੭ ਜੇਠ ੨੦੧੭ ਬਿਕ੍ਰਮੀ ਭਾਗ ਸਿੰਘ ਦੇ ਘਰ ਪਿੰਡ ਮਲਕ ਜ਼ਿਲਾ ਜੰਮੂ
ਮਨ ਬਾਛਤ ਹਰਿ ਸਰਧਾ ਪੂਰ, ਦੁੱਖ ਸੁੱਖ ਵਿਚ ਰਖਾਈਆ। ਜੈਂਹ ਵੇਖੇ ਤੈਂਹ ਹਾਜ਼ਰ ਹਜ਼ੂਰ, ਦਿਵਸ ਰੈਣ ਦਇਆ ਕਮਾਈਆ। ਪੈਂਡਾ ਚੁੱਕੇ ਨੇੜਾ ਦੂਰ, ਹਾਜ਼ਰ ਹਜ਼ੂਰ ਬੇਪਰਵਾਹੀਆ। ਨਾਤਾ ਤੋੜੇ ਕੂੜੋ ਕੂੜ, ਸਾਚੀ ਸਰਨ ਇਕ ਰਖਾਈਆ। ਚਤਰ ਬਣਾਏ ਮੂਰਖ ਮੂੜ੍ਹ, ਗੁਰ ਪੂਰਾ ਵਡ ਵਡਿਆਈਆ। ਦੇਵੇ ਦਾਤ ਹਰਿ ਦਾਨੀ ਸੂਰ, ਸਰਬ ਕਲ ਸਮਰਥ ਆਪ ਅਖਵਾਈਆ। ਜਿਸ ਜਨ ਬਖ਼ਸ਼ੇ ਚਰਨ ਧੂੜ, ਜਨਮ ਜਨਮ ਦੇ ਪਾਪ ਗਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਵਣ ਸੋ ਅੱਖਰ ਇਕ ਸਮਝਾਈਆ।
