Granth 04 Likhat 022: 9 Jeth 2011 Bikarmi Nehar utte Heera Ghat Ghawind baare wich (Kalsin)

੯ ਜੇਠ ੨੦੧੧ ਬਿਕ੍ਰਮੀ ਨਹਿਰ ਉਤੇ ਹੀਰਾ ਘਾਟ ਘਵਿੰਡ ਬਾੜੇ ਵਿਚ (ਕਲਸੀਂ)

ਧੰਨ ਕਮਾਈ ਸੰਤ ਜਨ, ਹਰਿ ਰਸਨ ਧਿਆਈਏ। ਧੰਨ ਕਮਾਈ ਸੰਤ ਜਨ, ਏਕਾ ਲਿਵ ਲਾਈਏ। ਧੰਨ ਕਮਾਈ ਸੰਤ ਜਨ, ਹਉਮੇ ਮਮਤਾ ਰੋਗ ਗਵਾਈਏ। ਧੰਨ ਕਮਾਈ ਸੰਤ ਜਨ, ਚਿੰਤਾ ਸੋਗ ਰੋਗ ਮਿਟਾਈਏ। ਧੰਨ ਕਮਾਈ ਸੰਤ ਜਨ, ਜਗਤ ਵਿਜੋਗ ਆਪ ਕਰਾਈਏ। ਧੰਨ ਕਮਾਈ ਸੰਤ ਜਨ, ਸਚ ਸੰਜੋਗ ਇਕ ਹੰਢਾਈਏ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਵਿਚ ਆਤਮ ਰਿਹਾ ਸਮਾਈਏ। ਧੰਨ ਕਮਾਈ ਸੰਤ ਜਨ, ਆਤਮ ਬੰਧੇ। ਧੰਨ ਕਮਾਈ ਸੰਤ ਜਨ, ਆਪ ਮਿਟਾਏ ਦੂਈ ਦਵੈਤੀ ਕੰਧੇ। ਧੰਨ ਕਮਾਈ ਸੰਤ ਜਨ, ਦੁਰਮਤ ਮੈਲ ਸ਼ਬਦ ਰੰਦੇ ਆਪੇ ਰੰਦੇ। ਧੰਨ ਕਮਾਈ ਸੰਤ ਜਨ, ਏਕਾ ਸੱਚਾ ਗਾਇਣ ਨਾਉਂ ਸਾਚਾ ਸ਼ਬਦ ਸਾਚਾ ਛੰਦੇ। ਧੰਨ ਕਮਾਈ ਸੰਤ ਜਨ, ਵੇਖਣ ਸੱਚਾ ਥਾਉਂ, ਜਿਥੇ ਵਸੇ ਹਰਿ ਗੋਬਿੰਦੇ। ਧੰਨ ਕਮਾਈ ਸੰਤ ਜਨ, ਸਦ ਮਾਨਣ ਠੰਡੀ ਛਾਉਂ, ਨਿਜ ਆਤਮ ਪਰਮਾਨੰਦੇ। ਧੰਨ ਕਮਾਈ ਸੰਤ ਜਨ, ਇਕ ਬਣਾਏ ਪਿਤਾ ਮਾਉਂ, ਪ੍ਰਭ ਅਬਿਨਾਸ਼ੀ ਸਦ ਬਖ਼ਸ਼ੰਦੇ। ਧੰਨ ਕਮਾਈ ਸੰਤ ਜਨ, ਫੜਦਾ ਅੰਤਮ ਬਾਹੋਂ, ਮੇਟ ਮਿਟਾਏ ਸਗਲੀ ਚਿੰਦੇ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਰਸਨਾ ਕਹਿਣ ਆਤਮ ਜਾਏ ਮੰਨ, ਜੋਤੀ ਜੋਤ ਸਰੂਪ ਹਰਿ, ਆਪ ਚੜ੍ਹਾਏ ਸਾਚਾ ਚੰਦੇ। ਧੰਨ ਕਮਾਈ ਸੰਤ ਜਨ, ਏਕਾ ਲਿਵ ਲਾਈ। ਧੰਨ ਕਮਾਈ ਸੰਤ ਜਨ, ਸ੍ਰਿਸ਼ਟ ਸਬਾਈ ਜਿਸ ਤਜਾਈ। ਧੰਨ ਕਮਾਈ ਸੰਤ ਜਨ, ਏਕਾ ਇਸ਼ਟ ਹਰਿ ਬਣਾਈ। ਧੰਨ ਕਮਾਈ ਸੰਤ ਜਨ, ਸਾਚੀ ਦ੍ਰਿਸ਼ਟ ਆਪ ਖੁਲ੍ਹਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਬਣਤ ਬਣਾਈ। ਧੰਨ ਕਮਾਈ ਸੰਤ ਜਨ, ਏਕਾ ਲਿਵ ਲਾਵੇ। ਧੰਨ ਕਮਾਈ ਸੰਤ ਜਨ, ਅੰਮ੍ਰਿਤ ਆਤਮ ਅੱਠੇ ਪਹਿਰ ਨੁਹਾਵੇ। ਧੰਨ ਕਮਾਈ ਸੰਤ ਜਨ, ਆਤਮ ਖੋਲ੍ਹੇ ਸਾਚਾ ਦਰ ਸਚ ਮਹੱਲੇ ਬੂਝ ਬੁਝਾਵੇ। ਧੰਨ ਕਮਾਈ ਸੰਤ ਜਨ, ਏਕਾ ਸਾਚੋ ਸਾਚਾ ਘਰ, ਨਰ ਨਰਾਇਣ ਜੋਤ ਸਰੂਪ ਜਿਥੇ ਡੇਰਾ ਲਾਵੇ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਪ੍ਰਗਟ ਹੋ ਦਰਸ ਅਮੋਘ ਦਿਖਾਵੇ। ਧੰਨ ਕਮਾਈ ਸੰਤ ਜਨ, ਸਚ ਵਹਿੰਦੇ ਵਹਿਣੀ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਦਰਸ਼ਨ ਪੇਖਣ ਸਾਚੇ ਨੈਣੀ। ਧੰਨ ਕਮਾਈ ਸੰਤ ਜਨ, ਹਰਿ ਸੱਚਾ ਸਾਕ ਸੱਜਣ ਸੈਣੀ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਤਮ ਦੇਵੇ ਸਾਚਾ ਵਰ, ਅੰਤਮ ਸਾਰ ਜਿਸ ਲੈਣੀ। ਧੰਨ ਕਮਾਈ ਸੰਤ ਜਨ, ਜਗਤ ਵਿਛੋੜੇ। ਧੰਨ ਕਮਾਈ ਸੰਤ ਜਨ, ਇਕ ਪ੍ਰੀਤ ਚਰਨ ਜੋੜੇ। ਧੰਨ ਕਮਾਈ ਸੰਤ ਜਨ, ਵੇਖੇ ਏਕਾ ਦਰ ਚੜ੍ਹੇ ਸ਼ਬਦ ਘੋੜੇ। ਧੰਨ ਕਮਾਈ ਸੰਤ ਜਨ, ਨਾ ਜਨਮੇ ਨਾ ਜਾਏ ਮਰ, ਏਕਾ ਵਰ ਹਰਿ ਜੀ ਲੋੜੇ। ਧੰਨ ਕਮਾਈ ਸੰਤ ਜਨ, ਅੰਮ੍ਰਿਤ ਭੰਡਾਰੇ ਪ੍ਰਭ ਜਾਏ ਭਰ, ਦੇਵੇ ਵਰ ਜਿਹਾ ਲੋੜੇ। ਧੰਨ ਕਮਾਈ ਸੰਤ ਜਨ, ਸਾਚੀ ਤਰਨੀ ਜਾਇਣ ਤਰ, ਲੱਖ ਚੁਰਾਸੀ ਬੰਧਨ ਤੋੜੇ। ਧੰਨ ਕਮਾਈ ਸੰਤ ਜਨ, ਆਪ ਚੁਕਾਇਨ ਜਮ ਕਾ ਡਰ, ਜੋਤੀ ਜੋਤ ਸਰੂਪ ਹਰਿ, ਏਕਾ ਮੰਗਣ ਤੇਰੀ ਲੋੜੇ। ਧੰਨ ਕਮਾਈ ਸੰਤ ਜਨ, ਜਗ ਸਾਚੀ ਰੀਤਾ। ਧੰਨ ਕਮਾਈ ਸੰਤ ਜਨ, ਏਕਾ ਮੇਲ ਸਾਚੇ ਮੀਤਾ। ਧੰਨ ਕਮਾਈ ਸੰਤ ਜਨ, ਆਤਮ ਰਹੇ ਸਦਾ ਅਤੀਤਾ। ਧੰਨ ਕਮਾਈ ਸੰਤ ਜਨ, ਮਾਨਸ ਜਨਮ ਜਗ ਵਿਚ ਜੀਤਾ। ਧੰਨ ਕਮਾਈ ਸੰਤ ਜਨ, ਏਕਾ ਸ਼ਬਦ ਰਸਨਾ ਗਾਇਣ, ਮਾਣ ਗਵਾਇਣ ਅਠਾਰਾਂ ਧਿਆਏ ਗੀਤਾ। ਧੰਨ ਕਮਾਈ ਸੰਤ ਜਨ, ਚਰਨ ਪ੍ਰੀਤੀ ਏਕਾ ਲਾਇਣ, ਦਿਵਸ ਰੈਣ ਹਿਰਦੇ ਵਸਾਇਣ, ਰੱਖਣ ਸਾਚੀ ਪ੍ਰੀਤਾ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਦਰਸ਼ਨ ਪਾਇਣ, ਸਰਬ ਘਟ ਵਾਸੀ ਰਿਦੇ ਵਸਾਇਣ, ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਮਾਨਸ ਜਨਮ ਜਾਏ ਜਗ ਜੀਤਾ। ਧੰਨ ਕਮਾਈ ਸੰਤ ਜਨ, ਹਰਿ ਸਾਚਾ ਸੱਜਣ ਸੁਹੇਲਾ। ਧੰਨ ਕਮਾਈ ਸੰਤ ਜਨ, ਆਦਿਨ ਅੰਤਾ ਜੁਗਾ ਜੁਗੰਤਾ ਸਾਧਨ ਸੰਤਾ ਆਪ ਕਰਾਏ ਸਾਚਾ ਮੇਲਾ। ਧੰਨ ਕਮਾਈ ਸੰਤ ਜਨ, ਸਾਚੀ ਜੋਤ ਆਤਮ ਧਾਰੇ। ਧੰਨ ਕਮਾਈ ਸੰਤ ਜਨ, ਦਰਸ਼ਨ ਲੋੜੇ ਹਰਿ ਗਿਰਧਾਰੇ। ਧੰਨ ਕਮਾਈ ਸੰਤ ਜਨ, ਦੇਵੇ ਦਰਸ ਹਰਿ ਅਪਰ ਅਪਾਰੇ। ਧੰਨ ਕਮਾਈ ਸੰਤ ਜਨ, ਜਗੇ ਜੋਤ ਅਲਖ ਅਭੇਵ ਇਕ ਅਪਾਰੇ। ਧੰਨ ਕਮਾਈ ਸੰਤ ਜਨ, ਏਕਾ ਵੰਡ ਜਗਤ ਵਣਜਾਰੇ। ਧੰਨ ਕਮਾਈ ਸੰਤ ਜਨ, ਏਕਾ ਪ੍ਰੀਤ ਚਰਨ ਕਵਲਾਰੇ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਪੇ ਰੰਗੇ ਕਾਇਆ ਚੋਲਾ ਵਿਚ ਸੰਸਾਰੇ। ਧੰਨ ਕਮਾਈ ਸੰਤ ਜਨ, ਰੰਗੀ ਕਾਇਆ ਚੋਲੀ। ਧੰਨ ਕਮਾਈ ਸੰਤ ਜਨ, ਸ਼ਬਦ ਬੈਠੇ ਸਾਚੀ ਡੋਲੀ। ਧੰਨ ਕਮਾਈ ਸੰਤ ਜਨ, ਕਾਇਆ ਮਾਟੀ ਰੁੱਤ ਮੌਲੀ। ਧੰਨ ਕਮਾਈ ਸੰਤ ਜਨ, ਔਖੀ ਵਾਟੀ ਦੂਰ ਘਾਟੀ, ਜਿਨ੍ਹਾਂ ਰੋਲ ਘਚੋਲੀ। ਧੰਨ ਕਮਾਈ ਸੰਤ ਜਨ, ਜੋਤ ਜਗੇ ਇਕ ਲਲਾਟੀ, ਜੋਤੀ ਜੋਤ ਸਰੂਪ ਹਰਿ, ਇਕ ਸੁਣਾਏ ਸਾਚੀ ਬੋਲੀ। ਧੰਨ ਕਮਾਈ ਸੰਤ ਜੰਨ, ਨਾਮ ਵਣਜਾਰਾ। ਧੰਨ ਕਮਾਈ ਸੰਤ ਜਨ, ਦੇਵੇ ਸੱਚਾ ਨਾਮ ਧਨ ਹਰਿ ਪਿਆਰਾ। ਧੰਨ ਕਮਾਈ ਸੰਤ ਜਨ, ਆਪੇ ਕੱਢੇ ਝੂਠਾ ਜਨ, ਪੰਜਾਂ ਚੋਰਾਂ ਕਰ ਖੁਆਰਾ। ਧੰਨ ਕਮਾਈ ਸੰਤ ਜਨ, ਭਾਂਡਾ ਭਰਮ ਦੇਵੇ ਭੰਨ, ਸਾਚਾ ਦੀਪਕ ਕਰੇ ਜੋਤ ਉਜਿਆਰਾ। ਧੰਨ ਕਮਾਈ ਸੰਤ ਜਨ, ਧਰਮ ਰਾਏ ਨਾ ਦੇਵੇ ਡੰਨ, ਪ੍ਰਭ ਅਬਿਨਾਸ਼ੀ ਹੋਏ ਰਖਵਾਰਾ। ਧੰਨ ਕਮਾਈ ਸੰਤ ਜਨ, ਸਾਚਾ ਸ਼ਬਦ ਸੁਣਾਏ ਕੰਨ, ਦੇਵੇ ਅਨਹਦ ਸ਼ਬਦ ਸੱਚੀ ਧੁਨਕਾਰਾ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਅੰਤ ਨਾ ਪਾਰਾਵਾਰਾ। ਧੰਨ ਕਮਾਈ ਸੰਤ ਜਨ, ਹਰਿ ਸਾਚਾ ਸੰਗੀ। ਧੰਨ ਕਮਾਈ ਸੰਤ ਜਨ, ਇਕ ਵਸਤ ਦਰ ਸਾਚੇ ਮੰਗੀ। ਧੰਨ ਕਮਾਈ ਸੰਤ ਜਨ, ਖ਼ਿਮਾ ਗਰੀਬੀ ਭਿਖੀ ਅੰਗੀ। ਧੰਨ ਕਮਾਈ ਸੰਤ ਜਨ, ਏਕਾ ਚੋਲੀ ਨਾਮ ਰੰਗੀ। ਧੰਨ ਕਮਾਈ ਸੰਤ ਜਨ, ਸਾਚੀ ਲਿਖਤ ਲਿਖਾਈ ਸਿੰਘ ਮਨੀ ਮਿਟਦੇ ਜਾਣ ਫਰੰਗੀ। ਧੰਨ ਕਮਾਈ ਸੰਤ ਜਨ, ਕਲਜੁਗ ਨੇੜ ਨਾ ਆਏ ਮਾਤ ਤੰਗੀ। ਧੰਨ ਕਮਾਈ ਸੰਤ ਜਨ, ਗੁਰਮੁਖ ਸਚ ਸੁਹੇਲੇ ਸਾਚੀ ਦਾ਼ਤ ਏਕਾ ਮੰਗੀ। ਜੋਤੀ ਜੋਤ ਸਰੂਪ ਹਰਿ, ਬੇਮੁਖ ਜੀਵਾਂ ਮਾਨਸ ਜਨਮ ਕਰੇ ਭੰਗੀ। ਧੰਨ ਕਮਾਈ ਸੰਤ ਜਨ, ਹਰਿ ਰਸਨਾ ਗਾਵੇ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਸਾਚਾ ਧਿਆਵੇ। ਧੰਨ ਕਮਾਈ ਸੰਤ ਜਨ, ਸਚ ਘਰ ਆਤਮ ਦੁਖੜਾ ਲਾਹਵੇ। ਧੰਨ ਕਮਾਈ ਸੰਤ ਜਨ, ਏਕਾ ਘਰ ਸਚ ਮਹੱਲ ਸੋਹਣੀ ਸੇਜਾ ਆਸਣ ਲਾਵੇ। ਧੰਨ ਕਮਾਈ ਸੰਤ ਜਨ, ਸਾਚਾ ਹਰਿ ਸਾਚਾ ਨਰ ਸਾਚਾ ਰੰਗ ਰੰਗਾਵੇ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਦੋਹਾਂ ਮੇਲ ਇਕ ਕਰਾਵੇ। ਧੰਨ ਕਮਾਈ ਸੰਤ ਜਨ, ਹਰਿ ਮਿਲੇ ਗਹਿਰ ਗੰਭੀਰ। ਧੰਨ ਕਮਾਈ ਸੰਤ ਜਨ, ਹੋਏ ਸ਼ਾਂਤ ਸਰੀਰ। ਧੰਨ ਕਮਾਈ ਸੰਤ ਜਨ, ਰਸਨਾ ਚਲਾਇਣ ਸ਼ਬਦ ਸਾਚਾ ਤੀਰ। ਧੰਨ ਕਮਾਈ ਸੰਤ ਜਨ, ਸੰਤ ਮਨੀ ਸਿੰਘ ਤੇਰਾ ਵਕਤ ਅਖ਼ੀਰ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਪੇ ਮੇਟ ਮਿਟਾਏ ਸ਼ੇਖ਼ ਗੌਂਸ ਔਲੀਏ ਪੀਰ ਫ਼ਕੀਰ। ਧੰਨ ਕਮਾਈ ਸੰਤ ਜਨ, ਵਸੇ ਸਚ ਟਿਕਾਣਾ। ਧੰਨ ਕਮਾਈ ਸੰਤ ਜਨ, ਸਾਚੇ ਚੜ੍ਹੇ ਸ਼ਬਦ ਬਬਾਣਾ। ਧੰਨ ਕਮਾਈ ਸੰਤ ਜਨ, ਕੋਈ ਨਾ ਵੇਖੇ ਰਾਜਾ ਰਾਣਾ। ਧੰਨ ਕਮਾਈ ਸੰਤ ਜਨ, ਦੇਵੇ ਵਡਿਆਈ ਗਊ ਗਰੀਬ ਨਿਮਾਣਾ। ਧੰਨ ਕਮਾਈ ਸੰਤ ਜਨ, ਸਾਚਾ ਦੇਵੇ ਨਾਮ ਨਿਧਾਨਾ। ਧੰਨ ਕਮਾਈ ਸੰਤ ਜਨ, ਇਕ ਪਿਆਏ ਅੰਮ੍ਰਿਤ ਜਾਮ। ਧੰਨ ਕਮਾਈ ਸੰਤ ਜਨ, ਚਰਨ ਧੂੜ ਕਰਾਏ ਇਸ਼ਨਾਨ। ਧੰਨ ਕਮਾਈ ਸੰਤ ਜਨ, ਮਿਲਿਆ ਮੇਲ ਸਾਚੇ ਸ਼ਾਮ। ਧੰਨ ਕਮਾਈ ਸੰਤ ਜਨ, ਸੋਹੰ ਬੰਨ੍ਹੇ ਹਰਿ ਸਾਚਾ ਗਾਨ। ਧੰਨ ਕਮਾਈ ਸੰਤ ਜਨ, ਪੂਰਨ ਹੋਏ ਕਲਜੁਗ ਕਾਮ, ਸਾਚਾ ਮਿਲਿਆ ਏਕਾ ਦਾਨ। ਧੰਨ ਕਮਾਈ ਸੰਤ ਜਨ, ਕੋਈ ਨਾ ਲੱਗੇ ਏਥੇ ਦਾਮ। ਧੰਨ ਕਮਾਈ ਸੰਤ ਜਨ, ਮਿਲੇ ਜੋਤ ਹਰਿ ਭਗਵਾਨ। ਧੰਨ ਕਮਾਈ ਸੰਤ ਜਨ, ਸੁੱਕਾ ਹਰਿਆ ਹੋਵੇ ਚਾਮ, ਅੰਮ੍ਰਿਤ ਪਿਆਏ ਹਰਿ ਮਿਹਰਵਾਨ। ਜੋਤੀ ਜੋਤ ਸਰੂਪ ਹਰਿ, ਆਤਮ ਸਾਚੀ ਜੋਤ ਜਗਾਏ, ਕਰੇ ਪ੍ਰਕਾਸ਼ ਕੋਟਨ ਭਾਨ। ਧੰਨ ਕਮਾਈ ਸੰਤ ਜਨ, ਹਰਿ ਹਾਜ਼ਰ ਹਜ਼ੂਰੇ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਆਸਾ ਮਨਸਾ ਪੂਰੇ। ਧੰਨ ਕਮਾਈ ਸੰਤ ਜਨ, ਏਕਾ ਸ਼ਬਦ ਬਖ਼ਸ਼ੇ ਧੁਨ, ਅਨਹਦ ਸ਼ਬਦ ਅਨਾਹਦ ਤੂਰੇ। ਧੰਨ ਕਮਾਈ ਸੰਤ ਜਨ, ਸ੍ਰਿਸ਼ਟ ਸਬਾਈ ਛਾਣ ਪੁਣ ਵਿਚੋਂ ਲੱਭੇ ਸਾਚੇ ਸੂਰੇ। ਧੰਨ ਕਮਾਈ ਸੰਤ ਜਨ, ਇਕ ਜਣਾਏ ਹਰਿ ਤੇਰੇ ਗੁਣ, ਏਕਾ ਬਖ਼ਸ਼ੇ ਸਾਚਾ ਨੂਰੇ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਪੇ ਬਖ਼ਸ਼ੇ ਸਰਬ ਕਲਾ ਭਰਪੂਰੇ। ਧੰਨ ਕਮਾਈ ਸੰਤ ਜਨ, ਲਾਏ ਮਸਤਕ ਧੂੜ। ਧੰਨ ਕਮਾਈ ਸੰਤ ਜਨ, ਚਰਨ ਪ੍ਰੀਤੀ ਦੇਵੇ ਗੂੜ੍ਹ। ਧੰਨ ਕਮਾਈ ਸੰਤ ਜਨ, ਚਤੁਰ ਸੁਜਾਨ ਵਿਚ ਜਹਾਨ ਕਰਾਇਣ ਬੇਮੁਖ ਮੂੜ੍ਹ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਚੜ੍ਹਾਏ ਗੂੜ੍ਹ। ਧੰਨ ਕਮਾਈ ਸੰਤ ਜਨ, ਹਰਿ ਮਿਲਿਆ ਛੈਲ ਛਬੀਲਾ। ਧੰਨ ਕਮਾਈ ਸੰਤ ਜਨ, ਏਕਾ ਰੰਗ ਰੰਗਾਏ ਨਾ ਜਾਣੇ ਚਿੱਟਾ ਲਾਲ ਸੂਹਾ ਪੀਲਾ। ਧੰਨ ਕਮਾਈ ਸੰਤ ਜਨ, ਪ੍ਰਭ ਮਿਲਣ ਦਾ ਸਾਚਾ ਕੀਆ ਹੀਲਾ। ਧੰਨ ਕਮਾਈ ਸੰਤ ਜਨ, ਏਕਾ ਜੋਤ ਅਗਨ ਲਾਇਆ ਤੀਲਾ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਨਾਮ ਰੰਗੀਲਾ। ਧੰਨ ਕਮਾਈ ਸੰਤ ਜਨ, ਆਤਮ ਸਾਚਾ ਸੁਖ। ਧੰਨ ਕਮਾਈ ਸੰਤ ਜਨ, ਕਲਜੁਗ ਮਾਇਆ ਨਾ ਲਾਏ ਦੁੱਖ। ਧੰਨ ਕਮਾਈ ਸੰਤ ਜਨ, ਆਤਮ ਮਿਟੀ ਤ੍ਰਿਸ਼ਨਾ ਭੁੱਖ। ਧੰਨ ਕਮਾਈ ਸੰਤ ਜਨ, ਮਾਤ ਸੁਫ਼ਲ ਕਰਾਏ ਕੁੱਖ। ਧੰਨ ਕਮਾਈ ਸੰਤ ਜਨ, ਜਨ ਭਗਤ ਉਜਲ ਹੋਏ ਮੁਖ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਮਾਤ ਗਰਭ ਨਾ ਹੋਏ ਉਲਟਾ ਰੁਖ਼। ਧੰਨ ਕਮਾਈ ਸੰਤ ਜਨ, ਆਤਮ ਕੁੰਡਾ ਖੋਲ੍ਹੇ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਅੰਦਰ ਬੋਲੇ। ਧੰਨ ਕਮਾਈ ਸੰਤ ਜਨ, ਚਰਨ ਪ੍ਰੀਤੀ ਘੋਲ ਘੋਲੇ। ਧੰਨ ਕਮਾਈ ਸੰਤ ਜਨ, ਪ੍ਰਭ ਦਰ ਬਹਾਏ ਦਇਆ ਕਮਾਏ, ਦਰ ਘਰ ਸਚ ਬਣਾਏ ਗੋਲੇ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਆਪ ਚੜ੍ਹਾਏ ਸ਼ਬਦ ਡੋਲੇ। ਧੰਨ ਕਮਾਈ ਸੰਤ ਜਨ, ਆਤਮ ਸਾਚਾ ਚਾਓ। ਧੰਨ ਕਮਾਈ ਸੰਤ ਜਨ, ਕਾਇਆ ਮਾਟੀ ਭਾਂਡਾ ਕੱਚਾ ਰਹੇ ਨਾ ਕਿਸੇ ਥਾਉਂ। ਧੰਨ ਕਮਾਈ ਸੰਤ ਜਨ, ਆਪੇ ਬਣੇ ਛੋਟਾ ਬੱਚਾ, ਪ੍ਰਭ ਅਬਿਨਾਸ਼ੀ ਪਿਤਾ ਮਾਉਂ। ਧੰਨ ਕਮਾਈ ਸੰਤ ਜਨ, ਹਰਿ ਸਾਚਾ ਕਾਇਆ ਰਚਾ, ਏਕਾ ਵੇਖਣ ਸਾਚਾ ਨਾਉਂ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਇਕ ਵਖਾਏ ਸੱਚਾ ਥਾਉਂ। ਧੰਨ ਕਮਾਈ ਸੰਤ ਜਨ, ਆਤਮ ਮਿਟੇ ਅੰਧੇਰਾ। ਧੰਨ ਕਮਾਈ ਸੰਤ ਜਨ, ਨਾ ਹੋਵੇ ਸੰਝ ਸਵੇਰਾ। ਧੰਨ ਕਮਾਈ ਸੰਤ ਜਨ, ਚੁੱਕੇ ਮੇਰਾ ਤੇਰਾ। ਧੰਨ ਕਮਾਈ ਸੰਤ ਜਨ, ਚਾਰੋਂ ਤਰਫ ਚਾਰ ਚੁਫੇਰੇ ਸ਼ਬਦ ਸਰੂਪੀ ਘੇਰਾ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਸਦਾ ਵਸੇ ਆਤਮ ਨੇਰਨ ਨੇਰਾ। ਧੰਨ ਕਮਾਈ ਹਰਿ ਸਾਚੇ ਸੰਤਾ। ਧੰਨ ਕਮਾਈ ਸੰਤ ਜਨ, ਮਿਲਿਆ ਮੇਲ ਹਰਿ ਭਗਵੰਤਾ। ਧੰਨ ਕਮਾਈ ਸੰਤ ਜਨ, ਸਚ ਸੰਜੋਗ ਪ੍ਰਭ ਸਾਚੇ ਕੰਤਾ। ਧੰਨ ਕਮਾਈ ਸੰਤ ਜਨ, ਸਾਚਾ ਰਸ ਭੋਗ, ਹਰਿ ਗੁਣੀ ਗੁਣਵੰਤਾ। ਧੰਨ ਕਮਾਈ ਸੰਤ ਜਨ, ਇਕ ਚੁਗਾਏ ਰਸਨਾ ਚੋਗ ਸਾਚਾ ਸ਼ਬਦ ਆਦਿਨ ਅੰਤਾ। ਦੇਵੇ ਦਰਸ ਹਰਿ ਅਮੋਘ, ਆਪ ਬਣਾਏ ਸਾਚੀ ਬਣਤਾ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਸਚ ਦਏ ਵਡਿਆਈ, ਵਿਚ ਲੱਖ ਚੁਰਾਸੀ ਜੀਵ ਜੰਤਾ। ਧੰਨ ਕਮਾਈ ਸੰਤ ਜਨ, ਨਿਰਮਲ ਕਰਮ ਉਜਾਗਰ। ਧੰਨ ਕਮਾਈ ਸੰਤ ਜਨ, ਅੰਮ੍ਰਿਤ ਭਰਿਆ ਕਾਇਆ ਗਾਗਰ। ਧੰਨ ਕਮਾਈ ਸੰਤ ਜਨ, ਏਕਾ ਵੇਖਣ ਸਾਚਾ ਸਾਗਰ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਸਾਚਾ ਵਣਜ ਆਪ ਕਰਾਏ, ਗੁਰਮੁਖ ਸਾਚੇ ਲਏ ਜਗਾਏ, ਸਾਚੇ ਕਰੇ ਨਾਮ ਸੌਦਾਗਰ। ਧੰਨ ਕਮਾਈ ਸੰਤ ਜਨ, ਅੰਤਰ ਆਤਮ ਧੁਨ। ਧੰਨ ਕਮਾਈ ਸੰਤ ਜਨ, ਆਤਮ ਤੁੱਟੇ ਲੱਗੀ ਮੁਨ। ਧੰਨ ਕਮਾਈ ਸੰਤ ਜਨ, ਪ੍ਰਭ ਅਬਿਨਾਸ਼ੀ ਸਚ ਪੁਕਾਰ ਲਏ ਸੁਣ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਕਵਣ ਜਾਣੇ ਹਰਿ ਤੇਰੇ ਗੁਣ। ਧੰਨ ਕਮਾਈ ਸੰਤ ਜਨ, ਚਲੇ ਹਰਿ ਹਰਿ ਭਾਏ। ਧੰਨ ਕਮਾਈ ਸੰਤ ਜਨ, ਦੇਵੇ ਦਰਸ ਆਪ ਰਘੁਰਾਏ। ਧੰਨ ਕਮਾਈ ਸੰਤ ਜਨ, ਅੱਠੇ ਪਹਿਰ ਪ੍ਰਭ ਅੰਮ੍ਰਿਤ ਰਿਹਾ ਬਰਸ, ਤ੍ਰਿਸ਼ਨਾ ਅਗਨ ਬੁਝਾਏ। ਧੰਨ ਕਮਾਈ ਸੰਤ ਜਨ, ਲੱਖ ਚੁਰਾਸੀ ਵਿਚੋਂ ਲਏ ਪਰਖ, ਜੋਤ ਸਰੂਪੀ ਜੋਤ ਜਗਾਏ। ਧੰਨ ਕਮਾਈ ਸੰਤ ਜਨ, ਜੋਤੀ ਜੋਤ ਸਰੂਪ ਹਰਿ, ਏਕਾ ਏਕ ਧਿਆਏ। ਧੰਨ ਕਮਾਈ ਸੰਤ ਜਨ, ਏਕਾ ਏਕ ਹਰਿ ਧਿਆਵਣਾ। ਧੰਨ ਕਮਾਈ ਸੰਤ ਜਨ, ਦੂਜੇ ਨਾਹੀਂ ਸੀਸ ਝੁਕਾਵਣਾ। ਧੰਨ ਕਮਾਈ ਸੰਤ ਜਨ, ਤੀਜੇ ਨੈਣ ਮੇਲ ਮਿਲਾਵਣਾ। ਧੰਨ ਕਮਾਈ ਸੰਤ ਜਨ, ਚੌਥੇ ਘਰ ਪੰਜਾਂ ਤੱਤਾਂ ਹਰਿ ਜੋੜ ਜੁੜਾਵਨਾ। ਧੰਨ ਕਮਾਈ ਸੰਤ ਜਨ, ਛੇਆਂ ਘਰਾਂ ਭੇਵ ਗੂਝ ਖੁਲ੍ਹਾਵਣਾ। ਧੰਨ ਕਮਾਈ ਸੰਤ ਜਨ, ਸੱਤਾਂ ਦੀਪਾਂ ਪਾਰ ਕਰਾਵਣਾ। ਧੰਨ ਕਮਾਈ ਸੰਤ ਜਨ, ਅੱਠਾਂ ਤੱਤਾਂ ਬਣਤ ਬਣਾਵਣਾ। ਧੰਨ ਕਮਾਈ ਸੰਤ ਜਨ, ਨੌਵਾਂ ਦਰਾਂ ਬੰਦ ਕਰਾਵਣਾ। ਦਸਵੇਂ ਘਰ ਗੁਰਮੁਖ ਸਾਚਾ ਆਪ ਬਹਾਵਣਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਸੁਖਮਨ ਨਾੜੀ ਟੇਡਾ ਰਸਤਾ ਸੌਖਾ ਰਾਹ ਵਖਾਵਣਾ। ਨਿਰਗੁਣ ਸਾਚੀ ਜੋਤ ਧਰ, ਈੜਾ ਪਿੰਗਲ ਆਪ ਖੁਲ੍ਹਾਵਣਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਦਰਸ ਦਿਖਾਵਣਾ। ਏਕਾ ਸੇਵ ਹਰਿ ਗੁਰ ਲਾਈ। ਸੰਤ ਮਨੀ ਸਿੰਘ ਤੇਰੀ ਆਤਮ ਵੱਜੀ ਵਧਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਵਿਚ ਸਾਚੀ ਜੋਤ ਟਿਕਾਈ। ਜਗੀ ਜੋਤ ਅਗੰਮ ਅਪਾਰ। ਆਤਮ ਮਿਟਿਆ ਅੰਧ ਅੰਧਿਆਰ। ਏਕਾ ਹੋਇਆ ਸਚ ਉਜਿਆਰ। ਤਿੰਨਾਂ ਲੋਕਾਂ ਪਾਈ ਸਾਰ। ਏਕਾ ਵੇਖੇ ਸਚ ਦਰਬਾਰ। ਜਿਥੇ ਵਸੇ ਹਰਿ ਨਿਰੰਕਾਰ। ਜਗੇ ਜੋਤ ਅਗੰਮ ਅਪਾਰ। ਆਤਮ ਮਿਟਿਆ ਅੰਧ ਅੰਧਿਆਰ। ਰੂਪ ਰੰਗ ਨਾ ਰੇਖ ਨਾ ਕੋਈ ਭੇਖ ਏਕਾ ਖੇਲ ਅਪਰ ਅਪਾਰ। ਪ੍ਰਭ ਅਬਿਨਾਸ਼ੀ ਨੇਤਰ ਪੇਖ ਹੋਇਆ ਠੰਡਾ ਠਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਪੰਚਮ ਜੇਠ ਲੋਕਮਾਤ ਲਏ ਅਵਤਾਰ। ਸੰਤ ਮਨੀ ਸਿੰਘ ਸ਼ਬਦ ਕਮਾਈ। ਪ੍ਰਭ ਅਬਿਨਾਸ਼ੀ ਦਇਆ ਕਮਾਈ। ਆਤਮ ਭੇਵ ਗੂਝ ਖੁਲ੍ਹਾਈ। ਏਕਾ ਦੂਜਾ ਭੇਵ ਚੁਕਾਈ। ਗੁਰਮੁਖ ਸਾਚੇ ਆਤਮ ਚੜ੍ਹਿਆ ਚਾਓ, ਪ੍ਰਭ ਅਬਿਨਾਸ਼ੀ ਵੇਖੇ ਸਭਨੀ ਥਾਈਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦਰਸ਼ਨ ਪਾਇਆ ਚਾਈਂ ਚਾਈਂ। ਦਰ ਆਏ ਪ੍ਰਭ ਤੋੜੇ ਆਤਮ ਹੰਕਾਰੀ ਜਿੰਦਾ। ਗੁਰਮੁਖ ਬਣਾਏ ਸਾਚੀ ਬਿੰਦਾ। ਪ੍ਰਭ ਅਬਿਨਾਸ਼ੀ ਦਰਸ ਦਿਖਾਏ, ਸਰਨ ਲਗਾਏ ਕਰੋੜ ਤੇਤੀਸ ਸੁਰਪਤ ਰਾਜੇ ਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੰਚਮ ਜੇਠ ਜਾਮਾ ਪਾਇਆ ਵਡ ਵਡ ਗੁਣ ਗਹਿੰਦਾ। ਵਡ ਵਡ ਗੁਣੀ ਗਹੀਰ ਹੈ। ਕਲਜੁਗ ਤੇਰੇ ਅੰਤਮ ਵੇਲੇ ਲੱਥੇ ਚੀਰ ਹੈ। ਗੁਰਮੁਖ ਸਾਚੇ ਸੱਜਣ ਸੁਹੇਲੇ, ਇਕ ਦੂਜੇ ਦੇ ਆਪ ਬਣਾਏ ਵੀਰ ਹੈ। ਪੰਚਮ ਜੇਠ ਕਰੇ ਮੇਲੇ, ਸੋਹੰ ਸ਼ਬਦ ਚਲਾਏ ਤੀਰ ਹੈ। ਅਚਰਜ ਖੇਲ ਪਾਰਬ੍ਰਹਮ ਕਲ ਖੇਲੇ, ਬੇਮੁਖ ਜੀਵਾਂ ਕੋਈ ਨਾ ਦੇਵੇ ਧੀਰ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਮਿਟਾਏ ਸ਼ੇਖ਼ ਸੁਲਤਾਨ ਪੀਰ ਹੈ। ਆਪ ਮਿਟਾਏ ਸ਼ੇਖ਼ ਸੁਲਤਾਨਾ। ਹੱਥੀਂ ਬੰਨ੍ਹੇ ਏਕਾ ਗਾਨਾ। ਸ਼ਬਦ ਤੀਰ ਮਾਰੇ, ਮਿਟਦਾ ਜਾਏ ਜਗਤ ਨਿਸ਼ਾਨਾ। ਪ੍ਰਗਟ ਹੋਇਆ ਨਿਹਕਲੰਕ ਬਲੀ ਬਲਵਾਨਾ। ਜੋਤ ਸਰੂਪੀ ਜਾਮਾ ਪਾਇਆ, ਕੀਆ ਖੇਲ ਹਰਿ ਭਗਵਾਨਾ। ਬੇਮੁਖ ਜੀਵਾਂ ਦਿਸ ਨਾ ਆਇਆ, ਪ੍ਰਭ ਅਬਿਨਾਸ਼ੀ ਕ੍ਰਿਸ਼ਨਾ ਸ਼ਾਮਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤਮ ਵੇਲਾ ਜਿਨ੍ਹ ਭਗਤਾਂ ਆਣ ਸੁਹਾਇਆ। ਕਲਜੁਗ ਰੈਣ ਅੰਧਿਆਰੀ। ਸ੍ਰਿਸ਼ਟ ਸਬਾਈ ਸੁੱਤੀ ਪੈਰ ਪਸਾਰੀ। ਚਾਰ ਕੁੰਟ ਦਰ ਦਰ ਘਰ ਘਰ ਵਧੀ ਠੱਗੀ ਚੋਰੀ ਯਾਰੀ। ਬੇਮੁਖਾਂ ਪਾਪ ਜਰ, ਧਰਤ ਮਾਤ ਦਰ ਸਾਚੇ ਜਾ ਪੁਕਾਰੀ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਲੋਕਮਾਤ ਬਣੀ ਭਾਰੀ। ਕੋਈ ਨਾ ਦਿਸੇ ਸਾਚਾ ਘਰ, ਚਾਰ ਕੁੰਟ ਝੂਠੀ ਸਾਰੀ। ਕੋਈ ਨਾ ਦੇਵੇ ਕਿਸੇ ਵਰ, ਭੁੱਲੇ ਸਰਬ ਨਰ ਨਾਰੀ। ਨਿਹਕਲੰਕ ਨਰਾਇਣ ਨਰ, ਪੰਚਮ ਜੇਠ ਜੋਤ ਸਰੂਪ ਪ੍ਰਗਟ ਹੋਏ ਵਿਚ ਸੰਸਾਰੀ। ਧਰਤ ਮਾਤ ਦਰ ਕੱਢੇ ਹਾੜੇ। ਕਲਜੁਗ ਜੀਆਂ ਅੰਤਮ ਵੇਲੇ ਦਿਨ ਆਏ ਮਾੜੇ। ਲਾੜੀ ਮੌਤ ਹਰਿ ਆਪ ਉਠਾਏ, ਲੱਖ ਚੁਰਾਸੀ ਬਣਾਏ ਸਾਚੇ ਲਾੜੇ। ਫੜ ਫੜ ਬਾਹੋਂ ਰਾਹੇ ਪਾਏ। ਧਰਮ ਰਾਏ ਦੇ ਵਾੜੇ ਵਾੜੇ। ਆਪਣਾ ਵੇਲਾ ਆਪੇ ਜਾਣੇ, ਪਹਿਲੀ ਹਾੜੇ ਸਾਰੇ ਸਾੜੇ। ਨਾ ਕੋਈ ਛੁਡਾਵੇ ਪਿਤਾ ਮਾਈ, ਰੁਲਦੇ ਫਿਰਨ ਵਿਚ ਜੰਗਲ ਜੂਹ ਉਜਾੜ ਪਹਾੜੇ। ਗੁਰਮੁਖਾਂ ਪਕੜੇ ਆਪਣੇ ਬਾਹੀਂ, ਫਿਰੇ ਪਿੱਛੇ ਅਗਾੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਸ੍ਰਿਸ਼ਟ ਸਬਾਈ ਚਬਾਉਣ ਆਇਆ ਆਪਣੀ ਦਾੜ੍ਹੇ। ਕਲਜੁਗ ਤੇਰਾ ਸਚ ਨਿਸ਼ਾਨਾ। ਅੰਤਮ ਵੱਜਾ ਵਿਚ ਜਹਾਨਾ। ਤਿੱਖਾ ਰੱਖਿਆ ਮੁਖੜਾ ਬਾਨਾ। ਜੋਤੀ ਜੋਤ ਸਰੂਪ ਹਰਿ, ਦਿਤਾ ਵਰ ਸ੍ਰੀ ਭਗਵਾਨਾ। ਕਲਜੁਗ ਤੇਰੀ ਕਾਲ ਅੰਧੇਰੀ। ਚੜ੍ਹੀ ਰਹੇ ਚਾਰ ਚੁਫੇਰੀ। ਬੇਮੁਖਾਂ ਰਹੇ ਅੱਠੇ ਪਹਿਰ ਘੇਰੀ। ਬੇਮੁਖ ਜੀਵ ਝੂਠੇ ਵਹਿਣ ਵਹੇ, ਆਤਮ ਹੋਏ ਅੰਧੇਰੀ। ਪ੍ਰਭ ਕਾ ਭਾਣਾ ਵਿਰਲਾ ਗੁਰਮੁਖ ਸਹੇ, ਜੋਤੀ ਜੋਤ ਸਰੂਪ ਹਰਿ, ਚੁਕਾਵਣ ਆਇਆ ਤੇਰੀ ਮੇਰੀ ਮੇਰੀ ਤੇਰੀ। ਕਲਜੁਗ ਤੇਰੀ ਤੱਤੀ ਵਾਓ। ਵੇਲੇ ਅੰਤ ਵਗੀ ਸਾਰੇ ਥਾਉਂ। ਕੋਈ ਨਾ ਦਿਸੇ ਸਾਧ ਸੰਤ, ਚਾਰੋਂ ਕੁੰਟ ਉਡਣ ਕਾਉਂ। ਜੂਠੇ ਝੂਠੇ ਜੀਵ ਜੰਤ, ਨਾ ਕੋਈ ਪੁੱਤ ਸਮਝਾਵੇ ਮਾਉਂ। ਵਾਹ ਵਾਹ ਤੇਰੀ ਬਣ ਗਈ ਬਣਤ, ਗਰੀਬ ਨਿਮਾਣਿਆਂ ਕੋਈ ਨਾ ਦੇਵੇ ਛਾਉਂ। ਪ੍ਰਭ ਅਬਿਨਾਸ਼ੀ ਮਹਿੰਮਾ ਅਗਣਤ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਏਕਾ ਪਿਤਾ ਏਕਾ ਮਾਉਂ। ਕਲਜੁਗ ਤੇਰੀ ਘਟਾ ਕਾਲੀ। ਚਾਰੋਂ ਕੁੰਟ ਚਾਰ ਚੁਫੇਰ ਦਹਿ ਦਿਸ਼ ਦਿਸੇ ਖ਼ਾਲੀ। ਬੇਮੁਖ ਝੂਠੀ ਚੱਕੀ ਪਿਸੇ, ਫਲ ਨਾ ਦਿਸੇ ਕਿਸੇ ਡਾਲੀ। ਸੁੰਞੇ ਦਿਸਣ ਆਤਮ ਵਿਹੜੇ, ਮਸਤਕ ਦਿਸੇ ਨਾ ਕਿਸੇ ਲਾਲੀ। ਜੂਠੇ ਝੂਠੇ ਜਗਤ ਝੇੜੇ, ਧੀਆਂ ਭੈਣਾਂ ਮੰਗਣ ਵਿਚ ਦਲਾਲੀ। ਸਚ ਨਾ ਦਿਸੇ ਕਿਸੇ ਖੇੜੇ, ਸ੍ਰਿਸ਼ਟ ਸਬਾਈ ਹੋਈ ਬੇਹਾਲੀ। ਕਲਜੁਗ ਅੰਤਮ ਆਇਆ ਨੇੜੇ, ਪ੍ਰਗਟ ਹੋਵੇ ਦੋ ਜਹਾਨਾਂ ਵਾਲੀ। ਜੋਤੀ ਜੋਤ ਸਰੂਪ ਹਰਿ, ਬੇਮੁਖ ਜੀਆਂ ਅੰਤਮ ਕਲ ਧਰਮ ਰਾਏ ਘਰ ਕਰੇ ਚਾਲੀ। ਕਲਜੁਗ ਤੇਰੀ ਉਲਟੀ ਲੱਠ। ਤੁਟਾ ਮਾਣ ਤੀਰਥ ਅਠਸਠ। ਅੰਤਮ ਵੇਲੇ ਹੋਏ ਭੱਠ। ਜੂਠੇ ਝੂਠੇ ਮਾਇਆ ਧਾਰੀ ਮਠ। ਪਾਪੀ ਗੰਦੇ ਮਦਿਰਾ ਮਾਸੀ ਬੈਠੇ ਕਰ ਇਕੱਠ। ਜੋਤੀ ਜੋਤ ਸਰੂਪ ਹਰਿ, ਮਾਰ ਮੁਕਾਏ ਆਤਮ ਅੰਧੇ, ਸ਼ਬਦ ਸਰੂਪੀ ਹਰਿ ਵੱਡਾ ਸ਼ਾਹੋ ਭੂਪੀ ਸ੍ਰਿਸ਼ਟ ਸਬਾਈ ਇਕ ਤਪਾਏ ਵਡਾ ਭੱਠ। ਕਲਜੁਗ ਤੇਰੀ ਉਲਟੀ ਚਾਲ। ਲੱਖ ਚੁਰਾਸੀ ਦਿੱਤੀ ਗਾਲ। ਅੰਤਮ ਵੇਲਾ ਕਲਜੁਗ ਆਇਆ, ਪ੍ਰਭ ਅਬਿਨਾਸ਼ੀ ਜਾਮਾ ਪਾਇਆ ਲੈ ਕੇ ਆਇਆ ਸੱਚਾ ਕਾਲ। ਲਾੜੀ ਮੌਤ ਹੁਕਮ ਸੁਣਾਇਆ, ਫੜ ਕੇ ਬਾਹੋਂ ਰਾਹੇ ਪਾਇਆ, ਧਰਤ ਮਾਤ ਦਏ ਦੁਹਾਇਆ, ਮਾਤਲੋਕ ਵਿਚ ਡੇਰਾ ਲਾਇਆ, ਪਹਿਲੀ ਮਾਰੇ ਇਕੋ ਛਾਲ। ਮੱਕਾ ਮਦੀਨਾ ਦਏ ਢਾਹਿਆ। ਸ਼ਾਹ ਫਰੰਗੀ ਰਹਿਣ ਨਾ ਪਾਇਆ। ਸਭ ਦੀ ਪਿੱਠ ਹੋਈ ਨੰਗੀ, ਪ੍ਰਭ ਅਬਿਨਾਸ਼ੀ ਪਾਏ ਤੰਗੀ, ਧਰਮ ਰਾਏ ਦੇ ਘਰ ਜਾਏ ਟੰਗੀ, ਨਾ ਕੋਈ ਦਏ ਛੁਡਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਅੰਤਮ ਵੇਲਾ ਆਪੇ ਆਣ ਸੁਹਾਇਆ। ਕਲਜੁਗ ਪਾਪੀ ਵਧਿਆ ਵਡ ਪ੍ਰਤਾਪੀ, ਚਾਰੋਂ ਕੁੰਟ ਕਿਤੇ ਨਾ ਦਿਸੇ ਗੁਰਮੁਖ ਸੱਚਾ ਜਾਨੀ। ਬੇਮੁਖਾਂ ਦੇ ਆਇਆ ਹਿੱਸੇ, ਸੰਗ ਮੁਹੰਮਦ ਚਾਰ ਯਾਰਾਂ ਮਿਲੀ ਸੱਚੀ ਗੁਲਾਮੀ। ਘਰ ਘਰ ਰੋਵਣ ਰੰਡੀਆਂ ਨਾਰਾਂ, ਕਿਸੇ ਬਾਲ ਨਾ ਲੱਭੇ ਬਾਲੀ। ਨਿਹਕਲੰਕ ਕਲ ਜਾਮਾ ਪਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਤ ਮਾਤ ਅੰਤਮ ਕਾਲੀ। ਕਲਜੁਗ ਕਾਲਾ ਰੂਪ ਕਰ ਅਪਾਰਾ। ਚਾਰੋਂ ਤਰਫ ਉਠ ਉਠ ਵੇਖੇ, ਕਰੇ ਆਪਣੀ ਕਾਰਾ। ਸੰਗ ਰਲਾਏ ਔਲੀਏ ਪੀਰ ਸ਼ੇਖ਼ੇ, ਨਾਲ ਮੁਹੰਮਦ ਚਾਰ ਯਾਰਾ। ਆਪ ਭੁਲਾਏ ਭਰਮ ਭੁਲੇਖੇ, ਜੋਤੀ ਜੋਤ ਸਰੂਪ ਹਰਿ, ਸ਼ਬਦ ਸਰੂਪੀ ਸੋਹੰ ਆਰਾ। ਸੰਗ ਮੁਹੰਮਦ ਚਾਰ ਯਾਰੀ। ਅੰਤਮ ਹੋਏ ਕਲ ਖੁਆਰੀ। ਮਿਟਦੀ ਜਾਏ ਉਮਤ ਸਾਰੀ। ਨਬੀ ਰਸੂਲ ਨਾ ਚੁਕਣਾ ਭਾਰੀ। ਸਦੀ ਚੌਧਵੀਂ ਨਾ ਹੋਈ ਕਬੂਲ, ਸਭ ਦੀ ਮਤ ਗਈ ਮਾਰੀ। ਝੂਠੇ ਝੂਲੇ ਰਹੀ ਝੂਲ, ਅੰਤਮ ਦੇਵੇ ਇਕ ਹੁਲਾਰੀ। ਪ੍ਰਭ ਅਬਿਨਾਸ਼ੀ ਗਈ ਭੂਲ, ਆਤਮ ਚੜ੍ਹੀ ਹੰਕਾਰ ਖ਼ੁਮਾਰੀ। ਅੰਤਮ ਵੇਲੇ ਗਈ ਫਲ ਫੂਲ, ਪ੍ਰਭ ਅਬਿਨਾਸ਼ੀ ਤੋੜਨ ਆਇਆ ਸ਼ਬਦ ਲਿਆਇਆ ਨਾਲ ਖਾਰੀ। ਆਪੇ ਕੰਤ ਸੱਚਾ ਕੰਤੂਹਲ, ਮੇਟੀ ਜਾਏ ਵਾਰੋ ਵਾਰੀ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਜਨ ਭਗਤਾਂ ਮੇਲ ਬਣੇ ਸੱਜਣ ਸੁਹੇਲ ਨਿਹਕਲੰਕ ਨਰਾਇਣ ਨਰ ਅਵਤਾਰੀ। ਕਲਜੁਗ ਤੇਰਾ ਕਾਲਾ ਮੁਖ। ਸਚ ਧਰਮ ਦੀ ਪੈ ਗਈ ਭੁੱਖ। ਘਰ ਘਰ ਸਾਰੇ ਵੱਧਿਆ ਦੁੱਖ। ਹਰੇ ਰੁਖੜੇ ਗਏ ਸੁੱਕ। ਭਾਗ ਨਾ ਲੱਗੇ ਕਿਸੇ ਮਾਤਾ ਕੁੱਖ। ਸਚ ਸੁਹਾਗ ਨਾ ਕੋਈ ਹੰਢਾਵੇ, ਆਤਮ ਧੂੰਏਂ ਘਰ ਘਰ ਰਹੇ ਧੁਖ। ਸਚ ਰਾਗ ਨਾ ਕੋਈ ਸੁਣਾਵੇ, ਉਜਲ ਕਰਾਏ ਮੁਖ। ਪਿਛਲਾ ਦਾਗ਼ ਨਾ ਕੋਈ ਧੁਆਏ, ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰਾ ਅੰਤਮ ਵੇਲੇ ਜਨ ਭਗਤਾਂ ਕਟਣ ਆਇਆ ਭੁੱਖ। ਕਲਜੁਗ ਤੇਰੀ ਨਿਕਲੇ ਲਲਾਟ। ਅੰਤਮ ਵੇਲੇ ਹੀਰਾ ਘਾਟ। ਨੌਂ ਖੰਡ ਪ੍ਰਿਥਮੀ ਜਾਏ ਹਾਰੀ, ਅੱਗੇ ਨੇੜੇ ਆਈ ਵਾਟ। ਨਾ ਕੋਈ ਤੀਰਥ ਨਾ ਕੋਈ ਤਾਟ। ਸਾਚਾ ਸੀਰਥ ਪ੍ਰਭ ਅਬਿਨਾਸ਼ੀ ਆਪ ਪਿਆਏ, ਬਜ਼ਰ ਕਪਾਟੀ ਜਾਏ ਪਾਟ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਦਇਆ ਕਮਾਏ, ਰਸਨਾ ਰਸ ਲੈਣਾ ਚਾਟ। ਕਲਜੁਗ ਤੇਰੀ ਕਾਲੀ ਕੰਧੀ ਚਾਰੋਂ ਤਰਫ ਸੋ ਆਵੇ ਮੰਦੀ। ਬੇਮੁਖ ਜੀਵ ਘਰ ਘਰ ਰਹੇ ਰੋ, ਪ੍ਰਭ ਅਬਿਨਾਸ਼ੀ ਰਸਨਾ ਨਾ ਗਾਇਆ ਬੱਤੀ ਦੰਦੀ। ਗੁਰਮੁਖ ਵਿਰਲਾ ਦਿਸੇ ਕੋ, ਜਿਸ ਪਾਇਆ ਪ੍ਰਭ ਅਬਿਨਾਸ਼ੀ ਮਿਲਿਆ ਪਰਮਾਨੰਦੀ। ਆਪੇ ਪੁਰਖ ਨਿਰੰਜਣ ਸਚ ਵਡ ਦਾਤਾ ਗੁਣੀ ਗਹਿੰਦੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲਾ ਖੇਲ ਆਪ ਰਚਾਏ, ਧਰਤ ਮਾਤ ਤੇਰੀ ਦਿਸ਼ਾ ਲਹਿੰਦੀ। ਵੇਖ ਵਿਚਾਰੇ ਨਿਹਕਲੰਕ ਨਰ ਅਵਤਾਰੇ। ਜੋਤ ਸਰੂਪੀ ਜਾਮਾ ਧਾਰੇ। ਸ਼ਬਦ ਸਰੂਪੀ ਖੇਲ ਅਪਾਰੇ। ਵੱਜਾ ਡੰਕ ਇਕ ਕਿਨਾਰੇ। ਰਾਓ ਰੰਕ ਉਠਣ ਸਾਰੇ। ਦਵਾਰ ਬੰਕ ਖੁਲ੍ਹੇ ਰਹਿਣ ਘਰ ਘਰ ਚੁਬਾਰੇ। ਆਪ ਮਿਟਾਏ ਸਭ ਦੇ ਸ਼ੰਕ, ਸ਼ਬਦ ਉਠਾਏ ਖੰਡਾ ਦੋ ਧਾਰੇ। ਗੁਰਮੁਖਾਂ ਦੇਵੇ ਆਪ ਵਡਿਆਈ। ਜਿਉਂ ਰਾਜਾ ਜਨਕ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੁਰੀ ਘਨਕ ਜਾਮਾ ਧਾਰੇ। ਕਲਜੁਗ ਤੇਰਾ ਕਾਲਾ ਰੂਪ। ਲੋਕਮਾਤ ਹਰਿ ਸਾਚਾ ਭੁੱਲੇ, ਵਡ ਵਡ ਸ਼ਾਹੋ ਭੂਪ। ਕਲਜੁਗ ਝੂਠੀ ਮਾਇਆ ਰੁਲੇ, ਹੋਈ ਅੰਧ ਕੂਪ। ਕਿਸੇ ਭਾਗ ਨਾ ਦਿਸੇ ਕੁੱਲੇ, ਨਾ ਮਿਲਿਆ ਸਤਿ ਸਰੂਪ। ਸਭ ਦੇ ਪਾਣੀ ਪਿਆ ਚੁੱਲ੍ਹੇ, ਰੁੜ੍ਹਦੇ ਜਾਇਣ ਪਹਿਲੇ ਬੁੱਲ੍ਹੇ, ਜਗਤ ਅੰਧੇਰੀ ਏਕਾ ਝੁਲੇ, ਕਰੇ ਖੇਲ ਹਰਿ ਸਤਿ ਸਰੂਪ। ਗੁਰਮੁਖ ਵਿਰਲਾ ਵਿਚ ਮਾਤ ਅੰਤਮ ਫਲੇ ਫੁਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਤਮ ਜੋਤੀ ਦੇਵੇ ਧਰ, ਵਰਨ ਗੋਤੀ ਏਕਾ ਕਰ, ਗੁਰਮੁਖ ਮਾਣਕ ਮੋਤੀ ਸੋਹੰ ਸ਼ਬਦ ਸਾਚੀ ਚੋਗ ਕਰ। ਕਲਜੁਗ ਤੇਰੀ ਕਾਲੀ ਰੈਣ। ਨਾਤਾ ਤੁੱਟਾ ਭਾਈ ਭੈਣ। ਨਾ ਕੋਈ ਮੀਤ ਪਿਆਰਾ ਦਿਸੇ, ਨਾ ਕੋਈ ਸਾਕ ਸੱਜਣ ਸੈਣ। ਨਾ ਕੋਈ ਸਚ ਨਿਸ਼ਾਨਾ ਦਿਸੇ, ਪ੍ਰਭ ਅਬਿਨਾਸ਼ੀ ਵੇਖਣ ਆਇਆ ਨੈਣ। ਕਲਜੁਗ ਝੂਠਾ ਭੇਖ ਭਿਖਾਰਾ, ਨਾ ਦਿਸੇ ਨਿਹਕਲੰਕ ਨਰਾਇਣ ਨਰ ਆਇਆ ਜੋਤੀ ਜੋਤ ਤਪਾਇਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਗੁਰਮੁਖ ਸਾਚੇ ਸੰਤ ਜਨ ਅੰਤਮ ਵੇਲੇ ਕਲਜੁਗ ਤੇਰੀ ਚਰਨ ਸਰਨ ਪ੍ਰਭ ਰਹਿਣ। ਕਲਜੁਗ ਤੇਰਾ ਕਾਲਾ ਵੇਸ। ਘਰ ਘਰ ਫਿਰਨ ਦਰ ਦਰਵੇਸ। ਭੁੱਲੇ ਫਿਰਨ ਵਡ ਵਡ ਨਰੇਸ਼। ਕਿਸੇ ਹੱਥ ਨਾ ਆਏ ਸ੍ਰੀ ਦਸਮੇਸ਼। ਪੰਡਤ ਪੜ੍ਹਨ ਵਿਚਾਰਨ ਵੇਦ, ਗੀਤਾ ਗਿਆਨ ਵਖਾਨਣ, ਹੱਥ ਨਾ ਆਵੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼। ਕੁਰਾਨ ਅੰਜ਼ੀਲਾਂ ਲੈਣਾ ਜਾਮਨ, ਨਾ ਕੋਈ ਦੇਵੇ ਨਾਮ ਨਿਸ਼ਾਨਣ, ਸ਼ਬਦ ਸੱਚਾ ਜਾਮਨ ਘਰ ਘਰ ਪਿਆ ਕਲੇਸ਼। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ ਕਲ ਜਾਮਾ ਪਾਇਆ, ਸ੍ਰਿਸ਼ਟ ਸਬਾਈ ਬੰਨ੍ਹੇ ਝੂਠੇ ਦਾਅਵੇ। ਆਵੇ ਜਾਵੇ ਜੋਤ ਜਗਾਵੇ। ਜੁਗਾ ਜੁਗੰਤ ਜਾਮਾ ਪਾਵੇ। ਨਿਤ ਨਵਿਤ ਖੇਲ ਰਚਾਵੇ। ਸਾਚਾ ਮਿਤ ਆਪ ਅਖਵਾਵੇ। ਸਾਚੀ ਮਾਤ ਧਰਤ ਬਣ ਜਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਬੇਮੁਖ ਭੁੱਲੇ ਭਰਮ ਭੁਲਾਵੇ। ਕਲਜੁਗ ਤੇਰਾ ਕਾਲਾ ਭੇਖ। ਸਾਰੇ ਭੁੱਲੇ ਔਲੀਏ ਪੀਰ ਸ਼ੇਖ਼। ਅੰਮ੍ਰਿਤ ਆਤਮ ਸਭ ਦੇ ਡੁਲ੍ਹੇ, ਨਾ ਕੋਈ ਸਕੇ ਵੇਖ। ਲੱਗੀ ਅੱਗ ਕਾਇਆ ਕੁੱਲੇ, ਮਿਟਦੀ ਜਾਏ ਝੂਠੀ ਰੇਖ। ਸ਼ਾਹ ਸੁਲਤਾਨ ਸਾਰੇ ਭੁੱਲੇ, ਨੇਤਰ ਲੈਣੇ ਪੇਖ। ਏਕਾ ਸੱਚਾ ਦਵਾਰਾ ਖੁਲ੍ਹੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ ਜੋਤ ਸਰੂਪੀ ਧਾਰੇ ਭੇਖ। ਕਲਜੁਗ ਤੇਰਾ ਕਰਮ ਵਿਚਾਰ। ਧਰਤ ਮਾਤ ਤੇਰੀ ਸੁਣ ਪੁਕਾਰ। ਗਰੀਬ ਨਿਮਾਣੇ ਕਰਨ ਹਾਹਾਕਾਰ। ਰਾਜੇ ਰਾਣੇ ਜੂਠੇ ਝੂਠੇ ਹੋਏ ਮਾਤ ਖੁਆਰ। ਕਾਮੀ ਕਰੋਧੀ ਮਾਇਆ ਲੂਠੇ, ਭਰਿਆ ਇਕ ਹੰਕਾਰ। ਆਤਮ ਹੋਏ ਮੂਧੇ ਠੂਠੇ, ਬਣੇ ਕੂੜੇ ਕੁੜਿਆਰ। ਧੁਰਦਰਗਾਹੀ ਬੇਮੁਖ ਝੂਠੇ, ਮਦਿਰਾ ਮਾਸ ਕਰਨ ਅਹਾਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਪ੍ਰਗਟ ਹੋਏ ਜਾਮਾ ਧਾਰ। ਕਲਜੁਗ ਤੇਰਾ ਕਰਮ ਵਿਚਾਰੇ। ਨਿਹਕਲੰਕ ਹਰਿ ਜਾਮਾ ਧਾਰੇ। ਬੇਮੁਖ ਲੱਗੇ ਝੂਠੀ ਕਾਰੇ। ਸਾਚਾ ਸੁਖ ਨਾ ਵਿਚ ਸੰਸਾਰੇ। ਮਾਇਆ ਮਮਤਾ ਵਧੀ ਭੁੱਖ, ਘਰ ਘਰ ਕੁਰਲਾਵੇ ਨਰ ਨਾਰੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੇ ਅੰਤਮ ਵੇਲੇ ਜੋਤ ਸਰੂਪੀ ਜਾਮਾ ਧਾਰੇ। ਜਾਮਾ ਧਾਰ ਲਿਆ ਅਵਤਾਰਾ। ਨਿਹਕਲੰਕ ਖੇਲ ਅਪਾਰਾ। ਵੱਜੇ ਡੰਕ ਚਾਰ ਕੁੰਟ ਜੈ ਜੈਕਾਰਾ। ਆਪ ਉਠਾਏ ਰਾਓ ਰੰਕ, ਕਲਜੁਗ ਮਿਟੇ ਧੁੰਦੂਕਾਰਾ। ਇਕ ਸੁਹਾਏ ਦਵਾਰ ਬੰਕ, ਸੰਤ ਮਨੀ ਸਿੰਘ ਤੇਰਾ ਸਚ ਦਵਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਸ਼ਬਦ ਸਰੂਪੀ ਬਣੇ ਲਿਖਾਰਾ। ਸਾਚਾ ਬਣੇ ਹਰਿ ਲਿਖਾਰੇ। ਕਲਜੁਗ ਤੇਰੀ ਅੰਤਮ ਵਾਰੇ। ਸਤਿਜੁਗ ਭੇਵ ਖੁਲ੍ਹਾਏ ਸਾਰੇ। ਗੁਰਮੁਖ ਸਾਚੇ ਸੰਤ ਜਨ, ਆਪ ਬਣਾਏ ਸਚ ਦੁਲਾਰੇ। ਸਾਚਾ ਦੇਵੇ ਨਾਮ ਧਨ, ਮੇਲ ਮਿਲਾਏ ਕੰਤ ਪਿਆਰੇ। ਅੰਤਮ ਬੇੜਾ ਦੇਵੇ ਬੰਨ੍ਹ, ਲਾਏ ਪਾਰ ਕਿਨਾਰੇ। ਭਾਂਡਾ ਭਰਮ ਹਰਿ ਦੇਵੇ ਭੰਨ, ਸ਼ਬਦ ਹਥੌੜਾ ਇਕੋ ਮਾਰੇ। ਗੁਰਮੁਖਾਂ ਕਦੇ ਨਾ ਦੇਵੇ ਡੰਨ, ਪ੍ਰਭ ਅਬਿਨਾਸ਼ੀ ਹੋਏ ਰਖਵਾਰੇ। ਸ਼ਬਦ ਕੰਗਣ ਪਹਿਨਾਏ ਤਨ, ਕਾਇਆ ਦੁੱਖੜੇ ਲੱਥਣ ਸਾਰੇ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਰਾਜਿਆਂ ਰਾਣਿਆਂ ਕਰੇ ਖੁਆਰੇ। ਜੋਤ ਸਰੂਪੀ ਪਹਰਿਆ ਬਾਣਾ। ਤਖ਼ਤੋਂ ਲਾਹੇ ਰਾਜਾ ਰਾਣਾ। ਸਾਜ ਬਾਜ ਤਖ਼ਤ ਤਾਜ ਕਿਸੇ ਰਹਿਣ ਨਾ ਪਾਣਾ। ਪ੍ਰਗਟ ਹੋਵੇ ਦੇਸ ਮਾਝ, ਜੋਤ ਸਰੂਪੀ ਭੇਖ ਵਟਾਣਾ। ਸੰਬਲ ਦੇਸ ਲਾਇਆ ਭਾਗ, ਸਾਚਾ ਧਾਮ ਇਕ ਸੁਹਾਨਾ। ਲਿਖੇ ਲੇਖ ਹਰਿ ਜੀ ਵੇਸ, ਰਾਣਾ ਸੰਗਰੂਰ ਪਕੜ ਉਠਾਨਾ। ਖੁਲ੍ਹੇ ਰੱਖੇ ਆਪਣੇ ਕੇਸ, ਜੋਤ ਸਰੂਪੀ ਦਰਸ ਦਿਖਾਣਾ। ਬੇਮੁਖ ਭੁੱਲੇ ਲੱਭਣ ਸ੍ਰੀ ਦਸਮੇਸ਼, ਜੋਤ ਸਰੂਪੀ ਏਕਾ ਰੰਗ ਸ੍ਰੀ ਭਗਵਾਨਾ। ਨਿਹਕਲੰਕ ਨਰਾਇਣ ਨਰ, ਏਕਾ ਜੋਤੀ ਏਕਾ ਗੋਤੀ ਚਾਰ ਵਰਨ ਏਕਾ ਧਾਮ ਬਹਾਨਾ। ਚਾਰ ਵਰਨ ਇਕ ਦਵਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਸਾਚਾ ਸ਼ਬਦ ਇਕ ਚਲਾਏ, ਸਤਿਜੁਗ ਤੇਰੀ ਸਾਚੀ ਧਾਰੇ। ਰਾਓ ਰੰਕ ਇਕ ਥਾਂ ਬਹਾਏ, ਏਕਾ ਦੂਆ ਭੇਵ ਨਿਵਾਰੇ। ਊਚ ਨੀਚ ਜ਼ਾਤ ਪਾਤ ਭੇਵ ਚੁਕਾਏ, ਪ੍ਰਭ ਅਬਿਨਾਸ਼ੀ ਕਿਰਪਾ ਕਰੇ, ਦੇਵੀ ਦੇਵਤ ਸ਼ਿਵ ਸ਼ੰਕਰ ਗਣੇਸ਼ ਮਹੇਸ਼ ਏਕਾ ਆਪ ਅਖਵਾਏ, ਦੂਸਰ ਨਾ ਕੋਈ ਦਿਸੇ ਕਿਨਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਜਾਮਾ ਧਾਰੇ। ਪ੍ਰਗਟ ਹੋਵੇ ਸਾਚਾ ਰਾਣਾ। ਵਕਤ ਚੁਕਾਏ ਵੇਦ ਪੁਰਾਨਾਂ। ਗੀਤਾ ਤੇਰਾ ਸਾਥ ਨਾ ਕਿਸੇ ਨਿਭਾਣਾ। ਕੁਰਾਨ ਅੰਜ਼ੀਲ ਮੇਟ ਮਿਟਾਨਾ। ਖਾਣੀ ਬਾਣੀ ਵਕਤ ਚੁਕਾਨਾ। ਕਲਜੁਗ ਅੰਤਮ ਆਈ ਹਾਨੀ, ਅੰਤਮ ਝੰਡਾ ਇਕ ਝੁਲਾਨਾ। ਸੋਹੰ ਡੰਡਾ ਸਾਚਾ ਲਾਇਆ, ਸਤਿਜੁਗ ਸਾਚਾ ਮਾਰਗ ਲਾਨਾ। ਸੰਤ ਮਨੀ ਸਿੰਘ ਸੰਗ ਰਖਾਣਾ। ਚਾਰੋਂ ਕੁੰਟ ਆਪ ਫਿਰਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਲਿਆਏ ਧੁਰਦਰਗਾਹੀ ਸੱਚਾ ਸਚ ਬਬਾਣਾ। ਜੋਤ ਸਰੂਪੀ ਪਹਿਰੇ ਬਾਣਾ। ਜਨ ਭਗਤਾਂ ਦੇਵੇ ਸਾਚਾ ਮਾਣਾ। ਸਾਚਾ ਰੰਗ ਇਕ ਚੜ੍ਹਾਨਾ। ਸ਼ਬਦ ਘੋੜੇ ਤੰਗ ਕਸਾਨਾ। ਚਿੱਟਾ ਅਸਵ ਸੋਲਾਂ ਕਲੀਆਂ ਨਾਲ ਗੁੰਦਾਨਾ। ਸੋਲਾਂ ਕਲਾ ਸਮਰਥ ਹਰਿ ਹੋ ਅਸਵਾਰ ਆਪ ਆਏ। ਸ੍ਰਿਸ਼ਟ ਸਬਾਈ ਵਾਗ ਪਕੜੇ ਹੱਥ, ਚੌਥੇ ਜੁਗ ਖੇਲ ਰਚਾਏ। ਬੇਮੁਖਾਂ ਪਾਏ ਨੱਥ, ਧਰਮ ਰਾਏ ਦੇ ਦਰ ਫਿਰਾਏ। ਸ੍ਰਿਸ਼ਟ ਸਬਾਈ ਹੋਈ ਸੱਖ, ਗੁਰਮੁਖ ਵਿਰਲਾ ਰਹਿ ਜਾਏ। ਜਿਉਂ ਰਾਮਾ ਘਰ ਦਸਰਥ, ਕਰੇ ਖੇਲ ਕਲਜੁਗ ਮਹਾਨੇ। ਪ੍ਰਭ ਕੀ ਮਹਿੰਮਾ ਜਗਤ ਅਕਥ, ਗਿਆਨੀ ਧਿਆਨੀ ਵਡ ਵਿਦਵਾਨੀ ਕਿਸੇ ਭੇਵ ਨਾ ਪਾਇਆ, ਗਿਆਨ ਧਿਆਨ ਕੋਈ ਨਾ ਜਾਣੇ, ਨਾ ਕੋਈ ਕਰੇ ਹਰਿ ਪਛਾਨੇ। ਆਵੇ ਜਾਵੇ ਜਾਵੇ ਆਵੇ ਆਦਿ ਅੰਤ ਸ੍ਰੀ ਭਗਵਾਨੇ। ਆਪਣਾ ਭੇਵ ਨਾ ਕਿਸੇ ਜਣਾਵੇ। ਵਡ ਵਡ ਭੁੱਲੇ ਸਾਧ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜਾਮਾ ਪਾਵੇ, ਗੁਰਮੁਖ ਸਾਚੇ ਸੰਤ ਤਰਾਵੇ, ਮੇਲ ਮਿਲਾਵਾ ਪੂਰਨ ਭਗਵੰਤ। ਰਾਜਾ ਸੰਗਰੂਰ ਸਰਨ ਲਗਾਉਣਾ। ਜਮਨ ਕਿਨਾਰੇ ਡੇਰਾ ਲਾਉਣਾ। ਅਚਰਜ ਖੇਲ ਹਰਿ ਵਰਤਾਉਣਾ। ਸਾਧਾਂ ਸੰਤਾਂ ਸੰਗ ਨਿਭਾਉਣਾ। ਵਾਲੀ ਹਿੰਦ ਪਕੜ ਉਠਾਵਣਾ। ਵਡ ਦਾਤਾ ਗੁਣੀ ਗਹਿੰਦ, ਜੋਤ ਸਰੂਪੀ ਮੇਲ ਮਿਲਾਉਣਾ। ਬੇਮੁਖ ਜੀਵ ਚਾਰੋਂ ਕੁੰਟ ਕਰਨ ਨਿੰਦ, ਹਰਿ ਦਾ ਭੇਵ ਕਿਸੇ ਨਾ ਪਾਉਣਾ। ਵਡ ਦਾਤਾ ਗੁਣੀ ਗਹਿੰਦ, ਜੋਤ ਸਰੂਪੀ ਮੇਲ ਮਿਲਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰੋਂ ਕੁੰਟ ਦਏ ਸ਼ਬਦ ਸੁਨੇਹੁੜਾ, ਗੁਰਮੁਖ ਵਿਰਲੇ ਦਰਸ਼ਨ ਪਾਉਣਾ। ਗੁਰਮੁਖ ਸਾਚੇ ਸੰਤ ਜਨਾਂ ਦੇਵੇ ਰਾਹ ਇਕ ਮਹੱਲੇ। ਬੇਮੁਖ ਜੀਵ ਚਾਰੋਂ ਕੁੰਟ ਅੰਤਮ ਵੇਲਾ ਰਹਿ ਗਏ ਇਕੱਲੇ। ਕਲਜੁਗ ਤੇਰੀ ਢਲਦੀ ਜਾਏ ਛਾਇਆ, ਝੂਠੀ ਮਾਇਆ ਨਾ ਕੋਈ ਫਲੇ ਨਾ ਕੋਈ ਫੁੱਲੇ। ਸਾਚਾ ਰਾਹ ਕਿਸੇ ਹੱਥ ਨਾ ਆਇਆ, ਸੋਹੰ ਵੱਖਰ ਏਕਾ ਅੱਖਰ ਵਿਚ ਮਾਤ ਚਲਾਇਆ। ਨਾ ਕੋਈ ਚੜ੍ਹਿਆ ਚੋਟੀ ਸਿਖਰ, ਜਿਥੇ ਹਰਿ ਜੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਜੀਆਂ ਜੰਤਾਂ ਏਕਾ ਰੂਪ ਸਭਨਾ ਵਿਚ ਸਮਾਇਆ। ਏਕਾ ਜੋਤ ਹਰਿ ਨਿਰੰਕਾਰੀ। ਲੱਖ ਚੁਰਾਸੀ ਆਪ ਪਸਾਰੀ। ਵੇਖੇ ਪਰਖੇ ਕਰੇ ਵਿਚਾਰੀ। ਨਾ ਕੋਈ ਜਾਣੇ ਬਿਰਧ ਬਾਲ ਜਵਾਨ ਨਰ ਨਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਵੇ ਕਲਜੁਗ ਤੇਰੀ ਅੰਤਮ ਵਾਰੀ। ਆਦਿ ਪੁਰਖ ਆਦਿ ਗੁਰਦੇਵਾ। ਆਦਿ ਅੰਤ ਏਕਾ ਜਿਹਵਾ। ਕਲਜੁਗ ਫੜੇ ਬਸੰਤਰ, ਪ੍ਰਭ ਅਬਿਨਾਸ਼ੀ ਕਰੇ ਤੇਰੀ ਸੇਵਾ। ਹੋਏ ਰੁਸ਼ਨਾਈ ਵਿਚ ਗਗਨੰਤਰ, ਉਠੇ ਸੁਰਪਤ ਰਾਜਾ ਦੇਵਾ। ਸੋਹੰ ਸ਼ਬਦ ਮਾਤ ਵਿਚ ਸਾਚਾ ਮੰਤਰ, ਆਪ ਜਪਾਏ, ਪ੍ਰਭ ਅਬਿਨਾਸ਼ੀ ਅਲੱਖ ਅਭੇਵਾ। ਸਰਬ ਜੀਆਂ ਦੀ ਜਾਣੇ ਅੰਤਰ, ਨਾ ਕੋਈ ਕਰੇ ਭਰਮ ਭੁਲੇਵਾ। ਸਤਿਜੁਗ ਬਣਾਏ ਤੇਰੀ ਬਣਤਰ, ਇਕ ਲਗਾਏ ਫਲ ਸੋਹੰ ਸੱਚਾ ਮੇਵਾ। ਸ਼ਬਦ ਉਠਾਏ ਸਾਚਾ ਸ਼ਸਤਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਰਗ ਲਾਏ, ਸਾਚਾ ਨਾਮ ਜਪਾਏ, ਗੁਰਮੁਖ ਸਾਚੇ ਸੰਤ ਜਨਾਂ ਸਾਚੀ ਰਸਨਾ ਜਿਹਵਾ। ਏਕਾ ਜੋਤ ਕਰੇ ਰੁਸ਼ਨਾਈ। ਲੱਖ ਚੁਰਾਸੀ ਵਿਚ ਟਿਕਾਈ। ਆਦਿ ਅੰਤ ਭੇਵ ਨਾ ਰਾਈ। ਸਾਚਾ ਕੰਤ ਦੇ ਵਡਿਆਈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਹੋਏ ਆਪ ਸਹਾਈ। ਆਪਣਾ ਖੇਲ ਆਪੇ ਕਰੇ। ਜੁਗਾ ਜੁਗੰਤਰ ਦੇਵੇ ਵਰੇ। ਨਾ ਕਦੇ ਜਨਮੇ ਨਾ ਕਦੇ ਮਰੇ। ਵਸਦਾ ਰਹੇ ਸਾਚੇ ਘਰੇ। ਹੱਸਦਾ ਰਹੇ ਗੁਰਮੁਖਾਂ ਦਰ ਦਰੇ। ਨੱਸਦਾ ਰਹੇ ਬੇਮੁਖਾਂ ਵੇਖ ਡਰੇ। ਅੰਮ੍ਰਿਤ ਮੇਘ ਵਸਦਾ ਰਹੇ, ਚਰਨ ਪ੍ਰੀਤੀ ਜੋ ਜਨ ਕਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਰਾਹ ਦੱਸਦਾ ਰਹੇ, ਆਦਿ ਅੰਤ ਸਾਚੀ ਜੋਤ ਧਰੇ। ਪਹਿਲੀ ਜੋਤ ਹਰਿ ਨਿਰੰਕਾਰਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰਾ। ਦੂਜੀ ਜੋਤ ਹਰਿ ਜੀ ਬਰਾਹ ਲਿਆ ਅਵਤਾਰਾ। ਤੀਜੀ ਜੋਤ ਹਰਿ ਜੀ ਧਰੇ, ਯਗਯ ਪੁਰਖ ਭੇਵ ਨਿਆਰਾ। ਚੌਥੀ ਜੋਤ ਹਰਿ ਜੀ ਹਰਿ ਹਰੇ, ਹਾਵ ਗਰੀਵ ਰੂਪ ਨਿਆਰਾ। ਪੰਚਮ ਜਾਮਾ ਸਾਚਾ ਕਰੇ, ਨਰਾਇਣ ਨਰ ਨਰ ਅਵਤਾਰਾ। ਛੇਵੇਂ ਜਾਮਾ ਏਕਾ ਵਰੇ ਕਪਲਮੁਨ ਮੁਨੀ ਮੁਨ ਧਾਰਾ। ਸਤਵਾਂ ਭੇਖ ਹਰਿ ਜੀ ਧਰ, ਦਤਾ ਤ੍ਰੈ ਨਾਉਂ ਉਚਾਰਾ। ਅਠਵਾਂ ਰੰਗ ਆਪੇ ਕਰੇ, ਰਿਖਵ ਦੇਵ ਖੇਲ ਅਪਾਰਾ। ਨੌਵਾਂ ਖੇਲ ਹਰਿ ਕਰੇ, ਪ੍ਰਿਥੂ ਰੂਪ ਅਗੰਮ ਅਪਾਰਾ। ਦੱਸਵਾਂ ਖੇਲ ਦਹਿ ਦਿਸ਼ਾ ਮਤੱਸ ਨਾਮ ਰੱਖੇ, ਅਚਰਜ ਖੇਲ ਕਰੇ ਕਰਤਾਰਾ। ਦਸ ਇਕ ਗਿਆਰਾਂ ਕਛਵ ਰੂਪ ਹਰਿ ਜੀ ਧਾਰਾ, ਵੜੇ ਵਿਚ ਜਲੇ। ਦਸ ਦੋ ਬਾਰਾਂ, ਧਨੰਤਰ ਵੈਦ ਆਇਆ ਬਾਹਰਾ, ਸਮੁੰਦ ਸਾਗਰ ਮਥਨ ਆਪ ਕਰੇ। ਦਸ ਤਿੰਨ ਤੇਰਾਂ, ਮੋਹਣੀ ਰੂਪ ਜੋਤ ਧਰੇ ਦੇਵਾਂ ਦੰਤਾਂ ਕਿਨਾਰਾ ਕਰੇ। ਦਸ ਚਾਰ ਚੌਦਾਂ ਨਰ ਸਿੰਘ ਰੂਪ ਨਰ ਹਰੇ। ਭਗਤ ਪ੍ਰਹਿਲਾਦ ਰੱਖੇ ਲਾਜ ਆਏ ਦਰ ਘਰੇ। ਦਸ ਪੰਜ ਪੰਦਰਾਂ ਪ੍ਰਭ ਸਭ ਦੀ ਜਾਣੇ ਅੰਦਰਾਂ, ਬਾਵਨ ਰੂਪ ਹਰਿ ਜੀ ਬਲ ਦਵਾਰੇ ਹਰਿ ਹਰੇ। ਦਸ ਛੇ ਸੋਲਾਂ ਹੰਸ ਪੰਖੀ ਬਣੇ ਦੇਵੇ ਗਿਆਨ ਸਰਬ ਸੰਸਾਰੇ। ਸੱਤ ਦਸ ਸਤਾਰਾਂ, ਪ੍ਰਭ ਅਬਿਨਸ਼ੀ ਤੇਰੀ ਸੱਚੀ ਧਾਰਾ। ਨਰ ਨਰਾਇਣੀ ਜਾਮਾ ਧਾਰ, ਬਾਲਕ ਧਰੂ ਕੀਆ ਪਿਆਰਾ। ਦਸ ਅਠ ਅਠਾਰਾਂ, ਪ੍ਰਭ ਪ੍ਰਗਟ ਹੋਇਆ ਵਿਚ ਸੰਸਾਰਾ। ਗਜ ਗਰਾਹ ਆਪ ਅਧਾਰਾ। ਦਸ ਨੌਂ ਉਨੀ, ਪਰਸ ਰਾਮ ਹਰਿ ਜਾਮਾ ਧਾਰੇ, ਕਸ਼ਤਰੀਆਂ ਦੀ ਚੋਟੀ ਮੁੰਨੀ। ਦਸ ਦਸ ਬੀਸ, ਹੋਇਆ ਰਾਮ ਅਵਤਾਰ ਹਰਿ ਜਗਦੀਸ, ਰਾਵਣ ਦਹਿਸਰ ਜਿਸ ਨੇ ਮਾਰਾ। ਬੀਸ ਇਕ ਇੱਕੀ, ਧਾਰੀ ਜੋਤ ਇਕ ਨਿੱਕੀ, ਵੇਦ ਵਿਆਸ ਅਠਾਰਾਂ ਪੁਰਾਨ ਲਿਖਤ ਜਿਸ ਨੇ ਲਿਖੀ, ਕੀਆ ਖੇਲ ਹਰਿ ਗਿਰਧਾਰਾ। ਬੀਸ ਦੋ ਬਾਈ, ਸਾਚੀ ਹੋਈ ਮਾਤ ਰੁਸ਼ਨਾਈ। ਕਾਹਨ ਘਨਈਆ ਕ੍ਰਿਸ਼ਨ ਮੁਰਾਰੀ ਜਗੀ ਜੋਤ ਸਵਾਈ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਏਕਾ ਜੋਤ ਏਕਾ ਗੋਤ ਵਿਚ ਮਾਤ ਆਪਣੀ ਦਏ ਉਪਜਾਈ। ਬੀਸ ਤਿੰਨ ਤੇਈ, ਪ੍ਰਭ ਅਬਿਨਾਸ਼ੀ ਪ੍ਰਗਟ ਹੋਇਆ ਬੋਧ ਨਾਮ ਰਖਾਈ। ਜੋਤੀ ਜੋਤ ਸਰੂਪ ਹਰਿ, ਆਵੇ ਜਾਵੇ ਤਿੰਨਾਂ ਲੋਕਾਂ ਸਾਰ ਭੇਵ ਨਾ ਜਾਣੇ ਕੋਈ। ਚੌਵੀਵੇਂ ਜਾਮੇ ਤੇਰੀ ਵਾਰੀ। ਜੂਠ ਝੂਠ ਵੱਧੀ ਸੰਸਾਰੀ। ਗੁਰਮਤ ਗਈ ਜਗਤ ਤੋਂ ਰੁਠ, ਦੁਰਮਤ ਬੈਠੀ ਪੈਰ ਪਸਾਰੀ। ਮੰਦਰ ਮਸੀਤਾਂ ਗੁਰਦਵਾਰੇ ਬੇਮੁਖ ਜੀਵ ਕਲਜੁਗ ਅੰਤਮ ਰਹੇ ਝਖ ਮਾਰੀ। ਏਕਾ ਭੁੱਲੇ ਹਰਿ ਨਿਰੰਕਾਰੇ, ਧੀਆਂ ਭੈਣਾਂ ਕਰਨ ਖੁਆਰੀ। ਰਾਮ ਦਾਸ ਤੇਰਾ ਸਾਚਾ ਸਰ ਸਰੋਵਰ ਗੁਰ ਅਰਜਨ ਤੇਰੀ ਸਚ ਅਟਾਰੀ। ਅੰਤਮ ਵੇਲਾ ਕਲਜੁਗ ਹੋਇਆ, ਲਗਦੀ ਦਿਸੇ ਉਥੇ ਯਾਰੀ। ਗੁਰ ਗੋਬਿੰਦ ਬਣਿਆ ਲੇਖ ਲਿਖਾਰੀ, ਸਾਚੀ ਲਿਖੀ ਧਾਰੀ। ਪੂਰਬ ਕਰਮ ਆਪ ਵਿਚਾਰੀ। ਕਲਜੁਗ ਜੀਵਾਂ ਅੰਤਮ ਵੇਲਾ ਆਤਮ ਪੜਦਾ ਪਾਇਆ ਭਾਰੀ। ਝੂਠੇ ਲਗਦੇ ਦਰ ਘਰ ਸਾਚੇ ਮੇਲੇ, ਝੂਠੇ ਵਣਜ ਵਪਾਰੀ। ਇਕੱਠੇ ਕਰਦੇ ਪੈਸੇ ਧੇਲੇ, ਇਕ ਬਣਾਉਣ ਸੱਚੀ ਸਰਦਾਰੀ। ਅੰਤਮ ਜਾਣਾ ਧਰਮ ਰਾਏ ਦੇ ਘਰੇ, ਨਾ ਹੋਏ ਕੋਈ ਸਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪ੍ਰਗਟ ਹੋਇਆ ਚੌਵੀਆਂ ਅਵਤਾਰੀ। ਰਾਮ ਦਾਸ ਤੇਰੇ ਸਚ ਦਵਾਰੇ। ਖਾਲੀ ਦਿਸਣ ਸਰਬ ਚੁਬਾਰੇ। ਆਤਮ ਹੋਈ ਸਰਬ ਹੰਕਾਰੇ। ਮਾਇਆ ਸੁੱਤੀ ਪੈਰ ਪਸਾਰੇ। ਕਲਜੁਗ ਤੇਰੀ ਅੰਤਮ ਰਾਤੀ, ਆਤਮ ਹੋਈ ਅੰਧਿਆਰੇ। ਦੁਰਮਤ ਮੈਲ ਪਾਪਨ ਭਰੇ ਤੱਤੀ, ਕਰੇ ਖੇਲ ਚੰਚਲਹਾਰੇ। ਜੋਤੀ ਜੋਤ ਸਰੂਪ ਹਰਿ, ਆਪੇ ਵੇਖੇ ਵੇਖ ਵਿਚਾਰੇ। ਰਾਮ ਦਾਸ ਤੇਰਾ ਨਾਮ ਨਿਸ਼ਾਨਾ। ਗੁਰ ਅਰਜਨ ਤੇਰਾ ਸ਼ਬਦ ਬਬਾਨਾ। ਚਾਰੇ ਦਰ ਦਵਾਰ ਰਖਾਨਾ। ਚਾਰੇ ਵਰਨਾਂ ਮਿਲੇ ਮਾਣਾ। ਸਾਚੀ ਧਾਰ ਇਕ ਰਖਾਏ, ਏਕਾ ਦੀਆ ਸਰਬ ਮਾਣਾ। ਊਚ ਨੀਚ ਨਾ ਕੋਈ ਜਣਾਏ, ਜੋ ਜਨ ਆਏ ਹੋਏ ਨਿਮਾਣਾ। ਮਦਿਰਾ ਮਾਸੀ ਨਾ ਕੋਈ ਚਰਨ ਛੁਹਾਏ, ਨਾ ਕਰੇ ਤੀਰਥ ਇਸ਼ਨਾਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਕਲ ਜਾਮਾ ਪਾਇਆ, ਵੇਲੇ ਅੰਤ ਲਏ ਉਠਾਏ, ਆਪੇ ਮਾਰੇ ਸ਼ਬਦ ਬਾਨਾ। ਅੰਤਮ ਵੇਲੇ ਹੋਏ ਵਹੀਰ। ਹੱਥ ਨਾ ਆਉਣਾ ਕਿਸੇ ਨੀਰ। ਝੂਠੇ ਲੱਥੇ ਮਾਇਆ ਚੀਰ। ਇਕ ਦੂਜੇ ਦੇ ਵਿਛੜਨ ਵੀਰ। ਚਾਰੋਂ ਕੁੰਟ ਭੱਜੇ ਫਿਰਨ, ਨਾ ਕੋਈ ਸ਼ਾਹ ਨਾ ਕੋਈ ਫ਼ਕੀਰ। ਮਾਇਆ ਰੂਪੀ ਚਾਰ ਦੁਆਰੀ। ਅੰਦਰ ਪਾਪੀ ਪਾਪ ਕਰਨ, ਨਾ ਕੋਈ ਕਰੇ ਰਖਵਾਰੀ। ਜੋਤੀ ਜੋਤ ਸਰੂਪ ਹਰਿ, ਸੋਹੰ ਖੰਡਾ ਹੱਥ ਉਠਾਇਆ, ਤਿੱਖੀ ਰੱਖੇ ਦੋਵੇਂ ਧਾਰੀ। ਰਾਮ ਦਾਸ ਤੇਰਾ ਸਚ ਅਸਥਾਨਾ, ਅੰਮ੍ਰਿਤ ਭਰਿਆ ਆਪ ਮਹਾਨਾ। ਕਲਜੁਗ ਅੰਤਮ ਕਲਜੁਗ ਜੀਵਾਂ ਦਿਤਾ ਸੱਚਾ ਦਾਨਾ। ਬੇਮੁਖਾਂ ਮਾਇਆ ਪਾਈ ਬੇਅੰਤ, ਭੁਲਿਆ ਹਰਿ ਭਗਵਾਨਾ। ਝੂਠਾ ਹੋਏ ਸਾਧ ਸੰਤ, ਆਤਮ ਵਧਿਆ ਇਕ ਅਭਿਮਾਨਾ। ਰਸਨ ਨਾ ਜਪਿਆ ਏਕਾ ਸਾਚਾ ਮੰਤ, ਸ੍ਰੀ ਧਰ ਸ੍ਰੀ ਭਗਵਾਨਾ। ਮੇਲ ਮਿਲਾਵਾ ਨਾ ਹੋਇਆ ਸਾਚੇ ਕੰਤ, ਗਿਆਨ ਧਿਆਨ ਝੂਠ ਵਖਾਨਾ। ਜੋਤ ਸਰੂਪ ਆਦਿਨ ਅੰਤ, ਸਤਿ ਸਰੂਪੀ ਰੱਖੇ ਸੱਦ ਟਿਕਾਣਾ। ਆਪ ਬਣਾਏ ਆਪਣੀ ਬਣਤ, ਪੰਚਮ ਗੁਰ ਵਾਲੀ ਦੋ ਜਹਾਨਾਂ। ਜੋਤੀ ਜੋਤ ਸਰੂਪ ਹਰਿ, ਸਾਚੇ ਗੁਰ ਜੋਤ ਧਰ, ਸਚ ਧਰਮ ਦਾ ਆਪ ਝੁਲਾਏ ਸੱਚਾ ਇਕ ਨਿਸ਼ਾਨਾ। ਸਚ ਨਿਸ਼ਾਨਾ ਵੇਲਾ ਜਾਗ ਨਿਧਾਨਾ, ਦਇਆ ਕਮਾਨਾ, ਵਿਚ ਬਬਾਣਾ ਆਪ ਬਿਠਾਇਆ। ਸ਼ਬਦ ਬਾਣੀ ਬੱਧਾ ਗਾਨਾ, ਸਾਚਾ ਹੁਕਮ ਸੁਣਾਇਆ। ਭਰਿਆ ਤੇਜ ਕੋਟਨ ਭਾਨਾ, ਅੱਠੇ ਪਹਿਰ ਰਹੇ ਰੁਸ਼ਨਾਇਆ। ਸਾਚਾ ਬਖ਼ਸ਼ੇ ਹਰਿ ਇਸ਼ਨਾਨਾ, ਦੁਰਮਤ ਮੈਲ ਦਏ ਗਵਾਇਆ। ਗੁਰਮੁਖ ਵਿਰਲੇ ਆਤਮ ਮਾਨਾ, ਜਿਸ ਧੀਰਜ ਯਤ ਸਾਚਾ ਤੱਤ ਆਪਣਾ ਆਪ ਨਿਭਾਇਆ। ਬੇਮੁਖਾਂ ਮਾਰੀ ਗਈ ਮਤ, ਮਦਿਰਾ ਮਾਸ ਰਸਨ ਲਗਾਇਆ। ਸਚ ਨਾ ਬੈਠਾ ਆਤਮ ਵੱਤ, ਝੂਠਾ ਰਸਨਾ ਹਲ ਚਲਾਇਆ। ਹੱਥ ਨਾ ਆਇਆ ਸਾਚਾ ਮਿਤ, ਪੰਜਾਂ ਤੱਤਾਂ ਝੇੜਾ ਲਾਇਆ। ਕੋਇ ਨਾ ਰੱਖੇ ਅੰਤਮ ਪਤਿ, ਨਿਹਕਲੰਕ ਕਲ ਜਾਮਾ ਪਾਇਆ। ਬੇਮੁਖਾਂ ਨੱਕ ਪਾਏ ਨੱਥ, ਚਾਰੋਂ ਕੁੰਟ ਲਏ ਫਿਰਾਇਆ। ਜੋਤੀ ਜੋਤ ਸਰੂਪ ਹਰਿ ਸਮਰੱਥ, ਸ਼ਬਦ ਤਾਲ ਲੈ ਆਇਆ ਵਥ, ਕਲਜੁਗ ਤੇਰਾ ਵਕਤ ਸੁਹਾਇਆ। ਪ੍ਰਭ ਦੀ ਮਹਿੰਮਾ ਅਕੱਥ, ਸ੍ਰਿਸ਼ਟ ਸਬਾਈ ਜਾਏ ਮਥ, ਕਲਜੁਗ ਤੇਰੀ ਲਾਹੇ ਮਾਇਆ। ਰਾਮ ਦਾਸ ਤੇਰਾ ਸਚ ਦਵਾਰਾ। ਜਗੇ ਜੋਤ ਅਗੰਮ ਅਪਾਰਾ। ਉਚਾ ਦਿਸੇ ਮਹੱਲ ਮੁਨਾਰਾ। ਧਰੀ ਨੀਂਹ ਹਰਿ ਆਪ ਗਿਰਧਾਰਾ। ਸੇਵਾ ਕਰੇ ਬਣ ਭਿਖਾਰਾ। ਸਾਚਾ ਮੇਵਾ ਅੰਤਮ ਲੇਵੇ, ਜੋ ਜਨ ਆਏ ਚਲ ਦਵਾਰਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਜੀਵਾਂ ਅੰਤਮ ਇਕ ਵਿਸਾਰਾ। ਸਾਚੀ ਕਾਰ ਹਰਿ ਕਮਾਈ। ਸਾਚੀ ਸੇਵਾ ਸ੍ਰਿਸ਼ਟੀ ਲਾਈ। ਵਡ ਦੇਵੀ ਦੇਵ ਪ੍ਰਗਟ ਹੋਏ, ਗੁਰ ਅਰਜਨ ਦੇਵ ਦਰਸ ਦਿਖਾਈ। ਜੋਤੀ ਜੋਤ ਸਰੂਪ ਹਰਿ, ਅਚਰਜ ਖੇਲ ਆਪ ਰਚਾਈ। ਸਾਚੀ ਕਾਰ ਹਰਿ ਕਮਾਇੰਦਾ। ਸਾਚਾ ਰਾਗ ਕੰਨ ਸੁਣਾਉਂਦਾ। ਸਾਚਾ ਬਾਜ ਸ਼ਬਦ ਉਡਾਉਂਦਾ। ਸਾਚਾ ਰਾਗ ਸਰਬ ਸੁਣਾਉਂਦਾ। ਗੁਰ ਅਰਜਨ ਦਰ ਦਰਬਾਨ ਰਖਾਉਂਦਾ। ਖਾਣੀ ਬਾਣੀ ਸ਼ਬਦ ਬਬਾਣੀ ਆਪ ਚੜ੍ਹਾਉਂਦਾ। ਏਕਾ ਕੀਆ ਚਰਨ ਧਿਆਨ, ਜੋਤੀ ਮੇਲ ਮਿਲਾਉਂਦਾ। ਆਪੇ ਬਣਿਆ ਬ੍ਰਹਮ ਗਿਆਨੀ, ਆਪਣੀ ਰਸਨਾ ਆਪ ਅਲਾਉਂਦਾ। ਆਪੇ ਮਾਰੇ ਸ਼ਬਦ ਨਿਸ਼ਾਨ, ਵੇਦ ਪੁਰਾਨਾਂ ਢਾਹ ਵਖਾਉਂਦਾ। ਆਪ ਚੁਕਾਏ ਜਮ ਕੀ ਕਾਨ, ਅਠ ਸਠ ਮਾਣ ਗਵਾਉਂਦਾ। ਇਕ ਉਠਾਏ ਨਾਮ ਨਿਸ਼ਾਨ, ਪ੍ਰਭ ਅਬਿਨਾਸ਼ੀ ਜੋ ਜਨ ਗਾਉਂਦਾ। ਸਾਚਾ ਕੀਆ ਹਰਿ ਵਖਿਆਣ, ਗਊ ਗਰੀਬ ਨਿਮਾਣਿਆਂ ਸਾਚਾ ਬੇੜਾ ਬੰਨ੍ਹ ਵਖਾਉਂਦਾ। ਜੋਤੀ ਜੋਤ ਸਰੂਪ ਹਰਿ, ਪੰਚਮ ਗੁਰ ਲਿਖਿਆ ਧੁਰ, ਚਰਨ ਪ੍ਰੀਤੀ ਗਈ ਜੁੜ, ਆਤਮ ਪੜਦਾ ਸਾਰਾ ਲਾਹੁੰਦਾ। ਗੁਰ ਅਰਜਨ ਇਕ ਇਕੱਲਾ, ਵਿਚ ਵਸਿਆ ਹਰਿ ਨਿਰੰਕਾਰ ਹੈ। ਦੋਹਾਂ ਬਣੀ ਸੱਚੀ ਧਾਰ ਹੈ। ਚਲੇ ਸ਼ਬਦ ਇਕ ਅਪਾਰ ਹੈ। ਲਿਖਾਏ ਲੇਖ ਅਪਰ ਅਪਾਰ ਹੈ। ਮਾਤਲੋਕ ਬਣਾਏ ਸੱਚੀ ਸਰਕਾਰ ਹੈ। ਕਲਜੁਗ ਤੇਰੀ ਬੰਨ੍ਹਣ ਆਇਆ ਆਪੇ ਸੱਚੀ ਧਾਰ ਹੈ। ਨਾਮ ਰੰਗਣ ਜਗ ਰੰਗਣ ਆਇਆ, ਰਾਗ ਛਤੀਸ ਉਚਾਰ ਹੈ। ਪ੍ਰੇਮ ਪ੍ਰੀਤੀ ਮੰਗਣ ਆਇਆ, ਬਣ ਕੇ ਹਰਿ ਭਿਖਾਰ ਹੈ। ਸਾਚੀ ਨੀਤੀ ਰੰਗਣ ਆਇਆ, ਚੜ੍ਹ ਕੇ ਸ਼ਬਦ ਅਸਵਾਰ ਹੈ। ਜੋਤੀ ਜੋਤ ਸਰੂਪ ਹਰਿ, ਦੋਹਾਂ ਧਿਰਾਂ ਦਾ ਇਕੋ ਸਾਂਝਾ ਸਦਾ ਪਿਆਰ ਹੈ। ਗੁਰ ਅਰਜਨ ਇਹ ਲੇਖ ਲਿਖਾਇਆ। ਸ੍ਰਿਸ਼ਟ ਸਬਾਈ ਮਾਰਗ ਲਾਇਆ। ਸਾਰੰਗ ਧਰ ਭਗਵਾਨ ਬੀਠਲਾ, ਹਰਿ ਕਾ ਭੇਵ ਆਪ ਖੁਲ੍ਹਾਇਆ । ਰਸਨਾ ਗਾਓ ਪਰਮ ਪਦ ਪਾਓ। ਆਤਮ ਸੁਖ ਸਹਿਜ ਸਮਾਓ। ਨਿਜਾਨੰਦ ਵਿਚ ਸਮਾਇਆ, ਆਤਮ ਵਿਕਾਰ ਹੰਕਾਰ ਕਾਮ ਕਰੋਧ ਲੋਭ ਮੋਹ ਚੰਡਾਲ ਗਵਾਓ। ਸਚ ਧਿਆਨ ਰਿਦੇ ਲਗਾਇਆ । ਹਰਿ ਜੂ ਹਰਿ ਮੰਦਰ ਆਵੇ ਦਇਆ ਕਮਾਵੇ ਦਰਸ ਦਿਖਾਵੇ, ਸਾਚਾ ਦਰਸ ਦਰ ਸਾਚੇ ਪਾਓ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਕਲਜੁਗ ਤੇਰੇ ਅੰਤਮ ਵੇਲੇ ਚਰਨ ਛੁਹਾ ਸਾਚੇ ਨਿਰਮਲ ਜਲ ਤੀਰਥ ਸਾਚੇ ਥਾਉਂ। ਸੰਤ ਮਨੀ ਸਿੰਘ ਸੇਵ ਕਮਾਈ। ਪ੍ਰਭ ਅਬਿਨਾਸ਼ੀ ਜੋਤ ਜਗਾਈ। ਸ਼ਬਦ ਸਰੂਪੀ ਧੁਨ ਉਪਜਾਈ। ਸਾਚੇ ਤਨ ਹੋਏ ਰੁਸ਼ਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਪ੍ਰੀਤ ਚਰਨ ਲਿਵ ਲਾਈ। ਚਰਨ ਪ੍ਰੀਤੀ ਹਰਿ ਜੀ ਲਾਗੇ। ਆਤਮ ਧੋਇਆ ਝੂਠਾ ਦਾਗੇ। ਸੋਇਆ ਸੰਤ ਫੇਰ ਜਾਗੇ। ਬਣ ਗਈ ਬਣਤ ਵਿਚ ਦੇਸ ਮਾਝੇ। ਪ੍ਰਗਟ ਜੋਤ ਘਨਕਪੁਰ ਵਾਸੀ, ਰੱਖਣ ਆਇਆ ਸਾਚੀ ਲਾਜੇ। ਸ੍ਰਿਸ਼ਟ ਸਬਾਈ ਕਰੇ ਦਾਸੀ, ਛੇੜ ਛਿੜਾਏ ਪਹਿਲੀ ਵਾਘੇ। ਕਲਜੁਗ ਜੀਵ ਭੁੱਲੇ ਰੁੱਲੇ, ਕੋਈ ਨਾ ਜਾਣੇ ਸਾਚਾ ਰਾਗੇ। ਘਰ ਘਰ ਦਿਸਣ ਮਦਿਰਾ ਮਾਸੀ, ਗੁਰਮੁਖ ਵਿਰਲੇ ਹੋਏ ਸੁਭਾਗੇ। ਸੋਹੰ ਸ਼ਬਦ ਜਪਣ ਸਵਾਸ ਸਵਾਸੀ, ਸਤਿਜੁਗ ਤੇਰੀ ਸਾਚੀ ਜਾਗ ਕਲਜੁਗ ਵੇਲੇ ਅੰਤਮ ਲਾਗੇ। ਆਪੇ ਕਰੇ ਬੰਦ ਖਲਾਸੀ, ਝੂਠੇ ਤੋੜੇ ਮਾਇਆ ਤਾਗੇ। ਮਾਨਸ ਜਨਮ ਕਰਾਏ ਰਹਿਰਾਸੀ, ਗੁਰਮੁਖ ਸਾਚਾ ਸੰਤ ਬਣੇ ਸੁਹਾਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਵਰਤੇ ਸਵਾਂਗ ਬਣ ਵਡ ਸਵਾਂਗੀ। ਸਾਚੇ ਸੰਤ ਹਰਿ ਸਾਚਾ ਪਾਇਆ। ਕਾਇਆ ਮਾਟੀ ਭਾਂਡਾ ਕਾਚਾ, ਸਚ ਵਸਤ ਹਰਿ ਵਿਚ ਟਿਕਾਇਆ। ਆਪੇ ਢਾਲੇ ਕਾਇਆ ਢਾਂਚਾ, ਨਾਮ ਕੁਠਾਲੀ ਸਾਚੀ ਪਾਇਆ। ਅਗਨੀ ਜੋਤ ਦੇਵੇ ਆਂਚਾ, ਅੱਠੇ ਪਹਿਰ ਰਿਹਾ ਜਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੰਤ ਮਨੀ ਸਿੰਘ ਸਾਚੇ ਗੁਰ ਸਚ ਉਪਦੇਸ਼ ਇਕ ਸੁਣਾਇਆ। ਸੰਤ ਮਨੀ ਸਿੰਘ ਲਿਖੀ ਜਾਓ ਲੇਖ ਸੰਸਾਰੇ। ਵੇਖੀ ਜਾਓ ਜੀਵ ਗਵਾਰੇ। ਭੇਖ ਮਿਟਾਓ ਕਲਮ ਚਲਾਓ, ਨਿਹਕਲੰਕ ਕਲ ਜਾਮਾ ਧਾਰੇ। । ਕਲਜੁਗ ਝੂਠੀ ਰੇਖ ਮਿਟਾਓ, ਸਤਿਜੁਗ ਸਾਚੀ ਮੇਖ ਲਗਾਓ, ਮਿਟੀ ਰੈਣ ਧੁੰਦੂਕਾਰੇ। ਔਲੀਏ ਪੀਰ ਸ਼ੇਖ਼ ਮਿਟਾਓ, ਵੇਖ ਵੇਖ ਕੇ ਸਰਬ ਉਠਾਓ, ਆਤਮ ਹੋਈ ਸਰਬ ਹੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਖੰਡਾ ਹੱਥ ਫੜਾਇਆ, ਬੇਮੁਖਾਂ ਦੇ ਸਿਰ ਵਿਚ ਮਾਰੇ। ਸੰਤ ਮਨੀ ਸਿੰਘ ਨੂਰ ਨੁਰਾਨੀ। ਮਿਲਿਆ ਵਾਲੀ ਦੋ ਜਹਾਨੀ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਹੱਥ ਫੜਾਈ ਇਕ ਕਾਨੀ। ਸ੍ਰਿਸ਼ਟ ਸਬਾਈ ਕਰਨੀ ਸਰ, ਲਿਖਣਾ ਲੇਖ ਚੜ੍ਹ ਜਵਾਨੀ। ਲੇਖ ਲਿਖਾਰਾ ਇਕ ਦਰ, ਜਿਥੇ ਜੋਤ ਜਗੇ ਭਗਵਾਨੀ। ਇਕ ਬਣਾਉਣਾ ਸਾਚਾ ਸਰ, ਹੀਰਾ ਘਾਟ ਨਾਮ ਨਿਸ਼ਾਨੀ। ਸਤਿਜੁਗ ਬਣੇ ਸਾਚਾ ਘਰ, ਛੱਤੀ ਮੀਲ ਸ਼ਾਮ ਕਟਾਨੀ। ਜੋਤੀ ਜੋਤ ਸਰੂਪ ਹਰਿ, ਸਾਚਾ ਖੇਲ ਹਰਿ ਵਰਤਾਏ। ਸਤਿਜੁਗ ਸਾਚੇ ਮਾਣ ਦਵਾਏ। ਏਕਾ ਝੰਡਾ ਨਾਮ, ਦੂਜਾ ਮੀਲ ਮੀਲ ਤੇ ਡੰਡਾ ਆਪ ਲਗਾਏ। ਪਾਉਂਦਾ ਜਾਏ ਸਾਚੀ ਵੰਡਾ, ਰਾਗ ਛਤੀਸ ਮਾਣ ਚੁਕਾਏ। ਤੋੜਨ ਜਾਏ ਸਭ ਦੀਆਂ ਗੰਢਾਂ, ਕੁਰਾਨ ਹਦੀਸ ਨਾ ਕੋਈ ਪੜ੍ਹਾਏ। ਗੁਰਮੁਖਾਂ ਪਾਉਂਦਾ ਜਾਏ ਠੰਡਾਂ, ਸੋਹੰ ਸੁਹਾਗੀ ਗੀਤ ਸੁਣਾਉਂਦਾ ਜਾਏ। ਸੱਤਾਂ ਦੀਪਾਂ ਕਰੇ ਖੰਡ ਖੰਡਾ, ਦਰ ਦਰ ਘਰ ਘਰ ਦਿਸਣ ਨਾਰਾਂ ਰੰਡਾਂ, ਕੰਤ ਸੁਹਾਗੀ ਨਾ ਕੋਈ ਹੰਢਾਏ। ਆਤਮ ਤੋੜੇ ਸਰਬ ਘਮੰਡਾ, ਸ਼ਬਦ ਹਥੌੜਾ ਉਤੋਂ ਲਾਏ। ਆਪ ਛੁਡਾਏ ਮਹੱਲਾ, ਮੰਦਰ ਝੁੱਗੀ ਵਾਸ ਨਾ ਕੋਈ ਰਖਾਏ। ਚੁੱਕਣਾ ਭਾਰ ਨਾ ਮਿਲੇ ਕਿਸੇ ਪੰਡਾ, ਸ਼ਬਦ ਤੀਰ ਇਕ ਚਲਾਏ। ਏਕਾ ਚਲੇ ਚੰਡ ਪ੍ਰਚੰਡਾ, ਲੱਖ ਚੁਰਾਸੀ ਭੇੜ ਭਿੜਾਏ। ਕੱਚੇ ਭੰਨੇ ਅੰਡਾ, ਦੇਵੀ ਦੇਵ ਨਾ ਹੋਏ ਸਹਾਏ। ਹੱਥ ਵਿਚ ਫੜਿਆ ਸੋਹੰ ਸ਼ਬਦ ਡੰਡਾ, ਕਲਜੁਗ ਫਲ ਸਰਬ ਝੜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚਾ ਖੇਲ ਕਰੇ ਰਘੁਰਾਏ। ਸੰਤ ਮਨੀ ਸਿੰਘ ਸਚ ਵਖਾਨਿਆਂ। ਪ੍ਰਭ ਅਬਿਨਾਸ਼ੀ ਸਾਚਾ ਜਾਣਿਆ। ਮਿਲਿਆ ਸ਼ਬਦ ਜਗਤ ਮਹਾਨਿਆਂ। ਮਿਟਾਏ ਸੁਖ ਰਾਜੇ ਰਾਣਿਆਂ। ਕਰ ਕਰ ਭੇਖ ਹਰਿ ਭਗਵਾਨਿਆਂ। ਆਵੇ ਜਾਵੇ ਵਿਚ ਜਹਾਨਿਆਂ। ਸਰ ਅੰਮ੍ਰਿਤ ਜਾਏ ਚਰਨ ਛੁਹਾਨਿਆਂ। ਪੁਜਾਰੀ ਦੁਸ਼ਟ ਦੁਰਾਚਾਰੀ ਆਤਮ ਹੋਈ ਸਰਬ ਹੰਕਾਰੀ, ਲਿਖੇ ਲੇਖ ਬਣ ਲਿਖਾਰੀ, ਸੰਤ ਮਨੀ ਸਿੰਘ ਮਾਰੀ ਕਾਨੀਆ। ਪ੍ਰਭ ਅਬਿਨਾਸ਼ੀ ਪ੍ਰਗਟ ਹੋਏ ਵਾਲੀ ਦੋ ਜਹਾਨਿਆਂ। ਘਰ ਘਰ ਹੋਏ ਖੁਆਰੀ, ਰੋਏ ਨਰ ਨਾਰੀ, ਧੀਆਂ ਪੁੱਤ ਨਾ ਕੋਈ ਪਛਾਨੀਆ। ਫੇਰੀ ਜਾਏ ਸਰਬ ਬਹਾਰੀ, ਚਾਰੋਂ ਕੁੰਟ ਵਾਰੋ ਵਾਰੀ, ਮਾਰੇ ਬਾਣ ਸਚ ਨਿਸ਼ਾਨੀਆਂ। ਜਗੇ ਜੋਤ ਇਕ ਨਿਰੰਕਾਰੀ। ਕਲਜੁਗ ਮਿਟੇ ਧੁੰਦੂਕਾਰੀ। ਗੁਰ ਗੋਬਿੰਦ ਸਾਚੀ ਲਿਖਤ ਲਿਖਾਈ ਭਵਿਖਤ, ਕਰੇ ਖੇਲ ਹਰਿ ਨਿਰੰਕਾਰੀ। ਪ੍ਰਗਟ ਹੋਵੇ ਵਾਲੀ ਹਿੰਦ ਗੁਣੀ ਗਹਿੰਦ ਵਡ ਮਰਗਿੰਦ, ਜਨ ਭਗਤਾਂ ਜਾਏ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪੇ ਕਰੇ ਆਪਣੀ ਸਚ ਵਿਹਾਰੀ। ਏਕਾ ਮਾਰੇ ਸ਼ਬਦ ਚੋਸਾ। ਆਪੇ ਪਾੜੇ ਕਲਜੁਗ ਤੇਰਾ ਕਾਲਾ ਸੂਸਾ। ਏਕਾ ਜੋਤੀ ਅਗਨੀ ਲਾਏ, ਸੱਤਾਂ ਸਾਗਰ ਪਾਣੀ ਕਰੇ ਕੋਸਾ। ਗਗਨ ਪਤਾਲੀ ਜੀਅ ਜਹਾਨੀ ਖਾਣੀ ਬਾਣੀ ਵੇਦ ਪੁਰਾਨੀ ਅੰਜ਼ੀਲ ਕੁਰਾਨੀ ਕੋਈ ਰਹਿਣ ਨਾ ਪਾਏ, ਨਾ ਕੋਈ ਬੈਠਾ ਨਾ ਕੋਈ ਸੋਤਾ। ਗੁਰਮੁਖ ਵਿਰਲਾ ਜਾਏ ਚਰਨ ਕੁਰਬਾਨੀ, ਜਿਸ ਦੇਵੇ ਨਾਮ ਨਿਸ਼ਾਨੀ। , ਬਣ ਜਾਏ ਝੂਠਾ ਰੋਸਾ। ਸੰਤ ਮਨੀ ਸਿੰਘ ਸਚ ਦੁਲਾਰਿਆ। ਆਪ ਆਪਣਾ ਉਤੋਂ ਵਾਰਿਆ। ਸੇਵਾ ਲਾਏ ਹਰਿ ਜੀ ਪਿਆਰਿਆ। ਅੱਠੇ ਪਹਿਰ ਲਿਖਦਾ ਰਹੇ ਚਲੇ ਕਲਮ ਅਪਰ ਅਪਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੰਨ੍ਹੀ ਸ਼ਬਦ ਧਾਰ ਸੰਤ ਮਨੀ ਸਿੰਘ ਤੇਰਾ ਮਾਨਸ ਜਨਮ ਸਵਾਰਿਆ। ਸੰਤ ਮਨੀ ਸਿੰਘ ਸੇਵ ਕਮਾਈ। ਦਿੱਲੀ ਜਾਏ ਚਰਨ ਟਿਕਾਈ। ਸਾਲ ਤਿੰਨ ਰਕਾਬ ਗੰਜ ਆਪਣਾ ਬੈਠਾ ਭੇਵ ਛੁਪਾਈ। ਸਾਚਾ ਲੇਖ ਲਿਖਦਾ ਰਹੇ, ਨਿਹਕਲੰਕ ਸ਼ਬਦ ਸਰੂਪੀ ਰਿਹਾ ਸ਼ਬਦ ਚਲਾਈ। ਮਸਤੂਆਣਾ ਸਾਚਾ ਧਾਮ, ਸਚ ਨਿਸ਼ਾਨ ਆਪਣੀ ਹੱਥੀਂ ਆਪ ਟਿਕਾਈ। ਪ੍ਰਗਟ ਹੋਏ ਰਮਈਆ ਰਾਮ, ਕਲਜੁਗ ਤੇਰੇ ਅੰਤ ਵੇਲੇ ਸਾਚਾ ਧਾਮ ਆਪ ਬਣਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰਾਇਣ ਨਰ ਪ੍ਰਗਟ ਹੋਏ, ਹੋਏ ਸਹਾਈ ਸਭਨੀਂ ਥਾਈਂ। ਸੰਤ ਮਨੀ ਸਿੰਘ ਲਿਖਤ ਅਪਾਰ। ਉਠੇ ਦੁਸ਼ਟ ਦੂਤ ਦੁਰਾਚਾਰ। ਦਰ ਦਰਬਾਰੇ ਜਾਏ ਕਰੀ ਪੁਕਾਰ। ਉਠਿਆ ਰਾਣਾ ਸੰਗਰੂਰ, ਆਤਮ ਭਰਿਆ ਇਕ ਹੰਕਾਰ। ਸਦ ਸਦ ਸਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਿੱਤੀ ਸ਼ਬਦ ਧੂੜ, ਫੜਿਆ ਸੰਤ ਮਨੀ ਸਿੰਘ ਝੂਠੀ ਸਰਕਾਰ। ਨਾ ਜਾਣੇ ਖੇਲ ਕਰਤਾਰ। ਕੀ ਜਾਣੇ ਸੰਤ ਗਵਾਰ। ਪਿੱਛੇ ਲੱਗਾ ਸ਼ਬਦ ਡੰਡਾ ਭਾਰ। ਵੱਜੀ ਜਾਏ ਵਾਰੋ ਵਾਰ। ਖੋਲ੍ਹੀ ਜਾਏ ਬੰਦ ਕਵਾੜ। ਦਸਮ ਦਵਾਰੀ ਸਵਾਸ ਚਾੜ੍ਹੇ, ਜਗੇ ਜੋਤ ਬਹੱਤਰ ਨਾੜ। ਮਾਇਆ ਅਗਨੀ ਦੇਵੇ ਸਾੜ। ਦੂਈ ਦਵੈਤੀ ਦੇਵੇ ਪੜਦੇ ਪਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਇਆ ਕਮਾਏ, ਗੁਰਸਿਖ ਬਣਾਏ ਸਤਿਜੁਗ ਸਾਚਾ ਲਾੜ। ਸੰਤ ਮਨੀ ਸਿੰਘ ਦਏ ਦੁਹਾਈ। ਮੇਰੀ ਨਹੀਂ ਕੋਈ ਵਡਿਆਈ। ਨਿਹਕਲੰਕ ਕਲ ਜਾਮਾ ਪਾਈ। ਜੋਤ ਸਰੂਪੀ ਰਿਹਾ ਲਿਖਾਈ। ਸਾਚੀ ਸੇਵਾ ਮੇਰੀ ਲਾਈ। ਦਿਵਸ ਰੈਣ ਮੈਂ ਕਲਮ ਚਲਾਈ। ਸ਼ਬਦ ਦੇਵੇ ਸਭਨੀਂ ਥਾਈਂ। ਅੱਠੇ ਪਹਿਰ ਸੌਣ ਨਾ ਦੇਵੇ। ਮਾਰ ਮਾਰ ਰਿਹਾ ਉਠਾਈ। ਰਸਨਾ ਮੇਰੀ ਹਰਿ ਜੂ ਸੇਵੇ, ਦੂਸਰ ਕਿਸੇ ਦਿਸੇ ਨਾਹੀ। ਰਾਣੇ ਸੰਗਰੂਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਅੰਤਮ ਆਉਣਾ ਪਏ ਹਜ਼ੂਰ, ਲੈਣੀ ਪਏ ਸੱਚੀ ਸਰਨਾਈ। ਸੁਣ ਰਾਜੇ ਰਾਜ ਦਵਾਰ। ਨਿਹਕਲੰਕ ਲਿਆ ਅਵਤਾਰ। ਰਾਜੇ ਰਾਣਿਆਂ ਕਰੇ ਖੁਆਰ। ਲਿਖਿਆ ਲੇਖ ਸੰਤ ਅਪਾਰ। ਅੰਤਮ ਪੈਣੀ ਡਾਹਢੀ ਮਾਰ। ਝੂਠੇ ਜਾਣੋ ਬੰਕ ਦਵਾਰ। ਘਰ ਘਰ ਫਿਰੋ ਬਣ ਭਿਖਾਰ। ਝੂਠੇ ਕਰੋ ਵਣਜ ਵਪਾਰ। ਪ੍ਰਭ ਅਬਿਨਾਸ਼ੀ ਸਾਚਾ ਹੁਕਮ ਸੁਣਾਇਆ। ਧੁਰ ਫ਼ਰਮਾਨ ਲੇਖਾ ਲਿਖਣ ਸਿੰਘ ਮਨੀ, ਸਿੰਘ ਘਰ ਸਾਚੇ ਆਇਆ। ਚੜ੍ਹ ਸ਼ਬਦ ਬਬਾਣ, ਸਿੰਘ ਮਨੀ ਸਿੰਘ ਸਾਚਾ ਧਨੀ ਆਪ ਬਣਾਇਆ। ਆਤਮ ਖੁਲ੍ਹਾਈ ਇਕ ਸੱਚੀ ਦੁਕਾਨ, ਸਾਚਾ ਮਾਣ ਤਾਣ ਜਗਤ ਰਖਾਇਆ। ਦਿਤਾ ਮਾਣ ਤਾਣ, ਏਕਾ ਰਾਗ ਕੰਨ ਸੁਣਾਇਆ। ਭੁੱਲਿਆ ਪੀਣ ਖਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ। ਅੰਤਮ ਵੇਲੇ ਕਰੇ ਸਰਬ ਪਛਾਣ, ਸੰਤ ਮਨੀ ਸਿੰਘ ਕਰੇ ਸਿਕਦਾਰ। ਰਾਣੇ ਸੰਗਰੂਰ ਮਨ ਕਰ ਵਿਚਾਰ। ਅੰਤਮ ਵੇਲਾ ਆਏ, ਰਾਓ ਰੰਕਾਂ ਪਾਵੇ ਸਾਰ। ਤਖ਼ਤ ਰਾਜ ਨਾ ਕਿਸੇ ਰਹਿਣੇ, ਨਾ ਕੋਈ ਲਾਏ ਝੂਠਾ ਦਰਬਾਰ। ਕਲਜੁਗ ਅੰਤਮ ਪ੍ਰਗਟ ਹੋਇਆ ਨਿਹਕਲੰਕ ਕਲਕੀ ਅਵਤਾਰ। ਆਪ ਚੁਕਾਏ ਲਹਿਣੇ ਦੇਣੇ , ਪ੍ਰਗਟ ਹੋ ਸੱਚੀ ਸਰਕਾਰ। ਗੁਰਮੁਖਾਂ ਤਨ ਪਹਿਨਾਏ ਸ਼ਬਦ ਗਹਿਣੇ, ਸੋਲਾਂ ਕਰੇ ਸ਼ਿੰਗਾਰ। ਗੁਰ ਸੰਗਤ ਬਣਾਏ ਭਾਈ ਭੈਣੇ, ਸਾਂਝਾ ਕਰੇ ਇਕ ਪਿਆਰ। ਆਪ ਵਖਾਏ ਸਾਚੇ ਨੈਣੇ, ਨਾ ਭੁੱਲੇ ਜੀਵ ਗਵਾਰ। ਲੇਖੇ ਅੰਤਮ ਦੇਣੇ ਪੈਣੇ, ਚਿਤਰ ਗੁਪਤ ਬਣਿਆ ਰਹੇ ਲਿਖਾਰ। ਧਰਮ ਰਾਏ ਡੰਨ ਸਹਿਣੇ ਪੈਣੇ, ਅਠਾਈ ਕੁੰਡਾਂ ਤਪੇ ਅੰਗਿਆਰ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਪ੍ਰਗਟ ਹੋਵੇ ਅੰਤਮ ਵੇਲੇ ਜੋਤ ਸਰੂਪੀ ਜਾਮਾ ਧਾਰ। ਸੰਤ ਮਨੀ ਸਿੰਘ ਖ਼ੁਸ਼ੀ ਮਨਾਉਂਦਾ। ਏਕਾ ਗੀਤ ਸੁਹਾਗੀ ਗਾਉਂਦਾ। ਸਚ ਪ੍ਰੀਤ ਚਰਨ ਨਿਭਾਉਂਦਾ। ਪ੍ਰਭ ਅਬਿਨਾਸ਼ੀ ਸਾਚੋ ਸਾਚਾ ਮੀਤ, ਜਗਤ ਜੀਵ ਨਾ ਝੂਠ ਦਿਸਾਉਂਦਾ। ਆਦਿ ਅੰਤ ਅਚਰਜ ਰੀਤ, ਲਜ ਪਤਿ ਆਪਣੇ ਹੱਥ ਰਖਾਉਂਦਾ। ਸਾਚਾ ਸੰਤ ਵੇਲੇ ਅੰਤ ਆਪ ਉਠਾਉਂਦਾ। ਪਰਖਣ ਆਇਆ ਸਾਚੀ ਨੀਤ, ਲੋਕਮਾਤ ਫੇਰਾ ਪਾਉਂਦਾ। ਮਾਨਸ ਜਨਮ ਗਿਆ ਜਗ ਜੀਤ, ਸਾਚੀ ਸੇਵਾ ਸੰਤ ਕਮਾਉਂਦਾ। ਏਕਾ ਕੀਆ ਹਰਿ ਜੀ ਮੀਤ, ਅੱਠੇ ਪਹਿਰ ਨਾ ਕਦੇ ਭੁਲਾਉਂਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਕਿਰਪਾ ਕਰ ਸਾਚਾ ਹਰਿ, ਸਾਚੇ ਘਰ ਮਾਨਸ ਜਨਮ ਪੂਰ ਕਰਾਉਂਦਾ। ਵਾਹ ਵਾਹ ਸਾਚੀ ਸੇਵਾ ਲਾਇਆ। ਵਾਹ ਵਾਹ ਸਾਚਾ ਅੰਮ੍ਰਿਤ ਫਲ ਖਵਾਇਆ। ਪ੍ਰਗਟ ਹੋਏ ਵਡ ਦੇਵੀ ਦੇਵਾ, ਸਾਚਾ ਰਾਗ ਕੰਨ ਸੁਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣਾ ਭੇਖ ਆਪ ਵਟਾਇਆ। ਸੰਤ ਮਨੀ ਸਿੰਘ ਦਏ ਦੁਹਾਏ। ਚਰਨ ਪ੍ਰੀਤੀ ਤੋੜ ਨਿਭਾਏ। ਏਕਾ ਸਾਚੇ ਮਾਰਗ ਪਾਏ। ਏਕਾ ਰਾਗ ਕੰਨ ਸੁਣਾਏ। ਸਾਚੀ ਨਈਆ ਆਪ ਚੜ੍ਹਾਏ। ਫੜਾਏ ਬਹੀਂਆ ਦਇਆ ਕਮਾਏ। ਕਾਹਨ ਘਨਈਆ ਦਰਸ ਦਿਖਾਏ। ਆਤਮ ਸਾਚੀ ਸੇਜਾ ਲੇਟਾ, ਸੋਇਆ ਆਸਣ ਲਾਏ। ਨਰ ਨਾਰੀ ਇਕ ਥਾਂ ਬਹਾਏ। ਸਾਚਾ ਮੇਲ ਮਿਲਾਏ। ਧਰਮ ਰਾਏ ਨਾ ਕਰੇ ਖੁਆਰੇ, ਸਾਚਾ ਮਾਣ ਆਪ ਦਵਈਆ, ਕਲਜੁਗ ਤੇਰੇ ਅੰਤਮ ਵੇਲੇ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੋਤ ਸਰੂਪੀ ਜਾਮਾ ਪਾਏ। ਜੋਤ ਸਰੂਪੀ ਜੋਤ ਜਗਾਈ। ਬਿਨ ਰੰਗ ਰੂਪੀ ਦਿਸ ਨਾ ਆਈ। ਗੁਰਮੁਖ ਸਾਚੇ ਹੋਏ ਸਹਾਈ। ਅੱਠੇ ਪਹਿਰ ਵਿਚ ਸਮਾਈ। ਸ਼ਬਦ ਧਾਰ ਇਕ ਰਖਾਈ। ਪੁਰੀਆਂ ਲੋਆਂ ਬੂਝ ਬੁਝਾਈ। ਚੌਦਾਂ ਲੋਕਾਂ ਹੱਟ ਖੁਲ੍ਹਾਈ। ਖੰਡਾਂ ਬ੍ਰਹਿਮੰਡਾਂ ਆਪਣੀ ਬੂਝ ਆਪ ਬੁਝਾਈ। ਸਦਾ ਸੁਹਾਗਣ ਵਡ ਵਡ ਭਾਗਣ ਗੁਰਮੁਖ ਆਤਮ ਨਾ ਹੋਏ ਰੰਡ, ਸਾਚਾ ਕੰਤ ਹਰਿ ਸਚ ਮਨਾਈ। ਬੇਮੁਖ ਪਾਉਂਦੇ ਝੂਠੀਆਂ ਵੰਡਾਂ, ਆਤਮ ਹੋਈ ਸਰਬ ਘਮੰਡਾ, ਸਚ ਵਸਤ ਕਿਸੇ ਹੱਥ ਨਾ ਆਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅਸ਼ਟਮ ਜੇਠ ਦੇਣ ਆਇਆ ਸੱਚੀ ਵਡਿਆਈ। ਸਾਚੀ ਸੇਵਾ ਲੇਖੇ ਲਾਏ। ਪ੍ਰਭ ਅਬਿਨਾਸ਼ੀ ਦਇਆ ਕਮਾਏ। ਭਰਮ ਭੁਲੇਖਾ ਦੂਰ ਕਰਾਏ। ਔਲੀਆ ਪੀਰ ਸ਼ੇਖ਼ਾ ਸਰਬ ਮਿਟਾਏ। ਕਲਜੁਗ ਤੇਰੀ ਮਿਟਦੀ ਜਾਏ ਰੇਖਾ, ਸਤਿਜੁਗ ਸਾਚਾ ਚੰਦ ਚੜ੍ਹਾਏ। ਲੱਖ ਚੁਰਾਸੀ ਨੇਤਰ ਵੇਖਾ, ਜੂਠ ਝੂਠ ਕਲਜੁਗ ਫਿਰੇ ਹਲਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਾਮਾ ਧਰ, ਸੰਤ ਮਨੀ ਸਿੰਘ ਮਾਣ ਰਖਾਏ। ਕਲਜੁਗ ਹੋਇਆ ਅੰਧ ਅੰਧੇਰ। ਨਾ ਕੋਈ ਸ਼ਾਮ ਨਾ ਸਵੇਰ। ਸ੍ਰਿਸ਼ਟ ਸਬਾਈ ਕਰੇ ਹੇਰ ਫੇਰ। ਪ੍ਰਗਟ ਹੋਇਆ ਸਿੰਘ ਸ਼ੇਰ ਸ਼ੇਰ ਦਲੇਰ। ਚਾਰੋਂ ਕੁੰਟ ਬੇਮੁਖਾਂ ਮਾਰੇ ਘੇਰ ਘੇਰ। ਏਕਾ ਖੰਡਾ ਹੱਥ ਉਠਾਇਆ, ਸੋਹੰ ਸ਼ਬਦ ਸੱਚੀ ਸ਼ਮਸ਼ੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਆਪ ਮਿਟਾਏ ਮੇਰ ਤੇਰ। ਸੰਤ ਮਨੀ ਸਿੰਘ ਸੇਵ ਕਮਾਉਂਦਾ ਜਾ। ਪ੍ਰਭ ਅਬਿਨਾਸ਼ੀ ਅੱਠੇ ਪਹਿਰ ਧਿਆਉਂਦਾ ਜਾ। ਸ਼ਬਦ ਸੁਨੇਹੜਾ ਆਪਣਾ ਆਪ ਸੁਣਾਉਂਦਾ ਜਾ। ਬੇਮੁਖਾਂ ਪਕੜ ਘਰ ਘਰ ਕਾਗ ਉਡਾਉਂਦਾ ਜਾ। ਸ੍ਰਿਸ਼ਟ ਸਬਾਈ ਚਾਰੋਂ ਕੁੰਟ ਬੇਮੁਖ ਜੀਵ ਸੁੰਞ ਮਸਾਣ ਕਰਾਉਂਦਾ ਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਚਰਨੀ ਸੀਸ ਝੁਕਾਉਂਦਾ ਜਾ। ਸੰਤ ਮਨੀ ਸਿੰਘ ਸਚ ਦੁਲਾਰੇ। ਪਹਿਲਾਂ ਕਰ ਇਕ ਵਿਹਾਰੇ। ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਤੀਜਾ ਨੈਣ ਆਪੇ ਖੋਲ੍ਹੇ, ਆਪੇ ਜੋਤ ਸਰੂਪ ਕਰੇ ਚਮਤਕਾਰੇ। ਹਰਿ ਜੀ ਸਦ ਵਸੇ ਕੋਲੇ, ਬੇਮੁਖਾਂ ਦਿਸੇ ਪੜਦੇ ਉਹਲੇ, ਕੋਈ ਨਾ ਪਾਵੇ ਸਾਰੇ। ਪੂਰਾ ਤੋਲ ਸਾਚਾ ਤੋਲੇ, ਸਦ ਵਸੇ ਕਾਇਆ ਚੋਲੇ, ਜੋਤ ਸਰੂਪੀ ਅਗੰਮ ਅਪਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੰਤ ਮਨੀ ਸਿੰਘ ਦੇਵੇ ਦਰਸ ਹਰਿ ਨਿਰੰਕਾਰੇ। ਸੰਤ ਮਨੀ ਸਿੰਘ ਦੇਵੇ ਵਰ। ਕਲਜੁਗ ਅੰਤਮ ਕਿਰਪਾ ਕਰ ਸਤਿਜੁਗ ਸਾਚੀ ਜੋਤ ਧਰ। ਜਗੇ ਜੋਤ ਲਲਾਟੀ ਸ਼ੋਹਲੇ, ਸੰਤ ਮਨੀ ਸਿੰਘ ਮਨ ਵਧਾਈ। ਪ੍ਰਭ ਅਬਿਨਾਸ਼ੀ ਜੋਤ ਜਗਾਈ। ਆਤਮ ਚਿੰਤਾ ਸੋਗ ਮਿਟਾਈ। ਹਉਮੇ ਵਿਚੋਂ ਰੋਗ ਗਵਾਈ। ਸਚ ਸੰਜੋਗ ਸਾਚੇ ਕੰਤਾ, ਆਪਣਾ ਆਪ ਬਣਾਈ। ਮੇਲ ਮਿਲਾਵਾ ਆਦਿਨ ਅੰਤਾ, ਫਿਰ ਵਿਛੜ ਨਾ ਜਾਈ। ਏਕਾ ਰੰਗ ਚੜ੍ਹੇ ਬਸੰਤਾ, ਸਾਚੀ ਰੁੱਤ ਆਪ ਸੁਹਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚੀ ਮਾਤ ਵੱਜੀ ਵਧਾਈ। ਦੇਵੇ ਮਾਤ ਸੱਚੀ ਵਡਿਆਈਆ। ਚਰਨ ਬੰਨ੍ਹਾਏ ਸਾਚਾ ਨਾਤ, ਵਿਛੜ ਕਦੇ ਨਾ ਜਾਈਆ। ਨਾ ਕੋਈ ਪੁੱਛੇ ਜ਼ਾਤ ਪਾਤ, ਚਾਰ ਵਰਨ ਏਕਾ ਗੋਤ ਬਣਾਈਆ। ਮੇਟ ਮਿਟਾਏ ਚਾਰ ਵਰਨ, ਪ੍ਰਭ ਅਬਿਨਾਸ਼ੀ ਧਰਨੀ ਧਰਨ, ਸ਼ੂਦਰ ਕਸ਼ਤਰੀ ਬ੍ਰਾਹਮਣ ਵੈਸ਼ ਨਾ ਕੋਇ ਅਖਵਾਈਆ। ਆਪੇ ਹੋਏ ਸਰਨੀ ਸਰਨ, ਨੇਰਨ ਦੂਰ ਨਾ ਕੋਇ ਬਣਾਈਆ। ਆਪੇ ਹੋਏ ਹਰਨੀ ਫਰਨੀ, ਹਰਨ ਫਰਨ ਆਪ ਖੁਲ੍ਹਾਈਆ। ਹਰਿ ਪੂਰੇ ਦੀ ਲੋੜ ਸਰਨ, ਜਨਮ ਮਰਨ ਹਰਿ ਕਟਾਈਆ। ਗੁਰ ਪੂਰੇ ਦੀ ਰਾਖੋ ਸਰਨ, ਲੱਖ ਚੁਰਾਸੀ ਗੇੜ ਕਟਾਈਆ। ਬੇਮੁਖ ਆਪਣਾ ਕੀਆ ਭਰਨ, ਪ੍ਰਭ ਦੇਵੇ ਅੰਤ ਸਜਾਈਆ। ਪ੍ਰਭ ਕਾ ਭਾਣਾ ਸਿਰ ਤੇ ਜਰਨ, ਨਾ ਸਕੇ ਕੋਈ ਛੁਡਾਈਆ। ਗੁਰਮੁਖ ਸਾਚੇ ਚਰਨ ਪ੍ਰੀਤੀ ਕਰਨ, ਦੇਵੇ ਦਰਸ ਆਪ ਰਘੁਰਾਈਆ। ਮਾਨਸ ਜਨਮ ਅਤੀਤ ਕਰ, ਜਗੇ ਜੋਤ ਦੂਣ ਸਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚੇ ਗੁਰ ਸਾਚੇ ਘਰ ਚਰਨ ਪ੍ਰੀਤੀ ਗਈ ਜੁੜ, ਚੜ੍ਹ ਕੇ ਆਇਆ ਸ਼ਬਦ ਘੋੜ, ਦੇਵਣ ਆਇਆ ਵਧਾਈਆ। ਮਾਤਲੋਕ ਦੇਵੇ ਵਧਾਈ। ਧਰਤ ਮਾਤ ਖ਼ੁਸ਼ੀ ਮਨਾਈ। ਪ੍ਰਭ ਅਬਿਨਾਸ਼ੀ ਦਇਆ ਕਮਾਈ। ਨਿਹਕਲੰਕ ਕਲਕੀ ਹੋਈ ਰੁਸ਼ਨਾਈ। ਵੱਜਾ ਡੰਕ ਚਾਰੋਂ ਕੁੰਟ ਪਏ ਦੁਹਾਈ। ਰਾਓ ਰੰਕਾਂ ਸੁਧ ਰਹੇ ਨਾ ਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਸੱਚਾ ਨਾਮ ਧਨਾ, ਸਾਚਾ ਰਾਗ ਸੁਣਾਏ ਕੰਨਾ, ਅੰਤਮ ਵੇਲੇ ਬਣ ਸਾਚਾ ਸੱਜਣ ਸੁਹੇਲ, ਜੋਤੀ ਜੋਤ ਲਏ ਮਿਲਾਈ। ਸੰਤ ਮਨੀ ਸਿੰਘ ਪਾਏ ਸਾਰ। ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਦੇਵੇ ਦਰਸ ਅਗੰਮ ਅਪਾਰ। ਜਗਾਏ ਜੋਤ ਅਪਰ ਅਪਾਰਾ। ਗੁਰਮੁਖ ਵਿਰਲਾ ਆਤਮ ਵੇਖੇ ਤੀਜੇ ਨੈਣ ਲਏ ਵੇਖ, ਪ੍ਰਭ ਕਿਰਪਾ ਕਰੇ ਅਪਰ ਅਪਾਰ। ਗੁਰ ਸੰਗਤ ਰਲ ਮਿਲ ਸਭ ਪ੍ਰਭ ਅਬਿਨਾਸ਼ੀ ਰਸਨਾ ਕਹਿਣ, ਆਪੇ ਬਣੇ ਸਾਕ ਸੱਜਣ ਸੈਣ, ਦੇਵੇ ਨਾਮ ਸ਼ਬਦ ਉਡਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਤੀਰ ਇਕ ਚਲਾਏ ਸ੍ਰਿਸ਼ਟ ਸਬਾਈ ਪਾਏ ਵੈਣ, ਨਾ ਕੋਈ ਦੀਸੇ ਬੇਮੁਖ ਜੀਵਾਂ ਸੱਜਣ ਸੈਣ ਮੁਰਾਰ। ਏਕਾ ਏਕ ਹਰਿ ਸਾਚਾ ਪੁਰਖ ਨਿਰੰਜਣ ਸਰਬ ਜੀਆਂ ਦੀ ਜਾਣੇ ਸੋਏ ਜਨਮ ਪੂਤ ਵੱਡਾ ਬਲਕਾਰੀ। ਆਤਮ ਚਲੇ ਸ਼ਬਦ ਅਪਾਰੀ। ਹੱਥ ਹੋਵੇ ਸ਼ਸਤਰ, ਤਨ ਪਹਿਨੇ ਸੱਚਾ ਬਸਤਰ, ਉਤੇ ਚੜ੍ਹੇ ਸੱਚੇ ਅਸਤਰ, ਪ੍ਰਭ ਅਬਿਨਾਸ਼ੀ ਦੇਵੇ ਸੱਚੀ ਸਰਦਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੇਰੀ ਗੋਦ ਸੁਹਾਈ, ਧਰਤ ਮਾਤ ਦੀ ਸਚ ਸਪੁੱਤਰੀ ਸਚ ਦੁਲਾਰੀ। ਸਚ ਸਪੁੱਤਰੀ ਸਚ ਦੁਲਾਰੀ। ਚਰਨ ਧੂੜ ਮਸਤਕ ਲਾਈ, ਗੁਰ ਸੰਗਤ ਚੜ੍ਹੀ ਵਡੀ ਭਾਰੀ। ਪਹਿਲੀ ਵਾਰੀ ਹੀਰਾ ਘਾਟ ਵਾਗ ਗੁੰਦਣ ਸਾਚੀ ਆਈ ਸਿੰਘ ਮਨਜੀਤ ਤੇਰੀ ਛੋਟੀ ਭੈਣ ਪਿਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਮਨੀ ਸਿੰਘ ਤੇਰਾ ਬੇੜਾ ਬੰਨ੍ਹਣ ਆਇਆ, ਭੇਟ ਚੜ੍ਹਾਏ ਕੰਨਿਆ ਧੀ ਕਵਾਰੀ। ਹੀਰਾ ਘਾਟ ਹਰਿ ਕੀ ਪੌੜੀ। ਭੈਣ ਭਰਾਵਾਂ ਬਣ ਗਈ ਜੋੜੀ। ਗੁਰ ਸੰਗਤ ਸਾਰੀ ਅੱਖੀਂ ਵੇਖੇ ਦੋਵੇਂ ਚੜ੍ਹੇ ਸੱਚੀ ਘੋੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੇਵਾ ਤਨ ਲਗਾਇਆ, ਕਲਜੁਗ ਤੇਰੀ ਵਿਚੋਂ ਕੱਢਣ ਆਇਆ ਵੇਲ ਕੌੜੀ। ਕਵਾਰ ਕੰਨਿਆ ਅੰਞਾਣ ਬਾਲ। ਆਪਣੀ ਸਕੇ ਨਾ ਅਜੇ ਸੁਰਤ ਸੰਭਾਲ। ਕਿਰਪਾ ਕਰੀ ਨਰ ਗੋਪਾਲ। ਜਗਤ ਅਵਲੜੀ ਚਲੀ ਚਾਲ। ਸਤਿਜੁਗ ਸਾਚੇ ਤੇਰੀ ਸਾਚੀ ਧੀਰ ਧਰਾਏ, ਨੀਂਹ ਰਖਾਏ ਭੇਟ ਚੜ੍ਹਾਏ ਅਨਮੁਲੜੇ ਲਾਲ। ਵਾਹ ਵਾਹ ਸੋਹਣਾ ਵਕਤ ਸੁਹਾਏ, ਗੁਰ ਸੰਗਤ ਸਾਚੀ ਸੰਗ ਰਲਾਏ, ਆਤਮ ਜੋਤੀ ਆਪ ਖਿਚਾਏ, ਸਾਚੇ ਧਾਮ ਆਪ ਬਹਾਏ ਸਦਾ ਕਰੇ ਰਖਵਾਲ। ਸੰਤ ਭਗਤ ਨਾ ਕੋਇ ਕਰਾਏ। ਏਕਾ ਨਾਮ ਰੰਗ ਚੜ੍ਹਾਏ। ਸਾਚੀ ਗੰਗ ਹੀਰਾ ਘਾਟ ਸਚ ਸਰੋਵਰ ਆਣ ਨੁਹਾਏ। ਸੱਚੇ ਅਸਵ ਕਸ ਤੰਗ, ਸਚ ਅਸਵਾਰਾ ਆਸਣ ਲਾਏ ਵਡ ਦਾਤਾ ਸੂਰਾ ਸਰਬੰਗ, ਨਿਹਕਲੰਕ ਨਰਾਇਣ ਨਰ, ਆਪਣਾ ਲੇਖਾ ਆਣ ਲਿਖਾਏ ਅੰਤ ਮੁਕਾਏ। ਸਾਚਾ ਲੇਖਾ ਲਿਖਦਾ ਰਹਿ। ਵਿਹਲਾ ਨਾ ਕੋਈ ਬਹਿ। ਏਕਾ ਵਾ ਵਗਦੀ ਰਹਿ। ਸਚ ਸੱਚ ਦੀ ਸਦਾ ਜੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰਮੁਖ ਵਿਰਲਾ ਛਾਵੇਂ ਬਹਿ। ਸੱਚੀ ਛਾਂ ਜਿਸ ਜਨ ਮਾਣੀ। ਚਹੁੰ ਜੁਗਾਂ ਦੀ ਸਾਚੀ ਰਾਣੀ। ਸਿੰਘ ਸਰੂਪ ਧੀ ਨਿਮਾਣੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਜਮ ਕੀ ਕਾਨੀ। ਘਰ ਘਰ ਜਮ ਨਾ ਆਏ ਨੇੜੇ। ਪ੍ਰਭ ਅਬਿਨਾਸ਼ੀ ਕਰੇ ਸੱਚੇ ਨਿਬੇੜੇ। ਸਾਚੇ ਘਰ ਆਪ ਵਸਾਏ, ਸੰਤ ਮਨੀ ਸਿੰਘ ਤੇਰੇ ਨਗਰ ਖੇੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪੇ ਬੰਨ੍ਹੇ ਜਨ ਭਗਤਾਂ ਬੇੜੇ , ਧੀ ਧਨ ਮਾਲ ਬੇਗਾਨਾ। ਲੈ ਕੇ ਜਾਏ ਸ੍ਰੀ ਭਗਵਾਨਾ। ਸੱਚਾ ਕੰਤ ਸ਼ਾਹ ਸੁਲਤਾਨਾ। ਬਣ ਗਈ ਸਾਚੀ ਬਣਤ ਵਿਚ ਦੋ ਜਹਾਨਾਂ। ਮਹਿੰਮਾ ਜਗਤ ਅਗਣਤ, ਝੁਲਦਾ ਰਹੇ ਜਗਤ ਨਿਸ਼ਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸੇਵਾ ਲੇਖੇ ਲਾਏ, ਗੁਣਵੰਤ ਗੁਣੀ ਨਿਧਾਨਾ। ਸਹਿਜੇ ਸਹਿਜ ਸੁਖ ਧਾਰੀ। ਸਾਚੀ ਕਰੇ ਆਪ ਵਿਹਾਰੀ। ਮਾਤ ਪਿਤਾ ਦੀ ਧੀ ਪਿਆਰੀ। ਖਿਚ ਲੈ ਜਾਏ ਚਰਨ ਦਵਾਰੀ। ਆਪ ਬਹਾਏ ਸੱਚੀ ਵਿਚ ਮਹੱਲ ਅਟਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ। ਧੀ ਨਿਮਾਣੀਏ ਸਾਚੀ ਮਾਤ ਰਾਣੀਏ। ਚੁਕੀ ਜਮ ਕੀ ਕਾਣੀਏ। ਨਾ ਆਈ ਅੰਤਮ ਹਾਣੀਏ। ਵਡ ਸੋਹਣੀ ਸੁਘੜ ਸਿਆਣੀਏ। ਸਾਚਾ ਰੰਗ ਸੱਜਣ ਸੁਹੇਲੇ ਰੰਗ ਤੇਰਾ ਸਾਚਾ ਮਾਣੀਏ। ਗੁਰ ਸੰਗਤ ਕਰਨ ਆਈ ਮੇਲੇ ਖ਼ੁਸ਼ੀਆਂ ਸਾਚੀ ਮਾਣੀਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਇਆ ਕਮਾਏ ਪ੍ਰਗਟ ਹੋਏ ਵਾਲੀ ਦੋ ਜਹਾਨੀਏ। ਪ੍ਰਭ ਅਬਿਨਾਸ਼ੀ ਹੁਕਮ ਸੁਣਾਇਆ। ਫੂਲਣ ਹਾਰ ਸੰਗ ਲਿਆਇਆ। ਸੱਚੋ ਸਚ ਵਿਹਾਰ ਜਾਣੇ ਕਰਤਾਰ, ਭਾਣਾ ਆਪਣੇ ਹੱਥ ਰਖਾਇਆ। ਸੰਤ ਮਨੀ ਸਿੰਘ ਤੇਰੇ ਸਚ ਦਰਬਾਰ, ਹਰਿ ਨਿਰੰਕਾਰ ਇਕ ਇਕ ਫੁਲ ਆਪ ਵਰਤਾਇਆ। ਚੁਕਾਵਣ ਆਇਆ ਅਗਲਾ ਪਿਛਲਾ ਲੇਖਾ, ਸੋਹਣਾ ਗਹਿਣਾ ਸਦਾ ਰਹਿਣਾ, ਧੀ ਨਿਮਾਣੀ ਤਨ ਪਹਿਨਾਇਆ। ਖ਼ੁਸ਼ੀ ਹੋ ਹੋ ਬਹਿਣਾ, ਨਾ ਵੈਣ ਪਾਉਣਾ ਨੈਣਾਂ, ਮੰਨਣਾ ਪ੍ਰਭ ਪੂਰੇ ਦਾ ਕਹਿਣਾ, ਸੋਹਣਾ ਸੱਚਾ ਚੰਨ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਖ਼ੁਸ਼ੀ ਬੰਦ ਬੰਦ ਕਰਾਇਆ। ਸਾਚਾ ਸਿੱਖ ਇਕ ਬਲਕਾਰੀ। ਸੇਵਾ ਕੀਤੀ ਗੁਰ ਦਰ ਭਾਰੀ। ਉਤੇ ਰੱਖੇ ਹਰਿ ਸਵਾਰੀ। ਜਿਉਂ ਗਰੜ ਹਰਿ ਮੁਰਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਗ ਗੁਰਮੁਖ ਗੁਰਮੁਖ ਸਿੰਘ ਚਰਨ ਪ੍ਰੀਤੀ ਬਖ਼ਸ਼ੇ ਭਾਰੀ। ਮਨ ਤਨ ਗੁਰ ਸੇਵਾ ਲਾਏ। ਆਪਣੇ ਕੰਧ ਰਿਹਾ ਉਠਾਏ। ਬੰਦ ਬੰਦ ਖ਼ੁਸ਼ੀ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਰ ਅੱਡੀ ਸੈਨਤ ਨਾਲ ਸਮਝਾਏ। ਵੱਜੇ ਅੱਡੀ ਹੋਏ ਇਸ਼ਾਰਾ। ਉਤੇ ਬੈਠਾ ਹਰਿ ਅਸਵਾਰਾ। ਨਾਲ ਰੱਖੇ ਸ਼ਬਦ ਆਰਾ। ਵਾਗਾਂ ਖਿੱਚੇ ਵਾਰੋ ਵਾਰਾ। ਤੁਣਕਾ ਲਾਏ ਨਾਮ ਭਾਰਾ। ਪ੍ਰੇਮ ਖਿਚੀ ਜਾਏ ਜੰਗਲ ਜੂਹੇ ਵਿਚ ਉਜਾੜ ਪਹਾੜਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਸਵਾਰੀ ਹਰਿ ਜੀ ਕਰੇ, ਗੁਰਮੁਖ ਸਾਚਾ ਸੇਵਾ ਕਰੇ, ਉਤੇ ਬੈਠਾ ਸ਼ਾਹ ਅਸਵਾਰਾ। ਪ੍ਰਭ ਅਬਿਨਾਸ਼ੀ ਸਿਰ ਤੇ ਚੁਕੇ, ਵਾਂਗ ਵਿਚੋਲੇ ਮਾਰੇ ਫੇਰੇ, ਚਾਰੋਂ ਤਰਫ ਪਾਏ ਘੇਰੇ ਕਦੇ ਨਾ ਰੁਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭਾਗ ਫੇਰ ਲਗਾਇਆ, ਗੁਰਮੁਖ ਕਾਇਆ ਖੁਲ੍ਹੇ ਵਿਹੜੇ। ਸਾਚੀ ਸੇਵਾ ਹਰਿ ਕਮਾਈ। ਚਰਨ ਪ੍ਰੀਤੀ ਤੋੜ ਨਿਭਾਈ। ਸਾਚੀ ਨੀਤੀ ਪ੍ਰਭ ਸਾਚਾ ਪਰਖੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਅਬਿਨਾਸ਼ੀ ਕਿਰਪਾ ਕਰ ਸਾਚੀ ਜੋਤ ਫੇਰ ਜਗਾਈ। ਸਾਚੀ ਜੋਤ ਕਰ ਅਕਾਰੇ। ਚਵੀ ਸਾਲ ਨਾ ਪਾਈ ਸਾਰੇ। ਸਾਲ ਪੰਝੀਵੇਂ ਕਿਰਪਾ ਧਾਰੇ। ਖਿੱਚ ਲਿਆਏ ਚਰਨ ਦਵਾਰੇ। ਨਿਹਕਲੰਕ ਚੌਵੀਆਂ ਅਵਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੀ ਆਪੇ ਜਾਣੇ ਨਾ ਕੋਈ ਪਾਵੇ ਸਾਰੇ। ਆਪੇ ਪਾਏ ਗਲ ਵਿਚ ਰੱਸਾ। ਏਕਾ ਰਾਹ ਸੱਚਾ ਦੱਸਾ, ਚਰਨੀ ਗੁਰਸਿਖ ਆਇਆ ਨੱਸਾ। ਨਾਂ ਰਖਾਇਆ ਸਿੰਘ ਮੱਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਕਰੇ ਪ੍ਰਕਾਸ਼ ਕੋਟ ਰਵ ਸੱਸਾ। ਸਾਚਾ ਜਨਮ ਹਰਿ ਦਵਾਏ। ਆਪ ਆਪਣੀ ਸਰਨ ਬਹਾਏ। ਗੁਰ ਸੰਗਤ ਸਾਚੀ ਸੇਵਾ ਲਾਏ। ਅੱਠੇ ਪਹਿਰ ਪ੍ਰੇਮ ਵਧਾਏ। ਰਿਧ ਸਿਧ ਵਸ ਕਰਾਏ। ਕਰੇ ਕਾਰਜ ਸਿਧ, ਅੰਤਮ ਅੰਤ ਆਪੇ ਜਾਏ ਬਣਤ ਬਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਗੁਰ ਸੰਗਤ ਜਾਏ ਦਰਸ ਦਿਖਾਏ। ਅਵਲੜੀ ਚਾਲੇ ਹਰਿ ਕਿਰਪਾਲੇ। ਵੇਖ ਵਖਾਣੇ ਬਾਲ ਅੰਞਾਣੇ ਸਿੰਘ ਪਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਰਬ ਜੀਆਂ ਦੀ ਆਪੇ ਜਾਣੇ। ਸਾਧੂ ਸਿੰਘ ਸਹਿਜ ਸੁਖ ਧਾਰੀ। ਆਤਮ ਖ਼ਿਮਾ ਗਰੀਬੀ ਭਾਰੀ। ਭਗਤ ਬੈਣੀ ਦੀ ਨਾਰ ਪਿਆਰੀ। ਭੁੱਖੀ ਨੰਗੀ ਪ੍ਰਭ ਅਬਿਨਾਸ਼ੀ ਆਪ ਬਣਾਏ ਤੇਰੀ ਸਾਚੀ ਯਾਰੀ। ਸਾਚੀ ਵਸਤ ਨਾ ਦਰ ਕਿਸੇ ਤੋਂ ਮੰਗੀ, ਨਿਹਕਲੰਕ ਬਣੇ ਭਿਖਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਖਿੱਚ ਲਿਆਏ ਚਰਨ ਦਵਾਰੀ। ਚਰਨ ਦਵਾਰ ਜੋ ਜਨ ਜਾਣੇ। ਗੁਰਮੁੱਖ ਸਾਚਾ ਖ਼ੁਸ਼ੀਆਂ ਮਾਣੇ। ਦੇਵੇ ਦਾਨ ਹਰਿ ਭਗਵਾਨ, ਗੁਰਮੁਖ ਵੇਖੇ ਬਾਲ ਅੰਞਾਣੇ। ਚਰਨ ਧੂੜ ਕਰਾਏ ਇਸ਼ਨਾਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਸਮਾਣੇ। ਸਾਚਾ ਰੰਗ ਸ਼ਬਦ ਚੜ੍ਹਾਇਆ, ਨਾਲ ਰਲਾਇਆ ਚੋਲਾ ਨੀਲਾ। ਗੁਰਮੁਖਾਂ ਸਾਚਾ ਕੰਤ ਹੰਢਾਇਆ, ਸੂਹਾ ਕਾਲਾ ਲਾਲ ਪੀਲਾ। ਰੰਗੇ ਰੰਗ ਰੰਗੀਲਾ, ਆਪੇ ਕਰ ਕਰ ਗੁਰਸਿਖ ਹੀਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਦਿਵਸ ਰੈਣ ਜੁਗਾ ਜੁਗੰਤ ਆਦਿ ਅੰਤ ਸਦਾ ਰਹੇ ਛੈਲ ਛਬੀਲਾ। ਨਾ ਬੁੱਢਾ ਨਾ ਹਰਿ ਜਵਾਨ। ਅੱਠੇ ਪਹਿਰ ਜੋਤ ਸਰੂਪੀ ਹਰਿ ਬਲਵਾਨ। ਬਿਨ ਰੰਗ ਰੂਪੀ ਵਡ ਸ਼ਾਹੋ ਭੂਪੀ ਏਕਾ ਏਕ ਜਗਤ ਟੇਕ ਰੱਖੇ ਸ਼ਬਦ ਮਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੇਵੇ ਨਾਮ ਵਡਿਆਈ, ਆਪ ਚੁਕਾਏ ਜਮ ਕੀ ਕਾਨ। ਪ੍ਰਭ ਅਬਿਨਾਸ਼ੀ ਸਾਚੀ ਗੋਦ, ਧੀ ਨਿਮਾਣੀ ਬਹਿ ਕੇ ਜਾ। ਸਾਚਾ ਦੇਵੇ ਦਾਜ ਮਾਲ ਧਨ, ਦਰਗਹਿ ਸਾਚੀ ਬਹਿ ਕੇ ਖਾ। ਸ਼ਬਦ ਸੁਣ ਸਾਚਾ ਰਾਗ ਕਲਜੁਗ ਅੰਤਮ ਗਈ ਜਾਗ, ਸਾਰਿਆਂ ਤਾਈਂ ਕਹਿ ਕੇ ਜਾ। ਗੁਰ ਪੂਰੇ ਦੀ ਪਕੜੀ ਵਾਗ, ਮਾਤਲੋਕ ਜਾਏ ਚਰਨੀ ਪੈਂਦੀ ਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੱਚਾ ਇਕ ਸੁਨੇਹੜਾ, ਧਰਮ ਰਾਏ ਨੂੰ ਕਹਿੰਦੀ ਜਾ। ਧਰਮ ਰਾਏ ਨੂੰ ਜਾ ਜਣਾਈ। ਨਿਹਕਲੰਕ ਕਲ ਜਾਮਾ ਪਾਇਆ, ਹੀਰੇ ਘਾਟ ਡੇਰਾ ਲਾਈ, ਕਲਜੁਗ ਤੇਰੀ ਔਖੀ ਵਾਟ, ਪ੍ਰਭ ਅਬਿਨਾਸ਼ੀ ਗਿਆ ਪੰਧ ਮੁਕਾਈ। ਰਸਨਾ ਰਸ ਸਾਚਾ ਚਾਟੀ, ਅੰਮ੍ਰਿਤ ਮੁਖ ਚੁਆਈ। ਆਪੇ ਬੰਨ੍ਹੇ ਸਾਚੀ ਘਾਟੀ, ਸੰਤ ਮਨੀ ਸਿੰਘ ਫੂਲ ਚੜ੍ਹਾਈ। ਜਗੇ ਜੋਤ ਇਕ ਲਲਾਟੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਾਚੀ ਬਣਤ ਰਿਹਾ ਬਣਾਈ। ਸਾਚਾ ਬਣੇ ਧਾਮ ਨਿਆਰਾ। ਸਤਿਜੁਗ ਤੇਰੀ ਪਹਿਲੀ ਵਾਰਾ। ਆਪ ਕਰਾਏ ਸਾਚੀ ਕਾਰਾ। ਸੇਵਾ ਲਾਏ ਸੱਚੀ ਸਰਕਾਰਾ। ਵਾਲੀ ਹਿੰਦ ਉਠ ਉਠ ਕਰੇ ਚਰਨ ਨਿਮਸਕਾਰਾ। ਨਿਹਕਲੰਕ ਕਲ ਜੋਤ ਜਗਾਏ, ਅੱਠ ਪਹਿਰ ਅਟੱਲ ਰਹੇ ਤੇਰਾ ਇਕ ਮੁਨਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੰਦਰ ਆਪਣਾ ਅੰਦਰ ਏਕਾ ਉਚ ਮੁਨਾਰਾ। ਹੀਰਾ ਘਾਟ ਜੋਤ ਜਗਾਏ ਹਰਿ ਭਗਵਾਨ ਹੈ। ਪ੍ਰਗਟ ਹੋਵੇ ਸੱਚਾ ਕਾਹਨ ਹੈ। ਪ੍ਰਭ ਅਬਿਨਾਸ਼ੀ ਆਪੇ ਰੰਗੇ, ਸੱਤਾਂ ਰੰਗਾਂ ਹਰਿ ਰੰਗਾਨ ਹੈ। ਚੌਥੇ ਲੇਖ ਹਰਿ ਭਗਵਾਨ, ਪੰਜਵੇਂ ਨੇਤਰ ਲੈਣਾ ਪੇਖ ਨਿਸ਼ਾਨ ਹੈ। ਪ੍ਰਭ ਅਬਿਨਾਸ਼ੀ ਨਿਹਕਲੰਕ ਪ੍ਰਗਟ ਹੋਇਆ ਬਲੀ ਬਲਵਾਨ ਹੈ। ਘਨਕਪੁਰ ਵਾਸੀ ਜਾਗਿਆ ਸੋਇਆ ਆਪ ਉਠਿਆ ਹਰਿ ਭਗਵਾਨ ਹੈ। ਦੁਰਮਤ ਮੈਲ ਗੁਰਸਿਖਾਂ ਧੋਇਆ, ਅੰਮ੍ਰਿਤ ਸਾਚਾ ਹਰਿ ਪਿਆਣ ਹੈ। ਧੁਰ ਦਰਗਾਹੀ ਸਚ ਵਿਚੋਲਾ, ਹੱਥ ਫੜੀ ਸ਼ਬਦ ਕਮਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਭਾਣਾ ਕੋਇ ਨਾ ਜਾਣੇ ਭੁੱਲੇ ਰਾਜ ਰਾਜਾਨ ਹੈ। ਰਾਜੇ ਰਾਣੇ ਵਡ ਹੰਕਾਰੀ। ਸੁੱਤੇ ਪੈਰ ਪਸਾਰੀ। ਉਤੋਂ ਆਏ ਅੰਤਮ ਵਾਰੀ। ਛੁੱਟੇ ਲਾਲ ਇਕ ਅੰਗਿਆਰੀ। ਕਲਜੁਗ ਜੀਵ ਚਾਰੋਂ ਕੁੰਟ ਰਾਹ ਨਾ ਦਿਸੇ ਘਰ ਘਰ ਹੋਏ ਖੁਆਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਕੰਢੇ ਡੇਰਾ ਲਾਇਆ, ਅਖੀਰੀ ਡੰਡਾ ਇਹ ਲਗਾਇਆ, ਜਿਥੇ ਵਸੇ ਧੀ ਕਵਾਰੀ। ਸਾਚੇ ਡੰਡੇ ਗਈ ਚੜ੍ਹ। ਰੁੜ੍ਹੀ ਨਾ ਕਲਜੁਗ ਤੇਰੇ ਹੜ੍ਹ। ਸਾਚੇ ਅੰਦਰ ਗਈ ਵੜ। ਸੰਤ ਮਨੀ ਸਿੰਘ ਤੇਰੇ ਦਰ ਦਵਾਰੇ ਅੱਗੇ ਆਈ ਹੜ੍ਹ। ਨਿਹਕਲੰਕ ਕਲ ਜਾਮਾ ਪਾਇਆ, ਬਾਹੋਂ ਲਿਆਇਆ ਫੜ। ਸਤਿਜੁਗ ਤੇਰੇ ਸਾਚੇ ਅੰਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਫੜਾਇਆ ਆਪਣਾ ਲੜ। ਸਾਚਾ ਗਹਿਣਾ ਆਪ ਪਹਿਨਾਇਆ। ਸੋਹੰ ਕੰਗਣ ਤਨ ਛੁਹਾਇਆ। ਸਾਚੀ ਚੋਲੀ ਹਰਿ ਰੰਗਾਇਆ। ਏਕਾ ਰੰਗਣ ਮਜੀਠ ਰੰਗਾਇਆ। ਸ਼ਬਦ ਘੋੜੇ ਤੰਗ ਕਸਾਇਆ। ਹੋ ਅਸਵਾਰ ਹਰਿ ਜੀ ਆਇਆ। ਪ੍ਰਗਟ ਹੋਏ ਦਰਸ ਦਿਖਾਇਆ। ਸੰਤ ਮਨੀ ਸਿੰਘ ਤੇਰਾ ਡੇਰਾ ਅੰਤਮ ਵਾਰੀ ਆਣ ਸੁਹਾਇਆ। ਬਾਰਾਂ ਸਾਲ ਕਰ ਕਰ ਹੇਰਾ ਫੇਰਾ, ਤੈਨੂੰ ਖ਼ਾਕ ਦੇ ਵਿਚ ਦਬਾਇਆ। ਨਿਹਕਲੰਕ ਨਰਾਇਣ ਨਰ ਫੇਰ ਬੱਧੀ ਤੇਰੀ ਢੇਰੀ, ਹੀਰਾ ਘਾਟ ਦਏ ਰੁੜ੍ਹਾਇਆ। ਕਲਜੁਗ ਅੰਤਮ ਪਾਏ ਫੇਰੀ, ਸਾਚਾ ਚੰਦ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਬਖ਼ਸ਼ਿੰਦ, ਗੁਰਮੁਖ ਤੇਰਾ ਬੇੜਾ ਬੰਨ੍ਹ ਵਖਾਇਆ। ਬੰਨ੍ਹੇ ਬੇੜਾ ਚਾਲ ਨਿਰਾਲੀਆ। ਕਲਜੁਗ ਤੇਰੀ ਘਟਾ ਕਾਲੀਆ। ਪ੍ਰਗਟ ਹੋਇਆ ਹਿੰਦ ਦਾ ਵਾਲੀਆ। ਗੁਰ ਸੰਗਤ ਬਣਿਆ ਪਾਲੀਆ। ਖੂੰਡੀ ਭੂਰੀ ਆਪ ਉਠਾਲੀਆ। ਚਾਰੋਂ ਕੁੰਟ ਕਰੇ ਰਖਵਾਲੀਆ। ਦੀਪਕ ਜੋਤੀ ਜਗੇ ਦੀਵਾਲੀਆ। ਗੁਰਮੁਖ ਮਸਤਕ ਚੜ੍ਹੇ ਲਾਲੀਆ। ਸਾਚੀ ਮਤ ਪ੍ਰਭ ਸਾਚੇ ਅੰਤਮ ਕਲ ਮਾਤ ਵਿਚ ਪਾਲੀਆ। ਰੱਖੇ ਸਾਸ ਸੁਖਾਲੇ ਜਿਸ ਪ੍ਰੀਤੀ ਨਿਭੇ ਨਾਲੀਆ। ਨਾ ਦਗਨ ਕਲਜੁਗ ਆਗ, ਆਪ ਤੋੜੇ ਜਗਤ ਜੰਜਾਲੀਆ। ਹਰਿ ਆਪਣੀ ਗੋਦ ਆਪ ਉਠਾਲੀਆ। ਸੱਚਾ ਦਿਤਾ ਨਾਮ ਧਨ, ਨਾ ਹੋਏ ਅੰਤ ਕੰਗਾਲੀਆ। ਫਲ ਲਗਾਏ ਸਾਚੇ ਡਾਲੇ, ਫੁੱਲ ਚੜ੍ਹਾਏ ਹਰਿ ਬਨਵਾਲੀਆ। ਸਾਰੇ ਦਿਸਣ ਹੱਥੋਂ ਖ਼ਾਲੀ, ਨਿਹਕਲੰਕ ਨਰਾਇਣ ਨਰ ਜਨ ਭਗਤਾਂ ਅੰਮ੍ਰਿਤ ਮੁਖ ਚੁਆਲੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਆਪ ਸਾਚਾ ਭੋਗੀ ਸਚ ਸੰਜੋਗੀ ਬਣਾਲੀਆ। ਗੁਰ ਗੋਬਿੰਦ ਤੇਰੀ ਦੁਲਾਰੀ। ਮੁਕਤਸਰ ਦੀ ਮੁਕਤ ਅਧਾਰੀ। ਮਾਤਾ ਭਾਗੋ ਕਰਮ ਵਿਚਾਰੀ। ਕਲਜੁਗ ਅੰਤਮ ਆਈ ਨਿਹਕਲੰਕ ਚਰਨ ਦਵਾਰੀ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਸਿਰ ਉਤੋਂ ਲਾਹੀ ਪੰਡ ਭਾਰੀ। ਜਗਤ ਵਿਚੋਲੀ ਸਾਚੀ ਡੋਲੀ, ਬੈਠੀ ਭੋਲੀ ਧੀ ਕਵਾਰੀ। ਨਾ ਕੋਈ ਮਾਰੇ ਗੁਰਸਿਖ ਬੋਲੀ, ਪ੍ਰਭ ਅਬਿਨਾਸ਼ੀ ਆਪੇ ਵਰਤੇ ਆਪਣੀ ਧਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸੇਜਾ ਆਪ ਸਵਾਇਆ, ਸਿਰ ਚੁਕਾਈਂ ਫੂਲਾਂ ਖਾਰੀ। ਸਾਚੀ ਖਾਰੀ ਸਿਰ ਉਠਾਉਂਦੀ ਜਾ। ਪ੍ਰਭ ਅਬਿਨਾਸ਼ੀ ਰਸਨਾ ਧਿਆਉਂਦੀ ਜਾ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜ, ਸਚਖੰਡ ਨਿਵਾਸ ਰਖਾਉਂਦੀ ਜਾ। ਗੁਰਮੁਖਾਂ ਸਾਚੇ ਸਚ ਸੁਨੇਹੜੇ ਸਾਚੇ ਹਾਰ, ਪ੍ਰਭ ਅਬਿਨਾਸ਼ੀ ਭੇਟ ਚੜ੍ਹਾਉਂਦੀ ਜਾ। ਇਕ ਇੱਕ ਫੂਲ ਕੋਇ ਨਾ ਮੁੱਲ ਕਰ ਵਿਚਾਰ ਹਰਿ ਭਤਾਰ ਚਰਨਾਂ ਨਾਲ ਛੁਹਾਉਂਦੀ ਜਾ। ਦੱਸੀ ਜਾਏ ਸਚ ਪੁਕਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਤਿੰਨਾਂ ਲੋਕਾਂ ਏਕਾ ਧਾਰ, ਚਰਨ ਪਿਆਰ ਜਾਂਦੀ ਵਾਰ ਸਿਖਾਉਂਦੀ ਜਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਜਨ ਭਗਤਾਂ ਆਪ ਪਛਾਣਦਾ। ਦੇਵੇ ਮਾਣ ਦੋ ਜਹਾਨ ਦਾ। ਚੜ੍ਹੇ ਝੰਡਾ ਬ੍ਰਹਮ ਗਿਆਨ ਦਾ। ਵਜੇ ਖੰਡਾ ਸ਼ਬਦ ਨਿਸ਼ਾਨ ਦਾ। ਹੀਰਾ ਘਾਟ ਇਹ ਤੇਰਾ ਕੰਢਾ, ਚਰਨ ਧੂੜ ਇਸ਼ਨਾਨ ਦਾ। ਨਿਹਕਲੰਕ ਕਲ ਜਾਮਾ ਪਾਇਆ, ਪੁਰੀ ਘਨਕ ਵਿਚ ਪਿੰਡ ਘਵਿੰਡਾ, ਸੂਰਬੀਰ ਵਡ ਦਾਤੇ ਬਲਵਾਨ ਦਾ। ਹੀਰਾ ਘਾਟ ਤੇਰਾ ਬੰਨ੍ਹ ਬੰਨ੍ਹਾਇੰਦਾ। ਆਪ ਮਿਟਾਏ ਅਠ ਸਠ ਤੀਰਥ ਤਟ, ਕਲਜੁਗ ਅੰਤ ਕਰਾਇੰਦਾ। ਗੰਗਾ ਗੋਦਾਵਰੀ ਸੀਨਾ ਗਿਆ ਪਾਟ, ਅੰਮ੍ਰਿਤ ਧਾਰ ਬਾਹਰ ਕਢਾਇੰਦਾ। ਗੁਰ ਦਰ ਮੰਦਰ ਮਸਜਿਦ ਪ੍ਰਭ ਆਪ ਸੁਹਾਇਆ ਡੋਲੀ ਖਾਟ, ਗੁਰਸਿਖਾਂ ਕੰਧ ਉਠਾਇੰਦਾ। ਚੁੱਕ ਲਿਆਏ ਸਾਚੇ ਤਾਟ, ਵਹਿੰਦੀ ਧਾਰ ਵਹਾਇੰਦਾ। ਗੁਰਮੁਖਾਂ ਦੇਵੇ ਸੀਤ ਪ੍ਰਸਾਦ, ਪਹਿਲੇ ਆਪਣੀ ਰਸਨ ਲਗਾਇੰਦਾ। ਪ੍ਰਭ ਅਬਿਨਾਸ਼ੀ ਬੋਧ ਅਗਾਧ, ਸਾਚਾ ਸ਼ਬਦ ਲਿਖਾਇੰਦਾ। ਸਾਚਾ ਵੱਜੇ ਨਾਦ, ਚਿੱਟੇ ਅਸਵ ਸ਼ਬਦ ਡੰਕ ਵਜਾਇੰਦਾ। ਗੁਰ ਸੰਗਤ ਸਾਰੀ ਰੱਖਣਾ ਯਾਦ, ਲਿਖਿਆ ਲੇਖ ਨਾ ਕੋਈ ਮਿਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਜੋਤ ਸਰੂਪੀ ਜਾਮਾ ਪਾਇੰਦਾ। ਚੌਥੇ ਜੁਗ ਜਾਮਾ ਧਾਰੇ। ਨਿਹਕਲੰਕ ਨਰਾਇਣ ਨਰ ਅਵਤਾਰੇ। ਮਾਝੇ ਦੇਸ ਜਗੀ ਜੋਤ , ਤਿੰਨਾਂ ਲੋਆਂ ਕਰੇ ਉਜਿਆਰੇ। ਬੇਮੁਖ ਕਲਜੁਗ ਰਹੇ ਸੋਤ, ਨਾ ਪਾਇਣ ਸਾਰੇ। ਗੁਰ ਸੰਗਤ ਸਾਰੀ ਸੰਗ ਰਲਾਈ, ਚਿੱਟੇ ਘੋੜੇ ਤੰਗ ਕਸਾਈ, ਉਤੇ ਆਸਣ ਸੋਹਣਾ ਲਾਇਆ, ਆਇਆ ਨਹਿਰ ਕਿਨਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਘਾਟ ਆਪ ਬਣਾਇਆ। ਸੰਤ ਮਨੀ ਸਿੰਘ ਅੱਗੇ ਡਾਹਿਆ। ਛੋਟੀ ਬਾਲੀ ਗੋਦ ਬਿਠਾਇਆ। ਚੜ੍ਹ ਜਾਏ ਲਾਲੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਭਾਣੇ ਆਪ ਸਮਾਇਆ। ਸਚ ਦਰ ਆ ਕੇ ਗਿਆ ਰੁਕ। ਕਲਜੁਗ ਤੇਰਾ ਭਾਰ ਚੁਕ। ਬੇਮੁਖਾਂ ਮੁਖ ਪਾਏ ਥੁੱਕ। ਅੰਤਮ ਵੇਲਾ ਆਇਆ ਢੁਕ। ਪ੍ਰਭ ਕਾ ਭਾਣਾ ਨਾ ਜਾਏ ਰੁਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਰੁੱਖੜੇ ਹਰੇ ਕਰਾਏ, ਅੰਤਮ ਵੇਲੇ ਗਏ ਸੁੱਕ। ਆਇਆ ਹਰਿ ਛੈਲ ਛਬੀਲਾ। ਚੋਲਾ ਪਾਇਆ ਗਲ ਵਿਚ ਨੀਲਾ। ਦੀਨ ਮੁਹੰਮਦੀ ਆਤਮ ਤੇਰੀ ਲਾਵਣ ਆਇਆ ਤੀਲਾ। ਧਰਤ ਮਾਤ ਕੰਬਦੀ ਥੱਲੇ ਰੋ ਰੋ ਪੁਕਾਰੇ, ਨਿਹਕਲੰਕ ਕਲ ਜਾਮਾ ਧਾਰੇ, ਅੰਤਮ ਵੇਲਾ ਮਿਲ ਲਓ ਕਰ ਕਰ ਸਾਚਾ ਹੀਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਭੇਖ ਵਟਾਇਆ, ਸੋਹਣਾ ਰੰਗ ਆਪ ਰੰਗਾਇਆ, ਚਿੱਟਾ ਲਾਲ ਸੂਹਾ ਪੀਲਾ। ਸਾਚੀ ਭੇਟਾ ਆਪ ਚੜ੍ਹਾਇੰਦਾ। ਸੰਤ ਮਨੀ ਸਿੰਘ ਸਾਚਾ ਬੇਟਾ ਵਡ ਖੇਵਟ ਖੇਟਾ, ਬੇੜਾ ਬੰਨ੍ਹਣ ਆਇੰਦਾ। ਪ੍ਰਭ ਅਬਿਨਾਸ਼ੀ ਵਡ ਵਡ ਥੇਟਾ, ਨਗਰ ਖੇੜਾ ਇਕ ਵਸਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੀਰਾ ਘਾਟ ਪਹਿਲੀ ਸੇਵਾ ਤੇਰੀ ਆਪਣੀ ਹੱਥੀਂ ਆਪ ਕਰਾਇੰਦਾ। ਸ਼ਬਦ ਘੋੜੇ ਹੋ ਅਸਵਾਰ। ਪਹੁੰਚੇ ਆਣ ਸਚ ਕਿਨਾਰ। ਸੰਤ ਮਨੀ ਸਿੰਘ ਹੋ ਤਿਆਰ। ਸਤਿਜੁਗ ਆਈ ਤੇਰੀ ਵਾਰ। ਅੰਮ੍ਰਿਤ ਜਲ ਸਰੋਵਰ ਸਾਚਾ ਕਰ, ਸਤਿਜੁਗ ਮਿੱਠੀ ਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਹੁਕਮ ਆਪ ਸੁਣਾਏ ਦੂਜੀ ਕਰ ਸਾਚੀ ਕਾਰ। ਤੀਜਾ ਹੁਕਮ ਆਪ ਸੁਣਾਏ। ਗੁਰ ਸੰਗਤ ਸਾਰੀ ਦਇਆ ਕਮਾਏ। ਪੱਲੇ ਬੱਧੀ ਗੰਢ ਖੋਲ੍ਹ ਵਖਾਏ। ਧੁਰਦਰਗਾਹੀ ਪਾਏ ਠੰਡ, ਦਾਣਾ ਪਾਣੀ ਮੁਕ ਨਾ ਜਾਏ। ਆਪਣੀ ਹੱਥੀਂ ਰਿਹਾ ਵੰਡ, ਗੁਰਮੁਖ ਸਾਚੇ ਲਏ ਉਠਾਏ। ਬੇਮੁਖ ਪਾਉਂਦੇ ਕਲਜੁਗ ਡੰਡ, ਦਾਣਾ ਹੱਥ ਕਿਸੇ ਨਾ ਆਏ। ਚਾਰੋਂ ਕੁੰਟ ਚਲੇ ਚੰਡ ਪ੍ਰਚੰਡ, ਦੀਨ ਮੁਹੰਮਦੀ ਮਿਟਦਾ ਜਾਏ। ਕਰਨ ਆਇਆ ਖੰਡ ਖੰਡ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਹਾਗੀ ਗੁਰਮੁਖ ਨਾਰ ਸੁਲੱਖਣੀ ਆਪ ਉਠਾਏ। ਸਤਿਜੁਗ ਆਈ ਤੇਰੀ ਵਾਰੀ। ਮਿੱਠੀ ਹੋਈ ਜਲ ਧਾਰੀ। ਸਤਿਜੁਗ ਤੇਰੀ ਨੀਂਹ ਅਪਾਰੀ। ਬੱਕਰੀ ਸ਼ੀਂਹ ਇਕ ਦਵਾਰੀ। ਊਚ ਨੀਚ ਦਾ ਭੇਵ ਨਿਆਰੀ। ਰਾਓ ਰੰਕ ਦਰ ਦਰਬਾਨ ਵਡ ਸੁਲਤਾਨ ਚਰਨ ਕਰੇ ਪਨਿਹਾਰੀ। ਆਪੇ ਹੋਏ ਰਾਜ ਰਾਜਾਨ ਹਰਿ ਮਿਹਰਬਾਨ, ਚਿੱਟੇ ਅਸਵ ਹੋ ਅਸਵਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਤੇਰੇ ਸਾਚੇ ਫੁੱਲ ਚੜ੍ਹਾਵਣ ਆਇਆ, ਕਲਜੁਗ ਅੰਤਮ ਗੁਰ ਸੰਗਤ ਨਾਲ ਕਰ ਤਿਆਰੀ।

Leave a Reply

This site uses Akismet to reduce spam. Learn how your comment data is processed.