Granth 07 Likhat 106: 30 Kattak 2015 Bikarmi Gurdwara Banda Bahadar Godawari Ghat Nanded

੩੦ ਕੱਤਕ ੨੦੧੫ ਬਿਕ੍ਰਮੀ ਗੁਰਦਵਾਰਾ ਬੰਦਾ ਬਹਾਦਰ ਗੋਦਾਵਰੀ ਘਾਟ ਨਨਦੇੜ

ਸ਼ਬਦ ਹਰਿ ਸ਼ਬਦ ਕਰਤਾਰ, ਸ਼ਬਦ ਸ਼ਬਦ ਸਮਾਈਆ। ਸ਼ਬਦ ਖੇਲ ਅਗੰਮ ਅਪਾਰ, ਅਗੰਮੜੇ ਧਾਮ ਸੁਹਾਈਆ। ਸ਼ਬਦ ਰੂਪ ਰੇਖ ਭੇਖ ਅਪਾਰ, ਦਿਸ ਕਿਸੇ ਨਾ ਆਈਆ। ਸ਼ਬਦ ਖੰਡ ਬ੍ਰਹਿਮੰਡ ਲਏ ਉਸਾਰ, ਜੇਰਜ ਅੰਡ ਉਤਭੁਜ ਸੇਤਜ ਸਮਾਈਆ। ਸ਼ਬਦ ਵੰਡ ਸਿਰਜਣਹਾਰ, ਸਮਰਥ ਪ੍ਰਭ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸ਼ਬਦੀ ਡੰਕ ਵਜਾਈਆ। ਸ਼ਬਦ ਡੰਕ ਸ਼ਬਦ ਨਗਾਰਾ, ਹਰਿ ਹਰਿ ਆਪ ਵਜਾਇੰਦਾ। ਉਚ ਮਹੱਲ ਅਟੱਲ ਮੁਨਾਰ, ਥਿਰ ਘਰ ਨਾਉਂ ਰਖਾਇੰਦਾ। ਆਦਿ ਪੁਰਖ ਨਿਰੰਜਣ ਕਰ ਪਿਆਰ, ਲੋਆਂ ਪੁਰੀਆਂ ਸ਼ਬਦ ਸੁਹਾਇੰਦਾ। ਇਕ ਇਕੱਲਾ ਏਕੰਕਾਰ, ਹਰਿ ਹਰਿ ਸ਼ਬਦ ਵਸਾਇੰਦਾ। ਪੂਰਨ ਗੁਰ ਲਏ ਅਵਤਾਰ, ਸ਼ਬਦ ਸ਼ਬਦੀ ਸੁਣਾਇੰਦਾ। ਰਾਗ ਨਾਦ ਨਾ ਪਾਇਣ ਸਾਰ, ਭੇਵ ਅਭੇਵ ਰਖਾਇੰਦਾ। ਰਸਨਾ ਜੀਵ ਨਾ ਕੋਈ ਪਿਆਰ, ਬੱਤੀ ਦੰਦ ਨਾ ਸੰਗ ਰਖਾਇੰਦਾ। ਆਪ ਸੁਹਾਏ ਆਪੇ ਸੱਚੇ ਘਰ ਬਾਰ, ਮਹੱਲ ਅਚੱਲ ਇਕ ਰਖਾਇੰਦਾ। ਦਸਮ ਦਵਾਰੀ ਨਾ ਕਿਵਾੜ, ਪੰਚਮ ਧਾੜਾ ਅੱਗੇ ਡਾਹਿੰਦਾ। ਜਿਸ ਜਨ ਬਖ਼ਸ਼ੇ ਆਪ ਆਪਣਾ ਚਰਨ ਪਿਆਰ, ਸੋ ਜਨ ਪੂਜ ਪੁਜਾਇੰਦਾ। ਸੰਤ ਕੰਤ ਭਗਵੰਤ ਪੁਰਖ ਨਾਰ, ਨਾਰੀ ਕੰਤ ਰੂਪ ਸਮਾਇੰਦਾ। ਆਦਿ ਅੰਤਾ ਹੋ ਉਜਿਆਰ, ਲੋਕਮਾਤ ਫੇਰਾ ਪਾਇੰਦਾ। ਨਾਨਕ ਨਿਰਗੁਣ ਬੰਨੇ ਧਾਰ, ਨਾਮ ਸਤਿ ਮੰਤਰ ਦ੍ਰਿੜਾਇੰਦਾ। ਗੁਰ ਸਤਿਗੁਰ ਹੋ ਉਜਿਆਰ, ਸ਼ਬਦ ਖੰਡਾ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਸੁਤ ਦੁਲਾਰ, ਗੋਬਿੰਦ ਰੂਪ ਅਪਰ ਅਪਾਰ, ਪੰਜ ਤਤ ਸੁਹਾਇੰਦਾ। ਸ਼ਬਦ ਸੁਤ ਸ਼ਬਦ ਦੁਲਾਰ, ਸ਼ਬਦੀ ਸ਼ਬਦ ਜਣਾਈਆ। ਸ਼ਬਦ ਬਸਤਰ ਤਨ ਸ਼ਿੰਗਾਰ, ਕਾਇਆ ਮਾਟੀ ਵੇਖ ਵਖਾਈਆ। ਸ਼ਬਦ ਚੋਟ ਤਨ ਨਗਾਰ, ਆਪ ਆਪਣੀ ਰਿਹਾ ਸੁਣਾਈਆ। ਸ਼ਬਦ ਸਿੰਘਾਸਣ ਉਚ ਅਪਾਰ, ਸ਼ਬਦ ਗੁਰ ਬੈਠਾ ਆਸਣ ਲਾਈਆ। ਨਾ ਕੋਈ ਦਿਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਸੁਹਾਈਆ। ਸ਼ਬਦ ਦਾਤਾ ਬੇਐਬ ਪਰਵਰਦਿਗਾਰ, ਬੇਪਰਵਾਹ ਨੂਰ ਇਲਾਹੀਆ। ਸ਼ਬਦ ਰਾਮ ਮੀਤ ਮੁਰਾਰ, ਸ਼ਬਦ ਕਾਹਨਾ ਬੰਸਰੀ ਇਕ ਵਜਾਈਆ। ਸ਼ਬਦ ਅਰਜਨ ਖੋਲ੍ਹ ਕਿਵਾੜ, ਸ਼ਬਦ ਭੰਡਾਰ ਇਕ ਵਰਤਾਈਆ। ਜੀਆਂ ਜੰਤਾਂ ਸਾਧਾਂ ਸੰਤਾਂ ਸ਼ਬਦੀ ਸ਼ਬਦ ਬੰਨੇ ਧਾਰ, ਆਦਿ ਜੁਗਾਦਿ ਵਡ ਵਡਿਆਈਆ। ਸਾਚਾ ਸ਼ਬਦ ਗੁਰਸਿਖ ਸ਼ਿੰਗਾਰ, ਗੁਰ ਪੂਰਾ ਆਪ ਕਰਾਈਆ। ਨੇਤਰ ਨੈਣਾਂ ਬਖ਼ਸ਼ੇ ਚਰਨ ਪਿਆਰ, ਨਾਮ ਸ਼ਬਦ ਸੱਚੀ ਕੁੜਮਾਈਆ। ਸ਼ਬਦ ਸੀਸ ਬੰਨੇ ਦਸਤਾਰ, ਜਗਤ ਜਗਦੀਸ਼ ਦਇਆ ਕਮਾਈਆ। ਸੰਤ ਵਿਚੋਲਾ ਅਪਰ ਅਪਾਰ, ਗੁਰ ਗੁਰ ਚੇਲਾ ਮੇਲ ਮਿਲਾਈਆ। ਸੱਜਣ ਸੁਹੇਲਾ ਧੁਰ ਦਰਬਾਰ, ਦਰਗਹਿ ਸਾਚੀ ਹੋਏ ਸਹਾਈਆ। ਹਰਿ ਸ਼ਬਦ ਗੁਰ ਭੇਵ ਨਿਆਰ, ਬਿਨ ਗੁਰ ਪੂਰੇ ਕੋਈ ਭੇਵ ਨਾ ਪਾਈਆ। ਹਰਿ ਸੰਤਾਂ ਮੇਲਾ ਮੀਤ ਮੁਰਾਰ, ਹਰਿ ਸ਼ਬਦ ਸਾਚੇ ਘਰ ਵੱਜੇ ਵਧਾਈਆ। ਅਨਹਦ ਧੁਨ ਧੁਨੀ ਧੁਨਕਾਰ, ਅਨੰਦ ਮੰਗਲ ਗਾਈਆ। ਪੰਚਮ ਸਖੀਆਂ ਵੇਖਣ ਵਾਰੋ ਵਾਰ, ਆਪ ਆਪਣਾ ਧਾਮ ਸੁਹਾਈਆ। ਜਿਸ ਜਨ ਖੋਲ੍ਹੇ ਬੰਦ ਕਿਵਾੜ, ਬਜ਼ਰ ਕਪਾਟੀ ਕੁੰਡਾ ਤੁੜਾਈਆ । ਆਤਮ ਸੇਜਾ ਕਰ ਪਿਆਰ, ਮੇਲ ਮਿਲਾਏ ਬੇਪਰਵਾਹੀਆ। ਸ਼ਬਦੀ ਸ਼ਬਦ ਗੁਰ ਰੂਪ ਕਰਤਾਰ, ਕਰਤਾ ਪੁਰਖ ਨਾਉਂ ਧਰਾਈਆ। ਨਾਨਕ ਗੋਬਿੰਦ ਸੋਹੇ ਇਕ ਦਵਾਰ, ਗੁਰਮੁਖਾਂ ਰਾਹ ਤਕਾਈਆ। ਗੋਦਾਵਰੀ ਕੰਢਾ ਅਪਰ ਅਪਾਰ, ਬੰਦਾ ਬੰਦਗੀ ਲੇਖੇ ਲਾਈਆ। ਜਗਤ ਗੰਦਗੀ ਉਤਰਿਆ ਪਾਰ, ਨੌਂ ਦਰ ਕਰੀ ਸਫਾਈਆ। ਸਦ ਬਖ਼ਸ਼ੰਦਗੀ ਰੂਪ ਕਰਤਾਰ, ਕਲਗੀ ਤੋੜਾ ਸੀਸ ਟਿਕਾਈਆ। ਅੰਮ੍ਰਿਤ ਆਤਮ ਬਖ਼ਸ਼ੇ ਸੱਚੀ ਧਾਰ, ਪੁਰਖ ਅਕਾਲ ਦਇਆ ਕਮਾਈਆ। ਗ਼ਰੀਬ ਨਿਮਾਣੇ ਬਣਾਏ ਸਾਚੇ ਲਾਲ, ਆਪ ਆਪਣੀ ਗੋਦ ਉਠਾਈਆ। ਦੇਵੇ ਨਾਮ ਸ਼ਬਦ ਸੱਚੀ ਤੀਰ ਕਮਾਨ, ਤਨ ਗਾਤਰਾ ਇਕ ਸਜਾਈਆ। ਖੇਲੇ ਖੇਲ ਦੋ ਜਹਾਨ, ਆਪ ਆਪਣਾ ਭੇਵ ਛੁਪਾਈਆ। ਗੋਬਿੰਦ ਰਸਨਾ ਸਾਚਾ ਚਿੱਲਾ ਮਾਰੇ ਜੀਵ ਜੰਤ ਬੇਈਮਾਨ, ਗੁਰਸਿਖਾਂ ਹੱਥ ਆਪ ਟਿਕਾਈਆ। ਆਪੇ ਜੋਧਾ ਸੂਰਬੀਰ ਬਲਵਾਨ, ਗੁਰਸਿਖਾਂ ਦੇਵੇ ਮਾਤ ਵਡਿਆਈਆ। ਧਰਮ ਉਠਾਏ ਇਕ ਨਿਸ਼ਾਨ, ਗੋਦਾਵਰੀ ਕੰਢਾ ਵੇਖ ਵਖਾਈਆ। ਗੁਰਮੁਖ ਆਏ ਦਰ ਕਰੇ ਪਰਵਾਨ, ਜੋ ਜਨ ਦਰ ਦਰਵਾਜ਼ਾ ਵੇਖ ਵਖਾਈਆ । ਸਚਖੰਡ ਦਵਾਰੇ ਨਾਮ ਬਿਬਾਣ, ਸ਼ਬਦੀ ਸ਼ਬਦ ਬਣੇ ਰਥਵਾਹੀਆ। ਮਰੇ ਨਾ ਜਨਮੇ ਖੇਲੇ ਖੇਲ ਆਦਿ ਜੁਗਾਦਿ ਆਵਣ ਜਾਣ, ਪਤਿਤ ਪਾਵਣ ਆਪ ਅਖਵਾਈਆ। ਗੁਰਮੁਖਾਂ ਗੁਰਸਿਖਾਂ ਤੋੜੇ ਲੰਕਾ ਗੜ੍ਹ ਹੰਕਾਰ, ਆਤਮ ਚੜ੍ਹ ਵੇਖ ਵਖਾਈਆ। ਪੰਚਮ ਮੀਤਾ ਪੰਚਮ ਬਖ਼ਸ਼ੇ ਚਰਨ ਪਿਆਰ, ਕਾਇਆ ਸੀਤਾ ਸੁਰਤੀ ਲਏ ਪਰਨਾਈਆ । ਨਾਮ ਖੰਡਾ ਆਤਮ ਅੰਤਰ ਬਖ਼ਸ਼ੇ ਤਿਖੀ ਧਾਰ, ਜਗਤ ਵਿਕਾਰਾ ਮੇਟ ਮਿਟਾਈਆ। ਕਲਜੁਗ ਅੰਤਮ ਪਾਵੇ ਸਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਕਾਲ ਪੁਰਖ ਹੋ ਤਿਆਰ, ਲੋਕਮਾਤ ਵੇਖ ਵਖਾਈਆ। ਗੁਰ ਗੋਬਿੰਦ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਸੰਤ ਸਾਜਣ ਗੁਰਸਿਖ ਸਾਚੇ ਲਏ ਉਭਾਰ, ਆਪ ਆਪਣਾ ਦਰਸ ਦਿਖਾਈਆ। ਨੇਤਰ ਲੋਚਣ ਦੇਵੇ ਇਕ ਗਿਆਨ, ਏਕਾ ਦੂਜਾ ਭੇਵ ਚੁਕਾਈਆ। ਤੀਜਾ ਨੇਤਰ ਖੁਲ੍ਹੇ ਨਜ਼ਰੀ ਆਏ ਹਰਿ ਭਗਵਾਨ, ਭਾਂਡਾ ਭਰਮ ਨਾ ਰਾਈਆ । ਚੌਥੇ ਪਦ ਮਿਲੇ ਮੇਲ ਸ੍ਰੀ ਭਗਵਾਨ, ਗੁਰ ਪੂਰਾ ਹੋਏ ਸਹਾਈਆ। ਪੰਜਮ ਹੱਥ ਫੜਾਏ ਇਕ ਨਿਸ਼ਾਨ, ਨੌਂ ਖੰਡ ਪ੍ਰਿਥਮੀ ਆਪ ਝੁਲਾਈਆ। ਸੱਤਾਂ ਦੀਪਾਂ ਪਾਏ ਆਣ, ਫਤਿਹ ਜੈਕਾਰਾ ਇਕ ਲਗਾਈਆ। ਬ੍ਰਹਮਾ ਵਿਸ਼ਨ ਦੇਵਤ ਸੁਰ ਨੇਤਰ ਨੀਰ ਵਹਾ ਦਿਵਸ ਰੈਣ ਕੁਰਲਾਇਣ, ਬਿਨ ਸਤਿਗੁਰ ਨਾ ਕੋਈ ਸਹਾਈਆ। ਇਕ ਇਕੱਲਾ ਏਕੰਕਾਰ, ਵੇਖੇ ਵਿਗਸੇ ਸਿਰਜਣਹਾਰ, ਲੋਕਮਾਤ ਮਾਰ ਝਾਤ ਇਕ ਇਕਾਂਤ, ਆਪ ਆਪਣੀ ਕਲ ਵਰਤਾਈਆ। ਗੁਰਮੁਖਾਂ ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤ, ਨਿਝਰ ਝਿਰਨਾ ਇਕ ਝਿਰਾਈਆ। ਚਾਰ ਵਰਨਾਂ ਸੁਣਾਏ ਸਾਚੀ ਗਾਥ, ਊਚ ਨੀਚ ਰਾਓ ਰੰਕ ਰਹਿਣ ਨਾ ਪਾਈਆ। ਸਗਲ ਨਿਭਾਏ ਆਪਣਾ ਸਾਥ, ਸਗਲਾ ਸੰਗੀ ਆਪ ਹੋ ਜਾਈਆ। ਏਕਾ ਪੂਜਾ ਏਕਾ ਪਾਠ, ਏਕਾ ਗੁਰਦੇਵ ਇਸ਼ਟ ਆਪ ਰਖਾਈਆ। ਅਕਾਲ ਮੂਰਤ ਪੁਰਖ ਅਗੰਮਾ ਵਜਾਏ ਸਾਚਾ ਨਾਦ, ਲੋਆਂ ਪੁਰੀਆਂ ਆਪ ਸੁਣਾਈਆ। ਸਤਿਗੁਰ ਪੂਰਾ ਖੋਜ ਖੁਜਾਏ ਜੀਓ ਪਿੰਡ ਬ੍ਰਹਿਮਾਦ, ਘਰ ਘਰ ਅੰਦਰ ਮੰਦਰ ਵੇਖ ਵਖਾਈਆ। ਲੱਖ ਚੁਰਾਸੀ ਜੀਵ ਜੰਤ ਲਹਿਣਾ ਦੇਣਾ ਚੁਕਾਏ ਸਾਢੇ ਤਿੰਨ ਤਿੰਨ ਹਾਥ, ਜੋ ਜਨ ਰਸਨਾ ਰਹੇ ਗਾਈਆ। ਵੇਲੇ ਅੰਤਮ ਪੁੱਛੇ ਵਾਤ, ਨਿਹਕਲੰਕ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਮੇਲਾ ਸਾਚੇ ਘਰ, ਸ਼ਬਦੀ ਸ਼ਬਦ ਦੇਵੇ ਵਰ, ਗੁਰਸਿਖਾਂ ਤਨ ਬਸਤਰ ਆਪ ਪਹਿਨਾਈਆ। ਸਮਰਥ ਪੁਰਖ ਦੀਨ ਦਿਆਲਾ, ਅਕਲ ਕਲਾ ਅਖਵਾਈਆ। ਗੁਰ ਗੋਬਿੰਦ ਹਰਿ ਗੋਪਾਲਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੰਤ ਦੁਲਾਰੇ ਸਾਚੇ ਲਾਲਾ, ਆਪ ਆਪਣੀ ਗੋਦ ਉਠਾਈਆ। ਆਪੇ ਚਾੜ੍ਹੇ ਰੰਗ ਗੁਲਾਲਾ, ਉਤਰ ਕਦੇ ਨਾ ਜਾਈਆ। ਲੋਕਮਾਤ ਬਣਾਏ ਸਚ ਸੱਚੀ ਧਰਮਸਾਲਾ, ਸ਼ਬਦ ਸ਼ਬਦੀ ਡੰਕ ਵਜਾਈਆ। ਗੁਰਮੁਖਾਂ ਫਲ ਲਗਾਏ ਕਾਇਆ ਡਾਲਾ, ਅੰਮ੍ਰਿਤ ਆਤਮ ਮੇਵਾ ਇਕ ਖਵਾਈਆ। ਤੋੜਨਹਾਰ ਜਗਤ ਜੰਜਾਲਾ, ਕਲਜੁਗ ਅੰਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਹੋਏ ਸਹਾਈਆ। ਗੁਰ ਸਤਿਗੁਰ ਹਰਿ ਹਰਿ ਮੀਤਾ, ਹਰਿ ਹਰਿ ਮੇਲ ਮਿਲਾਇਆ। ਆਪੇ ਜਾਣੇ ਆਪਣੀ ਰੀਤਾ, ਆਪ ਆਪਣਾ ਵੇਸ ਵਟਾਇਆ। ਏਕਾ ਰੰਗ ਰੰਗਾਏ ਹਸਤ ਕੀਟਾ, ਊਚਾਂ ਨੀਚਾਂ ਸੰਗ ਰਖਾਇਆ। ਗੁਰਮੁਖਾਂ ਬਖ਼ਸ਼ੇ ਚਰਨ ਪ੍ਰੀਤਾ, ਚਰਨ ਚਰਨੋਦਕ ਮੁਖ ਚੁਆਇਆ। ਨਾਮ ਨਿਧਾਨ ਜਿਸ ਜਨ ਪੀਤਾ, ਆਪ ਆਪਣਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਏ ਸਾਚੀ ਰੀਤਾ, ਆਪ ਆਪਣਾ ਲੇਖ ਲਖਾਇਆ। ਗੁਰ ਸਤਿਗੁਰ ਸੂਰ ਬਲਕਾਰ, ਹਰਿ ਹਰਿ ਰੂਪ ਸਮਾਈਆ। ਕਲਜੁਗ ਅੰਤਮ ਲਏ ਅਵਤਾਰ, ਬੀਸ ਬੀਸਾ ਵਡ ਵਡਿਆਈਆ। ਜਗਤ ਜਗਦੀਸ਼ਾ ਖ਼ਬਰਦਾਰ, ਲੋਆਂ ਪੁਰੀਆਂ ਆਪ ਉਠਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰ, ਨੌ ਖੰਡ ਪ੍ਰਿਥਮੀ ਫੇਰਾ ਪਾਈਆ। ਸੱਤਾਂ ਦੀਪਾਂ ਹੋ ਉਜਿਆਰ, ਦੀਵਾ ਬਾਤੀ ਇਕ ਜਗਾਈਆ। ਕਮਲਾਪਾਤੀ ਮੀਤ ਮੁਰਾਰ, ਕੰਤ ਕੰਤੂਹਲਾ ਨਾਮ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਜੋਤ ਧਰ, ਗੁਰ ਗੋਬਿੰਦ ਸ਼ਬਦ ਵਡਿਆਈਆ। ਸਿੰਘ ਗੋਬਿੰਦ ਸ਼ਬਦ ਬਲਵਾਨ, ਹਰਿ ਹਰਿ ਰੰਗ ਰੰਗਾਇਆ। ਦਾਤਾ ਦਾਨੀ ਮਿਹਰਬਾਨ, ਲੋਕਮਾਤ ਵੇਖ ਵਿਖਾਇਆ। ਧਰਮ ਵਖਾਏ ਇਕ ਨਿਸ਼ਾਨ, ਚਾਰ ਵਰਨਾਂ ਮੇਲ ਮਿਲਾਇਆ। ਆਤਮ ਜੋਤੀ ਬ੍ਰਹਮ ਗਿਆਨ, ਪਾਰਬ੍ਰਹਮ ਸਰਨਾਇਆ। ਦੂਈ ਦਵੈਤੀ ਮੇਟ ਮਿਟਾਣ, ਭੇਖ ਭਖੰਡ ਰਹਿਣ ਨਾ ਪਾਇਆ। ਵੇਖ ਵਖਾਏ ਅੰਜੀਲ ਕੁਰਾਨ, ਵੇਦ ਪੁਰਾਨਾ ਫੋਲ ਫੁਲਾਇਆ। ਧੁਰਦਰਗਾਹੀ ਇਕ ਫ਼ਰਮਾਣ, ਸ਼ਬਦ ਸੰਦੇਸ਼ਾ ਦਏ ਸੁਣਾਇਆ। ਨਰ ਨਰੇਸ਼ਾ ਦੋ ਜਹਾਨ, ਗੁਰ ਗੋਬਿੰਦ ਵੇਸ ਵਟਾਇਆ। ਪੰਜ ਪਿਆਰੇ ਕਰ ਪਰਧਾਨ, ਸ਼ਬਦ ਡੋਰੀ ਤਨ ਬੰਧਾਇਆ। ਪੀਲਾ ਬਸਤਰ ਇਕ ਮਹਾਨ, ਤਨ ਸ਼ਿੰਗਾਰ ਵਖਾਇਆ। ਅੱਠੇ ਪਹਿਰ ਨਿਗਹਬਾਨ, ਆਪ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਉਪਾਏ ਬਾਲ ਨਿਧਾਨ, ਸੁਤ ਦੁਲਾਰ ਰੂਪ ਵਟਾਇਆ। ਹਰਿ ਸੁਤ ਹਰਿ ਦੁਲਾਰ, ਗੋਬਿੰਦ ਵੇਸ ਵਟਾਇਆ। ਕਲਜੁਗ ਅੰਤਮ ਲਏ ਅਵਤਾਰ, ਹਰਿਜਨ ਵੇਖ ਵਖਾਈਆ। ਪੂਤ ਸਪੂਤਾ ਆਪਾ ਵਾਰ, ਸਾਚੀ ਕਾਰ ਕਮਾਈਆ। ਪੰਥ ਖਾਲਸਾ ਕਰ ਤਿਆਰ, ਏਕਾ ਗੁਰੂ ਗ੍ਰੰਥ ਜਣਾਈਆ। ਸਾਚੀ ਸਿਖਿਆ ਹਰਿ ਨਿਰੰਕਾਰ, ਅਕਾਲ ਪੁਰਖ ਜਣਾਈਆ। ਏਥੇ ਓਥੇ ਪਾਵੇ ਸਾਰ, ਵਿਛੜ ਕਦੇ ਨਾ ਜਾਈਆ। ਅਜੂਨੀ ਰਹਿਤ ਏਕੰਕਾਰ, ਅਕਲ ਕਲਾ ਵਰਤਾਈਆ। ਆਦਿ ਨਿਰੰਜਣ ਹੋ ਤਿਆਰ, ਲੋਕਮਾਤ ਵੇਖ ਵਖਾਈਆ। ਦਰਦ ਦੁੱਖ ਭੈ ਭੰਜਣ ਪਾਵੇ ਸਾਰ, ਭਵ ਸਾਗਰ ਪਾਰ ਕਰਾਈਆ। ਗੁਰਮੁਖ ਸਾਚੇ ਲਏ ਉਭਾਰ, ਜਿਸ ਜਨ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੂਜਾ ਭੇਵ ਚੁਕਾਈਆ। ਏਕਾ ਦੂਜਾ ਭੇਵ ਚੁਕਾਵਣਾ, ਗੁਰ ਪੂਰੇ ਹੱਥ ਵਡਿਆਈਆ। ਚੌਥੇ ਪਦ ਆਪ ਬਹਾਵਣਾ, ਰੰਗ ਮਹੱਲ ਇਕ ਜਣਾਈਆ। ਪੰਚਮ ਸਾਚਾ ਮੇਲ ਮਿਲਾਵਣਾ, ਛਤਰ ਸੀਸ ਜਗਦੀਸ਼ ਆਪ ਟਿਕਾਈਆ। ਛੇਵੇਂ ਛੱਪਰ ਛੰਨ ਨਾ ਕੋਈ ਰਚਾਵਣਾ, ਚਾਰ ਦਿਵਾਰ ਨਾ ਕੋਈ ਬਣਾਈਆ। ਸਤਿ ਪੁਰਖ ਨਿਰੰਜਣ ਡੇਰਾ ਲਾਵਣਾ, ਅਕਾਲ ਮੂਰਤ ਜੋਤ ਰੁਸ਼ਨਾਈਆ। ਅੱਠਾਂ ਤੱਤਾਂ ਵੇਸ ਕਰਾਵਣਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁੱਧ ਨਾ ਹੋਏ ਹਲਕਾਈਆ। ਨੌਂ ਦਵਾਰੇ ਰਸ ਗਵਾਵਣਾ, ਜੂਠ ਝੂਠ ਮੇਟੇ ਛਾਹੀਆ। ਦਸਮ ਦਵਾਰੀ ਮੇਲ ਮਿਲਾਵਣਾ, ਗੁਰ ਗੋਬਿੰਦ ਵਡ ਵਡਿਆਈਆ। ਸਿੰਘ ਸਿੰਘ ਆਪ ਅਖਵਾਵਣਾ, ਸ਼ੇਰ ਦਲੇਰਾ ਬੇਪਰਵਾਹੀਆ। ਨਾਮ ਖੰਡਾ ਇਕ ਚਮਕਾਵਣਾ, ਬੇਹੰਗਮ ਚਾਲ ਇਕ ਰਖਾਈਆ। ਅਗੰਮ ਅਗੰਮੜਾ ਧਾਮ ਸੁਹਾਵਣਾ, ਅਗੰਮੜੀ ਕਾਰ ਕਰਾਈਆ। ਹੱਡ ਮਾਸ ਨਾੜੀ ਚੰਮੜਾ ਨਾ ਕੋਈ ਰਖਾਵਣਾ, ਸ਼ਬਦ ਸ਼ਬਦੀ ਡੰਕ ਵਜਾਈਆ। ਸਤਿ ਦੁਆਰੇ ਆਪ ਪੁਜਾਵਣਾ, ਆਪ ਆਪਣਾ ਮੇਲ ਮਿਲਾਈਆ। ਸਾਢੇ ਤਿੰਨ ਹੱਥ ਤੇਰਾ ਵਕਤ ਚੁਕਾਵਣਾ, ਰਵਦਾਸ ਚੁਮਾਰਾ ਗਿਆ ਲਿਖਾਈਆ। ਨੌਂ ਦਵਾਰੇ ਭੇਵ ਚੁਕਾਵਣਾ, ਜਗਤ ਦਵਾਰੇ ਆਪ ਭੁਲਾਈਆ। ਦਸਮ ਦੁਆਰੀ ਪੰਧ ਮਿਟਾਵਣਾ, ਅੰਧ ਅੰਧੇਰ ਹੋਏ ਸਹਾਈਆ। ਧੁਨ ਅਨਾਦੀ ਇਕ ਵਜਾਵਣਾ, ਅਨਹਦ ਸੇਵਾ ਲਾਈਆ। ਸਾਚੀ ਸੰਗਤਾ ਮੰਗਲ ਗਾਵਣਾ, ਏਕਾ ਮੰਗਲ ਗਾਈਆ। ਬਜ਼ਰ ਕਪਾਟੀ ਤੋੜ ਤੁੜਾਵਣਾ, ਗੁਰਮੁਖਾਂ ਮਿਲੇ ਵਧਾਈਆ। ਆਤਮ ਸੇਜਾ ਹਰਿ ਜੀ ਪਾਵਣਾ, ਹਰਿ ਸਾਚਾ ਹੋਏ ਸਹਾਈਆ। ਗੁਰ ਗੋਬਿੰਦ ਦਰਸ ਦਿਖਾਵਣਾ, ਨਾਨਕ ਮੇਲਾ ਸਹਿਜ ਸੁਭਾਈਆ। ਕਾਇਆ ਚੋਲੀ ਰੰਗ ਰੰਗਾਵਨਾ, ਉਤਰ ਕਦੇ ਨਾ ਜਾਈਆ। ਵੀਹ ਸੌ ਪੰਦਰਾਂ ਬਿਕ੍ਰਮੀ ਫੇਰਾ ਪਾਵਣਾ, ਲੋਕਮਾਤ ਕਰੇ ਕੁੜਮਾਈਆ। ਵੀਹ ਸੌ ਸੋਲਾਂ ਹਾੜ ਸਤਾਰਾਂ ਵੇਖ ਵਖਾਵਣਾ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਫੜ ਉਠਾਵਣਾ, ਰਾਜ ਰਾਜਾਨਾ ਦਏ ਹਿਲਾਈਆ। ਸ਼ਾਹ ਸੁਲਤਾਨਾਂ ਖ਼ਾਕ ਮਿਲਾਵਣਾ, ਸੀਸ ਤਾਜ ਨਾ ਕੋਈ ਰਖਾਈਆ। ਵੀਹ ਸੌ ਸਤਾਰਾਂ ਲੇਖ ਚੁਕਾਵਣਾ, ਨੌਂ ਖੰਡ ਹੋਏ ਹਲਕਾਈਆ। ਸੱਤਾਂ ਦੀਪਾਂ ਭਰਮ ਗਵਾਵਣਾ, ਗੁਰ ਗੋਬਿੰਦ ਸ਼ਬਦ ਵਡਿਆਈਆ। ਤੀਰਥ ਤੱਟਾਂ ਏਕਾ ਧਾਰ ਚਲਾਵਣਾ, ਜਲ ਧਾਰਾ ਰੂਪ ਸਮਾਈਆ। ਮਨਮੁਖ ਜੀਵਾਂ ਮਾਤ ਰੁੜਾਵਣਾ, ਸ਼ੌਹ ਦਰਿਯਾਏ ਧੱਕਾ ਲਾਈਆ। ਗੁਰਮੁਖ ਸਾਚੇ ਆਪ ਜਗਾਵਣਾ, ਆਪ ਆਪਣਾ ਦਰਸ ਦਿਖਾਈਆ। ਆਤਮ ਬ੍ਰਹਮ ਬੂਝ ਬੁਝਾਵਣਾ, ਪਾਰਬ੍ਰਹਮ ਵੱਡੀ ਵਡਿਆਈਆ। ਕਲ ਕਲੇਸ਼ ਨਾ ਕੋਈ ਕਰਾਵਣਾ, ਆਲਸ ਨਿੰਦਰਾ ਵਿਚ ਨਾ ਆਈਆ। ਦਰ ਦਰਵੇਸ਼ ਆਪ ਅਖਵਾਵਣਾ, ਵਡ ਦਾਤਾ ਬੇਪਰਵਾਹੀਆ। ਵੀਹ ਸੌ ਉਨੀ ਬਿਕ੍ਰਮੀ ਥਿਤ ਲਿਖਾਵਣਾ, ਅੱਲਾ ਰਾਣੀ ਰਹੀ ਸ਼ਰਮਾਈਆ। ਮੁਸਲਮ ਸੁੰਨੀ ਕੋਈ ਰਹਿਣ ਨਾ ਪਾਵਣਾ, ਚਾਰ ਯਾਰਾਂ ਮੁਖ ਛੁਪਾਈਆ। ਐਨਲਹੱਕ ਨਾਅਰਾ ਕਿਸੇ ਨਾ ਲਾਵਣਾ, ਵੇਖ ਵਖਾਏ ਖ਼ਲਕ ਖ਼ੁਦਾਈਆ। ਬੇਐਬ ਪਰਵਰਦਿਗਾਰ ਨਿਰੰਕਾਰ ਆਪ ਅਖਵਾਵਣਾ, ਅਕਾਲ ਮੂਰਤ ਜੋਤ ਰੁਸ਼ਨਾਈਆ। ਧਰਨੀ ਧਰਤ ਆਪ ਸੁਹਾਵਣਾ, ਆਪ ਆਪਣੀ ਖੇਲ ਖਲਾਈਆ। ਗੋਬਿੰਦ ਲੇਖਾ ਜਗਤ ਚੁਕਾਵਣਾ, ਚੌਥੇ ਜੁਗ ਫੇਰਾ ਪਾਈਆ। ਸਤਿਜੁਗ ਸਾਚਾ ਆਪ ਸੁਹਾਵਣਾ, ਸਤਿਗੁੁਰ ਪੂਰਾ ਨਾਉਂ ਧਰਾਈਆ। ਬੀਸ ਬੀਸਾ ਲੇਖ ਲਿਖਾਵਣਾ, ਮੇਟ ਮਿਟਾਏ ਝੂਠੀ ਛਾਹੀਆ। ਜਮਨ ਕਿਨਾਰਾ ਇਕ ਸੁਹਾਵਣਾ, ਗੁਰ ਤੇਗ ਬਹਾਦਰ ਤੇਰੇ ਧਾਮ ਵਡਿਆਈਆ। ਇਕੀ ਇਕ ਨਿਸ਼ਾਨ ਝੁਲਾਵਣਾ, ਨੌਂ ਖੰਡ ਕਰੇ ਰੁਸ਼ਨਾਈਆ। ਅਕਾਲ ਪੁਰਖ ਮੇਲ ਮਿਲਾਵਣਾ, ਗੁਰ ਗੋਬਿੰਦ ਵੱਜੇ ਵਧਾਈਆ। ਸ੍ਰਿਸ਼ਟ ਸਬਾਈ ਏਕਾ ਮਾਰਗ ਲਾਵਣਾ, ਏਕਾ ਰੂਪ ਦਰਸਾਈਆ। ਪੰਡਤ ਪਾਂਧੇ ਪਕੜ ਉਠਾਵਣਾ, ਏਕਾ ਵਿਦਿਆ ਦਏ ਪੜ੍ਹਾਈਆ। ਈਸਾ ਮੂਸਾ ਵਕਤ ਚੁਕਾਵਣਾ, ਏਕਾ ਜਾਪ ਜਪਾਈਆ। ਸ਼ਬਦ ਅਨਾਦੀ ਏਕਾ ਗਾਵਣਾ, ਧੁਨੀ ਨਾਦ ਇਕ ਵਜਾਈਆ। ਨੌਂ ਖੰਡ ਪ੍ਰਿਥਮੀ ਸਾਚੀ ਸਿਖੀ ਆਪ ਬਣਾਵਣਾ, ਤਲਵਾਰੋਂ ਤਿੱਖੀ ਧਾਰ ਚਲਾਈਆ। ਰਿਖੀ ਮੁਨੀ ਕੋਈ ਦਿਸ ਨਾ ਆਵਣਾ। ਗੁਰਮੁਖਾਂ ਵਡ ਵਡਿਆਈਆ। ਧਾਰੀ ਕੇਸ ਲੇਖੇ ਲਾਵਣਾ, ਮੂੰਡ ਮੁੰਡਾਏ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਹਰਿ ਜਗਦੀਸਾ ਇਕ ਅਕੀਸਾ, ਆਪ ਆਪਣੀ ਕਰੇ ਰੁਸ਼ਨਾਈਆ। ਇਕ ਇਕੀਸਾ ਏਕੰਕਾਰ, ਅਕਲ ਕਲਾ ਅਖਵਾਈਆ। ਨਾਮ ਖੰਡਾ ਤੇਜ ਕਟਾਰ, ਗੁਰ ਗੋਬਿੰਦ ਤਨ ਗਾਤਰੇ ਇਕ ਲਟਕਾਈਆ। ਪੰਚਮ ਮੀਤਾ ਕਰ ਪਿਆਰ, ਪੰਚਮ ਦੇਵੇ ਜਗਤ ਵਡਿਆਈਆ। ਸੋਹੇ ਸੀਸ ਸੱਚੀ ਦਸਤਾਰ, ਤਖ਼ਤ ਤਖ਼ਤ ਤਾਜ ਜਗਤ ਸ਼ਰਨਾਈਆ। ਅਗੰਮ ਅਗੰਮੜੀ ਕਰੇ ਕਾਰ, ਅਗੰਮ ਅਗੰਮੜਾ ਵੇਖ ਵਖਾਈਆ। ਪੰਥ ਖ਼ਾਲਸਾ ਕਰ ਪਿਆਰ, ਏਕਾ ਰੂਪ ਸਮਾਈਆ। ਰੂਪ ਅਨੂਪ ਸ਼ਾਹੋ ਭੂਪ ਅਪਰ ਅਪਾਰ, ਲੇਖਾ ਲਿਖਤ ਵਿਚ ਨਾ ਆਈਆ। ਬਾਲੇ ਅਗਨੀ ਵੇਖੇ ਜੋਤ ਜਵਾਲਾ ਜਗਤ ਅੰਗੀਠਾ ਭਗਤ ਅਨਡੀਠਾ ਤ੍ਰੈਗੁਣ ਮਾਇਆ ਪੰਜ ਤੱਤ, ਆਤਮ ਬ੍ਰਹਮ ਪਾਰਬ੍ਰਹਮ ਮਿਲਾਈਆ। ਗੁਰ ਗੋਬਿੰਦ ਸਿੰਘ ਸਿੰਘ ਬੀਜ ਬੀਜਿਆ ਸਾਚੇ ਵਤ, ਲੋਕਮਾਤ ਨਾ ਕੋਇ ਉਖੜਾਈਆ। ਅਕਾਲ ਪੁਰਖ ਤੇਰੇ ਚਰਨ ਬੰਧਾਇਆ  