Granth 08 Likhat 097: 25 Jeth 2016 Bikarmi Sansar Singh de Ghar Chhamb Jila Jammu

੨੫ ਜੇਠ ੨੦੧੬ ਬਿਕ੍ਰਮੀ ਸੰਸਾਰ ਸਿੰਘ ਦੇ ਘਰ ਛੰਬ ਜ਼ਿਲਾ ਜੰਮੂ

ਨਿਰਗੁਣ ਰੂਪ ਹਰਿ ਨਿਰੰਕਾਰ, ਏਕਾ ਏਕ ਏਕੰਕਾਰਿਆ। ਅਲਖ ਅਗੋਚਰ ਅਗੰਮ ਅਪਾਰ, ਆਦਿ ਨਿਰੰਜਣ ਨਾਉਂ ਧਰਾ ਰਿਹਾ। ਪੁਰਖ ਅਬਿਨਾਸ਼ੀ ਖੇਲ ਅਪਾਰ, ਪਾਰਬ੍ਰਹਮ ਬ੍ਰਹਮ ਹਰਿ ਜੋਤ ਜਗਾ ਰਿਹਾ। ਰੂਪ ਰੰਗ ਤੇ ਵਸਿਆ ਬਾਹਰ, ਰੇਖ ਲੇਖ ਨਾ ਕੋਇ ਦਸਾ ਰਿਹਾ। ਨਾ ਕੋਈ ਮੰਦਰ ਚਾਰ ਦੀਵਾਰ, ਸਚ ਸਿੰਘਾਸਣ ਆਸਣ ਲਾ ਰਿਹਾ। ਸ਼ਾਹੋ ਸ਼ਾਬਾਸ਼ਨ ਮੀਤ ਮੁਰਾਰ, ਇਕ ਅਕੱਲਾ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਇਕ ਉਪਾ ਰਿਹਾ। ਨਿਰਗੁਣ ਨੂਰ ਅਕਾਲ, ਏਕਾ ਏਕ ਅਕਾਲਿਆ। ਨਾ ਕੋਈ ਦੂਸਰ ਦਿਸੇ ਪਸਾਰ, ਨਾ ਕੋਈ ਬਣਤ ਬਣਾ ਲਿਆ। ਨਾ ਕੋਈ ਮੰਡਲ ਮੰਡਪ ਲਿਆ ਉਸਾਰ, ਰਵ ਸਸ ਨਾ ਕੋਇ ਰਖਾ ਲਿਆ। ਦੂਸਰ ਨਾ ਕੋਈ ਮੀਤ ਮੁਰਾਰ, ਸਗਲਾ ਸੰਗ ਨਾ ਕੋਇ ਨਿਭਾ ਲਿਆ। ਆਦਿ ਜੁਗਾਦੀ ਜਾਣੇ ਕਾਰ, ਜੁਗ ਕਰਤਾ ਆਪ ਅਖਵਾ ਲਿਆ। ਨੂਰ ਅਲਾਹੀ ਬੇਐਬ ਪਰਵਰਦਿਗਾਰ, ਆਪ ਆਪਣਾ ਡਗਮਗਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜੋਤ ਡਗਮਗਾ ਲਿਆ। ਜੋਤੀ ਨੂਰ ਪੁਰਖ ਅਕਾਲਾ, ਅਕਲ ਕਲ ਅਖਵਾਈਆ। ਆਪੇ ਵਸਿਆ ਸਚ ਸੱਚੀ ਧਰਮਸਾਲਾ, ਬੰਕ ਦਵਾਰਾ ਆਪ ਉਪਾਈਆ। ਆਪੇ ਕਰੇ ਆਪਣੀ ਆਪ ਪ੍ਰਿਤਪਾਲਾ, ਪ੍ਰਿਤਪਾਲਕ ਹਰਿ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਵੇਸ ਕਰਾਈਆ। ਨਿਰਗੁਣ ਵੇਸ ਵੇਸ ਅਵੱਲਾ, ਹਰਿ ਆਪਣਾ ਆਪ ਕਰਾਇੰਦਾ। ਆਪੇ ਵਸਿਆ ਸਚ ਮਹੱਲਾ, ਉਚ ਅਟੱਲਾ ਆਪ ਰਖਾਇੰਦਾ। ਆਪਣੀ ਜੋਤੀ ਆਪੇ ਰੱਲਾ, ਮਾਤ ਪਿਤ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਆਪ ਅਖਵਾਇੰਦਾ। ਅਬਿਨਾਸ਼ੀ ਕਰਤਾ ਕਰਨੇਹਾਰਾ ਏਕਾ ਰੰਗ ਸਮਾਇਆ। ਜੂਨੀ ਰਹਿਤ ਖੇਲ ਅਪਾਰਾ, ਦਿਸ ਕਿਸੇ ਨਾ ਆਇਆ। ਸਾਚੀ ਸੂਰਤ ਨੂਰ ਉਜਿਆਰਾ, ਨੂਰੋ ਨੂਰ ਡਗਮਗਾਇਆ। ਸਤਿ ਸਤਿ ਸਤਿ ਵਰਤਾਰਾ ਦਰ ਘਰ ਸਾਚੇ ਆਪ ਵਰਤਾਇਆ। ਏਕਉਂਕਾਰਾ ਰੂਪ ਨਿਆਰਾ, ਲੇਖਾ ਲੇਖ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਹਰਿ ਨਿਰੰਕਾਰ, ਖੇਲੇ ਖੇਲ ਅਗੰਮ ਅਪਾਰ, ਅਗੰਮ ਅਗੰਮੜੇ ਧਾਮ ਸੁਹਾਇਆ। ਅਗੰਮ ਅਗੰਮੜਾ ਹਰਿ ਬੇਅੰਤ, ਆਦਿ ਜੁਗਾਦਿ ਅਖਵਾਈਆ। ਆਪ ਬਣਾਏ ਆਪਣੀ ਬਣਤ, ਆਪ ਆਪਣੀ ਰਚਨ ਰਚਾਈਆ। ਆਪੇ ਨਾਰੀ ਆਪੇ ਕੰਤ, ਆਪ ਆਪਣੀ ਸੇਜ ਹੰਢਾਈਆ। ਆਪੇ ਚਾੜ੍ਹੇ ਰੰਗ ਬਸੰਤ, ਆਪੇ ਸਖੀਆਂ ਮੰਗਲ ਗਾਈਆ। ਆਪੇ ਮਣੀਆਂ ਹੋਏ ਮਣਤ, ਗੀਤ ਸੁਹਾਗੀ ਆਪੇ ਗਾਈਆ। ਆਪੇ ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਦਰਦ ਦੁੱਖ ਭੈ ਭੰਜਣ ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਹਰਿ ਉਜਾਲਾ, ਆਪਣੀ ਕਲ ਵਰਤਾਇੰਦਾ। ਆਪੇ ਖੇਲੇ ਖੇਲ ਨਿਰਾਲਾ, ਖੇਲਣਹਾਰ ਆਪ ਅਖਵਾਇੰਦਾ । ਆਪੇ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਆਪ ਚਲਾਇੰਦਾ। ਆਪਣਾ ਬਣੇ ਆਪ ਦਲਾਲਾ, ਵਣਜ ਵਣਜਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤੀ ਨੂਰ ਉਜਿਆਰ, ਏਕਾ ਦੀਪਕ ਆਪ ਜਗਾਇੰਦਾ। ਦੀਵਾ ਬਾਤੀ ਕਮਲਾਪਾਤੀ, ਹਰਿ ਹਰਿ ਆਪ ਜਗਾਇੰਦਾ। ਨਾ ਕੋਈ ਦਿਵਸ ਨਾ ਕੋਈ ਰਾਤੀ, ਸੂਰਜ ਚੰਨ ਨਾ ਕੋਇ ਚੜ੍ਹਾਇੰਦਾ। ਨਾ ਕੋਈ ਸੰਧਿਆ ਨਾ ਪਰਭਾਤੀ, ਨਾ ਕੋਇ ਵੇਸ ਵਟਾਇੰਦਾ। ਨਾ ਕੋਈ ਵਰਨ ਨਾ ਕੋਈ ਜ਼ਾਤੀ, ਨਾ ਕੋਈ ਭਗਵੰਤ ਉਪਾਇੰਦਾ। ਨਾ ਕੋਈ ਸਗਲਾ ਦਿਸੇ ਸਾਥੀ, ਨਾ ਕੋਈ ਸੰਗ ਨਿਭਾਇੰਦਾ। ਨਾ ਕੋਈ ਮਸਤਕ ਨਾ ਕੋਈ ਮਾਥੀ, ਨਾ ਕੋਈ ਮਸਤਕ ਲਲਾਟ ਜਗਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠੀ, ਨਾ ਕੋਈ ਗਿਆਨ ਦ੍ਰਿੜਾਇੰਦਾ। ਨਾ ਕੋਈ ਦੀਸੇ ਅਠਸਠ ਤੀਰਥ ਤਾਟੀ, ਨਾ ਕੋਈ ਤੀਰਥ ਬਣਾਇੰਦਾ। ਨਾ ਕੋਈ ਜਣਾਏ ਔਖੀ ਘਾਟੀ, ਪੁਰੀਆਂ ਲੋਆਂ ਨਾ ਵੇਖ ਵਖਾਇੰਦਾ। ਤ੍ਰੈਗੁਣ ਮਾਇਆ ਨਾ ਵੇਖੇ ਆਣ ਬਾਟੀ, ਪੰਜ ਤੱਤ ਨਾ ਕੋਇ ਜਣਾਇੰਦਾ। ਨਾ ਕੋਈ ਵਿਸ਼ਨੂੰ ਚੜ੍ਹੇ ਘਾਟੀ, ਨਾ ਕੋਈ ਬ੍ਰਹਮਾ ਸੀਸ ਝੁਕਾਇੰਦਾ। ਨਾ ਕੋਈ ਸ਼ੰਕਰ ਨੇੜੇ ਜਾਣੇ ਵਾਟੀ, ਬਾਸ਼ਕ ਤਸ਼ਕਾ ਨਾ ਗਲ ਲਟਕਾਇੰਦਾ। ਨਾ ਕੋਈ ਅੰਮ੍ਰਿਤ ਪੀਵੇ ਸਾਚੀ ਬਾਟੀ, ਕਰੋੜ ਤੇਤੀਸਾ ਦਰਸ ਨਾ ਪਾਇੰਦਾ। ਖੇਲੇ ਖੇਲ ਬਾਜ਼ੀਗਰ ਨਾਟੀ, ਹਰਿ ਸਾਚਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਆਪ ਅਖਵਾਇੰਦਾ। ਪੁਰਖ ਅਬਿਨਾਸ਼ਾ ਖੇਲ ਤਮਾਸ਼ਾ, ਅਚਰਜ ਬਣਤ ਬਣਾਈਆ। ਆਪੇ ਮੰਡਲ ਮੰਡਪ ਪਾਵੇ ਰਾਸਾ, ਆਪੇ ਵੇਖ ਵਖਾਈਆ। ਆਪੇ ਪਵਣ ਆਪ ਸਵਾਸਾ, ਆਪੇ ਰਿਹਾ ਚਲਾਈਆ। ਆਪੇ ਪ੍ਰਿਥਮੀ ਆਪ ਆਕਾਸ਼ਾ, ਗਗਨ ਮੰਡਲ ਆਪ ਉਪਾਈਆ। ਆਪੇ ਸ਼ਾਹ ਆਪ ਸ਼ਾਬਾਸ਼ਾ, ਸ਼ਾਹ ਸੁਲਤਾਨ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵਡ ਵਡਿਆਈਆ। ਆਦਿ ਜੁਗਾਦੀ ਇਕ ਅਕੱਲਾ, ਏਕਾ ਏਕ ਅਖਵਾਇੰਦਾ। ਆਪੇ ਵਸੇ ਸਚ ਮਹੱਲਾ, ਥਿਰ ਘਰ ਸਾਚਾ ਨਾਉਂ ਉਪਾਇੰਦਾ। ਨਾ ਕੋਈ ਜਲ ਨਾ ਕੋਈ ਥਲਾ, ਸਮੁੰਦ ਸਾਗਰ ਨਾ ਕੋਇ ਬਣਾਇੰਦਾ। ਜੰਗਲ ਜੂਹ ਉਜਾੜ ਪਹਾੜ ਨਾ ਕੋਈ ਦੀਸੇ ਉਚਾ ਟਿੱਲਾ, ਪਰਬਤ ਚੋਟੀ ਨਾ ਕੋਈ ਚੜ੍ਹਾਇੰਦਾ। ਨਾ ਕੋਈ ਤੀਰ ਕਮਾਨ ਦੀਸੇ ਚਿੱਲਾ, ਸ਼ਸਤਰ ਬਸਤਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮੰਦਰ ਏਕਾ ਏਕ ਸੁਹਾਇੰਦਾ। ਉਚ ਮੰਦਰ ਉਚ ਮੁਨਾਰਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਏਕਉਂਕਾਰਾ ਕਰ ਪਸਾਰਾ, ਆਪੇ ਡਗਮਗਾਈਆ। ਸਚ ਸਿੰਘਾਸਣ ਅਪਰ ਅਪਾਰਾ, ਬੈਠਾ ਆਸਣ ਲਾਈਆ। ਨਾ ਕੋਈ ਦੂਸਰ ਦਰ ਦਵਾਰਾ, ਨਾ ਕੋਈ ਸੀਸ ਝੁਕਾਈਆ। ਸ਼ਾਹੋ ਭੂਪ ਸੱਚੀ ਸਰਕਾਰਾ, ਏਕੰਕਾਰ ਆਪ ਅਖਵਾਈਆ। ਆਪੇ ਜਾਣੇ ਆਪਣਾ ਧੁਰ ਫ਼ਰਮਾਣਾ, ਆਪਣਾ ਹੁਕਮ ਆਪ ਸੁਣਾਈਆ। ਖੇਲੇ ਖੇਲ ਦੋ ਜਹਾਨਾਂ, ਵਡ ਦਾਤਾ ਬੇਪਰਵਾਹੀਆ। ਆਪੇ ਮਰਦ ਮਰਦ ਮਰਦਾਨਾ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸਤਿ ਸਰੂਪ ਸਤਿ ਸਤਿਵਾਦ ਆਪ ਅਖਵਾਈਆ। ਸਤਿ ਸਤਿਵਾਦੀ ਪਾਰਬ੍ਰਹਮ, ਪਰਮ ਪੁਰਖ ਅਖਵਾਇੰਦਾ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਖੇਲ ਖਿਲਾਇੰਦਾ। ਜੁਗਾ ਜੁਗੰਤਰ ਜਾਣੇ ਆਪਣਾ ਕੰਮ, ਲੱਖ ਚੁਰਾਸੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਇਕ ਜਗਾਇੰਦਾ। ਜਾਗਰਤ ਜੋਤ ਹਰਿ ਜਗਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਰਗੁਣ ਸਾਚਾ ਬਣ ਮਲਾਹ, ਪੰਜ ਤੱਤ ਕਰੇ ਕੁੜਮਾਈਆ। ਲੋਕਮਾਤੀ ਫੇਰਾ ਪਾ, ਆਪ ਆਪਣੀ ਖੇਲ ਖਿਲਾਈਆ। ਸ਼ਬਦ ਅਨਾਦੀ ਧੁਨ ਉਪਜਾ, ਏਕਾ ਰਾਗ ਸੁਣਾਈਆ। ਸਾਚਾ ਮਾਰਗ ਸ੍ਰਿਸ਼ਟ ਲਗਾ, ਸਾਚਾ ਰਾਹ ਵਖਾਈਆ। ਏਕਾ ਇਸ਼ਟ ਦਏ ਵਖਾ, ਦ੍ਰਿਸ਼ਟ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤ ਵਡ ਕਰਾਮਾਤ, ਸਰਗੁਣ ਵਿਚ ਟਿਕਾਈਆ। ਨਿਰਗੁਣ ਦਾਤਾ ਹਰਿ ਬੇਅੰਤ, ਬੇਅੰਤ ਆਪ ਅਖਵਾਇਆ। ਸਰਗੁਣ ਮੇਲਾ ਸਾਚੇ ਸੰਤ, ਸਾਚਾ ਸ਼ਬਦ ਸੁਣਾਇਆ। ਨਿਰਗੁਣ ਦਾਤਾ ਆਦਿ ਅੰਤ, ਜੁਗ ਜੁਗ ਵੇਸ ਵਟਾਇਆ। ਸਰਗੁਣ ਮੇਲਾ ਨਾਰੀ ਕੰਤ, ਕੰਤ ਕੰਤੂਹਲਾ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜੋਤ ਡਗਮਗਾਇਆ। ਨਿਰਗੁਣ ਨੂਰ ਨਿਰਗੁਣ ਧਾਰ, ਹਰਿ ਸਾਚੇ ਸਚ ਉਪਜਾਈਆ। ਸਰਗੁਣ ਮੇਲਾ ਵਿਚ ਸੰਸਾਰ, ਗੁਰ ਗੁਰ ਰੂਪ ਵਟਾਈਆ। ਸਤਿਗੁਰ ਸਾਚਾ ਮੀਤ ਮੁਰਾਰ, ਹਰਿ ਹਰਿ ਆਪ ਅਖਵਾਈਆ। ਗੁਰ ਗੁਰ ਦੇਵੇ ਨਾਮ ਅਧਾਰ, ਏਕਾ ਬੂਝ ਬੁਝਾਈਆ। ਅੰਦਰ ਮੰਦਰ ਮੀਤ ਮੁਰਾਰ, ਏਕਾ ਮੇਲ ਮਿਲਾਈਆ। ਸ਼ਬਦ ਅਨਾਦ ਸੱਚੀ ਧੁਨਕਾਰ, ਅਨਹਦ ਆਪ ਵਜਾਈਆ। ਰਾਗੀ ਨਾਦੀ ਨਾ ਪਾਵੇ ਸਾਰ, ਬ੍ਰਹਮ ਬ੍ਰਹਿਮਾਦੀ ਵੇਖ ਵਖਾਈਆ। ਲੱਖ ਚੁਰਾਸੀ ਹਾਹਾਕਾਰ, ਜੀਵ ਜੰਤ ਰਹੇ ਕੁਰਲਾਈਆ। ਧਰਤ ਧਵਲ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਈਆ। ਰਾਏ ਧਰਮ ਹੋਇਆ ਖ਼ਬਰਦਾਰ, ਕਲਜੁਗ ਅੰਤਮ ਲਏ ਅੰਗੜਾਈਆ। ਲਾੜੀ ਮੌਤ ਕਰੇ ਸ਼ਿੰਗਾਰ, ਤਨ ਆਪਣਾ ਵੇਸ ਵਟਾਈਆ। ਚਿਤਰ ਗੁਪਤ ਬਣ ਲਿਖਾਰ, ਲੇਖਾ ਰਿਹਾ ਲਿਖਾਈਆ। ਕਾਲ ਕੂਕੇ ਮਾਰ ਜੈਕਾਰ, ਏਕਾ ਨਾਅਰਾ ਲਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪੇ ਪਾਵਣਹਾਰਾ ਸਾਰ, ਜੁਗ ਜੁਗ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਰਚਨ ਰਚਾਈਆ। ਕਲਜੁਗ ਤੇਰਾ ਕਾਲ ਨਗਾਰਾ, ਚਾਰੋਂ ਕੁੰਟ ਸੁਣਾਇੰਦਾ। ਧਰਮ ਰਾਏ ਮੀਤ ਮੁਰਾਰਾ, ਤੇਰਾ ਸੰਗ ਨਿਭਾਇੰਦਾ। ਕੁਵਾਰ ਕੰਨਿਆ ਕਰ ਸ਼ਿੰਗਾਰਾ, ਸਗਲਾ ਸੰਗ ਵਖਾਇੰਦਾ। ਗੋਬਿੰਦ ਉਠੇ ਜੋਧਾ ਸੂਰਬੀਰ ਬਲਕਾਰਾ, ਏਕਾ ਖੰਡਾ ਹੱਥ ਉਠਾਇੰਦਾ। ਉਤਭੁਜ ਸੇਤਜ ਦਏ ਹੁਲਾਰਾ, ਆਪਣੀ ਕਰਨੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਸ ਅਵੱਲਾ ਹਰਿ ਕਰਾਇੰਦਾ। ਏਕੰਕਾਰ ਕਰ ਪਸਾਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਭਗਵਾਨਾ, ਆਪਣੀ ਕਲ ਵਰਤਾਈਆ। ਜੋਧਾ ਸੂਰਬੀਰ ਬਲੀ ਬਲਵਾਨਾ, ਏਕੰਕਾਰਾ ਆਪ ਅਖਵਾਈਆ। ਏਕਾ ਚਿੱਲਾ ਤੀਰ ਕਮਾਨਾ, ਏਕਾ ਰਿਹਾ ਉਠਾਈਆ। ਏਕਾ ਵੇਖੇ ਮਾਰ ਧਿਆਨਾ, ਲੋਆਂ ਪੁਰੀਆਂ ਖੋਜ ਖੋਜਾਈਆ। ਬ੍ਰਹਮਾ ਵਿਸ਼ਨ ਸ਼ਿਵ ਹੋਏ ਹੈਰਾਨਾ, ਕਰੋੜ ਤੇਤੀਸਾ ਨੈਣ ਉਠਾਈਆ। ਨੌ ਖੰਡ ਪ੍ਰਿਥਮੀ ਡਗਮਗਾਨਾ, ਸੱਤਾਂ ਦੀਪਾਂ ਧੀਰ ਨਾ ਕੋਈ ਧਰਾਈਆ। ਸ਼ਾਹ ਸੁਲਤਾਨਾਂ ਭੁੱਲਿਆ ਆਪਣਾ ਟਿਕਾਨਾ, ਰਾਜ ਰਾਜਾਨਾ ਖ਼ਾਕ ਮਿਲਾਈਆ। ਆਪੇ ਵਰਤੇ ਆਪਣਾ ਭਾਣਾ, ਹਰਿ ਭਾਣਾ ਵਡ ਵਡਿਆਈਆ। ਗ਼ਰੀਬ ਨਿਮਾਣਾ ਗਲੇ ਲਗਾਣਾ, ਚਾਰ ਵਰਨਾਂ ਸਚ ਸਰਨਾਈਆ। ਰਾਓ ਰੰਕਾਂ ਏਕਾ ਧਾਮ ਬਹਾਣਾ, ਊਚਾਂ ਨੀਚਾਂ ਮੇਟ ਮਿਟਾਈਆ। ਏਕਾ ਸ਼ਬਦ ਏਕਾ ਗਾਣਾ, ਏਕਾ ਰਾਗ ਅਲਾਈਆ। ਪੁਰਖ ਅਕਾਲ ਇਕ ਮਨਾਣਾ, ਏਕਾ ਇਸ਼ਟ ਵਖਾਈਆ। ਰਾਮਾ ਕ੍ਰਿਸ਼ਨਾ ਇਕ ਧਿਆਨਾ, ਏਕਾ ਰੰਗ ਰੰਗਾਈਆ। ਨਾਨਕ ਗੋਬਿੰਦ ਪਦ ਨਿਰਬਾਨਾ, ਏਕਾ ਦਰ ਵਖਾਈਆ। ਪੁਰਖ ਅਬਿਨਾਸ਼ੀ ਖੇਲ ਮਹਾਨਾ, ਜੋਤੀ ਨੂਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌ ਖੰਡ ਦੀਪ ਸੱਤ ਏਕਾ ਤੱਤ ਏਕਾ ਮਤ ਏਕਾ ਬ੍ਰਹਮ ਜਣਾਈਆ। ਏਕਾ ਬ੍ਰਹਮ ਸ਼ਬਦ ਗਿਆਨ, ਹਰਿ ਹਰਿ ਆਪ ਦ੍ਰਿੜਾਇੰਦਾ। ਚਾਰ ਵਰਨਾਂ ਇਕ ਧਿਆਨ, ਏਕਾ ਰੂਪ ਦਰਸਾਇੰਦਾ। ਦੂਈ ਦਵੈਤੀ ਮੇਟ ਮਿਟਾਨ, ਹਉਮੇ ਗੜ੍ਹ ਮਿਟਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸਨਾ ਭੁੱਖ ਬੁਝਾਇੰਦਾ। ਵਾਹਿਗੁਰੂ ਅੱਲਾ ਰਾਮ ਕ੍ਰਿਸ਼ਨ ਸਾਰੇ ਗਾਣ, ਸਾਚੀ ਸਿਖਿਆ ਇਕ ਸਮਝਾਇੰਦਾ। ਰੂਪ ਅਨੂਪ ਸ਼ਾਹ ਸੁਲਤਾਨ, ਸਚ ਸਮਗਰੀ ਆਪਣੇ ਹੱਥ ਰਖਾਇੰਦਾ। ਜੁਗਾ ਜੁਗੰਤਰ ਖੇਲ ਮਹਾਨ, ਜੁਗ ਜੁਗ ਆਪਣੀ ਧਾਰ ਵਹਾਇੰਦਾ। ਕਲਜੁਗ ਵੇਖੇ ਝੂਠ ਦੁਕਾਨ, ਕੂੜੀ ਕਿਰਿਆ ਮੇਟ ਮਿਟਾਇੰਦਾ। ਜੀਆਂ ਜੰਤਾਂ ਹਰਿ ਭਗਵੰਤਾ ਦੇਵੇ ਸਾਚਾ ਜੀਆ ਦਾਨ, ਏਕਾ ਭਿਛਿਆ ਝੋਲੀ ਪਾਇੰਦਾ। ਸਾਚੀ ਸਖੀਆਂ ਸਾਚਾ ਕਾਹਨ, ਏਕਾ ਰਾਸ ਵਖਾਇੰਦਾ। ਏਕਾ ਸੁਰਤੀ ਏਕਾ ਰਾਮ, ਏਕਾ ਮੇਲ ਮਿਲਾਇੰਦਾ। ਏਕਾ ਜਾਪ ਸਾਚਾ ਨਾਮ, ਨਾਮ ਸਤਿ ਦ੍ਰਿੜਾਇੰਦਾ। ਵਾਹਿਗੁਰੂ ਫਤਿਹ ਪੂਰਾ ਕਾਮ, ਕਰਨੀ ਕਰਤਾ ਆਪ ਕਰਾਇੰਦਾ। ਅੱਲਾ ਰਾਣੀ ਕਰ ਪਰਨਾਮ, ਨਿਉਂ ਨਿਉਂ ਸੀਸ ਝੁਕਾਇੰਦਾ। ਚਾਰ ਯਾਰ ਸੰਗ ਮੁਹੰਮਦ ਪੱਲੇ ਬੰਨੇ ਦਾਮ, ਏਕਾ ਭਾਰ ਉਠਾਇੰਦਾ। ਈਸਾ ਮੂਸਾ ਪਿਆਏ ਜਾਮ, ਦੋ ਦੋ ਆਬਾ ਵੇਖ ਵਖਾਇੰਦਾ। ਲਾਸ਼ਰੀਕ ਹੱਕ ਖ਼ੁਦਾਈ ਇਕ ਮੁਕਾਮ, ਏਕਾ ਕਲਮਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਨੂਰ ਅਕਲ ਕਲ ਧਾਰ, ਅਕਲ ਕਲਾ ਅਖਵਾਈਆ। ਕੋਟਨ ਕੋਟ ਰੂਪ ਕਰ ਕਰਤਾਰ, ਨਿਰਾਕਾਰ ਸਾਕਾਰ ਹੋ ਜਾਈਆ। ਸ਼ਬਦ ਚੋਟ ਸਚ ਨਗਾਰ, ਆਦਿ ਜੁਗਾਦਿ ਵਜਾਈਆ। ਅਗੰਮ ਅਗੰਮਾ ਅਗੰਮੜੀ ਕਾਰ, ਅਗੰਮੜੇ ਥਾਨ ਕਰਾਈਆ। ਅਲੱਖ ਅਲੱਖਣਾ ਹੋ ਤਿਆਰ, ਆਪਣੀ ਅਲੱਖ ਜਗਾਈਆ। ਸਚਖੰਡ ਸੁਹਾਏ ਇਕ ਦਵਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਲੋਕਮਾਤ ਲੈ ਅਵਤਾਰ, ਸੁਨ ਅਗੰਮੋ ਪਾਰ ਵਖਾਈਆ। ਸੰਤ ਸੁਹੇਲੇ ਮੀਤ ਮੁਰਾਰ, ਜੁਗ ਜੁਗ ਲਏ ਜਗਾਈਆ। ਭਗਤ ਭਗਤੀ ਦਏ ਅਧਾਰ, ਭਗਵਾਨ ਮੇਲ ਮਿਲਾਈਆ। ਕਾਇਆ ਮੰਦਰ ਡੂੰਘੀ ਗਾਰ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਟੇਢੀ ਬੰਕ ਸੁਖਮਨ ਨਾੜ, ਦੇਵੇ ਪਾਰ ਕਰਾਈਆ। ਸ਼ਬਦ ਅਨਾਦਿ ਸੱਚੀ ਧੁਨਕਾਰ, ਧੁਨ ਆਤਮਕ ਆਪ ਸੁਣਾਈਆ। ਅਨਹਦ ਸਾਚਾ ਸੇਵਾਦਾਰ, ਸਾਚੀ ਸੇਵ ਕਮਾਈਆ। ਪੰਚਮ ਮੀਤਾ ਖ਼ਬਰਦਾਰ, ਪੰਚਮ ਵੇਖੇ ਥਾਉਂ ਥਾਈਂਆ। ਸਰ ਸਰੋਵਰ ਠੰਡੀ ਠਾਰ, ਜਲ ਧਾਰਾ ਆਪ ਉਪਾਈਆ। ਕਾਗੋਂ ਹੰਸ ਕਰੇ ਤਿਆਰ, ਆਪ ਆਪਣੀ ਦਇਆ ਕਮਾਈਆ। ਬੰਦ ਕਿਵਾੜੀ ਖੋਲ੍ਹ ਕਿਵਾੜ, ਆਪਣਾ ਮੰਦਰ ਦਏ ਵਖਾਈਆ। ਸਾਚੀ ਸੇਜਾ ਹਰਿ ਨਿਰੰਕਾਰ, ਨਿਰਗੁਣ ਬੈਠਾ ਆਸਣ ਲਾਈਆ। ਵਰਨ ਗੋਤ ਨਾ ਕੋਇ ਪਿਆਰ, ਜ਼ਾਤ ਪਾਤ ਨਾ ਕੋਇ ਦਸਾਈਆ। ਐਨਲਹੱਕ ਮਾਰੇ ਨਾਅਰ, ਹੱਕ ਹਕੀਕਤ ਵਖਾਈਆ। ਲਾਸ਼ਰੀਕ ਸਾਂਝਾ ਯਾਰ, ਹਰ ਘਟ ਬੈਠਾ ਜੋਤ ਜਗਾਈਆ। ਰਾਮ ਰਾਮਾ ਰੂਪ ਅਪਾਰ, ਰਮਈਆ ਆਪੇ ਬੇਪਰਵਾਹੀਆ। ਮੁਕੰਦ ਮਨੋਹਰ ਲੱਖਮੀ ਨਰਾਇਣ ਕਾਹਨਾ ਕ੍ਰਿਸ਼ਨਾ ਰੂਪ ਅਪਾਰ, ਨਾਮ ਬੰਸਰੀ ਆਪ ਵਜਾਈਆ। ਨਾਨਕ ਗੁਰ ਹੋ ਤਿਆਰ, ਗੁਰਮੁਖ ਸਾਚੇ ਅੰਦਰ ਮੰਦਰ ਲਏ ਮਿਲਾਈਆ। ਦੇਵੇ ਨਾਮ ਸ਼ਬਦ ਅਧਾਰ, ਸਾਚੀ ਬੂਝ ਬੁਝਾਈਆ। ਠਾਂਡਾ ਸੀਤਾ ਸਿਰਜਣਹਾਰ, ਆਦਿ ਜੁਗਾਦਿ ਵੱਡੀ ਵਡਿਆਈਆ। ਕਲਜੁਗ ਅੰਤਮ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਹਿੰਦੂ ਮੁਸਲਮ ਸਿਖ ਈਸਾਈ ਬੰਨੇ ਏਕਾ ਧਾਰ, ਏਕਾ ਡੋਰੀ ਨਾਮ ਬੰਧਾਈਆ। ਉਤਰ ਪੂਰਬ ਪੱਛਮ ਦੱਖਣ ਪਾਵੇ ਸਾਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਮੱਕਾ ਕਾਅਬਾ ਹੋ ਉਜਿਆਰ, ਮੁਖ ਨਕਾਬਾ ਆਪੇ ਪਾਈਆ। ਪੀਰ ਦਸਤਗੀਰਾ ਸ਼ਾਹ ਹਕੀਰਾ ਕਰੇ ਖ਼ਬਰਦਾਰ, ਮੁੱਲਾ ਸ਼ੇਖ਼ ਮੁਸਾਇਕ ਗੌਂਸ ਆਪੇ ਲਏ ਉਠਾਈਆ। ਪੰਡਤ ਪਾਂਧੇ ਦਏ ਹੁਲਾਰ, ਅੰਦਰ ਮੰਦਰ ਪਾਵੇ ਸਾਰ, ਡੂੰਘੀ ਕੰਦਰ ਸ਼ਬਦ ਹੁਲਾਰਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਨਿਰਾਲਾ ਏਕਾ ਤੀਰ, ਲੋਆਂ ਪੁਰੀਆਂ ਰਿਹਾ ਚੀਰ, ਸੋਹੰ ਮੁੱਖੀ ਅੱਗੇ ਲਾਈਆ। ਸੋ ਪੁਰਖ ਨਿਰੰਜਣ ਆਪ ਕਰਤਾਰ, ਹੰ ਹੰਗਤਾ ਮੇਟ ਮਿਟਾਇੰਦਾ। ਨਾਨਕ ਗਾਇਆ ਆਪਣੀ ਵਾਰ, ਰਸਨਾ ਜਿਹਵਾ ਆਪ ਹਿਲਾਇੰਦਾ। ਗੋਬਿੰਦ ਮੰਗੀ ਮੰਗ ਅਪਾਰ, ਸੋਹੰ ਭੱਥਾ ਤੀਰ ਕਮਾਨ ਉਠਾਇੰਦਾ। ਕਲਜੁਗ ਅੰਤਮ ਹੋ ਤਿਆਰ, ਲੋਕਮਾਤ ਵੇਖ ਵਖਾਇੰਦਾ। ਵੇਦ ਵਿਆਸਾ ਬਣ ਲਿਖਾਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜ ਮੀਤ ਮੁਰਾਰ, ਉਚੇ ਟਿੱਲੇ ਪਰਬਤ ਡੇਰਾ ਲਾਇੰਦਾ। ਦਿਸ ਨਾ ਆਏ ਵਿਚ ਸੰਸਾਰ, ਕੋਟਨ ਕੋਟੀ ਰਾਹ ਤਕਾਇੰਦਾ। ਗਿਣ ਗਿਣ ਥੱਕੇ ਲੱਖ ਚਾਰ ਬੱਤੀ ਹਜ਼ਾਰ, ਕਲਜੁਗ ਆਯੂ ਵੰਡ ਵੰਡਾਇੰਦਾ । ਮਾਰਨਹਾਰਾ ਸਾਚੀ ਮਾਰ, ਭਾਣਾ ਆਪਣੇ ਹੱਥ ਰਖਾਇੰਦਾ। ਜੀਵ ਜੰਤ ਬਣਾਏ ਗਵਾਰ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਹਰਿ ਕਾ ਰੂਪ ਗਏ ਵਿਸਾਰ, ਦੀਪਕ ਬਾਤੀ ਕਾਇਆ ਮੰਦਰ ਅੰਦਰ ਨਾ ਕੋਇ ਜਗਾਇੰਦਾ। ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਰਸ ਝਿਰਨਾ ਨਾ ਕੋਇ ਝਿਰਾਇੰਦਾ। ਜੂਠ ਝੂਠ ਕਰ ਪਿਆਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇੰਦਾ। ਗੁਰ ਕਾ ਸ਼ਬਦ ਨਾ ਕੋਇ ਜੈਕਾਰ, ਸਾਚਾ ਨਾਅਰਾ ਨਾ ਕੋਇ ਲਗਾਇੰਦਾ। ਸਤਿ ਸੰਤੋਖ ਨਾ ਬੰਨੀ ਸੀਸ ਦਸਤਾਰ, ਧੀਰਜ ਜਤ ਨਾ ਕੋਇ ਧਰਾਇੰਦਾ। ਪੰਚਮ ਮੇਲ ਨਾ ਮਿਲਿਆ ਵਿਚ ਸੰਸਾਰ, ਪੰਚਮ ਮਾਇਆ ਬੰਧਨ ਪਾਇੰਦਾ। ਕੂੜਾ ਡੰਕਾ ਕੂੜ ਪਸਾਰ, ਕਲਜੁਗ ਕੂੜਾ ਆਪ ਲਗਾਇੰਦਾ। ਸ਼ਾਹ ਸੁਲਤਾਨ ਗਏ ਹਾਰ, ਸਾਚਾ ਅਦਲ ਨਾ ਕੋਇ ਕਮਾਇੰਦਾ। ਧਰਮੀ ਧਰਮ ਕਰੇ ਖਵਾਰ, ਕਰਮੀ ਕਰਮ ਨਾ ਕੋਇ ਵਖਾਇੰਦਾ। ਨਿਹਕਰਮੀ ਹਰਿ ਪਾਵੇ ਸਾਰ, ਆਪ ਆਪਣੀ ਰਚਨ ਰਚਾਇੰਦਾ। ਵਰਨੀ ਬਰਨੀ ਵਸਿਆ ਬਾਹਰ, ਨਿਰਾਕਾਰ ਆਪ ਹੋ ਜਾਇੰਦਾ। ਕਲਜੁਗ ਅੰਤਮ ਹੋ ਤਿਆਰ, ਆਪ ਆਪਣਾ ਵੇਸ ਵਟਾਇੰਦਾ। ਲੋਆਂ ਪੁਰੀਆਂ ਪਾਵੇ ਸਾਰ, ਬ੍ਰਹਮਾ ਵਿਸ਼ਨ ਸ਼ਿਵ ਉਠਾਇੰਦਾ। ਖੜਗ ਖੰਡਾ ਤੇਜ਼ ਕਟਾਰ, ਨਾਮ ਦੋ ਧਾਰਾ ਹੱਥ ਉਠਾਇੰਦਾ। ਬ੍ਰਹਿਮੰਡਾਂ ਪਾਵਣਹਾਰਾ ਸਾਰ, ਅਵਣ ਗਵਣ ਵੇਖ ਵਖਾਇੰਦਾ। ਚੌਦਾਂ ਤਬਕਾਂ ਪਾਰ ਕਿਨਾਰ, ਚੌਦਾਂ ਹੱਟਾਂ ਫੋਲ ਫੋਲਾਇੰਦਾ। ਨੂਰ ਅਲਾਹੀ ਤੇਰੀ ਧਾਰ, ਆਪਣੇ ਵਿਚ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਕਰਤਾ ਹਰਿ ਕਰਨੇਹਾਰ ਆਪ ਉਪਾਏ ਆਪੇ ਲਏ ਸੰਘਾਰ, ਆਪਣੀ ਬਣਤ ਆਪ ਬਣਾਇੰਦਾ। ਆਪ ਉਪਾਏ ਆਪ ਖਪਾਏ, ਹਰਿ ਸਾਚੇ ਵਡ ਵਡਿਆਈਆ। ਗੁਰ ਅਵਤਾਰ ਸਾਧ ਸੰਤ ਹਰਿ ਸੇਵਾ ਲਾਏ, ਸਾਚੀ ਸਿਖਿਆ ਇਕ ਸਮਝਾਈਆ। ਬੇਅੰਤ ਬੇਅੰਤ ਬੇਅੰਤ ਆਪ ਹੋ ਜਾਏ, ਭੇਵ ਕੋਇ ਨਾ ਪਾਈਆ। ਜੁਗਾ ਜੁਗੰਤ ਵੇਸ ਵਟਾਏ, ਬ੍ਰਹਮਾ ਲੇਖ ਨਾ ਸਕੇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰੇ ਨੈਣਾਂ ਤੇਰਾ ਮੂਲ ਚੁਕਾਈਆ। ਮੂਲ ਚੁਕੌਣਾ ਪੁਰਖ ਅਬਿਨਾਸ਼ੀ, ਆਪਣੀ ਜੋਤ ਜਗਾਈਆ। ਪਰਗਟ ਹੋਏ ਘਨਕਪੁਰ ਵਾਸੀ, ਘਰ ਮੰਦਰ ਡੇਰਾ ਲਾਈਆ। ਨਿਰਗੁਣ ਜੋਤ ਸਰਬ ਪਰਕਾਸ਼ੀ ਅਨਭਵ ਪਰਕਾਸ਼ ਵਖਾਈਆ। ਆਪੇ ਹੋਏ ਪਾਤਾਲ ਅਕਾਸ਼ੀ, ਗਗਨ ਮੰਡਲ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਬੇਪਰਵਾਹੀਆ। ਖੇਲ ਖਲੰਤਾ ਬੇਪਰਵਾਹ, ਹਰਿ ਸੱਚਾ ਸ਼ਹਿਨਸ਼ਾਹ। ਆਪੇ ਜਾਣੇ ਆਪਣਾ ਰਾਹ, ਦੂਸਰ ਭੇਵ ਨਾ ਰਾ। ਲੱਖ ਚੁਰਾਸੀ ਵੇਖ ਵਖਾ, ਸ਼ਬਦ ਅਗੰਮੀ ਪਾਵੇ ਫਾਹ। ਨੌ ਖੰਡ ਪ੍ਰਿਥਮੀ ਜੋਤ ਜਗਾ, ਜਾਗਰਤ ਜੋਤ ਕਰੇ ਰੁਸ਼ਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਵਟਾ। ਹਰਿ ਸੱਚਾ ਵੇਸ ਵਟੰਦੜਾ, ਨਿਰਗੁਣ ਜੋਤ ਨਿਰੰਕਾਰ। ਜੀਵਾਂ ਜੰਤਾਂ ਵੇਖ ਵਖੰਦੜਾ, ਸਾਧਾਂ ਸੰਤਾਂ ਪਾਵੇ ਸਾਰ। ਰਾਜ ਰਾਜਾਨਾਂ ਆਪ ਉਠੰਦੜਾ, ਸ਼ਾਹ ਸੁਲਤਾਨਾਂ ਮਾਰੇ ਮਾਰ। ਧਰਤ ਮਾਤ ਅਖਾੜਾ ਇਕ ਲਗੰਦੜਾ, ਨੌ ਖੰਡ ਰਿਹਾ ਲਲਕਾਰ। ਨਾਮ ਖੰਡਾ ਇਕ ਚਮਕੰਦੜਾ, ਐਟਮ ਅੰਟੀ ਜਾਏ ਹਾਰ। ਜਨ ਭਗਤਾਂ ਸਾਚਾ ਰਾਹ ਵਖੰਦੜਾ, ਚਰਨ ਪ੍ਰੀਤੀ ਇਕ ਨਿਰੰਕਾਰ। ਸਿਰ ਸਮਰਥ ਹੱਥ ਰਖੰਦੜਾ, ਆਪ ਆਪਣੀ ਕਿਰਪਾ ਧਾਰ। ਨਾਮ ਜਹਾਜ ਇਕ ਚਲੰਦੜਾ, ਭਵ ਸਾਗਰ ਕਰੇ ਪਾਰ। ਫੜ ਫੜ ਬਾਂਹੋਂ ਆਪ ਚੜ੍ਹੰਦੜਾ, ਸੇਵਾ ਕਰੇ ਸਿਰਜਣਹਾਰ। ਲਹਿਣਾ ਦੇਣਾ ਮੂਲ ਚੁਕੰਦੜਾ, ਪਿਛਲਾ ਕਰਜ਼ਾ ਰਿਹਾ ਉਤਾਰ। ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖੰਦੜਾ, ਕਲਜੁਗ ਪੂਰਾ ਕਰੇ ਉਧਾਰ। ਜੂਠਾ ਝੂਠਾ ਜੀਵ ਮਸਟੰਡੜਾ, ਗੁਰਮਤ ਨਾ ਕਰੇ ਵਿਚਾਰ। ਮਾਇਆ ਮਮਤਾ ਆਤਮ ਅੰਧੜਾ, ਮਨ ਮਤ ਬਣਾਈ ਨਾਰ। ਸਾਚੀ ਸੇਜ ਨਾ ਕੋਇ ਹਢੰਦੜਾ, ਘਰ ਘਰ ਹੋਏ ਖ਼ਵਾਰ। ਮਦਿਰਾ ਮਾਸ ਮੁਖ ਲਗੰਦੜਾ, ਵਿਸਰਿਆ ਕਰਤਾਰ। ਨਾਨਕ ਗੋਬਿੰਦ ਨਾ ਕਿਸੇ ਬਖ਼ਸ਼ੰਦੜਾ, ਜਿਸ ਦਰਸ ਨਾ ਪਾਇਆ ਹਰਿ ਨਿਰੰਕਾਰ। ਜਮ ਕਾ ਡੰਡ ਹੱਥ ਵਖੰਦੜਾ, ਧਰਮ ਰਾਏ ਕਰੇ ਖੁਵਾਰ। ਚਿਤਰ ਗੁਪਤ ਹਿਸਾਬ ਖੁਲ੍ਹੰਦੜਾ, ਲੇਖਾ ਲਿਖੇ ਅਪਰ ਅਪਾਰ। ਅਠ ਅਠਾਰਾਂ ਮੂੰਹ ਖੁਲੰਦੜਾ, ਦਸ ਵੇਖੇ ਕੁੰਭੀ ਧਾਰ। ਬਿਨ ਸਤਿਗੁਰ ਪੂਰੇ ਕੋਇ ਨਾ ਪਾਰ ਲਘੰਦੜਾ, ਲੱਖ ਚੁਰਾਸੀ ਡੁੱਬੇ ਅਧਵਿਚਕਾਰ। ਕਲਜੁਗ ਚੋਟ ਨਗਾਰੇ ਇਕ ਲਗੰਦੜਾ, ਡੌਰੂ ਡੰਕਾ ਰਿਹਾ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤੀ ਨੂਰ ਅਪਾਰ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਲੋਕਮਾਤ ਕਰੇ ਰੁਸ਼ਨਾਈਆ। ਲੋਕਮਾਤ ਹਰਿ ਹਰਿ ਖੇਲ, ਆਪਣਾ ਆਪ ਕਰਾਇੰਦਾ। ਆਪੇ ਗੁਰੂ ਗੁਰੂ ਗੁਰ ਚੇਲ, ਨੂਰ ਨੂਰ ਜੋਤ ਡਗਮਗਾਇੰਦਾ। ਸਦਾ ਸਹਾਈ ਸੱਜਣ ਸੁਹੇਲਾ ਆਪੇ ਕਰੇ ਮੇਲ, ਸਾਚਾ ਸਾਕੀ ਅੰਮ੍ਰਿਤ ਜਾਮ ਪਿਆਇੰਦਾ। ਆਪੇ ਵਸੇ ਰੰਗ ਨਵੇਲ, ਹਰ ਘਟ ਆਪੇ ਡੇਰਾ ਲਾਇੰਦਾ। ਜੋਤ ਨਿਰੰਜਣ ਚਾੜ੍ਹੇ ਤੇਲ, ਆਦਿ ਨਿਰੰਜਣ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਸ਼ਬਦ ਇਕ ਗਿਆਨ, ਏਕਾ ਦੇਵੇ ਧੁਰ ਫ਼ਰਮਾਨ, ਏਕਾ ਹੁਕਮ ਸੁਣਾਇੰਦਾ। ਧੁਰ ਫ਼ਰਮਾਣਾ ਹਰਿ ਭਗਵਾਨਾ, ਆਪਣਾ ਸ਼ਬਦ ਸੁਣਾਈਆ। ਜਨ ਭਗਤਾਂ ਆਤਮ ਅੰਤਰ ਇਕ ਤਰਾਨਾ, ਏਕਾ ਧੁਨ ਉਪਜਾਈਆ। ਸਤਿ ਸੰਤੋਖੀ ਬੰਨੇ ਗਾਨਾ, ਸਾਚੀ ਸਿਖਿਆ ਇਕ ਵਖਾਈਆ। ਚਾਰ ਵਰਨਾਂ ਏਕਾ ਸੰਗ ਨਿਭਾਨਾ, ਏਕਾ ਓਟ ਹਰਿ ਰਘੁਰਾਈਆ। ਦੂਈ ਦਵੈਤੀ ਭੇਵ ਮਿਟਾਨਾ, ਭਰਮੀ ਭਰਮ ਗਵਾਈਆ। ਸਾਚਾ ਮੰਦਰ ਇਕ ਸੁਹਾਨਾ, ਇਸ਼ਟ ਦੇਵ ਇਕ ਹੋ ਜਾਈਆ। ਪਤਿਪਰਮੇਸ਼ਵਰ ਏਕਉਂਕਾਰ, ਪੁਰਖ ਅਕਾਲ ਇਕ ਮਨਾਈਆ। ਸਰਬ ਜੀਆਂ ਹਰਿ ਬਣਿਆ ਦਾਤਾ, ਦਾਤਾ ਦਾਨੀ ਰਿਜ਼ਕ ਸਬਾਈਆ। ਆਪੇ ਗੋਪੀ ਆਪੇ ਕਾਹਨਾ, ਰਾਮ ਨਾਮ ਆਪ ਵਡਿਆਈਆ। ਆਪੇ ਸੀਤਾ ਸੁਰਤੀ ਕਰ ਪਰਵਾਨਾ, ਆਪ ਆਪਣੇ ਅੰਗ ਲਗਾਈਆ। ਆਪੇ ਅਨਾਦਿ ਧੁਨ ਲਗਾਏ ਤਰਾਨਾ, ਹੂ ਹੂ ਅੱਲਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਰੂਪ ਵਟਾਈਆ। ਨਰ ਨਰਾਇਣ ਹਰਿ ਨਿਰੰਕਾਰ, ਨਿਰਗੁਣ ਰੂਪ ਵਟਾਇਆ। ਰਸਨਾ ਕਿਸੇ ਨਾ ਸਕੇ ਕਹਿਣ, ਗੁਰਮੁਖ ਵਿਰਲੇ ਦਰਸ਼ਨ ਪਾਇਆ। ਲੱਖ ਚੁਰਾਸੀ ਡੁਬੇ ਆਪਣੇ ਵਹਿਣ, ਨਾਮ ਚੱਪੂ ਨਾ ਕਿਸੇ ਲਗਾਇਆ। ਨਾ ਕੋਈ ਚੁਕਾਏ ਲਹਿਣ ਦੇਣ, ਫੰਦਨ ਫੰਦ ਨਾ ਕੋਇ ਕਟਾਇਆ। ਮਾਇਆ ਮਮਤਾ ਪਾਇਆ ਗਹਿਣ, ਜੂਠਾ ਝੂਠਾ ਦੀਸੇ ਸਾਕ ਸਬੰਧੀ ਸੈਣ, ਕੱਠੇ ਹੋ ਹੋ ਸਾਰੇ ਬਹਿਣ, ਵੇਲੇ ਅੰਤ ਨਾ ਹੋਏ ਸਹਾਇਆ। ਗੁਰਮੁਖ ਸਾਚੇ ਧਾਮ ਅਵੱਲੇ ਏਕਾ ਰਹਿਣ, ਚਰਨ ਦਵਾਰਾ ਹਰਿ ਰਘੁਰਾਇਆ। ਦਰ ਘਰ ਸਾਚੇ ਸੋਭਾ ਪਾਇਣ, ਰਾਏ ਧਰਮ ਨਾ ਦਏ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਸ੍ਰਿਸ਼ਟ ਸਬਾਇਆ। ਸ੍ਰਿਸ਼ਟ ਸਬਾਈ ਹਰਿ ਭਗਵੰਤ, ਆਪਣੀ ਚਾਲ ਚਲਾਈਆ। ਪਕੜ ਉਠਾਏ ਸਾਚੇ ਸੰਤ, ਜਿਸ ਨਾਮੇ ਹਰਿ ਲਿਵ ਲਾਈਆ। ਮਨਮੁਖਾਂ ਮਾਇਆ ਪਾਏ ਬੇਅੰਤ, ਗੂੜ੍ਹੀ ਨੀਂਦ ਸਵਾਈਆ। ਹਰਿ ਮੇਲਾ ਹਰਿ ਸਾਚੀ ਸੰਗਤ, ਸਗਲਾ ਸੰਗ ਰਖਾਈਆ। ਨਾਨਕ ਨਿਰਗੁਣ ਅੰਗ ਲਾਇਆ ਅੰਗਦ, ਦੂਜੇ ਦਰ ਨਾ ਮੰਗਣ ਜਾਈਆ। ਦੂਜੇ ਦਰ ਨਾ ਹੋਇਆ ਮੰਗਤ, ਏਕਾ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਖ਼ਸ਼ੇ ਸਚ ਸਰਨਾਈਆ। ਸਚ ਸਰਨਾਈ ਸਰਨਗਤ, ਹਰਿ ਸੱਜਣ ਬੂਝ ਬੁਝਾਇੰਦਾ। ਦੇਵਣਹਾਰਾ ਸਾਚੀ ਮਤ, ਏਕਾ ਬ੍ਰਹਮ ਜਣਾਇੰਦਾ। ਇਕ ਵਖਾਏ ਸਾਚਾ ਹਿਤ, ਏਕਾ ਰੰਗ ਰੰਗਾਇੰਦਾ। ਚਰਨ ਕਵਲ ਸਾਚਾ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਬੀਜ ਬੀਜੇ ਸਾਚੇ ਵਤ, ਸਾਚਾ ਹੱਲ ਚਲਾਇੰਦਾ। ਫਲ ਫੁਲਵਾੜੀ ਵੇਖੇ ਪਤ, ਫਲ ਅੰਮ੍ਰਿਤ ਆਪ ਲਗਾਇੰਦਾ। ਲੇਖੇ ਲਾਏ ਰੱਤੀ ਰੱਤ, ਜੋ ਜਨ ਰਸਨਾ ਗਾਇੰਦਾ। ਸਗਲਾ ਸੰਗੀ ਵਸੇ ਸਾਥ, ਸਾਚਾ ਸੰਗ ਨਿਭਾਇੰਦਾ। ਆਪ ਚੜ੍ਹਾਏ ਆਪਣੇ ਰਾਥ, ਰਥ ਰਥਵਾਹੀ ਆਪ ਚੜ੍ਹਾਇੰਦਾ। ਸ਼ਬਦ ਜਣਾਈ ਸਾਚੀ ਗਾਥ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰ ਵਰਨਾਂ ਏਕਾ ਸਰਨਾਂ ਬਰਨ ਅਠਾਰਾਂ ਮੇਲ ਮਿਲਾਇੰਦਾ। ਵਰਨਾਂ ਬਰਨਾਂ ਏਕਾ ਧਾਰ, ਏਕਾ ਰੰਗ ਰੰਗਾਈਆ। ਰਾਮ ਰਾਮਾ ਮੀਤ ਮੁਰਾਰ, ਰਾਮ ਰੂਪ ਆਪ ਵਟਾਈਆ। ਠਾਂਡਾ ਸੀਤਾ ਵਿਚ ਸੰਸਾਰ, ਸਤਿਗੁਰ ਨਾਉਂ ਧਰਾਈਆ। ਨਾਨਕ ਗੋਬਿੰਦ ਇਕ ਜੈਕਾਰ, ਏਕਾ ਰੂਪ ਵਟਾਈਆ। ਕਲਮਾ ਨਬੀ ਆਪ ਜੈਕਾਰ, ਆਪੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਵੰਡ ਤੇਰੀ ਝੋਲੀ ਪਾਈਆ। ਪੰਜੇ ਤੱਤ ਵਿਕਾਰਾ ਕਾਇਆ ਤਨ, ਮਾਇਆ ਮੋਹ ਲੁਟਾਈਆ। ਸੇਜੇ ਚੜ੍ਹੇ ਨਾ ਸਾਚੀ ਧਨ, ਪੀਆ ਪ੍ਰੀਤ ਨਾ ਕੋਇ ਰਖਾਈਆ । ਦਿਵਸ ਰੈਣ ਦੇਵੇ ਡੰਨ, ਦਰ ਸਾਚੇ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਝੇੜਾ ਇਕ ਵਖਾਈਆ। ਲੋਭ ਹੰਕਾਰੀ ਕਾਇਆ ਚੀਥੜਾ, ਮਾਇਆ ਤਨ ਰੰਗਾਇਆ। ਮਿਲਿਆ ਮੇਲ ਨਾ ਕੰਤ ਮੀਤੜਾ, ਸੋਭਾਵੰਤ ਨਾ ਘਰ ਸੁਹਾਇਆ। ਗਾਇਆ ਦਰ ਨਾ ਸੁਹਾਗੀ ਗੀਤੜਾ, ਸਾਚਾ ਸਈਆ ਨਾ ਕੋਇ ਸੁਹਾਇਆ। ਜੂਠਾ ਝੂਠਾ ਦੀਸੇ ਚੀਥੜਾ, ਘਰ ਸਾਚੇ ਮੂਲ ਨਾ ਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਹ ਤਨ ਮਾਇਆ ਮੋਹ ਲਪਟਾਇਆ। ਜਿਸ ਮਿਲਿਆ ਸੱਚਾ ਸਾਹਿਬ ਸੁਲਤਾਨ, ਸੋ ਪਤਵੰਤੀ ਨਾਰ। ਆਪੇ ਮੰਦਰ ਸਚ ਮਕਾਨ, ਕਰੇ ਸਚ ਸ਼ਿੰਗਾਰ। ਲੇਖੇ ਲਾਏ ਨਿਗਹਬਾਨ, ਆਪ ਆਪਣੀ ਕਿਰਪਾ ਧਾਰ। ਅੰਗੀਕਾਰ ਕਰੇ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਵਡਿਆਏ ਵਿਚ ਸੰਸਾਰ। ਗੁਰਸਿਖ ਨਾਰੀ ਕੰਤ ਪਿਆਰੀ, ਸੋਭਾਵੰਤੀ ਸੇਜ ਸੁਹਾਈਆ। ਪਲੰਘ ਰੰਗੀਲੇ ਸੇਜ ਨਿਆਰੀ, ਸਤਿਗੁਰ ਪੂਰੇ ਆਪ ਸਵਾਈਆ। ਆਪੇ ਪੈਜ ਰਿਹਾ ਸਵਾਰੀ, ਆਪਣੀ ਗੋਦੀ ਆਪ ਉਠਾਈਆ। ਲੋਕਮਾਤ ਨਾ ਰਹੀ ਕੁਵਾਰੀ, ਮਾਇਆ ਮਮਤਾ ਵਿਚ ਨਾ ਲਪਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਲੇਖੇ ਲਏ ਲਗਾਈਆ। ਨਾਨਕ ਨਾਰ ਹਰਿ ਕੰਤ ਭਤਾਰ, ਗੁਰ ਆਪਣਾ ਵੇਸ ਵਟਾਇਆ। ਸਿਖਿਆ ਦਿਤੀ ਸਰਬ ਸੰਸਾਰ, ਸਾਚਾ ਮਾਰਗ ਏਕਾ ਲਾਇਆ। ਬਿਨ ਹਰਿ ਕੰਤ ਨਾ ਦੂਜਾ ਪਤੀ ਵਿਚ ਸੰਸਾਰ, ਸਾਚੀ ਰੱਖਿਆ ਨਾ ਕੋਇ ਕਰਾਇਆ। ਰੱਤੀ ਰੱਤ ਰੰਗਿਆ ਕਰਤਾਰ, ਨਾਮ ਕੰਗਣ ਏਕਾ ਪਾਇਆ। ਗੁਰਮੁਖ ਤੇਰਾ ਕੱਜਲ ਧਾਰ, ਸਤਿਗੁਰ ਨੈਣਾ ਆਪ ਮਟਕਾਇਆ। ਸੁਰਤ ਸੁਵਾਣੀ ਕਰ ਪਿਆਰ, ਆਪਣੇ ਗਲੇ ਲਗਾਇਆ। ਨਾਨਕ ਨਿਰਗੁਣ ਗਾਏ ਵਾਰੋ ਵਾਰ, ਗੁਰਸਿਖ ਤੇਰੀ ਵਡ ਵਡਿਆਇਆ। ਸ਼ਬਦ ਰੰਗੀਲਾ ਪਲੰਘ, ਹਰਿ ਸੱਜਣ ਸੇਜ ਸੁਹਾਈਆ। ਲਾਲ ਗੁਲਾਲਾ ਚੜ੍ਹਿਆ ਰੰਗ, ਹੱਥੀ ਮੈਂਹਦੀ ਲਾਲ ਲਗਾਈਆ। ਨਾਮ ਚੂੜ੍ਹਾ ਸਾਚੀ ਵੰਗ, ਕੰਗਣ ਰਿਹਾ ਛਣਕਾਈਆ। ਚਿੱਟੇ  ਅਸਵ ਕਸਿਆ ਤੰਗ, ਸੋਲਾਂ ਕਲੀਆਂ ਆਸਣ ਲਾਈਆ। ਸ਼ਬਦ ਅਨਾਦੀ ਵਜਾਏ ਮਰਦੰਗ, ਹਰਿ ਸਾਚੇ ਸੇਵਾ ਲਾਈਆ। ਗੰਗਾ ਗੋਦਾਵਰੀ ਸੁਰਸਤੀ ਜਮਨਾ ਪਾਣੀ ਵਾਰਨ ਕੰਤ ਸੰਗ, ਅੱਗੇ ਆਪਣੀ ਝੋਲੀ ਡਾਹੀਆ। ਦਾਤਾ ਦਾਨੀ ਸੂਰਾ ਸਰਬੰਗ, ਸਭ ਦੀ ਇਛਿਆ ਪੂਰ ਕਰਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਗੁਰਸਿਖ ਤੇਰੀ ਕਾਇਆ ਵੇਖ ਵਖਾਈਆ। ਤੇਰਾ ਲਾਏ ਤੇਰੀ ਅੰਗੀ ਅੰਗ, ਅੰਗੀਕਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਨਾਰ ਕਰ ਪਿਆਰ, ਵਿਚ ਸੰਸਾਰ ਆਪ ਪਰਨਾਈਆ। ਗੁਰਮੁਖ ਨਾਰੀ ਵਰ ਘਰ ਪਾਇਆ, ਆਤਮ ਵੱਜੀ ਵਧਾਈਆ। ਸਾਚਾ ਰੰਗ ਇਕ ਚੜ੍ਹਾਇਆ, ਉਤਰ ਕਦੇ ਨਾ ਜਾਈਆ। ਏਕਾ ਖਾਰੇ ਚਰਨ ਟਿਕਾਇਆ, ਪੁਰੀਆਂ ਲੋਆਂ ਚਰਨਾਂ ਹੇਠ ਦਬਾਈਆ। ਪੁਰਖ ਅਬਿਨਾਸ਼ੀ ਆਪਣੀ ਡੋਲੀ ਆਪੇ ਪਾਇਆ, ਆਪਣੇ ਕੰਧ ਉਠਾਈਆ। ਹੌਲੀ ਹੌਲੀ ਪੰਧ ਮੁਕਾਇਆ, ਦਰਗਹਿ ਸਾਚੀ ਧਾਮ ਸੁਹਾਈਆ। ਜੋਤੀ ਅੰਦਰ ਜੋਤ ਮਿਲਾਇਆ, ਜੋਤੀ ਨੂਰ ਜੋਤ ਰੁਸ਼ਨਾਈਆ। ਨਾਨਕ ਸਤਿਗੁਰ ਸਾਚਾ ਗਾਇਆ, ਨਾ ਮਰੇ ਨਾ ਜਾਈਆ। ਕਲਜੁਗ ਅੰਤਮ ਗੁਰਸਿਖ ਨਾਰੀ ਵਿਆਵਣ ਆਇਆ, ਆਪ ਆਪਣੀ ਬਣਤ ਬਣਾਈਆ। ਆਉਦਾਂ ਜਾਂਦਾ ਦਿਸ ਨਾ ਆਇਆ, ਕੋਟਨ ਕੋਟ ਰਹੇ ਰਾਹ ਤਕਾਈਆ। ਪਹਿਲਾ ਪੌੜਾ ਇਕ ਉਠਾਇਆ, ਚੌਥੇ ਘਰ ਟਿਕਾਈਆ। ਪੰਚਮ ਮੇਲਾ ਸਹਿਜ ਸੁਭਾਇਆ, ਘਰ ਸਾਚਾ ਇਕ ਵਖਾਈਆ। ਛੇਵੇਂ ਛੱਪਰ ਛੰਨ ਨਾ ਕੋਇ ਉਪਾਇਆ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਤਿ ਪੁਰਖ ਨਿਰੰਜਣ ਖੇਲ ਖਿਲਾਇਆ, ਦੀਵਾ ਬੱਤੀ ਨਾ ਕੋਇ ਜਣਾਈਆ। ਸੋ ਪੁਰਖ ਨਿਰੰਜਣ ਹਰਿ ਹਰਿ ਗਾਇਆ, ਹਰਿ ਕਾ ਭੇਵ ਕੋਇ ਨਾ ਪਾਈਆ। ਗੁਰਸਿਖ ਤੇਰੀ ਵਡ ਵਡਿਆਇਆ, ਜਿਸ ਮਿਲਿਆ ਕੰਤ ਨਰ ਹਰਿ ਨਰਾਇਣ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਚੋਲੀ ਰੰਗੇ ਚੀਥੜਾ, ਸਤਿਗਰ ਸਾਚਾ ਏਕਾ ਮੀਤੜਾ, ਨਾਮ ਅਨਡੀਠ ਇਕ ਵਖਾਈਆ। ਕਾਇਆ ਚੋਲੀ ਰੰਗ ਚਲੂਲ, ਹਰਿ ਸਤਿਗੁਰ ਆਪ ਚੜ੍ਹਾਇਆ। ਸਾਚੀ ਸੇਜਾ ਬਰਖੇ ਫੂਲ, ਰੁਤ ਬਸੰਤੀ ਆਪ ਸੁਹਾਇਆ। ਸਚ ਸਿੰਘਾਸਣ ਸੋਹੇ ਕੰਤ ਕੰਤੂਹਲ, ਪਾਵਾ ਚੂਲ ਨਾ ਕੋਇ ਰਖਾਇਆ। ਸ਼ਬਦ ਪੰਘੂੜਾ ਰਿਹਾ ਝੂਲ, ਸਚ ਹੁਲਾਰਾ ਇਕ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਉਠਾਇਆ। ਉਠ ਜਾਗ ਗੁਰਸਿਖ ਮੀਤ, ਗੁਰ ਗੋਬਿੰਦ ਜੋਤ ਜਗਾਈਆ। ਨਾਨਕ ਨਿਰਗੁਣ ਠਾਂਡਾ ਸੀਤ, ਅਗਨੀ ਤੱਤ ਬੁਝਾਈਆ। ਕਾਹਨਾ ਕ੍ਰਿਸ਼ਨਾ ਵਸੇ ਚੀਤ, ਚਿਤਵਤ ਠਗੌਰੀ ਨਾ ਕੋਇ ਪਾਈਆ। ਰਾਮ ਰਾਮਾ ਪਰਖੇ ਨੀਤ, ਨਾਮ ਕਸਵਟੀ ਏਕਾ ਲਾਈਆ। ਨਿਰਗੁਣ ਬੈਠਾ ਇਕ ਅਤੀਤ, ਵੇਖੇ ਖੇਲ ਥਾਉਂ ਥਾਈਂਆ। ਸ਼ਬਦ ਸੁਣਾਏ ਸਾਚਾ ਗੀਤ, ਆਪ ਆਪਣਾ ਢੋਲਾ ਗਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਕੀਟਾ ਕੀਟ ਆਪ ਹੋ ਜਾਈਆ। ਹਰਿ ਕਾ ਨਾਮ ਸਦਾ ਅਨਡੀਠ, ਨੇਤਰ ਨੈਣ ਨਾ ਕੋਇ ਦਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਮਿਲਾਵਾ ਧੁਰ ਦਰਬਾਰ, ਸੁਰਤ ਸਵਾਣੀ ਕਰ ਪਿਆਰ, ਨਾਰੀ ਕੰਤ ਬਣ ਭਤਾਰ, ਘਰ ਸਹਿਜੇ ਸਹਿਜ ਮਿਲਾਈਆ। ਘਰ ਦੀਵਾ ਘਰ ਬਾਤੀ, ਘਰ ਘਰ ਕਰੇ ਰੁਸ਼ਨਾਈਆ। ਘਰ ਸੱਜਣ ਘਰ ਕਮਲਾਪਾਤੀ, ਗੁਰ ਮੇਲਾ ਮੇਲ ਮਿਲਾਈਆ। ਘਰ ਜਾਮ ਘਰ ਬੈਠਾ ਸਾਕੀ, ਘਰ ਪਿਆਲਾ ਦਏ ਪਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਅੰਮ੍ਰਿਤ ਬੂੰਦ ਸਵਾਂਤੀ ਏਕਾ ਮੁਖ ਚੁਆਈਆ। ਜੁਗ ਜੁਗ ਮੇਲ ਵਿਛੋੜਦਾ, ਪਾਰਬ੍ਰਹਮ ਕਰਤਾਰ। ਆਪੇ ਲੱਗੀ ਤੋੜਦਾ, ਆਪੇ ਜੋੜੇ ਵਿਚ ਸੰਸਾਰ। ਮਨਮੁਖ ਜੀਵ ਦਰ ਤੋਂ ਹੋੜਦਾ, ਗੁਰਮੁਖਾਂ ਕਰੇ ਪਿਆਰ। ਆਦਿ ਅੰਤ ਏਕਾ ਬੌੜ੍ਹਦਾ, ਏਕਾ ਗੁਰ ਅਵਤਾਰ। ਲੋਆਂ ਪੁਰੀਆਂ ਏਕਾ ਦੌੜਦਾ, ਰਵ ਸਸ ਪਾਏ ਸਾਰ। ਭੇਵ ਜਾਣੇ ਮਿਠੇ ਕੌੜਦਾ, ਅੰਦਰ ਬਾਹਰ ਗੁਪਤ ਜ਼ਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਦੀਆਂ ਰਾਹ ਵਿਛੁੰਨਿਆ ਜਗ ਮੇਲਾ ਮੇਲ ਮਿਲੰਨਿਆ। ਨਦੀਆਂ ਵਾਹ ਵਿਛੁੰਨਿਆ, ਵਿਸਰਿਆ ਕਰਤਾਰ। ਰਾਹ ਦਿਸੇ ਨਾ ਜੀਵਾਂ ਅੰਨਿਆ, ਕਲਜੁਗ ਵੈਣ ਵਹਿੰਦੇ ਡੂੰਘੇ ਗਾਰ। ਜੋ ਘੜਿਆ ਸੋ ਭੰਨਿਆ, ਥਿਰ ਰਹੇ ਨਾ ਵਿਚ ਸੰਸਾਰ। ਜਿਸ ਜਨ ਸਤਿਗੁਰ ਪੂਰੇ ਬੇੜਾ ਬੰਨ੍ਹਿਆ, ਅੰਤਮ ਮੇਲ ਲਏ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਅਗੰਮ ਅਪਾਰ। ਨਦੀਆਂ ਵਹਿਣ ਉਤੇ ਰਾਹ, ਸਮੁੰਦ ਸ਼ਾਹ ਸੁਲਤਾਨਿਆ। ਪ੍ਰਭ ਖੇਲੇ ਖੇਲ ਬੇਪਰਵਾਹ, ਗੁਣਵੰਤਾ ਗੁਣ ਨਿਧਾਨਿਆ। ਜਿਸ ਜਨ ਪਕੜੇ ਆਪ ਬਾਂਹ, ਕਰੇ ਪਾਰ ਦੋ ਜਹਾਨਿਆ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਕਰ ਪਰਧਾਨਿਆ। ਆਪੇ ਪਿਤਾ ਆਪੇ ਮਾਂ, ਗੁਰਸਿਖ ਸਾਚੇ ਬਾਲ ਅੰਞਾਣੇ ਗੋਦ ਉਠਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਆਨਿਆ। ਮੇਲ ਵਿਛੋੜਾ ਹੱਥ ਕਰਤਾਰ, ਜੁਗ ਜੁਗ ਬਣਤ ਬਣਾਈਆ। ਆਦਿ ਜੁਗਾਦੀ ਲੈ ਅਵਤਾਰ, ਗੁਰਮੁਖ ਸਾਚੇ ਲਏ ਜਗਾਈਆ। ਲੱਖ ਚੁਰਾਸੀ ਵਿਚੋਂ ਲਏ ਉਭਾਰ, ਆਪ ਆਪਣੀ ਦਇਆ ਕਮਾਈਆ। ਨੇਤਰ ਲੋਚਣ ਦੋ ਉਜਿਆਰ, ਲੋਇਣ ਤੀਜਾ ਆਪ ਖੁਲ੍ਹਾਈਆ। ਚੌਥੇ ਪਦ ਸਚ ਦਰਬਾਰ, ਦਰ ਦਵਾਰਾ ਦਏ ਵਖਾਈਆ। ਨਿਰਗੁਣ ਜੋਤੀ ਨੂਰ ਉਜਿਆਰ, ਦਿਵਸ ਰੈਣ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਦੇਵੇ ਕੱਟ, ਦੂਈ ਦਵੈਤੀ ਮੇਟੇ ਫਟ, ਸ਼ਬਦ ਅਨਾਦੀ ਲਾਏ ਸੱਟ, ਵਣਜ ਕਰਾਏ ਸਾਚੇ ਹੱਟ, ਸਚਖੰਡ ਦਵਾਰਾ ਇਕ ਵਖਾਈਆ। ਸਚਖੰਡ ਦਵਾਰਾ ਆਪੇ ਖੋਲ੍ਹ, ਗੁਰਮੁਖਾਂ ਰਾਹ ਵਖਾਇੰਦਾ । ਪੁਰਖ ਅਗੰਮਾ ਆਪੇ ਬੋਲ, ਆਪਣਾ ਬੋਲਾ ਪੂਰ ਕਰਾਇੰਦਾ। ਸਾਚੇ ਕੰਡੇ ਤੋਲੇ ਤੋਲ, ਏਕਾ ਤੋਲਾ ਆਪ ਹੋ ਜਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਲਾਲ ਅਨਮੁਲੜੇ ਲਏ ਵਰੋਲ, ਨਾਮ ਮਧਾਣਾ ਏਕਾ ਪਾਇੰਦਾ। ਆਪਣਾ ਪੜਦਾ ਆਪੇ ਖੋਲ੍ਹ, ਆਪਣਾ ਦਰਸ ਵਖਾਇੰਦਾ। ਕੋਈ ਭੇਵ ਨਾ ਪਾਏ ਪੰਡਤ ਪਾਂਧਾ ਰੋਲ, ਗਿਆਨ ਧਿਆਨ ਨਾ ਕੋਇ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਜਗਤ ਵਛੋੜਾ ਆਪੇ ਮੇਟ ਮਿਟਾਇੰਦਾ। ਜਗਤ ਵਛੋਡਾ ਪੈਂਡਾ ਦੂਰ, ਹਾਜ਼ਰ ਹਜ਼ੂਰ ਜੋਤ ਜਗਾਈਆ। ਗੁਰਮੁਖਾਂ ਦੇਵੇ ਸਤਿ ਸਰੂਰ, ਨਾਮ ਖੁਮਾਰੀ ਇਕ ਚੜ੍ਹਾਈਆ। ਪੰਚ ਵਿਕਾਰਾ ਚੂਰੋ ਚੂਰ, ਚਰਨ ਚਰਨੋਦਕ ਮੁਖ ਲਗਾਈਆ। ਨਾਤਾ ਤੁਟੇ ਕੂੜੋ ਕੂੜ, ਸਚ ਸੁੱਚ ਕਰੇ ਕੁੜਮਾਈਆ। ਜਿਸ ਜਨ ਬਖ਼ਸ਼ੇ ਚਰਨ ਧੂੜ, ਦੁਰਮਤ ਮੈਲ ਧੋਵੇ ਝੂਠੀ ਸ਼ਾਹੀਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਦਿ ਅੰਤ ਜੁਗਾ ਜੁਗੰਤ ਸੰਤ ਕੰਤ ਏਕਾ ਸੇਜ ਹੰਢਾਈਆ। ਏਕਾ ਸੇਜਾ ਹਰਿ ਹਰਿ ਸੁੱਤਾ, ਅਬਿਨਾਸ਼ੀ ਅਚੁਤ ਅਖਵਾਇਆ। ਆਪੇ ਜਾਣੇ ਆਪਣੀ ਰੁੱਤਾ, ਆਪੇ ਵੇਖ ਵਖਾਇਆ। ਫੋਲ ਫੋਲਾਏ ਦਹਿ ਦਿਸ਼ਾ ਚਾਰੇ ਕੂਟਾ, ਆਪ ਆਪਣਾ ਫੇਰਾ ਪਾਇਆ। ਕਲਜੁਗ ਅੰਤਮ ਗੁਰਸਿਖਾਂ ਉਪਰ ਆਪੇ ਤੁਠਾ, ਆਪ ਆਪਣੀ ਦਇਆ ਕਮਾਇਆ। ਰਹਿਣ ਨਾ ਦੇਵੇ ਲੁਕਿਆ ਕਿਸੇ ਗੁੱਠਾ, ਛੰਬ ਅੰਦਰ ਫੇਰਾ ਪਾਇਆ। ਫੜ ਫੜ ਬੰਧਾਏ ਏਕਾ ਮੁੱਠਾ, ਸੁੱਤਾ ਸੰਸਾਰ ਰਹੇ ਨਾ ਰਾਇਆ। ਲੱਖ ਚੁਰਾਸੀ ਜੀਵ ਜੰਤ ਫੜ ਫੜ ਟੰਗੇ ਆਪੇ ਪੁੱਠਾ, ਵੇਲੇ ਅੰਤਮ ਦਏ ਸਜਾਇਆ। ਤੀਰ ਨਿਰਾਲਾ ਏਕਾ ਛੁੱਟਾ, ਨਾ ਕੋਈ ਮੇਟੇ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਨੁਹਾਏ ਸਾਚੇ ਸਰ, ਨਦੀਆਂ ਮੇਲਾ ਸੱਜਣ ਸੁਹੇਲਾ, ਚਰਨ ਵਿਛੁੰਨੇ ਲੱਗੇ ਲੇਖੇ, ਪੁਰਖ ਅਬਿਨਾਸ਼ੀ ਮੇਲ ਮਿਲਾਇਆ। ਪੰਚਮ ਪਿਆਰੇ ਕਰ ਪਰਵਾਨ, ਪੰਚਮ ਮੁਖ ਸਲਾਹੀਆ। ਪੰਚਮ ਦੇਵੇ ਸਾਚਾ ਦਾਨ, ਪੰਚਮ ਮੰਗ ਮੰਗਾਈਆ। ਪੰਚਮ ਮੇਟੇ ਪੰਜ ਸ਼ੈਤਾਨ, ਪੰਚਮ ਮੋਹ ਰਹੇ ਨਾ ਰਾਈਆ। ਪੰਚਮ ਮੀਤਾ ਪੰਚ ਗਿਆਨ, ਪੰਚ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਪੰਚਮ ਮੰਗੀ ਏਕਾ ਮੰਗ, ਆਪਣੀ ਝੋਲੀ ਅੱਗੇ ਡਾਹੀਆ। ਚਾਰੋਂ ਕੁੰਟ ਕਹਿਰ ਮੰਗ, ਦਿਵਸ ਰੈਣ ਤਾਰੀਆਂ ਰਹੀ ਲਾਈਆ। ਗ਼ਰੀਬ ਨਿਮਾਣੇ ਬੈਠੇ ਨੰਗ, ਸਗਲਾ ਸੰਗ ਨਾ ਕੋਇ ਰਖਾਈਆ। ਭੂਤ ਪੇ੍ਰਤ ਮਾਰਨ ਡੰਗ, ਜਿਨ ਖਵੀਸ ਦਏ ਦੁਹਾਈਆ। ਡਾਇਣ ਹਾਕਨ ਵਖਾਏ ਨੰਗ, ਵਿਚ ਛੰਬ ਰਹਿਣ ਨਾ ਪਾਈਆ। ਕਿਸੇ ਨਾ ਚੜ੍ਹੇ ਤਾਪ ਖੰਘ, ਜੋ ਜਨ ਰਸਨਾ ਸੋਹੰ ਗਾਈਆ। ਮਾਨਸ ਜਨਮ ਨਾ ਹੋਏ ਭੰਗ, ਜੋ ਜਨ ਆਏ ਦਰਸ਼ਨ ਪਾਈਆ। ਸਤਿਗੁਰ ਪੂਰਾ ਕੱਟੇ ਫੰਦ, ਗੁਰ ਗੋਬਿੰਦ ਦਾਤਾ ਵੇਸ ਵਟਾਈਆ। ਆਪ ਲਗਾਏ ਆਪਣੇ ਅੰਗ, ਵੇਲੇ ਅੰਤਮ ਹੋਏ ਸਹਾਈਆ। ਹਿੰਦੂ ਤੁਰਕ ਨਾ ਕੋਇ ਜੰਗ, ਨਾ ਕੋਇ ਕਰੇ ਲੜਾਈਆ। ਬਾਰਾ ਕੋਸ ਵੱਜੇ ਮਰਦੰਗ, ਪ੍ਰਭ ਸਾਚਾ ਆਪ ਵਜਾਈਆ। ਕੱਟਣਹਾਰਾ ਭੁੱਖ ਨੰਗ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਸੋਲਾਂ ਵੇਖ ਵਖਾਈਆ। ਵੀਹ ਸੌ ਸੋਲਾਂ ਬਿਕ੍ਰਮੀ ਕਰ ਵਿਚਾਰ, ਹਰਿ ਸਾਚੇ ਦਇਆ ਕਮਾਈਆ। ਹਰਿ ਸੰਗਤ ਰਹਿਣਾ ਖ਼ਬਰਦਾਰ, ਸਤਿਗੁਰ ਪੂਰਾ ਲਏ ਬਚਾਈਆ। ਆਲਸ ਨਿੰਦਰਾ ਨਾ ਕਰੇ ਕੋਈ ਵਿਚਾਰ, ਦਿਵਸ ਰੈਣ ਸੇਵ ਕਮਾਈਆ। ਜੋਧਾ ਸੂਰ ਬਲੀ ਬਲਕਾਰ, ਨਾਮ ਲਕੀਰ ਚਾਰੋਂ ਕੁੰਟ ਲਗਾਈਆ। ਬੀਰ ਬੇਤਾਲੇ ਬੰਨੇ ਜ਼ੰਜੀਰ, ਡੋਰੀ ਆਪਣੇ ਹੱਥ ਖਿਚਾਈਆ। ਕਿਸੇ ਵਸ ਨਾ ਚਲੇ ਪੀਰ ਫ਼ਕੀਰ, ਮੜੀ ਮਸਾਣ ਨਾ ਕੋਈ ਜਗਾਈਆ। ਜਾਦੂ ਜੜੀਆਂ ਮਾਰੇ ਤੀਰ, ਦੇਵੇ ਜੜ ਉਖੜਾਈਆ। ਵਡ ਦਾਤਾ ਸਿਰ ਪੀਰਨ ਪੀਰ, ਨਿਰਗੁਣ ਨਿਰਗੁਣ ਆਪ ਆਪ ਅਖਵਾਈਆ। ਚਿੱਟੇ ਉਤੇ ਖਿਚੀ ਲਕੀਰ, ਕਾਲਾ ਦਾਗ਼ ਨਾ ਕੋਈ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਤ ਅਠ ਨੌ ਦਸ ਹੱਸ ਹੱਸ ਮੇਲ ਮਿਲਾਈਆ। ਸੁਣ ਫ਼ਰਯਾਦ ਦੇਵੇ ਦਾਦ, ਹਰਿ ਸੱਜਣ ਸ਼ਹਿਨਸ਼ਾਹ। ਵਕ਼ਤ ਵੇਲਾ ਰੱਖਣਾ ਯਾਦ, ਗੁਰ ਮਿਲਿਆ ਇਕ ਮਲਾਹ। ਨਾਮ ਵਜਾਏ ਸਾਚਾ ਨਾਦ, ਦੇਵੇ ਦਰਸ ਵਖਾ। ਸ਼ਬਦ ਜਣਾਈ ਬੋਧ ਅਗਾਧ, ਭੇਵ ਅਭੇਦ ਦਏ ਖੁਲ੍ਹਾ। ਮੋਹਣ ਮਾਧਵ ਹਰਿ ਹਰਿ ਮਾਧ, ਮੋਹਣੀ ਰੂਪ ਰਿਹਾ ਵਟਾ। ਜੋ ਜਨ ਰਸਨਾ ਰਹੇ ਅਰਾਧ, ਆਪਣੀ ਗੋਦ ਲਏ ਉਠਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਗੁਰਮੁਖ ਸਾਚੇ ਲਏ ਤਰਾ। ਤਾਰਨਹਾਰਾ ਹਰਿ ਹਰਿ ਆਇਆ, ਏਕਾ ਨਾਮ ਚਲਾਈਆ। ਚਾਰ ਵਰਨਾਂ ਰਿਹਾ ਜਗਾਇਆ, ਭੈਣਾਂ ਭਾਈ ਬਣਾਈਆ। ਵਰਨ ਬਰਨ ਨਾ ਕੋਈ ਰਖਾਇਆ, ਸਾਚਾ ਮਾਰਗ ਏਕਾ ਲਾਈਆ। ਗੁਰਸਿਖਾਂ ਬੇੜਾ ਆਪ ਉਠਾਇਆ, ਆਪਣੇ ਕੰਧ ਉਠਾਈਆ। ਮਨਮੁਖਾਂ ਕਲਜੁਗ ਝੇੜੇ ਲਾਇਆ, ਦਰ ਦਵਾਰ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਾਂ ਦੇਵੇ ਸਾਚਾ ਵਰ, ਨਾ ਕੋਈ ਤੋੜੇ ਤੋੜ ਤੁੜਾਈਆ।