁਰਾਸੀ ਕੱਟੇ ਧਰਮ ਰਾਏ ਦੀ ਜੇਲਿਆ। ਹਰਿ ਮੂਰਤ ਅਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪੇ ਖੇਲਿਆ। ਹਰਿ ਮੂਰਤ ਅਕਾਲ, ਘਟ ਘਟ ਅੰਦਰ ਆਪ ਸਮਾਈਆ। ਹਰਿ ਮੂਰਤ ਦਿਆਲ, ਮੰਦਰ ਅੰਦਰ ਸੋਭਾ ਪਾਈਆ। ਹਰਿ ਮੂਰਤ ਅਕਾਲ, ਨਿਰਗੁਣ ਦੀਵਾ ਬਾਤੀ ਇਕ ਜਗਾਈਆ। ਹਰਿ ਮੂਰਤ ਦਿਆਲ, ਕਮਲਾਪਾਤੀ ਸਾਚੀ ਸੇਜ ਸੁਹਾਇਆ। ਹਰਿ ਮੂਰਤ ਅਕਾਲ, ਬੰਦ ਕਿਵਾੜਾ ਖੋਲ੍ਹੇ ਤਾਕੀ, ਸਾਚਾ ਸਾਕੀ ਜਾਮ ਪਿਆਈਆ। ਹਰਿ ਮੂਰਤ ਦਿਆਲ, ਲੇਖਾ ਜਾਣੇ ਭਵਿਖਤ ਵਾਕੀ, ਅੱਖਰ ਵੱਖਰ ਕਰੇ ਪੜ੍ਹਾਈਆ। ਹਰਿ ਮੂਰਤ ਅਕਾਲ ਸਾਚੇ ਅਸਵ ਚੜ੍ਹੇ ਰਾਕੀ, ਚਾਰੋਂ ਕੁੰਟ ਆਪ ਫਿਰਾਈਆ। ਹਰਿ ਮੂਰਤ ਦਿਆਲ, ਦੋ ਜਹਾਨ ਨਾ ਦਿਸੇ ਕੋਈ ਆਕੀ, ਅੱਗੇ ਸੀਸ ਨਾ ਕੋਇ ਉਠਾਈਆ। ਹਰਿ ਮੂਰਤ ਅਕਾਲ, ਗੁਰਸਿਖਾਂ ਲਹਿਣਾ ਦੇਵੇ ਬਾਕੀ, ਪੂਰਬ ਮੂਲ ਚੁਕਾਈਆ। ਹਰਿ ਮੂਰਤ ਦਿਆਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਹਰਿ ਮੂਰਤ ਅਕਾਲ, ਮਾਇਆ ਮਮਤਾ ਮੋਹ ਤਜਾਇੰਦਾ। ਹਰਿ ਮੂਰਤ ਦਿਆਲ, ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਹਰਿ ਮੂਰਤ ਅਕਾਲ, ਭੁੱਖਾ ਨੰਗਤਾ ਗਲੇ ਲਗਾਇੰਦਾ। ਹਰਿ ਮੂਰਤ ਦਿਆਲ, ਨਾਨਕ ਅੰਗਦਾ ਅੰਗ ਸਮਾਇੰਦਾ। ਹਰਿ ਮੂਰਤ ਅਕਾਲ, ਸਾਚੀ ਸੰਗਤ ਵੇਖ ਵਖਾਇੰਦਾ। ਹਰਿ ਮੂਰਤ ਦਿਆਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਇਆ ਕਮਾਇੰਦਾ। ਹਰਿ ਮੂਰਤ ਅਕਾਲ, ਹਰਿਜਨ ਸਾਚਾ ਆਪ ਉਠਾਈਆ। ਹਰਿ ਮੂਰਤ ਦਿਆਲ, ਦਰ ਘਰ ਮੇਲਾ ਸਾਚਾ ਮੇਲ ਮਿਲਾਈਆ। ਹਰਿ ਮੂਰਤ ਅਕਾਲ, ਜੁਗਾ ਜੁਗੰਤਰ ਆਪੇ ਜਾਣੇ ਆਪਣਾ ਵੇਲਾ, ਵਾਰ ਥਿਤ ਨਾ ਕੋਇ ਰਖਾਈਆ। ਹਰਿ ਮੂਰਤ ਦਿਆਲ, ਅਚਰਜ ਖੇਲ ਆਪੇ ਖੇਲਾ, ਨਿਤ ਨਵਿਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦਏ ਵਡਿਆਈਆ। ਹਰਿ ਮੂਰਤ ਅਕਾਲ, ਹਰੀ ਹਰਿ ਹਰਿ ਨਾਉਂ ਧਰਾਇੰਦਾ। ਹਰਿ ਮੂਰਤ ਦਿਆਲ, ਕਰਨੀ ਕਰਤਾ ਕਰ ਕਰ ਵੇਖ ਵਖਾਇੰਦਾ। ਹਰਿ ਮੂਰਤ ਅਕਾਲ, ਧਰਨੀ ਧਰਤ ਧਵਲ ਜਲ ਆਪੇ ਧਰਤਾ, ਜਲ ਬਿੰਬ ਆਪਣਾ ਰੂਪ ਵਟਾਇੰਦਾ। ਕਵਲ ਫੁੱਲ ਕਵਲ ਨਾਭੀ ਅੰਮ੍ਰਿਤ ਜਲ ਆਪੇ ਭਰਦਾ, ਸਾਚਾ ਝਿਰਨਾ ਆਪ ਝਿਰਾਇੰਦਾ। ਗੁਰਸਿਖ ਕਾਇਆ ਅੰਦਰ ਆਪੇ ਵੜਦਾ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਤਖ਼ਤ ਨਿਵਾਸੀ ਸਾਚੇ ਪੌੜੇ ਆਪੇ ਚੜ੍ਹਦਾ, ਸਚ ਸਿੰਘਾਸਣ ਸੋਭਾ ਪਾਇੰਦਾ। ਲੱਖ ਚੁਰਾਸੀ ਵਿਚੋਂ ਹਰਿਜਨ ਸਾਚੇ ਆਪੇ ਫੜਦਾ, ਨਾਮ ਡੋਰੀ ਹੱਥ ਉਠਾਇੰਦਾ। ਆਪਣਾ ਅੱਖਰ ਆਪਣੇ ਮੰਦਰ ਬਹਿ ਬਹਿ ਆਪੇ ਪੜ੍ਹਦਾ, ਹੰ ਬ੍ਰਹਮ ਸੋ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਘਰ, ਆਪ ਆਪਣਾ ਬਿਰਧ ਰਖਾਇੰਦਾ।
