Granth 09 Likhat 104: 5 Jeth 2017 Bikarmi Mehar Singh de Ghar Shekhsar Jammu

੫ ਜੇਠ ੨੦੧੭ ਬਿਕ੍ਰਮੀ ਮਿਹਰ ਸਿੰਘ ਦੇ ਘਰ ਸ਼ੇਖ਼ਸਰ ਜੰਮੂ

ਹਰਿ ਸ਼ਬਦ ਸੱਚਾ ਗੁਰਦੇਵ, ਏਕਾ ਇਸ਼ਟ ਸਰਬ ਦਰਸਾਈਆ। ਪੁਰਖ ਅਬਿਨਾਸ਼ੀ ਅਲੱਖ ਅਭੇਵ, ਜੁਗ ਜੁਗ ਆਪਣਾ ਖੇਲ ਕਰਾਈਆ। ਆਦਿ ਨਿਰੰਜਣ ਵਡ ਦੇਵੀ ਦੇਵ, ਸ਼ਾਹ ਸੁਲਤਾਨ ਬੇਪਰਵਾਹੀਆ। ਆਪੇ ਜਾਣੇ ਆਪਣੀ ਸੇਵ, ਸੇਵਕ ਸੇਵਾ ਸਚ ਵਖਾਈਆ। ਨਾਮ ਜਪਾਏ ਰਸਨਾ ਜੇਹਵ, ਗੁਣਵੰਤ ਵਡ ਵਡਿਆਈਆ। ਕੌਸਤਕ ਮਣੀਆ ਮਸਤਕ ਲਾਏ ਥੇਵ, ਨੂਰੋ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਅਗੰਮ ਅਥਾਹ, ਸਾਚੀ ਸੇਵਾ ਹਰਿ ਮਿਹਰਬਾਨ, ਹਰਿਜਨ ਇਕ ਸਮਝਾਈਆ। ਰਸਨਾ ਜਿਹਵਾ ਗੁਣ ਨਿਧਾਨ, ਏਕਾ ਏਕ ਧਿਆਈਆ। ਏਕਾ ਇਸ਼ਟ ਦੋ ਜਹਾਨ, ਸ੍ਰਿਸ਼ਟ ਸਬਾਈ ਆਪ ਵਖਾਈਆ। ਏਕਾ ਸਖੀ ਮਿਲੇ ਸਾਚਾ ਕਾਹਨ, ਏਕਾ ਬੰਸਰੀ ਨਾਮ ਵਜਾਈਆ। ਏਕਾ ਦੇਵੇ ਸਚ ਗਿਆਨ, ਅੰਧ ਅੰਧੇਰ ਇਕ ਮਿਟਾਈਆ। ਏਕਾ ਬਖ਼ਸ਼ੇ ਪੀਣ ਖਾਣ, ਤ੍ਰਿਸ਼ਨਾ ਭੁੱਖ ਮਾਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸੇਵਕ ਸੇਵਾਦਾਰ, ਹਰਿਜਨ ਸਾਚੇ ਕਰੇ ਪਿਆਰ, ਭਗਤ ਵਛਲ ਹਰਿ ਵਡ ਗਿਰਧਾਰ, ਗਿਰਵਰ ਆਪਣਾ ਰੂਪ ਪ੍ਰਗਟਾਈਆ। ਕਾਇਆ ਮੰਦਰ ਸਚ ਦੁਆਰਾ, ਘਰ ਸੱਚਾ ਸੋਭਾ ਪਾਇੰਦਾ। ਕਰੇ ਖੇਲ ਅਪਰ ਅਪਾਰਾ, ਥਿਰ ਦਰਬਾਰਾ ਆਪ ਵਸਾਇੰਦਾ। ਉਚੀ ਕੂਕ ਬੋਲ ਜੈਕਾਰਾ, ਏਕਾ ਨਾਅਰਾ ਆਪੇ ਲਾਇੰਦਾ। ਸਾਰ ਸ਼ਬਦ ਕਰ ਪਸਾਰਾ, ਬ੍ਰਹਿਮਾਦਿ ਬ੍ਰਹਮ ਰਚਨ ਰਚਾਇੰਦਾ। ਆਪੇ ਬਖ਼ਸ਼ੇ ਸੁੱਤ ਦੁਲਾਰਾ, ਸਾਚੀ ਭਿਛਿਆ ਝੋਲੀ ਪਾਇੰਦਾ। ਆਪੇ ਵਣਜ ਕਰਾਏ ਬਣ ਵਣਜਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੇਵਕ ਹੋਏ ਸੇਵਾਦਾਰਾ, ਸੇਵਕ ਬਲ ਆਪਣਾ ਆਪ ਰਖਾਇੰਦਾ। ਸੇਵਕ ਸੇਵ ਬਲ ਏਕਾ ਧਾਰ, ਬਲੀ ਬਲਵਾਨ ਆਪ ਅਖਵਾਇੰਦਾ। ਸਚਖੰਡ ਨਿਵਾਸੀ ਹੋ ਤਿਆਰ, ਆਪ ਆਪਣਾ ਹੁਕਮ ਜਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਤਿਆਰ, ਆਪਣੀ ਵਸਤ ਵਿਚ ਟਿਕਾਇੰਦਾ। ਸੇਵਾ ਲਾਏ ਸੂਰਜ ਚੰਨ ਸਤਾਰ, ਮੰਡਲ ਮੰਡਪ ਆਪ ਸੁਹਾਇੰਦਾ। ਆਪੇ ਜਾਣੇ ਆਪਣੀ ਕਾਰ, ਕਰਤਾ ਕਾਦਰ ਆਪ ਕਰਾਇੰਦਾ। ਜਲ ਬਿੰਬ ਹਰਿ ਕਰ ਤਿਆਰ, ਧਰਤ ਧਵਲ ਆਪ ਟਿਕਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਇਕ ਪਿਆਰ, ਚਰਨ ਦਵਾਰ ਇਕ ਵਖਾਇੰਦਾ। ਤ੍ਰੈਗੁਣ ਮਾਇਆ ਦਰ ਵਰਤਾਰ, ਦਰ ਦਰ ਆਪਣੀ ਵੰਡ ਵੰਡਾਇੰਦਾ। ਲੱਖ ਚੁਰਾਸੀ ਖੇਲ ਨਿਆਰ, ਖ਼ਾਲਕ ਖ਼ਲਕ ਆਪਣੀ ਖੇਲ ਖਿਲਾਇੰਦਾ। ਘਰ ਮੰਦਰ ਸਾਚਾ ਕਰ ਤਿਆਰ, ਘਰ ਘਰ ਵਿਚ ਬਣਤ ਬਣਾਇੰਦਾ। ਡੂੰਘੀ ਕੰਦਰ ਖੇਲ ਅਪਾਰ, ਮਹੱਲ ਅਟੱਲ ਆਪ ਸੁਹਾਇੰਦਾ। ਪਾਰਬ੍ਰਹਮ ਬ੍ਰਹਮ ਕਰ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਆਪ ਟਿਕਾਇੰਦਾ। ਘਰ ਮੰਦਰ ਹਰਿ ਰਖਿਆ, ਪ੍ਰਭ ਆਪਣਾ ਆਪ ਸੰਭਾਲ। ਆਦਿ ਜੁਗਾਦਿ ਕਿਸੇ ਨਾ ਲਖਿਆ, ਦੀਨਾ ਬੰਧਪ ਦੀਨ ਦਿਆਲ। ਬਿਨ ਹਰਿ ਭਗਤ ਨਾ ਕਿਸੇ ਪਰਖਿਆ, ਲੱਖ ਚੁਰਾਸੀ ਹੋਈ ਬੇਹਾਲ। ਸਤਿਗੁਰ ਬਿਨ ਗੁਰ ਮਾਰਗ ਕਿਸੇ ਨਾ ਦੱਸਿਆ, ਸਾਚੀ ਚਲੇ ਨਾ ਕੋਈ ਚਾਲ। ਕਾਲ ਮਹਾਂਕਾਲ ਚਰਨਾਂ ਹੇਠ ਝੱਸਿਆ, ਕਰੇ ਖੇਲ ਪੁਰਖ ਅਕਾਲ। ਗੁਰਮੁਖ ਵਿਰਲੇ ਹਿਰਦੇ ਅੰਦਰ ਵਸਿਆ, ਆਪ ਵਖਾਏ ਸੱਚੀ ਧਰਮਸਾਲ। ਨਿਰਗੁਣ ਸਰਗੁਣ ਪਿਛੇ ਫਿਰੇ ਨੱਸਿਆ, ਲੇਖਾ ਜਾਣੇ ਸ਼ਾਹ ਕੰਗਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਕਰਾਏ ਸਦਾ ਪ੍ਰਿਤਪਾਲ। ਪ੍ਰਿਤਪਾਲਕ ਪ੍ਰਿਤਪਾਲਦਾ, ਪ੍ਰਤਿਬਿੰਬ ਵੇਖ ਵਖਾਏ। ਰਾਹ ਜਾਣੇ ਕਾਲ ਮਹਾਂਕਾਲ ਦਾ, ਦੀਨ ਦਿਆਲ ਆਪਣਾ ਨਾਉਂ ਧਰਾਏ। ਫਾਹ ਤੋੜੇ ਜਗਤ ਜੰਜਾਲ ਦਾ, ਜਿਸ ਜਨ ਸਿਰ ਆਪਣਾ ਹੱਥ ਟਿਕਾਏ। ਆਪਣਾ ਦੀਪਕ ਆਪੇ ਬਾਲਦਾ, ਅਗਿਆਨ ਅੰਧੇਰਾ ਦਏ ਚੁਕਾਏ। ਗੁਰਮੁਖਾਂ ਆਪੇ ਸੁਰਤ ਸੰਭਾਲਦਾ, ਆਲਸ ਨਿੰਦਰਾ ਦਏ ਮਿਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਏ। ਘਰ ਸਾਚਾ ਹਰਿ ਸੁਹੰਜਣਾ, ਹੀਰੇ ਮੋਤੀ ਜੜਤ ਜੜਾਇਆ। ਘਰ ਬੈਠਾ ਆਦਿ ਨਿਰੰਜਣਾ, ਆਪ ਆਪਣਾ ਆਸਣ ਲਾਇਆ। ਜਿਸ ਜਨ ਮਿਲੇ ਸਾਚਾ ਸੱਜਣਾ, ਗ੍ਰਹਿ ਮੰਦਰ ਦਏ ਵਖਾਇਆ। ਜੋ ਘੜਿਆ ਸੋ ਭੱਜਣਾ, ਥਿਰ ਕੋਇ ਰਹਿਣ ਨਾ ਪਾਇਆ। ਕਾਲ ਨਗਾਰਾ ਸਭ ਦੇ ਸਿਰ ਤੇ ਵੱਜਣਾ, ਜੋ ਆਇਆ ਸੋ ਚਲ ਵਖਾਇਆ। ਕਲਜੁਗ ਅੰਤਮ ਸਿੰਘ ਸ਼ੇਰ ਦਲੇਰ ਹੋ ਹੋ ਗੱਜਣਾ, ਗੁਰਮੁਖ ਸਾਚੇ ਲਏ ਤਰਾਇਆ। ਆਪ ਆਪਣੇ ਚਰਨ ਦਵਾਰ ਕਰਾਏ ਮਜਨਾ, ਜੂਠਾ ਝੂਠਾ ਪੰਧ ਮੁਕਾਇਆ। ਗੁਰਮੁਖਾਂ ਵਿਚ ਬਹਿ ਬਹਿ ਆਪੇ ਸਜਣਾ, ਆਪਣੀ ਸੇਵ ਨੇਹਕੇਵ ਨਿਰਧਨ ਹੋ ਹੋ ਆਪ ਕਮਾਇਆ। ਹਰਿ ਸੰਗਤ ਤੇਰਾ ਦਰਸ ਕਰ ਕਰ ਹਰਿ ਹਰਿ ਰੱਜਣਾ, ਆਪਣੀ ਤ੍ਰਿਪਤ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਲੇ ਅੰਤ ਲਏ ਮਿਲਾਇਆ, ਅੰਤ ਮਿਲਾਵਾ ਅੰਤ ਕਾਲ, ਕਾਲ ਗਰਾਸ ਨਾ ਕੋਈ ਚਬਾਈਆ। ਅੰਤ ਮਿਲਾਵਾ ਅੰਤ ਲਏ ਸੰਭਾਲ, ਕਰੇ ਸੰਭਾਲ ਸਤਿਗੁਰ ਪੂਰਾ ਬੇਪਰਵਾਹੀਆ। ਅੰਤ ਮਿਲਾਵਾ ਆਪ ਉਠਾਏ ਆਪਣੇ ਲਾਲ, ਆਪ ਆਪਣੇ ਗਲੇ ਲਗਾਈਆ। ਅੰਤ ਲੇਖਾ ਵਖਾਏ ਸ਼ਾਹ ਕੰਗਾਲ, ਗੁਰਮੁਖ ਸ਼ਾਹ ਪਾਤਸ਼ਾਹ ਆਪ ਜਣਾਈਆ। ਲੱਖ ਚੁਰਾਸੀ ਵਿਚੋਂ ਭਾਲ, ਮਾਣਕ ਮੋਤੀ ਨਿਰਗੁਣ ਜੋਤੀ ਸੁਰਤੀ ਸੋਤੀ ਆਪ ਉਠਾਈਆ। ਲੱਭਦੇ ਫਿਰਦੇ ਕੋਟਨ ਕੋਟੀ, ਸਤਿਗੁਰ ਪੂਰਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨਮ ਜਨਮ ਦੀ ਕੱਢੇ ਵਾਸਨਾ ਖੋਟੀ, ਜਿਸ ਜਨ ਆਪਣੇ ਚਰਨ ਲਗਾਈਆ। ਗੁਰਮੁਖਾਂ ਉਤੋਂ ਵਾਰੇ ਆਪਣੀ ਬੋਟੀ ਬੋਟੀ, ਤਨ ਅਗਨੀ ਭੇਟ ਚੜ੍ਹਾਈਆ। ਨਿਰਗੁਣ ਹੋਏ ਚੜ੍ਹਿਆ ਚੋਟੀ, ਉਤਰ ਕਦੇ ਨਾ ਜਾਈਆ। ਹੱਥ ਫੜਾਈ ਸੋਹੰ ਸੋਟੀ, ਚੋਰ ਯਾਰ ਠੱਗ ਕੋਇ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵਸਾਏ ਸਾਚੇ ਘਰ, ਦਰ ਦਵਾਰ ਦਵਾਰਕਾ ਆਪ ਖੁਲ੍ਹਾਈਆ। ਕਾਮ ਧੇਨ ਅੰਮ੍ਰਿਤ ਰਸ, ਹਰੀ ਹਰਿ ਨਾਮਾ ਆਪ ਸਮਝਾਈਆ। ਗਹਿਰ ਗੰਭੀਰ ਹੋਏ ਵਸ, ਸਤਿ ਸਰੂਪ ਦਏ ਕਰਾਈਆ। ਏਕਾ ਮਾਰਗ ਸਾਚਾ ਦੱਸ, ਦਰਦ ਦੁੱਖ ਭੈ ਭੰਜਣ ਦਇਆ ਕਮਾਈਆ। ਲੋਕਮਾਤ ਕਰਾਏ ਸਾਚਾ ਜਸ, ਅਪਜਸ ਖ਼ਾਕੀ ਖ਼ਾਕ ਮਿਲਾਈਆ। ਹਰੀ ਮੰਦਰ ਹਰਿ ਹਰਿ ਹਿਰਦੇ ਵਸ, ਹਰਿ ਕੀ ਪੌੜੀ ਦਏ ਚੜ੍ਹਾਈਆ। ਜੋ ਜਨ ਪ੍ਰਭ ਮਿਲਣ ਦੀ ਰੱਖੇ ਆਸ, ਕਰ ਕਿਰਪਾ ਮੇਲ ਮਿਲਾਈਆ। ਜਨਮ ਜਨਮ ਦੀ ਬੁੱਝੇ ਪਿਆਸ, ਤ੍ਰਿਸ਼ਨਾ ਤ੍ਰਿਪਤ ਆਪ ਵਖਾਈਆ। ਦਰ ਦਵਾਰ ਨਾ ਦਿਸੇ ਕੋਇ ਨਿਰਾਸ, ਨਿਰਧਨ ਸਰਧਨ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੰਮ੍ਰਿਤ ਮੁਖ ਚੁਆਈਆ। ਕਾਮ ਧੇਨ ਨਿਰਮਲ ਦੁੱਧ, ਹਰਿ ਅੰਮ੍ਰਿਤ ਰਸ ਚਖਾਇੰਦਾ। ਉਜਲ ਕਰੇ ਆਪੇ ਬੁੱਧ, ਬੁੱਧ ਬਿਬੇਕੀ ਰੂਪ ਵਟਾਇੰਦਾ। ਕਾਰਜ ਕਰੇ ਘਰ ਘਰ ਸੁੱਧ, ਸਤ ਰੋਗ ਸਰਬ ਚੁਕਾਇੰਦਾ। ਆਪਣਾ ਭੇਵ ਖੁਲ੍ਹਾਏ ਗੁੱਝ, ਮਾਇਆ ਪਰਦਾ ਆਪੇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲੇਖਾ ਲੇਖ ਗਿਣਾਇੰਦਾ। ਕਾਮ ਧੇਨ ਗ੍ਰਹਿ ਵਸੇ ਘਰ, ਹਰਖ਼ ਸੋਗ ਨਾ ਕੋਈ ਜਣਾਈਆ। ਨੀਤੀਵਾਨ ਦੇਵੇ ਵਰ, ਪ੍ਰੀਤੀ ਪਰਮ ਪੁਰਖ ਸਿਖਾਈਆ। ਕਾਇਆ ਸੀਤੀ ਸ਼ਬਦ ਗਿਆਨ, ਧਿਆਨ ਨਿਧਾਨ ਵਿਚ ਰਖਾਈਆ। ਸਤਿ ਸਰੂਪੀ ਇਕ ਬਿਬਾਨ, ਪਰਮ ਪੁਰਖ ਪਤਿਪਰਮੇਸ਼ਵਰ ਪਤ ਪਤਿਆਲਾ ਆਪ ਵਖਾਈਆ। ਹਰੀ ਹਰਿ ਹਰਿ ਕਰ ਪਛਾਣ, ਹਰਿ ਜੂ ਹਰਿ ਹਰਿ ਵੇਖ ਵਖਾਈਆ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨਾਮ ਦਏ ਦ੍ਰਿੜਾਈਆ। ਏਕਾ ਨਾਮ ਨਿਧਾਨ ਨਿਰਬਾਣ, ਮਿਹਰਬਾਨ ਆਪ ਜਣਾਇੰਦਾ। ਅਵਣ ਗਵਣ ਪਵਣ ਕਰੇ ਪਛਾਣ, ਬਾਵਨ ਜੋਤੀ ਵੇਖ ਵਖਾਇੰਦਾ। ਦੀਨਾਂ ਅਨਾਥਾ ਦੇਵੇ ਦਾਨ, ਦਰਦ ਭੰਡਾਰੀ ਦਰਦ ਵੰਡਾਇੰਦਾ। ਕਿਰਪਾ ਕਰੇ ਸ਼ਾਹ ਸੁਲਤਾਨ, ਸਮਰਥ ਆਪਣੀ ਵਥ ਝੋਲੀ ਪਾਇੰਦਾ। ਚਿੰਤਾ ਰੋਗ ਸੋਗ ਸਰਬ ਮਿਟ ਜਾਣ, ਜੋ ਜਨ ਰਸਨਾ ਸੋਹੰ ਗਾਇੰਦਾ। ਲੇਖਾ ਦੱਸੇ ਸਰਬ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਛੁਹਾਏ ਸਾਚੇ ਘਰ, ਸਿਲ ਪਾਥਰ ਕਾਇਆ ਮਾਟੀ ਕਾਚੀ ਗਾਗਰ ਆਪ ਤਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵਣਜ ਕਰਾਏ ਸੱਚਾ ਸੁਦਾਗਰ, ਸਾਚੀ ਵਸਤ ਏਕਾ ਹੱਟ ਵਿਕਾਇੰਦਾ।