Granth 07 Likhat 128: 12 Maghar 2015 Bikarmi Har Ki Paudi Hardwar Ganga Ghat utte Likhat Hoyi ate Adhe Charan Ganga wich Chhuhaye

੧੨ ਮੱਘਰ ੨੦੧੫ ਬਿਕ੍ਰਮੀ ਹਰਿ ਕੀ ਪੌੜੀ ਹਰਿਦਵਾਰ ਗੰਗਾ ਘਾਟ ਉਤੇ ਲਿਖਤ ਹੋਈ ਅਤੇ ਅੱਧੇ ਚਰਨ ਗੰਗਾ ਵਿਚ ਛੁਹਾਏ

ਏਕੰਕਾਰ ਅਕਲ ਕਲ ਧਾਰ, ਆਪਣੀ ਕਲ ਵਰਤਾਈਆ। ਆਦਿਨ ਅੰਤਾ ਹਰਿ ਨਿਰੰਕਾਰ, ਏਕਾ ਰੂਪ ਸਮਾਈਆ। ਓਅੰਕਾਰਾ ਵੇਖ ਵਿਚਾਰ, ਆਦਿ ਪੁਰਖ ਵਡਿਆਈਆ। ਪੁਰਖ ਨਿਰੰਜਣ ਖੇਲ ਅਪਾਰ, ਭੇਵ ਅਭੇਦਾ ਭੇਵ ਛੁਪਾਈਆ। ਜੋਤੀ ਜੋਤ ਕਰ ਉਜਿਆਰ, ਨੂਰੋ ਨੂਰ ਰੁਸ਼ਨਾਈਆ। ਨਰ ਨਰਾਇਣ ਅਗੰਮ ਅਪਾਰ, ਅਗੰਮ ਅਗੰਮੜੇ ਧਾਮ ਸੁਹਾਈਆ। ਅਲੱਖ ਨਿਰੰਜਣ ਖੇਲ ਅਪਾਰ, ਅਲੱਖ ਅਲੱਖਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਆਪ ਉਪਾਈਆ। ਨਿਰਗੁਣ ਜੋਤ ਹਰਿ ਉਜਿਆਰੀ, ਹਰਿ ਹਰਿ ਜੋਤ ਜਗਾਈਆ। ਆਦਿਨ ਅੰਤਾ ਇਕ ਅਵਤਾਰੀ, ਏਕਾ ਰੂਪ ਸਮਾਈਆ। ਆਦਿ ਸ਼ਕਤ ਖੇਲ ਨਿਆਰੀ, ਭਗਤ ਵੇਖ ਵਖਾਈਆ। ਜੋਧਾ ਸੂਰ ਵਡ ਬਲਕਾਰੀ, ਆਪਣੇ ਹੱਥ ਰੱਖੇ ਵਡਿਆਈਆ। ਦੋ ਜਹਾਨਾਂ ਪਾਵੇ ਸਾਰੀ, ਸਚ ਸਿੰਘਾਸਣ ਆਸਣ ਲਾਈਆ। ਪੁਰਖ ਅਬਿਨਾਸ਼ਣ ਖੇਲ ਅਪਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਆਪ ਅਖਵਾਈਆ। ਆਦਿਨ ਅੰਤਾ ਹਰਿ ਭਗਵਾਨਾ, ਏਕਾ ਏਕੰਕਾਰਿਆ। ਜੋਤੀ ਨੂਰ ਜੋਤ ਮਹਾਨਾ, ਜੋਤੀ ਜੋਤ ਜਗਾ ਰਿਹਾ। ਆਪ ਆਪਣਾ ਕਰ ਪਛਾਣਾ, ਆਪ ਆਪਣਾ ਵੇਸ ਵਟਾ ਰਿਹਾ। ਆਪ ਆਪਣਾ ਮੇਲ ਮਿਲਾਣਾ, ਮੇਲ ਵਿਛੋੜਾ ਆਪ ਕਰਾ ਰਿਹਾ। ਆਪ ਆਪਣਾ ਸੰਗ ਰਖਾਣਾ, ਸਗਲਾ ਸੰਗ ਆਪ ਨਿਭਾ ਰਿਹਾ। ਆਪ ਆਪਣਾ ਦੇਵੇ ਦਾਨਾ, ਦਾਤਾ ਦਾਨੀ ਨਾਉਂ ਧਰਾ ਰਿਹਾ। ਆਪ ਆਪਣਾ ਵਖਾਏ ਸਚ ਨਿਸ਼ਾਨਾ, ਸਚਖੰਡ ਦਵਾਰਾ ਆਪ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਦਿ ਨਿਰੰਜਣ ਵੇਸ ਵਟਾ ਰਿਹਾ। ਆਦਿ ਨਿਰੰਜਣ ਹਰਿ ਭਗਵੰਤਾ, ਏਕਾ ਏਕ ਅਖਵਾਇੰਦਾ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਧਾਰ ਬੰਧਾਇੰਦਾ। ਆਪੇ ਨਾਰੀ ਆਪੇ ਕੰਤਾ, ਕੰਤ ਕੰਤੂਹਲ ਨਾਉਂ ਧਰਾਇੰਦਾ। ਆਪ ਆਪਣੇ ਦਰ ਹੋਏ ਮੰਗਤਾ, ਆਪ ਆਪਣੀ ਝੋਲੀ ਅੱਗੇ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੇਸ ਵਟਾਇੰਦਾ। ਜੁਗ ਜੁਗ ਵੇਸ ਹਰਿ ਕਰਤਾਰ, ਆਪਣਾ ਰੂਪ ਵਟਾਈਆ। ਲੱਖ ਚੁਰਾਸੀ ਪਾਵੇ ਸਾਰ, ਜੀਵਾਂ ਜੰਤਾਂ ਵਿਚ ਸਮਾਈਆ। ਜਲ ਥਲ ਖੇਲ ਅਪਾਰ, ਧਾਰਾ ਸਿੰਧ ਸਾਗਰ ਆਪ ਵਹਾਈਆ। ਉਤਭੁਜ ਸੇਤਜ ਕਰ ਉਜਿਆਰ, ਜੰਗਲ ਜੂਹ ਉਜਾੜ ਪਹਾੜ ਡੇਰਾ ਲਾਈਆ । ਅੰਡਜ ਜੇਰਜ ਹੋ ਉਜਿਆਰ, ਆਪ ਆਪਣੀ ਬੂਝ ਬੁਝਾਈਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾਦਾਰ, ਸੇਵਕ ਸੇਵਾ ਰਿਹਾ ਕਮਾਈਆ। ਸ਼ੰਕਰ ਦਾਤਾ ਬਣ ਸ਼ੰਘਾਰ, ਅੰਤਮ ਮੇਟ ਮਿਟਾਈਆ। ਕਰੋੜ ਤੇਤੀਸਾ ਇਕ ਅਧਾਰ, ਏਕਾ ਹਵਨ ਕਰਾਈਆ। ਸੁਰਪਤ ਵੇਖੇ ਦਰ ਦਵਾਰ, ਨੇਤਰ ਰੋ ਰੋ ਨੀਰ ਵਹਾਈਆ। ਰਿਖੀ ਮੁਨੀ ਪਾਵੇ ਸਾਰ, ਮੁਨੀ ਮੁਨੀਸ਼ਰ ਵਡ ਵਡਿਆਈਆ। ਤਪੀ ਤਪੀਸ਼ਰ ਦਏ ਤਾਰ, ਜਿਸ ਜਨ ਆਪਣੀ ਦਇਆ ਕਮਾਈਆ। ਜੋਗ ਜੁਗੀਸ਼ਰ ਅਗੰਮ ਅਪਾਰ, ਇਕ ਇਕੱਲਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਆਪਣਾ ਵੇਸ ਵਟਾਈਆ। ਆਦਿਨ ਅੰਤਾ ਹਰਿ ਨਿਰੰਕਾਰ, ਨਿਰਗੁਣ ਰੂਪ ਸਮਾਇਆ। ਏਕਾ ਜੋਤੀ ਹੋ ਉਜਿਆਰ, ਨੂਰੋ ਨੂਰ ਸਮਾਇਆ। ਵਰਭੰਡੀ ਪਾਵਣਹਾਰਾ ਸਾਰ, ਨਿਰਭੈ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇਆ। ਸ਼ਬਦੀ ਖੇਲ ਹਰਿ ਕਰਤਾਰ, ਆਪਣਾ ਆਪ ਕਰਾਈਆ। ਵੱਜੇ ਡੰਕ ਅਗੰਮ ਅਪਾਰ, ਆਪ ਆਪਣਾ ਰਿਹਾ ਸੁਣਾਈਆ। ਸ੍ਰਿਸ਼ਟ ਸਬਾਈ ਪਾਵੇ ਸਾਰ, ਲੱਖ ਚੁਰਾਸੀ ਫੋਲ ਫੁਲਾਈਆ। ਸਤਿਜੁਗ ਤ੍ਰੇਤਾ ਪਾਰ ਕਿਨਾਰ, ਦੁਆਪਰ ਮੂਲ ਚੁਕਾਈਆ। ਕਲਜੁਗ ਅੰਤਮ ਵੇਖ ਵਿਚਾਰ, ਆਪ ਆਪਣਾ ਖੇਲ ਖਲਾਈਆ। ਜੋਤੀ ਜਾਮਾ ਭੇਖ ਨਿਆਰ, ਲੇਖਾ ਲਿਖਣ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਬੇਪਰਵਾਹੀਆ। ਕਲਜੁਗ ਤੇਰਾ ਅੰਤਮ ਕੰਢਾ, ਅੰਤਰ ਸਾਚੇ ਜੋਤ ਜਗਾਈਆ। ਵੇਖ ਵਖਾਏ ਹਰਿ ਬ੍ਰਹਿਮੰਡਾ, ਚਾਰੋਂ ਕੁੰਟ ਫੇਰੀ ਪਾਈਆ। ਲੱਖ ਚੁਰਾਸੀ ਭੇਖ ਪਖੰਡਾ, ਸਾਚੇ ਦਰ ਨਾ ਕੋਈ ਸੁਹਾਈਆ। ਸਾਧ ਸੰਤ ਆਤਮ ਰੰਡਾ, ਹਰਿ ਕੰਤ ਨਾ ਕੋਇ ਹੰਢਾਈਆ। ਮਾਇਆ ਮੋਹ ਹੰਕਾਰ ਘਮੰਡਾ, ਪੰਜ ਤਤ ਕਰੇ ਲੜਾਈਆ। ਜੂਠ ਝੂਠ ਚੰਡ ਪ੍ਰਚੰਡਾ, ਸ੍ਰਿਸ਼ਟ ਸਬਾਈ ਹੋਈ ਹਲਕਾਈਆ। ਨਾਮ ਨਾ ਪਾਏ ਕੋਈ ਵੰਡਾ, ਮਾਇਆ ਮੋਹ ਰਹੀ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਕਰੇ ਰੁਸ਼ਨਾਈਆ। ਕਲਜੁਗ ਤੇਰਾ ਅੰਤ ਕਿਨਾਰਾ, ਹਰਿ ਸਾਚਾ ਵੇਖ ਵਖਾਨਿਆ। ਖੇਲੇ ਖੇਲ ਅਗੰਮ ਅਪਾਰਾ, ਭੇਵ ਨਾ ਆਏ ਰਾਜੇ ਰਾਣਿਆ। ਨਾਮ ਖੰਡਾ ਤੇਜ ਕਟਾਰਾ, ਆਪ ਆਪਣੇ ਹੱਥ ਚਮਕਾਨਿਆ। ਦੋ ਜਹਾਨਾਂ ਪਾਵੇ ਸਾਰਾ, ਵਰਭੰਡੀ ਵੇਖ ਵਖਾਨਿਆ। ਸ੍ਰਿਸ਼ਟ ਸਬਾਈ ਆਈ ਹਾਰਾ, ਹਰਿ ਹਰਿ ਰੂਪ ਨਾ ਕਿਸੇ ਜਾਣਿਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨਾ, ਵੇਦ ਪੁਰਾਨੀ ਦਿਸ ਨਾ ਆਣਿਆ। ਖਾਣੀ ਬਾਣੀ ਹੋਈ ਹੈਰਾਨਾ, ਸਤਿਗੁਰ ਰੂਪ ਨਾ ਕਿਸੇ ਪਛਾਣਿਆ। ਅੰਜੀਲ ਕੁਰਾਨਾ ਤੁਟਾ ਮਾਣਾ, ਤੀਸ ਬਤੀਸ ਨਾ ਕੋਇ ਪ੍ਰਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਦੋ ਜਹਾਨਿਆ। ਦੋ ਜਹਾਨਾਂ ਹਰਿ ਹਰਿ ਵਾਲੀ, ਏਕਾ ਏਕ ਅਖਵਾਇੰਦਾ। ਆਪਣੇ ਹੱਥਾਂ ਰੱਖੇ ਖ਼ਾਲੀ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਕਲਜੁਗ ਚਲੇ ਅਵੱਲੜੀ ਚਾਲੀ, ਨਿਰਗੁਣ ਜੋਤੀ ਜੋਤ ਜਗਾਇੰਦਾ। ਆਪੇ ਬਣੇ ਸਚ ਦਲਾਲੀ, ਹਰਿਜਨ ਸਾਚੇ ਮੇਲ ਮਿਲਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲੀ, ਪ੍ਰਿਤਪਾਲਕ ਨਾਉਂ ਧਰਾਇੰਦਾ। ਫਲ ਲਗਾਏ ਕਾਇਆ ਡਾਲੀ, ਜੋ ਜਨ ਦਰਸ਼ਨ ਪਾਇੰਦਾ। ਆਤਮ ਅੰਤਰ ਸਾਚਾ ਹਾਲੀ, ਨਾਮ ਸਾਚਾ ਬੀਜ ਬਿਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਲਾਇੰਦਾ। ਖੇਲਣਹਾਰਾ ਹਰਿ ਸਮਰਥ, ਏਕਾ ਰੂਪ ਸਮਾਇਆ। ਹਰਿ ਕੀ ਮਹਿਮਾ ਜਗਤ ਅਕੱਥ, ਲੇਖਾ ਲਿਖਤ ਵਿਚ ਨਾ ਆਇਆ। ਰਾਮ ਰਾਮਾ ਰੂਪ ਬੇਟਾ ਦਸਰੱਥ, ਸੱਜਣ ਸੈਣ ਲਏ ਤਰਾਇਆ। ਪਾਵਣਹਾਰਾ ਲੱਖ ਚੁਰਾਸੀ ਨੱਥ, ਸ਼ਬਦ ਡੋਰੀ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਇਆ। ਹਰਿ ਨਾਉਂ ਹਰਿ ਨਿਰੰਕਾਰ, ਨਿਹਕਲੰਕ ਅਖਵਾਈਆ। ਲੱਖ ਚੁਰਾਸੀ ਪਾਵੇ ਸਾਰ, ਚਾਰੇ ਕੁੰਟਾਂ ਵੇਖ ਵਖਾਈਆ। ਤੀਰਥ ਤੱਟਾਂ ਵੇਖ ਕਿਨਾਰ, ਹਰਿ ਭਾਰਤ ਖੰਡ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰੀ ਝੋਲੀ ਪਾਈਆ। ਕਲਜੁਗ ਤੇਰਾ ਸਾਚਾ ਮੂਲ, ਹਰਿ ਹਰਿ ਆਪ ਚੁਕਾਇੰਦਾ। ਬ੍ਰਹਮੇ ਅੱਠੇ ਨੇਤਰ ਵੇਖੇ ਖੋਲ੍ਹ, ਚਾਰ ਮੁਖ ਹਿਲਾਇੰਦਾ। ਸ਼ਿਵ ਸ਼ੰਕਰ ਹੱਥ ਝੁਲਾਏ ਤ੍ਰਸੂਲ, ਬਾਸ਼ਕ ਤਸ਼ਕਾ ਗਲ ਲਟਕਾਇੰਦਾ। ਵਿਸ਼ਨੂੰ ਬਰਸਣਹਾਰਾ ਫੂਲ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਝੋਲੀ ਪਾਇੰਦਾ। ਕਲਜੁਗ ਅੰਤਮ ਫੇਰਾ ਪਾ, ਆਪਣੀ ਖੇਲ ਵਰਤਾਇੰਦਾ। ਤੀਰਥ ਤੱਟਾਂ ਵੇਖ ਵਖਾ, ਗੰਗਾ ਗੋਦਾਵਰੀ ਵੇਖ ਵਖਾਇੰਦਾ। ਜਮਨਾ ਸੁਰਸਤੀ ਵਿਚ ਸਮਾ, ਸਤਿ ਸਰੂਪ ਸਮਾਇੰਦਾ। ਅੰਗੀਕਾਰ ਆਪ ਕਰਾ, ਆਪਣੇ ਅੰਗ ਲਗਾਇੰਦਾ। ਸੁਤ ਦੁਲਾਰਾ ਆਪ ਉਪਜਾ, ਸ਼ਬਦੀ ਨਾਉਂ ਧਰਾਇੰਦਾ। ਦੋਹਾਂ ਮੇਲਾ ਦਏ ਕਰਾ, ਏਕਾ ਸੰਗਮ ਜਣਾਇੰਦਾ। ਨਾਤਾ ਤੁੱਟੇ ਭੈਣ ਭਰਾ, ਮੀਤ ਮੀਤਾ ਵੇਖ ਵਖਾਇੰਦਾ। ਜਗਤ ਜਹਾਨਾਂ ਰਹੀ ਡਰਾ, ਏਕਾ ਭੈ ਚੁਕਾਇੰਦਾ। ਆਪ ਆਪਣੀ ਗੋਦ ਲਏ ਉਠਾ, ਆਪ ਆਪਣੇ ਦਰ ਬੰਦ ਕਰਾਇੰਦਾ। ਨੀਰ ਜਲ ਅੰਮ੍ਰਿਤ ਚਰਨ ਕਵਲ ਲਏ ਛੁਹਾ, ਚਰਨ ਸਰਨ ਸਰਨ ਚਰਨ ਇਕ ਵਖਾਇੰਦਾ। ਧਰਤ ਧਵਲ ਲਹਿਣਾ ਦੇਣਾ ਦਏ ਚੁਕਾ, ਅੰਮ੍ਰਿਤ ਕਵਲੀ ਕਵਲ ਰਖਾਇੰਦਾ। ਨਾ ਕੋਈ ਦੂਸਰ ਸਕੇ ਮੁਖ ਚੁਆ, ਅਗਨ ਪਿਆਸ ਨਾ ਕੋਈ ਬੁਝਾਇੰਦਾ। ਨਾ ਕੋਈ ਸਕੇ ਮਾਤ ਬਚਾ, ਹਰਿ ਸਾਚਾ ਖੇਲ ਖਲਾਇੰਦਾ। ਤੱਟ ਤੀਰਥ ਫੇਰਾ ਪਾ, ਘਰ ਅਖੰਡ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅੱਠ ਸੱਠ ਸੱਠ ਅੱਠ ਆਪਣੇ ਲੇਖੇ ਲਾਇੰਦਾ। ਉਠ ਜਾਗ ਜਗਤ ਰਾਣੀ, ਹਰਿ ਸਾਚਾ ਆਪ ਜਗਾਇਆ। ਲੋਕਮਾਤ ਭਰਿਆ ਪਾਣੀ, ਨੇਤਰ ਨੀਰ ਵਹਾਇਆ। ਅੰਤਮ ਮਿਲਿਆ ਸ਼ਬਦ ਹਾਣੀ, ਘਰ ਸਾਚਾ ਇਕ ਸੁਹਾਇਆ। ਦੇਵੇ ਪਦ ਇਕ ਨਿਰਬਾਣੀ, ਏਕਾ ਧਾਮ ਬਹਾਇਆ। ਖ਼ਾਲੀ ਕਰੇ ਚਾਰੇ ਖਾਣੀ, ਵਰਨ ਬਰਨ ਫੋਲ ਫੁਲਾਇਆ। ਸਰਬ ਜੀਆਂ ਹਰਿ ਜਾਣ ਜਾਣੀ, ਜਾਨਣਹਾਰ ਭੇਵ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਮੇਲ ਮਿਲਾਇਆ। ਉਠ ਜਾਗ ਨੇਤਰ ਖੋਲ੍ਹ, ਹਰਿ ਸਾਚਾ ਆਪ ਜਗਾਇੰਦਾ। ਸਦਾ ਸੁਹੇਲਾ ਆਇਆ ਕੋਲ, ਦੂਰ ਨੇੜ ਨਾ ਕੋਈ ਰਖਾਇੰਦਾ। ਤੋਲਣਹਾਰਾ ਪੂਰੇ ਤੋਲ, ਨਾਮ ਕੰਡਾ ਹੱਥ ਉਠਾਇੰਦਾ। ਆਪੇ ਤੇਰੇ ਅੰਦਰ ਗਿਆ ਮੌਲ, ਆਪ ਆਪਣਾ ਬਾਹਿਰ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇੰਦਾ। ਉਠ ਜਾਗ ਕਰ ਸ਼ਿੰਗਾਰ, ਹਰਿ ਸਾਚਾ ਵੇਖ ਵਖਾਇੰਦਾ। ਲੋਕਮਾਤ ਹੋ ਤਿਆਰ, ਕਲਜੁਗ ਅੰਤਮ ਵਕਤ ਚੁਕਾਇੰਦਾ। ਨੈਣ ਕੱਜਲ ਤਿਖੀ ਧਾਰ, ਸੋਲਾਂ ਕਲੀਆਂ ਸੰਗ ਰਖਾਇੰਦਾ। ਏਕਾ ਅੰਮ੍ਰਿਤ ਦੇਵੇ ਵਾਰ, ਨੀਰ ਨਿਰਾਲਾ ਇਕ ਵਖਾਇੰਦਾ। ਜੋਤ ਜਵਾਲਾ ਪਾਏ ਸਾਰ, ਆਦਿ ਸ਼ਕਤ ਮੰਗ ਮੰਗਾਇੰਦਾ। ਪੁਰਖ ਅਕਾਲਾ ਖ਼ਬਰਦਾਰ, ਜੁਗ ਜੁਗ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੇ ਰੰਗ ਸਮਾਇੰਦਾ। ਉਠ ਰਾਣੀ ਕਰ ਵੇਸ, ਹਰਿ ਸਾਚੇ ਜੋਤ ਜਗਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਆਦੇਸ, ਦੋਏ ਜੋੜ ਬੈਠੇ ਸੀਸ ਝੁਕਾਈਆ। ਕਰੋੜ ਤੇਤੀਸਾ ਸੁਰਪਤ ਦਏ ਸੰਦੇਸ਼, ਏਕਾ ਅੱਖਰ ਰਸਨਾ ਗਾਈਆ। ਸੋ ਪੁਰਖ ਨਿਰੰਜਣ ਹੋ ਪ੍ਰਵੇਸ਼, ਹੰ ਬ੍ਰਹਮ ਆਪ ਹੋ ਜਾਈਆ। ਲੋਕਮਾਤ ਬਣ ਦਰਵੇਸ਼, ਨੌਂ ਸਤ ਫੇਰਾ ਪਾਈਆ। ਨਾਲ ਰਲਾਏ ਗਣਪਤ ਗਣੇਸ਼, ਸ਼ਿਵ ਸ਼ੰਕਰ ਵਡ ਵਡਿਆਈਆ। ਮੁਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਹਕੀਰ ਰਹੇ ਵੇਖ, ਨੇਤਰ ਨੀਰ ਵਹਾਈਆ। ਰਾਮ ਸੀਤਾ ਆਪੇ ਭੇਖ, ਆਪੇ ਨਾਅਰਾ ਲਾਈਆ। ਦੁਰਗਾ ਅਸ਼ਟਮੀ ਖੁਲ੍ਹੇ ਕੇਸ, ਸ਼ਾਹ ਅਸਵਾਰ ਹਰਿ ਆਪ ਹੋ ਜਾਈਆ। ਆਪੇ ਲਾਵਣਹਾਰਾ ਮੇਖ, ਆਪੇ ਦਏ ਉਖੜਾਈਆ। ਆਪੇ ਜੋਤੀ ਨਾਨਕ ਦਸ ਦਸਮੇਸ਼, ਦਸ ਧਾਰਾ ਆਪ ਵਹਾਈਆ। ਕਲਜੁਗ ਅੰਤਮ ਕਿਸੇ ਨਾ ਚਲੇ ਕੋਈ ਪੇਸ਼, ਮਸਜਿਦ ਮੰਦਰ ਗੁਰਦਵਾਰ ਸ਼ਿਵਦਵਾਲੇ ਮੱਠ ਬੈਠੇ ਧੂਣੀਆਂ ਤਾਈਆ। ਸਾਧਾਂ ਸੰਤਾਂ ਆਈ ਹਾਰ, ਯਤ ਸਤਿ ਨਾ ਕੋਈ ਜਣਾਈਆ। ਆਤਮ ਬ੍ਰਹਮ ਨਾ ਕੋਈ ਵਿਚਾਰ, ਜਗਤ ਵਿਦਿਆ ਜਗਤ ਪੜ੍ਹਾਈਆ। ਕਰਮ ਧਰਮ ਨਾ ਪਾਏ ਸਾਰ, ਵਰਨ ਅਵਰਨਾਂ ਹੋਏ ਜੁਦਾਈਆ। ਕਰਨੀ ਕਰਨ ਸਰਬ ਕਰਤਾਰ, ਕਰਤਾ ਪੁਰਖ ਨਾਉਂ ਧਰਾਈਆ। ਜੋਤੀ ਜਾਮਾ ਭੇਖ ਅਪਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਹਕਲੰਕ ਨਰਾਇਣ ਨਰ ਅਵਤਾਰ, ਆਪ ਆਪਣੀ ਰਚਨ ਰਚਾਈਆ। ਅਠਸਠ ਤੇਰਾ ਜਗਤ ਕਿਨਾਰਾ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜੋਤ ਜਗਾਈਆ। ਗੰਗਾ ਨੀਰ ਸਾਗਰ ਸਿੰਧ, ਹਰਿ ਹਰਿ ਆਪ ਉਪਾਇਆ। ਆਪ ਉਪਾਈ ਆਪਣੀ ਬਿੰਦ, ਆਪ ਆਪਣੇ ਵਿਚ ਮਿਲਾਇਆ। ਸਾਧਾਂ ਸੰਤਾਂ ਜੀਆਂ ਜੰਤਾਂ ਮੇਟੇ ਚਿੰਦ, ਦੂਜਾ ਦਰ ਨਾ ਕੋਈ ਵਖਾਇਆ। ਪ੍ਰਗਟ ਹੋਏ ਗੁਣੀ ਗਹਿੰਦ, ਗਹਿਰ ਗੰਭੀਰ ਨਾਉਂ ਰਖਾਇਆ। ਸੰਗ ਰਲਾਏ ਸੁਰਪਤ ਰਾਜਾ ਇੰਦ, ਅੰਮ੍ਰਿਤ ਬਰਖ਼ਾ ਇਕ ਲਗਾਇਆ। ਸ਼ਿਵ ਸ਼ੰਕਰ ਕੱਢਣਹਾਰਾ ਜਿੰਦ, ਆਪ ਆਪਣਾ ਵੇਸ ਵਟਾਇਆ। ਬ੍ਰਹਮਾ ਸਾਥੀ ਸਦਾ ਬਖ਼ਸ਼ਿੰਦ, ਨਿਉਂ ਨਿਉਂ ਸੀਸ ਝੁਕਾਇਆ। ਵਿਸ਼ਨੂੰ ਵੇਤਾ ਇਕ ਮਰਗਿੰਦ, ਏਕਾ ਏਕ ਅਖਵਾਇਆ। ਭਗਵਾਨ ਖੇਲ ਜੁਗਾ ਜੁਗੰਤ, ਜੁਗ ਜੁਗ ਕਰਮ ਕਮਾਇਆ। ਆਪੇ ਜਾਣੇ ਆਦਿ ਅੰਤ, ਵੇਦ ਕਤੇਬ ਨਾ ਕਿਸੇ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਅਠਸਠ ਫੇਰਾ ਪਾਇਆ। ਅਠਸਠ ਤੇਰਾ ਜਗਤ ਦਰਵਾਜ਼ਾ, ਹਰਿ ਸਾਚਾ ਵੇਖ ਵਖਾਇੰਦਾ। ਪ੍ਰਗਟ ਹੋ ਗਰੀਬ ਨਿਵਾਜ਼ਾ, ਆਪ ਆਪਣਾ ਮੇਟ ਮਿਟਾਇੰਦਾ। ਸ਼ਬਦ ਘੋੜਾ ਅਸਵ ਤਾਜਾ, ਚਾਰੋਂ ਕੁੰਟ ਆਪ ਫਿਰਾਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਾ, ਧੁਰਦਰਗਾਹੀ ਵੇਖ ਵਖਾਇੰਦਾ। ਹਰਿ ਦਵਾਰ ਤੇਰਾ ਰਚਿਆ ਕਾਜਾ, ਹਰਿ ਸੰਗ਼ਤ ਸੰਗ ਰਲਾਇੰਦਾ। ਸੁਤ ਸ਼ਬਦ ਮਾਰੇ ਵਾਜਾ, ਸੁੱਤੀ ਸੁਰਸਤੀ ਆਪ ਉਠਾਇੰਦਾ। ਅੰਤਮ ਵੇਲੇ ਰੱਖੇ ਲਾਜਾ, ਲਜਪਤ ਵੇਖ ਵਖਾਇੰਦਾ। ਮੇਲ ਮਿਲਾਵਾ ਦੇਸ ਮਾਝਾ, ਪਹਿਲੀ ਪੋਹ ਸਿਫ਼ਤ ਸਾਲਾਹਿੰਦਾ। ਨਾਲ ਲਿਆਏ ਅਨਹਦ ਵਾਜਾ, ਸਾਚਾ ਸਗਨ ਮਨਾਇੰਦਾ। ਲੱਖ ਚੁਰਾਸੀ ਖੋਲ੍ਹੇ ਪਾਜਾ, ਦੂਈ ਦਵੈਤੀ ਵੇਖ ਵਖਾਇੰਦਾ। ਨਾਮ ਚਲਾਏ ਇਕ ਜਹਾਜ਼ਾ, ਚਾਰ ਵਰਨਾਂ ਆਪ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਕਰਮ ਕਮਾਇੰਦਾ। ਗੰਗਾ ਨੇਤਰ ਨੀਰ ਰਹੀ ਪੁਕਾਰ, ਰੋ ਰੋ ਰਹੀ ਕੁਰਲਾਈਆ। ਕਲਜੁਗ ਅੰਤਮ ਮਾਰੀ ਮਾਰ, ਧੀਰਜ ਧੀਰ ਨਾ ਕੋਈ ਧਰਾਈਆ। ਵਿਭਚਾਰ ਹੋਏ ਨਾਰੀ ਨਾਰ, ਨਰ ਨਰਾਇਣ ਦਿਸ ਨਾ ਆਈਆ। ਆਤਮ ਬ੍ਰਹਮ ਨਾ ਪਾਵੇ ਸਾਰ, ਭੁੱਲੀ ਸਰਬ ਲੋਕਾਈਆ। ਦੁਰਮਤ ਮੈਲ ਨਾ ਸਕੇ ਕੋਈ ਉਤਾਰ, ਪਾਪਾਂ ਗੰਢ ਬੰਧਾਈਆ। ਪੰਡਤ ਪਾਂਧੇ ਰਹੇ ਵਿਚਾਰ, ਹਰਿ ਕਾ ਰੂਪ ਦਿਸ ਨਾ ਆਈਆ। ਤਿਲਕ ਲਲਾਟੀ ਹੋਏ ਖਵਾਰ, ਔਖੀ ਘਾਟੀ ਨਾ ਕੋਈ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਗੰਗਾ ਘਾਟ ਏਕਾ ਫੇਰਾ ਪਾਈਆ। ਗੰਗਾ ਰਾਣੀ ਮਾਰੇ ਧਾਹ, ਨੇਤਰ ਨੈਣ ਉਘਾੜਿਆ। ਤੁਧ ਬਿਨ ਕਵਣ ਮਲਾਹ, ਲੋਕਮਾਤ ਕਰੇ ਪਾਰ ਕਿਨਾਰਿਆ। ਪੰਡਤ ਪਾਂਧੇ ਜੂਠੀ ਝੂਠੀ ਦੇਣ ਸਲਾਹ, ਹਰਿ ਕਾ ਸ਼ਬਦ ਕੋਈ ਨਾ ਪਾ ਲਿਆ। ਪੁਰਖ ਅਗੰਮਾ ਕਰ ਬੈਠਾ ਨਾਂਹ, ਆਪ ਆਪਣਾ ਮੁਖ ਛੁਪਾ ਰਿਹਾ। ਨਾ ਕੋਈ ਬਣਾਏ ਸਾਚੀ ਮਾਂ, ਚਰਨ ਸੀਸ ਨਾ ਕੋਈ ਨਿਵਾ ਲਿਆ। ਜੂਝ ਝੂਠ ਖਾਦੀ ਗਾਂ, ਕਾਮ ਕਰੋਧ ਸੰਗ ਰਖਾ ਲਿਆ। ਨਿਥਾਵਿਆਂ ਦੇਵੇ ਨਾ ਕੋਈ ਥਾਂ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਾਲਖ ਟਿੱਕਾ ਮਸਤਕ ਲਾ ਲਿਆ। ਧਰਮ ਖੰਡ ਨਾ ਕੋਈ ਨਿਆਂ, ਕਰਮੀ ਕਰਮ ਨਾ ਕੋਈ ਜਣਾ ਲਿਆ। ਵਰਨ ਬਰਨ ਰਹੇ ਭੁਲਾ, ਏਕਾ ਮਾਰਗ ਨਾ ਕੋਈ ਦਿਸਾ ਲਿਆ। ਪੰਡਤ ਪਾਂਧੇ ਰਹੇ ਕੁਰਲਾ, ਗ੍ਰੰਥੀ ਪੰਥੀ ਹਾਹਾਕਾਰਿਆ। ਅੰਜੀਲ ਕੁਰਾਨਾ ਚੜ੍ਹਿਆ ਤਾ, ਅਗਨੀ ਕੁੰਡ ਨਾ ਕੋਈ ਬੁਝਾ ਰਿਹਾ। ਲੱਖ ਚੁਰਾਸੀ ਤੇਰੇ ਘਾਟ ਰਹੀ ਨਹਾ, ਪਾਪਾਂ ਮੈਲ ਨਾ ਕੋਈ ਧੁਆ ਰਿਹਾ। ਸਾਚੇ ਹੱਥ ਨਾ ਪਕੜੀ ਬਾਂਹ, ਨਾਮ ਵਸਤ ਨਾ ਕੋਈ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਵੇਸ ਵਟਾ ਲਿਆ। ਸੁਣ ਪੁਕਾਰ ਹਰਿ ਨਿਰੰਕਾਰ, ਲੋਕਮਾਤ ਜੋਤ ਜਗਾਈਆ। ਵੇਖ ਵਖਾਏ ਹਰਿ ਦਵਾਰ, ਹਰਿ ਕਾ ਭੇਵ ਕੋਇ ਨਾ ਪਾਈਆ। ਸਾਧਾਂ ਸੰਤਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਸ਼ਬਦ ਖੰਡਾ ਤੇਜ ਕਟਾਰ, ਨਿਰਗੁਣ ਆਪਣੇ ਹੱਥ ਉਠਾਈਆ। ਅੱਠਾਂ ਸੱਠਾਂ ਲਏ ਅਧਾਰ, ਗੰਗਾ ਗੋਦਾਵਰੀ ਚਰਨ ਛੁਹਾਈਆ। ਜਮਨਾ ਸੁਰਸਤੀ ਅੱਧਵਿਚਕਾਰ, ਬੈਠਣ ਮੁਖ ਛੁਪਾਈਆ। ਰਵ ਸਸ ਕਰਨ ਪੁਕਾਰ, ਰੋ ਰੋ ਨੀਰ ਵਹਾਈਆ। ਸਾਧ ਸੰਤ ਨਾ ਪਾਵਣ ਸਾਰ, ਤਨ ਲੰਗੋਟ ਨਾ ਕੋਈ ਬੰਧਾਈਆ। ਮਾਇਆ ਮਮਤਾ ਕਰ ਪਿਆਰ, ਸਾਚੇ ਘਾਟ ਬੈਠੇ ਡੇਰਾ ਲਾਈਆ। ਤੁਟਾ ਯਤ ਨਾ ਰਹੇ ਸਤਿ ਕਰਨ ਸ਼ਿੰਗਾਰ, ਆਲਸ ਨਿੰਦਰਾ ਨਾ ਕੋਈ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੰਗਾ ਘਾਟ ਵੇਖ ਵਖਾਈਆ। ਗੰਗਾ ਤੇਰੀ ਜਗਤ ਘਾਟੀ, ਹਰਿ ਸਾਚਾ ਵੇਖ ਵਖਾਇੰਦਾ। ਵੇਖਣਹਾਰਾ ਜੋਤ ਲਲਾਟੀ, ਅੰਦਰ ਮੰਦਰ ਫੇਰਾ ਪਾਇੰਦਾ। ਚੌਦਾਂ ਲੋਕ ਏਕਾ ਹਾਟੀ, ਏਕਾ ਦਰ ਖੁਲ੍ਹਾਇੰਦਾ। ਲੱਖ ਚੁਰਾਸੀ ਕਾਇਆ ਮਾਟੀ, ਪੰਜ ਤਤ ਰਖਾਇੰਦਾ। ਗੁਰਮੁਖ ਵਿਰਲੇ ਬਜ਼ਰ ਕਪਾਟੀ  ਪਾਟੀ, ਜੋ ਜਨ ਦਰਸ਼ਨ ਹਰਿ ਪਾਇੰਦਾ। ਕੋਟਨ ਕੋਟ ਬੈਠੇ ਪਾਠੀ, ਦਿਵਸ ਰੈਣ ਰਸਨ ਹਿਲਾਇੰਦਾ। ਕੋਟਨ ਕੋਟ ਰਸਨਾ ਰਹੇ ਰਸ ਚਾਟੀ, ਆਤਮ ਰਸ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਜਾਗ ਤੇਰਾ ਨੇਤਰ ਖੋਲ੍ਹ, ਸ਼ਬਦ ਅਗੰਮਾ ਆਪੇ ਬੋਲ, ਲੋਕਮਾਤ ਖੁਲ੍ਹਾਇੰਦਾ। ਗੰਗਾ ਉਠੀ ਉਠ ਲਏ ਅੰਗੜਾਈ, ਹਰਿ ਸਾਚਾ ਵੇਖ ਵਖਾਣਿਆ। ਏਕਾ ਕਰੇ ਚਰਨ ਸਰਨਾਈ, ਦੂਜਾ ਦਰ ਨਾ ਕੋਈ ਪਛਾਣਿਆ। ਸਾਚੇ ਘਰ ਵੱਜੀ ਵਧਾਈ, ਹੋਇਆ ਆਪ ਮਿਹਰਬਾਨਿਆ। ਆਦਿ ਅੰਤ ਨਾ ਹੋਏ ਜੁਦਾਈ, ਜੁਗ ਜੁਗ ਵੇਖ ਵਿਖਾਨਿਆ। ਨੀਰ ਨੀਰ ਵਿਚ ਗਿਆ ਸਮਾਈ, ਨੀਰ ਨੀਰਾਂ ਆਪ ਸਮਾਣਿਆ । ਜੋਤੀ ਜੋਤ ਜੋਤ ਖਿਚਾਈ, ਆਪ ਆਪਣਾ ਖੇਲ ਖਲਾਨਿਆ। ਔਂਦੀ ਜਾਂਦੀ ਕਿਸੇ ਦਿਸ ਨਾ ਆਈ, ਨਾ ਕੋਈ ਰੂਪ ਵਟਾਨਿਆ। ਅਚਰਜ ਖੇਲ ਪਾਰਬ੍ਰਹਮ ਪ੍ਰਭ ਆਪ ਵਰਤਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਨਿਆ। ਜਗਤ ਕਿਨਾਰ ਸਾਚਾ ਤੱਟ, ਹਰਿ ਹਰਿ ਵੇਖ ਵਖਾਨਿਆ। ਜਗਤ ਖੇਲ ਬਾਜ਼ੀਗਰ ਨਟ, ਅੰਤਮ ਮੂਲ ਚੁਕਾਨਿਆ। ਕੋਟਨ ਕੋਟ ਸੂਰਯਾ ਨਰਾਇਣ ਪਾਣੀ ਰਹੇ ਝੱਟ, ਹਰਿ ਕਾ ਭਾਣਾ ਕਿਸੇ ਨਾ ਮੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਅੰਤਮ ਦੇਵਣਹਾਰਾ ਡੰਨਿਆ। ਗੰਗਾ ਨੀਰ ਕਰੇ ਅਰਦਾਸ, ਦੋਏ ਜੋੜ ਕਰੇ ਨਿਮਸਕਾਰਿਆ। ਸਦ ਵਸਾਂ ਪ੍ਰਭ ਤੇਰੇ ਪਾਸ, ਦੂਜਾ ਦਰ ਨਾ ਕੋਈ ਵਖਾ ਲਿਆ। ਲੇਖੇ ਲੱਗੇ ਜਗਤ ਸਵਾਸ, ਲੋਕਮਾਤ ਫੇਰਾ ਪਾ ਲਿਆ। ਪਾਰ ਕਿਨਾਰਾ ਪ੍ਰਿਥਮੀ ਅਕਾਸ਼, ਗਗਨ ਪਤਾਲ ਨਾ ਕੋਈ ਸੁਹਾ ਲਿਆ। ਆਦਿ ਅੰਤ ਨਾ ਹੋਏ ਵਿਨਾਸ, ਜੋਤੀ ਜੋਤ ਜੋਤ ਡਗਮਗਾ ਲਿਆ। ਪੂਰੀ ਕਰਨਹਾਰਾ ਆਸ, ਜੁਗ ਜੁਗ ਵੇਸ ਵਟਾ ਲਿਆ। ਲੇਖੇ ਲੱਗੇ ਚੁਮਿਆਰ ਰਵਿਦਾਸ, ਅੰਤਮ ਸੰਗ ਨਿਭਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਬਿਰਧ ਰਖਾ ਲਿਆ। ਉਠ ਰਵਦਾਸ ਕਰ ਤਿਆਰੀ, ਹਰਿ ਸਾਚੇ ਖੇਲ ਖਲਾਈਆ। ਵੇਖੇ ਤੇਰੀ ਮਾਂ ਪਿਆਰੀ, ਆਪ ਆਪਣਾ ਹੱਥ ਉਠਾਈਆ। ਕਲਜੁਗ ਅੰਤਮ ਹੋਏ ਖ਼ਵਾਰੀ, ਨਾ ਧੀਰਜ ਕੋਈ ਧਰਾਈਆ। ਚਾਰ ਕੁੰਟ ਹਾਹਾਕਾਰੀ, ਜੀਵ ਜੰਤ ਰਹੇ ਕੁਰਲਾਈਆ। ਸਾਧ ਸੰਤ ਨਾ ਪਾਇਣ ਸਾਰੀ, ਬੈਠੇ ਮੁਖ ਸ਼ਰਮਾਈਆ। ਏਕਾ ਜਗੇ ਜੋਤ ਅਪਾਰੀ, ਆਦਿ ਪੁਰਖ ਨਿਰੰਜਣ ਏਕੰਕਾਰੀ, ਅਕਲ ਕਲਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਲਹਿਣਾ ਜੁਗ ਜੁਗ ਦੇਣਾ, ਭਗਤ ਭਗਤੀ ਝੋਲੀ ਪਾਈਆ। ਰਵਿਦਾਸ ਚੁਮਾਰਾ ਮੰਗੇ ਮੰਗ, ਅੱਗੇ ਅਪਣੀ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਬੈਠਾ ਆਤਮ ਸੇਜ ਸਚ ਪਲੰਘ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਚਾਰੋਂ ਕੁੰਟ ਧਾਰਾ ਗੰਗ, ਦਿਵਸ ਰੈਣ ਆਪ ਵਹਾਈਆ। ਅਨਹਦ ਵਜਾਏ ਸਚ ਮਰਦੰਗ, ਤਾਲ ਤਲਵਾੜਾ ਨਾ ਕੋਇ ਵਜਾਈਆ। ਜਨ ਭਗਤਾਂ ਕੱਟਣਹਾਰਾ ਭੁੱਖ ਨੰਗ, ਜੁਗ ਜੁਗ ਵੇਖ ਵਖਾਈਆ। ਸਦਾ ਸੁਹੇਲਾ ਵਸਿਆ ਸੰਗ, ਏਕਾ ਧਾਮ ਵਡਿਆਈਆ। ਅੰਤਮ ਲਹਿਣਾ ਚੁੱਕੇ ਵਿਚ ਵਰਭੰਡ, ਬ੍ਰਹਿਮੰਡ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਦਇਆ ਆਪੇ ਰਿਹਾ ਬੰਧਾਈਆ। ਤੀਰਥ ਤੱਟ ਜਗਤ ਕਿਨਾਰਾ, ਹਰਿ ਹਰਿ ਵੇਖ ਵਖਾ ਰਿਹਾ। ਆਪੇ ਜਾਣੇ ਆਪਣੀ ਧਾਰਾ, ਆਪ ਆਪਣੇ ਰੰਗ ਰੰਗਾ ਰਿਹਾ। ਕਲਜੁਗ ਅੰਤਮ ਪ੍ਰਗਟ ਹੋ ਵਿਚ ਸੰਸਾਰਾ, ਨਿਹਕਲੰਕਾ ਡੰਕ ਵਜਾ ਰਿਹਾ। ਸ਼ਬਦ ਖੰਡਾ ਤੇਜ ਕਟਾਰ, ਰਾਜ ਰਾਜਾਨਾ ਸ਼ਾਹ ਸੁਲਤਾਨਾ ਕਰੇ ਖ਼ਵਾਰਿਆ। ਨਿਰਮਲ ਨੀਰ ਨਾ ਕੋਇ ਵਖਾਨਾ, ਆਤਮ ਸੀਰ ਆਪ ਪਛਾਣਿਆ । ਬਸਤਰ ਚੀਰ ਪਾਰ ਕਰਾਣਾ, ਸ਼ਾਹ ਹਕੀਰ ਏਕਾ ਜਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖਣਹਾਰਾ ਸਾਚਾ ਦਰ, ਘਰ ਸਾਚਾ ਦਰ ਪ੍ਰਵਾਨਿਆ। ਗੰਗਾ ਹਰਿ ਪਾਈ ਪੇਟ, ਆਪਣਾ ਮੁਖ ਉਘਾੜਿਆ। ਜੁਗ ਜੁਗ ਬਣੇ ਖੇਵਟ ਖੇਟ, ਜੁਗ ਜੁਗ ਬੰਨੇ ਲਾ ਰਿਹਾ। ਸ਼ਬਦ ਸੁਤ ਬੇਟੀ ਬੇਟ, ਏਕਾ ਧਾਮ ਬਹਾ ਰਿਹਾ। ਲੱਖ ਚੁਰਾਸੀ ਤਪੇ ਅਗਨੀ ਜੇਠ, ਵਾ ਤੱਤੀ ਹਾੜ ਵਗਾ ਰਿਹਾ। ਕੋਈ ਨਾ ਬੈਠੇ ਸਾਇਆ ਹੇਠ, ਸਿਰ ਹੱਥ ਨਾ ਕੋਈ ਟਿਕਾ ਲਿਆ। ਹੋਏ ਖ਼ਵਾਰੀ ਵਡ ਵਡ ਸੇਠ, ਰਾਜ ਰਾਜਾਨ ਨਾ ਕੋਈ ਵਿਚਾਰਿਆ। ਗੁਰਮੁਖ ਵਿਰਲੇ ਹਰਿ ਹਰਿ ਸਾਚਾ ਜਿਸ ਜਨ ਰੱਖਿਆ ਚੇਤਨ ਚੇਤ, ਚਿਤਵਿਤ ਠਗੌਰੀ ਨਾ ਪਾ ਲਿਆ। ਕਾਇਆ ਵੇਖੇ ਸਾਚਾ ਖੇਤ, ਅੰਮ੍ਰਿਤ ਮੇਘ ਬਰਸਾ ਲਿਆ। ਦਰਸ ਦਖਾਏ ਨੇਤਨ ਨੇਤ, ਆਤਮ ਬ੍ਰਹਮ ਜਣਾ ਲਿਆ। ਰਵਿਦਾਸ ਚੁਮਾਰਾ ਆਪੇ ਵੇਖ, ਆਪ ਆਪਣਾ ਸੰਗ ਨਿਭਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਗਤ ਜਾਗਰਤ ਜੋਤ ਇਕ ਜਗਾ ਲਿਆ। ਰਵਦਾਸ ਤੇਰਾ ਅੰਤਮ ਲਹਿਣਾ, ਹਰਿ ਹਰਿ ਮੂਲ ਚੁਕਾਇਆ। ਗੰਗਾ ਪਾਇਆ ਸਾਚਾ ਗਹਿਣਾ, ਤਨ ਸ਼ਿੰਗਾਰ ਕਰਾਇਆ। ਅੰਤਮ ਵੇਖੇ ਤੀਜੇ ਨੈਣਾਂ, ਦੋਏ ਨੈਣਾਂ ਬੰਦ ਕਰਾਇਆ। ਧਾਮ ਇਕੱਠੇ ਏਕਾ ਬਹਿਣਾ, ਏਕਾ ਰੰਗ ਸਮਾਇਆ। ਆਪੇ ਹੋਏ ਸਾਕ ਸੱਜਣ ਸੈਣਾ, ਮਾਤ ਪਿਤ ਭਾਈ ਭੈਣਾ ਆਪ ਹੋ ਜਾਇਆ । ਕਲਜੁਗ ਜੂਠੇ ਝੂਠੇ ਵਹਿਣ ਵਹਿਣਾ, ਜੀਵ ਜੰਤਾਂ ਦਏ ਰੁੜ੍ਹਾਇਆ। ਲਾੜੀ ਮੌਤ ਖਾਏ ਡੈਣਾ, ਰਾਏ ਧਰਮ ਦਏ ਸਜਾਇਆ। ਹਰਿਜਨ ਹਰਿਭਗਤ ਗੁਰਮੁਖ ਗੁਰਸਿਖ ਵਿਰਲੇ ਮਾਤ ਰਹਿਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖ ਵਖਾਇਆ। ਘਟ ਘਟ ਮੰਦਰ ਮਸਜਿਦ ਪਾਵੇ ਸਾਰ, ਗੁਰੂਦਵਾਰਾ ਵੇਖ ਵਖਾਇੰਦਾ। ਕਾਇਆ ਮੰਦਰ ਹੋ ਉਜਿਆਰ, ਦੀਵਾ ਬਾਤੀ ਇਕ ਜਗਾਇੰਦਾ। ਦੀਵਾ ਬਾਤੀ ਘਰ ਪ੍ਰਕਾਸ਼, ਅਗਿਆਨ ਅੰਧੇਰ ਮਿਟਾਇੰਦਾ। ਲੇਖੇ ਲਾਏ ਸਵਾਸ ਸਵਾਸ, ਜੋ ਜਨ ਰਸਨਾ ਗਾਇੰਦਾ। ਪਾਰ ਕਰਾਏ ਪ੍ਰਿਥਮੀ ਅਕਾਸ਼, ਤ੍ਰੈ ਤ੍ਰੈ ਡੇਰਾ ਲਾਇੰਦਾ। ਆਦਿ ਜੁਗਾਦਿ ਨਾ ਹੋਏ ਵਿਨਾਸ, ਜੁਗ ਜੁਗ ਖੇਲ ਖਲਾਇੰਦਾ। ਪੂਰੀ ਕਰਨਹਾਰਾ ਆਸ, ਰਵਦਾਸ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਚੋਲਾ ਸੋਹੰ ਢੋਲਾ ਸ਼ਬਦ ਬੋਲਾ ਏਕੰਕਾਰ ਲੋਕਮਾਤ ਕਰ ਉਜਿਆਰ, ਆਦਿ ਨਿਰੰਜਣ ਏਕਾ ਜੋਤ ਜਗਾਇੰਦਾ। ਆਦਿ ਨਿਰੰਜਣ ਪੁਰਖ ਅਬਿਨਾਸ਼ਾ, ਏਕਾ ਰੂਪ ਸਮਾਇਆ । ਵੇਖਣ ਆਇਆ ਜਗਤ ਤਮਾਸ਼ਾ, ਜੀਆਂ ਜੰਤਾਂ ਦਿਸ ਨਾ ਆਇਆ। ਸਾਚੇ ਮੰਦਰ ਪਾਵੇ ਰਾਸਾ, ਗੋਪੀ ਕਾਹਨ ਆਪ ਨਚਾਇਆ। ਜਨ ਭਗਤਾਂ ਦੇਵੇ ਧੁਰ ਧਰਵਾਸਾ, ਆਤਮ ਬ੍ਰਹਮ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰਾ ਵਰ, ਹਰਿਸੰਗਤ ਰੰਗ ਰੰਗਾਇਆ। ਹਰਿਸੰਗਤ ਹਰਿ ਸਾਚੀ ਜੋੜ, ਜੋੜੀ ਜੋੜ ਜੁੜਾਇੰਦਾ। ਏਕਾ ਚੜ੍ਹਿਆ ਸਾਚੇ ਘੋੜ, ਸ਼ਬਦ ਅਖਾੜਾ ਇਕ ਲਗਾਇੰਦਾ। ਦਾਤਾ ਦਾਨੀ ਧੁਰਦਰਗਾਹੀ ਆਇਆ ਦੌੜ, ਲੋਕਮਾਤ ਵੇਖ ਵਖਾਇੰਦਾ। ਲਹਿਣਾ ਦੇਣਾ ਚੁੱਕੇ ਹਰਿ ਕੀ ਪੌੜ, ਹਰਿ ਕਾ ਪੌੜਾ ਇਕ ਵਖਾਇੰਦਾ। ਪੂਤ ਸਪੂਤਾ ਬ੍ਰਹਿਮਾ ਗੌੜ, ਉਚੇ ਟਿੱਲੇ ਪ੍ਰਬਤ ਕਿਲੇ ਡੇਰਾ ਲਾਇੰਦਾ। ਨਾ ਕੋਈ ਜਾਣੇ ਮਾਰਗ ਸੌੜ, ਭੀੜੀ ਗਲੀ ਨਾ ਪਾਰ ਕਰਾਇੰਦਾ। ਵੇਖਣਹਾਰਾ ਰਸ ਮਿੱਠਾ ਕੌੜ, ਲੱਖ ਚੁਰਾਸੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤ ਦੇਵੇ ਸੰਗਤ ਵਰ, ਨਾਮ ਦਾਨ ਝੋਲੀ ਪਾਇੰਦਾ। ਹਰਿ ਦਵਾਰ ਵਕਤ ਚੁਕਾਇਆ, ਹਰਿ ਹਰਿ ਵੱਡੀ ਵਡਿਆਈ। ਸਤਿਜੁਗ ਸਾਚਾ ਮਾਰਗ ਲਾਇਆ, ਸੋਹੰ ਨਾਮ ਜਪਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਉਂ ਧਰਾਇਆ, ਵੇਦ ਪੁਰਾਨ ਨਾ ਕੋਈ ਗਾਈ। ਵਿਸ਼ਨੂੰ ਵੰਸੀ ਰੂਪ ਵਟਾਇਆ, ਹੋਏ ਸਰਬ ਸਹਾਈ। ਭਗਵਨ ਜੋਤੀ ਜੋਤ ਜਗਾਇਆ, ਅੱਠੇ ਪਹਿਰ ਰੁਸ਼ਨਾਈ। ਵਰਨ ਗੋਤੀ ਨਾ ਕੋਇ ਰਖਾਇਆ, ਏਕਾ ਬ੍ਰਹਮ ਜਣਾਈ। ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾਇਆ, ਆਪ ਆਪਣੀ ਬੂਝ ਬੁਝਾਈ। ਦੇਵੀ ਦੇਵ ਸਰਨ ਬਹਾਇਆ, ਬੈਠੇ ਸੀਸ ਝੁਕਾਈ। ਬ੍ਰਹਮਾ ਸ਼ਿਵ ਰਹੇ ਧਿਆਇਆ, ਆਠੇ ਪਹਿਰ ਲਿਵ ਲਾਈ। ਸ਼ੰਕਰ ਵਰਨਾਂ ਸ਼ੰਕਰ ਬਰਨਾਂ ਖੇਲੇ ਖੇਲ ਹਰਨ ਫਰਨਾ, ਏਕੰਕਾਰਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਕੀ ਬਾਤ ਹਰਿ ਆਪੇ ਬੂਝ ਬੁਝਾਈ। ਹਰਿ ਦਵਾਰ ਤੇਰਾ ਮਿੱਠਾ ਰਸ, ਹਰਿਜਨ ਝੋਲੀ ਪਾਇਆ। ਧੁਰਦਰਗਾਹੀ ਵੇਖੇ ਨੱਸ, ਸੰਮਤ ਵੀਹ ਸੌ ਪੰਦਰਾਂ ਬਿਕ੍ਰਮੀ ਲੇਖ ਲਿਖਾਇਆ। ਵੀਹ ਸਦ ਮਾਰੇ ਤੀਰ ਕਸ, ਬਿਕ੍ਰਮ ਬਿਕ੍ਰਮੀ ਧੀਰ ਧਰਾਇਆ। ਜਗਤ ਵਿਕਾਰਾ ਰਿਹਾ ਝੱਸ, ਪੰਚਮ ਮੇਲ ਮਿਲਾਇਆ। ਮੁਖ ਸ਼ਰਮਾਇਨ ਰਵ ਸਸ, ਬੈਠੇ ਪਰਦਾ ਪਾਇਆ। ਮਾਇਆ ਰਾਣੀ ਰਹੀ ਡੱਸ, ਅਗਨੀ ਤਤ ਵਖਾਇਆ। ਗੁਰਮੁਖ ਵਿਰਲੇ ਹਿਰਦੇ ਰਿਹਾ ਵਸ, ਜਿਸ ਜਨ ਆਪਣੀ ਬੂਝ ਬੁਝਾਇਆ। ਏਕਾ ਮਾਰਗ ਰਿਹਾ ਦੱਸ, ਚਾਰ ਵਰਨ ਸੱਚੀ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜੋਤ ਜੋਤ ਕਰੇ ਰੁਸ਼ਨਾਇਆ। ਜੋਤੀ ਨੂਰ ਹਰਿ ਉਜਾਲਾ, ਹਰ ਘਟ ਵੇਖ ਵਖਾਈਆ। ਦੀਨਾਂ ਬੰਧਪ ਦੀਨ ਦਿਆਲਾ, ਸ਼ਬਦ ਮਰਦੰਗਾ ਆਪ ਵਜਾਈਆ। ਸੰਗ ਰਖਾਏ ਕਾਲ ਮਹਾਂਕਾਲਾ, ਦੋ ਜਹਾਨਾਂ ਫੇਰੀ ਪਾਈਆ। ਸੋ ਪੁਰਖ ਨਿਰੰਜਣ ਬਣੇ ਦਲਾਲਾ, ਲੋਕਮਾਤ ਵੱਜੇ ਵਧਾਈਆ। ਇਕ ਵਖਾਏ ਕਾਇਆ ਸੱਚੀ ਧਰਮਸਾਲਾ, ਹਰਿ ਆਪਣਾ ਡੇਰਾ ਲਾਈਆ। ਅੰਮ੍ਰਿਤ ਆਤਮ ਪਿਆਏ ਸਚ ਪਿਆਲਾ, ਨਿਝਰ ਧਾਰ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਚੁੱਕੇ ਡਰ, ਜਗਤ ਨੀਰ ਗਿਆ ਸੀਰ, ਹਰਿ ਸਾਚੇ ਵਿਚ ਸਮਾਈਆ। ਹਰਿਸੰਗਤ ਹਰਿ ਹਰਿ ਵਡਿਆਈ, ਹਰਿ ਹਰਿ ਬੂਝ ਬੁਝਾਇੰਦਾ। ਏਕਾ ਸ਼ਬਦ ਹੋਏ ਕੁੜਮਾਈ, ਏਕਾ ਦਰ ਸੁਹਾਇੰਦਾ। ਏਕਾ ਰਾਗ ਰਿਹਾ ਸੁਣਾਈ, ਏਕਾ ਕਾਹਨ ਅਲਾਇੰਦਾ। ਏਕਾ ਮੰਗਲ ਰਿਹਾ ਗਾਈ, ਏਕਾ ਧੁਨ ਉਪਜਾਇੰਦਾ। ਏਕਾ ਕੁੰਡਾ ਰਿਹਾ ਲਾਹੀ, ਬਜ਼ਰ ਕਪਾਟੀ ਆਪ ਤੁੜਾਇੰਦਾ। ਆਤਮ ਸੇਜਾ ਇਕ ਵਿਛਾਈ, ਸਚ ਸਿੰਘਾਸਣ ਆਪ ਸੁਹਾਇੰਦਾ। ਪੁਰਖ ਅਬਿਨਾਸ਼ਣ ਖੇਲ ਖਿਲਾਈ, ਖੇਲਣਹਾਰਾ ਦਿਸ ਨਾ ਆਇੰਦਾ। ਘਨਕਪੁਰ ਵਾਸੀ ਭੇਵ ਨਾ ਰਾਈ, ਆਪ ਆਪਣਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵੇ ਸਾਚਾ ਵਰ, ਪਹਿਲੀ ਪੋਹ ਖੁਲ੍ਹੇ ਦਰ, ਸਤਿ ਪ੍ਰਸਾਦਿ ਸਤਿ ਸਤਿ ਸਤਿ ਉਤਪਤ ਬ੍ਰਹਮ ਮਤ ਏਕਾ ਤਤ ਰਖਾਇੰਦਾ। ਸਚ ਸ਼ਬਦ ਸਚ ਪ੍ਰਸਾਦਿ, ਸਚ ਸਚ ਆਪ ਵਰਤਾਈਆ। ਸਚ ਗੁਰ ਆਦਿ ਜੁਗਾਦਿ, ਸਚ ਸੁੱਚ ਵੇਖ ਵਖਾਈਆ। ਸਚ ਸੁੱਚ ਦੇਵਣਹਾਰਾ ਦਾਦ, ਸਚ ਸੁੱਚ ਝੋਲੀ ਪਾਈਆ। ਸਚ ਸੁੱਚ ਵਜਾਏ ਨਾਮ ਨਾਦ, ਨਿਰਗੁਣ ਆਪਣੇ ਹੱਥ ਰੱਖੇ ਵਡਿਆਈਆ। ਖੇਲੇ ਖੇਲ ਵਿਚ ਬ੍ਰਹਿਮਾਦ, ਪੁਰੀਆਂ ਲੋਆਂ ਸਚ ਵਰਤਾਈਆ। ਗੰਗਾ ਤੇਰਾ ਰਸਨ ਸਵਾਦ, ਜਲ ਧਾਰਾ ਆਪੇ ਲੇਖੇ ਲਾਈਆ। ਸ਼ਬਦ ਜਣਾਈ ਬੋਧ ਅਗਾਧ, ਸੋ ਪੁਰਖ ਨਿਰੰਜਣ ਆਪ ਅਖਵਾਈਆ। ਕਲਜੁਗ ਮੇਟ ਮਿਟਾਏ ਵਾਦ ਵਿਵਾਦ, ਸਤਿਜੁਗ ਸਾਚਾ ਰਾਹ ਚਲਾਈਆ। ਕਿਸੇ ਦਿਸ ਨਾ ਆਏ ਸੰਤ ਸਾਧ, ਚਾਰੋਂ ਕੁੰਟ ਬੈਠੇ ਧੂਣੀਆਂ ਤਾਈਆ। ਗੁਰਮੁਖ ਹਰਿਜਨ ਹਰਿਭਗਤ ਆਤਮ ਅੰਤਰ ਰਹੇ ਅਰਾਧ, ਜਗਤ ਬਸੰਤਰ ਤਨ ਬੁਝਾਈਆ। ਬ੍ਰਹਮ ਪਾਰਬ੍ਰਹਮ ਆਵੇ ਸਚ ਸਵਾਦ, ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਹਰਿਜਨ ਮੇਲਾ ਮਾਧਵ ਮਾਧ, ਮਿਲਿਆ ਮੇਲ ਸਾਚੇ ਮਾਹੀਆ। ਸਾਚੇ ਘਰ ਸਚ ਪ੍ਰਸਾਦਿ, ਏਕਾ ਗੁਰਮੁਖ ਗੁਰਸਿਖ ਹਰਿ ਹਰਿ ਝੋਲੀ ਆਪ ਭਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਸੰਮਤ ਵੀਹ ਸਦ ਬਿਕ੍ਰਮੀ ਹੋ ਉਜਿਆਰ, ਖੇਲੇ ਖੇਲ ਅਗੰਮ ਅਪਾਰ, ਸੋਲਾਂ ਸੋਲਾਂ ਸੋਲਾਂ ਰਾਹ ਤਕਾਈਆ।