੨੭ ਕੱਤਕ ੨੦੧੫ ਬਿਕ੍ਰਮੀ ਸੰਤ ਨਰ ਹਰੀ ਨਰਾਇਣ ਸਿੰਘ ਪੰਡਤ ਗੋਦਾਵਰੀ ਘਾਟ, ਨਾਸ਼ਕ ਸ਼ਹਿਰ
ਆਦਿ ਪੁਰਖ ਏਕੰਕਾਰ, ਅਕਲ ਕਲਾ ਅਖਵਾਈਆ। ਨਿਰਗੁਣ ਜੋਤੀ ਨੂਰ ਉਜਿਆਰ, ਨੂਰੋ ਨੂਰ ਸਮਾਈਆ। ਅਕਾਲ ਮੂਰਤ ਖੇਲ ਅਪਾਰ, ਅਨਭਵ ਪ੍ਰਕਾਸ਼ ਰਖਾਈਆ। ਜੁਗਾ ਜੁਗੰਤ ਵੇਖ ਵਿਚਾਰ, ਆਪ ਆਪਣੀ ਬਣਤ ਬਣਾਈਆ। ਖੇਲੇ ਖੇਲ ਅਗੰਮ ਅਪਾਰ, ਅਭੇਦ ਅਭੇਵ ਬੁਝਾਈਆ। ਲੋਆਂ ਪੁਰੀਆਂ ਬੰਨੇ ਧਾਰ, ਗਗਨ ਪਤਾਲਾਂ ਵੇਖ ਵਖਾਈਆ। ਰਵ ਸਸ ਕਰ ਉਜਿਆਰ, ਮੰਡਲ ਮੰਡਪ ਆਪ ਸੁਹਾਈਆ। ਥਿਰ ਘਰ ਬੈਠ ਸੱਚੀ ਸਰਕਾਰ, ਨਿਰਗੁਣ ਰੂਪ ਇਕ ਜਣਾਈਆ। ਆਦਿ ਜੁਗਾਦੀ ਏਕਾ ਕਾਰ, ਅਕਲ ਕਲਾ ਅਖਵਾਈਆ। ਪਾਰਬ੍ਰਹਮ ਰੂਪ ਅਪਾਰ, ਨੇਤਰ ਨੈਣ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਆਦਿ ਪੁਰਖ ਪੁਰਖ ਅਬਿਨਾਸ਼ਾ, ਏਕਾ ਏਕ ਅਖਵਾਇੰਦਾ। ਜੁਗ ਜੁਗ ਖੇਲਣਹਾਰ ਤਮਾਸ਼ਾ, ਆਪ ਆਪਣੀ ਬਣਤ ਬਣਾਇੰਦਾ। ਆਪ ਆਪਣੀ ਪਾਵੇ ਰਾਸਾ, ਆਪ ਆਪਣਾ ਵੇਖ ਵਖਾਇੰਦਾ। ਖੇਲੇ ਖੇਲ ਪ੍ਰਿਥਮੀ ਅਕਾਸ਼ਾ, ਗਹਿਰ ਗੰਭੀਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਆਪ ਅਖਵਾਇੰਦਾ। ਆਦਿ ਨਿਰੰਜਣ ਹਰਿ ਕਰਤਾਰ, ਏਕਾ ਏਕੰਕਾਰਿਆ। ਲੋਕਮਾਤ ਲਏ ਅਵਤਾਰ, ਖੇਲੇ ਖੇਲ ਸਰਬ ਸੰਸਾਰਿਆ। ਪਾਵੇ ਲੱਖ ਚੁਰਾਸੀ ਸਾਰ, ਜੀਵਾਂ ਜੰਤਾਂ ਵੇਖ ਵਿਖਾ ਰਿਹਾ। ਜੇਰਜ ਅੰਡਾਂ ਕਰ ਉਜਿਆਰ, ਉਤਭੁਜ ਸੇਤਜ ਰੂਪ ਵਟਾ ਰਿਹਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਅਧਾਰ, ਕਰੋੜ ਤੇਤੀਸਾ ਸੰਗ ਰਲਾਇਆ। ਆਪੇ ਵਸਿਆ ਸਭ ਤੋਂ ਬਾਹਿਰ, ਹਰ ਘਟ ਮੰਦਰ ਆਪ ਸੁਹਾਇਆ। ਜੋਤੀ ਨੂਰ ਕਰ ਉਜਿਆਰ, ਦੀਪਕ ਜੋਤੀ ਇਕ ਜਗਾਇਆ। ਜੋਤ ਨਿਰੰਜਣ ਖੇਲ ਨਿਆਰ, ਅੰਧ ਅੰਧੇਰ ਮਿਟਾਇਆ। ਸ਼ਬਦੀ ਧੁਨ ਸੱਚੀ ਧੁਨਕਾਰ, ਆਤਮਕ ਆਪ ਉਪਜਾਇਆ। ਪੰਚਮ ਗਾਇਣ ਵਾਰੋ ਵਾਰ, ਮੀਤ ਮੁਰਾਰਾ ਸੇਵਾ ਲਾਇਆ। ਬਜ਼ਰ ਕਪਾਟੀ ਬੰਦ ਕਿਵਾੜ, ਆਪ ਆਪਣਾ ਬੰਦ ਕਰਾਇਆ। ਵੇਖਣਹਾਰ ਪੰਚਮ ਧਾੜ, ਪੰਚਮ ਮੋਹ ਵਧਾਇਆ। ਹਰਿ ਸੰਤਾਂ ਫਿਰੇ ਪਿੱਛੇ ਅਗਾੜ, ਆਪ ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇਆ। ਆਦਿ ਨ ਅੰਤਾ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਜੁਗ ਜੁਗ ਲਏ ਮਾਤ ਅਵਤਾਰ, ਆਪ ਆਪਣਾ ਵੇਸ ਵਟਾਇਆ। ਸਤਿਜੁਗ ਸਾਚੇ ਬੰਨ੍ਹੇ ਧਾਰ, ਸਤਿ ਸਰੂਪ ਸਮਾਇਆ। ਤ੍ਰੀਆ ਤ੍ਰੇਤਾ ਤੇਰਾ ਲੇਖ ਅਪਾਰ, ਤ੍ਰੈ ਤ੍ਰੈ ਰੂਪ ਦਰਸਾਇਆ। ਦੁਆਪਰ ਖੇਲ ਅਗੰਮ ਅਪਾਰ, ਮੁਕੰਦ ਮਨੋਹਰ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇਆ। ਖੇਲਣਹਾਰ ਹਰਿ ਸਮਰਥ, ਏਕਾ ਏਕੰਕਾਰਿਆ। ਜਗਤ ਮਹਿੰਮਾ ਅਕਥਨਾ ਅਕੱਥ, ਕਥ ਸਕੇ ਨਾ ਕੋਈ ਜੀਵ ਗਵਾਰਿਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਨਾਮ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਜੋਤ ਜਗਾ ਰਿਹਾ। ਜੋਤੀ ਜੋਤ ਹਰਿ ਉਜਿਆਰ, ਏਕਾ ਏਕ ਕਰਾਇੰਦਾ। ਕਲਜੁਗ ਅੰਤਮ ਲੈ ਅਵਤਾਰ, ਆਪ ਆਪਣਾ ਰੂਪ ਵਟਾਇੰਦਾ। ਈਸਾ ਮੂਸਾ ਕਰ ਪਿਆਰ, ਸੰਗ ਮੁਹੰਮਦ ਸੰਗ ਰਖਾਇੰਦਾ। ਚਾਰ ਯਾਰਾਂ ਕਰ ਤਿਆਰ, ਅੱਲਾ ਰਾਣੀ ਨਾਲ ਪ੍ਰਨਾਇੰਦਾ। ਹੱਕ ਹਕੀਕਤ ਖ਼ਬਰਦਾਰ, ਲਾਸ਼ਰੀਕ ਵੇਖ ਵਖਾਇੰਦਾ। ਬੇਐਬ ਪਰਵਰਦਿਗਾਰ, ਆਪ ਆਪਣਾ ਰੂਪ ਵਟਾਇੰਦਾ। ਆਪੇ ਲਾਏ ਐਨਲਹੱਕ ਸਾਚਾ ਨਾਅਰ, ਮੁਕਾਮੇ ਹੱਕ ਖ਼ੁਦਾਏ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਖਲਾਇੰਦਾ। ਕਲਜੁਗ ਕੂੜ ਕੁੜਿਆਰ , ਹਰਿ ਹਰਿ ਆਪ ਰਖਾਇਆ। ਭਰਮੇ ਭੁੱਲਾ ਹਸਤ ਕੀਟਾ, ਊਚਾਂ ਨੀਚਾਂ ਦਿਸ ਨਾ ਆਇਆ। ਆਪਣਾ ਮੰਨ ਕਿਸੇ ਨਾ ਜੀਤਾ, ਹਉਮੇ ਹੰਗਤਾ ਗੜ੍ਹ ਸੁਹਾਇਆ। ਨੇਤਰ ਦਰਸ ਗੁਰੂ ਨਾ ਕੀਤਾ, ਗੁਰ ਮੰਤਰ ਨਾਮ ਨਾ ਦ੍ਰਿੜਾਇਆ। ਪਾਰਬ੍ਰਹਮ ਇਕ ਅਤੀਤਾ, ਆਦਿ ਜੁਗਾਦਿ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧੀਰ ਧਰਾਇਆ। ਪਾਰਬ੍ਰਹਮ ਹਰਿ ਕਰਤਾਰ, ਆਪਣੀ ਦਇਆ ਕਮਾਈਆ। ਪੰਜ ਤਤ ਕਰ ਉਜਿਆਰ, ਨਾਨਕ ਜੋਤ ਕਰੇ ਰੁਸ਼ਨਾਈਆ। ਮੇਲ ਮਿਲਾਏ ਦਰ ਦਰਬਾਰ, ਦਰ ਦਰਵੇਸ਼ਾ ਵੇਖ ਵਖਾਈਆ। ਮੰਗੇ ਮੰਗ ਬਣ ਭਿਖਾਰ, ਆਤਮ ਅੰਤਰ ਝੋਲੀ ਡਾਹੀਆ। ਨਿਰਗੁਣ ਰੂਪ ਪਾਵੇ ਸਾਰ, ਨਰ ਹਰਿ ਵੱਡੀ ਵਡਿਆਈਆ। ਦੇਵੇ ਨਾਮ ਸਤਿ ਅਧਾਰ, ਨਾਮ ਨਾਮਾ ਵੱਜੀ ਵਧਾਈਆ। ਨਾਨਕ ਢਹਿ ਪਿਆ ਦਵਾਰ, ਨਿਉਂ ਨਿਉਂ ਸੀਸ ਝੁਕਾਈਆ। ਸਾਚਾ ਮੇਲਾ ਮੀਤ ਮੁਰਾਰ, ਵਿਛੜ ਕਦੇ ਨਾ ਜਾਈਆ। ਦੋ ਜਹਾਨਾਂ ਪਾਵੇ ਸਾਰ, ਤ੍ਰੈਗੁਣ ਫੰਦ ਕਟਾਈਆ। ਪੰਚਮ ਜੋਤੀ ਕਰ ਉਜਿਆਰ, ਮਾਇਆ ਮੋਹ ਚੁਕਾਈਆ। ਵਰਨ ਗੋਤੀ ਨਾ ਕੋਈ ਪਿਆਰ, ਏਕਾ ਰੰਗ ਰੰਗਾਈਆ। ਸਾਚੀ ਸੋਟੀ ਹੱਥ ਕਰਤਾਰ, ਲੋਕਮਾਤ ਫੜਾਈਆ। ਚੜ੍ਹਿਆ ਚੋਟੀ ਇਕ ਦਵਾਰ, ਦਸਮ ਦੁਆਰੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਨਾਨਕ ਵੇਖ ਵਖਾਈਆ। ਨਾਨਕ ਮਿਲਿਆ ਹਰਿ ਮਲਾਹ, ਘਰ ਸਾਚੇ ਵੱਜੀ ਵਧਾਈਆ। ਸੰਤਾਂ ਦੇਵੇ ਸ਼ਬਦ ਸਲਾਹ, ਏਕਾ ਰਾਗ ਜਣਾਈਆ। ਅੱਖਰ ਵੱਖਰ ਇਕ ਸਮਝਾ, ਏਕਾ ਬੂਝ ਬੁਝਾਈਆ। ਬਜ਼ਰ ਕਪਾਟੀ ਪੱਥਰ ਦਏ ਤੁੜਾ, ਜਿਸ ਜਨ ਦਇਆ ਕਮਾਈਆ। ਸਾਚੇ ਪੌੜੇ ਦਏ ਚੜ੍ਹਾ, ਸਿਰ ਹੱਥ ਸਮਰਥ ਟਿਕਾਈਆ। ਭੇਵ ਅਭੇਦਾ ਦਏ ਵਿਖਾ, ਚਾਰ ਵਰਨਾਂ ਇਕ ਜਣਾਈਆ। ਰਾਓ ਰੰਕਾਂ ਦੇ ਸਮਝਾ, ਏਕਾ ਧਰਮ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸ਼ਬਦ ਗਿਆਨ, ਖੇਲੇ ਖੇਲ ਦੋ ਜਹਾਨ, ਨਾਨਕ ਨਾਮ ਵੱਡੀ ਵਡਿਆਈਆ। ਨਾਨਕ ਗੁਰ ਚਾਰ ਕੁੰਟ, ਚਾਰ ਵਰਨ ਜਣਾਈਆ। ਸ੍ਰਿਸ਼ਟ ਸਬਾਈ ਰਹੀ ਲੁੱਟ, ਮਨ ਮਤ ਹੋਈ ਹਲਕਾਈਆ। ਜਗਤ ਵਿਕਾਰਾ ਜੂਠ ਝੂਠ, ਹਉਮੇ ਹੰਗਤਾ ਰੋਗ ਜਲਾਈਆ। ਗੁਰਮੁਖ ਵਿਰਲਾ ਪੀਵੇ ਅੰਮ੍ਰਿਤ ਆਤਮ ਘੁੱਟ, ਨਿਝਰ ਧਾਰ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਨਾਨਕ ਗੁਰ ਸਦਿ ਬਲਿਹਾਰ, ਹਰਿ ਹਰਿ ਰਸਨਾ ਗਾਇਆ। ਚਾਰੋਂ ਕੁੰਟ ਦਹਿ ਦਿਸ਼ਾ ਕਰ ਪਿਆਰ, ਏਕਾ ਮੰਤਰ ਨਾਮ ਦ੍ਰਿੜਾਇਆ। ਜੀਵ ਜੰਤ ਨਾ ਪਾਇਣ ਸਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਅੰਤਮ ਵੇਖੇ ਵਿਗਸੇ ਕਰ ਵਿਚਾਰ, ਨੌਂ ਖੰਡ ਫੇਰਾ ਪਾਇਆ। ਪੁਰਖ ਅਬਿਨਾਸ਼ੀ ਅੱਗੇ ਕਰੇ ਪੁਕਾਰ, ਤੇਰਾ ਭਾਣਾ ਤੇਰੇ ਸਿਰ ਰਖਾਇਆ। ਕਲਜੁਗ ਕੂੜਾ ਕੂੜ ਕੁੜਿਆਰ, ਜੂਠਾ ਝੂਠਾ ਰਿਹਾ ਡੰਕ ਵਜਾਇਆ। ਚਾਰੋਂ ਕੁੰਟ ਅੰਧ ਅੰਧਿਆਰ, ਅੰਧ ਅੰਧੇਰ ਨਾ ਕੋਈ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਦੇਵੇ ਵਰ, ਏਕਾ ਬੂਝ ਬੁਝਾਇਆ। ਪਾਰਬ੍ਰਹਮ ਸ਼ਬਦ ਜਣਾਈ, ਨਾਨਕ ਬੂਝ ਬੁਝਾਈਆ। ਜੁਗ ਜੁਗ ਖੇਲੇ ਖੇਲ ਬੇਪਰਵਾਹੀਆ। ਨਾਨਕ ਤੇਰੀ ਸੱਚੀ ਸ਼ਾਹੀ, ਚਾਰ ਵਰਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ । ਕਲਜੁਗ ਅੰਤਮ ਕਾਲੀ ਧਾਰ, ਹਰਿ ਹਰਿ ਵੇਖ ਵਖਾਇੰਦਾ। ਨਿਰਗੁਣ ਜੋਤੀ ਕਰ ਉਜਿਆਰ, ਜੋਤੀ ਜਾਮਾ ਭੇਖ ਵਟਾਇੰਦਾ। ਸ਼ਬਦ ਖੰਡਾ ਅਪਰ ਅਪਾਰ, ਸਮਰਥ ਹੱਥ ਉਠਾਇੰਦਾ। ਬ੍ਰਹਿਮੰਡ ਖੰਡ ਕਰੇ ਖ਼ਬਰਦਾਰ, ਲੋਆਂ ਪੁਰੀਆਂ ਆਪ ਉਠਾਇੰਦਾ। ਭੇਖ ਪਖੰਡਾ ਦਏ ਨਿਵਾਰ, ਝੂਠ ਜੂਠ ਰਹਿਣ ਨਾ ਪਾਇੰਦਾ। ਨਿਹਕਲੰਕ ਲਏ ਅਵਤਾਰ, ਆਪ ਆਪਣਾ ਨਾਉਂ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਮੇਲਾ ਮੇਲ ਮਿਲਾਇੰਦਾ। ਨਾਨਕ ਨਿਰਗੁਣ ਸ਼ਬਦ ਸੁਣ, ਆਤਮ ਦਰ ਸਾਲਾਹੀਆ। ਕਵਣ ਜਾਣੇ ਪ੍ਰਭ ਤੇਰੇ ਗੁਣ, ਤੇਰੀ ਵਡ ਵਡਿਆਈਆ। ਸ੍ਰਿਸ਼ਟ ਸਬਾਈ ਛਾਣ ਪੁਣ, ਹਰਿਜਨ ਸਾਚੇ ਲਏ ਜਗਾਈਆ। ਆਤਮ ਅੰਤਰ ਵਜਾਏ ਏਕਾ ਧੁਨ, ਏਕਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੂਜਾ ਭੇਵ ਮਿਟਾਈਆ। ਏਕਾ ਜੋਤੀ ਇਕ ਉਜਿਆਰ, ਦਸ ਦਸ ਰੂਪ ਵਟਾਇਆ। ਗੁਰ ਗੋਬਿੰਦ ਮੀਤ ਮੁਰਾਰ, ਆਪਣੇ ਰੰਗ ਰੰਗਾਇਆ। ਸਾਚਾ ਮੇਲਾ ਸੁਤ ਦੁਲਾਰ, ਗੁਰ ਚੇਲਾ ਰੂਪ ਸਮਾਇਆ। ਅਕਾਲ ਪੁਰਖ ਨਿਰਗੁਣ ਜੋਤੀ ਕਰ ਉਜਿਆਰ, ਜੋਤੀ ਜੋਤ ਜਗਾਇਆ। ਸ਼ਬਦ ਡੰਕ ਅਪਰ ਅਪਾਰ, ਤਨ ਨਗਾਰਾ ਰਣਜੀਤ ਵਜਾਈਆ। ਪੰਚਮ ਮੀਤਾ ਖ਼ਬਰਦਾਰ, ਪੰਚਮ ਵੇਖ ਵਖਾਇਆ । ਅਚਰਜ ਰੀਤਾ ਵਿਚ ਸੰਸਾਰ, ਆਪ ਆਪਣੀ ਦਏ ਚਲਾਇਆ। ਦੇਹੁਰਾ ਮੰਦਰ ਮਸੀਤਾ ਨਾ ਕੋਈ ਗੁਰੂਦੁਆਰ, ਗੁਰਮੁਖ ਕਾਇਆ ਮੰਦਰ ਅੰਦਰ ਦੀਪਕ ਜੋਤੀ ਜੋਤ ਜਗਾਇਆ। ਅੱਠੇ ਪਹਿਰ ਰਹੇ ਉਜਿਆਰ, ਅੰਧ ਅੰਧੇਰ ਨਾ ਕੋਈ ਵਖਾਇਆ। ਮਿਲੇ ਮੇਲ ਸਾਚੇ ਯਾਰ, ਮੀਤ ਮੁਰਾਰ ਸਾਚਾ ਪਾਇਆ। ਸਾਚੀ ਸੇਜਾ ਕਰ ਪਿਆਰ, ਆਪਣਾ ਰੰਗ ਰੰਗਾਇਆ। ਨਾਰੀ ਕੰਤ ਬਣ ਭਤਾਰ, ਨਰ ਨਰਾਇਣ ਰੂਪ ਹੋ ਜਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਦਿਤਾ ਏਕਾ ਵਰ, ਘਰ ਸਾਚੇ ਮੇਲ ਮਿਲਾਇਆ। ਗੋਬਿੰਦ ਗੁਰ ਗੁਰ ਵਡਿਆਈ, ਹਰਿ ਹਰਿ ਮੇਲ ਮਿਲਾਇੰਦਾ । ਦੋਹਾਂ ਜਹਾਨਾਂ ਮਿਲੇ ਵਧਾਈ, ਲੋਕਮਾਤ ਵੇਖ ਵਖਾਇੰਦਾ। ਪੰਜ ਤਤ ਕਰ ਕੁੜਮਾਈ, ਸ਼ਬਦੀ ਸ਼ਬਦ ਪ੍ਰਨਾਇੰਦਾ। ਏਕਾ ਆਸਣ ਰਿਹਾ ਵਿਛਾਈ, ਸ਼ਬਦ ਸਿੰਘਾਸਣ ਨਾਉਂ ਧਰਾਇੰਦਾ। ਪਕੜ ਉਠਾਏ ਫੜ ਫੜ ਬਾਹੀਂ, ਗੁਰਮੁਖ ਸਾਚੇ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਆਤਮ ਸਾਚਾ ਤਾਲ ਇਕ ਸੁਹਾਇੰਦਾ। ਅੰਮ੍ਰਿਤ ਸਰੋਵਰ ਸਾਚਾ ਤਾਲ, ਹਰਿ ਹਰਿ ਆਪ ਭਰਾਈਆ। ਭਾਗ ਲਗਾਏ ਕਾਇਆ ਖਾਲ, ਮਾਇਆ ਮੋਹ ਚੁਕਾਈਆ। ਤੋੜਣਹਾਰਾ ਜਗਤ ਜੰਜਾਲ, ਜਾਗਰਤ ਜੋਤ ਇਕ ਵਖਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਪਾਰਬ੍ਰਹਮ ਸੱਚੀ ਸ਼ਰਨਾਈਆ। ਗੁਰਮੁਖ ਸਾਜਣ ਆਪੇ ਭਾਲ, ਆਪ ਆਪਣੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਈਆ। ਆਪਣਾ ਰੰਗ ਰੰਗੇ ਕਰਤਾਰ, ਗੋਬਿੰਦ ਵੇਖ ਵਖਾਇਆ। ਗੁਰਮੁਖ ਸਾਚੇ ਕਰ ਤਿਆਰ, ਆਪ ਆਪਣਾ ਸੀਸ ਝੁਕਾਇਆ। ਪੰਚਮ ਮੀਤਾ ਹੋ ਉਜਿਆਰ, ਠਾਂਡਾ ਸੀਤਾ ਨਾਮ ਧਰਾਇਆ। ਹਸਤ ਕੀਟਾ ਇਕ ਦਵਾਰ, ਚਾਰ ਵਰਨਾਂ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦਿਤਾ ਏਕਾ ਵਰ, ਆਪ ਆਪਣੀ ਬੂਝ ਬੁਝਾਇਆ। ਵਰ ਦਾਤਾ ਹਰਿ ਨਿਰੰਕਾਰ, ਆਦਿ ਪੁਰਖ ਅਖਵਾਈਆ। ਗੁਰ ਗੁਰ ਪਾਏ ਸਾਚੀ ਸਾਰ, ਸਤਿਗੁਰ ਮੇਲ ਮਿਲਾਈਆ। ਹਰੀ ਹਰਿ ਖੇਲ ਅਪਾਰ, ਹਰਿ ਹਰਿ ਰੂਪ ਵਟਾਈਆ। ਜੋਤੀ ਸ਼ਬਦੀ ਇਕ ਪਿਆਰ, ਨਿਰਗੁਣ ਸਰਗੁਣ ਵੇਖ ਵਖਾਈਆ। ਗੁਰ ਚੇਲਾ ਸੋਹੇ ਇਕ ਦਵਾਰ, ਗੁਰ ਗੋਬਿੰਦ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸ਼ਬਦ ਜਣਾਈਆ। ਗੁਰ ਗੋਬਿੰਦ ਭਾਣਾ ਮੰਨ, ਆਪਾ ਆਪ ਵਾਰਿਆ। ਸਾਚੇ ਘਰ ਚੜ੍ਹਿਆ ਚੰਨ, ਵੇਖ ਵਖਾਏ ਸਚਖੰਡ ਦਵਾਰਿਆ। ਜੂਠਾ ਝੂਠਾ ਭਾਂਡਾ ਭੰਨ, ਭਰਮ ਕੱਢ ਨਿਵਾਰਿਆ। ਜਗਤ ਵਿਕਾਰਾ ਦਿਤਾ ਡੰਨ, ਨਾਮ ਖੰਡਾ ਇਕ ਚਮਕਾ ਰਿਹਾ। ਜਨਨੀ ਜਣਿਆ ਸਾਚਾ ਜਨ, ਜਨ ਜਣੇਂਦੀ ਲੇਖੇ ਲਾ ਰਿਹਾ। ਆਪ ਆਪਣਾ ਬੇੜਾ ਬੰਨ੍ਹ, ਗੁਰਮੁਖਾਂ ਭਾਰ ਉਠਾ ਰਿਹਾ। ਏਕਾ ਵਸਤ ਨਾਮ ਧਨ, ਧੁਰਦਰਗਾਹੀ ਆਪ ਵਰਤਾ ਰਿਹਾ। ਏਕਾ ਰਾਗ ਸਾਚਾ ਕੰਨ, ਵਾਹ ਵਾਹ ਗੁਰੂ ਆਪ ਅਲ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਾਣੇ ਆਪ ਸਮਾ ਰਿਹਾ। ਭਾਣਾ ਹਰਿ ਬਲਵਾਨ, ਹਰਿ ਹਰਿ ਰੂਪ ਸਮਾਈਆ। ਹਰਿ ਜੋਧਾ ਸੂਰਬੀਰ ਬਲਵਾਨ, ਹਰਿ ਹਰਿ ਨਾਉਂ ਧਰਾਈਆ। ਹਰਿ ਹਰਿ ਮੇਲਾ ਦੋ ਜਹਾਨ, ਦੋ ਜਹਾਨਾਂ ਵਡ ਵਡਿਆਈਆ। ਹਰਿ ਹਰਿ ਪਾਏ ਆਪਣੀ ਆਣ, ਹਰਿ ਹਰਿ ਪੂਰ ਕਰਾਈਆ। ਹਰਿ ਹਰਿ ਦੇਵੇ ਧੁਰ ਫ਼ਰਮਾਣ, ਅਗਾਧ ਬੋਧ ਸ਼ਬਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿਦ ਸੰਗ ਰਖਾਈਆ। ਗੋਬਿੰਦ ਤੇਰਾ ਸਾਚਾ ਸੰਗ, ਹਰਿ ਹਰਿ ਆਪ ਨਿਭਾਇੰਦਾ। ਨਾਮ ਡੋਰੀ ਕਸਿਆ ਤੰਗ, ਅਕਾਸ਼ ਪ੍ਰਕਾਸ਼ ਦੁੜਾਇੰਦਾ । ਏਕਾ ਮੰਗ ਰਿਹਾ ਮੰਗ, ਦੋਏ ਜੋੜ ਸੀਸ ਝੁਕਾਇੰਦਾ। ਤੇਰਾ ਤੇਰਾ ਨਾ ਹੋਏ ਨੰਗ, ਤੇਰੀ ਲਜਿਆ ਤੇਰੇ ਘਰ ਵਖਾਇੰਦਾ। ਤੇਰੇ ਨਾਮ ਵੱਜੇ ਮਰਦੰਗ, ਕਲਜੁਗ ਅੰਤਮ ਕੂੜਾ ਮੰਡਪ ਮਾੜੀ ਆਪੇ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰੀ ਇਛਿਆ ਆਪ ਕਰਾਇੰਦਾ। ਆਦਿ ਪੁਰਖ ਹਰਿ ਨਿਰੰਕਾਰ, ਆਪਣੀ ਦਇਆ ਕਮਾਈਆ। ਸ਼ਬਦ ਸਰੂਪੀ ਖੇਲ ਅਪਾਰ, ਦਿਸ ਕਿਸੇ ਨਾ ਆਈਆ। ਸੰਗ ਗੋਬਿੰਦ ਕਰ ਪਿਆਰ, ਏਕਾ ਜੋਤੀ ਜੋਤ ਜਗਾਈਆ। ਵਰਨ ਗੋਤੀ ਵਸਿਆ ਬਾਹਿਰ, ਆਲਸ ਨਿੰਦਰਾ ਵਿਚ ਨਾ ਆਈਆ। ਸ਼ਬਦ ਸੁਨੇਹੁੜਾ ਸੱਚੀ ਸਰਕਾਰ, ਆਪ ਆਪਣਾ ਰਿਹਾ ਘਲਾਈਆ। ਬੰਨ੍ਹੇ ਬੇੜਾ ਵਿਚ ਸੰਸਾਰ, ਕਲਜੁਗ ਅੰਤਮ ਵੇਖ ਵਖਾਈਆ। ਨਿਹਕਲੰਕ ਲਏ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਪੰਜ ਤਤ ਨਾ ਕੋਈ ਪਿਆਰ, ਮਾਤ ਪਿਤ ਨਾ ਕੋਈ ਬਣਾਈਆ। ਭਾਈ ਭੈਣ ਨਾ ਕੋਈ ਆਧਾਰ, ਸਾਕ ਕੁਟੰਬ ਨਾ ਕੋਈ ਰਖਾਈਆ। ਗੁਰਸਿਖਾਂ ਕਰੇ ਸਚ ਪਿਆਰ, ਸਾਚੇ ਸੁਤ ਵੇਖ ਵਖਾਈਆ। ਨਾਰੀ ਕੰਤਾ ਇਕ ਭਤਾਰ, ਏਕੰਕਾਰ ਆਪ ਅਖਵਾਈਆ। ਧਾਮ ਸੁਹੰਤਾ ਜੋਤ ਉਜਿਆਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਿਤਾ ਸਾਚਾ ਵਰ, ਦਰ ਸਾਚਾ ਇਕ ਸੁਹਾਈਆ। ਗੁਰ ਗੋਬਿੰਦ ਧੁਰ ਫ਼ਰਮਾਣ, ਹਰਿ ਘਰ ਸਾਚੇ ਪਾਇਆ। ਆਪ ਆਪਣਾ ਕਰ ਪਰਵਾਨ, ਆਪ ਆਪਣਾ ਦਰ ਸੁਹਾਇਆ। ਆਪ ਆਪਣਾ ਜਾਣੀ ਜਾਣ, ਆਪ ਆਪਣੀ ਬੂਝ ਬੁਝਾਇਆ। ਆਪ ਆਪਣਾ ਰੱਖਿਆ ਮਾਣ, ਨਿਮਾਣਿਆਂ ਮਾਣ ਆਪ ਹੋ ਜਾਇਆ। ਆਪ ਆਪਣਾ ਮਾਰਿਆ ਬਾਣ, ਆਪ ਆਪਣਾ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਲਾਇਆ। ਕਲਜੁਗ ਕੂੜਾ ਕੂੜ ਕੁੜਿਆਰ, ਚਾਰ ਕੁੰਟ ਅੰਧੇਰਾ ਛਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਜੁਗ ਜੁਗ ਵੱਡੀ ਵਡਿਆਈਆ। ਆਦਿਨ ਅੰਤਾ ਏਕੰਕਾਰ, ਅਕਲ ਕਲਾ ਅਖਵਾਈਆ। ਜੋਤੀ ਜਾਮਾ ਭੇਖ ਅਪਾਰ, ਦਿਸ ਕਿਸੇ ਨਾ ਆਈਆ। ਸੰਮਤ ਸੰਮਤੀ ਕਰੇ ਖਵਾਰ, ਧਰਤ ਮਾਤ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਰਿਹਾ ਜਗਾਈਆ। ਸੰਤ ਸੁਹੇਲਾ ਹਰਿ ਨਿਰੰਕਾਰ, ਏਕਾ ਏਕ ਅਖਵਾਇਆ। ਆਪ ਆਪਣਾ ਕਰ ਉਜਿਆਰ, ਲੋਕਮਾਤ ਉਠ ਧਾਇਆ। ਅਠਸਠ ਤੀਰਥ ਵੇਖੇ ਤੱਟ ਕਿਨਾਰ, ਗੰਗਾ ਗੋਦਾਵਰੀ ਫੇਰਾ ਪਾਇਆ। ਉਚ ਮਹੱਲ ਅਟੱਲ ਮਿਨਾਰ, ਕਵਣ ਦਵਾਰਾ ਰਿਹਾ ਸੁਹਾਇਆ। ਕਵਣ ਗੁਰ ਕਵਣ ਜੋਤ ਹੋਏ ਉਜਿਆਰ, ਕਵਣ ਰੂਪ ਵਟਾਇਆ। ਕਵਣ ਸੁਣੇ ਸੁਣਾਏ ਸ਼ਬਦ ਸੱਚੀ ਧੁਨਕਾਰ, ਅਨਹਦ ਤਾਲ ਕਵਣ ਵਜਾਇਆ। ਕਵਣ ਖੋਲ੍ਹੇ ਬੰਦ ਕਿਵਾੜ, ਬਜ਼ਰ ਕਪਾਟੀ ਕਵਣ ਤੁੜਾਇਆ। ਕਵਣ ਨੇਤਰ ਨੈਣ ਲੋਚਣ ਵੇਖੇ ਦਸਮ ਦਵਾਰ, ਨਿਰਗੁਣ ਨਿਰਗੁਣ ਵਿਚ ਸਮਾਇਆ। ਕਵਣ ਸੁਰਤੀ ਮੇਲ ਮਿਲਾਵਾ ਰਾਮ ਪਿਆਰ, ਕਵਣ ਕਾਹਨਾ ਬੰਸਰੀ ਰਿਹਾ ਵਜਾਇਆ। ਕਵਣ ਸੇਜਾ ਸੁੱਤਾ ਪੈਰ ਪਸਾਰ, ਕਵਣ ਲਏ ਅੰਗੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਸੰਮਤੀ ਵੇਖ ਵਖਾਇਆ। ਸੰਮਤ ਪੰਦਰਾਂ ਉਚ ਅਗੰਮ, ਹਰਿ ਹਰਿ ਖੇਲ ਖਲਾਈਆ। ਨਾ ਮਰੇ ਨਾ ਪਏ ਜੰਮ, ਜੁਗ ਜੁਗ ਵੇਸ ਵਟਾਈਆ। ਪਵਣ ਸਵਾਸੀ ਲਏ ਨਾ ਦਮ, ਨੇਤਰ ਨੀਰ ਨਾ ਕੋਈ ਵਹਾਈਆ। ਆਪੇ ਜਾਣੇ ਆਪਣਾ ਕੰਮ, ਆਪ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਕਰ ਉਜਾਲਾ, ਪੰਜ ਤਤ ਰੂਪ ਸਮਾਇਆ। ਗੁਰਮੁਖ ਕਾਇਆ ਵੇਖੇ ਧਰਮ ਸੱਚੀ ਧਰਮਸਾਲਾ, ਦਿਵਸ ਰੈਣ ਡੇਰਾ ਲਾਇਆ। ਆਪੇ ਸ਼ਾਹ ਆਪੇ ਕੰਗਾਲਾ, ਨੀਚੋ ਨੀਚ ਆਪ ਹੋ ਜਾਇਆ। ਜਿਸ ਜਨ ਦੇਵੇ ਨਾਮ ਸੱਚਾ ਧੰਨ ਮਾਲਾ, ਚੋਰ ਯਾਰ ਲੁੱਟ ਕੋਇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸ਼ਬਦੀ ਖੇਲ ਖਲਾਇਆ। ਵੀਹ ਸੌ ਪੰਦਰਾਂ ਬਿਕ੍ਰਮੀ ਏਕੰਕਾਰ, ਜੋਤੀ ਜੋਤ ਜਗਾਈਆ। ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਖੇਲੇ ਖੇਲ ਅਗੰਮ ਅਪਾਰ, ਆਦਿ ਜੁਗਾਦਿ ਵੱਡੀ ਵਡਿਆਈਆ। ਆਏ ਚਲ ਜਗਤ ਦਵਾਰ, ਗੰਗਾ ਗੋਦਾਵਰੀ ਫੋਲ ਫੁਲਾਈਆ। ਸੰਤ ਕੰਤ ਵੇਖ ਭਤਾਰ, ਨਾਰੀ ਰੂਪ ਸਮਾਈਆ। ਜੀਵ ਜੰਤ ਅੰਧ ਅੰਧਿਆਰ, ਅੰਧ ਅੰਧੇਰ ਨਾ ਕੋਈ ਗਵਾਈਆ। ਮਨਮੁਖ ਸੁੱਤੇ ਪੈਰ ਪਸਾਰ, ਕਲਜੁਗ ਪਰਦਾ ਰਿਹਾ ਪਾਈਆ। ਮਨਮੁਖ ਝੂਠੇ ਜੀਵ ਗਵਾਰ, ਸ਼ਬਦ ਗੁਰ ਨਾ ਕੋਈ ਮਨਾਈਆ। ਜਿਸ ਜਨ ਤੁਠੇ ਆਪ ਕਰਤਾਰ, ਆਪ ਆਪਣਾ ਦਰਸ ਦਖਾਈਆ। ਅੰਮ੍ਰਿਤ ਆਤਮ ਦੇਵੇ ਏਕਾ ਘੁੱਟੇ, ਦੁਰਮਤ ਮੈਲ ਮਿਟਾਈਆ। ਹਰਿ ਕਾ ਸ਼ਬਦ ਤੀਰ ਨਿਰਾਲਾ ਏਕਾ ਛੁੱਟੇ, ਨਵਾਂ ਖੰਡਾਂ ਸੱਤਾਂ ਦੀਪਾਂ ਦਏ ਹਿਲਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਲੁਕਿਆ ਰਹੇ ਨਾ ਕੋਈ ਗੁੱਠੇ, ਤਖ਼ਤ ਤਾਜ ਆਪ ਹਿਲਾਈਆ। ਸੰਤ ਸੁਹੇਲੇ ਕਰੇ ਏਕਾ ਮੁੱਠੇ, ਏਕਾ ਨਾਮ ਕਰੇ ਕੁੜਮਾਈਆ। ਮਨਮੁਖ ਦਰ ਦਵਾਰ ਟੰਗੇ ਪੁੱਠੇ, ਦੇਵੇ ਆਪ ਸਜਾਈਆ। ਲਾੜੀ ਮੌਤ ਘਰ ਘਰ ਪ੍ਰਭ ਲੁੱਟੇ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸੌ ਪੰਦਰਾਂ ਰਿਹਾ ਵਰ, ਸੰਤ ਸੁਹੇਲੇ ਵੇਖ ਥਾਉਂ ਥਾਈਂਆ। ਸੰਤ ਸੁਹੇਲਾ ਹਰਿ ਗੋਬਿੰਦ, ਏਕਾ ਏਕ ਅਖਵਾਇਆ। ਜਨ ਭਗਤਾਂ ਮੇਟੇ ਸਗਲੀ ਚਿੰਦ, ਚਿੰਤਾ ਰੋਗ ਰਹੇ ਨਾ ਰਾਇਆ। ਆਪ ਬਣਾਏ ਆਪਣੀ ਬਿੰਦ, ਮਾਤ ਪਿਤ ਆਪ ਅਖਵਾਇਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਮਾਇਆ। ਮਨਮੁਖ ਲਗਾਏ ਆਪਣੀ ਨਿੰਦ, ਨੇਤਰ ਨੈਣਾਂ ਦਿਸ ਨਾ ਆਇਆ। ਸੰਮਤ ਪੰਦਰਾਂ ਸ਼ਬਦ ਘੋੜੇ ਆਪੇ ਚੜ੍ਹ, ਚਾਰੋਂ ਕੁੰਟ ਫੇਰਾ ਪਾਇਆ। ਸ਼ਬਦ ਘੋੜਾ ਹਰਿ ਦਾਤਾਰ, ਏਕਾ ਏਕ ਰਖਾਈਆ। ਸੋਲਾਂ ਕਲੀਆਂ ਆਸਣ ਕਰ ਤਿਆਰ, ਸਚ ਸਿੰਘਾਸਣ ਇਕ ਵਿਛਾਈਆ। ਨਿਰਗੁਣ ਜੋਤ ਕਰ ਪਸਾਰ, ਨਿਰਾਕਾਰ ਆਪ ਹੋ ਜਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਰੂਪ ਰੰਗ ਨਾ ਕੋਈ ਜਣਾਈਆ। ਲੋਆਂ ਪੁਰੀਆਂ ਬੰਨ੍ਹੇ ਧਾਰ, ਗਗਨ ਪਤਾਲਾ ਫੇਰਾ ਪਾਈਆ। ਨੀਲਾ ਨੀਲੀ ਛੱਤੋਂ ਕਰੇ ਪਾਰ, ਕਲਗੀ ਤੋੜਾ ਨਾਮ ਜਗਦੀਸ਼ ਸੀਸ ਟਿਕਾਈਆ। ਸੰਮਤ ਸੋਲਾਂ ਕਰੇ ਖ਼ਬਰਦਾਰ, ਪਹਿਲੀ ਚੇਤਰ ਰੁੱਤ ਸੁਹਾਈਆ । ਦੀਨ ਮੁਹੰਮਦੀ ਦਏ ਹੁਲਾਰ, ਸੰਗ ਮੁਹੰਮਦ ਅੱਲਾ ਰਾਣੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਿਖਿਆ ਲੇਖ ਵੇਖ ਵਖਾਈਆ । ਸੰਮਤ ਸੋਲਾਂ ਹਰਿ ਕਰਤਾਰ, ਆਪਣੀ ਕਲ ਵਰਤਾਈਆ। ਸ੍ਰਿਸ਼ਟ ਸਬਾਈ ਹੋਏ ਖ਼ਵਾਰ, ਰਾਜ ਰਾਜਾਨ ਨਾ ਕੋਈ ਸਹਾਈਆ। ਧਰਤ ਮਾਤ ਰਹੀ ਪੁਕਾਰ, ਨੇਤਰ ਰੋ ਰੋ ਨੀਰ ਵਹਾਈਆ। ਸਾਧਾਂ ਸੰਤਾਂ ਮੀਤ ਮੁਰਾਰ, ਵੇਖ ਵਖਾਏ ਥਾਉਂ ਥਾਈਂਆ। ਨੇਤਰ ਨੈਣ ਇਕ ਉਘਾੜ, ਸਵਛ ਸਰੂਪੀ ਦਰਸ ਦਖਾਈਆ। ਸ਼ਬਦ ਅਗੰਮੀ ਫੌਜ ਆਪੇ ਚਾੜ੍ਹ, ਆਪੇ ਕਰੇ ਲੜਾਈਆ। ਸੰਮਤ ਸਤਾਰਾਂ ਉਠੇ ਧਾੜ, ਚਾਰੇ ਕੂਟਾਂ ਦਏ ਹੁਲਾਰ, ਦਹਿ ਦਿਸ਼ਾ ਹੋਏ ਖਵਾਰ, ਨੌਂ ਖੰਡ ਮੇਟ ਮਿਟਾਈਆ। ਅਠ ਅਠਾਰਾਂ ਲੇਖ ਕਰਤਾਰ, ਜਲਧਾਰਾ ਇਕ ਚਲਾਈਆ। ਵੀਹ ਸੌ ਉਨੀ ਮੀਤ ਮੁਰਾਰ, ਮੀਤ ਮੁਰਾਰਾ ਭੇਵ ਖੁਲ੍ਹਾਈਆ। ਮੁਸਲਮ ਸੁੰਨੀ ਨਾ ਹੋਏ ਉਜਿਆਰ, ਐਨਲਹੱਕ ਨਾਅਰਾ ਕੋਈ ਨਾ ਲਾਈਆ। ਐਲੀ ਅੱਲਾ ਆਪ ਚਲਾਏ ਆਪਣੀ ਧਾਰ, ਨੂਰ ਇਲਾਹੀ ਵਡ ਵਡਿਆਈਆ। ਬੀਸ ਬੀਸਾ ਸਾਂਝਾ ਯਾਰ, ਪੰਦਰਾਂ ਕੱਤਕ ਰੁੱਤ ਦਏ ਸੁਹਾਈਆ। ਪ੍ਰਗਟ ਹੋਏ ਵਿਚ ਸੰਸਾਰ, ਦਿਲੀ ਦਰਬਾਰੇ ਫੇਰਾ ਪਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਏਕੰਕਾਰ ਆਪ ਅਖਵਾਈਆ। ਚਾਰ ਵਰਨਾਂ ਕਰੇ ਇਕ ਪਿਆਰ, ਊਚ ਨੀਚ ਨਾ ਕੋਈ ਦਸਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਸੋਹਿਣ ਇਕ ਦਵਾਰ, ਰਾਓ ਰੰਕ ਮੇਲ ਮਿਲਾਈਆ। ਨੌਂ ਖੰਡ ਸੱਤ ਦੀਪ ਹੋ ਉਜਿਆਰ, ਸ਼ਬਦ ਡੰਕਾ ਇਕ ਵਜਾਈਆ। ਏਕਾ ਘਰ ਏਕਾ ਮੰਗਲਾਚਾਰ, ਏਕਾ ਤਾਲ ਵਜਾਈਆ। ਏਕਾ ਚਰਨ ਕਵਲ ਕਰ ਪਿਆਰ, ਏਕਾ ਇਸ਼ਟ ਜਣਾਈਆ। ਏਕਾ ਦੇਵ ਏਕਾ ਸੇਵ ਏਕਾ ਰਹੇ ਭਿਖਾਰ, ਏਕਾ ਭੀਖਕ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵਡਿਆਈਆ । ਬੀਸ ਬੀਸਾ ਹਰਿ ਹਰਿ ਸ਼ਾਹ, ਏਕਾ ਏਕ ਅਖਵਾਈਆ। ਚਾਰ ਵਰਨ ਬਣ ਮਲਾਹ, ਆਪ ਆਪਣਾ ਰੂਪ ਵਟਾਈਆ। ਏਕਾ ਸ਼ਬਦ ਦਏ ਸੁਣਾ, ਧੁਰ ਫ਼ਰਮਾਣਾ ਹਰਿ ਅਲਾਈਆ। ਆਪ ਵਖਾਏ ਨਗਰ ਗਰਾਂ, ਕਾਇਆ ਖੇੜਾ ਇਕ ਵਖਾਈਆ। ਮਾਇਆ ਮਮਤਾ ਝੂਠੇ ਲਏ ਵਸਾ, ਕਾਮ ਕੋਧ ਲੋਭ ਮੋਹ ਹੰਕਾਰ ਹਲਕਾਈਆ। ਮਨ ਮਤ ਬੁੱਧ ਏਕਾ ਰੰਗ ਰੰਗਾ, ਨਾਮ ਰੰਗਣ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸੌ ਇਕੀ ਸਾਚੀ ਸਿਖੀ ਧਾਰੋਂ ਤਿੱਖੀ ਆਪ ਬਣਾਈਆ। ਨੌਂ ਖੰਡ ਜਾਣੇ ਗੜ੍ਹੀ ਨਿੱਕੀ, ਨੀਕਨ ਨੀਕਾ ਡੇਰਾ ਲਾਇੰਦਾ। ਭੇਵ ਖੁਲ੍ਹਾਏ ਮੁਨੀ ਰਿਖੀ, ਖੋਲ੍ਹਣਹਾਰ ਆਪ ਹੋ ਜਾਇੰਦਾ। ਲੇਖੇ ਲਾਏ ਧਾਰੀ ਕੇਸੀ, ਮੂੰਡ ਮੁੰਡਾਏ ਸੰਗ ਰਲਾਇੰਦਾ। ਆਪੇ ਹੋਏ ਦਸ ਦਸਮੇਸੀ, ਨਾਨਕ ਨਿਰਗੁਣ ਆਪ ਅਖਵਾਇੰਦਾ। ਸਾਰ ਪਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ੀ, ਕਰੋੜ ਤੇਤੀਸਾ ਫੋਲ ਫੁਲਾਇੰਦਾ। ਅਹਿਮਦ ਮੁਹੰਮਦ ਦਰ ਦਰਵੇਸ਼ੀ, ਖ਼ਲਕ ਖ਼ਾਲਕ ਖ਼ੁਦਾ ਆਪ ਹੋ ਜਾਇੰਦਾ। ਈਸਾ ਮੂਸਾ ਨਰ ਨਰੇਸ਼ੀ, ਏਕਾ ਰੰਗ ਰੰਗਾਇੰਦਾ। ਆਪਣੇ ਨੇਤਰ ਆਪਣੀ ਧਾਰ ਆਪੇ ਵੇਖੀ, ਦੂਸਰ ਕੋਇ ਸਾਰ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਕਰ ਕੁੜਮਾਈ, ਗੁਰਮੁਖ ਮਨਮੁਖ, ਮਨਮੁਖ ਗੁਰਮੁਖ ਧਾਰ ਚਲਾਇੰਦਾ।