ਨਤ, ਨਾਤਾ ਬਿਧਾਤਾ ਨਾ ਕੋਈ ਤੋੜ ਤੁੜਾਈਆ। ਸਰਬ ਕਲਾ ਆਪੇ ਸਮਰਥ, ਗੁਰ ਗੋਬਿੰਦ ਵਡ ਵਡਿਆਈਆ । ਸੰਤ ਸੁਹੇਲੇ ਗੁਰੂ ਗੁਰ ਚੇਲੇ, ਗੁਰਸਿਖ ਸੱਜਣ ਮੀਤ ਪਤਿਤ ਪੁਨੀਤ ਆਪੇ ਲਏ ਰੱਖ, ਰੱਖਣਹਾਰ ਆਪ ਅਖਵਾਈਆ। ਜੋਤੀ ਨੂਰ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਦਰਸ ਦਿਖਾਏ ਹੋ ਪ੍ਰਤੱਖ, ਸਚਖੰਡ ਖੇਲ ਬ੍ਰਹਿਮੰਡ ਜੇਰਜ ਅੰਡ ਉਤਭੁਜ ਸੇਤਜ ਕਰ ਰੁਸ਼ਨਾਈਆ। ਗੁਰਸਿਖਾਂ ਵੰਡਾਈ ਸਾਚੀ ਵੰਡ, ਅੱਠੇ ਪਹਿਰ ਪਾਰਬ੍ਰਹਮ ਤੇਰੀ ਸ਼ਰਨਾਈਆ। ਸਤਿਗੁਰ ਪੂਰਾ ਪਾਏ ਅੰਤਮ ਠੰਡ, ਅਗਨੀ ਤਤ ਨਾ ਕੋਈ ਜਲਾਈਆ। ਗੁਰਮੁਖਾਂ ਆਤਮ ਹੋਏ ਨਾ ਕਦੇ ਰੰਡ, ਗੁਰ ਗੋਬਿੰਦ ਮਿਲਿਆ ਸਾਚਾ ਮਾਹੀਆ। ਮੇਟ ਮਿਟਾਏ ਭੇਖ ਪਖੰਡ, ਏਕਾ ਮਾਰਗ ਲਾਏ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਦੀਨ ਦਿਆਲ ਗੋਬਿੰਦ ਗੁਰ ਸਾਚਾ ਲਾਲ, ਪੂਤ ਸਪੂਤਾ ਸ਼ਬਦ ਦਲਾਲ, ਲੋਕਮਾਤ ਕਰੇ ਰੁਸ਼ਨਾਈਆ। ਗੁਰ ਗੋਬਿੰਦ ਅੰਤਮ ਅੰਤ, ਜੋਤੀ ਜੋਤ ਜਗਾਈਆ। ਮੇਲ ਮਿਲਾਵਾ ਸਾਚੇ ਕੰਤ, ਘਰ ਸਾਚੇ ਮਿਲਿਆ ਚਾਈਂ ਚਾਈਂਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਪਾਰਬ੍ਰਹਮ ਫੜੀ ਸਾਚੀ ਬਾਹੀਂਆ। ਏਕਾ ਸ਼ਬਦ ਮਣੀਆਂ ਮੰਤ, ਗੁਰ ਸੰਗਤ ਗਿਆ ਬੁਝਾਈਆ। ਖ਼ਾਲਸਾ ਗੁਰੂ ਗੁਰੂ ਖ਼ਾਲਸਾ ਗੁਰ ਪੰਥ, ਗੁਰ ਗ੍ਰੰਥ ਇਸ਼ਟ ਦੇਵ ਮਨਾਈਆ। ਨਾਮ ਨਾਦ ਧੁਨ ਵੱਜੇ ਸੰਖ, ਅਕਾਲ ਪੁਰਖ ਆਪ ਵਜਾਈਆ। ਮੇਰਾ ਸ਼ਬਦ ਨਾਨਕ ਗੁਰ ਧੁਰ ਕਰਾਏ ਪਰਖ, ਜੂਠਾ ਝੂਠਾ ਦਰ ਨਾ ਕੋਈ ਸੁਹਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਬੰਸ ਸਰਬੰਸਾ ਗੁਰਮੁਖਾਂ ਉਤੋਂ ਵਾਰ, ਆਪ ਆਪਣਾ ਲੇਖਾ ਪੂਰ ਕਰਾਈਆ। ਸਚਖੰਡ ਬਣੇ ਸਚ ਦਵਾਰ ਹਰਿ ਨਿਰੰਕਾਰ, ਦਿਵਸ ਰੈਣ ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਸਵ ਘੋੜਾ ਰਾਕੀ ਕਰ ਤਿਆਰ ਸ਼ਬਦ ਸਿੰਘਾਸਣ, ਪੁਰਖ ਅਬਿਨਾਸ਼ਣ ਸ਼ਾਹੋ ਸ਼ਾਬਾਸ਼ਣ ਬੈਠਾ ਡੇਰਾ ਲਾਈਆ। ਸਾਚੇ ਮੰਦਰ ਸਾਚੇ ਅੰਦਰ ਪਾਵੇ ਰਾਸਨ, ਗੁਰਮੁਖ ਵਿਰਲਾ ਵੇਖ ਵਖਾਈਆ। ਖੇਲੇ ਖੇਲ ਪ੍ਰਿਥਮੀ ਅਕਾਸ਼ਨ, ਲੋਕ ਪ੍ਰਲੋਕ ਏਕਾ ਨੂਰ ਰੁਸ਼ਨਾਈਆ। ਚੌਦਾਂ ਲੋਕ ਦਾਸੀ ਦਾਸਨ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਈਆ। ਗੁਰਮੁਖਾਂ ਹਿਰਦੇ ਅੰਦਰ ਕਰਿਆ ਵਾਸਨ, ਪੂਰਨ ਬ੍ਰਹਮ ਜਣਾਈਆ। ਪ੍ਰਗਟ ਹੋਏ ਸਰਬ ਗੁਣ ਤਾਸਨ, ਜੋ ਜਨ ਦਿਵਸ ਰੈਣ ਧਿਆਈਆ। ਲੇਖ ਚੁਕਾਏ ਦਸ ਦਸ ਮਾਸਨ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਆਪੇ ਬੈਠਾ ਵੜ, ਦਿਵਸ ਰੈਣ ਰੈਣ ਦਿਵਸ ਏਕਾ ਜੋਤੀ ਜੋਤ ਜਗਾਈਆ। ਗੁਰ ਗੋਬਿੰਦ ਜਗਤ ਮਲਾਹ, ਹਰਿ ਹਰਿ ਰੂਪ ਉਪਾਇਆ। ਗੁਰ ਪੂਰਾ ਤੇਰਾ ਜਗਤ ਮਲਾਹ, ਗੁਰ ਨਾਨਕ ਆਪ ਮਿਲਾਇਆ। ਗੁਰਸਿਖਾਂ ਨਗਰ ਖੇੜਾ ਕਾਇਆ ਨਗਰ ਦਏ ਵਸਾ, ਆਤਮ ਸੇਜਾ ਸਚ ਸਿੰਘਾਸਣ ਇਕ ਵਿਛਾਇਆ। ਆਵਣ ਜਾਵਣ ਪਤਿਤ ਪਾਵਣ ਦੋ ਜਹਾਨ ਲੱਖ ਚੁਰਸੀ ਗੇੜਾ ਦਏ ਚੁਕਾਇਆ। ਜਿਸ ਜਨ ਦੋਏ ਜੋੜ, ਚਰਨੀ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰ ਹਰਿ ਨਿਰੰਕਾਰ ਆਪ ਅਪਣਾ ਆਪ ਸੁਹਾਇਆ। ਸਚਖੰਡ ਦਵਾਰਾ ਹਰਿ ਨਿਰੰਕਾਰ, ਥਿਰ ਘਰ ਨਾਉਂ ਰਖਾਈਆ। ਇਕ ਇਕੱਲਾ ਕਰ ਪਸਾਰ, ਬੈਠਾ ਬੇਪਰਵਾਹੀਆ। ਜੋਤੀ ਜੋਤ ਜੋਤ ਉਜਿਆਰ, ਨੂਰੋ ਨੂਰ ਸਮਾਈਆ । ਨਿਰਗੁਣ ਖੇਲ ਅਪਰ ਅਪਾਰ, ਭੇਵ ਅਭੇਦਾ ਭੇਵ ਨਾ ਪਾਈਆ। ਨਾਨਕ ਨਿਰਗੁਣ ਏਕਾ ਸਚ ਸਚ ਦਰਬਾਰ ਮਿਲਿਆ ਮੇਲ ਇਕ ਨਿਰੰਕਾਰ, ਆਦਿ ਪੁਰਖ ਏਕਾ ਜੋਤ ਵਿਚ ਟਿਕਾਈਆ। ਨਾਮ ਸਤਿ ਪਾਇਆ ਅੰਜਨ, ਮਿਲਿਆ ਦਾਤਾ ਦਰਦ ਦੁੱਖ ਭੈ ਭੰਜਨ, ਲੋਕਮਾਤ ਜੀਵ ਜੰਤ ਸਾਧ ਸੰਤ, ਮਾਰਗ ਇਕ ਵਿਖਾਈਆ। ਚਾਰ ਵਰਨਾਂ ਸਚ ਪਿਆਰ, ਨਾਮ ਰੰਗਣ ਇਕ ਰੰਗਾਈਆ। ਚਾਰ ਕੁੰਟ ਦਹਿ ਦਿਸ਼ਾ ਪਾਵੇ ਸਾਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਏਕਾ ਜੋਤ ਦਸ ਅਵਤਾਰ, ਗੁਰ ਗੋਬਿੰਦ ਕਲਗੀ ਤੋੜਾ ਸੀਸ ਟਿਕਾਈਆ। ਸਤਿਗੁਰ ਅਰਜਨ ਅਰਜਨ ਗੁਰ ਬਣ ਲਿਖਾਰ, ਗੁਰੂ ਗ੍ਰੰਥ ਗੁਰ ਜਗਤ ਧਰਾਈਆ। ਸੰਤ ਭਗਤ ਗੁਰ ਸਤਿਗੁਰ ਪੁਰਖ ਅਕਾਲ ਬੈਠੇ ਇਕ ਦਵਾਰ, ਸਾਚਾ ਧਾਮ ਇਕ ਸੁਹਾਈਆ। ਸ੍ਰਿਸ਼ਟ ਸਬਾਈ ਕਰਿਆ ਖ਼ਬਰਦਾਰ, ਸੋਇਆ ਜੀਵ ਰਹੇ ਨਾ ਰਾਈਆ। ਅੰਤਮ ਅੰਤ ਕਲਜੁਗ ਪ੍ਰਗਟ ਹੋਏ ਨਿਰਗੁਣ ਜੋਤ ਨਿਹਕਲੰਕ ਨਰਾਇਣ ਨਰ ਅਵਤਾਰ, ਗੁਰ ਗੋਬਿੰਦ ਰੰਗ ਸ਼ਬਦ ਮਰਦੰਗ ਸੂਰਾ ਸਰਬੰਗ ਆਪ ਰਖਾਈਆ। ਨਿਹਕਲੰਕ ਹਰਿ ਨਿਰੰਕਾਰ ਹੈ, ਦੂਸਰ ਨਾਹੀ ਕੋਏ। ਦਵਾਰ ਬੰਕ ਗੁਰੂ ਦਵਾਰ ਹੈ, ਗੁਰ ਗੋਬਿੰਦ ਵੇਖ ਵਖਾਏ। ਸੰਬਲ ਨਗਰੀ ਧਾਮ ਨਿਆਰ ਹੈ, ਸਾਢੇ ਤਿੰਨ ਹੱਥ ਬਣਤ ਬਣਾਏ। ਘਰ ਘਰ ਵਿਚ ਲਏ ਉਸਾਰ ਹੈ, ਆਪ ਆਪਣਾ ਆਸਣ ਲਾਏ। ਸ਼ਬਦ ਸ਼ਬਦੀ ਡੰਕ ਅਪਾਰ ਹੈ, ਨਾਮ ਡੰਕਾ ਇਕ ਵਜਾਏ। ਆਦਿਨ ਅੰਤਾ ਏਕੰਕਾਰ ਹੈ, ਕਲਜੁਗ ਆਪਣੀ ਕਲ ਵਰਤਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮੇਲ ਮਿਲਾਏ ਸੱਚੀ ਸਰਕਾਰ ਹੈ, ਘਰ ਸਾਚਾ ਇਕ ਸੁਹਾਏ।