੧੩ ਮੱਘਰ ੨੦੧੮ ਬਿਕਰਮੀ ਦਲੀਪ ਸਿੰਘ ਬਾਬੂ ਪੁਰ ਜੇਠੂਵਾਲ ਦਰਬਾਰ ਵਿਚ
ਸੋ ਪੁਰਖ ਨਿਰੰਜਣ ਹਰਿ ਅਤੀਤ, ਆਦਿ ਜੁਗਾਦਿ ਸਮਾਇੰਦਾ। ਹਰਿ ਪੁਰਖ ਨਿਰੰਜਣ ਵਸੇ ਧਾਮ ਅਨਡੀਠ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਏਕੰਕਾਰਾ ਜੁਗ ਜੁਗ ਕਰੇ ਸਚ ਪ੍ਰੀਤ, ਪਰਮ ਪੁਰਖ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰ ਆਪ ਸੁਹਾਇੰਦਾ। ਸਾਚਾ ਦਰ ਆਦਿ ਨਿਰੰਜਣ, ਨਿਰਾਕਾਰਾ ਆਪ ਸੁਹਾਈਆ। ਅਬਿਨਾਸ਼ੀ ਕਰਤਾ ਦਰਦ ਦੁੱਖ ਭੈ ਭੰਜਣ, ਨਿਰਭੌ ਵਡ ਵਡਿਆਈਆ। ਸ੍ਰੀ ਭਗਵਾਨ ਸਾਚਾ ਸੱਜਣ, ਚਰਨ ਕਵਲ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਇਕੋ ਹਰਿ, ਆਪਣਾ ਖੇਲ ਆਪ ਕਰਾਈਆ। ਪਾਰਬ੍ਰਹਮ ਹਰਿ ਖੇਲ ਅਪਾਰਾ, ਆਦਿ ਜੁਗਾਦਿ ਕਰਾਇੰਦਾ। ਨਿਰਗੁਣ ਨੂਰ ਹੋ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਵਸਣਹਾਰਾ ਧਾਮ ਨਿਆਰਾ, ਸਚਖੰਡ ਦੁਆਰੇ ਸੋਭਾ ਪਾਇੰਦਾ। ਰੂਪ ਅਨੂਪ ਸਾਹਕਾਰਾ, ਸ਼ਹਿਨਸ਼ਾਹ ਆਪਣਾ ਆਪ ਪਰਗਟਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਹੁਕਮੀ ਹੁਕਮ ਆਪ ਫਿਰਾਇੰਦਾ। ਆਪੇ ਜਾਣੇ ਧੁਰ ਫ਼ਰਮਾਣਾ, ਸਚ ਸੰਦੇਸ਼ਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣੇ ਘਰ ਸੋਭਾ ਪਾਇੰਦਾ। ਸਾਚੇ ਘਰ ਸ੍ਰੀ ਭਗਵਾਨ, ਏਕਾ ਏਕ ਸੋਭਾ ਪਾਇੰਦਾ। ਜੋਤੀ ਨੂਰ ਨੂਰ ਮਹਾਨ, ਜੋਤੀ ਜੋਤ ਡਗਮਗਾਇੰਦਾ। ਸਾਚੇ ਤਖ਼ਤ ਬਹੇ ਨੌਜਵਾਨ, ਤਖ਼ਤ ਨਿਵਾਸੀ ਆਸਣ ਲਾਇੰਦਾ। ਨਿਰਗੁਣ ਰੂਪ ਰੂਪ ਮਹਾਨ, ਰੰਗ ਨਾ ਕੋਈ ਵਖਾਇੰਦਾ। ਏਕੰਕਾਰਾ ਸਾਚਾ ਕਾਹਨ, ਦਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਡਿਆਇੰਦਾ। ਸਚਖੰਡ ਦੁਆਰ ਸੋਭਾਵੰਤ, ਸੋ ਪੁਰਖ ਆਪ ਸੁਹਾਈਆ। ਇਕ ਇਕੱਲਾ ਦੱਸੇ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਕਰੇ ਖੇਲ ਨਾਰ ਕੰਤ, ਕੰਤ ਕੰਤੂਹਲ ਬੇਪਰਵਾਹੀਆ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਚਲਾਈਆ। ਵੇਸ ਵਟਾਏ ਜੁਗਾ ਜੁਗੰਤ, ਜੁਗ ਜੁਗ ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪਣੀ ਖੇਲ ਆਪ ਖਲਾਈਆ। ਆਦਿ ਪੁਰਖ ਖੇਲ ਅਵੱਲਾ, ਏਕਾ ਏਕ ਕਰਾਇੰਦਾ। ਵਸਣਹਾਰਾ ਸਚ ਮਹੱਲਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਆਪਣੇ ਦੀਪਕ ਆਪੇ ਬਲਾ, ਨੂਰ ਨੁਰਾਨਾ ਡਗਮਗਾਇੰਦਾ। ਸਚ ਸੰਦੇਸ਼ ਨਰ ਨਰੇਸ਼ ਸ਼ਬਦ ਅਗੰਮੀ ਏਕਾ ਘੱਲਾ, ਆਪਣਾ ਨਾਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਏਕਾ ਮੱਲਾ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਪੁਰਖ ਅਬਿਨਾਸ਼ੀ ਵਸੇ ਘਰ, ਘਰ ਸਾਚੇ ਵੱਜੇ ਵਧਾਈਆ। ਨਿਰਾਕਾਰ ਰੂਪ ਧਰ, ਨਿਰਵੈਰ ਖੇਲ ਖਲਾਈਆ। ਨਿਰਗੁਣ ਆਪਣਾ ਘਾੜਨ ਘੜ, ਆਪਣੀ ਬਣਤ ਆਪ ਬਣਾਈਆ। ਆਪੇ ਵੇਖੇ ਆਪਾ ਖੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਸੋਭਾ ਪਾਈਆ। ਦਰ ਘਰ ਸਾਚਾ ਸਚਖੰਡ, ਸਚਖੰਡ ਨਿਵਾਸੀ ਸੋਭਾ ਪਾਇੰਦਾ। ਆਪੇ ਜਾਣੇ ਆਪਣੀ ਵੰਡ, ਵੰਡਣਹਾਰ ਆਪ ਅਖਵਾਇੰਦਾ। ਆਪੇ ਜਾਣੇ ਆਪਣਾ ਛੰਦ, ਨਾਉਂ ਨਿਰੰਕਾਰਾ ਆਪੇ ਗਾਇੰਦਾ। ਆਪੇ ਜਾਣੇ ਆਪਣਾ ਪੰਧ, ਬਣ ਪਾਂਧੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਜੁਗ ਜੁਗ ਪਾਂਧੀ ਮੁਕਾਏ ਪੰਧ, ਪੁਰਖ ਅਕਾਲ ਵਡੀ ਵਡਿਆਈਆ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਈਆ। ਵੇਖ ਵਖਾਏ ਕੋਟਨ ਕੋਟ ਬ੍ਰਹਿਮੰਡ, ਲੋਆਂ ਪੁਰੀਆਂ ਮੰਡਲ ਮੰਡਪ ਫੇਰਾ ਪਾਈਆ। ਨੂਰ ਜਾਣੇ ਸੂਰਜ ਚੰਦ, ਰਵ ਸਸ ਰੁਸ਼ਨਾਈਆ। ਧਰਤ ਧਵਲ ਕਰੇ ਖੰਡ ਖੰਡ, ਪ੍ਰਿਥਮੀ ਆਕਾਸ਼ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਵੇਸ ਵਟਾਈਆ। ਪ੍ਰਿਥਮੀ ਅਕਾਸ਼ ਖੇਲ ਅਪਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਨਿਰਗੁਣ ਰੂਪ ਕਰ ਉਜਿਆਰ, ਸਰਗੁਣ ਸਾਚਾ ਸੰਗ ਨਿਭਾਇੰਦਾ। ਆਦਿ ਜੁਗਾਦੀ ਇਕੋ ਕਾਰ, ਇਕੋ ਇਕ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰ, ਸਗਲਾ ਸੰਗ ਆਪ ਨਿਭਾਇੰਦਾ। ਏਕਾ ਦੇਵੇ ਨਾਮ ਅਧਾਰ, ਸਚ ਅਧਾਰਾ ਆਪ ਰਖਾਇੰਦਾ। ਏਕਾ ਤਨ ਕਰੇ ਸ਼ੰਗਾਰ, ਭੂਸ਼ਨ ਬਸਤਰ ਸੋਭਾ ਪਾਇੰਦਾ। ਆਪਣਾ ਨੈਣ ਦਏ ਉਘਾੜ, ਨੇਤਰ ਲੋਚਣ ਆਪ ਖੁਲਾਇੰਦਾ। ਏਕਾ ਜੋਤ ਕਰ ਉਜਿਆਰ, ਦੀਪਕ ਦੀਆ ਆਪ ਜਗਾਇੰਦਾ। ਏਕਾ ਸ਼ਬਦ ਨਾਦ ਧੁਨਕਾਰ, ਏਕਾ ਆਤਮ ਆਪ ਵਜਾਇੰਦਾ। ਏਕਾ ਅੰਮ੍ਰਿਤ ਠੰਡਾ ਠਾਰ, ਚਰਨ ਚਰਨੋਦਕ ਮੁਖ ਚੁਆਇੰਦਾ। ਏਕਾ ਘਰ ਕਰੇ ਗੁਫ਼ਤਾਰ, ਗੁਫ਼ਤ ਸ਼ਨੀਦ ਖੇਲ ਕਰਾਇੰਦਾ। ਆਪੇ ਜਾਣੇ ਆਪਣੀ ਸਚ ਰਫਤਾਰ, ਆਪਣੀ ਸੇਹਤ ਆਪ ਬਣਾਇੰਦਾ। ਲੇਖਾ ਜਾਣੇ ਸਦਾ ਜੁਗ ਚਾਰ, ਜੁਗ ਚੌਕੜੀ ਫੋਲ ਫੁਲਾਇੰਦਾ। ਲਹਿਣਾ ਜਾਣੇ ਗੁਰ ਅਵਤਾਰ, ਭਗਤ ਭਗਵੰਤ ਮੇਲ ਮਿਲਾਇੰਦਾ। ਸੰਤ ਸਾਧ ਪਾਵੇ ਸਾਰ, ਆਪ ਆਪਣਾ ਵੇਸ ਵਟਾਇੰਦਾ। ਗੁਰਮੁਖ ਸੱਜਣ ਲਏ ਉਭਾਰ, ਲੱਖ ਚੁਰਾਸੀ ਬੰਧਨ ਤੁੜਾਇੰਦਾ। ਗੁਰਮੁਖਾਂ ਚਲੇ ਨਾਲ ਨਾਲ, ਜੁਗ ਜੁਗ ਵਿਛੜ ਕਦੇ ਨਾ ਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਖੇਲ ਕਮਾਲ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਇਕੋ ਹਰਿ, ਅਜੂਨੀ ਰਹਿਤ ਵੇਸ ਵਟਾਇੰਦਾ। ਅਜੂਨੀ ਰਹਿਤ ਅਨੁਭਵ ਪਰਕਾਸ਼, ਨਿਰਵੈਰ ਵਡੀ ਵਡਿਆਈਆ। ਜੁਗ ਜੁਗ ਹੋਏ ਭਗਤਾਂ ਦਾਸ, ਜਨ ਭਗਤਾਂ ਸੇਵ ਕਮਾਈਆ। ਨਾਤਾ ਤੋੜ ਪ੍ਰਿਥਮੀ ਆਕਾਸ਼, ਗਗਨ ਮੰਡਲ ਡੇਰਾ ਢਾਹੀਆ। ਸਾਚੇ ਗ੍ਰਹਿ ਪਾਵੇ ਰਾਸ, ਗੋਪੀ ਕਾਹਨ ਆਪ ਅਖਵਾਈਆ। ਸਦਾ ਸੁਹੇਲਾ ਵਸੇ ਪਾਸ, ਸਰਨਗਤ ਰਾਮ ਸਰਨਾਈਆ। ਲੇਖਾ ਜਾਣੇ ਪਵਣ ਸਵਾਸ, ਉਨੰਜਾ ਪਵਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਪੁਰਖ ਅਗੰਮ, ਅਲੱਖ ਅਗੋਚਰ ਆਪ ਵਟਾਇੰਦਾ। ਨਿਰਗੁਣ ਜਾਣੇ ਆਪਣਾ ਕੰਮ, ਨਿਹਕਰਮੀ ਕਰਮ ਕਮਾਇੰਦਾ। ਮਾਤ ਗਰਭ ਨਾ ਪਏ ਜੰਮ, ਜੂਨੀ ਜੂਨ ਨਾ ਕੋਈ ਫਿਰਾਇੰਦਾ। ਨਾ ਕੋਈ ਪਵਣ ਨਾ ਕੋਈ ਦਮ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਨਾ ਕੋਈ ਜਨਨੀ ਨਾ ਕੋਈ ਜਨ, ਗੋਦੀ ਗੋਦ ਨਾ ਕੋਈ ਬਹਾਇੰਦਾ। ਨਾ ਕੋਈ ਬੁੱਧ ਮਤ ਮਨ, ਪੰਜ ਤੱਤ ਨਾ ਕੋਈ ਰਖਾਇੰਦਾ। ਨਾ ਕੋਈ ਰਸਨਾ ਨਾ ਕੋਈ ਕੰਨ, ਦੋਏ ਨੈਣ ਨਾ ਕੋਈ ਮਟਕਾਇੰਦਾ। ਆਦਿ ਜੁਗਾਦਿ ਸ੍ਰੀ ਭਗਵਾਨ, ਨਿਰਗੁਣ ਸਾਚੇ ਤਖ਼ਤ ਸੋਭਾ ਪਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਨ, ਮੰਡਲ ਮੰਡਪ ਨਾ ਕੋਈ ਵਖਾਇੰਦਾ। ਨਾ ਕੋਈ ਤੰਦੀ ਨਾ ਕੋਈ ਤੰਦ, ਤਾਰ ਸਤਾਰ ਨਾ ਕੋਈ ਵਜਾਇੰਦਾ। ਆਦਿ ਜੁਗਾਦੀ ਇਕੋ ਅਨੰਦ, ਸੋ ਪੁਰਖ ਨਿਰੰਜਣ ਆਪਣੇ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਜੁਗ ਜੁਗ ਵੇਖ ਵਖਾਇੰਦਾ। ਜੁਗ ਜੁਗ ਵੇਖੇ ਹਰਿ ਕਰਤਾਰ, ਕੁਦਰਤ ਕਾਦਰ ਖੇਲ ਖਲਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਲੋਕਮਾਤ ਏਕਾ ਡੰਕ ਵਜਾਈਆ। ਭਗਤਨ ਕਰ ਸਚ ਪਿਆਰ, ਬ੍ਰਹਮ ਪਾਰਬ੍ਰਹਮ ਇਕ ਸਮਝਾਈਆ। ਨਾਤਾ ਤੋੜ ਸਰਬ ਸੰਸਾਰ, ਏਕਾ ਬੰਧਨ ਨਾਮ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਉਂ ਦਏ ਸਮਝਾਈਆ। ਸਾਚਾ ਨਾਮ ਏਕੰਕਾਰ, ਆਪਣਾ ਆਪ ਪਰਗਟਾਇਆ। ਆਪੇ ਜੋਤ ਆਪੇ ਸ਼ਬਦੀ ਧਾਰ, ਰੂਪ ਅਨੂਪ ਆਪ ਧਰਾਇਆ। ਆਪੇ ਵਿਸ਼ਨ ਕਰੇ ਅਕਾਰ, ਆਪੇ ਬ੍ਰਹਮਾ ਪਾਰਬ੍ਰਹਮ ਵਖਾਇਆ। ਆਪੇ ਸ਼ੰਕਰ ਦਏ ਸਹਾਰ, ਸਿਰ ਆਪਣਾ ਹੱਥ ਰਖਾਇਆ। ਤਿੰਨਾਂ ਵਿਚੋਲਾ ਬਣ ਗਿਰਧਾਰ, ਗਿਰਵਰ ਆਪਣੀ ਸੇਵ ਕਮਾਇਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਧੁਰ ਫ਼ਰਮਾਣਾ ਹੁਕਮ ਜਣਾਇਆ। ਨਿਰਗੁਣ ਨਿਰਾਕਾਰ ਹੋਇਆ ਸਾਹਕਾਰ, ਸਰਗੁਣ ਆਪਣਾ ਰੰਗ ਵਖਾਇਆ। ਵੰਡੀ ਵੰਡ ਅਪਰ ਅਪਾਰ, ਆਪਣਾ ਭੇਵ ਦਿਤਾ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣਾ ਨਾਉਂ ਦਏ ਸਮਝਾਇਆ। ਏਕਾ ਨਾਮ ਏਕਾ ਓਮ, ਏਕਾ ਏਕੰਕਾਰ ਇਕ ਜਣਾਈਆ। ਦੋਇਮ, ਦੋਏ ਦੋਏ ਧਾਰਾ ਧਾਰ ਵੇਖ ਵਖਾਈਆ । ਦੋਇਮ ਸੰਗ ਹੋਇਆ ਸੋਇਮ, ਤ੍ਰੈ ਤ੍ਰੈ ਲੇਖਾ ਲੇਖ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਇਕ ਵਡਿਆਈਆ। ਆਦਿ ਪੁਰਖ ਇਕੋ ਹਰਿ, ਏਕਾ ਘਰ ਸੁਹਾਇੰਦਾ। ਆਪੇ ਦਿਤਾ ਆਪਣਾ ਵਰ, ਆਪਣੀ ਝੋਲੀ ਆਪ ਭਰਾਇੰਦਾ। ਦੂਜਾ ਰੂਪ ਆਪੇ ਧਰ, ਵਿਸ਼ਨ ਖੇਲ ਖਲਾਇੰਦਾ। ਵਿਸ਼ਨੂੰ ਵੇਖੇ ਆਪੇ ਖੜ੍ਹ, ਆਪਣੇ ਰੰਗ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੂਆ ਏਕਾ ਘਰ ਬਹਾਇੰਦਾ। ਏਕਾ ਦੂਆ ਨਾਮ ਮਰਦੰਗ, ਮਿਹਰਵਾਨ ਆਪ ਵਜਾਈਆ। ਆਪੇ ਜਾਣੇ ਆਪਣਾ ਅਨੰਦ, ਪਰਮਾਨੰਦ ਵਿਚ ਸਮਾਈਆ। ਏਕਾ ਗਾ ਸੁਹਾਗੀ ਛੰਦ, ਵਿਸ਼ਨ ਕਰੇ ਪੜ੍ਹਾਈਆ। ਤੇਰਾ ਮੇਰਾ ਇਕੋ ਬੰਦ, ਏਕਾ ਬੰਧਨ ਪਾਈਆ। ਸੋਹੰ ਰੂਪ ਸਦਾ ਅਖੰਡ, ਖੰਡਾ ਖੜਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਦਏ ਸਮਝਾਈਆ। ਸੋਹੰ ਨਾਉਂ ਏਕਾ ਦਰ, ਏਕਾ ਵੰਡ ਵੰਡਾਈਆ। ਏਕਾ ਪੁਰਖ ਏਕਾ ਨਰ, ਏਕਾ ਬਣੇ ਪਿਤਾ ਮਾਈਆ। ਏਕਾ ਦਾਨੀ ਦਾਤਾ ਦੇਵੇ ਵਰ, ਏਕਾ ਝੋਲੀ ਰਿਹਾ ਭਰਾਈਆ। ਏਕਾ ਹਰਿ ਜੂ ਵੇਖੇ ਖੜ, ਆਪ ਆਪਣਾ ਨੈਣ ਖੁਲ੍ਹਾਈਆ। ਨਾ ਕੋਈ ਸੀਸ ਨਾ ਕੋਈ ਧੜ, ਤੱਤਵ ਤੱਤ ਨਾ ਕੋਈ ਰਖਾਈਆ। ਨਾ ਕੋਈ ਵਿਦਿਆ ਰਿਹਾ ਪੜ੍ਹ, ਚੌਦਾਂ ਵਿਦਿਆ ਨਾ ਕੋਇ ਗਾਈਆ। ਆਪਣਾ ਨਾਉਂ ਆਪੇ ਧਰ, ਆਪੇ ਬਣੇ ਸਿਫ਼ਤ ਸਾਲਾਹੀਆ। ਵਿਸ਼ਨ ਦਿਤਾ ਇਕੋ ਵਰ, ਆਦਿ ਜੁਗਾਦਿ ਵੱਜੇ ਵਧਾਈਆ। ਇਕ ਦੂਜੇ ਦਾ ਪੱਲੂ ਫੜ, ਘਰ ਸਾਚੇ ਖ਼ੁਸ਼ੀ ਮਨਾਈਆ। ਕਰਿਆ ਖੇਲ ਨਰਾਇਣ ਨਰ, ਨਰ ਹਰਿ ਸੱਚਾ ਸ਼ਹਿਨਸ਼ਾਹੀਆ । ਨਿਰਭੌ ਚੁਕਾਇਆ ਸਰਬ ਡਰ, ਭੈ ਅਵਰ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਧਾਰ ਇਕ ਜਣਾਈਆ। ਵਿਸ਼ਨੂੰ ਉਪਜਿਆ ਸੋਹੰ ਧਾਰ, ਨਿਰਗੁਣ ਖੇਲ ਖਲਾਇਆ। ਘਰ ਵਿਚ ਘਰ ਕਰੇ ਪਿਆਰ, ਆਪ ਆਪਣਾ ਮੇਲ ਮਿਲਾਇਆ। ਆਪੇ ਭੂਪ ਆਪ ਸਿਕਦਾਰ, ਆਪੇ ਰਈਅਤ ਰੂਪ ਵਟਾਇਆ। ਆਪੇ ਸ਼ਬਦ ਜਾਣੇ ਸੱਚੀ ਸਰਕਾਰ, ਆਪੇ ਚੋਬਦਾਰ ਬਣ ਬਣ ਸੇਵ ਕਮਾਇਆ। ਆਪੇ ਸ਼ਹਿਨਸ਼ਾਹ ਜਾਣੇ ਸੱਚੀ ਸਰਕਾਰ, ਆਪਣਾ ਹੁਕਮ ਵਰਤਾਇਆ। ਆਪੇ ਦਾਤਾ ਦਾਨੀ ਦੇਵੇ ਭੰਡਾਰ, ਆਪੇ ਆਪਣੀ ਝੋਲੀ ਰਿਹਾ ਡਾਹਿਆ। ਕਰੇ ਖੇਲ ਅਗੰਮ ਅਪਾਰ, ਹਰਿ ਕਾ ਭੇਵ ਕਿਸੇ ਨਾ ਪਾਇਆ। ਵਿਸ਼ਨੂੰ ਕਰੇ ਸਚ ਪਿਆਰ, ਭਗਵਾਨ ਤੇਰਾ ਸੰਗ ਰਖਾਇਆ। ਏਕਾ ਦਰ ਮੰਗਾਂ ਦਰਬਾਰ, ਦਰ ਬੈਠਾ ਸੀਸ ਝੁਕਾਇਆ। ਤੇਰਾ ਮੇਰਾ ਰੂਪ ਅਪਾਰ, ਸੋਹੰ ਢੋਲਾ ਏਕਾ ਗਾਇਆ। ਬਦਲਿਆ ਚੋਲਾ ਆਪ ਕਰਤਾਰ, ਚੋਆ ਚੰਦਨ ਸੀਸ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਇਆ । ਵਿਸ਼ਨੂੰ ਮੰਗੇ ਮੰਗ, ਭਗਵਨ ਅੱਗੇ ਝੋਲੀ ਡਾਹੀਆ। ਤੇਰਾ ਰੂਪ ਮੇਰਾ ਰੰਗ, ਤੇਰੀ ਧਾਰ ਮੇਰੀ ਵਡਿਆਈਆ। ਤੇਰਾ ਨਾਉਂ ਮੇਰਾ ਸੰਗ, ਸੰਗ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਦਿ ਪੁਰਖ ਬੇਪਰਵਾਹੀਆ। ਆਦਿ ਪੁਰਖ ਦਿਤਾ ਵਰ, ਵਿਸ਼ਨ ਮੰਗ ਮੰਗਾਇਆ । ਆਪਣਾ ਨਾਉਂ ਆਪੇ ਪੜ੍ਹ, ਆਪੇ ਰਿਹਾ ਗਾਇਆ। ਆਪਣੇ ਮੰਦਰ ਆਪੇ ਖੜ੍ਹ, ਆਪੇ ਰਿਹਾ ਸੁਹਾਇਆ। ਆਪਣੇ ਪੌੜੇ ਆਪੇ ਚੜ੍ਹ, ਆਪਣਾ ਆਸਣ ਲਾਇਆ। ਆਪਣੀ ਇਛਿਆ ਆਪੇ ਫੜ, ਆਪਣਾ ਮੇਲ ਮਿਲਾਇਆ। ਵਿਸ਼ਨੂੰ ਭਗਵਾਨ ਵਸੇ ਇਕੋ ਘਰ, ਘਰ ਸਾਚਾ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਵਿਸ਼ਨੂੰ ਝੋਲੀ ਡਾਹ, ਏਕਾ ਆਸ ਤਕਾਈਆ। ਸਾਚੀ ਵਸਤ ਦੇਣੀ ਪਾ, ਤੋਟ ਰਹੇ ਨਾ ਰਾਈਆ। ਏਕਾ ਗੁਣ ਦੇਣਾ ਸਮਝਾ, ਕਵਣ ਗੁਣ ਤੇਰਾ ਜਸ ਗਾਈਆ। ਏਕਾ ਵਕਤ ਦੇਣਾ ਸਮਝਾ, ਕਵਣ ਵੇਲਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਮਿਹਰਵਾਨ ਹਰਿ ਹੋਇਆ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਏਕਾ ਦੇਵੇ ਆਪਣਾ ਦਾਨ, ਦਾਤਾ ਦਾਨੀ ਆਪ ਵਰਤਾਇੰਦਾ। ਸਚ ਸੰਦੇਸ਼ਾ ਸੁਣ ਲਾ ਕਾਨ, ਏਕਾ ਵਾਰ ਜਣਾਇੰਦਾ। ਤੇਰਾ ਖੇਲ ਕਰਾਂ ਮਹਾਨ, ਸਾਚੀ ਸੇਵਾ ਇਕ ਲਗਾਇੰਦਾ। ਤੇਰੇ ਗ੍ਰਹਿ ਅੰਮ੍ਰਿਤ ਰੱਖਾ ਆਣ, ਕਵਲ ਕਵਲਾ ਆਪ ਭਰਾਇੰਦਾ। ਤੇਰੀ ਉਪਜੇ ਬ੍ਰਹਮ ਸੰਤਾਨ, ਸਤਿ ਪੁਰਖ ਨਿਰੰਜਣ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਇੰਦਾ। ਸਾਚੀ ਵਸਤ ਏਕਾ ਵਾਰ, ਸ੍ਰੀ ਭਗਵਾਨ ਆਪ ਵਰਤਾਈਆ। ਏਕਾ ਵਿਸ਼ਨ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਏਕਾ ਸ਼ੰਕਰ ਮੇਲੇ ਆਣ, ਸ਼ੰਕਾ ਕੋਇ ਰਹਿਣ ਨਾ ਪਾਈਆ। ਏਕਾ ਮੰਦਰ ਇਕ ਮਕਾਨ, ਏਕਾ ਘਰ ਵੱਜੇ ਵਧਾਈਆ। ਏਕਾ ਗੀਤ ਏਕਾ ਗਾਣ, ਏਕਾ ਰਾਗ ਦਏ ਸੁਣਾਈਆ। ਏਕਾ ਦੇਵੇ ਧੁਰ ਫ਼ਰਮਾਣ, ਸਚ ਸੰਦੇਸ਼ਾ ਆਪ ਘਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨੂੰ ਏਕਾ ਗੁਣ ਵਖਾਈਆ। ਆਦਿ ਬਣਿਆ ਵਿਸ਼ਨੂੰ ਭਗਵਾਨ, ਵਿਸ਼ਵ ਖੇਲ ਕਰਾਇੰਦਾ। ਜੁਗ ਚੌਕੜੀ ਸੇਵਾ ਲਾਏ ਵਿਚ ਜਹਾਨ, ਬ੍ਰਹਮਾ ਸ਼ਿਵ ਨਾਲ ਮਿਲਾਇੰਦਾ। ਬ੍ਰਹਮੇ ਦੇਵੇ ਇਕ ਗਿਆਨ, ਬ੍ਰਹਮਵੇਤਾ ਆਪ ਪੜ੍ਹਾਇੰਦਾ। ਚਾਰੇ ਕੁੰਟ ਕਰ ਪਰਧਾਨ, ਚੌਥੇ ਪਦ ਖੇਲ ਖਲਾਇੰਦਾ। ਚਾਰੇ ਅੱਖਰ ਦੇ ਧਿਆਨ, ਚਾਰੇ ਵੇਦ ਆਪ ਪੜ੍ਹਾਇੰਦਾ। ਚਾਰੇ ਜੁਗ ਕਰੇ ਕਲਿਆਣ, ਚਾਰ ਵਰਨਾਂ ਬੰਧਨ ਪਾਇੰਦਾ। ਚਾਰੇ ਖਾਣੀ ਖੇਲ ਮਹਾਨ, ਉਤਭੁਜ ਸੇਤਜ ਜੇਰਜ ਅੰਡਜ ਨਾਲ ਮਿਲਾਇੰਦਾ। ਚਾਰੇ ਬਾਣੀ ਕਰ ਕਲਿਆਣ, ਪਰਾ ਪਸੰਤੀ ਮਧਮ ਬੈਖ਼ਰੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਵਰਤੇ ਵਰਤਾਰ, ਵਰਤਾਵਣਹਾਰ ਇਕ ਹੋ ਜਾਈਆ। ਤ੍ਰੈਗੁਣ ਮਾਇਆ ਤੇਰਾ ਭੰਡਾਰ, ਪੰਜ ਤੱਤ ਕਰੇ ਕੁੜਮਾਈਆ। ਬ੍ਰਹਮੇ ਵੰਡ ਅਪਰ ਅਪਾਰ, ਬ੍ਰਹਮ ਮੇਲਾ ਸਹਿਜ ਸੁਭਾਈਆ। ਲੱਖ ਚੁਰਾਸੀ ਕਰ ਤਿਆਰ, ਘਟ ਘਟ ਆਪਣੀ ਜੋਤ ਜਗਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰਹਿਣਾ ਖ਼ਬਰਦਾਰ, ਬੇਖ਼ਬਰ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਖੁਲ੍ਹਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰੱਖਣਾ ਯਾਦ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫਿਰ ਫਿਰ ਮਾਤ ਹੰਢਾਈਆ । ਲੱਖ ਚੁਰਾਸੀ ਸੁਣੇ ਫਰਿਯਾਦ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਵੇਸ ਵਟਾਈਆ। ਨਾਮ ਅਗੰਮੀ ਦੇਵੇ ਦਾਦ, ਅੱਖਰ ਵੱਖਰ ਕਰ ਪੜ੍ਹਾਈਆ। ਆਪੇ ਰਹੇ ਸਦਾ ਵਿਸਮਾਦ, ਬਿਸਮਿਲ ਆਪਣਾ ਰੂਪ ਵਖਾਈਆ। ਅਨਹਦ ਇਕ ਵਜਾਏ ਨਾਦ, ਅਨਾਦੀ ਧੁਨ ਆਪ ਸੁਣਾਈਆ। ਸ਼ਬਦ ਜਣਾਈ ਬੋਧ ਅਗਾਧ, ਨਿਸ਼ਅੱਖਰ ਕਰੇ ਪੜ੍ਹਾਈਆ। ਆਪੇ ਜਾਣੇ ਸੰਤ ਸਾਧ, ਜਗਤ ਸਾਧਨਾ ਦਏ ਸਮਝਾਈਆ। ਆਪੇ ਵੇਖੇ ਵਾਦ ਵਿਵਾਦ, ਪੰਜ ਤੱਤ ਕਾਇਆ ਫੋਲ ਫੁਲਾਈਆ। ਆਪੇ ਜਾਣੇ ਆਪਣਾ ਰਾਗ, ਅਨਰਾਗੀ ਰਾਗ ਅਲਾਈਆ। ਆਪੇ ਜਾਣੇ ਰਸਨਾ ਜਿਹਵਾ ਸਵਾਦ, ਅਨਰਸ ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਿਸ਼ਨ ਦਏ ਵਡਿਆਈਆ। ਨਵ ਨੌਂ ਚਾਰ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸਤਿਜੁਗ ਵਰਤੇ ਵਿਚ ਸੰਸਾਰਾ, ਸਤਿ ਸਤਿ ਲੇਖਾ ਆਪ ਰਖਾਇੰਦਾ। ਏਕਾ ਨਾਮ ਇਕ ਆਧਾਰਾ, ਏਕਾ ਘਰ ਸੋਭਾ ਪਾਇੰਦਾ। ਏਕਾ ਵਣਜ ਇਕ ਵਣਜਾਰਾ, ਏਕਾ ਹੱਟ ਵਿਕਾਇੰਦਾ। ਏਕਾ ਗੁਰੂ ਇਕ ਦੁਆਰਾ, ਇਸ਼ਟ ਦੇਵ ਇਕ ਅਖਵਾਇੰਦਾ। ਨਿਰਗੁਣ ਖੇਲ ਕਰੇ ਅਪਾਰਾ, ਸਰਗੁਣ ਆਪਣਾ ਰੂਪ ਧਰਾਇੰਦਾ। ਲੋਕਮਾਤ ਆਏ ਵਾਰੋ ਵਾਰਾ, ਵਾਰ ਅਠਾਰਾਂ ਜੋਤ ਜਗਾਇੰਦਾ। ਬ੍ਰਹਮੇ ਸੁਤ ਕਰੇ ਪਿਆਰਾ, ਸੰਤ ਕੁਮਾਰ ਗਲੇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਤੇਰੀ ਖੇਲ ਵਖਾਇੰਦਾ। ਸਤਿਜੁਗ ਅੰਤਮ ਜਾਏ ਬੀਤ, ਤ੍ਰੇਤਾ ਆਪਣਾ ਰੂਪ ਵਟਾਈਆ। ਰਾਮ ਰਾਮਾ ਹੋ ਅਤੀਤ, ਰਮਿਆ ਹਰ ਘਟ ਥਾਈਂਆ। ਜਨ ਭਗਤਾਂ ਕਾਇਆ ਕਰੇ ਠੰਡੀ ਸੀਤ, ਅੰਮ੍ਰਿਤ ਮੇਘ ਇਕ ਬਰਸਾਈਆ। ਚਰਨ ਕਵਲ ਬਖ਼ਸ਼ੇ ਸਚ ਪ੍ਰੀਤ, ਸਾਚੀ ਰੀਤੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਲਾ, ਲੱਖ ਚੁਰਾਸੀ ਵੇਖ ਵਖਾਇੰਦਾ। ਦੁਆਪਰ ਆਪਣਾ ਰੂਪ ਧਰਾ, ਦੋਏ ਦੋਏ ਵੇਖ ਵਖਾਇੰਦਾ। ਮੁਕੰਦ ਮਨੋਹਰ ਲਖਮੀ ਨਰਾਇਣ ਆਪ ਅਖਵਾ, ਕਵਲ ਨੈਣ ਆਪ ਮਟਕਾਇੰਦਾ। ਗ਼ਰੀਬ ਨਿਮਾਣੇ ਗਲੇ ਲਗਾ, ਸਿਰ ਆਪਣਾ ਹੱਥ ਟਿਕਾਇੰਦਾ। ਦੁਸ਼ਟ ਹੰਕਾਰੀ ਦਏ ਖਪਾ, ਬਣ ਸੇਵਕ ਸੇਵ ਕਮਾਇੰਦਾ। ਚੌਦਾਂ ਲੋਕ ਰਿਹਾ ਸਮਾ, ਚੌਦਾਂ ਲੋਕ ਆਪਣੇ ਵਿਚ ਛੁਪਾਇੰਦਾ। ਤ੍ਰਲੋਕੀ ਖੇਲ ਰਿਹਾ ਕਰਾ, ਨਾਥ ਅਨਾਥਾ ਆਪ ਉਠਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜੁਗ ਜੁਗ ਫੇਰਾ ਪਾ, ਕੋਟਨ ਰਾਮ ਕ੍ਰਿਸ਼ਨ ਵੇਖ ਵਖਾਇੰਦਾ। ਕਲਜੁਗ ਅੰਤਮ ਵੇਸ ਵਟਾ, ਕਾਲਾ ਸੂਸਾ ਤਨ ਛੁਹਾਇੰਦਾ। ਮੁਕਾਮੇ ਹੱਕ ਇਕ ਖ਼ੁਦਾ, ਨੂਰ ਨੁਰਾਨਾ ਡਗਮਗਾਇੰਦਾ। ਆਪਣਾ ਕਰ ਆਪ ਜੁਦਾ, ਆਪ ਆਪਣੀ ਵੰਡ ਵੰਡਾਇੰਦਾ। ਆਪਣੇ ਉਤੋਂ ਹੋ ਫ਼ਿਦਾ, ਫ਼ਿਤਰਤ ਆਪਣੀ ਆਪ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਨੂਰ ਇਲਾਹੀ, ਨੂਰ ਨੁਰਾਨਾ ਆਪ ਧਰਾਇੰਦਾ। ਰਹਿਬਰ ਬਣੇ ਆਪ ਮਲਾਹੀ, ਬਣ ਮਲਾਹ ਸੇਵ ਕਮਾਇੰਦਾ। ਏਕਾ ਨੌਬਤ ਰਿਹਾ ਵਜਾਈ, ਦੋ ਜਹਾਨਾਂ ਆਪ ਸੁਣਾਇੰਦਾ। ਏਕਾ ਢੋਲਾ ਰਿਹਾ ਗਾਈ, ਐਨਲਹੱਕ ਆਪ ਅਲਾਇੰਦਾ। ਏਕਾ ਵਸੇ ਸਾਚੇ ਥਾਈਂ, ਥਾਨ ਥਨੰਤਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਇਕੋ ਹਰਿ, ਵਿਸ਼ਨ ਵਿਸ਼ਵ ਇਕ ਸਮਝਾਇੰਦਾ। ਸਾਚੇ ਘਰ ਦਸਤਗੀਰ, ਸ਼ਾਹ ਪਾਤਸ਼ਾਹ ਸੋਭਾ ਪਾਈਆ। ਇਕ ਤੌਫ਼ੀਕ ਖ਼ੁਦਾ ਅਖ਼ੀਰ, ਬੇਨਜ਼ੀਰ ਵਡੀ ਵਡਿਆਈਆ। ਸ਼ਰਅ ਸ਼ਰੀਅਤ ਨਾ ਕੋਈ ਜੰਜ਼ੀਰ, ਜਾਹਰਾ ਰੂਪ ਆਪ ਧਰਾਈਆ। ਵੱਡਾ ਵਡ ਪੀਰਨ ਪੀਰ, ਪੀਰ ਪੈਗ਼ੰਬਰ ਦਏ ਸਲਾਹੀਆ। ਦਸਤਗੀਰ ਗੁਣੀ ਗਹੀਰ, ਦਸਤ ਬਰਦਾਰ ਨਾ ਕਦੇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਵਿਸ਼ਵ ਰੂਪ ਆਪ ਸਮਾਈਆ। ਵਿਸ਼ਵ ਰੂਪ ਪਰਵਰਦਿਗਾਰ, ਸਾਂਝਾ ਯਾਰ ਅਖਵਾਇੰਦਾ। ਹੱਕ ਹਕ਼ੀਕ਼ਤ ਕਰੇ ਵਿਚਾਰ, ਹੱਕ ਹੱਕ ਨਾਅਰਾ ਲਾਇੰਦਾ। ਲਾਸ਼ਰੀਕਤ ਬਣੇ ਵਿਚ ਸੰਸਾਰ, ਲਾਸ਼ਰੀਕ ਨਾਉਂ ਧਰਾਇੰਦਾ। ਤਹਿਰੀਕ ਕਰੇ ਆਪਣੀ ਵਾਰ, ਜਗਤ ਤਾਰੀਕ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਖੇਲ ਵਖਾਏ ਹਰਿ ਜੂ ਖ਼ਾਲਕ, ਖ਼ਲਕ ਰਿਹਾ ਸਮਾਈਆ। ਲੇਖਾ ਜਾਣੇ ਜਲ ਆਤਸ, ਆਬ ਆਬ ਫੋਲ ਫੁਲਾਈਆ। ਨਿਰਗੁਣ ਨੂਰ ਨੂਰ ਪਰਕਾਸ਼ਤ, ਪਰਮ ਪੁਰਖ ਬੇਪਰਵਾਹੀਆ। ਹਰਿ ਕਾ ਭੇਵ ਨਾ ਪਾਵੇ ਕੋਈ ਸਿਆਸਤ, ਆਦਿ ਅੰਤ ਨਾ ਕੋਇ ਵਖਾਈਆ। ਲੱਖ ਚੁਰਾਸੀ ਰੱਖੇ ਆਪਣੀ ਹਰਾਸਤ, ਏਕਾ ਬੰਧਨ ਨਾਮ ਪਾਈਆ। ਕੋਈ ਕਰ ਨਾ ਸਕੇ ਸ਼ਰਾਰਤ, ਸ਼ਰਅ ਵਿਚ ਨਾ ਕੋਇ ਬਨ੍ਹਾਈਆ। ਜਿਸ ਜਨ ਆਪਣੀ ਦੱਸੇ ਮਾਰਫ਼ਤ, ਸਚ ਮਹਿਰਾਬ ਦਏ ਵਖਾਈਆ। ਇਕ ਦੂਜੇ ਦਾ ਕਰੇ ਤੁਆਰਫ, ਮੁਰਸ਼ਦ ਮੁਰੀਦ ਕਰੇ ਪੜ੍ਹਾਈਆ। ਸਾਚਾ ਕਲਮਾ ਕਰੇ ਸਿਫ਼ਾਰਸ਼, ਨਬੀ ਰਸੂਲ ਦਏ ਗਵਾਹੀਆ। ਭੇਵ ਨਾ ਪਾਏ ਕੋਈ ਆਰਫ, ਉਲਫਤ ਵਿਚ ਕਦੇ ਨਾ ਆਈਆ। ਆਪੇ ਬਣੇ ਆਪਣਾ ਸਾਲਸ, ਸਚ ਸਾਲਸੀ ਆਪ ਕਮਾਈਆ। ਨੂਰ ਨੁਰਾਨਾ ਇਕੋ ਖ਼ਾਲਸ, ਰਾਮ ਰਹੀਮ ਵਡੀ ਵਡਿਆਈਆ। ਨਾ ਕੋਈ ਨਿੰਦਰਾ ਨਾ ਕੋਈ ਆਲਸ, ਗ਼ਫ਼ਲਤ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਸਾਹਿਬ ਵਡੀ ਵਡਿਆਈਆ। ਇਕੋ ਸਾਹਿਬ ਆਦਿ ਜੁਗਾਦਿ, ਨਿਰਗੁਣ ਖੇਲ ਕਰਾਇੰਦਾ। ਜੁਗ ਚੌਕੜੀ ਸੁਣ ਫਰਯਾਦ, ਲੱਖ ਚੁਰਾਸੀ ਵੇਖ ਵਖਾਇੰਦਾ। ਗੁਰ ਅਵਤਾਰਾਂ ਦੇਵੇ ਦਾਦ, ਭਗਤ ਭਗਵੰਤ ਆਪ ਪਰਗਟਾਇੰਦਾ। ਸਾਚੇ ਸੰਤਾਂ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਜੁਗ ਚੌਕੜੀ ਪੜ੍ਹਾਏ ਆਪਣੀ ਗਾਥ, ਸਾਚੀ ਗਾਥਾ ਆਪ ਵਖਾਇੰਦਾ। ਆਪ ਚਲਾਏ ਸਾਚਾ ਰਾਥ, ਰਥ ਰਥਵਾਹੀ ਸੇਵ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਆਪਣੇ ਘਾਟ, ਕਲਜੁਗ ਵੇਲਾ ਅੰਤਮ ਆਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਮੁੱਕੀ ਵਾਟ, ਪਾਂਧੀ ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਵ ਏਕਾ ਗੁਣ ਸਮਝਾਇੰਦਾ। ਵਿਸ਼ਨ ਏਕਾ ਹਰਿ ਕਾ ਗੁਣ, ਏਕਾ ਵਾਰ ਜਣਾਈਆ। ਅੰਤ ਪੁਕਾਰ ਲਏ ਸੁਣ, ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਾਈਆ। ਲੱਖ ਚੁਰਾਸੀ ਛਾਣ ਪੁਣ, ਲੋਕਮਾਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਤ ਦਏ ਵਖਾਈਆ। ਵਿਸ਼ਵ ਹਰਿ ਅੰਤ ਜਨੌਣਾ, ਏਕਾ ਏਕ ਸਮਝਾਇੰਦਾ। ਨਿਰਗੁਣ ਰੂਪ ਵੇਸ ਵਟੌਣਾ, ਲੋਕਮਾਤ ਖੇਲ ਕਰਾਇੰਦਾ। ਨਿਹਕਲੰਕਾ ਨਾਉਂ ਰਖੌਣਾ, ਵੇਦ ਵਿਆਸਾ ਗੀਤ ਗਾਇੰਦਾ। ਗੋਬਿੰਦ ਕੌਲ ਪੂਰ ਕਰੌਣਾ, ਕੀਤਾ ਕੌਲ ਭੁੱਲ ਨਾ ਜਾਇੰਦਾ। ਈਸਾ ਆਸ ਝੋਲੀ ਪਾਉਣਾ, ਅਸਲੀਅਤ ਆਪ ਵਖਾਇੰਦਾ। ਮੱਕਾ ਕਾਅਬਾ ਵੇਖ ਵਖੌਣਾ, ਵਡ ਅਮਾਮ ਵੇਸ ਵਟਾਇੰਦਾ। ਪੰਡਤ ਪਾਂਧਾ ਆਪ ਸਮਝਾਉਣਾ, ਪੜ੍ਹ ਪੁਸਤਕ ਆਪ ਸੁਣਾਇੰਦਾ। ਤਿਲਕ ਲਲਾਟੀ ਆਪ ਲਗੌਣਾ, ਤਰਸੂਲ ਪੰਧ ਵਖਾਇੰਦਾ। ਸ਼ਰਅ ਸ਼ਰੀਅਤ ਇਕ ਜਣੌਣਾ, ਕਲਮਾ ਨਬੀ ਇਕ ਸਿਖਾਇੰਦਾ। ਮੰਤਰ ਨਾਮ ਇਕ ਦ੍ਰਿੜੌਣਾ, ਸਤਿ ਸਤਿ ਆਪ ਵਰਤਾਇੰਦਾ । ਡੰਕਾ ਫਤਿਹ ਇਕ ਵਜੌਣਾ, ਸਭ ਦਾ ਡਰ ਚੁਕਾਇੰਦਾ। ਚਾਰ ਜੁਗ ਦੇ ਗੁਰ ਅਵਤਾਰ ਏਕਾ ਘਰ ਬਹੌਣਾ, ਘਰ ਸਾਚਾ ਇਕ ਸਮਝਾਇੰਦਾ। ਪੂਰਬ ਲੇਖਾ ਸਭ ਤੋਂ ਲੈਣਾ, ਲੇਖਾ ਲੇਖ ਨਾ ਕੋਇ ਮਿਟਾਇੰਦਾ। ਵਿਸ਼ਨੂੰ ਵੇਖਣਾ ਅੰਤਮ ਨੈਣਾਂ, ਪ੍ਰਭ ਤੇਰਾ ਸੰਗ ਨਿਭਾਇੰਦਾ। ਇਕੋ ਬਸਤਰ ਏਕਾ ਗਹਿਣਾ, ਏਕਾ ਤਨ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਕੰਤ ਭਗਵੰਤ ਆਪਣਾ ਭੇਵ ਖੁਲ੍ਹਾਇੰਦਾ। ਅੰਤਮ ਭੇਵ ਜਾਣਾ ਖੁਲ੍ਹ, ਸੋ ਪੁਰਖ ਨਿਰੰਜਣ ਆਪ ਖੁਲ੍ਹਾਈਆ । ਲੱਖ ਚੁਰਾਸੀ ਪਾਏ ਮੁਲ, ਕਰਤਾ ਕੀਮਤ ਆਪ ਚੁਕਾਈਆ। ਸਤਿ ਦੁਆਰਾ ਜਾਏ ਖੁਲ੍ਹ, ਸਾਚੇ ਭਗਤਾਂ ਲਏ ਜਗਾਈਆ। ਚਰਨ ਪ੍ਰੀਤੀ ਘੋਲੀ ਘੁਲ, ਘੋਲੀ ਘੁਲ ਸੇਵ ਕਮਾਈਆ। ਆਪ ਸੁਣਾਏ ਆਪਣੀ ਬੋਲੀ, ਜਗਤ ਬੁਲਾਰਾ ਨਾ ਕੋਇ ਲਗਾਈਆ। ਮੇਲ ਮਿਲਾਏ ਹੌਲੀ ਹੌਲੀ, ਨੌਂ ਖੰਡ ਪ੍ਰਿਥਮੀ ਵੇਖ ਵਖਾਈਆ। ਭਾਗ ਲਗਾਏ ਉਪਰ ਧਵਲੀ, ਧਰਤ ਧਵਲ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਤੇਰਾ ਸੰਗ ਨਿਭਾਈਆ। ਵਿਸ਼ਨੂੰ ਤੇਰਾ ਅੰਤ ਕਲਿਆਣ, ਏਕਾ ਇਕ ਜਣਾਇੰਦਾ। ਆਪਣਾ ਨਾਉਂ ਰੱਖ ਵਿਸ਼ਨੂੰ ਭਗਵਾਨ, ਲੋਕਮਾਤ ਫੇਰਾ ਪਾਇੰਦਾ। ਸੋਹੰ ਦੇਵੇ ਸਚ ਗਿਆਨ, ਆਤਮ ਪਰਮਾਤਮ ਮੇਲ ਮਿਲਾਇੰਦਾ। ਕਾਇਆ ਮੰਦਰ ਸਚ ਮਕਾਨ, ਸ਼ਿਵਦੁਆਲਾ ਮੱਠ ਇਕ ਵਖਾਇੰਦਾ। ਕਾਇਆ ਕਾਅਬਾ ਪੜ੍ਹੇ ਕੁਰਾਨ, ਸਾਰੇ ਹੁਜਰੇ ਸੋਭਾ ਪਾਇੰਦਾ। ਗੁਰੂਦੁਆਰਾ ਇਕ ਵਖਾਨ, ਘਰ ਘਰ ਵਿਚ ਗੁਰੂ ਮਿਲਾਇੰਦਾ। ਗ੍ਰਹਿ ਅੰਮ੍ਰਿਤ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਏਕਾ ਦਰਸ ਸ੍ਰੀ ਭਗਵਾਨ, ਦੂਸਰ ਓਟ ਨਾ ਕੋਇ ਜਣਾਇੰਦਾ । ਜਨਮ ਜਨਮ ਦੀ ਚੁੱਕੇ ਕਾਣ, ਲੱਖ ਚੁਰਾਸੀ ਪੰਧ ਮੁਕਾਇੰਦਾ। ਨਾਮ ਬਿਠਾਏ ਇਕ ਬਬਾਣ, ਲੋਆਂ ਪੁਰੀਆਂ ਪਾਰ ਕਰਾਇੰਦਾ। ਸਚਖੰਡ ਵਖਾਏ ਭੂਮਕਾ ਅਸਥਾਨ, ਅਸਥਲ ਦੁਆਰਾ ਆਪ ਵਡਿਆਇੰਦਾ। ਗੁਰਮੁਖ ਵਿਰਲਾ ਚਤੁਰ ਸੁਘੜ ਸੁਜਾਨ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਲੱਖ ਚੁਰਾਸੀ ਹੋਏ ਵੈਰਾਨ, ਜੋ ਘੜਿਆ ਭੰਨ ਵਖਾਇੰਦਾ। ਕਲਜੁਗ ਉੁਠੇ ਸੂਰਬੀਰ ਬਲਵਾਨ, ਆਪਣਾ ਬਲ ਧਰਾਇੰਦਾ। ਸ਼ਾਹ ਸੁਲਤਾਨਾ ਆਵੇ ਹਾਨ, ਰਾਜ ਰਾਜਾਨਾਂ ਖ਼ਾਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਅੰਤ ਮੇਲ ਮਿਲਾਇੰਦਾ। ਵਿਸ਼ਨੂੰ ਅੰਤਮ ਮੇਲ ਮਿਲਾਵਾ, ਲੋਕਮਾਤ ਵਖਾਈਆ। ਚਾਰ ਜੁਗ ਦਾ ਮੁੱਕੇ ਦਾਅਵਾ, ਦਾਵਤ ਦੇਵੇ ਸੱਚਾ ਮਾਹੀਆ। ਤੇਰਾ ਮੇਰਾ ਇਕੋ ਨਾਵਾਂ, ਏਕਾ ਰੰਗ ਵਖਾਈਆ। ਮੇਰੀ ਤਾਕਤ ਤੇਰੀਆਂ ਬਾਹਵਾਂ, ਤੇਰੀਆਂ ਭੁਜਾਂ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਹੱਥ ਰੱਖੇ ਵਡਿਆਈਆ। ਆਪਣੇ ਹੱਥ ਰੱਖ ਵਡਿਆਈ, ਹਰਿ ਹਰਿ ਖੇਲ ਕਰਾਇਆ। ਜਨਮ ਜਨਮ ਦੇ ਵਿਛੜੇ ਰਿਹਾ ਮਿਲਾਈ, ਪੂਰਬ ਲਹਿਣਾ ਝੋਲੀ ਪਾਇਆ। ਨੇਤਰ ਲੋਚਣ ਨੈਣਾਂ ਦਰਸ ਰਿਹਾ ਦਿਖਾਈ, ਦਰਸ ਅਮੋਘ ਆਪ ਕਰਾਇਆ। ਤ੍ਰਿਸ਼ਨਾ ਹਰਸ ਰਿਹਾ ਮਿਟਾਈ, ਹਵਸ ਹੋਰ ਨਾ ਕੋਇ ਵਖਾਇਆ। ਅੰਮ੍ਰਿਤ ਆਤਮ ਜਾਮ ਰਿਹਾ ਪਿਆਈ, ਨੀਰ ਸੀਰ ਇਕ ਵਹਾਇਆ। ਕਲਜੁਗ ਪੰਧ ਰਿਹਾ ਮੁਕਾਈ, ਆਪਣਾ ਹੁਕਮ ਸੁਣਾਇਆ। ਸਤਿਜੁਗ ਉਠੇ ਚਾਈਂ ਚਾਈਂ, ਸਤਿਗੁਰ ਪੂਰਾ ਰਿਹਾ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇਆ। ਕਲਜੁਗ ਅੰਤਮ ਹੋਣਾ ਦੂਰ, ਦੂਰ ਦੁਰਾਡਾ ਰਿਹਾ ਸਮਝਾਈਆ। ਤੇਰਾ ਨਾਤਾ ਤੁਟੇ ਕੂੜੋ ਕੂੜ, ਕੂੜੀ ਕਿਰਿਆ ਰਹਿਣ ਨਾ ਪਾਈਆ। ਤੂੰ ਸਾਧ ਸੰਤ ਬਣਾਏ ਮੂਰਖ ਮੂੜ, ਸ੍ਰੀ ਭਗਵੰਤ ਨਾ ਕੋਇ ਮਿਲਾਈਆ। ਤੂੰ ਘਰ ਘਰ ਖਿਚਿਆ ਨੂਰ, ਅੰਧੇਰਾ ਅੰਧੇਰ ਛਾਈਆ। ਲੱਖ ਚੁਰਾਸੀ ਕਰ ਕਰ ਬੈਠੀ ਕਸੂਰ, ਹਰਿ ਕਾ ਨਾਮ ਭੁਲਾਈਆ। ਕਾਇਆ ਕਾਅਬਾ ਤਨ ਤਪੇ ਤੰਦੂਰ, ਤ੍ਰੈਗੁਣ ਅਗਨੀ ਲਾਈਆ। ਮਨ ਵਾਸਨਾ ਬਣੇ ਮਜ਼ੂਰ, ਮਨ ਕੀ ਵਾਸ਼ਨਾ ਨਾ ਕੋਇ ਮਿਟਾਈਆ। ਮਨ ਅੰਦਰ ਹੋਇਆ ਗਰੂਰ, ਗੁਰਬਤ ਭਰੀ ਸਰਬ ਲੋਕਾਈਆ। ਬੁੱਧੀ ਦੇਵੇ ਨਾ ਕੋਇ ਸ਼ਊਰ, ਸ਼ੋਹਰਤ ਮਿਲੇ ਨਾ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤਮ ਰਿਹਾ ਕੂਕ, ਏਕਾ ਕੂਕ ਲਗਾਈਆ। ਜੀਵ ਜੰਤਾਂ ਰਿਹਾ ਫੂਕ, ਅਗਨੀ ਤਨ ਤਪਾਈਆ । ਪੰਡਤ ਪਾਂਧੇ ਗਰੰਥੀ ਪੰਥੀ ਮੁਲਾਂ ਸ਼ੇਖ਼ ਮੁਸਾਇਕ ਕਹਿਣ ਘਰ ਵਿਚ ਵੜਿਆ ਭੂਤ, ਪ੍ਰੇਤ ਨਿਕਲ ਕਦੇ ਨਾ ਜਾਈਆ। ਗਲ ਜੰਜੂ ਪਾਇਆ ਕੱਚੇ ਸੂਤ, ਸਾਚਾ ਤੰਦ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਖੇਲ ਸਬਾਈਆ। ਕਲਜੁਗ ਕੂੜਾ ਰਿਹਾ ਨੱਚ, ਚਾਰ ਕੁੰਟ ਡੋਰੂ ਵਾਹਿਆ। ਕਿਸੇ ਘਰ ਨਾ ਦਿਸੇ ਸੱਚ, ਚਾਰੋਂ ਕੁੰਟ ਅੰਧੇਰਾ ਛਾਇਆ। ਮਾਇਆ ਮਮਤਾ ਅੰਦਰ ਗਈ ਰਚ, ਹਰਿ ਕਾ ਨਾਮ ਨਜ਼ਰ ਕਿਸੇ ਨਾ ਆਇਆ। ਮਾਣ ਰਖਾਇਆ ਮਾਟੀ ਭਾਂਡੇ ਕੱਚ, ਝੂਠੀ ਗਗਰੀ ਰਹੇ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਧਰਾਇਆ। ਕਲਜੁਗ ਕੂੜ ਕੁੜਿਆਰਾ ਬਲ, ਲੱਖ ਚੁਰਾਸੀ ਰਿਹਾ ਵਖਾਈਆ। ਗਿਆਨੀਆਂ ਧਿਆਨੀਆਂ ਵਿਦਵਾਨੀਆਂ ਜਾਏ ਛਲ, ਅਛਲ ਅਛੱਲ ਇਕ ਵਖਾਈਆ। ਕਿਸੇ ਚੈਨ ਨਾ ਲੈਣ ਦੇਵੇ ਪਲ, ਘੜੀ ਪਲ ਵੇਖ ਵਖਾਈਆ। ਫਲ ਨਾ ਦਿਸੇ ਕਿਸੇ ਡਾਲ, ਸਿੰਮਲ ਰੁੱਖ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਿਰਿਆ ਵੇਖ ਵਖਾਈਆ। ਕਲਜੁਗ ਕਿਰਿਆ ਜਗਤ ਪਸਾਰਾ, ਪਿਸਰ ਪਿਦਰ ਨਾ ਕੋਇ ਮਨਾਇੰਦਾ। ਰਾਮ ਨਾਮ ਨਾ ਕੋਇ ਸਹਾਰਾ, ਕਾਹਨਾ ਕ੍ਰਿਸ਼ਨਾ ਨਾ ਕੋਇ ਮਨਾਇੰਦਾ। ਨਾਮ ਬੰਸਰੀ ਨਾ ਕੋਇ ਜੈਕਾਰਾ, ਸਾਚੀ ਸੁਰ ਨਾ ਕੋਇ ਸੁਣਾਇੰਦਾ। ਸਾਚੀ ਸਖੀਆਂ ਨਾ ਕਰੇ ਕੋਇ ਪਿਆਰਾ, ਸਿਰ ਹੱਥ ਨਾ ਕੋਇ ਟਿਕਾਇੰਦਾ। ਚਾਰੋਂ ਕੁੰਟ ਹੋਇਆ ਅੰਧਿਆਰਾ, ਸਾਚਾ ਰਾਹ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਿਰਿਆ ਵੇਖ ਵਖਾਇੰਦਾ। ਕਲਜੁਗ ਕਿਰਿਆ ਗੁਰੂਦੁਆਰ ਮੰਦਰ ਮੱਠ, ਮਸਜਿਦ ਖੇਲ ਕਰਾਈਆ। ਅੰਦਰ ਬੈਠੇ ਚੋਰ ਠੱਗ, ਠੱਗ ਠਗੌਰੀ ਰਹੇ ਪਾਈਆ। ਹਰਿ ਕਾ ਨਾਉਂ ਸੁਣੌਂਦੇ ਬਾਹਰ ਸ਼ਾਹ ਰਗ, ਅੰਦਰ ਨਾਮ ਟਿਕਣ ਨਾ ਪਾਈਆ। ਆਪਣੀ ਬੁੱਧੀ ਕਰੀ ਕੱਗ, ਰਸਨਾ ਕਾਗ ਵਾਂਗ ਕੁਰਲਾਈਆ। ਅੰਦਰ ਲੱਗੀ ਮਾਇਆ ਅੱਗ, ਬਾਹਰੋਂ ਤਪਸ਼ ਨਾ ਕੋਇ ਬੁਝਾਈਆ। ਕਾਮ ਕਰੋਧ ਅੰਦਰ ਗਏ ਬੱਝ, ਕਾਮ ਚੇਸਟਾ ਨਾ ਕੋਇ ਮਿਟਾਈਆ। ਮਮਤਾ ਭਰਿਆ ਤਨ ਮਾਸ ਹੱਡ, ਨਾੜੀ ਨਾੜੀ ਦਏ ਦੁਹਾਈਆ। ਖ਼ਾਲੀ ਝੋਲੀ ਬੈਠੇ ਅੱਡ, ਜੀਵਾਂ ਜੰਤਾਂ ਲੁੱਟ ਲੁੱਟ ਖਾਈਆ। ਆਪ ਡਿੱਗੇ ਡੂੰਘੀ ਖੱਡ, ਨਾ ਕੋਈ ਸਕੇ ਬਾਹਰ ਕਢਾਈਆ। ਕਲਜੁਗ ਤੇਰੀ ਹੋਈ ਹੱਦ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਜੀਵਾਂ ਜੰਤਾਂ ਪੀਤੀ ਝੂਠੀ ਮਦਿ, ਨਾਮ ਖ਼ੁਮਾਰੀ ਨਾ ਕੋਇ ਚੜ੍ਹਾਈਆ। ਪਾਰਬ੍ਰਹਮ ਨਾਲੋਂ ਬ੍ਰਹਮ ਹੋਇਆ ਅੱਡ, ਈਸ਼ ਜੀਵ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਿਰਿਆ ਵੇਖੇ ਥਾਉਂ ਥਾਈਂਆ। ਕਲਜੁਗ ਖੇਲ ਥਾਉਂ ਥਨੰਤਰ, ਚਾਰ ਕੁੰਟ ਵਖਾਈਆ। ਘਰ ਘਰ ਲੱਗੀ ਇਕੋ ਬਸੰਤਰ, ਨਾ ਸਕੇ ਕੋਇ ਬੁਝਾਈਆ। ਪੜ੍ਹ ਪੜ੍ਹ ਥੱਕੇ ਦੁਰਗਾ ਮੰਤਰ, ਬਾਰਾਂ ਅਖਸ਼ਰ ਰਹੇ ਸੁਣਾਈਆ। ਨਮੋ ਦੇਵ ਸਾਚਾ ਤੰਤਰ, ਤ੍ਰੈਲੋਕ ਕਰੇ ਸ਼ਨਵਾਈਆ। ਸਤਿਨਾਮ ਨਾ ਕੋਇ ਬਣਤਰ, ਸਤਿ ਸਤਿ ਨਾ ਕੋਇ ਮਿਲਾਈਆ। ਫ਼ਤਿਹ ਡੰਕਾ ਨਾ ਕੋਇ ਸੁਣੇ ਅੰਤਰ, ਮਨ ਵਾਸਨਾ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਖੇਲ ਵੇਖ ਵਖਾਈਆ। ਕਲਜੁਗ ਅੰਤਮ ਰਿਹਾ ਹੱਸ, ਆਪਣਾ ਬਲ ਵਖਾਇੰਦਾ। ਲੱਖ ਚੁਰਾਸੀ ਕੀਤੀ ਵਸ, ਪੱਲੂ ਨਾ ਕੋਇ ਛੁਡਾਇੰਦਾ। ਰਾਜੇ ਰਾਣੇ ਗਏ ਢੱਠ, ਸ਼ਾਹ ਸੁਲਤਾਨ ਨਾ ਸਿਰ ਉਠਾਇੰਦਾ। ਨਾ ਕੋਈ ਤੀਰਥ ਨਾ ਕੋਈ ਤੱਟ, ਸਰ ਸਰੋਵਰ ਨਾ ਕੋਇ ਸੁਹਾਇੰਦਾ। ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖੀ ਨੱਠ ਨੱਠ, ਤ੍ਰਬੈਣੀ ਆਪਣਾ ਖੇਲ ਖਲਾਇੰਦਾ। ਸਾਧਾਂ ਸੰਤਾਂ ਤੁਟਾ ਜਤ, ਧੀਰਜ ਧੀਰ ਨਾ ਕੋਇ ਧਰਾਇੰਦਾ। ਧੀਆਂ ਭੈਣਾਂ ਰਹੇ ਤੱਕ, ਨੇਤਰ ਨੈਣ ਨਾ ਕੋਇ ਸ਼ਰਮਾਇੰਦਾ। ਕਲਜੁਗ ਫਲ ਗਿਆ ਪੱਕ, ਵੇਲਾ ਅੰਤਮ ਆਇੰਦਾ। ਗਗਨ ਪਤਾਲਾਂ ਹਿੱਲੀ ਛੱਤ, ਦੋ ਜਹਾਨ ਡਗਮਗਾਇੰਦਾ। ਚੌਦਾਂ ਤਬਕ ਹੋਏ ਭੱਠ, ਸਾਚਾ ਖੇੜਾ ਨਾ ਕੋਇ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਕਲਜੁਗ ਰੰਗਿਆ ਇਕੋ ਰੰਗ, ਚਾਰ ਵਰਨ ਰੰਗਾਈਆ। ਲੱਖ ਚੁਰਾਸੀ ਜੀਵ ਜੰਤ ਵੇਸਵਾ ਰੂਪ ਝੂਠੀ ਸੇਜ ਮਾਣ ਪਲੰਘ, ਬੈਠੇ ਖ਼ੁਸ਼ੀ ਮਨਾਈਆ। ਕਿਸੇ ਨਾ ਆਇਆ ਪਰਮਾਨੰਦ, ਨਿਜ਼ਾਨੰਦ ਨਾ ਕੋਇ ਰਸਾਈਆ। ਮਦਿਰਾ ਮਾਸ ਖਾ ਖਾ ਗੰਦ, ਹਰਿ ਕਾ ਨਾਮ ਗਏ ਭੁਲਾਈਆ। ਨਿਰਗੁਣ ਜੋਤ ਨਾ ਚੜ੍ਹਿਆ ਚੰਦ, ਸੂਰਜ ਚੰਦ ਵੇਖ ਵਖਾਈਆ। ਪੈਂਡਾ ਮੁੱਕਿਆ ਨਾ ਜੀਉ ਪਿੰਡ ਬ੍ਰਹਿਮੰਡ, ਪਾਰ ਕਿਨਾਰਾ ਨਜ਼ਰ ਕੋਇ ਨਾ ਆਈਆ। ਮਿਲ ਮਿਲ ਸਖੀਆਂ ਗਾਏ ਛੰਦ, ਹਰਿ ਕਾ ਢੋਲਾ ਨਾ ਕੋਇ ਸੁਣਾਈਆ। ਅੰਤਮ ਸਭ ਨੂੰ ਮਿਲਣਾ ਦੰਡ, ਬਚਿਆ ਕੋਇ ਰਹਿਣ ਨਾ ਪਾਈਆ। ਕਲਜੁਗ ਕੂੜ ਹੋਏ ਖੰਡ ਖੰਡ, ਹਰਿ ਜੂ ਏਕਾ ਖੰਡਾ ਨਾਮ ਉਠਾਈਆ। ਲੇਖਾ ਜਾਣੇ ਚੰਡ ਪਰਚੰਡ, ਅਸ਼ਟਭੁਜ ਰਾਹ ਤਕਾਈਆ। ਆਦਿ ਭਵਾਨੀ ਮੰਗੇ ਮੰਗ, ਆਪਣੀ ਝੋਲੀ ਦਏ ਡਾਹੀਆ। ਤੂੰ ਸਾਹਿਬ ਸੂਰਾ ਸਰਬੰਗ, ਚਤੁਰਭੁਜ ਵਡੀ ਵਡਿਆਈਆ। ਕਲਜੁਗ ਅੰਤਮ ਕਰਨਾ ਭੰਗ, ਕੂੜੀ ਕਰਿਆ ਸਫ਼ਾ ਉਠਾਈਆ। ਸਾਚੇ ਭਗਤਾਂ ਪੌਣੀ ਠੰਡ, ਆਪਣੀ ਦਇਆ ਕਮਾਈਆ। ਖ਼ੁਸ਼ੀ ਕਰੌਣੀ ਬੰਦ ਬੰਦ, ਬੰਦੀ ਤੋੜ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਭਗਤਾਂ ਦੇਣਾ ਇਕ ਸਹਾਰਾ, ਏਕਾ ਦਇਆ ਕਮਾਵਣੀ। ਕਲਜੁਗ ਅੰਤਮ ਪਾਰ ਕਿਨਾਰਾ, ਗੁਰਮੁਖਾਂ ਪੂਰੀ ਕਰਨੀ ਭਾਵਨੀ। ਚਾਰੋਂ ਕੁੰਟ ਹਾਹਾਕਾਰਾ, ਗੁਰਮੁਖਾਂ ਏਕਾ ਵਾਰ ਸੁਣਾਵਣੀ। ਮਿਲੇ ਮੇਲ ਹਰਿ ਕੰਤ ਭਤਾਰਾ, ਆਪੇ ਪਕੜੇ ਸੱਚਾ ਦਾਮਨੀ। ਲੇਖਾ ਜਾਣੇ ਗੁਪਤ ਜ਼ਾਹਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸੱਚੀ ਜਾਮਨੀ। ਜ਼ਾਮਨ ਬਣੇ ਹਰਿ ਨਿਰੰਕਾਰ, ਲੋਕਮਾਤ ਭਾਰ ਉਠਾਈਆ। ਕਾਮਨੀ ਕਾਮ ਕਰ ਖ਼ੁਵਾਰ, ਕਰੋਧ ਲੋਭ ਦਏ ਮਿਟਾਈਆ। ਸਾਂਤਕ ਸਤਿ ਧੀਰਜ ਦੇ ਵਿਚ ਸੰਸਾਰ, ਨੀਰ ਸੀਰ ਇਕ ਪਿਆਈਆ। ਪੀਰ ਫ਼ਕੀਰ ਕਰਨ ਪੁਕਾਰ, ਬੇਨਜ਼ੀਰ ਤੇਰੀ ਵਡਿਆਈਆ। ਤਕਦੀਰ ਤਕਸੀਰ ਬਦਲ ਆਪ ਕਰਤਾਰ, ਤਦਬੀਰ ਤੇਰੀ ਤੋਹੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਵਿਸ਼ਵ ਦਏ ਵਖਾਈਆ। ਵਿਸ਼ਨ ਵੇਖਣੀ ਸ਼ਿਵ ਧਾਰ, ਅੰਤ ਆਪ ਜਣਾਈਆ। ਲੱਖ ਚੁਰਾਸੀ ਕਰੇ ਪਿਆਰ, ਜੀਵ ਜੰਤ ਹੋਏ ਸਹਾਈਆ। ਦੂਤੀ ਦੁਸ਼ਟ ਕਰੇ ਖ਼ੁਵਾਰ, ਸੂਫ਼ੀ ਸੰਤ ਲਏ ਮਿਲਾਈਆ। ਭਗਤ ਭਗਵੰਤ ਲਏ ਉਭਾਰ, ਬੇਅੰਤ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਕਲਜੁਗ ਅੰਤ ਭਗਤ ਪਰਗਟੌਣਾ, ਏਕਾ ਭਗਤੀ ਲਾ। ਚਾਰ ਵਰਨ ਇਕ ਰੰਗ ਰੰਗੌਣਾ, ਜ਼ਾਤ ਪਾਤ ਦਏ ਖਪਾ। ਏਕਾ ਬਰਨ ਸਰਬ ਬਨੌਣਾ, ਬਰਨ ਅਠਾਰਾਂ ਪੰਧ ਮੁਕਾ। ਏਕਾ ਸਰਨ ਸਰਬ ਤਕੌਣਾ, ਏਕਾ ਓਟ ਦਏ ਸਮਝਾ। ਏਕਾ ਇਸ਼ਟ ਸਰਬ ਮਨੌਣਾ, ਏਕਾ ਨਜ਼ਰ ਆਏ ਖ਼ੁਦਾ। ਏਕਾ ਕਲਮਾ ਸਰਬ ਪੜ੍ਹੌਣਾ, ਕਾਇਨਾਤ ਕਰ ਰੁਸ਼ਨਾ। ਏਕਾ ਤੁਲਬਾ ਜਗਤ ਅਖਵੌਣਾ, ਤਾਲਬ ਹੋਏ ਸ਼ਹਿਨਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾ। ਹਰਿਜਨ ਸਾਚਾ ਆਪ ਜਗੌਣਾ, ਜਗਤ ਜੁਗਤ ਵਡਿਆਈਆ। ਚਾਰ ਯੁਗ ਦਾ ਲੇਖ ਮਕੌਣਾ, ਪੂਰਬ ਲੇਖਾ ਝੋਲੀ ਪਾਈਆ। ਬਣ ਬਣ ਦਾਸੀ ਦਾਸ ਸੇਵ ਕਮੌਣਾ, ਸੇਵਕ ਸੇਵਾ ਇਕ ਰਖਾਈਆ। ਸਤਿਜੁਗ ਸਾਚਾ ਮਾਰਗ ਲੌਣਾ, ਸਤਿ ਸਤਿਵਾਦੀ ਹੋਏ ਸਹਾਈਆ। ਭਗਤ ਭਗਵੰਤ ਆਪ ਵਡਿਔਣਾ, ਭਗਵਨ ਦੇਵੇ ਮਾਣ ਵਡਿਆਈਆ। ਰਾਗ ਛੱਤੀ ਭੇਵ ਨਾ ਔਣਾ, ਨਾਰਦ ਮੁਨ ਗਾਏ ਸੁਰਸਤੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਆਪਣਾ ਭੇਵ ਰੱਖੇ ਹੱਥ, ਵੇਦ ਕਤੇਬ ਕਿਸੇ ਨਾ ਆਇਆ। ਪਾਰਬ੍ਰਹਮ ਪੁਰਖ ਸਮਰਥ, ਜੁਗ ਜੁਗ ਆਪਣੀ ਖੇਲ ਕਰਾਇਆ। ਲੱਖ ਚੁਰਾਸੀ ਪਾਏ ਨੱਥ, ਨੌਂ ਖੰਡ ਪ੍ਰਿਥਮੀ ਰਿਹਾ ਨਚਾਇਆ। ਜਨ ਭਗਤਾਂ ਮਾਰਗ ਏਕੋ ਦੱਸ, ਏਕਾ ਰਾਹ ਚਲਾਇਆ। ਦਰਸ ਦਖਾਏ ਹੱਸ ਹੱਸ, ਘਰ ਘਰ ਫੇਰਾ ਪਾਇਆ। ਆਪਣਾ ਪੰਧ ਮੁਕਾਏ ਨੱਸ ਨੱਸ, ਬਣ ਪਾਂਧੀ ਵੇਖ ਵਖਾਇਆ। ਹਰਿ ਭਗਤ ਉਤਾਰੇ ਆਪਣੇ ਘਾਟ, ਘਾਟਾ ਕੋਇ ਨਜ਼ਰ ਨਾ ਆਇਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਨਾ ਕੋਈ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਿਸ਼ਨੂੰ ਗੁਣ ਦਏ ਸਮਝਾਇਆ। ਵਿਸ਼ਨ ਅੰਤ ਵੇਖ ਮਹੱਲਾ, ਹਰਿ ਮਹਿਫ਼ਲ ਮਾਤ ਲਗਾਈਆ। ਪੁਰਖ ਅਬਿਨਾਸ਼ ਇਕ ਇਕੱਲਾ, ਅਕਲ ਕਲਾ ਵਡਿਆਈਆ। ਜਲ ਥਲ ਮਹੀਅਲ ਆਪੇ ਰਲਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਰਿਹਾ ਸਮਾਈਆ। ਜੁਗ ਜੁਗ ਭਗਤਾਂ ਫੜੌਂਦਾ ਆਇਆ ਪੱਲਾ, ਧਰੂ ਪ੍ਰਹਿਲਾਦ ਨਾਲ ਮਿਲਾਈਆ। ਕਲਜੁਗ ਅੰਤਮ ਅਛਲ ਅਛੱਲਾ, ਵਲ ਛਲ ਖੇਲ ਕਰਾਈਆ। ਲੱਖ ਚੁਰਾਸੀ ਅੰਦਰ ਬਣਿਆ ਝੱਲਾ, ਬੌਰਾ ਰੂਪ ਵਟਾਈਆ। ਜਨ ਭਗਤਾਂ ਫੜਾਇਆ ਆਪਣਾ ਪੱਲਾ, ਆਪਣੀ ਗੰਢ ਪੁਵਾਈਆ। ਸਚ ਦੁਵਾਰ ਵਸੇ ਮਹੱਲਾ, ਜਿਸ ਦਰ ਮੇਲਾ ਰਿਹਾ ਕਰਾਈਆ। ਜੋਤੀ ਧਾਰ ਸ਼ਬਦੀ ਰਲਾ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਕੋਈ ਕਹੇ ਮੇਰਾ ਅੱਲਾ, ਕੋਈ ਵਾਹਿਗੁਰੂ ਕਹਿ ਕਹਿ ਸੀਸ ਝੁਕਾਈਆ। ਕੋਈ ਕਹੇ ਮੇਰਾ ਰਾਮ ਵਸੇ ਜਲਾ ਥਲਾ, ਘਟ ਘਟ ਰਿਹਾ ਸਮਾਈਆ। ਕੋਈ ਕਹੇ ਮੇਰਾ ਕਾਹਨ ਕ੍ਰਿਸ਼ਨ ਮੱਖਣ ਖਾ ਖਾ ਪਲਾ, ਬਨ ਬਿੰਦਰਾ ਫੇਰਾ ਪਾਈਆ। ਪਾਰਬ੍ਰਹਮ ਕਹੇ ਆਦਿ ਜੁਗਾਦਿ ਮੈਂ ਇਕ ਇਕੱਲਾ, ਜੁਗ ਜੁਗ ਵੇਸ ਵਟਾਈਆ। ਜਨ ਭਗਤਾਂ ਰਾਹ ਦੱਸ ਸੁਖੱਲਾ, ਸਾਚਾ ਮਾਰਗ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਭਗਵਾਨ ਖੇਲ ਕਰਾਈਆ। ਵਿਸ਼ਨੂੰ ਭਗਵਾਨ ਕਲ ਅੰਤਮ ਔਣਾ, ਅੰਤ ਅੰਤ ਜਣਾਇੰਦਾ। ਲਿਖਿਆ ਵਿਆਸ ਪੂਰ ਕਰੌਣਾ, ਪੂਤ ਸਪੂਤਾ ਬ੍ਰਹਿਮਣ ਗੌੜਾ ਫੇਰਾ ਪਾਇੰਦਾ। ਜੁਗ ਚੌਕੜੀ ਪੰਧ ਮਕੌਣਾ, ਗੋਬਿੰਦ ਢੋਲਾ ਆਪ ਸੁਣਾਇੰਦਾ। ਨਾਨਕ ਆਸ਼ਾ ਆਸ਼ਾ ਵਿਚ ਮਿਲੌਣਾ, ਆਪ ਆਪਣੇ ਅੰਗ ਲਗਾਇੰਦਾ। ਨਿਹਕਲੰਕ ਨਾਉਂ ਰਖੌਣਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਸੰਬਲ ਨਗਰ ਡੇਰਾ ਲੌਣਾ, ਸਾਢੇ ਤਿੰਨ ਹੱਥ ਬੰਕ ਸੁਹਾਇੰਦਾ। ਬੋਧ ਅਗਾਧ ਢੋਲਾ ਗਾਉਣਾ, ਢੋਲਕ ਛੈਣਾ ਨਾ ਕੋਇ ਵਜਾਇੰਦਾ। ਸਤਿਜੁਗ ਮਾਰਗ ਆਪ ਲਗੌਣਾ, ਸਾਚਾ ਰਾਹ ਆਪ ਚਲਾਇੰਦਾ। ਕਲਜੁਗ ਭਗਤਾਂ ਨਾਲ ਰਲੌਣਾ, ਗੁਰਮੁਖ ਆਪਣੀ ਗੋਦ ਬਹਾਇੰਦਾ। ਸਾਤਾ ਦੂਆ ਅੰਕ ਮਿਲੌਣਾ, ਅੰਕ ਅੰਕ ਵੇਖ ਵਖਾਇੰਦਾ। ਆਪਣਾ ਅਦਦ ਆਪ ਬਣੌਣਾ, ਤਦਾਦ ਨਾ ਕਿਸੇ ਜਣਾਇੰਦਾ। ਦੂਜੀ ਨਾ ਕੋਈ ਮਦਦ ਮੰਗੌਣਾ, ਓਟ ਓਟ ਨਾ ਕੋਇ ਰਖਾਇੰਦਾ। ਆਪਣਾ ਢੋਲਾ ਆਪੇ ਗੌਣਾ, ਪਿਛਲਾ ਰਾਗ ਨਾ ਕੋਇ ਅਲਾਇੰਦਾ। ਸਤਿਜੁਗ ਸਾਚਾ ਰਾਹ ਚਲੌਣਾ, ਸਤਿ ਸਤਿਵਾਦੀ ਖੇਲ ਕਰਾਇੰਦਾ। ਭਗਤ ਭਗਵੰਤ ਵੇਖ ਵਖੌਣਾ, ਦਰ ਸਾਚੇ ਸੋਭਾ ਪਾਇੰਦਾ। ਅੰਤਰ ਆਤਮ ਬ੍ਰਹਮ ਗਿਆਨ ਦ੍ਰਿੜੌਣਾ, ਦੂਜੀ ਵਿਦਿਆ ਨਾ ਕੋਇ ਪੜ੍ਹਾਇੰਦਾ। ਬਜ਼ਰ ਕਪਾਟੀ ਤੋੜ ਤੜੌਣਾ, ਦੂਈ ਦਵੈਤੀ ਪਰਦਾ ਲਾਹਿੰਦਾ। ਨਿਰਗੁਣ ਦੀਪਕ ਦੀਆ ਇਕ ਜਗੌਣਾ, ਤੇਲ ਬਾਤੀ ਨਾ ਕੋਇ ਪਾਇੰਦਾ। ਨਿਝਰ ਝਿਰਨਾ ਇਕ ਝਿਰੌਣਾ, ਅੰਮ੍ਰਿਤ ਰਸ ਚਖਾਇੰਦਾ। ਸਚ ਦੁਆਰੇ ਆਪ ਬਹੌਣਾ, ਜਿਸ ਦੁਆਰੇ ਸੇਵ ਕਮਾਇੰਦਾ। ਛੱਤੀ ਜੁਗ ਦਾ ਪੰਧ ਮੁਕਾਉਣਾ, ਛੱਤੀ ਛੱਤੀ ਸੰਗ ਰਖਾਇੰਦਾ। ਛੱਤੀ ਰਾਗ ਮੁੱਖ ਸ਼ਰਮੌਣਾ, ਹਰਿਜਨ ਤੇਰਾ ਅੰਤ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰਾ ਆਪ ਵਡਿਆਇੰਦਾ। ਭਗਤ ਦੁਆਰਾ ਛੱਤੀ ਜੁਗ, ਪਿਛਲੀ ਯਾਦ ਕਰਾਈਆ। ਕਲਜੁਗ ਔਂਧ ਗਈ ਪੁਗ, ਅੱਗੇ ਰਾਹ ਨਾ ਕੋਇ ਵਖਾਈਆ। ਆਪਣੀ ਚੋਗ ਲਈ ਚੁਗ, ਵਿਸ਼ਨੂੰ ਭੰਡਾਰਾ ਦਿਤਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਭਗਤ ਦੁਆਰਾ ਲੋਕਮਾਤ, ਮਾਤਰ ਭੂਮੀ ਆਪ ਸੁਹਾਇੰਦਾ। ਸੰਤ ਭਗਤ ਇਕ ਜਮਾਤ, ਏਕਾ ਪੱਟੀ ਨਾਮ ਪੜ੍ਹਾਇੰਦਾ। ਏਕਾ ਸੰਥਾ ਏਕਾ ਗਾਥ, ਏਕਾ ਸਬਕ ਸਿਖਾਇੰਦਾ। ਇਕੋ ਕਲਮ ਇਕ ਦਵਾਤ, ਇਕੋ ਅੱਖਰ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਭਗਤ ਦੁਆਰਾ ਸੋਹੇ ਜਗ, ਹਰਿ ਜਾਗਰਤ ਜੋਤ ਜਗਾਈਆ। ਜੋ ਜਨ ਸ਼ਰਨਾਈ ਗਿਆ ਲੱਗ, ਜਨਮ ਮਰਨ ਵਿਚ ਨਾ ਆਈਆ। ਕਰਮ ਕਾਂਡ ਦੀ ਮਿਟੇ ਅੱਗ, ਕਰਮ ਕੁੁਕਰਮ ਨਾ ਕੋਇ ਸਜਾਈਆ। ਸਤਿ ਸਰੂਪੀ ਬੰਨ੍ਹੇ ਤਗ, ਤਕਦੀਰ ਦਏ ਬਦਲਾਈਆ। ਬਿਨ ਕਾਅਬੇ ਕਰਾਏ ਹੱਜ, ਕਾਇਆ ਹੁਜਰਾ ਇਕ ਵਖਾਈਆ। ਨਿਰਗੁਣ ਨੂਰ ਇਲਾਹੀ ਰਬ, ਰੱਬੀਉਲ ਆਪਣਾ ਨੂਰ ਦਰਸਾਈਆ। ਭਗਤ ਦੁਆਰੇ ਬਹੇ ਫਬ, ਫ਼ਾਤਿਆ ਪੜ੍ਹੇ ਸਰਬ ਲੋਕਾਈਆ। ਮੁਹੰਮਦ ਤੱਕੇ ਵਿਚ ਰਾਹ ਅੱਧ, ਬੈਠਾ ਸੀਸ ਝੁਕਾਈਆ। ਕਵਣ ਵੇਲਾ ਮੇਰਾ ਖ਼ੁਦਾ ਮੈਨੂੰ ਲਏ ਸੱਦ, ਕਲਮਾ ਕਲਾਮ ਸੁਣਾਈਆ। ਜਬਰਾਈਲ ਮੇਕਾਈਲ ਅਸਰਾਫੀਲ ਅਜ਼ਰਾਈਲ ਰਹੇ ਭੱਜ, ਆਪਣਾ ਪੰਧ ਮੁਕਾਈਆ। ਅੱਲਾ ਰਾਣੀ ਕਹੇ ਮੇਰਾ ਕਬੂਲ ਹੋਵੇ ਹੱਜ, ਮੇਰਾ ਮੀਆਂ ਚਲੇ ਮੇਰੀ ਰਜ਼ਾਈਆ। ਚੌਦਾਂ ਲੋਕ ਬੈਠੀ ਤਜ, ਉਮਤ ਨਜ਼ਰ ਕੋਇ ਨਾ ਆਈਆ। ਬਣ ਨਿਮਾਣੀ ਬੈਠੀ ਅੱਡ, ਮੇਰੀ ਸਾਰ ਕੋਇ ਨਾ ਪਾਈਆ। ਪੀਰ ਪੈਗ਼ੰਬਰ ਔਲੀਏ ਸ਼ੇਖ਼ ਗਏ ਲਦ, ਆਪਣਾ ਪਲੂ ਗਏ ਛੁਡਾਈਆ। ਮੈਂ ਪਾਰ ਨਾ ਕਰਾਂ ਹੱਦ, ਕਿਨਾਰਾ ਨਜ਼ਰ ਕੋਇ ਨਾ ਆਈਆ। ਮੇਰਾ ਸਾਹਿਬ ਗਿਆ ਛੱਡ, ਇਕੋ ਇਕ ਸੱਚਾ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਅੱਲਾ ਰਾਣੀ ਕਰੇ ਵਿਚਾਰ, ਚੌਦਾਂ ਤਬਕ ਪਈ ਦੁਹਾਈਆ। ਮੁਹੰਮਦ ਇਛਿਆ ਗਈ ਹਾਰ, ਹਾਹਾਕਾਰ ਮਚਾਈਆ। ਕਾਗਦ ਕਲਮ ਨਾ ਲਿਖਣਹਾਰ, ਲਿਖ ਲਿਖ ਥੱਕੀ ਸ਼ਾਹੀਆ। ਅੰਜੀਲ ਕੁਰਾਨ ਕਰਨ ਗਿਰਿਆਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਮੌਲਾ, ਰਾਮ ਰਹਿਮਾਨ ਆਪ ਕਰਾਇੰਦਾ। ਚੌਦਾਂ ਸਦੀਆਂ ਰੱਖਦਾ ਰਿਹਾ ਉਹਲਾ, ਆਪਣਾ ਪਰਦਾ ਨਾ ਕੋਇ ਉਠਾਇੰਦਾ। ਮੁਹੰਮਦ ਚੁੱਕੀ ਫਿਰਦਾ ਰਿਹਾ ਡੋਲਾ, ਬਣ ਕੁਹਾਰ ਸੇਵ ਕਮਾਇੰਦਾ। ਆਪਣਾ ਪੌਂਦਾ ਰਿਹਾ ਰੌਲਾ, ਹੱਕ ਜਨਾਬ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਤੇਰਾ ਖੇਲ ਮੀਆਂ ਮੀਤ, ਅੱਲਾ ਰਾਣੀ ਦਏ ਦੁਹਾਈਆ। ਤੂੰ ਲੱਖ ਚੁਰਾਸੀ ਵੇਖੇਂ ਨੀਤ, ਘਰ ਘਰ ਬੈਠਾ ਵੇਖ ਵਖਾਈਆ। ਮੈਂ ਤੇਰੇ ਨਾਲ ਕਰਾਂ ਪ੍ਰੀਤ, ਤੂੰ ਬਿਪ੍ਰੀਤ ਕਿਉਂ ਰਿਹਾ ਵਖਾਈਆ। ਮੈਂ ਗਾਵਾਂ ਤੇਰੇ ਗੀਤ, ਨਿਤ ਤੇਰਾ ਰਾਹ ਤਕਾਈਆ। ਮੈਂ ਛੱਡ ਕੇ ਆਈ ਮਸੀਤ, ਮੁਲਾਂ ਕੋਇ ਨਾਲ ਨਾ ਲਿਆਈਆ। ਤੇਰੀ ਅਚਰਜ ਵੇਖੀ ਰੀਤ, ਗਰੀਬਾਂ ਲਏਂ ਤਰਾਈਆ। ਤੂੰ ਇਕੋ ਰੰਗ ਰੱਖੇਂ ਹਸਤ ਕੀਟ, ਕੀਟ ਕੀਟਾਂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਮੋਹੇ ਵਰ, ਮੇਰੀ ਆਸ਼ਾ ਪੂਰ ਕਰਾਈਆ। ਮੇਰੀ ਆਸਾ ਕਰ ਪੂਰ, ਪੂਰਨ ਸਵਾਮੀਆਂ। ਮੈਂ ਆਈ ਦਰ ਹਜ਼ੂਰ, ਨਿਹਚਲ ਨਿਹਕਾਮੀਆਂ। ਮੇਰਾ ਤੁਟਾ ਮਾਣ ਗ਼ਰੂਰ, ਨਿਉਂ ਨਿਉਂ ਕਰਾਂ ਸਲਾਮੀਆਂ। ਮੈਨੂੰ ਦਰ ਘਰ ਕਰ ਮਨਜ਼ੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਉਪਰ ਕਰ ਮਿਹਰਬਾਨੀਆਂ। ਮਿਹਰਵਾਨ ਕਰ ਮਿਹਰ ਨਜ਼ਰ, ਮੇਰੀ ਨੱਯਾ ਰਹੀ ਡੁਲਾਈਆ। ਮੈਂ ਤੇਰਾ ਪੂਰਾ ਕਰਾਂ ਫ਼ਰਜ਼, ਆਪਣੀ ਗ਼ਰਜ਼ ਨਾ ਕੋਇ ਰਖਾਈਆ। ਤੇਰਾ ਰਾਗ ਗਾਵਾਂ ਤਰਜ਼, ਬਣ ਤਰੀਮਤ ਸੇਵ ਕਮਾਈਆ। ਚੌਦਾਂ ਲੋਕ ਆਵਾਂ ਵਰਜ਼, ਸ਼ਰਅ ਸ਼ਰੀਅਤ ਦਿਆਂ ਤੁੜਾਈਆ। ਤੇਰਿਆਂ ਭਗਤਾਂ ਹੋਣ ਨਾਂ ਦੇਵਾਂ ਹਰਜ, ਕਰਜ਼ਾ ਸਭ ਦਾ ਦਿਆਂ ਮੁਕਾਈਆ। ਦੋਏ ਜੋੜ ਕਰਾਂ ਅਰਜ, ਅਰਜ਼ੀ ਇਕੋ ਵਾਰ ਪਾਈਆ। ਮੈਂ ਅਰਸ਼ੋਂ ਆਈ ਫ਼ਰਸ਼, ਮੇਰੀ ਖ਼ਾਕ ਉਡੀ ਛਾਹੀਆ। ਮੇਰੇ ਉਤੇ ਕਰ ਤਰਸ, ਬਣ ਨਿਮਾਣੀ ਰਹੀ ਕੁਰਲਾਈਆ। ਆਪਣਾ ਆਬ ਹਯਾਤ ਬਰਸ, ਬੇਆਬ ਰਹੀ ਤੜਫਾਈਆ। ਮੈਨੂੰ ਦੇ ਦੇ ਆਪਣਾ ਕਰਜ਼, ਮਕਰੂਜ਼ ਹੋਈ ਸੌਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਰਿਹਾ ਸਮਝਾਈਆ। ਅੱਲਾ ਸੁਣ ਹੱਕ ਨਿਵਾਜ਼, ਇਲਾਹੀ ਆਪ ਸੁਣਾਇੰਦਾ। ਤੇਰੀ ਪੂਰੀ ਹੋਈ ਨਿਮਾਜ਼, ਨਿਉਂ ਨਿਉਂ ਸੀਸ ਵੇਖ ਵਖਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਸਾਜਣ ਰਿਹਾ ਸਾਜ, ਸਾਚਾ ਰਾਹ ਚਲਾਇੰਦਾ। ਸਤਿ ਸਤਿਵਾਦੀ ਚਲੇ ਇਕ ਜਹਾਜ਼, ਹਰਿਜਨ ਸਾਚੇ ਆਪ ਚੜ੍ਹਾਇੰਦਾ। ਅਸਵ ਘੋੜੇ ਚੜ੍ਹਿਆ ਤਾਜ, ਦੁਲ ਦੁਲ ਅਲੀ ਆਪ ਦੌੜਾਇੰਦਾ। ਅਵਣ ਗਵਣ ਤ੍ਰੈਭਵਣ ਰਿਹਾ ਭਾਜ, ਬ੍ਰਹਿਮੰਡ ਖੰਡ ਫੇਰਾ ਪਾਇੰਦਾ। ਲੇਖਾ ਜਾਣੇ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਆਪ ਉਠਾਇੰਦਾ । ਧੁਰਦਰਗਾਹੀ ਦੇਵੇ ਰਾਜ, ਸੀਸ ਤਾਜ ਇਕ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਧੁਰ ਫ਼ਰਮਾਣਾ ਸਚ ਸਲਾਹ, ਸਲਾਹਗੀਰ ਆਪ ਸੁਣਾਈਆ। ਜੇ ਲੈਣੀ ਅੰਤ ਪਨਾਹ, ਸਚ ਦੁਆਰ ਦਏ ਵਖਾਈਆ। ਮੇਰੇ ਭਗਤ ਬਖ਼ਸ਼ਣ ਤੇਰਾ ਗੁਨਾਹ, ਏਕਾ ਅੱਖਰ ਦੇਣ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਰਿਹਾ ਵਖਾਈਆ। ਸਾਚਾ ਮਾਰਗ ਦੱਸੇ ਰਾਹ, ਦਹਿ ਦਿਸ਼ਾ ਵੇਖ ਵਖਾਇੰਦਾ। ਜਨ ਭਗਤਾਂ ਮੇਲਾ ਲਏ ਮਿਲਾ, ਮਿਲ ਮਿਲ ਆਪਣਾ ਖੇਲ ਵਖਾਇੰਦਾ। ਸੱਜਣ ਸੁਹੇਲਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਹੁਕਮ ਅਲਾਇੰਦਾ। ਕਲਜੁਗ ਅੰਤ ਬਣੇ ਮਲਾਹ, ਸਤਿਜੁਗ ਬੇੜਾ ਆਪ ਉਠਾਇੰਦਾ। ਭਗਤਾਂ ਪਕੜਨਹਾਰਾ ਬਾਂਹ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਲਾ ਰਾਣੀ ਏਕਾ ਘਰ ਵਖਾਇੰਦਾ। ਏਕਾ ਘਰ ਭਗਤ ਦੁਆਰਾ, ਹਰਿ ਜੂ ਹਰਿ ਸਮਝਾਈਆ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਵਡ ਵਡਿਆਈਆ। ਦੇਵੇ ਮਾਣ ਵਿਚ ਸੰਸਾਰਾ, ਮਾਇਆ ਮਮਤਾ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਆਪ ਸੁਹਾਈਆ। ਗ੍ਰਹਿ ਮੰਦਰ ਸੋਭਾਵੰਤ, ਲੋਕਮਾਤ ਵਡਿਆਇਆ। ਹਰਿ ਜੂ ਆਪ ਬਣਾਏ ਬਣਤ, ਭਗਵਨ ਸੇਵ ਕਮਾਇਆ। ਵਿਚ ਬਹਾਏ ਸਾਚੇ ਸੰਤ, ਗੁਰਮੁਖ ਨਾਉਂ ਪਰਗਟਾਇਆ। ਦਰਸ ਦਿਖਾਏ ਇਕ ਇਕੰਤ, ਇਕਾਂਤ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਅੰਤਰ ਡੇਰਾ ਲਾਇਆ। ਭਗਤਾਂ ਅੰਦਰ ਗਿਆ ਵੜ, ਔਂਦਾ ਜਾਂਦਾ ਨਜ਼ਰ ਨਾ ਆਈਆ। ਆਪਣੇ ਪੌੜੇ ਗਿਆ ਚੜ੍ਹ, ਉਪਰ ਪੌੜਾ ਏਕਾ ਲਾਈਆ। ਆਪਣੀ ਵਿਦਿਆ ਆਪੇ ਪੜ੍ਹ, ਕਰੇ ਸਚ ਪੜ੍ਹਾਈਆ। ਆਪਣਾ ਨੂਰ ਆਪੇ ਧਰ, ਨੂਰ ਕਰੇ ਰੁਸ਼ਨਾਈਆ। ਆਪਣੇ ਮੰਦਰ ਆਪੇ ਖੜ, ਘਰ ਘਰ ਵਿਚ ਸੋਭਾ ਪਾਈਆ। ਆਪੇ ਪੁਰਖ ਆਪੇ ਨਰ, ਨਰ ਨਰਾਇਣ ਖ਼ੁਸ਼ੀ ਮਨਾਈਆ। ਪਾਰਬ੍ਰਹਮ ਬ੍ਰਹਮ ਮੇਲ ਕਰ, ਈਸ਼ ਜੀਵ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਅੰਦਰ ਰਿਹਾ ਸਮਾਈਆ। ਭਗਤ ਅੰਦਰ ਸਚ ਸਿੰਘਾਸਣ, ਹਰਿ ਹਰਿ ਆਪ ਲਗਾਇਆ। ਕਰੇ ਖੇਲ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤਾ ਵੇਸ ਵਟਾਇਆ। ਖੇਲੇ ਖੇਲ ਖੇਲ ਤਮਾਸ਼ਨ, ਖ਼ਾਲਕ ਖ਼ਲਕ ਰੂਪ ਸਮਾਇਆ। ਭਗਤਾਂ ਕਰੇ ਪੂਰੀ ਆਸਣ, ਨਿਰਾਸਾ ਕੋਇ ਰਹਿਣ ਨਾ ਪਾਇਆ। ਅੰਤਮ ਕਰੇ ਬੰਦ ਖ਼ਲਾਸਣ, ਲੱਖ ਚੁਰਾਸੀ ਪੰਧ ਮੁਕਾਇਆ। ਮਾਤ ਗਰਭ ਫੇਰ ਨਾ ਫਾਸਣ, ਜਿਸ ਜਨ ਨੇਤਰ ਦਰਸ਼ਨ ਪਾਇਆ। ਲੇਖੇ ਲੱਗੇ ਰਸਨ ਸਵਾਸਣ, ਜਿਸ ਜਨ ਰਸਨਾ ਜਿਹਵਾ ਗਾਇਆ। ਪਾਰ ਕਿਨਾਰਾ ਪ੍ਰਿਥਮੀ ਅਕਾਸ਼ਣ, ਸਚਖੰਡ ਦੁਆਰੇ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਇਕੋ ਹਰਿ, ਜੁਗ ਜੁਗ ਆਪਣਾ ਵੇਸ ਵਟਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦਿਖਾਏ ਦੋ ਜਹਾਨਾਂ ਖੜ, ਏਥੇ ਓਥੇ ਓਥੇ ਏਥੇ ਸਦਾ ਸਦ ਸਦ ਹੋਏ ਸਹਾਇਆ। ਹੁਕਮੇ ਅੰਦਰ ਹੁਕਮੀ ਧਾਰ, ਹੁਕਮੀ ਹੁਕਮ ਵਿਚ ਭੁਵਾਈਆ । ਕਰੋੜ ਤੇਤੀਸਾ ਕੋਟਨ ਵਾਰ, ਕੋਟਨ ਕੋਟ ਵੇਸ ਵਟਾਈਆ। ਕੋਟਨ ਕੋਟ ਖੜੇ ਇੰਦਰ ਦਵਾਰ, ਦਰ ਬੈਠੇ ਸੀਸ ਝੁਕਾਈਆ। ਕੋਟਣ ਮੰਗਣ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹੀਆ। ਕੋਟਨ ਕੋਟ ਬਣ ਸਿਕਦਾਰ, ਸੀਸ ਛੱਤਰ ਗਏ ਝੁਲਾਈਆ। ਅੰਤਮ ਸਭ ਦਾ ਲਹਿਣਾ ਲਏ ਨਿਰੰਕਾਰ, ਇਕ ਇਕੱਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਚਲਾਈਆ। ਕਰੋੜ ਤੇਤੀਸਾ ਮੰਗੇ ਮੰਗ, ਪ੍ਰਭ ਅੱਗੇ ਝੋਲੀ ਡਾਹੀਆ। ਤੇਰਾ ਦਿਸੇ ਸਦਾ ਸੰਗ, ਵਿਛੜ ਕਦੇ ਨਾ ਜਾਈਆ। ਤੇਰੀ ਸੇਜਾ ਮਿਲੇ ਪਲੰਘ, ਸਾਚੀ ਸੇਜਾ ਇਕ ਸੁਹਾਈਆ। ਤੇਰਾ ਨਾਮ ਵੱਜੇ ਮਰਦੰਗ, ਇਕ ਮਰਦੰਗਾ ਵਜਾਈਆ। ਤੇਰਾ ਦੁਆਰਾ ਆਏ ਲੰਘ, ਚਰਨ ਕਵਲ ਮਿਲੇ ਸ਼ਰਨਾਈਆ। ਤੂੰ ਸਾਹਿਬ ਸਦਾ ਬਖ਼ਸ਼ੰਦ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਕੋਟਨ ਕੋਟ ਦਰ ਦਰਵੇਸ਼ ਰਹੇ ਮੰਗ, ਏਕਾ ਮੰਗ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਰੋੜ ਤੇਤੀਸਾ ਉਤਮ ਜ਼ਾਤ, ਪਵਣ ਪਵਣ ਵਿਚ ਰਖਾਇੰਦਾ। ਆਪੇ ਪਿਤਾ ਆਪੇ ਮਾਤ, ਆਪੇ ਫੜ ਫੜ ਗੋਦ ਬਹਾਇੰਦਾ। ਆਪੇ ਦੇਵਣਹਾਰਾ ਦਾਤ, ਆਪੇ ਖ਼ਾਲੀ ਝੋਲੀ ਵਖਾਇੰਦਾ। ਆਪ ਨਿਭਾਏ ਆਪਣਾ ਸਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਸਮਾਇੰਦਾ। ਕਰੋੜ ਤੇਤੀਸਾ ਏਕਾ ਰੰਗ, ਏਕਾ ਵਾਰ ਚੜ੍ਹਾਇੰਦਾ। ਨਾ ਕੋਇ ਵੇਖੇ ਨੇਤਰ ਸੰਗ, ਔਂਦਾ ਜਾਂਦਾ ਦਿਸ ਨਾ ਆਇੰਦਾ। ਜੀਵ ਜੰਤ ਗਾ ਗਾ ਥੱਕੇ ਛੰਦ, ਫੜ ਫੜ ਘਰ ਨਾ ਕੋਇ ਬਹਾਇੰਦਾ। ਪਿਤਰ ਮਨੌਂਦੇ ਰਹੇ ਪਾਂਡੇ ਪਿੰਡ, ਪੰਡਤ ਬਣ ਪਿੰਡੀ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਜਣਾਇੰਦਾ। ਕਰੋੜ ਤੇਤੀਸਾ ਸਾਚੀ ਸੇਵਾ, ਸੇਵਕ ਸੇਵਾ ਸਚ ਸਮਝਾਈਆ। ਅੰਮ੍ਰਿਤ ਫਲ ਮਿਲਿਆ ਮੇਵਾ, ਏਕਾ ਮੁੱਖ ਪੁਵਾਈਆ। ਕਰੇ ਖੇਲ ਅਲੱਖ ਅਭੇਵਾ, ਅਲਖ ਅਨਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਸੋਭਾ ਪਾਈਆ। ਮਾਣਸ ਜਨਮ ਉਤਮ ਅਪਾਰ, ਹਰਿ ਜੂ ਆਪ ਬਣਾਇਆ। ਨਿਰਗੁਣ ਆਵੇ ਸਰਗੁਣ ਲੈ ਅਵਤਾਰ, ਮਾਣਸ ਰੂਪ ਵਟਾਇਆ। ਅੰਤਰ ਕਰ ਜੋਤ ਉਜਿਆਰ, ਬਾਹਰ ਪੰਜ ਤੱਤ ਕਾਇਆ ਚੋਲਾ ਹੰਢਾਇਆ। ਜਗਤ ਵੇਖੇ ਜਗਤ ਵਿਹਾਰ, ਭਗਤਾਂ ਭਗਵਨ ਨਜ਼ਰੀ ਆਇਆ। ਸੋ ਮਾਨਸ ਜਨਮ ਅਪਰ ਅਪਾਰ, ਜਿਸ ਮਾਨਸ ਰੂਪ ਵਿਚ ਹਰਿ ਹਰਿ ਡੇਰਾ ਲਾਇਆ। ਰਾਮ ਕ੍ਰਿਸ਼ਨ ਕਰਨ ਨਿਮਸਕਾਰ, ਗੁਰ ਇਸ਼ਟ ਦੇਵ ਮਨਾਇਆ। ਈਸਾ ਮੂਸਾ ਮੁਹੰਮਦ ਕਰਨ ਸਲਾਮ, ਸਯਦਾ ਸੀਸ ਝੁਕਾਇਆ। ਨਾਨਕ ਗੋਬਿੰਦ ਕਰਨ ਪਰਨਾਮ, ਮਸਤਕ ਧੂੜੀ ਟਿੱਕਾ ਲਾਇਆ। ਮਾਣਸ ਜਨਮ ਵਡ ਬਲਵਾਨ, ਬਲ ਬਾਵਨ ਹਰਿ ਜੂ ਮਾਨਸ ਜਨਮ ਵਟਾਇਆ। ਕਰੋੜ ਤੇਤੀਸਾ ਇਕ ਗਿਆਨ, ਇਕੋ ਇਕ ਪੜ੍ਹਾਇਆ। ਦੋਹਾਂ ਵਿਚੋਲਾ ਸ੍ਰੀ ਭਗਵਾਨ, ਦੂਜਾ ਵਿਚ ਨਾ ਕੋਈ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰਮੁਖ ਦੇਵਤ ਦੇਵ ਆਪ ਵਖਾਇਆ। ਦੇਵਤ ਦੇਵ ਸੁਰ ਨਰ ਮੁਨ ਜਨ ਗਣ ਗੰਧਰਬ, ਕਿਨਰ ਜਸ਼ਪ ਦਏ ਵਡਿਆਈਆ। ਸਰਬ ਜੀਆਂ ਦਾ ਇਕੋ ਹਰਿ, ਏਕਾ ਰੂਪ ਵਖਾਈਆ। ਮਨ ਵਾਸਨਾ ਅੰਦਰ ਜੀਵ ਰਹੇ ਡਰ, ਹਰਿ ਭੈ ਸਰਬ ਚੁਕਾਈਆ। ਮਾਣਸ ਦੇਵਤ ਜਾਇਣ ਬਣ, ਜਿਸ ਮਿਲਿਆ ਹਰਿ ਰਘੁਰਾਈਆ। ਸੀਸ ਝੁਕਾਇਣ ਦੋਵੇਂ ਗਣ, ਦਵਾਰਪਾਲ ਜੋ ਸੇਵ ਕਮਾਈਆ। ਵਿਸ਼ਨੂੰ ਧਾਰੇ ਆਪਣਾ ਬਲ, ਭਗਵਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵਤ ਦੇਵਤ ਗੁਰਮੁਖ ਦੇਵ ਦੇਵਾ ਸਰਬ ਦੇਵ ਆਤਮ ਪਰਮਾਤਮ ਜ਼ਾਹਰ ਬਾਤਨ ਆਪਣਾ ਰੰਗ ਵਖਾਈਆ।
