੨੩ ਜੇਠ ੨੦੧੬ ਬਿਕ੍ਰਮੀ ਰਾਮ ਲਾਲ ਦੇ ਘਰ ਪਿੰਡ ਸਰਦਾਰੀ ਜੰਮੂ
ਨਿਹਕਲੰਕ ਹਰਿ ਨਿਰੰਕਾਰ, ਸ਼ਬਦੀ ਡੰਕ ਵਜਾਇੰਦਾ। ਰਵ ਸਸ ਖ਼ਬਰਦਾਰ, ਸੇਵਕ ਸਾਚੀ ਸੇਵਾ ਲਾਇੰਦਾ। ਬ੍ਰਹਮਾ ਸ਼ਿਵ ਦਏ ਹੁਲਾਰ, ਵਿਸ਼ਨੂੰ ਵੰਸੀ ਵੇਖ ਵਖਾਇੰਦਾ। ਇਕ ਅਕੱਲਾ ਹੋ ਉਜਿਆਰ, ਨਿਰਗੁਣ ਧਾਰ ਚਲਾਇੰਦਾ। ਲੋਆਂ ਪੁਰੀਆਂ ਪਾਵੇ ਸਾਰ, ਮੰਡਲ ਮੰਡਪ ਫੋਲ ਫੋਲਾਇੰਦਾ। ਬ੍ਰਹਿਮੰਡ ਖੰਡ ਪਾਵੇ ਸਾਰ, ਜੇਰਜ ਅੰਡ ਡੇਰਾ ਢਾਹਿੰਦਾ। ਉਤਭੁਜ ਸੇਤਜ ਕਰੇ ਕਾਰ, ਆਪ ਆਪਣੀ ਕਲ ਵਰਤਾਇੰਦਾ। ਨਾਮ ਡੰਕਾ ਅਪਰ ਅਪਾਰ, ਰਾਓ ਰੰਕਾਂ ਆਪ ਸੁਣਾਇੰਦਾ। ਦਵਾਰ ਬੰਕਾ ਸੁਹਾਏ ਦਵਾਰ, ਸਚ ਸਿੰਘਾਸਣ ਆਸਣ ਲਾਇੰਦਾ। ਪਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰ, ਏਕਾ ਖੰਡਾ ਹੱਥ ਉਠਾਇੰਦਾ। ਤਿਖੀ ਰੱਖੇ ਦੋਵਾਂ ਧਾਰ, ਦੋ ਜਹਾਨਾਂ ਆਪ ਚਲਾਇੰਦਾ। ਨੌ ਖੰਡ ਪ੍ਰਿਥਮੀ ਹੋ ਉਜਿਆਰ, ਸੱਤਾਂ ਦੀਪਾਂ ਮੇਲ ਮਿਲਾਇੰਦਾ। ਲੱਖ ਚੁਰਾਸੀ ਵੇਖ ਵਿਚਾਰ, ਹਰਿਜਨ ਸਾਚੇ ਆਪ ਉਠਾਇੰਦਾ। ਦੇਵੇ ਦਰਸ ਅਗੰਮ ਅਪਾਰ, ਰਵ ਸਸ ਸੰਗ ਰਲਾਇੰਦਾ। ਨਿਉਂ ਨਿਉਂ ਸਾਰੇ ਕਰਨ ਨਿਮਸਕਾਰ, ਹਰਿ ਮਰਗਿੰਦ ਆਪ ਹੋ ਜਾਇੰਦਾ। ਗੁਣੀ ਗਹਿੰਦ ਜਾਣੇ ਆਪਣੀ ਕਾਰ, ਵੇਦ ਕਤੇਬ ਭੇਵ ਨਾ ਆਇੰਦਾ। ਮਨ ਮਤ ਬੁਧ ਨਾ ਪਾਏ ਸਾਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ ਭਾਣਾ ਆਪ ਜਣਾਇੰਦਾ। ਚਾਰੋਂ ਕੁੰਟ ਨਾਅਰਾ ਦਏ ਲੱਗਾ, ਦਹਿ ਦਿਸ਼ਾ ਵੇਖ ਵਖਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਨਿਰਗੁਣ ਸਰਗੁਣ ਵੇਖੇ ਥਾਉਂ ਥਾਂ, ਥਾਨ ਥਨੰਤਰ ਇਕ ਵਖਾਇੰਦਾ । ਪੁਰਖ ਅਗੰਮਾ ਅਗੰਮੜੀ ਕਾਰ ਕਮਾ, ਅਗੰਮੜੀ ਧਾੜ ਆਪ ਉਠਾਇੰਦਾ। ਵਰਭੰਡੀ ਹਰਿ ਡੇਰਾ ਲਾ, ਬ੍ਰਹਿਮੰਡੀ ਖੋਜ ਖੁਜਾਇੰਦਾ। ਭੇਖ ਪਖੰਡੀ ਦਏ ਮਿਟਾ, ਸਾਚੀ ਡੰਡੀ ਇਕ ਚਲਾਇੰਦਾ। ਆਤਮ ਰੰਡੀ ਕੋਈ ਦਿਸੇ ਨਾ, ਕੰਤ ਕੰਤੂਹਲ ਸਾਚਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਖੇਲੇ ਖੇਲ, ਘਰ ਘਰ ਘਰ ਘਰ ਵਿਚ ਅਲੱਖ ਜਗਾਇੰਦਾ। ਰਵ ਸਸ ਕਰਨ ਪੁਕਾਰ, ਹਰਿ ਸਾਚੇ ਸੇਵਾ ਲਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣੀ ਜੋਤ ਦਏ ਰੁਸ਼ਨਾਈਆ। ਜੋਤੀ ਨੂਰ ਕਰ ਉਜਿਆਰ, ਦਿਵਸ ਰੈਣ ਡਗਮਗਾਈਆ। ਜੀਵ ਜੰਤ ਨਾ ਪਾਵੇ ਸਾਰ, ਭਰਮੇ ਭੁੱਲੀ ਸਰਬ ਲੋਕਾਈਆ। ਪੜ੍ਹ ਪੜ੍ਹ ਵਿਦਿਆ ਗਏ ਹਾਰ, ਹਰਿ ਕਾ ਰੂਪ ਦਿਸ ਨਾ ਆਈਆ। ਚਾਰੋਂ ਕੁੰਟ ਹੋਇਆ ਵਿਭਚਾਰ, ਨਾਰ ਦੁਹਾਗਣ ਰਹੀ ਕੁਰਲਾਈਆ। ਗੁਰਮੁਖ ਵਿਰਲਾ ਹੋਇਆ ਖ਼ਬਰਦਾਰ, ਘਰ ਵੇਖੇ ਸਾਚਾ ਮਾਹੀਆ। ਚਾਰੋਂ ਕੁੰਟ ਇਕ ਸਰਕਾਰ, ਇਕ ਸਿਕਦਾਰ ਆਪ ਅਖਵਾਈਆ। ਖੜਗ ਖੰਡਾ ਤੇਜ਼ ਕਟਾਰ, ਬਸਤਰ ਸ਼ਸਤਰ ਇਕ ਸੁਹਾਈਆ। ਅਸਵ ਘੋੜੇ ਹੋ ਅਸਵਾਰ, ਸ਼ਾਹ ਅਸਵਾਰਾ ਰਿਹਾ ਦੌੜਾਈਆ। ਚੜ੍ਹਿਆ ਦੁਲਦੁਲ ਬੇਐਬ ਪਰਵਰਦਿਗਾਰ, ਵੇਖਣਹਾਰਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿ ਸਤਿ ਸਤਿ ਕਰੇ ਵਡਿਆਈਆ। ਸਤਿ ਹਰਿ ਸਤਿ ਦਰ, ਸਤਿ ਰੂਪ ਸਮਾਇਆ। ਸਤਿ ਸਤਿ ਕਰਨੀ ਰਿਹਾ ਕਰ, ਸਤਿ ਸਤਿ ਵੇਖ ਵਖਾਇਆ। ਸਤਿ ਸਤਿ ਧਰਨੀ ਉਪਰ ਦੇਵੇ ਧਰ, ਸਤਿ ਅਸਤਿ ਰਹਿਣ ਨਾ ਪਾਇਆ। ਬ੍ਰਹਮ ਮਤ ਏਕਾ ਵਰ, ਗਿਆਨ ਜੋਤ ਇਕ ਜਗਾਇਆ। ਲੱਖ ਚੁਰਾਸੀ ਉਬਲੇ ਰਤ, ਚਾਰੋਂ ਕੁੰਟ ਅੰਧੇਰਾ ਛਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪੇ ਗੇੜਨਹਾਰਾ ਉਲਟੀ ਲੱਠ, ਕਲਜੁਗ ਗੇੜਾ ਆਪ ਗੜਾਇਆ। ਨਿਹਕਲੰਕ ਨਿਰਗੁਣ ਧਾਰ ਆਪੇ ਵੇਖੇ ਨੱਠ ਨੱਠ, ਆਉਂਦਾ ਜਾਉਂਦਾ ਦਿਸ ਨਾ ਆਇਆ। ਲੇਖ ਚੁਕਾਏ ਦਿਵਸ ਤਿੰਨ ਸੌ ਸੱਠ, ਅਠਸਠ ਮੇਲ ਮਿਲਾਇਆ। ਚੌਦਾਂ ਤਬਕਾਂ ਵੇਖੇ ਹੱਟ, ਚੌਦਾਂ ਲੋਕ ਫੋਲ ਫੋਲਾਇਆ। ਜਨ ਭਗਤਾਂ ਮੈਲ ਦੁਰਮਤ ਕੱਟ, ਆਪ ਆਪਣੀ ਬੂਝ ਬੁਝਾਇਆ। ਤਨ ਨਗਾਰੇ ਮਾਰੇ ਸੱਟ, ਅਨਹਦ ਸਾਚੀ ਸੇਵਾ ਲਾਇਆ। ਚੜ੍ਹੇ ਦਲ ਵੇਖੇ ਭੱਟ, ਭਵ ਸਾਗਰ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਵ ਸਸ ਦਰ ਦਵਾਰੇ ਅੱਗੇ ਰਹੇ ਖੜ, ਨਿਉਂ ਨਿਉਂ ਬੈਠੇ ਸੀਸ ਝੁਕਾਇਆ। ਰਵ ਸਸ ਦਰ ਦਰਵੇਸ਼, ਹਰਿ ਸਾਚੇ ਸਚ ਵਡਿਆਈਆ। ਮੰਗੀ ਮੰਗ ਬ੍ਰਹਮਾ ਵਿਸ਼ਨ ਮਹੇਸ਼, ਗਣੇਸ਼ ਅੱਗੇ ਝੋਲੀ ਡਾਹੀਆ। ਫਿਰੇ ਦਰੋਹੀ ਦੇਸ ਪਰਦੇਸ਼, ਲੋਕ ਪਰਲੋਕ ਨਾ ਕੋਇ ਸਹਾਈਆ। ਸਹੰਸਰ ਮੁਖ ਗਾ ਗਾ ਥੱਕਾ ਸ਼ੇਸ਼, ਹਰਿ ਕੀ ਗਤ ਨਾ ਕੋਇ ਜਣਾਈਆ। ਕਲਜੁਗ ਅੰਤਮ ਪਰਗਟ ਹੋਇਆ ਮਾਝੇ ਦੇਸ, ਨਿਹਕਲੰਕਾ ਨਾਉਂ ਰਖਾਈਆ। ਜੋਤੀ ਜਾਮਾ ਧਰਿਆ ਭੇਸ, ਸ਼ਬਦ ਡੰਕਾ ਇਕ ਵਜਾਈਆ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਚੋਟੀ ਮੂੰਡ ਮੁੰਡਾਈਆ। ਲੱਖ ਚੁਰਾਸੀ ਰਿਹਾ ਵੇਖ, ਵੇਖਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਹਰਿ ਅਖਵਾਈਆ। ਹਰਿ ਕੀ ਫੌਜ ਹਰਿ ਹੀ ਵੇਖੇ, ਦੂਸਰ ਦਿਸ ਕਿਸੇ ਨਾ ਆਈਆ। ਮਾਇਆ ਮਮਤਾ ਭਰਮ ਭੁਲੇਖੇ, ਕਲਜੁਗ ਜੀਵ ਭੁਲਾਈਆ। ਮਾਨਸ ਜਨਮ ਕਿਸੇ ਨਾ ਲੇਖੇ, ਆਪਣੀ ਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਹਰਿ ਭਗਤਾਂ ਆਪਣੀ ਫੌਜ ਨਾ ਕਿਸੇ ਵਖਾਈਆ। ਆਪਣੀ ਫੌਜ ਆਪਣੇ ਅੰਦਰ ਰੱਖ, ਆਪਣਾ ਸੰਗ ਨਿਭਾਇੰਦਾ। ਰਵ ਸਸ ਸੈਨਾਪਤੀ ਕਰੇ ਪਰਤੱਖ, ਜਿਸ ਜਨ ਚਰਨ ਲਗਾਇੰਦਾ। ਕਲਜੁਗ ਕਾਇਆ ਅੰਦਰ ਨੌਦੇ ਭੱਖ, ਚਾਰੋਂ ਕੁੰਟ ਅਗਨ ਲਗਾਇੰਦਾ। ਆਪੇ ਕਰਨਹਾਰਾ ਵੱਖ, ਮਾਇਆ ਮਮਤਾ ਵੰਡ ਵੰਡਾਇੰਦਾ। ਲੇਖਾ ਜਾਣੇ ਲਿਖਿਆ ਥਿਤ, ਏਕਾ ਪੱਟੀ ਨਾਮ ਪੜ੍ਹਾਇੰਦਾ। ਗੁਰਸਿਖ ਵਖਾਏ ਸਾਚਾ ਹੱਟ, ਜਿਸ ਦਵਾਰੇ ਸਾਚੀ ਸੈਨਾ ਆਪ ਬਹਾਇੰਦਾ। ਚਾਰੋਂ ਕੁੰਟ ਔਖਾ ਘਾਟ, ਬਿਨ ਗੁਰ ਪੂਰੇ ਕੋਇ ਨਾ ਪਾਰ ਕਰਾਇੰਦਾ। ਆਪੇ ਜਾਣੇ ਆਪਣੀ ਵਾਟ, ਆਪਣਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੈਨਾਪਤ ਦੇਵੇ ਮੱਤ, ਸਾਚਾ ਹੁਕਮ ਧੁਰ ਫ਼ਰਮਾਣਾ, ਜੋਤ ਸਰੂਪੀ ਹਰਿ ਭਗਵਾਨ, ਏਕਾ ਏਕ ਸੁਣਾਇੰਦਾ। ਹਰਿ ਕਾ ਸ਼ਬਦ ਧੁਰ ਫ਼ਰਮਾਨਾ, ਸੈਨਾਪਤ ਅਖਵਾਇਆ। ਚਾਰੋਂ ਕੁੰਟ ਲੱਭੇ ਰਾਜਾ ਰਾਣਾ, ਸ਼ਾਹ ਸੁਲਤਾਨ ਕੋਇ ਰਹਿਣ ਨਾ ਪਾਇਆ। ਲੱਖ ਚੁਰਾਸੀ ਨਾ ਦਿਸੇ ਕੋਈ ਟਿਕਾਨਾ, ਜੰਗਲ ਜੂਹ ਉਜਾੜ ਪਹਾੜ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਘਰ ਸੁਹਾਇਆ। ਪਹਿਲੀ ਚੇਤਰ ਕਰ ਤਿਆਰੀ, ਹਰਿ ਸਾਚੇ ਖੇਲ ਰਚਾਈਆ। ਪੰਜ ਤੱਤ ਜਗਤ ਖਵਾਰੀ, ਰਾਜ ਰਾਜਾਨਾਂ ਆਪ ਭੁਲਾਈਆ। ਨਿਰਗੁਣ ਜੋਤ ਵਸੇ ਸਭ ਤੋਂ ਬਾਹਰੀ, ਬੰਦੀਖਾਨੇ ਬੰਦ ਨਾ ਕਿਸੇ ਕਰਾਈਆ। ਦੋ ਜਹਾਨਾਂ ਆਵੇ ਜਾਵੇ ਵਾਰੋ ਵਾਰੀ, ਲੋਆਂ ਪੁਰੀਆਂ ਫੇਰਾ ਪਾਈਆ। ਨੀਲੇ ਬਸਤਰ ਹਰਿ ਬਨਵਾਰੀ, ਅੱਲਾ ਰਾਣੀ ਵੇਖ ਵਖਾਈਆ। ਹੱਕ ਹਕੀਕਤ ਰਹੀ ਕਵਾਰੀ, ਸਾਚਾ ਸ਼ਾਹੋ ਨਾ ਕੋਈ ਹੰਢਾਇਆ। ਮੱਕਾ ਕਾਅਬਾ ਵੇਖੇ ਮਹੱਲ ਅਟਾਰੀ, ਦੋ ਦੋਆਬਾ ਆਪ ਸੁਹਾਈਆ। ਮੁੱਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਸ਼ਾਹ ਹਕੀਰ ਪਾਵੇ ਸਾਰੀ, ਲਹਿੰਦੀ ਦਿਸ਼ਾ ਵੇਖ ਵਖਾਈਆ। ਕਾਇਆ ਗੰਢ ਝੂਠੀ ਮਹੱਲ ਅਟਾਰੀ, ਹਰਿ ਕਾ ਰੂਪ ਹਰ ਘਟ ਰਿਹਾ ਸਮਾਈਆ। ਸਿੰਘ ਪੂਰਨ ਬਣਿਆ ਜਗਤ ਵਪਾਰੀ, ਜੀਵਾਂ ਜੰਤਾਂ ਭਰਮ ਭੁਲੇਖਾ ਪਾਈਆ। ਨਿਰਗੁਣ ਜੋਤ ਇਕ ਨਿਰੰਕਾਰੀ, ਨੌ ਖੰਡ ਸੱਤ ਦੀਪ ਛਿਨ ਭੰਗਰ ਆਵੇ ਜਾਵੇ ਫੇਰਾ ਪਾਈਆ। ਲੋਆਂ ਪੁਰੀਆਂ ਰੱਖੇ ਚਰਨਾਂ ਹੇਠ ਆਪੇ ਜਾਣੇ ਆਪਣੀ ਧਾਰੀ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਹਿਲੀ ਚੇਤਰ ਜਗਤ ਖੇਤਰ ਹਰਿ ਸਾਚਾ ਵੇਖ ਵਖਾਈਆ। ਕਾਇਆ ਨਾਤਾ ਪਹਿਲੋਂ ਤੋੜ, ਦੂਜੇ ਕਰਮ ਕਮਾਇਆ। ਤੀਜੇ ਪੌੜੇ ਚੜ੍ਹਿਆ ਤੋੜ, ਚੌਥੇ ਡੇਰਾ ਲਾਇਆ। ਪੰਚਮ ਆਪੇ ਰਿਹਾ ਬੌਹੜ, ਛੇਵਾਂ ਦਰ ਸੁਹਾਇਆ। ਸੱਤਵਾਂ ਸੱਤ ਸੱਤ ਰਿਹਾ ਹੋੜ, ਅੱਠਾਂ ਤੱਤਾਂ ਬੰਦ ਨਾ ਕਿਸੇ ਕਰਾਇਆ। ਨੌ ਦਰ ਦਰਵਾਜ਼ੇ ਨਾ ਕੋਈ ਲੋੜ, ਦਸਵਾਂ ਕੁੰਡਾ ਆਪੇ ਲਾਹਿਆ। ਸੁੰਨ ਅਗੰਮੀ ਆਪੇ ਬੌਹੜ, ਸਚਖੰਡ ਦਵਾਰਾ ਆਪ ਸੁਹਾਇਆ। ਅਲੱਖ ਨਿਰੰਜਣ ਆਪ ਬੁਝਾਏ ਆਪਣੀ ਔੜ, ਅਗੰਮ ਅਥਾਹ ਆਪ ਹੋ ਜਾਇਆ। ਲਹਿੰਦੀ ਦਿਸ਼ਾ ਪਾਏ ਹਿੱਸਾ ਆਦਿ ਨਿਰੰਜਣ ਵੇਖੇ ਦੌੜ ਦੌੜ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਾਓ ਰੰਕਾਂ ਜੀਆਂ ਜੰਤਾਂ ਸਾਧਾਂ ਸੰਤਾਂ ਦਿਸ ਨਾ ਆਇਆ। ਲਸ਼ਕਰ ਸ਼ਾਹੀ ਹੁਕਮ ਫ਼ਰਮਾਣ, ਹਰਿ ਬੰਧਨ ਕੋਇ ਨਾ ਪਾਇੰਦਾ। ਬਿਰਧ ਬਾਲ ਨੌਜਵਾਨ, ਨਰੇਸ਼ ਵਰੇਸ਼ ਨਾ ਕੋਇ ਵਖਾਇੰਦਾ। ਕੜੀ ਹੱਥ ਨਾ ਕੋਇ ਲਗਾਨ, ਜ਼ੰਜੀਰ ਤਨ ਨਾ ਕੋਇ ਬਨ੍ਹਾਇੰਦਾ। ਆਪੇ ਹੋਏ ਜਾਣੀ ਜਾਣ, ਆਪਣੀ ਖੇਲ ਆਪ ਖਿਲਾਇੰਦਾ। ਨਿਰਗੁਣ ਜੋਤ ਸ੍ਰੀ ਭਗਵਾਨ, ਆਦਿ ਜੁਗਾਦੀ ਵੇਸ ਵਟਾਇੰਦਾ। ਨਿਹਕਲੰਕ ਬਲੀ ਬਲਵਾਨ, ਪਹਿਲੀ ਚੇਤਰ ਰੁੱਤ ਸੁਹਾਇੰਦਾ। ਵੇਖ ਵਖਾਏ ਸ਼ਾਹ ਈਰਾਨ, ਅਫਗਾਨਾ ਅਫਗਾਨ ਆਪ ਹੋ ਜਾਇੰਦਾ। ਦੀਨ ਮਜ਼੍ਹਬ ਬਣ ਅਸਲਾਮ, ਕਲਮਾ ਅਮਾਮ ਆਪ ਪੜ੍ਹਾਇੰਦਾ। ਰਸੂਲ ਅੱਲਾ ਹੋ ਪਰਧਾਨ, ਇਕ ਅਕੱਲਾ ਵੇਖ ਵਖਾਇੰਦਾ। ਚੜ੍ਹਿਆ ਚਿੱਲਾ ਇਕ ਕਮਾਨ, ਸ਼ਬਦ ਤੀਰ ਆਪ ਚਲਾਇੰਦਾ। ਮੇਟ ਮਿਟਾਏ ਬੇਈਮਾਨ, ਬੇਈਮਾਨਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਹੱਦ, ਆਪ ਵਜਾਏ ਆਪਣਾ ਨਦ ਆਪਣੀ ਧਾਰ ਆਪ ਚਲਾਇੰਦਾ। ਸ਼ਾਹ ਈਰਾਨ ਹਰਿ ਉਠੌਣਾ, ਕਲਮਾ ਅਮਾਮ ਇਕ ਪੜ੍ਹੌਣਾ, ਆਬ ਹਯਾਤ ਇਕ ਪਿਆਉਣਾ, ਪੁੰਨ ਸਵਾਬ ਇਕ ਰਖਾਇੰਦਾ। ਜਗਤ ਕਨਾਤ ਪੜਦਾ ਲੌਹਣਾ, ਜਗਤ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਸਰੂਪੀ ਕਰੇ ਕਾਰ, ਵਰਤੇ ਵਰਤਾਵੇ ਵਿਚ ਸੰਸਾਰ, ਸਿੰਘ ਪੂਰਨ ਨਾਲ ਪਿਛਲਾ ਪਿਆਰ, ਕਲਜੁਗ ਅੰਤਮ ਦਿਤਾ ਤਾਰ, ਸਰਗੁਣ ਖੇਲ ਵਿਚ ਸੰਸਾਰ, ਭਗਤ ਵਿਹਾਰ ਜੋਤ ਉਜਿਆਰ, ਆਰ ਪਾਰ ਆਪ ਚਲਾਇੰਦਾ। ਜਗਤ ਨੇਤਰ ਅਗਿਆਨ ਅੰਧ, ਬਿਨ ਸਤਿਗੁਰ ਨਾ ਕੋਇ ਖੁਲ੍ਹਾਈਆ। ਕਲਜੁਗ ਝੂਠਾ ਦਿਸੇ ਪੰਧ, ਨਾ ਸਕੇ ਕੋਈ ਮੁਕਾਈਆ। ਜਨ ਭਗਤਾਂ ਖ਼ੁਸ਼ੀ ਹੋਇਆ ਬੰਦ ਬੰਦ, ਕਲਜੁਗ ਵੇਲਾ ਦਏ ਦੁਹਾਈਆ। ਅੱਠੇ ਪਹਿਰ ਰਹੇ ਪਰਮਾਨੰਦ, ਜਗਤ ਹਿਰਸ ਹਰਸ ਮਿਟਾਈਆ। ਜੋ ਗਾਇਆ ਹਰਿ ਸੁਹਾਗੀ ਛੰਦ, ਪੂਰਾ ਰਿਹਾ ਕਰਾਈਆ। ਭੇਵ ਨਾ ਪਾਇਣ ਬੱਤੀ ਦੰਦ, ਪੀਸਨ ਪੀਸ ਨਾ ਪੀਸ ਪਸਾਈਆ। ਰਸਨ ਵਕਾਰਾ ਜੂਠ ਝੂਠ ਗੰਦ, ਦੂਈ ਦਵੈਤੀ ਕੰਧ ਨਾ ਕੋਇ ਢਾਈਆ। ਸ਼ੇਖ਼ਸਰ ਚੜ੍ਹਾਇਆ ਸਾਚਾ ਚੰਦ, ਵੇਖਣ ਆਈ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਪੂਰ ਕਰਾਈਆ। ਲਿਖਿਆ ਲੇਖਾ ਹੋਏ ਪੂਰਾ, ਨਾ ਕੋਈ ਮੇਟ ਮਿਟਾਇੰਦਾ। ਜਨ ਭਗਤਾਂ ਲਾਹੇ ਸਗਲ ਵਸੂਰਾ, ਸਹਿੰਸਾ ਰੋਗ ਮਿਟਾਇੰਦਾ। ਗੁਰਮੁਖਾਂ ਵਸੇ ਨੇਰਨ ਨੇਰਾ, ਦੂਰਨ ਦੂਰ ਨਜ਼ਰੀ ਆਇੰਦਾ। ਸ਼ੇਖ਼ ਸਰ ਵਸਿਆ ਹਾਜ਼ਰ ਹਜ਼ੂਰਾ, ਆਪਣੀ ਗਤ ਆਪ ਜਣਾਇੰਦਾ। ਗੁਰਮੁਖ ਨਾਰੀ ਕਰ ਪਿਆਰੀ, ਤੇਜਭਾਨ ਚੜ੍ਹਾਇਆ ਸਾਚਾ ਜੋੜਾ, ਮਹਿੰਦੀ ਰੰਗਣ ਨਾਮ ਰੰਗਾਇੰਦਾ। ਏਕਾ ਰੰਗ ਰੰਗਾਇਆ ਗੂੜ੍ਹਾ, ਉਤਰ ਕਦੇ ਨਾ ਜਾਇੰਦਾ। ਪਹਿਲਾ ਬਖ਼ਸ਼ੀ ਚਰਨ ਧੂੜਾ, ਦੂਜਾ ਮਸਤਕ ਟਿੱਕਾ ਆਪ ਸੁਹਾਇੰਦਾ। ਤੀਜੇ ਮਸਤਕ ਤੀਜੇ ਨੈਣ ਕਰੇ ਕਰਾਏ ਬਚਨ ਪੂਰਾ, ਸਵੱਛ ਸਰੂਪੀ ਦਰਸ ਵਖਾਇੰਦਾ। ਚਾਰ ਕੁੰਟ ਬਾਰਾਂ ਬਾਰਾਂ ਕੋਸ ਪਹਿਲੇ ਹੂੰਝੇ ਕੂੜਾ, ਧਰਤ ਧਵਲ ਵੇਖ ਵਖਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਆਪ ਆਪਣਾ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਿਆਰਾਂ ਕੱਤਕ ਲਿਖਿਆ ਲੇਖ ਵੀਹ ਸੌ ਚੌਦਾਂ ਬਿਕ੍ਰਮੀ ਰਿਹਾ ਪੇਖ, ਭੁੱਲ ਭੁੱਲ ਨਰ ਵਕ਼ਤ ਲੰਘਾਇੰਦਾ। ਲਿਖਿਆ ਲੇਖਾ ਨਾ ਜਾਏ ਭੁੱਲ, ਹਰਿ ਸਤਿਗੁਰ ਵਡ ਵਡਿਆਈਆ। ਤੋਲਣਹਾਰਾ ਪੂਰਾ ਤੋਲ, ਏਕਾ ਕੰਡਾ ਰਿਹਾ ਰਖਾਈਆ। ਲਿਖਿਆ ਲੇਖ ਨਾ ਮਿਟੇ ਰੱਤੀ ਚੌਲ, ਬਿਨ ਹਰਿ ਕਿਰਪਾ ਨਾ ਕੋਈ ਬੂਝੇ ਬੂਝ ਬੁਝਾਈਆ। ਬਿਨ ਸਤਿ ਦਵਾਰਾ ਹਰਿ ਕਾ ਸ਼ਬਦ ਰਹੇ ਫੋਲ, ਗੋਝ ਗਿਆਨ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਇਕ ਸੁਹਾਈਆ। ਹਰਿ ਦਵਾਰ ਸਚਖੰਡ ਦਵਾਰਾ, ਹਰਿ ਸਾਚੀ ਜੋਤ ਰੁਸ਼ਨਾਈਆ। ਨਿਰਗੁਣ ਨੂਰ ਅਪਰ ਅਪਾਰਾ, ਨੂਰੋ ਨੂਰ ਡਗਮਗਾਈਆ। ਜੁਗਾਂ ਜੁਗੰਤਰ ਲੈ ਅਵਤਾਰਾ, ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਈਆ। ਪੰਜ ਤੱਤ ਕਰ ਪਿਆਰਾ, ਆਪਣੀ ਰਚਨ ਰਚਾਈਆ। ਕਲਜੁਗ ਅੰਤਮ ਵੇਖ ਕਿਨਾਰਾ, ਖੇਲੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾਈਆ। ਜੋਤੀ ਜਾਮਾ ਹਰਿ ਅਵਤਾਰ, ਸਾਚਾ ਖੇਲ ਖਿਲਾਇਆ। ਗੁਰਮੁਖਾਂ ਅੰਦਰ ਕਰ ਪਿਆਰ, ਆਪਣਾ ਰੰਗ ਚੜ੍ਹਾਇਆ। ਏਕਾ ਬਖ਼ਸ਼ੇ ਸਚ ਵਿਹਾਰ, ਸਾਚਾ ਮਾਰਗ ਏਕਾ ਲਾਇਆ। ਨਿਰਗੁਣ ਬਾਤੀ ਕਰ ਉਜਿਆਰ, ਦੀਪਕ ਏਕਾ ਏਕ ਜਗਾਇਆ। ਕਮਲਾਪਾਤੀ ਕਰੇ ਸਚ ਵਿਹਾਰ, ਜਗਤ ਨਾਤਾ ਜੋੜ ਜੁੜਾਇਆ। ਸਾਚਾ ਚਵਰ ਕਰ ਪਿਆਰ, ਗੁਰਮੁਖ ਸਾਜਣ ਹੱਥ ਫੜਾਇਆ। ਪਹਿਲੋਂ ਆਪਣਾ ਆਪ ਦਿਤਾ ਵਾਰ, ਹਰਿ ਸੰਗਤ ਭੇਟ ਚੜ੍ਹਾਇਆ। ਲੋਕਮਾਤ ਨਾ ਦਿਸੇ ਛਾਰ, ਹੱਡ ਮਾਸ ਨਾੜੀ ਨਜ਼ਰ ਨਾ ਆਇਆ। ਸੋ ਪੁਰਖ ਨਿਰੰਜਣ ਕਰ ਅਕਾਰ, ਨਿਰਾਕਾਰ ਵੇਸ ਵਟਾਇਆ। ਸਾਚਾ ਚਵਰ ਚਵਰ ਹੁਲਾਰ, ਗੁਰਮੁਖਾਂ ਹੁਲਾਰਾ ਰਿਹਾ ਦਵਾਇਆ। ਸ਼ਬਦ ਗੁਰ ਸ਼ਬਦ ਜੈਕਾਰ, ਸ਼ਬਦ ਹਰਿ ਸ਼ਬਦ ਅਵਤਾਰ, ਸ਼ਬਦ ਸ਼ਬਦੀ ਆਪ ਹੋ ਜਾਇਆ। ਗੁਰੂ ਗ੍ਰੰਥ ਬਣਾਈ ਸ਼ਬਦ ਧਾਰ, ਪੰਜ ਤੱਤ ਅਰਜਨ ਸੇਵਾ ਲਾਇਆ। ਨਾਨਕ ਮਿਲਿਆ ਇਕਉਂਕਾਰ, ਜਗਤ ਵਿਦਿਆ ਨਾ ਕੋਇ ਸਿਖਾਇਆ। ਸਾਚਾ ਵੇਖੇ ਧੁਰ ਦਰਬਾਰ, ਆਪ ਆਪਣਾ ਮੇਲ ਮਿਲਾਇਆ। ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਕਲਕੀ ਅਵਤਾਰ, ਸੀਸ ਜਗਦੀਸ ਨਾ ਕੋਇ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਗਣ ਗੰਧਰਬ ਫੂਲਨ ਬਰਖਾ ਉਪਰ ਲਾਣ, ਦੋਏ ਜੋੜ ਜੋੜ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਖੀਆਂ ਦਿਤਾ ਸਾਚਾ ਵਰ, ਏਕਾ ਚਵਰ ਹੱਥ ਫੜਾਇਆ। ਚਵਰ ਹੁਲਾਰਾ ਧੁਰ ਦਰਗਹਿ, ਗੁਰ ਸਤਿਗੁਰ ਆਪ ਰਖਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਬੇੜਾ ਬੰਨੇ ਲਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਆਪ ਬਹਾਇੰਦਾ। ਫੜ ਫੜ ਹੰਸ ਬਣਾਏ ਕਾਂ, ਦੁਰਮਤ ਮੈਲ ਧੁਵਾਇੰਦਾ। ਸਦਾ ਸੁਹੇਲਾ ਰੱਖੇ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਆਪੇ ਪਿਤਾ ਆਪੇ ਮਾਂ, ਬਾਲ ਅੰਞਾਣੇ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸ਼ਕਤ ਆਪਣੇ ਵਿਚ ਟਿਕਾਇੰਦਾ। ਹਰਿ ਸ਼ਕਤੀ ਨਾ ਸਕੇ ਕੋਈ ਖੋਹ, ਬੰਦਾ ਬੰਦਗੀ ਵਿਚ ਨਾ ਲਾਇਆ। ਜਗਤ ਤ੍ਰਿਸਨਾ ਨਾ ਕੋਈ ਮੋਹ, ਪੰਜ ਤੱਤ ਨਾ ਕੋਈ ਧਰਾਇਆ। ਹਾਸ ਬਲਾਸ ਨਾ ਰਿਹਾ ਰੋ, ਤਨ ਸ਼ੰਗਾਰ ਨਾ ਕੋਇ ਜਣਾਇਆ। ਨਾ ਕੋਈ ਢੋਆ ਦੇਵੇ ਢੋ, ਸਤਿ ਵਸਤ ਨਾ ਕੋਈ ਫੜਾਇਆ। ਕਰੇ ਕਰਾਏ ਕਰਨੀ ਕਰਤਾ ਕਰਨੀ ਆਪੇ ਹੋ, ਦੂਸਰ ਸੰਗ ਨਾ ਕੋਈ ਰਲਾਇਆ। ਗੋਬਿੰਦ ਮੇਲਾ ਸਾਚੇ ਸੋ, ਹੰ ਬ੍ਰਹਮ ਵੇਖ ਵਖਾਇਆ। ਆਪੇ ਹਰ ਘਟ ਦਿਸੇ ਅੱਗੇ ਹੋ, ਆਪ ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਧਾਰ ਆਪ ਬੰਧਾਇਆ। ਹਰਿ ਪਰਸਾਦਿ ਲਾਇਆ ਭੋਗ, ਵੱਡੀ ਵਡ ਵਡਿਆਈਆ। ਆਤਮ ਅੰਤਰ ਦਿਤਾ ਪਹਿਲਾ ਜੋਗ, ਸਤਿਗੁਰ ਪਾਇਆ ਮੇਰੀ ਮਾਈਆ। ਪੰਜਾਂ ਪਿਆਰਿਆ ਮਿਟਿਆ ਰੋਗ, ਨਾਮ ਪਰਸਾਦਿ ਇਕ ਵਰਤਾਈਆ। ਏਕਾ ਦਿਤੀ ਸਾਚੀ ਚੋਗ, ਕਿਸੇ ਲੋਕਮਾਤ ਹੱਥ ਨਾ ਆਈਆ। ਹਰਿ ਸੰਗਤ ਦੇਵੇ ਦਰਸ ਅਮੋਘ, ਜਾਗਰਤ ਜੋਤ ਇਕ ਜਗਾਈਆ। ਰਾਹ ਤੱਕਣ ਬੈਠੇ ਚੌਦਾਂ ਲੋਕ, ਚਾਰੋਂ ਕੁੰਟ ਨੈਣ ਉਠਾਈਆ। ਕਲਜੁਗ ਅੰਤ ਸੁਣਾਇਆ ਇਕ ਸਲੋਕ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਦੇਵਣ ਆਇਆ ਸਾਚੀ ਮੋਖ, ਚਰਨ ਕਵਲ ਸੱਚੀ ਸਰਨਾਈਆ। ਨਾ ਕੋਈ ਹਰਖ਼ ਨਾ ਕੋਈ ਸੋਗ, ਬੰਧਨ ਬੰਦ ਨਾ ਕੋਈ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵਿਹਾਰ ਆਪੇ ਰਿਹਾ ਵਖਾਈਆ। ਆਪਣੀ ਦ੍ਰਿਸ਼ਟ ਆਪੇ ਪਾ, ਭੋਗੀ ਭੋਗ ਲਗਾਇੰਦਾ। ਸਾਚਾ ਮੰਤਰ ਨਾਮ ਵਿਚ ਵਸਾ, ਗੁਰਮੁਖਾਂ ਮੁਖ ਲਗਾਇੰਦਾ। ਸਾਚੀ ਅਰਦਾਸ ਆਪ ਸੁਧਾ, ਅਭੁੱਲ ਪਾਠ ਕਰਾਇੰਦਾ। ਜੀਵ ਜੰਤ ਸਾਧ ਸੰਤ ਸਤਿ ਸਰੂਪ ਨਾ ਸਕੇ ਕੋਈ ਵਖਾ, ਕਲਜੁਗ ਕੂੜ ਕੁੜਿਆਰਾ ਅੰਧੇਰਾ ਛਾਇੰਦਾ। ਅੰਤਮ ਕਰਨ ਆਇਆ ਸਚ ਨਿਆਂ, ਸਾਚੀ ਧਾਰਾ ਆਪ ਬੰਧਾਇੰਦਾ। ਪੁਰਖ ਅਕਾਲ ਏਕਾ ਲੈਣਾ ਮਨਾ, ਗੁਰ ਗੋਬਿੰਦ ਗਵਾਹ ਰਖਾਇੰਦਾ। ਹਰਿ ਸ਼ਬਦ ਅੱਗੇ ਸੀਸ ਦੇਣਾ ਝੁਕਾ, ਜਿਸ ਮੰਦਰ ਅੰਦਰ ਆਪੇ ਗਾਇੰਦਾ। ਸਾਢੇ ਤਿੰਨ ਹੱਥ ਦਵਾਰਾ ਲਿਆ ਬਣਾ, ਸੰਬਲ ਨਗਰੀ ਨਾਉਂ ਰਖਾਇੰਦਾ। ਉਚ ਮਹੱਲ ਅਟੱਲ ਵੇਖੇ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਗੁਰ ਇਕ ਸਮਝਾਇੰਦਾ। ਸ਼ਬਦ ਗੁਰ ਇਕ ਦਾਤਾਰ, ਆਦਿ ਜੁਗਾਦਿ ਅਖਵਾਇਆ। ਬਿਨ ਹਰਿ ਸ਼ਬਦ ਨਾ ਕਿਸੇ ਕਰੇ ਕੋਈ ਨਿਮਸਕਾਰ, ਪੰਜ ਤੱਤ ਨਾ ਸੀਸ ਝੁਕਾਇਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਹਿੰਦੂ ਮੁਸਲਮ ਸਿਖ ਈਸਾਈ ਲਏ ਤਰਾਇਆ। ਚਾਰ ਵਰਨਾਂ ਕਰੇ ਇਕ ਪਿਆਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਰਖਾਇਆ। ਭਗਤੀ ਭਰੇ ਭਗਤ ਭੰਡਾਰ, ਨਾਮ ਨਾਮਾ ਝੋਲੀ ਪਾਇਆ। ਏਕਾ ਸ਼ਕਤੀ ਹਰਿ ਅਵਤਾਰ, ਆਦਿ ਜੁਗਾਦੀ ਖੇਲ ਖਿਲਾਇਆ। ਬੂੰਦ ਰਕਤੀ ਵਸਿਆ ਬਾਹਰ, ਮਾਤ ਗਰਭ ਨਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਜੁਗ ਜੁਗ ਧਾਰ ਜੋਤ ਅਕਾਲੀ, ਆਪਣੀ ਆਪ ਚਲਾਈਆ। ਆਪੇ ਬਣੇ ਸੱਚਾ ਹਾਲੀ, ਆਪੇ ਬੀਜ ਬਿਜਾਈਆ। ਆਪੇ ਫਲ ਲਗਾਏ ਡਾਲ੍ਹੀ, ਆਪੇ ਪਤ ਪਤ ਸੋਭਾ ਪਾਈਆ। ਆਪੇ ਆਵੇ ਬਣ ਕੇ ਮਾਲੀ, ਲੋਕਮਾਤ ਵੇਖ ਵਖਾਈਆ। ਆਪੇ ਆਪਣੇ ਹੱਥਾਂ ਰੱਖੇ ਖਾਲੀ, ਜਨ ਭਗਤਾਂ ਭੰਡਾਰ ਆਪ ਭਰਾਈਆ। ਏਕਾ ਵਣਜ ਕਰਾਏ ਨਾਮ ਦਲਾਲੀ, ਹੱਕ ਹਲਾਲੀ ਇਕ ਜਣਾਈਆ। ਸਾਲਸ ਬਣਿਆ ਹਰਿ ਸਾਚਾ ਸਾਲੀ, ਦੋ ਜਹਾਨਾਂ ਵੇਖ ਵਖਾਈਆ। ਕਲਜੁਗ ਮੇਟੇ ਰੈਣ ਅੰਧੇਰੀ ਕਾਲੀ, ਕਾਲੀ ਮਾਤਾ ਚਰਨਾਂ ਹੇਠ ਦਬਾਈਆ। ਅਸ਼ਟਭੁਜ ਜੋਤ ਜਵਾਲੀ, ਆਪ ਆਪਣੇ ਵਿਚ ਸਮਾਈਆ। ਸਿੰਘ ਸ਼ੇਰ ਸ਼ੇਰ ਅਸਵਾਰੀ, ਨਰ ਨਿਰੰਕਾਰੀ ਆਪ ਹੋ ਜਾਈਆ। ਚਾਰੋਂ ਕੁੰਟ ਕਰੇ ਕਾਰੀ, ਕਰਨੀ ਕਰਤਾ ਆਪ ਕਮਾਈਆ। ਵੀਹ ਸਦ ਸੋਲਾਂ ਬਿਕ੍ਰਮੀ ਛੰਬ ਤੇਰੀ ਆਈ ਵਾਰੀ, ਆਪਣੀ ਗਤ ਦਏ ਜਣਾਈਆ। ਟੂਣਾ ਜਾਦੂ ਛਲ ਛਿਦਰ ਮੜੀ, ਮਸਾਣ ਨਾ ਦਏ ਜਗਾਈਆ। ਹਾਕਨ ਡਾਕਨ ਨਾ ਮਾਰੇ ਕੋਈ ਲਲਕਾਰੀ, ਸਿਰ ਖ਼ਾਕੀ ਖ਼ਾਕ ਪਵਾਈਆ। ਅੰਚਨੀ ਕੰਚਨੀ ਕਲਾ ਸੋਦਰੀ ਢਹਿ ਪਏ ਦਵਾਰੀ, ਖੇਲੇ ਖੇਲ ਬੇਪਰਵਾਹੀਆ। ਨਾਮ ਖੰਡਾ ਤੇਜ਼ ਕਟਾਰੀ, ਚਾਰੋਂ ਕੁੰਟ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖ ਵਖਾਈਆ। ਜਾਦੂ ਜੜੀਆਂ ਤੋੜੇ ਨਾਤਾ, ਤੋੜਨਹਾਰਾ ਆਇਆ। ਜੋ ਜਨ ਗਾਏ ਸੋਹੰ ਗਾਥਾ, ਸਤਿ ਪੁਰਖ ਨਿਰੰਜਣ ਦਰਸ ਵਖਾਇਆ। ਜਿਸ ਜਨ ਚੜ੍ਹਿਆ ਸਾਚੇ ਰਾਥਾ, ਪ੍ਰਭ ਸਾਚਾ ਰਿਹਾ ਚੜ੍ਹਾਇਆ। ਨਾਮ ਵਿਕਾਏ ਸਾਚਾ ਹਾਟਾ, ਏਕਾ ਹੱਟ ਖੁਲ੍ਹਾਇਆ। ਡਾਇਣ ਵਾਇਣ ਜਾਏ ਦੂਰ ਦੂਰ ਵਾਟਾ, ਗੁਰਸਿਖ ਅੱਗੇ ਨਿਉਂ ਨਿਉਂ ਸੀਸ ਝੁਕਾਇਆ। ਸ਼ਬਦ ਚੋਬਲਦ ਫੇਰੇ ਸੁਹਾਗਾ ਵਿਚ ਰਹਿਣ ਨਾ ਦੇਵੇ ਕੋਈ ਫਾਟਾ, ਉਚੇ ਟਿੱਲੇ ਪਰਬਤ ਦੇਵੇ ਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਰਿਹਾ ਸਮਝਾਇਆ। ਸੋਹੰ ਸ਼ਬਦ ਰਸਨਾ ਗੌਣਾ, ਜਿਨ ਖਵੀਸ ਨਜ਼ਰ ਨਾ ਆਈਆ। ਦਰ ਘਰ ਸਾਚਾ ਏਕਾ ਪੌਣਾ, ਦੂਸਰ ਸੀਸ ਨਾ ਕਿਸੇ ਝੁਕਾਈਆ। ਜਗਤ ਜਗਦੀਸ ਖੇਲ ਖਿਲੌਣਾ, ਸਚ ਹਦੀਸ ਇਕ ਪੜ੍ਹਾਈਆ। ਚੋਗਿਰਦ ਰਾਮ ਨਾਮ ਲਕੀਰ ਆਪ ਖਿਚੌਣਾ, ਦਰੋਹੀ ਨਾਮ ਖ਼ੁਦਾਈਆ। ਹਜ਼ਾਰਾ ਦਰੂਦ ਨਾ ਕਿਸੇ ਪੜ੍ਹੌਣਾ, ਕਲਮਾ ਕਲਾਮ ਨਾ ਕੋਇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਵਣ ਮਸਾਣੀ ਡੇਰਾ ਢਾਈਆ। ਪਵਣ ਮਸਾਣ ਲਏ ਖਿਚ, ਗੁਰਸਿਖ ਤੇਰੀ ਪਾਹਨੀ ਸਿਰ ਵਿਚ ਲਾਈਆ। ਤੇਜ ਭਾਨ ਵਿਚੋਲਾ ਬਣਾਏ ਵਿਚ, ਦੇਵੇ ਵਡ ਵਡਿਆਈਆ। ਸਚ ਕਿਆਰੀ ਜਾਏ ਸਿੰਚ, ਅੰਮ੍ਰਿਤ ਇਕ ਛਿੜਕਾਈਆ। ਨਾਮ ਰਤਨ ਰੱਤੇ ਜੋ ਜਾਇਣ ਭਿੰਚ, ਅਗਨੀ ਅੱਗ ਨਾ ਕੋਈ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੁਰਮੁਖਾਂ ਪੂਰੀ ਆਸ ਕਰਾਈਆ। ਪੂਰੀ ਆਸ ਜਾਏ ਕਰ, ਜਿਸ ਹਿਰਦੇ ਹਰਿ ਵਸਾਇਆ। ਰਸਨ ਸਵਾਸ ਆਪਣਾ ਆਪ ਧਰ, ਲੇਖਾ ਲੇਖੇ ਲਏ ਲਗਾਇਆ। ਰੋਗ ਸੋਗ ਮਿਟਾਏ ਨਾਰੀ ਨਰ, ਬਖ਼ਸ਼ੇ ਚਰਨ ਸੱਚੀ ਸਰਨਾਇਆ। ਮੜੀ ਮਸਾਣ ਟੂਣਾ ਜਾਦੂ ਲਏ ਫੜ, ਸ਼ਬਦ ਡੋਰੀ ਇਕ ਉਠਾਇਆ। ਬਾਲ ਅੰਞਾਣੇ ਕਲੇਜਾ ਕੋਈ ਨਾ ਸਕੇ ਫੜ, ਮੂਰਛਾ ਗਤ ਨਾ ਕੋਇ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਸ਼ਬਦ ਪੰਚਮ ਪਰਧਾਨ, ਪੰਚਾਂ ਦੇਵੇ ਇਕ ਗਿਆਨ, ਪੰਚਮ ਝੁਲਾਏ ਇਕ ਨਿਸ਼ਾਨ, ਪੰਚਮ ਮੇਲਾ ਮੇਲ ਮਿਲਾਇਆ। ਪੰਚਮ ਪ੍ਰਸ਼ਨ ਪੰਚਮ ਉਤਰ, ਪੰਚਾਂ ਰਿਹਾ ਸਮਝਾਈਆ । ਹਰਿ ਸਾਚੇ ਦਾ ਜੋ ਸਾਚਾ ਪੁੱਤਰ, ਕਲ ਕਲੇਸ਼ ਨੇੜ ਨਾ ਆਈਆ। ਧੁਰ ਦਰਗਾਹੋਂ ਧਰਤ ਧਵਲ ਉਤੇ ਆਪੇ ਉਤਰ, ਧਰੂ ਪ੍ਰਹਿਲਾਦ ਜਿਉਂ ਆਪ ਤਰਾਈਆ। ਆਪ ਸੁਹਾਏ ਸਾਚੀ ਰੁਤੜ, ਰੁੱਤ ਬਸੰਤੀ ਇਕ ਵਖਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਅਚੁਤੜ, ਅਕਲ ਕਲ ਵਡਿਆਈਆ। ਗੁਰਮੁਖ ਉਪਜਾਏ ਏਕਾ ਮੁਠੜ, ਆਪਣੀ ਮੁੱਠੀ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਇਛਿਆ ਨਾਮ ਭਿਛਿਆ ਜਗ ਰਿਛਿਆ ਆਪ ਕਰਾਈਆ। ਪੂਰਬ ਜਨਮ ਹਰਿ ਹਰਿ ਵੇਖੇ, ਪੂਰਬ ਲਹਿਣਾ ਝੋਲੀ ਪਾਇਆ। ਗੁਰਸਿਖ ਕਿਉਂ ਪਿਆ ਭਰਮ ਭੁਲੇਖੇ, ਗੁਰਮਤ ਮਤ ਸਮਝਾਇਆ। ਗੂੰਗੇ ਬਾਵਰੇ ਨੇਤਰ ਨੈਣ ਆਪੇ ਵੇਖੇ, ਆਪ ਆਪਣਾ ਖੇਲ ਖਿਲਾਇਆ। ਗੂੰਗਾ ਰਸਨਾ ਰੱਖੇ ਚੇਤੇ, ਗੁੰਗ ਮੁਖ ਦਏ ਸਲਾਹਿਆ। ਆਪੇ ਤਾਰੇ ਅਗੇਤੇ ਪਛੇਤੇ, ਵੇਲਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸੌਹਰੇ ਪੇਕੇ, ਸੌਹਰੇ ਪੇਈਏ ਫੇਰਾ ਪਾਇਆ। ਆਪਣਾ ਮੁਖ ਹੋਇਆ ਗੁੰਗ, ਅਨਹਦ ਸ਼ਬਦ ਨਾ ਸੁਣੀ ਸ਼ਨਵਾਈਆ। ਅੰਮ੍ਰਿਤ ਆਤਮ ਮੁੰਮਾ ਨਾ ਲਿਆ ਚੁੰਗ, ਰਸਨਾ ਜੇਹਵਾ ਹੋਈ ਹਲਕਾਈਆ। ਹਰਿ ਭਗਤੀ ਮੁੱਕੇ ਭਗਤੀ ਭੰਗ ਆਪਣੀ ਕਰਨੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਬੂਝ ਬੁਝਾਈਆ। ਆਪਣਾ ਮੁਖ ਪਹਿਲੇ ਖੋਲ੍ਹ, ਦੂਜੇ ਸੰਗ ਫੇਰ ਅਲ੍ਹੌਣਾ। ਆਪਣੇ ਅੰਦਰ ਆਪੇ ਬੋਲ, ਆਪਣਾ ਪੜਦਾ ਆਪੇ ਪਹਿਲੋਂ ਲੌਹਣਾ। ਆਪਣਾ ਤੋਲਨਾ ਆਪੇ ਤੋਲ, ਆਪੇ ਕੰਡੇ ਆਪ ਚੜ੍ਹੌਣਾ। ਆਪਣੇ ਮੰਦਰ ਸੁਣਨਾ ਢੋਲ, ਦੂਜੇ ਮੰਦਰ ਫੇਰ ਵਜੌਣਾ। ਗੂੰਗੇ ਅੰਦਰ ਰਿਹਾ ਬੋਲ, ਜਗਤ ਨੇਤਰ ਦਿਸ ਨਾ ਔਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹੌਣਾ। ਧੰਨ ਵਡਿਆਈ ਗੁੰਗ ਮੁਖ, ਜੂਠ ਝੂਠ ਨਾ ਕੋਈ ਵਿਚਾਰਦਾ। ਧ੍ਰਿਗ ਜੀਵਣ ਦਿਸੇ ਉਸ ਮਨੁਖ, ਜੋ ਰਸਨਾ ਕਾਮ ਕਰੋਧ ਹੰਕਾਰਦਾ। ਗੂੰਗੇ ਮਿਲੇ ਸਾਚਾ ਸੁਖ, ਅਜਪਾ ਜਾਪ ਤਨ ਉਚਾਰਦਾ। ਦਸ ਦਸ ਮਾਸ ਮਾਤ ਗਰਭ ਉਲਟਾ ਹੋਏ ਰੁੱਖ, ਚੁਰਾਸੀ ਜਨਮ ਨਾ ਕੋਈ ਨਿਵਾਰਦਾ। ਗੁੰਗੇ ਉਪਜਿਆ ਏਕਾ ਸੁਖ, ਅੰਤਰ ਆਤਮ ਅੰਮ੍ਰਿਤ ਠਾਰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁੰਗ ਮੁਖ ਆਪ ਉਭਾਰਦਾ। ਗੁਰਮੁਖ ਚੜ੍ਹੇ ਰੰਗ ਤਨ, ਮੁਨ ਸੁਨ ਰਖਾਇਆ। ਪੁਰਖ ਅਬਿਨਾਸ਼ੀ ਬੇੜਾ ਆਪੇ ਦੇਵੇ ਬੰਨ੍ਹ, ਲਹਿਣਾ ਦੇਣਾ ਮੂਲ ਚੁਕਾਇਆ। ਆਪੇ ਜਾਨਣਹਾਰਾ ਜਨ, ਜਨ ਜਨਕਾ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਸਾਚਾ ਵਰ, ਜੋਤ ਸਰੂਪੀ ਅੱਗੇ ਖੜ, ਆਪਣਾ ਦਰਸ ਦਏ ਦਿਖਾਇਆ। ਸਚ ਕਰਾਮਾਤ ਦਰਸ ਅਮੋਘ, ਗੁਰਮੁਖਾਂ ਆਪ ਵਿਖਾਈਆ। ਆਤਮ ਸੇਜਾ ਕਰੇ ਭੋਗ, ਸਾਚੀ ਸੇਜ ਸੁਹਾਈਆ। ਏਕਾ ਨਾਮ ਸਾਚੀ ਚੋਗ, ਰਸਨਾ ਮੁਖ ਖਵਾਈਆ। ਇਕ ਸੁਣਾਏ ਸਚ ਸਲੋਕ, ਏਕਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦੇਵਣਹਾਰਾ ਵਰ, ਵਰ ਘਰ ਏਕਾ ਏਕ ਵਖਾਈਆ। ਚਾਰ ਵਰਨਾਂ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਏਕਾ ਪੂਜਾ ਹਰਿ ਭਗਵਾਨ, ਏਕਾ ਰਿਹਾ ਸੁਣਾਈਆ। ਏਕਾ ਝੂਲੇ ਧਰਮ ਨਿਸ਼ਾਨ, ਏਕਾ ਵੇਖ ਵਖਾਈਆ। ਏਕਾ ਮੰਦਰ ਇਕ ਮਕਾਨ, ਏਕਾ ਘਰ ਬਹਾਈਆ। ਏਕਾ ਮਸਜਿਦ ਕਾਅਬਾ ਵੇਖ ਵਖਾਨ, ਮਠ ਸ਼ਿਵਦਵਾਲਾ ਇਕ ਬਣਾਈਆ। ਏਕਾ ਰਾਮ ਨਾਮ ਸੁਲਤਾਨ, ਏਕਾ ਬੰਸਰੀ ਨਾਮ ਵਜਾਈਆ। ਏਕਾ ਨਾਮ ਸਤਿ ਕਰ ਪਰਧਾਨ, ਨਾਨਕ ਨਿਰਗੁਣ ਵੱਜੀ ਵਧਾਈਆ। ਏਕਾ ਗੋਬਿੰਦ ਨੌਜਵਾਨ, ਨਾ ਮਰੇ ਨਾ ਜਾਈਆ। ਏਕਾ ਵੇਖੇ ਦੋ ਜਹਾਨ, ਜੁਗ ਜੁਗ ਵੱਡੀ ਵਡਿਆਈਆ। ਕਲਜੁਗ ਕੂੜਾ ਕੂੜ ਪਰਧਾਨ, ਕੂੜੀ ਦਿਸੇ ਲਸ਼ਕਰ ਸ਼ਾਹੀਆ। ਕੂੜ ਕੂੜਾ ਰਾਜ ਰਾਜਾਨ, ਰਈਅਤ ਕੂੜੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰੋਂ ਕੁੰਟ ਵੇਖ ਵਖਾਈਆ। ਧਰਮ ਨਾਤਾ ਗਿਆ ਤੁਟ, ਚਾਰ ਵਰਨ ਕੁਰਲਾਇਆ। ਕਲਜੁਗ ਬੇੜਾ ਰਿਹਾ ਡੁੱਬ, ਨਾ ਸਕੇ ਕੋਈ ਬਚਾਇਆ। ਗੁਰ ਦਰ ਮੰਦਰ ਮਸਜਿਦ ਗੁਰੂਦਵਾਰ ਪਈ ਲੁੱਟ, ਧੀਰਜ ਧੀਰ ਨਾ ਕੋਈ ਧਰਾਇਆ। ਸਚ ਸੁੱਚ ਕੱਢੀ ਕੁੱਟ, ਝੂਠਾ ਗੜ੍ਹ ਉਪਾਇਆ। ਘਟ ਘਟ ਅੰਦਰ ਦਿਸੇ ਫੁੱਟ, ਸਾਂਤਕ ਸਤਿ ਨਾ ਕੋਈ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇਆ। ਕਲਜੁਗ ਅੰਤਮ ਕੂੜ ਲਲਕਾਰਾ, ਚਾਰ ਕੁੰਟ ਸੁਣਾਇਆ। ਲੱਖ ਚੁਰਾਸੀ ਕਰੇ ਖ਼ਵਾਰਾ, ਸੋਇਆ ਕੋਇ ਰਹਿਣ ਨਾ ਪਾਇਆ। ਨਾਲ ਰਲਾਇਆ ਮੁਹੰਮਦੀ ਯਾਰਾ, ਚਾਰ ਯਾਰੀ ਮਤਾ ਪਕਾਇਆ। ਈਸਾ ਮੂਸਾ ਇਕ ਅਖਾੜਾ, ਏਕਾ ਵੇਖ ਵਖਾਇਆ। ਨੌ ਖੰਡ ਪ੍ਰਿਥਮੀ ਪੰਚਮ ਧਾੜਾ, ਦਿਵਸ ਰੈਣ ਰਹੀ ਕੁਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅਮਾਵਸ ਵੇਖਣ ਆਇਆ। ਕਲਜੁਗ ਅਮਾਵਸ ਹੋਇਆ ਅੰਧੇਰਾ, ਸਾਚਾ ਚੰਦ ਨਾ ਕੋਈ ਚੜ੍ਹਾਇੰਦਾ। ਪਿਓ ਪੁੱਤਰ ਨਾ ਕਰੇ ਨਿਬੇੜਾ, ਮਾਂ ਪੁੱਤ ਨਾ ਕੋਈ ਸਲਾਹਿੰਦਾ। ਭੈਣਾਂ ਭਈਆ ਉਜੜਿਆ ਖੇੜਾ, ਨਗਰ ਖੇੜਾ ਨਾ ਕੋਈ ਸੁਹਾਇੰਦਾ। ਪੰਚਮ ਵਿਕਾਰਾ ਖੁਲ੍ਹਾ ਵੇਹੜਾ, ਦਿਵਸ ਰੈਣ ਨਾਚ ਨਚਾਇੰਦਾ। ਧੀਆਂ ਭੈਣਾਂ ਕਰਨ ਝੇੜਾ, ਲਜਪਤ ਨਾ ਕੋਈ ਬਣਾਇੰਦਾ। ਪੁਰਖ ਅਬਿਨਾਸ਼ੀ ਅੰਤਮ ਲੌਣ ਆਇਆ ਉਖੇੜਾ, ਵੀਹ ਸੌ ਬੀਸ ਬਿਕ੍ਰਮੀ ਰਾਹ ਤਕਾਇੰਦਾ। ਹੱਕ ਹਕੀਕਤ ਕਰੇ ਨਿਬੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਕਲ ਕਾਤੀ ਰਾਜ ਰਾਜਾਨ, ਰਈਯਤ ਰਹੀ ਕੁਰਲਾਈਆ। ਗ਼ਰੀਬ ਨਿਮਾਣਿਆਂ ਨਾ ਸਕੇ ਕੋਈ ਪਛਾਨ, ਨਾ ਹੋਵੇ ਕੋਈ ਸਹਾਈਆ। ਮਾਇਆ ਮਮਤਾ ਵਡ ਦੁਕਾਨ, ਬੈਠੇ ਮਾਤ ਖੁਲ੍ਹਾਈਆ। ਧੀਆਂ ਭੈਣਾਂ ਵਣਜ ਕਰਾਨ, ਘਰ ਸੱਦਣ ਧੀ ਜਵਾਈਆ। ਅੰਤਮ ਚੁੱਕਣੀ ਕਲਜੁਗ ਕਾਨ, ਥਿਰ ਰਹਿਣ ਕੋਈ ਨਾ ਪਾਈਆ। ਹਰਿ ਸੰਗਤ ਮਿਲ ਲਾਹੌਣ ਆਈ ਮਕਾਣ, ਹਾੜ ਸਤਾਰਾਂ ਦਿਵਸ ਸੁਹਾਈਆ। ਸਤਿ ਸਤਾਰਵੀਂ ਵਿਚ ਜਹਾਨ, ਵੀਹ ਸੌ ਵੀਹ ਬਿਕ੍ਰਮੀ ਆਪ ਕਰਾਈਆ। ਏਕਾ ਮੰਗਲ ਸਾਰੀਆਂ ਸਖੀਆਂ ਗਾਨ, ਏਕਾ ਇਸ਼ਟ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਗਤ ਅੰਧੇਰਾ ਦਏ ਚੁਕਾਈਆ। ਜਗਤ ਅੰਧੇਰਾ ਜਾਣਾ ਚੁੱਕ, ਚੁਕਾਵਣਹਾਰ ਆਪ ਅਖਵਾਇੰਦਾ। ਜੂਠਾ ਝੂਠਾ ਬੂਟਾ ਜਾਣਾ ਸੁੱਕ, ਸਚ ਸੁੱਚ ਮਾਰਗ ਏਕਾ ਲਾਇੰਦਾ। ਮਨਮੁਖਾਂ ਮੁਖ ਪੈਣਾ ਥੁੱਕ, ਗੁਰਮੁਖਾਂ ਆਪਣੀ ਗੋਦ ਬਹਾਇੰਦਾ। ਹਰਿ ਕਾ ਭਾਣਾ ਨਾ ਜਾਏ ਰੁਕ, ਗੁਰ ਗੋਬਿੰਦ ਲੇਖ ਲਿਖਾਇੰਦਾ। ਹਰਿ ਸਰਨਾਈ ਜੋ ਜਨ ਬੈਠਾ ਝੁਕ, ਆਪ ਆਪਣਾ ਦਰ ਸੁਹਾਇੰਦਾ। ਘਰ ਘਰ ਅੰਦਰ ਪੈਣੀ ਲੁੱਟ, ਧਨ ਮਾਲ ਸਰਬ ਲੁਟਾਇੰਦਾ। ਜੀਵਾਂ ਜੰਤਾਂ ਵਾਸਨਾ ਕੱਢੇ ਖੋਟ, ਏਕਾ ਨਾਮ ਨਾਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਚੰਦਰਮਾ ਆਪ ਚੜ੍ਹਾਇੰਦਾ। ਸਚ ਚੰਦਰਮਾ ਜਾਣਾ ਚੜ੍ਹ, ਹਰਿ ਸਾਚਾ ਆਪ ਚੜ੍ਹਾਈਆ। ਗੁਰਮੁਖ ਸਾਜਣ ਵੇਖਣਾ ਖੜ, ਚਾਰੋਂ ਕੁੰਟ ਹੋਏ ਰੁਸ਼ਨਾਈਆ । ਸ੍ਰਿਸ਼ਟ ਸਬਾਈ ਏਕਾ ਅੱਖਰ ਜਾਏ ਪੜ੍ਹ, ਜਾਤ ਪਾਤ ਰਹਿਣ ਨਾ ਪਾਈਆ। ਹਰ ਘਟ ਅੰਦਰ ਬੈਠਾ ਵੜ, ਆਪਣਾ ਪੜਦਾ ਦੇਵੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਆਪਣੇ ਹੱਥ ਰਖਾਈਆ। ਕਲਜੁਗ ਚੋਰ ਡਾਕੂ ਉਚੱਕੇ, ਚਾਰ ਕੁੰਟ ਪਰਧਾਨਿਆ। ਅੰਤਮ ਫਲ ਵੇਖੇ ਪੱਕੇ, ਮਿਟੇ ਸਰਬ ਨਿਸ਼ਾਨਿਆ। ਹਰਿ ਭਗਤ ਗੁਰਮੁਖ ਗੁਰਸਿਖ ਸਾਚੇ ਭਾਈ ਭੈਣ ਸਕੇ, ਮਿਲਿਆ ਮੇਲ ਧੁਰ ਫ਼ਰਮਾਨਿਆ। ਗੁਰ ਗੋਬਿੰਦ ਹੱਥ ਲਗਾਇਆ ਫਲ ਪਹਿਲੇ ਕੱਚੇ, ਗੁਰਸਿਖ ਨਾ ਕਿਸੇ ਪਛਾਨਿਆ। ਕਲਜੁਗ ਅੰਤਮ ਰਾਹ ਏਕਾ ਤੱਕੇ, ਪਰਗਟ ਹੋਏ ਸ੍ਰੀ ਭਗਵਾਨਿਆ। ਪੰਜ ਸ਼ੈਤਾਨ ਨਕੇਲ ਪਾਏ ਨੱਕੇ, ਦਹਿ ਦਿਸ਼ਾ ਕਰੇ ਵੈਰਾਨਿਆ। ਦਰਗਹਿ ਸਾਚੀ ਪੈਣੇ ਧੱਕੇ, ਹਰਿ ਕਾ ਰੂਪ ਨਾ ਕਿਸੇ ਪਛਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫੇਰਾ ਪਾਏ ਮਦੀਨੇ ਮੱਕੇ, ਸੰਮਤ ਸਤਾਰਾਂ ਦਿਵਸ ਸੁਹਾਨਿਆ। ਜੁਗਾ ਜੁਗੰਤਰ ਟੁੱਟੀ ਗੰਢੇ, ਦੀਨਾਂ ਬੰਧਪ ਦੀਨ ਦਿਆਲ। ਨਾਮ ਨਿਧਾਨ ਹਰਿਜਨ ਵੰਡੇ, ਕਾਇਆ ਮੰਦਰ ਸੱਚੀ ਧਰਮਸਾਲ। ਅੰਮ੍ਰਿਤ ਵਖਾਏ ਸਾਚੇ ਖੰਡੇ, ਸ਼ਬਦ ਸਰੂਪੀ ਬਣ ਦਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਬਿਰਧ ਬਾਲ ਜਵਾਨ। ਨਾਰੀ ਨਰ ਹਰਿ ਹਰਿ ਵੇਖ, ਆਪਣੀ ਦਇਆ ਕਮਾਇੰਦਾ। ਆਪੇ ਲਿਖਣਹਾਰਾ ਲੇਖ, ਲਿਖਿਆ ਲੇਖ ਆਪ ਮਿਟਾਇੰਦਾ। ਨਰ ਨਿਰੰਕਾਰਾ ਦਰ ਦਰਵੇਸ਼, ਦਰ ਭਿਖਾਰੀ ਅਲੱਖ ਜਗਾਇੰਦਾ। ਦੋ ਜਹਾਨਾਂ ਸਚ ਨਰੇਸ਼, ਆਪ ਆਪਣਾ ਵੇਸ ਵਟਾਇੰਦਾ। ਲਹਿਣਾ ਦੇਣਾ ਚੁਕਾਏ ਮੁੱਛ ਦਾੜ੍ਹੀ ਕੇਸ, ਮੂੰਡ ਮੁੰਡਾਏ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਾਲੀ ਬੁੱਧ ਵਡਿਆਇੰਦਾ। ਬਾਲ ਨਿਧਾਨਾ ਬਾਲੀ ਬੁਧ, ਦੇਵੇ ਮਾਣ ਵਡਿਆਈਆ। ਨਾਰੀ ਪੁਰਸ਼ ਕਾਰਜ ਸੁਧ, ਸਤਿਗੁਰ ਪੂਰਾ ਆਪ ਕਰਾਈਆ। ਜਗਤ ਵਿਕਾਰਾ ਮਿਟੇ ਯੁੱਧ, ਸਾਂਤਕ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਨਾਮ ਭਿਛਿਆ ਝੋਲੀ ਪਾਈਆ। ਨਾਮ ਭਿਛਿਆ ਭਰ ਭੰਡਾਰ, ਕਾਇਆ ਗੜ੍ਹ ਸੁਹਾਇਆ। ਜੋ ਜਨ ਮੰਗੇ ਬਣ ਭਿਖਾਰ, ਖਾਲੀ ਹੱਥ ਨਾ ਕੋਈ ਜਾਇਆ। ਦੇਵਣਹਾਰ ਸਰਬ ਸੰਸਾਰ, ਸਮਰਥ ਪੁਰਖ ਅਖਵਾਇਆ। ਫੜ ਫੜ ਬਾਂਹੋਂ ਜਾਏ ਤਾਰ, ਨਾਰੀ ਨਰ ਨਾ ਕੋਈ ਜਣਾਇਆ। ਏਥੇ ਓਥੇ ਪਾਵੇ ਸਾਰ, ਸਗਲਾ ਸੰਗ ਨਿਭਾਇਆ। ਔਖੀ ਘਾਟੀ ਵਿਚ ਸੰਸਾਰ, ਸਤਿਗੁਰ ਪੂਰਾ ਬੇੜਾ ਰਿਹਾ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਗਲ ਏਕ ਰਸਨਾ ਗਾਇਆ। ਰਸਨਾ ਹਰਿ ਹਰਿ ਸਾਚਾ ਗੌਣਾ, ਬੱਤੀ ਦੰਦ ਹਿਲਾਈਆ। ਅੰਤਰ ਆਤਮ ਏਕਾ ਪੌਣਾ, ਏਕਾ ਵੱਜੇ ਵਧਾਈਆ। ਜੂਠਾ ਝੂਠਾ ਕਾਇਆ ਕੱਪੜ ਲੌਹਣਾ, ਸ਼ਬਦ ਦੋਸ਼ਾਲਾ ਤਨ ਹੰਢਾਈਆ। ਖਿਮਾ ਗਰੀਬੀ ਝੋਲੀ ਪੌਣਾ, ਯਾਚਕ ਦਾਨ ਜੋ ਮੰਗ ਮੰਗਾਈਆ। ਕਾਲ ਮਹਾਂਕਾਲ ਨੇੜ ਨਾ ਔਣਾ, ਪ੍ਰਿਤਪਾਲ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ਼ਰੀਬ ਨਿਮਾਣੇ ਗਲੇ ਲਗਾਈਆ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਸ਼ਬਦੀ ਸ਼ਬਦ ਸਹਾਰਾ। ਸਖਾ ਸੁਹੇਲਾ ਪਿਤਾ ਮਾਂ, ਮੇਲ ਮਿਲਾਏ ਪੂਤ ਸਪੂਤ ਸੁੱਤ ਦੁਲਾਰਾ। ਫੜ ਫੜ ਹੰਸ ਬਣਾਏ ਕਾਂ, ਜਿਸ ਜਨ ਬਖ਼ਸ਼ੇ ਚਰਨ ਪਿਆਰਾ। ਪੁਰਖ ਅਬਿਨਾਸ਼ੀ ਦੇਵੇ ਠੰਡੀ ਛਾਂ, ਅੰਤ ਨਾ ਪਾਰਾਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਬੇੜਾ ਜਾਏ ਤਾਰ, ਪਾਰ ਕਰਾਏ ਕਲ ਸਾਗਰ ਡੂੰਘੀ ਗਾਰਾ। ਸਤਿਗੁਰ ਪੂਰਾ ਰੱਖੇ ਪਤ, ਪਤਿਪਰਮੇਸ਼ਵਰ ਆਪ ਅਖਵਾਇਆ। ਲੇਖੇ ਲਾਏ ਹੱਡ ਮਾਸ ਨਾੜੀ ਰੱਤ, ਆਪ ਆਪਣੀ ਦਇਆ ਕਮਾਇਆ। ਨਾਮ ਬੀਜ ਬੀਜੇ ਸਾਚੇ ਵਤ, ਕਾਇਆ ਮੰਦਰ ਫੋਲ ਫੁਲਾਇਆ। ਧੀਰਜ ਸੰਤੋਖ ਦੇਵੇ ਸਤਿ, ਸਤਿਵਾਦ ਆਪ ਉਪਜਾਇਆ। ਏਕਾ ਉਪਜੇ ਹਰਿ ਪ੍ਰੀਤ, ਪਾਰਬ੍ਰਹਮ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਿਰ ਆਪਣਾ ਹੱਥ ਟਿਕਾਇਆ। ਪੀਆ ਪ੍ਰੀਤਮ ਹਰਿ ਨਿਰੰਕਾਰ, ਪਰਮ ਪੁਰਖ ਅਖਵਾਇਆ। ਹਰਿਜਨ ਸਾਚੇ ਕਰੇ ਪਿਆਰ, ਲੋਕਮਾਤ ਮੇਲ ਮਿਲਾਇਆ। ਚਰਨ ਕਵਲ ਨਾਤਾ ਵਿਚ ਸੰਸਾਰ, ਪੁਰਖ ਬਿਧਾਤਾ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੀਸ ਜਗਦੀਸ ਆਪਣਾ ਹੱਥ ਰਖਾਇਆ। ਰੱਖੇ ਹੱਥ ਹਰਿ ਕਰਤਾਰ, ਸਗਲਾ ਸੰਗ ਨਿਭਾਈਆ। ਲੋਕਮਾਤ ਨਾ ਹੋਏ ਖ਼ਵਾਰ, ਜੋ ਜਨ ਨੇਤਰ ਲੋਚਣ ਨੈਣ ਦਰਸ਼ਨ ਪਾਈਆ। ਕਲਜੁਗ ਭਵਰੀ ਕਰੇ ਪਾਰ, ਸਚ ਸਮਗਰੀ ਇਕ ਵਖਾਈਆ। ਜੋਤ ਅਕਗਰੀ ਕਰ ਉਜਿਆਰ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਸਾਚੀ ਪਗੜੀ ਸੀਸ ਦਸਤਾਰ, ਨਾਮ ਨਿਧਾਨ ਆਪ ਬੰਧਾਈਆ। ਅੰਤਮ ਅੰਤ ਨਾ ਹੋਏ ਖਵਾਰ, ਜਮ ਜੰਧਾਰ, ਨੇੜ ਨਾ ਆਈਆ। ਦਰਸ ਦਿਖਾਏ ਦਇਆ ਕਮਾਏ ਆਪ ਆਪਣੀ ਕਿਰਪਾ ਧਾਰ, ਆਪ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ਼ਰੀਬ ਨਿਮਾਣੇ ਮੇਲੇ ਦਰ, ਦਰ ਘਰ ਸਾਚਾ ਸੋਭਾ ਪਾਈਆ। ਸੋਭਾਵੰਤ ਹਰਿ ਭਗਵੰਤ, ਨਰ ਨਰਾਇਣ ਅਖਵਾਇਆ। ਹਰਿਜਨ ਸਾਚੀ ਬਣਾਏ ਬਣਤ, ਬਨ ਬਨਵਾਰੀ ਵੇਸ ਵਟਾਇਆ। ਹੋਏ ਸਹਾਈ ਆਦਿ ਅੰਤ, ਜੁਗਾਂ ਜੁਗੰਤ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਨਾਮ ਵਰ, ਜਗਤ ਅਧਾਰ ਭਗਤ ਅਧਾਰੀ ਵੱਖ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜ਼ਾਤ ਅਜ਼ਾਤੀ ਮੇਟ ਮਿਟਾਇਆ।
