Granth 09 Likhat 102: 5 Jeth 2017 Bikarmi Karam Chand de Ghar Pind ShekhSar Jammu

੫ ਜੇਠ ੨੦੧੭ ਬਿਕ੍ਰਮੀ ਕਰਮ ਚੰਦ ਦੇ ਘਰ ਪਿੰਡ ਸ਼ੇਖ਼ਸਰ ਜੰਮੂ

ਹਰਿ ਭਗਤ ਸਦਾ ਤ੍ਰਿਪਤਾਸਿਆ, ਤੀਬਰ ਇਛਿਆ ਪੂਰ ਕਰਾਏ। ਹਰਿ ਭਗਤ ਬੁਝਾਏ ਪਿਆਸਿਆ, ਅੰਮ੍ਰਿਤ ਆਤਮ ਮੇਘ ਬਰਸਾਏ। ਹਰਿ ਭਗਤ ਲੇਖਾ ਜਾਣੇ ਸਵਾਸ ਸਵਾਸਿਆ, ਪਵਣ ਸਵਾਸ ਲੇਖ ਕਰਾਏ। ਹਰਿ ਭਗਤ ਉਡਾਏ ਪ੍ਰਿਥਮੀ ਅਕਾਸਿਆ, ਗਗਨ ਗਗਨੰਤਰ ਆਪ ਫਿਰਾਏ। ਹਰਿ ਭਗਤ ਮੇਲ ਮਿਲਾਵਾ ਸ਼ਾਹੋ ਸ਼ਾਬਾਸਿਆ, ਦਰਗਹਿ ਸਾਚੀ ਆਪ ਮਿਲਾਏ। ਹਰਿ ਭਗਤ ਨਿਝ ਘਰ ਸਾਚੇ ਕਰੇ ਵਾਸਿਆ, ਮਹੱਲ ਅਟੱਲ ਇਕ ਸੁਹਾਏ। ਹਰਿ ਭਗਤ ਮਾਨਸ ਜਨਮ ਹੋਏ ਰਹਿਰਾਸਿਆ, ਬਾਰਾਂ ਰਾਸੀ ਭੇਵ ਨਾ ਰਾਏ। ਹਰਿ ਭਗਤ ਨਾਤਾ ਤੁਟੇ ਦਸ ਦਸ ਮਾਸਿਆ, ਮਾਤ ਗਰਭ ਨਾ ਫੇਰਾ ਪਾਏ। ਹਰਿ ਭਗਤ ਆਦਿ ਜੁਗਾਦਿ ਨਾ ਕਦੇ ਵਿਨਾਸਿਆ, ਅਬਿਨਾਸ਼ੀ ਕਰਤਾ ਦਇਆ ਕਮਾਏ। ਹਰਿ ਭਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਏ। ਹਰਿ ਭਗਤ ਹਰਿ ਹਰਿ ਪਾਇਆ, ਏਕਾ ਰੰਗ ਬਸੰਤ। ਹਰਿ ਭਗਤ ਸਰਬ ਸੁਖਦਾਇਆ, ਪੁਰਖ ਅਬਿਨਾਸ਼ੀ ਮਿਲਿਆ ਕੰਤ। ਹਰਿ ਭਗਤ ਦਰ ਦਰਵਾਜ਼ਾ ਇਕ ਖੁਲ੍ਹਾਇਆ, ਘਰ ਸੱਜਣ ਸੋਭਾਵੰਤ। ਹਰਿ ਭਗਤ ਗ਼ਰੀਬ ਨਿਵਾਜ਼ ਇਕ ਮਿਲਾਇਆ, ਸ਼ਬਦ ਜਣਾਏ ਮਣੀਆ ਮੰਤ। ਹਰਿ ਭਗਤ ਏਕਾ ਅੱਖਰ ਨਾਮ ਦ੍ਰਿੜਾਇਆ, ਗੜ੍ਹ ਤੁਟਾ ਹਉਮੇ ਹੰਗਤ। ਹਰਿ ਭਗਤ ਲੱਖ ਚੁਰਾਸੀ ਸੰਗਲ ਆਪ ਤੁੜਾਇਆ, ਮੇਲ ਮਿਲਾਵਾ ਸਾਚੇ ਸੰਤ। ਹਰਿ ਭਗਤ ਸਾਚਾ ਮੰਗਲ ਹਰਿ ਹਰਿ ਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਆਦਿ ਅੰਤ। ਹਰਿ ਭਗਤ ਹਰਿ ਭੇਟਿਆ, ਨਿਰਗੁਣ ਰੂਪ ਨਿਰਾਕਾਰ। ਹਰਿ ਭਗਤ ਸਾਚਾ ਬੇਟਿਆ, ਮਾਤ ਪਿਤ ਇਕ ਕਰਤਾਰ। ਹਰਿ ਭਗਤ ਸੇਜਾ ਸਾਚੀ ਲੇਟਿਆ, ਸਚ ਸਿੰਘਾਸਣ ਅਪਰ ਅਪਾਰ। ਹਰਿ ਭਗਤ ਮਿਲਿਆ ਖੇਵਟ ਖੇਟਿਆ, ਇਕ ਇਕੱਲਾ ਏਕੰਕਾਰ। ਹਰਿ ਭਗਤ ਮਿੱਠਾ ਹੋਏ ਕੌੜਾ ਰੀਠਿਆ, ਅੰਮ੍ਰਿਤ ਭਰਿਆ ਆਪ ਭੰਡਾਰ। ਹਰਿ ਭਗਤ ਆਪਣੇ ਨੇਤਰ ਹਰਿ ਹਰਿ ਆਪੇ ਵੇਖਿਆ, ਆਪਣਾ ਲੋਚਣ ਸਚ ਉਘਾੜ। ਹਰਿ ਭਗਤ ਹਰਿ ਕੱਢੇ ਭਰਮ ਭੁਲੇਖਿਆ, ਘਰ ਮੰਦਰ ਦੀਪਕ ਜੋਤ ਕਰ ਉਜਿਆਰ। ਹਰਿ ਭਗਤ ਦਰਸ਼ਨ ਪਾਇਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ, ਸ਼ਿਵ ਸ਼ੰਕਰ ਕਰੇ ਪਿਆਰ। ਹਰਿ ਭਗਤ ਸਦਾ ਅਦੇਸਿਆ, ਮਰੇ ਨਾ ਜੰਮੇ ਵਿਚ ਸੰਸਾਰ। ਹਰਿ ਜੋਤੀ ਜੋਤ ਪ੍ਰਵੇਸ਼ਿਆ, ਏਕਾ ਸ਼ਬਦ ਰਾਗ ਸੁਣਾਏ ਸੱਚੀ ਧੁਨਕਾਰ। ਹਰਿ ਭਗਤ ਮੇਲ ਮਿਲਾਇਆ ਨਰ ਨਰੇਸ਼ਿਆ, ਸਾਚੇ ਤਖ਼ਤ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਦੇਵੇ ਨਾਮ ਭੰਡਾਰ। ਹਰਿ ਭਗਤ ਸਹਿਜ ਸੁਖਦਾਇਆ, ਘਰ ਸਾਚੇ ਵੱਜੀ ਵਧਾਈਆ। ਹਰਿ ਭਗਤ ਤ੍ਰੈਗੁਣ ਮਾਇਆ ਫੰਦਨ ਤੋੜ ਤੁੜਾਇਆ, ਆਤਮ ਬ੍ਰਹਮ ਕਰੀ ਕੁੜਮਾਈਆ। ਹਰਿ ਭਗਤ ਸਾਚਾ ਛੰਦਨ ਏਕਾ ਗਾਇਆ, ਰਸਨਾ ਜਿਹਵਾ ਏਕਾ ਗੁਣ ਵਖਾਈਆ। ਹਰਿ ਭਗਤ ਪਰਮਾਨੰਦਨ ਆਪ ਸਮਾਇਆ, ਨਿਜਾਨੰਦ ਨਿਝ ਘਰ ਆਪ ਚਵਾਇਆ। ਹਰਿ ਭਗਤਨ ਝੂਠਾ ਬੰਧਨ ਆਪ ਤੁੜਾਇਆ, ਮਾਇਆ ਮਮਤਾ ਕੱਟੀ ਫਾਹੀਆ। ਹਰਿ ਭਗਤ ਏਕਾ ਦਰਸ਼ਨ ਹਰਿ ਹਰਿ ਪਾਇਆ, ਭਗਤ ਕਬੀਰ ਦਏ ਗਵਾਹੀਆ। ਉਚ ਮਹੱਲੇ ਚੜ੍ਹ ਚੜ੍ਹ ਢੋਲਾ ਗਾਇਆ, ਆਪ ਆਪਣਾ ਰਾਗ ਸੁਣਾਈਆ। ਏਕਾ ਸਾਚਾ ਬੰਕ ਸੁਹਾਇਆ, ਕੰਚਨ ਗੜ੍ਹ ਨਾਉਂ ਧਰਾਈਆ। ਪੁਰਖ ਅਬਿਨਾਸ਼ੀ ਲੜ ਬੰਧਾਇਆ, ਨਾ ਕੋਇ ਤੋੜੇ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤ ਵੇਖੇ ਥਾਉਂ ਥਾਈਂਆ। ਹਰਿ ਭਗਤ ਸਚ ਭੰਡਾਰ, ਪੁਰਖ ਅਬਿਨਾਸ਼ੀ ਆਪ ਵਰਤਾਇੰਦਾ। ਦਾਤਾ ਦਾਨੀ ਦੇਵਣਹਾਰ, ਅਤੋਟ ਅਤੁਟ ਆਪ ਵਖਾਇੰਦਾ। ਜੁਗਾ ਜੁਗੰਤਰ ਖੇਲ ਅਪਾਰ, ਲੋਕਮਾਤ ਆਪ ਕਰਾਇੰਦਾ। ਆਪਣੀ ਬਾਣੀ ਕਰ ਤਿਆਰ, ਸਚ ਸਵਾਣੀ ਆਪ ਉਠਾਇੰਦਾ। ਸ਼ਬਦ ਹਾਣੀ ਮੇਲ ਭਤਾਰ, ਸਾਚਾ ਜੋੜਾ ਜੋੜ ਜੁੜਾਇੰਦਾ। ਨਿਰਗੁਣ ਬੰਨ੍ਹੇ ਆਪਣੀ ਧਾਰ, ਧਾਰ ਧਾਰ ਵਿਚੋਂ ਆਪ ਕਢਾਇੰਦਾ। ਸਾਰ ਸ਼ਬਦ ਏਕੰਕਾਰ, ਸਾਰੰਗ ਧਰ ਆਪ ਆਪਣੀ ਕਲ ਵਰਤਾਇੰਦਾ। ਸਰਗੁਣ ਅੰਦਰ ਨਿਰਗੁਣ ਵੜ, ਆਪ ਆਪਣਾ ਮੁਖ ਛੁਪਾਇੰਦਾ। ਆਪਣਾ ਖੋਲ੍ਹ ਆਪ ਕਿਵਾੜ, ਆਪ ਆਪਣੀ ਧੁਨ ਸੁਣਾਇੰਦਾ। ਆਪੇ ਅੰਦਰ ਆਪੇ ਆਏ ਬਾਹਰ, ਰੂਪ ਰੰਗ ਨਾ ਕੋਇ ਵਖਾਇੰਦਾ। ਰਸਨਾ ਜਿਹਵਾ ਸੇਵ ਕਰੇ ਅਪਾਰ, ਬੱਤੀ ਦੰਦ ਆਪ ਹਿਲਾਇੰਦਾ। ਗੁਣ ਅਵਗੁਣ ਨਾ ਕਰੇ ਕੋਈ ਵਿਚਾਰ, ਨਿਰਗੁਣ ਸਰਗੁਣ ਏਕਾ ਰੂਪ ਦਰਸਾਇੰਦਾ। ਭਗਤਨ ਅੰਦਰ ਮੀਤ ਮੁਰਾਰ, ਬਹਿ ਬਹਿ ਆਸਣ ਲਾਇੰਦਾ। ਲੇਖਾ ਜਾਣੇ ਰਵਦਾਸ ਚੁਮਿਆਰ, ਕਾਇਆ ਚਮੜਾ ਆਪ ਹੰਢਾਇੰਦਾ। ਬਾਲਮੀਕ ਵੇਖ ਬਟਵਾਰ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਇੰਦਾ। ਅੰਦਰ ਰੱਖ ਸੱਚੀ ਸਤਾਰ, ਸਤਿ ਸਤਿਵਾਦੀ ਆਪ ਵਜਾਇੰਦਾ। ਨਾਨਕ ਪ੍ਰਗਟ ਕਰੀ ਵਿਚ ਸੰਸਾਰ, ਏਕੰਕਾਰਾ ਆਪੇ ਗਾਇੰਦਾ। ਸਾਚਾ ਸਾਰੰਗਾ ਹੋ ਉਜਿਆਰ, ਆਪ ਆਪਣੀ ਸੁਰ ਸੁਣਾਇੰਦਾ। ਲੇਖਾ ਧੁਰ ਦਰਬਾਰ, ਧੁਰ ਦਰਬਾਰੀ ਆਪ ਅਲਾਇੰਦਾ। ਭਗਤਨ ਅੰਦਰ ਕਰ ਵਿਚਾਰ, ਡੂੰਘੀ ਗਾਰ ਖੇਲ ਖਿਲਾਇੰਦਾ। ਭੇਵ ਨਾ ਪਾਏ ਕੋਈ ਜੀਵ ਗਵਾਰ, ਕਵਣ ਰੂਪ ਹਰਿ ਵਟਾਇੰਦਾ। ਕਲਜੁਗ ਅੰਤਮ ਖੇਲ ਸੱਚੀ ਸਰਕਾਰ, ਸਾਖਯਾਤ ਆਪਣੀ ਬਣਤ ਬਣਾਇੰਦਾ। ਰੂਪ ਨਾ ਦਿਸੇ ਨਰ ਨਾਰ, ਨਰ ਨਰਾਇਣ ਵੇਖ ਵਖਾਇੰਦਾ। ਹਰਿਜਨ ਸਾਚੇ ਲਏ ਉਭਾਰ, ਲੱਖ ਚੁਰਾਸੀ ਫੋਲ ਫੁਲਾਇੰਦਾ। ਪੂਰਬ ਕਰਮ ਲਹਿਣਾ ਕਰ ਵਿਚਾਰ, ਤਨ ਬਸਤਰ ਗਹਿਣਾ ਏਕਾ ਪਾਇੰਦਾ। ਦਰਸ਼ਨ ਨੈਣਾਂ ਗਿਰਵਰ ਗਿਰਧਾਰ, ਘਰ ਮੰਦਰ ਆਪ ਵਖਾਇੰਦਾ। ਕਰਮ ਕੁਕਰਮਾਂ ਕਰੇ ਵਿਚਾਰ, ਨੇਹਕਰਮੀ ਆਪਣਾ ਕਰਮ ਆਪ ਕਰਾਇੰਦਾ। ਬੇੜੀ ਸੰਗ ਲੋਹਾ ਜਾਏ ਤਾਰ, ਜਗਤ ਭਾਰ ਨਾਲ ਉਠਾਇੰਦਾ। ਜਿਸ ਜਨ ਕਰਿਆ ਦਰਸ ਸੱਚਾ ਦੀਦਾਰ, ਦੀਦ ਆਪਣੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਮਿਹਰਵਾਨ, ਸਿਰ ਆਪਣਾ ਹੱਥ ਰਖਾਇੰਦਾ।