Granth 08 Likhat 003: 26 Poh 2015 Bikarmi Darbar wich Likhat hoyi Jethuwal

੨੬ ਪੋਹ ੨੦੧੫ ਬਿਕ੍ਰਮੀ ਦਰਬਾਰ ਵਿਚ ਲਿਖਤ ਹੋਈ ਜੇਠੂਵਾਲ

      ਨਿਰਗੁਣ ਹਰਿ ਨਿਰਗੁਣ ਧਾਰ, ਨਿਰਗੁਣ ਆਪ ਚਲਾਈਆ। ਨਿਰਗੁਣ ਰੂਪ ਆਪ ਕਰਤਾਰ, ਨਿਰਗੁਣ ਵੇਖ ਵਖਾਈਆ। ਨਿਰਗੁਣ ਖੇਲ ਅਗੰਮ ਅਪਾਰ, ਨਿਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਜੋਤੀ ਕਰ ਉਜਿਆਰ, ਨਿਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਨਾਉਂ ਰਖਾਈਆ। ਨਿਰਗੁਣ ਰੂਪ ਹਰਿ ਨਿਰੰਕਾਰਾ, ਏਕਾ ਏਕ ਅਖਵਾਇੰਦਾ। ਆਦਿ ਜੁਗਾਦੀ ਕਰ ਪਸਾਰਾ, ਜੁਗ ਜੁਗ ਵੇਖ ਵਖਾਇੰਦਾ। ਅਲਖ ਅਗੋਚਰ ਅਗੰਮ ਅਪਾਰਾ, ਭੇਵ ਕੋਈ ਨਾ ਪਾਇੰਦਾ। ਆਪੇ ਜਾਣੇ ਆਪਣੀ ਕਾਰਾ, ਆਪਣੀ ਕਰਨੀ ਕਰਤਾ ਕਿਰਤ ਕਮਾਇੰਦਾ। ਨਾ ਕੋਈ ਦੂਸਰ ਸੰਗ ਮੀਤ ਮੁਰਾਰਾ, ਸਗਲਾ ਸੰਗ ਨਾ ਕੋਈ ਵਖਾਇੰਦਾ। ਗਗਨ ਮੰਡਲ ਨਾ ਕੋਈ ਸਤਾਰਾ, ਅਕਾਸ਼ ਪਰਕਾਸ਼ ਨਾ ਕੋਈ ਜਣਾਇੰਦਾ। ਅਕਾਸ਼ ਪਰਕਾਸ਼ ਨਾ ਕੋਈ ਉਜਿਆਰਾ, ਰਵ ਸਸ ਮੰਡਲ ਮੰਡਪ ਨਾ ਕੋਈ ਵਖਾਇੰਦਾ। ਗੁਰ ਪੀਰ ਨਾ ਕੋਈ ਅਵਤਾਰਾ, ਸਾਧ ਸੰਤ ਨਾ ਕੋਈ ਉਪਾਇੰਦਾ। ਲੋਆਂ ਪੁਰੀਆਂ ਨਾ ਪਸਰ ਪਸਾਰਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਨਾ ਰਚਨ ਰਚਾਇੰਦਾ। ਲੱਖ ਚੁਰਾਸੀ ਨਾ ਕੋਈ ਧਾਰਾ, ਤ੍ਰੈਗੁਣ ਮੇਲ ਨਾ ਕੋਈ ਮਿਲਾਇੰਦਾ। ਪੰਜ ਤੱਤ ਨਾ ਕਰ ਪਿਆਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾ ਕੋਈ ਸੁਹਾਇੰਦਾ । ਹੱਡ ਮਾਸ ਨਾੜੀ ਚੰਮ ਨਾ ਕੋਈ ਮਹੱਲ ਉਸਾਰਾ, ਨੌ ਦਰ ਨਾ ਕੋਈ ਖੁਲ੍ਹਾਇੰਦਾ। ਮਨੂਆ ਜੋਤ ਨਾ ਹੋਏ ਉਜਿਆਰਾ, ਅੰਧੇਰ ਪਰਕਾਸ਼ ਨਾ ਕੋਈ ਵਖਾਇੰਦਾ। ਬੁੱਧੀ ਮੱਤ ਨਾ ਖੇਲ ਖਿਲਾਰਾ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਵੇਦ ਕਤੇਬ ਨਾ ਕੋਈ ਲਿਖਾਰਾ, ਗਿਆਨ ਧਿਆਨ ਨਾ ਕੋਈ ਦ੍ਰਿੜਾਇੰਦਾ। ਅੱਖਰ ਵੱਖਰ ਹਰਿ ਨਿਰੰਕਾਰਾ, ਏਕਾ ਆਪਣਾ ਆਪ ਰਖਾਇੰਦਾ। ਇਕ ਅਕੱਲਾ ਕਰ ਪਸਾਰਾ, ਆਪ ਆਪਣਾ ਵੇਖ ਵਖਾਇੰਦਾ। ਆਪਣਾ ਦੀਵਾ ਬਾਤੀ ਕਰ ਉਜਿਆਰਾ, ਆਪ ਆਪਣਾ ਦਰ ਸੁਹਾਇੰਦਾ। ਨਾ ਕੋਈ ਮੰਦਰ ਮਸਜਿਦ ਚਾਰ ਦਿਵਾਰਾ, ਗਗਨ ਗਗਨੰਤਰ ਨਾ ਕੋਈ ਰਚਾਇੰਦਾ। ਜਗਤ ਬਸੰਤਰ ਨਾ ਕੋਈ ਜਲ ਧਾਰਾ, ਤੱਤਵ ਤੱਤ ਨਾ ਕੋਈ ਰਖਾਇੰਦਾ। ਅਬਿਨਾਸ਼ੀ ਕਰਤਾ ਖੇਲ ਅਪਾਰਾ, ਆਪ ਆਪਣਾ ਆਪ ਰਚਾਇੰਦਾ। ਆਪਣੇ ਦਰਸੀ ਆਪੇ ਕਰ ਵਿਚਾਰਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਆਪੇ ਹੱਕ ਹਕੀਕਤ ਵੇਖੇ ਬੇਐਬ ਪਰਵਰਦਿਗਾਰਾ, ਨੂਰ ਅਲਾਹੀ ਆਪ ਹੋ ਜਾਇੰਦਾ। ਆਪੇ ਰਾਮ ਰੂਪ ਧਰ ਸੰਸਾਰਾ, ਕ੍ਰਿਸ਼ਨ ਮੁਰਾਰਾ ਆਪਣਾ ਮੇਲ ਮਿਲਾਇੰਦਾ। ਆਪ ਸੁਹਾਏ ਆਪਣਾ ਬੰਕ ਦਵਾਰਾ, ਥਿਰ ਘਰ ਨਾਮ ਰਖਾਇੰਦਾ। ਆਦਿ ਜੁਗਾਦੀ ਕਰ ਪਸਾਰਾ, ਜਾਗਰਤ ਜੋਤ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ,  ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵਸਿਆ ਏਕਾ ਘਰ, ਘਰ ਸੁਹੰਜਣਾ ਆਪ ਸੁਹਾਇੰਦਾ। ਨਰ ਨਰਾਇਣ ਹਰਿ ਕਰਤਾਰਾ, ਏਕਾ ਏਕ ਏਕੰਕਾਰਿਆ। ਖੇਲੇ ਖੇਲ ਦਰ ਦਵਾਰਾ, ਆਪ ਆਪਣੀ ਕਲ ਧਾਰਿਆ। ਲੋਆਂ ਪੁਰੀਆਂ ਬੰਨੇ ਧਾਰਾ, ਆਪ ਆਪਣੀ ਰਚਨ ਰਚਾ ਲਿਆ। ਥਿਰ ਘਰ ਬੈਠ ਸਚ ਸੁਲਤਾਨਾ, ਸ਼ਾਹੋ ਭੂਪ ਖੇਲ ਖਿਲਾ ਰਿਹਾ। ਰੂਪ ਰੰਗ ਨਾ ਕੋਈ ਮਕਾਨਾ, ਦਰ ਦਰਵਾਜ਼ਾ ਨਾ ਕੋਈ ਖੁਲ੍ਹਾ ਰਿਹਾ। ਆਪਣਾ ਦੇਵਣਹਾਰਾ ਧੁਰ ਫ਼ਰਮਾਣਾ, ਆਪ ਆਪਣਾ ਹੁਕਮ ਚਲਾ ਰਿਹਾ। ਆਪ ਆਪਣੀ ਪਾਏ ਆਣਾ, ਆਪ ਆਪਣਾ ਸਿਰ ਨਿਵਾ ਰਿਹਾ। ਆਪ ਆਪਣਾ ਕਰ ਪਰਵਾਨਾ, ਆਪ ਆਪਣੀ ਬਣਤ ਬਣਾ ਰਿਹਾ। ਥਿਰ ਘਰ ਬੈਠ ਸ੍ਰੀ ਭਗਵਾਨਾ, ਉਚ ਅਗੰਮ ਅਥਾਹ ਬੇਪਰਵਾਹ ਵੇਸ ਵਟਾ ਰਿਹਾ। ਲੱਖ ਚੁਰਾਸੀ ਜੀਵ ਜੰਤ ਕੋਈ ਜਾਣੇ ਨਾ, ਹਰਿ ਕਾ ਭੇਵ ਕੋਈ ਨਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਖੇਲ ਕਰ, ਘਰ ਸਾਚੇ ਵੇਸ ਵਟਾ ਰਿਹਾ। ਸਚ ਮਹੱਲਾ ਹਰਿ ਅਟਾਰੀ, ਥਿਰ ਘਰ ਆਪ ਵਸਾਇਆ। ਇਕ ਅਕੱਲਾ ਬੈਠਾ ਨਰ ਨਿਰੰਕਾਰੀ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਾ ਕੋਈ ਵੇਦ ਵਿਦਾਂਤਾ ਬ੍ਰਹਮਾ ਵੇਤਾ ਲਿਖੇ ਲਿਖਾਰੀ, ਜਗਤ ਗੀਤਾ ਨਾ ਕੋਇ ਮਨਾਇਆ। ਆਪ ਆਪਣਾ ਕਰ ਉਜਿਆਰੀ, ਆਪ ਆਪਣਾ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਇਕ ਅਕੱਲਾ ਏਕੰਕਾਰ ਅਜੂਨੀ ਰਹਿਤ ਵਸੇ ਨਿਰਾਧਾਰ, ਅਨਭਵ ਪਰਕਾਸ਼ ਸਮਾਇਆ। ਅਨਭਵ ਪਰਕਾਸ਼ ਹਰਿ ਨਿਰੰਕਾਰਾ, ਅਜੂਨੀ ਰਹਿਤ ਮੂਰਤ ਅਕਾਲਿਆ। ਭੈ ਭੰਜਨ ਸਰਬ ਸੰਸਾਰਾ, ਆਦਿ ਨਿਰੰਜਣ ਨਾਉਂ ਰਖਾ ਲਿਆ। ਜੁਗ ਜੁਗ ਖੇਲੇ ਖੇਲ ਖੇਲਣਹਾਰਾ, ਅਕਲ ਕਲਧਾਰੀ ਆਪ ਅਖਵਾ ਰਿਹਾ। ਸੁਹਾਏ ਦਰ ਦਰ ਬੰਕ ਦਵਾਰਾ, ਨਿਰਗੁਣ ਨੂਰ ਇਕ ਉਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਲੋਆਂ ਪੁਰੀਆਂ ਅਵਣ ਗਵਣ ਤ੍ਰੈਭਵਣ ਧਰਤ ਧਵਲ ਰਿਹਾ ਮਵਲ, ਜਲ ਬਿੰਬ ਫੁਲ ਕਵਲ ਅਕਾਸ਼ ਪਰਕਾਸ਼ ਨਿਰਗੁਣ ਧਾਰ ਰਸਨ ਸਵਾਸ ਮਨ ਮਤ ਬੁਧ ਕਰ ਉਜਿਆਰ, ਪੰਜ ਤੱਤ ਹੱਡ ਮਾਸ ਨਾੜੀ ਰੱਤ ਨਿਰਗੁਣ ਵਸਤ ਏਕਾ ਘੱਤ, ਲੱਖ ਚੁਰਾਸੀ ਰਥ ਚਲਾ ਰਿਹਾ। ਸਰਬ ਕਲਾ ਆਪੇ ਸਮਰਥ, ਆਦਿ ਜੁਗਾਦੀ ਸ਼ਬਦ ਡੋਰੀ ਪਾਏ ਨੱਥ, ਜਨ ਭਗਤਾਂ ਦੇਵਣਹਾਰਾ ਸਾਚੀ ਵੱਥ, ਛੱਬੀ ਪੋਹ ਕਰ ਭਗਤਨ ਮੋਹ, ਆਪਣਾ ਮੂਲ ਕੰਤ ਕੰਤੂਹਲ ਨਿਰਗੁਣ ਧਾਰ ਗੁਰਮੁਖਾਂ ਝੋਲੀ ਪਾ ਰਿਹਾ। ਨਿਰਗੁਣ ਧਾਰ ਸਰਬ ਗੁਣਵੰਤਾ, ਆਦਿ ਪੁਰਖ ਨਿਰੰਜਣਾ। ਜੋਤ ਪਰਕਾਸ਼ ਇਕ ਰਖੰਤਾ, ਪਾਰਬ੍ਰਹਮ ਦਰਦ ਦੁੱਖ ਭੈ ਭੰਜਨਾ। ਆਦਿ ਜੁਗਾਦਿ ਖੇਲ ਖਿਲੰਤਾ, ਅਬਿਨਾਸ਼ੀ ਕਰਤਾ ਸਾਚਾ ਸੱਜਣਾ। ਤੋੜਨਹਾਰਾ ਗੜ ਹਉਮੇ ਹੰਗਤਾ, ਬਖ਼ਸ਼ਣਹਾਰ ਚਰਨ ਧੂੜ ਸਾਚਾ ਮਜਨਾ। ਲੇਖੇ ਲਾਏ ਭੁੱਖਾ ਨੰਗਤਾ, ਲੱਖ ਚੁਰਾਸੀ ਪੜਦਾ ਕੱਜਣਾ। ਕਾਇਆ ਚੋਲੀ ਨਾਮ ਰੰਗਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਦਰ ਦਵਾਰ ਆਪੇ ਭਜਨਾ। ਆਦਿ ਪੁਰਖ ਹਰਿ ਨਿਰੰਕਾਰਾ, ਏਕਾ ਜੋਤ ਜਗਾਈਆ। ਜੁਗ ਜੁਗ ਮਾਤ ਲਏ ਅਵਤਾਰਾ, ਆਪ ਆਪਣਾ ਖੇਲ ਖਿਲਾਈਆ। ਭਗਤਨ ਮੀਤਾ ਵਡ ਸੰਸਾਰਾ, ਸਾਰੰਗ ਧਰ ਆਪ ਹੋ ਜਾਈਆ। ਸ਼ਬਦੀ ਡੰਕ ਅਪਰ ਅਪਾਰਾ, ਲੋਆਂ ਪੁਰੀਆਂ ਆਪ ਵਜਾਈਆ। ਥਿਰ ਘਰ ਬੈਠ ਦਵਾਰਾ, ਸਚ ਸਿੰਘਾਸਣ ਇਕ ਸੁਹਾਈਆ। ਅਲਖ ਅਗੋਚਰ ਅਗੰਮ ਅਪਾਰਾ, ਆਦਿ ਅਨਾਦਿ ਇਕ ਅਖਵਾਈਆ। ਖੋਜਤ ਖੋਜ ਖੋਜ ਬ੍ਰਹਿਮਾਦਿ, ਪਾਰਬ੍ਰਹਮ ਪ੍ਰਭ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਰਖਾਈਆ । ਜੁਗ ਕਰਤਾ ਕਰਨੇਹਾਰਾ, ਏਕਾ ਰੂਪ ਸਮਾਇਆ। ਆਦਿ ਜੁਗਾਦੀ ਕਰਨੀ ਕਰਤਾਰਾ, ਏਕਾ ਕਰਮ ਕਮਾਇਆ। ਨਿਰਗੁਣ ਖੇਲੇ ਖੇਲ ਨਿਆਰਾ, ਏਕਾ ਲੇਖਾ ਕਲਜੁਗ ਵਿਚ ਨਾ ਆਇਆ। ਇਕ ਸੁਹਾਏ ਸਚ ਦਵਾਰਾ, ਥਿਰ ਘਰ ਬੈਠਾ ਬੇਪਰਵਾਹਿਆ। ਸ਼ਬਦ ਸ਼ਬਦੀ ਬੋਲ ਜੈਕਾਰਾ, ਲੋਆਂ ਪੁਰੀਆਂ ਵੇਖ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰਾ, ਲੱਖ ਚੁਰਾਸੀ ਲਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਜੁਗ ਵੇਸ ਆਦਿ ਨਿਰੰਜਣ, ਹਰਿ ਹਰਿ ਵੇਸ ਵਟਾਇੰਦਾ। ਗਗਨ ਪਤਾਲਾ ਸਾਚਾ ਸੱਜਣ, ਲੋਕਮਾਤ ਰਾਹ ਤਕਾਇੰਦਾ। ਜਗਤ ਨਗਾਰੇ ਦੋ ਜਹਾਨੀ ਵੱਜਣ, ਸਾਚਾ ਤਾਲ ਆਪ ਰਖਾਇੰਦਾ। ਆਪ ਚਲਾਏ ਆਪਣਾ ਜਹਾਜਨ, ਆਪ ਆਪਣਾ ਰਾਹ ਤਕਾਇੰਦਾ। ਆਪੇ ਮਾਰੇ ਸ਼ਬਦ ਅਗੰਮੀ ਅਵਾਜਨ, ਸੰਤ ਸੁਹੇਲੇ ਆਪ ਉਠਾਇੰਦਾ। ਆਪੇ ਚਰਨ ਘੋੜੇ ਅਸਵ ਚਰਨ ਦੇ ਰਕਾਬਨ, ਸ਼ਾਹ ਅਸਵਾਰ ਆਪ ਹੋ ਜਾਇੰਦਾ। ਆਪੇ ਬੇਐਬ ਪਰਵਰਦਿਗਾਰ ਹੋਏ ਹਾਜੀ ਹਾਜਨ, ਸਾਚਾ ਹੱਜ ਆਪ ਕਰਾਇੰਦਾ। ਆਪੇ ਸ਼ਾਹ ਆਪ ਨਵਾਬਨ, ਪੁੰਨ ਸਵਾਬ ਵੇਖ ਵਖਾਇੰਦਾ। ਆਪੇ ਮੇਲ ਮਿਲਾਏ ਵਡ ਵਡ ਰਾਜਨ, ਆਪੇ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਅਕਲ ਕਲਾ ਹਰਿ ਹਰਿ ਧਾਰ, ਆਪਣਾ ਵੇਸ ਵਟਾਇਆ। ਇਕ ਅਕੱਲਾ ਕਰ ਪਸਾਰ, ਲੱਖ ਚੁਰਾਸੀ ਡੇਰਾ ਲਾਇਆ। ਕਲਜੁਗ ਅੰਤਮ ਪਾਵੇ ਸਾਰ, ਆਪ ਆਪਣਾ ਰੂਪ ਵਟਾਇਆ। ਬ੍ਰਹਮਾ ਵੇਤਾ ਲਿਖ ਲਿਖ ਗਿਆ ਹਾਰ, ਚਾਰ ਵੇਦਾਂ ਰਸਨ ਅਲਾਇਆ। ਪੁਰਾਨ ਅਠਾਰਾਂ ਕਰ ਵਿਚਾਰ, ਵੇਦ ਵਿਆਸਾ ਮੁਖ ਛੁਪਾਇਆ। ਐਨਲਹੱਕ ਦਏ ਸਹਾਰ, ਹਰਿ ਕਾ ਭੇਵ ਕਿਸੇ ਨਾ ਪਾਇਆ। ਆਦਿ ਨਿਰੰਜਣ ਜੋਤ ਉਜਿਆਰ, ਨਿਰਗੁਣ ਨੂਰ ਸਮਾਇਆ। ਖੇਲੇ ਖੇਲ ਦਰ ਦਵਾਰ, ਆਪ ਆਪਣੀ ਕਾਰ ਕਰਾਇਆ। ਕਲਜੁਗ ਤੇਰਾ ਵੇਖ ਦਵਾਰ, ਦਰ ਦਰਵੇਸਾ ਨਾਉਂ ਧਰਾਇਆ। ਈਸਾ ਮੂਸਾ ਪਾਵੇ ਸਾਰ, ਚਾਰ ਯਾਰੀ ਫੋਲ ਫੁਲਾਇਆ। ਹੱਕ ਮੁਹੰਮਦ ਤੇਰਾ ਨਾਅਰਾ, ਅੱਲਾ ਰਾਣੀ ਦਏ ਉਠਾਇਆ। ਨਾਨਕ ਗੁਰ ਖੋਲ੍ਹ ਕਿਵਾੜ, ਆਪ ਆਪਣੀ ਬੂਝ ਬੁਝਾਇਆ। ਗੋਬਿੰਦ ਮਿਟਾਈ ਝੂਠੀ ਧਾੜ, ਸਾਚਾ ਮਾਰਗ ਲਾਇਆ। ਨੌ ਖੰਡ ਵੇਖੇ ਇਕ ਅਖਾੜ, ਲੋਆਂ ਪੁਰੀਆਂ ਗਗਨ ਮੰਡਲ ਅਕਾਸ਼ ਪਰਕਾਸ਼ ਫੇਰਾ ਪਾਇਆ। ਤ੍ਰੈਗੁਣ ਮਾਇਆ ਦੇਵੇ ਸਾੜ, ਪੰਜ ਤੱਤ ਰਹਿਣ ਨਾ ਪਾਇਆ। ਲੱਗੇ ਅੱਗ ਬਹੱਤਰ ਨਾੜ, ਤਿੰਨ ਸੌ ਸੱਠ ਹਾਡੀ ਦਏ ਜਲਾਇਆ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜ, ਸਮੁੰਦ ਸਾਗਰ ਫੋਲ ਫੋਲਾਇਆ। ਲੇਖਾ ਗਿਣੇ ਲਿਖਣਹਾਰਾ ਆਦਿ ਜੁਗਾਦਿ ਸ਼ਬਦ ਬ੍ਰਹਿਮਾਦਿ, ਆਪ ਆਪਣੀ ਧਾਰ ਬੰਧਾਇਆ। ਏਕੰਕਾਰਾ ਇਕ ਅਨਾਦਿ, ਧੁਨ ਅਨਾਦੀ ਆਪ ਸੁਣਾਇਆ। ਪਾਰਬ੍ਰਹਮ ਮਾਧਵ ਮਾਧ, ਮੋਹਣ ਮੋਹਣੀ ਰੂਪ ਵਟਾਇਆ। ਆਪ ਆਪਣੇ ਲਏ ਲਾਧ, ਆਪ ਆਪਣਾ ਮੇਲ ਮਿਲਾਇਆ। ਆਪੇ ਸੰਤ ਆਪੇ ਸਾਧ, ਆਪੇ ਸਤਿਗੁਰ ਨਾਮ ਧਰਾਇਆ। ਆਪੇ ਵੇਖੇ ਵਾਦ ਵਿਵਾਦ, ਹਉਮੇ ਹੰਗਤਾ ਆਪ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਧਾਰ ਆਪ ਬੰਧਾਇਆ। ਆਪਣੀ ਧਾਰ ਆਪੇ ਬੰਨ, ਆਪੇ ਹੁਕਮ ਚਲਾਈਆ। ਲਹਿਣਾ ਦੇਣਾ ਚੁੱਕੇ ਰਵ ਸਸ ਸੂਰਜ ਚੰਨ, ਤਾਰਾ ਮੰਡਲ ਵੇਖ ਵਖਾਈਆ। ਬ੍ਰਹਮਾ ਸੁਣੇ ਆਪਣਾ ਰਾਗ ਆਪਣੇ ਕੰਨ, ਹਰਿ ਸਾਚਾ ਦਏ ਸੁਣਾਈਆ। ਸ਼ਿਵ ਸ਼ੰਕਰ ਵੇਖੇ ਛੰਪਰ ਛੰਨ, ਆਪ ਆਪਣੀ ਅੱਖ ਖੁਲ੍ਹਾਈਆ। ਕਰੋੜ ਤੇਤੀਸਾ ਦੇਵਣਹਾਰਾ ਡੰਨ, ਸੁਰਪਤ ਰਾਜਾ ਇੰਦ ਰਿਹਾ ਕੁਰਲਾਈਆ। ਲੋਕਮਾਤ ਹਰਿ ਭਗਤ ਜਨਨੀ ਜਣਿਆ ਸਾਚਾ ਜਨ, ਹਰਿ ਸਾਚਾ ਮੇਲ ਮਿਲਾਈਆ ਦੇਵੇ ਵਸਤ ਨਾਮ ਸੱਚਾ ਮਾਲ ਧਨ, ਸਚ ਖਜ਼ਾਨਾ ਇਕ ਭਰਾਈਆ। ਪੰਜ ਵਿਕਾਰਾ ਕੱਢੇ ਤਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਨੂਰ ਕਰੇ ਰੁਸ਼ਨਾਈਆ। ਕਲਜੁਗ ਤੇਰਾ ਖੇਲ ਨਿਆਰਾ, ਹਰਿ ਸਾਚੇ ਖੇਲ ਖਿਲਾਈਆ। ਐੜਾ ਅਥਰਬਣ ਕਰ ਪਿਆਰਾ, ਏਕਾ ਅੱਖ ਖੁਲ੍ਹਾਈਆ। ਵਰਨਾਂ ਬਰਨਾਂ ਵਸਿਆ ਬਾਹਰਾ, ਚਾਰ ਅਠਾਰਾਂ ਨਾ ਭੇਵ ਖੁਲ੍ਹਾਈਆ। ਨੌ ਨੌ ਖੋਲ੍ਹ ਕਿਵਾੜਾ, ਨੌ ਨਿਧ ਵੇਖ ਵਖਾਈਆ। ਸਤਿ ਸਤਿ ਕਰੇ ਪਸਾਰਾ, ਸਤਿ ਸਤਿ ਵੱਜੇ ਵਧਾਈਆ। ਬ੍ਰਹਮਤ ਵੇਖ ਉਤਪਤ, ਸਤਿਜੁਗ ਰਚਨ ਰਚਾਈਆ। ਡਾਲ੍ਹੀ ਪੱਤ ਪੱਤ ਕਰੇ ਵਿਚਾਰਾ, ਜੇਰਜ ਅੰਡ ਉਤਭੁਜ ਸੇਤਜ ਆਪ ਜਣਾਈਆ। ਹੱਡ ਮਾਸ ਨਾੜੀ ਰੱਤ ਪੰਜ ਤੱਤ ਲਾਇਆ ਗਾਰਾ, ਆਪ ਆਪਣਾ ਜੋੜ ਜੁੜਾਈਆ। ਸਾਢੇ ਤਿੰਨ ਹੱਥ ਬਣਿਆ ਸਚ ਮੁਨਾਰਾ, ਚਾਰ ਦਵਾਰੀ ਇਕ ਵਖਾਈਆ। ਨੌ ਦਵਾਰੇ ਖੋਲ੍ਹ ਕਿਵਾੜਾ, ਤ੍ਰੈਗੁਣ ਬੰਧਨ ਪਾਈਆ। ਮਹੱਲ ਅਟੱਲ ਉਚ ਮੁਨਾਰਾ, ਅੰਦਰ ਮੰਦਰ ਆਪ ਟਿਕਾਈਆ। ਦੀਵਾ ਬਾਤੀ ਕਰ ਉਜਿਆਰਾ, ਦਿਵਸ ਰੈਣ ਡਗਮਗਾਈਆ। ਸ਼ਬਦ ਧੁਨ ਸੱਚੀ ਜੈਕਾਰਾ, ਸ਼ਬਦ ਤਾਲ ਵਜਾਈਆ। ਛੱਤੀ ਰਾਗ ਨਾ ਪਾਇਣ ਸਾਰਾ, ਅਭੇਵ ਭੇਵ ਛੁਪਾਈਆ। ਮੁਨ ਰਿਖ ਨਾ ਵੇਖੇ ਕੋਈ ਦਵਾਰਾ, ਅਕਾਲ ਮੂਰਤ ਨਜ਼ਰ ਨਾ ਆਈਆ। ਆਪ ਆਪਣੇ ਸੁੱਤਾ ਪੈਰ ਪਸਾਰਾ, ਆਪ ਆਪਣਾ ਮੁਖ ਛੁਪਾਈਆ। ਹੱਕ ਹਕੀਕਤ ਕਰ ਤਿਆਰਾ, ਖਲਕ ਖੁਦਾਈ ਆਪ ਅਖਵਾਈਆ। ਨੂਰੋ ਨੂਰ ਨੂਰ ਉਜਿਆਰਾ, ਨੂਰੀ ਬਿਸਮਿਲ ਆਪ ਹੋ ਜਾਈਆ। ਸਤਿ ਸਤਿ ਸਤਿ ਕਰ ਵਰਤਾਰਾ, ਸਤਿ ਪੁਰਖ ਨਾਉਂ ਧਰਾਈਆ। ਕਲਜੁਗ ਅੰਤਮ ਖੇਲ ਨਿਆਰਾ, ਨਾਨਕ ਸ਼ਬਦ ਜਣਾਈਆ। ਗੋਬਿੰਦ ਮੰਗੇ ਬਣ ਭਿਖਾਰਾ, ਅੱਗੇ ਆਪਣੀ ਝੋਲੀ ਡਾਹੀਆ। ਅਕਾਲ ਪੁਰਖ ਅਬਿਨਾਸ਼ੀ ਕਰਤਾ ਪਾਰਬ੍ਰਹਮ ਦਾਤਾਰਾ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਜੁਗਾਦੀ ਲਏ ਅਵਤਾਰਾ, ਜੁਗ ਕਰਤਾ ਨਾਉਂ ਰਖਾਈਆ। ਪ੍ਰਿਥਮੀ ਆਕਾਸ਼ ਦਏ ਹੁਲਾਰਾ, ਗਗਨ ਮੰਡਲ ਆਪ ਹਿਲਾਈਆ। ਜਾਗਰਤ ਜੋਤ ਕਰ ਉਜਿਆਰਾ, ਨਿਰਗੁਣ ਵੇਸ ਵਟਾਈਆ। ਬ੍ਰਹਿਮੰਡ ਖੰਡ ਪਾਵੇ ਸਾਰਾ, ਜੇਰਜ ਅੰਡ ਫੋਲ ਫੋਲਾਈਆ। ਨਾਮ ਖੰਡਾ ਤੇਜ਼ ਕਟਾਰਾ, ਆਪ ਆਪਣੇ ਹੱਥ ਉਠਾਈਆ। ਚਾਰੋਂ ਕੁੰਟ ਕਰਾਏ ਧੂੰਆਂਧਾਰਾ, ਦਹਿ ਦਿਸ਼ਾ ਫੇਰੀ ਪਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਕਰੇ ਖ਼ਬਰਦਾਰਾ, ਸੀਸ ਤਾਜ ਨਾ ਕੋਇ ਟਿਕਾਈਆ। ਦੋ ਜਹਾਨ ਨਾ ਦਿਸੇ ਕੋਈ ਦਵਾਰਾ, ਦਰ ਦਵਾਰ ਨਾ ਕੋਈ ਜਣਾਈਆ। ਉਚ ਮਹੱਲ ਨਾ ਦਿਸੇ ਪਸਰ ਪਸਾਰਾ, ਰਾਜ ਬਣਤਰ ਨਾ ਕੋਈ ਵਖਾਈਆ। ਅੰਤਮ ਤੋੜੇ ਗੜ੍ਹ ਹੰਕਾਰਾ, ਆਪ ਆਪਣੀ ਕਲ ਵਰਤਾਈਆ। ਸਤਿ ਪੁਰਖ ਨਿਰੰਜਣ ਹੋ ਤਿਆਰਾ, ਆਪ ਆਪਣਾ ਬਲ ਵਖਾਈਆ। ਵੀਹ ਸਦ ਬਿਕ੍ਰਮੀ ਤੇਰਾ ਪਿਆਰਾ, ਭੁੱਲ ਕੋਈ ਨਾ ਜਾਈਆ। ਇਕ ਅਕੱਲਾ ਭੁੱਜਾਂ ਪਸਾਰਾ, ਚੌਥੇ ਜੁਗ ਫੇਰੀ ਪਾਈਆ। ਵੱਜਿਆ ਡੰਕ ਸ਼ਬਦ ਨਗਾਰਾ, ਰਣਜੀਤ ਆਪ ਵਜਾਈਆ। ਤ੍ਰੈਗੁਣ ਲੋਆਂ ਪੁਰੀਆਂ ਕਰੇ ਖ਼ਬਰਦਾਰਾ, ਸੋਇਆ ਕੋਇ ਰਹਿਣ ਨਾ ਪਾਈਆ। ਚੌਥੇ ਯੁਗ ਇਕ ਵਜਾਏ ਆਪਣਾ ਨਦ, ਜਨ ਭਗਤਾਂ ਅੱਗੇ ਮੰਗੇ ਮੰਗ ਅੱਗੇ ਆਪਣੀ ਝੋਲੀ ਡਾਹੀਆ। ਵੀਹ ਸਦ ਪੰਜ ਲਹਿਣਾ ਦੇਣਾ ਚੁੱਕੇ ਕਾਰੂ ਗੰਜ, ਮਾਇਆ ਧਾਰ ਦਿਸ ਨਾ ਆਈਆ। ਛੇਵੇ ਛੱਪਰ ਛੰਨ ਇਕ ਚੜ੍ਹਾਏ ਆਪ ਚੰਨ, ਸਾਚੀ ਕਰ ਰੁਸ਼ਨਾਈਆ। ਸੱਤਵਾਂ ਸਤਿ ਪੁਰਖ ਨਿਰੰਜਣ ਵੇਖੇ ਘਰ ਸਾਚੇ ਜਾਏ ਮੰਨ, ਨਿਰਗੁਣ ਨਿਰਗੁਣ ਨੂਰ ਸਮਾਈਆ। ਅੱਠਾਂ ਤੱਤਾਂ ਬੇੜਾ ਦੇਵੇ ਬੰਨ, ਦਸ ਅਠ ਕਰ ਕੁੜਮਾਈਆ। ਬੀਸ ਨੌ ਕੱਢੇ ਜਨ, ਨੌ ਦਵਾਰੇ ਫੋਲ ਫੋਲਾਈਆ। ਵੀਹ ਸੌ ਦਸ ਬਿਕ੍ਰਮੀ ਧੰਨ ਧੰਨ, ਲੋਆਂ ਪੁਰੀਆਂ ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਜੈ ਜੈਕਾਰ ਕਰਾਈਆ। ਸਾਚੇ ਬਾਲੇ ਰਾਗ ਸੁਣਾਇਆ  ਕੰਨ, ਧੁਨ ਅਨਾਦੀ ਇਕ ਵਜਾਈਆ। ਸਾਢੇ ਤਿੰਨ ਹੱਥ ਸੀਆਂ ਦਿਤਾ ਡੰਨ, ਰਵਦਾਸ ਚੁਮਿਆਰਾ ਲੇਖੇ ਲਾਈਆ। ਸਾਚੇ ਲੇਖੇ ਲਗਾ ਤਨ, ਕਲਜੁਗ ਮੁਲ ਚੁਕਾਈਆ। ਕਾਇਆ ਭਾਂਡਾ ਦੇਵੇ ਭੰਨ, ਦਰ ਦਵਾਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਰੁੱਤ ਸੁਹਾਈਆ। ਕਲਜੁਗ ਤੇਰਾ ਸਚ ਹੁਲਾਰਾ, ਹਰਿ ਸਾਚਾ ਆਪ ਦਵਾਇੰਦਾ। ਸ੍ਰਿਸ਼ਟ ਸਬਾਈ ਹੋਏ ਖਵਾਰਾ, ਚਾਰੋਂ ਕੁੰਟ ਭਵਾਇੰਦਾ। ਨਾ ਕੋਈ ਦਿਸੇ ਮੀਤ ਮੁਰਾਰਾ, ਸਾਕ ਸੈਣ ਨਾ ਕੋਈ ਬਚਾਇੰਦਾ। ਨਾ ਕੋਈ ਨਾਰੀ ਕੰਤ ਕਰੇ ਪਿਆਰਾ, ਨਾਰ ਭਤਾਰ ਨਾ ਕੋਈ ਮਿਲਾਇੰਦਾ। ਨਾ ਕੋਈ ਦਾਰਾ ਸੁੱਤ ਹੋਏ ਉਜਿਆਰਾ, ਨਾ ਕੋਈ ਸਗਲਾ ਸੰਗ ਨਿਭਾਇੰਦਾ। ਨਾ ਕੋਈ ਖੜਗ ਖੰਡਾ ਤੇਜ਼ ਕਟਾਰਾ, ਤੀਰ ਕਮਾਨ ਨਾ ਕੋਈ ਉਠਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ ਹਰਿ ਨਿਰੰਕਾਰਾ, ਆਪ ਆਪਣਾ ਕਰਮ ਕਮਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਏਕਾ ਨਾਅਰਾ ਲਾਇੰਦਾ। ਊਚਾਂ ਨੀਚਾਂ ਕਰ ਪਿਆਰਾ, ਆਪ ਆਪਣਾ ਦਰ ਸੁਹਾਇੰਦਾ। ਵੀਹ ਸਦ ਬਾਰਾਂ ਹੋ ਉਜਿਆਰਾ, ਹਾੜ ਸਤਾਰਾਂ ਵੇਖ ਵਖਾਇੰਦਾ। ਹਰਿ ਸੰਗਤ ਮੇਲਾ ਵਿਚ ਸੰਸਾਰਾ, ਸਾਂਤਕ ਸਤਿ ਸਤਿ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਬਣਤ ਆਪਣੀ ਜੁਗਤ ਆਪੇ ਆਪ ਜਣਾਇੰਦਾ। ਸੰਮਤ ਤੇਰਾ ਸਾਚਾ ਰਾਹ, ਨਾਨਕ ਏਕਾ ਗਾਈਆ। ਸ਼ਬਦ ਤੋਲਾ ਬਣ ਮਲਾਹ, ਹਰਿਜਨ ਵੇਖ ਵਖਾਈਆ। ਏਕਾ ਢੋਲਾ ਰਿਹਾ ਗਾ, ਲੇਖਾ ਲਿਖਤ ਵਿਚ ਨਾ ਆਈਆ। ਚੌਦਾਂ ਵਿਦਿਆ ਰਿਹਾ ਭੁਲਾ, ਚੌਦਾਂ ਹੱਟਾਂ ਖੋਜ ਖੋਜਾਈਆ। ਚੌਦਾਂ ਲੋਕ ਬੇਪਰਵਾਹ, ਚਰਨਾਂ ਹੇਠ ਦਬਾਈਆ। ਬ੍ਰਹਮਾ ਰੋਵੇ ਮਾਰੇ ਧਾ, ਅੱਠੇ ਨੇਤਰ ਨੀਰ ਵਹਾਈਆ। ਸ਼ਿਵ ਸ਼ੰਕਰ ਸੀਸ ਰਿਹਾ ਨਿਵਾ, ਬਾਸ਼ਕ ਤਸ਼ਕਾ ਗਲੋਂ ਲਾਹੀਆ। ਇੰਦ ਇੰਦਰਾਸਨ ਦਏ ਤਜਾ, ਹਰਿਜਨ ਸਾਚੇ ਵਡ ਵਡਿਆਈਆ। ਕਰੋੜ ਤੇਤੀਸਾ ਲੋਕਮਾਤ ਦਏ ਉਪਜਾ, ਸਤਿਗੁਰ ਪੂਰੇ ਹੱਥ ਵਡਿਆਈਆ। ਸੰਤ ਸੁਹੇਲੇ ਲਏ ਜਗਾ, ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਈਆ। ਆਪਣਾ ਮੇਲਾ ਲਏ ਮਿਲਾ, ਆਪ ਆਪਣੀ ਬੂਝ ਬੁਝਾਈਆ। ਗੁਰ ਚੇਲਾ ਏਕ ਧਾਮ ਬਹਾ, ਏਕਾ ਰੰਗ ਰੰਗਾਈਆ। ਥਿਰ ਘਰ ਬੈਠਾ ਸਗਨ ਮਨਾ, ਜੋਤੀ ਖ਼ੁਸ਼ੀ ਮਨਾਈਆ। ਸ਼ਬਦ ਸੁੱਤ ਤੇਰਾ ਸਾਚਾ ਸਾਹ, ਸਾਚਾ ਦਿਵਸ ਸੁਹਾਈਆ । ਕਲਜੁਗ ਅੰਤਮ ਫੇਰਾ ਪਾ, ਵੀਹ ਸਦ ਤੇਰਾਂ ਵਡ ਵਡਿਆਈਆ। ਜਗਤ ਸੰਤਾਂ ਦਏ ਭੁਲਾ, ਮਨ ਮਤ ਕਰ ਕੁੜਮਾਈਆ। ਭਰਮ ਭੁਲੇਖਾ ਆਪੇ ਪਾ, ਆਪਣਾ ਆਪ ਛੁਪਾਈਆ। ਜਗਤ ਭਗਤੀ ਤੇਰਾ ਲਹਿਣਾ ਦਏ ਚੁਕਾ, ਅਭਿਆਸ ਜੋਗ ਪੰਧ ਦਏ ਮੁਕਾਈਆ। ਵੇਦ ਪੁਰਾਨ ਅੰਜੀਲ ਕੁਰਾਨ ਰਹੇ ਗਾ, ਹਰਿ ਕਾ ਰੂਪ ਦਿਸ ਨਾ ਆਈਆ। ਸਾਰਿੰਗ ਢੋਲਕ ਜੋ ਜਨ ਰਹੇ ਵਜਾ, ਅਨਹਦ ਰਾਗ ਨਾ ਸੁਣਨੇ ਪਾਈਆ। ਨਿਉਂ ਨਿਉਂ ਸਯਦਾ ਜੋ ਰਹੇ ਕਮਾ, ਸਾਚਾ ਸੀਸ ਨਾ ਭੇਟ ਚੜ੍ਹਾਈਆ। ਅਹਿਮਦ ਮੁਹੰਮਦ ਰਹੇ ਗਾ, ਸਚ ਮੁਹੰਮਦ ਦਿਸ ਨਾ ਆਈਆ। ਜਗਤ ਸਤਾਰਾ ਰਹੇ ਵਜਾ, ਤਨ ਸਤਾਰ ਨਾ ਕੋਈ ਵਜਾਈਆ। ਛੱਤੀ ਰਾਗਾਂ ਰਹੇ ਗਾ, ਗਾਵਣਹਾਰਾ ਦਿਸ ਨਾ ਆਈਆ। ਗੁਰ ਦਰ ਮੰਦਰ ਬੈਠੇ ਡੇਰਾ ਲਾ, ਮਨ ਕਾ ਡੇਰਾ ਕੋਈ ਨਾ ਡਾਹੀਆ। ਤਨ ਬਿਭੂਤੀ ਮਲ ਸੁਆਹ, ਬੈਠੇ ਖ਼ਾਕ ਰਲਾਈਆ। ਆਪਣਾ ਆਪ ਨਾ ਮਿਲਾਇਆ ਬੇਪਰਵਾਹ, ਜਗਤ ਵਿਛੋੜਾ ਨਾ ਕੋਈ ਕਟਾਈਆ। ਕਲਜੁਗ ਅੰਤਮ ਨਿਥਾਵਿਆਂ ਦੇਵਣਹਾਰਾ ਸਾਚਾ ਥਾਂ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਪਕੜੇ ਆਪੇ ਬਾਂਹ, ਦਰ ਦਰ ਘਰ ਘਰ ਅਲਖ ਜਗਾਈਆ। ਫੜ ਫੜ ਹੰਸ ਬਣਾਏ ਕਾਂ, ਅੰਮ੍ਰਿਤ ਆਤਮ ਜਾਮ ਪਿਆਈਆ। ਆਪੇ ਪਿਤਾ ਆਪੇ ਮਾਂ, ਹਰਿਜਨ ਸਾਚੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸਦ ਤੇਰਾਂ ਤੇਰਾ ਰੰਗ ਤੇਰੇ ਤਨ ਚੜ੍ਹਾਈਆ। ਚੜ੍ਹਿਆ ਰੰਗ ਹਰਿ ਚਲੂਲ, ਹਰਿ ਨਾਮੇ ਆਪ ਚੜ੍ਹਾਇਆ। ਨਾਨਕ ਗੁਰ ਨਾ ਗਿਆ ਭੂਲ, ਘਰ ਸਾਚੇ ਮੰਗ ਮੰਗਾਇਆ। ਆਤਮ ਅੰਤਰ ਆਪੇ ਬੋਲ, ਆਦਿ ਨਿਰੰਜਣ ਸੇਵਾ ਲਾਇਆ। ਸ਼ਬਦ ਪੰਘੂੜਾ ਆਪੇ ਝੂਲ, ਸਚ ਸਿੰਘਾਸਣ ਇਕ ਵਿਛਾਇਆ। ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਬਾਡੀ ਬਣਤ ਬਣਾਇਆ। ਆਪੇ ਜਾਣੇ ਆਪਣਾ ਮੂਲ, ਆਦਿ ਅੰਤ ਆਪ ਹੋ ਜਾਇਆ। ਆਪੇ ਨਾਰੀ ਕੰਤ ਕੰਤੂਹਲ, ਸਚ ਸੁਹੰਜਣੀ ਸੇਜ ਆਪ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਸਗਨ ਮਨਾਇਆ। ਦਰ ਘਰ ਸਾਚੇ ਸਚ ਵਸੇਰਾ, ਹਰਿ ਸਾਚਾ ਆਪ ਕਰਾਇਆ। ਆਪੇ ਕਰੇ ਹੱਕ ਨਿਬੇੜਾ, ਆਦਿ ਅੰਤ ਵੇਖ ਵਖਾਇਆ। ਆਪੇ ਦੇਵਣਹਾਰਾ ਉਲਟਾ ਗੇੜਾ, ਲੱਖ ਚੁਰਾਸੀ ਆਪ ਭਵਾਇਆ। ਆਪੇ ਵੇਖੇ ਪੰਚਾਂ ਝੇੜਾ, ਆਪੇ ਪੰਚਮ ਸ਼ਬਦ ਸੁਣਾਇਆ। ਆਪੇ ਕਰਨਹਾਰਾ ਖੁਲ੍ਹਾ ਵੇਹੜਾ, ਆਪੇ ਧਰਨੀ ਧਵਲ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਅੰਮ੍ਰਿਤ ਆਤਮ ਨਾਭੀ ਕਵਲ ਦਏ ਭਰਾਇਆ। ਨਾਭ ਕਵਲ ਅੰਮ੍ਰਿਤ ਧਾਰ, ਹਰਿ ਹਰਿ ਆਪ ਲਗਾਈਆ। ਸਰ ਸਰੋਵਰ ਕਰ ਤਿਆਰ, ਮੰਦਰ ਅੰਦਰ ਆਪ ਸਮਾਈਆ। ਦੀਵਾ ਬਾਤੀ ਕਰ ਉਜਿਆਰ, ਏਕਾ ਏਕ ਕਰੇ ਰੁਸ਼ਨਾਈਆ। ਏਕਾ ਸ਼ਬਦ ਸੱਚੀ ਧੁਨਕਾਰ, ਏਕਾ ਰਿਹਾ ਸੁਣਾਈਆ। ਏਕਾ ਮੰਗਲ ਗਾਏ ਵਾਰੋ ਵਾਰ, ਏਕਾ ਮੇਲਾ ਸਹਿਜ ਸੁਭਾਈਆ। ਏਕਾ ਮੇਲ ਮਿਲਾਵਾ ਮੀਤ ਮੁਰਾਰ, ਮੀਤ ਮੁਰਾਰਾ ਵਿਛੜ ਨਾ ਜਾਈਆ। ਜੁਗ ਜੁਗ ਲਹਿਣਾ ਦੇਣਾ ਮੂਲ ਚੁਕਾਏ ਦੇਵਣਹਾਰ, ਦਾਤਾ ਦਾਨੀ ਆਪ ਹੋ ਜਾਈਆ। ਜੁਗ ਜੁਗ ਲਾਏ ਪਾਰ ਕਿਨਾਰ, ਜੁਗ ਜੁਗ ਨੀਂਹ ਰਖਾਈਆ। ਜੋਤੀ ਜਾਮਾ ਭੇਖ ਨਿਆਰ, ਆਪ ਆਪਣੀ ਕਲ ਵਰਤਾਈਆ। ਬਸਤਰ ਤਨ ਕਰ ਸ਼ੰਗਾਰ, ਪੰਜ ਤੱਤ ਹੰਢਾਈਆ। ਮਨ ਮਤ ਬੁਧ ਦਰ ਦਰ ਸੇਵਕ ਸੇਵਾਦਾਰ, ਆਪਣੀ ਆਪ ਕਾਰ ਕਰਾਈਆ। ਪੰਜ ਵਿਕਾਰਾ ਢਹਿ ਢਹਿ ਦਵਾਰ, ਨਿਉਂ ਨਿਉਂ ਸੀਸ ਝੁਕਾਈਆ। ਸੰਮਤ ਚੌਦਾਂ ਵੀਹ ਸਦ ਹੋ ਖ਼ਬਰਦਾਰ, ਆਪ ਆਪਣੀ ਖੇਲ ਖਿਲਾਈਆ। ਏਕਾ ਇਕੀ ਕਰ ਤਿਆਰ, ਏਕੰਕਾਰਾ ਵਿਚ ਸਮਾਈਆ। ਸਤਿ ਨਾਮ ਦਏ ਅਧਾਰ, ਅਕਾਲ ਮੂਰਤ ਇਕ ਦਰਸਾਈਆ। ਅਜੂਨੀ ਰਹਿਤ ਹੋਇਆ ਖ਼ਬਰਦਾਰ, ਦਿਸ ਕਿਸੇ ਨਾ ਆਈਆ। ਗੁਰਸਿਖ ਸਾਚੇ ਕਰ ਪਿਆਰ, ਘਰ ਘਰ ਲਏ ਜਗਾਈਆ। ਗਰੀਬ ਨਿਮਾਣਿਆਂ ਪਾਵੇ ਸਾਰ, ਸ਼ੂਦਰ ਬ੍ਰਹਿਮਣ ਸ਼ੱਤਰੀ ਵੈਸ਼ ਨਾ ਕੋਈ ਰਖਾਈਆ। ਕੱਖਾਂ ਕੁਲੀ ਸੁੱਤਾ ਪੈਰ ਪਸਾਰ, ਸ਼ਾਹ ਸੁਲਤਾਨਾ ਦਰ ਦੁਰਕਾਈਆ। ਰਾਜ ਰਾਜਾਨਾ ਕਰਿਆ ਖ਼ਬਰਦਾਰ, ਕਲਜੁਗ ਨੀਂਦ ਨਾ ਕੋਈ ਖੁਲ੍ਹਾਈਆ। ਅੰਤਮ ਲਹਿਣਾ ਦੇਣਾ ਚੁਕਿਆ ਵਾਰੋ ਵਾਰ, ਸੀਸ ਤਾਜ ਨਾ ਕੋਈ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੰਮਤੀ ਵੇਖ ਵਖਾਈਆ। ਸੰਮਤ ਸੰਮਤੀ ਹਰਿ ਹਰਿ ਫੇਰਾ, ਹਰਿ ਹਰਿ ਵੇਸ ਵਟਾਇੰਦਾ। ਆਪੇ ਵਸੇ ਨੇਰਨ ਨੇਰਾ, ਦੂਰ ਦੁਰਾਡਾ ਆਪ ਹੋ ਜਾਇੰਦਾ। ਵੇਖਣਹਾਰਾ ਕਾਇਆ ਖੇੜਾ, ਜੀਉ ਪਿੰਡ ਇੰਡ ਬ੍ਰਹਿਮੰਡ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਕੀ ਜਗਤ ਨਿਰਾਲੀ ਧਾਰ ਰੱਖੀ, ਦੂਜੀ ਧਾਰ ਨਾ ਕੋਈ ਵਖਾਇੰਦਾ। ਦੋ ਜਹਾਨਾਂ ਹਰਿ ਅਭੇਦਾ, ਏਕਾ ਏਕੰਕਾਰਿਆ। ਲੇਖਾ ਲਿਖ ਲਿਖ ਥੱਕੇ ਚਾਰੇ ਵੇਦਾ, ਪਾਰ ਕਿਨਾਰਾ ਨਾ ਕੋਈ ਦਿਸਾ ਰਿਹਾ। ਜਗਤ ਬਾਣੀ ਪੜ੍ਹ ਪੜ੍ਹ ਥੱਕੇ ਕਤੇਬਾ, ਦਵਾਰ ਬੰਕ ਨਾ ਕੋਈ ਸੁਹਾ ਰਿਹਾ। ਕੋਟਨ ਕੋਟੀ ਗਾ ਗਾ ਥੱਕੇ ਰਸਨਾ ਜੇਹਵਾ, ਜੀਵ ਜਾਗਰਤ ਜੋਤ ਨਾ ਕੋਈ ਮਿਲਾ ਲਿਆ। ਆਦਿ ਜੁਗਾਦੀ ਅਗੰਮ ਅਗੋਚਰ ਬੇਪਰਵਾਹ, ਸ਼ਬਦ ਮਲਾਹ ਆਪਣਾ ਰਾਹ ਆਪ ਚਲਾ ਲਿਆ। ਗੁਰਮੁਖਾਂ ਪਕੜਨਹਾਰਾ ਬਾਂਹ, ਨਿਹਕਲੰਕ ਕੂੜੋ ਕੂੜਾ ਨਾਤਾ ਤੋੜ ਤੁੜਾ ਲਿਆ। ਸਚ ਸੁੱਚ ਕਰੇ ਸਚ ਨਿਆਂ, ਸਾਖਯਾਤ ਰੂਪ ਵਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਡੰਕ ਵਜਾ ਲਿਆ। ਸ਼ਬਦ ਡੰਕਾ ਅਪਰ ਅਪਾਰ, ਆਪਣਾ ਆਪ ਵਜਾਇੰਦਾ। ਬ੍ਰਹਿਮੰਡ ਖੰਡ ਕਰੇ ਖ਼ਬਰਦਾਰ, ਲੋਆਂ ਪੁਰੀਆਂ ਆਪ ਉਠਾਇੰਦਾ। ਸ਼ਾਹ ਸੁਲਤਾਨਾ ਦਏ ਹੁਲਾਰ, ਪੀਰ ਫਕੀਰਾ ਸ਼ਾਹ ਹਕੀਰਾ ਵੇਖ ਵਖਾਇੰਦਾ। ਸਾਧਾਂ ਸੰਤਾਂ ਨੇਤਰ ਦਏ ਉਘਾੜ, ਅੰਧ ਅੰਧੇਰ ਮਿਟਾਇੰਦਾ। ਮਨਮੁਖ ਜੀਵ ਚਬਾਏ ਆਪਣੀ ਦਾਹੜ, ਆਪਣੇ ਭਾਣੇ ਆਪ ਰਹਾਇੰਦਾ। ਏਕਾ ਥਿਤ ਵਖਾਏ ਸਤਾਰਾਂ ਹਾੜ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਨਗਰ ਸ਼ਹਿਰ ਉਜਾੜ ਪਹਾੜ, ਏਕਾ ਧਾਰ ਵਹਾਇੰਦਾ। ਜਨ ਭਗਤਾਂ ਹਰਿ ਸੰਤਾਂ ਗੁਰਮੁਖਾਂ ਫਿਰੇ ਪਿੱਛੇ ਅਗਾੜ, ਆਪ ਆਪਣੀ ਸੇਵਾ ਲਾਇੰਦਾ। ਸਚਖੰਡ ਦਵਾਰੇ ਸਾਚੇ ਦੇਵੇ ਵਾੜ, ਧਰਮ ਰਾਏ ਮੁਖ ਸ਼ਰਮਾਇੰਦਾ। ਲਾੜੀ ਮੌਤ ਧੀ ਮੁਟਿਆਰ, ਗੁਰਸਿਖ ਨਾ ਕੋਈ ਪਰਨਾਇੰਦਾ। ਚਿਤੁਰ ਗੁਪਤ ਲੇਖਾ ਦੇਵੇ ਪਾੜ, ਜੋ ਜਨ ਸਰਨਾਈ ਸੀਸ ਝੁਕਾਇੰਦਾ। ਦਰਗਹਿ ਸਾਚੀ ਸਾਚਾ ਲਾੜ, ਸਾਚਾ ਬੰਕ ਰਖਾਇੰਦਾ। ਸ਼ਬਦ ਘੋੜੇ ਦੇਵੇ ਚਾੜ੍ਹ, ਵਾਗਾਂ ਆਪਣੇ ਹੱਥ ਰਖਾਇੰਦਾ। ਤ੍ਰਿਲੋਕੀ ਪੈਰਾਂ ਹੇਠ ਲਤਾੜ, ਸਚ ਦਵਾਰਾ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਚੌਦਾਂ ਧਾਰ, ਚੌਦਾਂ ਲੋਕ ਕਰ ਵਿਚਾਰ, ਚੌਦਾਂ ਤਬਕਾਂ ਵੇਖ ਵਿਚਾਰ, ਚੌਦਾਂ ਅੱਲਾ ਰਾਣੀ ਅੱਲਾ ਹੂ ਹੂ ਨਾਅਰਾ ਲਾਇੰਦਾ। ਪਾਰਬ੍ਰਹਮ ਪ੍ਰਭ ਇਕ ਅਕੱਲਾ, ਪਰਵਰਦਿਗਾਰ ਨਾਉਂ ਰਖਾਇਆ। ਵਸਣਹਾਰਾ ਜਲਾਂ ਥਲਾਂ, ਪੁਰੀਆਂ ਲੋਆਂ ਡੇਰਾ ਲਾਇਆ। ਜੁਗ ਜੁਗ ਵੇਖਣਹਾਰਾ ਤੇਰਾ ਸਲਾ, ਸਾਲਸ ਸ਼ਬਦ ਇਕ ਬਣਾਇਆ। ਸਚ ਦਵਾਰਾ ਆਪੇ ਮਲਾ, ਸਚ ਸਿੰਘਾਸਣ ਇਕ ਸੁਹਾਇਆ। ਆਪਣੀ ਜੋਤੀ ਆਪੇ ਰਲਾ, ਦਿਸ ਕਿਸੇ ਨਾ ਆਇਆ। ਆਪਣੇ ਦੀਪਕ ਆਪੇ ਬਲਾ, ਆਪ ਆਪਣਾ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਚੌਦਾਂ ਦਿਤਾ ਵਰ, ਗੁਰਮੁਖ ਸਾਚੇ ਲਏ ਤਰਾਇਆ। ਗੁਰਮੁਖ ਸਾਚੇ ਸਾਚੀ ਇਕੀ, ਏਕਾ ਧਾਰ ਬੰਧਾਈਆ। ਸ਼ਬਦ ਖੰਡਿਓ ਰੱਖੀ ਤਿਖੀ, ਨਾ ਕੋਈ ਮੇਟ ਮਿਟਾਈਆ। ਪਾਰਬ੍ਰਹਮ ਪ੍ਰਭ ਲੇਖਾ ਰਿਹਾ ਲਿਖੀ, ਆਦਿ ਨਿਰੰਜਣ ਵਡ ਵਡਿਆਈਆ। ਆਪਣੇ ਨੇਤਰ ਆਪੇ ਪੇਖੀ, ਆਪ ਆਪਣਾ ਨੈਣ ਖੁਲਾਈਆ। ਆਪੇ ਫਿਰੇ ਦੇਸ ਪਰਦੇਸੀ, ਦਰ ਤੇਰਾ ਨਾ ਕੋਈ ਵਖਾਈਆ। ਆਪੇ ਨਾਨਕ ਜੋਤ ਦਸ ਦਸਮੇਸੀ, ਨਿਰਗੁਣ ਨਾਉਂ ਧਰਾਈਆ। ਆਪ ਰਾਮ ਕ੍ਰਿਸ਼ਨ ਕਰੇ ਵੇਸੀ, ਵੇਸ ਅਵੱਲਾ ਆਪ ਅਖਵਾਈਆ। ਆਪੇ ਈਸਾ ਮੂਸਾ ਸੰਗ ਮੁਹੰਮਦ ਨਰ ਨਰੇਸ਼ੀ, ਆਪੇ ਆਪਣਾ ਨਾਅਰਾ ਲਾਈਆ। ਆਪੇ ਲਾਜ ਰਖਾਏ ਮੁੱਛ ਦਾੜ੍ਹੀ ਕੇਸੀ, ਮੂੰਡ ਮੁੰਡਾਏ ਆਪੇ ਲਏ ਤਰਾਈਆ। ਜੋ ਜਨ ਨੇਤਰ ਲੋਚਣ ਨੈਣ ਦਰ ਦਵਾਰੇ ਆਏ ਰਹੇ ਵੇਖੀ, ਲੱਖ ਚੁਰਾਸੀ ਫੰਦ ਕਟਾਈਆ। ਨਰ ਨਰਾਇਣ ਵਡ ਮਰਗੇਸ਼ੀ, ਮੁਕੰਦ ਮਨੋਹਰ ਲੱਖਮੀ ਨਰਾਇਣ ਆਪ ਅਖਵਾਈਆ। ਆਪੇ ਪੀਰ ਦਸਤਗੀਰ ਮੂਲਾਂ ਮੁਲਾਨਾ ਸ਼ੇਖੀ, ਸ਼ਾਹ ਹਕੀਰ ਆਪ ਹੋ ਜਾਈਆ। ਆਪਣੀ ਤਕਦੀਰ ਆਪੇ ਲਿਖੀ ਰੇਖੀ, ਆਪੇ ਮੇਟ ਮਿਟਾਈਆ। ਆਪਣੇ ਦਰ ਲੱਖ ਚੁਰਾਸੀ ਤੇਰੀ ਮੰਗੇ ਆਪੇ ਪੇਸ਼ੀ, ਸਚ ਅਦਾਲਤ ਇਕ ਵਖਾਈਆ। ਸੂਫੀ ਪੰਡਤ ਆਤਮ ਬ੍ਰਹਮ ਗਿਆਨੀ ਆਪੇ ਰਹੇ ਵੇਖੀ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਚੌਦਾਂ ਵਡ ਵਡਿਆਈਆ। ਚੌਦਾਂ ਲੋਕ ਚੋਦਾਂ ਹੱਟ, ਹਰਿ ਹਰਿ ਹੱਟ ਖੁਲ੍ਹਾਇਆ। ਗੁਰਸਿਖ ਵਿਰਲਾ ਲਾਹਾ ਰਿਹਾ ਖੱਟ, ਲੱਖ ਚੁਰਾਸੀ ਦਿਸ ਨਾ ਆਇਆ। ਖੇਲੇ ਖੇਲ ਬਾਜ਼ੀਗਰ ਨਟ, ਸਵਾਂਗੀ ਸਵਾਂਗ ਰਚਾਇਆ। ਵਸਣਹਾਰਾ ਘਟ ਘਟ, ਅੰਤਰਜਾਮੀ ਨਾਉਂ ਧਰਾਇਆ। ਦੀਪਕ ਜੋਤੀ ਲਟ ਲਟ, ਇਕ ਪਰਕਾਸ਼ ਕਰਾਇਆ। ਸ਼ਬਦ ਨਗਾਰੇ ਮਾਰੇ ਸੱਟ, ਅਨਹਦ ਸੇਵਾ ਲਾਇਆ। ਮਨ ਕਾ ਬੁਰਜ ਜਾਏ ਢੱਠ, ਮਤ ਬੁਧ ਰਹੀ ਸ਼ਰਮਾਇਆ। ਗੁਰਸਿਖ ਤਨ ਲਪੇਟੇ ਆਪਣੇ ਪਟ, ਸ਼ਬਦੀ ਪੜਦਾ ਪਾਇਆ। ਭਰਮ ਭੁਲੇਖਾ ਕੱਢੇ ਵੱਟ, ਦੂਈ ਦਵੈਤੀ ਰਹਿਣ ਨਾ ਪਾਇਆ। ਲਹਿਣਾ ਦੇਣਾ ਚੁੱਕੇ ਆਨ ਬਾਟ, ਮਾਤ ਗਰਭ ਫੇਰ ਨਾ ਆਇਆ। ਨੂਰੋ ਨੂਰ ਨੂਰ ਲਿਲਾਟ, ਮਸਤਕ ਲੇਖਾ ਲੇਖ ਚੁਕਾਇਆ। ਆਪ ਚੜ੍ਹਾਏ ਔਖੇ ਘਾਟ, ਜਿਸ ਜਨ ਦਰ ਦਵਾਰੇ ਦਰਸ਼ਨ ਪਾਇਆ। ਦੁਰਮਤ ਮੈਲ ਦੇਵੇ ਕਾਟ, ਨਿਰਮਲ ਅੰਮ੍ਰਿਤ ਆਤਮ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਧਰਾਇਆ। ਸੰਮਤ ਚੌਦਾਂ ਚੌਦਾਂ ਲੋਕ, ਹਰਿ ਸਾਚੇ ਰਚਨ ਰਚਾਈਆ। ਸੋਹੰ ਸ਼ਬਦ ਸਚ ਸਲੋਕ, ਏਕਾ ਆਪ ਅਲਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਸੰਗ ਮੁਹੰਮਦ ਚਾਰ ਯਾਰ ਨਾ ਸਕੇ ਕੋਈ ਰੋਕ, ਅਧ ਵਿਚ ਬੈਠੇ ਰਾਹ ਤਕਾਈਆ। ਗੁਰਸਿਖ ਨਾ ਮੰਗੇ ਕੋਈ ਮੋਖ, ਸਤਿਗੁਰ ਪੂਰਾ ਕਰੇ ਪੜ੍ਹਾਈਆ। ਆਵਣ ਜਾਵਣ ਚੁੱਕੇ ਦੋਖ, ਲੱਖ ਚੁਰਾਸੀ ਫੰਦ ਕਟਾਈਆ। ਸਚਖੰਡ ਦਵਾਰੇ ਪਾਰ ਕਰਾਏ ਤੀਨੋ ਲੋਕ, ਤ੍ਰੈਗੁਣ ਨੇੜ ਨਾ ਆਈਆ। ਆਪ ਸਵਾਰੇ ਲੋਕ ਪਰਲੋਕ, ਜੋ ਜਨ ਰਹੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਹਰਿ ਚਮਤਕਾਰ, ਏਕਾ ਰੂਪ ਵਟਾਇਆ। ਖੜਗ ਖੰਡਾ ਤੇਜ਼ ਕਟਾਰ, ਸ਼ਬਦੀ ਨਾਉਂ ਰਖਾਇਆ। ਤਿਖੀਆਂ ਰੱਖੇ ਦੋਵੇਂ ਧਾਰ, ਭੇਵ ਕੋਈ ਨਾ ਪਾਇਆ। ਗੁਰਮੁਖਾਂ ਕਰੇ ਮਾਤ ਪਿਆਰ, ਮਨਮੁਖਾਂ ਦਏ ਸਜਾਇਆ। ਨੂਰੋ ਨੂਰ ਕਰ ਉਜਿਆਰ, ਨੂਰੋ ਨੂਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈ ਤ੍ਰੈ ਤ੍ਰੈ ਵੇਸ ਵਟਾਇਆ। ਤ੍ਰੈ ਤ੍ਰੈ ਵੇਸ ਹਰਿ ਕਰਤਾਰ, ਆਪਣਾ ਆਪ ਕਰਾਈਆ। ਸਤ ਸਤ ਸਤ ਹੋ ਉਜਿਆਰ, ਸਤ ਸਤ ਵੇਖ ਵਖਾਈਆ। ਨੌ ਨੌ ਖੋਲ੍ਹ ਕਿਵਾੜ, ਨੌ ਨੌ ਅਲਖ ਜਗਾਈਆ। ਬਵੰਜਾ ਬਵੰਜਾ ਤੇਰੀ ਧਾਰ, ਬਵੰਜਾ ਅੱਖਰ ਵੇਖ ਵਖਾਈਆ। ਪੈਂਤੀਸ ਅੱਖਰ ਹੋ ਉਜਿਆਰ, ਬਾਣੀ ਬੋਧ ਨਾਮ ਧਰਾਈਆ । ਸਤ ਸਤਾਰਾਂ ਪਾਰ ਕਿਨਾਰ, ਦਸ ਸਤ ਦਿਸ ਨਾ ਆਈਆ। ਗੁਰ ਪੀਰ ਨਾ ਪਾਵੇ ਕੋਈ ਸਾਰ, ਬੇਅੰਤ ਬੇਅੰਤ ਬੇਪਰਵਾਹੀਆ। ਕਲਜੁਗ ਅੰਤਮ ਪਰਗਟ ਹੋ ਵਿਚ ਸੰਸਾਰ, ਆਪਣਾ ਲੇਖਾ ਦਏ ਮਿਟਾਈਆ। ਸੰਮਤ ਵੀਹ ਸਦ ਪੰਦਰਾਂ ਖੇਲ ਕਰਤਾਰ, ਤੀਰਥ ਤੱਟਾਂ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਰੂਪ ਸ਼ਾਹੋ ਭੂਪ ਸਤਿ ਸਰੂਪ ਵੇਖ ਵਖਾਈਆ। ਸਤਿ ਸਰੂਪ ਸਰਬ ਸੁੱਖ ਦਾਤਾ, ਏਕ ਰੰਗ ਕਰਤਾਰਿਆ। ਵੇਖਣਹਾਰਾ ਗੋਦਾਵਰੀ ਗੰਗਾ ਜਗਤ ਮਾਤਾ, ਅਠਸਠ ਤੀਰਥ ਪਾਵੇ ਸਾਰਿਆ। ਕਲਜੁਗ ਅੰਤਮ ਤੋੜੇ ਨਾਤਾ, ਨਾ ਕੋਈ ਮੇਲ ਮਿਲਾ ਰਿਹਾ। ਲਹਿਣਾ ਦੇਣ ਚੁਕਾਇਆ ਹੱਥੋ ਹਾਥਾ, ਆਪ ਆਪਣਾ ਚਰਨ ਛੁਹਾ ਲਿਆ। ਆਪ ਸੁਣਾਈ ਆਪਣੀ ਗਾਥਾ, ਅੰਤਰ ਮੰਤਰ ਇਕ ਵਸਾ ਲਿਆ। ਤੀਰਥ ਤਟ ਚੜ੍ਹਾਏ ਕਲਜੁਗ ਰਾਥਾ, ਪਿੱਛੋਂ ਧੱਕਾ ਏਕਾ ਲਾ ਰਿਹਾ। ਨਾ ਕੋਈ ਕਿਨਾਰਾ ਨਾ ਕੋਈ ਤਾਟਾ, ਸਰ ਸਰੋਵਰ ਨਾ ਕੋਈ ਜਣਾ ਰਿਹਾ। ਕਲਜੁਗ ਜੀਵਾਂ ਪਿਆ ਘਾਟਾ, ਪੂਰਾ ਦਾਮ ਨਾ ਕੋਈ ਵਟਾ ਰਿਹਾ। ਵੇਖਣਹਾਰਾ ਚੌਦਾਂ ਹਾਟਾ, ਲੋਕਮਾਤ ਫੇਰਾ ਪਾ ਰਿਹਾ। ਆਦਿ ਸ਼ਕਤ ਖਿਚ ਲਿਲਾਟਾ, ਜੋਤ ਜਵਾਲਾ ਸੰਗ ਰਲਾ ਲਿਆ। ਵੀਹ ਸਦ ਪੰਦਰਾਂ ਤੇਰੀ ਵਾਟਾ, ਤੇਰਾ ਪੰਧ ਮੁਕਾ ਲਿਆ। ਸਤਿਜੁਗ ਤ੍ਰੇਤਾ ਦੁਆਪਰ ਸੁਆਇਆ ਆਪਣੀ ਖਾਟਾ, ਰਾਮ ਕ੍ਰਿਸ਼ਨ ਸੇਵਾ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸੌ ਪੰਦਰਾਂ ਵੇਖ ਵਖਾ ਰਿਹਾ। ਵੀਹ ਸੌ ਪੰਦਰਾਂ ਅੰਦਰ ਵੜ, ਹਰਿ ਸਾਚੇ ਖੇਲ ਖਿਲਾਇਆ। ਨਾ ਕੋਈ ਸੀਸ ਨਾ ਕੋਈ ਧੜ, ਜਗਤ ਨੇਤਰ ਦਿਸ ਨਾ ਆਇਆ। ਸਾਧ ਸੰਤ ਨਾ ਸਕੇ ਫੜ, ਵੇਦ ਕਤੇਬ ਭੇਵ ਨਾ ਪਾਇਆ। ਗੁਰਸਿਖ ਮੰਦਰ ਡੂੰਘੀ ਕੰਦਰ ਆਪਣੇ ਪੌੜੇ ਆਪੇ ਜਾਏ ਚੜ੍ਹ, ਆਪ ਆਪਣੀ ਦਇਆ ਕਮਾਇਆ। ਲੱਖ ਚੁਰਾਸੀ ਨਾਲ ਰਿਹਾ ਲੜ, ਖਾਲੀ ਹੱਥ ਵਖਾਇਆ। ਨਾ ਕੋਈ ਕਿਲਾ ਨਾ ਕੋਈ ਕੋਟ ਬਣਾਇਆ ਗੜ੍ਹ, ਲਸ਼ਕਰ ਫੌਜ ਨਾ ਕੋਈ ਵਖਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਉਖੇੜੇ ਲੱਗੀ ਜੜ, ਲੋਕਮਾਤ ਨਾ ਕੋਈ ਲਗਾਇਆ। ਨਾ ਕੋਈ ਰਸਨਾ ਪੀਵੇ ਹੁੱਕਾ ਨੜ, ਮਦਿਰਾ ਪਾਨ ਨਾ ਕੋਈ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਪੰਦਰਾਂ ਲੇਖ ਲਿਖਾਇਆ। ਵੀਹ ਸੌ ਪੰਦਰਾਂ ਡੂੰਘੀ ਕੰਦਰ, ਹਰਿ ਜੋਤੀ ਜੋਤ ਜਗਾਈਆ। ਆਪੇ ਵੇਖਣਹਾਰਾ ਮੰਦਰ, ਆਪ ਆਪਣੀ ਕਲ ਵਰਤਾਈਆ। ਆਪੇ ਤੋੜਨਹਾਰਾ ਜੰਦਰ, ਆਪੇ ਦਏ ਲਗਾਈਆ। ਆਪੇ ਟਿੱਲੇ ਉਚੇ ਵਸਿਆ ਗੋਰਖ ਮਛੰਦਰ, ਆਪੇ ਢੇਰੀਆਂ ਢਾਹੀਆ। ਆਪੇ ਦਰ ਦਰ ਘਰ ਘਰ ਲੱਖ ਚੁਰਾਸੀ ਨਚਾਏ ਬੰਦਰ, ਨੌ ਦਵਾਰੇ ਆਪ ਭਵਾਈਆ। ਜਨ ਭਗਤਾਂ ਆਦਿ ਜੁਗਾਦਿ ਸਦਾ ਬਖ਼ਸ਼ਿੰਦ, ਬਖ਼ਸ਼ਣਹਾਰ ਵਡ ਵਡਿਆਈਆ। ਪਾਰ ਉਤਾਰੇ ਭਾਗਾਂ ਮੰਦ, ਜੋ ਚਲ ਆਏ ਸਰਨਾਈਆ। ਆਪ ਉਠਾਏ ਆਪਣੇ ਕੰਧ, ਭਵ ਸਾਗਰ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸਦ ਪੰਦਰਾਂ ਵੇਖ ਵਖਾਈਆ। ਵੀਹ ਸਦ ਪੰਦਰਾਂ ਤੇਰੀ ਧਾਰ, ਹਰਿ ਸਾਚੇ ਸਚ ਵਰਤਾਇਆ। ਲੰਕਾ ਗੜ੍ਹ ਤੋੜ ਹੰਕਾਰ, ਕਲਜੁਗ ਵੇਖ ਪਾਰ ਕਿਨਾਰ, ਅੰਤਮ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾਇਆ। ਰਾਹ ਤਕਾਏ ਮੁਹੰਮਦੀ ਯਾਰ, ਆਪਣਾ ਨੈਣ ਖੁਲ੍ਹਾਇਆ। ਦਰ ਦਵਾਰ ਨਾ ਦੇਵੇ ਕੋਈ ਪਿਆਰ, ਬੈਠੇ ਮੁਖ ਭਵਾਇਆ। ਅਠਸਠ ਕਰਿਆ ਖ਼ਬਰਦਾਰ, ਹਰਿ ਸਾਚਾ ਵੇਖ ਵਖਾਇਆ। ਗੁਰਸਿਖ ਸਾਚੇ ਕਰ ਉਜਿਆਰ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਪੰਦਰਾਂ ਵੇਖ ਵਖਾਇਆ। ਵੀਹ ਸਦ ਪੰਦਰਾਂ ਤੇਰਾ ਰੰਗ, ਸ੍ਰਿਸ਼ਟ ਸਬਾਈ ਆਪ ਚੜ੍ਹਾਨਿਆ। ਸ਼ਾਹ ਸੁਲਤਾਨ ਫਿਰਨ ਨੰਗ, ਦਰ ਦਰ ਘਰ ਘਰ ਭੰਨਿਆ। ਚਿੱਟੇ ਅਸਵ ਕਸਿਆ ਤੰਗ, ਲੇਖਾ ਜਾਣੇ ਦੋ ਜਹਾਨਿਆ। ਨੌ ਖੰਡ ਸੱਤ ਦੀਪ ਆਪੇ ਲੰਘ, ਆਪਣਾ ਤਾਲ ਸੁਣਾਏ ਆਪਣੇ ਕੰਨਿਆ। ਆਪੇ ਹੋਏ ਬਾਲ ਭੁਯੰਗ, ਜੋਧਾ ਸੂਰਬੀਰ ਬਲਵਾਨ ਆਪ ਅਖਵਾਨਿਆ। ਆਪੇ ਹੋਏ ਸ਼ਾਹ ਫਰੰਗ, ਈਸਾ ਮੂਸਾ ਆਪੇ ਮੰਨਿਆ। ਆਪੇ ਵੇਖਣਹਾਰਾ ਕਲਜੁਗ ਨੰਗ, ਆਪੇ ਰੂਸਾ ਚੀਨਾ ਚਾੜ੍ਹੇ ਚਨਿਆ। ਸੰਮਤ ਪੰਦਰਾਂ ਸ਼ਬਦ ਸਿੰਘਾਸਣ ਬੈਠ ਪਲੰਘ, ਪ੍ਰਭ ਦੇਵਣਹਾਰਾ ਡੰਨਿਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰ ਮੰਦਰ ਅੰਦਰ ਨੌ ਦਵਾਰੇ ਆਪ ਲੰਘ, ਮਨ ਮਨੂਆ ਏਕਾ ਮੰਨਿਆ। ਸਦਾ ਸੁਹੇਲਾ ਵਸੇ ਸੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲੰਨਿਆ। ਵੀਹ ਸਦ ਪੰਦਰਾਂ ਪੈਂਡਾ ਰਿਹਾ ਮੁੱਕ, ਹਰਿ ਸਾਚਾ ਆਪ ਮੁਕਾਈਆ। ਸਰ ਸਰੋਵਰ ਅੰਮ੍ਰਿਤ ਰਿਹਾ ਸੁੱਕ, ਸਾਚਾ ਜਲ ਨਾ ਕੋਈ ਭਰਾਈਆ। ਜੂਠਿਆਂ ਝੂਠਿਆਂ ਸਾਧਾਂ ਸੰਤਾਂ ਮੁਖ ਪਿਆ ਥੁੱਕ, ਥੁੱਕੀਂ ਮੁਖ ਭਰਾਈਆ। ਮਨ ਮਤੀ ਸੁਫਲ ਨਾ ਹੋਈ ਮਾਤ ਕੁੱਖ, ਲੱਖ ਚੁਰਾਸੀ ਆਪ ਭਵਾਈਆ। ਹਉਮੇ ਹੰਗਤਾ ਉਲਟਾ ਰੁੱਖ, ਆਪੇ ਆਪ ਰਖਾਈਆ। ਨਾ ਓਹ ਮਾਨਸ ਨਾ ਮਨੁਖ, ਜੋ ਹਰਿ ਹਰਿ ਗਏ ਭੁਲਾਈਆ। ਕਲਜੁਗ ਅੰਤਮ ਦੇਵਣਹਾਰਾ ਦੁੱਖ, ਘਰ ਘਰ ਦਏ ਸਜਾਈਆ। ਰਾਏ ਧਰਮ ਸੁਖਣਾ ਰਿਹਾ ਸੁੱਖ, ਆਪਣੀ ਝੋਲੀ ਅੱਗੇ ਡਾਹੀਆ। ਲਾੜੀ ਮੌਤ ਮੁਖ ਘੁੰਘਟ ਚੁੱਕ ਵੇਖੇ ਲੁਕ ਲੁਕ, ਦੂਰ ਦੁਰਾਡੀ ਦਰਸ਼ਨ ਪਾਈਆ। ਚਿਤਰ ਗੁਪਤ ਲੈਣਾ ਦੇਣਾ ਵਖਾਏ ਝੁਕ, ਆਪ ਆਪਣਾ ਫੋਲ ਵਖਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਗੁਰਮੁਖਾਂ ਗੁਰਸਿਖਾਂ ਹਰਿਜਨ ਹਰਿ ਭਗਤਾਂ ਆਪਣੀ ਗੋਦੀ ਲਏ ਚੁੱਕ, ਜੁਗ ਜੁਗ ਵੱਡੀ ਵਡਿਆਈਆ। ਹਰਿ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟੇ ਮੇਟ ਮਿਟਾਈਆ। ਵੀਹ ਸਦ ਪੰਦਰਾਂ ਵੇਖਣਹਾਰਾ ਉਚੇ ਮੰਦਰਾਂ, ਚਾਰੋਂ ਕੁੰਟ ਫੇਰਾ ਪਾਈਆ। ਵੀਹ ਸਦ ਪੰਦਰਾਂ ਅੰਤ ਕਰਾਇਆ, ਹਰਿ ਪੂਰੇ ਵਡ ਵਡਿਆਈਆ। ਕਲਜੁਗ ਲਹਿਣਾ ਝੋਲੀ ਪਾਇਆ, ਮੋਹ ਰਹੇ ਨਾ ਰਾਈਆ। ਸ਼ਬਦ ਪੰਘੂੜਾ ਇਕ ਲਿਆਇਆ, ਦਰ ਆਪਣੇ ਆਪ ਰਖਾਈਆ। ਹਰਿ ਸੰਗਤ ਸਾਚਾ ਮੇਲ ਮਿਲਾਇਆ, ਘਰ ਸਾਚੇ ਵੱਜੀ ਵਧਾਈਆ। ਅਬਿਨਾਸ਼ੀ ਕਰਤਾ ਖੇਲ ਖਿਲਾਇਆ, ਸਚਖੰਡ ਰੰਗ ਰੰਗਾਈਆ। ਵਿਸ਼ਨੂੰ ਵੰਸੀ ਵੇਖਣ ਆਇਆ, ਪਹਿਲੇ ਦਰ ਸੀਸ ਝੁਕਾਈਆ। ਬ੍ਰਹਮਾ ਨਿਉਂ ਨਿਉਂ ਸੀਸ ਝੁਕਾਇਆ, ਦੂਜੇ ਦਰ ਖ਼ੁਸ਼ੀ ਮਨਾਈਆ। ਸ਼ਿਵ ਸ਼ੰਕਰ ਹੱਥ ਤ੍ਰਿਸੂਲ ਸੁਟਾਇਆ, ਦਰ ਤੀਜੇ ਮਿਲਿਆ ਬੇਪਰਵਾਹੀਆ। ਸੁਰਪਤ ਰਾਜਾ ਇੰਦ ਰੋ ਰੋ ਨੀਰ ਵਹਾਇਆ, ਨੇਤਰ ਨੈਣ ਰਹੇ ਸ਼ਰਮਾਈਆ। ਚੌਥਾ ਦਰ ਆਪ ਖੁਲ੍ਹਾਇਆ, ਹਰਿ ਸਾਚੇ ਵਡ ਵਡਿਆਈਆ। ਪੰਚਮ ਵੇਖਣਹਾਰਾ ਵੇਖ ਵਖਾਇਆ, ਦਿਸ ਕਿਸੇ ਨਾ ਆਈਆ। ਕਰੋੜ ਤੇਤੀਸਾ ਗਲ ਵਿਚ ਪੱਲਾ ਪਾਇਆ, ਲੋਕਮਾਤ ਰਾਹ ਤਕਾਈਆ। ਛੇਵਾਂ ਦਰ ਖੇਲ ਖਿਲਾਇਆ, ਸ਼ਬਦੀ ਧੁਨ ਰਖਾਈਆ। ਸਤਿ ਪੁਰਖ ਨਿਰੰਜਣ ਸੱਤਵਾਂ ਦਰ ਰਿਹਾ ਸੁਹਾਇਆ, ਨਾ ਕੋਈ ਦੂਸਰ ਸੰਗ ਰਲਾਈਆ। ਅੱਠਾਂ ਤੱਤਾਂ ਮੇਲ ਮਿਲਾਇਆ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਸੰਗ ਨਿਭਾਈਆ। ਅੱਠਵਾਂ ਦਰ ਡੇਰਾ ਢਾਹਿਆ, ਗੁਰਮੁਖ ਮਿਲੇ ਵਧਾਈਆ। ਨੌ ਦਵਾਰੇ ਨਿਰਗੁਣ ਜੋਤ ਕਰ ਰੁਸ਼ਨਾਇਆ, ਅੰਧ ਅੰਧੇਰਾ ਦਏ ਮਿਟਾਈਆ। ਸੰਝ ਸਵੇਰਾ ਇਕ  ਬਣਾਇਆ, ਸ਼ਬਦੀ ਸਾਚਾ ਚੰਨ ਚੜ੍ਹਾਈਆ। ਮੰਡਲ ਮੰਡਪ ਇਕ ਬਣਾਇਆ, ਗਗਨ ਗਗਨੰਤਰ ਜੁਗਤ ਰਖਾਈਆ। ਸਾਚਾ ਚੰਦਨ ਆਪ ਸੁਹਾਇਆ, ਅਕਾਲ ਮੂਰਤ ਸੇਵਾ ਲਾਈਆ। ਜੋਤੀ ਧਾਰ ਨੂਰ ਪਰਗਟਾਇਆ, ਸ਼ਬਦੀ ਡੰਕ ਸੁਣਾਈਆ। ਸ਼ਬਦ ਦੁਲਾਰਾ ਵੇਖ ਵਖਾਇਆ, ਵਡ ਦਾਤਾ ਬੇਪਰਵਾਹੀਆ। ਸਾਢੇ ਤਿੰਨ ਹੱਥ ਇਕ ਸਿੰਘਾਸਣ ਆਪ ਰਖਾਇਆ, ਕਲਜੁਗ ਸੀਆਂ ਵੰਡ ਵੰਡਾਈਆ। ਚਵਰ ਸੀਸ ਆਪ ਝੁਲਾਇਆ, ਜਗਦੀਸ ਖੇਲ ਖਿਲਾਈਆ। ਗੁਰ ਪੀਰ ਸਾਧ ਸੰਤ ਨਹੀਂ ਨਾਮ ਧਰਾਇਆ, ਪਾਰਬ੍ਰਹਮ ਵਡ ਵਡਿਆਈਆ। ਅਕਾਲ ਪੁਰਖ ਪ੍ਰਭ ਕਲ ਵਿਚ ਆਇਆ, ਨਿਹਕਲੰਕਾ ਨਾਉਂ ਰਖਾਈਆ। ਸੋਹੰ ਡੰਕਾ ਇਕ ਵਜਾਇਆ, ਗੁਰਮੁਖਾਂ ਵਿਚ ਸਮਾਈਆ। ਗੁਰਸਿਖ ਭਗਤ ਜਨਕਾ ਇਕ ਤਰਾਇਆ, ਕੋਟਨ ਕੋਟ ਨਾਲ ਤਰਾਈਆ। ਬਾਰ ਅਨਕਾ ਵੇਸ ਵਟਾਇਆ, ਨਿਹਕਲੰਕਾ ਨੂਰ ਰੁਸ਼ਨਾਈਆ। ਵਾਸੀ ਪੁਰੀ ਘਨਕਾ ਨਾਉਂ ਰਖਾਇਆ, ਗੁਰ ਗੋਬਿੰਦ ਸੇਵਾ ਲਾਈਆ। ਮਨ ਕਾ ਮਣਕਾ ਦਏ ਭਵਾਇਆ, ਮਨ ਮਮਤਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਨੌ ਦਰ, ਦਰ ਦਰਵਾਜ਼ੇ ਵੇਖ ਵਖਾਈਆ। ਨੌ ਦਰ ਛੁੱਟਾ ਨਾਤਾ, ਹਰਿਜਨ ਹਰਿ ਹਰਿ ਮੂਲ ਚਕਾਇਆ। ਦਸਵਾਂ ਘਰ ਪੁਰਖ ਬਿਧਾਤਾ, ਸ਼ਬਦ ਸਿੰਘਾਸਣ ਡੇਰਾ ਲਾਇਆ। ਨਾ ਕੋਈ ਜਾਤ ਨਾ ਕੋਈ ਪਾਤਾ, ਊਚ ਨੀਚ ਨਾ ਕੋਈ ਰਖਾਇਆ। ਨਾ ਕੋਈ ਸ਼ਰਅ ਨਾ ਹਜਾਮਤਾ, ਰੋਜ਼ਾ ਬਾਗ ਨਾ ਕੋਈ ਜਣਾਇਆ। ਵੇਖਣਹਾਰਾ ਸ੍ਰਿਸ਼ਟ ਸਬਾਈ ਕਾਇਨਾਤਾ, ਖਾਕੀ ਖਾਕ ਡੇਰਾ ਲਾਇਆ। ਹਰ ਘਟ ਅੰਦਰ ਮੰਦਰ ਬਹਿ ਬਹਿ ਮਾਰੇ ਝਾਤਾ, ਨੂਰ ਅਲਾਹੀ ਨੂਰ ਸਮਾਇਆ। ਮੇਟਣਹਾਰਾ ਅੰਧੇਰੀ ਰਾਤਾ, ਆਪ ਆਪਣਾ ਚੰਨ ਚੜ੍ਹਾਇਆ। ਇਕ ਚਲਾਏ ਸਾਚੀ ਗਾਥਾ, ਸਤਿਜੁਗ ਸਾਚਾ ਰਾਹ ਵਖਾਇਆ। ਆਪੇ ਹੋਏ ਤ੍ਰਿਲੋਕੀ ਨਾਥਾ, ਅਕਾਲ ਪੁਰਖ ਆਪਣਾ ਨਾਉਂ ਧਰਾਇਆ। ਆਪੇ ਸੰਮਤ ਪੰਦਰਾਂ ਤੇਰਾ ਲਹਿਣਾ ਦੇਣਾ ਚੁਕਾਏ ਮਸਤਕ ਮਾਥਾ, ਸਾਧਾਂ ਸੰਤਾਂ ਵੇਖ ਵਖਾਇਆ। ਲੇਖੇ ਲੱਗੇ ਨਾ ਕਿਸੇ ਪੂਜਾ ਪਾਠਾ, ਜਿਸ ਜਨ ਹਰਿ ਹਰਿ ਨਾ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਸੰਮਤ ਪੰਦਰਾਂ ਤੇਰਾ ਪੰਧ ਆਪੇ ਚੁਕਾਇਆ। ਸੰਮਤ ਪੰਦਰਾਂ ਪੰਧ ਮੁਕਾਵਣਾ, ਬ੍ਰਹਿਮੰਡ ਖੰਡ ਵਧਾਈ। ਨੌ ਨੌ ਸਤ ਸਤ ਫੇਰਾ ਪਾਵਣਾ, ਤ੍ਰੈ ਤ੍ਰੈ ਵੰਡ ਵੰਡਾਈ। ਜੇਰਜ ਅੰਡ ਵੇਖ ਵਖਾਵਣਾ, ਉਤਭੁਜ ਸੇਤਜ ਡੇਰਾ ਢਾਈ। ਭੇਖ ਪਖੰਡਾ ਸ੍ਰਿਸ਼ਟ ਸਬਾਈ ਆਪ ਮਿਟਾਵਣਾ, ਏਕਾ ਰੰਗ ਰੰਗਾਈ। ਆਤਮ ਬ੍ਰਹਮ ਸਰਬ ਜਨਾਵਣਾ, ਨਿਝ ਆਤਮ ਡੇਰਾ ਲਾਈ। ਅੰਮ੍ਰਿਤ ਆਤਮ ਆਪ ਪਿਆਵਣਾ, ਕਾਇਆ ਭਰੀ ਸਚ ਸੁਰਾਹੀ। ਸ਼ਬਦ ਅਨਾਦੀ ਆਪ ਸੁਣਾਵਣਾ, ਆਪੇ ਰਿਹਾ ਗਾਈ। ਹਰਿ ਸੰਗਤ ਸਾਚੀ ਸਗਨ ਮਨਾਵਣਾ, ਹਰਿ ਸਾਚਾ ਵੇਖ ਵਖਾਈ। ਆਪਣੀ ਹੱਥੀਂ ਗਾਨਾ ਆਪ ਬੰਧਾਵਣਾ, ਹਰਿ ਕੰਤ ਲਏ ਪਰਨਾਈ। ਸਾਚੀ ਸੇਜਾ ਮੇਲ ਮਿਲਾਵਣਾ, ਘਰ ਮੇਲਾ ਬੇਪਰਵਾਹੀਆ। ਤ੍ਰੇਤਾ ਤੇਰਾ ਮੂਲ ਚੁਕਾਵਣਾ, ਤੇਰੀ ਪੂਜ ਕਰਾਈ। ਦੁਆਪਰ ਸਾਚੀ ਖ਼ੁਸ਼ੀ ਮਨਾਵਣਾ, ਪ੍ਰਭ ਸਾਚਾ ਹੋਏ ਸਹਾਈ। ਸਤਿਜੁਗ ਤੇਰਾ ਰੰਗ ਰੰਗਾਵਣਾ, ਤੇਰੀ ਵੰਡ ਵੰਡਾਈ। ਕਲਜੁਗ ਕੂੜ ਕੁੜਿਆਰਾ ਗਲੋਂ ਲਾਹਵਣਾ, ਦੁਰਮਤ ਮੈਲ ਧੁਆਈ। ਵੀਹ ਸਦ ਪੰਦਰਾਂ ਤੇਰੀ ਅੰਤਮ ਧਾਰ ਹਰਿ ਹਰਿ ਸਾਚੇ ਦਿਵਸ ਸੁਹਾਵਣਾ, ਹਰਿ ਸਾਚਾ ਖੇਲ ਖਿਲਾਈ। ਛੱਬੀ ਪੋਹ ਹੋ ਉਜਿਆਰ, ਸੰਮਤ ਸੋਲਾ ਕਰ ਪਿਆਰ, ਛੈਲ ਛਬੀਲਾ ਚੜ੍ਹਨੇਹਾਰ ਘੋੜੇ ਨੀਲਾ, ਆਪ ਆਪਣਾ ਮੇਲ ਮਿਲਾਈਆ। ਤਨ ਛੁਹਾਏ ਬਸਤਰ ਪੀਲਾ, ਪੀਲੀ ਧਾਰ ਪਾਰ ਕਰਾਈਆ। ਪਹਿਲੀ ਰਾਤ ਹਰਿ ਸੰਗਤ ਆਪਣਾ ਕਰਨਾ ਹੀਲਾ, ਲੱਖ ਚੁਰਾਸੀ ਫੰਦ ਕਟਾਵਣ ਆਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਵਿਛੜੇ ਜਗ ਲਏ ਵਰ, ਦਰਸ਼ਨ ਦੇਵੇ ਘਰ ਘਰ, ਦੂਰ ਦੁਰਾਡਾ ਨਾ ਕੋਈ ਰਖਾਈਆ। ਸਾਚਾ ਤੰਦਨ ਬੱਧਾ ਤੰਦ, ਹਰਿ ਸਾਚਾ ਸਗਨ ਮਨਾਵਨਾ। ਖ਼ੁਸ਼ੀ ਕਰਾਏ ਬੰਦ ਬੰਦ, ਪੰਜ ਦੁਸ਼ਟ ਸੰਘਾਰੇ ਜਿਉਂ ਰਾਮਾ ਰਾਵਣਾ। ਨਿਰਗੁਣ ਜੋਤ ਚੜ੍ਹਾਏ ਸਾਚਾ ਚੰਦ, ਸੂਰਜ ਚੰਨ ਮੁਖ ਸ਼ਰਮਾਵਣਾ। ਏਕਾ ਰਾਗ ਸੁਣਾਏ ਕੰਨ, ਰਾਗੀ ਨਾਦੀ ਕਿਸੇ ਨਾ ਗਾਵਨਾ। ਭਾਡਾਂ ਗੜ੍ਹ ਹੰਕਾਰੀ ਦੇਵੇ ਭੰਨ, ਦਰ ਆਇਆ ਪੂਰ ਕਰਾਏ ਭਾਵਨਾ। ਲੇਖੇ ਲੱਗੇ ਜਨਨੀ ਜਨ, ਛੱਬੀ ਪੋਹ ਜਿਸ ਜਨ ਦਰਸ਼ਨ ਪਾਵਨਾ। ਆਪੇ ਬੰਨਣਹਾਰਾ ਮਨ ਕਾ ਮਨ, ਮਨ ਮਤੀ ਮੇਟ ਮਿਟਾਵਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚਖੰਡ ਦਵਾਰੇ ਘਰ ਹਰਿ ਸਾਚੇ ਆਪ ਵਸਾਵਨਾ। ਸਾਚੇ ਹੱਥ ਬੰਨੇ ਡੋਰ, ਹਰਿ ਸਾਚੇ ਵਡ ਵਡਿਆਈਆ। ਪਾਰ ਕਰਾਏ ਅੰਧ ਘੋਰ, ਅਗਿਆਨ ਅੰਧੇਰ ਮਿਟਾਈਆ। ਮੇਟ ਮਿਟਾਏ ਪੰਜ ਚੋਰ, ਪੰਜ ਚੋਰ ਰਹਿਣ ਨਾ ਪਾਈਆ। ਲਹਿਣਾ ਦੇਣਾ ਚੁਕਾਏ ਮੋਰ ਤੋਰ, ਤੇਰਾ ਮੇਰਾ ਆਪ ਮੁਕਾਈਆ । ਹਰਿ ਬਿਨ ਅਵਰ ਨਾ ਦਿਸੇ ਕੋਈ ਹੋਰ, ਹਰਿ ਸਾਚਾ ਮਾਰਗ ਲਾਈਆ। ਚਰਨ ਕਵਲ ਪ੍ਰੀਤੀ ਲਏ ਜੋੜ, ਨਾ ਕੋਈ ਤੋੜ ਤੁੜਾਈਆ। ਪੁਰਖ ਅਬਿਨਾਸ਼ੀ ਸ਼ਬਦ ਚੜ੍ਹਾਏ ਸਾਚੇ ਘੋੜ, ਹੰ ਹੰਗਤਾ ਵਾਗ ਭਵਾਈਆ। ਵਰ ਪਾਏ ਜੇਹਾ ਮਨ ਲੋੜ, ਜੋ ਜਨ ਰਹੇ ਸਰਨਾਈਆ। ਏਥੇ ਉਥੇ ਜਾਏ ਬੌਹੜ, ਕੋਟਨ ਕੋਟ ਯੋਜਨ ਪੰਧ ਮੁਕਾਈਆ। ਗੁਰਸਿਖਾਂ ਆਤਮ ਅੰਤਰ ਲੱਗੀ ਔੜ, ਦੇਵੇ ਪਿਆਸ ਬੁਝਾਈਆ। ਪਰਗਟ ਹੋਇਆ ਪੂਤ ਸਪੂਤਾ ਬ੍ਰਹਿਮਣ ਗੌੜ, ਬਰਨ ਸ਼ੰਕਰ ਰਹੇ ਨਾ ਰਾਈਆ। ਸੱਚੀ ਦਰਗਹਿ ਲਾਏ ਆਪਣਾ ਪੌੜ, ਆਪੇ ਵੇਖ ਵਖਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਰਖਣਹਾਰਾ ਮਿਠੇ ਕੌੜ, ਨਾ ਕੋਈ ਸਕੇ ਭੇਵ ਛੁਪਾਈਆ। ਗੁਰਮੁਖਾਂ ਗੁਰਸਿਖਾਂ ਆਪੇ ਰਿਹਾ ਹੋੜ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਲਹਿਣਾ ਦੇਣਾ ਜਗਤ ਚੁਕਾਏ ਦਰ, ਦੋਏ ਜੋੜ ਮੂਲ ਚੁਕਾਈਆ। ਸ਼ਬਦ ਗਾਨਾ ਹਰਿ ਸਮਰਥ, ਤੰਦਨ ਜਗਤ ਬੰਧਾਇੰਦਾ। ਰੱਖਣਹਾਰਾ ਦੇ ਕਰ ਹੱਥ, ਆਪਣੇ ਮਾਰਗ ਲਾਇੰਦਾ। ਸੋਹੰ ਸ਼ਬਦ ਸਾਚੀ ਵੱਥ, ਸਾਢੇ ਦਸ ਝੋਲੀ ਪਾਇੰਦਾ। ਅਗੰਮ ਅਥਾਹ ਬੇਪਰਵਾਹ ਆਇਆ ਨੱਠ, ਆਪ ਆਪਣਾ ਪੰਧ ਮੁਕਾਇੰਦਾ। ਹਰਿ ਸੰਗਤ ਹਰਿ ਘਰ ਕਰ ਅਕੱਠ, ਸਾਚਾ ਦਰ ਸੁਹਾਇੰਦਾ। ਦੇਵਣਹਾਰਾ ਸਾਚੀ ਵੱਥ, ਪੜਦਾ ਉਹਲਾ ਆਪ ਚੁਕਾਇੰਦਾ। ਸੋਲਾਂ ਸੋਲਾਂ ਸੋਲਾਂ ਚਲਾਏ ਜਗਤ ਰਥ, ਰਥ ਰਥਵਾਹੀ ਫੇਰਾ ਪਾਇੰਦਾ। ਜਗਤ ਸਿਆਸਤ ਹੋਈ ਭੱਠ, ਬਿਨ ਹਰਿ ਕੋਈ ਨਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਨਰ ਹਰਿ ਹਰੀ ਹਰਿ ਏਕਾ ਘਰ ਸੁਹਾਇੰਦਾ। ਹਰਿ ਪਰਕਾਸ਼ ਸਰਬ ਘਟ ਅੰਤਰ, ਹਰਿ ਹਰਿ ਜੋਤ ਜਗਾਈਆ। ਹਰਿ ਹਰਿ ਖੇਲ ਜੁਗਾ ਜੁਗੰਤਰ, ਜੁਗ ਜੁਗ ਵੇਸ ਵਟਾਈਆ। ਹਰਿ ਹਰਿ ਵੇਖ ਮਨੂ ਮਨਵੰਤਰ, ਹਰਿ ਹਰਿ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਇਕ ਅਖਵਾਈਆ। ਨਿਰਗੁਣ ਰੂਪ ਹਰਿ ਪਸਾਰਾ, ਨਿਰਗੁਣ ਧਾਰ ਚਲਾਈਆ। ਨਿਰਗੁਣ ਸ਼ਾਹੋ ਭੂਪ ਵਡ ਸਿਕਦਾਰਾ, ਸਚ ਸੁਲਤਾਨ ਅਖਵਾਈਆ। ਨਿਰਗੁਣ ਨਾਉਂ ਏਕੰਕਾਰਾ, ਅਕਲ ਕਲਾ ਅਖਵਾਈਆ। ਨਿਰਗੁਣ ਅਗੰਮ ਅਗੰਮ ਪੁਰਖ ਅਪਾਰਾ, ਅਗੰਮ ਅਗੰਮੜੇ ਧਾਮ ਸੁਹਾਈਆ। ਨਿਰਗੁਣ ਅਲੱਖ ਨਿਰੰਜਣ ਖੇਲ ਨਿਆਰਾ, ਅਲੱਖ ਨਾ ਲੱਖਿਆ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਹਰਿ ਉਜਾਲਾ, ਅਨਭਵ ਪਰਕਾਸ਼ ਕਰਾਇਆ। ਨਿਰਗੁਣ ਧਾਰ ਸਰਬ ਪ੍ਰਿਤਪਾਲਾ, ਪ੍ਰਿਤਪਾਲਕ ਆਪ ਅਖਵਾਇਆ। ਨਿਰਗੁਣ ਵਸਿਆ ਧਾਮ ਨਿਰਾਲਾ, ਧਾਮ ਅਵੱਲੜਾ ਇਕ ਵਖਾਇਆ। ਨਿਰਮਲ ਨਿਰਗੁਣ ਜੋਤ ਜੋਤ ਇਕ ਅਕਾਲਾ, ਪੁਰਖ ਅਕਾਲ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਸ ਵਟਾਇਆ। ਨਿਰਗੁਣ ਵੇਸ ਹਰਿ ਅਵੱਲਾ, ਆਦਿ ਜੁਗਾਦਿ ਕਰਾਇੰਦਾ। ਨਿਰਗੁਣ ਬੈਠਾ ਇਕ ਅਕੱਲਾ, ਨਾ ਕੋਈ ਦੂਸਰ ਸੰਗ ਰਖਾਇੰਦਾ। ਨਿਰਗੁਣ ਵਸਿਆ ਸਚ ਮਹੱਲਾ, ਸਚ ਸਿੰਘਾਸਣ ਲਾਇੰਦਾ। ਨਿਰਗੁਣ ਜੋਤੀ ਆਪਣੀ ਆਪੇ ਬਲਾ, ਆਪ ਆਪਣਾ ਜੌਹਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਬਿਨਾਸ਼ੀ ਕਰਤਾ ਨਾਉਂ ਰਖਾਇੰਦਾ। ਅਬਿਨਾਸ਼ੀ ਕਰਤਾ ਹਰਿ ਕਰਤਾਰ, ਏਕਾ ਜੋਤ ਜਗਾਈਆ। ਆਪ ਆਪਣਾ ਕਰ ਉਜਿਆਰ, ਆਪੇ ਵੇਖ ਵਖਾਈਆ। ਆਪ ਆਪਣਾ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਈਆ। ਆਪੇ ਖੇਲੇ ਖੇਲ ਅਗੰਮ ਅਪਾਰ, ਭੇਵ ਕੋਈ ਨਾ ਪਾਈਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਖੇਲ ਖਿਲਾਈਆ। ਪਵਣ ਸਵਾਸੀ ਨਾ ਲਏ ਦਮ, ਰਸਨਾ ਜਿਹਵਾ ਨਾ ਕੋਈ ਹਿਲਾਈਆ। ਆਪੇ ਜਾਣੇ ਆਪਣਾ ਕੰਮ, ਆਪਣੇ ਹੱਥ ਰੱਖੇ ਵਡਿਆਈਆ। ਆਪ ਮਿਟਾਏ ਆਪਣਾ ਤਮ, ਤ੍ਰਿਸਨਾ ਭੁੱਖ ਨਾ ਕੋਈ ਵਧਾਈਆ। ਆਪਣਾ ਬੇੜਾ ਆਪੇ ਬੰਨ, ਆਪੇ ਰਿਹਾ ਚਲਾਈਆ। ਆਪਣੀ ਜਣੀ ਆਪੇ ਜਣੇ ਆਪਣਾ ਜਨ, ਪਿਤਾ ਮਾਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਅੰਕ ਸਮਾਈਆ। ਆਪ ਆਪਣਾ ਆਪੇ ਰੰਕ, ਆਪੇ ਆਪ ਰਖਾਇੰਦਾ। ਆਪ ਸੁਹਾਏ ਆਪਣਾ ਦਵਾਰ ਬੰਕ, ਦਰ ਦਵਾਰਾ ਵੇਖ ਵਖਾਇੰਦਾ। ਆਪੇ ਖੇਲ ਖੇਲ ਬਾਰ ਅਨਕ, ਜੁਗ ਜੁਗ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਨਾਉਂ ਰਖਾਇੰਦਾ। ਜੁਗ ਕਰਤਾ ਹਰਿ ਕਰਨੇਹਾਰਾ, ਏਕਾ ਪੁਰਖ ਅਬਿਨਾਸ਼ਿਆ। ਆਦਿ ਜੁਗਾਦੀ ਇਕ ਅਵ਼ਤਾਰਾ, ਏਕਾ ਖੇਲ ਤਮਾਸ਼ਿਆ। ਏਕਾ ਮਹੱਲ ਅਟੱਲ ਉਚ ਮੁਨਾਰਾ, ਏਕਾ ਰੱਖਣਹਾਰਾ ਵਾਸਿਆ। ਏਕਾ ਦੀਪਕ ਸਚ ਉਜਿਆਰਾ, ਏਕਾ ਏਕ ਪਰਕਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਦਰਦ ਦੁੱਖ ਭੈ ਭੰਜਨ, ਹਰਿ ਸਾਜਣ ਮੀਤ ਇਕ ਅਤੀਤ ਨਾਉਂ ਧਰਾਇੰਦਾ। ਇਕ ਅਤੀਤਾ ਹਰਿ ਨਿਰੰਕਾਰ, ਏਕਾ ਜੋਤ ਜਗਾਈਆ। ਮੰਦਰ ਮਸਜਿਦ ਨਾ ਕੋਈ ਦਵਾਰ, ਛੱਪਰ ਛੰਨ ਨਾ ਕੋਈ ਰਖਾਈਆ। ਸਾਧ ਸੰਤ ਨਾ ਕੋਈ ਦੁਲਾਰ, ਗੁਰ ਪੀਰ ਨਾ ਕੋਈ ਅਖਵਾਈਆ। ਸ਼ਬਦ ਧੁਨ ਨਾ ਕੋਈ ਜੈਕਾਰ, ਅਨਹਦ ਰਾਗ ਨਾ ਕੋਈ ਸੁਣਾਈਆ। ਤਾਲ ਤਲਵਾੜਾ ਨਾ ਕੋਈ ਸਤਾਰ, ਜ਼ਿਮੀ ਅਸਮਾਨ, ਦਿਸ ਨਾ ਆਈਆ। ਗਗਨ ਗਗਨੰਤਰ ਨਾ ਕੋਈ ਵਿਚਾਰ, ਨਾਮ ਮੰਤਰ ਨਾ ਕੋਈ ਸੁਣਾਈਆ। ਜੰਗਲ ਜੂਹ ਨਾ ਕੋਈ ਪਹਾੜ, ਜਲ ਧਾਰਾ ਨਾ ਕੋਈ ਵਹਾਈਆ। ਨੌ ਖੰਡ ਨਾ ਕੋਈ ਅਖਾੜ, ਸੱਤ ਦੀਪ ਨਾ ਰਚਨ ਰਚਾਈਆ। ਵਾ ਨਾ ਕੋਈ ਤੱਤੀ ਹਾੜ, ਰੁੱਤ ਮਾਸ ਨਾ ਵੇਖ ਵਖਾਈਆ। ਪੰਜ ਤੱਤ ਨਾ ਕੋਈ ਹੱਡ ਮਾਸ, ਰਕਤ ਬੂੰਦ ਨਾ ਕੋਈ ਉਪਾਈਆ। ਨਾ ਕੋਈ ਲਾੜੀ ਨਾ ਕੋਈ ਲਾੜ, ਨਾ ਕੋਈ ਸਗਨ ਮਨਾਈਆ। ਨਾ ਕੋਈ ਅੰਦਰ ਮੰਦਰ ਦੇਵੇ ਵਾੜ, ਨਾ ਕੋਈ ਸਾਚੀ ਸੇਜ ਹੰਢਾਈਆ। ਇਕ ਅਕੱਲਾ ਕਰ ਪਸਾਰ, ਨਿਰਗੁਣ ਬੈਠਾ ਬੇਪਰਵਾਹੀਆ। ਬੇਐਬ ਖ਼ੁਦਾਈ ਪਰਵਰਦਿਗਾਰ, ਨੂਰ ਅਲਾਹੀ ਆਪ ਅਖਵਾਈਆ। ਆਪ ਆਪਣੀ ਪਾਵੇ ਸਾਰ, ਨਾ ਕੋਈ ਕਲਮਾ ਰਿਹਾ ਅਲਾਈਆ। ਨਾ ਕੋਈ ਤਬਕ ਦਏ ਹੁਲਾਰ, ਨਾ ਕੋਈ ਆਪਣਾ ਤੇਜ਼ ਚਲਾਈਆ। ਜਲਵਾ ਜਲਾਲ ਨਾ ਕੋਈ ਪਿਆਰ, ਹੱਕ ਹਕੂਕ ਨਾ ਕੋਈ ਰਖਾਈਆ। ਐਨਲਹੱਕ ਨਾ ਕੋਈ ਨਾਅਰ, ਮੁਕਾਮੇ ਹੱਕ ਨਾ ਕੋਈ ਪੁਜਾਈਆ। ਅਹਿਬਾਬ ਰਬਾਬ ਨਾ ਵਜਾਏ ਕੋਈ ਸਤਾਰ, ਆਬ ਹਯਾਤ ਨਾ ਕੋਈ ਪਿਆਈਆ। ਕਾਇਨਾਤ ਨਾ ਰਿਹਾ ਮਹੱਲ ਉਸਾਰ, ਨਬੀ ਰਸੂਲ ਨਾ ਕੋਈ ਵਖਾਈਆ। ਸ਼ਾਹ ਸੁਲਤਾਨ ਨਾ ਕੋਈ ਸਿਕਦਾਰ, ਨਾ ਕੋਈ ਹੁਕਮ ਚਲਾਈਆ। ਨਾ ਕੋਈ ਦਿਸੇ ਬੰਕ ਦਵਾਰ, ਦਰ ਦਰਵੇਸ਼ ਨਾ ਅਲਖ ਜਗਾਈਆ। ਨੂਰੋ ਨੂਰ ਨੂਰ ਹੋ ਉਜਿਆਰ, ਨੂਰੋ ਨੂਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੇ ਅੰਕ ਸਮਾਈਆ। ਨਿਰਗੁਣ ਰੰਗ ਹਰਿ ਰੰਗ ਰਾਤਾ, ਏਕਾ ਰੰਗ ਰੰਗਾਇਆ। ਵਰਨ ਬਰਨ ਨਾ ਕੋਈ ਦਰਸਾਇਆ , ਰੂਪ ਰੇਖ ਨਾ ਕੋਈ ਜਣਾਇਆ। ਨਾ ਕੋਈ ਮਾਤ ਨਾ ਕੋਈ ਬਾਲਕ ਗੋਦ ਉਠਾਇਆ ਭਾਈ ਭੈਣ ਨਾ ਕੋਈ ਨਾਤਾ, ਸਾਕ ਸੱਜਣ ਨਾ ਕੋਈ ਰਖਾਇਆ। ਨਾ ਕੋਈ ਸੁਣੇ ਸੁਣਾਏ ਗਾਥਾ, ਗਾਵਤ ਗੁਣ ਨਾ ਕੋਈ ਜਣਾਇਆ। ਨਾ ਕੋਈ ਪਵਣ ਨਾ ਕੋਈ ਰਾਥਾ, ਰਥ ਰਥਵਾਹੀ ਨਾ ਕੋਈ ਰਖਾਇਆ। ਨਾ ਕੋਈ ਮਸਤਕ ਨਾ ਕੋਈ ਮਾਥਾ, ਨਾ ਕੋਈ ਜੋਤ ਲਿਲਾਟ ਜਗਾਇਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਨਾ ਕੋਈ ਗਗਨ ਮੰਡਲ ਪ੍ਰਿਥਮੀ ਅਕਾਸ਼ਾ, ਅਪ ਤੇਜ਼ ਵਾਏ ਨਾ ਕੋਈ ਸੁਹਾਇਆ। ਮਨ ਮਤ ਬੁਧ ਨਾ ਕੋਈ ਪਰਕਾਸ਼ਾ, ਦੀਵਾ ਬੱਤੀ ਨਾ ਕੋਈ ਜਗਾਇਆ। ਨਾ ਕੋਈ ਰੋਣਾ ਨਾ ਕੋਈ ਹਾਸਾ, ਮੰਡਲ ਰਾਸ ਨਾ ਕੋਈ ਰਚਾਇਆ। ਨਾ ਕੋਈ ਵਸਿਆ ਆਸ ਪਾਸਾ, ਦੂਰ ਨੇੜ ਨਾ ਬੰਧਨ ਪਾਇਆ। ਨਾ ਕੋਈ ਥਾਲੀ ਨਾ ਕੋਈ ਕਾਸਾ, ਨਾ ਕੋਈ ਅਲਖ ਜਗਾਇਆ। ਨਾ ਕੋਈ ਮਦਿਰਾ ਨਾ ਕੋਈ ਮਾਸਾ, ਭੁਨ ਕਬਾਬ ਕੋਈ ਨਾ ਖਾਇਆ। ਨਾ ਕੋਈ ਮਹੱਲ ਅਟੱਲ ਰੱਖੇ ਵਾਸਾ, ਸੂਲਾਂ ਸੇਜ ਨਾ ਕੋਈ ਹੰਢਾਇਆ। ਇਕ ਅਕੱਲਾ ਪੁਰਖ ਅਬਿਨਾਸ਼ਾ, ਥਿਰ ਘਰ ਬੈਠਾ ਡੇਰਾ ਲਾਇਆ। ਜੁਗ ਜੁਗ ਖੇਲੇ ਖੇਲ ਤਮਾਸ਼ਾ, ਨਿਰਗੁਣ ਭੇਵ ਕਿਸੇ ਨਾ ਪਾਇਆ। ਆਪ ਆਪਣਾ ਹੋਏ ਦਾਸੀ ਦਾਸਾ, ਆਪ ਆਪਣੀ ਸੇਵ ਕਮਾਇਆ। ਆਪ ਆਪਣੀ ਕਰੇ ਪੂਰੀ ਆਸਾ, ਆਸਾ ਪੂਰਨ ਨਾਮ ਧਰਾਇਆ। ਆਪਣੇ ਘਰ ਕਰਿਆ ਵਾਸਾ, ਆਪ ਆਪਣਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਏਕਾ ਘਰ, ਏਕਾ ਦਰ ਰਿਹਾ ਵਖਾਇਆ। ਇਕ ਅਕੱਲਾ ਹਰਿ ਨਿਰੰਕਾਰ, ਅਕਲ ਕਲਾ ਅਖਵਾਈਆ। ਜੋਤੀ ਨੂਰ ਕਰ ਉਜਿਆਰ, ਨੂਰੋ ਨੂਰ ਸਮਾਈਆ। ਸਚ ਮਹੱਲੇ ਸਚ ਪਿਆਰ, ਘਰ ਸਾਚੇ ਬੈਠਾ ਬੇਪਰਵਾਹੀਆ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਨਾ ਰਾਈਆ। ਨਾ ਕੋਈ ਵੇਦ ਕਤੇਬ ਰਿਹਾ ਵਿਚਾਰ, ਨਾ ਕੋਈ ਰਿਹਾ ਮੁੱਖ ਖੁਲ੍ਹਾਈਆ । ਨਾ ਕੋਈ ਵਿਸ਼ਨੂੰ ਵੰਸੀ ਕਰੇ ਅਕਾਰ, ਨਾ ਕੋਈ ਦੂਸਰ ਸੇਜ ਹੰਢਾਈਆ। ਸਾਂਗੋ ਪਾਂਗ ਨਾ ਕੋਈ ਪਿਆਰ, ਆਲਸ ਨਿੰਦਰਾ ਨਾ ਕੋਈ ਵਖਾਈਆ। ਬਸਤਰ ਭੂਸ਼ਨ ਨਾ ਕੋਈ ਤਿਆਰ, ਲਾਲ ਰੰਗ ਨਾ ਕੋਈ ਚੜ੍ਹਾਈਆ। ਨਾ ਕੋਈ ਲਛਮੀ ਖ਼ਬਰਦਾਰ, ਚਰਨ ਦਵਾਰ ਨਾ ਸੋਭਾ ਪਾਈਆ। ਨਾ ਕੋਈ ਦਿਸੇ ਧੂੰਆਂਧਾਰ, ਧੁੰਧੂਕਾਰ ਰੰਗ ਸਮਾਈਆ। ਸ਼ਿਵ ਸ਼ੰਕਰ ਨਾ ਕੋਈ ਪਿਆਰ, ਜਟਾ ਜੂਟ ਨਾ ਕੋਈ ਵਖਾਈਆ। ਨਾ ਕੋਈ ਤ੍ਰਿਸੂਲ ਤਿਖੀ ਧਾਰ, ਨਾ ਕੁੰਡਲ ਰਿਹਾ ਪਾਈਆ। ਨਾ ਕੋਈ ਮੁਖੀ ਮਾਰੇ ਮਾਰ, ਮਮਤਾ ਭੁੱਖੀ ਨਾ ਕੋਈ ਤ੍ਰਿ੍ਰਸਾਈਆ। ਨਾ ਕੋਈ ਕੁੱਖੀ ਬਣਾਇਆ ਘਰ ਬਾਰ, ਮਾਤ ਗਰਭ ਨਾ ਕੋਈ ਵਡਿਆਈਆ। ਇਕ ਅਕੱਲਾ ਕਰ ਪਸਾਰ, ਘਰ ਬੈਠਾ ਬੇਪਰਵਾਹੀਆ। ਆਪ ਆਪਣਾ ਕਰ ਪਿਆਰ, ਆਪ ਆਪਣਾ ਮੇਲ ਮਿਲਾਈਆ। ਆਦਿ ਜੁਗਾਦੀ ਖੇਲ ਨਿਆਰ, ਜੁਗ ਜੁਗ ਵੱਡੀ ਵਡਿਆਈਆ। ਪੁਰਖ ਨਿਰੰਜਣ ਹੋ ਤਿਆਰ, ਆਪ ਆਪਣੀ ਰਚਨ ਰਚਾਈਆ। ਨਾ ਕੋਈ ਦੇਵਤ ਸੁਰ ਸੋਹੇ ਦਵਾਰ, ਨਾ ਕੋਈ ਮੰਗਲ ਗਾਈਆ। ਨਾ ਕੋਈ ਗਣ ਗੰਧਰਬ ਗਾਏ ਧੁਨਕਾਰ, ਮੰਗਲਾਚਾਰ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਬੈਠਾ ਹਰ ਘਟ ਥਾਈਂਆ। ਨਿਰਗੁਣ ਪੁਰਖ ਹਰਿ ਕਰਤਾਰਾ, ਏਕਾ ਧਾਰ ਚਲਾਈਆ। ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾਈਆ। ਆਪਣਾ ਸੁਹਾਏ ਆਪ ਦਵਾਰਾ, ਦਰ ਦਰਵਾਜ਼ੇ ਸੋਭਾ ਪਾਈਆ। ਨਾ ਕੋਈ ਦਿਸੇ ਚਾਰ ਦਿਵਾਰਾ, ਛੱਪਰ ਛੰਨ ਨਾ ਕੋਈ ਰਖਾਈਆ। ਨਾ ਕੋਈ ਲਾਏ ਇੱਟਾਂ ਗਾਰਾ, ਨਾ ਕੋਈ ਬਾਢੀ ਬਣਤ ਬਣਾਈਆ। ਦੀਵਾ ਬਾਤੀ ਨਾ ਕੋਈ ਉਜਿਆਰਾ, ਘਿਰਤ ਸਮਗਰੀ ਨਾ ਕੋਈ ਰਖਾਈਆ। ਨਿਰਗੁਣ ਜੋਤੀ ਕਰ ਉਜਿਆਰਾ, ਆਪ ਆਪਣਾ ਡਗਮਗਾਈਆ। ਰਵ ਸਸ ਨਾ ਕੋਈ ਸਤਾਰਾ, ਸੂਰਜ ਚੰਨ ਨਾ ਕੋਈ ਚੜ੍ਹਾਈਆ। ਅਨਹਦ ਤਾਲ ਨਾ ਕੋਈ ਤਲਵਾੜਾ, ਬਹੱਤਰ ਨਾੜ ਨਾ ਕੋਈ ਕੁੜਮਾਈਆ। ਪੰਚ ਵਿਕਾਰ ਨਾ ਪੰਚਮ ਧਾੜਾ, ਪੰਜ ਪੰਜੀ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਖੇਲ ਕਰ, ਆਪ ਆਪਣੀ ਖੇਲ ਖਿਲਾਈਆ। ਖੇਲੇ ਖੇਲ ਪੁਰਖ ਅਲੱਖ, ਲੇਖਾ ਲੇਖ ਨਾ ਜਾਣਿਆ। ਆਦਿ ਜੁਗਾਦਿ ਹੋ ਪਰਤੱਖ, ਖੇਲੇ ਖੇਲ ਦੋ ਜਹਾਨਿਆ। ਆਪ ਆਪਣਾ ਕਰ ਵੱਖ, ਆਪ ਆਪਣਾ ਅੰਗ ਕਟਾਨਿਆ। ਆਪ ਆਪਣਾ ਕਰੇ ਸੱਖ, ਆਪ ਆਪਣਾ ਘਰ ਭਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਨਿਰਗੁਣ ਖੇਲੇ ਖੇਲ ਮਹਾਨਿਆ। ਨਿਰਗੁਣ ਖੇਲ ਹਰਿ ਮਹਾਨ, ਆਦਿ ਪੁਰਖ ਵਡਿਆਈਆ। ਰੂਪ ਰੰਗ ਨਾ ਕੋਈ ਨਿਸ਼ਾਨ, ਨੇਤਰ ਨੈਣ ਨਾ ਕੋਈ ਵਖਾਈਆ। ਗਾਇਤਰੀ ਮੰਤਰ ਨਾ ਕੋਈ ਗਿਆਨ, ਇਸ਼ਟ ਦੇਵ ਨਾ ਕੋਈ ਮਨਾਈਆ। ਸਰ ਸਰੋਵਰ ਨਾ ਕੋਈ ਅਸਨਾਨ, ਤੀਰਥ ਤਟ ਨਾ ਕੋਈ ਨਹਾਈਆ। ਨਾ ਕੋਈ ਗੋਪੀ ਨਾ ਕੋਈ ਕਾਹਨ, ਮੰਡਲ ਰਾਸ ਨਾ ਕੋਈ ਰਚਾਈਆ। ਨਾ ਕੋਈ ਸੀਤਾ ਨਾ ਕੋਈ ਰਾਮ, ਨਾ ਕੋਈ ਲੰਕਾ ਗੜ੍ਹ ਤੁੜਾਈਆ। ਨਾ ਕੋਈ ਪਵਣ ਪਾਣੀ ਮਸਾਣ, ਅਗਨੀ ਤੱਤ ਨਾ ਕੋਈ ਜਣਾਈਆ। ਨਾ ਕੋਈ ਪੀਣ ਨਾ ਕੋਈ ਖਾਣ, ਨਾ ਕੋਈ ਤ੍ਰਿਸਨ ਹਲਕਾਈਆ। ਹੱਥ ਮੂੰਹ ਨੱਕ ਨਾ ਦਿਸੇ ਕਾਨ, ਗੁਦਾ ਲਿੰਗ ਨਾ ਕੋਈ ਜਣਾਈਆ। ਨਿਰਗੁਣ ਰੂਪ ਸ੍ਰੀ ਭਗਵਾਨ, ਅਕੱਲਾ ਇਕ ਬੈਠਾ ਬੇਪਰਵਾਹੀਆ। ਆਪ ਝੁਲਾਏ ਆਪਣਾ ਸਚ ਨਿਸ਼ਾਨ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਦੇਵੇ ਆਪਣਾ ਦਾਨ, ਆਪ ਆਪਣੀ ਝੋਲੀ ਅੱਗੇ ਡਾਹੀਆ। ਆਪਣਾ ਰੱਖੇ ਆਪੇ ਮਾਣ, ਮਾਣ ਨਿਮਾਣਾ ਆਪ ਹੋ ਜਾਈਆ। ਆਪੇ ਜਾਣੇ ਜਣਾਏ ਧੁਰ ਫ਼ਰਮਾਣ, ਧੁਰ ਦਾਤਾ ਬੇਪਰਵਾਹੀਆ। ਆਪੇ ਸੁੱਤਾ ਸੁੰਞ ਮਸਾਣ, ਆਪ ਆਪਣਾ ਜਲਵਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਹਰਿ ਹਰਿ ਮੀਤਾ, ਹਰਿ ਹਰਿ ਆਪ ਅਖਵਾਇੰਦਾ। ਹਰੀ ਹਰਿ ਠਾਂਡਾ ਸੀਤਾ, ਏਕ ਸਤਿ ਰਖਾਇੰਦਾ। ਆਪੇ ਜਾਣੇ ਆਪਣਾ ਕੀਤਾ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਨਾ ਕੋਈ ਹਸਤ ਨਾ ਕੋਈ ਕੀਟਾ, ਊਚ ਨੀਚ ਨਾ ਕੋਈ ਜਣਾਇੰਦਾ। ਨਾ ਕੋਈ ਮਿਠਾ ਨਾ ਕੋਈ ਕੌੜਾ ਰੀਠਾ, ਅੰਮ੍ਰਿਤ ਫਲ ਨਾ ਕੋਈ ਚਖਾਇੰਦਾ। ਨਾ ਕੋਈ ਤ੍ਰੈਗੁਣ ਮਾਇਆ ਪੀਸਣ ਪੀਸਾ, ਜੂਠ ਝੂਠ ਨਾ ਸੰਗ ਰਲਾਇੰਦਾ। ਇਕ ਅਕੱਲਾ ਬੈਠਾ ਹਰਿ ਅਨਡੀਠਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਇੰਦਾ। ਆਪਣੀ ਬਣਤ ਆਪ ਬਣਾ, ਆਪਣੀ ਕਲ ਹਰਿ ਧਾਰਿਆ। ਆਪਣੀ ਸੇਜ ਆਪ ਹੰਢਾ, ਆਪ ਆਪਣਾ ਮੇਲ ਮਿਲਾਇਆ। ਆਪਣੀ ਨਾਰੀ ਆਪ ਅਖਵਾ, ਆਪ ਆਪਣਾ ਕੰਤ ਮਨਾ ਰਿਹਾ। ਆਪ ਆਪਣੇ ਵਿਚ ਆਪ ਟਿੱਕਾ, ਆਪ ਆਪਣਾ ਵੇਖ ਵਖਾ ਰਿਹਾ। ਬ੍ਰਹਿਮੰਡ ਖੰਡ ਰਚਨ ਰਚਾ, ਲੋਆਂ ਪੁਰੀਆਂ ਵੇਖ ਵਖਾ ਰਿਹਾ। ਬ੍ਰਹਮਾ ਵੇਤਾ ਲਏ ਉਪਾ, ਕਵਲ ਨਾਭੀ ਫੁੱਲ ਖਿਲਾ ਲਿਆ। ਅੰਮ੍ਰਿਤ ਜਾਮ ਲਏ ਪਿਲਾ, ਨਿਝਰ ਧਾਰ ਮੁਖ ਚੁਆ ਲਿਆ। ਸ਼ਬਦ ਜਣਾਈ ਦਏ ਜਣਾ, ਦੂਈ ਦਵੈਤੀ ਪੜਦਾ ਲਾਹ ਲਿਆ। ਏਕਾ ਬ੍ਰਹਮ ਦਏ ਵਖਾ, ਪਾਰਬ੍ਰਹਮ ਅੰਗ ਕਟਾ ਲਿਆ। ਨਿਰਗੁਣ ਸਰਗੁਣ ਜੋਤ ਜਗਾ, ਜਾਗਰਤ ਦਿਸ਼ਾ ਬਣਾ ਰਿਹਾ। ਆਪ ਆਪਣਾ ਭੇਵ ਖੁਲ੍ਹਾ, ਆਪਣਾ ਮਾਰਗ ਆਪੇ ਲਾ ਰਿਹਾ। ਲੱਖ ਚੁਰਾਸੀ ਬਣਤ ਬਣਾ, ਪੰਜ ਤੱਤ ਡੇਰਾ ਢਾਹ ਰਿਹਾ। ਆਪਣੀ ਕਥਾ ਆਪੇ ਸੁਣਾ, ਆਪੇ ਮੁਖ ਸਲਾ ਲਿਆ। ਆਪਣੇ ਰਥ ਆਪ ਚੜ੍ਹਾ, ਦਹਿ ਦਿਸ਼ਾ ਆਪ ਫਿਰਾ ਲਿਆ। ਸਾਚਾ ਸੰਗ ਆਪ ਨਿਭਾ, ਸਾਚੇ ਰਾਹੇ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾ ਲਿਆ। ਰਚਨ ਰਚਾਈ ਹਰਿ ਕਰਤਾਰ, ਲੱਖ ਚੁਰਾਸੀ ਬਣਤ ਬਣਾਈਆ। ਆਪ ਉਪਾਏ ਆਪ ਖਪਾਏ ਆਪ ਆਪਣੀ ਬੰਨੇ ਧਾਰ, ਆਪੇ ਦੇਵੇ ਰਿਜ਼ਕ ਸਬਾਈਆ। ਨਿਰਗੁਣ ਨੂਰ ਕਰ ਉਜਿਆਰ, ਜੋਤੀ ਜੋਤ ਕਰੇ ਰੁਸ਼ਨਾਈਆ। ਨਿਰਗੁਣ ਤੇਰਾ ਸਚ ਪਿਆਰ, ਸਾਚੀ ਕਲ ਵਰਤਾਈਆ। ਵੰਡੇ ਵੰਡ ਅਪਰ ਅਪਾਰ, ਵੰਡਣਹਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਈਆ। ਵੰਡੀ ਵੰਡ ਪੁਰਖ ਅਕਾਲ, ਜਿਨ ਇਹ ਖੇਲ ਖਿਲਾਇਆ। ਜੁਗ ਜੁਗ ਚਲੀ ਅਵੱਲੜੀ ਚਾਲ, ਭੇਵ ਕਿਸੇ ਨਾ ਪਾਇਆ। ਸ਼ਬਦ ਸੁੱਤ ਕਰ ਦਲਾਲ, ਲੋਕਮਾਤ ਵੇਖ ਵਖਾਇਆ। ਨਾਲ ਰਖਾਇਆ ਕਾਲ ਮਹਾਂਕਾਲ, ਕਾਲ ਨਗਾਰਾ ਇਕ ਵਜਾਇਆ। ਆਪੇ ਹੋਇਆ ਦੀਨ ਦਿਆਲ, ਦਇਆ ਨਿਧ ਨਾਮ ਧਰਾਇਆ। ਸੰਤ ਸੁਹੇਲੇ ਲਏ ਭਾਲ, ਆਪ ਆਪਣਾ ਨਾਮ ਜਪਾਇਆ। ਆਪਣੀ ਗੋਦ ਉਠਾਏ ਬਾਲ, ਬਾਲ ਨਿਧਾਨਾ ਗਲੇ ਲਗਾਇਆ। ਵੇਖੇ ਪਰਖੇ ਅਨਮੁਲੜੇ ਲਾਲ, ਕਰਤਾ ਕੀਮਤ ਆਪ ਗਣਾਇਆ। ਤੋੜਣਹਾਰਾ ਜਗਤ ਜੰਜਾਲ, ਜੁਗ ਆਪਣਾ ਵੇਸ ਵਟਾਇਆ। ਭਾਗ ਲਗਾਏ ਮਾਟੀ ਖਾਲ, ਆਪ ਆਪਣੀ ਬੂਝ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨਹਾਰ ਹਰਿ ਸਮਰਥ, ਜੁਗ ਜੁਗ ਮਹਿਮਾ ਅਕਥਨਾ ਅਕੱਥ, ਰਸਨਾ ਕਥ ਨਾ ਸਕੇ ਰਾਇਆ। ਹਰਿ ਕਾ ਭੇਵ ਸਦਾ ਅਕੱਥ, ਭੇਵ ਕੋਈ ਨਾ ਪਾਨਿਆ। ਦਾਤਾ ਦਾਨੀ ਹਰਿ ਸਮਰਥ, ਖੇਲੇ ਖੇਲ ਦੋ ਜਹਾਨਿਆ। ਆਦਿ ਜੁਗਾਦਿ ਚਲਾਏ ਰਥ, ਰਥ ਰਥਵਾਹੀ ਸ੍ਰੀ ਭਗਵਾਨਿਆ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਭਵਾਨਿਆ। ਹਰਿ ਭਗਤਨ ਮੇਲਾ ਦਰ ਘਰ ਸਾਚੇ ਕਰ ਅਕੱਠ, ਦੇਵੇ ਨਾਮ ਸੱਚਾ ਧਨ ਮਾਲਿਆ। ਆਪੇ ਦੇਵੇ ਧੀਰਜ ਹਠ, ਸਤਿ ਸੰਤੋਖ ਬ੍ਰਹਮ ਗਿਆਨਿਆ। ਦਰਸ ਦਿਖਾਏ ਨੱਠ ਨੱਠ, ਭੇਖਾਧਾਰੀ ਭੇਖ ਵਟਾਨਿਆ। ਨਾ ਕੋਈ ਗੁਰ ਦਰ ਮੰਦਰ ਮਸਜਿਦ ਮੱਠ, ਸ਼ਿਵਦਵਾਲਾ ਨਾ ਕੋਈ ਉਪਾਨਿਆ। ਨਾ ਕੋਈ ਤੀਰਥ ਅਠ ਸਠ, ਸਰ ਸਰੋਵਰ ਨਾ ਕੋਈ ਬਣਾਨਿਆ। ਵਸਣਹਾਰਾ ਘਟ ਘਟ, ਸ਼ਾਹੋ ਭੂਪ ਪੁਰਖ ਸੁਲਤਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਖਣਹਾਰਾ ਘਰ, ਘਰ ਸਾਚਾ ਖੇਲ ਖਿਲਾਨਿਆ। ਜੁਗ ਕਰਤਾ ਹਰਿ ਨਿਰੰਕਾਰ, ਨਿਰਗੁਣ ਨਾਉਂ ਧਰਾਇਆ।

ਸਤਿਜੁਗ ਸਾਚੇ ਕਰ ਪਿਆਰ, ਆਪ ਆਪਣਾ ਵੇਸ ਵਟਾਇਆ। ਇਕ ਅਕੱਲਾ ਖੇਲ ਅਪਾਰ, ਦੂਈ ਕੁਦਰਤ ਮੇਲ ਮਿਲਾਇਆ। ਤੀਜੇ ਨੇਤਰ ਹੋ ਉਜਿਆਰ, ਆਪਣੀ ਬੂਝ ਬੁਝਾਇਆ। ਚੌਥੇ ਪਦ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਲਾਇਆ। ਪੰਚਮ ਮੇਲਾ ਮੀਤ ਮੁਰਾਰ, ਪੰਚਮ ਦਰ ਸੁਹਾਇਆ। ਛੇਵਾਂ ਛੱਪਰ ਛੰਨ ਨਾ ਕੋਈ ਸਹਾਰ, ਘਰ ਸ਼ਬਦੀ ਜੋਤ ਜਗਾਇਆ। ਸੱਤਵਾਂ ਸਤਿ ਸਤਿ ਕਰ ਪਸਾਰ, ਸਤਿ ਸਤਿ ਸਮਾਇਆ। ਅਠ ਤੱਤ ਨਾਤਾ ਤੁੱਟਾ ਯਾਰ, ਦਰ ਸਾਚਾ ਇਕ ਸੁਹਾਇਆ। ਨੌ ਦਰ ਕੀਤੇ ਬੰਦ ਕਿਵਾੜ, ਆਪ ਆਪਣੀ ਦਇਆ ਕਮਾਇਆ। ਦਸਮ ਦਵਾਰੀ ਦੇਵੇ ਵਾੜ, ਪਹਿਲੇ ਪੌੜੇ ਆਪ ਚੜ੍ਹਾਇਆ। ਦਰਸ ਦਿਖਾਏ ਆਪ ਕਰਤਾਰ, ਨਿਰਗੁਣ ਨੂਰ ਕਰ ਰੁਸ਼ਨਾਇਆ। ਸੰਤ ਸੁਹੇਲੇ ਇਕ ਪਿਆਰ, ਆਪਣੀ ਗੋਦ ਬਿਠਾਇਆ। ਦਸਮ ਦਵਾਰੀ ਹੋਵੇ ਬਾਹਰ, ਸੁਨ ਅਗੰਮੀ ਡੇਰਾ ਲਾਇਆ। ਸੁਨ ਅਗੰਮੀ ਤੇਰੀ ਧਾਰ, ਸਾਚੇ ਸੰਤਾਂ ਸੰਗ ਨਿਭਾਇਆ। ਸਤਿਗੁਰ ਰੂਪ ਆਪ ਕਰਤਾਰ, ਸਾਚੇ ਰਾਹੇ ਲਏ ਪਾਇਆ। ਸੋ ਪੁਰਖ ਨਿਰੰਜਣ ਕਰ ਵਿਚਾਰ, ਹੰ ਬ੍ਰਹਮ ਇਕ ਰਘੁਰਾਇਆ। ਸਚਖੰਡ ਦਵਾਰਾ ਸੁਹਾਏ ਆਪ ਕਰਤਾਰ, ਬੈਠਾ ਆਸਣ ਲਾਇਆ। ਅਲਖ ਅਗੋਚਰ ਭੇਵ ਨਿਆਰ, ਲੇਖਾ ਲਿਖਤ ਵਿਚ ਨਾ ਆਇਆ। ਅਗੰਮ ਅਗੰਮੜਾ ਕਰੇ ਆਪਣੀ ਕਾਰ, ਸਤਿ ਪੁਰਖ ਨਿਰੰਜਣ ਮੇਲ ਮਿਲਾਇਆ। ਸਤਿਜੁਗ ਤੇਰਾ ਸਚ ਪਿਆਰ, ਹਰਿ ਸਾਚਾ ਪੂਰ ਕਰਾਇਆ। ਤ੍ਰੇਤਾ ਤੇਰਾ ਨਾਮ ਜੈਕਾਰ, ਰਾਰਾ ਰਾਮ ਧਿਆਇਆ। ਏਕਾ ਦੂਜਾ ਭੌ ਨਿਵਾਰ, ਦਰ ਤੀਜਾ ਵੇਖ ਵਖਾਇਆ। ਚੌਥੇ ਸੋਹੇ ਬੰਕ ਦਵਾਰ, ਘਰ ਘਰ ਮੰਗਲ ਗਾਇਆ। ਧੁਨ ਅਨਾਦੀ ਅਪਰ ਅਪਾਰ, ਸ਼ਬਦ ਬ੍ਰਹਿਮਾਦੀ ਆਪ ਵਜਾਇਆ। ਆਦਿ ਜੁਗਾਦੀ ਸਾਚੀ ਕਾਰ, ਕਰਤਾ ਪੁਰਖ ਆਪ ਕਮਾਇਆ। ਤ੍ਰੀਆ ਤ੍ਰੇਤਾ ਉਤਰਿਆ ਪਾਰ, ਤ੍ਰੈਗੁਣ ਮੂਲ ਚੁਕਾਇਆ। ਦੁਆਪਰ ਸਾਜਣ ਵੇਖ ਵਿਚਾਰ, ਸਾਚਾ ਬੰਕ ਸੁਹਾਇਆ। ਵੇਦ ਵਿਆਸਾ ਨਿਰਾਕਾਰ, ਏਕਾ ਇਸ਼ਟ ਮਨਾਇਆ। ਨਾਰਦ ਮੁਨ ਪਾਵੇ ਸਾਰ, ਬ੍ਰਹਮਾ ਸਲੋਕ ਜਣਾਇਆ। ਬਾਰਾਂ ਅੱਖਰ ਏਕਾ ਧਾਰ, ਸਗਲਾ ਸੰਗ ਨਿਭਾਇਆ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰ, ਗੀਤਾ ਗਿਆਨ ਦ੍ਰਿੜਾਇਆ। ਗਰੀਬ ਨਿਮਾਣੇ ਪਾਵੇ ਸਾਰ, ਰਾਜ ਰਾਜਾਨਾ ਮੇਟ ਮਿਟਾਇਆ। ਸ਼ਬਦ ਨਿਸ਼ਾਨਾ ਤੀਰ ਨਿਆਰ, ਤੀਰ ਨਿਸ਼ਾਨਾ ਇਕ ਚਲਾਇਆ। ਰਥ ਰਥਵਾਹੀ ਵਿਚ ਸੰਸਾਰ, ਸਗਲਾ ਰਥ ਚਲਾਇਆ। ਸ੍ਰਿਸ਼ਟ ਸਬਾਈ ਵੇਖ ਕਰੇ ਖੁਵਾਰ, ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸੇ ਸਚ ਮਹੱਲਾ ਘਰ ਸਾਚਾ ਇਕ ਵਸਾਇਆ। ਸਚ ਮਹੱਲਾ ਹਰਿ ਹਰਿ ਖੇਲ, ਹਰਿ ਹਰਿ ਬਣਤ ਬਣਾਈਆ। ਆਦਿ ਨਿਰੰਜਣ ਚਾੜ੍ਹੇ ਤੇਲ, ਜੋਤ ਨਿਰੰਜਣ ਖੁਸ਼ੀ ਮਨਾਈਆ। ਪੁਰਖ ਅਗੰਮਾ ਸੱਜਣ ਸੁਹੇਲ, ਘਰ ਬੈਠਾ ਬੇਪਰਵਾਹੀਆ। ਆਪੇ ਗੁਰੂ ਗੁਰੂ ਗੁਰ ਚੇਲ, ਗੁਰੂ ਰੂਪ ਸਮਾਈਆ। ਆਪੇ ਵਸਿਆ ਰੰਗ ਨਵੇਲ, ਧਾਮ ਅਵੱਲੜਾ ਇਕ ਵਖਾਈਆ। ਅਚਰਜ ਖੇਲ ਪਾਰਬ੍ਰਹਮ ਕਲ ਖੇਲ, ਭੇਵ ਅਭੇਦਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਆਪਣਾ ਦਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਆਪਣਾ ਨਾਮ ਧਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਕਰਨੀ ਆਪੇ ਕਰ, ਆਪੇ ਵੇਖ ਵਖਾਈਆ। ਆਪ ਸੁਹਾਏ ਸਾਚਾ ਦਰ, ਜਿਸ ਦਰ ਡੇਰਾ ਲਾਈਆ। ਨਿਰਗੁਣ ਜੋਤੀ ਵੇਸ ਕਰ, ਸਰਗੁਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖਣਹਾਰਾ ਘਰ, ਘਰ ਸੁਹੰਜਣਾ ਇਕ ਸੁਹਾਈਆ। ਘਰ ਸੁਹੰਜਣਾ ਪੁਰਖ ਅਕਾਲ, ਆਪਣਾ ਆਪ ਉਪਾਇਆ। ਆਪਣੀ ਖੇਲ ਆਪੇ ਜਾਣ, ਵੇਦ ਕਤੇਬ ਕਿਸੇ ਭੇਵ ਨਾ ਪਾਇਆ। ਲੱਖ ਚੁਰਾਸੀ ਬਣ ਦਲਾਲ, ਆਪ ਆਪਣਾ ਮਤਾ ਪਕਾਇਆ। ਆਪੇ ਜਾਣੇ ਜਲਵਾ ਜਲਾਲ, ਨੂਰੋ ਨੂਰ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਵੰਡ ਵੰਡਾਇਆ। ਈਸਾ ਮੂਸਾ ਵੰਡੀ ਵੰਡ, ਵੰਡਣਹਾਰ ਕਰਤਾਰਾ। ਖੇਲੇ ਖੇਲ ਵਿਚ ਬ੍ਰਹਿਮੰਡ, ਜੇਰਜ ਅੰਡ ਕਰ ਪਸਾਰਾ। ਆਪੇ ਜਾਣੇ ਭੇਖ ਪਖੰਡ, ਆਪੇ ਤੋੜ । ਆਪੇ ਨਾਰ ਦੁਹਾਗਣ ਰੰਡ, ਆਪੇ ਮੇਲਾ ਕੰਤ ਭਤਾਰਾ। ਆਪੇ ਸੁੱਤਾ ਦੇ ਕਰ ਕੰਡ, ਆਪੇ ਗੁਪਤ ਆਪੇ ਜਾਹਰਾ। ਆਪੇ ਹੋਏ ਤੇਜ਼ ਚੰਡ ਪਰਚੰਡ, ਆਪੇ ਨਾਮ ਖੰਡਾ ਦੋ ਧਾਰਾ। ਆਪੇ ਵੱਢਣਹਾਰਾ ਕੰਡ, ਆਪੇ ਦੇਵੇ ਸ਼ਬਦ ਹੁਲਾਰਾ। ਆਪੇ ਪਾਵਣਹਾਰਾ ਠੰਡ, ਆਪੇ ਅਗਨੀ ਲਾਏ ਅੰਗਿਆਰਾ। ਆਪੇ ਵਸਣਹਾਰਾ ਜੇਰਜ ਅੰਡ, ਆਪੇ ਉਤਭੁਜ ਸੇਤਜ ਕਰੇ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਆਪ ਨਿਭਾਏ ਸਾਚਾ ਸੰਗ, ਮੁਹੰਮਦ ਚਾਰ ਯਾਰਾ। ਚਾਰ ਯਾਰੀ ਕਰ ਤਿਆਰ, ਹਰਿ ਹਰਿ ਮਤਾ ਪਕਾਇਆ। ਆਪ ਆਪਣਾ ਕਰ ਉਜਿਆਰ, ਆਪ ਆਪਣਾ ਨਾਉਂ ਧਰਾਇਆ। ਆਪ ਆਪਣਾ ਘਾੜਨ ਘੜ, ਆਪ ਆਪਣਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਅਲਫੀ ਆਪ ਰੰਗਾਇਆ। ਆਪਣੀ ਅਲਫੀ ਆਪੇ ਰੰਗ, ਆਪਣੇ ਤਨ ਸਜਾਈਆ। ਆਪ ਆਪਣਾ ਸ਼ਾਹ ਮਲੰਘ, ਦਰ ਦਰ ਘਰ ਘਰ ਫੇਰੀ ਪਾਈਆ। ਆਪਣੀ ਮੰਗੀ ਆਪੇ ਮੰਗ, ਆਪਣੀ ਝੋਲੀ ਅੱਗੇ ਡਾਹੀਆ। ਕਰੇ ਖੇਲ ਵਿਚ ਬ੍ਰਹਿਮੰਡ, ਵਰਭੰਡੀ ਨਾਉਂ ਧਰਾਈਆ। ਆਪੇ ਜੂਠ ਝੂਠ ਮਿਟਾਏ ਭੇਖ ਪਖੰਡ, ਆਪੇ ਸਗਲਾ ਸੰਗ ਰਖਾਈਆ। ਆਪੇ ਕਰਨਹਾਰਾ ਖੰਡ ਖੰਡ, ਹਰਿ ਬੈਠਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨੂਰ ਕਰੇ ਰੁਸ਼ਨਾਈਆ। ਨੂਰੋ ਨੂਰ ਹਰਿ ਕਰਤਾਰ, ਏਕਾ ਏਕ ਅਖਵਾਇਆ। ਪੰਜ ਤੱਤ ਕਰ ਪਿਆਰ, ਨਿਰਗੁਣ ਖੇਲ ਖਿਲਾਇਆ। ਨਾਨਕ ਮੀਤ ਹਰਿ ਗਿਰਧਾਰ, ਘਰ ਸਾਚਾ ਵੇਖ ਵਖਾਇਆ। ਆਪ ਸੁਹਾਏ ਥਿਰ ਘਰ ਦਵਾਰ, ਉਚ ਮੁਨਾਰ ਆਪ ਸੁਹਾਇਆ। ਆਸਣ ਲਾਇਆ ਗੁਰ ਗੋਬਿੰਦ ਮੀਤ ਮੁਰਾਰ, ਆਪੇ ਵੇਖ ਵਖਾਇਆ। ਸ਼ਬਦ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਇਆ। ਵੇਦ ਪੁਰਾਨ ਸ਼ਾਸਤਰ ਸਿਮਰਤ ਨਾ ਪਾਇਣ ਸਾਰ, ਅੰਜੀਲ ਕੁਰਾਨ ਨਾ ਲੇਖ ਲਿਖਾਇਆ। ਸ਼ਬਦ ਸ਼ਬਦੀ ਸ਼ਬਦ ਜੈਕਾਰ, ਏਕਾ ਨਾਅਰਾ ਲਾਇਆ। ਏਕਾ ਪੁਰਖ ਅਕਾਲ ਕਰ ਪਿਆਰ, ਏਕਾ ਇਸ਼ਟ ਵਖਾਇਆ। ਏਕਾ ਏਕ ਬਣ ਲਿਖਾਰ, ਏਕਾ ਭੇਵ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਵੇਸ ਹਰਿ ਕਰਨੇਹਾਰਾ, ਆਦਿ ਪੁਰਖ ਅਖਵਾਇੰਦਾ। ਖੇਲੇ ਖੇਲ ਵਿਚ ਸੰਸਾਰਾ, ਖੇਲਣਹਾਰਾ ਦਿਸ ਨਾ ਆਇੰਦਾ। ਜੋਤੀ ਨੂਰ ਹੋ ਉਜਿਆਰਾ, ਨੂਰੋ ਨੂਰ ਸਮਾਇੰਦਾ। ਆਪ ਆਪਣੀ ਬੰਨ੍ਹੇ ਧਾਰਾ, ਆਪ ਆਪਣੀ ਰਚਨ ਰਚਾਇੰਦਾ। ਪੰਜ ਤੱਤ ਕਰ ਪਿਆਰਾ, ਰਕਤ ਬੂੰਦ ਸਮਾਇੰਦਾ। ਆਪੇ ਅੰਦਰ ਆਪੇ ਬਾਹਰਾ, ਦਸ ਦਸ ਮਾਸ ਲੇਖ ਲਿਖਾਇੰਦਾ। ਪਿਤਾ ਪੂਤ ਕਰ ਪਿਆਰਾ, ਮਾਤਾ ਗੋਦ ਸੁਹਾਇੰਦਾ। ਆਪੇ ਹੋਏ ਸੁੱਤ ਦੁਲਾਰਾ, ਜੀਅ ਜਗਤ ਆਪ ਅਖਵਾਇੰਦਾ। ਏਕਾ ਏਕ ਵਿਚਾਰਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਆਤਮ ਬ੍ਰਹਮ ਪਾਰ ਕਿਨਾਰਾ, ਪਾਰਬ੍ਰਹਮ ਪ੍ਰਭ ਆਪਣਾ ਆਪ ਪਰਗਟਾਇੰਦਾ। ਸ਼ਬਦ ਸ਼ਬਦੀ ਸ਼ਬਦ ਕਟਾਰਾ, ਸਾਚੇ ਦਰ ਵਖਾਇੰਦਾ। ਅੰਮ੍ਰਿਤ ਜਲ ਠੰਡਾ ਠਾਰਾ, ਏਕਾ ਮੁੱਖ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜਗਤ ਹਰਿ ਹਰਿ ਵੇਸ ਵਟਾ, ਆਪਣੀ ਬਣਤ ਬਣਾਇੰਦਾ। ਆਪ ਆਪਣੀ ਰਚਨ ਰਚਾ, ਆਪ ਆਪਣਾ ਨਾਉਂ ਧਰਾਇੰਦਾ। ਆਪ ਆਪਣਾ ਲੇਖਾ ਆਪ ਲਿਖਾ, ਆਪੇ ਗਣਤ ਗਣਾਇੰਦਾ। ਆਪਣੀ ਮੇਖ ਆਪ ਲਗਾ, ਆਪੇ ਵੇਖ ਵਖਾਇੰਦਾ। ਦੋ ਜਹਾਨਾਂ ਫੇਰੀ ਪਾ, ਨੌ ਖੰਡ ਆਪ ਜਗਾਇੰਦਾ। ਸੱਤਾਂ ਦੀਪਾਂ ਆਪ ਜਗਾ, ਏਕਾ ਨਾਅਰਾ ਲਾਇੰਦਾ। ਪੁਰੀਆਂ ਲੋਆਂ ਦਏ ਹਿਲਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਸੋਇਆ ਕੋਈ ਰਹਿਣ ਨਾ ਪਾਇੰਦਾ। ਲੱਖ ਚੁਰਾਸੀ ਬੇਪਰਵਾਹ, ਏਕਾ ਧੱਕਾ ਲਾਇੰਦਾ। ਹਰਿਜਨ ਸਾਚੇ ਮੇਲ ਮਿਲਾ, ਆਪਣੀ ਬੂਝ ਬੁਝਾਇੰਦਾ। ਕਵਲ ਨੈਣ ਦਰਸ ਦਿਖਾ, ਨੇਤਰ ਲੋਚਣ ਨੈਣ ਇਕ ਖੁਲ੍ਹਾਇੰਦਾ। ਸਾਚਾ ਸਈਆ ਰੂਪ ਵਟਾ, ਨਾਮ ਨੱਯਾ ਆਪ ਚੜ੍ਹਾਇੰਦਾ। ਭੈਣਾ ਭਈਆ ਨਾਤਾ ਦਏ ਤੁੜਾ, ਏਕਾ ਦਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਮੁਖ ਵਖਾਇੰਦਾ। ਵਰਤੇ ਕਲ ਹਰਿ ਕਰਤਾਰ, ਕਰਤਾ ਪੁਰਖ ਵਡ ਵਡਿਆਈਆ। ਸਗਲ ਸਮਗਰੀ ਕਰ ਤਿਆਰ, ਆਪਣੀ ਖੇਲ ਖਿਲਾਈਆ। ਜੋਤ ਉਜਗਰੀ ਇਕ ਉਜਿਆਰ, ਨੂਰੋ ਨੂਰ ਡਗਮਗਾਈਆ। ਸਚ ਸੌਦਾਗਰੀ ਵਣਜ ਵਾਪਾਰ, ਲੱਖ ਚੁਰਾਸੀ ਆਪ ਕਰਾਈਆ। ਲੱਖ ਚੁਰਾਸੀ ਵਣਜ ਵਾਪਾਰ, ਏਕਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਖ ਵਖਾਈਆ। ਪੰਜ ਤੱਤ ਕਰ ਪਰਧਾਨ, ਹਰਿ ਸਾਚੇ ਨਾਉਂ ਰਖਾਇਆ। ਅੰਤਮ ਮੇਟ ਜਗਤ ਨਿਸ਼ਾਨ, ਖ਼ਾਕੀ ਖ਼ਾਕ ਸਮਾਇਆ। ਸਾਚੇ ਘਰ ਸਾਚੇ ਦਰ ਸਾਚੇ ਹਰਿ ਬੱਧਾ ਗਾਨਾ, ਸਾਚਾ ਸਗਨ ਮਨਾਇਆ। ਪੁਰਖ ਅਕਾਲ ਗਾਏ ਤਰਾਨਾ, ਆਦਿ ਸ਼ਕਤ ਸੀਸ ਝੁਕਾਇਆ। ਪਾਰਬ੍ਰਹਮ ਹੋਇਆ ਦਰ ਦਰਬਾਨਾ, ਆਪ ਆਪਣਾ ਦਰ ਸੁਹਾਇਆ। ਅਜੂਨੀ ਰਹਿਤ ਹਰਿ ਮਿਹਰਵਾਨਾ, ਏਕਾ ਏਕ ਏਕ ਵਡਿਆਇਆ। ਆਪੇ ਮਰਦ ਮਰਦ ਮਰਦਾਨਾ, ਆਪ ਆਪਣਾ ਖੇਲ ਖਿਲਾਇਆ। ਆਪੇ ਸ਼ਾਹੋ ਭੂਪ ਸੁਲਤਾਨਾ, ਰਾਓ ਰੰਕ ਆਪ ਹੋ ਜਾਇਆ। ਆਪੇ ਦੇਵਣਹਾਰਾ ਧੁਰ ਫ਼ਰਮਾਣਾ, ਆਪ ਆਪਣਾ ਹੁਕਮ ਚਲਾਇਆ। ਆਪੇ ਬਿਰਧ ਬਾਲ ਜਵਾਨਾ, ਆਦਿ ਅੰਤ ਰੂਪ ਵਟਾਇਆ। ਆਪੇ ਧੁਨ ਸੁਨ ਮੁਨ ਤਰਾਨਾ, ਅਨਡਿਠ ਧਾਮ ਇਕ ਸੁਹਾਇਆ। ਆਪੇ ਗੁਣ ਅਵਗੁਣ ਕਰ ਪਛਾਨਾ, ਨਿਰਗੁਣ ਸਰਗੁਣ ਵੇਖ ਵਖਾਇਆ। ਸੰਤ ਸੁਹੇਲੇ ਜੁਗ ਜੁਗ ਜਨ ਦੇਵੇ ਨਾਮ ਨਿਧਾਨਾ, ਕਾਇਆ ਮੰਦਰ ਦਏ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇਆ। ਵੇਸ ਵਟਾਏ ਪੁਰਖ ਅਕਾਲਾ, ਪਰਮ ਪੁਰਖ ਸੁਲਤਾਨਿਆ। ਆਪ ਸੁਹਾਏ ਸੱਚੀ ਧਰਮਸਾਲਾ, ਦਰ ਮੰਦਰ ਇਕ ਪਛਾਨਿਆ। ਵੇਖਣਹਾਰਾ ਅਗਨੀ ਜੋਤ ਜਵਾਲਾ, ਚਾਰੋਂ ਕੁੰਟ ਹੋਏ ਪਰਧਾਨਿਆ। ਲੱਖ ਚੁਰਾਸੀ ਦੀਪਕ ਬਾਲਾ, ਆਪੇ ਹੋਏ ਅੰਧ ਅੰਧਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਕਰੇ ਆਪ ਪਛਾਨਿਆ। ਆਪਣੀ ਕਰੇ ਆਪ ਪਛਾਣ, ਹਰਿ ਸਾਚੇ ਹੱਥ ਵਡ ਵਡਿਆਈਆ। ਸ਼ਾਸਤਰ ਸਿਮਰਤ ਸਾਰੇ ਗਾਨ, ਅੰਜੀਲ, ਕੁਰਾਨ ਦਏ ਵਧਾਈਆ। ਖਾਣੀ ਬਾਣੀ ਹੋ ਪਰਧਾਨ, ਏਕਾ ਰਾਹ ਤਕਾਈਆ। ਸ਼ਾਹੋ ਭੂਪ ਵਡ ਸੁਲਤਾਨ, ਵਡ ਦਾਤਾ ਬੇਪਰਵਾਹੀਆ। ਗਿਆਨ ਧਿਆਨ ਨਾ ਸਕੇ ਜਾਣ, ਜੋਗ ਅਭਿਆਸ ਨਾ ਵਡ ਵਡਿਆਈਆ। ਰਿਖੀ ਮੁਨੀ ਜਪੀ ਤਪੀ ਹਠੀ ਸਤੀ ਰਾਹ ਤਕਾਨ, ਦਿਵਸ ਰੈਣ ਧੂਣੀਆਂ ਤਾਈਆ। ਸਨਿਆਸੀ ਵੈਰਾਗੀ ਤਿਆਗੀ ਸਾਰੇ ਗਾਣ, ਵਡਿਆਈ ਕੋਈ ਨਾ ਪਾਈਆ। ਕਾਗੀ ਹੰਸ ਸਰਬ ਕੁਰਲਾਨ, ਮਾਣਕ ਮੋਤੀ ਚੋਗ ਨਾ ਕੋਈ ਚੁਗਾਈਆ। ਕਾਇਆ ਦਾਗੀ ਸਰਬ ਸ਼ਰਮਾਣ, ਨੇਤਰ ਨੈਣ ਨਾ ਕੋਈ ਉਠਾਈਆ। ਮਦਿਰਾ ਮਾਸ ਪੀਣ ਖਾਣ, ਦਰ ਦਵਾਰ ਦਿਸ ਨਾ ਆਈਆ। ਰਾਮ ਕ੍ਰਿਸ਼ਨ ਨਾ ਕਰੇ ਪਰਵਾਨ, ਸਿਗਰਟ ਪਾਨ ਜੋ ਮੁਖ ਰਖਾਈਆ। ਸੰਗ ਮੁਹੰਮਦ ਨਾ ਕੋਈ ਮਿਲਾਨ, ਜੂਠ ਝੂਠ ਕਰੀ ਕੁੜਮਾਈਆ। ਸ਼ਰਅ ਸ਼ਰੀਅਤ ਹੋਈ ਨਿਧਾਨ, ਕਲਮਾ ਅਮਾਮ ਨਾ ਕੋਈ ਸਿਖਾਈਆ। ਸਚ ਮੁਹੰਮਦ ਨਾ ਮਿਲਿਆ ਨਿਗਹਬਾਨ, ਕਾਇਆ ਕਾਅਬਾ ਨਾ ਕੋਈ ਵਖਾਈਆ। ਨਿਉਂ ਨਿਉਂ ਸੀਸ ਸਰਬ ਝੁਕਾਨ, ਜਗਤ ਮਸੱਲਾ ਹੇਠ ਵਿਛਾਈਆ। ਇਕ ਅਕੱਲਾ ਵੇਖੇ ਮਾਰ ਧਿਆਨ, ਘਰ ਬੈਠਾ ਬੇਪਰਵਾਹੀਆ। ਰਾਗੀ ਨਾਦੀ ਸਾਰੇ ਗਾਣ, ਆਤਮ ਰਾਗ ਨਾ ਕੋਈ ਜਣਾਈਆ। ਗੁਰ ਦਰ ਮੰਦਰ ਮਠ ਪਛਾਨ, ਸਾਚਾ ਮੰਦਰ ਨਾ ਕੋਈ ਵਸਾਈਆ। ਨੌ ਦਵਾਰ ਸਰਬ ਪਛਤਾਨ, ਕਾਮ ਕਰੋਧ ਲੋਭ ਮੋਹ ਆਸਾ ਤ੍ਰਿਸਨਾ ਰਹੀ ਹਲਕਾਈਆ। ਸਤਿਗੁਰ ਪੂਰਾ ਜਾਣੀ ਜਾਣ, ਜੁਗ ਜੁਗ ਆਪਣੀ ਖੇਲ ਖਿਲਾਈਆ। ਲੋਕਮਾਤ ਹੋ ਪਰਧਾਨ, ਆਪ ਆਪਣੀ ਕਾਰ ਕਮਾਈਆ। ਆਪੇ ਹੋਏ ਬੁਧ ਬਿਬੇਕੀ ਇਕ ਗਿਆਨ, ਏਕਾ ਮਤ ਬੁਝਾਈਆ। ਆਪ ਮਤ ਮਤਵਾਲੀ ਕਰੇ ਪਛਾਨ, ਆਪ ਆਪਣੀ ਸਰਨ ਲਗਾਈਆ। ਆਪੇ ਮਨੂਆ ਮਨ ਬਾਂਧੇ ਹੋ ਮਿਹਰਵਾਨ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸਾਚਾ ਮੰਦਰ ਇਕ ਮਕਾਨ, ਸਾਢੇ ਤਿੰਨ ਹੱਥ ਬਣਤ ਬਣਾਈਆ। ਉਚਾ ਨਗਰ ਨਿਗਹਬਾਨ, ਦਸਮ ਦਵਾਰੀ ਬੈਠਾ ਡੇਰਾ ਲਾਈਆ। ਆਤਮ ਸੇਜਾ ਹੋ ਪਰਧਾਨ, ਮੇਲ ਮਿਲਾਵਾ ਸਾਚੇ ਮਾਹੀਆ। ਸੁਰਤੀ ਨਾਰੀ ਬਾਲ ਨਿਧਾਨ, ਬੈਠੀ ਰਾਹ ਤਕਾਈਆ। ਛੈਲ ਛਬੀਲਾ ਨੌਜਵਾਨ, ਹਰਿ ਸ਼ਬਦ ਵੱਡੀ ਵਡਿਆਈਆ। ਸਾਚਾ ਚਿੱਲਾ ਤੀਰ ਕਮਾਨ, ਆਪਣਾ ਆਪ ਉਠਾਈਆ। ਬੂਰਾ ਕੱਕਾ ਬਿੱਲਾ ਹੋਏ ਹੈਰਾਨ, ਈਸਾ ਮੂਸਾ ਵੇਖ ਵਖਾਈਆ। ਰੂਸਾ ਚੀਨਾ ਹੋ ਪਰਧਾਨ, ਆਪ ਆਪਣਾ ਰੰਗ ਰੰਗਾਈਆ। ਭਾਰਤ ਖੰਡ ਇਕ ਗਿਆਨ, ਆਪਣਾ ਆਪ ਜਣਾਈਆ। ਲੱਖ ਚੁਰਾਸੀ ਲੋਆਂ ਪੁਰੀਆਂ ਬ੍ਰਹਿਮੰਡ ਖੰਡ ਕਰ ਪੁਣ ਛਾਣ, ਆਪਣੀ ਸੇਵਾ ਆਪ ਕਮਾਈਆ। ਕਲਜੁਗ ਅੰਤਮ ਆਪ ਝੁਲਾਏ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਵਖਾਈਆ। ਚਾਰ ਵਰਨਾਂ ਏਕਾ ਮਾਣ, ਊਚਾਂ ਨੀਚਾਂ ਮੇਲ ਮਿਲਾਈਆ। ਰਾਓ ਰੰਕ ਸਰਬ ਪਛਤਾਨ, ਵੇਲਾ ਗਿਆ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਕਲ ਵਰਤਾਈਆ। ਕੁਲਵੰਤਾ ਹਰਿ ਭਗਵੰਤਾ, ਏਕਾ ਰੂਪ ਸਮਾਇਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਵੇਸ ਵਟਾਇਆ। ਆਪੇ ਨਾਰੀ ਆਪੇ ਕੰਤਾ, ਕੰਤ ਕੰਤੂਹਲ ਆਪ ਹੋ ਜਾਇਆ। ਆਪ ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਆਪੇ ਫੂਲਨ ਬਰਖਾ ਲਾਇਆ। ਆਪੇ ਤੋੜਣਹਾਰਾ ਗੜ੍ਹ ਹਉਮੇ ਹੰਗਤਾ, ਆਪੇ ਮਾਇਆ ਮੋਹ ਵਧਾਇਆ। ਆਪੇ ਭੁੱਖਾ ਆਪੇ ਨੰਗਤਾ, ਆਪੇ ਗੁਰਸਿਖਾਂ ਦਰ ਦਵਾਰੇ ਮੰਗਣ ਆਇਆ। ਆਪਣਾ ਦਰ ਆਪੇ ਲੰਘਦਾ, ਦਰ ਦਰਵਾਜਾ ਖੋਲ੍ਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਸਾਚਾ ਸਗਨ ਮਨਾਇਆ। ਸਾਚਾ ਸਗਨ ਸ੍ਰੀ ਭਗਵਾਨਾ, ਆਪਣਾ ਆਪ ਮਨਾਇਆ । ਵੇਖਣਹਾਰਾ ਜ਼ਿਮੀ ਅਸਮਾਨਾ, ਗਗਨ ਪਤਾਲਾ ਫੇਰਾ ਪਾਇਆ। ਵਰਤੇ ਵਰਤਾਵੇ ਆਪਣਾ ਭਾਣਾ, ਨਾ ਕੋਈ ਮੇਟੇ ਮੇਟ ਮਿਟਾਇਆ। ਸ਼ਾਹੋ ਭੂਪ ਵਡ ਰਾਜ ਰਾਜਾਨਾ, ਏਕਾ ਏਕ ਨਾਉਂ ਧਰਾਇਆ। ਆਪਣੇ ਦਰ ਹੋ ਪਰਧਾਨਾ, ਆਪ ਆਪਣਾ ਮਾਰਗ ਲਾਇਆ। ਜੁਗ ਜੁਗ ਖੇਲੇ ਖੇਲ ਮਹਾਨਾ, ਕਲਜੁਗ ਕੂੜਾ ਵੇਸ ਵਟਾਇਆ। ਸਤਿ ਪੁਰਖ ਨਿਰੰਜਣ ਕਰੇ ਕਲਿਆਣਾ, ਦੂਸਰ ਕੋਇ ਨਾ ਸੰਗ ਰਲਾਇਆ। ਪਾਰਬ੍ਰਹਮ ਪ੍ਰਭ ਹੋ ਮਿਹਰਵਾਨਾ, ਲੋਕਮਾਤ ਫੇਰਾ ਪਾਇਆ। ਵੀਹ ਸਦ ਬਿਕ੍ਰਮੀ ਨੌਜਵਾਨਾ, ਆਪ ਆਪਣਾ ਰੂਪ ਵਟਾਇਆ। ਏਕਾ ਦੂਜਾ ਖੇਲ ਮਹਾਨਾ, ਤੀਜਾ ਚੌਥਾ ਸੰਗ ਰਲਾਇਆ। ਪੰਚਮ ਛੇਵਾਂ ਛਲ ਛਲਾਨਾ, ਸੱਤਵਾਂ ਅੱਠਵਾਂ ਜੋੜ ਜੁੜਾਇਆ। ਨੌਵੇ ਵੇਖ ਵਖਾਨਾ, ਘਰ ਸਾਚਾ ਇਕ ਬਣਾਇਆ। ਗਿਆਰਾਂ ਬਾਰਾਂ ਤੇਲ ਚੜ੍ਹਾਨਾ, ਸਾਢੇ ਤਿੰਨ ਹੱਥ ਨੌ ਦਰ ਜੋੜ ਜੁੜਾਇਆ। ਤੇਰਾਂ ਚੌਦਾਂ ਪੁਰਖ ਸੁਲਤਾਨਾ, ਏਕਾ ਇਕੀ ਵੇਖ ਵਖਾਇਆ। ਪੰਦਰਾਂ ਪੰਦਰਾਂ ਹੋ ਪਰਧਾਨਾ, ਪਰਮ ਪੁਰਖ ਪੁਰਖ ਨਾਉਂ ਧਰਾਇਆ। ਸ਼ਬਦ ਉਠਾਏ ਤੀਰ ਕਮਾਨਾ, ਰਸਨਾ ਚਿੱਲੇ ਆਪ ਚੜ੍ਹਾਇਆ। ਦਹਿ ਦਿਸ਼ਾ ਵੇਖੇ ਮਾਰ ਧਿਆਨਾ, ਆਪ ਆਪਣਾ ਨੈਣ ਉਠਾਇਆ। ਲੱਖ ਚੁਰਾਸੀ ਬਾਲ ਨਿਧਾਨਾ, ਭੇਵ ਕੋਈ ਨਾ ਪਾਇਆ। ਬ੍ਰਹਮਾ ਰੋਵੇ ਨੀਰ ਵਹਾਏ ਧੀਰਨ ਧੀਰ ਨਾ ਕੋਈ ਧਰਾਨਾ, ਵੇਲਾ ਅੰਤਮ ਆਇਆ। ਆਪੇ ਜਾਣੇ ਆਪਣਾ ਪਦ ਨਿਰਬਾਨਾ, ਨਿਰਭੈ ਰੂਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇਆ। ਖੇਲਣਹਾਰਾ ਆਦਿ ਨਿਰੰਜਣ, ਜੁਗ ਜੁਗ ਵੇਸ ਅਵੱਲਾ। ਏਕੰਕਾਰ ਸੈਣ ਸੱਜਣ, ਆਪੇ ਕਰੇ ਕਰਾਏ ਵਲ ਛਲਾ। ਆਪੇ ਆਏ ਪੜਦੇ ਕੱਜਣ, ਆਪੇ ਫੜਿਆ ਹੱਥ ਵਿਚ ਭੱਲਾ। ਆਪੇ ਚਰਨ ਧੂੜ ਕਰਾਏ ਮਜਨ, ਆਪੇ ਵਸਿਆ ਨੇਹਚਲ ਧਾਮ ਅਟੱਲਾ। ਚਾਰੇ ਕੁੰਟ ਕਾਲ ਨਗਾਰੇ ਵੱਜਣ, ਵਜਾਵਣਹਾਰਾ ਇਕ ਅਕੱਲਾ। ਜੋ ਘੜੇ ਸੋ ਅੰਤਮ ਭੱਜਨ, ਲੁਕਿਆ ਰਹੇ ਨਾ ਜਲਾਂ ਥਲਾਂ। ਰਾਜ ਰਾਜਾਨ ਸ਼ਾਹ ਸੁਲਤਾਨ ਦਰ ਦਰਬਾਰ ਆਪਣਾ ਤਜਨ, ਸੌਣਾ ਮਿਲੇ ਨਾ ਵਿਚ ਮਹੱਲਾ। ਸਚ ਘੋੜੇ ਤੰਗ ਨਾ ਮਿਲੇ ਕਸਣ, ਨਾ ਕੋਈ ਸਹਾਈ ਘੜੀ ਪਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਇਕ ਅਵੱਲਾ। ਖੇਲ ਅਵੱਲਾ ਪੁਰਖ ਅਬਿਨਾਸ਼ੀ, ਆਪਣਾ ਆਪ ਕਰਾਇਆ। ਆਪੇ ਗਗਨ ਗਗਨੰਤਰ ਮੰਡਲ ਮੰਡਪ ਪਾਵੇ ਰਾਸੀ, ਆਕਾਸ਼ ਪਰਕਾਸ਼ ਆਪ ਟਿਕਾਇਆ। ਆਪੇ ਘਟ ਘਟ ਰੱਖਣਹਾਰਾ ਵਾਸੀ, ਨਿਰਗੁਣ ਨਾਉਂ ਧਰਾਇਆ। ਆਪੇ ਜੋਤੀ ਨੂਰ ਉਜਿਆਰ ਇਕ ਪਰਕਾਸੀ, ਆਪ ਆਪਣਾ ਵੇਖ ਵਖਾਇਆ। ਆਪੇ ਦਿਵਸ ਰੈਣ ਬਰਸ ਮਾਸੀ, ਜੁਗ ਜੋਗ ਆਪ ਕਮਾਇਆ। ਆਪੇ ਵੇਦ ਆਪ ਵਿਦਾਂਤੀ, ਪੁਰਾਨ ਆਪਣਾ ਆਪ ਜਿਸ ਆਪੇ ਗਾਇਆ। ਆਪੇ ਅੰਜੀਲ ਕੁਰਾਨ ਖੇਲੇ ਖੇਲ ਤਮਾਸ਼ੀ, ਆਪੇ ਤੀਸ ਬਤੀਸ ਹਦੀਸ ਆਪ ਪੜ੍ਹਾਇਆ। ਆਪੇ ਪੰਡਤ ਹੋਏ ਕਾਸ਼ੀ, ਗੀਤਾ ਗਿਆਨ ਆਪ ਜਣਾਇਆ। ਆਪੇ ਹੋਏ ਚੁਮਿਆਰ ਰਵਦਾਸੀ, ਗੰਗਾ ਭੇਟ ਵੇਖ ਵਖਾਇਆ। ਜਲ ਧਾਰਾ ਆਪੇ ਜੋਤ ਪਰਕਾਸ਼ੀ, ਕਬੀਰ ਜੁਲਾਹਾ ਤਰਾਇਆ। ਆਦਿ ਅੰਤ ਇਕ ਅਬਿਨਾਸ਼ੀ, ਕਰਤਾ ਪੁਰਖ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਅੰਤਮ ਵੇਸ ਕਰਾਂ, ਆਪਣੀ ਕਲ ਵਰਤਾਈਆ। ਸ਼ੇਰ ਸਿੰਘ ਹਰਿ ਨਾਮ ਧਰਾ, ਪੰਜ ਤੱਤ ਉਪਜਾਈਆ। ਸੰਤ ਮਨੀ ਸਿੰਘ ਸ਼ਬਦ ਜਣਾ, ਸ਼ਬਦ ਕਰੀ ਕੁੜਮਾਈਆ। ਜੋਤੀ ਜੋਤ ਦਏ ਜਗਾ, ਪੂਰੇ ਹੱਥ ਵਡਿਆਈਆ। ਸਤਿ ਲੰਗੋਟੀ ਤੇੜ ਬੰਧਾ, ਧੀਰਜ ਧੀਰ ਰਖਾਈਆ। ਸਾਚੀ ਚੋਟੀ ਆਪ ਚੜ੍ਹਾ, ਆਪਣਾ ਦਰਸ ਦਿਖਾਈਆ। ਵਾਸ਼ਨਾ ਖੋਟੀ ਦਏ ਕਢਾ, ਦੁਰਮਤ ਮੈਲ ਧੁਆਈਆ। ਜੋਤੀ ਜੋਤ ਲੇਖੇ ਲਾ, ਪੰਜ ਤੱਤ ਵੱਜੇ ਵਧਾਈਆ। ਕੋਟਨ ਕੋਟੀ ਰਹੇ ਗਾ, ਦਿਵਸ ਰੈਣ ਘਾਲ ਘੋਲੀ ਘੋਲ ਘੁਮਾਈਆ। ਸਾਚੇ ਸੰਤਾਂ ਆਪਣਾ ਮੇਲ ਮੇਲਾ ਲਏ ਮਿਲਾ, ਵਡ ਦਾਤਾ ਬੇਪਰਵਾਹੀਆ। ਕਾਲ ਮਹਾਂਕਾਲ ਦਰ ਦਵਾਰੇ ਸੀਸ ਰਹੇ ਝੁਕਾ, ਚਰਨ ਧੂੜ ਮਸਤਕ ਲਾਇਣ ਛਾਹੀਆ। ਬ੍ਰਹਮਾ ਵਿਸ਼ਨ ਸ਼ਿਵ ਰਹੇ ਰਾਹ ਤਕਾ, ਨੇਤਰ ਆਪਣੇ ਆਪ ਉਠਾਈਆ। ਕਰੋੜ ਤੇਤੀਸ ਫੁਲ ਰਿਹਾ ਬਰਖਾ, ਫੂਲਨ ਖਾਰੀ ਸੀਸ ਉਠਾਈਆ। ਸੰਤਨ ਮੀਤਾ ਬੇਪਰਵਾਹ, ਲੇਖਾ ਲਿਖਤ ਵਿਚ ਨਾ ਆਈਆ। ਕਲਜੁਗ ਅੰਤਮ ਲਏ ਮਿਲਾ, ਗੁਰਮੁਖਾਂ ਮੇਲ ਮਿਲਾਈਆ। ਸੋ ਪੁਰਖ ਨਿਰੰਜਣ ਦੇਵੇ ਸਚ ਸਲਾਹ, ਸਾਚੀ ਭਿਛਿਆ ਝੋਲੀ ਪਾਈਆ। ਅੰਦਰ ਮੰਦਰ ਔਜੜ ਰਾਹ, ਬਿਨ ਗੁਰ ਪੂਰੇ ਨਾ ਕੋਈ ਲੰਘਾਈਆ। ਥਾਂ ਥਾਂ ਬੈਠੇ ਵੰਡਾਂ ਪਾ, ਕਾਮ ਕਰੋਧ ਲੋਭ ਮੋਹ ਹੰਕਾਰ ਆਸਣ ਲਾਈਆ। ਆਸਾ ਤ੍ਰਿਸਨਾ ਰਹੀ ਭਰਮਾ, ਆਪਣਾ ਰੂਪ ਦਰਸਾਈਆ। ਨੌ ਅਠਾਰਾਂ ਰਹੀ ਗਾ, ਆਪਣੀ ਘੁਮਰ ਪਾਈਆ। ਸਾਧ ਸੰਤ ਲਏ ਬੁਲਾ, ਆਪਣੀ ਉਂਗਲ ਲਾਈਆ। ਸਤਿਗੁਰ ਪੂਰਾ ਬਣ ਮਲਾਹ, ਆਪਣਾ ਪੱਲੂ ਦਏ ਫੜਾਈਆ। ਸ਼ਬਦ ਖੰਡੇ ਦਏ ਡਰਾ, ਮੁਖੜਾ ਮੁਖ ਛੁਪਾਈਆ। ਬ੍ਰਹਿਮੰਡ ਖੋਜ ਆਪ ਖੁਜਾ, ਸਾਚੇ ਡੰਡੇ ਹੱਥ ਫੜਾਈਆ। ਪਾਰ ਕੰਢੇ ਦਏ ਲਗਾ, ਅਧਵਿਚਕਾਰ ਨਾ ਕੋਈ ਰੁੜਾਈਆ। ਭੇਖ ਪਖੰਡਾ ਦਏ ਮਿਟਾ, ਸਚ ਸੁੱਚ ਕਰੇ ਕੁੜਮਾਈਆ। ਨਾਰ ਦੁਹਾਗਣ ਰੰਡੀ ਦਿਸੇ ਨਾ ਕਿਸੇ ਥਾਂ, ਜਿਸ ਮਿਲਿਆ ਬੇਪਰਵਾਹੀਆ। ਸਾਚੀ ਵੰਡੀ ਦਏ ਵੰਡਾ, ਸੰਤ ਮਨੀ ਸਿੰਘ ਲੇਖ ਲਿਖਾਈਆ। ਜੋਤੀ ਜਾਮਾ ਕਰ ਰੁਸ਼ਨਾ, ਆਪ ਆਪਣੀ ਕਰੇ ਰੁਸ਼ਨਾਈਆ। ਦੋ ਜਹਾਨਾਂ ਲਏ ਜਗਾ, ਤਿੰਨਾਂ ਲੋਕਾਂ ਪੈਰਾਂ ਹੇਠ ਦਬਾਈਆ। ਚੌਦਾਂ ਤਬਕਾਂ ਕੁੰਡੇ ਦਏ ਖੁਲ੍ਹਾ, ਚੌਦਾਂ ਹੱਟ ਹਿਲਾਈਆ। ਸਾਧਾਂ ਸੰਤਾਂ ਗੁਰੂਆਂ ਪੀਰਾਂ ਦਰ ਦਵਾਰੇ ਲਏ ਬੁਲਾ, ਜੋਤੀ ਜੋਤ ਵੇਖ ਵਖਾਈਆ। ਗੁਰਮੁਖ ਸਾਚੇ ਲਏ ਜਗਾ, ਆਪਣੀ ਆਪ ਆਪੇ ਬੂਝ ਬੁਝਾਈਆ। ਇਕ ਜਪਾਏ ਸਾਚਾ ਨਾਂ, ਸੋ ਪੁਰਖ ਨਿਰੰਜਣ ਆਪੇ ਗਾਈਆ। ਫੜ ਫੜ ਹੰਸ ਬਣਾਏ ਕਾਂ, ਸਰ ਸਰੋਵਰ ਇਕ ਨੁਹਾਈਆ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਾਹ ਸਾਚੀ ਬਣਤ ਬਣਾਈਆ। ਨਿਹਕਲੰਕ ਨਾਉਂ ਰਖਾ, ਸ਼ਬਦ ਡੰਕਾ ਦਏ ਵਜਾਈਆ। ਪੁਰੀ ਘਨਕਾ ਭੇਵ ਛੁਪਾ, ਬਵੰਜਾ ਸਾਲ ਭੇਵ ਛੁਪਾਈਆ । ਸੰਤ ਸਨਕ ਸਨੰਦਨ ਸੇਵਾ ਲਾ, ਸਨਾਤਨ ਸੰਗ ਰਲਾਈਆ। ਆਪਣਾ ਕਲਮਾ ਦਏ ਪੜ੍ਹਾ, ਏਕਾ ਨਬੀ ਰਸੂਲ ਅਖਵਾਈਆ। ਇਕ ਜੈਕਾਰਾ ਦਏ ਲਗਾ, ਏਕਾ ਨਾਮ ਤਰਾਈਆ। ਜੋਤ ਅਕਾਰਾ ਆਪ ਕਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਗੁਰ ਗੋਬਿੰਦ ਮੇਲ ਮਿਲਾ, ਸਗਲੀ ਚਿੰਦਾ ਦਏ ਗਵਾਈਆ। ਗੁਣੀ ਗਹਿੰਦਾ ਆਪ ਅਖਵਾ, ਗਹਿਰ ਗੰਭੀਰ ਨਾਉਂ ਧਰਾਈਆ। ਗੁਰਮੁਖ ਸਾਚੇ ਮਾਰਗ ਪਾ, ਮਾਇਆ ਮੋਹ ਤੁੜਾਈਆ। ਸੰਤ ਮਨੀ ਸਿੰਘ ਸੰਗ ਰਲਾ, ਸਾਚਾ ਨਾਮ ਜਪਾਈਆ। ਸਾਚੇ ਸੁਖ ਵਖਾਏ ਏਕਾ ਰਾਹ, ਏਕਾ ਘਰ ਸੁਹਾਈਆ। ਉਚੇ ਪੌੜੇ ਦਏ ਚੜ੍ਹਾ, ਆਪਣੇ ਕੰਧ ਆਪ ਉਠਾਈਆ। ਏਕਾ ਅੱਖਰ ਦਏ ਪੜ੍ਹਾ, ਜਗਤ ਵਿਦਿਆ ਨਾ ਕੋਈ ਪੜ੍ਹਾਈਆ। ਲੱਖ ਚੁਰਾਸੀ ਸੱਥਰ ਦਏ ਵਿਛਾ, ਧਰਤ ਮਾਤ ਝੋਲੀ ਅੱਗੇ ਡਾਹੀਆ। ਗੁਰਮੁਖ ਸਾਚੇ ਲਏ ਮਿਲਾ, ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਅੰਤਮ ਫੂਲਣ ਬਰਖਾ ਆਪੇ ਲਾ, ਘਰ ਸਾਚਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੂਰਤ ਅਕਾਲ ਦੀਨ ਦਿਆਲ, ਕਰੇ ਕਰਾਏ ਸਰਬ ਪ੍ਰਿਤਪਾਲ, ਤੋੜਨਹਾਰਾ ਜਗਤ ਜੰਜਾਲ, ਗੁਰਮੁਖ ਸਾਚੇ ਲਏ ਤਰਾਈਆ। ਨਿਹਕਲੰਕ ਧਰਿਆ ਨਾਉਂ, ਹਰਿ ਸਾਚੇ ਜੋਤ ਜਗਾਈਆ। ਨਾ ਕੋਈ ਨਗਰ ਨਾ ਕੋਈ ਗਰਾਉਂ, ਨਾ ਕੋਈ ਸ਼ਹਿਰ ਵਖਾਈਆ। ਨਾ ਕੋਈ ਪਿਤਾ ਨਾ ਕੋਈ ਮਾਉਂ, ਦਾਈ ਦਾਇਆ ਨਾ ਕੋਈ ਬਣਾਈਆ। ਹੱਥ ਮੂੰਹ ਨੱਕ ਨਾ ਦਿਸੇ ਪਾਉਂ, ਨਾ ਕੋਈ ਤਨ ਉਪਾਈਆ। ਨਾ ਕੋਈ ਉਂਗਲੀ ਫੜੇ ਬਾਂਹੋਂ, ਗਲੀ ਕੂਚੇ ਨਾ ਕੋਈ ਫਿਰਾਈਆ। ਆਪਣਾ ਕਰਨਹਾਰਾ ਆਪ ਨਿਆਉਂ, ਆਪ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਆਪਣਾ ਖੇਲ ਖਿਲਾਈਆ। ਨਿਹਕਲੰਕ ਹਰਿ ਨਰਾਇਣ ਨਰ, ਹਰਿ ਰੂਪ ਸਮਾਇਆ। ਹਰਿ ਹਰਿ ਹਰਿ ਸਾਰੇ ਕਹਿਣ, ਹਰਿ ਹਰਿ ਦਿਸ ਕਿਸੇ ਨਾ ਆਇਆ। ਆਪ ਚੁਕਾਏ ਲਹਿਣ ਦੇਣ, ਜੁਗ ਜੁਗ ਵੇਸ ਵਟਾਇਆ। ਸਖਾ ਸਹਾਈ ਸਾਕ ਸੱਜਣ ਸੈਣ, ਨਿਤ ਨਵਿਤ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਖੇਲ ਆਪੇ ਕਰ, ਆਪ ਆਪਣਾ ਪੜਦਾ ਲਾਹਿਆ। ਪਹਿਲੇ ਸਾਲ ਜੋਤ ਅਕਾਲੀ, ਨਿਰਗੁਣ ਧਾਰ ਚਲਾਈਆ। ਦੂਜਾ ਰੰਗ ਅਗਨ ਜਵਾਲੀ, ਆਦਿ ਸ਼ਕਤ ਅਖਵਾਈਆ। ਤੀਜੇ ਖੇਲੇ ਖੇਲ ਨਿਰਾਲੀ, ਤ੍ਰੀਆ ਵੇਸ ਵਟਾਈਆ। ਚੌਥੇ ਬਣਿਆ ਸਾਚਾ ਮਾਲੀ, ਚਾਤਰਕ ਤ੍ਰਿਖਾ ਬੁਝਾਈਆ। ਪੰਚਮ ਮੀਤਾ ਪੰਚਮ ਪਾਲੀ, ਪੰਚਮ ਵੇਖ ਵਖਾਈਆ। ਛੇਵਾਂ ਵਿਚ ਖੜਾ ਸੁਆਲੀ, ਆਪਣੀ ਝੋਲੀ ਅੱਗੇ ਡਾਹੀਆ। ਸੱਤਵਾਂ ਸਤਿ ਪੁਰਖ ਸਦਾ ਕਿਰਪਾਲੀ, ਨਿਰਧਨ ਸਰਧਨ ਰਿਹਾ ਤਰਾਈਆ। ਅਠ ਅਠ ਤੇਰਾ ਬਣਿਆ ਮਾਲੀ, ਸੋਹੰ ਨਾਮ ਜਪਾਈਆ। ਨੌ ਦਵਾਰੇ ਕੀਤੇ ਖਾਲੀ, ਗੁਰਮੁਖਾਂ ਪੰਧ ਮੁਕਾਈਆ । ਦਸਵਾਂ ਜੋਤੀ ਇਕ ਅਕਾਲੀ, ਅਕਲ ਕਲਾ ਵਰਤਾਈਆ। ਧੁਰਦਰਗਾਹੀ ਸਾਚਾ ਮਾਲੀ, ਸੰਤ ਸੁਹੇਲੇ ਬੂਟੇ ਰਿਹਾ ਉਗਾਈਆ। ਵੇਖੇ ਫਲ ਪੱਤ ਪੱਤ ਡਾਲ੍ਹੀ, ਲੁਕਿਆ ਕੋਈ ਰਹਿਣ ਨਾ ਪਾਈਆ। ਚਾਰ ਜੁਗ ਜਿਸ ਘਾਲਨ ਘਾਲੀ, ਕਲਜੁਗ ਅੰਤਮ ਲਏ ਮਿਲਾਈਆ। ਆਪੇ ਬਣਿਆ ਸਚ ਦਲਾਲੀ, ਆਪ ਆਪਣਾ ਵੇਸ ਵਟਾਈਆ। ਜੋਤ ਨਿਰੰਜਣ ਆਪੇ ਭਾਲੀ, ਆਦਿ ਨਿਰੰਜਣ ਸੇਵ ਕਮਾਈਆ। ਸਾਚੇ ਮੰਦਰ ਬਣਿਆ ਹਾਲੀ, ਆਪਣਾ ਹਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਦਸਵਾਂ ਇਕ ਵਖਾਈਆ। ਦਸਵਾਂ ਦਰ ਦਰ ਦਰਵਾਜਾ, ਹਰਿ ਹਰਿ ਆਪ ਖੁਲ੍ਹਾਇਆ। ਕਲਜੁਗ ਰਚਿਆ ਆਪਣਾ ਕਾਜਾ, ਭੇਵ ਕਿਸੇ ਨਾ ਪਾਇਆ। ਪਰਗਟ ਹੋਇਆ ਦੇਸ ਮਾਝਾ, ਗੁਰ ਗੋਬਿੰਦ ਲੇਖ ਲਿਖਾਇਆ। ਸੰਬਲ ਨਗਰੀ ਮਾਰੇ ਵਾਜਾ, ਏਕਾ ਬੰਕ ਸੁਹਾਇਆ। ਸ਼ਬਦ ਘੋੜਾ ਰੱਖੇ ਤਾਜਾ, ਨੀਲਾ ਨੀਲੀ ਧਾਰੋਂ ਪਾਰ ਕਰਾਇਆ। ਦੋ ਜਹਾਨਾਂ ਰਚਿਆ ਕਾਜਾ, ਕਾਦਰ ਕਰਤਾ ਵੇਖ ਵਖਾਇਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਰਾਓ ਰੰਕ ਆਪ ਹੋ ਜਾਇਆ। ਜਨ ਭਗਤਾਂ ਰੱਖਣਹਾਰਾ ਲਾਜਾ, ਧਰੂ ਪ੍ਰਹਲਾਦ ਤਰਾਇਆ। ਗਰੀਬ ਨਿਮਾਣਿਆਂ ਮਾਰੇ ਵਾਜਾ, ਰਾਤੀ ਸੁਤਿਆ ਆਪ ਉਠਾਇਆ। ਦਿਵਸ ਰੈਣ ਫਿਰੇ ਭਾਜਾ, ਆਲਸ ਨਿੰਦਰਾ ਵਿਚ ਨਾ ਆਇਆ। ਇਕ ਚਲਾਇਆ ਸਚ ਜਹਾਜਾ, ਚਾਰੇ ਵਰਨਾਂ ਲਏ ਚੜ੍ਹਾਇਆ। ਖੇਲੇ ਖੇਲ ਕਲ ਕੇ ਆਜਾ, ਆਪਣੀ ਕਲ ਵਰਤਾਇਆ। ਮਨਮੁਖ ਜੀਵਾਂ ਬੰਨੇ ਦਾਜਾ, ਜੂਠ ਝੂਠ ਬੰਧ ਬੰਧਾਇਆ। ਅੰਤਮ ਕੋਈ ਨਾ ਰੱਖੇ ਲਾਜਾ, ਪਤਿਪਰਮੇਸ਼ਵਰ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਸਮ ਦਵਾਰੀ ਦਰ ਸੁਹਾਇਆ। ਦਸਮ ਦਵਾਰੀ ਆਪੇ ਖੋਲ੍ਹ, ਆਪੇ ਰੰਗ ਰੰਗਾਈਆ। ਸ਼ਬਦ ਨਿਸ਼ਅੱਖਰ ਆਪੇ ਬੋਲ, ਆਪੇ ਰਿਹਾ ਸੁਣਾਈਆ। ਆਪ ਵਜਾਏ ਮਰਦੰਗਾ ਢੋਲ, ਅਨਹਦ ਆਪ ਅਲਾਹੀਆ। ਆਪੇ ਵਸਿਆ ਗੁਰਮੁਖਾਂ ਕੋਲ, ਜੰਗਲ ਜੂਹ ਉਜਾੜ ਪਹਾੜ, ਢੂਡਣ ਕੋਈ ਨਾ ਜਾਈਆ। ਹਰ ਘਟ ਮੰਦਰ ਪੜਦਾ ਰਿਹਾ ਫੋਲ, ਜੋ ਆਏ ਚਲ ਸਰਨਾਈਆ। ਜੂਠ ਝੂਠ ਮੱਚਿਆ ਘੋਲ, ਕੂੜੀ ਕਿਰਿਆ ਰਹੀ ਕੁਰਲਾਈਆ। ਸਾਚੇ ਕੰਡੇ ਨਾ ਕੋਈ ਤੋਲੇ ਤੋਲ, ਜਗਤ ਤੱਕੜ ਰਿਹਾ ਤੁਲਾਈਆ। ਤੇਰਾਂ ਤੇਰਾਂ ਤੇਰਾ ਨਾ ਕੋਈ ਦੇਵੇ ਬੋਲ, ਨਾਨਕ ਗਿਆ ਸਮਝਾਈਆ। ਹਰਿ ਕਾ ਰੂਪ ਜਗਤ ਮਖੌਲ, ਦਿਸ ਕਿਸੇ ਨਾ ਆਈਆ। ਅੰਤਮ ਕੱਢਣਹਾਰਾ ਪੋਲ, ਲੱਖ ਚੁਰਾਸੀ ਦਏ ਸਜਾਈਆ। ਖੇਲਣਹਾਰਾ ਹੋਲੀ ਹੋਲ, ਮਨਮਤ ਹੋਲੀ ਦਏ ਜਲਾਈਆ। ਪੂਰਨ ਕਰਨ ਆਇਆ ਕੌਲ, ਕੀਤਾ ਕੌਲ ਆਪ ਨਿਭਾਈਆ। ਆਦਿ ਅੰਤ ਸਦਾ ਅਡੋਲ, ਨਾ ਡੋਲੇ ਡੋਲ ਡੁਲਾਈਆ। ਸ੍ਰਿਸ਼ਟ ਸਬਾਈ ਸੁੱਤੀ ਅਨਭੋਲ, ਗੁਰ ਗੋਬਿੰਦ ਫੇਰਾ ਪਾਈਆ। ਜਨ ਭਗਤਾਂ ਕਰੇ ਉਲਟਾ ਨਾਭ ਕਵਲ, ਅੰਮ੍ਰਿਤ ਆਤਮ ਮੁਖ ਚੁਆਈਆ। ਦੇਵੇ ਵਡਿਆਈ ਉਪਰ ਧੌਲ, ਧਰਤ ਧਵਲ ਸੁਹਾਈਆ। ਜੋ ਜਨ ਮੰਗੇ ਦਰਸ ਕਾਹਨਾ ਕ੍ਰਿਸ਼ਨਾ ਸਵਲ, ਰਾਮ ਰੂਪ ਆਪ ਹੋ ਜਾਈਆ। ਹਰ ਘਟ ਆਪੇ ਰਿਹਾ ਮਵਲ, ਮੌਲਾ ਨੂਰ ਆਪ ਖ਼ੁਦਾਈਆ। ਆਪੇ ਖ਼ਲਕ ਖ਼ੁਦਾਈ ਹੋਇਆ ਬਵਲ, ਮਹਿਬਾਨ ਬੀਦੋ ਬੀ ਖੈਰ ਯਾ ਅੱਲਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਸਮ ਦਵਾਰੀ ਵੇਖ ਵਖਾਈਆ। ਦਸਮ ਦਵਾਰੀ ਸਚ ਸਿੰਘਾਸਣ, ਹਰਿ ਹਰਿ ਆਪ ਰਖਾਇਆ। ਆਪੇ ਵੇਖੇ ਸਚ ਤਮਾਸ਼ਨ, ਨਿਰਗੁਣ ਧਾਰ ਇਕ ਚਲਾਇਆ। ਨਿਝ ਘਰ ਆਤਮ ਰੱਖੇ ਵਾਸਨ, ਨਿਝ ਘਰ ਬੈਠਾ ਡੇਰਾ ਲਾਇਆ। ਸਚ ਮੰਦਰ ਪਾਵੇ ਰਾਸਨ, ਮੰਡਲ ਮੰਡਪ ਇਕ ਸੁਹਾਇਆ। ਦਾਤਾ ਦਾਨੀ ਗਰੀਬ ਨਿਵਾਜਨ, ਸਾਚਾ ਸਾਜਨ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦੇਸ ਮਾਝਨ ਸਾਚਾ ਧਾਮ ਸੁਹਾਇਆ। ਦੇਸ ਮਾਝਨ ਸਚ ਦਵਾਰਾ, ਹਰਿ ਹਰਿ ਜੋਤ ਜਗਾਈਆ। ਨੌ ਦਵਾਰੇ ਕਰ ਪਸਾਰਾ, ਸਗਲੀ ਸ੍ਰਿਸ਼ਟ ਭੁਲਾਈਆ। ਸਾਧਾਂ ਸੰਤਾਂ ਮਾਰੇ ਮਾਰਾ, ਜੋ ਭੇਖ ਪਖੰਡ ਵਖਾਈਆ। ਤੋੜਨਹਾਰਾ ਗੜ੍ਹ ਹੰਕਾਰਾ, ਘਰ ਬੈਠਾ ਆਸਣ ਲਾਈਆ। ਜੋ ਜਨ ਲੰਘੇ ਨੌ ਦਵਾਰਾ, ਨਿਉਂ ਨਿਉਂ ਸੀਸ ਝੁਕਾਈਆ। ਇਕ ਵਖਾਏ ਸਚ ਦਰਬਾਰਾ, ਘਰ ਬੈਠਾ ਬੇਪਰਵਾਹੀਆ। ਨਿਰਗੁਣ ਜੋਤੀ ਨੂਰ ਉਜਿਆਰਾ, ਨੂਰੋ ਨੂਰ ਡਗਮਗਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਸ਼ਬਦੀ ਡੰਕ ਸੁਣਾਈਆ। ਮੋਹਣ ਮਾਧਵ ਮੀਤ ਮੁਰਾਰਾ, ਮਾਨਸ ਮਾਨੁਖ ਨਾ ਕੋਈ ਅਖਵਾਈਆ। ਪੰਜ ਤੱਤ ਜਗਤ ਪਸਾਰਾ, ਸ੍ਰਿਸ਼ਟ ਸਬਾਈ ਆਪ ਭੁਲਾਈਆ। ਆਪੇ ਵਸਿਆ ਸਦ ਨਿਆਰਾ, ਅਜੂਨੀ ਰਹਿਤ ਆਪ ਅਖਵਾਈਆ। ਆਪੇ ਭਰਿਆ ਸਚ ਭੰਡਾਰਾ, ਆਪੇ ਰਿਹਾ ਵਰਤਾਈਆ। ਆਪੇ ਲਏ ਆਪਣਾ ਅਵਤਾਰਾ, ਆਪੇ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਆਪ ਅਖਵਾਈਆ। ਨਿਹਕਲੰਕਾ ਪੁਰਖ ਅਗੰਮ, ਏਕਾ ਏਕ ਅਖਵਾਇੰਦਾ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਇੰਦਾ। ਨਾ ਕੋਈ ਜਨਨੀ ਲਏ ਜਨ, ਨਾ ਕੋਈ ਗੋਦ ਉਠਾਇੰਦਾ। ਪੰਜ ਤੱਤ ਨਾ ਦਿਸੇ ਤਨ, ਰਕਤ ਬੂੰਦ ਨਾ ਮੇਲ ਮਿਲਾਇੰਦਾ। ਨੌ ਦਵਾਰੇ ਕੋਈ ਨਾ ਦੇਵੇ ਡੰਨ, ਨਾ ਕੋਈ ਦਰਦ ਵਖਾਇੰਦਾ। ਆਪਣਾ ਬੇੜਾ ਆਪੇ ਬੰਨ, ਆਪੇ ਵੇਖ ਵਖਾਇੰਦਾ। ਆਪਣਾ ਭਾਣਾ ਆਪੇ ਮੰਨ, ਆਪਣੇ ਭਾਣੇ ਵਿਚ ਸਮਾਇੰਦਾ। ਜੁਗ ਜੁਗ ਚੜ੍ਹਾਏ ਸਾਚਾ ਚੰਨ, ਅੰਧ ਅੰਧੇਰ ਮਿਟਾਇੰਦਾ। ਜਗਤ ਵਿਕਾਰਾ ਕਰੇ ਖੰਨ ਖੰਨ, ਨਾਮ ਖੰਡਾ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟਾਇਆ ਹਰਿ ਨਿਰੰਕਾਰਾ, ਸਚ ਧਾਰਾ ਇਕ ਚਲਾਈਆ। ਸ੍ਰਿਸ਼ਟ ਸਬਾਈ ਪਾਵੇ ਸਾਰਾ, ਘਰ ਘਰ ਵੇਖ ਵਖਾਈਆ। ਹਰਿਜਨ ਮੇਲਾ ਮੀਤ ਮੁਰਾਰਾ, ਹਰੀ ਹਰਿ ਰਾਗ ਸੁਣਾਈਆ। ਪੀਆ ਪੀਆ ਕਰ ਪਿਆਰਾ, ਪਿਆਰਾ ਪ੍ਰੀਤਮ ਨਾ ਕੋਈ ਵਿਆਹੀਆ। ਸੁਰਤੀ ਨਾਰ ਨਾਰ ਮੁਟਿਆਰਾ, ਵੇਸ ਆਪਣਾ ਰਹੀ ਕਰਾਈਆ। ਮਿਲੇ ਮੇਲ ਵਿਚ ਸੰਸਾਰਾ, ਘਰ ਸਾਚੇ ਵੱਜੀ ਵਧਾਈਆ। ਆਪੇ ਸੇਜਾ ਕੰਤ ਭਤਾਰਾ, ਅੱਠੇ ਪਹਿਰ ਰਾਹ ਤਕਾਈਆ। ਨੇਤਰ ਨੈਣ ਕੱਜਲ ਪਾਇਆ ਅਪਰ ਅਪਾਰਾ, ਨਾਮ ਧਾਰਾ ਇਕ ਬੰਧਾਈਆ। ਬਸਤਰ ਭੂਸ਼ਨ ਕਰ ਤਿਆਰਾ, ਗੁਰ ਕਾ ਸ਼ਬਦ ਹੰਢਾਈਆ। ਉਚ ਮਹੱਲੇ ਬੈਠ ਮੁਨਾਰਾ, ਆਪਣੀ ਲਏ ਅੰਗੜਾਈਆ। ਗੀਤ ਸੁਹਾਗੀ ਗਾਏ ਵਾਰੋ ਵਾਰਾ, ਪੰਚਮ ਸਖੀਆਂ ਸੰਗ ਰਖਾਈਆ। ਮਿਲੇ ਮੇਲ ਹਰਿ ਮੀਤ ਮੁਰਾਰਾ, ਜਗਤ ਵਿਛੋੜਾ ਰਿਹਾ ਸਤਾਈਆ। ਸਤਿਗੁਰ ਪੂਰਾ ਪਾਵੇ ਸਾਰਾ, ਗੁਰ ਪੂਰੇ ਹੱਥ ਵਡਿਆਈਆ। ਚਤੁਰਭੁਜ ਹੋ ਤਿਆਰਾ, ਆਵੇ ਵਾਹੋ ਦਾਹੀਆ। ਆਪਣੀਆਂ ਭੁਜਾਂ ਆਪ ਪਸਾਰਾ, ਆਪੇ ਲਏ ਉਠਾਈਆ। ਮੇਲ ਮਿਲਾਵਾ ਸਚ ਦਵਾਰਾ, ਦਰ ਦਵਾਰਾ ਇਕ ਸੁਹਾਈਆ। ਨਿਰਗੁਣ ਜੋਤੀ ਨਿਰਗੁਣ ਧਾਰਾ, ਨਿਰਗੁਣ ਨਾਰੀ ਨਿਰਗੁਣ ਕੰਤ ਭਤਾਰਾ, ਨਿਰਗੁਣ ਨਿਰਗੁਣ ਵਿਚ ਸਮਾਈਆ। ਕਰਿਆ ਖੇਲ ਅਗੰਮ ਅਪਾਰਾ, ਅਗਾਧ ਬੋਧ ਵੱਡੀ ਵਡਿਆਈਆ।  ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰਾ, ਦਸਮ ਦਵਾਰਾ ਇਕ ਵਖਾਈਆ। ਦਸਮ ਦਵਾਰਾ ਹਰਿ ਸੁਹਾਇਆ, ਹਰਿ ਹਰਿ ਰਚਨ ਰਚਾਈਆ। ਗੁਰਮੁਖ ਸਾਚੇ ਲਏ ਮਿਲਾਇਆ, ਧੁਰ ਦਰਗਾਹੀ ਆਇਆ ਬੇਪਰਵਾਹੀਆ। ਆਪੇ ਪੂਜਾ ਪਾਠ ਕਰਾਇਆ, ਸੋਹੰ ਸ਼ਬਦ ਸੱਚੀ ਪੜ੍ਹਾਈਆ। ਸੋ ਪੁਰਖ ਨਿਰੰਜਣ ਵੇਖ ਵਖਾਇਆ, ਹੰ ਹੰਗਤਾ ਦਏ ਗਵਾਈਆ। ਜਿਉਂ ਨਾਨਕ ਅੰਗਦ ਅੰਗ ਲਗਾਇਆ, ਜੋਤੀ ਜੋਤ ਟਿਕਾਈਆ। ਸਾਧਾਂ ਸੰਤਾਂ ਦਵਾਰੇ ਮੰਗਦਾ ਜੋ ਸਚ ਦਵਾਰੇ ਆਇਆ, ਪ੍ਰਭ ਝੋਲੀ ਦਏ ਭਰਾਈਆ। ਸੰਤ ਸੁਹੇਲਾ ਗੁਰੂ ਗੁਰ ਚੇਲਾ ਇਕ ਅਕੇਲਾ ਕਾਇਆ ਚੋਲੀ ਰੰਗਦਾ ਆਇਆ, ਰੰਗ ਮਜੀਠੀ ਇਕ ਚੜ੍ਹਾਈਆ। ਅਸਵ ਘੋੜੇ ਸਾਚੇ ਤਾਜੀ ਧੁਰ ਦਰਗਾਹੀ ਹਾਜੀ ਸਾਚਾ ਤੰਗ ਕਸਦਾ ਆਇਆ, ਸ਼ਾਹ ਅਸਵਾਰ ਫੇਰਾ ਪਾਈਆ। ਪੁਰੀਆਂ ਲੋਆਂ ਖੰਡਾਂ ਬ੍ਰਹਿਖੰਡਾਂ ਆਪੇ ਲੰਘਦਾ ਆਇਆ, ਲੋਕਮਾਤ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀਆਂ ਵੰਡਾਂ ਵੰਡਦਾ ਆਇਆ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਸਿੰਘਾਸਣ ਹਰਿ ਨਿਰੰਕਾਰ, ਆਪ ਆਪਣਾ ਕਰ ਪਸਾਰ, ਵੇਖਣਹਾਰਾ ਦਸਮ ਦਵਾਰ, ਨੌ ਦਵਾਰੇ ਡੇਰਾ ਢਾਈਆ। ਨੌ ਦਵਾਰੇ ਡੇਰਾ ਢਾਏ, ਢਾਵਣਹਾਰਾ ਕਰਤਾਰਾ। ਗੀਤ ਸੁਹਾਗੀ ਏਕਾ ਗਾਏ, ਗਾਵਣਹਾਰ ਮੀਤ ਮੁਰਾਰਾ। ਧੁਨ ਅਨਾਦੀ ਨਾਦ ਵਜਾਏ, ਆਪ ਸੁਣਾਏ ਧੁਨੀ ਧੁਨਕਾਰਾ। ਬ੍ਰਹਮ ਬ੍ਰਹਿਮਾਦੀ ਖੋਜ ਖੁਜਾਏ, ਪਾਰਬ੍ਰਹਮ ਗੁਰ ਅਵਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਇਕ ਵਖਾਏ ਦਰ ਦਵਾਰਾ। ਏਕਾ ਦਰ ਏਕਾ ਅੱਖਰ, ਏਕਾ ਕਰੇ ਪੜ੍ਹਾਈਆ। ਸ੍ਰਿਸ਼ਟ ਸਬਾਈ ਨਾਲੋਂ ਕੀਤਾ ਵੱਖਰ, ਆਪ ਆਪਣੀ ਰਚਨ ਰਚਾਈਆ। ਜਨ ਭਗਤਾਂ ਤੋੜੇ ਬਜਰ ਕਪਾਟੀ ਪੱਥਰ, ਸ਼ਬਦ ਨਿਸ਼ਾਨਾ ਤੀਰ ਲਗਾਈਆ। ਨੇਤਰ ਨੀਰ ਵਰੋਲੇ ਅੱਥਰ, ਨੈਣਾਂ ਧਾਰ ਨਾ ਕੋਈ ਚਲਾਈਆ। ਪੰਚ ਵਿਕਾਰਾ ਕਰੇ ਸੱਥਰ, ਢਹਿ ਢਹਿ ਪਏ ਸਰਨਾਈਆ। ਨਾਮ ਨਿਧਾਨਾ ਬੰਨੇ ਗੱਠੜ, ਏਕਾ ਗੰਢ ਬੰਧਾਈਆ। ਆਇਆ ਦਰ ਨਾ ਜਾਏ ਸੱਖਣ, ਖਾਲੀ ਰਿਹਾ ਭਰਾਈਆ। ਲੱਖ ਚੁਰਾਸੀ ਛਾਛ ਵਰੋਲੇ ਮੱਖਣ, ਗੁਰਸਿਖ ਸਾਚੇ ਲਏ ਮਿਲਾਈਆ। ਅੰਤਮ ਲੱਜਿਆ ਆਇਆ ਰੱਖਣ, ਹਰਿ ਸਾਹਿਬ ਵੱਡੀ ਵਡਿਆਈਆ। ਜਗਤ ਅੰਗਿਆਰੇ ਚਾਰੋਂ ਕੁੰਟ ਭਖਣ, ਧੂੰਆਂਧਾਰ ਸਮਾਈਆ। ਸ਼ਾਹ ਸੁਲਤਾਨਾ ਰਾਜ ਰਾਜਾਨਾ ਜਗਤ ਭੰਡਾਰੇ ਹੋਣ ਸੱਖਣ, ਨਾ ਸਕੇ ਕੋਈ ਭਰਾਈਆ। ਅੰਤ ਮੁੱਲ ਨਾ ਪਿਆ ਕੌਡੀ ਲੱਖਣ, ਲੱਖੋਂ ਕੱਖ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਦਸਮ ਦਵਾਰੀ ਇਕ ਸੁਹਾਈਆ। ਦਸਮ ਦਵਾਰੀ ਤਾਲ ਸੁਹਾਵਾ, ਹਰਿ ਹਰਿ ਆਪ ਸੁਹਾਇਆ। ਸਾਚੇ ਤੀਰਥ ਆਪ ਨੁਹਾਵਾ, ਆਪ ਆਪਣੀ ਮੈਲ ਗਵਾਇਆ। ਸਾਚੇ ਮੰਦਰ ਸਾਚਾ ਦਾਅਵਾ, ਹਰਿ ਸਾਚਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਸਮ ਦਵਾਰੀ ਕਰ ਤਿਆਰ, ਲੋਕਮਾਤ ਇਕ ਪਸਾਰ, ਸਾਚਾ ਥਾਨ ਵਖਾਇਆ। ਸਾਚਾ ਥਾਨ ਹਰਿ ਸੁਹੰਜਣਾ, ਹਰਿ ਹਰਿ ਖੇਲ ਖਿਲਾਇਆ। ਜਗੀ ਜੋਤ ਆਦਿ ਨਿਰੰਜਣਾ, ਆਦਿ ਪੁਰਖ ਵੇਸ ਵਟਾਇਆ। ਸ਼ਬਦ ਸਿੰਘਾਸਣ ਏਕਾ ਮੱਲਣਾ, ਪੁਰਖ ਅਬਿਨਾਸ਼ਨ ਵੇਖ ਵਖਾਇਆ। ਨੌ ਖੰਡ ਪ੍ਰਿਥਮੀ ਅੰਤਮ ਹਿਲਣਾ, ਹਰਿ ਸਾਚਾ ਦਏ ਹਿਲਾਇਆ। ਤੀਰ ਕਮਾਨ ਰਸਨਾ ਚਿੱਲੇ ਚੜ੍ਹੇ ਚਿਲਨਾ, ਇਕ ਨਿਸ਼ਾਨ ਲਗਾਇਆ। ਭੈਣਾਂ ਭਈਆ ਮਿਲੇ ਨਾ ਮਿਲਣਾ, ਕਲਜੁਗ ਵੇਲਾ ਅੰਤਮ ਆਇਆ। ਲਹਿਣਾ ਚੁੱਕੇ ਸਤੀ ਸਿਲਾ ਸਿਲਨਾ, ਦਰ ਸਾਚੇ ਵੇਖ ਵਖਾਇਆ। ਨਾ ਕੋਈ ਕੋਟ ਕਿਲਾ ਕਿਲਨਾ, ਚਾਰ ਦਿਵਾਰ ਨਾ ਕੋਈ ਬਣਾਇਆ। ਨਾ ਕੋਈ ਉਚਾ ਪਰਬਤ ਟਿਲਨਾ, ਡੂੰਘੀ ਗਾਰ ਨਾ ਡੇਰਾ ਲਾਇਆ। ਗਗਨ ਪਾਤਾਲ ਸਾਰਾ ਹਿਲਣਾ, ਹਰਿ ਸਾਚਾ ਰਿਹਾ ਹਿਲਾਇਆ। ਗੁਰਸਿਖ ਸਾਚੇ ਫੁਲ ਸਾਚਾ ਦਰ ਘਰ ਸਾਚੇ ਖੁਲ੍ਹਣਾ, ਹਰਿ ਸਾਚਾ ਰਿਹਾ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਧਾਰ ਰਿਹਾ ਚਲਾਇਆ। ਸ਼ਬਦ ਧਾਰ ਸਾਚਾ ਜੋਗ, ਹਰਿ ਹਰਿ ਆਪ ਜਣਾਇੰਦਾ। ਆਤਮ ਰਸ ਸਾਚਾ ਭੋਗ, ਰਸਨਾ ਰਸ ਤਜਾਇੰਦਾ। ਜਗਤ ਤ੍ਰਿਸਨਾ ਮਿਟੇ ਵਿਜੋਗ, ਮਾਇਆ ਮੋਹ ਗਵਾਇੰਦਾ। ਦੂਈ ਦਵੈਤੀ ਕੱਟੇ ਰੋਗ, ਸਾਚਾ ਸੰਗ ਰਖਾਇੰਦਾ। ਆਪ ਕਰਾਏ ਸਚ ਸੰਜੋਗ, ਘਰ ਸਾਚੇ ਮੇਲ ਮਿਲਾਇੰਦਾ। ਆਤਮ ਦਰਸ ਆਤਮ ਸੇਜਾ ਏਕਾ ਭੋਗ, ਏਕਾ ਏਕ ਜਣਾਇੰਦਾ। ਇਕ ਜਣਾਈ ਤਿੰਨਾਂ ਲੋਕ, ਤ੍ਰੈ ਤ੍ਰੈ ਵੇਖ ਵਖਾਇੰਦਾ। ਏਕਾ ਸ਼ਬਦ ਇਕ ਸਲੋਕ, ਏਕ ਰਾਗ ਅਲਾਇੰਦਾ। ਏਕਾ ਮਾਰਗ ਏਕਾ ਮੋਖ, ਏਕਾ ਦਰ ਸੁਹਾਇੰਦਾ। ਨਾ ਕੋਈ ਹਰਖ ਨਾ ਕੋਈ ਸੋਗ, ਜੋ ਪ੍ਰਭ ਸਰਨਾਈ ਆਇੰਦਾ। ਸੋਹੰ ਚੁਗੇ ਸਾਚੀ ਚੋਗ, ਤ੍ਰਿਸਨਾ ਭੁੱਖ ਮਿਟਾਇੰਦਾ। ਆਪ ਸੁਣਾਏ ਆਪਣੀ ਕੂਕ, ਆਪਣਾ ਨਾਮ ਅਲਾਇੰਦਾ। ਲੱਖ ਚੁਰਾਸੀ ਦੇਵੇ ਫੂਕ, ਨਾ ਕੋਈ ਮਾਤ ਬਚਾਇੰਦਾ। ਗੁਰਸਿਖ ਸੁਰਤੀ ਜਾਤ ਮਲੂਕ, ਨਾਮ ਮਸ਼ੂਕ ਇਕ ਰਖਾਇੰਦਾ। ਅੰਤਮ ਆਪਣਾ ਲੈਣਾ ਸਚ ਹਕੂਕ, ਪਿਛਲਾ ਕੀਤਾ ਝੋਲੀ ਪਾਇੰਦਾ। ਨਾ ਕੋਈ ਖੰਡਾ ਤਲਵਾਰ ਤਬਕ ਨਾ ਕੋਈ ਬੰਦੂਕ, ਤੀਰ ਨਿਸ਼ਾਨ ਨਾ ਕੋਈ ਲਗਾਇੰਦਾ। ਸ਼ਬਦ ਨਗਾਰਾ ਏਕਾ ਨਾਅਰਾ ਏਕਾ ਕੂਕ, ਲੋਆਂ ਪੁਰੀਆਂ ਆਪ ਸੁਣਾਇੰਦਾ। ਪਰਗਟ ਹੋਇਆ ਸਚ ਮਹਿਬੂਬ, ਮਿਹਰਵਾਨ ਦਇਆ ਕਮਾਇੰਦਾ। ਲੱਖ ਚੁਰਾਸੀ ਆਪ ਉਡਾਏ ਨਾ ਕੋਈ ਰੱਖੇ ਬਰੂਦ, ਜਗਤ ਪਲੀਤਾ ਨਾ ਕੋਈ ਲਗਾਇੰਦਾ। ਮਨਮੁਖ ਗੂੜ੍ਹੀ ਨੀਂਦੇ ਸੁੱਤੇ ਘੂਕ, ਕਲਜੁਗ ਆਪਣਾ ਪੜਦਾ ਪਾਇੰਦਾ। ਆਪਣੀ ਧੂਣੀ ਜਾਏ ਫੂਕ, ਨਾ ਕੋਈ ਮੇਲ ਮਿਲਾਇੰਦਾ। ਝੂਠਾ ਕੰਗਨ ਹੱਥ ਖਾਲੀ ਭੂਕ, ਅੰਤਮ ਭੰਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸਮ ਦਵਾਰੀ ਬੈਠਾ ਵੜ, ਸਚ ਸਿੰਘਾਸਣ ਇਕ ਵਿਛਾਇੰਦਾ। ਵਿਛੀ ਸੇਜ ਸਚ ਸੁਲਤਾਨ, ਹਰਿ ਸਾਚੇ ਆਸਣ ਲਾਇਆ। ਆਪੇ ਹੋਇਆ ਬੇਪਹਿਚਾਨ, ਗੁਰਸਿਖ ਅੱਗੇ ਡਾਹਿਆ। ਆਦਿ ਜੁਗਾਦੀ ਨੌਜਵਾਨ, ਨਾ ਮਰੇ ਨਾ ਜਾਇਆ। ਜੁਗ ਜੁਗ ਖੇਲੇ ਖੇਲ ਮਹਾਨ, ਖੇਲ ਖਿਲਾਰੀ ਆਪ ਅਖਵਾਇਆ। ਵੀਹ ਸਦ ਬਿਕ੍ਰਮੀ ਕਰ ਪਰਧਾਨ, ਆਪਣਾ ਆਪ ਲਏ ਉਪਾਇਆ। ਵੀਹ ਸਦ ਪੰਦਰਾਂ ਕਰ ਪਛਾਣ, ਤੀਰਥ ਤੱਟਾਂ ਮੂਲ ਚੁਕਾਇਆ। ਸਾਧਾਂ ਸੰਤਾਂ ਵੇਖ ਗਿਆਨ, ਗਿਆਨ ਗੁਰੂ ਨਾ ਭੇਟ ਚੜ੍ਹਾਇਆ। ਨਾ ਕੋਈ ਮੂੰਹ ਦਿਸੇ ਕਾਨ, ਉਚੀ ਬਾਂਗ ਸਦਾ ਨਾ ਕੋਈ ਅਲਾਇਆ। ਨਾ ਕੋਈ ਸਵਾਂਗੀ ਰਚੇ ਸਵਾਂਗ, ਨਾ ਕੋਈ ਨੇਤਰ ਨੈਣ ਬੰਦ ਵਖਾਇਆ । ਨਾ ਕੋਈ ਪੱਕੇ ਭੋਜਨ ਪਕਵਾਨ, ਜੰਗਲ ਜੂਹ ਨਾ ਕੋਈ ਫਿਰਾਇਆ। ਆਪਣਾ ਘਰ ਆਪੇ ਕਰ ਪਛਾਨ, ਆਪਣਾ ਮੂਲ ਰਿਹਾ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਵੀਹ ਸਦ ਪੰਦਰਾਂ ਹੋਏ ਸਹਾਇਆ। ਪੰਜ ਦਸ ਹੋ ਉਜਿਆਰਾ, ਹਰਿ ਹਰਿ ਬਣਤ ਬਣਾਈਆ। ਏਥੇ ਉਥੇ ਇਕ ਸਹਾਰਾ, ਏਕਾ ਮੇਲ ਮਿਲਾਈਆ। ਆਰ ਪਾਰ ਵੇਖ ਕਿਨਾਰਾ, ਨਿਝਰ ਧਾਰਾ ਫੇਰਾ ਪਾਈਆ। ਆਪੇ ਦੇਵਣਹਾਰਾ ਸਚ ਸਹਾਰਾ, ਸਾਚੀ ਨੱਯਾ ਰਿਹਾ ਚਲਾਈਆ। ਨਾਮ ਕਰਾਏ ਵਣਜ ਵਪਾਰਾ, ਏਕਾ ਵਸਤ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੁਗ ਵਿਛੜੇ ਮੇਲ ਮਿਲਾਈਆ। ਸਤਿਜੁਗ ਵਿਛੋੜਾ ਆਪ ਕਰਾਇਆ, ਆਪੇ ਬਣਤ ਬਣਾਇੰਦਾ। ਤ੍ਰੇਤਾ ਦੇਹੁਰਾ ਆਪ ਫਿਰਾਇਆ, ਆਪਣੀ ਧਾਰ ਚਲਾਇੰਦਾ। ਦੁਆਪਰ ਗੇੜਾ ਆਪ ਦਵਾਇਆ, ਆਪ ਆਪਣੀ ਕਲ ਵਰਤਾਇੰਦਾ। ਕਲਜੁਗ ਖੇੜਾ ਵੇਖ ਵਖਾਇਆ, ਜੋਤ ਸਰੂਪੀ ਜੋਤ ਡਗਮਗਾਇੰਦਾ। ਅੰਤਮ ਨਿਬੇੜਾ ਹੱਕ ਕਰਾਇਆ, ਹੱਕ ਬਹੱਕ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵਸਣਹਾਰਾ ਸਾਚੇ ਘਰ, ਸੰਮਤ ਪੰਦਰਾਂ ਦੇਵੇ ਵਰ, ਅੰਤਮ ਮੂਲ ਚੁਕਾਇਆ। ਸੰਮਤ ਪੰਦਰਾਂ ਤੇਰਾ ਮੁੱਲ, ਹਰਿ ਹਰਿ ਆਪੇ ਪਾਇੰਦਾ। ਗੁਰਮੁਖ ਵੇਖੇ ਸਾਚੀ ਕੁਲ, ਆਪਣਾ ਸੰਗ ਰਖਾਇੰਦਾ। ਦਰ ਦਵਾਰੇ ਜੋ ਆਇਆ ਭੁੱਲ, ਲੇਖਾ ਲੇਖੇ ਲਾਇੰਦਾ। ਮਾਨਸ ਬੂਟਾ ਨਾ ਜਾਏ ਹੁਲ, ਸਚ ਫਲ ਖੁਵਾਇੰਦਾ। ਸੋਹੰ ਕੰਡੇ ਜਾਏ ਤੁਲ, ਹਰਿ ਤੋਲਾ ਆਪ ਤੁਲਾਇੰਦਾ। ਪਾਣੀ ਨਾ ਪਏ ਕਾਇਆ ਚੁਲ੍ਹ, ਅਗਨੀ ਤੱਤ ਨਾ ਕੋਈ ਬੁਝਾਇੰਦਾ। ਚਰਨ ਪ੍ਰੀਤ ਜੋ ਗਿਆ ਘੁਲ, ਲੱਖ ਚੁਰਾਸੀ ਫੰਦ ਕਟਾਇੰਦਾ। ਸਚ ਦਵਾਰ ਗਿਆ ਖੁਲ੍ਹ, ਚਾਰ ਵਰਨਾਂ ਆਪ ਸੁਣਾਇੰਦਾ। ਲੱਖ ਚੁਰਾਸੀ ਗਾਏ ਮੁੱਖ, ਨਿਹਕਲੰਕ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਚ ਦਿਹਾੜਾ ਇਕ ਸੁਹਾਇੰਦਾ। ਸਾਚਾ ਦਿਵਸ ਛੱਬੀ ਪੋਹ, ਹਰਿ ਹਰਿ ਰਚਨ ਰਚਾਈਆ। ਨਾਤਾ ਤੋੜੇ ਜਗਤ ਮੋਹ, ਤਨ ਖ਼ਾਕੀ ਖ਼ਾਕ ਸਮਾਈਆ। ਆਪਣੇ ਨਾਲ ਕਰ ਆਪ ਧਰੋ, ਆਪ ਆਪਣਾ ਦਏ ਖਪਾਈਆ। ਆਪੇ ਜੋਤ ਰਲਿਆ ਪੁਰਖ ਨਿਰੰਜਣ ਸੋ, ਪੁਰਖ ਨਿਰੰਜਣ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੇ ਦਿਵਸ ਦਏ ਵਡਿਆਈਆ। ਸਾਚਾ ਦਿਵਸ ਜਗਤ ਉਜਾਗਰ, ਹਰਿ ਹਰਿ ਆਪ ਕਰਾਇਆ। ਗੁਰਮੁਖ ਵਿਰਲਾ ਬਣੇ ਸੌਦਾਗਰ, ਮਨਮੁਖਾਂ ਹੱਥ ਨਾ ਆਇਆ। ਨਾਮ ਅਨਮੁਲਾ ਕਾਇਆ ਗਾਗਰ, ਰਤਨ ਅਮੋਲਕ ਦਏ ਧਰਾਇਆ। ਨਿਰਮਲ ਕਰਮ ਕਰੇ ਉਜਾਗਰ, ਜਿਸ ਜਨ ਦਰ ਦਵਾਰੇ ਫੇਰਾ ਪਾਇਆ। ਦੇਵੇ ਨਾਮ ਰੱਤੀ ਰਤਨਾਗਰ, ਰੱਤੀ ਰੱਤ ਆਪ ਰੰਗਾਇਆ। ਬੈਠਾ ਰਹੇ ਇਕ ਅਕਾਗਰ, ਏਕਾ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਖ ਵਖਾਇਆ। ਵੇਖਣਹਾਰਾ ਹਰਿ ਸਮਰਥ, ਆਪਣਾ ਦਰ ਦਵਾਰਿਆ। ਜੁਗ ਜੁਗ ਮਹਿਮਾ ਅਕਥਨਾ ਅਕੱਥ, ਵੇਦ ਕਤੇਬ ਭੇਵ ਨਾ ਪਾ ਰਿਹਾ। ਆਪ ਚਲਾਏ ਆਪਣਾ ਰਥ, ਚਾਰੇ ਕੁੰਟਾਂ ਆਪ ਫਿਰਾ ਰਿਹਾ। ਵੇਖਣਹਾਰਾ ਮੰਦਰ ਮਸਜਿਦ ਮੱਠ, ਤੀਰਥ ਤਟ ਤਟ ਕਿਨਾਰਿਆ। ਜਨ ਭਗਤਾਂ ਰੱਖੇ ਦੇ ਕਰ ਹੱਥ, ਆਪ ਆਪਣਾ ਮੇਲ ਮਿਲਾ ਰਿਹਾ। ਦੇਵਣਹਾਰਾ ਸਾਚੀ ਵੱਥ, ਸੋਹੰ ਭਰੇ ਆਪ ਭੰਡਾਰਿਆ। ਆਤਮ ਸੇਜਾ ਚੜ੍ਹੇ ਨੱਠ, ਖੋਲ੍ਹੇ ਬੰਦ ਕਿਵਾੜਿਆ। ਤ੍ਰੈਗੁਣ ਅਗਨੀ ਲਾਏ ਮੱਠ, ਮਿਟੇ ਪੰਚਮ ਧਾੜਿਆ। ਅੰਮ੍ਰਿਤ ਆਤਮ ਮਾਣ ਚੁਕਾਏ ਤੀਰਥ ਅਠਸਠ, ਅੰਮ੍ਰਿਤ ਪਿਆਏ ਠੰਡੀ ਠਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਮੇਲ ਮਿਲਾ ਰਿਹਾ। ਮੇਲ ਮਿਲਾਵਾ ਹਰਿ ਹਰਿ ਦਵਾਰਾ, ਬੰਦ ਦਵਾਰ ਸੁਹਾਈਆ। ਸਾਚੇ ਸੁੱਤ ਕਰ ਪਿਆਰਾ, ਸਚ ਸੁੱਚ ਵੱਜੇ ਵਧਾਈਆ। ਵੇਖਣਹਾਰਾ ਏਕੰਕਾਰਾ, ਆਪਣੀ ਕਲ ਵਰਤਾਈਆ। ਬੋਧ ਅਗਾਧੀ ਸ਼ਬਦ ਜੈਕਾਰਾ, ਸ਼ਬਦੀ ਧੁਨ ਸੁਣਾਈਆ। ਡੰਕ ਵਜਾਏ ਨਾਮ ਨਗਾਰਾ, ਨਾਮ ਨਾਮਾ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਪੜਦਾ ਆਪੇ ਲਾਹੀਆ । ਸੰਮਤ ਪੰਦਰਾਂ ਪੜਦਾ ਲਾਹ, ਆਪਣੀ ਖੇਲ ਖਿਲਾਇੰਦਾ। ਜਨ ਭਗਤਾਂ ਜਾਣੇ ਜਗਤ ਮਲਾਹ, ਜਾਗਰਤ ਜੋਤ ਜਗਾਇੰਦਾ। ਮਨਮੁੱਖਾਂ ਖ਼ਾਕ ਦਏ ਰਲਾ, ਸਾਚੇ ਹੱਟ ਨਾ ਕੋਈ ਵਿਕਾਇੰਦਾ। ਦੋਹਾਂ ਵਿਚੋਲਾ ਆਪ ਅਖਵਾ, ਭੇਵ ਅਭੇਦ ਛੁਪਾਇੰਦਾ। ਹਰਿ ਸੱਜਣ ਸਾਚੇ ਵੇਖ ਵਖਾ, ਦਰ ਦਵਾਰੇ ਆਪ ਬਹਾਇੰਦਾ। ਹਰਿ ਸੰਗਤ ਸਾਚਾ ਸੰਗ ਰਲਾ, ਸਾਚਾ ਸਗਨ ਮਨਾਇੰਦਾ। ਸਾਚਾ ਗਾਨਾ ਦਏ ਬੰਨਾ, ਨਾ ਕੋਈ ਤੋੜ ਤੁੜਾਇੰਦਾ। ਨਾਮ ਨਿਧਾਨਾ ਜਾਮ ਪਲਾ, ਇਕ ਖੁਮਾਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਸੋਲਾਂ ਕਲ ਵਰਤਾਇੰਦਾ। ਸੋਲਾਂ ਸ਼ੰਗਾਰ ਸੋਲਾਂ ਪਿਆਰ, ਸੋਲਾਂ ਧਾਰ ਬੰਧਾਈਆ। ਸੋਲਾਂ ਸੋਲਾਂ ਹੋ ਉਜਿਆਰ, ਏਕਾ ਸੋਹਲਾ ਦਏ ਸੁਣਾਈਆ। ਸੋਲਾਂ ਸੋਲਾਂ ਕਰ ਖੁਵਾਰ, ਸੋਲਾਂ ਸੋਲਾਂ ਕਰੇ ਹਲਕਾਈਆ। ਸੋਲਾਂ ਸੋਲਾਂ ਮੀਤ ਮੁਰਾਰ, ਸੁਰਤੀ ਸੁਰਤ ਉਠਾਈਆ। ਅਕਾਲ ਮੂਰਤੀ ਖੇਲ ਨਿਆਰ, ਕਲਜੁਗ ਅੰਤਮ ਵੇਖਣ ਆਈਆ। ਸਾਚਾ ਸਗਨ ਧੁਰ ਦਰਬਾਰ, ਥਿਰ ਘਰ ਆਪੇ ਰਿਹਾ ਪਾਈਆ। ਗੁਰਸਿਖ ਨਾਰ ਹੋਈ ਮੁਟਿਆਰ, ਵੇਖਣ ਆਇਆ ਬੇਪਰਵਾਹੀਆ। ਸ਼ਬਦ ਵਿਚੋਲਾ ਫੇਰੇ ਮਾਰੇ ਵਾਰੋ ਵਾਰ, ਘਰ ਘਰ ਸੁੱਤੇ ਰਿਹਾ ਉਠਾਈਆ। ਖਿਚ ਲਿਆਇਆ ਸਚ ਦਵਾਰ, ਏਕਾ ਬੰਕ ਸੁਹਾਈਆ । ਸਾਚੀ ਥਿਤ ਸਾਚੀ ਵਾਰ, ਸਾਚੀ ਦਏ ਸਲਾਹੀਆ। ਮਿਲੇ ਵਰ ਪੁਰਖ ਭਤਾਰ, ਸਾਚਾ ਕੰਤ ਇਕ ਮਨਾਈਆ। ਸਾਚੇ ਘਰ ਘਰ ਹੋਏ ਜੈ ਜੈਕਾਰ, ਮੰਗਲਾਚਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਦੇਵੇ ਵਰ, ਗੁਰਮੁਖ ਸਾਚੇ ਆਪ ਉਠਾਈਆ। ਗੁਰਸਿਖ ਸਾਚਾ ਉਠਿਆ ਜਾਗ, ਹਰਿ ਸਾਚੇ ਆਪ ਜਗਾਇਆ। ਪੰਜ ਤੱਤ ਲੱਗਾ ਭਾਗ, ਘਰ ਸਾਚਾ ਵੇਖ ਵਖਾਇਆ। ਸੁਨਾਵਣਹਾਰਾ ਏਕਾ ਰਾਗ, ਏਕਾ ਰਿਹਾ ਅਲਾਇਆ। ਹੰਸ ਬਣਾਏ ਫੜ ਫੜ ਕਾਗ, ਕਾਗੋਂ ਹੰਸ ਬਣਾਇਆ। ਆਪਣੀ ਹੱਥੀਂ ਬੰਨੇ ਸਾਚਾ ਤਾਗ, ਸਾਚਾ ਸਗਨ ਮਨਾਇਆ। ਦਿਵਸ ਰੈਣ ਰਹੇ ਵੈਰਾਗ, ਏਕਾ ਲਿਵ ਰਖਾਇਆ। ਚਰਨ ਧੂੜੀ ਸਾਚਾ ਮਜਨ ਮਾਘ, ਸਤਿਗੁਰ ਪੂਰਾ ਆਪ ਕਰਾਇਆ। ਜੋ ਜਨ ਸਰਨ ਸਰਨਾਈ ਗਏ ਲਾਗ, ਆਵਣ ਜਾਵਣ ਦਏ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਰਾਹ ਤਕਾਇਆ। ਸੰਮਤ ਸੋਲਾਂ ਹਰਿ ਬਲਵਾਨਾ, ਏਕ ਏਕ ਅਖਵਾਇੰਦਾ। ਜੋਧਾ ਸੂਰਬੀਰ ਮਰਦ ਮਰਦਾਨਾ, ਆਪ ਆਪਣਾ ਨਾਉਂ ਧਰਾਇੰਦਾ। ਸਾਚਾ ਚਿੱਲਾ ਤੀਰ ਕਮਾਨਾ, ਆਪਣਾ ਆਪ ਉਠਾਇੰਦਾ। ਚਾਰੇ ਕੁੰਟ ਵੇਖੇ ਮਾਰ ਧਿਆਨਾ, ਦਹਿ ਦਿਸ਼ਾ ਫੋਲ ਫੋਲਾਇੰਦਾ। ਗੁਰਮੁਖਾਂ ਬੰਨਣ ਆਇਆ ਗਾਨਾ, ਕਲਜੁਗ ਅੰਤਮ ਵੇਸ ਵਟਾਇੰਦਾ। ਅੰਤਮ ਚੁੱਕੇ ਪੀਣਾ ਖਾਣਾ, ਮਾਨਸ ਜਨਮ ਲੇਖੇ ਲਾਇੰਦਾ। ਸਾਚੇ ਧਾਮ ਆਪ ਬਹਾਣਾ, ਸਚਖੰਡ ਦਵਾਰਾ ਇਕ ਸੁਹਾਇੰਦਾ। ਕਿਸੇ ਹੱਥ ਨਾ ਆਏ ਰਾਜੇ ਰਾਣਾ, ਸ਼ਾਹ ਸੁਲਤਾਨ ਨਾ ਕੋਈ ਰਖਾਇੰਦਾ। ਆਪੇ ਬਖ਼ਸ਼ਣਹਾਰਾ ਪਦ ਨਿਰਬਾਨਾ, ਆਪ ਆਪਣਾ ਮੇਲ ਮਿਲਾਇੰਦਾ। ਆਪੇ ਦੇਵੇ ਬ੍ਰਹਮ ਗਿਆਨਾ, ਆਤਮ ਬ੍ਰਹਮ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਵਟਾਇੰਦਾ। ਸਤਿਗੁਰ ਪੂਰੇ ਬਦਲਿਆ ਚੋਲਾ, ਹਰਿ ਸਾਚੀ ਬਣਤ ਬਣਾਈਆ। ਸੰਮਤ ਸੋਲਾਂ ਰਹਿਣ ਨਾ ਦੇਵੇ ਪੜਦਾ ਉਹਲਾ, ਨਿਹਕਲੰਕ ਵੱਜੇ ਵਧਾਈਆ। ਗੁਰਮੁਖਾਂ ਪੜਦਾ ਆਪੇ ਖੋਲ੍ਹਾ, ਆਪਣੀ ਹੱਥੀਂ ਪੱਟੀ ਆਪੇ ਲਾਹੀਆ। ਆਪੇ ਗਾਵਣਹਾਰਾ ਢੋਲਾ, ਆਪੇ ਰਿਹਾ ਸੁਣਾਈਆ। ਆਪੇ ਬਣਿਆ ਲੋਕਮਾਤ ਵਿਚੋਲਾ, ਗਰੀਬ ਨਿਵਾਜਾ ਸੇਵ ਕਮਾਈਆ। ਆਪਣਾ ਪੜਦਾ ਆਪੇ ਫੋਲਾ, ਦੂਸਰ ਦਿਸ ਕਿਸੇ ਨਾ ਆਈਆ। ਕਰੇ ਖੇਲ ਹੌਲਾ ਹੌਲਾ, ਗੁਰ ਗੋਬਿੰਦ ਆਪ ਸਮਝਾਈਆ। ਨਾਨਕ ਰਲਿਆ ਨਾਲ ਤੋਲਾ, ਸਾਚਾ ਕੰਡਾ ਹੱਥ ਉਠਾਈਆ। ਸੋਹੰ ਸ਼ਬਦ ਏਕਾ ਬੋਲਾ, ਸਤਿ ਪੁਰਖ ਨਿਰੰਜਣ ਆਪ ਸੁਣਾਈਆ। ਆਪੇ ਧਾਰੇ ਭੇਖ ਮੌਲਾ, ਆਪ ਆਪਣਾ ਰੂਪ ਵਟਾਈਆ। ਸੰਮਤ ਸੋਲਾਂ ਸ੍ਰਿਸ਼ਟ ਸਬਾਈ ਪਏ ਰੌਲਾ, ਨਿਹਕਲੰਕ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਮੁਖ ਆਪੇ ਰਿਹਾ ਉਠਾਈਆ। ਆਪਣਾ ਪੜਦਾ ਆਪੇ ਲਾਹ, ਆਪਣਾ ਨੂਰ ਦਰਸਾਇਆ। ਆਪਣੀ ਜੋਤੀ ਆਪ ਜਗਾ, ਆਪੇ ਡਗਮਗਾਇਆ। ਘਰ ਘਰ ਦੀਵੇ ਦਏ ਜਗਾ, ਗੁਰਮੁਖ ਸਾਚੇ ਕਰ ਰੁਸ਼ਨਾਇਆ। ਸਾਚਾ ਘਿਰਤ ਆਪੇ ਪਾ, ਆਪੇ ਬੱਤੀ ਦਏ ਲਗਾਇਆ। ਨਿਰਤ ਸੁਰਤ ਆਪੇ ਵੇਖ ਵਖਾ, ਅਕਾਲ ਮੂਰਤ ਇਕ ਮਿਲਾਇਆ। ਨਾਦ ਤੂਰਤ ਆਪਣਾ ਆਪ ਵਜਾ, ਆਪੇ ਦਏ ਸੁਣਾਇਆ। ਆਪਣੀ ਲਾਜ ਆਪ ਰਖਾ, ਆਪਣਾ ਪੜਦਾ ਦੇਵੇ ਪਾਇਆ। ਆਪਣੇ ਸੀਸ ਤਾਜ ਆਪ ਟਿਕਾ, ਰਾਜ ਰਾਜਾਨਾਂ ਦੇਵੇ ਖ਼ਾਕ ਮਿਲਾਇਆ। ਆਪਣਾ ਜਹਾਜ ਸਾਚਾ ਆਪ ਚਲਾ, ਕਲਜੁਗ ਕੂੜਾ ਦਏ ਰੁੜਾਇਆ। ਮਾਝੇ ਦੇਸ ਜੋਤ ਜਗਾ, ਸੰਬਲ ਨਗਰੀ ਡੇਰਾ ਲਾਇਆ। ਗੁਰ ਗੋਬਿੰਦ ਸਿੰਘ ਸਿੰਘ ਰਿਹਾ ਉਠਾ, ਸੋਇਆ ਸਿੰਘ ਰਹੇ ਨਾ ਰਾਇਆ। ਸ਼ੇਰ ਦਲੇਰਾ ਆਪ ਹੋ ਜਾ, ਨੇਰਨ ਨੇਰ ਰੂਪ ਵਟਾਇਆ। ਨੌ ਖੰਡ ਪ੍ਰਿਥਮੀ ਘੇਰਾ ਲਏ ਪਾ, ਸ਼ਬਦ ਡੋਰੀ ਇਕ ਬੰਧਾਇਆ। ਚਿੱਟਾ ਅਸਵ ਘੋੜਾ ਰਿਹਾ ਦੌੜਾ, ਸੋਲਾਂ ਕਲੀਆਂ ਆਸਣ ਲਾਇਆ। ਸੋਲਾਂ ਇਛਿਆ ਪੂਰ ਕਰਾ, ਸਾਚੀ ਭਿਛਿਆ ਝੋਲੀ ਪਾਇਆ। ਦਹਿ ਦਿਸ਼ਾ ਹਰਿ ਫੇਰੀ ਪਾ, ਗੁਰਸਿਖ ਆਪਣਾ ਲਏ ਜਗਾਇਆ। ਸਾਚੀ ਸਿਖਿਆ ਇਕ ਸਮਝਾ, ਚਾਰ ਵਰਨਾਂ ਦਰ ਬੁਲਾਇਆ। ਮੁਸਲਮ ਹਿੰਦੂ ਸਿਖ ਈਸਾਈ ਨਾ ਕੋਈ ਰਿਹਾ ਜਣਾ, ਜਾਤ ਪਾਤੀ ਨਿਜਾਤ ਦਵਾਇਆ। ਕਮਲਾਪਾਤੀ ਇਕ ਮਿਲਾ, ਅੰਮ੍ਰਿਤ ਬੂੰਦ ਦਏ ਪਿਆਇਆ। ਆਤਮ ਤਾਕੀ ਆਪ ਖੁਲ੍ਹਾ, ਲਹਿਣਾ ਦੇਣਾ ਬਾਕੀ ਲਏ ਚੁਕਾਇਆ। ਸਾਚਾ ਸਾਕੀ ਬੇਪਰਵਾਹ, ਅੰਮ੍ਰਿਤ ਜਾਮ ਦਏ ਪਿਆਇਆ। ਬਾਂਕੀ ਚਾਲ ਇਕ ਰਖਾ, ਧੁਰਦਰਗਾਹੀ ਡੇਰਾ ਲਾਇਆ। ਖ਼ਾਕੀ ਖ਼ਾਕ ਰਿਹਾ ਸਮਾ, ਪਾਕੀ ਪਾਕ ਆਪ ਖ਼ੁਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੋਲਾਂ ਸੋਲਾਂ ਰੰਗ ਰੰਗਾਇਆ। ਸੋਲਾਂ ਰੰਗ ਸੂਰਾ ਸਰਬੰਗ, ਆਪਣਾ ਆਪ ਚੜ੍ਹਾਇੰਦਾ। ਸੋਲਾਂ ਇਛਿਆ ਕਰੇ ਭੰਗ, ਮਨਮੁਖਾਂ ਵੇਖ ਵਖਾਇੰਦਾ। ਸੋਲਾਂ ਹੋਏ ਦਰ ਦਰ ਮਲੰਘ, ਦਰ ਦਰਵੇਸ਼ ਅਖਵਾਇੰਦਾ। ਸੋਲਾਂ ਚਾੜ੍ਹੇ ਆਪਣੀ ਗੰਗ, ਆਪਣੀ ਧਾਰ ਵਹਾਇੰਦਾ। ਸੋਲਾਂ ਗੁਰਮੁਖ ਲਾਏ ਆਪਣੇ ਅੰਗ, ਅੰਗੀਕਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਦਰ ਸੁਹਾਇੰਦਾ। ਆਪਣਾ ਦਰ ਸੁਹਾਏ ਹਰਿ ਅਬਿਨਾਸ਼ਾ, ਰੂਪ ਰੰਗ ਨਾ ਰੇਖਿਆ। ਵੇਖਣ ਆਇਆ ਜਗਤ ਤਮਾਸ਼ਾ, ਧਾਰੇ ਜੋਤੀ ਭੇਸ ਮੁੱਛ ਦਾੜ੍ਹੀ ਨਾ ਦਿਸੇ ਕੇਸਿਆ। ਵੇਸ ਵਟਾਇਆ ਦਸ ਦਸਮੇਸਾ, ਮੂੰਡ ਮੁੰਡਾਇਆ ਰੱਖੇ ਲੇਖਾ, ਆਪਣੇ ਨੇਤਰ ਆਪੇ ਪੇਖਿਆ। ਆਪੇ ਜਾਣੇ ਸ਼ਿਵ ਸ਼ੰਕਰ ਗਣਪਤ ਗਣੇਸ਼ਾ, ਬ੍ਰਹਮਾ ਵੇਤਾ ਵੇਖ ਵਖਾਇਆ। ਆਪ ਉਪਜਾਏ ਦੇਵੀ ਦੇਵਤਿਆ, ਸੁਰ ਨਰ ਆਪ ਅਖਵਾਇਆ। ਲੱਖ ਚੁਰਾਸੀ ਆਪੇ ਪਾਏ ਆਪਣਾ ਕੇਤਿਆ, ਆਪ ਆਪਣਾ ਰੰਗ ਰੰਗਾਇਆ । ਆਪ ਉਠਾਈ ਸਤ ਚੇਤਿਆ, ਚੇਤਨ ਰੂਪ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਮੇਲ ਮਿਲਾਇਆ। ਮੇਲ ਮਿਲਾਵਣਹਾਰ ਨਿਰੰਜਣ, ਆਦਿ ਜੁਗਾਦਿ ਵੱਡੀ ਵਡਿਆਈਆ। ਭਗਤ ਸੁਹੇਲਾ ਸਾਚਾ ਸੱਜਣ, ਲੋਕਮਾਤ ਆਇਆ ਬੇਪਰਵਾਹੀਆ। ਸੰਤ ਸੁਹੇਲੇ ਮੰਗ ਏਕਾ ਮੰਗਣ, ਦਿਵਸ ਰੈਣ ਰਹੇ ਕੁਰਲਾਈਆ। ਕਾਇਆ ਚੋਲੀ ਚਾੜ੍ਹੇ ਰੰਗਣ, ਨੌ ਦਵਾਰੇ ਪੰਧ ਮੁਕਾਈਆ। ਡੂੰਘੀ ਕੰਦਰ ਮਿਲੇ ਸੱਜਣ, ਸੁਖਮਨ ਮੁਖ ਭਵਾਈਆ। ਧੁਨ ਅਨਾਦੀ ਤਾਲ ਵੱਜਣ, ਸਾਚਾ ਸਗਨ ਮਨਾਈਆ। ਸਰ ਸਰੋਵਰ ਮਿਲੇ ਮਜਨ, ਸਰ ਸਰੋਵਰ ਇਕ ਨੁਹਾਈਆ। ਬਜਰ ਕਪਾਟੀ ਭਾਂਡੇ ਭੱਜਣ, ਭਵ ਸਾਗਰ ਆਪ ਤਰਾਈਆ। ਆਪਣੀ ਸੇਜਾ ਬਹਿ ਬਹਿ ਸਜਣ, ਮੇਲ ਮਿਲਾਵਾ ਸਾਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਫੜਨ ਆਇਆ ਆਪੇ ਬਾਂਹੀਆ। ਗੁਰਮੁਖ ਸੱਜਣ ਲਏ ਫੜ, ਆਪਣੀ ਦਇਆ ਕਮਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਦਿਸ ਕਿਸੇ ਨਾ ਆਇੰਦਾ। ਅੰਦਰੇ ਅੰਦਰ ਜਾਏ ਚੜ੍ਹ, ਦਰ ਮੰਦਰ ਆਪ ਖੁਲ੍ਹਾਇੰਦਾ। ਤੋੜਨਹਾਰਾ ਹੰਕਾਰੀ ਗੜ੍ਹ, ਸੱਸਾ ਕਿਲਾ ਇਕ ਵਖਾਇੰਦਾ। ਉਤੇ ਹੋੜਾ ਦੇਵੇ ਧਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਹੰ ਬ੍ਰਹਮ ਜਾਏ ਮਰ, ਸੋਹੰ ਸੋ ਸਚ ਅਲਾਇੰਦਾ। ਓਅੰ ਰੂਪ ਆਪ ਹਰਿ, ਏਕੰਕਾਰਾ ਨਾਮ ਧਰਾਇੰਦਾ। ਇਕ ਅਕੱਲਾ ਦੇਵੇ ਵਰ, ਲੱਖ ਚੁਰਾਸੀ ਵੇਖ ਵਖਾਇੰਦਾ। ਲੱਖ ਚੁਰਾਸੀ ਪਾਏ ਡਰ, ਸੁੱਤੇ ਆਪ ਉਠਾਇੰਦਾ। ਬ੍ਰਹਮਾ ਵੇਤਾ ਅੱਗੇ ਖੜ, ਆਪਣਾ ਲੇਖ ਮੁਕਾਇੰਦਾ। ਵਿਸ਼ਨੂੰ ਫਿਰੇ ਦਰ ਦਰ, ਘਰ ਘਰ ਭਿਛਿਆ ਝੋਲੀ ਪਾਇੰਦਾ। ਸ਼ਿਵ ਸ਼ੰਕਰ ਅੰਤਮ ਲਏ ਫੜ, ਲਹਿਣਾ ਦੇਣਾ ਮੂਲ ਚੁਕਾਇੰਦਾ। ਧਰਮ ਰਾਏ ਲੇਖਾ ਮੰਗੇ ਅੱਗੇ ਖੜ, ਅੱਗੇ ਲੰਘ ਨਾ ਕੋਈ ਜਾਇੰਦਾ। ਲਾੜੀ ਮੌਤ ਮੰਗੇ ਵਰ, ਆਪ ਆਪਣਾ ਸਗਨ ਮਨਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਕਰ, ਆਪਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਬ੍ਰਹਮਾ ਰਿਹਾ ਜਗਤ ਉਪਾ, ਹਰਿ ਸਾਚੇ ਵਡ ਵਡਿਆਈਆ। ਵਿਸ਼ਨੂੰ ਵੰਸੀ ਸੇਵਾ ਲਾ, ਸਾਚਾ ਰਿਜ਼ਕ ਸਬਾਈਆ। ਸ਼ਿਵ ਸ਼ੰਕਰ ਅੰਤਮ ਦਏ ਮਿਟਾ, ਲੇਖਾ ਲੇਖ ਮੁਕਾਈਆ। ਏਕਾ ਮਾਲੀ ਜਗਤ ਉਪਾ, ਤ੍ਰੈਗੁਣ ਰਚਨ ਰਚਾਈਆ। ਸਚਖੰਡ ਨਿਵਾਸੀ ਫੇਰਾ ਪਾ, ਸਤਿਜੁਗ ਆਪਣਾ ਵੇਸ ਵਟਾਈਆ। ਹੇਰਾ ਫੇਰਾ ਜਗਤ ਭੁੱਲਾ, ਭਰਮ ਭੁਲਾਏ ਸਰਬ ਲੋਕਾਈਆ। ਗੁਰਮੁਖ ਸਾਜਨ ਲਏ ਉਠਾ, ਸੰਤ ਸੁਹੇਲੇ ਵੇਖ ਵਖਾਈਆ। ਏਕਾ ਅੱਖਰ ਦਏ ਪੜ੍ਹਾ, ਜਗਤ ਵਿਦਿਆ ਨਾ ਕੋਈ ਪੜ੍ਹਾਈਆ। ਆਤਮ ਬ੍ਰਹਮ ਦਏ ਜਣਾ, ਏਕਾ ਰੂਪ ਦਰਸਾਈਆ। ਸਾਚੇ ਮੰਦਰ ਆਪ ਵਸਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸੰਮਤ ਸੋਲਾਂ ਵੇਖੇ ਘਰ ਘਰ, ਘਰ ਸਾਚਾ ਬੇਪਰਵਾਹੀਆ। ਘਰ ਸਾਚਾ ਹਰਿ ਵੇਖਣ ਆਇਆ ਲੋਕਮਾਤ ਉਜਿਆਰਾ। ਔਲੀਆ ਪੀਰ ਸ਼ੇਖ਼ ਮੁਸਾਇਕ ਗੌਂਸ ਮੇਟਣ ਆਇਆ, ਐਲੀ ਅਲ੍ਹਾ ਏਕਾ ਨਾਅਰਾ। ਸਾਚੀ ਮੇਖਾ ਮੇਖ ਆਪੇ ਲਾਵਣ ਆਇਆ, ਸਤਿ ਪੁਰਖ ਨਿਰੰਜਣ ਮੀਤ ਮੁਰਾਰਾ। ਦਰ ਦਰਵੇਸਾ ਫੇਰਾ ਫੇਰੀ ਪਾਵਣ ਆਇਆ, ਏਕਾ ਸ਼ਬਦ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਦੇਵੇ ਸਾਚਾ ਵਰ, ਦੇਵਣ ਆਏ ਚਲ ਦਵਾਰਾ। ਆਏ ਦਰ ਚਰਨ ਭਿਖਾਰ, ਹਰਿ ਸਾਚਾ ਬੰਕ ਸੁਹਾਇਆ। ਦੇਵਣਹਾਰਾ ਨਾਮ ਭੰਡਾਰ, ਦਾਤਾ ਦਾਨੀ ਆਪ ਵਰਤਾਇਆ। ਸਾਚਾ ਕਰੇ ਸਚ ਸ਼ੰਗਾਰ, ਸਚ ਸ਼ੰਗਾਰ ਇਕ ਕਰਾਇਆ। ਬੰਨੇ ਗਾਨਾ ਹਰਿ ਮਿਹਰਵਾਨਾ ਵਿਚ ਸੰਸਾਰ, ਨਾਤਾ ਬਿਧਾਤਾ ਜੋੜ ਜੁੜਾਇਆ। ਛੱਬੀ ਪੋਹ ਸਾਚਾ ਮੋਹ, ਹਰਿਜਨ ਹਰਿ ਮੀਤ ਮੁਰਾਰ ਆਪਣਾ ਮੇਲ ਮਿਲਾਇਆ। ਸ਼ਬਦ ਜਣਾਇਆ ਸੋਹੰ ਸੋ, ਭੁੱਲ ਰਹੇ ਨਾ ਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਜਨ ਸਾਚੇ ਆਪਣੀ ਕੁਲ ਉਪਜਾਇਆ। ਸਤਿ ਪੁਰਖ ਨਿਰੰਜਣ ਸਾਚਾ ਚਾਨਨ, ਹਰਿ ਹਰਿ ਆਪ ਕਰਾਇਆ। ਭਗਤਨ ਮੀਤ ਆਇਆ ਭਗਤਾਂ ਪਛਾਨਨ, ਆਪ ਆਪਣਾ ਵੇਸ ਵਟਾਇਆ। ਸ਼ਬਦ ਸਰੂਪੀ ਪਕੜੇ ਦਾਮਨ, ਦਾਮਨਗੀਰ ਨਾਮ ਧਰਾਇਆ। ਮੇਟ ਮਿਟਾਏ ਕਾਮਨੀ ਕਾਮਨ, ਕਾਮ ਕਰੋਧ ਨਾ ਹੋਏ ਹਲਕਾਇਆ। ਦਰਗਹਿ ਸਾਚੀ ਬਣਿਆ ਜਾਮਨ, ਦੋ ਜਹਾਨਾਂ ਵੇਖ ਵਖਾਇਆ। ਮਿਟੇ ਰੈਣ ਅੰਧੇਰੀ ਸ਼ਾਮਨ, ਸਾਚਾ ਚੰਦ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਵੇਖ ਵਖਾਇਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਏਕਾ ਏਕ ਏਕੰਕਾਰਿਆ। ਸੰਤ ਸੁਹੇਲੇ ਕਰ ਪਛਾਨ, ਘਰ ਸਾਚੇ ਮੇਲ ਮਿਲਾ ਰਿਹਾ। ਕਾਇਆ ਮੰਦਰ ਬੈਠ ਮਕਾਨ, ਘਰ ਘਰ ਵਿਚ ਆਸਣ ਲਾ ਰਿਹਾ। ਦੀਵਾ ਬਾਤੀ ਇਕ ਮਹਾਨ, ਜੋਤ ਨਿਰੰਜਣ ਸੇਵਾ ਲਾ ਰਿਹਾ। ਧੁਨੀ ਨਾਦ ਅਨਾਦੀ ਗਾਨ ਆਪੇ ਗਾਣ, ਸ੍ਰੀ ਭਗਵਾਨ ਤਾਲ ਤਲਵਾੜਾ ਆਪ ਵਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੰਮਤੀ ਵੇਖ ਵਖਾ ਰਿਹਾ। ਸੰਮਤ ਸੰਮਤੀ ਹਰਿ ਸਾਖਯਾਤ, ਨਿਰਗੁਣ ਜੋਤ ਜਗਾਈਆ। ਅਕਲ ਕਲਾ ਕਲ ਕਮਲਾਪਾਤ, ਗੁਣ ਅਵਗੁਣ ਨਾ ਕੋਈ ਵਖਾਈਆ। ਆਦਿ ਜੁਗਾਦੀ ਸਗਲਾ ਸਾਥ, ਸਾਚਾ ਸੰਗ ਨਿਭਾਈਆ। ਜੁਗ ਜੁਗ ਚਲਾਏ ਆਪਣਾ ਰਾਥ, ਰਥ ਰਥਵਾਹੀ ਬੇਪਰਵਾਹੀਆ। ਸ਼ਬਦੀ ਸ਼ਬਦ ਜਣਾਏ ਗਾਥ, ਸੋ ਪੁਰਖ ਏਕਾ ਗਾਈਆ। ਕਲਜੁਗ ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਹਰਿਜਨ ਸੇਵ ਕਮਾਈਆ। ਲਹਿਣਾ ਦੇਣ ਚੁਕਾਏ ਮਸਤਕ ਮਾਥ, ਪੂਰਨ ਲਹਿਣਾ ਝੋਲੀ ਪਾਈਆ। ਲਹਿਣਾ ਦੇਣਾ ਚੁੱਕਿਆ  ਪੂਜਾ ਪਾਠ, ਏਕਾ ਆਪਣਾ ਦਰਸ ਦਿਖਾਈਆ। ਸਚ ਸਰੋਵਰ ਮਾਰੇ ਠਾਠ, ਆਤਮ ਅੰਮ੍ਰਿਤ ਆਪ ਨੁਹਾਈਆ। ਪੱਲੇ ਬੰਨੇ ਨਾਮ ਗਾਠ, ਏਕਾ ਵਸਤ ਆਪ ਵਖਾਈਆ। ਪੰਜ ਤੱਤ ਜਲੇ ਕਾਇਆ ਕਾਠ, ਅਗਨੀ ਅੱਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਵਖਾਈਆ। ਗੁਰਸਿਖ ਸਾਜਣ ਹਰਿ ਹਰਿ ਪਾਇਆ, ਘਰ ਸਾਚੇ ਵੱਜੀ ਵਧਾਈਆ । ਆਤਮ ਅੰਤਰ ਇਕ ਲਿਵ ਲਾਇਆ, ਏਕਾ ਬੂਝ ਬੁਝਾਈਆ। ਪੁਰਖ ਅਬਿਨਾਸ਼ੀ ਏਕਾ ਗਾਇਆ, ਘਟ ਘਟ ਵੇਖ ਵਖਾਈਆ। ਜੋਤ ਪਰਕਾਸ਼ ਨਜ਼ਰੀ ਆਇਆ, ਸਚ ਸਿੰਘਾਸਣ ਡੇਰਾ ਲਾਈਆ। ਦਾਸਨ ਦਾਸੀ ਸੇਵ ਕਮਾਇਆ, ਆਪ ਆਪਣਾ ਖੇਲ ਖਿਲਾਈਆ। ਰਸਨ ਸਵਾਸੀ ਲਏ ਤਰਾਇਆ, ਜੋ ਜਨ ਰਹੇ ਗਾਈਆ। ਮਦਿਰਾ ਮਾਸੀ ਲਏ ਖਪਾਇਆ, ਖੰਡਾ ਹੱਥ ਉਠਾਈਆ। ਘਨਕਪੁਰ ਵਾਸੀ ਸੰਬਲ ਨਗਰੀ ਡੇਰਾ ਲਾਇਆ, ਦੇਸ ਪਰਦੇਸਾ ਫੇਰਾ ਪਾਈਆ। ਨਰ ਨਰੇਸਾ ਨਾਉਂ ਧਰਾਇਆ, ਦਸ ਦਸਮੇਸਾ ਮੇਲ ਮਿਲਾਈਆ। ਗਣਪਤ ਗਣੇਸ਼ਾ ਨਾ ਕੋਈ ਮਨਾਇਆ, ਸੀਸ ਜਗਦੀਸ ਨਾ ਕੋਈ ਝੁਕਾਈਆ। ਆਪਣਾ ਵੇਸਾ ਆਪ ਵਟਾਇਆ, ਵੇਸ ਅਵੱਲਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾ ਰਾਹ ਤਕਾਈਆ। ਸੰਮਤ ਸੋਲਾਂ ਗਿਆ ਚੜ੍ਹ, ਹਰਿ ਸਾਚੇ ਆਪ ਚੜ੍ਹਾਇਆ। ਦੂਏ ਅੱਗੇ ਬਿੰਦੀ ਧਰ, ਬੀਸ ਬੀਸਾ ਖੇਲ ਕਰਾਇਆ। ਇਕ ਅਕੱਲਾ ਵੇਖੇ ਖੜ, ਛੇ ਘਰ ਰੂਪ ਦਰਸਾਇਆ। ਲੱਖ ਚੁਰਾਸੀ ਆਪੇ ਲੜ, ਆਪੇ ਹੁਕਮ ਸੁਣਾਇਆ। ਸੰਤ ਸੁਹੇਲੇ ਲਏ ਫੜ, ਜੁਗ ਵਿਛੜੇ ਮੇਲ ਮਿਲਾਇਆ। ਦਰਸ ਦਿਖਾਏ ਅੱਗੇ ਖੜ, ਸਵੱਛ ਸਰੂਪੀ ਭੇਵ ਮਿਟਾਇਆ। ਸਾਚੇ ਮੰਦਰ ਜਾਏ ਚੜ੍ਹ, ਸਚ ਦਵਾਰੀ ਕੁੰਡਾ ਲਾਹਿਆ। ਨਾ ਕੋਈ ਸੀਸ ਨਾ ਕੋਈ ਧੜ, ਔਦਾ ਜਾਂਦਾ ਦਿਸ ਨਾ ਆਇਆ। ਕਰੇ ਪਰਕਾਸ਼ ਬਹੱਤਰ ਨਾੜ, ਅਗਿਆਨ ਅੰਧੇਰ ਮਿਟਾਇਆ। ਮੇਟ ਮਿਟਾਏ ਪੰਚਮ ਧਾੜ, ਸਾਚਾ ਰਾਹ ਵਖਾਇਆ। ਲੇਖਾ ਜਾਣੇ ਸਤਾਰਾਂ ਹਾੜ, ਹਰਿ ਹਰਿ ਰੂਪ ਸਮਾਇਆ। ਸੰਤ ਸਾਜਣ ਸਾਚੇ ਲਾੜ, ਮੁਖ ਸਾਚਾ ਸਗਨ ਲਗਾਇਆ। ਤ੍ਰੈਗੁਣ ਮਾਇਆ ਦੇਵੇ ਸਾੜ, ਪੰਜ ਤੱਤ ਅਗਨੀ ਤੱਤ ਜਲਾਇਆ। ਦਰ ਘਰ ਸਾਚੇ ਦੇਵੇ ਵਾੜ, ਨੌ ਦਵਾਰੇ ਬੰਦ ਰਖਾਇਆ। ਆਪੇ ਪਰਖੇ ਚੰਗੇ ਮਾੜ, ਪਰਖਣਹਾਰਾ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਨੀਂਹ ਰਖਾਇਆ। ਸੰਮਤ ਸੋਲਾਂ ਨੀਂਹ ਰੱਖ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਸ੍ਰਿਸ਼ਟ ਸਬਾਈ ਪਰਤੱਖ, ਸ਼ਬਦ ਨਗਾਰਾ ਦਏ ਵਜਾਇਆ। ਲੱਖ ਚੁਰਾਸੀ ਉਡਨੇ ਕੱਖ, ਨਾ ਕੋਈ ਧੀਰ ਧਰਾਇਆ। ਸਾਧਾਂ ਸੰਤਾਂ ਭਾਂਡੇ ਸੱਖ, ਨਾਮ ਭੰਡਾਰਾ ਦਏ ਵਰਤਾਇਆ। ਵੇਖਣਹਾਰਾ ਕਿਸਨਾ ਸੁਖਲਾ ਪੱਖ, ਪੜਦਾ ਉਹਲਾ ਆਪ ਚੁਕਾਇਆ। ਕਾਮ ਕਰੋਧ ਅੰਗਯਾਰੇ ਰਹੇ ਭਖ, ਅੰਮ੍ਰਿਤ ਜਲ ਨਾ ਕੋਈ ਪਿਆਇਆ। ਫੇਰਾ ਪਾਏ ਉਤਰ ਪੂਰਬ ਪੱਛਮ ਦੱਖ, ਦਹਿ ਦਿਸ਼ਾ ਫੇਰਾ ਪਾਇਆ। ਸਿੰਘ ਸ਼ੇਰ ਲੁਕਿਆ ਲੋਕਮਾਤ ਢੱਕ, ਚੋਰ ਯਾਰ ਮੁਖ ਛੁਪਾਇਆ। ਨਾ ਕੋਈ ਦਿਸੇ ਝੂਠਾ ਠੱਗ, ਠੱਗ ਠਗੌਰੀ ਨਾ ਕੋਈ ਵਖਾਇਆ। ਪਕੜਨਹਾਰਾ ਉਪਰ ਸ਼ਾਹ ਰਗ, ਦਿਸ ਕਿਸੇ ਨਾ ਆਇਆ। ਜਨ ਭਗਤਾਂ ਬੰਨ੍ਹੇ ਸਾਚਾ ਤਗ, ਜੁਗ ਜੁਗ ਮਾਣ ਰਖਾਇਆ। ਬਣਾਏ ਹੰਸ ਫੜ ਕੱਗ, ਰੂਪ ਅਨੂਪ ਵਟਾਇਆ। ਸਚ ਸਰਨਾਈ ਆਪੇ ਲੱਗ, ਗੁਰਮੁਖ ਸਾਚੇ ਸੇਵ ਕਮਾਇਆ। ਆਪਣੇ ਸੀਸ ਗੁਰਮੁਖ ਤੇਰੀ ਸਾਚੀ ਪਗ, ਸਾਚਾ ਤਾਜ ਆਪ ਸੁਹਾਇਆ। ਅੰਤਮ ਪਰਗਟ ਹੋਵੇ ਵਿਚ ਜਗ, ਸਤਿਜੁਗ ਸਾਚਾ ਮਾਰਗ ਲਾਇਆ। ਕਲਜੁਗ ਕੂੜਾ ਰਿਹਾ ਭੱਜ, ਨੇਤਰ ਰੋ ਰੋ ਨੀਰ ਵਹਾਇਆ । ਲੌਣ ਨਾ ਦੇਵੇ ਕੋਈ ਅਜ ਪਜ, ਵੇਖਣਹਾਰਾ ਥਾਉਂ ਥਾਇਆ। ਜੋ ਘੜਿਆ ਸੋ ਰਿਹਾ ਭੱਜ, ਘੜਨ ਭੰਨਣਹਾਰ ਸਮਰਥ ਪੁਰਖ ਅਖਵਾਇਆ। ਸ਼ਬਦ ਜੈਕਾਰੇ ਰਿਹਾ ਗੱਜ, ਆਪ ਆਪਣਾ ਨਾਅਰਾ ਲਾਇਆ। ਗੁਰਮੁਖਾਂ ਕਰਾਏ ਸਾਚਾ ਹੱਜ, ਕਾਇਆ ਕਾਅਬਾ ਖੋਲ੍ਹ ਵਖਾਇਆ। ਨੌ ਦਵਾਰੇ ਬੈਠਾ ਤਜ, ਦਸਮ ਦਵਾਰੀ ਡੇਰਾ ਲਾਇਆ। ਹਰਿ ਸੰਗਤ ਮੇਲਾ ਰੱਜ ਰੱਜ, ਮਨਮੁਖ ਦਏ ਦੁਰਕਾਇਆ। ਅੰਤਮ ਰੱਖਣਹਾਰਾ ਲਜ, ਨਾਮ ਪੜਦਾ ਦੇਵੇ ਪਾਇਆ। ਪਰਗਟ ਹੋਇਆ ਦੇਸ ਮਝ, ਸੰਬਲ ਨਗਰੀ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾ ਧਾਰ ਬੰਧਾਇਆ। ਸੋਲਾਂ ਧਾਰ ਹਰਿ ਨਿਰੰਕਾਰ ਅਪਰ ਅਪਾਰ, ਆਪਣੀ ਆਪ ਚਲਾਇੰਦਾ। ਸੰਗਤ ਮੀਤਾ ਕਰ ਪਿਆਰ, ਧੁਰਦਰਗਾਹੀ ਹੋ ਤਿਆਰ, ਹਰਿਜਨ ਪਾਵੇ ਸਾਰ, ਨੇਤਰ ਨੈਣ ਇਕ ਖੁਲ੍ਹਾਇੰਦਾ। ਸ਼ਬਦੀ ਧੁਨ ਸੱਚੀ ਧੁਨਕਾਰ, ਅਨਹਦ ਲਾਏ ਸੇਵਾਦਾਰ, ਸੁਣੇ ਸੁਣਾਏ ਸੁਨਣੇਹਾਰ, ਆਪ ਆਪਣਾ ਕਰਮ ਕਮਾਇੰਦਾ। ਵੇਖਣਹਾਰਾ ਡੂੰਘੀ ਗਾਰ, ਜੋਤ ਸਰੂਪੀ ਕਰ ਉਜਿਆਰ, ਨਿਰਗੁਣ ਵੇਖ ਸਰਗੁਣ ਪਿਆਰ, ਸਤਿਗੁਰ ਸਾਚਾ ਰਾਹ ਚਲਾਇੰਦਾ। ਇਕ ਅਕੱਲਾ ਏਕੰਕਾਰ, ਆਦਿ ਜੁਗਾਦੀ ਕਰ ਪਸਾਰ, ਸ਼ਬਦ ਬ੍ਰਹਿਮਾਦੀ ਏਕਾ ਧਾਰ, ਏਕਾ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪੜਦਾ ਆਪੇ ਲਾਹਿੰਦਾ। ਆਪਣਾ ਪੜਦਾ ਮੁਖ ਨਕ਼ਾਬ, ਹਰਿ ਸਾਚੇ ਆਪ ਚੁਕਾਈਆ। ਆਪੇ ਪਰਗਟ ਹੋਇਆ ਹੱਕ ਜਨਾਬ, ਮੁਕਾਮੇ ਹੱਕ ਵਖਾਏ ਖ਼ੁਦਾਈਆ। ਸ੍ਰਿਸ਼ਟ ਸਬਾਈ ਨਕੇਲ ਪਾਏ ਨਾਕ, ਚਾਰੋਂ ਕੁੰਟ ਨਚਾਈਆ। ਪੂਰਨ ਕਰਨ ਆਇਆ ਆਪਣੇ ਵਾਕ, ਗੁਰ ਗੋਬਿੰਦ ਗਿਆ ਲਿਖਾਈਆ। ਪੁਰਖ ਅਬਿਨਾਸ਼ੀ ਬਣਿਆ ਸਾਚਾ ਸੱਜਣ ਸਾਕ, ਵਡ ਦਾਤਾ ਬੇਪਰਵਾਹੀਆ। ਅੱਗੇ ਕੋਈ ਨਾ ਦਿਸੇ ਆਕੀ ਆਕ, ਲੋਆਂ ਪੁਰੀਆਂ ਪੈਰਾਂ ਹੇਠ ਦਬਾਈਆ । ਗੁਰਮੁਖ ਵਿਰਲਾ ਪਾਕੀ ਪਾਕ, ਪਤਤ ਪਾਵਨ ਜਿਸ ਕਰਾਈਆ। ਆਪੇ ਵੇਖੇ ਮਾਰ ਝਾਕ, ਸਚ ਦਵਾਰੇ ਡੇਰਾ ਲਾਈਆ। ਨਿਰਗੁਣ ਸਰਗੁਣ ਖੋਲ੍ਹੇ ਤਾਕ, ਦਰ ਦਵਾਰਾ ਆਪ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਸਗਨ ਮਨਾਈਆ। ਸਾਚਾ ਸਗਨ ਹਰਿ ਮਨਾਇਆ, ਘਰ ਸਾਚੇ ਵੱਜੀ ਵਧਾਈਆ। ਜੋਤੀ ਸ਼ਬਦੀ ਜੋੜ ਜੁੜਾਇਆ, ਸਾਚਾ ਮੰਗਲ ਗਾਈਆ। ਏਕਾ ਘੋੜੀ ਆਪ ਚੜ੍ਹਾਇਆ, ਸਾਚਾ ਸੀਸ ਗੁੰਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਸਖੀਆਂ ਸੰਗ ਨਿਭਾਈਆ। ਸਾਚੀ ਸਖੀਆਂ ਲਾਇਆ ਮੇਲਾ, ਹਰਿ ਹਰਿ ਵੇਖ ਵਖਾਇੰਦਾ। ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਗੁਰਸਿਖ ਵਿਚ ਸਮਾਇੰਦਾ। ਆਪੇ ਖੇਲ ਖੇਲੇ ਆਪੇ ਵਸੇ ਰੰਗ ਨਵੇਲਾ, ਆਪੇ ਨਿਝ ਘਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਸੋਲਾਂ ਵੇਖੇ ਖੜ, ਗੜ੍ਹ ਹੰਕਾਰੀ ਰਹਿਣ ਨਾ ਪਾਇੰਦਾ। ਸੰਮਤ ਸੋਲਾਂ ਸਚ ਸਿੰਘਾਸਣ, ਹਰਿ ਸਾਚੀ ਸੇਜ ਵਿਛਾਈਆ। ਧੁਰਦਰਗਾਹੀ ਪੁਰਖ ਅਬਿਨਾਸ਼ਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਮਨਮਤੀ ਜੀਵ ਕਰਨ ਹਾਸਨ, ਗੁਰਮੁਖ ਸਾਚੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਰਿਹਾ ਮੁਕਾਈਆ। ਆਪਣਾ ਲਹਿਣਾ ਆਪ ਮੁਕਾਇਆ, ਹਰਿ ਸਾਚਾ ਖੇਲ ਖਿਲਾਇੰਦਾ। ਪੰਜ ਤੱਤ ਹਰਿ ਡੇਰਾ ਢਾਇਆ, ਨਾ ਕੋਈ ਬਣਤ ਬਣਾਇੰਦਾ। ਪੰਦਰਾਂ ਸਾਲ ਮੁੱਖ ਛੁਪਾਇਆ, ਮੁਖ ਆਪਣਾ ਬੰਦ ਕਰਾਇੰਦਾ। ਜਗਤ ਸਿੰਘਾਸਣ ਡੇਰਾ ਲਾਇਆ, ਸਿੰਘ ਸ਼ੇਰ ਨਾਉਂ ਉਪਾਇੰਦਾ। ਸੰਮਤ ਪੰਦਰਾਂ ਪੂਰਾ ਕਰਾਇਆ, ਆਪ ਆਪਣਾ ਦਰ ਸੁਹਾਇੰਦਾ। ਨੌ ਦਵਾਰੇ ਜਗਤ ਤਜਾਇਆ, ਦਸਵਾਂ ਘਰ ਵਸਾਇੰਦਾ। ਦਸਵਾਂ ਘਰ ਪੰਜ ਤੱਤ ਕੋਈ ਦਿਸ ਨਾ ਆਇਆ, ਨਾ ਕੋਇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪ ਮੁਕਾਇੰਦਾ। ਸੰਮਤ ਪੰਦਰਾਂ ਮੁੱਕਿਆ ਲੇਖਾ, ਹਰਿ ਸਾਚੇ ਆਪ ਮੁਕਾਇਆ। ਆਪਣਾ ਦਰ ਦਵਾਰ ਆਪੇ ਵੇਖਾ, ਆਪੇ ਬਣਤ ਬਣਾਇਆ। ਆਪੇ ਪਾਵਣਹਾਰਾ ਭਰਮ ਭੁਲੇਖਾ, ਆਪੇ ਪੜਦਾ ਦੇਵੇ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਸੰਮਤ ਸੋਲਾ ਚੜ੍ਹਿਆ ਚੰਨ, ਘਰ ਸਾਚੇ ਵੱਜੀ ਵਧਾਈਆ। ਗੁਰਮੁਖਾਂ ਦੇਵੇ ਪਰਮਾਨੰਦ, ਨਿਜਾ ਨੰਦ ਆਪ ਸਮਾਈਆ। ਬਜਰ ਕਪਾਟੀ ਤੋੜੇ ਜੰਦ, ਤ੍ਰੈ ਧਾਤੂ ਵੇਖ ਵਖਾਈਆ। ਦੂਈ ਦਵੈਤੀ ਢਾਹੀ ਕੰਧ, ਭਰਮ ਗੜ੍ਹ ਰਹਿਣ ਨਾ ਪਾਈਆ। ਧੁਨ ਅਨਾਦੀ ਸੁਣਾਏ ਸਾਚਾ ਛੰਦ, ਅਨਹਦ ਧੁਨ ਸੁਣਾਈਆ। ਸਰਬ ਜੀਆਂ ਦਾਤਾ ਬਖ਼ਸ਼ੰਦ, ਬਖ਼ਸ਼ਣਹਾਰ ਵਡ ਵਡਿਆਈਆ। ਜੋ ਜਨ ਤਜਾਏ ਮਦਿਰਾ ਮਾਸ ਰਸਨਾ ਗੰਦ, ਗੁਰ ਗੋਬਿੰਦ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚ ਪਿਆਰੇ ਰਿਹਾ ਉਠਾਈਆ। ਪੰਚਮ ਮੀਤਾ ਸਾਚਾ ਸੰਗ, ਹਰਿ ਸਾਚਾ ਆਪ ਰਖਾਇੰਦਾ। ਗੁਰੂ ਗੁਰ ਮੰਗੀ ਮੰਗ, ਪ੍ਰਭ ਅੱਗੇ ਝੋਲੀ ਡਾਹਿੰਦਾ। ਕਲਜੁਗ ਅੰਤਮ ਚੜ੍ਹੇ ਰੰਗ, ਸਾਚੀ ਚੋਲੀ ਆਪ ਰੰਗਾਇੰਦਾ। ਜਗਤ ਦਵਾਰਾ ਆਪੇ ਲੰਘ, ਸਤਿਗੁਰ ਪੂਰਾ ਵੇਖ ਵਖਾਇੰਦਾ। ਲਹਿਣਾ ਦੇਣ ਚੁਕਾਏ ਗੋਦਾਵਰੀ ਗੰਗ, ਗੁਰਮੁਖ ਧਾਰਾ ਆਪ ਚਲਾਇੰਦਾ। ਸਚ ਸਿੰਘਾਸਣ ਬੈਠ ਪਲੰਘ, ਪੁਰਖ ਅਬਿਨਾਸ਼ੀ ਡੇਰਾ ਲਾਇੰਦਾ। ਕਲਜੁਗ ਮੰਗੀ ਏਕਾ ਮੰਗ, ਪ੍ਰਭ ਅੱਗੇ ਝੋਲੀ ਡਾਹਿੰਦਾ। ਲੱਖ ਚੁਰਾਸੀ ਭੁੱਖ ਨੰਗ, ਨਾਮ ਭੰਡਾਰ ਨਾ ਕੋਈ ਵਰਤਾਇੰਦਾ। ਮਾਇਆ ਮਮਤਾ ਲੱਗਾ ਜੰਗ, ਦਿਵਸ ਰੈਣ ਲੜਾਇੰਦਾ । ਸਾਧਾਂ ਸੰਤਾਂ ਆਤਮ ਰੰਡ, ਸਾਚਾ ਕੰਤ ਨਾ ਕੋਈ ਹੰਢਾਇੰਦਾ। ਵਰਨਾਂ ਬਰਨਾਂ ਹੋਇਆ ਘਮੰਡ, ਸਚ ਰੂਪ ਨਾ ਕੋਈ ਦਰਸਾਇੰਦਾ। ਕਲਜੁਗ ਠੱਗਣ ਭੇਖ ਪਖੰਡ, ਕਾਮ ਕਰੋਧ ਸਤਾਇੰਦਾ। ਹਉਮੇ ਹੰਗਤਾ ਪਾਵੇ ਦੰਡ, ਨਾ ਕੋਈ ਬੰਨ ਵਖਾਇੰਦਾ। ਸਤਿਗੁਰ ਪੂਰਾ ਸੁੱਤਾ ਦੇ ਕਰ ਕੰਡ, ਦਿਸ ਕਿਸੇ ਨਾ ਆਇੰਦਾ। ਗੁਰਮੁਖ ਵਿਰਲਾ ਖੋਜੇ ਵਿਚ ਬ੍ਰਹਿਮੰਡ, ਜੇਰਜ ਅੰਡ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੀਤਾ ਪੰਚਮ ਮੰਗ ਮੰਗਾਇੰਦਾ। ਪੰਚਮ ਮੀਤਾ ਪੰਚ ਪਿਆਰਾ, ਸਾਚਾ ਸੰਗ ਰਖਾਈਆ। ਹਰਿ ਸੰਗਤ ਸਾਚੀ ਕਰ ਉਜਿਆਰਾ, ਪੋਹ ਛੱਬੀ ਰੁੱਤ ਸੁਹਾਈਆ। ਸੰਮਤ ਪੰਦਰਾਂ ਤੇਰਾ ਪਾਰ ਕਿਨਾਰਾ, ਸੰਮਤ ਸੋਲਾ ਰਾਹ ਤਕਾਈਆ। ਸੰਮਤ ਸੋਲਾਂ ਖੇਲ ਨਿਆਰਾ, ਹਰਿ ਆਪਣਾ ਆਪ ਜਣਾਈਆ। ਹਰਿ ਸੰਗਤ ਤੇਰੇ ਅੱਗੇ ਬਣ ਭਿਖਾਰਾ, ਆਪਣੀ ਝੋਲੀ ਡਾਹੀਆ। ਤੇਰਾ ਦਵਾਰਾ ਅਪਰ ਅਪਾਰਾ, ਦੋਏ ਜੋੜ ਸੀਸ ਝੁਕਾਈਆ। ਸੋਹੰ ਸ਼ਬਦ ਸਚ ਵਣਜਾਰਾ, ਏਕਾ ਵਣਜ ਵਖਾਈਆ। ਨਾਨਕ ਗਾਇਆ ਹਰਿ ਪਿਆਰਾ, ਹਰਿ ਹਰਿ ਵਿਚ ਸਮਾਈਆ। ਨਾ ਕੋਈ ਦਿਸੇ ਹੋਰ ਕਿਨਾਰਾ, ਨਾ ਕੋਈ ਦਰ ਸੁਹਾਈਆ। ਏਕਾ ਇਕੀ ਖੇਲ ਅਪਾਰਾ, ਖਾਲਕ ਵਿਚ ਖ਼ੁਦਾਈਆ। ਪੁਰਖ ਅਗੰਮੜਾ ਅਗੰਮੜੀ ਧਾਰਾ, ਆਪੇ ਰਿਹਾ ਚਲਾਈਆ । ਹੱਡ ਮਾਸ ਨਾੜੀ ਪਿੰਜਰ ਕੀਆ ਪਾਰ ਕਿਨਾਰਾ, ਗੁਰਸਿਖਾਂ ਉਤੋਂ ਭੇਟ ਚੜ੍ਹਾਈਆ। ਸ੍ਰਿਸ਼ਟ ਸਬਾਈ ਧੁੰਧੂਕਾਰਾ, ਪ੍ਰਭ ਸਾਚੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਈਆ। ਹਰਿ ਹਰਿ ਸਾਚਾ ਘਰ ਬੁਝਾਵਨਾ, ਘਰ ਸਾਚੇ ਜੋਤ ਜਗਾਇੰਦਾ। ਭੇਵ ਅਭੇਦ ਭੇਵ ਖੁਲ੍ਹਾਵਨਾ, ਆਪ ਆਪਣਾ ਸ਼ਬਦ ਅਲਾਇੰਦਾ। ਏਕਾ ਮਾਰਗ ਸਾਚਾ ਲਾਵਨਾ, ਸਚ ਸੁੱਚ ਵਰਤਾਇੰਦਾ। ਕਲਜੁਗ ਕੂੜਾ ਮੇਟ ਮਿਟਾਵਨਾ, ਸ਼ੌਹ ਦਰਯਾ ਰੁੜ੍ਹਾਇੰਦਾ। ਸਤਿ ਸੰਤੋਖੀ ਸਾਚਾ ਧਾਮ ਸੁਹਾਵਣਾ, ਵਰਨ ਬਰਨ ਨਾ ਕੋਈ ਉਪਾਇੰਦਾ। ਇਕ ਮਹੱਲੇ ਡੇਰਾ ਲਾਵਣਾ, ਏਕਾ ਘਰ ਵਸਾਇੰਦਾ। ਇਕ ਅਕੱਲੇ ਖੇਲ ਰਚਾਵਣਾ, ਲੱਖ ਚੁਰਾਸੀ ਆਪ ਪਰਨਾਇੰਦਾ। ਸ਼ਬਦ ਨਗਾਰਾ ਇਕ ਵਜਾਵਣਾ, ਲੋਆਂ ਪੁਰੀਆਂ ਆਪ ਸੁਣਾਇੰਦਾ। ਗੁਰਮੁਖ ਸੋਇਆ ਆਪ ਉਠਾਵਣਾ, ਸ਼ਬਦ ਹਲੂਣਾ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਜਗਤ ਭੁਲੇਖਾ ਭਰਮੀ ਭਰਮ ਭੁਲਾਇੰਦਾ। ਭਰਮੀ ਨਿਵਾਰੇ ਗੜ੍ਹ ਹੰਕਾਰ, ਨਾਮ ਖੰਡਾ ਹੱਥ ਉਠਾਈਆ। ਚੰਡੀ ਚਮਕੇ ਤੇਜ ਕਟਾਰ, ਚੰਡ ਪਰਚੰਡ ਵਖਾਈਆ। ਖੰਡ ਖੰਡ ਕਰੇ ਸੰਸਾਰ, ਖੜਗ ਖੰਡਾ ਵਖਾਈਆ। ਬ੍ਰਹਿਮੰਡ ਖੇਲੇ ਖੇਲ ਅਪਾਰ, ਜੇਰਜ ਅੰਡ ਫੋਲ ਫੁਲਾਈਆ। ਦੇਵੇ ਦੰਡ ਕੂੜ ਪਸਾਰ, ਜੂਠ ਝੂਠ ਵੇਖ ਵਖਾਈਆ। ਗੁਰਮੁਖ ਸਾਚੇ ਕਰੇ ਪਿਆਰ, ਗੁਰ ਮੰਤਰ ਨਾਮ ਦ੍ਰਿੜਾਈਆ। ਅੰਤਰ ਮੰਤਰ ਇਕ ਅਧਾਰ, ਜਗਤ ਬਸੰਤਰ ਦਏ ਬੁਝਾਈਆ। ਪੁਰਖ ਅਕਾਲਾ ਦੀਨ ਦਿਆਲਾ ਮੀਤ ਮੁਰਾਰ, ਜੁਗ ਜੁਗ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,  ਆਪਣੀ ਬੂਝ ਆਪੇ ਰਿਹਾ ਬੁਝਾਈਆ। ਚੜ੍ਹਿਆ ਜੋਧਾ ਸ਼ਬਦ ਜਵਾਨੀ, ਹਰਿ ਸਾਚੀ ਲਏ ਅੰਗੜਾਈਆ। ਸੋਹੰ ਚਿੱਲਾ ਤੀਰ ਕਮਾਨੀ, ਆਪੇ ਰਿਹਾ ਉਠਾਈਆ। ਵੇਖਣਹਾਰਾ ਦੋ ਜਹਾਨੀ, ਦਾਤਾ ਦਾਨੀ ਬੇਪਰਵਾਹੀਆ। ਮਾਰਨਹਾਰਾ ਏਕਾ ਕਾਨੀ, ਲੋਆਂ ਪੁਰੀਆਂ ਦਏ ਹਿਲਾਈਆ। ਲੱਖ ਚੁਰਾਸੀ ਤੇਰਾ ਬਾਨੀ, ਪਰਗਟ ਹੋਇਆ ਬੇਪਰਵਾਹੀਆ। ਧੁਰਦਰਗਾਹੀ ਸਾਚੀ ਬਾਣੀ, ਪੁਰਖ ਅਕਾਲਾ ਆਪ ਸੁਣਾਈਆ। ਇਕ ਵਖਾਏ ਪਦ ਨਿਰਬਾਨੀ, ਹਰਿਜਨ ਸਾਚੇ ਲਏ ਚੜ੍ਹਾਈਆ। ਆਪੇ ਹੋਇਆ ਜਾਣ ਜਾਣੀ, ਜਾਨਣਹਾਰ ਵਡ ਵਡਿਆਈਆ। ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀ, ਭਰ ਪਿਆਲਾ ਆਪ ਪਿਆਈਆ। ਸਤਿਗੁਰ ਪੂਰਾ ਸਾਚਾ ਹਾਣੀ, ਮੇਲ ਮਿਲਾਵਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਵਖਾਈਆ। ਗੁਰਮੁਖ ਸਾਚੇ ਹਰਿ ਹਰਿ ਪੇਖਨ, ਹਰਿ ਹਰਿ ਰੂਪ ਸਮਾਇਆ। ਆਪੇ ਲਿਖਣਹਾਰਾ ਲੇਖਣ, ਆਪੇ ਲੇਖਾ ਲੇਖ ਵਖਾਇਆ। ਆਪੇ ਨਰ ਨਰਾਇਣ ਨਰ ਨਰੇਸ਼ਨ, ਆਪੇ ਨਿਰਗੁਣ ਧਾਰ ਚਲਾਇਆ। ਜੁਗ ਜੁਗ ਕਰੇ ਅਵੱਲੜਾ ਵੇਸਨ, ਨਿਤ ਨਵਿਤ ਖੇਲ ਖਿਲਾਇਆ। ਆਪੇ ਕਰਨਹਾਰਾ ਸਾਚਾ ਹੇਤਨ, ਮੀਤ ਮੁਰਾਰਾ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਛੱਬੀ ਪੋਹ ਪੁਰਖ ਅਬਿਨਾਸ਼ੀ ਪਰਗਟ ਹੋ, ਸੰਮਤ ਸੋਲਾਂ ਵੇਖ ਵਖਾਇਆ। ਸੰਮਤ ਸੋਲਾ ਸ਼ਾਹ ਭੂਪ, ਸ਼ਬਦੀ ਸ਼ਬਦ ਅਖਵਾਇਆ। ਨਾ ਕੋਈ ਰੰਗ ਨਾ ਕੋਈ ਰੂਪ, ਨਾ ਕੋਈ ਬਣਤ ਬਣਾਇਆ। ਵੇਖਣਹਾਰਾ ਜੂਠ ਝੂਠ, ਕਲਜੁਗ ਕਿਰਿਆ ਬੰਧਨ ਪਾਇਆ। ਗੁਰਸਿਖਾਂ ਆਪੇ ਗਿਆ ਤੁਠ, ਆਪ ਆਪਣੇ ਘਰ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਰਿਹਾ ਸਮਝਾਇਆ। ਸੰਮਤ ਸੋਲਾ ਹਰਿ ਸਮਝਾਵਨਾ, ਹਰਿ ਸੰਗਤ ਦਏ ਸਲਾਹੀਆ। ਪੰਜ ਤੱਤ ਨਾ ਕਿਸੇ ਸੀਸ ਨਿਵਾਵਨਾ, ਗੁਰ ਪੀਰ ਨਾ ਕੋਈ ਅਖਵਾਈਆ। ਬ੍ਰਹਮ ਬ੍ਰਹਮ ਸਭ ਨਜ਼ਰੀ ਆਵਨਾ, ਪਾਰਬ੍ਰਹਮ ਇਕ ਹੋ ਜਾਈਆ। ਖਾਲੀ ਭਾਂਡੇ ਡੰਕ ਵਜਾਵਨਾ, ਆਪ ਆਪਣੀ ਅਵਾਜ਼ ਸੁਣਾਈਆ। ਗੁਰਮੁਖ ਸੁਰਤੀ ਜਨਕ ਸਪੁਤਰੀ ਆਪ ਪਰਨਾਵਨਾ, ਸੀਤਾ ਸੁਰਤੀ ਲਏ ਉਪਾਈਆ। ਸਾਚੀ ਸਖੀਆਂ ਮੰਗਲ ਗਾਵਨਾ, ਬ੍ਰਹਿਮੰਡ ਵੱਜੇ ਵਧਾਈਆ। ਕਲਜੁਗ ਕੂੜੀ ਕਿਰਿਆ ਮੇਟ ਮਿਟਾਵਨਾ, ਸਤਿਜੁਗ ਸਾਚਾ ਮਾਰਗ ਲਾਈਆ। ਪੰਜ ਤੱਤ ਨਾ ਤਖ਼ਤ ਬਹਾਵਨਾ, ਨਾ ਕੋਈ ਪੂਜ ਪੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਪੰਜ ਤੱਤ ਛੱਡਿਆ ਨਾਤਾ, ਦਸ ਪੰਜ ਵੇਖ ਵਖਾਇਆ। ਪਰਗਟ ਹੋਇਆ ਪੁਰਖ ਬਿਧਾਤਾ, ਸੋਲਾਂ ਸੋਲਾਂ ਧਾਰ ਬੰਧਾਇਆ। ਆਪੇ ਗਾਏ ਆਪਣੀ ਗਾਥਾ, ਏਕਾ ਸ਼ਬਦ ਸੁਣਾਇਆ। ਬਿਨਾ ਹਰਿ ਸ਼ਬਦ ਨਾ ਟੇਕੋ ਮਾਥਾ, ਚਾਰ ਵਰਨ ਏਕਾ ਮਾਰਗ ਲਾਇਆ। ਸਾਧਾ ਸੰਤਾਂ ਆਇਆ ਘਾਟਾ, ਆਪਣਾ ਘਾਟਾ ਨਾ ਪੂਰ ਕਰਾਇਆ। ਪ੍ਰਭ ਖਾਲੀ ਕੀਤਾ ਕਾਇਆ ਬਾਟਾ, ਛੱਬੀ ਪੋਹ ਦਿਵਸ ਸੁਹਾਇਆ। ਨਾ ਕੋਈ ਸਹਾਈ ਤੀਰਥ ਤਾਟਾ, ਅਠਸਠ ਮੂਲ ਚੁਕਾਇਆ। ਹਰਿਜਨ ਸਾਚੇ ਆਤਮ ਰਸ ਚਾਟਾ, ਨਿਝਰ ਧਾਰ ਵਹਾਇਆ। ਮਸਤਕ ਜੋਤ ਜਗਾਏ ਲਿਲਾਟਾ, ਅੰਧ ਅੰਧੇਰ ਮਿਟਾਇਆ। ਨਿਰਗੁਣ ਸਰਗੁਣ ਪੂਜਾ ਪਾਠਾ, ਸੋਹੰ ਨਾਮ ਧਰਾਇਆ। ਅੱਗੇ ਨੇੜੇ ਰੱਖੇ ਵਾਟਾ, ਚੌਥੇ ਦਰ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਪੌੜੇ ਰਿਹਾ ਚੜ੍ਹਾਇਆ। ਏਕਾ ਪੌੜਾ ਏਕੰਕਾਰਾ, ਆਪਣੇ ਘਰ ਲਗਾਈਆ। ਸਤਿ ਪੁਰਖ ਨਿਰੰਜਣ ਕਰ ਪਿਆਰਾ, ਸਾਚੀ ਸੇਵ ਕਮਾਈਆ। ਅਲਖ ਅਗੋਚਰ ਖੇਲ ਨਿਆਰਾ, ਏਕੰਕਾਰ ਅਲਖ ਕਰਾਈਆ। ਸਚਖੰਡ ਸੁਹਾਏ ਬੰਕ ਦਵਾਰਾ, ਵਡ ਦਾਤਾ ਬੇਪਰਵਾਹੀਆ। ਸੰਤ ਸੁਹੇਲੇ ਲਾਏ ਪਾਰ, ਗੁਰਮੁਖ ਚੇਲੇ ਲਏ ਤਰਾਈਆ। ਨਾ ਕੋਈ ਵਸੇ ਅੰਧ ਅੰਧਿਆਰ, ਸੁਨ ਸਮਾਧ ਨਾ ਕੋਈ ਵਖਾਈਆ। ਕਲਜੁਗ ਨਾਤਾ ਦਸਮ ਦਵਾਰ, ਦਰ ਦਰਵਾਜ਼ਾ ਇਕ ਸੁਹਾਈਆ। ਪੰਜ ਤੱਤ ਘਰੋਂ ਹੋਇਆ ਬਾਹਰ, ਸਿੰਘ ਸ਼ੇਰ ਮੂਲ ਚੁਕਾਈਆ। ਕਾਇਆ ਨਾਤਾ ਛੁਟਾ ਸੰਸਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਖੜਗ ਖੰਡਾ ਤੇਜ਼ ਕਟਾਰ, ਨਾਮ ਨਾਮਾ ਹੱਥ ਉਠਾਈਆ। ਰਾਜ ਰਾਜਾਨਾ ਦਏ ਹੁਲਾਰ, ਸ਼ਾਹ ਸੁਲਤਾਨਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਚ ਸਿੰਘਾਸਣ ਨਿਰਗੁਣ ਧਾਰ, ਪੁਰਖ ਅਬਿਨਾਸ਼ੀ ਕਰ ਉਜਿਆਰ, ਆਪ ਆਪਣਾ ਰੂਪ ਦਰਸਾਈਆ। ਰੂਪ ਅਨੂਪ ਹਰਿ ਹਰਿ ਰੰਗਾ, ਹਰਿ ਹਰਿ ਰੂਪ ਸਮਾਇਆ। ਆਪੇ ਖੜਗ ਆਪੇ ਖੰਡਾ, ਤੀਰ ਕਮਾਨ ਆਪ ਹੋ ਜਾਇਆ। ਆਪੇ ਚੰਡ ਪਰਚੰਡ ਪਾਏ ਵੰਡ, ਬ੍ਰਹਿਮੰਡ ਖੰਡ ਡੇਰਾ ਲਾਇਆ। ਆਪੇ ਤੋੜਣਹਾਰਾ ਜਗਤ ਘਮੰਡ, ਅੰਡਜ ਜੇਰਜ ਫੋਲ ਫੋਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਵਰ, ਦਰ ਘਰ ਸਾਚੇ ਮੇਲ ਮਿਲਾਇਆ। ਅਬਿਨਾਸ਼ੀ ਕਰਤਾ ਏਕੰਕਾਰ, ਆਦਿ ਜੁਗਾਦਿ ਸਮਾਇਆ। ਪਾਰਬ੍ਰਹਮ ਪ੍ਰਭ ਪੁਰਖ ਅਪਾਰ, ਪਰਵਰਦਿਗਾਰ ਖੇਲ ਖਿਲਾਇਆ। ਜੋਤੀ ਨੂਰ ਨੂਰ ਉਜਿਆਰ, ਨੂਰੋ ਨੂਰ ਡਗਮਗਾਇਆ। ਅਕਲ ਕਲਾ ਕਲ ਆਪੇ ਧਾਰ, ਅਕਲ ਕਲਧਾਰੀ ਖੇਲ ਖਿਲਾਇਆ। ਅਲਖ ਅਗੋਚਰ ਅਗੰਮ ਅਪਾਰ, ਆਦਿ ਨਿਰੰਜਣ ਭੇਵ ਨਾ ਰਾਇਆ। ਪੁਰਖ ਪਰਖੋਤਮ ਖੇਲ ਨਿਆਰ, ਭੇਵ ਅਭੇਦ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲਏ ਉਪਾਇਆ। ਜੋਤੀ ਨੂਰ ਪੁਰਖ ਅਕਾਲ, ਏਕਾ ਰੂਪ ਸਮਾਈਆ। ਆਪੇ ਨੂਰ ਜਲਵਾ ਜਲਾਲ, ਆਪੇ ਵੇਖ ਵਖਾਈਆ। ਆਪੇ ਹੋਏ ਦੀਨ ਦਿਆਲ, ਦਇਆ ਨਿਧ ਵੇਸ ਵਟਾਈਆ। ਆਪੇ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਆਪੇ ਵਸੇ ਆਪਣੀ ਧਰਮਸਾਲ, ਆਪ ਆਪਣਾ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਨਾਉਂ ਧਰਾਈਆ। ਅਬਿਨਾਸ਼ੀ ਕਰਤਾ ਹਰਿ ਨਿਰੰਕਾਰਾ, ਆਦਿ ਜੁਗਾਦਿ ਏਕਾ ਏਕ ਅਖਵਾਇੰਦਾ। ਆਦਿ ਜੁਗਾਦੀ ਇਕ ਅਵਤਾਰਾ, ਏਕਾ ਨਾਉਂ ਪਰਗਟਾਇੰਦਾ। ਆਪੇ ਬੰਨਣਹਾਰਾ ਧਾਰਾ, ਆਪੇ ਬਣਤ ਬਣਾਇੰਦਾ। ਲੋਆਂ ਪੁਰੀਆਂ ਮਹੱਲ ਉਸਾਰਾ, ਗਗਨ ਪਤਾਲਾ ਵੇਖ ਵਖਾਇੰਦਾ। ਮੰਡਲ ਮੰਡਪ ਦਏ ਸਹਾਰਾ, ਰਵ ਸਸ ਪਰਕਾਸ਼ ਰਖਾਇੰਦਾ। ਗਗਨ ਗਗਨੰਤਰ ਹੋ ਉਜਿਆਰਾ, ਆਪ ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵੇਸ ਵਟਾਇੰਦਾ। ਆਦਿ ਨਿਰੰਜਣ ਹਰਿ ਭਗਵਾਨਾ, ਏਕਾ ਜੋਤ ਜਗਾਈਆ। ਖੇਲੇ ਖੇਲ ਦੋ ਜਹਾਨਾ, ਜੁਗ ਜੁਗ ਵੱਡੀ ਵਡਿਆਈਆ। ਇਕ ਵਖਾਏ ਸਚ ਨਿਸ਼ਾਨਾ, ਦਰ ਸਾਚੇ ਆਪ ਝੁਲਾਈਆ। ਏਕਾ ਰਾਗ ਇਕ ਤਰਾਨਾ, ਏਕਾ ਰਿਹਾ ਗਾਈਆ। ਏਕਾ ਜੋਧਾ ਸੂਰਬੀਰ ਬਲਵਾਨਾ, ਬਲ ਧਾਰੀ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਇਕ ਅਖਵਾਈਆ। ਆਦਿਨ ਅੰਤਾ ਏਕਾ ਹਰਿ, ਹਰੀ ਹਰਿ ਰੂਪ ਸਮਾਇਆ। ਆਪਣੀ ਕਰਨੀ ਆਪੇ ਕਰ, ਕਰਨੀ ਕਰਤਾ ਆਪ ਹੋ ਜਾਇਆ। ਆਪੇ ਖੋਲ੍ਹੇ ਆਪਣੇ ਦਰ, ਦਰ ਦਰਵਾਜ਼ਾ ਵੇਖ ਵਖਾਇਆ। ਆਪ ਚੁਕਾਏ ਆਪਣਾ ਡਰ, ਨਿਰਭੌ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲਏ ਉਪਾਇਆ। ਜੋਤੀ ਨੂਰ ਇਕ ਅਕੱਲਾ, ਹਰਿ ਹਰਿ ਵੇਸ ਵਟਾਇੰਦਾ। ਵਸਣਹਾਰਾ ਸਚ ਮਹੱਲਾ, ਥਿਰ ਘਰ ਡੇਰਾ ਲਾਇੰਦਾ। ਏਕਾ ਰੱਖੇ ਨੇਹਚਲ ਧਾਮ ਅਟੱਲਾ, ਏਕਾ ਅਗੰਮ ਅਥਾਹ ਬੇਪਰਵਾਹ ਵੇਖ ਵਖਾਇੰਦਾ। ਆਪੇ ਜਾਣੇ ਆਪਣੇ ਨਾ, ਨਾਉਂ ਨਿਰੰਕਾਰ ਆਪ ਅਖਵਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਸਾਕ ਸੈਣ ਨਾ ਕੋਈ ਜਣਾਇੰਦਾ। ਨਾ ਕੋਈ ਪਕੜਣਹਾਰਾ ਬਾਂਹ, ਨਾ ਕੋਈ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇੰਦਾ। ਰੂਪ ਅਨੇਕਾ ਹਰਿ ਕਰਤਾਰ, ਆਪਣੀ ਬਣਤ ਬਣਾਈਆ। ਅਛਲ ਅਛੱਲ ਖੇਲ ਨਿਆਰ, ਆਪ ਆਪਣਾ ਰਿਹਾ ਕਰਾਈਆ। ਜੋਤੀ ਨੂਰ ਅਗੰਮ ਅਪਾਰ, ਉਚ ਮਹੱਲ ਅਟਾਰ ਆਪ ਰਖਾਈਆ। ਸਾਚੇ ਦਰ ਹੋ ਉਜਿਆਰ, ਏਕਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਵੱਡੀ ਵਡਿਆਈਆ। ਪਾਰਬ੍ਰਹਮ ਅਕਾਲ ਮੂਰਤ, ਹਰਿ ਹਰਿ ਆਪ ਅਖਵਾਇੰਦਾ। ਨਾ ਕੋਈ ਰੰਗ ਨਾ ਕੋਈ ਸੂਰਤ, ਨਾ ਕੋਈ ਮੂਲ ਵਖਾਇੰਦਾ। ਨਾ ਕੋਈ ਨਾਦ ਨਾ ਕੋਈ ਤੂਰਤ, ਨਾ ਕੋਈ ਰਾਗ ਅਲਾਇੰਦਾ। ਨਾ ਕੋਈ ਸਚ ਨਾ ਕੋਈ ਕੂੜਤ, ਨਾ ਕੋਈ ਮੰਦਰ ਬਣਤ ਬਣਾਇੰਦਾ। ਨਾ ਕੋਈ ਮੂਰਖ ਨਾ ਕੋਈ ਮੂੜਤ, ਨਾ ਕੋਈ ਗਿਆਨ ਦ੍ਰਿੜਾਇੰਦਾ। ਨਾ ਕੋਈ ਚਰਨ ਨਾ ਕੋਈ ਧੂੜਤ, ਨਾ ਕੋਈ ਮਸਤਕ ਲਾਇੰਦਾ। ਇਕ ਅਕੱਲਾ ਏਕੰਕਾਰ, ਆਪ ਆਪਣਾ ਕਰ ਪਸਾਰ, ਆਪੇ ਚਾੜ੍ਹੇ ਰੰਗ ਗੂੜ੍ਹਤ, ਉਤਰ ਕਦੀ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਏਕੰਕਾਰ ਖੇਲ ਨਿਆਰਾ, ਆਦਿ ਜੁਗਾਦੀ ਬੰਨੇ ਧਾਰ, ਆਪ ਆਪਣਾ ਦਰ ਸੁਹਾਇੰਦਾ। ਸਾਚਾ ਹਰਿ ਹਰਿ ਦਰ ਦਰਵਾਜ਼ਾ, ਆਪਣਾ ਆਪ ਸੁਹਾਇਆ। ਆਪੇ ਆਪ ਵਸਿਆ ਗਰੀਬ ਨਿਵਾਜਾ, ਨਾ ਕੋਈ ਦੂਸਰ ਸੰਗ ਰਖਾਇਆ। ਆਪਣਾ ਰਚਿਆ ਆਪੇ ਕਾਜਾ, ਆਪੇ ਵੇਖਣ ਆਇਆ। ਆਪ ਆਪਣੀ ਮਾਰੇ ਵਾਜਾ, ਆਪ ਆਪਣੇ ਕੰਨ ਸੁਣਾਇਆ। ਆਪ ਆਪਣੀ ਰੱਖੇ ਲਾਜਾ, ਲਾਜਾਵੰਤ ਨਾਮ ਧਰਾਇਆ। ਆਪੇ ਰੱਖੇ ਆਪਣਾ ਤਾਜਾ, ਆਪਣਾ ਅਸਵ ਆਪ ਦੌੜਾਇਆ। ਖੇਲੇ ਖੇਲ ਗਰੀਬ ਨਿਵਾਜਾ, ਆਪ ਆਪਣਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਖ ਵਖਾਇਆ। ਵੇਖਣਹਾਰਾ ਹਰਿ ਸਮਰਥ, ਏਕਾ ਏਕੰਕਾਰਿਆ। ਆਪਣੀ ਮਹਿਮਾ ਜਾਣੇ ਅਕੱਥ, ਨਾ ਕੋਈ ਲੇਖਾ ਲੇਖ ਵਿਚਾਰਿਆ। ਆਪਣੀ ਗਾਏ ਆਪੇ ਗਾਥ, ਆਪ ਆਪਣਾ ਨਾਉਂ ਉਪਾ ਰਿਹਾ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਨਾਉਂ ਧਰਾਇਆ। ਆਪਣੇ ਮੰਦਰ ਕਰ ਅਕੱਠ, ਆਪਣਾ ਮਤਾ ਪਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਭੇਵ ਖੁਲ੍ਹਾਇਆ। ਨਿਰਗੁਣ ਨਿਰਗੁਣ ਸਾਚਾ ਖੇਲਾ, ਹਰਿ ਹਰਿ ਖੇਲ ਖਿਲਾਇੰਦਾ। ਆਪ ਆਪਣਾ ਕਰਿਆ ਮੇਲਾ, ਆਪ ਆਪਣਾ ਦਰ ਸੁਹਾਇੰਦਾ। ਆਪੇ ਵਸਿਆ ਰੰਗ ਨਵੇਲਾ, ਆਪ ਆਪਣੀ ਬਣਤ ਬਣਾਇੰਦਾ। ਆਪ ਆਪਣਾ ਚਾੜ੍ਹੇ ਤੇਲਾ, ਆਪ ਆਪਣਾ ਸਗਨ ਮਨਾਇੰਦਾ। ਆਪ ਆਪਣਾ ਸੱਜਣ ਸੁਹੇਲਾ, ਮੀਤ ਮੁਰਾਰਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਰੀ ਪੁਰਖ ਆਪ ਅਖਵਾਇੰਦਾ। ਨਾਰੀ ਪੁਰਖ ਪੁਰਖ ਸੁਲਤਾਨ, ਹਰਿ ਹਰਿ ਆਪ ਅਖਵਾਇਆ। ਜੋਤੀ ਨੂਰ ਸ੍ਰੀ ਭਗਵਾਨ, ਏਕਾ ਏਕ ਡਗਮਗਾਇਆ। ਆਪੇ ਦਾਤਾ ਦਾਨੀ ਦਾਨ, ਆਪਣੀ ਝੋਲੀ ਰਿਹਾ ਭਰਾਇਆ। ਆਪੇ ਦੇਵਣਹਾਰਾ ਧੁਰ ਫ਼ਰਮਾਣ, ਆਪ ਆਪਣਾ ਹੁਕਮ ਸੁਣਾਇਆ। ਆਪੇ ਵੇਖੇ ਜ਼ਿਮੀ ਅਸਮਾਨ, ਗਗਨ ਗਗਨੰਤਰ ਵੇਖ ਵਖਾਇਆ। ਲੋਆਂ ਪੁਰੀਆਂ ਕਰ ਧਿਆਨ, ਸ਼ਬਦ ਡੋਰੀ ਬੰਧ ਬੰਧਾਇਆ। ਧਰਤ ਧਵਲ ਹੋ ਪਰਧਾਨ, ਜਲ ਬਿੰਬ ਆਪ ਟਿਕਾਇਆ। ਤ੍ਰੈਗੁਣ ਤੇਰੀ ਕਰ ਕਲਿਆਣ, ਤੇਰਾ ਰੂਪ ਵਟਾਇਆ। ਤ੍ਰੈ ਤ੍ਰੈ ਦੇਵੇ ਇਕ ਗਿਆਨ, ਏਕਾ ਸ਼ਬਦ ਜਣਾਇਆ। ਏਕਾ ਬਾਣੀ ਸਾਰੇ ਗਾਨ, ਏਕਾ ਨਜ਼ਰੀ ਆਇਆ। ਏਕਾ ਨਿਗਹਬਾਨ, ਏਕਾ ਵੇਖ ਵਖਾਇਆ। ਏਕਾ ਧੁਨ ਅਨਾਦੀ ਖੇਲ ਮਹਾਨ, ਆਦਿ ਜੁਗਾਦੀ ਆਪ ਸੁਣਾਇਆ। ਸ਼ਬਦ ਬ੍ਰਹਿਮਾਦੀ ਨੌਜਵਾਨ, ਦਹਿ ਦਿਸ਼ਾ ਚਾਰੇ ਕੂਟਾਂ ਫੇਰਾ ਪਾਇਆ। ਪਾਰਬ੍ਰਹਮ ਸਚ ਸੁਲਤਾਨ, ਘਰ ਸਾਚੇ ਬੈਠਾ ਆਸਣ ਲਾਇਆ। ਥਿਰ ਘਰ ਆਦੇਸਾ ਇਕ ਮਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਧਾਰ ਬੰਧਾਇਆ। ਥਿਰ ਘਰ ਸਾਚਾ ਸਚ ਦਵਾਰ, ਹਰਿ ਹਰਿ ਆਪ ਬਣਾਇੰਦਾ। ਨਾ ਕੋਈ ਦਿਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਵਖਾਇੰਦਾ। ਨਾ ਕੋਈ ਦੀਵਾ ਬਾਤੀ ਕੀਆ ਉਜਿਆਰ, ਨਾ ਕੋਈ ਵੇਖ ਵਖਾਇੰਦਾ। ਨਾ ਕੋਈ ਨਾਰੀ ਕੰਤ ਭਤਾਰ, ਨਾ ਕੋਈ ਸੇਜ ਹੰਢਾਇੰਦਾ। ਨਾ ਕੋਈ ਸਾਜਨ ਮੀਤ ਮੁਰਾਰ, ਸਗਲਾ ਸੰਗ ਨਾ ਕੋਈ ਵਖਾਇੰਦਾ। ਨਾ ਕੋਈ ਗੀਤ ਸੁਹਾਗੀ ਗਾਏ ਵਾਰੋ ਵਾਰ, ਤਾਲ ਤਲਵਾੜਾ ਨਾ ਕੋਈ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਬੰਕ ਸੁਹਾਇੰਦਾ। ਥਿਰ ਘਰ ਸਾਚਾ ਹਰਿ ਹਰਿ ਬੰਕ, ਹਰਿ ਹਰਿ ਆਪ ਸੁਹਾਇੰਦਾ। ਆਪੇ ਖੇਲੇ ਖੇਲ ਆਦਿ ਅੰਤ, ਆਪ ਆਪਣੀ ਖੇਲ ਖਿਲਾਇੰਦਾ। ਆਪ ਬਣਾਏ ਆਪਣੀ ਬਣਤ, ਆਪਣੀ ਧਾਰ ਵਿਚ ਬੰਧਾਇੰਦਾ। ਨਾ ਕੋਈ ਸਾਧ ਨਾ ਕੋਈ ਸੰਤ, ਗੁਰ ਪੀਰ ਨਾ ਕੋਈ ਅਖਵਾਇੰਦਾ। ਨਾ ਕੋਈ ਜੀਵ ਨਾ ਕੋਈ ਜੰਤ, ਨਾ ਕੋਈ ਰਾਹ ਤਕਾਇੰਦਾ। ਨਾ ਕੋਈ ਮਣੀਆ ਨਾ ਕੋਈ ਮਣਤ, ਨਾ ਕੋਈ ਨਾਮ ਦ੍ਰਿੜਾਇੰਦਾ। ਨਾ ਕੋਈ ਨਾਰੀ ਨਾ ਕੋਈ ਕੰਤ, ਨਾ ਕੋਈ ਸੇਜ ਹੰਢਾਇੰਦਾ। ਨਾ ਕੋਈ ਚਾੜ੍ਹੇ ਰੰਗ ਬਸੰਤ, ਰੰਗ ਮਜੀਠੀ ਨਾ ਕੋਈ ਵਖਾਇੰਦਾ। ਇਕ ਅਕੱਲਾ ਸ੍ਰੀ ਭਗਵੰਤ, ਥਿਰ ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇੰਦਾ। ਜੋਤੀ ਨੂਰ ਹਰਿ ਉਜਾਲਾ, ਆਪਣਾ ਆਪ ਕਰੇ ਪਸਾਰਿਆ। ਆਪੇ ਸਤਿਗੁਰ ਰੂਪ ਗੋਪਾਲਾ, ਆਪੇ ਖੇਲੇ ਖੇਲ ਅਪਾਰਿਆ। ਆਪੇ ਜਾਣੇ ਆਪਣੀ ਚਾਲਾ, ਆਪਣਾ ਅਸਵ ਆਪ ਦੌੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵਸੇ ਸਾਚੇ ਘਰ, ਘਰ ਸੁਹੰਜਣਾ ਇਕ ਵਖਾਇਆ। ਥਿਰ ਘਰ ਸਾਚਾ ਹਰਿ ਸੁਹੰਜਣਾ, ਹਰਿ ਸਾਚੇ ਜੋਤ ਜਗਾਈਆ। ਅਕਾਲ ਪੁਰਖ ਆਦਿ ਨਿਰੰਜਣਾ, ਬੈਠਾ ਡੇਰਾ ਲਾਈਆ। ਦਰਦ ਦੁੱਖ ਹਰਿ ਭੈ ਭੰਜਨਾ, ਆਪ ਆਪਣਾ ਵੇਸ ਵਟਾਈਆ। ਆਦਿ ਜੁਗਾਦੀ ਏਕਾ ਹੱਜਨਾ, ਏਕਾ ਅਲਖ ਜਗਾਈਆ। ਅਗੰਮ ਅਗੰਮੜੇ ਧਾਮ ਬਹਿ ਬਹਿ ਸਜਣਾ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵਿਚ ਟਿਕਾਈਆ। ਨਿਰਗੁਣ ਧਾਰ ਹਰਿ ਕਰਤਾਰ, ਆਪਣੀ ਆਪ ਬਣਾਈਆ। ਨਿਰਗੁਣ ਰੂਪ ਅਪਰ ਅਪਾਰ, ਸ਼ਾਹੋ ਭੂਪ ਆਪ ਅਖਵਾਈਆ। ਨਿਰਗੁਣ ਨੂਰ ਜੋਤ ਉਜਿਆਰ, ਇਕ ਅਕੱਲਾ ਖੇਲ ਖਿਲਾਈਆ। ਨਿਰਗੁਣ ਨਿਰਗੁਣ ਕਰ ਵਿਚਾਰ, ਨਿਰਗੁਣ ਨਿਰਗੁਣ ਬੂਝ ਬੁਝਾਈਆ। ਨਿਰਗੁਣ ਅੰਦਰ ਨਿਰਗੁਣ ਬਾਹਰ, ਨਿਰਗੁਣ ਗੁਪਤ ਨਿਰਗੁਣ ਜਾਹਰ, ਨਿਰਗੁਣ ਨਿਰਗੁਣ ਡੇਰਾ ਲਾਈਆ। ਨਿਰਗੁਣ ਹੋਇਆ ਖ਼ਬਰਦਾਰ, ਨਿਰਗੁਣ ਮੀਤ ਮੁਰਾਰ, ਨਿਰਗੁਣ ਨਾਰੀ ਕੰਤ ਭਤਾਰ, ਨਿਰਗੁਣ ਸੇਜਾ ਰਿਹਾ ਹੰਢਾਈਆ। ਨਿਰਗੁਣ ਸੁੱਤ ਨਿਰਗੁਣ ਦੁਲਾਰ, ਨਿਰਗੁਣ ਕਰੇ ਸਚ ਪਿਆਰ, ਨਿਰਗੁਣ ਬੈਠਾ ਕਿਰਪਾ ਧਾਰ, ਨਿਰਗੁਣ ਵਡ ਵੱਡੀ ਵਡਿਆਈਆ। ਨਿਰਗੁਣ ਸਾਂਝਾ ਦਿਸੇ ਯਾਰ, ਨਿਰਗੁਣ ਖੇਲ ਅਗੰਮ ਅਪਾਰ, ਨਿਰਗੁਣ ਅਲੱਖ ਨਿਰੰਜਣ ਏਕਾ ਲਾਏ ਨਾਅਰ, ਨਿਰਗੁਣ ਏਕਾ ਨਾਮ ਉਪਾਈਆ। ਨਿਰਗੁਣ ਰਾਜਾ ਬੰਕ ਦਵਾਰ, ਨਿਰਗੁਣ ਆਪਣੇ ਦਰ ਭਿਖਾਰ, ਨਿਰਗੁਣ ਮੰਗੇ ਵਾਰੋ ਵਾਰ, ਅੱਗੇ ਆਪਣੀ ਝੋਲੀ ਡਾਹੀਆ। ਨਿਰਗੁਣ ਰੂਪ ਏਕੰਕਾਰ, ਨਿਰਗੁਣ ਕਰੇ ਸਗਲ ਪਸਾਰ, ਨਿਰਗੁਣ ਹੋਇਆ ਨਿਰਾਕਾਰ, ਨਿਰਗੁਣ ਨਿਰਧਨ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਨਿਰਗੁਣ ਮੀਤਾ ਨਿਰਗੁਣ ਠਾਂਡਾ ਨਿਰਗੁਣ ਸੀਤਾ, ਨਿਰਗੁਣ ਬੈਠਾ ਰਹੇ ਅਤੀਤਾ, ਨਿਰਗੁਣ ਆਪਣੀ ਚਲਤ ਚਲਾਈਆ। ਨਿਰਗੁਣ ਮਰਿਆ ਨਿਰਗੁਣ ਜੀਤਾ, ਨਿਰਗੁਣ ਨਾਮ ਨਿਧਾਨਾ ਪੀਤਾ, ਨਿਰਗੁਣ ਰੂਪ ਨਿਰਗੁਣ ਕੀਤਾ, ਨਿਰਗੁਣ ਨਿਰਗੁਣ ਆਪ ਉਪਾਈਆ। ਨਿਰਗੁਣ ਹਸਤ ਨਿਰਗੁਣ ਕੀਟਾ, ਨਿਰਗੁਣ ਵਸਿਆ ਧਾਮ ਅਨਡੀਠਾ, ਨਿਰਗੁਣ ਆਪਣਾ ਪੀਸਣ ਪੀਠਾ, ਆਪਣੀ ਚੱਕੀ ਆਪ ਚਲਾਈਆ। ਨਿਰਗੁਣ ਧਾਰ ਨਿਰਗੁਣ ਰੀਤਾ, ਨਾ ਕੋਈ ਮੰਦਰ ਦੇਹੁਰਾ ਮਸੀਤਾ, ਗੁਰ ਦਵਾਰ ਨਾ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੰਮ ਅਗੰਮੜਾ ਅਗੰਮੜੀ ਕਾਰ ਕਮਾਈਆ। ਨਿਰਗੁਣ ਧਾਰ ਨਿਰਗੁਣ ਰੰਗ, ਨਿਰਗੁਣ ਵਿਚ ਸਮਾਇੰਦਾ। ਨਿਰਗੁਣ ਮੰਗੇ ਆਪਣੀ ਮੰਗ, ਨਿਰਗੁਣ ਝੋਲੀ ਡਾਹਿੰਦਾ। ਨਿਰਗੁਣ ਦਰ ਦਵਾਰਾ ਵੇਖੇ ਲੰਘ, ਨਿਰਗੁਣ ਮੁਖ ਦਿਖਾਇੰਦਾ। ਥਿਰ ਘਰ ਰਖਾਇਆ ਇਕ ਪਲੰਘ, ਪਾਵਾ ਚੂਲ ਨਾ ਕੋਈ ਰਖਾਇੰਦਾ। ਆਦਿ ਜੁਗਾਦਿ ਨਾ ਹੋਏ ਭੰਗ, ਆਦਿ ਜੁਗਾਦਿ ਨਾ ਮੇਟ ਮਿਟਾਇੰਦਾ। ਆਪਣੇ ਦਰ ਨਾ ਰਿਹਾ ਸੰਗ, ਆਪ ਆਪਣਾ ਹੁਕਮ ਚਲਾਇੰਦਾ। ਨਾ ਕੋਈ ਦਿਸੇ ਬਨੇਰਾ ਕੰਧ, ਇੱਟ ਗਾਰਾ ਨਾ ਕੋਈ ਲਗਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਦ, ਗਗਨ ਮੰਡਲ ਨਾ ਕੋਈ ਵਖਾਇੰਦਾ। ਨਾ ਕੋਈ ਘੜੇ ਨਾ ਦੇਵੇ ਭੰਨ, ਨਾ ਕੋਈ ਬਣਤ ਬਣਾਇੰਦਾ। ਆਪਣਾ ਬੇੜਾ ਆਪੇ ਬੰਨ, ਆਪੇ ਆਪ ਚਲਾਇੰਦਾ। ਨਾ ਕੋਈ ਜਨਨੀ ਜਣੇ ਜਨ, ਨਾ ਕੋਈ ਪੂਤ ਗੋਦ ਉਠਾਇੰਦਾ। ਨਾ ਕੋਈ ਮਾਲ ਨਾ ਕੋਈ ਧਨ, ਨਾ ਕੋਈ ਖ਼ਜ਼ਾਨਾ ਕੋਈ ਕਢਾਇੰਦਾ। ਨਾ ਕੋਈ ਰਾਗ ਨਾ ਕੋਈ ਕੰਨ, ਨਾ ਕੋਈ ਧੁਨ ਉਪਜਾਇੰਦਾ। ਨਾ ਕੋਈ ਛੱਪਰ ਨਾ ਕੋਈ ਛੰਨ, ਨਾ ਕੋਈ ਡੇਰਾ ਲਾਇੰਦਾ। ਨਾ ਕੋਈ ਬੁਧੀ ਨਾ ਕੋਈ ਮਤ ਨਾ ਕੋਈ ਮਨ, ਨਾ ਕੋਈ ਤ੍ਰੈਗੁਣ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇੰਦਾ। ਥਿਰ ਘਰ ਸਾਚਾ ਉਚ ਮਿਨਾਰ, ਹਰਿ ਸਾਚੀ ਜੋਤ ਜਗਾਈਆ। ਇਕ ਅਕੱਲਾ ਕਰ ਪਸਾਰ, ਬੈਠਾ ਬੇਪਰਵਾਹੀਆ। ਆਦਿ ਜੁਗਾਦੀ ਖੇਲ ਨਿਆਰ, ਲੇਖਾ ਲਿਖਤ ਵਿਚ ਨਾ ਆਈਆ। ਪਾਰਬ੍ਰਹਮ ਪੁਰਖ ਭਤਾਰ, ਭੇਵ ਅਭੇਦਾ ਭੇਵ ਛੁਪਾਈਆ। ਆਪੇ ਹੋਏ ਆਪਣੀ ਜੋਤ ਉਜਿਆਰ, ਆਪ ਆਪਣਾ ਵੇਖ ਵਖਾਈਆ। ਜੋਧਾ ਸੂਰਬੀਰ ਬਲਕਾਰ, ਆਪਣੀ ਕਲ ਵਰਤਾਈਆ। ਨਾ ਕੋਈ ਖੰਡਾ ਤੇਜ਼ ਕਟਾਰ, ਨਾ ਕੋਈ ਗਾਤਰਾ ਰਿਹਾ ਲਟਕਾਈਆ। ਨਾ ਕੋਈ ਮੁੱਛ ਦਾੜ੍ਹੀ ਕੇਸ ਦਿਸੇ ਦਸਤਾਰ, ਨਾ ਕੋਈ ਮੂੰਡ ਮੁੰਡਾਈਆ। ਨਾ ਕੋਈ ਰਸਨਾ ਜੇਹਵਾ ਲਾਏ ਨਾਅਰ, ਬੱਤੀ ਦੰਦ ਨਾ ਕੋਈ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬੈਠਾ ਬੇਪਰਵਾਹੀਆ। ਥਿਰ ਘਰ ਸਾਚਾ ਬੇਪਰਵਾਹ, ਆਪਣਾ ਆਸਣ ਲਾਇੰਦਾ। ਆਪ ਆਪਣਾ ਬਣ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਆਪੇ ਜਾਣੇ ਆਪਣਾ ਰਾਹ, ਆਪੇ ਮਾਰਗ ਪਾਇੰਦਾ। ਆਪੇ ਵਸੇ ਸਾਚੇ ਥਾਂ, ਥਾਨ ਥਨੰਤਰ ਵੇਖ ਵਖਾਇੰਦਾ। ਆਪੇ ਕਰੇ ਸਚ ਨਿਆਂ, ਆਪ ਆਪਣਾ ਹੁਕਮ ਚਲਾਇੰਦਾ। ਆਪ ਆਪਣੀ ਆਪੇ ਪਕੜਨਹਾਰਾ ਬਾਂਹ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਆਪਣਾ ਨਾਉਂ ਰੱਖ, ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਜੋਤ ਹੋ ਪਰਤੱਖ, ਲੋਕਮਾਤ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਸ਼ਿਵ ਸ਼ੰਕਰ ਰਾਹ ਰਿਹਾ ਤੱਕ, ਨੇਤਰ ਲੋਚਣ ਨੈਣ ਉਠਾਈਆ। ਸਾਧ ਸੰਤ ਗਏ ਅੱਕ, ਦਿਵਸ ਰੈਣ ਨਾਮ ਧਿਆਈਆ। ਵਰਭੰਡੀ ਵੇਖੇ ਏਕਾ ਢਕ, ਬ੍ਰਹਿਮੰਡੀ ਖੋਜ ਖੁਜਾਈਆ। ਜੇਰਜ ਅੰਡੀ ਝਟ, ਉਤਭੁਜ ਸੇਤਜ ਫੋਲ ਫੋਲਾਈਆ। ਸ਼ਬਦ ਨਕੇਲ ਪਾਏ ਨੱਕ, ਲੱਖ ਚੁਰਾਸੀ ਆਪ ਭਵਾਈਆ। ਆਪਣੀ ਧਾਰ ਆਪੇ ਰੱਖ, ਆਪੇ ਕਰੇ ਰੁਸ਼ਨਾਈਆ। ਆਪੇ ਹੋਇਆ ਸਭ ਤੋਂ ਵੱਖ, ਆਪੇ ਹਰ ਘਟ ਬੈਠਾ ਆਸਣ ਲਾਈਆ। ਆਪੇ ਆਪਣੀ ਕੀਮਤ ਪਾਏ ਲੱਖ, ਆਪੇ ਕੌਡੀ ਕੌਡੀ ਹੱਟ ਵਿਕਾਈਆ। ਆਪ ਛਾਛ ਵਰੋਲੇ ਮੱਖ, ਸਾਚਾ ਸੀਰ ਆਪ ਸਮਾਈਆ । ਆਪੇ ਪਰਗਟ ਹੋਇਆ ਮਾਤ ਪਰਤੱਖ, ਆਪ ਆਪਣੀ ਬੂਝ ਬੁਝਾਈਆ। ਆਪ ਆਪਣੇ ਲਏ ਰੱਖ, ਆਪ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਲੋਕਮਾਤੀ ਕਰ ਉਜਿਆਰ, ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਡਗਮਗਾ, ਆਪਣਾ ਕਰਮ ਕਮਾਇੰਦਾ। ਆਦਿ ਜੁਗਾਦੀ ਵੇਸ ਵਟਾ, ਜੁਗ ਜੁਗ ਫੇਰੀ ਪਾਇੰਦਾ। ਲਹਿਣਾ ਦੇਣਾ ਲੇਖਾ ਰਿਹਾ ਆਪ ਚੁਕਾ, ਆਪਣਾ ਮੂਲ ਵਖਾਇੰਦਾ। ਬਸਤਰ ਸ਼ਸਤਰ ਗਹਿਣ ਏਕਾ ਪਾ, ਹਰਿਜਨ ਮੇਲ ਮਿਲਾਇੰਦਾ। ਨੇਤਰ ਨੈਣਾਂ ਦਰਸ ਦਿਖਾ, ਜਗਤ ਤ੍ਰਿਸਨਾ ਭੁੱਖ ਗਵਾਇੰਦਾ। ਭਾਣਾ ਸਹਿਣਾ ਹੁਕਮ ਸੁਣਾ, ਆਪ ਆਪਣੀ ਚਲਤ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਬੰਧਨਹਾਰਾ ਹਰਿ ਭਗਵੰਤਾ, ਆਪਣੀ ਧਾਰ ਬੰਧਾਈਆ। ਪੁਰਖ ਪੁਰਖੋਤਮ ਨਾਰੀ ਕੰਤਾ, ਕੰਤ ਕੰਤੂਹਲ ਆਪ ਹੋ ਜਾਈਆ। ਆਪੇ ਜੋਗ ਜੁਗੀਸ਼ਰ ਹੋਏ ਜੁਗਾ ਜੁਗੰਤਾ, ਮੁਨੀਸ਼ਰ ਤਪੀਸ਼ਰ ਆਪ ਕਰਾਈਆ। ਆਪੇ ਹਉਮੇ ਆਪੇ ਹੰਗਤਾ, ਆਪੇ ਗੜ੍ਹ ਤੁੜਾਈਆ। ਆਪੇ ਭੁੱਖਾ ਆਪੇ ਨੰਗਤਾ, ਆਪੇ ਦਰ ਦਰ ਅਲਖ ਜਗਾਈਆ। ਆਪੇ ਮੰਗਣਹਾਰ ਮੰਗਤਾ, ਆਪੇ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੱਡ ਵੱਡੀ ਵਡਿਆਈਆ। ਨਿਰਗੁਣ ਸੱਚੀ ਧਾਰ, ਹਰਿ ਸਾਚਾ ਆਪ ਚਲਾਇੰਦਾ। ਪਰਗਟ ਹੋਏ ਵਿਚ ਸੰਸਾਰ, ਜੁਗ ਜੁਗ ਨਾਉਂ ਧਰਾਇੰਦਾ। ਸਤਿਜੁਗ ਸਾਚਾ ਮੀਤ ਮੁਰਾਰ, ਅੱਠ ਦਸ ਵੇਖ ਵਖਾਇੰਦਾ। ਤ੍ਰੇਤਾ ਤੇਰਾ ਰੂਪ ਅਪਾਰ, ਦੋ ਦੋ ਰੰਗ ਚੜ੍ਹਾਇੰਦਾ। ਦੁਆਪਰ ਤੇਰਾ ਸਾਂਝਾ ਯਾਰ, ਏਕਾ ਦੂਜਾ ਵੇਖ ਵਖਾਇੰਦਾ। ਪੰਚਾਂ ਮੀਤਾ ਇਕ ਅਖਾੜ, ਇਕ ਗਿਆਨ ਦ੍ਰਿੜਾਇੰਦਾ। ਸਾਚੇ ਦਰ ਆਪੇ ਵਾੜ, ਆਪਣਾ ਮੂਲ ਚੁਕਾਇੰਦਾ। ਵੇਖਣਹਾਰਾ ਜਗਤ ਅਖਾੜ, ਆਪਣਾ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਆਪਣਾ ਵੇਸ ਆਪ ਧਰਾਇਆ, ਹਰਿ ਸਾਚੇ ਵਡ ਵਡਿਆਈਆ। ਜੁਗ ਜੁਗ ਆਪਣਾ ਖੇਲ ਖਿਲਾਇਆ, ਜੁਗ ਜੁਗ ਵੇਖ ਵਖਾਈਆ। ਜੁਗ ਜੁਗ ਕਰਤੇ ਕਰਮ ਕਮਾਇਆ, ਕਰਨੀ ਕਰਤਾ ਆਪ ਹੋ ਜਾਈਆ। ਜੁਗ ਜੁਗ ਧਰਨੀ ਧਰਤ ਧਵਲ ਸੁਹਾਇਆ, ਜੁਗ ਜੁਗ ਬੰਧਨ ਪਾਈਆ। ਜੁਗ ਜੁਗ ਜਨ ਭਗਤਾਂ ਅੰਮ੍ਰਿਤ ਆਤਮ ਕਵਲ ਚੁਆਇਆ, ਉਲਟੀ ਨਾਭ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਤੇਰੀ ਛਾਹੀਆ। ਕਲਜੁਗ ਕੂੜਾ ਸੱਚਾ ਸ਼ਾਹ, ਹਰਿ ਹਰਿ ਆਪ ਉਪਾਇਆ। ਜੂਠ ਝੂਠ ਦਏ ਸਲਾਹ, ਮਾਇਆ ਮਮਤਾ ਮਤਾ ਪਕਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਵੇਖੇ ਸਾਚਾ ਥਾਂ, ਸਗਲਾ ਸੰਗ ਨਿਭਾਇਆ। ਆਸਾ ਤ੍ਰਿਸਨਾ ਪਕੜੇ ਬਾਂਹ, ਦਰ ਸਾਚਾ ਇਕ ਸੁਹਾਇਆ। ਫੜ ਫੜ ਹੰਸ ਬਣਾਏ ਕਾਂ, ਕਾਗ ਕਾਗੀ ਆਪ ਉਡਾਇਆ। ਈਸਾ ਮੂਸਾ ਸ਼ਬਦ ਜਣਾ, ਸੰਗ ਮੁਹੰਮਦ ਆਪ ਰਲਾਇਆ। ਚਾਰ ਯਾਰੀ ਦੇਵੇ ਸੁਣਾ, ਰਾਣੀ ਅੱਲਾ ਨਾਅਰਾ ਲਾਇਆ। ਐਨਲਹੱਕ ਇਕ ਜਣਾ, ਮੁਕਾਮੇ ਹੱਕ ਵੇਖ ਵਖਾਇਆ। ਖ਼ੁਦੀ ਖ਼ੁਦਾਈ ਦਏ ਵਸਾ, ਪਰਵਰਦਿਗਾਰ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਲੋਕਮਾਤੀ ਦੀਵਾ ਬਾਤੀ ਆਪ ਜਗਾਇਆ। ਦੀਵਾ ਬਾਤੀ ਕਰ ਉਜਿਆਰ, ਹਰਿ ਆਪਣੀ ਕਲ ਚਲਾਈਆ। ਵੇਖਣਹਾਰਾ ਸੰਗ ਮੁਹੰਮਦ ਚਾਰ ਯਾਰ, ਖੇਲੇ ਖੇਲ ਨੂਰ ਅਲਾਹੀਆ। ਦੋ ਦੋ ਆਇਆ ਕਰ ਪਸਾਰ, ਦੋਏ ਦੋਏ ਧਾਰ ਬੰਧਾਈਆ। ਅਹਿਬਾਬ ਰਬਾਬ ਵਜਾਏ ਸਤਾਰ, ਸਚ ਸਾਰਿੰਗਾ ਆਪ ਉਠਾਈਆ। ਕਲਮਾ ਨਬੀ ਕਰ ਤਿਆਰ, ਏਕਾ ਮੁਖ ਸਲਾਹੀਆ। ਸ਼ਾਹ ਨਵਾਬਾ ਖ਼ਬਰਦਾਰ, ਆਪ ਆਪਣਾ ਹੁਕਮ ਚਲਾਈਆ। ਚਰਨ ਰਕਾਬਾ ਦੇ ਹੋਏ ਅਸਵਾਰ, ਏਕਾ ਅਸਵ ਰਿਹਾ ਦੌੜਾਈਆ। ਦਏ ਅਜ਼ਾਬਾ ਅੰਤਮ ਵਾਰ, ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਇਕ ਅਖਵਾਈਆ। ਆਦਿ ਅੰਤ ਕਰ ਪਸਾਰਾ, ਆਪੇ ਵੇਖ ਵਖਾਇੰਦਾ। ਅਲਖ ਅਗੋਚਰ ਅਗੰਮ ਅਪਾਰਾ, ਸਚਖੰਡ ਦਵਾਰਾ ਇਕ ਸੁਹਾਇੰਦਾ। ਸੁੰਨ ਅਗੰਮੀ ਪਾਰ ਕਿਨਾਰਾ, ਆਪ ਆਪਣਾ ਰਾਹ ਤਕਾਇੰਦਾ। ਬ੍ਰਹਮਾ ਵੇਤਾ ਕਰ ਪਿਆਰਾ, ਏਕਾ ਸ਼ਬਦ ਜਣਾਇੰਦਾ। ਚਾਰੇ ਵੇਦਾ ਬਣ ਲਿਖਾਰਾ, ਲੋਕਮਾਤ ਆਪ ਧਰਾਇੰਦਾ। ਵਿਸ਼ਨੂੰ ਵੰਸੀ ਹੋ ਉਜਿਆਰਾ, ਸਾਚੀ ਸੇਵ ਕਮਾਇੰਦਾ। ਸ਼ਿਵ ਸ਼ੰਕਰ ਸਿਰ ਚੁੱਕੇ ਭਾਰਾ, ਲੱਖ ਚੁਰਾਸੀ ਪੰਡ ਉਠਾਇੰਦਾ। ਸੁਰਪਤ ਰੋਵੇ ਆਪਣੀ ਵਾਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਕਰੋੜ ਤੇਤੀਸਾ ਕਰ ਪਿਆਰਾ, ਏਕਾ ਧਾਮ ਬਹਾਇੰਦਾ। ਲੋਕਮਾਤ ਖੇਲ ਨਿਆਰਾ, ਆਪਣਾ ਆਪ ਕਰਾਇੰਦਾ। ਕਲਜੁਗ ਤੇਰਾ ਕੂੜ ਪਸਾਰਾ, ਹਰਿ ਸਾਚਾ ਵੇਖ ਵਖਾਇੰਦਾ। ਹੱਕ ਹਕੀਕਤ ਵੇਖੇ ਨਾਅਰਾ, ਸਚ ਦਵਾਰੇ ਆਪੇ ਲਾਇੰਦਾ। ਸ਼ਰਅ ਸ਼ਰੀਅਤ ਪਾਰ ਕਿਨਾਰਾ, ਬੰਧਨ ਆਪਣਾ ਆਪੇ ਪਾਇੰਦਾ। ਲਾਸ਼ਰੀਕ ਇਕ ਖ਼ੁਦਾਏ ਪਰਵਰਦਿਗਾਰਾ, ਏਕਾ ਨਾਮ ਅਲਾਇੰਦਾ। ਖੇਲੇ ਖੇਲ ਆਪਣੀ ਵਾਰਾ, ਆਪ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਅਵੱਲਾ ਹਰਿ ਕਰਤਾਰ, ਆਪਣਾ ਆਪ ਕਰਾਇਆ। ਕਲਜੁਗ ਤੇਰਾ ਕੂੜ ਪਸਾਰ, ਆਪੇ ਵੇਖਣ ਆਇਆ। ਨੱਨਾ ਨਿਰਗੁਣ ਕਰ ਉਜਿਆਰ, ਨੱਨਾ ਨਿਰਗੁਣ ਮੇਲ ਮਿਲਾਇਆ। ਕੱਕਾ ਕਰਮਾਂ ਪਾਵੇ ਸਾਰ, ਕੱਚਾ ਘੜਾ ਆਪ ਉਠਾਇਆ। ਆਪੇ ਬੰਨੇ ਲਾਏ ਪ੍ਰਿਥਮੀ ਅਕਾਸ਼ ਹੋ ਉਜਿਆਰ, ਰਕਤ ਬੂੰਦ ਮਾਸ ਨਾੜੀ ਰੱਤ ਆਪਣੇ ਲੇਖੇ ਲਾਇਆ। ਜੋਤੀ ਜੋਤ ਕਰ ਉਜਿਆਰ, ਕਮਲਾਪਾਤੀ ਖੇਲ ਖਿਲਾਇਆ। ਨਾਨਕ ਸਾਚਾ ਨਾਮ ਰੱਖ, ਸਾਚਾ ਰਥ ਚਲਾਇਆ। ਸ਼ਬਦ ਜਣਾਈ ਅਕਥਨਾ ਅਕਥ, ਆਪਣਾ ਭੇਵ ਖੁਲ੍ਹਾਇਆ। ਆਪੇ ਰੱਖੇ ਦੇ ਕਰ ਹੱਥ, ਆਪ ਆਪਣੀ ਬੂਝ ਬੁਝਾਇਆ। ਸਰਬ ਕਲਾ ਆਪੇ ਸਮਰਥ, ਨਾਨਕ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇਆ। ਨਾਨਕ ਜੋਤ ਹਰਿ ਜਗਾ, ਆਪਣਾ ਨੂਰ ਦਰਸਾਇਆ। ਆਪਣਾ ਦਰਸ ਆਪ ਦਿਖਾ, ਆਪ ਆਪਣਾ ਖੇਲ ਖਿਲਾਇਆ। ਏਕਾ ਦੂਜਾ ਭੌ ਚੁਕਾ, ਦੋਏ ਦੋਏ ਮੇਟ ਮਿਟਾਇਆ। ਤੀਜਾ ਨੈਣ ਇਕ ਖੁਲ੍ਹਾ, ਏਕਾ ਰਾਹ ਚਲਾਇਆ। ਚੌਥੇ ਪਦ ਰਿਹਾ ਸਮਾ, ਭੁੱਲ ਰਹੇ ਨਾ ਰਾਇਆ। ਪੰਚਮ ਮੇਲਾ ਸਹਿਜ ਸਭਾ, ਘਰ ਸਾਚੇ ਦਏ ਕਰਾਇਆ। ਛੱਪਰ ਛੰਨ ਨਾ ਲਿਆ ਰਖਾ, ਮਹੱਲ ਅਟੱਲ ਨਾ ਕੋਈ ਬਣਾਇਆ। ਥਿਰ ਘਰ ਬੈਠਾ ਬੇਪਰਵਾਹ, ਨਿਰਗੁਣ ਜੋਤ ਕਰ ਰੁਸ਼ਨਾਇਆ। ਨਾਨਕ ਦਰਸ਼ਨ ਸਾਚਾ ਪਾ, ਨਿਉਂ ਨਿਉਂ ਸੀਸ ਝੁਕਾਇਆ। ਪਾਰਬ੍ਰਹਮ ਪ੍ਰਭ ਪਕੜਨਹਾਰਾ ਬਾਂਹ, ਆਪ ਆਪਣੇ ਗਲੇ ਲਗਾਇਆ। ਮੇਰਾ ਤੇਰਾ ਇਕ ਨਿਆਂ, ਭੁੱਲ ਰਹੇ ਨਾ ਰਾਇਆ। ਨਾਨਕ ਸਤਿਗੁਰ ਚੜ੍ਹਿਆ ਚਾ, ਸਾਚਾ ਮੰਗਲ ਗਾਇਆ। ਸੋਹੰ ਨਾਅਰਾ ਦਿਤਾ ਲਾ, ਘਰ ਸਾਚੇ ਵੇਸ ਵਟਾਇਆ। ਹੰ ਬ੍ਰਹਮ ਨਾ ਕੋਈ ਜਣਾ, ਪਾਰਬ੍ਰਹਮ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਨਾਮ ਸਤਿ ਝੋਲੀ ਪਾਇਆ। ਨਾਮ ਸਤਿ ਕਰ ਪਰਕਾਸ਼, ਘਰ ਸਾਚੇ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਹੋਇਆ ਦਾਸ, ਨਾਨਕ ਗਿਆ ਸਮਾਈਆ। ਪੂਰੀ ਕਰਨ ਆਇਆ ਆਸ, ਜੋ ਜਨ ਬੈਠੇ ਰਾਹ ਤਕਾਈਆ। ਖੇਲੇ ਖੇਲ ਪ੍ਰਿਥਮੀ ਅਕਾਸ਼, ਪੁਰੀਆਂ ਲੋਆਂ ਫੇਰਾ ਪਾਈਆ। ਘਟ ਘਟ ਆਪੇ ਰੱਖੇ ਵਾਸ, ਘਟ ਘਟ ਆਪੇ ਰਿਹਾ ਉਠਾਈਆ। ਪਾਵਣਹਾਰਾ ਸਾਚੀ ਰਾਸ, ਦੇਵੇ ਸ਼ਬਦ ਸਲਾਹੀਆ। ਲੱਖ ਚੁਰਾਸੀ ਕਰੇ ਬੰਦ ਖੁਲਾਸ, ਜੋ ਜਨ ਦਰਸ਼ਨ ਪਾਈਆ। ਲਹਿਣਾ ਚੁਕੇ ਹੱਡ ਨਾੜੀ ਮਾਸ, ਪੰਜ ਤੱਤ ਵਿਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸ਼ਬਦੀ ਸ਼ਬਦ ਪੜ੍ਹਾਈਆ। ਸ਼ਬਦ ਢੋਲਾ ਹਰਿ ਨਿਰੰਕਾਰ, ਆਪਣਾ ਆਪ ਲਗਾਇਆ। ਨਾਨਕ ਚੋਲਾ ਕਰ ਪਿਆਰ, ਪੰਜ ਤੱਤ ਸਮਾਇਆ। ਪੜਦਾ ਉਹਲਾ ਵਿਚ ਸੰਸਾਰ, ਦਿਸ ਕਿਸੇ ਨਾ ਆਇਆ। ਆਪ ਵਜਾਏ ਸਚ ਸਤਾਰ, ਮਰਦ ਮਰਦਾਨਾ ਸੇਵਾ ਲਾਇਆ। ਗਾਏ ਗੀਤ ਵਾਰੋ ਵਾਰ, ਹਰਿ ਸਾਚਾ ਰਿਹਾ ਸੁਣਾਇਆ। ਇਕ ਅਤੀਤਾ ਪਾਵੇ ਸਾਰ, ਆਪ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸਿਖਿਆ ਰਿਹਾ ਸਿਖਾਇਆ। ਨਾਨਕ ਸਤਿਗੁਰ ਸਾਚੀ ਸਿਖਿਆ, ਆਪਣੀ ਆਪ ਸੁਣਾਈਆ। ਧੁਰਦਰਗਾਹੀ ਪਾਈ ਭਿਛਿਆ, ਆਪੇ ਨਿਰਗੁਣ ਆਪੇ ਸਰਗੁਣ ਆਪੇ ਆਪਣੀ ਝੋਲੀ ਅੱਗੇ ਡਾਹੀਆ। ਆਪਣਾ ਲੇਖਾ ਆਪੇ ਲਿਖਿਆ, ਆਪੇ ਪੂਰ ਕਰਾਈਆ। ਲੱਖ ਚੁਰਾਸੀ ਦਿਸੇ ਮਿਥਿਆ, ਥਿਰ ਕੋਈ ਰਹਿਣ ਨਾ ਪਾਈਆ। ਆਪੇ ਸੁੱਤਾ ਦੇ ਕਰ ਪੀਠਾ, ਆਪ ਆਪਣਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਧਾਰ ਬੰਧਾਈਆ। ਸਾਚੀ ਧਾਰ ਬੰਨੇ ਕਰਤਾਰ, ਏਕਾ ਸ਼ਬਦ ਸੁਣਾਇੰਦਾ। ਸਤਿ ਨਾਮ ਕਰ ਪਿਆਰ, ਸੱਸਾ ਸਤਿਗੁਰ ਰੂਪ ਵਟਾਇੰਦਾ। ਤੱਤਾ ਤੱਤ ਨਾ ਹੋਏ ਖ਼ਵਾਰ, ਨੱਨਾ ਨਿਰਗੁਣ ਮੇਲ ਮਿਲਾਇੰਦਾ। ਮੰਮਾ ਮੋਹ ਚੁਕੇ ਸੰਸਾਰ, ਜੋ ਜਨ ਨਾਨਕ ਦਰਸ਼ਨ ਪਾਇੰਦਾ। ਆਤਮ ਅੰਤਰ ਇਕ ਵਿਚਾਰ, ਏਕਾ ਬ੍ਰਹਮ ਜਣਾਇੰਦਾ। ਜਗਤ ਬਸੰਤਰ ਹੋਏ ਖ਼ਵਾਰ, ਤੱਤ ਵਿਕਾਰਾ ਨੇੜ ਨਾ ਆਇੰਦਾ। ਨਾਮ ਮੰਤਰ ਇਕ ਜੈਕਾਰ, ਅਨਹਦ ਧੁਨ ਸੁਣਾਇੰਦਾ। ਰਾਗੀ ਨਾਦੀ ਨਾ ਪਾਵੇ ਸਾਰ, ਬ੍ਰਹਿਮਾਦੀ ਵੇਖ ਵਖਾਇੰਦਾ। ਆਦਿ ਜੁਗਾਦੀ ਏਕੰਕਾਰ, ਅਕਲ ਕਲਾ ਅਖਵਾਇੰਦਾ। ਬੋਧ ਅਗਾਧੀ ਸ਼ਬਦ ਭੰਡਾਰ, ਨਾਨਕ ਹੱਥ ਫੜਾਇੰਦਾ। ਨਾਨਕ ਸਤਿਗੁਰ ਹੋ ਤਿਆਰ, ਲੋਕਮਾਤ ਵਰਤਾਇੰਦਾ। ਚਾਰ ਵਰਨਾਂ ਇਕ ਪਿਆਰ, ਏਕਾ ਧਾਮ ਸੁਹਾਇੰਦਾ। ਰਾਓ ਰੰਕ ਨਾ ਕੋਈ ਵਿਚਾਰ, ਊਚਾਂ ਨੀਚਾਂ ਮੇਲ ਮਿਲਾਇੰਦਾ। ਅੰਤਰ ਆਤਮ ਠੰਡੀ ਠਾਰ, ਸਾਚਾ ਜਲ ਪਿਆਇੰਦਾ। ਹਉਮੇ ਹੰਗਤਾ ਕਰ ਖੁਵਾਰ, ਦੂਈ ਦਵੈਤੀ ਪੜਦਾ ਲਾਹਿੰਦਾ। ਗਰੀਬ ਨਿਮਾਣੇ ਲਏ ਉਭਾਰ, ਆਪ ਆਪਣੇ ਗਲ ਲਗਾਇੰਦਾ। ਧੁਰ ਫ਼ਰਮਾਣਾ ਸੁਣਾਏ ਵਾਰੋ ਵਾਰ, ਪੰਜ ਤੱਤ ਰਸਨਾ ਗਾਇੰਦਾ। ਮਿਲਿਆ ਮੇਲ ਪੁਰਖ ਭਤਾਰ, ਨਾਰੀ ਰੂਪ ਆਪ ਹੋ ਜਾਇੰਦਾ। ਏਕਾ ਸੇਜਾ ਸੁੱਤਾ ਪੈਰ ਪਸਾਰ, ਲੋਕਮਾਤ ਨਾ ਕੋਈ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਸ਼ਬਦੀ ਧਾਰ ਨਾਮ ਜੈਕਾਰ, ਗੁਰ ਸਤਿਗੁਰ ਆਪ ਅਲਾਇਆ। ਏਕਾ ਰੂਪ ਦਸ ਅਵਤਾਰ, ਏਕਾ ਵੇਖ ਵਖਾਇਆ। ਪੁਰਖ ਅਕਾਲ ਕਰ ਪਿਆਰ, ਅਕਾਲ ਮੂਰਤ ਨਜ਼ਰੀ ਆਇਆ। ਅਜੂਨੀ ਰਹਿਤ ਸਚ ਸਚਿਆਰਾ, ਸਾਚਾ ਦਰ ਰਿਹਾ ਸੁਹਾਇਆ। ਸਤਿ ਨਾਮ ਵੰਡ ਭੰਡਾਰਾ, ਲੱਖ ਚੁਰਾਸੀ ਦਏ ਤਰਾਇਆ। ਕਰਤਾ ਪੁਰਖ ਖੇਲ ਅਪਾਰਾ, ਆਪ ਆਪਣਾ ਰਿਹਾ ਕਰਾਇਆ। ਸਤਿਗੁਰ ਨਾਨਕ ਵਡ ਸਿਕਦਾਰਾ, ਸਚ ਸੁਲਤਾਨ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਦੇੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣਾ ਰਥ ਚਲਾਇਆ। ਸਚ ਰਥਵਾਹੀ ਚਲਾਏ ਰਥ, ਕਲਜੁਗ ਆਪ ਚਲਾਇੰਦਾ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਫਿਰਾਇੰਦਾ। ਵਰਨਾਂ ਬਰਨਾਂ ਦੇਵੇ ਮਥ, ਵਰਨੀ ਬਰਨੀ ਲੇਖ ਲਿਖਾਇੰਦਾ। ਜਗਤ ਨਿਰਾਲਾ ਕਮਲਾਪਤਿ, ਕੰਤ ਕੰਤੂਹਲ ਨਾਉਂ ਧਰਾਇੰਦਾ। ਆਪੇ ਧੀਰਜ ਜਤ ਸਤਿ ਸੰਤੋਖ ਸਤਿ, ਸਤਿ ਸਾਂਤਕ ਸਤਿ ਸਮਾਇੰਦਾ। ਆਪੇ ਬ੍ਰਹਮ ਹੋਏ ਉਤਪਤ, ਬ੍ਰਹਮ ਬ੍ਰਹਮ ਆਪ ਹੋ ਜਾਇੰਦਾ। ਆਪੇ ਬ੍ਰਹਮ ਜਾਣੇ ਮਿਤ ਗਤ, ਜੁਗ ਜੁਗ ਨਾਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵਸਣਹਾਰਾ ਸਾਚੇ ਘਰ, ਘਰ ਸਾਚਾ ਇਕ ਸਲਾਹਿੰਦਾ। ਸਲਾਹੀ ਸਲਾਹ ਸਿਫ਼ਤ ਸਲਾਹ, ਸਤਿਗੁਰ ਨਾਉਂ ਧਰਾਈਆ। ਨਿਥਾਵਿਆਂ ਦੇਵੇ ਸਾਚਾ ਥਾਂ, ਫੜ ਫੜ ਬਾਂਹੋਂ ਪਾਰ ਕਰਾਈਆ। ਹੰਸ ਬਣਾਏ ਫੜ ਫੜ ਕਾਉਂ, ਅੰਮ੍ਰਿਤ ਜਾਮ ਪਿਆਈਆ। ਦੇਵਣਹਾਰਾ ਠੰਡੀ ਛਾਂ, ਸਮਰਥ ਪੁਰਖ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬੂਝ ਆਪ ਬੁਝਾਈਆ। ਨਾਨਕ ਸਤਿਗੁਰ ਸ਼ਬਦ ਜਣਾ, ਚਾਰ ਕੁੰਟ ਉਠ ਧਾਇਆ। ਆਪਣੀ ਸੇਵਾ ਆਪ ਕਮਾ, ਆਪੇ ਮੂਲ ਚੁਕਾਇਆ। ਆਪਣਾ ਲੇਖਾ ਆਪ ਚੁਕਾ, ਆਪੇ ਵੇਖ ਵਖਾਇਆ। ਆਪਣੀ ਵੰਡ ਆਪ ਵੰਡਾ, ਆਪੇ ਭੇਖ ਵਟਾਇਆ। ਅੰਗਦ ਅੰਗੀਕਾਰ ਕਰਾ, ਆਪਣੇ ਰੰਗ ਰੰਗਾਇਆ। ਨਿਰਗੁਣ ਬਾਤੀ ਜੋਤੀ ਦਏ ਜਗਾ, ਅਗਿਆਨ ਅੰਧੇਰ ਮਿਟਾਇਆ। ਸ਼ਬਦ ਸੋਟੀ ਦਏ ਫੜਾ, ਜਗਤ ਸਹਾਰਾ ਇਕ ਕਰਾਇਆ। ਸਾਚੀ ਚੋਟੀ ਦਏ ਚੜ੍ਹਾ, ਬੰਦ ਕਿਵਾੜਾ ਆਪ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਕਰ ਪਿਆਰ, ਝੂਠਾ ਨਾਤਾ ਤੋੜ ਤੁੜਾਇਆ। ਪੰਜ ਤੱਤ ਹੋਇਆ ਪਾਰ, ਸਾਚਾ ਸੰਗ ਨਾ ਕੋਈ ਨਿਭਾਇੰਦਾ। ਸ਼ਬਦੀ ਜੋਤੀ ਜੁੜਿਆ ਨਾਤਾ, ਹਰਿ ਸਾਚਾ ਆਪ ਜੁੜਾਇੰਦਾ। ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਆਪ ਆਪਣਾ ਖੇਲ ਖਿਲਾਇੰਦਾ। ਅੰਗਦ ਅੰਗੀ ਇਕ ਪਛਾਤਾ, ਏਕਾ ਅੰਗ ਲਗਾਇੰਦਾ। ਦੇਵਣਹਾਰਾ ਸਾਚੀ ਦਾਤਾ, ਸਾਚਾ ਮੰਦਰ ਇਕ ਸੁਹਾਇੰਦਾ। ਵਸਣਹਾਰਾ ਇਕ ਇਕਾਂਤਾ, ਆਪਣੀ ਕਲ ਵਰਤਾਇੰਦਾ। ਬਿਰਧ ਅਵਸਥਾ ਸ਼ਬਦ ਸੁੱਤ ਜੰਮਿਆ ਨਾ ਕੋਈ ਪਿਤਾ ਨਾ ਕੋਈ ਮਾਤਾ, ਅੰਗਦ ਗੋਦੀ ਆਪ ਟਿਕਾਇੰਦਾ। ਗੁਰਸਿਖ ਕੀਨੀ ਉਤਮ ਜ਼ਾਤਾ, ਸਿਰ ਆਪਣਾ ਹੱਥ ਟਿਕਾਇੰਦਾ। ਆਪ ਜਣਾਈ ਸਾਚੀ ਗਾਥਾ, ਹਰਿ ਹਰਿ ਰਸਨਾ ਗਾਇੰਦਾ। ਪੰਜ ਤੱਤ ਨਾਨਕ ਸਾਚੀ ਜੋਤ ਗੁਰ ਅੰਗਦ ਟੇਕੇ ਆਪੇ ਮਾਥਾ, ਨਿਉਂ ਨਿਉਂ ਸੀਸ ਝੁਕਾਇੰਦਾ। ਸ੍ਰਿਸ਼ਟ ਸਬਾਈ ਸਗਲ ਵਿਸੂਰਾ ਲਾਥਾ, ਪੰਜ ਤੱਤ ਗੁਰੂ ਨਾ ਕੋਈ ਅਖਵਾਇੰਦਾ। ਹਰਿ ਕਾ ਸ਼ਬਦ ਸਾਚੀ ਪੂਜਾ ਪਾਠਾ, ਹਰਿ ਹਰਿ ਮੰਤਰ ਸੁਣਾਇੰਦਾ। ਹਰਿ ਕਾ ਨਾਮ ਸਚ ਸਰੋਵਰ ਤੀਰਥ ਤਾਟਾ, ਦੁਰਮਤ ਮੈਲ ਗਵਾਇੰਦਾ। ਭਰਿਆ ਪਿਆਲਾ ਕਾਇਆ ਬਾਟਾ, ਗੁਰਸਿਖਾਂ ਆਪ ਪਿਆਇੰਦਾ। ਅਮਰੂ ਨਿਥਾਵਾਂ ਆਪੇ ਨਾਠਾ, ਜਲ ਧਾਰਾ ਸੇਵ ਕਮਾਇੰਦਾ। ਅੰਗਦ ਖੋਲ੍ਹਿਆ ਸਾਚਾ ਹਾਟਾ, ਚੌਦਾਂ ਲੋਕ ਚਰਨਾਂ ਹੇਠ ਦਬਾਇੰਦਾ। ਨਾਨਕ ਸ਼ਬਦ ਪੂਰਾ ਕਰਨ ਆਇਆ ਘਾਟਾ, ਚੌਥੇ ਜੁਗ ਵੇਖ ਵਖਾਇੰਦਾ। ਜੋਤ ਸਰੂਪੀ ਸੇਵਾ ਕਰੇ ਆਦਿ ਸ਼ਕਤ ਲਿਲਾਟਾ, ਅੱਠੇ ਪਹਿਰ ਡਗਮਗਾਇੰਦਾ। ਗਗਨ ਪਤਾਲਾ ਪੜਦਾ ਪਾਟਾ, ਤੀਰ ਨਿਰਾਲਾ ਇਕ ਲਗਾਇੰਦਾ। ਆਪੇ ਸੁੱਤਾ ਆਪਣੀ ਸੇਜਾ ਸਾਚੀ ਖਾਟਾ, ਸਚ ਸਿੰਘਾਸਣ ਇਕ ਵਿਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰ ਸਰੋਵਰ ਦੇਵੇ ਭਰ, ਅੰਮ੍ਰਿਤ ਆਤਮ ਸੁਹਾਇੰਦਾ। ਅੰਮ੍ਰਿਤ ਆਤਮ ਸਾਚਾ ਤਾਲ, ਗੁਰ ਸਤਿਗੁਰ ਆਪ ਭਰਾਇੰਦਾ। ਅਮਰਦਾਸ ਗੁਰ ਆਪੇ ਭਾਲ, ਅਮਰਾ ਪਦ ਰਖਾਇੰਦਾ। ਤੋੜਨਹਾਰਾ ਜਗਤ ਜੰਜਾਲ, ਜਾਗਰਤ ਜੋਤ ਜਗਾਇੰਦਾ। ਆਪੇ ਸ਼ਾਹ ਆਪੇ ਕੰਗਾਲ, ਆਪੇ ਮੰਗਣ ਮੰਗ ਮੰਗਾਇੰਦਾ। ਆਪੇ ਜਗਤ ਧੂੰਆਂ ਹੋਏ ਜਵਾਲ, ਨਾਮ ਲਾਲ ਆਪ ਉਪਾਇੰਦਾ। ਆਪੇ ਨਿਰਗੁਣ ਸਰਗੁਣ ਜੋਤੀ ਬਾਲ, ਬ੍ਰਹਮ ਪਾਰਬ੍ਰਹਮ ਟਿਕਾਇੰਦਾ। ਆਪੇ ਸਿੰਘ ਸ਼ੇਰ ਬਣ ਦਲਾਲ, ਜਗਤ ਵਿਚੋਲਾ ਨਾਉਂ ਰਖਾਇੰਦਾ। ਜਗਤ ਅਵੱਲੜੀ ਚਲੇ ਚਾਲ, ਬਾਲ ਨਿਧਾਨਾ ਵੇਖ ਵਖਾਇੰਦਾ। ਦਾਸ ਰਾਮ ਆਪੇ ਭਾਲ, ਆਪਣੇ ਦਰ ਸੁਹਾਇੰਦਾ। ਸਰ ਸਰੋਵਰ ਸੁਹਾਇਆ ਤਾਲ, ਹਰਿ ਮੰਦਰ ਡੇਰਾ ਲਾਇੰਦਾ। ਗੁਰ ਅਰਜਨ ਮੀਤਾ ਏਕਾ ਭਾਲ, ਅਬਿਨਾਸ਼ੀ ਪੁਰਖ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਖਿਲਾਇੰਦਾ। ਬੋਧ ਅਗਾਧਾ ਸ਼ਬਦ ਗਿਆਨਾ, ਅਰਜਨ ਹਰਿ ਜਣਾਈਆ। ਮਿਲਿਆ ਮੇਲ ਸ੍ਰੀ ਭਗਵਾਨਾ, ਗੁਰ ਸਤਿਗੁਰ ਘਰ ਮੇਂ ਪਾਈਆ। ਨਾਤਾ ਤੋੜ ਜਗਤ ਜਹਾਨਾਂ, ਘਰ ਸਾਚਾ ਵੇਖ ਵਖਾਈਆ। ਉਪਜੇ ਧੁਨ ਸਚ ਤਰਾਨਾ, ਸਾਚਾ ਰਾਗ ਅਲਾਈਆ। ਆਦਿ ਨਿਰੰਜਣ ਬੰਨ੍ਹੇ ਗਾਨਾ, ਜੋਤ ਨਿਰੰਜਣ ਆਪ ਪਰਨਾਈਆ। ਮਿਲਿਆ ਮੇਲ ਮਰਦ ਮਰਦਾਨਾ, ਘਰ ਸਾਚੇ ਵੱਜੀ ਵਧਾਈਆ। ਉਠੇ ਜੋਧਾ ਸੂਰਬੀਰ ਬਲੀ ਬਲਵਾਨਾ, ਚਾਰੋਂ ਕੁੰਟ ਲਏ ਅੰਗੜਾਈਆ। ਵੇਦ ਪੁਰਾਨਾ ਫੋਲ ਫੁਲਾਨਾ, ਹਰਿ ਕਾ ਭੇਵ ਕੋਈ ਨਾ ਪਾਈਆ। ਨਾਨਕ ਸਤਿਗੁਰ ਸ਼ਬਦ ਇਕ ਧਿਆਨਾ, ਏਕਾ ਦਰ ਸੁਹਾਈਆ। ਏਕਾ ਪੁਰਖ ਇਕ ਸੁਲਤਾਨਾ, ਏਕਾ ਬਣਤ ਬਣਾਈਆ। ਦਰ ਦਵਾਰੇ ਕੋਟਨ ਕੋਟ ਗੋਪੀ ਕਾਹਨਾ, ਮੰਡਲ ਰਾਸ ਰਹੇ ਪਾਈਆ। ਕੋਟਨ ਕੋਟੀ ਬ੍ਰਹਮਾ ਵਿਸ਼ਨ ਸ਼ਿਵ ਚਰਨ ਕਵਲ ਕਰਨ ਧਿਆਨਾ, ਨੇਤਰ ਨੈਣ ਨਾ ਕੋਈ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਨਾਨਕ ਅੰਗਦ ਏਕਾ ਧਾਰ, ਏਕਾ ਜੋਤ ਜਗਾਇੰਦਾ। ਏਕਾ ਸ਼ਬਦ ਇਕ ਜੈਕਾਰ, ਏਕਾ ਨਾਅਰਾ ਲਾਇੰਦਾ। ਏਕਾ ਗੁਰ ਇਕ ਅਵਤਾਰ, ਪਾਰਬ੍ਰਹਮ ਇਕ ਅਖਵਾਇੰਦਾ । ਏਕਾ ਬ੍ਰਹਮ ਪਾਏ ਸਾਰ, ਏਕਾ ਰੂਪ ਵਟਾਇੰਦਾ। ਸੰਤਨ ਮੀਤਾ ਸੁੱਤ ਦੁਲਾਰ, ਸਾਚਾ ਸੰਗ ਰਖਾਇੰਦਾ। ਆਪੇ ਜਾਣੇ ਆਪਣੀ ਕਾਰ, ਜੁਗ ਜੁਗ ਵੇਖ ਵਖਾਇੰਦਾ। ਸਾਚਾ ਦਰ ਕਰ ਤਿਆਰ, ਘਰ ਸਾਚੇ ਮੰਗਲ ਗਾਇੰਦਾ। ਤ੍ਰੈਗੁਣ ਤੇਰਾ ਇਕ ਪਿਆਰ, ਰਜੋ ਤਮੋ ਸਤੋ ਮੇਲ ਮਿਲਾਇੰਦਾ। ਪੰਚਮ ਮੋਹ ਵੇਖ ਵਿਚਾਰ, ਪੰਚਮ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਗੁਰੂ ਬਣਾਇੰਦਾ। ਏਕਾ ਸ਼ਬਦ ਗੁਰ ਏਕਾ ਇਸ਼ਟ ਗੁਰੂ ਗ੍ਰੰਥ ਮਨਾਈਆ। ਅਕਾਲ ਪੁਰਖ ਖੋਲ੍ਹੇ ਦ੍ਰਿਸ਼ਟ, ਆਪਣੇ ਹੱਥ ਰੱਖੇ ਵਡਿਆਈਆ। ਧੁਰਦਰਗਾਹੀ ਵਸਿਆ ਸ੍ਰਿਸ਼ਟ, ਹਰ ਘਟ ਬੈਠਾ ਬੇਪਰਵਾਹੀਆ। ਆਪੇ ਰਾਮਾ ਗੁਰ ਵਸ਼ਿਸ਼ਟ, ਆਪੇ ਮੰਤਰ ਨਾਮ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਨੂਰ ਕਰੇ ਰੁਸ਼ਨਾਈਆ। ਏਕਾ ਜੋਤੀ ਦੋਏ ਧਾਰ, ਸ਼ਬਦੀ ਗੁਰ ਅਖਵਾਇਆ। ਗੁਰੂ ਗ੍ਰੰਥ ਕਰ ਤਿਆਰ, ਹਰਿ ਗੋਬਿੰਦ ਡੇਰਾ ਲਾਇਆ। ਜੋਧਾ ਸੂਰ ਬਲੀ ਬਲਕਾਰ, ਖੜਗ ਖੰਡਾ ਹੱਥ ਉਠਾਇਆ। ਆਪੇ ਆਪਣੀ ਕਰੇ ਕਾਰ, ਭੇਵ ਕਿਸੇ ਨਾ ਪਾਇਆ। ਨਿਵਣ ਸੋ ਅੱਖਰ ਮਿਲਿਆ ਮੀਤ ਮੁਰਾਰ, ਸਾਚੀ ਨਾਰੀ ਕੰਤ ਉਪਾਇਆ। ਏਕਾ ਜੋਧਾ ਏਕਾ ਬਲਕਾਰ, ਆਪ ਆਪਣਾ ਬਲ ਵਖਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦੂਜਾ ਲੇਖ ਲਿਖਾਇਆ। ਨਾਮ ਖੰਡਾ ਕਰ ਪਿਆਰ, ਗੋਬਿੰਦ ਹੱਥ ਫੜਾਇਆ। ਖੇਲੇ ਖੇਲ ਅਗੰਮ ਅਪਾਰ, ਹਰਿ ਹਰਿ ਵੇਖ ਵਖਾਇਆ। ਹਰਿਰਾਏ ਕਰ ਸੁੱਤ ਦੁਲਾਰ, ਦੇ ਮਤ ਆਪ ਸਮਝਾਇਆ। ਬਾਲ ਅਵਸਥਾ ਕਰ ਪਿਆਰ, ਦਰ ਸੁਹੰਜਣਾ ਮੇਲ ਮਿਲਾਇਆ। ਨੌਵੇ ਦਰ ਕਰ ਖੁਵਾਰ, ਸ੍ਰਿਸ਼ਟ ਸਬਾਈ ਆਪ ਭੁਲਾਇਆ। ਤੇਗ ਬਹਾਦਰ ਸਾਂਝਾ ਯਾਰ, ਕਾਇਆ ਨਾਤਾ ਆਪ ਤੁੜਾਇਆ। ਪਾਇਆ ਵਰ ਹਰਿ ਕੰਤ ਭਤਾਰ, ਵਿਛੜ ਕਦੇ ਨਾ ਜਾਇਆ। ਲਹਿਣਾ ਚੁੱਕੇ ਵਿਚ ਸੰਸਾਰ, ਨੌਵਾ ਗੁਰ ਵੇਖ ਵਖਾਇਆ। ਨੌ ਦਵਾਰੇ ਖੋਲ੍ਹ ਕਿਵਾੜ, ਤੇਰਾ ਲਹਿਣਾ ਰਿਹਾ ਚੁਕਾਇਆ। ਲੱਗੇ ਅੱਗ ਸ੍ਰਿਸ਼ਟ ਸਬਾਈ ਤੱਤੀ ਹਾੜ, ਅਰਜਨ ਤਵੀਆਂ ਹੇਠ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਨੂਰ ਕਰ, ਨੂਰੋ ਨੂਰ ਰੁਸ਼ਨਾਇਆ। ਜੋਤੀ ਨੂਰ ਸ਼ਬਦ ਵਣਜਾਰਾ, ਹਰਿ ਹਰਿ ਆਪ ਅਖਵਾਇੰਦਾ। ਪਾਰਬ੍ਰਹਮ ਗੁਰ ਲਏ ਅਵਤਾਰਾ, ਆਪ ਆਪਣਾ ਵੇਸ ਵਟਾਇੰਦਾ। ਗੁਰ ਗੋਬਿੰਦ ਕਰ ਪਿਆਰਾ, ਸਾਚਾ ਸੁੱਤ ਉਪਜਾਇੰਦਾ। ਦੁਸ਼ਟ ਦਮਨ ਦਏ ਹੁਲਾਰਾ, ਟਿੱਲੇ ਪਰਬਤ ਵੇਖ ਵਖਾਇੰਦਾ। ਲੋਕਮਾਤ ਪਾਵੇ ਸਾਰਾ, ਆਪ ਆਪਣਾ ਰਾਹ ਚਲਾਇੰਦਾ। ਦੇਵੇ ਖੰਡਾ ਤੇਜ ਕਟਾਰਾ, ਨੈਣਾਂ ਦੇਵੀ ਮੇਲ ਮਿਲਾਇੰਦਾ। ਆਪ ਆਪਣਾ ਕਰ ਪਿਆਰਾ, ਆਪ ਆਪਣਾ ਦਰਸ ਦਿਖਾਇੰਦਾ। ਪੰਚਮ ਮੀਤਾ ਹੋ ਤਿਆਰਾ, ਪੰਚਮ ਸੰਗ ਰਲਾਇੰਦਾ। ਬੰਕ ਬੰਕ ਦਰ ਦਰ  ਪਾਵੇ ਸਾਰ, ਘਰ ਘਰ ਸਾਚਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤੀ ਏਕਾ ਘਰ, ਏਕਾ ਸ਼ਬਦ ਸੁਣਾਇੰਦਾ। ਪੰਚਮ ਮੀਤਾ ਪੰਚਮ ਪਿਆਰ, ਪੰਚਮ ਜੋਤ ਜਗਾਇੰਦਾ। ਪੰਚਮ ਦੇਵੇ ਸਚ ਭੰਡਾਰ, ਆਤਮ ਤਾਲ ਭਰਾਇੰਦਾ। ਅੰਮ੍ਰਿਤ ਆਤਮ ਠੰਡੀ ਠਾਰ, ਸਾਚਾ ਨਾਮ ਵਿਚ ਟਿਕਾਇੰਦਾ। ਖੰਡਾ ਫੜੇ ਵਾਰੋ ਵਾਰ, ਚਾਰੋਂ ਕੁੰਟ ਭਵਾਇੰਦਾ। ਸ਼ਬਦ ਚੜ੍ਹੇ ਸ਼ਬਦ ਜੈਕਾਰ, ਏਕੰਕਾਰ ਸੇਵਾ ਲਾਇੰਦਾ। ਸਾਚਾ ਕਰ ਜਗਤ ਵਿਹਾਰ, ਆਪੇ ਵੇਖ ਵਖਾਇੰਦਾ। ਅੰਤਮ ਜੋਤੀ ਕਰ ਉਜਿਆਰ, ਆਪੇ ਡਗਮਗਾਇੰਦਾ। ਆਪੇ ਢਹਿ ਪਿਆ ਦਵਾਰ, ਆਪਣੀ ਝੋਲੀ ਅੱਗੇ ਡਾਹਿੰਦਾ। ਪਹਿਲੋਂ ਬੰਨੀ ਆਪਣੀ ਧਾਰ, ਦੋ ਧਾਰ ਰਖਾਇੰਦਾ। ਬੰਸ ਸਰਬੰਸ ਸਾਚਾ ਵਰ, ਦਰ ਆਪਣਾ ਬੇੜਾ ਆਪ ਡੁਬਾਇੰਦਾ। ਸਾਚਾ ਬੇੜਾ ਕਰ ਤਿਆਰ, ਗੁਰਮੁਖ ਆਪ ਚੜ੍ਹਾਇੰਦਾ। ਸੇਵਕ ਸੇਵਾ ਕਰੇ ਅਪਾਰ, ਦਿਵਸ ਰੈਣ ਸੇਵ ਕਮਾਇੰਦਾ। ਵੇਖੇ ਰਾਹ ਮੀਤ ਮੁਰਾਰ, ਪੁਰਖ ਅਕਾਲਾ ਇਕ ਮਨਾਇੰਦਾ। ਸੂਲਾਂ ਸੱਥਰ ਸੇਜਾ ਸੁੱਤਾ ਪੈਰ ਪਸਾਰ, ਆਪ ਆਪਣਾ ਦੁੱਖ ਗਵਾਇੰਦਾ। ਸ਼ਬਦ ਸੁਨੇਹੁੜਾ ਦੇਵੇ ਵਾਰੋ ਵਾਰ, ਨਾ ਕੋਈ ਸੰਗ ਰਖਾਇੰਦਾ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਦੋ ਜਹਾਨਾਂ ਵੇਖ ਵਖਾਇੰਦਾ। ਗੁਰ ਗੋਬਿੰਦ ਤੇਰਾ ਭੰਡਾਰ, ਸਿੰਘ ਰੂਪ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਦਰ ਸਾਚੇ ਪੂਰ ਕਰਾਇੰਦਾ। ਗੁਰ ਗੋਬਿੰਦ ਸਿੰਘ, ਸਿੰਘ ਏਕਾ ਨਾਉਂ ਧਰਾਇਆ। ਕਾਲ ਕਾਲੀ ਪਰਬਤ ਹਿੰਗ, ਹਿੰਗ ਲਾਜ ਆਪ ਹੋ ਜਾਇਆ। ਤੇਰੇ ਨਾਮ ਮਰਦੰਗੇ ਕਿੰਗਰੇ ਕਿੰਗਰੇ ਵੱਜੇ ਮਰਦੰਗ, ਕਲਜੁਗ ਅੰਤਮ ਵੇਖ ਵਖਾਇਆ। ਲੇਖੇ ਲੱਗੇ ਸਾਚੀ ਬਿੰਦ, ਪੂਤ ਸਪੂਤਾ ਲੇਖੇ ਲਾਇਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਮਾਇਆ। ਸਦਾ ਸੁਹੇਲਾ ਇਕ ਬਖ਼ਸ਼ਿੰਦ, ਏਕਾ ਰੂਪ ਵਟਾਇਆ। ਮੇਟਣਹਾਰਾ ਸਗਲੀ ਚਿੰਦ, ਚਿੰਤਾ ਚਿਖਾ ਦਏ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦੇਵੇ ਸ਼ਬਦ ਜਣਾਇਆ। ਸ਼ਬਦ ਸਲਾਹ ਹਰਿ ਮਲਾਹ, ਗੁਰ ਸਤਿਗੁਰ ਆਪ ਜਣਾਈਆ। ਕਲਜੁਗ ਅੰਤਮ ਫੇਰਾ ਪਾ, ਤੇਰਾ ਤੇਰਾ ਲਏ ਵਡਿਆਈਆ। ਸਾਚੇ ਸਿਖ ਰਿਹਾ ਜਗਾ, ਜਾਗਰਤ ਜੋਤ ਇਕ ਜਗਾਈਆ। ਗੁਰਸਿਖ ਤੇਰਾ ਸੋਹੇ ਖੇੜਾ ਨਗਰ ਗਰਾਂ, ਸੰਬਲ ਨਗਰੀ ਨਾਉਂ ਰਖਾਈਆ। ਗੋਬਿੰਦ ਸ਼ਬਦ ਦਏ ਜਣਾ, ਆਪ ਆਪਣਾ ਮਰਦੰਗ ਵਜਾਈਆ। ਪਾਰਬ੍ਰਹਮ ਪ੍ਰਭ ਬਣੇ ਮਲਾਹ, ਹਰਿ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਥਾ ਆਪੇ ਰਿਹਾ ਸੁਣਾਈਆ। ਸਤਿਗੁਰ ਪੂਰਾ ਗੁਰ ਗੋਬਿੰਦ, ਪਾਰਬ੍ਰਹਮ ਸਮਾਇੰਦਾ। ਕਵਣ ਨਾਮ ਗੁਣੀ ਗਹਿੰਦ, ਕਵਣ ਰੂਪ ਵਟਾਇੰਦਾ। ਕਵਣ ਮੇਟੇ ਸਗਲੀ ਚਿੰਦ, ਕਵਣ ਅੰਕ ਸਮਾਇੰਦਾ। ਕਵਣ ਲਾਏ ਸ੍ਰਿਸ਼ਟੀ ਨਿੰਦ, ਕਵਣ ਮੁਖ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਕਲਜੁਗ ਵੇਲਾ ਅੰਤਮ ਆਵਨਾ, ਹਰਿ ਸਾਚੇ ਸ਼ਬਦ ਜਣਾਈਆ। ਨਿਹਕਲੰਕਾ ਨਾਉਂ ਰਖਾਵਨਾ, ਜੋਤੀ ਨੂਰ ਕਰੇ ਰੁਸ਼ਨਾਈਆ। ਤੇਰਾ ਡੰਕ ਸ਼ਬਦ ਵਜਾਵਣਾ, ਗੁਰ ਗੋਬਿੰਦ ਵਡ ਵਡਿਆਈਆ। ਸੰਬਲ ਨਗਰੀ ਡੇਰਾ ਲਾਵਣਾ, ਸਾਢੇ ਤਿੰਨ ਹੱਥ ਬਣਤ ਬਣਾਈਆ। ਮੰਦਰ ਮਸਜਿਦ ਉਚੇ ਡੂੰਘੀ ਕੰਦਰ ਕਿਸੇ ਹੱਥ ਨਾ ਆਵਣਾ, ਅਠਸਠ ਤੀਰਥ ਫੋਲ ਫੁਲਾਈਆ। ਗੁਰ ਗੁਰਮੁਖ ਵਿਰਲੇ ਲੋਕਮਾਤ ਪਾਵਣਾ, ਜਿਸ ਜਨ ਆਪਣੀ ਬੂਝ ਬੁਝਾਈਆ। ਤੇਰਾ ਘਾਟਾ ਪੂਰ ਕਰਾਵਣਾ, ਜੋ ਸਰਸੇ ਗਿਆ ਰੁੜਾਈਆ। ਕਲਜੁਗ ਨੀਂਹ ਆਪ ਉਖੜਾਵਣਾ, ਛੋਟੇ ਬਾਲਾਂ ਭੇਟ ਚੜ੍ਹਾਈਆ। ਸਾਢੇ ਤਿੰਨ ਹੱਥ ਤੇਰਾ ਮੂਲ ਚੁਕਾਵਣਾ, ਸਿੰਘ ਫਤਿਹ ਡੰਕਾ ਲਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾਂ ਨਾ ਕਿਸੇ ਜ਼ੋਰ ਲਗਾਵਨਾ, ਜ਼ੋਰਾਵਰ ਨੀਆਂ ਹੇਠ ਦਬਾਈਆ। ਗੁਰ ਤੇਗ ਬਹਾਦਰ ਤੇਰੀ ਨਿਸ਼ਾਨੀ ਨੌ ਦਵਾਰ ਦਰ ਦਰਬਾਰ ਸੁਹਾਵਣਾ, ਸ੍ਰਿਸ਼ਟ ਸਬਾਈ ਲਏ ਜਗਾਈਆ। ਗੁਰ ਗੋਬਿੰਦ ਨੀਲੀ ਧਾਰੋਂ ਨੀਲਾ ਘੋੜਾ ਪਾਰ ਕਰਾਵਣਾ, ਸ਼ਬਦੀ ਸ਼ਬਦ ਕਰੇ ਚੜ੍ਹਾਈਆ। ਅਨਹਦ ਨਗਾਰਾ ਇਕ ਵਜਾਵਣਾ, ਪੁਰੀ ਅਨੰਦ ਪਰਮਾਨੰਦ ਅਖਵਾਈਆ। ਪੰਚਮ ਮੀਤਾ ਪੰਚਮ ਸੰਗ ਰਲਾਵਣਾ, ਪੰਚਮ ਸ਼ਬਦ ਧੁਨ ਏਕਾ ਰਿਹਾ ਸੁਣਾਈਆ। ਸੰਬਲ ਨਗਰੀ ਵੇਸ ਵਟਾਵਣਾ, ਸਚ ਸਿੰਘਾਸਣ ਆਸਣ ਲਾਈਆ। ਵੀਹ ਸੌ ਬਿਕ੍ਰਮੀ ਖੇਲ ਖਿਲਾਵਣਾ, ਪੰਜ ਤੱਤ ਗੁਰੂ ਨਾ ਕੋਈ ਅਖਵਾਈਆ। ਗੁਰੂ ਗ੍ਰੰਥ ਇਸ਼ਟ ਇਕ ਮਨਾਵਣਾ, ਏਕਾ ਬੂਝ ਬੁਝਾਈਆ। ਅਕਾਲ ਪੁਰਖ ਲੋਕਮਾਤ ਅੰਤਮ ਫੇਰਾ ਪਾਵਣਾ, ਜੋਤੀ ਜੋਤ ਕਰ ਰੁਸ਼ਨਾਈਆ। ਬ੍ਰਹਮਾ ਸ਼ਿਵ ਮੇਟ ਮਿਟਾਵਨਾ, ਸੁਰਪਤ ਰਾਜਾ ਇੰਦ ਹਿਲਾਈਆ । ਧਰੂ ਪ੍ਰਹਿਲਾਦ ਲੇਖ ਚੁਕਾਵਣਾ, ਕਲਜੁਗ ਅੰਤਮ ਵਜੇ ਵਧਾਈਆ। ਧਰਤ ਮਾਤ ਦਰ ਭਾਰ ਮਿਟਾਵਣਾ, ਜੂਠ ਝੂਠ ਰਹੀ ਦਬਾਈਆ। ਧਰਮ ਰਾਏ ਦਰ ਲੇਖਾ ਪੂਰ ਕਰਾਵਣਾ, ਜਿਉਂ ਜਨਕਾ ਰਿਹਾ ਜਣਾਈਆ। ਚਿਤਰ ਗੁਪਤ ਦਰ ਵੇਖ ਵਖਾਵਣਾ, ਆਪ ਆਪਣਾ ਰਹੇ ਨਾ ਰਾਈਆ। ਲਾੜੀ ਮੌਤ ਸਗਨ ਮਨਾਵਣਾ, ਹੱਥੀਂ ਮਹਿੰਦੀ ਲਾਲ ਰੰਗਾਈਆ। ਕਲਜੁਗ ਕੂੜਾ ਖੇਲ ਮਿਟਾਵਣਾ, ਕੂੜੀ ਧਾਰ ਚਲਾਈਆ। ਭੂਸ਼ਨ ਬਸਤਰ ਇਕ ਸੁਹਾਵਣਾ, ਮਾਇਆ ਮਮਤਾ ਨਾਲ ਰਲਾਈਆ। ਜਗਤ ਦੂਸ਼ਨ ਆਪੇ ਲਾਵਣਾ, ਦੂਤੀ ਦੁਸ਼ਟ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਵੀਹ ਸਦ ਬਿਕ੍ਰਮੀ ਜੋਤੀ ਉਜਾਲੀ, ਹਰਿ ਸਾਚੇ ਨੂਰ ਕਰਾਇਆ। ਆਪਣੇ ਮੰਦਰ ਆਪੇ ਭਾਲੀ, ਆਪੇ ਵੇਖ ਵਖਾਇਆ। ਸਤਿਜੁਗ ਸਾਚੇ ਚੜ੍ਹੇ ਲਾਲੀ, ਕਲਜੁਗ ਅੰਧੇਰ ਮਿਟਾਇਆ। ਚਾਰੋਂ ਕੁੰਟਾਂ ਕਰੇ ਖਾਲੀ, ਲੋਆਂ ਪੁਰੀਆਂ ਫੇਰਾ ਪਾਇਆ। ਪਰਗਟ ਹੋਇਆ ਸਾਚਾ ਮਾਲੀ, ਧੁਰ ਦਾ ਲੇਖਾ ਰਿਹਾ ਜਣਾਇਆ। ਵਰਨਾਂ ਬਰਨਾਂ ਬਣਿਆ ਹਾਲੀ, ਸਾਚਾ ਹਲ ਚਲਾਇਆ। ਨਿਰਗੁਣ ਜੋਤੀ ਇਕ ਅਕਾਲੀ, ਅਕਲ ਕਲਾ ਅਖਵਾਇਆ। ਹੱਕ ਖੁਦਾਏ ਹੱਕ ਹਲਾਲੀ, ਹੱਕ ਹਕੀਕਤ ਮੇਲ ਮਿਲਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਡੰਕ ਵਜਾਇਆ। ਵੀਹ ਸਦ ਪੰਦਰਾਂ ਹਰਿ ਹਰਿ ਡੰਕ, ਜੋਤੀ ਸ਼ਬਦ ਵਜਾਇੰਦਾ । ਪਰਗਟ ਹੋਇਆ ਵਾਸੀ ਪੁੁਰੀ ਘਨਕ, ਆਪਣੀ ਕਲ ਰਖਾਇੰਦਾ। ਸ੍ਰਿਸ਼ਟ ਸਬਾਈ ਲਾਏ ਤਨਕ, ਤ੍ਰੈ ਤ੍ਰੈ ਲੋਕਾਂ ਡੇਰਾ ਡਾਹਿੰਦਾ। ਚੌਥੇ ਪਦ ਸੰਤ ਸੁਹੇਲੇ ਸਾਚੇ ਜਨਕ, ਆਪ ਆਪਣਾ ਮੇਲ ਮਿਲਾਇੰਦਾ। ਪੰਚਮ ਮੀਤਾ ਖੇਲੇ ਖੇਲ ਬਾਰ ਅਨਕ, ਅਨਕ ਕਲਾ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੇ ਸੱਤ ਅੱਠ ਨੌ, ਲੱਖ ਚੁਰਾਸੀ ਅੰਦਰ ਮੰਦਰ ਰਿਹਾ ਸੌਂ, ਦਿਸ ਕਿਸੇ ਨਾ ਆਇੰਦਾ। ਦਸਮ ਦਵਾਰੀ ਹਰਿ ਕਰਤਾਰਾ, ਵੀਹ ਦਸ ਵੇਖ ਵਖਾਇੰਦਾ। ਆਪ ਆਪਣਾ ਕਰ ਪਿਆਰਾ, ਗੁਰਸਿਖ ਸਾਚੇ ਆਪ ਜਗਾਇੰਦਾ। ਦੇਵੇ ਦਰਸ ਦਰ ਦਵਾਰਾ, ਘਰ ਘਰ ਅਲੱਖ ਜਗਾਇੰਦਾ। ਵੀਹ ਸੌ ਗਿਆਰਾ, ਹੋ ਨਿਆਰਾ ਆਪਣਾ ਥਾਨ ਸੁਹਾਇੰਦਾ । ਸਾਢੇ ਤਿੰਨ ਹੱਥ ਬੁਰਜ ਮੁਨਾਰਾ, ਕਲਜੁਗ ਨੀਂਹ ਰਖਾਇੰਦਾ। ਸਤਾਰਾਂ ਹਾੜੀ ਖੇਲ ਅਪਾਰਾ, ਆਪਣਾ ਬੰਧਨ ਪਾਇੰਦਾ। ਵੀਹ ਸਦ ਬਾਰਾਂ ਕਰ ਪਸਾਰਾ, ਨੌ ਦਵਾਰ ਵੇਖ ਵਖਾਇੰਦਾ। ਹਾੜ ਸਤਾਰਾਂ ਹੋ ਉਜਿਆਰਾ, ਹਰਿ ਸੰਗਤ ਮੇਲ ਮਿਲਾਇੰਦਾ। ਵੀਹ ਸਦ ਤੇਰਾਂ ਵਸੇ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਰਾਜ ਰਾਜਾਨਾ ਪਾਏ ਘੇਰਾ, ਸਾਧਾਂ ਸੰਤਾਂ ਆਪ ਹਿਲਾਇੰਦਾ। ਚੌਦਾਂ ਚੌਦਾਂ ਹੱਟ ਪਸਾਰਾ, ਚੌਦਾਂ ਲੋਕਾਂ ਆਪ ਖਲਾਇੰਦਾ। ਗੁਰਮੁਖ ਸਾਚੇ ਕਰ ਉਜਿਆਰਾ, ਆਪ ਆਪਣਾ ਮੇਲ ਮਿਲਾਇੰਦਾ। ਏਕਾ ਇਕੀ ਬੰਨੇ ਧਾਰਾ, ਗੋਬਿੰਦ ਸਿਖੀ ਆਪ ਤਰਾਇੰਦਾ। ਵਾਲੋਂ ਨਿੱਕੀ ਧਾਰੋਂ ਤਿਖੀ ਵੇਖੇ ਵਿਚ ਸੰਸਾਰਾ, ਆਪ ਆਪਣੀ ਅੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਚੌਦਾਂ ਚੌਦਾਂ ਲੋਕ ਇਕ ਸੁਣਾਏ ਸ਼ਬਦ ਸਲੋਕ, ਏਕਾ ਨਾਅਰਾ ਲਾਇੰਦਾ। ਸ਼ਬਦ ਨਾਅਰਾ ਸਚ ਜੈਕਾਰਾ, ਹਰਿ ਹਰਿ ਆਪ ਲਗਾਇੰਦਾ। ਆਪੇ ਹੋਏ ਵਡ ਭੰਡਾਰਾ, ਆਪਣਾ ਆਪੇ ਆਪ ਵਰਤਾਇੰਦਾ। ਆਪਣਾ ਦੇਵਣਹਾਰ ਸਹਾਰਾ, ਆਪਣਾ ਲੜ ਫੜਾਇੰਦਾ। ਆਪੇ ਕਰੇ ਪਾਰ ਕਿਨਾਰਾ, ਮੰਝ ਧਾਰ ਆਪ ਰੁੜ੍ਹਾਇੰਦਾ। ਵੀਹ ਸਦ ਪੰਦਰਾਂ ਖੇਲ ਨਿਆਰਾ, ਤੀਰਥ ਤੱਟਾਂ ਫੇਰਾ ਪਾਇੰਦਾ। ਸਾਧਾਂ ਸੰਤਾਂ ਵੇਖੇ ਕਾਇਆ ਮੰਦਰ ਦਵਾਰਾ, ਕਵਣ ਦਵਾਰੇ ਆਸਣ ਲਾਇੰਦਾ। ਕਵਣ ਸੁੱਤਾ ਪੈਰ ਪਸਾਰਾ, ਕਵਣ ਜਾਗ ਖੁਲ੍ਹਾਇੰਦਾ। ਕਵਣ ਗੁਰਸਿਖ ਕਰੇ ਪਿਆਰਾ, ਕਵਣ ਮੁਖ ਭੁਵਾਇੰਦਾ। ਕਵਣ ਗੀਤ ਸੁਹਾਗੀ ਗਾਏ ਏਕਾ ਨਾਅਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਅਠਸਠ ਤੀਰਥ ਵੇਖ ਵਖਾਇੰਦਾ। ਅਠਸਠ ਤੀਰਥ ਜਲ ਜਲ ਧਾਰ, ਹਰਿ ਸਾਚਾ ਵੇਖ ਵਖਾਈਆ। ਤਟ ਕਿਨਾਰਾ ਆਰ ਪਾਰ, ਮੰਝਧਾਰ ਬੇਪਰਵਾਹੀਆ। ਸਮੁੰਦ ਸਾਗਰ ਪਾਏ ਸਾਰ, ਧਰਤ ਧਵਲ ਵੇਖ ਵਖਾਇੰਦਾ। ਕਾਇਆ ਗਾਗਰ ਹੋ ਉਜਿਆਰ, ਦਿਵਸ ਰੈਣ ਡਗਮਗਾਈਆ। ਸ਼ਬਦ ਸ਼ਬਦੀ ਕਰ ਵਿਚਾਰ, ਸ਼ਬਦ ਸ਼ਬਦੀ ਬੂਝ ਬੁਝਾਈਆ। ਸ਼ਬਦ ਗੁਰ ਮੀਤ ਮੁਰਾਰ, ਗੁਰ ਨਾਨਕ ਆਪ ਸਮਝਾਈਆ। ਸ੍ਰਿਸ਼ਟ ਸਬਾਈ ਹੋਏ ਖ਼ਵਾਰ, ਗੁਰ ਗੋਬਿੰਦ ਮੂਲ ਮੁਕਾਈਆ। ਪਰਗਟ ਹੋਏ ਆਪ ਕਰਤਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਖੜਗ ਖੰਡਾ ਨਾ ਕੋਈ ਕਟਾਰ, ਸ਼ਬਦ ਸ਼ਬਦੀ ਆਪ ਚਲਾਈਆ। ਪੰਦਰਾਂ ਪੰਦਰਾਂ ਮਾਰੇ ਮਾਰ, ਪੰਜ ਦਸ ਵੇਖ ਵਖਾਈਆ। ਪੰਜ ਦਸ ਹੋਏ ਪਨਹਾਰ, ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਵੀਹ ਸਦ ਸੋਲਾਂ ਵੇਖ ਵਖਾਈਆ। ਵੀਹ ਸਦ ਸੋਲਾਂ ਰੰਗ ਕਰਤਾਰਾ, ਗੁਰਮੁਖਾਂ ਆਪ ਚੜ੍ਹਾਇੰਦਾ। ਨਾਮ ਬੰਨੇ ਸੀਸ ਦਸਤਾਰਾ, ਸਾਚਾ ਸਗਨ ਮਨਾਇੰਦਾ। ਸੁਹਾਏ ਬੰਕ ਬੰਕ ਦਆਰਾ, ਬੰਕ ਦਵਾਰੀ ਵੇਖ ਵਖਾਇੰਦਾ। ਮੰਗਲ ਗਾਇਆ ਵਾਰੋ ਵਾਰਾ, ਏਕਾ ਮੇਲ ਮਿਲਾਇੰਦਾ। ਜੂਠਾ ਝੂਠਾ ਨਾਤਾ ਛੁੱਟੇ ਸਰਬ ਸੰਸਾਰਾ, ਸਾਚਾ ਸੰਗ ਨਿਭਾਇੰਦਾ। ਲੱਖ ਚੁਰਾਸੀ ਉਤਰੇ ਪਾਰਾ, ਜੋ ਜਨ ਦਰਸ਼ਨ ਪਾਇੰਦਾ। ਛੱਬੀ ਪੋਹ ਸਚ ਦਿਹਾੜਾ, ਆਪੇ ਲਿਖੇ ਲੇਖੇ ਆਪੇ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਸਾਚੇ ਹਰਿ ਹਰਿ ਮੇਲਾ, ਹਰਿ ਹਰਿ ਆਪ ਕਰਾਇੰਦਾ। ਗੁਰੂ ਗੁਰ ਗੁਰੂ ਗੁਰ ਚੇਲਾ, ਗੁਰ ਚੇਲਾ ਨਾਉਂ ਧਰਾਇੰਦਾ। ਆਪੇ ਸਾਜਨ ਸੱਜਣ ਸੁਹੇਲਾ, ਘਰ ਸਾਚੇ ਡੇਰਾ ਲਾਇੰਦਾ। ਆਪੇ ਕੱਟੇ ਧਰਮ ਰਾਏ ਦੀ ਜੇਲਾ, ਆਪ ਆਪਣੇ ਲੇਖੇ ਲਾਇੰਦਾ। ਅਚਰਜ ਖੇਲ ਪਾਰਬ੍ਰਹਮ ਕਲ ਖੇਲਾ, ਵੇਦ ਕਤੇਬ ਨਾ ਕੋਈ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਚੋਜ ਕਰਾਇੰਦਾ। ਹਰਿ ਸੱਜਣ ਹਰਿ ਚੋਜੀ ਚੋਜ, ਆਪਣਾ ਆਪ ਕਰਾਈਆ। ਗੁਰਮੁਖ ਵਿਰਲਾ ਖੋਜੀ ਖੋਜ, ਗੁਰ ਗੋਬਿੰਦ ਸੰਗ ਗਿਆ ਬਣਾਈਆ। ਅੰਦਰ ਮੰਦਰ ਵੇਖੇ ਲੱਗੀ ਮੌਜ, ਸਤਿਗੁਰ ਪੂਰਾ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਪੂਰੀ ਆਸ ਕਰਾਈਆ। ਗੁਰਸਿਖ ਤੇਰੀ ਪੂਰਨ ਆਸ, ਸਤਿਗੁਰ ਪੂਰਾ ਆਪ ਕਰਾਇੰਦਾ। ਸਰਸੇ ਕਲਜੁਗ ਲੱਗੀ ਪਿਆਸ, ਗੁਰਸਿਖ ਭੇਟ ਚੜ੍ਹਾਇੰਦਾ। ਗੁਰਸਿਖ ਨਾ ਹੋਏ ਕਦੇ ਨਿਰਾਸ, ਹਰਿ ਸ਼ਬਦ ਸੇਵ ਕਮਾਇੰਦਾ। ਸਦਾ ਸੁਹੇਲਾ ਵਸੇ ਪਾਸ, ਜਲ ਧਾਰਾ ਨਾ ਕੋਈ ਰੁੜਾਇੰਦਾ। ਆਤਮ ਸ਼ਬਦੀ ਕਰਿਆ ਵਾਸ, ਲੋਕਮਾਤ ਮੇਲ ਮਿਲਾਇੰਦਾ। ਗੁਰਸਿਖਾਂ ਕਰੇ ਬੰਦ ਖੁਲਾਸ, ਇਕੀ ਕੁਲਾਂ ਨਾਲ ਤਰਾਇੰਦਾ। ਨਿਝ ਆਤਮ ਨਿਝ ਘਰ ਰੱਖੇ ਵਾਸ, ਨਾ ਕੋਈ ਬਾਹਰ ਕਢਾਇੰਦਾ। ਹਰਿ ਸੰਗਤ ਤੇਰਾ ਦਾਸੀ ਦਾਸ, ਹਰਿ ਸਾਚੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਵੇਖ ਵਖਾਇੰਦਾ। ਸੰਮਤ ਸੋਲਾਂ ਗੁਰਸਿਖ ਜਾਗੇ, ਹਰਿ ਸਾਚਾ ਆਪ ਜਗਾਇੰਦਾ। ਧੁਰ ਮਸਤਕ ਭਾਗ ਵਡ ਵਡ ਭਾਗੇ, ਵਡ ਭਾਗੀ ਵੇਖ ਵਖਾਇੰਦਾ। ਹੰਸ ਬਣਾਏ ਫੜ ਫੜ ਕਾਗੇ, ਮਾਣਕ ਮੋਤੀ ਨਾਮ ਚੋਗ ਚੁਗਾਇੰਦਾ। ਅੰਤਰ ਆਤਮ ਉਪਜੇ ਇਕ ਵੈਰਾਗੇ, ਜਗਤ ਤ੍ਰਿਸਨਾ ਭੁੱਖ ਗਵਾਇੰਦਾ। ਹਰਿ ਸਰਨਾਈ ਜੋ ਜਨ ਲਾਗੇ, ਨਾਨਕ ਗੋਬਿੰਦ ਦਰਸ ਦਿਖਾਇੰਦਾ। ਚਰਨ ਧੂੜ ਕਰਾਏ ਮਜਨ ਮਾਘੇ, ਆਪਣੇ ਦਰਸ ਸਰੋਵਰ ਆਪ ਨੁਹਾਇੰਦਾ। ਜਗਤ ਵਿਕਾਰਾ ਬੁਝੇ ਆਗੇ, ਜੋ ਜਨ ਨੇਤਰ ਲੋਚਣ ਦਰਸ਼ਨ ਪਾਇੰਦਾ। ਆਪਣੇ ਹੱਥ ਸ੍ਰਿਸ਼ਟ ਸਬਾਈ ਪੁਰਖ ਅਬਿਨਾਸ਼ੀ ਰੱਖੀ ਵਾਗੇ, ਜੁਗ ਜੁਗ ਆਪ ਭੁਵਾਇੰਦਾ। ਗੁਰਮੁਖ ਨਾਰੀ ਮਿਲਿਆ ਕੰਤ ਸੁਹਾਗੇ, ਛੱਬੀ ਪੋਹ ਦਿਵਸ ਸੁਹਾਇੰਦਾ। ਹੱਥੀਂ ਬੰਨੇ ਨਾਮ ਤਾਗੇ, ਨਾ ਕੋਈ ਤੋੜ ਤੁੜਾਇੰਦਾ। ਹਰਿ ਸੰਗਤ ਬਣਾਈ ਭੈਣ ਭਾਈ ਸਤਿਗੁਰ ਪੂਰਾ ਬਣਿਆ ਪਿਤਾ ਮਾਤੇ, ਸਾਚਾ ਨਾਤਾ ਜੋੜ ਜੁੜਾਈਆ। ਜਗਤ ਮਿਟੇ ਅੰਧੇਰੀ ਰਾਤੇ, ਜੂਠ ਝੂਠ ਰਹਿਣ ਨਾ ਪਾਈਆ। ਗੁਰਸਿਖ ਨਾਰੀ ਪੁਰਸ਼ ਪੁਰਸ਼ ਨਾਰ ਕਿਸੇ ਵਲ ਨਾ ਝਾਕੇ, ਪ੍ਰਭ ਸਾਚਾ ਦਏ ਸਜਾਈਆ। ਪੂਰਨ ਕਰਨ ਆਇਆ ਭਵਿਖਤ ਵਾਕੇ, ਜੋ ਗੋਬਿੰਦ ਗਿਆ ਲਿਖਾਈਆ। ਪਾਰਬ੍ਰਹਮ ਪ੍ਰਭ ਪਾਕੀ ਪਾਕੇ, ਏਕਾ ਨਾਮ ਖ਼ੁਦਾਈਆ। ਚੜ੍ਹਕੇ ਆਇਆ ਸਾਚੇ ਰਾਕੇ, ਸ਼ਬਦ ਘੋੜਾ ਇਕ ਦੌੜਾਈਆ। ਲੋਆਂ ਪੁਰੀਆਂ ਨੌ ਖੰਡ ਸੱਤ ਦੀਪ ਫਿਰ ਸਰਬ ਇਲਾਕੇ, ਨਾ ਕੋਈ ਰੋਕੇ ਰੋਕ ਰੁਕਾਈਆ। ਅੱਗੇ ਦਿਸੇ ਨਾ ਕੋਈ ਆਕੇ, ਸਾਚਾ ਖੰਡਾ ਹੱਥ ਉਠਾਈਆ। ਸੰਮਤ ਸੋਲਾਂ ਸੋਲਾਂ ਕਲੀਆਂ ਆਸਣ ਪਾਇਆ ਪਹਿਲੀ ਚੜ੍ਹਿਆ ਮਾਰ ਪਲਾਕੇ, ਚਰਨ ਰਕਾਬ ਆਪ ਟਿਕਾਈਆ । ਆਪਣੀ ਚਾਲ ਰੱਖੇ ਬਾਂਕੇ, ਦੋ ਜਹਾਨਾਂ ਵੇਖ ਵਖਾਈਆ। ਗੁਰਸਿਖਾਂ ਕਾਇਆ ਅੰਦਰ ਮੰਦਰ ਬਹਿ ਬਹਿ ਝਾਕੇ, ਦਿਵਸ ਰੈਣ ਵੇਖ ਵਖਾਈਆ। ਕਲਜੁਗ ਅੰਤਮ ਪੜਦਾ ਢਾਕੇ, ਨਾਮ ਦੋਸ਼ਾਲਾ ਉਪਰ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਲੇਖੇ ਲੱਗੇ ਘਰ, ਨੌ ਦਵਾਰੇ ਚੁਕਾਏ ਡਰ, ਦਸਵਾਂ ਮੇਲਾ ਮੇਲ ਮਿਲਾਈਆ। ਮਿਲਿਆ ਮੇਲ ਹਰਿ ਭਗਵਾਨ, ਆਪਣੀ ਦਇਆ ਕਮਾਈਆ। ਗੁਰਸਿਖ ਤੇਰਾ ਧਰਮ ਨਿਸ਼ਾਨ, ਸਤਿਗੁਰ ਪੂਰਾ ਦਏ ਝੁਲਾਈਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਨੌਆਂ ਸੱਤਾਂ ਕਰ ਰੁਸ਼ਨਾਈਆ। ਸੱਤ ਰੰਗ ਕਰ ਪਰਧਾਨ, ਸਾਢੇ ਤਿੰਨ ਹੱਥ ਸੀਂ ਰਖਾਈਆ। ਚਵੀ ਹੱਥ ਉਚ ਨਿਸ਼ਾਨ, ਚਵੀਆਂ ਅਵਤਾਰ ਰਿਹਾ ਚੜ੍ਹਾਈਆ। ਭਰਮ ਭੁੱਲੇ ਨਾ ਕੋਈ ਜੀਵ ਨਿਧਾਨ, ਪਰਗਟ ਹੋਇਆ ਸਾਚਾ ਮਾਹੀਆ। ਈਸਾ ਮੂਸਾ ਸੰਗ ਮੁਹੰਮਦ ਸਾਰੇ ਗਾਣ, ਵੇਦ ਵਿਆਸਾ ਲੇਖ ਲਿਖਾਈਆ। ਨਾਨਕ ਗੋਬਿੰਦ ਲੇਖਾ ਕਰ ਪਰਵਾਨ, ਲੋਕਮਾਤ ਆਇਆ ਵਾਹੋ ਦਾਹੀਆ। ਸਤਿਜੁਗ ਖੋਲ੍ਹੇ ਸਚ ਦੁਕਾਨ, ਨਾਮ ਭੰਡਾਰਾ ਇਕ ਵਰਤਾਈਆ। ਊਚ ਨੀਚ ਸਰਬ ਮਿਟ ਜਾਣ, ਹਰਿ ਸਾਚਾ ਮੇਟ ਮਿਟਾਈਆ। ਇਕ ਸੁਹਾਏ ਭੂਮਕਾ ਅਸਥਾਨ, ਏਕਾ ਰਾਮ ਖ਼ੁਦਾਈਆ। ਏਕਾ ਅੱਖਰ ਸਾਰੇ ਗਾਨ, ਵਾਹਿਗੁਰੂ ਵਾਹ ਵਾਹ ਗੁਰ ਵਡਿਆਈਆ। ਨਾਮ ਮੰਤਰ ਸ਼ਬਦ ਪਰਧਾਨ, ਲੱਖ ਚੁਰਾਸੀ ਦਏ ਸੁਣਾਈਆ। ਸਾਂਤਕ ਸਤਿ ਸਰਬ ਗਿਆਨ, ਆਤਮ ਬ੍ਰਹਮ ਜਣਾਈਆ। ਸਰ ਸਰੋਵਰ ਅੰਮ੍ਰਿਤ ਪੀਣ ਖਾਣ, ਨਿਜਾਨੰਦ ਆਪ ਦਰਸਾਈਆ। ਕਾਇਆ ਮੰਦਰ ਸਚ ਮਕਾਨ, ਘਰ ਘਰ ਵਿਚ ਦਏ ਦਿਖਾਈਆ। ਅਨਹਦ ਧੁਨ ਸੱਚੀ ਧੁਨਕਾਨ, ਸਾਚਾ ਰਾਗ ਅਲਾਈਆ। ਪੰਚਮ ਮੀਤਾ ਹੋ ਮਿਹਰਵਾਨ, ਪੰਚਮ ਸਖੀਆਂ ਲਏ ਮਿਲਾਈਆ। ਦੇਵੇ ਦਰਸ ਸ੍ਰੀ ਭਗਵਾਨ, ਸਵੱਛ ਸਰੂਪੀ ਨਜ਼ਰੀ ਆਈਆ। ਗੁਰਸਿਖ ਗੁਰਸਿਖ ਆਪਣਾ ਪੜਦਾ ਆਪੇ ਲਾਹਣ, ਦੂਈ ਦਵੈਤੀ ਰਹਿਣ ਨਾ ਪਾਈਆ। ਸੋਹੰ ਢੋਲਾ ਸਤਿਗੁਰ ਨਾਨਕ ਤੇਰਾ ਬੋਲਾ ਸਾਰੇ ਗਾਣ, ਲੋਕਮਾਤ ਵੱਜੇ ਵਧਾਈਆ। ਕਾਇਆ ਬਦਲਿਆ ਹਰਿ ਹਰਿ ਚੋਲਾ, ਪੜਦਾ ਉਹਲਾ ਨਾ ਕੋਈ ਰਖਾਈਆ। ਪੰਦਰਾਂ ਸਾਲ ਬਣਿਆ ਰਿਹਾ ਭਾਲਾ ਭੋਲਾ, ਆਪ ਆਪਣਾ ਮੁਖ ਲੋਕਾਈਆ। ਸੰਮਤ ਸੋਲਾਂ ਸਾਲ ਸੋਲਵਾਂ ਬਣਿਆ ਤੋਲਾ, ਆਪਣਾ ਕੰਡਾ ਹੱਥ ਉਠਾਈਆ। ਆਦਿ ਅੰਤ ਕਦੇ ਨਾ ਡੋਲਾ, ਸ੍ਰਿਸ਼ਟ ਸਬਾਈ ਰਿਹਾ ਡੁਲਾਈਆ। ਖੇਲਣ ਆਇਆ ਕਲਜੁਗ ਹੋਲਾ, ਲੱਖ ਚੁਰਾਸੀ ਰੰਗ ਚੜ੍ਹਾਈਆ। ਦੇਵਣਹਾਰਾ ਸ਼ਬਦ ਝਕੋਲਾ, ਲੋਆਂ ਪੁਰੀਆਂ ਰਿਹਾ ਹਿਲਾਈਆ। ਜੂਠਿਆਂ ਝੂਠਿਆਂ ਕੱਢੇ ਪੋਲਾ, ਬਾਂਹੋਂ ਫੜ ਉਠਾਈਆ। ਭੇਖ ਪਖੰਡਾ ਪਿਆ ਰੌਲਾ, ਪ੍ਰਭ ਸਾਚਾ ਕਰੇ ਸਫਾਈਆ। ਆਪਣਾ ਬਦਲਿਆ ਆਪੇ ਚੋਲਾ, ਰੂਪ ਅਨੂਪ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ਼ਬਦ ਖੰਡਾ ਤੇਜ਼ ਕਟਾਰ, ਆਪ ਆਪਣੀ ਲਏ ਉਭਾਰ, ਸ੍ਰਿਸ਼ਟ ਸਬਾਈ ਪਾਏ ਸਾਰ, ਨੌ ਖੰਡ ਪ੍ਰਿਥਮੀ ਏਕਾ ਧਾਰ, ਏਕਾ ਵੇਖ ਵਖਾਈਆ। ਸੰਮਤ ਸੋਲਾਂ ਹਰਿ ਹਰਿ ਸਾਚਾ, ਸਚ ਸਚ ਵਰਤਾਇਆ। ਜੀਉ ਪਿੰਡ ਤਨ ਵੇਖੇ ਕਾਚਾ, ਲੱਖ ਚੁਰਾਸੀ ਡੇਰਾ ਢਾਹਿਆ। ਨੌ ਦਵਾਰੇ ਮਨਮੁਖ ਨਾਚਾ, ਮਨ ਕਾ ਮਣਕਾ ਨਾ ਕੋਈ ਭਵਾਇਆ। ਨਾਨਕ ਸ਼ਬਦ ਨਾ ਹਿਰਦੇ ਵਾਚਾ, ਹਰਿ ਕਾ ਰੂਪ ਦਿਸ ਨਾ ਆਇਆ। ਅਗਨੀ ਅੱਗ ਲਾਏ ਤਮਾਚਾ, ਤਨ ਖ਼ਾਕੀ ਖ਼ਾਕ ਮਿਲਾਇਆ। ਕਰੋਧ ਹੰਕਾਰ ਦਰ ਦਵਾਰੇ ਨਾਚਾ, ਨਾ ਕੋਈ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇਆ। ਹਰਿ ਸੰਗਤ ਹਰਿਜਨ ਹਰਿ ਦੇਵਣਹਾਰਾ ਸਾਚਾ ਵਰ, ਜੁਗ ਜੁਗ ਦਇਆ ਕਮਾਇਆ। ਜਗਤ ਭੰਡਾਰੇ ਆਪੇ ਭਰ, ਨਾਮ ਭੰਡਾਰੀ ਵੇਖ ਵਖਾਇਆ। ਲੇਖੇ ਲਾਏ ਜੋ ਆਏ ਦਰ, ਸ਼ਬਦ ਗਹਿਣਾ ਤਨ ਪਹਿਨਾਇਆ। ਗੁਰਮੁਖਾਂ ਅੰਦਰ ਜਾਏ ਵੜ, ਔਦਾਂ ਜਾਂਦਾ ਦਿਸ ਨਾ ਆਇਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਚੋਟੀ ਨਾ ਕੋਈ ਜੜ, ਸ੍ਰਿਸ਼ਟ ਸਬਾਈ ਨਾਲ ਰਿਹਾ ਲੜ, ਹੱਥ ਖੰਡਾ ਨਾ ਕੋਈ ਉਠਾਇਆ। ਜਗਤ ਵਿਦਿਆ ਨਾ ਕੋਈ ਗਿਆ ਪੜ੍ਹ, ਆਦਿ ਜੁਗਾਦੀ ਏਕਾ ਸ਼ਬਦ ਰਿਹਾ ਚਲਾਇਆ। ਅਗਨੀ ਹਵਨ ਨਾ ਗਿਆ ਸੜ, ਸ੍ਰਿਸ਼ਟ ਸਬਾਈ ਅਗਨ ਜਲਾਇਆ। ਗੁਰਸਿਖਾਂ ਗੁਰਮੁਖਾਂ ਦਰਸ ਦਿਖਾਏ ਦਇਆ ਕਮਾਏ ਘਰ ਘਰ, ਰਾਤੀ ਸੁੱਤਿਆਂ ਆਪ ਉਠਾਇਆ। ਜੰਗਲ ਜੂਹ ਉਜਾੜ ਪਹਾੜ, ਸਾਗਰ ਨਦੀ ਨਾਲੇ ਦਰਯਾ ਪਾਰ ਕਰ, ਆਪ ਆਪਣਾ ਪੰਧ ਮੁਕਾਇਆ। ਅੰਦਰੇ ਅੰਦਰ ਜਾਏ ਚੜ੍ਹ, ਦਸਮ ਦਵਾਰੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਸਾਚੀ ਕਰ ਪਰਧਾਨ, ਪਰਮਾਨੰਦ ਆਪ ਸਮਾਇਆ।