Granth 07 Likhat 127: 11 Maghar 2015 Bikarmi Lal Singh de Ghar Rurki Shehar

੧੧ ਮੱਘਰ ੨੦੧੫ ਬਿਕ੍ਰਮੀ ਲਾਲ ਸਿੰਘ ਦੇ ਘਰ ਰੁੜਕੀ ਸ਼ਹਿਰ

ਨੇੜਨ ਨੇੜ ਡੂੰਘਾ ਸਾਗਰ, ਹਰਿ ਹਰਿ ਤਾਲ ਸੁਹਾਇਆ। ਅੰਮ੍ਰਿਤ ਆਤਮ ਕਾਇਆ ਗਾਗਰ, ਪੁਰਖ ਆਬਿਨਾਸ਼ੀ ਆਪ ਭਰਾਇਆ। ਨਿਰਮਲ ਕਰਮ ਕਰੇ ਉਜਾਗਰ, ਹਰਿਜਨ ਸਾਚੇ ਵੇਖ ਵਖਾਇਆ। ਇਕ ਬਣਾਏ ਨਾਮ ਸੌਦਾਗਰ, ਸਾਚਾ ਵਣਜ ਇਕ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਇਆ। ਆਤਮ  ਅੰਤਰ ਸਾਚਾ ਨੀਰ, ਹਰਿ ਹਰਿ ਆਪ ਉਪਾਇਆ। ਗੁਰਮੁਖਾਂ ਲਾਏ ਬਿਰਹੋਂ ਤੀਰ, ਸ਼ਬਦ ਨਿਰਾਲਾ ਇਕ ਲਗਾਈਆ। ਬਜ਼ਰ ਕਪਾਟੀ ਰਿਹਾ ਚੀਰ, ਦੂਈ ਦਵੈਤੀ ਮੇਟ ਮਿਟਾਇਆ। ਹਉਮੇ ਹੰਗਤਾ ਕੱਢੇ ਪੀੜ, ਏਕਾ ਰੰਗਣ ਨਾਮ ਰੰਗਾਇਆ। ਏਕਾ ਧਾਮ ਵਿਖਾਏ ਹਸਤ ਕੀਟ, ਊਚ ਨੀਚ ਇਕ ਜਣਾਇਆ। ਸੰਤ ਸੁਹੇਲਾ ਬੰਨਣਹਾਰਾ ਬੀੜ, ਏਕੰਕਾਰਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਖ ਵਖਾਇਆ। ਆਤਮ ਅੰਤਰ ਸਾਚਾ ਰਸ, ਹਰਿਜਨ ਹਰਿ ਭਰਾਇਆ। ਹਿਰਦੇ ਅੰਦਰ ਆਪੇ ਵਸ, ਆਪ ਆਪਣਾ ਗਿਆਨ ਦ੍ਰਿੜਾਇਆ। ਦਰ ਦਵਾਰਾ ਵੇਖੇ ਨੱਸ ਨੱਸ, ਆਪ ਆਪਣਾ ਮੰਦਰ ਖੋਜ ਖੁਜਾਇਆ। ਕੋਟਨ ਕੋਟ ਕਰੇ ਪ੍ਰਕਾਸ਼ ਰਵ ਸਸ, ਜਗਤ ਅੰਧ ਅੰਧੇਰ ਗਵਾਇਆ। ਅਲੱਖ ਨਿਰੰਜਣ ਏਕਾ ਰਾਹ ਸਾਚਾ ਦੱਸ, ਏਕਾ ਮਾਰਗ ਰਿਹਾ ਵਖਾਇਆ। ਪੰਚ ਵਿਕਾਰਾ ਦੇਵੇ ਝੱਸ, ਦੁਰਮਤ ਮੈਲ ਮਿਟਾਇਆ। ਦਰਸ ਦਖਾਏ ਹੱਸ ਹੱਸ, ਸਚ ਦਵਾਰੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵੇਸ ਵਟਾਇਆ। ਆਤਮ ਅੰਤਰ ਸਾਚਾ ਮੀਤ, ਹਰਿਜਨ ਮੇਲ ਮਿਲਾਈਆ। ਸ਼ਬਦ ਸੁਣਾਏ ਸੁਹਾਗੀ ਗੀਤ, ਅਨਹਦ ਤਾਲ ਵਜਾਈਆ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਵਣ ਨਾਉਂ ਧਰਾਈਆ। ਆਦਿ ਜੁਗਾਦੀ ਠਾਂਡਾ ਸੀਤ, ਅਕਲ ਕਲਾ ਅਖਵਾਈਆ। ਹਰਿਜਨ ਵਸੇ ਆਪੇ ਚੀਤ, ਆਪ ਆਪਣੀ ਬੂਝ ਬੁਝਾਈਆ। ਜੁਗ ਜੁਗ ਚਲੇ ਅਵੱਲੜੀ ਰੀਤ, ਚਾਲ ਨਿਰਾਲੀ ਇਕ ਵਖਾਈਆ। ਨਾ ਕੋਈ ਮੰਦਰ ਮਸਜਿਦ ਦਿਸੇ ਮਸੀਤ, ਕਾਇਆ ਮਾਤ ਇਕ ਸੁਹਾਈਆ। ਵਸੇ ਧਾਮ ਜਗਤ ਅਨਡੀਠ, ਦੋਏ ਲੋਚਣ ਦਿਸ ਨਾ ਆਈਆ। ਅਬਿਨਾਸ਼ੀ ਕਰਤਾ ਆਪੇ ਸੁੱਤਾ ਦੇ ਕਰ ਪੀਠ, ਮਨਮੁਖਾਂ ਮੁਖ ਛੁਪਾਈਆ। ਗੁਰਮੁਖ ਸਾਚੇ ਅੰਮ੍ਰਿਤ ਆਤਮ ਸਾਚਾ ਫਲ ਸ਼ਬਦੀ ਸ਼ਬਦ ਖਵਾਏ ਮੀਠ, ਆਪ ਆਪਣੇ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਵੇਖ ਘਰ, ਘਰ ਮੇਲਾ ਸਹਿਜ ਸੁਭਾਈਆ। ਆਤਮ ਅੰਤਰ ਸ਼ਬਦ ਉਛਾਲ, ਹਰਿ ਹਰਿ ਆਪ ਲਗਾਇੰਦਾ। ਦੇਵੇ ਨਾਮ ਸੱਚਾ ਧਨ ਮਾਲ, ਧਨ ਖ਼ਜ਼ਾਨਾ ਇਕ ਵਖਾਇੰਦਾ। ਚਰਨ ਪ੍ਰੀਤੀ ਨਿਭੇ ਨਾਲ, ਨਾ ਕੋਈ ਤੋੜ ਤੁੜਾਇੰਦਾ। ਦੋ ਜਹਾਨਾਂ ਕਰੇ ਪ੍ਰਿਤਪਾਲ, ਘਰ ਸਾਗਰ ਪਾਰ ਕਰਾਇੰਦਾ। ਮੇਟ ਮਿਟਾਏ ਕਾਲ ਮਹਾਂਕਾਲ, ਧਰਮ ਰਾਏ ਨਾ ਦਰ ਵਖਾਇੰਦਾ। ਲੱਖ ਚੁਰਾਸੀ ਕੱਟ ਜੰਜਾਲ, ਸਚ ਦਵਾਰੇ ਇਕ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ, ਅੰਤਰ ਆਤਮ ਬ੍ਰਹਮ ਜਣਾਇੰਦਾ। ਅੰਤਰ ਆਤਮ ਬ੍ਰਹਮ ਗਿਆਨ, ਹਰਿਜਨ ਬੂਝ ਬੁਝਾਈਆ। ਸ਼ਬਦੀ ਸ਼ਬਦ ਸਚ ਨਿਸ਼ਾਨ, ਘਰ ਮੰਦਰ ਆਪ ਸੁਹਾਈਆ । ਧੁਨੀ ਨਾਦ ਇਕ ਮਹਾਨ, ਅਨਹਦ ਸੇਵ ਲਾਈਆ। ਪੰਚਮ ਗਾਇਨ ਦਰ ਪ੍ਰਵਾਨ, ਪੰਚਮ ਵੇਖ ਵਖਾਈਆ। ਤੀਜਾ ਨੇਤਰ ਇਕ ਪਛਾਣ, ਗੁਰਮੁਖ ਵੇਖ ਵਖਾਈਆ । ਆਤਮ ਸੇਜਾ ਹੋ ਪਰਧਾਨ, ਹਰਿ ਬੈਠਾ ਬੇਪਰਵਾਹੀਆ। ਸ਼ਬਦ ਸਿੰਘਾਸਣ ਇਕ ਮਹਾਨ, ਪਾਵਾ ਚੂਲ ਨਾ ਕੋਈ ਰਖਾਈਆ। ਸੁਰਤੀ ਸ਼ਬਦ ਏਕਾ ਦਾਨ, ਏਕਾ ਬੰਕ ਸੁਹਾਈਆ। ਏਕਾ ਰਾਗ ਸੁਣਾਏ ਕਾਨ, ਲਿਖਣ ਪੜ੍ਹਣ ਵਿਚ ਨਾ ਆਈਆ। ਸਰਬ ਜੀਆਂ ਘਟ ਜਾਣੀ ਜਾਣ, ਘਟ ਮੰਦਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਘਰ, ਉਚ ਮਹੱਲ ਅਟੱਲ ਮਿਨਾਰ, ਇਕ ਇਕੱਲਾ ਏਕੰਕਾਰ, ਆਦਿ ਪੁਰਖ ਜੋਤ ਜਗਾਈਆ। ਜੋਤ ਉਜਾਲਾ ਹਰਿ ਗੋਪਾਲਾ, ਏਕਾ ਏਕੰਕਾਰਿਆ। ਜੁਗ ਜੁਗ ਖੇਲੇ ਖੇਲ ਨਿਰਾਲਾ, ਆਦਿ ਅੰਤ ਗੁਰ ਅਵਤਾਰਿਆ। ਗੁਰਮੁਖਾਂ ਵਖਾਏ ਕਾਇਆ ਧਰਮ ਸੱਚੀ ਧਰਮਸਾਲਾ, ਜੋਤ ਨਿਰੰਜਣ ਦੀਪ ਜਗਾ ਰਿਹਾ। ਤਨ ਪਹਿਨਾਏ ਫੂਲਣ ਮਾਲਾ, ਨਾਮ ਮਣਕਾ ਮਨ ਫਿਰਾ ਰਿਹਾ। ਸ਼ਬਦੀ ਸ਼ਬਦ ਵਜਾਏ ਸਾਚਾ ਤਾਲਾ, ਤਾਲ ਤਲਵਾੜਾ ਇਕ ਵਖਾ ਰਿਹਾ। ਅਗੰਮ ਅਗੰਮੜਾ ਸੁਹਾਏ ਅਖਾੜਾ, ਅਗੰਮ ਅਗੰਮੜਾ ਧਾਮ ਲਗਾ ਲਿਆ। ਹੱਡ ਮਾਸ ਨਾੜੀ ਚੰਮੜਾ ਤੋੜ ਜੰਜਾਲਾ, ਮਨ ਮਤ ਬੁੱਧ ਮੋਹ ਚੁਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਨੇਤਰ ਲੋਚਣ ਇਕ ਖੁਲ੍ਹਾ ਲਿਆ। ਨੇਤਰ ਲੋਚਣ ਹਰਿਜਨ ਖੋਲ੍ਹ, ਏਕਾ ਏਕ ਦਰਸਾਈਆ। ਸ਼ਬਦ ਅਗੰਮੀ ਆਪੇ ਬੋਲ, ਆਤਮ ਬ੍ਰਹਮ ਸਮਾਈਆ। ਤੋਲਣਹਾਰਾ ਪੂਰੇ ਤੋਲ, ਨਾਮ ਕੰਡਾ ਹੱਥ ਉਠਾਈਆ। ਬ੍ਰਹਿਮੰਡ ਖੰਡ ਜੇਰਜ ਅੰਡ, ਉਤਭੁਜ ਸੇਤਜ ਲੱਖ ਚੁਰਾਸੀ ਵਜਾਏ ਢੋਲ, ਨਾਮ ਨਗਾਰਾ ਇਕ ਉਠਾਈਆ। ਭਗਤਨ ਮੀਤਾ ਸਦ ਵਸੇ ਕੋਲ, ਦਿਵਸ ਰੈਣ ਨਾ ਕੋਈ ਜਣਾਈਆ। ਮਨਮੁਖ ਜੀਵ ਰਹੇ ਅਨਭੋਲ, ਹਰਿ ਕਾ ਭੇਵ ਕੋਇ ਨਾ ਪਾਈਆ। ਪੰਚ ਵਿਕਾਰਾ ਰਚਿਆ ਘੋਲ, ਮਨ ਮਤ ਜਗਤ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਘਰ, ਘਰ ਮੰਦਰ ਇਕ ਸੁਹਾਈਆ। ਮੰਦਰ ਘਰ ਉਚ ਮਹੱਲਾ, ਹਰਿ ਹਰਿ ਜੋਤ ਜਗਾਈਆ। ਪੁਰਖ ਅਬਿਨਾਸ਼ੀ ਬੈਠ ਇਕੱਲਾ, ਘਰ ਘਰ ਰਿਹਾ ਸਮਾਈਆ। ਆਪੇ ਵਸਿਆ ਨਿਹਚਲ ਧਾਮ ਅਟੱਲਾ, ਭੇਵ ਕੋਇ ਨਾ ਪਾਈਆ। ਵੇਖਣਹਾਰਾ ਜਲਾ ਥਲਾਂ, ਜਗਤ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੇਰਾ ਪਾਈਆ। ਗੁਰਮੁਖ ਜੋਤੀ ਆਪੇ ਬਲਾ, ਸ਼ਬਦੀ ਸ਼ਬਦ ਕਰੇ ਕੁੜਮਾਈਆ। ਆਤਮ ਸੇਜਾ ਸਚ ਸਿੰਘਾਸਣ ਮਲਾ, ਨਿਰਗੁਣ ਬੈਠਾ ਬੇਪਰਵਾਹੀਆ । ਭਾਗ ਲਗਾਏ ਮਾਟੀ ਖਲਾ, ਪੰਜ ਤਤ ਵੱਜੇ ਵਧਾਈਆ। ਤ੍ਰੈਗੁਣ ਨਾਤਾ ਛੁੱਟੇ ਪੱਲਾ, ਮਾਇਆ ਮੋਹ ਨਾ ਕੋਇ ਸਤਾਈਆ। ਪੰਚ ਵਿਕਾਰ ਨਾ ਕਰੇ ਹੱਲਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕਰੇ ਹਲਕਾਈਆ। ਜਗਤ ਤ੍ਰਿਸ਼ਨਾ ਮੇਟੇ ਸੱਲਾ, ਸਾਂਤਕ ਸਤਿ ਵਰਤਾਈਆ। ਹਰਿਜਨ ਦਵਾਰੇ ਆਪੇ ਖਲਾ, ਦਰ ਦਰਵੇਸ਼ਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਥਿਰ ਦਰਬਾਰਾ, ਏਕਾ ਰੂਪ ਸਮਾਇਆ। ਆਦਿਨ ਅੰਤਾ ਹਰਿ ਅਵਤਾਰਾ, ਜੁਗ ਜੁਗ ਵੇਸ ਵਟਾਇਆ। ਭਗਤਨ ਮੀਤਾ ਕਰ ਪਿਆਰਾ, ਆਪ ਆਪਣੇ ਅੰਗ ਲਗਾਇਆ। ਠਾਂਡਾ ਸੀਤਾ ਵਿਚ ਸੰਸਾਰਾ, ਅਗਨੀ ਤਤ ਬੁਝਾਇਆ। ਚਰਨ ਕਵਲ ਬਖ਼ਸ਼ੇ ਇਕ ਪਿਆਰਾ, ਮਸਤਕ ਧੂੜੀ ਟਿੱਕਾ ਲਾਇਆ। ਏਕਾ ਦੇਵੇ ਨਾਮ ਅਧਾਰਾ, ਸੋ ਪੁਰਖ ਨਿਰੰਜਣ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਦਰ, ਦਰ ਦਰਵਾਜਾ ਆਪ ਖੁਲ੍ਹਾਇਆ। ਪਾਰਬ੍ਰਹਮ ਪ੍ਰਭ ਗਰੀਬ ਨਿਵਾਜ਼ਾ, ਗਰੀਬ ਨਿਮਾਣੇ ਗਲੇ ਲਗਾਇੰਦਾ। ਦੇਵਣਹਾਰਾ ਸਾਚਾ ਦਾਜਾ, ਨਾਮ ਵਸਤ ਝੋਲੀ ਪਾਇੰਦਾ। ਦੋ ਜਹਾਨਾਂ ਰੱਖੇ ਲਾਜਾ, ਆਪ ਆਪਣੀ ਸੇਵ ਕਮਾਇੰਦਾ। ਕਲਜੁਗ ਅੰਤਮ ਰਚਿਆ ਕਾਜਾ, ਲੱਖ ਚੁਰਾਸੀ ਵੇਖ ਵਖਾਇੰਦਾ। ਜਨ ਭਗਤਾਂ ਅੰਤਮ ਮਾਰੇ ਵਾਜਾ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਸਤਿ ਪੁਰਖ ਵਡ ਰਾਜਨ ਰਾਜਾ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਖੇਲੇ ਖੇਲ ਦੇਸ ਮਾਝਾ, ਸੰਬਲ ਨਗਰੀ ਧਾਮ ਸੁਹਾਇੰਦਾ। ਚਾਰ ਵਰਨਾਂ ਚੜ੍ਹਾਏ ਏਕਾ ਰਾਥਾ, ਏਕਾ ਮਾਰਗ ਲਾਇੰਦਾ। ਚਿੱਟਾ ਅਸਵ ਸਾਚਾ ਤਾਜਾ, ਲੋਆਂ ਪੁਰੀਆਂ ਆਪ ਫਿਰਾਇੰਦਾ। ਨਾਮ ਵਜਾਏ ਸਚ ਰਬਾਬਾ, ਏਕਾ ਤਾਰ ਹਿਲਾਇੰਦਾ। ਵੇਖ ਵਖਾਏ ਮੱਕਾ ਕਾਅਬਾ, ਦੋ ਦੋ ਆਬਾ ਮੇਲ ਮਿਲਾਇੰਦਾ। ਆਪੇ ਹਕੋ ਹੱਕ ਜਨਾਬਾ, ਹੱਕ ਹਕੀਕਤ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਦਰ ਦਰਵਾਜਾ ਇਕ ਸੁਹਾਇੰਦਾ।